ਬੜੇ ਹੰਕਾਰ ਵਿਚ ਧਿਆਨ ਸਿੰਘ ਨੇ ਕਿਹਾ, "ਲਹਿਣਾ ਸਿੰਘਾ! ਮੇਰੇ ਖ਼ਿਆਲ ਵਿਚ ਅਜੇ ਕਿਸੇ ਮਾਈ ਨੇ ਉਹ ਲਾਲ ਨਹੀਂ ਜਣਿਆਂ, ਜੋ ਧਿਆਨ ਸਿੰਘ ਦੀ ਥਾਂ ਪੰਜਾਬ ਦਾ ਵਜ਼ੀਰ ਬਣੇ।"
ਗਿ: ਗੁਰਮੁਖ ਸਿੰਘ :-"ਭਲਾ ਇਹ ਕਿੱਧਰ ਦਾ ਨਿਆਂ ਏਂ ? ਜਦ ਕੜਾਹਿਆ ਨਵਾਂ ਲਾਉਣਾ ਏਂ, ਤਾਂ ਕੜਛਾ ਪੁਰਾਣਾ ਕਿਉਂ ਰਹਿਣ ਦਿੱਤਾ। ਜਾਵੇ।"
ਨੌਜਵਾਨ ਅਜੀਤ ਸਿੰਘ ਦੇ ਹੱਥ ਵਿਚ ਧਿਆਨ ਸਿੰਘ ਕਤਲ ਦੁਨਾਲੀ ਸੀ। ਉਹਨੇ ਓਸੇ ਵੇਲੇ ਗੋਲੀ ਮਾਰ ਕੇ ਧਿਆਨ ਸਿੰਘ ਨੂੰ ਢੇਰ ਕਰ ਦਿੱਤਾ।
ਮਹਾਰਾਣੀ ਚੰਦ ਕੌਰ ਦਾ ਸਰਾਫ਼ ਪੂਰਾ ਹੋਇਆ। ੧੫ ਸਤੰਬਰ, ੧੮੪੩ ਈ. ਨੂੰ ਧਿਆਨ ਸਿੰਘ ਦੇ 'ਪਾਣੀ ਪਾਣੀ' ਕਰਦੇ ਦੇ ਸਵਾਸ ਪੂਰੇ ਹੋਏ। ਏਹੋ ਜੇਹੇ ਪੁਰਸ਼ ਦਾ ਅੰਤ ਏਹੋ ਜਿਹਾ ਹੀ ਹੋਣਾ ਚਾਹੀਦਾ ਹੈ। ਅੰਗਰੇਜ਼ ਵਿੱਦਵਾਨ ਹੈਗਰਟ H.R. Haggart ਲਿਖਦਾ ਹੈ, (Those, who betray land, they must manure it) "ਜੋ ਜਨਮ ਭੂਮੀ ਨਾਲ ਦਗਾ ਕਰਦੇ ਹਨ, ਉਹਨਾਂ (ਦੇ ਸਰੀਰ) ਦੀ ਰੂੜੀ (ਬਣਾ ਕੇ) ਖੇਤਾਂ ਵਿਚ ਪਾਉਣੀ ਚਾਹੀਦੀ ਹੈ।" ਮੇਰੇ ਖ਼ਿਆਲ ਵਿਚ ਇਹ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਡਰ ਹੈ, ਕਿ ਉਹਨਾਂ ਦੇ ਲਹੂ ਦੀ ਤਾਸੀਰ ਜਿਨਸਾਂ ਰਾਹੀਂ ਦੂੱਜਿਆਂ ਦੇ ਲਹੂ ਵਿਚ ਮਿਲ ਕੇ ਹੋਰ ਦੇਸ-ਧਰੋਹੀ ਪੈਦਾ ਨਾ ਕਰ ਦੇਵੇ।
(ਦੇਖੋ ਪੰਨਾ ੭੨ ਦਾ ਬਾਕੀ ਫੁਟਨੇਟ)
ਆਪ ਮਰ ਗਿਆ ਤੇ ਸਿੱਖਰਾਜ ਦੀਆਂ,
ਵੱਟੇ ਬੇੜੀਆਂ ਦੇ ਵਿਚ ਪਾ ਗਿਆ।
ਜਦ ਤਕ ਰਹੂ ਇਤਿਹਾਸ ਗਵਾਹ 'ਸੀਤਲ',
ਕਾਰਾ ਧਿਆਨ ਸਿੰਘ ਦਾ ਯਾਦ ਰਹੇਗਾ ਜੀ।
ਲੱਖ ਸਾਬਣਾਂ ਦੇ ਨਾਲ ਧੋਤਿਆਂ ਵੀ,
ਇਹ ਕਲੰਕ ਨਾ ਮੱਥਿਓਂ ਲਹੇਗਾ ਜੀ।