Back ArrowLogo
Info
Profile

ਇਹ ਘਟਨਾ ਛਨਿਛਰਵਾਰ, ੨੧ ਦਸੰਬਰ, ੧੮੪੪ ਈ. ਨੂੰ ਹੋਈ। ਮੀਆਂ ਸੋਹਣ ਸਿੰਘ, ਪੰਡਤ ਜੱਲ੍ਹਾ, ਲਾਭ ਸਿੰਘ ਡੋਗਰਾ ਤੇ ਰਾਜਾ ਹੀਰਾ ਹੀਰਾ ਸਿੰਘ, ਜੱਲ੍ਹਾ, ਲਾਭ ਸਿੰਘ ਤੇ ਸੋਹਣ ਸਿੰਘ ਦੇ ਸਿਰ ਸਿੰਘ ਦੇ ਸਿਰ ਵੱਢ ਲਏ ਗਏ। ਉਹਨਾਂ ਦਾ ਮਾਲ ਅਸਬਾਬ ਲੁੱਟ ਲਿਆ ਗਿਆ। ਲਾਹੌਰ ਵਿਚ ਵਾਪਸ ਆ ਕੇ ਚਾਰੇ ਸਿਰ ਬਜ਼ਾਰਾਂ ਵਿਚ ਫੇਰੇ ਗਏ। ਅੰਤ ਹੀਰਾ ਸਿੰਘ ਦਾ ਸਿਰ ਲੋਹਾਰੀ ਦਰਵਾਜ਼ੇ, ਲਾਭ ਸਿੰਘ ਦਾ ਮੋਚੀ ਦਰਵਾਜ਼ੇ, ਤੇ ਸੋਹਣ ਸਿੰਘ ਦਾ ਸ਼ਾਹਾਲਮੀ ਦਰਵਾਜ਼ੇ ਅੱਗੇ ਟੰਗੇ ਗਏ (ਪਿੱਛੋਂ, ਜਦ ਰਾਜਾ ਗੁਲਾਬ ਸਿੰਘ ਲਾਹੌਰ ਆਇਆ, ਤਾਂ ਉਹਨੇ ਇਹਨਾਂ ਸਿਰਾਂ ਦਾ ਸਸਕਾਰ ਕੀਤਾ।) ਬਾਕੀ ਜੱਲ੍ਹੇ ਦੇ ਸਿਰ ਦੀ ਤਾਂ ਉਹ ਮਿੱਟੀ ਖ਼ੁਆਰ ਕੀਤੀ ਗਈ; ਕਿ ਰਹੇ ਰੱਬ ਦਾ ਨਾਂ। ਕਈ ਦਿਨ ਤਕ ਉਹ ਲਾਹੌਰ ਵਿਚ ਹੱਟੀ ਹੱਟੀ 'ਤੇ ਫੇਰ ਕੇ ਕੋਡੀਆਂ ਉਗਰਾਹੀਆਂ ਗਈਆਂ। ਜੋ ਵੀ ਉਹਦੇ ਸਿਰ ਨੂੰ ਵੇਖਦਾ, ਉਹਦੀਆਂ ਕਰਤੂਤਾਂ 'ਤੇ ਲਾਨ੍ਹਤਾਂ ਪਾਉਂਦਾ। ਓੜਕ ਉਹਦਾ ਸਿਰ ਕੁੱਤਿਆਂ ਅੱਗੇ ਪਾ ਦਿੱਤਾ ਗਿਆ।

ਰਾਜਾ ਹੀਰਾ ਸਿੰਘ ਦੇ ਮਰਨ 'ਤੇ ਮਹਾਰਾਣੀ ਜਿੰਦ ਕੌਰ ਦਾ ਭਰਾ ਸ: ਜਵਾਹਰ ਸਿੰਘ ਵਜ਼ੀਰ ਬਣਿਆ। ਜੰਮੂ ਦੇ ਰਾਜੇ ਗੁਲਾਬ ਸਿੰਘ ਵੱਲੋਂ ਮਾਮਲਾ ਨਹੀਂ ਸੀ ਪਹੁੰਚਾ, ਸੋ ਸ: ਜਵਾਹਰ ਸਿੰਘ ਨੇ ਮਾਮਲਾ ਉਗਰਾਹੁਣ ਵਾਸਤੇ ਜੰਮੂ 'ਤੇ ਫ਼ੌਜ ਭੇਜੀ। ਜਾਂਦਿਆਂ ਹੀ ਸਿੱਖ ਫ਼ੌਜ ਨੇ ਜੰਮੂ ਨੂੰ ਘੇਰਾ ਪਾ ਲਿਆ। ਰਾਜਾ ਗੁਲਾਬ ਸਿੰਘ ਨੇ ਸੁਲ੍ਹਾ ਵਾਸਤੇ ਬੇਨਤੀ ਕਰ ਭੇਜੀ।

(ਦੇਖੋ ਪੰਨਾ ੮੯ ਦਾ ਬਾਕੀ ਫੁਟਨੇਟ)

ਦੇਸ਼-ਧਰੋਹੀ ਦਾ ਕੋਈ ਇਤਬਾਰ ਨਾਹੀਂ।

ਸਕੇ ਚਾਚੇ ਦਾ ਖੂੰਨ ਤੂੰ ਪੀ ਹੱਥੀਂ,

ਕੁਲ-ਘਾਤੀਆ ! ਲਿਆ ਡਕਾਰ ਨਾਹੀਂ।

ਅਜੇ ਚਿਖਾ 'ਕਸ਼ਮੀਰ' ਦੀ ਮੱਚਦੀ ਏ,

ਠੰਢੇ ਓਸਦੇ ਹੋਏ ਅੰਗਿਆਰ ਨਾਹੀਂ।

ਤੇਰੇ ਆਪਣੇ ਹੱਥਾਂ ਦੀ ਅੱਗ ਬਾਲੀ,

ਤੇਰੇ ਖੂੰਨ ਦੇ ਨਾਲ ਬੁਝਾ ਦਿਆਂਗਾ।

ਏਥੇ ਕੌਮੀ ਗ਼ਦਾਰਾਂ ਦੀ ਲੋੜ ਨਾਹੀਂ,

ਦੇਸ-ਭਗਤੀ ਦੇ ਝੰਡੇ ਝੁਲਾ ਦਿਆਂਗਾ।

84 / 251
Previous
Next