ਪਰਚੀ ਕੱਢੀ, ਜਿਸ 'ਤੇ ਲਾਲ ਸਿੰਘ* ਦਾ ਨਾਮ ਸੀ। ਸੋ ਉਹ ਵੱਡਾ ਵਜ਼ੀਰ ਬਣਿਆਂ।
ਹੁਣ ਅੰਗਰੇਜ਼ਾਂ ਨਾਲ ਲੜਾਈ ਹੋਣੀ ਅਵੱਸ਼ ਹੋ ਗਈ ਸੀ।
*ਸਿੱਖ ਇਤਿਹਾਸ ਬਾਰੇ, ਡਾ. ਗੰਡਾ ਸਿੰਘ, ਪੰਨਾ ੧੫੭
(ਪੰਨਾ ੧੭ ਨਾਲ ਸੰਬੰਧਤ)
ਢੱਕਾਂ ਬੰਨ੍ਹਕੇ ਤੁਰ ਪਿਆ ਏਥੋਂ ਅਬਦਾਲੀ
ਮਾਪੇ ਰਹਿ ਗਏ ਵਿਲਕਦੇ ਘਰ ਹੋ ਗਏ ਖ਼ਾਲੀ
ਕੋਈ ਸੀਤਾ ਹਰ ਲਈਆਂ ਹੋਈ ਨਗਨ ਪੰਚਾਲੀ
ਫਰਕੀ ਭੁਜਾ ਨਾ ਭੀਮ ਦੀ ਨਾ ਗੁਰਜ ਸੰਭਾਲੀ
ਨਾ ਕੋਈ ਅਰਜਣ ਜਾਗਿਆ ਗਾਂਡੀਵ ਦਾ ਵਾਲੀ
ਕੱਠੇ ਹੋਏ ਜੰਗਲੀਂ ਸੁਣ ਖ਼ਬਰ ਅਕਾਲੀ
ਜਿਹਲਮ ਕੰਢੇ ਮਾਰਿਆ ਉਹਨਾਂ ਜਾ ਅਬਦਾਲੀ
ਰੱਖ ਵਿਖਾਈ 'ਸੀਤਲਾ' ਸਿੰਘਾਂ ਮਰਦਾਂ ਵਾਲੀ