Back ArrowLogo
Info
Profile

ਸਰਦਾਰਾਂ ਨੂੰ ਉਹ ਆਪਣੇ ਕੋਲ ਆਸਰਾ ਦੇਂਦੇ ਸਨ। ਉਹਨਾਂ ਦੀ ਨਿੱਤ ਵਧਦੀ ਤਾਕਤ ਵੇਖ ਕੇ ਹੀਰਾ ਸਿੰਘ ਤੇ ਜੱਲ੍ਹਾ ਪੰਡਤ ਬੜੇ ਘਬਰਾਏ। ਸਾਰੀ ਖ਼ਾਲਸਾ ਫ਼ੌਜ ਭਾਈ ਸਾਹਿਬ ਦਾ ਬੜਾ ਸਤਿਕਾਰ ਕਰਦੀ ਸੀ। ਇਸ ਵਾਸਤੇ ਹੀਰਾ ਸਿੰਘ ਕੁਛ ਨਹੀਂ ਸੀ ਕਰ ਸਕਦਾ। ਸੋ ਉਸਨੇ ਉੱਤੋਂ ਉਤੋਂ ਭਾਈ ਸਾਹਿਬ ਨਾਲ ਮਿੱਤਰਤਾ ਗੰਢਣੀ ਆਰੰਭ ਕਰ ਦਿੱਤੀ। ਬੜੇ ਤੋਹਫ਼ੇ ਤੇ ਚਿੱਠੀਆਂ ਭੇਜੀਆਂ, ਤੇ ਕਿਹਾ, ਜਦ ਭਾਈ ਸਾਹਿਬ ਜੀ ਚਾਹੁਣ, ਉਹਨਾਂ ਨੂੰ ਲੰਗਰ ਵਾਸਤੇ ਜਾਗੀਰ ਦੇ ਦਿੱਤੀ ਜਾਵੇਗੀ।

ਮਹਿਤਾਬ ਸਿੰਘ ਮਜੀਠੀਆ ਤੇ ਗੁਲਾਬ ਸਿੰਘ ਕਲਕੱਤੀਆ                 ਹੀਰਾ ਸਿੰਘ ਨੇ ਭਾਈ ਬੀਰ ਸਿੰਘ ਜੀ ਤੇ ਸ. ਅਤਰ ਸਿੰਘ ਸੰਧਾਵਾਲੀਏ ਦੇ ਵਿਰੁੱਧ ਇਕ ਸ਼ੜਯੰਤਰ ਰਚਿਆ, ਜਿਸ ਵਿਚ ਜੈਨਰਲ ਮਹਿਤਾਬ ਸਿੰਘ ਮਜੀਠੀਏ ਤੇ ਗੁਲਾਬ ਸਿੰਘ* ਕਲਕੱਤੀਏ ਨੂੰ ਸਾਥੀ ਬਣਾਇਆ। ਹੀਰਾ ਸਿੰਘ ਦੇ ਕਹਿਣ ਉੱਤੇ ਜਨਰਲ ਮਹਿਤਾਬ ਸਿੰਘ ਆਪਣੀ ਫ਼ੌਜ ਲੈ ਕੇ ਅੰਮ੍ਰਿਤਸਰ ਜਾ ਬੈਠਾ ਤੇ ਗੁਲਾਬ ਸਿੰਘ ਮਜੀਠੀਆ ਕੁਛ ਫ਼ੌਜਾਂ ਸਣੇ ਕਸੂਰ ਚਲਾ ਗਿਆ। ਭਾਈ ਬੀਰ ਸਿੰਘ ਜੀ ਉਸ ਵੇਲੇ ਪਿੰਡ ਮੁੱਠਿਆਂ ਵਾਲਾ (ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ) ਵਿਚ ਸਨ। ਮਹਿਤਾਬ ਸਿੰਘ ਤੇ ਗੁਲਾਬ ਸਿੰਘ ਦੋਹਾਂ ਨੇ ਭਾਈ ਸਾਹਿਬ ਜੀ ਨੂੰ ਚਿੱਠੀਆਂ ਲਿਖੀਆਂ, "ਆਪ ਅਤਰ ਸਿੰਘ ਨੂੰ ਬੁਲਾਉ। ਕਿਉਂਕਿ ਲਾਹੌਰ ਵਿਚ ਬੜੀ ਗੜਬੜ ਮੱਚੀ ਹੋਈ ਹੈ। ਜੇ ਸ. ਅਤਰ ਸਿੰਘ ਆ ਜਾਵੇ, ਤਾਂ ਉਹ ਭਰਾ ਤੇ ਭਤੀਜੇ (ਲਹਿਣਾ ਸਿੰਘ ਤੇ ਅਜੀਤ ਸਿੰਘ) ਦਾ ਬਦਲਾ ਲੈ ਸਕਦਾ ਹੈ। ਅਸਾਂ ਸਾਰੀਆਂ ਫ਼ੌਜਾਂ ਨੂੰ ਅਤਰ ਸਿੰਘ ਦੇ ਵਜ਼ੀਰ ਬਣਨ ਵਾਸਤੇ ਮਨਾ ਲਿਆ ਹੈ।" ਇਹਨਾਂ ਚਿੱਠੀਆਂ ਉੱਤੇ ਕਈਆਂ ਸਰਦਾਰਾਂ ਅਤੇ ਜਰਨੈਲਾਂ ਦੇ ਦਸਤਖ਼ਤ ਵੀ ਸਨ। ਭਾਈ ਸਾਹਿਬ ਜੀ ਨੇ ਸ. ਅਤਰ ਸਿੰਘ ਸੰਧਾਵਾਲੀਏ ਨੂੰ ਥਾਨੇਸਰ ਚਿੱਠੀਆਂ ਲਿਖੀਆਂ, ਜਿੰਨ੍ਹਾਂ ਦੇ ਨਾਲ ਕੁਛ ਪਿੱਛੋਂ ਆਏ ਪੱਤਰ ਵੀ ਘੱਲੇ। ਇਹ ਚਿੱਠੀਆਂ ਵੇਖਦਾ ਹੀ

"ਇਹ ਇਕ ਵਾਰ (ਸ: ਲਹਿਣਾ ਸਿੰਘ ਮਜੀਠੀਏ ਦੇ ਭਰਾ) ਸ. ਗੁੱਜਰ ਸਿੰਘ ਦਾ ਏਲਚੀ ਬਣ ਕੇ ਗਵਰਨਰ-ਜੈਨਰਲ ਪਾਸ ਕਲਕੱਤੇ ਗਿਆ ਸੀ। ਓਥੋਂ ਹੀ ਇਸਦੀ ਅੱਲ ਗੁਲਾਬ ਸਿੰਘ ਕਲਕੱਤੀਆ ਪੈ ਗਈ।

77 / 251
Previous
Next