ਕੰਵਰ ਦਾ ਕੋਈ ਉਜ਼ਰ* ਨਾ ਸੁਣਿਆਂ ਗਿਆ। ਬੜੀ ਬੇ-ਰਹਿਮੀ ਨਾਲ ਬਾਈ ਸਾਲ ਦੀ ਉਮਰ ਵਿਚ ਉਸ ਨੂੰ ਕਤਲ ਕੀਤਾ ਗਿਆ ਤੇ ਟੁਕੜੇ ਕਰਕੇ ਦਰਿਆ ਅਟਕ ਵਿਚ ਰੁੜ੍ਹਾ ਦਿੱਤਾ ਗਿਆ।
ਪਿਰਥੀ ਸਿੰਘ ਡੋਗਰਾ ਪਸ਼ੌਰਾ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਫ਼ੌਜਾਂ ਜਵਾਹਰ ਸਿੰਘ ਦੇ ਵਿਰੁੱਧ ਭੜਕ ਉਠੀਆਂ। ਪਿਰਥੀ ਸਿੰਘ ਨਾਮੇ ਡੋਗਰਾ (ਮੀਆਂ ਅਰਬੇਲਾ ਸਿੰਘ ਡੋਗਰੇ ਦਾ ਪੁੱਤਰ)
ਸਭ ਤੋਂ ਵਧੇਰੇ ਜੋਸ਼ ਵਿਚ ਆਇਆ। ਉਹ ਥਾਂ-ਥਾਂ ਫ਼ੌਜ ਵਿਚ ਕਹਿੰਦਾ
*ਅੰਤ ਦੀ ਵਾਰ ਕੰਵਰ ਨੇ ਠੰਢਾ ਸਾਹ ਖਿੱਚ ਕੇ ਕਿਹਾ :-
"ਠਹਿਰੋ ! ਜ਼ਰਾ ਕੁ ਰੋਕ ਕੇ ਤੇਗ ਸੁਣ ਲੋ,
ਜਾਂਦੀ ਵਾਰ ਦੀ ਇਕ ਫ਼ਰਯਾਦ ਮੇਰੀ।
ਕੰਢੇ ਅਟਕ ਦੇ ਨਾਮ ਨਸ਼ਾਨ ਬਾਕੀ,
ਕਾਇਮ ਕਰੀਂ ਨਾ ਮੜ੍ਹੀ ਜੱਲਾਦ ਮੇਰੀ।
ਮੈਂ ਵੀ ਲਾਡਲਾ ਸ਼ੇਰੇ ਪੰਜਾਬ ਦਾ ਸਾਂ,
ਦੁਨੀਆਂ ਦਿਲਾਂ ਵਿੱਚ ਰੱਖੇਗੀ ਯਾਦ ਮੇਰੀ।
ਦਯਾ ਕੌਰ ਦੀ ਗੋਦ ਅੱਜ ਹੋਈ ਸੁੰਞੀ,
ਮੇਰੇ ਨਾਲ ਸੀ ਮਾਂ ਆਬਾਦ ਮੇਰੀ।
"ਕੀ ਸੀ ਕਿਸੇ ਨੂੰ ਪਤਾ, ਕਿ ਦਿਨਾਂ ਅੰਦਰ,
ਇਹ 'ਸਰਕਾਰ' ਦੀ ਬੋਸ ਦਾ ਹਾਲ ਹੋਸੀ।
ਕਿਧਰੇ ਖੜਕ ਸਿੰਘ ਦੀ ਬਲਦੀ ਚਿਖਾ ਹੋਸੀ,
ਕਿਧਰੇ ਤੜਫਦਾ ਪਿਆ ਨੌਨਿਹਾਲ ਹੋਸੀ।
ਕਿਧਰੇ ਸ਼ੇਰ ਸਿੰਘ ਦੀ ਰੁਲਦੀ ਲੋਥ ਹੋਸੀ,
ਸੀਨੇ ਵਿਚ ਗੋਲੀ ਆਰ-ਪਾਰ ਹੋਸੀ।
ਕਿਧਰੇ ਸੁਹਲ 'ਪਰਤਾਪ' ਦੀ ਧੌਣ ਉੱਤੇ,
ਚਲਦੀ ਸਕਿਆਂ ਦੀ ਤੇਜ਼ ਤਲਵਾਰ ਹੋਸੀ।
ਕਿਧਰੇ ਰਾਜ-ਬਰਬਾਦੀ ਦੇ ਹੋਮ ਅੰਦਰ,
ਹੁੱਤੀ ਕੰਵਰ 'ਕਸ਼ਮੀਰ' ਵੀ ਯਾਰ ਹੋਸੀ।
ਕਿਧਰੇ ਅੱਜ ਓਵੇਂ ਮੇਰੀ ਜਾਨ ਉੱਤੇ,
ਓਸੇ ਤੇਗ਼ ਅਣ-ਬੁਝੀ ਦਾ ਵਾਰ ਹੋਸੀ।
ਰੁਲਦੀ ਰਹੇ ਨਾ ਜੰਗਲੀਂ ਲੋਥ ਮੇਰੀ,
ਐ ਜੱਲਾਦ । ਇਹ ਧਰਮ ਕਮਾ ਛਡੀ।
'ਸੀਤਲ' ਏਸੇ ਨੂੰ ਮੈਂ ਗੰਗਾ ਸਮਝ ਲਾਂਗਾ,
ਮੈਨੂੰ ਅਟਕ ਦੇ ਵਿਚ ਪਰਵਾਹ ਛੱਡੀ।"