ਕੰਵਰ ਨੌਨਿਹਾਲ ਸਿੰਘ ਦੀ ਮੌਤ ਪਿੱਛੋਂ ਸਰ ਵਿਲੀਅਮ ਮੈਕਨਾਗਟਨ (Sir William Macnaghten) ਪੰਜਾਬ ਬਾਰੇ ਕਿਹਾ, "ਤਿੰਨਾਂ ਧਿਰਾਂ (ਅੰਗਰੇਜ਼, ਸਿੱਖ ਤੇ ਅਫ਼ਗਾਨ) ਦੀ ਆਪਸ ਦੀ ਸੁਲ੍ਹਾ ਟੁੱਟ ਗਈ ਹੈ, ਕਿਉਂਕਿ ਸ਼ੇਰ ਸਿੰਘ, ਜਿਸਨੇ ਦੂਜਿਆਂ ਦਾ ਹੱਕ ਮਾਰ ਲਿਆ ਹੈ, ਕਿਸੇ ਹਾਲ ਵੀ ਮਹਾਰਾਜਾ ਰਣਜੀਤ ਸਿੰਘ ਦਾ ਹੱਕੀ ਵਾਰਸ ਨਹੀਂ ਮੰਨਿਆ ਜਾ ਸਕਦਾ।"
ਲਾਰਡ ਵੈਲਿੰਗਟਨ (Wellington) ਨੇ ਲਾਰਡ ਫ਼ਿਟਜ਼ਜ਼ੈਰਲਡ ਦੇ ਨਾਮ ੬ ਅਪ੍ਰੈਲ, ੧੮੪੨ ਈ. ਨੂੰ ਇਕ ਚਿੱਠੀ ਲਿਖੀ, 'ਪਰ ਮੈਂ ਇਹ ਜ਼ਰੂਰ ਕਹਿੰਦਾ ਹਾਂ, ਕਿ ਜੇ ਅਸਾਂ ਆਪਣੀ ਪੋਜ਼ੀਸ਼ਨ ਨੂੰ ਅਫ਼ਗਾਨਸਤਨ ਵਿਚ ਕਾਇਮ ਰੱਖਣਾ ਹੈ, ਤਾਂ ਸਾਨੂੰ ਪਿਸ਼ਾਵਰ, ਦੱਰਾ ਖ਼ੈਬਰ ਤੇ ਜਲਾਲਾਬਾਦ ਜ਼ਰੂਰ ਲੈ ਲੈਣੇ ਚਾਹੀਏ..... /**
ਜਦ ਹੀਰਾ ਸਿੰਘ ਵਜ਼ੀਰ ਬਣਿਆਂ, ਉਸਨੇ ਸਿੱਖ ਫ਼ੌਜ ਨੂੰ ਭੜਕਾਇਆ, ਕਿ ਉਹ ਅੰਗਰੇਜ਼ਾਂ 'ਤੇ ਹੱਲਾ ਕਰੇ। ਏਸ ਹਿਲ-ਜੁਲ ਨੇ "ਬਰਤਾਨਵੀ ਸਰਕਾਰ ਨੂੰ ਡਰ ਪੈਦਾ ਕਰ ਦਿੱਤਾ, ਜੋ (ਅੰਗਰੇਜ਼ੀ ਸਰਕਾਰ) ਪਹਿਲਾਂ ਹੀ ਪੰਜਾਬ ਦੇ ਹਾਕਮਾਂ ਦੀ ਕਮਜ਼ੋਰੀ ਦੇ ਕਾਰਨ ਆਸ ਰੱਖਦੀ ਸੀ, ਕਿ ਇਕ ਦਿਨ ਲਾਹੌਰ ਦੀ ਸਲਤਨਤ ਟੁਕੜੇ-ਟੁਕੜੇ ਹੋ ਜਾਵੇਗੀ। ਜ਼ਿੰਮੇਵਾਰ ਅੰਗਰੇਜ਼ ਅਫ਼ਸਰਾਂ ਨੂੰ ਯਕੀਨ ਹੋ ਰਿਹਾ ਸੀ, ਕਿ ਪੰਜਾਬ ਨੂੰ ਛੇਤੀ ਫ਼ਤਹਿ ਕਰਨਾ ਜ਼ਰੂਰੀ ਹੈ।"
ਮੈਕਗ੍ਰੇਗਰ ਲਿਖਦਾ ਹੈ, "ਹੋ ਸਕਦਾ ਏ, ਲਾਰਡ ਐਲਨਬਰ ਨੇ ਪੰਜਾਬ ਉੱਤੇ ਤਕੜੀ ਫ਼ੌਜ ਨਾਲ ਚੜ੍ਹਾਈ ਕਰਨ ਦਾ ਇਰਾਦਾ ਕੀਤਾ ਹੋਵੇ।" ਇਸ ਗੱਲ ਦੀ ਤਸੱਲੀ ਉਸ ਚਿੱਠੀ ਤੋਂ ਹੋ ਸਕਦੀ ਹੈ, ਜੋ ਉਸਨੇ (ਐਲਨਬਰੋ ਨੇ) ੨੦ ਅਪਰੈਲ, ੧੮੪੪ ਈ. ਨੂੰ ਵੈਲਿੰਗਟਨ ਨੂੰ ਲਿਖੀ,
*Smyth, Introduction, P. XVII. ਸਮਿੱਥ, ਮੁੱਖਬੰਦ।
*ਡਾ. ਗੰਡਾ ਸਿੰਘ, ਸਿੱਖ ਇਤਿਹਾਸ ਬਾਰੇ, ਪੰਨਾ ੧੫੭।
+(The Sikh wars) ਸਿੱਖ ਯੁੱਧ ५५-५६।
(M. Gregor) ਮੈਕਗ੍ਰੇਗਰ, ਪੰਨਾ ੨੦੬