Back ArrowLogo
Info
Profile

ਮੱਥੇ ਵਿਚ ਵੱਜੀ। ਉਹਨੂੰ ਧੂਹ ਕੇ ਹਾਥੀ ਤੋਂ ਥੱਲੇ ਸੁੱਟ ਲਿਆ ਤੇ ਤਲਵਾਰ ਨਾਲ ਸਿਰ ਲਾਹ ਲਿਆ*। ਉਹਦੇ ਨਾਲ ਹੀ ਭਾਈ ਰਤਨ ਸਿੰਘ, ਭਾਈ ਚੇਤਾ ਤੇ ਕਈ ਹੋਰ ਮਾਰੇ ਗਏ। ਦੋਲਤ ਜੋ ਵਜ਼ੀਰ ਨਾਲ ਲਿਆਇਆ ਸੀ, ਫ਼ੌਜਾਂ ਨੇ ਲੁੱਟ ਲਈ। ਰਾਤ ਇਕ ਤੰਬੂ ਵਿਚ ਮਹਾਰਾਣੀ ਤੇ ਇਕ ਵਿਚ ਮਹਾਰਾਜਾ ਦਲੀਪ ਸਿੰਘ ਫ਼ੌਜ ਦੀ ਰਾਖੀ ਵਿੱਚ ਰਹੇ। ਦਿਨੇ ਜਵਾਹਰ ਸਿੰਘ ਦੀ ਲੋਥ ਮਹਾਰਾਣੀ ਦੇ ਹਵਾਲੇ ਕੀਤੀ ਗਈ ਤੇ ਏਸ ਸ਼ਰਤ ਉੱਤੇ ਦਲੀਪ ਸਿੰਘ ਵੀ ਦਿੱਤਾ ਗਿਆ, ਕਿ ਮਹਾਰਾਣੀ ਉਸ ਨੂੰ ਕੋਈ ਕਸ਼ਟ ਨਹੀਂ ਪੁਚਾਵੇਗੀ। ਫ਼ੌਜਾਂ ਨੇ ਜ਼ਬਾਨੀ ਜ਼ਬਾਨੀ ਮਹਾਰਾਣੀ ਤੋਂ ਮਾਫ਼ੀ ਮੰਗੀ ਤੇ ਅੱਗੇ ਵਾਸਤੇ ਉਹਦੇ ਅਧੀਨ ਰਹਿਣ ਦਾ ਪ੍ਰਣ ਕੀਤਾ। ਪਿਛਲੇ ਪਹਿਰ ਮਸਤੀ ਦਰਵਾਜ਼ੇ ਦੇ ਬਾਹਰ ਜਵਾਹਰ ਸਿੰਘ ਦਾ ਸਸਕਾਰ ਕੀਤਾ ਗਿਆ। ਮਹਾਰਾਣੀ ਦੀਆਂ ਚੀਕਾਂ ਓਦੋਂ ਸੁਣੀਆਂ

*ਜਦੋਂ ਸੁਣਿਆਂ ਜਵਾਹਰ ਸਿੰਘ ਹਾਲ ਇਹ

ਦਿਲ ਵਿਚ ਹੈ ਬੜਾ ਘਬਰਾਇਆ

ਭੈਣ ਆਪਣੀ ਨੂੰ ਨਾਲ ਲੈ ਕੇ ਤੁਰ ਪਿਆ

ਗੋਦੀ ਵਿਚ ਹੈ ਦਲੀਪ ਬਿਠਲਾਇਆ

ਕੈਂਠੇ ਜੋੜੀਆਂ ਬੇਅੰਤ ਮਾਇਆ ਨਾਲ ਲੈ

ਹਾਥੀ ਚੜ੍ਹ ਕੇ ਦਲਾਂ ਵਿਚ ਆਇਆ

ਫ਼ੌਜਾਂ ਵੇਖਿਆ ਕਾਤਲ ਜਦ 'ਕੌਰ' ਦਾ

ਦਿਲਾਂ ਵਿਚ ਨਾਹੀਂ ਜੋਸ਼ ਸਮਾਇਆ

ਖੋਹ ਕੁਛੜੋਂ ਦਲੀਪ ਸਿੰਘ ਲਿਓ ਨੇ

ਤਂਬੂ ਵਿਚ ਮਹਾਰਾਜ ਪੁਚਾਇਆ

ਫੇਰ ਮਾਰ ਕੇ ਦੋ-ਪਾਸਿਓਂ ਗੋਲੀਆਂ

ਹਾਥੀ ਉਤੋਂ ਹੈ ਜਵਾਹਰ ਸਿੰਘ ਲਾਹਿਆ

ਤੇਗ ਮਾਰਕੇ ਉਹਦਾ ਸਿਰ ਵੱਢਿਆ

ਮਿੱਟੀ ਵਿਚ ਸਰਦਾਰ ਮਿਲਾਇਆ

ਧਾਹੀਂ ਮਾਰਕੇ ਰੁੰਨੀ ਜਿੰਦ ਕੌਰ ਵੀ

ਵੀਰ ਨਿੱਤ ਦਾ ਵਿਛੋੜਾ ਪਾਇਆ

90 / 251
Previous
Next