ਫਿਰਦਾ, ਕਿ ਪਸ਼ੌਰਾ ਸਿੰਘ ਦੀ ਮੌਤ ਦਾ ਬਦਲਾ ਲਿਆ ਜਾਵੇਗਾ। ਜਵਾਹਰ ਸਿੰਘ ਦੇ ਵਿਰੋਧੀਆਂ ਨੇ ਪਿਰਥੀ ਸਿੰਘ ਰਾਹੀਂ ਫ਼ੌਜਾਂ ਵਿਚ ਬਹੁਤ ਰੁਪਇਆ ਵੰਡਿਆ। ਬਹੁਤ ਸਾਰੀ ਫ਼ੌਜ ਸ਼ਹਿਰ ਦੇ ਬੂਹੇ ਅੱਗੇ ਆ ਬੈਠੀ। ਜਵਾਹਰ ਸਿੰਘ ਨੂੰ ਸੁਨੇਹਾ ਭੇਜਿਆ, ਕਿ ਜਾਂ ਪੇਸ਼ ਹੋ ਕੇ ਜੇ ਕੁਛ ਪਸ਼ੌਰਾ ਸਿੰਘ ਦੇ ਕਤਲ ਬਾਬਤ ਕਹਿਣਾ ਹੈ, ਕਹਿ ਲਵੇ, ਜਾਂ ਲੜਾਈ ਵਾਸਤੇ ਤਿਆਰ ਹੋ ਜਾਵੇ। ਪੰਚਾਂ ਦੇ ਹੁਕਮ ਅਨੁਸਾਰ ਪਿਰਥੀ ਸਿੰਘ ਨੇ ਕਿਲ੍ਹੇ ਵਿਚਲੀ ਜਵਾਹਰ ਸਿੰਘ ਦੀ ਫ਼ੌਜ ਨੂੰ ਵੀ ਆਖ ਘੱਲਿਆ, ਕਿ ਜੇ ਉਹਨਾਂ ਟਾਕਰਾ ਕੀਤਾ, ਜਾਂ ਜਵਾਹਰ ਸਿੰਘ ਨੂੰ ਨੱਸਣ ਦਿੱਤਾ, ਤਾਂ ਸਭ ਤੋਪ ਅੱਗੇ ਉਡਾਏ ਜਾਣਗੇ। ਇਹ ਸੁਣ ਕੇ ਜਵਾਹਰ ਸਿੰਘ ਦੀ ਆਪਣੀ ਫ਼ੌਜ ਵੀ ਉਸ ਦੇ ਉਲਟ ਹੋ ਗਈ। ਮਹਾਰਾਣੀ ਜਿੰਦ ਕੌਰ ਤੇ ਜਵਾਹਰ ਸਿੰਘ ਨੇ ਫ਼ੌਜ ਦੀ ਤਨਖ਼ਾਹ ਵਧਾ ਦੇਣ ਦਾ ਲਿਖਤੀ ਇਕਰਾਰ ਭੇਜਿਆ, ਮਗਰ ਫ਼ੌਜ ਨਾ ਮੰਨੀ। ੨੧ ਸਤੰਬਰ, ੧੮੪੫ ਈ. ਐਤਵਾਰ ਨੂੰ ਪਿਰਥੀ ਸਿੰਘ ਸਣੇ ਫੌਜ ਦਿੱਲੀ ਦਰਵਾਜ਼ੇ ਅੱਗੇ ਆ ਬੈਠਾ। ਏਥੋਂ ਫਿਰ ਜਵਾਹਰ ਸਿੰਘ ਨੂੰ ਸੁਨੇਹਾ ਘੱਲਿਆ। ਹੁਣ ਤਾਂ ਵਜ਼ੀਰ ਦੀ ਖ਼ਾਨਿਓਂ ਗਈ। ਜਵਾਹਰ ਸਿੰਘ, ਦਲੀਪ ਸਿੰਘ ਉਹ ਆਪਣੀ ਭੈਣ ਮਹਾਰਾਣੀ ਜਿੰਦ ਕੌਰ ਨੂੰ ਨਾਲ ਲੈ ਕੇ ਫ਼ੌਜ ਵੱਲੇ ਤੁਰ ਪਿਆ। ਇਕ ਤੇ ਜਿੰਦ ਕੌਰ ਫ਼ੌਜ ਵੱਲੇ ਹਾਥੀ 'ਤੇ ਜਵਾਹਰ ਸਿੰਘ ਗੋਦੀ ਵਿਚ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਲਈ ਬੈਠਾ ਸੀ ਤੇ ਇਕ ਉੱਤੇ ਮਹਾਰਾਣੀ। ਫ਼ੌਜ ਨੂੰ ਇਨਾਮ ਦੇਣ ਵਾਸਤੇ ਬਹੁਤ ਸਾਰੀ ਦੋਲਤ ਵੀ ਨਾਲ ਰੱਖੀ ਹੋਈ ਸੀ। ਪਿੱਛੇ-ਪਿੱਛੇ ਜਵਾਹਰ ਸਿੰਘ ਦੇ ਕੁਛ ਮਿੱਤਰ ਵੀ ਆ ਰਹੇ ਸਨ। ਉਹ ਫ਼ੌਜ ਵਿਚ ਪਹੁੰਚੇ, ਤਾਂ ਪਿਰਥੀ ਸਿੰਘ ਤੇ ਦੀਵਾਨ ਜਵਾਹਰ ਮੱਲ ਦੇ ਸਿਪਾਹੀਆਂ ਨੇ ਵਜ਼ੀਰ ਦਾ ਹਾਥੀ ਘੇਰ ਲਿਆ। ਉਹ ਬਥੇਰੇ ਵਾਸਤੇ ਪਾ ਰਿਹਾ, ਤੇ ਇਨਾਮ ਦੇ ਲਾਲਚ ਵੀ ਦੇ ਰਿਹਾ, ਪਰ ਕਿਸੇ ਇਕ ਨਾ ਮੰਨੀ। ਉਸਦੀ ਗੋਦ ਵਿਚੋਂ ਬਾਲਕ ਮਹਾਰਾਜਾ ਖੋਹ ਕੇ ਦੋਹਾਂ ਪਾਸਿਆਂ ਤੋਂ ਗੋਲੀਆਂ ਮਾਰ ਦਿੱਤੀਆਂ। ਇਕ ਗੋਲੀ ਵੱਖੀ ਵਿੱਚ ਤੇ ਦੂਜੀ
"Col. Major Broadfoot to Government 26th Sept. 1845 ਬ੍ਰਾਡਫੁਟ ਸਰਕਾਰ ਨੂੰ।