Back ArrowLogo
Info
Profile

ਤਾਂ ਸ. ਜਵਾਹਰ ਸਿੰਘ (ਮਹਾਰਾਣੀ ਜਿੰਦ ਕੌਰ ਦਾ ਭਰਾ), ਸ: ਅਤਰ ਸਿੰਘ

(ਦੇਖੋ ਪੰਨਾ ੮੭ ਦਾ ਬਾਕੀ ਫੁਟਨੋਟ)

ਖ਼ਾਲਸੇ ਨੂੰ ਪਿਛੋਂ ਹੋਈ ਜਾਂ ਖ਼ਬਰ ਜੀ

ਹੱਲਾ ਕਰ ਝੱਟ ਲੱਗ ਪਏ ਮਗਰ ਜੀ

ਆਗੂ ਹੈ ਅਤਰ ਸਿੰਘ ਸ਼ੇਰ ਸਜਿਆ

ਕਾਲ ਬਲੀ ਸਿਰ ਉੱਤੇ ਆਣ ਗੱਜਿਆ

ਦਿਨ ਚੜ੍ਹਦੇ ਨੂੰ ਸਿੰਘਾਂ ਜ਼ੋਰ ਪਾਇਕੇ

ਹੀਰਾ ਸਿੰਘ ਤਾਈਂ ਘੇਰ ਲਿਆ ਜਾਇ ਕੇ

ਜੰਗ ਦਾ ਨਗਾਰਾ ਤਾੜ ਤਾੜ ਵੱਜਿਆ

ਕਾਲ ਬਲੀ ਸਿਰ ਉਤੇ ਆਣ ਗੱਜਿਆ

ਦੋਹਾਂ ਪਾਸਿਆਂ ਦੇ ਸੂਰਮੇ ਨੇ ਜੁੱਟ ਪਏ

ਭੁੱਖੇ ਸ਼ੇਰਾਂ ਵਾਂਗ ਵੈਰੀਆਂ 'ਤੇ ਟੁੱਟ ਪਏ

ਪੀ ਪੀ ਰਤ ਮਲਕੁਲ ਮੌਤ ਰੱਜਿਆ

ਕਾਲ ਬਲੀ ਸਿਰ ਉਤੇ ਆਣ ਗੱਜਿਆ

ਇਕ ਦੂਜੇ ਤਾਂਈਂ ਸੂਰਮੇ ਵੰਗਾਰ ਕੇ

ਮਾਰਦੇ ਨੇ ਜੰਗ ਵਿਚ ਲਲਕਾਰ ਕੇ

ਆਖਦੇ ਸ਼ਹੀਦੀਆਂ ਦਾ ਦਿਨ ਅੱਜ ਆ

ਕਾਲ ਬਲੀ ਸਿਰ ਉਤੇ ਆਣ ਗੱਜਿਆ

ਮਰੇ ਕੇਈ ਸੂਰਮੇ ਮਾਂਵਾਂ ਦੇ ਨਾਲ ਜੀ

ਲੋਪ ਹੋ ਗਈ ਜਿੰਦ ਦੇਹੀ ਦੀ ਭਿਆਲ ਜੀ

ਛਿਨ ਵਿਚ ਭੌਰ ਪਿੰਜਰੇ ਨੂੰ ਤੱਜਿਆ

ਕਾਲ ਬਲੀ ਸਿਰ ਉਤੇ ਆਣ ਗੱਜਿਆ

ਮਾਰੀ ਇਕ ਸੂਰਮੇ ਨੇ ਤੇਗ਼ ਖਿੱਚ ਜੀ

ਹੀਰਾ ਸਿੰਘ ਰਹਿ ਗਿਆ ਮੈਦਾਨ ਵਿਚ ਜੀ

ਜੱਲ੍ਹੇ ਵਾਲਾ ਸਿਰ ਮੱਘੇ ਵਾਂਗ ਭੱਜਿਆ

ਕਾਲ ਬਲੀ ਸਿਰ ਉੱਤੇ ਆਣ ਗੱਜਿਆ

ਲਾਭ ਸਿੰਘ, ਸੋਹਣ ਸਿੰਘ, ਦੋਵੇਂ ਮਰ ਗਏ

ਬਾਕੀ ਜਿਹੜੇ ਬਚੇ, ਸੋ ਕਨਾਰਾ ਕਰ ਗਏ

'ਸੀਤਲ' ਜੀ ਮੌਤ ਕੋਲੋਂ ਕੌਣ ਭੱਜਿਆ

ਕਾਲ ਬਲੀ ਸਿਰ ਉੱਤੇ ਆਣ ਗੱਜਿਆ

82 / 251
Previous
Next