ਸੁਚੇਤ ਸਿੰਘ ਮਹਾਰਾਣੀ ਜਿੰਦ ਕੌਰ ਤੇ ਸ. ਜਵਾਹਰ ਸਿੰਘ ਦੇ ਰਸੂਖ਼ ਨਾਲ ਫ਼ੌਜ ਨਾਲ ਮੇਲ ਜੋਲ ਕਰਨ ਲੱਗਾ। ਫ਼ੌਜ ਦੇ ਕੁਛ ਪੰਚਾਂ ਨੇ ਮੰਨ ਲਿਆ, ਕਿ ਜੇ ਮਹਾਰਾਣੀ ਜਿੰਦ ਕੌਰ ਸੁਚੇਤ ਸਿੰਘ ਦੇ ਵਜ਼ੀਰ ਬਣਨ ਵਿਚ ਰਾਜ਼ੀ ਹੋਵੇ, ਤਾਂ ਉਹ ਉਹਦੀ ਮਦਦ ਕਰਨ ਨੂੰ ਤਿਆਰ ਹਨ। ਏਸ ਉੱਤੇ ਰਾਜਾ ਸੁਚੇਤ ਸਿੰਘ-ਆਪਣੇ ਦੋ ਵਕੀਲਾਂ : ਕੇਸਰੀ ਸਿੰਘ, ਬਸੰਤ ਸਿੰਘ ਤੇ ਚਾਲੀ ਅਸਵਾਰਾਂ ਸਣੇ-੨੬ ਮਾਚਰ, ੧੮੪੪ ਫ਼ੌਜਾਂ ਦੇ ਚਰਨੀਂ ਜਾ ਡਿੱਗਾ ਤੇ (ਖ਼ਾਸ ਕਰ ਹੀਰਾ ਸਿੰਘ ਫ਼ੌਜਾਂ ਵਿਚ ਪਲਟਨਾਂ ਦੇ) ਸਰਦਾਰਾਂ ਨੂੰ ਬੁਲਾ ਕੇ ਕਹਿਣ ਲੱਗਾ, "ਖ਼ਾਲਸਾ ਜੀ ! ਮੈਨੂੰ ਤੁਸਾਂ ਹੀ ਵਜ਼ੀਰ ਬਣਾਇਆ ਸੀ, ਤੇ ਤੁਸੀਂ ਹੀ ਅੱਜ ਮਰਵਾਉਣ ਲੱਗਾ ਓ, ਜਿਸ ਸੁਚੇਤ ਸਿੰਘ ਦੇ ਹੱਥੀਂ ਚੜ੍ਹ ਕੇ ਤੁਸੀਂ ਮੇਰੇ ਦੁਸ਼ਮਣ ਬਣਨ ਲੱਗਾ ਓ, ਉਸਦਾ ਚਿੱਠੀ ਪੱਤਰ ਅਤਰ ਸਿੰਘ ਸੰਧਾਵਾਲੀਏ ਰਾਹੀਂ ਅੰਗਰੇਜ਼ਾਂ ਨਾਲ ਹੋ ਰਿਹਾ ਹੈ। ਉਹ ਅੰਗਰੇਜ਼ਾਂ ਦਾ ਪੱਕਾ ਮਿੱਤਰ ਹੈ। ਇਸ ਗੱਲ ਦਾ ਸਬੂਤ ਉਹਦਾ ਅਠਾਰਾਂ ਲੱਖ ਰੁਪਇਆ ਹੈ, ਜੋ ਉਸਨੇ ਅੰਗਰੇਜ਼ੀ ਬੈਂਕ ਫ਼ੀਰੋਜ਼ਪੁਰ ਵਿਚ ਰੱਖਿਆ ਹੋਇਆ ਹੈ। ਮੇਰੀ ਉਸ ਦੀ ਦੁਸ਼ਮਣੀ ਏਸੇ ਗੱਲ ਤੋਂ ਵਧੀ, ਕਿ ਮੈਂ ਉਹਨੂੰ ਗੁਰੂ ਪੰਥ ਨਾਲ ਧਰੋਹ ਕਰਨ ਤੋਂ ਰੋਕਦਾ ਸਾਂ। ਸੋ ਖ਼ਾਲਸਾ ਜੀ। ਜੇ ਤੁਸੀਂ ਮੇਰਾ ਮਰਨਾ ਹੀ ਲੋੜਦੇ ਹੋ, ਤਾਂ ਆਹ ਲੈ ਮੇਰੀ ਤਲਵਾਰ (ਤਲਵਾਰ ਸਾਮ੍ਹਣੇ ਰੱਖਕੇ) ਤੇ ਆਪਣੇ ਹੱਥੀਂ ਮੇਰਾ ਸਿਰ ਵੱਢ ਲਵੋ, ਪਰ ਮੈਨੂੰ ਮੇਰੇ ਦੇਸ਼-ਧਰੋਹੀ ਸ਼ਰੀਕ ਦੇ ਹੱਥੋਂ ਨਾ ਮਰਵਾਓ।" ਏਸ ਤਕਰੀਰ ਨੇ ਫ਼ੌਜਾਂ ਉੱਤੇ ਏਨਾ ਅਸਰ ਕੀਤਾ, ਕਿ ਸਾਰੇ ਹੀਰਾ ਸਿੰਘ ਵੱਲ ਹੋ ਗਏ।
ਅਗਲੇ ਦਿਨ ਬੁਧਵਾਰ, ੨੭ ਮਾਰਚ, ੧੮੪੪ ਈ. ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਹੀਰਾ ਸਿੰਘ ਨੇ ੧੫ ਹਜ਼ਾਰ ਫ਼ੌਜ ਲੈ ਕੇ ਸੁਚੇਤ ਸਿੰਘ ਨੂੰ ਸ਼ਾਹਦਰੇ ਵਿਚ ਜਾ ਘੇਰਿਆ। ਉਹ ਵੀ ਅੱਗੋਂ ਮਰਦਾਂ ਵਾਂਗ ਲੜਿਆ। ਕੇਸਰੀ ਸਿੰਘ, ਬਸੰਤ ਸਿੰਘ ਤੇ ਭੀਮ ਸੈਨ, ਸਣੇ ਚਾਲੀ ਸਿਪਾਹੀਆਂ