ਉਸਦਾ ਆਦਰ ਕੀਤਾ। ਮਗਰ ਇਹ ਵੇਖਕੇ ਸ: ਜਵਾਹਰ ਸਿੰਘ ਸੜ ਭੁੱਜ ਗਿਆ। ਉਹਦੀਆਂ ਵੱਟੀਆਂ ਹੋਈਆਂ ਅੱਖਾਂ ਵੇਖ ਕੇ ਕੰਵਰ ਫੌਜ ਵਿਚ ਚਲਾ ਗਿਆ। ਸ. ਜਵਾਹਰ ਸਿੰਘ ਨੇ ਫ਼ੌਜਾਂ ਨੂੰ ਇਨਾਮ ਦੇ ਕੇ ਫਿਰ ਆਪਣੇ ਨਾਲ ਗੰਢ ਲਿਆ। ਆਖ਼ਰ ਫ਼ੌਜੀ ਪੰਚਾਂ ਨੇ ਕੰਵਰ ਨੂੰ ਦਰਬਾਰ ਵੱਲੋਂ ਤੁਹਫ਼ੇ ਤੇ ਜਾਗੀਰ ਦੇ ਵਾਧੇ ਦਾ ਇਕਰਾਰ ਦਿਵਾ ਕੇ ਸਿਆਲਕੋਟ ਘੱਲ ਦਿੱਤਾ।
ਸਤੰਬਰ, ੧੮੪੪ ਈ. ਨੂੰ ਮੁਲਤਾਨ ਦਾ ਗਵਰਨਰ ਦੀਵਾਨ ਸਾਵਣ ਮੱਲ ਇਕ ਸਿਪਾਹੀ ਹੱਥੋਂ ਕਤਲ ਹੋ ਗਿਆ। ਉਸ ਤੋਂ ਪਿੱਛੋਂ ਉਸਦਾ ਪੁੱਤਰ ਦੀਵਾਨ ਸਾਵਣ ਮੱਲ ਕਤਲ ਤੇ ਮੂਲ ਰਾਜ ਮੁਲਤਾਨ ਦਾ ਗਵਰਨਰ ਦੀਵਾਨ ਮੂਲ ਰਾਜ ਮੁਲਤਾਨ ਦਾ ਗਵਰਨਰ ਬਣਿਆਂ। ਹੀਰਾ ਸਿੰਘ ਦੇ ਮਰਨ ਪਿਛੋਂ ਮੂਲ ਰਾਜ ਲਾਹੌਰ ਦਰਬਾਰ ਤੋਂ ਆਕੀ ਹੋ ਬੈਠਾ। ਜਵਾਹਰ ਸਿੰਘ ਨੇ ਫ਼ੌਜ ਭੇਜ ਕੇ ਉਸ ਤੋਂ ੧੮ ਲੱਖ ਕਰ ਉਗਰਾਹਿਆ। ਏਸ ਤਰ੍ਹਾਂ ਇਕ ਵਾਰ ਸਾਰੇ ਇਲਾਕੇ ਵਿਚ ਜਵਾਹਰ ਸਿੰਘ ਨੇ ਆਪਣਾ ਤਸੱਲਤ ਜਮਾ ਲਿਆ।
ਰਾਜਾ ਗੁਲਾਬ ਸਿੰਘ ਨੇ ਕੰਵਰ ਪਸ਼ੌਰਾ ਸਿੰਘ ਨੂੰ ਫਿਰ ਚੁੱਕਣਾ ਸ਼ੁਰੂ ਕਰ ਦਿੱਤਾ, ਕਿ ਜੇ ਤੂੰ ਉੱਦਮ ਕਰੇਂ, ਤਾਂ ਫ਼ੌਜ ਦੀ ਮਦਦ ਨਾਲ ਤਖ਼ਤ ਲੈ ਸਕਦਾ ਹੈਂ। ਏਸ ਚੁੱਕਣਾ ਵਿਚ ਆ ਕੇ ਕੰਵਰ ਨੇ ਸਿਆਲਕੋਟ ਵਿਚ ਗ਼ਦਰ ਮਚਾ ਦਿੱਤਾ। ਓਧਰ ਇਹ ਸਾਰਾ ਹਾਲ ਗੁਲਾਬ ਸਿੰਘ ਨੇ ਸ: ਜਵਾਹਰ ਸਿੰਘ ਨੂੰ ਲਾਹੌਰ ਲਿਖ ਘੱਲਿਆ।
ਉਹਨੇ (ਜਵਾਹਰ ਸਿੰਘ ਨੇ) ਇਸ ਬਲਵੇ ਨੂੰ ਦਬਾਉਣ ਵਾਸਤੇ ਫ਼ੌਜ ਭੇਜ ਦਿੱਤੀ। ਗੁਲਾਬ ਸਿੰਘ ਵੀ ਆਪਣੀ ਫੌਜ ਸਣੇ ਸਿਆਲਕੋਟ ਸੀ। ਉਹਨੂੰ ਇਕ ਹੋਰ ਸਾਜ਼ਸ਼ ਸੁੱਝੀ। ਉਹਨੇ ਬੜੇ ਢੰਗ ਨਾਲ ਫ਼ੌਜ ਨੂੰ ਸਮਝਾਇਆ, ਕਿ ਉਹਨੂੰ ਜੰਮੂ ਜਾਣ 1 ਦਿੱਤਾ ਜਾਵੇ। (ਜੰਮੂ ਜਾ ਕੇ) ਉਹਨੇ ਅੰਗਰੇਜ਼ਾਂ ਵੱਲੇ ਗੁਲਾਬ ਸਿੰਘ ਅੰਗਰੇਜ਼ਾਂ ਨੂੰ ਦੋਸਤੀ ਦਾ ਹੱਥ ਵਧਾਇਆ, ਕਿ ਉਹ (ਗੁਲਾਬ ਸਿੰਘ) ਉਹਨਾਂ (ਅੰਗਰੇਜ਼ਾਂ) ਦੀ ਲਾਹੌਰ ਆਉਣ ਵਿਚ ਮਦਦ ਕਰੇਗਾ, ਜੇ ਉਹ (ਅੰਗਰੇਜ਼) ਉਸਨੂੰ (ਗੁਲਾਬ ਸਿੰਘ ਨੂੰ) ਏਸ ਗੱਲ ਦਾ ਭਰੋਸਾ ਦਿਵਾਉਣ, ਕਿ ਉਸ (ਗੁਲਾਬ