ਦੇ ਮਾਰੇ ਗਏ। ਸੁਚੇਤ ਸਿੰਘ ਤੜਫ ਰਿਹਾ ਸੀ, ਜਾਂ ਹੀਰਾ ਸਿੰਘ ਕੋਲ ਅਪੜਿਆ। ਸੁਚੇਤ ਸਿੰਘ ਨੇ ਪਾਣੀ ਮੰਗਿਆ, ਤਾਂ ਹੀਰਾ ਸਿੰਘ ਨੇ ਜਵਾਬ ਦਿੱਤਾ "ਚਾਚਾ ਜੀ ! ਪਾਣੀ ਤਾਂ ਜੰਮੂ ਦੀਆਂ ਪਹਾੜੀਆਂ ਵਿਚੋਂ ਮਿਲ ਸਕਦਾ ਏ। ਏਥੇ ਤਾਂ ਪੰਜਾਬ ਦੀ ਵਜ਼ਾਰਤ ਹੈ। ਚਾਹੋ, ਤਾਂ ਮੇਰੇ ਵੱਲੋਂ ਹਾਜ਼ਰ ਹੈ।" ਬਿਨਾਂ ਜਵਾਬ ਦਿੱਤੇ ਹੀ* ਰਾਜਾ ਸੁਚੇਤ ਸਿੰਘ ਚਲਾਣਾ ਕਰ ਗਿਆ।
ਅਗਲੇ ਦਿਨ ਹੀਰਾ ਸਿੰਘ ਨੇ ਸੁਚੇਤ ਸਿੰਘ ਦਾ ਸਸਕਾਰ ਬੜੀ ਸ਼ਾਨ ਨਾਲ ਕੀਤਾ। ਏਧਰੋਂ ਵਿਹਲੇ ਹੋ ਕੇ ਹੀਰਾ ਸਿੰਘ ਨੇ ਫ਼ੌਜਾਂ ਵਿਚ ਖੁੱਲ੍ਹੇ ਦਿਲ ਇਨਾਮ ਵੰਡੇ।
ਭਾਈ ਬੀਰ ਸਿੰਘ ਜੀ ਭਾਈ ਬੀਰ ਸਿੰਘ ਸਿੱਖਾਂ ਵਿਚ ਇਕ ਮੰਨੇ-ਪਰਮੰਨੇ ਧਰਮਾਤਮਾ ਸਨ। ਸਾਰਾ ਪੰਥ ਉਹਨਾਂ ਦੀ ਇੱਜ਼ਤ ਕਰਦਾ ਸੀ। ਉਹ ਰਾਜਸੀ ਖ਼ਿਆਲਾਂ ਵਾਲੇ ਸੰਤ ਸਨ । ਡੋਗਰਿਆਂ ਦੀਆਂ ਨਿੱਤ ਕੁਰੀਤੀਆਂ ਵੇਖਕੇ ਉਹ ਬੜੇ ਦੁਖੀ ਹੁੰਦੇ ਸਨ। ਉਹ ਖ਼ਾਲਸਾ ਰਾਜ ਨੂੰ ਚੜ੍ਹਦੀਆਂ ਕਲਾਂ ਵਿਚ ਵੇਖਣਾ ਚਾਹੁੰਦੇ ਸਨ। ਉਹਨਾਂ ਦੇ ਮਾਝੇ ਵਿਚ ਕਈ ਗੁਰਦੁਆਰੇ ਤੇ ਡੇਰੇ ਸਨ ਪਰ ਸਭ ਤੋਂ ਵੱਡਾ ਨੌਰੰਗਾਬਾਦ (ਜ਼ਿਲਾ ਅੰਮ੍ਰਿਤਸਰ ਵਿਚ) ਹੈ। ਇਹ ਪੱਕੇ ਕਿਲ੍ਹੇ ਦੀ ਸ਼ਕਲ ਦਾ ਬਣਿਆ ਹੋਇਆ ਹੈ। ਉਹ ਏਥੇ ਹੀ ਬਹੁਤਾ ਰਿਹਾ ਕਰਦੇ ਸਨ। ਏਥੇ ਹੀ ਰਾਸ਼ਨ ਤੇ ਜੰਗੀ ਸਾਮਾਨ ਰਖਿਆ ਕਰਦੇ ਸਨ। ਹਰ ਵੇਲੇ ਉਹਨਾਂ ਪਾਸ ੧੨ ਸੌ ਪੈਦਲ, ੩ ਸੌ ਅਸਵਾਰ ਤੇ ਦੋ ਤੋਪਾਂ ਹੁੰਦੀਆਂ ਸਨ। ਲਾਹੌਰ ਦਰਬਾਰ ਦੇ ਕੱਢੇ ਹੋਏ
'ਰਾਣੀ ਜਿੰਦ ਕੌਰਾਂ ਨਾਲ ਮਿਲ ਫ਼ੌਜ ਖ਼ਾਲਸੇ ਨੇ
ਜੰਮੂਓਂ ਸੁਚੇਤ ਸਿੰਘ ਤਾਈਂ ਸਦਵਾਇਆ ਜੀ।
ਉਹਦੇ ਆਉਣ ਤਕ ਸਰਦਾਰਾਂ ਤਾਈਂ ਕੈਂਠੇ ਦੇ ਕੇ
ਆਪਣੇ ਬਣਾ ਕੇ ਹੀਰਾ ਸਿੰਘ ਨੇ ਚੜਾਇਆ ਸੀ।
ਘੇਰਿਆ ਸੁਚੇਤ ਸਿੰਘ ਤਾਈਂ ਜਾਇ ਸ਼ਾਹਦਰੇ 'ਚ
ਯੁੱਧ ਵਿਚ ਹੱਥੀਂ ਸਿਰ ਹੀਰਾ ਸਿੰਘ ਲਾਹਿਆ ਜੀ।
ਮਾਰਚ ਸਤਾਈ ਤੇ ਅਠਾਰਾਂ ਸੋ ਚੁਤਾਲੀ ਸੰਨ
'ਸੀਤਲ' ਜੀ ਹਾਲ ਇਹ 'ਕੰਨਿਘਮ' ਸੁਣਾਇਆ ਜੀ।