ਮੀਆਂ ਲਾਭ ਸਿੰਘ, ਮਹਿਤਾਬ ਸਿੰਘ ਮਜੀਠੀਆ, ਗੁਲਾਬ ਸਿੰਘ ਕਲਕੱਤੀਆ, ਸ਼ੇਖ਼ ਇਮਾਮੁੱਦੀਨ ਤੇ ਦੀਵਾਨ ਜਵਾਹਰ ਮੱਲ ਦੀਆਂ ਫੌਜਾਂ ਨੇ ਭਾਈ ਬੀਰ ਸਿੰਘ ਜੀ ਦੇ ਡੇਰੇ ਨੂੰ ਘੇਰ ਲਿਆ। ਇਸ ਤੋਂ ਇਕ ਦਿਨ ਪਹਿਲਾਂ ਕੰਵਰ ਪਿਸ਼ੌਰਾ ਸਿੰਘ ਲਾਹੌਰ ਨੂੰ ਚਲਾ ਗਿਆ। ਲਾਭ ਸਿੰਘ ਨੇ ਆਪਣਾ ਵਕੀਲ ਭਾਈ ਸਾਹਿਬ ਪਾਸ ਭੇਜਿਆ ਤੇ ਕਿਹਾ, ਕਿ ਅਤਰ ਸਿੰਘ ਨੂੰ ਸਾਡੇ ਹਵਾਲੇ ਕਰ ਦਿਓ ਤੇ ਜਾਂ ਆਪ ਡੇਰਾ ਛੱਡ ਕੇ ਪਾਸੇ ਚਲੇ ਜਾਉ। ਉਹਨਾਂ ਨੇ ਅੱਗੋਂ ਉੱਤਰ ਦਿੱਤਾ, ਕਿ ਅਸੀਂ ਨਾ ਕਿਸੇ ਨੂੰ ਬੁਲਾਉਣ ਜਾਂਦੇ ਹਾਂ ਤੇ ਨਾ ਸ਼ਰਨ ਆਏ ਨੂੰ ਧੱਕਾ ਦੇਂਦੇ ਹਾਂ। ਅੱਗੋਂ ਵਕੀਲ ਨੇ ਭਾਈ ਸਾਹਿਬ ਦੀ ਸ਼ਾਨ ਵਿਚ ਕੁਛ ਵੱਧ ਘੱਟ ਕਿਹਾ, ਜਿਸ ਤੋਂ ਗੁੱਸੇ ਹੋ ਕੇ ਅਤਰ ਸਿੰਘ ਨੇ ਉਸਨੂੰ ਕਤਲ ਕਰ ਦਿੱਤਾ। ਏਨੇ ਨੂੰ ਗੁਲਾਬ ਸਿੰਘ ਕਲਕੱਤੀਆ, ਅਤਰ ਸਿੰਘ ਨਾਲ ਕੁਛ ਸਲਾਹ ਕਰਨ ਵਾਸਤੇ ਆ ਪੁੱਜਾ। ਓਧਰ ਲਾਭ ਸਿੰਘ ਨੂੰ ਸਾਰੀ ਖ਼ਬਰ ਪੁਚਾ ਦਿੱਤੀ ਗਈ। ਉਹਨੇ ਫ਼ੌਜਾਂ ਨੂੰ ਤੋਪਾਂ ਦਾਗਣ ਦਾ ਹੁਕਮ ਦਿੱਤਾ। ਤੋਪਾਂ ਦੀ ਆਵਾਜ਼ ਸੁਣ ਕੇ ਅਤਰ ਸਿੰਘ ਗੁਲਾਬ ਸਿੰਘ ਦੀ ਚਾਲ ਨੂੰ ਸਮਝ ਗਿਆ ਤੇ ਝੱਟ ਉਹਨੂੰ ਗੋਲੀ ਮਾਰ ਦਿੱਤੀ । ਦੋਹਾਂ ਪਾਸਿਆਂ ਤੋਂ* ਲੜਾਈ ਆਰੰਭ ਹੋ ਗਈ। ਘੇਰਾ ਪਾਉਣ
'ਲਾਭ ਸਿੰਘ ਸਰਦਾਰ ਸ਼ਾਹੀ ਫ਼ੌਜ ਦਾ
ਘੋੜੇ ਚੜ੍ਹ ਕੇ ਦਲਾਂ ਵਿਚ ਆਇਆ।
ਕਰੋ ਖ਼ਾਲਸਾ ਤਿਆਰੀ ਜੰਗ ਦੀ
ਵੇਲਾ ਸੂਰਿਓ ਚੰਡੀ ਦਾ ਆਇਆ।
ਤੋਪਾਂ ਬੀੜੀਆਂ, ਜਮਾਂ ਲੈ ਮੋਰਚੇ
ਥਾਂਓ ਥਾਂਈਂ ਸਾਮਾਨ ਪੁਚਾਇਆ।
ਸੰਧਾਵਾਲੀਏ ਅਤਰ ਸਿੰਘ ਓਧਰੋਂ
ਵਾਂਗ ਬਿਜਲੀ ਖੰਡਾ ਲਿਸ਼ਕਾਇਆ।
ਬਾਹਰ ਡੇਰਿਓਂ ਮੈਦਾਨ ਆਣ ਮੱਲਿਆ
ਚਾਹੁੰਦੇ ਬਾਂਹੀਂ ਦਾ ਬਲ ਅਜ਼ਮਾਇਆ।
ਦੁੱਜੀ ਬਾਂਹੀਂ ਕਸ਼ਮੀਰਾ ਸਿੰਘ ਨੇ
(ਦੇਖੋ ਬਾਕੀ ਫੁਟਨੋਟ ਪੰਨਾ ੮੬ 'ਤੇ)