ਦੁੱਜਾ ਕਾਂਡ
ਮਹਾਰਾਜਾ ਦਲੀਪ ਸਿੰਘ
ਦਲੀਪ ਸਿੰਘ ਨੂੰ ਰਾਜ ਤਿਲਕ ਗਿਆਨੀ ਗੁਰਮੁਖ ਸਿੰਘ ਦੇ ਹੱਥੋਂ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ-ਤਿਲਕ ਦਿੱਤਾ ਗਿਆ। ਉਸ ਵੇਲੇ (੧੫ ਸਤੰਬਰ, ੧੮੪੩ ਈ.) ਦਲੀਪ ਸਿੰਘ ੫ ਸਾਲ, ੧੧ ਦਿਨ ਦਾ ਸੀ। ਇਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ, ਜੋ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ੪ ਸਤੰਬਰ, ੧੮੩੮ ਈ: ਨੂੰ ਜਨਮਿਆਂ। ਸ਼ੇਰੇ-ਪੰਜਾਬ ਦੇ ਸੁਰਗਵਾਸ ਹੋਣ ਸਮੇਂ ਇਹ ੯ ਮਹੀਨੇ ੨੪ ਦਿਨ ਦਾ ਸੀ।
ਸੰਧਾਵਾਲੀਆਂ ਦੀ ਹੀਰਾ ਸਿੰਘ ਤੇ ਸੁਚੇਤ ਸਿੰਘ ਦੇ ਕਤਲ ਦੀ ਸਾਜ਼ਸ਼ ਨੇਪਰੇ ਨਾ ਸਲਾਹ ਹੀਰਾ ਸਿੰਘ ਤੇ ਸੁਚੇਤ ਸਿੰਘ ਨੂੰ ਵੀ ਧਿਆਨ ਸਿੰਘ ਦੇ ਨਾਲ ਹੀ ਬਿਲੇ ਲਾ ਦੇਣ ਦੀ ਸੀ। ਲਹਿਣਾ ਸਿੰਘ ਨੇ ਬੁੱਧੂ ਦੇ ਆਵੇ 'ਤੇ ਮਿਸਰ ਲਾਲ ਸਿੰਘ ਨੂੰ ਲਿਖਿਆ, ਕਿ ਉਹ ਰਾਜਾ ਸੁਚੇਤ ਸਿੰਘ ਤੇ ਰਾਜਾ ਹੀਰਾ ਸਿੰਘ ਨੂੰ ਕਿਲ੍ਹੇ ਵਿਚ ਲੈ ਆਵੇ। ਮਿਸਰ ਨੇ ਦੋਹਾਂ ਡੋਗਰਿਆਂ ਨੂੰ ਕਿਹਾ, ਕਿ ਰਾਜਾ ਧਿਆਨ ਸਿੰਘ ਉਹਨਾਂ ਨੂੰ ਇਕ ਖ਼ਾਸ ਸਲਾਹ ਕਰਨ ਵਾਸਤੇ ਕਿਲ੍ਹੇ ਵਿਚ ਸੱਦਦਾ ਹੈ। ਪੰਡਤ ਜੱਲ੍ਹੇ ਨੇ ਉਤਰ ਦਿੱਤਾ, ਕਿ ਜਦੋਂ ਤਕ ਰਾਜਾ ਧਿਆਨ ਸਿੰਘ ਦੇ ਹੱਥਾਂ ਦੀ ਲਿਖੀ ਚਿੱਠੀ ਨਹੀਂ ਆਵੇਗੀ, ਅਸੀਂ ਨਹੀਂ ਜਾਵਾਂਗੇ। ਏਸ ਤਰ੍ਹਾਂ ਸੰਧਾਵਾਲੀਆਂ ਦੀ ਇਹ ਤਜਵੀਜ਼ ਸਿਰੇ ਨਾ ਚੜ੍ਹੀ।
ਦਲੀਪ ਸਿੰਘ ਦੇ 'ਮਹਾਰਾਜਾ' ਤੇ ਲਹਿਣਾ ਸਿੰਘ ਦੇ 'ਵਜ਼ੀਰ' ਹੋਣ ਦਾ ਐਲਾਨ ਕੀਤਾ ਗਿਆ। ਗਿਆਨੀ ਗੁਰਮੁਖ ਸਿੰਘ ਨੇ ਕਿਹਾ, ਕਿ 'ਮਹਾਰਾਜਾ