ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ। ਉਸ ਨੇ ਸਿੱਖੀ-ਸੁਭਾ ਨੂੰ ਸਮਝਦਿਆਂ ਹੋਇਆ ਖ਼ਾਲਸਾ ਫ਼ੌਜ ਨੂੰ ਏਨੀ ਤਰੱਕੀ ਦਿੱਤੀ, ਜਿਸ ਦੀ ਸ਼ਾਨ ਤੇ ਰੁਹਬ ਵੇਖ ਕੇ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਉਸ ਨਾਲ ਯਾਰਾਨਾ ਗੰਢਣ ਵਾਸਤੇ ਤਰਲੇ ਲੈਂਦੀਆਂ ਸਨ। ਉਸ ਨੇ ਬਾਦਸ਼ਾਹ ਬਣ ਕੇ "ਆਪਣੀ ਕਾਬਲੀਅਤ ਹੁਕਮਰਾਨੀ ਲਈ ਚੰਗੇ ਕਾਨੂੰਨ ਬਨਾਉਣ, ਤਜਾਰਤ ਵਧਾਉਣ, ਜਾਂ ਕਾਰੀਗਰੀ ਨੂੰ ਤਰੱਕੀ ਦੇਣ ਬਦਲੇ ਵਧੇਰੇ ਖ਼ਰਚ ਨਹੀਂ ਕੀਤੀ, ਸਗੋਂ ਬਹੁਤਾ ਧਿਆਨ ਖ਼ਾਲਸਾ ਫ਼ੌਜ ਨੂੰ ਨਾ-ਫ਼ਤਹਿ ਹੋਣ ਵਾਲੀ ਜੰਗੀ ਤਾਕਤ ਬਨਾਉਣ ਵੱਲੇ ਦਿੱਤਾ। ਜੇਹੋ ਜਿਹੀ ਫ਼ੌਜ ਕਦੇ ਕਿਸੇ ਹਿੰਦੁਸਤਾਨੀ ਖ਼ੁਦਮੁਖ਼ਤਿਆਰ ਹੁਕਮਰਾਨ ਨੇ ਨਾ ਰੱਖੀ ਹੋਵੇ। ਤੇ ਏਸ ਕੰਮ ਵਿਚ ਉਸ ਨੂੰ ਸਫਲਤਾ ਵੀ ਹੋਈ।*" ਸਮਿੱਥ ਆਪਣੀ ਕਿਤਾਬ ਵਿਚ ਇਕ ਥਾਂ ਇਉਂ ਲਿਖਦਾ ਹੈ : "ਅੰਤ ਉਸਨੇ (ਮਹਾਰਾਜਾ ਰਣਜੀਤ ਸਿੰਘ ਨੇ) ਆਪਣੇ ਆਪ ਨੂੰ ਇਕ ਐਸੀ ਬਲਵਾਨ ਫ਼ੌਜ ਦਾ ਮਾਲਕ ਪਾਇਆ, ਜੈਸੀ ਕਦੇ ਕਿਸੇ ਪੂਰਬੀ ਹਾਕਮ ਦੇ ਕਬਜ਼ੇ ਵਿਚ ਨਹੀਂ ਹੋਈ ਸੀ। ਤੇ ਉਸ ਦੀ (ਫ਼ੌਜ ਦੀ) ਮਦਦ ਨਾਲ ਉਹ ਸਮਾਂ ਮਿਲਨ 'ਤੇ ਅੰਗਰੇਜ਼ਾਂ ਦਾ ਟਾਕਰਾ ਕਰ ਕੇ ਹਿੰਦੁਸਤਾਨ ਦਾ ਸਿਰਤਾਜ (ਬਾਦਸ਼ਾਹ) ਬਣਨ ਦੀ ਆਸ ਰਖਦਾ ਸੀ।"0
ਇਹ ਬਲਵਾਨ ਫ਼ੌਜ ਮਹਾਰਾਜਾ ਰਣਜੀਤ ਸਿੰਘ ਦੇ ਕਰੜੇ ਹੱਥਾਂ ਵਿਚੋਂ ਨਿਕਲੀ, ਤਾਂ ਹੌਲੀ-ਹੌਲੀ ਖ਼ੁਦਮੁਖ਼ਤਿਆਰ ਹੋਣ ਲੱਗੀ। ਧਾਰਮਿਕ ਅਸੂਲ ਅਨੁਸਾਰ, ਜੋ ਪੰਜਾਂ ਪਿਆਰਿਆਂ ਵਾਲਾ ਸਿਲਸਿਲਾ ਫ਼ੌਜਾਂ ਵਿਚ ਚਲਿਆ ਆਉਂਦਾ ਸੀ, ਉਹ ਸਹਿਜੇ ਸਹਿਜੇ ਮੁਲਕੀ ਕੰਮਾਂ ਵਿੱਚ ਹਿੱਸਾ ਲੈਣ ਲੱਗ ਪਿਆ ਤੇ ਪੰਚਾਇਤਾਂ ਦਾ ਰੂਪ ਧਾਰਨ ਕਰ ਬੈਠਾ। ਫਿਰ ਫ਼ੌਜ ਵਿਚ ਦੂਹਰੇ ਅਫ਼ਸਰ ਬਣ ਗਏ : ਇਕ ਬਾਦਸ਼ਾਹ ਵੱਲੋਂ ਥਾਪੇ ਹੋਏ ਤੇ ਦੁੱਜੇ, ਉਹਨਾਂ ਦੇ ਆਪਣੇ ਚੁਣੇ ਹੋਏ, ਜਿੰਨ੍ਹਾਂ ਨੂੰ 'ਫ਼ੌਜੀ ਪੰਚ' ਕਹਿੰਦੇ ਸਨ। ਪਹਿਲਾਂ ਤਾਂ ਮਿਲ ਕੇ ਤੇ ਸਰਕਾਰੀ ਅਫ਼ਸਰਾਂ ਦੇ ਹੁਕਮ ਥੱਲੇ ਕੰਮ ਚਲਦਾ ਰਿਹਾ, ਪਰ ਜਦੋਂ ਬਾਦਸ਼ਾਹ ਤੇ ਵਜ਼ੀਰ ਇਕ ਦੂੱਜੇ ਦੇ ਹੱਥੋਂ ਕਤਲ ਹੋਣ ਲੱਗੇ, ਤੇ ਇਹ ਕੰਮ
*(The Sikh Wars) ਸਿੱਖ ਯੁੱਧ, ਪੰਨਾ ४२।
o(Smyth) ਸਮਿੱਥ, ਪੰਨਾ २२।