ਵਾਲੀਆਂ ਫ਼ੌਜਾਂ ਵਿਚ ਬਹੁਤੀ ਗਿਣਤੀ ਡੋਗਰਿਆਂ ਤੇ ਮੁਸਲਮਾਨਾਂ ਦੀ ਸੀ। ਬਾਹਰੋਂ ਗੋਲੀਆਂ ਦਾ ਮੀਂਹ ਵਰ੍ਹਨ ਲੱਗਾ। ਅਤਰ ਸਿੰਘ ਤੇ ਕਸ਼ਮੀਰਾ ਇਕ ਗੋਲਾ ਭਾਈ ਬੀਰ ਸਿੰਘ ਦੀ ਲੱਤ 'ਤੇ ਸਿੰਘ ਦਾ ਮਰਨਾ ਵੱਜਾ, ਜਿਸ ਨਾਲ ਉਹ ਸੁਰਗਵਾਸ ਹੋ ਗਏ। ਅਤਰ ਸਿੰਘ ਸੰਧਾਵਾਲੀਆ ਤੇ ਕੰਵਰ ਕਸ਼ਮੀਰਾ ਸਿੰਘ ਦੋਵੇਂ ਮਰਦਾਂ ਵਾਂਗ ਲੜ ਕੇ ਸਦਾ ਦੀ ਨੀਂਦ ਸੌਂ ਗਏ। ਇਹ ਘਟਨਾ ਮੰਗਲਵਾਰ, ੨੭ ਵਿਸਾਖ, ੧੯੦੧ ਬਿ. (੭ ਮਈ, ੧੮੪੪ ਈ.) ਨੂੰ ਹੋਈ। ਕੰਵਰ ਕਸ਼ਮੀਰਾ ਸਿੰਘ* ੨੩ ਸਾਲ ਦੀ ਉਮਰ ਵਿਚ ਕਤਲ ਹੋਇਆ। ਕਦੇ ਸਮਾਂ ਸੀ ਜਦ ਇਹ ਪੰਜਾਬ ਦੇ ਸ਼ੇਰ ਮ: ਰਣਜੀਤ ਸਿੰਘ ਦੀ ਗੋਦ ਵਿਚ ਲਾਡਾਂ ਨਾਲ ਖੇਡਦਾ ਸੀ ਤੇ ਕਦੇ ਸਮਾਂ ਆਇਆ, ਜਦ ਇਹਦੀ ਰੁਲਦੀ ਲੋਥ ਉੱਤੇ ਕੋਈ ਚਾਰ ਹੰਝੂ ਕੇਰਨ ਵਾਲਾ ਵੀ ਕੋਲ ਨਹੀਂ ਸੀ।।
"ਜਨਮ ੧੮੨੧ ਈ: ਇਹ ਤੇ ਕੰਵਰ ਪਸ਼ੌਰਾ ਸਿੰਘ ਰਾਣੀ ਦਇਆ ਕੌਰ ਦੀ ਕੁੱਖੋਂ ਸਨ।
ਅੰਤ ਬਹੁਤਿਆਂ ਨਾਲ ਕੀ ਪੇਸ਼ ਜਾਵੇ,
ਹੋਣੀ ਆਪਣਾ ਆਪ ਵਿਖਾਇਆ ਜੀ।
ਅਤਰ ਸਿੰਘ ਸਰਦਾਰ ਮੈਦਾਨ ਰਿਹਾ,
ਲਿਖਿਆ ਲੇਖ ਨਾ ਕਿਸੇ ਮਿਟਾਇਆ ਜੀ।
ਰਿਹਾ ਕੌਰ ਕਸ਼ਮੀਰਾ ਸਿੰਘ ਖੇਤ ਅੰਦਰ,
ਮੌਤ ਅੰਤ ਦੀ ਨੀਂਦ ਸੁਆਇਆ ਜੀ।
ਪਲਿਆ ਸ਼ੇਰੇ-ਪੰਜਾਬ ਦੀ ਗੋਦ ਅੰਦਰ,
ਕਿਸੇ ਮਰੇ 'ਤੇ ਵੈਣ ਨਾ ਪਾਇਆ ਜੀ।
ਤਾਰਾ ਸ਼ੇਰੇ-ਪੰਜਾਬ ਦੀਆਂ ਅੱਖੀਆਂ ਦਾ,
ਹੀਰਾ ਹੋ ਬੇ-ਕਦਰਾ ਰੁਲ ਗਿਆ।
'ਸੀਤਲ' ਵੇਖ 'ਕਸ਼ਮੀਰ' ਦੀ ਲੋਥ ਤਾਂਈਂ,
ਮੇਰਾ ਖੂਨ ਨੈਣਾਂ ਰਾਹੀਂ ਡੁੱਲ੍ਹ ਗਿਆ।
(ਦੇਖੋ ਬਾਕੀ ਫੁਟਨੋਟ ਪੰਨਾ ੮੫ ਦਾ )
ਦਲ ਆਪਣੇ ਦਾ ਮੋਰਚਾ ਲਾਇਆ।
ਮੌਤ ਸਿਰਾਂ 'ਤੇ ਖਲੋਤੀ ਹੱਸਦੀ
ਚਾਹੁੰਦੀ ਕੋਈਆਂ ਨੂੰ ਗੋਦ ਸੁਆਇਆ।
'ਸੀਤਲ' ਹੁਕਮ ਦਿੱਤਾ ਸਰਦਾਰ ਨੇ
ਤੋਪਾਂ ਚੱਲੀਆਂ ਅਕਾਸ਼ ਕੰਬਾਇਆ।