Back ArrowLogo
Info
Profile

'ਅਤਰ ਸਿੰਘ ੨ ਮਈ ਨੂੰ ਸਤਲੁਜੋਂ ਉਰਾਰ ਮੁੱਠਿਆਂ ਵਾਲੇ, ਭਾਈ ਸਾਹਿਬ ਦੇ ਡੇਰੇ ਆ ਗਿਆ। ਅਗਲੇ ਦਿਨ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਸ਼ੋਰਾ ਸਿੰਘ ਵੀ ਏਥੇ ਆ ਪਹੁੰਚੇ। ਕੁਛ ਫ਼ੌਜ ਇਹਨਾਂ ਨਾਲ ਸੀ ਤੇ ੧੫੦੦ ਜਵਾਨ ਭਾਈ ਸਾਹਿਬ ਦੇ ਡੇਰੇ ਦੇ ਸਨ। ਸੋ ਰਲ ਮਿਲ ਕੇ ਵਾਹਵਾ ਦਲ ਬਣ ਗਿਆ।

ਹੀਰਾ ਸਿੰਘ ਨੂੰ ਸਭ ਖ਼ਬਰਾਂ ਪੁੱਜਦੀਆਂ ਰਹਿੰਦੀਆਂ ਸਨ। ਉਹਦੇ ਹੁਕਮ ਨਾਲ ਜਲੰਧਰ ਦਾ ਗਵਰਨਰ []ਸ਼ੇਖ ਇਮਾਮੁੱਦੀਨ ੧੫੦੦ ਫ਼ੌਜ ਸਣੇ ਤੇ ੦ਜਵਾਹਰ ਮੱਲ ੨੫੦੦ ਫ਼ੌਜ ਸਣੇ ਮੁੱਠਿਆਂ ਵਾਲੇ ਦੇ ਨੇੜੇ ਆ ਬੈਠੇ। ਹੁਣ ਹੀਰਾ ਸਿੰਘ ਨੇ ਸ. ਅਤਰ ਸਿੰਘ ਦੇ ਆਉਣ ਦੀ ਖ਼ਬਰ ਫ਼ੌਜਾਂ ਸਾਮ੍ਹਣੇ ਰੱਖੀ ਤੇ ਕਿਹਾ ਕਿ ਅਤਰ ਸਿੰਘ ਅੰਗਰੇਜ਼ਾਂ ਨਾਲ ਸਾਰੀ ਗੋਂਦ ਗੁੰਦ ਕੇ ਆਇਆ ਹੈ, ਅਤੇ ਥੋੜ੍ਹੇ ਦਿਨਾਂ ਤਕ ੧੨-੧੫ ਹਜ਼ਾਰ ਗੋਰਾ ਫ਼ੌਜ ਪੰਜਾਬ ਵਿਚ ਆਉਣ ਵਾਲੀ ਹੈ। ਇਹ ਸੁਣ ਕੇ ਸਿੱਖ ਫ਼ੌਜਾਂ ਅਤਰ ਸਿੰਘ ਦੇ ਵਿਰੁੱਧ ਹੋ ਗਈਆਂ। ਹੀਰਾ ਸਿੰਘ ਨੇ ਆਪਣੇ ਨਿਗਦੇ ਸੰਬੰਧੀ ਮੀਆਂ ਲਾਭ ਸਿੰਘ ਡੋਗਰੇ ਨੂੰ ਫ਼ੌਜ ਦੇ ਕੇ ਭੇਜਿਆ।

'ਅਤਰ ਸਿੰਘ ਸਰਦਾਰ ਜੋ ਦੇਸ ਛੱਡ ਕੇ,

ਬੈਠਾ ਮਾਲਵੇ ਸੀ ਡੇਰਾ ਲਾ ਭਾਈ।

ਦਿਲ ਵਿਚ ਲਾਲਸਾ ਰੱਖ ਕੇ ਰਾਜ ਵਾਲੀ,

ਡੇਰੇ ਬੀਰ ਸਿੰਘ ਦੇ ਗਿਆ ਆ ਭਾਈ।

ਪੁੱਤਰ ਇਕ ਮਹਾਰਾਜਾ ਰਣਜੀਤ ਸਿੰਘ ਦਾ,

ਲਿਆ ਆਪਣੇ ਨਾਲ ਰਲਾ ਭਾਈ।

ਦੂਰੋਂ-ਨੇੜਿਓਂ ਕੁਛ ਕੱਠੀ ਫ਼ੌਜ ਕਰਕੇ,

ਦੋਲ ਸੂਰਮੇ ਲਿਆ ਬਣਾ ਭਾਈ।

[]ਗਵਰਨਰ ਕਸ਼ਮੀਰ ਦਾ ਪੁੱਤਰ ਤੇ ਸਿੱਖਾਂ ਦਾ ਪੱਕਾ ਵੈਰੀ।

ਰਾਜਾ ਸੁਚੇਤ ਸਿੰਘ ਡੋਗਰੇ ਦਾ ਦੀਵਾਨ।

ਲਾਭ ਸਿੰਘ ਸਰਦਾਰ ਨੂੰ ਦੇ ਕੇ ਦਲ ਭਾਰਾ,

ਹੀਰਾ ਸਿੰਘ ਨੇ ਤੋਰਿਆ ਦੇ ਹੁਕਮ ਕਰਾਰਾ।

ਅਤਰ ਸਿੰਘ ਸਰਦਾਰ ਨੂੰ ਫੜ ਲੈ ਆ ਯਾਰਾ,

ਸੀਸ ਕੰਵਰ 'ਕਸ਼ਮੀਰ' ਦਾ ਕਰ ਧੜ ਤੋਂ ਨਯਾਰਾ।

ਬੀਰ ਸਿੰਘ ਵੀ ਕਰ ਰਿਹਾ ਕੁਛ ਕੋਬਾ ਚਾਰਾ,

ਉਹਨੂੰ ਵੀ ਹੈ ਸੋਧਣਾ, ਯੋਧੇ ਸਰਦਾਰਾ।

78 / 251
Previous
Next