ਦਲੀਪ ਸਿੰਘ ਨੂੰ ਹਾਥੀ 'ਤੇ ਬਿਠਾ ਕੇ ਛਾਉਣੀ ਵਿਚ ਲੈ ਚੱਲੀਏ ਤੇ ਫ਼ੌਜਾਂ ਨੂੰ ਇਨਾਮ ਦੇ ਕੇ ਆਪਣੇ ਵੱਸ ਵਿਚ ਕਰ ਲਈਏ।" ਅੱਗੋਂ ਮੂੰਹ-ਜ਼ੋਰ ਲਹਿਣਾ ਸਿੰਘ ਨੇ ਕਿਹਾ, 'ਅਸਾਂ ਇਹ ਕੰਮ ਫ਼ੌਜਾਂ ਦੀ ਆਸ 'ਤੇ ਨਹੀਂ ਕੀਤਾ। ਆਪੇ ਸਭ ਟੱਕਰਾਂ ਮਾਰ ਕੇ ਆ ਜਾਣਗੇ।'
ਹੀਰਾ ਸਿੰਘ ਫ਼ੌਜਾਂ ਵਿੱਚ ਹੀਰਾ ਸਿੰਘ ਨੂੰ ਸਾਰੀ ਗੱਲ ਦਾ ਪਤਾ ਲੱਗਾ, ਤਾਂ ਉਹ ਬੁੱਧੂ ਦੇ ਆਵੇ 'ਤੇ ਫੌਜਾਂ ਅੱਗੇ ਜਾ ਪਿੱਟਿਆ*। ਉਹਨੇ ਫ਼ੌਜਾਂ ਦੇ ਸਾਮ੍ਹਣੇ ਇਉਂ ਕਹਿਣਾ ਆਰੰਭ ਕੀਤਾ, "ਖ਼ਾਲਸਾ ਜੀ! ਤੁਹਾਡੇ ਸਾਮ੍ਹਣੇ ਹੀ ਪ੍ਰਾਣਾਂ ਤੋਂ ਪਿਆਰੇ ਮਹਾਰਾਜਾ ਸ਼ੇਰ ਸਿੰਘ ਜੀ ਨੂੰ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਅੱਠ ਸਾਲ ਦੇ ਬੱਚੇ ਟਿੱਕਾ ਪਰਤਾਪ ਸਿੰਘ ਨੂੰ ਬੜੀ ਬੇ-ਰਹਿਮੀ ਨਾਲ ਕੋਹਿਆ ਗਿਆ ਹੈ। ਤੁਹਾਡੇ ਪੁਰਾਣੇ ਸੇਵਾਦਾਰ ਰਾਜਾ ਧਿਆਨ ਸਿੰਘ ਨੂੰ ਏਸ ਵਾਸਤੇ ਮਾਰਿਆ ਗਿਆ ਏ, ਕਿ ਉਹ ਸਿੱਖ ਰਾਜ ਨੂੰ ਉਹਨਾਂ (ਸੰਧਾਵਾਲੀਆਂ) ਦੀਆਂ ਬੇਈਮਾਨੀਆਂ ਤੋਂ ਬਚਾਉਣਾ ਚਾਹੁੰਦੇ ਸਨ। ਏਨੇ ਅੱਤਿਆਚਾਰ ਹੋ ਗਏ, ਪਰ ਖ਼ਾਲਸਾ ਜੀ । ਆਪ ਅਜੇ ਚੁੱਪ ਵੱਟੀ ਬੈਠੇ ਓ। ਆਪ ਦੀਆਂ ਅੱਖਾਂ ਓਸ ਵੇਲੇ ਖੁੱਲ੍ਹਣਗੀਆਂ, ਜਦੋਂ ਹੋਰ ਦੋ ਦਿਨਾਂ ਨੂੰ ਅੰਗਰੇਜ਼ੀ ਫ਼ੌਜਾਂ ਪੰਜਾਬ ਵਿਚ ਆ ਧਮਕਣਗੀਆਂ। ਜਦ ਅਜੀਤ ਸਿੰਘ ਕਲਕੱਤੇ ਗਿਆ ਸੀ, ਓਦੋਂ ਅੰਗਰੇਜ਼ਾਂ ਨਾਲ ਸਭ ਪੱਕ ਪਕਾ ਆਇਆ ਸੀ। ਹੁਣੇ ਹੀ ਭਰੋਸੇ ਯੋਗ ਵਸੀਲੇ ਤੋਂ ਪਤਾ ਲੱਗਾ ਹੈ, ਕਿ ਲਹਿਣਾ ਸਿੰਘ ਨੇ ਫ਼ੀਰੋਜ਼ਪੁਰ ਤੇ ਲੁਧਿਆਣੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ
ਹੀਰਾ ਸਿੰਘ ਦੁਹੱਥੜੀ ਪਿੱਟ ਕਹਿੰਦਾ,
“ਸੰਧਾਵਾਲੀਆਂ ਗ਼ਦਰ ਮਚਾਇਆ ਏ।
ਨੇਕੀ ਸ਼ੇਰੇ-ਪੰਜਾਬ ਦੀ ਖੂਹ ਪਾਈ,
ਸ਼ੇਰ ਸਿੰਘ ਨੂੰ ਮਾਰ ਮੁਕਾਇਆ ਏ।
ਬੇਗੁਨਾਹ ਮਾਸੂਮ ਪਰਤਾਪ ਸਿੰਘ ਨੂੰ,
ਵੇਖੋ, ਤੇਗ਼ ਦੇ ਘਾਟ ਲੰਘਾਇਆ ਏ।
ਡਾਢੀ ਅੱਤ ਮਚਾਈ ਏ ਰਾਜ ਅੰਦਰ,
ਮੇਰੇ ਪਿਤਾ ਵਾਲਾ ਸਿਰ ਲਾਹਿਆ ਏ।