ਕਾਲਿਆਂ ਵਾਲਾ, ਸ: ਸ਼ਾਮ ਸਿੰਘ ਅਟਾਰੀ ਫ਼ੌਜਾਂ ਲੈ ਕੇ ਮਗਰ ਲੱਗੇ। ਉਨ੍ਹਾਂ ਲਾਹੌਰੋਂ ੭-ਕੁ ਮੀਲ ਦੀ ਵਿੱਥ ਉੱਤੇ ਹੀਰਾ ਸਿੰਘ ਨੂੰ ਜਾ ਘੇਰਿਆ। ਡੋਗਰਿਆਂ ਨੇ ਪਿੰਡ ਵਿਚ ਆਸਰਾ ਲਿਆ, ਪਰ ਇਹ ਆਸਰਾ ਕਦ ਤਕ ਨਿਭਾਊ ਹੁੰਦਾ। ਬੜੀ ਲਹੂ ਡੋਲ੍ਹਵੀਂ ਲੜਾਈ ਹੋਈ। ਪੰਡਤ ਜੱਲ੍ਹਾ, ਮੀਆਂ ਸੋਹਣ ਸਿੰਘ (ਰਾਜਾ ਗੁਲਾਬ ਸਿੰਘ ਦਾ ਪੁੱਤਰ), ਲਾਭ ਸਿੰਘ ਡੋਗਰਾ ਬਹੁਤ ਸਾਰੇ ਸਾਥੀਆਂ ਸਣੇ ਮਾਰੇ ਗਏ।
ਹੀਰਾ ਸਿੰਘ ਕਤਲ ੨੧ ਦਸੰਬਰ, ੧੮੪੪ ਹੀਰਾ ਸਿੰਘ ਅੰਤ ਦੇ ਸਾਹਾਂ 'ਤੇ ਸਹਿਕ ਰਿਹਾ ਸੀ, ਜਾਂ ਸ: ਅਤਰ ਸਿੰਘ ਕਾਲਿਆਂ ਵਾਲਾ ਕੋਲ ਪੁੱਜਾ। ਸਰਦਾਰ ਵੱਲੇ ਵੇਖ ਕੇ ਹੀਰਾ ਸਿੰਘ ਨੇ ਅੱਖਾਂ ਨੀਂਵੀਆਂ ਕਰ ਲਈਆਂ। ਸਰਦਾਰ ਨੇ ਸੰਬੋਧਨ ਕਰਕੇ ਕਿਹਾ :"ਹੀਰਾ ਸਿੰਘਾ! ਇਹ ਤੇਰੇ ਪਾਪਾਂ ਦਾ ਫਲ ਹੈ। ਤੇਰੇ ਬਾਪ ਨੇ ਜੋ ਜ਼ਹਿਰ ਦਾ ਬੀਜ ਬੀਜਿਆ ਸੀ, ਉਹ ਸਾਰੇ ਰਾਜ ਭਾਗ ਨੂੰ ਖਾਈ ਜਾ ਰਿਹਾ ਹੈ। ਜਾਹ, ਉਸਨੂੰ ਛੇਤੀ ਮਿਲ।”*
"ਹੀਰਾ ਸਿੰਘਾ ! ਪੰਜਾਬ ਦਾ ਤਾਜ ਤੈਨੂੰ,
ਉੱਠ ਪਹਿਨਾਵਾਂ ਈ, ਹੋਸ਼ ਸੰਭਾਲ ਬੀਬਾ।
ਏਹਾ ਖ਼ਾਹਸ਼ ਸੀ ਤੇਰੇ ਧਿਆਨ ਸਿੰਘ ਦੀ,
ਤੇਰੇ ਚਿੱਤ ਵੀ ਏਹਾ ਖ਼ਿਆਲ ਬੀਬਾ।
ਏਸੇ ਲਈ ਤੇਰੇ ਪਿਤਾ ਜ਼ੁਲਮ ਕੀਤਾ,
ਖੜਕ ਸਿੰਘ ਧਰਮਾਤਮਾ ਨਾਲ ਬੀਬਾ।
ਏਸੇ ਦੇਸ-ਧਰੋਹ ਦੀ ਅੱਗ ਅੰਦਰ,
ਕੀਤਾ ਭੇਟ ਬਾਂਕਾ ਨੋ-ਨਿਹਾਲ, ਬੀਬਾ।
ਚੰਦ ਕੌਰ ਦੇ ਨਾਲ ਜੋ ਜ਼ੁਲਮ ਕੀਤਾ,
ਸਮਾਂ ਓਸ ਉੱਤੇ ਪਰਦਾ ਪਾਏਗਾ ਨਹੀਂ।
ਜਿਹੜੀ ਸ਼ਾਮ ਸਿੰਘ ਦੀ ਲੜਕੀ ਨਾਲ ਬੀਤੀ,
ਜੱਗ ਓਸਨੂੰ ਕਦੇ ਭੁਲਾਏਗਾ ਨਹੀਂ।
ਤੂੰ ਵੀ ਜੰਮਿਓਂ ਨਿਮਕ-ਹਲਾਲ ਚੰਗਾ,
ਸੱਪ ਵਾਂਗ ਰੁਕਿਆ ਤੇਰਾ ਵਾਰ ਨਾਹੀਂ।
ਗੁਰਮੁਖ ਸਿੰਘ ਦੀ ਰੂਹ ਅਜੇ ਦੇ ਕੂਕਾਂ,
(ਦੇਖੋ ਬਾਕੀ ਫੁਟਨੇਟ ਪੰਨਾ ੯੦ 'ਤੇ)