ਸਿੰਘ) ਨੂੰ ਉਹ (ਅੰਗਰੇਜ਼) ਉੱਤਰ ਪੂਰਬੀ ਸੂਬਿਆਂ ਦਾ ਖ਼ੁਦ-ਮੁਖ਼ਤਿਆਰ ਮਹਾਰਾਜਾ ਬਣਾ ਦੇਣਗੇ।
ਪਸ਼ੌਰਾ ਸਿੰਘ ਅਟਕ ਵਿਚ ਪਸ਼ੌਰਾ ਸਿੰਘ ਨੇ ਅੱਗੇ ਵਧ ਕੇ ਕਿਲ੍ਹਾ ਅਟਕ ਉੱਤੇ ਕਬਜ਼ਾ ਕਰਕੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕੀਤਾ ਤੇ ਕਾਬਲ ਦੇ ਹਾਕਮ ਦੋਸਤ ਮੁਹੰਮਦ ਖ਼ਾਂ ਨਾਲ ਵੀ ਚਿੱਠੀ ਪੱਤਰ ਸ਼ੁਰੂ ਕਰ ਦਿੱਤਾ। ਇਲਾਕੇ ਦੀਆਂ ਕੁਛ ਫ਼ੌਜਾਂ ਵੀ ਉਸ ਨਾਲ ਆ ਮਿਲੀਆਂ। ਏਨੇ ਨੂੰ ਸ. ਜਵਾਹਰ ਸਿੰਘ ਦੇ ਭੇਜੇ ਹੋਏ ਫ਼ਤਹਿ ਖ਼ਾਂ ਤੇ ਚਤਰ ਸਿੰਘ ਅਟਕ ਵਿਚ ਫ਼ਤਹਿ ਖ਼ਾਂ ਟਿਵਾਣਾ ਡਿਹਰਾ ਇਸਮਾਈਲ ਖ਼ਾਂ ਤੋਂ, ਤੇ ਸ: ਚਤਰ ਸਿੰਘ 'ਅਟਾਰੀ' ਹਜ਼ਾਰੇ ਤੋਂ-ਅਟਕ ਪਹੁੰਚ ਗਏ। ਫ਼ੌਜ ਦੀ ਹਮਦਰਦੀ ਕੰਵਰ ਨਾਲ ਵਧੇਰੇ ਵੇਖ ਕੇ ਸ. ਚਤਰ ਸਿੰਘ ਨੇ ਕੰਵਰ 'ਤੇ ਹੱਲਾ ਨਾ ਕੀਤਾ, ਸਗੋਂ ਸੁਲ੍ਹਾ ਦੀ ਗੱਲਬਾਤ ਤੋਰੀ। ਕੰਵਰ ਵੀ ਮੰਨ ਗਿਆ ਤੇ ਰਾਜ਼ੀ ਨਾਵੇਂ ਰਾਹੀਂ ਕਿਲ੍ਹਾ ਖ਼ਾਲੀ ਕਰ ਦਿੱਤਾ। ਅਗਲੇ ਦਿਨ ਤਿੰਨੇ (ਫ਼ਤਹਿ ਖ਼ਾਂ, ਚਤਰ ਸਿੰਘ ਤੇ ਕੰਵਰ) ਸਣੇ ਫ਼ੌਜ ਲਾਹੌਰ ਨੂੰ ਤੁਰ ਪਏ। ਰਾਹ ਵਿਚ ਉਹ ਸ੍ਰੀ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਵਾਸਤੇ ਖਲੋ ਗਏ। ਏਥੇ ਹੀ ਰਾਤੀ ਸੁੱਤੇ ਪਏ ਪਸ਼ੌਰਾ ਸਿੰਘ ਨੂੰ ਧੋਖੇ ਨਾਲ ਬੰਨ੍ਹ ਲਿਆ ਤੇ ਅਗਲੇ ਦਿਨ ਕਿਲ੍ਹਾ ਅਟਕ ਦੇ ਕਾਲੇ ਬੁਰਜ ਵਿੱਚ ਕੈਦ ਜਾ ਕੀਤਾ। ਪਿਛੋਂ ਜਵਾਹਰ ਸਿੰਘ ਵੱਲੋਂ ਹੁਕਮ ਪਹੁੰਚਿਆ, ਕਿ ਜਿੰਨੀ ਛੇਤੀ ਹੋ ਸੱਕੋ, ਕੰਵਰ ਨੂੰ ਕਤਲ ਕਰ ਦਿੱਤਾ ਜਾਵੇ। ਛਨਿਛਰਵਾਰ, ੩੦ ਅਗਸਤ, ੧੮੪੫ ਈ. ਨੂੰ ਕਾਲੀ ਬੋਲੀ ਰਾਤ ਸੀ। ਕਿਲ੍ਹੇ ਦੇ ਹੇਠ ਦਰਿਆ ਅਟਕ ਠਾਠਾਂ ਮਾਰ ਰਿਹਾ ਸੀ। ਪੱਥਰਾਂ ਨਾਲ ਪਾਣੀ ਦੀਆਂ ਛੱਲਾਂ ਵੱਜ-ਵੱਜ ਕੇ ਬੜੀ ਡਰਾਉਣੀ ਆਵਾਜ਼ ਪੈਦਾ ਕਰ ਰਹੀਆਂ ਸਨ। ਕੰਢੇ ਉੱਤੇ ਲੋਹੇ ਦਿਆਂ ਸੰਗਲਾਂ ਵਿਚ ਬੱਧਾ ਹੋਇਆ ਸ਼ੇਰੇ-ਪੰਜਾਬ ਦਾ ਪੁੱਤਰ ਪਸ਼ੌਰਾ ਸਿੰਘ ਖਲਾ ਸੀ। 'ਸੁਰਮੇ' ਚੂੜ੍ਹੇ ਨੂੰ ਹੁਕਮ ਹੋਇਆ, ਕਿ ਕੰਵਰ ਦਾ ਸਿਰ ਉਡਾ ਦੇਵੇ। ਪਸ਼ੌਰਾ ਸਿੰਘ ਧੋਖੇ ਨਾਲ ਕਤਲ ਕੀਤਾ ਗਿਆ
*(The Sikh Wars) ਸਿੱਖ ਯੁੱਧ, ਪੰਨਾ ੫੯ ।