Back ArrowLogo
Info
Profile

ਦਿਤੀਆਂ ਹਨ। ਬੱਸ ਛੇਤੀ ਹੀ ਅੰਗਰੇਜ਼ੀ ਫ਼ੌਜ ਆਈ ਸਮਝੋ। ਜੇ ਪੰਜਾਬ ਦੀ ਆਜ਼ਾਦੀ ਤੇ ਖ਼ਾਲਸਈ ਸ਼ਾਨ ਬਚਾਉਣੀ ਚਾਹੁੰਦੇ ਹੋ, ਤਾਂ ਮੇਰਾ ਸਾਥ ਦਿਓ। ਮੈਂ ਆਪ ਜੀ ਦਾ ਓਹੀ ਨਿਮਕ ਹਲਾਲ ਨੌਕਰ ਹਾਂ, ਜਿਸਨੂੰ ਸ੍ਰੀ ਹਜ਼ੂਰ ਸ਼ੇਰੇ- ਪੰਜਾਬ 'ਬੱਚੜੀ' ਕਹਿ ਕੇ ਬੁਲਾਉਂਦੇ ਹੁੰਦੇ ਸਨ। ਮੈਂ ਬਚਨ ਦਿੰਦਾ ਹਾਂ, ਕਿ ਸੰਧਾਵਾਲੀਆਂ ਨੂੰ ਮਾਰਨ ਬਦਲੇ ਆਪ ਨੂੰ ਇਨਾਮ ਵੀ ਰੱਜਵਾਂ ਦਿੱਤਾ ਜਾਵੇਗਾ ਤੇ ਤਨਖ਼ਾਹ ਵੀ ਵਧਾਈ ਜਾਵੇਗੀ।"

ਹੀਰਾ ਸਿੰਘ ਦਾ ਕਿਲ੍ਹੇ 'ਤੇ ਹੱਲਾ                ਇਹ ਮੋਹਣੀ ਮੰਤਰ ਚੱਲ ਗਿਆ। ਫ਼ੌਜਾਂ ਤਿਆਰ ਹੋ ਪਈਆਂ। ਹੀਰਾ ਸਿੰਘ ਨੇ ਚਾਲੀ- ਪੰਜਾਹ ਹਜ਼ਾਰ ਫ਼ੌਜ ਤੇ ੧੦੦ ਤੋਪਾਂ ਨਾਲ ਕਿਲ੍ਹੇ 'ਤੇ ਹੱਲਾ ਕੀਤਾ।*

ਲਹਿਣਾ ਸਿੰਘ ਦਾ ਮਰਨਾ             ਸਾਰੀ ਰਾਤ ਹੀਰਾ ਸਿੰਘ ਦੀਆਂ ਤੋਪਾਂ ਕਿਲ੍ਹੇ 'ਤੇ ਅੱਗ ਵਰ੍ਹਾਉਂਦੀਆਂ ਰਹੀਆਂ। ਅਧੀ-ਕੁ ਰਾਤ ਵੇਲੇ ਲਹਿਣਾ ਸਿੰਘ ਕਿਲ੍ਹੇ ਦੀ ਕੰਧ ਉੱਤੇ ਮੋਰਚੇ ਵੇਖ ਰਿਹਾ ਸੀ, ਜਾਂ ਛਾਤੀ ਵਿਚ ਗੋਲੀ ਆ ਲੱਗੀ। ਅਜੀਤ ਸਿੰਘ ਨੂੰ ਪਤਾ ਲੱਗਾ, ਤਾਂ ਲਹਿਣਾ ਸਿੰਘ ਦੇ ਕੋਲ ਬਹਿ ਕੇ ਰੋਣ ਲੱਗ ਪਿਆ। ਲਹਿਣਾ ਸਿੰਘ ਨੇ ਕਿਹਾ, "ਕਿਉਂ ਉਇ। ਮੇਰਾ ਭਤੀਜਾ ਹੋ ਕੇ ਰੋਂਦਾ ਏਂ ? ਕਤਲ ਕਰਨਾ ਬਾਦਸ਼ਾਹਾਂ ਤੇ ਵਜ਼ੀਰਾਂ ਨੂੰ ਤੇ ਫੇਰ ਮੌਤੋਂ ਡਰਨਾ ? ਮਰਦ ਬਣ ਕੇ ਲੜ ਕੇ ਸ਼ਹੀਦ ਹੋਵੀਂ, ਜਿਉਂਦਾ ਦੁਸ਼ਮਣ ਦੇ ਹੱਥ ਨਾ ਆਵੀਂ।"

ਫ਼ੌਜ ਚੜ੍ਹੀ ਬੇ-ਓੜਕੀ ਖੰਡੇ ਲਿਸ਼ਕਾਏ

ਹੀਰਾ ਸਿੰਘ ਨੇ ਕਿਲ੍ਹੇ 'ਤੇ ਹੱਲੇ ਕਰਵਾਏ

ਤੋਪਾਂ, ਤੀਰਾਂ, ਗੋਲੀਆਂ ਕਈ ਯੋਧੇ ਘਾਏ

ਲਹਿਣਾ ਸਿੰਘ, ਅਜੀਤ ਸਿੰਘ ਰਣ ਵਿਚ ਸਮਾਏ

ਹੀਰਾ ਸਿੰਘ ਨੇ ਫ਼ਤਹਿ ਦੇ ਵਾਜੇ ਵਜਵਾਏ

'ਸੀਤਲ' ਜੀ ਸਿੱਖ ਰਾਜ ਦੇ ਪੁੱਠੇ ਦਿਨ ਆਏ

71 / 251
Previous
Next