ਅਜੀਤ ਸਿੰਘ ਦਾ ਮਰਨਾ ਥੋੜ੍ਹੇ ਹੀ ਚਿਰ ਪਿਛੋਂ ਲਹਿਣਾ ਸਿੰਘ ਚਲਾਣਾ ਕਰ ਗਿਆ। ਦਿਨ ਚੜ੍ਹੇ ਅਜੀਤ ਸਿੰਘ ਤਲਵਾਰ ਹੱਥ ਵਿਚ ਲੈ ਕੇ ਕਿਲ੍ਹੇ ਦੀ ਕੰਧ ਤੋਂ ਬਾਹਰ ਟੱਪ ਪਿਆ ਤੇ ਮਰਦਾਂ ਵਾਂਗ ਕੱਟ ਮਰਿਆ।
ਹੀਰਾ ਸਿੰਘ ਵਜ਼ੀਰ ਬਣਿਆਂ ਸੰਧਾਵਾਲੀਆਂ ਵੱਲੋਂ ਵਿਹਲਾ ਹੋਕੇ ਹੀਰਾ ਸਿੰਘ ਕਿਲ੍ਹੇ ਵਿਚ ਵੜਿਆ। ਦਲੀਪ ਸਿੰਘ ਨੂੰ 'ਮਹਾਰਾਜਾ' ਬਣਾਕੇ ਤਖ਼ਤ 'ਤੇ ਬਿਠਾਇਆ ਤੇ ਆਪ ਵਜ਼ੀਰ ਬਣਿਆਂ। ਫਿਰ ਉਹਨੇ ਵਿਰੋਧੀ ਧੜੇ ਦੇ ਆਦਮੀ ਚੁਣ ਚੁਣ ਕੇ ਮਾਰੇ। ਗਿ. ਗੁਰਮੁਖ ਸਿੰਘ ਤੇ ਮਿਸਰ ਬੇਲੀ ਰਾਮ ਕਤਲ ਕੀਤੇ ਗਏ। ਰਾਜਾਸਾਂਸੀ ਪਿੰਡ ਵਿਚ ਸੰਧਾਵਾਲੀਆਂ ਦੇ ਮਕਾਨ ਢਾਹ ਕੇ ਮਿੱਟੀ ਨਾਲ ਮਿਲਾ ਦਿੱਤੇ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ।
ਰਾਜਾ ਹੀਰਾ ਸਿੰਘ ਨੇ ਔਖਿਆਈ ਨਾਲ ਫ਼ੌਜ ਦੇ ਇਕਰਾਰ ਪੂਰੇ ਕੀਤੇ। ਉਹਨੇ ਇਨਾਮ ਵੀ ਦਿੱਤੇ ਤੇ 'ਪੈਦਲ ਦੀ ਤਨਖ਼ਾਹ ੧੨ ਰੁਪਏ ਮਹੀਨਾ ਤੇ ਅਸਵਾਰ ਦੀ ੩੦ ਰੁਪਏ ਕਰ ਦਿੱਤੀ।
ਜਦ ਲਾਹੌਰ ਵਿਚ ਇਹ ਅੱਗ ਬਲ ਰਹੀ ਸੀ, ਓਧਰ ਸਿਆਲਕੋਟ ਵਿਚ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਸ਼ੌਰਾ ਸਿੰਘ ਨੇ ਬਲਵਾ ਕਰ ਦਿੱਤਾ, ਜਿਸਨੂੰ ਰਾਜਾ ਗੁਲਾਬ ਸਿੰਘ ਨੇ ਛੇਤੀ ਹੀ ਦਬਾ ਦਿੱਤਾ।
ਮਹਾਰਾਣੀ ਜਿੰਦ ਕੌਰ ਦਾ ਭਰਾ ਸਰਦਾਰ ਜਵਾਹਰ ਸਿੰਘ, ਹੀਰਾ ਸਿੰਘ ਦੇ ਦਿਲ ਵਿਚ ਕੰਡੇ ਵਾਂਗ ਰੜਕਦਾ ਸੀ। ਜਵਾਹਰ ਸਿੰਘ ਨੂੰ ਵੀ ਇਹ ਪਸੰਦ ਨਹੀਂ ਸੀ, ਕਿ ਉਸ ਦੀ ਆਸ ਤੋਂ ਉਲਟ ਹੀਰਾ ਸਿੰਘ ਵਜ਼ੀਰ ਬਣ
Lieut, Col. Richmond to Government. 20th Sep. 1843, ਰਿਚਮੰਡ ਸਰਕਾਰ ਨੂੰ।
(ਜੂਨ, ੧੮੪੩ ਈ: ਵਿਚ ਕਲਾਰਕ ਦੀ ਥਾਂ ਰਿਚਮੰਡ ਏਜੰਟ ਬਣਿਆਂ।
* (Smyth)ਸਮਿੱਥ,ਪੰਨਾ ੭੯।