ਝੰਡੇ ਉਸ ਵੱਲੇ ਸਿਰ ਝੁਕਾਈ ਖਲੇ ਦਿਸਦੇ ਸਨ। ਹਾਂ, ਇਸ ਵੱਡੇ ਦੇਸ ਹਿੰਦ ਦੀ ਉੱਤਰ-ਪੱਛਮੀ ਗੁੱਠ (ਪੰਜਾਬ) ਵਿਚ ਓਨਾ ਹੀ ਉੱਚਾ ਤੇ ਓਨੇ ਹੀ ਰੁਹਬ ਵਾਲਾ ਕੇਸਰੀ ਝੰਡਾ ਖਲਾ ਦਿਸਦਾ ਸੀ। ਇਹ ਖ਼ਾਲਸੇ ਦੇ ਰਾਜ ਦਾ ਝੰਡਾ ਸੀ।
ਇਕ ਦੇਸ ਵਿਚ ਦੋ ਬਾਦਸ਼ਾਹ ਨਹੀਂ ਰਹਿ ਸਕਦੇ। ਹਿੰਦ ਵਿਚ ਵੀ ਦੋ ਬਾਦਸ਼ਾਹ ਸਨ : ਇਕ ਅੰਗਰੇਜ਼ ਤੇ ਦੂੱਜੇ ਸਿੱਖ। ਸੋ, ਇਹਨਾਂ ਦਾ ਇਕ ਦਿਨ ਫ਼ੈਸਲਾ ਹੋਣਾ ਜ਼ਰੂਰੀ ਸੀ, ਕਿ ਅੱਗੇ ਵਾਸਤੇ ਇਕ ਬਾਦਸ਼ਾਹ ਬਣ ਕੇ ਕੌਣ ਰਹੇ, ਅੰਗਰੇਜ਼ ਜਾਂ ਸਿੱਖ ?
ਹੁਣ ਅੰਗਰੇਜ਼ ਦਾ ਨਸ਼ਾਨਾ ਨਿਰਾ ਵਪਾਰ ਕਰਨ ਦਾ ਹੀ ਨਹੀਂ, ਸਗੋਂ ਸਾਰੇ ਮੁਲਕ ਉੱਤੇ ਰਾਜ ਕਰਨ ਦਾ ਸੀ। ਪੰਜਾਬ ਦੀਆਂ ਤਿੰਨ ਬਾਹੀਆਂ ਉਹਨੇ ਰੋਕ ਲਈਆਂ ਸਨ। ਚੜ੍ਹਦੇ ਪਾਸੇ ਜਮਨਾ ਤੱਕ, ਦੱਖਣ ਵੱਲੋ ਸਾਰਾ ਸਿੰਧ ਤੇ ਲਹਿੰਦੇ ਵੱਲੇ ਅਫ਼ਗਾਨਿਸਤਾਨ ਵਿੱਚ ਜਾ ਪੈਰ ਜਮਾਏ ਸਨ। ਬਾਕੀ ਰਿਹਾ ਪੰਜਾਬ। ਇਸ ਬਾਰੇ ਜੋ ਕੁਛ ਅੰਗਰੇਜ਼ ਸੋਚ ਰਹੇ ਸਨ, ਉਹ ਅੰਗਰੇਜ਼ ਪਤਵੰਤਿਆਂ ਤੇ ਹੋਰ ਨਿਰਪੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਹੀ ਪਰਗਟ ਹੋ ਜਾਂਦਾ ਹੈ। ਏਹਾ ਕਾਰਨ ਹਨ, ਜਿੰਨਾ ਕਰਕੇ ਇਹ ਯੁੱਧ ਛਿੜਿਆ।
੧੮੪੧ ਈ. ਦੇ ਆਰੰਭ ਵਿਚ ਐਲਨਬਰੋ (Lord Ellenborough) ਨੇ ਲੈਫ਼ਟੀਨੈਂਟ ਡਿਊਰੈਂਟ ਨੂੰ ਫ਼ੌਜੀ ਨੁਕਤਾ-ਨਿਗਾਹ ਨਾਲ ਪੰਜਾਬ ਦੀ ਇਕ ਯਾਦਾਸ਼ਤ ਤਿਆਰ ਕਰਨ ਲਈ ਕਿਹਾ ਸੀ ਤੇ ਉਸਨੇ ਆਪਣੀ ੨੬ ਅਕਤੂਬਰ, ੧੮੪੧ ਈ: ਦੀ ਚਿੱਠੀ ਵਿਚ ਵੈਲਿੰਗਟਨ (Wellington) ਨੂੰ ਲਿਖਿਆ, "ਜੋ ਕੁਝ ਮੈਂ ਤੁਹਾਡੇ ਪਾਸੋਂ ਚਾਹਿਆ ਸੀ, ਉਹ ਪੰਜਾਬ ਉੱਤੇ ਹਮਲਾ ਕਰਨ ਲਈ ਸਭ ਤੋਂ ਵਧੀਆ ਤਰੀਕੇ ਬਾਰੇ ਤੁਹਾਡੀ ਰਾਏ ਹੈ।"* ਕੰਵਰ ਨੌਨਿਹਾਲ ਸਿੰਘ ਦੇ ਸਮੇਂ ਕੁਛ ਅੰਗਰੇਜ਼ ਅਫ਼ਸਰਾਂ ਨੇ ਇਹ ਗੱਲ ਕਹੀ, ਕਿ ਕੇਵਰ ਦੇ ਮਰਨ ਪਿੱਛੋਂ ਪਿਸ਼ਾਵਰ ਸ਼ਾਹਸ਼ੁਜਾਹ (ਵਾਲੀਏ ਕਾਬਲ) ਨੂੰ ਦਿੱਤਾ ਜਾਵੇਗਾ।**
*ਸਿੱਖ ਇਤਿਹਾਸ ਬਾਰੇ, ਡਾ. ਗੰਡਾ ਸਿੰਘ, ਪੰਨਾ ੧੫੮।
**ਪੰਜਾਬ ਹਰਣ ਔਰ ਦਲੀਪ ਸਿੰਹ