Back ArrowLogo
Info
Profile

ਹੱਥ ਨਾ ਰੋਕਿਆ। ਉਸ ਦੀਆਂ ਦੋਵੇਂ ਪਲਟਣਾਂ ਹਥਿਆਰ ਖੋਹ ਕੇ ਕਿਲ੍ਹੇ ਵਿਚੋਂ ਕੱਢ ਦਿੱਤੀਆਂ। ਇਹ ਵੇਖ ਕੇ ਰਾਜਾ ਸੁਚੇਤ ਸਿੰਘ ਗੁੱਸੇ ਵਿਚ ਆਕੇ ਟਾਕਰੇ ਵਾਸਤੇ ਤਿਆਰ ਹੋ ਪਿਆ, ਮਗਰ ਰਾਜਾ ਗੁਲਾਬ ਸਿੰਘ ਉਸਨੂੰ ਸਮਝਾ-ਬੁਝਾ ਕੇ ਜੰਮੂ ਲੈ ਗਿਆ ਤੇ ਆਪਣਾ ਲੜਕਾ-ਰਣਬੀਰ ਸਿੰਘ- ਉਸਦੀ ਗੋਦੀ ਪਾ ਕੇ ਮੁਤੰਬਨਾ ਤੇ ਜਾਗੀਰ ਦਾ ਵਾਰਸ ਕਰਾਰ ਦਿੱਤਾ।

ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਨੂੰ ਗੁਲਾਬ ਸਿੰਘ ਨੇ ਘੇਰ ਲਿਆ, ਪਰ ਖ਼ਾਲਸਾ ਫ਼ੌਜ ਦੇ ਦਾਬੇ ਨਾਲ ਘੇਰਾ ਉਠਾ ਲਿਆ   

ਕੇਵਰ ਕਸ਼ਮੀਰਾ ਸਿੰਘ ਤੇ ਕੰਵਰ ਪਸ਼ੌਰਾ ਸਿੰਘ ਨੂੰ ਸਿਆਲਕੋਟ ਦੇ ਇਲਾਕੇ ਵਿਚ ਇਕ "ਲੱਖ ਸਾਲਾਨਾ ਦੀ ਜਾਗੀਰ ਮਿਲੀ ਹੋਈ ਸੀ। ਉਨ੍ਹਾਂ ਆਪਣੇ ਇਲਾਕੇ ਵਿਚ ਬਲਵਾ ਕਰ ਦਿੱਤਾ। ਹੀਰਾ ਸਿੰਘ ਦੇ ਹੁਕਮ ਨਾਲ ਰਾਜਾ ਗੁਲਾਬ ਸਿੰਘ ਨੇ ਦੋਹਾਂ ਨੂੰ ਸਿਆਲਕੋਟ ਵਿਚ ਘੇਰ ਲਿਆ। ਲੜਾਈ ਆਰੰਭ ਹੋ ਗਈ।

ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਨੇ ਸੁਲ੍ਹਾ ਵਾਸਤੇ ਦਰਖ਼ਾਸਤ ਕੀਤੀ, ਤਾਂ ਗੁਲਾਬ ਸਿੰਘ ਨੇ ਅੱਗੋਂ ਪੰਜਾਹ ਲੱਖ ਰੁਪੇ ਜੁਰਮਾਨੇ ਵਜੋਂ ਮੰਗੇ। ਇਸ ਸਾਰੀ ਗੱਲ ਦਾ ਲਾਹੌਰ ਵਿਚ ਫ਼ੌਜਾਂ ਨੂੰ ਪਤਾ ਲੱਗਾ, ਤਾਂ ਉਹਨਾਂ ਨੇ-ਇਹ ਸੋਚ ਕੇ, ਕਿ ਡੋਗਰੇ ਸ਼ੇਰੇ-ਪੰਜਾਬ ਦੇ ਦੋਹਾਂ ਪੁੱਤਰਾਂ ਨੂੰ ਮਾਰਨਾ ਚਾਹੁੰਦੇ ਹਨ- ਹੀਰਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ। ਅੰਤ ਹੀਰਾ ਸਿੰਘ ਨੇ ਹੇਠ ਲਿਖੀਆਂ ਸ਼ਰਤਾਂ ਉੱਤੇ ਸੁਲ੍ਹਾ ਕਰ ਲਈ:-(ੳ) ਕੇਵਰ ਕਸ਼ਮੀਰਾ ਸਿੰਘ ਤੇ ਕੰਵਰ ਪਸ਼ੌਰਾ ਸਿੰਘ ਨੂੰ ਕੋਈ ਦੁੱਖ ਨਾ ਦਿੱਤਾ ਜਾਵੇ ਤੇ ਉਹਨਾਂ ਦੀ ਜਾਗੀਰ ਬਹਾਲ ਰਹੇ (ਅ) ਸ: ਜਵਾਹਰ ਸਿੰਘ ਨੂੰ ਰਿਹਾ ਕਰ ਦਿੱਤਾ ਜਾਵੇ (ੲ) ਜੱਲ੍ਹਾ ਪੰਡਤ ਰਾਜ ਦੇ ਕੰਮਾਂ ਵਿਚ ਦਖ਼ਲ ਨਾ ਦੇਵੇ। ਹੀਰਾ ਸਿੰਘ ਦਾ ਹੁਕਮ ਪੁੱਜਣ 'ਤੇ ਗੁਲਾਬ ਸਿੰਘ ਨੂੰ ਸਿਆਲਕੋਟ ਦਾ ਘੇਰਾ ਉਠਾਉਣਾ ਪਿਆ ਤੇ ਸ਼ਹਿਜ਼ਾਦਿਆਂ ਕੋਲੋਂ ੨੦ ਹਜ਼ਾਰ ਰੁਪੇ ਲੈ ਕੇ ਸੁਲ੍ਹਾ ਕਰ ਲਈ।

ਰਾਜਾ ਸੁਚੇਤ ਸਿੰਘ ਤੇ ਹੀਰਾ ਸਿੰਘ ਦੀ ਵਿਰੋਧਤਾ ਬਹੁਤ ਵੱਧ ਗਈ

74 / 251
Previous
Next