ਸੋਚ ਦਾ ਸਫ਼ਰ [ਭਾਗ ਪਹਿਲਾ]
ਝਰੋਖਾ
-ਧਿਆਨ ਸਿੰਘ ਸ਼ਾਹ ਸਿਕੰਦਰ
ਪੂਰਨ ਸਿੰਘ ਦੀ 'ਸੋਚ ਦਾ ਸਫ਼ਰ'
ਕੁਝ ਮੁੱਢਲੇ ਸ਼ਬਦ
ਪੂਰਨ ਸਿੰਘ ਅਜੋਹਾ ਪ੍ਰਵਾਸੀ ਲੇਖਕ ਹੈ, ਜੋ ਹੁਣ ਤੱਕ ਇਕ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਨ੍ਹਾਂ ਵਿਚ ਦਸ, ਲੇਖਾਂ ਦੇ ਸੰਗ੍ਰਹਿ ਹਨ ਅਤੇ ਦੇ, ਕਹਾਣੀ ਸੰਗ੍ਰਹਿ। ਤ੍ਰੈ-ਮਾਸਿਕ ਰੂਪਾਂਤਰ ਰਾਹੀਂ ਵੀ ਉਹ ਬਾਕਾਇਦਗੀ ਨਾਲ ਪਾਠਕਾਂ ਤਕ ਪੁੱਜਦਾ ਆ ਰਿਹਾ ਹੈ। ਹਿੰਦੀ ਵਿੱਚ ਵੀ ਤਿੰਨ ਰਚਨਾਵਾਂ ਦੇ ਅਨੁਵਾਦ ਛਪ ਚੁੱਕੇ ਹਨ। ਪਰ ਉਸ ਦੀਆਂ ਰਚਨਾਵਾਂ ਨੂੰ ਆਲੋਚਕਾਂ/ਪਾਠਕਾ ਦੁਆਰਾ ਪੂਰੀ ਤਰ੍ਹਾਂ ਗੌਲਿਆ ਨਹੀਂ ਗਿਆ। ਹੱਥਲੀ ਪੁਸਤਕ ਸੋਚ ਦਾ ਸਫਰ (ਭਾਗ ਪਹਿਲਾ) ਵੀ ਲੜੀਵਾਰ ਰੂਪਾਂਤਰ ਵਿਚ ਛਪ ਚੁਕੀ ਹੈ।
ਪੂਰਨ ਸਿੰਘ ਦੇ ਕੁਝ ਪਾਠਕਾਂ ਨੂੰ ਸ਼ਿਕਾਇਤ ਹੈ ਕਿ ਉਸ ਦੇ ਵਿਚਾਰਾਂ ਵਿਚ ਸਪਸ਼ਟਤਾ ਨਹੀਂ ਹੈ, ਅਤੇ ਲੇਖਕ ਦੀਆਂ ਗੱਲਾ ਉਨ੍ਹਾਂ ਦੀ ਸਮਝ ਤੋਂ ਬਾਹਰ ਹਨ। ਅਜੇਹੇ ਪਾਠਕਾਂ ਨੂੰ ਪੂਰਨ ਸਿੰਘ ਦਾ ਦੋ ਟੁੱਕ ਉੱਤਰ ਹੈ ਕਿ ਉਹ ਸਾਧਾਰਨ ਪਾਠਕਾਂ ਲਈ ਨਹੀਂ ਲਿਖਦਾ। ਨਿਰਸੰਦੇਹ! ਉਸ ਦੇ ਵਿਚਾਰਾਂ ਵਿੱਚ ਗੰਭੀਰਤਾ ਹੈ। ਉਸ ਦੇ ਮੁਤਾਲਿਆ ਦਾ ਘੇਰਾ ਵਿਸ਼ਾਲ ਹੈ। ਬਹੁਤ ਘੱਟ ਲੇਖਕ ਹਨ, ਜਿਨ੍ਹਾਂ ਪਾਸ ਪੂਰਨ ਸਿੰਘ ਵਾਂਗ ਗਿਆਨ ਦੇ ਭੰਡਾਰ ਹਨ। ਜਿਨ੍ਹਾਂ ਪਾਠਕਾਂ ਨੂੰ ਉਸ ਦੀਆਂ ਲਿਖਤਾਂ ਦੀ ਸਮਝ ਘੱਟ ਆਉਂਦੀ ਹੈ, ਜਾਂ ਗਿਲਾ ਕਰਦੇ ਹਨ ਕਿ ਲੇਖਕ ਦੇ ਵਿਚਾਰਾਂ ਦਾ ਆਧਾਰ ਕੋਈ ਨਹੀਂ ਤਾਂ ਉਨ੍ਹਾਂ ਨੂੰ ਉਹ ਵਿਚਾਰਸ਼ੀਲਤਾ ਦਾ ਸੁਝਾਓ ਦੇਂਦਾ ਹੈ। ਪੂਰਨ ਸਿੰਘ ਨੇ ਪੂਰਬੀ ਤੇ ਪੱਛਮੀ ਵਿਦਵਾਨਾਂ ਦੀਆਂ ਲਿਖਤਾਂ ਦਾ ਦੀਰਘ ਮੁਤਾਲਿਆ ਕੀਤਾ ਹੈ ਅਤੇ ਉਹ ਆਪਣੀ ਸੋਚ ਹਾਹੀਂ ਪੰਜਾਬੀ ਵਾਰਤਕ ਨੂੰ ਨਵੀਂ ਰੋਗਣ ਦੇਣ ਦੀ ਕੋਸ਼ਿਸ਼ ਕਰਦਾ ਹੈ। ਪੂਰਨ ਸਿੰਘ ਦੀਆਂ ਰਚਨਾਵਾਂ ਪੜ੍ਹ ਕੇ ਉਸ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਪਰ ਕਿਸੇ ਵੀ ਤਰ੍ਹਾਂ ਉਸ ਦੀ ਪ੍ਰਤਿਭਾ ’ਤੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ। ਉਹ ਇੱਕ ਦਾਨਿਸ਼ਵਰ/ਵਿਦਵਾਨ ਲੇਖਕ ਹੈ।
ਸੋਚ ਦਾ ਸਫਰ (ਭਾਗ ਪਹਿਲਾ) ਪੂਰਨ ਸਿੰਘ ਦੀ ਨਵੀਨ ਗਦ-ਰਚਨਾ ਹੈ। ਪਰ, ਇਸ ਨੂੰ ਵਾਰਤਕ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਏ? ਇਹ ਸੋਚਣ ਵਾਲੀ ਗੱਲ ਹੈ। ਜ਼ਾਹਰਾ ਤੋਰ 'ਤੇ ਇਹ ਰਚਨਾ ਪੁਸ਼ਪੇਂਦ੍ਰ ਤੇ ਉਸ ਦੀ ਯੂ.ਕੇ. ਰਹਿੰਦੀ ਸਹੇਲੀ ਸਨੇਹਾ ਵਿਚਕਾਰ ਲਿਖੀਆਂ ਗਈਆਂ ਚਿੱਠੀਆਂ ਦਾ ਸੰਗ੍ਰਹਿ ਹੈ। ਪਰ, ਮਹਿਜ਼ ਸਾਧਾਰਨ ਚਿੱਠੀਆਂ ਨਹੀਂ ਹਨ, ਕਿਉਂਜੁ ਹਰ ਪੱਤ੍ਰ ਲਿਖਣ ਤੋਂ ਪਹਿਲਾਂ ਲੱਗ ਪੱਗ ਅੱਧੀ ਦਰਜਨ ਸਹਿਯੋਗੀਆਂ ਦੇ ਵਿਚਾਰ-ਵਟਾਂਦਰੇ ਨੂੰ ਜਵਾਬ ਦਾ ਆਧਾਰ ਬਣਾਇਆ ਗਿਆ ਹੈ। ਪੱੜ੍ਹਾਂ/ਚਿੱਠੀਆਂ ਨੂੰ ਰੋਚਕ ਬਣਾਉਣ ਲਈ ਭਾਵੇਂ ਪਿਛੋਕੜ ਵਿੱਚ ਪੁਸ਼ਪੇਂਦ੍ਰ ਤੇ ਸੁਮੀਤ ਦੇ ਪਰਸਪਰ ਸੰਬੰਧਾਂ ਦੀ ਲੜੀ ਵੀ ਚੱਲਦੀ ਹੈ ਤਾਂ ਜੋ ਸੋਚ ਦਾ ਸਫ਼ਰ ਨੂੰ ਨਾਵਲ ਦਾ ਰੂਪ ਦਿੱਤਾ ਜਾ ਸਕੇ: ਪਰ, ਇਸ ਨੂੰ ਢਿੱਲੀਆਂ ਕੜੀਆਂ ਵਾਲਾ ਨਾਵਲ ਹੀ ਕਿਹਾ ਜਾਏਗਾ। ਚਰਚਾ ਅਧੀਨ ਲਿਆਂਦੇ ਗਏ।
ਵਿਸ਼ੇ, ਹਰ ਪੱਤ੍ਰ ਨੂੰ ਨਿਬੰਧ ਦਾ ਰੂਪ ਦੇ ਦੇਂਦੇ ਹਨ ਅਤੇ ਹਰ ਨਿਬੰਧ ਵਿੱਚ ਵਾਰਤਾਲਾਪ ਹੈ। ਪਰ, ਇਹ ਪੱਤ੍ਰ, ਨਿਬੰਧ ਨਹੀਂ ਹਨ।
ਇਨ੍ਹਾਂ ਚਿੱਠੀਆਂ ਵਿੱਚ ਜਿਨ੍ਹਾਂ ਵਿਸ਼ਿਆਂ ਨੂੰ ਮੋਟੇ ਤੌਰ 'ਤੇ ਚਰਚਾ ਦਾ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਫਲਸਫਾ (ਦਰਸ਼ਨ), ਰਾਜਨੀਤੀ, ਇਤਿਹਾਸ, ਕਲਾ, ਸਾਹਿਤ, ਸੰਗੀਤ, ਸਿੱਖਿਆ, ਸਮਾਜ ਸ਼ਾਸਤਰ, ਧਰਮ ਅਤੇ ਸਾਇੰਸ, ਯਥਾਰਥਵਾਦ, ਰਹੱਸਵਾਦ, ਅਧਿਆਤਮਵਾਦ, ਸੱਚ ਤੇ ਝੂਠ, ਪਰਮਾਤਮਾ ਤੇ ਮੁਕਤੀ, ਸਭਿਅਤਾ ਤੋਂ ਸਭਿਆਚਾਰ (ਸੰਸਕ੍ਰਿਤੀ), ਸ਼ਿਵਮ, ਸਤਿਅਮ, ਸੁੰਦਰਮ ਸੁਹਜ-ਸੁਆਦ, ਆਨੰਦ, ਆਦਿ ਸ਼ਾਮਲ ਹਨ। ਪੁਸ਼ਪੌਦ ਅਤੇ ਸਨੇਹਾ ਇੱਕ ਦੂਜੀ ਨੂੰ ਪੱਤ੍ਰ ਲਿਖਣ ਤੋਂ ਪਹਿਲਾਂ ਆਪਣੇ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦੀਆਂ ਹਨ ਅਤੇ ਸੰਬੰਧਿਤ ਵਿਸ਼ੇ ਬਾਰੇ ਸਵਾਲ-ਜਵਾਬ ਵੀ ਹੁੰਦੇ ਹਨ। ਪੂਰਨ ਸਿੰਘ ਦੀ ਕੋਸ਼ਿਸ਼ ਵਿਚਾਰ ਵਿਮਰਸ ਅਧੀਨ ਵਿਸ਼ੇ ਬਾਰੇ ਹਰ ਪ੍ਰਕਾਰ ਦੇ ਸ਼ੰਕੇ ਨਵਿਰਤ ਕਰਨ ਦੀ ਹੈ।
ਸੋਚ ਦਾ ਸਫ਼ਰ ਹਕੀਕਤ ਵਿੱਚ ਜੀਵਨ ਨੂੰ ਸੇਧ ਦੇਣ ਲਈ ਅਤੇ ਮਨੁੱਖ ਦੇ ਮਨ ਅੰਦਰ ਉਸਾਰੂ ਭਾਵਨਾ ਪੈਦਾ ਕਰਨ ਲਈ ਇੱਕ ਉਪਰਾਲਾ ਹੈ। ਲੇਖਕ ਅਨੁਸਾਰ ਜਿਹੜੀ ਸੋਚ ਸਿਹਤਮੰਦ, ਸੁੰਦਰ ਅਤੇ ਸਾਤਵਿਕ ਨਹੀਂ ਉਹ ਵੱਡੇ ਵੱਡੇ ਉਪਦਰ ਕਰਵਾ ਸਕਦੀ ਹੈ। ਇਸੇ ਪ੍ਰਕਾਰ ਸਿੱਖਿਆ ਬਾਰੇ ਇਹ ਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਜਿਹੜੀ ਵਿੱਦਿਆ ਮਨੁੱਖ ਨੂੰ ਸੋਚ ਦਾ ਸੁਹਬਤੀ ਨਹੀਂ ਬਣਾਉਂਦੀ, ਉਹ ਕੇਵਲ ਕਾਰੋਬਾਰੀ ਸਿੱਖਿਆ ਹੈ। ਖੋਜ ਦਾ ਮੰਤਵ ਮਹਿਜ਼ ਡਿਗਰੀ ਹਾਸਲ ਕਰਨ ਤਕ ਸੀਮਤ ਨਹੀਂ ਹੋਣਾ ਚਾਹੀਦਾ। ਪੂਰਨ ਸਿੰਘ ਇਹ ਦ੍ਰਿੜ ਕਰਾਉਣਾ ਚਾਹੁੰਦਾ ਹੈ ਕਿ "ਸੰਸਾਰ ਦੇ ਸਿਆਣਿਆਂ ਦੀ ਸੋਚ ਦਾ ਇਤਿਹਾਸ ਜਾਣੇ ਬਿਨਾਂ, ਸੱਚ ਢਾਲਣ, ਉਸਾਰਨ ਅਤੇ ਵਿਕਸਾਉਣ ਵਾਲੇ ਜੀਵਨ ਨੂੰ ਜਾਣੇ ਬਿਨਾਂ, ਪੜ੍ਹੇ ਲਿਖੇ ਵਿਦਵਾਨ ਹੋਣ ਦੇ ਦਾਅਵੇ ਕਰੀ ਜਾਣੇ ਐਵੇ ਹਾਸੋਹੀਣੀ ਗੱਲ ਹੈ।" ਜਦ ਇਸ ਪੁਸਤਕ ਦੀ ਨਾਇਕਾ ਪੁਸ਼ਪੇਂਦ੍ਰ ਨੂੰ ਯਕੀਨ ਹੋ ਜਾਦਾ ਹੈ ਕਿ ਸਿੱਖਿਆ ਮਹਿਜ਼ ਡਿਗਰੀਆਂ ਨਹੀਂ ਤਾਂ ਉਹ ਪੀ-ਐਚ.ਡੀ. ਦੀ ਡਿਗਰੀ ਲਈ ਦੂਜੇ ਲੋਕਾਂ ਦੀਆਂ ਸੋਚੀਆਂ ਤੇ ਆਖੀਆਂ ਗੱਲਾਂ ਦੀ ਥਾਂ ਆਪਣੇ ਆਪ ਨੂੰ ਜਾਣਨ ਅਤੇ ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣ ਖਾਤਰ, ਖੋਜ ਕਾਰਜ ਦਾ ਵਿਚਾਰ ਤਿਆਗ ਦਿੰਦੀ ਹੈ। ਇਨ੍ਹਾਂ ਪੱਤਰਾਂ ਵਿੱਚ ਸੱਚ ਤੇ ਝੂਠ, ਅਸਲ ਤੇ ਨਕਲ, ਰੱਥ ਤੇ ਸੰਸਾਰ ਆਦਿ ਸੰਕਲਪਾਂ ਨੂੰ ਨਿਖੇੜਿਆ ਗਿਆ ਹੈ।
ਇਸ ਪੁਸਤਕ ਦਾ ਵਡੇਰਾ ਭਾਗ ਦਰਸਨ (ਫਿਲਾਸਫੀ) ਨਾਲ ਸਬੰਧਿਤ ਹੈ। ਦਰਸ਼ਨ ਦੀ ਪਰਿਭਾਸ਼ਾ, ਫਲਸਫੇ ਦਾ ਜਨਮ ਤੇ ਵਿਕਾਸ, ਯੂਨਾਨ ਦੇ ਫਲਸਫੇ ਤੇ ਫਿਲਾਸਫਰਾਂ ਸੰਬੰਧੀ ਵੇਰਵੇ ਸਹਿਤ ਜਾਣਕਾਰੀ ਦੇ ਕੇ ਦੱਸਿਆ ਗਿਆ ਹੈ ਕਿ ਯੂਨਾਨ, ਮਿਸਰ, ਭਾਰਤ, ਚੀਨ ਆਦਿ ਦੀਆਂ ਸੱਭਿਆਤਾਵਾਂ ਕਿਸ ਪ੍ਰਕਾਰ ਦੀ ਫਿਲਾਸਫੀ ਨੂੰ ਜਨਮ ਦਿੰਦੀਆਂ ਹਨ।
ਫਲਸਫੇ ਅਤੇ ਸਿੱਖਿਆ ਉਪਰੰਤ ਪੂਰਨ ਸਿੰਘ ਦੀ ਸੋਚ ਦੇ ਸਫ਼ਰ ਦਾ ਅਗਲਾ ਪੜਾ ਕਲਾ ਹੈ। ਕਲਾ ਤੇ ਵਾਦ (ਵਿਸ਼ੇਸ਼ ਕਰਕੇ ਯਥਾਰਥਵਾਦ) ਕਲਾ ਤੇ ਸਾਹਿਤ, ਕਲਾ ਤੇ ਅਸ਼ਲੀਲਤਾ ਜਾਂ ਨੰਗੇਜ, ਅਤੇ ਕਲਾ ਦੇ ਅਧਿਐਨ ਬਾਰੇ ਕਾਫ਼ੀ ਤਫਸੀਲ ਵਿੱਚ ਵਿਚਾਰ ਕੀਤੀ ਗਈ ਹੈ। ਕਲਾਕਾਰਾਂ ਤੇ ਸਾਹਿਤਕਾਰਾਂ ਸਬੰਧੀ ਵੀ ਟਿੱਪਣੀਆਂ ਦਰਜ ਹਨ। ਅਜੇਹੇ ਸਾਹਿਤ ਨੂੰ ਤਰਜੀਹ ਦਿੱਤੀ ਗਈ ਹੈ ਜੋ ਫਲਸਫੇ,ਸਿਆਸੀ ਸਿਧਾਂਤਾਂ, ਸਮਾਜਕ ਕੁਰੀਤੀਆਂ ਤੇ ਕੌਮੀ ਗੌਰਵ ਦੀਆ ਗੱਲਾ ਤੋਂ ਉੱਪਰ ਉਠ ਕੇ ਅਜੇਹੀ ਸੁੰਦਰਤਾ ਦੀ ਸਿਰਜਣਾ ਕਰੋ ਜਿਹੜੀ ਸਾਤਵਿਕ ਆਨੰਦ ਦੇਂਦੀ ਹੋਈ, ਮਨੁੱਖੀ ਮਨ ਵਿੱਚ ਦਇਆ ਕਰੁਣਾ, ਖਿਮਾ
ਭਾਤੀ, ਮਮਤਾ, ਸਹਾਨੁਭੂਤੀ, ਸਹਿਨਸ਼ੀਲਤਾ, ਸੰਤੋਖ, ਸਹਿਯੋਗ ਅਤੇ ਸੰਜਮ ਵਰਗੇ ਕੋਮਲ ਤੇ ਸਾਤਵਿਕ ਭਾਵਾਂ ਦਾ ਸੰਚਾਰ ਕਰੋ।" ਕਲਾ ਦੇ ਵੱਖ ਵੱਖ ਪੱਖਾਂ ਸੰਬੰਧੀ ਵੇਰਵੇ ਸਹਿਤ ਵਿਸ਼ਲੇਸ਼ਣ ਕਰ ਕੇ ਕਲਾ ਦੀ ਵਡਿਆਈ ਇਹ ਦੱਸੀ ਗਈ ਹੈ ਕਿ ਉਹ ਵੱਖ ਵੱਖ ਵਾਦਾਂ ਤੋਂ ਸੁਤੰਤਰ ਰਹੇ।
ਸੋਚ ਦਾ ਸਫ਼ਰ, ਪੂਰਨ ਸਿੰਘ ਦੀ ਅਜੇਹੀ ਰਚਨਾ ਹੈ ਜੋ ਮਨੁੱਖੀ-ਜੀਵਨ ਦਾ ਅਜੇਹਾ ਮਾਡਲ ਪੇਸ਼ ਕਰਦੀ ਹੈ, ਜਿਸ ਦੀ ਪ੍ਰਾਪਤੀ ਲੱਗ ਪੱਗ ਅਸੰਭਵ ਹੈ। ਸਾਵੀਂ ਪੱਧਰੀ ਤੇ ਸੁਖਾਵੀਂ ਸੁਧਰੀ ਜੀਵਨ ਜਾਚ ਦਾ ਇੱਕ ਨਮੂਨਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੀ ਪੇਸ਼ ਕੀਤਾ ਸੀ। ਪ੍ਰੰਤੂ, ਇੱਕ ਆਦਰਸ਼ ਦੇ ਚਾਹਵਾਨ ਹੁੰਦਿਆਂ ਵੀ ਦੋਹਾਂ ਸਾਹਿਤਕਾਰਾਂ ਦੀ ਪਹੁੰਚ ਵਿੱਚ ਕਾਫ਼ੀ ਅੰਤਰ ਹੈ। ਫਿਰ ਵੀ ਪੂਰਨ ਸਿੰਘ ਦੀ ਇਹ ਰਚਨਾ ਪਾਠਕ ਦੇ ਗਿਆਨ ਵਿੱਚ ਵਾਧਾ ਵੀ ਕਰਦੀ ਹੈ, ਉਸ ਦੇ ਜਜਬਿਆਂ ਨੂੰ ਹਲੂਣਦੀ ਵੀ ਹੈ ਅਤੇ ਸੁਹਜ ਸੁਆਦ ਵੀ ਦੇਂਦੀ ਹੈ। ਇਹੋ ਚੰਗੇ ਸਾਹਿਤ ਦੀਆਂ ਬੁਨਿਆਦੀ ਲੋੜਾਂ ਹਨ। ਲੇਖਕ ਦੀ ਸ਼ਖ਼ਸੀਅਤ ਇਸ ਰਚਨਾ ਵਿੱਚ ਪੂਰੀ ਤਰ੍ਹਾਂ ਪ੍ਰਤਿਬਿੰਬਤ ਹੁੰਦੀ ਹੈ।
ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਇਸ ਪੁਸਤਕ ਦਾ ਨਵੇਕਲਾ ਸਥਾਨ ਹੈ ਅਤੇ ਪੂਰਨ ਸਿੰਘ ਦੀ ਸੋਚ ਦਾ ਸਫ਼ਰ ਫਿਲਹਾਲ ਜਾਰੀ ਹੈ। ਆਸ ਹੈ ਚੰਗੇ ਨਤੀਜੇ ਨਿਕਲਣਗੇ।
-ਡਾ: ਕਰਨੈਲ ਸਿੰਘ ਥਿੰਦ,
2447, ਫੇਜ 10,
ਮੋਹਾਲੀ-160062
ਮੇਰਾ ਮੁਆਫ਼ੀਨਾਮਾ
ਮੇਰੀਆਂ ਲਿਖਤਾਂ ਬਾਰੇ ਕਈ ਕਿਸਮ ਦੇ ਇਤਰਾਜ਼ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਇਤਰਾਜ਼ (ਜਿਹੜਾ ਹੁਣ ਘਟਦਾ ਜਾ ਰਿਹਾ ਹੈ) ਇਹ ਸੀ ਕਿ 'ਤੂੰ ਸਮਝੇ ਘੱਟ ਆਉਂਦਾ ਹੈ।' ਇਸ ਬਾਰੇ ਮੈਂ ਪਹਿਲਾਂ ਹੀ ਸੁਚੇਤ ਸੀ। ਇਸੇ ਲਈ ਆਪਣੀਆ ਪਹਿਲੀਆ ਪੁਸਤਕਾਂ ਦੇ ਪਹਿਲੇ ਪੰਨਿਆਂ ਉੱਤੇ ਮੈਂ ਇਹ ਛਪਵਾ ਦਿੱਤਾ ਸੀ ਕਿ 'ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਲਈ ਵਿਚਾਰਸ਼ੀਲਤਾ ਦੀ ਲੋੜ ਹੈ। ਨਿਰੋਲ ਮਨਪਰਚਾਵੇ ਦੇ ਚਾਹਵਾਨ ਇਨ੍ਹਾਂ ਨੂੰ ਖਰੀਦ ਕੇ ਪੈਸੇ ਜਾਇਆ ਨਾ ਕਰਨ। ਮੇਰੀ ਇਸ ਗੱਲ ਦਾ ਬਹੁਤੇ ਪਾਠਕਾਂ ਨੇ ਇਤਬਾਰ ਨਹੀਂ ਕੀਤਾ ਹੋਵੇਗਾ ਕਿਉਂਕਿ ਲੇਖਕ ਜਾਂ ਸਾਹਿਤਕਾਰ ਬਹੁਤੇ ਇਤਬਾਰਯੋਗ ਵਿਅਕਤੀ ਨਹੀਂ ਮੰਨੇ ਜਾਂਦੇ। ਮੈਂ ਵੀ ਪਾਠਕਾਂ ਨੂੰ ਇਸ ਦੇ ਉਲਟ ਸਲਾਹ ਨਹੀਂ ਦੇਣੀ ਚਾਹੁੰਦਾ।
ਕੁਝ ਲੋਕਾਂ ਦੇ ਖ਼ਿਆਲ ਵਿੱਚ ਮੇਰੀ ਲਿਖਤੀ ਬੋਲੀ ਦਾ ਔਖਾਪਨ ਅਤੇ ਓਪਰਾਪਨ ਮੇਰੀ ਲਿਖਿਤ ਨੂੰ ਮੁਸ਼ਕਿਲ ਬਣਾਉਂਦਾ ਹੈ। ਮੇਰੀ ਬੋਲੀ ਵਿੱਚ ਹਿੰਦੀ-ਸੰਸਕ੍ਰਿਤ ਸ਼ਬਦਾਂ ਦੀ ਵਰਤੋਂ ਇਸ ਦੇ ਓਪਰੇਪਨ ਅਤੇ ਔਖੇਪਨ ਦਾ ਕਾਰਨ ਆਖੀ ਜਾ ਸਕਦੀ ਹੈ। ਪੁਰਾਣੀ ਉਮਰ ਦੇ ਪੰਜਾਬੀ ਪਾਠਕਾਂ ਲਈ ਪੰਜਾਬੀ ਵਿੱਚ ਉਰਦੂ-ਫਾਰਸੀ ਦੇ ਸ਼ਬਦਾਂ ਦੀ ਵਰਤੋਂ ਓਪਰੀ ਨਹੀਂ। ਇਸੇ ਤਰ੍ਹਾਂ ਨਵੀਂ ਪੀੜ੍ਹੀ ਦੇ ਪੰਜਾਬੀ ਪਾਠਕਾਂ ਨੂੰ ਹਿੰਦੀ-ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਸੁਭਾਵਕ ਲੱਗਦੀ ਹੈ। ਮੇਰੀ ਕੋਸ਼ਿਸ਼ ਆਪਣੀ ਲਿਖਿਤ ਨੂੰ ਸਰਲ ਬਣਾਉਣ ਦੀ ਹੈ। ਪਰੰਤੂ, ਆਪਣੇ ਭਾਵਾਂ ਦੇ ਸਹੀ ਪ੍ਰਗਟਾਵੇ ਲਈ ਜਦੋਂ ਸ਼ਬਦ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ ਅਤੇ ਵਰਸੀ ਦੇ ਸ਼ਬਦ ਸਾਹਮਣੇ ਆ ਖਲੋਂਦੇ ਹਨ। ਮੇਰੀ ਚੋਣ ਦਾ ਫੈਸਲਾ ਹਿੰਦੀ ਅਤੇ ਸੰਸਕ੍ਰਿਤ ਦੇ ਪੱਖ ਵਿੱਚ ਹੁੰਦਾ ਹੈ। ਮੈਨੂੰ ਇਹ ਪਤਾ ਹੁੰਦਾ ਹੈ ਕਿ ਅੰਗਰੇਜ਼ੀ ਦਾ ਕਿਹੜਾ ਸ਼ਬਦ ਮੇਰੇ ਭਾਵ ਦੀ ਪ੍ਰਤਿਨਿਧਤਾ ਕਰ ਸਕਦਾ ਹੈ। ਉਸ ਦਾ ਉਲਬਾ ਕਰਨ ਲੱਗਿਆ ਮੈਂ ਉਰਦੂ-ਫ਼ਾਰਸੀ ਨਾਲੋਂ ਹਿੰਦੀ-ਸੰਸਕ੍ਰਿਤ ਨੂੰ ਪਹਿਲ ਦਿੰਦਾ ਹਾਂ। ਕਾਰਨ ਸ਼ਾਇਦ ਇਹ ਹੈ ਕਿ ਮੈਂ ਪੰਜਾਬੀ ਨੂੰ ਉੱਤਰੀ ਭਾਰਤ ਦੀਆਂ ਬੋਲੀਆਂ ਦੇ ਪਰਿਵਾਰ ਦਾ ਹਿੱਸਾ ਸਮਝਦਾ ਹਾਂ ਅਤੇ ਇਸ ਪਰਿਵਾਰ ਦੀ ਜਨਨੀ ਸੰਸਕ੍ਰਿਤ ਹੈ।
ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਸੈਨਸਬਿਲਿਟੀ (sensibility), ਸੈਨਸਿਟਿਵਨੈੱਸ (sensitiveness) ਅਤੇ ਸੋਨਸਿਟਿਵਿਟਿ (sensitivity) ਦੇ ਅਰਬਾਂ ਵਿੱਚ ਸੂਖਮ ਜਿਹਾ ਫ਼ਰਕ ਹੈ। ਪੰਜਾਬੀ ਨੇ ਅਜੇਹੀ ਸੂਖ਼ਮਤਾ ਦੇ ਪ੍ਰਗਟਾਵੇ ਲਈ ਵੱਖ-ਵੱਖ ਸ਼ਬਦ-ਰੂਪਾਂ ਦੀ ਘਾੜਤ ਨਹੀਂ ਘੜੀ। ਅਜੇਹੀ ਘਾੜਤ ਲਈ ਉਹ ਸ਼ਬਦ ਅਪਣਾਏ ਜਾਣੇ ਜ਼ਰੂਰੀ ਹਨ ਜਿਨ੍ਹਾਂ ਦਾ ਰੂਪ- ਵਿਕਾਸ ਜਾਂ ਰੂਪ-ਵਿਗਾੜ ਸੰਭਵ ਵੀ ਹੋਵੇ, ਸੁੰਦਰ ਵੀ ਅਤੇ ਸਮੇਂ ਅਨੁਕੂਲ ਵੀ। ਅੱਜ ਕੱਲ ਅਸੀਂ ਉਰਦੂ ਫ਼ਾਰਸੀ ਪਿੱਛੇ ਨਹੀਂ ਭੱਜ ਸਕਦੇ। ਆਪਣੇ ਪਿੱਛੇ ਤੁਰੀ ਆ ਰਹੀ ਪੀੜ੍ਹੀ ਵੱਲ ਵੀ ਸਾਡੀ ਕੋਈ ਜ਼ਿੰਮੇਵਾਰੀ ਹੈ।
ਜਦੋਂ ਮੈਂ ਸ. ਗੁਰਬਖਸ਼ ਸਿੰਘ ਜੀ (ਪ੍ਰੀਤਲੜੀ) ਨੂੰ ਪੜ੍ਹਨਾ ਆਰੰਭ ਕੀਤਾ ਸੀ, ਉਦੋਂ
ਉਹ ਬਹੁਤ ਔਖੇ ਲੱਗੇ ਸਨ। ਜਨਮਸਾਖੀ ਅਤੇ ਪੰਜ ਗ੍ਰੰਥੀ ਪੜ੍ਹਨ ਵਾਲਾ ਖਾਲਸਾ ਸਕੂਲ ਦਾ ਵਿਦਿਆਰਥੀ ਜਪੁਜੀ ਅਤੇ ਅਰਦਾਸ ਚੇਤੇ ਕਰ ਕੇ ਧਾਰਮਕ ਪਰਚੇ ਵਿੱਚ ਫਸਟ ਆਉਂਦਾ ਰਿਹਾ ਸੀ, ਪਰ ਸਰਦਾਰ ਜੀ ਦੀ ਨਵੀਨ ਵਿਚਾਰਧਾਰਾ ਨੂੰ ਸਮਝ ਅਤੇ ਅਪਣਾਅ ਸਕਣਾ ਉਸ ਲਈ ਔਖਾ ਸੀ। ਇੱਕ ਵੇਰ, ਵੂਲਿਚ ਵਿੱਚ ਵੱਸਣ ਵਾਲੇ ਆਪਣੇ ਇੱਕ ਪਾਠਕ ਨੂੰ ਮੇ ਪੁੱਛਿਆ, "ਤੁਹਾਨੂੰ ਹੋਰ ਸਾਰਿਆਂ ਵਾਂਗ, ਮੇਰੀ ਲਿਖਤ ਪੜ੍ਹਨੀ ਔਖੀ ਨਹੀਂ ਲੱਗਦੀ ?" ਉਨ੍ਹਾਂ ਦਾ ਉੱਤਰ ਸੀ, "ਜਰੂਰ ਲੱਗਦੀ ਹੈ ਪਰ ਜਿਹੜੀ ਲਿਖਿਤ ਨੂੰ ਪੜਿਆਂ ਝੱਟ ਪੱਟ ਸਮਝ ਆ ਜਾਵੇ ਉਸ ਦਾ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ। ਉਸ ਵਿੱਚ ਪੜ੍ਹਨ ਅਤੇ ਪੜ੍ਹ ਕੇ ਜਾਣਨ ਵਾਲਾ ਕੁਝ ਨਹੀਂ ਹੁੰਦਾ।"
ਜਦੋਂ ਕਿਸੇ ਲਿਖਿਤ ਵਿੱਚ ਇੱਕ-ਈਸਵਰਵਾਦ ਨੂੰ ਸੱਤਾ ਦੇ ਕੇਂਦਰੀਕਰਣ ਦੀ ਦਲੀਲ ਆਖਿਆ ਜਾਵੇ। ਅਧਿਆਤਮਵਾਦ ਨੂੰ ਦੁਬਾਜਰੇਪਨ ਦਾ ਸਰੋਤ ਸਿੱਧ ਕੀਤਾ ਜਾਣ ਦਾ ਯਤਨ ਹੋਵੇ। ਦੇਸ਼-ਭਗਤੀ ਨੂੰ ਗੁੰਡਿਆਂ ਦੀ ਆਖਰੀ ਢੋਈ ਦੱਸਿਆ ਜਾਵੇ: ਆਤਮ ਨਿਰਭਰਤਾ, ਵੀਰਤਾ ਅਤੇ ਸਰਵਸੱਤਾ ਅਧਿਕਾਰ (ਸੋਵਰਨਿਟ) ਆਦਿਕ ਨੂੰ ਵਿਸ਼ਵ ਸ਼ਾਂਤੀ ਦੇ ਪਰਮ ਸ਼ਤਰੂ ਮੰਨਿਆ ਜਾਵੇ। ਉਸ ਲਿਖਿਤ ਨੂੰ, ਉਸ ਵਿਚਲੀਆਂ ਦਲੀਲਾਂ ਨੂੰ ਅਤੇ ਉਸ ਵਿਚਲੀ ਵਿਚਾਰ- ਵਿਧੀ ਨੂੰ ਪੜ੍ਹਨਾ, ਪੜ੍ਹ ਕੇ ਸਮਝਣਾ ਅਤੇ ਸਮਝ ਕੇ ਜੀਵਨ- ਖੇਡ ਦੇ ਚੌਖਟੇ ਵਿੱਚ ਫਿੱਟ ਕਰ ਕੇ ਉਸ ਦਾ ਮੁਲਾਂਕਣ ਕਰਨਾ ਥੋੜੀ ਜਿਹੀ ਗੰਭੀਰਤਾ ਅਤੇ ਬੋਧਕ ਖੇਚਲ ਦੀ ਮੰਗ ਕਰਦਾ ਹੈ। ਉਸ ਨੂੰ ਔਖੀ ਅਤੇ ਨਿਰਾਰਥਕ ਕਹਿ ਕੇ ਪਰੇ ਸੁੱਟ ਦੇਣ ਲਈ ਨਾ ਸਿਆਣਪ ਦੀ ਲੋੜ ਹੇ ਨਾ ਸੁਹਿਰਦਤਾ ਦੀ।
ਮੇਰੇ ਮਿੱਤਰ, ਡਾ. ਪ੍ਰੀਤਮ ਸਿੰਘ ਕੈਂਬੋ (ਜਿਨ੍ਹਾਂ ਨੇ ਬਦੋਬਦੀ ਖਿੱਚ-ਧੂਹ ਕੇ ਮੈਨੂੰ ਸਾਹਿਤ ਜਗਤ ਵਿੱਚ ਲਿਆਂਦਾ ਸੀ) ਨੂੰ ਮੇਰੀ ਬੋਲੀ ਦੀ ਕਠਿਨਾਈ ਦਾ ਕੋਈ ਗਿਲਾ ਨਹੀਂ। ਜਿਹੜੇ ਲੋਕ ਬੋਲੀ ਨੂੰ ਮਾਨਸਿਕ ਵਿਕਾਸ ਦਾ ਸਾਧਨ ਅਤੇ ਪ੍ਰਗਟਾਵਾ ਮੰਨਦੇ ਹਨ, ਉਹ ਉਸ ਦੀ ਕਠਿਨਾਈ ਦਾ ਗਿਲਾ ਕਰਨ ਦੀ ਥਾਂ ਉਸ ਦੀ ਗਹਿਰਾਈ ਵਿੱਚ ਜਾਣ ਦਾ ਯਤਨ ਕਰਦੇ ਹਨ। ਉਹ ਬੋਲੀ ਨੂੰ ਵਧਦੀ, ਵਿਕਸਦੀ ਅਤੇ ਲੋਕਾਂ ਦੀ ਦਿਮਾਗੀ ਕਸਰਤ ਕਰਵਾਉਣ ਲਈ ਬਲਵਾਨ ਹੁੰਦੀ ਵੇਖਣਾ ਚਾਹੁੰਦੇ ਹਨ। ਅਜੇਹੇ ਆਦਮੀਆਂ ਵਿੱਚੋਂ ਇੱਕ ਹਨ ਮੇਰੇ ਮਿੱਤਰ ਸ. ਅਜਮੇਰ ਸਿੰਘ ਕਵੈਂਟਰੀ। ਉਹ 'ਰੂਪਾਂਤਰ' ਦੇ ਹਰ ਅੰਕ ਨੂੰ ਪੜ੍ਹਨ ਪਿੱਛੋਂ ਮੈਨੂੰ ਟੈਲੀਫੂਨ ਕਰਦੇ ਹਨ: ਮੇਰੀ ਸੋਚ ਅਤੇ ਸੋਚ ਦੇ ਪ੍ਰਗਟਾਵੇ ਵਿੱਚ ਰਹਿ ਗਈਆਂ ਕਮਜ਼ੋਰੀਆਂ ਵੱਲੋਂ ਸੂਚਿਤ ਕਰਦੇ ਹਨ; ਸ਼ਬਦ ਜੋੜਾ ਅਤੇ ਵਿਸ਼ਰਾਮ ਚਿੰਨ੍ਹਾਂ ਦੀਆਂ ਉਕਾਈਆਂ ਉੱਤੇ ਉਂਗਲ ਰੱਖਦੇ ਹਨ। ਇੱਕ ਵੇਰ ਮੈਂ ਕਾਹਲੀ ਵਿੱਚ ਲਿਖ ਗਿਆ-'ਸਾਇਸ ਨੇ ਮਨੁੱਖੀ ਸਰੀਰ ਬਾਰੇ ਸਭ ਕੁਝ ਜਾਣ ਲਿਆ ਹੈ । ਉਨ੍ਹਾਂ ਨੇ ਫੂਨ ਕਰ ਕੇ ਆਖਿਆ-'ਬਹੁਤ ਕੁਝ ਜਾਣ ਲਿਆ ਹੈ, ਪਰ ਸਭ ਕੁਝ ਨਹੀਂ ਜਾਣਿਆ। ਮੈਂ ਭੁੱਲ ਮੰਨੀ ਅਤੇ ਸੇਧ ਲਈ ਧਨਵਾਦੀ ਹੋਇਆ। ਅਜਮੇਰ ਜੀ ਕਹਿੰਦੇ ਹਨ, "ਜਿਹੜੀਆਂ ਉਕਾਈਆਂ ਅਸੀਂ ਅੰਗਰੇਜ਼ੀ ਭਾਸ਼ਾ ਵਿੱਚ ਪਰਵਾਨ ਨਹੀਂ ਕਰਦੇ ਉਹ ਸਾਨੂੰ ਪੰਜਾਬੀ ਵਿੱਚ ਕਿਉਂ ਪਰਵਾਨ ਹਨ? ਕੀ ਪੰਜਾਬੀ ਭਾਸ਼ਾ ਨਹੀਂ ? ਕੀ ਪੰਜਾਬੀ ਸਤਿਕਾਰਯੋਗ ਭਾਸ਼ਾ ਨਹੀਂ ? ਕੀ ਪੰਜਾਬੀ ਬੋਲੀ ਸਾਡੀ ਮਨਸਿਕ ਅਮੀਰੀ ਦੇ ਵਾਧੇ ਦਾ ਸਾਧਨ ਨਹੀਂ ?"
ਹੁਣ ਇੱਕ ਹੋਰ ਇਤਰਾਜ ਦੀ ਗੱਲ ਕਰਦਾ ਹਾਂ। ਇਹ ਇਤਰਾਜ਼ ਕੁਝ ਵੱਖਰੀ ਪ੍ਰਕਾਰ ਦਾ ਹੈ ਅਤੇ ਤਿੰਨ ਵੱਖ-ਵੱਖ ਵਿਅਕਤੀਆਂ ਵੱਲੋਂ ਵੱਖ-ਵੱਖ ਸ਼ਬਦਾਂ ਵਿੱਚ ਕੀਤਾ ਗਿਆ ਹੈ। ਮੇਰੇ ਮਿੱਤਰ ਸ. ਸਰਵਣ ਸਿੰਘ ਅਮੋਲਕ ਜੀ ਦਾ ਕਹਿਣਾ ਹੈ ਕਿ-'ਪੂਰਨ ਸਿੰਘ ਦੇ ਵਿਚਾਰਾਂ ਦਾ ਆਧਾਰ ਕੋਈ ਨਹੀਂ।' ਸ. ਤਰਸੇਮ ਸਿੰਘ ਜੀ ਨੇ ਆਖਿਆ, "ਤੁਹਾਡੇ ਵਿਚਾਰਾਂ ਦਾ ਕੋਈ
ਕੇਂਦਰ ਨਹੀਂ।" ਮੇਰੇ ਛੋਟੇ ਵੀਰ ਵੀਰਿੰਦਰ ਸਿੰਘ ਦੇ ਜਮਾਤੀ, ਸ. ਅਜੀਤ ਸਿੰਘ ਸਿੱਧੂ ਕਹਿੰਦੇ ਹਨ ਕਿ 'ਇਹ ਪਤਾ ਨਹੀਂ ਲੱਗਦਾ ਪੂਰਨ ਸਿੰਘ ਜੀ ਕਹਿਣਾ ਕੀ ਚਾਹੁੰਦੇ ਹਨ।
ਸ. ਤਰਸੇਮ ਸਿੰਘ ਅਤੇ ਸ. ਅਜੀਤ ਸਿੰਘ ਸਿੱਧੂ ਮੇਰੇ ਪਾਠਕ ਹੀ ਨਹੀਂ, ਸਗੋਂ ਰੂਪਾਂਤਰ' ਲਈ ਪ੍ਰੇਰਣਾ-ਸਰੋਤ ਵੀ ਹਨ। ਦੋਵੇਂ ਮਿੱਤਰ ਮੇਰੇ ਨਾਲੋਂ ਬਹੁਤੀ ਵਿੱਦਿਆ ਦੇ ਮਾਲਕ ਵੀ ਹਨ ਅਤੇ 'ਰੂਪਾਂਤਰ' ਦੀ ਹਰ ਔਖ ਸੌਖ ਵਿੱਚ ਸਹਾਇਤਾ ਅਤੇ ਸਰਪ੍ਰਸਤੀ ਦਾ ਭਰੋਸਾ ਦਿਵਾ ਕੇ ਇਸ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਮੈਨੂੰ ਉਤਸ਼ਾਹਿਤ ਕਰਦੇ ਹਨ। ਇਹ ਸੋਚਣਾ ਠੀਕ ਨਹੀਂ ਕਿ ਇਹ ਸਾਰੇ ਮਿੱਤਰ 'ਪ੍ਰਸੰਨਤਾ ਦੀ ਭਾਲ ਵਿੱਚ' ਸਿਰਲੇਖ ਥੱਲੇ ਲਿਖੇ ਗਏ ਲੇਖਾਂ ਦਾ ਭਾਵ ਅਤੇ ਮਨੋਰਥ ਨਹੀਂ ਸਮਝ ਸਕਦੇ। ਨਾ ਹੀ ਇਹ ਕਿਹਾ ਜਾ ਸਕਦਾ ਹੈ ਕਿ 'ਸਇੰਸ ਦਾ ਸੰਸਾਰ' ਅਤੇ 'ਸੋਚ ਦਾ ਸਫਰ' ਇਨ੍ਹਾਂ ਦੀ ਸਮਝੋ ਪਰੇ ਦੀਆਂ ਵਸਤੂਆਂ ਹਨ। ਜਿਨ੍ਹਾਂ ਸੁਹਿਰਦ ਮਿੱਤਰਾਂ ਦੇ ਕਿੰਤੂਆਂ ਨੂੰ ਜਿਵੇਂ ਮੈਂ ਸਮਝਿਆ ਹਾਂ, ਉਵੇਂ ਦੁਹਰਾ ਕੇ ਲਿਖਦਾ ਹਾਂ।
ਅਮੋਲਕ ਜੀ ਦਾ ਵਿਸ਼ਵਾਸ (ਸ਼ਾਇਦ) ਇਹ ਹੈ ਕਿ ਮਨੁੱਖੀ ਸੋਚ ਮੱਧਕਾਲ ਵਿੱਚ ਉਪਜੇ ਅਤੇ ਪਰਪੱਕਤਾ ਨੂੰ ਪੁੱਜੇ ਅਧਿਆਤਮਕ, ਸਮਾਜਕ ਅਤੇ ਸਿਆਸੀ ਆਦਰਸ਼ਾਂ ਦੀ ਪਰਿਕਰਮਾ ਕਰਨ ਨਾਲੋਂ ਚੰਗੇਰਾ ਕੰਮ ਕਰ ਹੀ ਨਹੀਂ ਸਕਦੀ। ਸੋਚ ਨੂੰ ਅਧਿਆਤਮਵਾਦ, ਰਾਸ਼ਟਰਵਾਦ ਅਤੇ ਮਾਰਕਸਵਾਦ ਦੀ ਤਾਬਿਆਦਾਰੀ ਕਰਨ ਦੀ ਮਜਬੂਰੀ ਹੈ ਕਿਉਂਜ ਇਨ੍ਹਾਂ ਬਗੈਰ ਉਹ ਆਧਾਰਹੀਣ ਹੋ ਜਾਵੇਗੀ ਅਤੇ ਪੂੰਜੀਵਾਦ ਦੀ ਏਜੰਟ ਆਖੀ ਜਾਵੇਗੀ। ਮੇਰੀ ਜਾਚੇ ਪ੍ਰੋਲੇਟੇਰੀਅਟ ਡਿਕਟੇਟਰਸ਼ਿਪ ਪੁਰਾਤਨ ਯਹੂਦੀ ਪਿੱਤਰੀ-ਪ੍ਰਧਾਨ ਪ੍ਰਬੰਧ ਦਾ ਆਧੁਨਿਕ ਪਰੰਤੂ ਅਵਿਵਹਾਰਕ ਉਤਾਰਾ ਹੈ। ਇਸ ਲਈ ਮੇਰੀ ਸੋਚ ਮਾਰਕਸਵਾਦ ਦੀ ਤਾਬਿਆਦਾਰੀ ਨਹੀਂ ਕਰਦੀ। ਰਾਸ਼ਟਰਵਾਦ ਅਤੇ ਧਰਮ ਨੂੰ ਮੈਂ ਮਨੁੱਖੀ ਸਮਾਜਾਂ ਵਿੱਚ ਘਿਰਣਾ ਅਤੇ ਵੈਰ -ਭਾਵ ਦੀ ਸਦੀਵਤਾ ਦੇ ਦੋਸ਼ੀ ਮੰਨਦਾ ਹਾਂ। ਅਧਿਆਤਮਵਾਦ ਨੂੰ ਮੈਂ ਮਨੁੱਖ ਵਿਚਲੇ ਦਬਾਜਰੇਪਨ ਦਾ ਸਰੋਤ ਸਮਝਦਾ ਹਾਂ। ਇਹ ਪਰਲੋਕ-ਪ੍ਰੇਮੀ ਅਤੇ ਲੋਕ-ਵਿਰੋਧੀ ਹੈ।
ਮੇਰੇ ਇਨ੍ਹਾਂ (ਗਲਤ ਜਾਂ ਠੀਕ) ਵਿਚਾਰ ਦਾ ਸਿੱਟਾ ਇਹ ਹੋਵੇਗਾ ਕਿ ਮੇਰੀਆਂ ਲਿਖਤਾਂ ਵਿੱਚ ਪਰਮਾਤਮਾ ਦੇ ਅਨੁਭਵੀ ਗਿਆਨ ਦਾ ਰਹਿਸਮਈ ਵਿਸਥਾਰ ਨਹੀਂ ਹੋਵੇਗਾ; ਦੇਸ਼- ਭਗਤੀ ਦੇ ਤਾਨੇ, ਰਾਸ਼ਟਰੀ ਗੀਤਾਂ ਦੀ ਗੂੰਜ, ਦੇਸ਼-ਭਗਤਾਂ ਦੀਆਂ ਅਦੁੱਤੀ ਕੁਰਬਾਨੀਆਂ ਦੇ ਸੋਹਿਲੇ, ਮਾਤ-ਭੂਮੀ ਦੀ ਮਿੱਟੀ ਦਾ ਤਿਲਕ ਕਰਨ ਦੀ ਰੀਝ ਅਤੇ ਪ੍ਰਤਾਪਾਂ, ਝਾਂਸੀਆਂ ਪ੍ਰਤਿ ਸ਼ਰਧਾ ਮੇਰੀ ਲਿਖਿਤ ਦਾ ਵਿਸ਼ਾ-ਵਸਤੂ ਨਹੀਂ ਬਣਨਗੇ: ਨਾ ਹੀ ਦੁਨੀਆ ਦੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਪੂੰਜੀਪਤੀਆ ਕੋਲ ਆਰਥਕ ਅਤੇ ਸਿਆਸੀ ਸੱਤਾ ਖੋਹਣ ਲਈ ਹਥਿਆਰਬੰਦ ਇਨਕਲਾਬ ਦੀ ਸਲਾਹ ਹੀ ਮੇਰੀਆਂ ਲਿਖਤਾਂ ਦਾ ਹਿੱਸਾ ਬਣੇਗੀ।
ਮੇਰੀ ਲਿਖਿਤ ਦਾ ਆਧਾਰ ਕੀ ਹੋਇਆ?
ਜੇ ਮੈਂ ਅਮੋਲਕ ਜੀ ਅਤੇ ਉਨ੍ਹਾਂ ਦੇ ਹਮਖਿਆਲ ਵਿਅਕਤੀਆਂ ਦੀ ਮਨੋ- ਸਥਿਤੀ ਦਾ ਠੀਕ ਅੰਦਾਜ਼ਾ ਲਾ ਸਕਿਆ ਹਾਂ ਤਾਂ ਮੇਰਾ ਉੱਤਰ ਇਹ ਹੈ ਕਿ ਮੈਂ ਆਪਣੀਆਂ ਲਿਖਤਾਂ ਜਾਂ ਆਪਣੇ ਵਿਚਾਰਾਂ ਲਈ ਕਿਸੇ ਆਧਾਰ ਦੀ ਚੋਣ ਨਹੀਂ ਕਰ ਸਕਾਂਗਾ। ਮੇਰੇ ਇਲਮ ਅਤੇ ਅਨੁਭਵ ਵਿੱਚੋਂ ਉਪਜਿਆ ਹੋਇਆ ਮੇਰਾ ਵਿਸ਼ਵਾਸ ਹੈ ਕਿ ਕਿਸੇ ਵਿਅਕਤੀ ਜਾਂ ਕਿਸੇ ਮਨੁੱਖੀ ਸਮਾਜ ਨੂੰ ਚੰਗੇਰਾ ਬਣਨ ਲਈ ਜਾਂ ਚੰਗੇਰੀ ਜੀਵਨ ਜਾਚ ਦੀ ਉਸਾਰੀ ਕਰਨ ਲਈ ਕਿਸੇ ਅਧਿਆਤਮਕ, ਧਾਰਮਕ, ਰਾਸ਼ਟਰੀ ਜਾਂ ਸਿਆਸੀ ਆਦਰਸ਼ ਦੀ ਅਧੀਨਤਾ ਦੀ ਲੋੜ ਨਹੀਂ।
ਸ. ਅਜੀਤ ਸਿੰਘ ਸਿੱਧੂ ਅਤੇ ਸ. ਤਰਸੇਮ ਸਿੰਘ ਜੀ ਮੈਨੂੰ ਕਿਸੇ ਆਦਰਸ਼ ਦੀ ਅਧੀਨਤਾ
ਕਰਨ ਲਈ ਨਹੀਂ ਕਹਿੰਦੇ। (ਮੇਰੀ ਜਾਚੇ) ਉਹ ਜਾਣਨਾ ਚਾਹੁੰਦੇ ਹਨ ਕਿ ਮੇਰੀਆਂ ਲਿਖਤਾਂ ਮਨੁੱਖ ਮਾਤਰ ਦੀ ਕਿਹੜੀ ਮੰਜ਼ਲ ਵੱਲ ਸੰਕੇਤ ਕਰਦੀਆਂ ਹਨ। ਇਨ੍ਹਾਂ ਵਿਚਲਾ ਕੇਂਦਰੀ ਸੁਨੇਹਾ ਕੀ ਹੈ ਅਤੇ ਉਨ੍ਹਾਂ ਦੀ ਇਹ ਜਗਿਆਸਾ 'ਸੋਚ ਦਾ ਸਫ਼ਰ' ਅਤੇ 'ਸਾਇੰਸ ਦਾ ਸੰਸਾਰ' ਵਿਚਲੇ ਲੇਖਾਂ ਨਾਲ ਵਧੇਰੇ ਸੰਬੰਧਤ ਹੈ।
ਮੇਰਾ ਨਿਮਾਣਾ ਜਿਹਾ ਉੱਤਰ ਇਹ ਹੈ :
ਰਿਨੇਸਾਂਸ, ਸਾਇੰਸ, ਮਸ਼ੀਨੀ ਕ੍ਰਾਂਤੀ, ਤਕਨੀਕ ਅਤੇ ਕੰਪਿਊਟਰ ਆਦਿਕਾਂ ਨੇ ਮਿਲ ਕੇ ਸਾਡੀ ਦੁਨੀਆ ਨੂੰ ਏਨਾ ਬਦਲ ਦਿੱਤਾ ਹੈ ਕਿ ਇਸ ਲਈ ਮੱਧਕਾਲੀਨ ਕਦਰਾਂ-ਕੀਮਤਾਂ ਦਾ ਤਿਆਗ ਜ਼ਰੂਰੀ ਹੋ ਗਿਆ ਹੈ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੇ ਦੁਨੀਆ ਦੇ ਦੇਸ਼ਾਂ ਨੂੰ ਇੱਕ ਵੱਡੇ ਸ਼ਹਿਰ ਦੇ ਮੁਹੱਲਿਆਂ ਦਾ ਰੂਪ ਦੇ ਦਿੱਤਾ ਹੈ। ਐਟਮੀ ਹਥਿਆਰਾਂ ਦੀ ਭਿਆਨਕਤਾ ਨੇ ਧਰਮ ਯੁੱਧਾ, ਜਹਾਦਾਂ ਅਤੇ ਇਨਕਲਾਬਾਂ ਦੇ ਸ਼ੈਤਾਨੀ ਚਿਹਰਿਆਂ ਉੱਤੇ ਆਦਰਸ਼ਾਂ ਦੇ ਨਕਾਬ ਲਾਹ ਕੇ ਇਨ੍ਹਾਂ ਵਿਚਲੇ ਪਸ਼ੂਪੁਣੇ ਤੋਂ 'ਡਰਨ' ਅਤੇ ਅਮਨ-ਸ਼ਾਂਤੀ ਲਈ 'ਤਾਂਘਣ' ਨੂੰ ਬਹਾਦਰੀਆਂ, ਕੁਰਬਾਨੀਆਂ ਅਤੇ ਬਲੀਦਾਨਾਂ ਦੀ ਹਿਰਦੇ ਹੀਣਤਾ ਦੇ ਟਾਕਰੇ ਵਿੱਚ ਵਧੇਰੇ ਸਤਿਕਾਰਯੋਗ ਅਤੇ ਜ਼ਰੂਰੀ ਕੰਮ ਸਿੱਧ ਕਰ ਦਿੱਤਾ ਹੈ। ਜੀਵਨ ਦੀ ਲੋੜ ਦੀਆਂ ਚੀਜ਼ਾ (ਧਨ) ਦੀ ਬੇ-ਓੜਕੀ ਉਪਜ ਦੀ ਸਮਰਥਾ ਨੇ ਸਮੁੱਚੀ ਮਨੁੱਖ ਜਾਤੀ ਲਈ ਸੁਰੱਖਿਅਤ, ਸੁਖੀ ਅਤੇ ਸਤਿਕਾਰਯੋਗ ਜੀਵਨ ਦੀ ਉਸਾਰੀ ਦੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਹੈ। ਵਪਾਰ ਦੇ ਵਿਕਾਸ ਨੇ ਸਹਾਇਤਾ, ਸਹਿਯੋਗ ਅਤੇ ਨਿਰਭਰਤਾ ਦੀ ਭਾਵਨਾ ਨੂੰ ਕੌਮੀ ਗ਼ੈਰਤ, ਆਤਮ ਨਿਰਭਰਤਾ ਅਤੇ ਸਭਿਆਚਾਰਕ ਸ੍ਰੇਸ਼ਟਤਾ ਦੀ ਹੈਂਕੜ ਨਾਲੋਂ ਬਹੁਤਾ ਸਤਿਕਾਰ ਦੇਣ ਦੀ ਲੋੜ ਪੈਦਾ ਕਰ ਦਿੱਤੀ ਹੈ। ਪੁਰਾਤਨਤਾ, ਅਧਿਆਤਮਕਤਾ, ਦਾਰਸ਼ਨਿਕਤਾ ਅਤੇ ਸੂਰਬੀਰਤਾ ਆਦਿਕ ਆਦਰਸ਼ਾਂ ਦਾ ਸਹਾਰਾ ਲਏ ਬਗ਼ੈਰ ਸੰਸਾਰਕ ਜੀਵਨ ਨੂੰ ਸੁੰਦਰ ਅਤੇ ਸਤਿਕਾਰਯੋਗ ਬਣਾਉਣ ਦੀ ਸਮਰਥਾ ਰੱਖਣ ਵਾਲੀ ਪਦਾਰਥਵਾਦੀ ਸਭਿਅਤਾ ਨੂੰ ਅਪਣਾਉਣ ਦੀ ਸਮੁੱਚੀ ਸੱਭਿਅ ਮਨੁੱਖ ਜਾਤੀ ਦੀ 'ਪਰਬਲ ਇੱਛਾ ਮਨੁੱਖ ਮਾਤਰ ਨੂੰ ਸੱਭਿਆਤਾਵਾਂ ਅਤੇ ਸੰਸਕ੍ਰਿਤੀਆਂ ਦੀ ਸੰਕੀਰਣਤਾ ਵਿੱਚੋਂ ਬਾਹਰ ਆ ਕੇ ਵਿਸ਼ਾਲ ਮਨੁੱਖੀ ਪਰਿਵਾਰ ਵਿੱਚ ਪਰਵੇਸ਼ ਕਰਨ ਦੀ ਪ੍ਰੇਰਣਾ ਦੇਣ ਲੱਗ ਪਈ ਹੈ।
ਮਨੁੱਖ ਜਾਤੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਦੀਵੀ ਅਮਨ, ਨਿਰਸ਼ਸਤ੍ਰੀਕਰਣ, ਧਰਤੀ ਦੇ ਧਨ ਦੀ ਨਿਆਏ ਪੂਰਣ ਵੰਡ, ਸ਼ੋਸ਼ਣ ਰਹਿਤ ਵਪਾਰ, ਸੰਸਾਰ ਵਿਆਪੀ ਵਿੱਦਿਅਕ ਪ੍ਰਬੰਧ, ਵਿਸ਼ਵ ਦਾ ਸਾਂਝਾ ਨਿਆਏ ਪ੍ਰਬੰਧ, ਸਾਂਝੀ ਵਿਗਿਆਨਿਕ ਖੋਜ, ਸਮੁੱਚੀ ਮਨੁੱਖ ਜਾਤੀ ਦੇ ਜੀਵਨ-ਪੱਧਰ ਦੀ ਉਸਾਰੀ ਦਾ ਕੇਂਦਰੀ ਯਤਨ ਅਤੇ ਇਸ ਸਭ ਕਾਸੇ ਲਈ (ਸ਼ਾਇਦ) ਇੱਕ ਵਿਸ਼ਵ ਸਰਕਾਰ ਦੀ ਲੋੜ ਵੀ ਮਹਿਸੂਸੀ ਜਾਣ ਵਾਲੀ ਹੈ। ਪੱਛਮੀ ਹਥਿਆਰਾਂ ਦੇ ਮੁੱਲ ਵਜੋਂ ਡ੍ਰੱਗਾਂ ਅਤੇ ਰਫਿਊਜੀਆਂ ਦੇ ਖੋਟੇ ਸਿੱਕਿਆਂ ਦੇ ਰੂਪ ਵਿੱਚ ਵਸੂਲੀ ਵਾਲਾ ਸੌਦਾ ਪੱਛਮੀ ਦੇਸ਼ ਬਹੁਤਾ ਚਿਰ ਨਹੀਂ ਕਰ ਸਕਣਗੇ। ਪੱਛਮੀ ਜਨਸਾਧਾਰਣ ਹਥਿਆਰਾਂ ਦੇ ਵਪਾਰ ਵਿੱਚ ਸ਼ਰਮਸਾਰੀ ਮਹਿਸੂਸ ਕਰਨ ਲੱਗ ਪਿਆ ਹੈ।
ਮੱਧਕਾਲੀਨ ਆਦਰਸ਼ਾਂ ਦੀ ਐਨਕ ਰਾਹੀਂ ਵੇਖਿਆ ਇਹ ਸੁਪਨਾ ਕੇਵਲ ਖ਼ੁਸ਼-ਖਿਆਲੀ ਦਿਸੇਗਾ। ਜੰਗਲੀ ਮਨੁੱਖ ਦੇ ਜੀਵਨ ਨੂੰ ਆਧੁਨਿਕ ਉੱਨਤ ਮਨੁੱਖ ਦੇ ਜੀਵਨ ਦੇ ਸਨਮੁੱਖ ਰੱਖ ਕੇ ਵੇਖਿਆਂ ਇਸ ਸੁਪਨੇ ਵਿੱਚ ਕਿਆਸੀ ਗਈ ਤਬਦੀਲੀ ਬਹੁਤ ਹੀ ਛੋਟੀ ਅਤੇ ਬਹੁਤ ਹੀ ਸੌਖੀ ਅਪਣਾਈ ਜਾ ਸਕਣ ਵਾਲੀ ਦਿਸੇਗੀ। ਮੈਨੂੰ ਇਹ ਸੌਖੀ ਅਤੇ ਸੁਭਾਵਕ ਤਬਦੀਲੀ ਜਾਪਦੀ ਹੈ। ਜੋ ਇਸ ਦੇ ਰਾਹ ਵਿੱਚ ਮੱਧਕਾਲੀਨ ਮਹਾਨ ਆਦਰਸ਼ਾਂ ਦੀਆਂ ਅਲੰਘ ਰੁਕਾਵਟਾਂ ਨਾ ਹੋਣ।
ਮੈਂ ਇਹ ਨਹੀਂ ਕਹਿੰਦਾ ਕਿ ਫਾਂਸੀਸੀ ਕ੍ਰਾਂਤੀ ਇਕੱਲੇ ਰੂਸੋ ਦੇ 'ਸ਼ੋਸ਼ਲ ਕਾਨਟ੍ਰੈਕਟ' ਦਾ ਨਤੀਜਾ ਸੀ ਜਾਂ ਕਾਰਲ ਮਾਰਕਸ ਦੇ ਕੈਪੀਟਲ' ਨੇ ਰੂਸ ਵਿੱਚ ਇਨਕਲਾਬ ਲੈ ਆਦਾ। ਅਜੇਹੀਆਂ ਤਬਦੀਲੀਆਂ ਪਿੱਛੇ ਬਹੁਤ ਸਾਰੇ ਸਿਆਸੀ, ਸਮਾਜੀ ਅਤੇ ਆਰਥਕ ਕਾਰਨ ਕੰਮ ਕਰ ਰਹੇ ਹੁੰਦੇ ਹਨ। ਪਰੰਤੂ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਲਿਖਣ- ਬੋਲਣ ਵਾਲੇ ਲੋਕਾਂ ਦੁਆਰਾ ਪਰਚਾਰੇ ਹੋਏ ਵਿਚਾਰ ਵੀ ਬਾਕੀ ਸਾਰੇ ਕਾਰਨਾਂ ਵਿੱਚ ਸ਼ਾਮਲ ਹੁੰਦੇ ਹਨ। ਸਾਇੰਸ, ਸਨਅਤ ਟੈਕਨਾਲੋਜੀ ਅਤੇ ਵਿਸ਼ਵ-ਵਪਾਰ ਦੁਆਰਾ ਕਿਆਸੀ-ਕਲਪੀ ਜਾਣ ਵਾਲੀ ਦੁਨੀਆ ਦੀ ਉਸਾਰੀ ਇਨਕਲਾਬ ਨਹੀਂ, ਵਿਕਾਸ ਹੈ। ਇਨਕਲਾਬਾਂ ਦੀ ਸੋਚ ਵਿਚਾਰ ਦੇ ਬਹੁਤੇ ਪਰਸਾਰ ਦੀ ਲੋੜ ਨਹੀਂ ਹੁੰਦੀ। ਗਿਣਤੀ ਦੇ ਕੁਝ ਆਗੂਆ ਦੇ ਇਸ਼ਾਰੇ ਉੱਤੇ ਨੱਚਣ-ਟੱਪਣ ਵਾਲੇ ਲੋਕਾਂ ਨੂੰ ਸੋਚ ਦੀ ਥਾਂ ਨਾਅਰੇ-ਜੈਕਾਰੇ ਦੀ ਲੋੜ ਹੁੰਦੀ ਹੈ। ਵਿਕਾਸ (ਵਿਸ਼ੇਸ਼ ਕਰਕੇ ਆਧੁਨਿਕ ਵਿਗਿਆਨਕ ਵਿਕਾਸ) ਲਈ ਜਨ-ਸਾਧਾਰਣ ਦੀ ਸੋਚ ਦਾ ਵਿਕਾਸ ਜਰੂਰੀ ਹੈ। ਸੋਚ ਦੇ ਵਿਕਾਸ ਬਿਨਾਂ ਲੋਕ ਸਮਾਜਕ, ਧਾਰਮਕ, ਸਾਂਸਕ੍ਰਿਤਿਕ ਅਤੇ ਰਾਸ਼ਟਰੀ ਹੱਦਬੰਦੀਆਂ ਵਿੱਚੋਂ ਬਾਹਰ ਆਉਣ ਦਾ ਸਾਹਸ ਨਹੀਂ ਕਰਨਗੇ। ਇਨ੍ਹਾਂ ਵੰਡੀਆਂ ਦੀ ਲਛਮਣ- ਰੇਖਾ ਨੂੰ ਇਲਾਹੀ ਹੁਕਮ ਦਾ ਦਰਜਾ ਦਿੰਦੇ ਰਹਿਣਗੇ। ਆਧੁਨਿਕ ਦੁਨੀਆ ਦੀ ਨਵੀਂ ਉਸਾਰੀ ਲਈ ਮਨੁੱਖਤਾ ਵਿੱਚ ਕੋਈ ਏਕਤਾ, ਕੋਈ ਸਾਂਝ ਵੇਖੀ ਜਾਣੀ ਜ਼ਰੂਰੀ ਹੈ।
ਸਾਰੇ ਮੱਧਕਾਲ ਵਿੱਚ ਮਨੁੱਖੀ ਏਕਤਾ ਦੀ ਗੱਲ ਨਹੀਂ ਕੀਤੀ ਗਈ। ਈਸ਼ਵਰੀ ਏਕਤਾ ਜਾਂ ਵਾਹਦਾਨੀਅਤ ਨੂੰ ਮੈਂ ਮਨੁੱਖੀ ਏਕਤਾ ਨਹੀਂ ਮੰਨਦਾ। ਇਹ ਰੋਮਨ ਐਂਪਰਰ ਜਾਂ ਭਾਰਤੀ ਸਮ੍ਰਾਟ ਦੀ ਏਕਤਾ ਸੀ। ਮਨੁੱਖਾਂ ਵਿੱਚ ਆਤਮਾ ਨਾਂ ਦੀ ਕਿਸੇ ਹੋਂਦ ਦੀ ਸਾਂਝ ਜਾਂ ਏਕਤਾ ਦੱਸੀ ਜਾਂਦੀ ਰਹੀ ਹੈ। ਇਹ ਨਿਰਾਰਥਕ ਅਤੇ ਅਵਿਵਹਾਰਕ ਏਕਤਾ ਸੀ। ਇਸ ਏਕਤਾ ਨੇ ਜਹਾਦਾਂ, ਧਰਮਯੁੱਧਾਂ ਅਤੇ ਮੋਰਚਾਬੰਦੀਆਂ ਸਮੇਂ ਕਿਸੇ ਵਿਰੋਧੀ ਵਿਚਲੀ ਆਤਮਾ ਦੀ ਚਿੰਤਾ ਨਹੀਂ ਕੀਤੀ। ਇਸ ਦੀ ਲੋੜ ਹੀ ਨਹੀਂ ਸੀ। ਆਤਮਾ ਅਮਰ ਅਤੇ ਅਭਿੱਜ ਸੀ। ਇਸ ਦੀ ਚਿੰਤਾ ਕਰਨੀ ਵੱਡੀ ਮੂਰਖਤਾ ਦੀ ਗੱਲ ਸੀ: ਬੇਲੋੜਾ ਕੰਮ ਸੀ।
ਮਨੁੱਖਾਂ ਵਿਚਲੀ ਭਾਵੁਕ ਏਕਤਾ ਰਜੋਗੁਣੀ ਬਿਰਤੀ ਹੋਣ ਕਰਕੇ ਮਿੱਤਰਤਾ, ਸਹਿਯੋਗ ਅਤੇ ਸਹਾਇਤਾ ਦੇ ਅਪਣੱਤਮੂਲਕ ਘੇਰੇ ਨੂੰ ਆਪਣੇ ਦੇਸ਼-ਧਰਮ ਦੇ ਲੋਕਾਂ ਤਕ ਸੀਮਿਤ ਕਰ ਕੇ ਆਪਣੇ ਘੇਰੇ ਤੋਂ ਬਾਹਰਲੇ ਲੋਕਾਂ ਪ੍ਰਤਿ ਸੰਘਰਬ ਦੀਆਂ ਭਾਵਨਾਵਾਂ ਅਤੇ ਸੰਭਾਵਨਾਵਾਂ ਵਿੱਚ ਵਾਧਾ ਕਰਦੀ ਸੀ। ਮਨੁੱਖੀ ਭਾਵੁਕਤਾ ਵਿੱਚ ਪਿਆਰ ਦੇ ਭਾਵ ਨੂੰ ਸ੍ਰੇਸ਼ਟ ਥਾਂ ਪ੍ਰਾਪਤ ਹੈ। ਪਰੰਤੂ ਇਸ ਦੇ ਵਿਵਹਾਰਕ ਰੂਪ ਦਾ ਘੇਰਾ ਬਹੁਤ ਤੰਗ, ਅਧਿਕਾਰਾਤਮਕ ਅਤੇ ਮਾਲਕੀਮਈ (possessive) ਹੈ। ਇਸ ਦਾ ਅਧਿਆਤਮਕ, ਦਾਰਸ਼ਨਿਕ ਅਤੇ ਪਛਾਣਾਤਮਕ ਰੂਪ, ਆਤਮਾ ਵਾਗ, ਅਵਿਵਹਾਰਕ, ਨਿਰਾਰਥਕ ਅਤੇ ਕਾਲਪਨਿਕ ਹੈ। ਇਸੇ ਲਈ ਇਸ ਪ੍ਰਕਾਰ ਦੇ ਪਿਆਰ ਨੂੰ ਰੱਬ ਜਾਂ ਆਤਮਕ ਪਿਆਰ ਆਖ ਕੇ ਸੰਸਾਰਕ ਵਿਵਹਾਰ ਵਿੱਚੋਂ ਖਾਰਜ ਕਰ ਦਿੱਤਾ ਜਾਂਦਾ ਹੈ।
ਜਿਸ ਪਿਆਰ ਨੇ ਪਛਾਣ-ਰੂਪਾਂ ਹੋਣਾ ਹੈ ਉਸ ਦੀ ਜੜ ਭਾਵਕਤਾ ਦੀ ਰਜੋਗੁਣੀ ਧਰਤੀ ਦੀ ਥਾਂ ਵਿਚਾਰ ਦੀ ਸਾਤਵਿਕਤਾ ਵਿੱਚ ਹੋਵੇਗੀ। ਅਤੇ ਉਸ ਨੂੰ ਪਿਆਰ ਦੀ ਥਾਂ ਸਹਾਇਤਾ, ਸਹਿਯੋਗ, ਸਤਿਕਾਰ, ਆਪਸੀ ਨਿਰਭਰਤਾ, ਸ਼ਿਸ਼ਟਾਚਾਰ ਅਤੇ ਸਦਾਚਾਰ ਦੀ
___________
ਸਿਖਲਾਈ ਆਖਿਆ ਜਾਣਾ ਵਧੇਰੇ ਯੋਗ ਹੋਵੇਗਾ।
ਸਤਿਕਾਰ ਸਭਿਆਚਾਰ ਅਤੇ ਸ਼ਿਸ਼ਟਾਚਾਰ ਰੂਪੀ 'ਪਛਾਣਮੁਲਕ ਪਿਆਰ' ਵਿਚਾਰ ਦੀ ਸੁੰਦਰਤਾ, ਸੁਤੰਤਰਤਾ ਅਤੇ ਸਾਤਵਿਕਤਾ ਦਾ ਨਾਂ ਹੈ। ਮਨੁੱਖਤਾ ਵਿੱਚ ਸਾਂਝ ਅਤੇ ਏਕਤਾ ਦੀ ਭਾਵਨਾ ਵਿਚਾਰ ਦੇ ਵਿਕਾਸ ਬਿਨਾਂ ਸੰਭਵ ਨਹੀਂ। ਵਿਚਾਰ ਦਾ ਵਿਕਾਸ ਇਸ ਭਾਵਨਾ ਦਾ ਹੀ ਦੂਜਾ ਨਾਂ ਹੈ। ਇਸ ਲਈ ਮੈਂ ਮੱਧਕਾਲੀਨ ਅਤੇ ਪੁਰਾਤਨਕਾਲੀਨ ਦਾਰਸ਼ਨਿਕਤਾ ਦੇ ਰਜੋਗੁਣੀ ਵਰਤਾਰੇ ਨੂੰ ਨੰਗਾ ਕਰਨ ਦੇ ਨਾਲ ਨਾਲ ਇਸ ਵਿਚਲੇ ਸਾਤਵਿਕ ਅੰਸ਼ ਦੀ ਗੱਲ ਕਰਦਾ ਹੋਇਆ ਇਹ ਗੱਲ ਕਹਿਣ ਦਾ ਯਤਨ ਕਰਦਾ ਹਾਂ ਕਿ ਹਰ ਪ੍ਰਕਾਰ ਦੀ ਮਨੁੱਖੀ ਸੋਚ, ਮਨੁੱਖਤਾ ਦੀ ਸਾਂਝੀ ਸੋਚ ਹੈ। ਇਹ ਕਿਸੇ ਇੱਕ ਦੇਸ਼ ਦੀ ਕਿਰਤ ਨਹੀਂ। ਜਿੱਥੇ ਇਹ ਭੁੱਲੀ ਹੋ ਉੱਥੇ ਵੀ ਇਹ ਸਾਰੀ ਮਨੁੱਖਤਾ ਦੀ ਭੁੱਲ ਜਾਂ ਮਜਬੂਰੀ ਸੀ ਅਤੇ ਜਿੱਥੇ ਇਸ ਨੇ ਮਨੁੱਖੀ ਕਲਿਆਣ ਦੀ ਭਾਵਨਾ ਨੂੰ ਉਤਾਰਿਆ ਹੈ ਉੱਥੇ ਵੀ ਇਸ ਕਾਰਜ ਦੀ ਵਡਿਆਈ ਦਾ ਹੱਕਦਾਰ ਕੋਈ ਇੱਕ ਸਮਾਜ ਜਾਂ ਦੇਸ਼ ਨਹੀਂ, ਸਗੋਂ ਸਮੁੱਚੀ ਮਨੁੱਖਤਾ ਹੈ।
ਉਪਰੋਕਤ ਦੋ ਚਾਰ ਵਾਕਾਂ ਵਿੱਚ ਆਖੀ ਗਈ ਜਾਂ ਆਖੀ ਜਾ ਸਕਣ ਵਾਲੀ ਗੱਲ ਦਾ, 'ਸੋਚ ਦਾ ਸਫ਼ਰ' ਵਿੱਚ ਏਨਾ ਲੰਮਾ ਚੌੜਾ ਵਿਸਥਾਰ ਕਿਉਂ ਕੀਤਾ ਜਾ ਰਿਹਾ ਹੈ ?
ਇਸ ਲਈ ਕਿ ਵਿਚਾਰ ਦਾ ਵਿਕਾਸ ਅੱਤ ਲੋੜੀਂਦੀ ਅਤੇ ਲੰਮੀ ਪਰਕਿਰਿਆ ਹੈ। ਆਪਣੇ ਭਾਵ ਨੂੰ ਦੋ ਇੱਕ ਵਾਕਾਂ ਵਿੱਚ ਕਹਿ ਕੇ ਉੱਡਦੀ ਉੱਡਦੀ ਗੱਲ ਕਰ ਦੇਣ ਨਾਲ ਸਿਧਾਂਤਾਂ ਦੀ ਪਰੀਪੂਰਣਤਾ ਨਾਲ ਸਾਂਝ ਪਾ ਚੁੱਕੀ ਮਾਨਸਿਕਤਾ ਨੂੰ ਮੁੜ ਵਿਚਾਰਨ ਅਤੇ ਸੁਤੰਤ੍ਰਤਾ ਨਾਲ ਸੋਚਣ ਲਈ ਪ੍ਰੇਰਿਆ ਨਹੀਂ ਜਾ ਸਕਦਾ। ਇਹ ਜ਼ਰੂਰੀ ਹੈ ਕਿ ਅਜੇਹੀ ਮਾਨਸਿਕਤਾ ਨੂੰ ਸੋਚ ਦੇ ਸਮੁੱਚੇ ਸਫ਼ਰ ਦੀ ਹਮਸਫਰ ਬਣਾ ਕੇ ਇਹ ਵਿਖਾਇਆ ਜਾਵੇ ਕਿ ਕਿੱਥੇ ਅਤੇ ਕਦੋਂ ਕਿਹੜਾ ਗਲਤ ਮੋੜ ਮੁੜ ਕੇ ਸੋਚ ਨੇ ਜੀਵਨ ਲਈ ਕਲੇਸ਼ ਦਾ ਬੀ ਬੀਜਿਆ ਹੈ। ਅੱਜ ਜਦੋਂ ਸਾਇੰਸ ਅਤੇ ਤਕਨੀਕ ਦੇ ਸਹਾਰੇ ਧਰਤੀ ਉਤਲਾ ਜੀਵਨ ਸਾਂਝ, ਸਹਿਯੋਗ ਅਤੇ ਸੁੰਦਰਤਾ ਦੀਆਂ ਸੰਭਾਵਨਾਵਾਂ ਦੇ ਸਨਮੁੱਖ ਖਲੋਤਾ ਹੈ, ਉਹ ਸੋਚ ਨੂੰ ਕੋਈ ਗਲਤ ਕਦਮ ਚੁੱਕਣ ਤੋਂ ਰੋਕਣ ਦੇ ਯੋਗ ਤਾਂ ਹੀ ਹੋ ਸਕੇਗਾ ਜੇ ਉਹ ਸੋਚ ਦੇ ਸਮੁੱਚੇ ਇਤਿਹਾਸ ਦੀ ਜਾਣਕਾਰੀ ਰੱਖਦਾ ਹੋਵੇ।
-ਪੂਰਨ ਸਿੰਘ
1
ਸਨੇਹਾ, 'ਮੇਰੀ ਸਨੇਹਾ' ਜਾਂ 'ਪਿਆਰੀ ਸਨੇਹਾ' ਲਿਖਣ ਨੂੰ ਜੀਅ ਨਹੀਂ ਕਰਦਾ)
ਤੈਨੂੰ ਏਥੋਂ ਗਿਆ ਛੇ ਮਹੀਨੇ ਹੋਣ ਲੱਗੇ ਹਨ। ਆਪਣੇ ਵਿਆਹ ਦੀਆਂ ਤਸਵੀਰਾਂ ਘੱਲਣ ਪਿੱਛੋਂ ਤੂੰ ਇਉਂ ਚੁੱਪ ਸਾਧੀ ਹੈ ਜਿਵੇਂ ਉਹ ਤਸਵੀਰਾਂ ਨਹੀਂ ਸਗੋਂ ਤੇਰੀ-ਮੇਰੀ ਮਿੱਤ੍ਰਤਾ ਦਾ ਤਲਾਕਨਾਮਾ ਸਨ। ਜੇ ਤੂੰ ਉਨ੍ਹਾਂ ਨੂੰ ਇਹੋ ਕੁਝ ਸਮਝਦੀ ਹੈ ਤਾਂ ਉਨ੍ਹਾਂ ਦੇ ਉੱਤਰ ਵਿੱਚ ਲਿਖੀ ਹੋਈ ਮੇਰੀ ਚਿੱਠੀ ਨੂੰ ਆਪਣੇ ਫੈਸਲੇ ਵਿਰੁੱਧ ਕੀਤੀ ਗਈ ਅਪੀਲ ਜਾਣ ਕੇ, ਉਸ ਨੂੰ ਰੱਦ ਕੀਤੇ ਜਾਣ ਦੀ ਸੂਚਨਾ ਹੀ ਮੈਨੂੰ ਦੇ ਛੱਡਦੀ। ਬਾਈ ਜੀ ਕੋਲੋਂ ਜਦੋਂ ਵੀ ਪੁੱਛਦੀ ਹਾਂ ਤਾਂ ਉੱਤਰ ਮਿਲਦਾ ਹੈ, "ਉਸ ਨੇ ਆਪ ਤਾਂ ਕੋਈ ਚਿੱਠੀ ਲਿਖੀ ਨਹੀਂ, ਭਰਾ ਜੀ ਦੀਆਂ ਚਿੱਠੀਆਂ ਤੋਂ ਰਾਜ਼ੀ ਖੁਸ਼ੀ ਦੀ ਖ਼ਬਰ ਮਿਲਦੀ ਰਹਿੰਦੀ ਹੈ।" ਅਰੇ ਭਾਈ, ਕੁਝ ਤਾਂ ਦੱਸ ਕਿ ਇਹ 'ਵਿਆਹ ਦਾ ਜਾਦੂ' ਹੈ ਜਾਂ 'ਪੱਛਮੀ ਦੁਨੀਆ ਦਾ ਪ੍ਰਭਾਵ ਕਿ ਤੂੰ ਉਹ ਸਭ ਕੁਝ ਭੁੱਲ ਗਈ ਹੈ, ਜਿਹੜਾ ਕੁਝ ਮਹੀਨੇ ਪਹਿਲਾਂ ਸਾਡੇ ਲਈ ਦਿਲ ਦੀ ਧੜਕਣ ਜਿੰਨਾ ਜਰੂਰੀ ਜਾਪਦਾ ਸੀ। ਸੁੰਦਰਤਾ, ਕਲਾ, ਦਰਸ਼ਨ, ਵਿਸ਼ਵ-ਮਿੱਤ੍ਰਤਾ, ਮਾਨਵਵਾਦ, ਧਰਮ ਅਤੇ ਵਿਗਿਆਨ ਸਾਡੀ ਵਾਰਤਾਲਾਪ ਦੇ ਵਿਸ਼ੇ ਹੁੰਦੇ ਸਨ। ਸੁਨਹਿਰੀ ਸਵੇਰਾਂ ਅਤੇ ਸੁਰਮਈ ਸ਼ਾਮਾਂ ਵਿੱਚ ਜਰਨੈਲੀ ਸੜਕ ਉੱਤੇ ਤੁਰਦਿਆਂ ਮੀਲੋ ਮੀਲ ਚਲੇ ਜਾਣ ਦੀ ਬੇ-ਧਿਆਨੀ ਕਦੀ ਕਦੀ, ਵੱਡਿਆਂ ਵਾਸਤੇ ਚਿੰਤਾ ਅਤੇ ਕ੍ਰੋਧ ਦਾ ਕਾਰਨ ਵੀ ਬਣ ਜਾਂਦੀ ਸੀ। ਪੰਜਾਬ ਦੀਆਂ ਸੜਕਾਂ, ਪਿਛਲੇ ਦਸ ਸਾਲ ਦਹਿਸ਼ਤ ਦੇ ਭਾਰ ਹੇਠ ਜੁ ਦੱਬੀਆਂ ਰਹੀਆਂ ਹਨ। ਸਾਡੀਆਂ ਸਵੇਰਾਂ ਉਤੇ ਭਿਆਨਕਤਾ ਦਾ ਪ੍ਰਛਾਵਾਂ ਪਰੇ ਹੋ ਜਾਣ ਨਾਲ ਸਾਡੀ ਅੱਲ੍ਹੜ ਉਮਰ ਦਾ ਅਸਾਵਧਾਨ ਆਸ਼ਾਵਾਦ ਮਾਪਿਆਂ ਦੇ ਕ੍ਰੋਧ ਨੂੰ ਅਸਾਰ ਆਖ ਕੇ ਸਾਡੇ ਪੈਰਾਂ ਨੂੰ ਮੁੜ ਉਨ੍ਹਾਂ ਪੈਡਿਆਂ ਉੱਤੇ ਤੋਰ ਦਿੰਦਾ ਸੀ।
ਮੇਰੇ ਲਈ ਇਹ ਸਭ ਕੁਝ ਭੁੱਲ ਸਕਣਾ ਔਖਾ ਹੈ। ਤੂੰ ਇਸ ਨੂੰ ਭੁੱਲ ਗਈ ਹੈਂ ਸ਼ਾਇਦ' ਇਹ ਖਿਆਲ ਕਰਕੇ ਏਨਾ ਗੁੱਸਾ ਆਉਂਦਾ ਹੈ ਕਿ ਤੇਰੇ ਨਾਲੋਂ ਸਨੇਹ-ਸੰਬੰਧ ਤੋੜ ਦੇਣ ਨੂੰ ਜੀਅ ਕਰਦਾ ਹੈ। ਪਰ ਇਹ ਵੀ ਤਾਂ ਏਨਾ ਸੌਖਾ ਕੰਮ ਨਹੀਂ। 'ਜੇ ਅੰਬੀ ਕੱਟਾਂਗੀ, ਤਾਂ ਚੜ੍ਹ ਕਿਸ ਦੇ ਉੱਤੇ ਰਾਹ ਢੋਲੇ ਦਾ ਤੱਕਾਂਗੀ' ਵਾਲੀ ਮਜਬੂਰੀ ਬਣ ਗਈ ਹੈ। ਜੀਵਨ ਵਿੱਚ ਅਜੇਹਾ ਕੁਝ ਵਾਪਰ ਰਿਹਾ ਹੈ, ਜਿਸਨੂੰ ਤੇਰੇ ਵਰਗੇ ਕਿਸੇ ਆਪਣੇ ਨਾਲ ਸਾਂਝਾ ਕਰਨਾ ਜਰੂਰੀ ਹੋ ਗਿਆ ਹੈ। ਆਪਣੇ ਵਿਆਹੁਤਾ ਜੀਵਨ ਦੇ ਅਨੰਦਮਈ (ਜਾਂ ਚਿੰਤਾ ਭਰਪੂਰ) ਜੀਵਨ ਦੀ ਸੁੰਦਰਤਾ (ਜਾਂ ਕੁਰੂਪਤਾ) ਉੱਤੇ ਜਿਸ ਸਫਲਤਾ ਨਾਲ ਤੂੰ ਪਰਦਾ ਪਾਈ ਰੱਖਿਆ ਹੈ ਓਨੀ ਢੀਠਤਾ ਮੇਰੇ ਵਿੱਚ ਨਹੀਂ।"
ਤੈਨੂੰ ਪਤਾ ਹੈ ਕਿ ਪਾਪਾ ਜਦੋਂ ਕਚਹਿਰੀ ਤੋਂ ਛੁੱਟੀ ਕਰ ਕੇ ਘਰ ਆ ਜਾਂਦੇ ਹਨ ਤਾਂ ਕੁਝ ਚਿਰ ਪਿੱਛੋਂ ਕੋਈ ਇੱਕ ਕਰਮਚਾਰੀ (ਸ਼ਾਇਦ ਚਪੜਾਸੀ) ਕੁਝ ਫਾਈਲਾਂ ਲੈ ਕੇ ਘਰ ਆਉਂਦਾ ਹੈ ਅਤੇ ਪਾਪਾ ਉਨ੍ਹਾਂ ਫਾਈਲਾਂ ਨੂੰ, ਆਪਣੇ ਨਿੱਜੀ ਸਮੇਂ ਵਿੱਚ ਜਾਂ ਸਾਡੇ ਸਮੇਂ ਵਿੱਚ ਪੜ੍ਹਦੇ ਪੜਤਾਲਦੇ ਹਨ। ਮੈਨੂੰ ਇਹ ਗੱਲ ਕਦੇ ਚੰਗੀ ਨਹੀਂ ਲੱਗੀ ਕਿ ਪਾਪਾ ਦਫ਼ਤਰ ਦਾ
ਕੰਮ ਘਰ ਲੈ ਕੇ ਆਉਣ। ਚਲੋ ਜੇ ਲਿਆਉਣਾ ਹੀ ਹੈ ਤਾਂ ਦੋ ਚਾਰ ਫਾਈਲਾਂ ਆਪਣੀ ਕਾਰ ਜਾਂ ਜੀਪ ਵਿੱਚ ਰੱਖ ਕੇ ਵੀ ਲਿਆ ਸਕਦੇ ਹਨ। "ਭਲਾ ਇਹ ਕੀ ਸ਼ਾਨ ਹੋਈ ਕਿ ਆਪ ਖਾਲੀ ਹੱਥ ਘਰ ਆ ਜਾਓ- ਉਹ ਵੀ ਕਾਰ ਜਾਂ ਜੀਪ ਵਿੱਚ ਬੈਠ ਕੇ ਅਤੇ ਤੁਹਾਡੇ ਪਿੱਛੇ ਪਿੱਛੇ ਇੱਕ ਆਦਮੀ ਫਾਈਲਾਂ ਚੁੱਕੀ ਦੌੜਿਆ ਜਾਂ ਸਾਈਕਲ ਚਲਾਉਂਦਾ ਆਵੇ ?"
"ਨਹੀਂ ਬੇਟਾ, ਇਹ ਸ਼ਾਨ ਦੀ ਗੱਲ ਨਹੀਂ ਸਗੋਂ ਇੱਕ ਲੋੜ ਹੈ। ਦਿਨ ਦੇ ਕੰਮਕਾਰ ਪਿੱਛੋਂ ਦਫ਼ਤਰ ਦੇ ਕਰਮਚਾਰੀਆਂ ਨੇ ਇਹ ਵੇਖਣਾ ਹੁੰਦਾ ਹੈ ਕਿ ਕਿਹੜੀਆਂ ਫਾਈਲਾਂ ਜ਼ਿਆਦਾ ਜ਼ਰੂਰੀ ਹਨ। ਕੇਸਾਂ ਦੀ ਛਾਣ-ਬੀਣ ਵਿੱਚ ਕੁਝ ਸਮਾਂ ਲੱਗਦਾ ਹੈ। ਮੈਂ ਉੱਥੇ ਬੇਠਾ ਉਡੀਕਦਾ ਰਹਾਂ, ਇਹ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ਹੋ ਸਕਦਾ ਹੈ ਉਨ੍ਹਾਂ ਦੀ ਆਜ਼ਾਦੀ ਵਿੱਚ ਕੁਝ ਫ਼ਰਕ ਪੈਂਦਾ ਹੋਵੇ। ਇਸ ਲਈ ਉਹ ਫਾਈਲਾਂ ਘਰ ਭੇਜਦੇ ਹਨ। ਮੈਂ ਬਹੁਤ ਵਾਰ ਆਖਿਆ ਹੈ, 'ਮੈਂ ਉਡੀਕ ਲੈਂਦਾ ਹਾਂ, ਤੁਸੀਂ ਫਾਈਲਾਂ ਵੱਖ ਕਰ ਕੇ ਮੈਨੂੰ ਦੇ ਦਿਓ। ਪਰ ਉਹ ਮੰਨਦੇ ਨਹੀਂ। ਦੱਸ ਮੈਂ ਕੀ ਕਰਾਂ ?"
ਪਿਛਲੇ ਦੋ ਢਾਈ ਮਹੀਨਿਆਂ ਤੋਂ ਇੱਕ ਨਵਾਂ ਕਰਮਚਾਰੀ ਫਾਈਲਾਂ ਲੈ ਕੇ ਆਉਣ ਲੱਗ ਪਿਆ ਸੀ। ਚੌਵੀ-ਪੰਝੀ ਸਾਲ ਦਾ ਸਾਧਾਰਣ ਜਿਹਾ ਨੌਜੁਆਨ ਸਾਧਾਰਣ ਜਿਹੇ, ਪਰ ਸਾਫ਼- ਸੁਥਰੇ ਵਸਤਰਾਂ ਵਿੱਚ, ਪੁਰਾਣੀ ਜਿਹੀ ਸਾਈਕਲ ਦੇ ਹੈਂਡਲ ਨਾਲ ਲੱਗੀ ਟੋਕਰੀ ਵਿੱਚ ਦੋ ਚਾਰ ਫਾਈਲਾਂ ਰੱਖੀ ਲੱਗ ਪੱਗ ਰੋਜ਼ ਸ਼ਾਮ ਨੂੰ ਘਰ ਆਉਂਦਾ ਸੀ ਅਤੇ ਫਾਈਲਾਂ ਪਾਪਾ ਦੇ ਦਫ਼ਤਰ (ਜਾਂ ਕਮਰੇ) ਵਿੱਚ ਰੱਖ ਕੇ ਚਲਾ ਜਾਂਦਾ ਸੀ। ਉਸ ਸਾਧਾਰਣ ਆਦਮੀ ਵਿੱਚ ਕੁਝ ਵੀ ਅਜੇਹਾ ਨਹੀਂ ਸੀ ਜੋ ਕਿਸੇ ਦੂਜੇ ਲਈ ਕਿਸੇ ਦਿਲਚਸਪੀ ਦਾ ਕਾਰਨ ਬਣ ਸਕੇ। ਵੱਡੀਆਂ ਵੱਡੀਆਂ ਨੌਕਰੀਆਂ ਉੱਤੇ ਲੱਗੇ, ਵੱਡੀਆਂ ਵੱਡੀਆਂ ਕੋਠੀਆਂ ਵਿੱਚ ਵੱਸਦੇ ਲੋਕਾਂ ਨਾਲ ਉਸਨੂੰ ਵੀ ਕੋਈ ਦਿਲਚਸਪੀ ਨਹੀਂ ਸੀ ਲੱਗਦੀ। ਉਹ ਪਾਪਾ ਨੂੰ ਝੁਕ ਕੇ ਸਲਾਮ ਨਹੀਂ ਸੀ ਕਰਦਾ, ਪਰ ਉਹ ਸੇ- ਅਦਬ ਵੀ ਨਹੀਂ ਸੀ ਜਾਪਦਾ। ਅੱਜ ਸ਼ੁੱਕਰਵਰ ਜਦੋਂ ਉਹ ਫਾਈਲਾਂ ਲੈ ਕੇ ਆਇਆ, ਪਾਪਾ ਘਰ ਨਹੀਂ ਸਨ। ਉਹ ਘਰ ਦੱਸ ਗਏ ਸਨ ਕਿ ਉਨ੍ਹਾਂ ਨੇ ਦੌਰੇ ਉੱਤੇ ਜਾਣਾ ਸੀ ਅਤੇ ਹੋ ਸਕਦਾ ਸੀ ਕਿ ਰਾਤ ਬਟਾਲੇ ਜਾਂ ਕਾਦੀਆਂ ਰਹਿਣਾ ਪੈ ਜਾਵੇ। ਇਸ ਗੱਲ ਦਾ ਉਸ ਨੂੰ ਵੀ ਪਤਾ ਸੀ। ਮੈਂ ਉਸ ਦੇ ਆਉਣ ਤੋਂ ਘੰਟਾ ਕੁ ਪਹਿਲਾਂ ਪਾਪਾ ਦੇ ਦਫ਼ਤਰ ਵਿੱਚ ਆ ਬੈਠੀ ਸਾਂ। ਹੁਣ ਤੂੰ ਇਹ ਨਾ ਸਮਝ ਲਵੀਂ ਕਿ ਮੈਂ ਉੱਥੇ ਉਸਨੂੰ ਇਕੱਲਿਆਂ ਮਿਲਣ ਦੀ ਇੱਛਾ ਜਾਂ ਆਸ ਨਾਲ ਆਈ ਸਾਂ। ਮੈਂ ਕਹਿ ਚੁੱਕੀ ਹਾਂ ਕਿ ਉਸ ਵਿੱਚ ਕਿਸੇ ਅਸਾਧਾਰਣ ਖਿੱਚ ਦੀ ਅਣਹੋਂਦ ਹੈ। ਅੱਛਾ ਇਹ ਗੱਲ ਏਥੇ ਹੀ ਛੱਡਦੀ ਹਾਂ। ਜਿਸ ਨੇ ਜੋ ਸਮਝਣਾ ਹੈ ਉਸਨੂੰ ਉਹ ਸਮਝਣੋਂ ਰੋਕਿਆ ਨਹੀਂ ਜਾ ਸਕਦਾ। ਮੈਨੂੰ ਪਤਾ ਹੈ ਕਿ ਮੈਂ ਇਸ ਲਈ ਉੱਥੇ ਗਈ ਸਾਂ ਕਿ ਕੁਝ ਚਿਰ ਇਕਾਂਤ ਵਿੱਚ ਬੈਠ ਕੇ ਪੜ੍ਹ ਸਕਾਂ। ਪਾਪਾ ਦਾ ਇਹ ਕਮਰਾ ਉਨ੍ਹਾਂ ਦੇ ਕਚਹਿਰੀ ਵਾਲੇ ਕਮਰੇ ਵਾਂਗ ਹੀ ਨਿਹਾਇਤ ਪ੍ਰਾਈਵੇਟ ਹੈ। ਘਰ ਦਾ ਕੋਈ ਜੀਅ ਘੱਟ ਵੱਧ ਹੀ ਇਸ ਵਿੱਚ ਆਉਣ ਦੀ ਲੋੜ ਮਹਿਸੂਸ ਕਰਦਾ ਹੈ; ਇਹ ਤੈਨੂੰ ਪਤਾ ਹੈ। ਤੂੰ ਕਹੇਂਗੀ ਕਿ ਅੱਜ ਮੈਂ ਇਸ ਕਮਰੇ ਵਿੱਚ ਆਉਣ ਦੀ ਉਚੇਚੀ ਲੋੜ ਮਹਿਸੂਸ ਕੀਤੀ ਸੀ। ਚੱਲ ਆਖੀ ਜਾ: ਕੋਈ ਫ਼ਰਕ ਨਹੀਂ ਪੈਂਦਾ।
ਕਮਰੇ ਦਾ ਦਰਵਾਜਾ ਖੁੱਲ੍ਹਾ ਸੀ, ਤਾਂ ਵੀ ਉਸ ਨੇ ਹੱਥ ਵਿੱਚ ਫੜੀ ਪੈਨਸਿਲ ਨਾਲ ਦਰਵਾਜ਼ਾ ਖਟਖਟਾਇਆ। ਮੈਂ ਆਖਿਆ, "ਲੰਘ ਆਓ।" ਉਸ ਨੇ ਅੰਦਰ ਆ ਕੇ ਫਾਈਲਾਂ ਮੇਜ਼ ਉੱਤੇ ਰੱਖ ਦਿੱਤੀਆਂ ਅਤੇ ਇਕ ਪੜਚੋਲਵੀਂ ਨਜ਼ਰ ਮੇਰੀ ਨੋਟ ਬੁੱਕ ਉੱਤੇ ਪਾ ਕੇ ਆਖਣ ਲੱਗਾ, "ਤੁਸੀਂ ਕੋਈ ਉਚੇਰੀ ਪੜ੍ਹਾਈ ਕਰ ਰਹੇ ਹੋ ?"
"ਹਾਂ, ਮੈਂ ਪੀ-ਐੱਚ.ਡੀ. ਕਰ ਰਹੀ ਹਾਂ।"
"ਤੁਹਾਡਾ ਟਾਪਿਕ ਕੀ ਹੈ?"
ਉਸ ਦੁਆਰਾ ਇਹ ਪ੍ਰਸ਼ਨ ਪੁੱਛਿਆ ਜਾਵੇਗਾ, ਇਸ ਗੱਲ ਦੀ ਮੈਨੂੰ ਆਸ ਨਹੀਂ ਸੀ। ਮੈਂ ਤਾਂ ਇਹ ਸਮਝਦੀ ਸਾਂ ਕਿ ਕਚਹਿਰੀ ਦਾ ਇੱਕ ਸਾਧਾਰਣ ਕਰਮਚਾਰੀ (ਸੰਭਵ ਹੈ ਚਪੜਾਸੀ) ਪੀ-ਐੱਚ ਡੀ. ਤੋਂ ਵਾਕਿਫ ਨਹੀਂ ਹੋਣਾ ਚਾਹੀਦਾ। ਇਸ ਫੈਸਲੇ ਤਕ ਪੁੱਜਣ ਲੱਗਿਆ ਮੈਂ ਇਸ ਗੱਲ ਦਾ ਚੇਤਾ ਭੁੱਲ ਗਈ ਸਾਂ ਕਿ ਜਿਸ ਵਿਅਕਤੀ ਨੇ ਮੇਰੀ ਕਾਪੀ ਵਿੱਚ ਚਾਰ-ਪੰਜ ਸਕਿੱਟਾਂ ਦੀ ਭਾਤੀ ਪਾ ਕੇ ਇਹ ਜਾਣ ਲਿਆ ਸੀ ਕਿ ਮੈਂ ਕਿਸੇ ਉਚੇਰੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸਾਂ ਉਹ ਚਪੜਾਸੀ ਤਾਂ ਹੋ ਸਕਦਾ ਸੀ: ਪਰ ਉਸ ਦੀ ਸੂਝ-ਬੂਝ ਸਾਧਾਰਣ ਨਹੀਂ ਸੀ ਹੋ ਸਕਦੀ। ਜਿਸ ਸਰਲਤਾ ਅਤੇ ਭਰੋਸੇ ਨਾਲ ਉਸ ਨੇ ਆਪਣੇ ਪ੍ਰਸ਼ਨ ਪੁੱਛੇ ਸਨ ਉਹ ਵੀ ਕਿਸੇ ਸਾਧਾਰਣ ਸੂਝ-ਬੂਝ ਦੇ ਲਖਾਇਕ ਨਹੀਂ ਸਨ। ਕੁਝ ਚਿਰ ਲਈ ਮੈਂ ਉਵੇਂ ਹੀ ਮਹਿਸੂਸ ਕੀਤਾ ਜਿਵੇਂ ਕਿਸੇ ਉੱਚ ਵਿੱਦਿਆਲੇ ਵਿੱਚ ਮੇਰਾ ਪਹਿਲਾ ਦਿਨ ਹੋਵੇ। ਆਪਣੇ ਆਪ ਨੂੰ ਜ਼ਰਾ ਸੰਭਾਲ ਕੇ ਮੈਂ ਉੱਤਰ ਦਿੱਤਾ। "ਇੱਕ ਕਲਾਤਮਕ ਵਰਦਾਨ-ਯਥਾਰਥਵਾਦ।"
"ਉਹ ਹੈ, ਤੁਸੀਂ ਯਥਾਰਥਵਾਦ ਨੂੰ ਕਲਾ ਲਈ ਵਰਦਾਨ ਮੰਨ ਕੇ ਤੁਰੇ ਹੋ ਆਪੋ ਆਪਣੀ ਸੋਚ ਹੈ। ਮੈਨੂੰ ਤਾਂ ਯਥਾਰਥਵਾਦ ਕਲਾ ਦਾ ਸਰਾਪ ਹੀ ਜਾਪਿਆ ਹੈ। ਮੇਰੀ ਜਾਚੇ ਯਥਾਰਥ ਸ੍ਰੇਸ਼ਟ ਕਲਾ ਦਾ ਵਿਸ਼ਾ ਨਹੀਂ। ਯਥਾਰਥਵਾਦ ਤਾਂ ਕਲਾ ਲਈ ਕਲੰਕ ਵੀ ਸਿੱਧ ਹੋ ਰਿਹਾ ਹੈ।"
"ਤੁਸੀਂ ਵੀ ਕੋਈ ਥੀਸਸ ਲਿਖ ਰਹੇ ਹੋ ?"
"ਜੀ ਨਹੀਂ। ਕਲਾ ਸੰਬੰਧੀ ਜੋ ਵਿਚਾਰ ਮੇਰੇ ਹਨ ਉਹੋ ਜਿਹੇ ਵਿਚਾਰਾਂ ਵਾਲੇ ਵਿਅਕਤੀ ਦਾ ਥੀਸਸ ਅਜੋਕੇ ਕਲਾ ਪਾਰਖੂਆਂ ਅਤੇ ਪਰੀਖਿਅਕਾਂ ਨੂੰ ਪ੍ਰਵਾਨ ਨਹੀਂ ਹੋਣ ਲੱਗਾ। ਇਸ ਲਈ ਮੈਂ ਇਸ ਰਸਤੇ ਤੁਰਨ ਦੀ ਮੂਰਖ਼ਤਾ ਜਾਂ ਦਲੇਰੀ ਨਹੀਂ ਕਰ ਸਕਦਾ।" ਇਹ ਕਹਿ ਕੇ ਉਸ ਨੇ ਹੱਥ ਜੋੜੇ ਅਤੇ ਵਿਦਾਇਗੀ ਲਈ ਥੋੜਾ ਜਿਹਾ ਸਿਰ ਝੁਕਾਇਆ। ਜਾਂਦੇ ਜਾਂਦੇ ਨੂੰ ਮੈਂ ਆਖਿਆ, "ਯਥਾਰਥਵਾਦ ਸੰਬੰਧੀ ਤੁਹਾਡੇ ਵਿਚਾਰ ਕੁਝ ਵੱਖਰੇ ਵੀ ਹਨ ਅਤੇ ਅਨੋਖੇ ਵੀ। ਕੁਝ ਚਿਰ ਰੁਕ ਕੇ, ਜ਼ਰਾ ਕੁ ਵਿਸਥਾਰ ਨਾਲ ਸਮਝਾ ਸਕੋਗੇ ?"
ਬਿਨਾਂ ਕੁਝ ਕਹੇ ਉਹ ਪਿੱਛੇ ਪਰਤ ਆਇਆ ਅਤੇ ਮੇਰੇ ਵੱਲੋਂ ਕਿਸੇ ਸੰਕੇਤ ਦੀ ਉਡੀਕ ਕੀਤੇ ਬਿਨਾਂ, ਮੇਜ਼ ਦੇ ਦੂਜੇ ਪਾਸੇ ਪਈ ਕੁਰਸੀ ਉਤੇ ਇਉਂ ਸਹਿਜ ਨਾਲ ਬੈਠ ਗਿਆ ਜਿਵੇਂ ਉੱਥੇ ਬਹਿਣ ਦਾ ਉਸਨੂੰ ਅਧਿਕਾਰ ਪ੍ਰਾਪਤ ਹੋ ਗਿਆ ਹੋਵੇ। ਮੈਂ ਪਾਪਾ ਦੀ ਕੁਰਸੀ ਉੱਤੇ ਬੈਠੀ ਹੋਈ ਸਾਂ ਅਤੇ ਇਉਂ ਅਸੀਂ ਇੱਕ ਦੂਜੇ ਦੇ ਸਾਹਮਣੇ ਇੱਕ ਦੂਜੇ ਤੋਂ ਡੇਢ ਜਾਂ ਦੇ ਮੀਟਰ ਦੀ ਵਿੱਥ ਉੱਤੇ ਬੈਠੇ ਹੋਏ ਸਾਂ। ਆਪਣੀਆਂ ਦੋਵੇਂ ਹਥੇਲੀਆਂ ਮੇਜ਼ ਉੱਤੇ ਰੱਖ ਕੇ, ਆਪਣੀ ਨਜ਼ਰ ਮੇਰੇ ਚਿਹਰੇ ਉੱਤੇ ਟਿਕਾ ਕੇ ਅਤੇ ਇੱਕ ਬੇ-ਮਲੂਮੀ ਜਿਹੀ ਮੁਸਕਰਾਹਟ ਨੂੰ ਆਪਣੀ ਸੂਝ ਅਤੇ ਸੁਹਿਰਦਤਾ ਦੀ ਜ਼ਮਾਨਤ ਦੇ ਰੂਪ ਵਿੱਚ ਆਪਣੇ ਚਿਹਰੇ ਦੀ ਸਜਾਵਟ ਬਣਾ ਕੇ ਉਸ ਨੇ ਆਖਿਆ, "ਦੱਸੋ ਕਿਸ ਵਿਚਾਰ ਦਾ ਵਿਸਥਾਰ ਚਾਹੁੰਦੇ ਹੋ ? ਪਰ ਮੈਂ ਅੱਧੇ ਘੰਟੇ ਤੋਂ ਜ਼ਿਆਦਾ ਨਹੀਂ ਰੁਕ ਸਕਾਂਗਾ।"
ਮੈਨੂੰ ਇਉਂ ਜਾਪਿਆ ਜਿਵੇਂ ਕਿਸੇ ਸਕੋਚ, ਕਿਸੇ ਉਚੇਚ ਜਾਂ ਕਿਸੇ ਪ੍ਰਕਾਰ ਦੀ ਕਿਸੇ ਭੂਮਿਕਾ ਲਈ ਮੇਰੇ ਕੋਲ ਕੋਈ ਸਮਾਂ ਨਹੀਂ ਸੀ। ਇਹ ਵਿਚਾਰ ਵੀ ਝਟਪਟ ਮੇਰੇ ਦਿਮਾਗ ਵਿੱਚ ਆ ਗਿਆ ਕਿ ਜੇ ਉਹ ਇੱਕ ਓਪਰੀ ਥਾਵੇਂ ਆ ਕੇ ਏਨੀ ਤਸੱਲੀ ਅਤੇ ਅਪਣੱਤ ਦਾ ਵਿਖਾਲਾ ਪਾ ਸਕਦਾ ਹੈ ਤਾਂ ਆਪਣੇ ਘਰ ਵਿੱਚ ਬੈਠੀ ਮੈਂ ਕਿਉਂ ਕਿਸੇ ਪ੍ਰਕਾਰ ਦੇ ਸੰਕੋਚ ਜਾਂ ਉਚੇਚ ਦਾ ਉਹਲਾ ਜ਼ਰੂਰੀ ਸਮਝਾਂ। ਗੰਭੀਰ ਵਿਸ਼ਿਆਂ ਦੀ ਚਰਚਾ ਮੇਰੇ ਲਈ ਨਵੀਂ ਗੱਲ ਵੀ ਨਹੀਂ ਸੀ। ਇਸ ਲਈ ਮੈਂ ਵੀ ਉਸੇ ਸਹਿਜ ਦਾ ਵਿਖਾਲਾ ਪਾਉਣ ਦਾ ਯਤਨ ਕੀਤਾ ਜਿਹੜਾ ਸਹਿਜ ਉਸ ਲਈ ਇੱਕ ਸੁਭਾਵਕ ਜਿਹਾ ਆਚਾਰ ਬਣ ਗਿਆ ਪ੍ਰਤੀਤ ਹੋ ਰਿਹਾ
ਸੀ। ਆਪਣੇ ਸ-ਯਤਨ ਸਹਿਜ ਨੂੰ ਆਪਣਾ ਸਾਧਾਰਣ ਵਿਵਹਾਰ ਪ੍ਰਗਟ ਕਰਦਿਆਂ ਹੋਇਆਂ ਮੈਂ ਆਖਿਆ, "ਆਪਣੇ ਦੋ ਕੁ ਵਾਕਾਂ ਵਿੱਚ ਤੁਸੀਂ ਯਥਾਰਥਵਾਦ ਨੂੰ 'ਕਲਾ ਲਈ ਸਰਾਪ’ ਯਥਾਰਥ ਨੂੰ 'ਕਲਾ ਦਾ ਕਲੰਕ' ਅਤੇ 'ਸ੍ਰੇਸ਼ਟ ਕਲਾ ਲਈ ਅਢੁੱਕਵਾਂ ਵਿਸ਼ਾ ਵਸਤੂ' ਆਖ ਗਏ ਹੋ। ਇਹ ਸਭ ਕੁਝ ਵਿਸਥਾਰ ਦੀ ਮੰਗ ਕਰਦਾ ਹੈ। ਇਹ ਨਿਰਣੇ, ਨਿਸ਼ਚੇ ਹੀ ਕਿਸੇ ਤਰਕ ਵਿੱਚੋਂ ਉਪਜੇ ਹਨ। ਜੇ ਨਹੀਂ ਤਾਂ ਗੰਭੀਰ ਤਰਕ ਦੀ ਉਡੀਕ ਕਰ ਰਹੇ ਹਨ। ਵਕਤ ਜ਼ਿਆਦਾ ਵੀ ਲੱਗ ਸਕਦਾ ਹੈ। ਅੱਜ ਇਸ ਵਿਸ਼ੇ-ਵਾਰਤਾ ਦਾ ਆਰੰਭ ਕਰ ਲੈਂਦੇ ਹਾਂ: ਦੂਸਰੀ ਕਿਸੇ ਮਿਲਣੀ ਉੱਤੇ ਗੱਲ ਪੂਰੀ ਕਰ ਲਵਾਂਗੇ।"
"ਜੀ ਨਹੀਂ, ਇਹ ਮੇਰੇ ਨਿਰਣੇ ਨਹੀਂ ਹਨ; ਸਾਧਾਰਣ ਰਾਵਾਂ ਹਨ। ਮੇਰੀ ਕਾਹਲ ਵਿੱਚੋਂ ਉਪਜੀ ਹੋਈ ਸੰਖੇਪਤਾ ਨੇ ਮੇਰੇ ਵਾਕਾਂ ਨੂੰ ਨਿਰਣਿਆਂ ਦਾ ਰੂਪ ਦੇ ਦਿੱਤਾ ਹੈ ਸ਼ਾਇਦ।"
"ਤੁਹਾਡੀ ਕਾਹਲ ਦਾ ਇੱਕ ਕਾਰਨ ਤਾਂ ਮੈਂ ਸਮਝ ਸਕਦੀ ਹਾਂ। ਦਿਨ ਭਰ ਦੇ ਕੰਮ ਨਾਲ ਅੱਕ-ਥੱਕ ਗਏ ਹੋਵੋਂਗੇ। ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਚਾਹ ਪੀਂਦਿਆਂ ਕੁਝ ਗੱਲਾਂ ਵੀ ਕਰ ਲਵਾਂਗੇ।"
"ਜੀ ਨਹੀਂ, ਮੈਨੂੰ ਕੋਈ ਭਾਰਾ ਕੰਮ ਨਹੀਂ ਕਰਨਾ ਪੈਂਦਾ। ਇਸ ਲਈ ਥਕੇਵਾਂ ਮੈਨੂੰ ਨਹੀਂ ਹੁੰਦਾ। ਰਹੀ ਗੱਲ ਅਕੇਵੇਂ ਦੀ, ਕੁਦਰਤ ਨੇ ਕਰੋੜਾਂ ਸਾਲਾਂ ਦੀ ਘਾਲਣਾ ਨਾਲ ਮਨੁੱਖ ਲਈ ਇੱਕ ਕਰਮ-ਭੂਮੀ ਦੀ ਸਿਰਜਨਾ ਕੀਤੀ ਹੈ, ਵਿਸਮਾਦ ਭਰੀ ਇਸ ਵਿਚਿੱਤਰ ਕਰਮ-ਭੂਮੀ ਵਿੱਚ ਵਿਚਰਦੇ ਜਿਸ ਮਨੁੱਖ ਨੂੰ ਅਕੇਵਾਂ ਮਹਿਸੂਸ ਹੁੰਦਾ ਹੈ, ਉਸ ਦੀ ਅੱਖ ਨੂੰ ਇਸ ਸੰਸਾਰ ਦੀ ਸੁੰਦਰਤਾ ਨਾਲ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਏਥੇ ਦੁੱਖ, ਚਿੰਤਾ, ਉਦਾਸੀ, ਉਡੀਕ, ਆਸ਼ਾ, ਨਿਰਾਸ਼ਾ ਅਤੇ ਕਾਹਲ ਆਦਿਕ ਤਾਂ ਹੋ ਸਕਦੇ ਹਨ, ਪਰ ਅਕੇਵੇਂ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੇਰੀ ਕਾਹਲ ਦਾ ਕਾਰਨ ਇਹ ਹੈ ਕਿ ਮੈਂ ਘਰ ਜਾ ਕੇ ਆਪਣੇ ਛੋਟੇ ਜਿਹੇ ਬਗੀਚੇ ਵਿੱਚ ਕੰਮ ਕਰਨਾ ਹੈ। ਜੇ ਮੈਂ ਵੇਲੇ ਸਿਰ ਨਾ ਗਿਆ ਤਾਂ ਮੇਰੇ ਮਾਤਾ ਜੀ ਉਸ ਕੰਮ ਨੂੰ ਸ਼ੁਰੂ ਕਰ ਦੇਣਗੇ। ਉਹ ਕਿਸੇ ਕੰਮ ਨੂੰ ਸਮੇਂ ਤੋਂ ਏਧਰ-ਓਧਰ ਨਹੀਂ ਹੋਣ ਦਿੰਦੇ। ਹੁਣ ਇਹ ਨਾ ਸਮਝ ਲੈਣਾ ਕਿ ਉਹ ਮੈਨੂੰ ਡਾਂਟ-ਡਪਟ ਵੀ ਕਰਨਗੇ। ਉਹ ਕਿਸੇ ਨਾਲ ਗੁੱਸੇ ਘੱਟ ਹੀ ਹੁੰਦੇ ਹਨ। ਹਾਂ, ਜਦੋਂ ਉਨ੍ਹਾਂ ਨੇ ਕੰਮ ਸ਼ੁਰੂ ਕਰ ਲਿਆ ਹੋਵੇਗਾ ਉਦੋਂ ਉਨ੍ਹਾਂ ਨੂੰ ਉਸ ਕੰਮ ਤੋਂ ਹਟਾ ਕੇ ਮੈਂ ਆਪ ਉਸ ਕੰਮ ਨੂੰ ਕਰਨਾ ਆਰੰਭ ਨਹੀਂ ਕਰ ਸਕਾਂਗਾ। ਉਹ ਕੰਮ ਕਰਨਗੇ ਅਤੇ ਮੈਨੂੰ ਲਾਗੇ ਬੈਠ ਕੇ ਉਨ੍ਹਾਂ ਨੂੰ ਕੰਮ ਕਰਦਿਆਂ ਵੇਖਣ ਦੀ ਮਜਬੂਰੀ ਹੋਵੇਗੀ। ਇਸ ਨੂੰ ਮੇਰੀ ਅਣਗਹਿਲੀ ਦੀ ਸਜ਼ਾ ਵੀ ਆਖ ਸਕਦੇ ਹੋ। ਓਹ ਹੋ, ਅਸੀਂ ਤਾਂ ਵਾਧੂ ਗੱਲਾਂ ਵਿੱਚ ਵਕਤ ਬਰਬਾਦ ਕਰ ਰਹੇ ਹਾਂ। ਦੱਸੋ, ਗੱਲ ਸ਼ੁਰੂ ਕਿੱਥੋਂ ਕਰੀਏ ?"
"ਗੱਲ ਸ਼ੁਰੂ ਵੀ ਹੋ ਚੁੱਕੀ ਹੈ ਅਤੇ ਇਸ ਨੇ ਛੇਤੀ ਛੇਤੀ ਮੁੱਕਣਾ ਵੀ ਨਹੀਂ। ਇਸ ਲਈ ਮੈਂ ਚਾਹ ਦਾ ਪ੍ਰਬੰਧ ਕਰਦੀ ਹਾਂ।" ਇਹ ਆਖ ਕੇ ਮੈਂ ਉਸ ਦਾ ਉੱਤਰ ਉਡੀਕੇ ਬਿਨਾਂ ਹੀ ਕੁਰਸੀ ਤੋਂ ਉੱਠ ਕੇ ਕਮਰਿਉਂ ਬਾਹਰ ਆ ਗਈ ਅਤੇ ਰਸੋਈ ਵਿੱਚ ਪੁੱਜ ਕੇ ਚਾਹ ਬਣਾਉਣ ਵਿੱਚ ਰੁੱਝ ਗਈ। ਚਾਹ ਪੀਣ ਦੀ ਲੋੜ ਉਸ ਨੂੰ ਭਾਵੇਂ ਘੱਟ ਸੀ, ਪਰ ਚਾਹ ਬਣਾਉਣ ਦੀ ਲੋੜ ਮੈਨੂੰ ਜ਼ਿਆਦਾ ਸੀ। ਏਨੇ ਸਮੇਂ ਵਿੱਚ ਮੈਂ ਉਸ ਅਜੀਬ ਆਦਮੀ ਦੀਆਂ ਅਨੋਖੀਆਂ ਗੱਲਾਂ ਉੱਤੇ ਮੁੜ ਵਿਚਾਰ ਵੀ ਕਰਨਾ ਚਾਹੁੰਦੀ ਸਾਂ ਅਤੇ ਆਪਣੇ ਮਾਨਸਿਕ ਸੰਤੁਲਨ ਨੂੰ ਠੀਕ ਵੀ ਕਰਨਾ ਚਾਹੁੰਦੀ ਸੀ। ਗੈਸ ਕੁੱਕਰ ਉੱਤੇ ਚਾਹ ਲਈ ਪਾਣੀ ਗਰਮ ਹੋ ਰਿਹਾ ਸੀ ਅਤੇ ਮੇਰੇ ਮਨ ਵਿੱਚ ਉਸ ਦੀਆਂ ਆਖੀਆਂ ਹੋਈਆਂ ਗੱਲਾਂ, ਅੱਗੜ-ਪਿੱਛੜ ਅਤੇ ਬੇ-ਤਰਤੀਬੀਆਂ ਜਿਹੀਆਂ ਦੁਹਰਾਈਆਂ ਜਾ ਰਹੀਆਂ ਸਨ। 'ਮੇਰੇ ਮਾਤਾ ਜੀ ਕੰਮ ਕਰਨਗੇ ਅਤੇ ਮੈਨੂੰ ਕੋਲ ਬੈਠ ਕੇ ਉਨ੍ਹਾਂ ਨੂੰ ਕੰਮ ਕਰਦਿਆਂ
ਨੂੰ ਵੇਖਣ ਦੀ ਸਜ਼ਾ ਭੁਗਤਣੀ ਪਵੇਗੀ। ਕੋਹੋ ਜਿਹੀ ਅਜੀਬ ਮਾਂ ਹੈ ਇਹ। 'ਉਹ ਕਿਸੇ ਨਾਲ ਗੁੱਸੇ ਕਦੇ ਘੱਟ ਹੀ ਹੁੰਦੇ ਹਨ। ਤਾਂ ਵੀ ਇਸ ਪੁੱਤਰ ਨੂੰ ਮਾਂ ਦੇ ਟਾਈਮ ਟੇਬਲ ਦਾ ਏਨਾ ਖ਼ਿਆਲ ਕਰਨਾ ਪੈਂਦਾ ਹੈ। ਕਿੰਨਾ ਮਿੱਠਾ ਸੰਬੰਧ ਹੈ ਇਹ।। "ਜਿਸ ਨੂੰ ਇਸ ਵਿਸਮਾਦੀ ਜਗਤ ਵਿੱਚ ਅਕੇਵਾਂ ਮਹਿਸੂਸ ਹੁੰਦਾ ਹੈ ਉਸ ਨੇ ਇਸ ਸੰਸਾਰ ਦੀ ਸੁੰਦਰਤਾ ਦਾ ਰਹੱਸ ਨਹੀਂ ਪਛਾਤਾ। ਸਿੱਧੇ ਸਾਦੇ ਅਤੇ ਲੋੜਾਂ-ਥੁੜਾਂ ਭਰੇ ਜੀਵਨ ਵਿੱਚੋਂ ਕਿੰਨੀ ਖੁਸ਼ੀ, ਕਿੰਨਾ ਸੰਤੋਖ ਪ੍ਰਾਪਤ ਕਰ ਸਕਣ ਦੀ ਸਮਰਥਾ ਹੇ ਇਸ ਨਿੱਕੇ ਜਿਹੇ ਪਰਿਵਾਰ ਵਿੱਚ। ਵੱਡੀਆਂ ਵੱਡੀਆਂ ਪ੍ਰਾਪਤੀਆਂ ਦਾ ਮਾਣ ਕਰਨ ਵਾਲੇ ਲੋਕ ਕਦੇ ਏਨੇ ਸੰਤੁਸ਼ਟ ਅਤੇ ਚਾਹ ਲਈ ਕੁੱਕਰ ਉੱਤੇ ਰੱਖੇ ਹੋਏ ਪਾਣੀ ਨੇ ਉਬਲ ਕੇ ਮੇਰਾ ਧਿਆਨ ਆਪਣੇ ਵੱਲ ਮੋੜ ਲਿਆ। ਮੈਨੂੰ ਚਾਹ ਦਾ ਸਾਮਾਨ ਟ੍ਰੇ ਵਿੱਚ ਚੁੱਕੀ ਜਾਂਦੀ ਨੂੰ ਵੇਖ ਕੇ ਬੀ ਜੀ ਨੇ ਡ੍ਰਾਇੰਗ ਰੂਮ ਵਿੱਚ ਹੀ ਪੁੱਛਿਆ, "ਕੀ ਗੱਲ ਪੁੱਤਰ, ਚਾਹ ਆਪ ਕਿਉਂ ਬਣਾਈ ਹੈ ? ਦੀਪੂ ਨੂੰ ਆਖ ਦਿੰਦੀ।"ਕੋਈ ਗੱਲ ਨਹੀਂ ਬੀ ਜੀ," ਕਹਿ ਕੇ ਮੈਂ ਚਾਹ ਲੈ ਕੇ ਉਸ ਕੋਲ ਪੁੱਜ ਗਈ। ਚਾਹ ਦੀ ਪਿਆਲੀ ਬਣਾ ਕੇ ਮੈਂ ਉਸ ਵੱਲ ਵਧਾ ਦਿੱਤੀ। ਪਿਆਲੀ ਨੂੰ ਹੱਥ ਵਿੱਚ ਲੈ ਕੇ ਉਸ ਨੇ ਗੰਭੀਰ ਲਹਿਜ਼ੇ ਵਿੱਚ ਆਖਿਆ, 'ਸਾਡੇ ਕੋਲ ਕੇਵਲ ਪੰਦਰਾਂ ਮਿੰਟ ਬਚੇ ਹਨ। ਇਹ ਚਾਹ ਪੀਣ ਵਿੱਚ ਲੱਗ ਜਾਣੇ ਹਨ। ਯਥਾਰਥਵਾਦ ਸੰਬੰਧੀ ਸਾਡੀ ਵਿਚਾਰ ਮੁਲਤਵੀ ਕਰਨੀ ਪਵੇਗੀ।"
"ਕੋਈ ਗੱਲ ਨਹੀਂ। ਇਹ ਵਿਚਾਰ ਫਿਰ ਕਿਸੇ ਵੇਲੇ ਕਰ ਲਵਾਂਗੇ। ਮੈਨੂੰ ਲੱਗਾ ਹੈ ਕਿ ਇਨ੍ਹਾਂ ਵਾਦਾਂ-ਵਿਵਾਦਾਂ ਨਾਲੋਂ ਪਹਿਲਾਂ ਤੁਹਾਨੂੰ ਜਾਣਨਾ ਵਧੇਰੇ ਜ਼ਰੂਰੀ ਵੀ ਹੈ ਅਤੇ ਰੋਚਕ ਵੀ। ਹੋ ਸਕਦਾ ਹੈ ਕਿ ਇੱਕ ਦੂਜੇ ਦੇ ਵਿਚਾਰਾਂ ਨਾਲ ਅਸੀਂ ਸਹਿਮਤ ਨਾ ਹੋ ਸਕੀਏ, ਪ੍ਰੰਤੂ ਜੀਵਨ ਪ੍ਰਤਿ ਤੁਹਾਡੇ ਦ੍ਰਿਸ਼ਟੀਕੋਣ ਦੀ ਸੁੰਦਰਤਾ ਤੋਂ ਅਭਿੱਜ ਰਹਿ ਸਕਣਾ ਮੈਨੂੰ ਔਖਾ ਲੱਗਦਾ ਹੈ।"
"ਤਸਾਂ ਚਾਹ ਬਹੁਤ ਚੰਗੀ ਬਣਾਈ ਹੈ: ਪਰ ਮੈਂ ਮਿੱਠਾ ਜ਼ਰਾ ਜਿਆਦਾ ਪਸੰਦ ਕਰਦਾ ਹਾਂ । ਪੇਂਡੂ ਆਦਮੀ ਹਾਂ ਨਾ," ਕਹਿੰਦਿਆਂ ਉਸ ਨੇ ਪਿਆਲੀ ਵਿੱਚ ਖੰਡ ਦਾ ਇੱਕ ਭਰਪੂਰ ਚਮਚ ਪਾ ਕੇ ਚੰਗੀ ਤਰ੍ਹਾਂ ਘੋਲਿਆ। ਇੱਕ ਘੁੱਟ ਭਰਿਆ ਅਤੇ ਆਖਿਆ, "ਅਬ ਆਏਗਾ ਮਜ਼ਾ।" ਇਹ ਆਖ ਕੇ ਉਸ ਨੇ ਮੇਰੇ ਵੱਲ ਵੇਖਿਆ। ਉਸਨੂੰ ਸ਼ਾਇਦ ਇਹ ਖਿਆਲ ਨਹੀਂ ਸੀ ਕਿ ਮੈਂ ਉਸ ਵੱਲ ਵੇਖ ਰਹੀ ਸਾਂ ਅਤੇ ਬਹੁਤ ਮਿੱਠੇ ਵਾਲੀ ਚਾਹ ਦਾ ਘੁੱਟ ਭਰਨ ਪਿੱਛੋਂ ਉਸ ਦੀਆਂ ਅੱਖਾਂ ਵਿੱਚ ਆਈ ਚਮਕ ਤੋਂ, ਉਸ ਦੀ ਮਿੱਠੇ ਪ੍ਰਤਿ ਇਸ ਕਮਜ਼ੋਰੀ ਦਾ ਪਤਾ ਲਾ ਕੇ, ਉਸ ਕਮਜ਼ੋਰੀ ਨੂੰ ਉੱਚੀ ਸ਼੍ਰੇਣੀ ਦੇ ਤਰਾਜੂ ਉੱਤੇ ਤੋਲ ਰਹੀ ਸਾਂ। ਇੱਕ ਦੂਜੇ ਵੱਲ ਵੇਖ ਕੇ ਅਸੀਂ ਦੋਵੇਂ ਹੀ ਜਿਵੇਂ ਤ੍ਰੱਭਕ ਜਹੇ ਗਏ। ਦੂਜੇ ਹੀ ਪਲ ਆਪਣੇ ਆਪ ਨੂੰ ਸੰਭਾਲ ਕੇ ਉਸ ਨੇ ਆਖਿਆ, "ਮੇਰਾ ਖ਼ਿਆਲ ਹੈ ਯਥਾਰਥ ਕਿਸੇ ਵੀ ਕਲਾ ਦਾ ਯੋਗ ਵਿਸ਼ਾ ਨਹੀਂ। ਕਲਾ ਦੀ ਜਨਨੀ ਕਲਪਨਾ ਹੈ। ਯਥਾਰਥ ਵਿਗਿਆਨ ਦਾ ਵਿਸ਼ਾ ਹੈ ਅਤੇ ਕਲਾ ਵਿਗਿਆਨ ਨਹੀਂ।"
"ਕਲਾ ਵਿਗਿਆਨ ਭਾਵੇਂ ਨਹੀਂ ਤਾਂ ਵੀ ਇਸ ਦੇ ਨੇਮ ਹਨ, ਮਾਨਦੰਡ ਹਨ।"
"ਕਲਾ ਦੇ ਨੇਮ ਕਲਾ ਦੇ ਸੁਆਮੀ ਨਹੀਂ, ਸੇਵਕ ਹਨ: ਸੀਮਾ ਨਹੀਂ ਹੱਦਬੰਦੀ ਨਹੀਂ, ਮਜਬੂਰੀ ਨਹੀਂ, ਕੇਵਲ ਸੰਕੇਤ ਹਨ, ਸੁਝਾਅ ਹਨ। ਇਹ ਨੇਮ ਵਿਗਿਆਨ ਜਾਂ ਗਣਿਤ ਦੇ ਨੇਮਾਂ ਵਾਂਗ ਕਠੋਰ ਨਹੀਂ ਹਨ। ਮੈਨੂੰ ਢਿੱਡ ਪੀੜ ਹੋਵੇ ਜਾਂ ਤੇਜ਼ ਬੁਖ਼ਾਰ, ਮੈਂ ਕਿਸੇ ਮਿੱਤ੍ਰ ਦੇ ਵਿਆਹ ਵਿੱਚ ਭੰਗੜਾ ਪਾ ਰਿਹਾ ਹੋਵਾਂ ਜਾਂ ਕਿਸੇ ਸਨੇਹੀ ਦੇ ਵਿਛੋੜੇ ਨਾਲ ਉਦਾਸ, ਦੋ ਅਤੇ ਦੋ ਸਦਾ ਚਾਰ ਹੀ ਰਹਿਣਗੇ। ਗਣਿਤ ਦੇ ਨੇਮ ਮੇਰੀ ਸੰਵੇਦਨਾ ਤੋਂ ਅਭਿੱਜ ਹਨ। ਇਹ ਕਠੋਰ ਬੌਧਿਕਤਾ ਦੇ ਧਾਰਨੀ ਹਨ। ਗਮੇ ਦਿਲ ਇਨ੍ਹਾਂ ਨੁਕਤਾਚੀਨਾਂ ਨੂੰ 'ਸੁਨਾਏ ਨਾ ਬਨੇ'। ਪਰ ਮੇਰੀਆਂ ਉਦਾਸੀਆਂ ਵਿੱਚ ਸੰਸਾਰ ਦੀਆਂ ਸਾਰੀਆਂ ਬਹਾਰਾਂ ਨੂੰ ਮੇਰੇ ਲਈ ਉਦਾਸ ਕਰ ਦੇਣ
ਦੀ ਸੰਭਾਵਨਾ ਅਤੇ ਸਮਰੱਥਾ ਹੈ। ਮੇਰੀਆਂ ਖੁਸ਼ੀਆਂ ਇਸ ਜਗਤ ਨੂੰ ਮੇਰੇ ਲਈ ਰਮਣੀਕ ਬਣਾ ਸਕਦੀਆਂ ਹਨ। ਕਲਾ ਵਿਅਕਤੀ ਅਤੇ ਸਮਾਜ ਦੇ ਬੌਧਿਕ ਸੰਬੰਧਾਂ ਦਾ ਇਤਿਹਾਸ ਨਹੀਂ, ਸਗੋਂ ਹਾਰਦਿਕ ਸੰਬੰਧ-ਸੌਂਦਰਯ ਦੀ ਸਿਰਜਨਾ ਹੈ।"
ਉਹ ਚਾਹ ਪੀਣੀ ਭੁੱਲ ਕੇ ਆਪਣੇ ਖਿਆਲਾਂ ਦੇ ਨਾਲ ਨਾਲ ਉੱਚਾ ਅਤੇ ਉਚੇਰਾ ਜਾਈ ਜਾ ਰਿਹਾ ਸੀ। ਉਸ ਦੇ ਚਿਹਰੇ ਉੱਤੇ ਇੱਕ ਅਨੋਖੀ ਜਿਹੀ ਆਭਾ ਫੈਲ ਰਹੀ ਸੀ। ਉਹ ਮੇਰੇ ਤੋਂ ਹੀ ਨਹੀਂ ਸਗੋਂ ਆਪਣੇ ਆਪ ਤੋਂ ਵੀ ਦੂਰ ਹੋ ਗਿਆ ਲੱਗਦਾ ਸੀ। ਇਸ ਮਾਨਸਿਕ ਅਵਸਥਾ ਦਾ ਕੁਝ ਅਜੇਹਾ ਪ੍ਰਭਾਵ ਸੀ ਕਮਰੇ ਵਿੱਚ ਕਿ ਮੈਂ ਵੀ ਉਸ ਦਾ ਪਿੱਛਾ ਕਰਨ ਲਈ ਵਿਵਸ਼ ਹੋ ਗਈ ਜਾਪਦੀ ਸਾਂ। ਜਿਵੇਂ ਬੇਵੱਸੇ ਹੀ ਮੇਰੇ ਕੋਲੋਂ ਇਹ ਪ੍ਰਸ਼ਨ ਪੁੱਛਿਆ ਗਿਆ,ਕੁਝ ਸਿਆਣੇ ਇਹ ਵੀ ਤਾਂ ਕਹਿੰਦੇ ਗਏ ਹਨ ਕਿ ਇਹ ਸੰਸਾਰ ਕਿਸੇ ਸਿਰਜਣਹਾਰ ਦੇ ਆਦਰਸ਼ ਦਾ ਉਤਾਰਾ ਹੈ, ਉਸ ਦੇ ਮਨ ਵਿੱਚ ਸਮਾਏ ਅਸਲ ਦੀ ਨਕਲ ਹੈ, ਅਤੇ ਕਲਾਕਾਰ ਇਸ ਜਗਤ ਨੂੰ ਆਪਣੀ ਕਲਾ ਦਾ ਵਿਸ਼ਾ ਬਣਾ ਕੇ 'ਨਕਲ ਦੀ ਨਕਲ' ਕਰਦਾ ਹੈ। ਇਸ ਸੰਬੰਧ ਵਿੱਚ ਤੁਸੀਂ....."
ਮੇਰਾ ਵਾਕ ਅਜੇ ਅਧੂਰਾ ਹੀ ਸੀ। ਇਸ ਦੀ ਪਰਵਾਹ ਕੀਤੇ ਬਿਨਾਂ ਹੀ ਉਸ ਦੇ ਅੰਦਰਲੀ ਕਿਸੇ ਉਤੇਜਨਾ ਨੇ ਪ੍ਰਭਾਵਸ਼ਾਲੀ ਭਾਸ਼ਾ ਦਾ ਰੂਪ ਧਾਰਨਾ ਆਰੰਭ ਕਰ ਦਿੱਤਾ। ਆਪਣੀਆਂ ਨਜ਼ਰਾਂ ਨੂੰ ਮੇਰੇ ਚਿਹਰੇ ਉੱਤੇ ਟਿਕਾਈ ਉਹ ਕਹਿ ਰਿਹਾ ਸੀ, "ਅਣਜਾਣ ਸਨ ਉਹ ਲੋਕ ਜਿਨ੍ਹਾਂ ਨੇ ਇਸ ਸ੍ਰਿਸ਼ਟੀ ਨੂੰ ਅਸਲ ਦੀ ਨਕਲ ਆਖਿਆ। ਇਹ ਇੱਕ ਮੌਲਿਕ ਸਿਰਜਨਾ ਹੈ। ਜਿਸ ਸਿਰਜਣਹਾਰ ਦੇ ਮਨ ਵਿੱਚ ਆਦਰਸ਼ਾਂ ਦਾ ਅਖੁੱਟ ਖਜ਼ਾਨਾ ਹੈ ਉਸ ਦੇ ਹੱਥਾਂ ਵਿੱਚ ਉਹ ਨਿਪੁੰਨਤਾ ਕਿਉਂ ਨਹੀਂ ਕਿ ਉਸ ਦੀ ਸਿਰਜਨਾ ਉਸ ਦੇ ਆਦਰਸ਼ਾਂ ਨਾਲੋਂ ਅਧੂਰੀ ਰਹਿ ਗਈ। ਅਧੂਰੇ ਲੋਕਾਂ ਦਾ ਕਲਪਿਆ ਹੋਇਆ ਸਿਰਜਣਹਾਰ ਦੀ ਅਧੂਰਾ ਹੈ। ਇਹ ਲੋਕ ਸਿਰਜਣਹਾਰ ਅਤੇ ਉਸ ਦੀ ਸਿਰਜਨਾ ਨੂੰ ਆਪਣੀਆਂ ਇੱਛਾਵਾਂ ਅਤੇ ਤ੍ਰਿਸ਼ਨਾਵਾਂ ਦੀ ਤੱਕੜੀ ਤੋਲਦੇ ਰਹੇ ਹਨ। ਜੇ ਇਸ ਜਗਤ ਵਿੱਚ ਕੁਝ ਅਜੇਹਾ ਵਾਪਰ ਗਿਆ ਜੋ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਸੀ ਤਾਂ ਇਹ ਜਗਤ ਕਿਸੇ ਅਸਲ ਦੀ ਨਕਲ ਅਤੇ ਅਧੂਰਾ ਹੋ ਗਿਆ। ਜੋ ਪੈਰੀਕਲੀਜ਼, ਸਪਾਰਟਾ ਦੀ ਸੈਨਾ ਕੋਲੋਂ ਹਾਰਨ ਦੀ ਥਾਂ ਉਨ੍ਹਾਂ ਉੱਤੇ ਜਿੱਤ ਪਾ ਗਿਆ ਹੁੰਦਾ ਤਾਂ ਇਸ ਜਗਤ ਦੀ ਪ੍ਰੀਭਾਸ਼ਾ ਬਦਲ ਜਾਣੀ ਸੀ। ਹੋ ਸਕਦਾ ਹੈ ਫਿਰ ਕਲਾਕਾਰ ਵੀ ਨਕਲ ਦੀ ਨਕਲ ਕਰਨ ਵਾਲਾ ਨਾ ਹੋ ਕੇ ਇੱਕ ਸਿਰਜਣਹਾਰ ਹੁੰਦਾ ਅਤੇ ਉਸ ਦੀ ਸਿਰਜਨਾ ਉਸ ਦੇ ਆਪਣੇ ਕਲਪਨਾ ਲੋਕ ਵਿੱਚੋਂ ਉਪਜੀ ਹੋਈ ਹੋਣ ਕਰਕੇ ਨਕਲ ਦੀ ਥਾਂ ਅਸਲ ਹੀ ਆਖੀ ਜਾਂਦੀ। ਪੈਰੀਕਲੀਜ਼ ਦੇ ਹਾਰ ਜਾਣ ਕਾਰਨ ਸਿਰਜਣਹਾਰ ਅਧੂਰਾ ਅਤੇ ਉਸ ਦੀ ਰਚਨਾ ਇੱਕ ਅਧੂਰੀ ਨਕਲ, ਜੋ ਹੋਈ ਹੈ, ਤਾਂ ਕੇਵਲ ਕੁਝ ਇੱਕ ਲੋਕਾਂ ਲਈ। ਸਪਾਰਟਾ ਵਾਲਿਆਂ ਦਾ ਫੈਸਲਾ ਜ਼ਰੂਰ ਇਸ ਤੋਂ ਉਲਟ ਹੋਵੇਗਾ।
ਜਦੋਂ ਉਹ ਪੂਰੇ ਵੰਗ ਵਿੱਚ ਬੋਲ ਰਿਹਾ ਸੀ ਉਸ ਸਮੇਂ ਬੀ ਜੀ ਕਮਰੇ ਵਿੱਚ ਦਾਖ਼ਲ ਹੋਏ। ਉਨ੍ਹਾਂ ਨੂੰ ਆਉਂਦਿਆਂ ਮੈਂ ਵੇਖ ਲਿਆ ਸੀ, ਪਰ ਉਸ ਦੀ ਪਿੱਠ ਦਰਵਾਜ਼ੇ ਵੱਲ ਹੋਣ ਕਰਕੇ ਉਹ ਇਸ ਗੱਲੋਂ ਅਣਜਾਣ ਸੀ। ਚਾਹ ਵਾਲੀ ਟ੍ਰੇ ਦੋਹਾਂ ਹੱਥਾਂ ਨਾਲ ਫੜੀ ਹੋਣ ਕਰਕੇ ਮੈਂ ਕਮਰੇ ਵਿੱਚ ਦਾਖ਼ਲ ਹੋਣ ਲੱਗਿਆਂ ਦਰਵਾਜ਼ਾ ਬੰਦ ਨਹੀਂ ਸਾਂ ਕਰ ਸਕੀ। ਖੁੱਲ੍ਹੇ ਦਰਵਾਜ਼ੇ ਅੰਦਰ ਆਉਣ ਕਰਕੇ ਬੀ ਜੀ ਬਿਲਕੁਲ ਚੁੱਪਚਾਪ ਅੰਦਰ ਆਏ ਸਨ। ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਵੀ ਨਹੀਂ ਸੀ ਹੋਈ। ਉਹ ਪਾਪਾ ਦੀ ਸਵੈਟਰ ਉਣ ਰਹੇ ਸਨ। ਅੰਦਰਲਾ ਦ੍ਰਿਸ਼ ਵੇਖ ਕੇ ਉਨ੍ਹਾਂ ਦੇ ਹੱਥਾਂ ਵਿੱਚ ਫੜੀਆਂ ਅਤੇ ਤੇਜ ਹਿਲਦੀਆਂ ਸਲਾਈਆਂ ਹੌਲੀ ਹੌਲੀ ਅਹਿੱਲ
ਹੋ ਗਈਆਂ। ਉਨ੍ਹਾਂ ਦੀ ਬਾਂਹ ਹੇਠ ਪੋਲਾ ਜਿਹਾ ਦਬਾਇਆ ਹੋਇਆ ਉਂਨ ਦਾ ਗੋਲਾ ਪਤਾ ਨਹੀਂ ਕਦੋਂ ਫਰਸ਼ ਉੱਤੇ ਡਿੱਗ ਪਿਆ ਅਤੇ ਰਿੜ੍ਹ ਕੇ ਮੀਟਰ ਕੁ ਦੀ ਵਿੱਥ ਉੱਤੇ ਜਾ ਟਿਕਿਆ। ਬੀ ਜੀ ਦਾ ਇਸ ਸਮੇਂ ਕਮਰੇ ਵਿੱਚ ਦਾਖ਼ਲ ਹੋਣਾ ਕਿਸੇ ਸਰੋਵਰ ਦੇ ਅਹਿੱਲ ਪਾਣੀ' ਵਿੱਚ ਕਿਸੇ ਕੰਕਰ ਪੱਥਰ ਦੇ ਡਿੱਗ ਪੈਣ ਵਾਂਗ ਸੀ। ਮੇਰੇ ਮਨ ਦੀ ਇਕਾਗਰਤਾ ਵਿੱਚ ਉਪਜਣ ਵਾਲੀਆਂ ਤਰੰਗਾਂ ਉਸ ਦੀ ਸੁਰਤ ਨਾਲ ਜਾ ਟਕਰਾਈਆਂ। ਉਸ ਨੇ ਤ੍ਰਭਕ ਕੇ ਪਿੱਛੇ ਵੇਖਿਆ ਅਤੇ ਵੇਖਦਿਆਂ ਸਾਰ ਕੁਰਸੀ 'ਤੋਂ ਉੱਠ ਕੇ ਸਿਰ ਝੁਕਾਈ ਇੱਕ ਪਾਸੇ ਜਿਹੇ ਖਲੋ ਗਿਆ। ਬੀ ਜੀ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਮੈਂ ਆਖਿਆ, "ਬੀ ਜੀ, ਇਹ ਪਾਪਾ ਦੇ ਦਫ਼ਤਰ ਵਿੱਚ ਕੰਮ ਕਰਦੇ ਹਨ। ਫਾਈਲਾਂ ਛੱਡਣ ਆਏ ਸਨ।"
"ਕੀ ਕੰਮ ਕਰਨਾ ਏਂ, ਕਾਕਾ?"
"ਜੀ, ਮੈਂ ਉਸ ਦਫ਼ਤਰ ਵਿੱਚ ਚਪੜਾਸੀ ਹਾਂ। ਦੋ ਕੁ ਮਹੀਨੇ ਹੋਏ ਹਨ ਕੰਮ ਕਰਦੇ ਨੂੰ। ਮੈਨੂੰ ਦੇਰ ਹੋ ਰਹੀ ਹੈ। ਸਤਿ ਸ੍ਰੀ ਅਕਾਲ।"
ਬੀ ਜੀ ਨੇ ਉੱਨ ਦਾ ਗੋਲਾ ਫਰਸ਼ ਉੱਤੇ ਹੀ ਪਿਆ ਰਹਿਣ ਦਿੱਤਾ। ਸਲਾਈਆਂ ਮੇਜ਼ ਉੱਤੇ ਰੱਖ ਕੇ ਉਸੇ ਕੁਰਸੀ ਉੱਤੇ ਬੈਠ ਗਏ ਜਿਸ ਉਤੋਂ ਉਹ ਉੱਠ ਕੇ ਗਿਆ ਸੀ। ਉਨ੍ਹਾਂ ਨੇ ਬਹੁਤ ਹੀ ਪੁਰਾਣੇ, ਸਿਆਣੇ ਅਤੇ ਉਨ੍ਹਾਂ ਅਨੁਸਾਰ ਗੰਭੀਰ (ਪਰ ਮੇਰੇ ਖ਼ਿਆਲ ਵਿੱਚ ਬਹੁਤ ਹੀ ਹਾਸੋਹੀਣੇ) ਸੁਆਲ ਮੇਰੇ ਕੋਲੋਂ ਪੁੱਛੇ। ਹਰ ਪ੍ਰਸ਼ਨ ਦਾ ਤਸੱਲੀਬਖਸ਼ ਉੱਤਰ ਪ੍ਰਾਪਤ ਕਰ ਲੈਣ ਪਿੱਛੋਂ ਉਨ੍ਹਾਂ ਨੇ ਆਪਣੇ ਸੁਆਲਾਂ ਵਰਗੀਆਂ ਪੁਰਾਣੀਆਂ, ਸਿਆਣੀਆਂ ਅਤੇ ਗੰਭੀਰ (ਪਰ ਮੇਰੇ ਖ਼ਿਆਲ ਵਿੱਚ ਬੇ-ਲੋੜੀਆਂ) ਨਸੀਹਤਾਂ ਕੀਤੀਆਂ ਅਤੇ ਡਰਾਇੰਗ ਰੂਮ ਵੱਲ ਚਲੇ ਗਏ। ਬੀ ਜੀ ਦੀ ਹਾਲਤ ਉੱਤੇ ਥੋੜਾ ਜਿਹਾ ਤਰਸ ਆਇਆ ਅਤੇ ਆਪਣੀ ਹਾਲਤ ਉੱਤੇ ਮੈਨੂੰ ਬਹੁਤ ਸਾਰੀ ਹੈਰਾਨੀ ਹੋਈ। ਇਨ੍ਹਾਂ ਭਾਵਾਂ ਵਿੱਚੋਂ ਛੇਤੀ ਹੀ ਬਾਹਰ ਆ ਕੇ ਮੈਂ ਉਸੇ ਮੇਜ਼ ਉੱਤੇ ਬੈਠੀ ਤੈਨੂੰ ਚਿੱਠੀ ਲਿਖਣ ਲੱਗ ਪਈ ਹਾਂ ਤਾਂ ਜੁ ਘੜੀਆਂ-ਪਲਾਂ ਦੀ ਭੀੜ ਵਿੱਚ ਭਟਕ ਜਾਣ ਤੋਂ ਪਹਿਲਾਂ ਮੈਂ ਉਸ ਦੇ ਵਿਚਾਰਾਂ ਨੂੰ, ਉਸ ਦੇ ਆਪਣੇ ਸ਼ਬਦਾਂ ਵਿੱਚ ਪੱਤ੍ਰਾਰਪਣ ਕਰ ਸਕਾਂ। ਉਸ ਦੀਆਂ ਆਖੀਆਂ ਗੱਲਾਂ ਨੂੰ ਮੈਂ (ਇਨ-ਬਿੰਨ ਤਾਂ ਨਹੀਂ) ਲੱਗ ਪੱਗ ਉਸ ਦੇ ਆਪਣੇ ਸ਼ਬਦਾਂ ਵਿੱਚ ਤੇਰੇ ਤੱਕ ਪੁਚਾਉਣ ਦਾ ਯਤਨ ਕੀਤਾ ਹੈ।
ਅਰੋ ਹਾਂ, ਯਾਦ ਆਇਆ। ਤੈਨੂੰ ਇੱਕ ਗੱਲ ਪੁੱਛਣੀ ਹੈ। ਮੈਂ ਕਲਾ ਨੂੰ ਨਕਲ ਦੀ ਨਕਲ ਕਹਿ ਕੇ ਪਲੇਟੋ ਦਾ ਹਵਾਲਾ ਦਿੱਤਾ ਸੀ। ਉਸ ਨੇ ਪਲੇਟੋ ਦਾ ਨਾਂ ਤਾਂ ਨਹੀਂ ਲਿਆ। ਪਰ ਉਸਦੇ ਵਿਚਾਰਾਂ ਬਾਰੇ ਕੁਝ ਆਖਿਆ ਜਰੂਰ ਹੈ। ਕਿਸੇ ਪੈਰੀਕਲੀਜ਼ ਦਾ ਜ਼ਿਕਰ ਕੀਤਾ ਹੈ। ਕੋਈ ਰਾਜਾ ਮਾਲੂਮ ਹੁੰਦਾ ਹੈ। ਉਂਜ ਤਾਂ ਮੈਂ ਇੱਕ ਇਨਸਾਈਕਲੋਪੀਡੀਆ ਵਿੱਚ ਇਸ ਬਾਰੇ ਪੜ੍ਹ ਸਕਦੀ ਹਾਂ, ਪਰ ਕੌਣ ਮੱਥਾ ਮਾਰੇ। ਇਸ ਦੀ ਕੁਝ ਜਾਣਕਾਰੀ ਲਿਖ ਘੱਲ। 'ਮੁਫ਼ਤ ਹਾਥ ਆਏ ਤੋ ਬੁਰਾ ਕਿਆ ਹੈ।
ਤੇਰੀ ਚਿੱਠੀ ਵਿੱਚੋਂ ਤੇਰੇ 'ਆਪਣਿਆਂ' ਬਾਰੇ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਨੂੰ ਸੱਤ ਕੁਸੱਤ ਲਿਖਣੀ ਆਰੰਭ ਕਰਾਂਗੀ।
ਬੀ ਜੀ ਨੂੰ ਮੈਂ ਨਹੀਂ ਦੱਸਿਆ ਕਿ ਤੈਨੂੰ ਚਿੱਠੀ ਲਿਖ ਰਹੀ ਹਾਂ, ਅਤੇ ਨਾ ਹੀ ਝਾਈ ਜੀ ਨੂੰ ।
ਤੇਰੀ ਆਪਣੀ ,
(ਪਤਾ ਨਹੀਂ ਤੂੰ ਸਮਝਦੀ ਹੈ ਕਿ ਨਹੀਂ)
ਪੁਸ਼ਪਿੰਦਰ।
2
ਈਸਟ ਹੈਮ-ਲੰਡਨ,
21.5.95
ਮੇਰੀ...... ਪਿਆਰੀ........ (ਪੁਸਪਿੰਦਰ ਨਹੀਂ) ਪੁਸ਼ਪੇਂਦ੍ਰ
ਸਭ ਤੋਂ ਪਹਿਲਾਂ ਤੈਨੂੰ ਇਹ ਦੱਸ ਲਵਾਂ ਕਿ ਮੈਂ ਛੇ ਮਹੀਨੇ ਤਕ ਚੁੱਪ ਕਿਉਂ ਸਾਧੀ ਰੱਖੀ, ਪੱਤਰ ਕਿਉਂ ਨਾ ਲਿਖਿਆ।
ਸੁਣ-
ਸੁਪਨਿਆਂ ਅਤੇ ਸੰਸਿਆਂ ਨਾਲ ਜਿੰਨਾ ਵਾਹ ਕੁੜੀਆਂ ਨੂੰ ਪੈਂਦਾ ਹੈ, ਓਨਾ ਮੁੰਡਿਆ ਨੂੰ ਨਹੀਂ। 'ਸਭਨਾ ਸਾਹੁਰੇ ਵੰਞਣਾ ਸਭਿ ਮੁਕਲਾਵਣਹਾਰ' ਹੁੰਦੀਆਂ ਹਨ। ਇਹ ਸੱਚ ਹਰ ਕਿਸੇ ਨੂੰ ਪਤਾ ਹੈ, ਪਰ ਇਹ ਪਤਾ ਕਰਨ ਦੀ ਖੇਚਲ ਕੋਈ ਨਹੀਂ ਕਰਦਾ ਕਿ ਇਹ ਕਿਹੜੇ ਕਿਹੜੇ ਸੁਪਨੇ ਅਤੇ ਕਿੰਨੇ ਕੁ ਸੰਸੇ ਲੈ ਕੇ ਬਾਬਲ ਦੇ ਦੇਸੋਂ ਅਤੇ ਅੰਮੜੀ ਦੇ ਵਿਹੜਿਉਂ ਵਿਦਾ ਹੁੰਦੀਆਂ ਹਨ। ਮੇਰੀ ਹਾਲਤ ਸਾਧਾਰਣ ਕੁੜੀਆਂ ਨਾਲੋਂ ਵੱਖਰੀ ਸੀ। ਮੈਨੂੰ ਇਉਂ ਲੱਗਦਾ ਸੀ। ਕਿ ਮੈਂ ਜਨਮ ਤੋਂ ਹੀ ਫਲਸਫੇ ਨਾਲ ਵਿਆਹੀ ਹੋਈ ਹਾਂ ਅਤੇ ਇੱਕ ਵਿਆਹ ਟੁੱਟੇ ਬਿਨਾਂ ਦੂਜਾ ਸੰਭਵ ਨਹੀਂ। ਇਹ ਮੇਰਾ ਪਹਿਲਾ ਸੰਸਾ ਸੀ।
ਮੈਂ ਝਾਈ ਅਤੇ ਪਿਤਾ ਜੀ ਦੀ ਇਕੱਲੀ ਔਲਾਦ ਹਾਂ। ਰੱਖੜੀ ਬੰਨ੍ਹਣ ਲਈ ਕਰਨਜੀਤ ਦੀ ਕਲਾਈ ਤਾਂ ਸਾਨੂੰ ਦੋਹਾਂ ਨੂੰ ਪ੍ਰਾਪਤ ਹੈ, ਪਰ ਆਪਣੇ ਮਾਪਿਆਂ ਦੇ ਬੁੜ੍ਹਾਪੇ ਦੀ ਵਹਿੰਗੀ ਇਸ 'ਸਰਵਣ' ਦੇ ਮੋਢਿਆਂ ਉਤੇ ਰੱਖਣੋਂ ਮੈਨੂੰ ਸਦਾ ਸੰਕੋਚ ਆਉਂਦਾ ਰਿਹਾ ਹੈ। ਦੂਜੇ ਸੰਸੇ ਦਾ ਭਾਰ ਪਹਿਲੇ ਨਾਲੋਂ ਜ਼ਿਆਦਾ ਸੀ।
ਮੈਂ ਹਿੰਦੂ ਪਰਿਵਾਰ ਵਿੱਚ ਜੰਮੀ ਪਲੀ ਹਾਂ। ਮੇਰੇ ਪਿਤਾ ਜੀ ਨੇ ਮੈਨੂੰ ਆਪਣੇ ਮਿੱਤ੍ਰ ਦੀ ਨੋਂਹ ਬਣਾਉਣ ਦੀ ਜ਼ਿਦ ਪੂਰੀ ਕੀਤੀ ਹੈ। ਪਿਤਾ ਜੀ ਦਾ ਭਰੋਸਾ ਮੇਰੇ ਮਨ ਦਾ ਸਹਾਰਾ ਭਾਵੇਂ ਬਣ ਸਕਦਾ ਸੀ, ਪ੍ਰੰਤੂ ਨਿੱਜੀ ਅਨੁਭਵ ਉਤੇ ਆਧਾਰਤ ਵਿਸ਼ਵਾਸ ਹੋਰ ਹੁੰਦੇ ਹਨ ਅਤੇ ਬਾਹਰੋਂ ਦਿੱਤੇ ਗਏ ਭਰੋਸੇ ਹੋਰ। ਮੈਂ ਇਸ ਪਰਿਵਾਰ ਦੇ ਸਾਰੇ ਜੀਆਂ ਨੂੰ ਮਿਲ ਚੁੱਕੀ ਸਾਂ; ਪਰ ਇਸ ਪਰਿਵਾਰ ਦਾ ਹਿੱਸਾ ਹੋ ਜਾਣ ਦੀ ਗੱਲ ਕਦੇ ਨਹੀਂ ਸੀ ਸੋਚੀ। ਪਿਤਾ ਜੀ ਕਦੇ ਕਦੇ ਆਪਣੇ ਮਿੱਤ੍ਰ ਨਾਲ ਇਸ ਪ੍ਰਕਾਰ ਦੀ ਗੱਲ ਕਰਦੇ ਜ਼ਰੂਰ ਸਨ: ਪਰ ਮੈਂ ਇਸ ਨੂੰ ਦੋ ਮਿੱਤਰਾਂ ਦੀ ਆਪਸੀ ਮਿੱਤ੍ਰਤਾ ਦੇ ਗੂੜ੍ਹ ਨੂੰ ਪ੍ਰਗਟ ਕਰਨ ਵਾਲੀ ਵਾਰਤਾਲਾਪ ਤੋਂ ਵੱਧ ਕੁਝ ਨਹੀਂ ਸਾਂ ਸਮਝਦੀ। ਜਦੋਂ ਇਹ ਰਿਸ਼ਤਾ ਹੋ ਗਿਆ ਤਾਂ ਮੈਂ ਸੋਚਣ ਲੱਗ ਪਈ, "ਆਪਣੇ ਮਾਤਾ ਪਿਤਾ ਤੋਂ ਬਹੁਤ ਦੂਰ, ਪਰਾਏ ਦੇਸ਼, ਅਣ-ਪਛਾਤੇ ਲੋਕਾਂ ਵਿੱਚ ਮੇਰਾ ਜੀਵਨ ।" ਤੀਜਾ ਸੰਸਾ ਹੋਰ ਵਧੇਰੇ ਭਾਰਾ ਸੀ।
ਮੇਰੀ ਸਰੀਰਿਕ ਹਾਲਤ, ਜਿਸ ਨੂੰ ਝਾਈ ਜੀ ਮੁਟਾਪਾ ਅਤੇ ਬੀ ਜੀ ਚੰਗੀ ਸਿਹਤ ਆਖਦੇ ਸਨ, ਵੀ ਮੇਰੇ ਸੰਸਿਆਂ ਵਿੱਚ ਸ਼ਾਮਲ ਸੀ। ਪ੍ਰੰਤੂ, ਇਸ ਪਾਸੇ ਬਹੁਤ ਧਿਆਨ ਦੇ ਕੇ ਮੈਂ ਸੋਚਦੀ
ਸਾਂ, ਪੰਜਾਬ ਵਿੱਚ ਤ੍ਰਿੰਜਣ ਲੱਗ ਪੱਗ ਮੁੱਕ ਗਏ ਹਨ। ਜੀਵਨ ਵਿੱਚ ਵਾਪਰੀਆਂ ਤਬਦੀਲੀਆਂ ਨੇ ਚਿੜੀਆਂ ਦੇ ਚੰਬੇ ਵਾਲੇ ਗੀਤਾਂ ਨੂੰ ਪੁਰਾਤਨ ਕਰ ਦਿੱਤਾ ਹੈ। ਤੇਰਾ ਮੇਰਾ ਸਹੇਲ ਪੰਜਾਬ ਦੀ ਪੁਰਾਣੀ ਸੰਸਕ੍ਰਿਤੀ ਦਾ ਇੱਕ ਪ੍ਰਤੀਕ ਮਾਤਰ ਹੈ। ਸਾਡੀ ਮਿੱਤ੍ਰਤਾ ਵਿੱਚ ਜਿਵੇਂ ਪੰਜਾਬ ਦਾ ਸਦੀਆਂ ਦਾ ਇਤਿਹਾਸ ਸਿਮਟ ਕੇ ਸਮਾ ਗਿਆ ਹੈ। ਤੇਰੀ ਮੇਰੀ ਪ੍ਰੀਤ-ਲੜੀ ਦੇ ਟੁੱਟ ਜਾਣ ਦੇ ਸੰਸੇ ਦਾ ਭਾਰ ਸਭਨਾਂ ਤੋਂ ਵੱਧ ਸੀ।
ਮੇਰਾ ਖਿਆਲ ਹੈ ਕਿ ਵਿਆਹ ਤੋਂ ਪਹਿਲਾਂ ਦਾ ਕੁਝ ਸਮਾਂ (ਪੇਕੇ ਘਰ ਵਿੱਚ) ਅਤੇ ਵਿਆਹ ਤੋਂ ਪਿੱਛੋਂ ਦਾ ਕੁਝ ਸਮਾਂ (ਸਹੁਰੇ ਘਰ ਵਿੱਚ) ਲੜਕੀ ਦਾ ਮਨ ਸੰਸਿਆਂ ਦੇ ਭਾਰ ਹੇਠ ਏਨਾ ਦੱਬਿਆ ਰਹਿੰਦਾ ਹੈ ਕਿ ਸੁਪਨੇ ਸਿਰ ਚੁੱਕਣ ਦਾ ਹੀਆ ਨਹੀਂ ਕਰਦੇ। ਇਹ ਬੀਜ- ਰੂਪ ਬਣ ਮਨ ਦੀ ਕਿਸੇ ਪਰਤ ਵਿੱਚ ਪਏ ਰਹਿੰਦੇ ਹਨ। ਸਹੁਰੇ ਘਰ ਦਾ ਵਾਤਾਵਰਣ ਅਨੁਕੂਲ 'ਹੋਣ' ਜਾ 'ਹੋ ਜਾਣ' ਉੱਤੇ ਇਨ੍ਹਾਂ ਦੀ ਹੋਂਦ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਤੈਨੂੰ ਪਤਾ ਹੈ ਕਿ ਮੇਰਾ ਵਿਆਹ ਹਿੰਦੂ ਰੀਤੀ ਅਤੇ ਆਧੁਨਿਕ ਸਾਦਗੀ ਨਾਲ ਹੋਇਆ ਸੀ। ਦੋਵੇਂ ਮਿੱਤਰ ਇੱਕ ਦੂਜੇ ਦਾ ਘੱਟ ਤੋਂ ਘੱਟ ਖਰਚਾ ਹੋਇਆ ਵੇਖਣਾ ਚਾਹੁੰਦੇ ਸਨ। ਇੱਕ ਸਿੱਖ ਪਰਿਵਾਰ ਨੂੰ ਹਿੰਦੂ ਰੀਤੀ ਨਾਲ ਹੋਇਆ ਵਿਆਹ ਸੰਪੂਰਨ ਤੌਰ ਉਤੇ ਪ੍ਰਵਾਨ ਨਹੀਂ ਹੋਵੇਗਾ, ਇਹ ਮੇਰਾ ਵਿਚਾਰ ਸੀ। ਮੈਂ ਸਮਝਦੀ ਸਾਂ ਕਿ ਲੰਡਨ ਜਾ ਕੇ ਮੇਰਾ ਆਨੰਦ-ਕਾਰਜ ਵੀ ਹੋਵੇਗਾ ਪਰ ਅਜਿਹਾ ਕੁਝ ਨਾ ਹੋਇਆ। ਕੇਵਲ ਮੈਰਿਜ ਰਜਿਸਟਰੀ ਦਫਤਰ ਜਾ ਕੇ ਕਾਨੂੰਨੀ ਵਿਆਹ ਕਰਨਾ ਪਿਆ ਅਤੇ ਇੱਕ ਸਰਟੀਫਿਕੇਟ ਮੇਰੇ ਹੱਥ ਫੜਾ ਦਿੱਤਾ ਗਿਆ।
ਇਸ ਵਿਆਹ ਦੀ ਰੰਗੀਨੀ ਅਤੇ ਰੌਣਕ ਆਪਣੇ ਢੰਗ ਦੀ ਸੀ। ਇਸ ਵਿਆਹ ਤੋਂ ਪਹਿਲਾਂ ਮੈਂ ਆਪਣੇ ਸਹੁਰੇ-ਘਰ (ਜਾਂ ਆਪਣੇ ਘਰ) ਕੁਝ ਹਫ਼ਤੇ ਰਹਿ ਕੇ ਆਪਣੇ ਨਵੇਂ ਪਰਿਵਾਰ ਬਾਰੇ ਬਹੁਤ ਕੁਝ ਜਾਣ ਲਿਆ ਸੀ। ਸੰਸਿਆਂ ਨੇ ਮੇਰੇ ਮਨ ਵਿੱਚੋਂ ਵਿਦਾ ਹੋਣਾ ਆਰੰਭ ਕਰ ਦਿੱਤਾ ਸੀ। ਇਸ ਲਈ ਮੈਂ ਇਸ ਵਿਆਹ ਅਤੇ ਵਿਆਹ ਤੇ ਪਿੱਛੋਂ ਦਿੱਤੀ ਗਈ ਪਾਰਟੀ ਵਿੱਚ ਪੂਰੀ ਪੂਰੀ ਦਿਲਚਸਪੀ ਲਈ ਅਤੇ ਇਸ ਦੀ ਰੰਗੀਨੀ ਅਤੇ ਰੌਣਕ ਦੇ ਇੱਕ ਇੱਕ ਪਲ ਨੂੰ ਨਿਰਾ ਮਾਣਿਆ ਹੀ ਨਹੀਂ ਸਗੋਂ ਆਪਣੇ ਜੀਵਨ ਦੀ ਵਡਮੁੱਲੀ ਦੌਲਤ ਸਮਝ ਕੇ ਇਸ ਨੂੰ ਤਸਵੀਰਾਂ ਅਤੇ ਵੀਡੀਓ ਫਿਲਮਾਂ ਦੀ ਤਿਜੋਰੀ ਵਿੱਚ ਬੰਦ ਕਰ ਕੇ ਰੱਖ ਲਿਆ ਹੈ। ਇਹ ਸਭ ਕੁਝ ਕਿਸੇ ਦੂਜੇ ਪੱਤ੍ਰ ਵਿੱਚ ਲਿਖਾਂਗੀ। ਹੁਣ ਤਾਂ ਇਹ ਦੱਸਣ ਦਾ ਯਤਨ ਕਰ ਰਹੀ ਹਾਂ ਕਿ ਮੈਂ ਪੱਤ੍ਰ ਲਿਖਣ ਵਿੱਚ ਏਨੀ ਢਿੱਲ ਕਿਉਂ ਕੀਤੀ।
ਇਸ ਪਰਿਵਾਰ ਵਿੱਚ ਆ ਕੇ ਸਭ ਤੋਂ ਪਹਿਲਾਂ ਅਚੰਭਾ ਮੈਨੂੰ ਮਿਲਣ ਵਾਲੀ ਅਪਣੱਤ ਉੱਤੇ ਹੋਇਆ। ਘਰ ਦਾ ਹਰ ਜੀਅ ਜਿਵੇਂ ਕਈ ਸਾਲਾਂ ਤੋਂ ਨਹੀਂ, ਕਈ ਜਨਮਾਂ ਤੋਂ ਮੈਨੂੰ ਜਾਣਦਾ ਸੀ। ਮੇਰੇ ਜੀਵਨ ਸਾਥੀ ਦੀ ਵੱਡੀ ਭੈਣ, ਉਸਦਾ ਪਤੀ ਅਤੇ ਉਨ੍ਹਾਂ ਦੇ ਬੱਚੇ ਸਭ ਪਹਿਲਾਂ ਤੋਂ ਹੀ ਮੈਨੂੰ ਪਛਾਣਦੇ ਸਨ। ਮੇਰੀਆਂ ਆਦਤਾਂ ਤੋਂ ਜਾਣੂੰ ਸਨ। ਮੇਰੀ ਵਿੱਦਿਆ ਦਾ ਉਨ੍ਹਾਂ ਨੂੰ ਪਤਾ ਸੀ, ਮੈਂ ਫਲਸਫੇ ਦੀ ਸਟੂਡੈਂਟ ਹਾਂ, ਇਹ ਵੀ। ਤੇਰੇ ਜੀਜਾ ਜੀ ਦਾ ਛੋਟਾ ਵੀਰ ਅਤੇ ਉਨ੍ਹਾਂ ਦੇ ਮਿੱਤ੍ਰ ਮੇਰੀਆਂ ਪਸੰਦਾਂ ਤੋਂ ਜਾਣੂੰ ਸਨ। ਉਨ੍ਹਾਂ ਨੇ ਵਿਆਹ ਦੀ ਪਾਰਟੀ ਸਮੇਂ ਉਹੋ ਤੁਹਫੇ ਲਿਆਂਦੇ ਜਿਨ੍ਹਾਂ ਦਾ ਜ਼ਿਕਰ ਅਸੀਂ ਦੋਵੇਂ ਕਰਦੀਆਂ ਰਹੀਆਂ ਹਾਂ। ਇਉਂ ਲੱਗਦਾ ਸੀ ਕਿ ਸਾਡੀਆਂ ਗੱਲਾਂ ਉਹ ਕਿਧਰੇ ਲੁਕ ਕੇ ਸੁਣਦੇ ਰਹੇ ਸਨ। ਇੱਥੋਂ ਦਾ ਹਰ ਸੰਬੰਧੀ ਤੇਰੀ ਮੇਰੀ ਮਿੱਤ੍ਰਾ ਤੋਂ ਜਾਣੂੰ ਹੈ, ਤੇਰੇ ਨਾਂ ਤੋਂ ਜਾਣੂੰ ਹੈ, ਤੇਰੇ ਬਾਰੇ ਓਨੀਆਂ ਹੀ ਗੱਲਾ ਕਰ ਸਕਦਾ ਹੈ ਜਿੰਨੀਆਂ ਮੈਂ।
ਸਭ ਤੋਂ ਵੱਡੀ ਗੱਲ ਇਹ ਕਿ ਇਹ ਸਾਰੇ ਲੋਕ ਪਿਤਾ ਜੀ ਅਤੇ ਝਾਈ ਨੂੰ ਓਨਾ ਹੀ
ਜਾਣਦੇ ਹਨ ਜਿੰਨਾ ਮੈਂ ਅਤੇ ਤੂੰ ਜਾਣਦੀਆਂ ਹਾਂ। ਕਰਨਜੀਤ ਬਾਰੇ ਇਨ੍ਹਾਂ ਨੂੰ ਪਤਾ ਹੈ, ਉਸ ਦੇ ਕੱਪੜਿਆਂ ਦੇ ਨਾਪ ਤੱਕ।
ਇਸ ਪਰਿਵਾਰ ਵਿੱਚ ਦੋ ਚੀਜ਼ਾਂ ਉੱਕੀਆਂ ਨਹੀਂ ਹਨ- ਇੱਕ ਮਾਸਾਹਾਰ ਅਤੇ ਦੂਜਾ ਕਿਸੇ ਧਾਰਮਿਕ ਜਥੇਬੰਦੀ ਦਾ ਮੋਹ। ਉਂਜ ਇਸ ਪਰਿਵਾਰ ਦੇ ਮੁਖੀ-ਸਾਡੇ ਪਾਪਾ-ਸੰਪੂਰਨ ਤੋਰ ਉੱਤੇ ਧਾਰਮਿਕ ਵਿਅਕਤੀ ਆਖੇ ਜਾ ਸਕਦੇ ਹਨ। ਗਿਆਨ-ਵਿਗਿਆਨ ਦੇ ਪ੍ਰੇਮੀ, ਮਿੱਤ੍ਰਾਂ ਦੇ ਮਿੱਤ੍ਰ, ਬੱਚਿਆਂ ਵਿੱਚ ਬੱਚੇ, ਬੁੱਢਿਆਂ ਵਿੱਚ ਬੁੱਢੇ ਅਤੇ ਜੁਆਨਾਂ ਵਿੱਚ ਜੁਆਨ ਹੁੰਦਿਆਂ ਹੋਇਆ ਉਹ ਅਸਲ ਵਿੱਚ ਬਚਪਨ ਦੀ ਸਰਲਤਾ ਦੇ ਧਾਰਨੀ ਹਨ। ਉਨ੍ਹਾਂ ਦੀ ਸੁਹਬਤ ਇੱਕ ਸੁਭਾਗ ਹੈ। ਮੇਰੇ ਲਈ ਸਭ ਤੋਂ ਵੱਡੀ ਕਸ਼ਿਸ਼ ਵਾਲੀ ਗੱਲ ਇਹ ਹੈ ਕਿ ਉਹ ਫਲਸਵੇ ਦੀ ਲਗਨ ਵਾਲੇ ਹਨ। ਉਨ੍ਹਾਂ ਦਾ ਕਮਰਾ ਉੱਤਮ ਪੁਸਤਕਾਂ ਨਾਲ ਭਰਿਆ ਪਿਆ ਹੈ। ਉਸ ਕਮਰੇ ਵਿੱਚ ਜਾ ਕੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਹੋਏ ਬੀਤੇ ਸਾਰੇ ਦਾਨਿਆਂ ਦੀ ਮਹਿਫ਼ਿਲ ਵਿੱਚ ਜਾ ਬੈਠੇ ਹੋ। ਪਾਪਾ ਨਾਲ ਗੱਲਾਂ ਕਰਨਾ ਪੁਰਾਣੇ ਦਾਰਸ਼ਨਿਕਾਂ ਨਾਲ ਵਾਰਤਾਲਾਪ ਕਰਨ ਦੇ ਤੁੱਲ ਹੋ।
ਤੇਰੇ ਜੀਜਾ ਜੀ ਦੇ ਮਾਤਾ ਜੀ ਤਾਂ ਸਾਡੇ ਸਭ ਦੇ ਮਾਤਾ ਜੀ ਹਨ। ਦੁੱਧ ਦੇ ਭਰੇ ਹੋਏ ਪਿਆਲੇ ਉਤੇ ਚਮੇਲੀ ਦੀ ਫੁੱਲ ਵਾਲੀ ਸਾਖੀ ਤਾਂ ਅਸਾਂ ਸੁਣੀ ਹੋਈ ਹੈ; ਪ੍ਰੰਤੂ ਇਸ ਸਾਖੀ ਦਾ ਸਾਖਿਆਤਕਾਰ ਸਾਡੇ ਮਾਤਾ ਜੀ ਹਨ। ਪੜ੍ਹੇ ਹੋਏ ਨਹੀਂ ਹਨ, ਪਰ ਜਗਤ ਦੇ ਤਮਾਸ਼ੇ ਨੂੰ ਜਿਸ ਨਿਰਲੇਪਤਾ ਨਾਲ ਵੇਖਦੇ ਹਨ ਅਤੇ ਹਰ ਹੋਣੀ ਨੂੰ ਜਿਸ ਧੀਰਜ ਨਾਲ ਸਵੀਕਾਰ ਕਰਦੇ ਹਨ, ਉਹ ਜੁਗਤੀ ਕਿਸੇ ਸਰਸਵਤੀ ਨੂੰ ਵੀ ਇਨ੍ਹਾਂ ਕੋਲੋਂ ਸਿੱਖਣ ਦੀ ਲੋੜ ਹੈ।
ਇਹ ਪ੍ਰਾਪਤੀਆਂ ਏਨੀਆਂ ਅਦਭੁੱਤ ਸਨ ਕਿ ਮੈਨੂੰ ਇਸ ਸਭ ਕੁਝ ਦੇ ਵਾਸਤਵਿਕ ਹੋਣ ਦਾ ਵਿਸ਼ਵਾਸ ਨਹੀਂ ਸੀ ਹੁੰਦਾ। ਪਿਛਲੇ ਸਾਰੇ ਮਹੀਨੇ ਮੈਂ ਇਹੋ ਜਾਣਨ ਦਾ ਯਤਨ ਕਰਦੀ ਰਹੀ ਹਾਂ ਕਿ ਇਹ ਸੁਪਨਾ ਹੋ ਜਾ ਅਸਲੀਅਤ। ਭਲੀ-ਭਾਂਤ ਨਿਰਣਾ ਕਰ ਲੈਣ ਤੋਂ ਪਹਿਲਾਂ ਮੈਂ ਤੈਨੂੰ ਇਹ ਸਭ ਕੁਝ ਲਿਖਣਾ ਨਹੀਂ ਸਾਂ ਚਾਹੁੰਦੀ। ਹੁਣ ਜਦੋਂ ਮੈਨੂੰ ਯਕੀਨ ਹੋ ਗਿਆ ਹੈ ਕਿ ਇਹ ਪਰਿਵਾਰ ਇਸ ਜਗਤ ਦੀ ਇੱਕ ਵਾਸਤਵਿਕਤਾ ਹੈ ਅਤੇ ਮੇਰਾ ਇਸ ਪਰਿਵਾਰ ਨਾਲ ਸੰਬੰਧ ਇੱਕ ਜੀਉਂਦੀ ਜਾਗਦੀ ਸੱਚਾਈ ਹੈ ਤਾਂ ਤੈਨੂੰ ਪੱਤਰ ਲਿਖਣ ਹੀ ਵਾਲੀ ਸਾਂ ਕਿ ਤੇਰਾ ਪੱਤਰ ਆ ਗਿਆ ਹੈ। ਇੰਗਲੈਂਡ ਦੀ ਪ੍ਰਕ੍ਰਿਤਿਕ ਸੁੰਦਰਤਾ ਨੇ ਵੀ ਮੇਰੇ ਪੱਤਰ ਨੂੰ ਲੇਟ ਕੀਤਾ ਹੈ। ਪਿਛਲੇ ਛੇ ਮਹੀਨੇ ਭਾਵੇਂ ਸਰਦੀਆ ਦੇ ਮਹੀਨੇ ਸਨ ਤਾਂ ਵੀ ਤੇਰੇ ਜੀਜਾ ਜੀ ਨੇ ਸਾਰੀ ਵਲੈਤ ਵਿਖਾ ਦਿੱਤੀ ਹੈ ਮਹੀਨਿਆਂ ਵਿੱਚ। ਜਿਨ੍ਹਾਂ ਵਾਦੀਆਂ ਅਤੇ ਝੀਲਾਂ ਨੇ ਸ਼ੈਲੇ, ਕੀਟਸ ਅਤੇ ਵਰਡਜ਼ਵਰਥ ਪੈਦਾ ਕੀਤੇ ਸਨ, ਉਨ੍ਹਾਂ ਦੀ ਯਾਤਰਾ ਕਰਦਿਆਂ ਇਹ ਛੇ ਮਹੀਨੇ ਕਿਵੇਂ ਉੱਡ ਪੁੱਡ ਗਏ ਕੁਝ ਪਤਾ ਹੀ ਨਹੀਂ ਲੱਗਾ। ਵਲੈਤੀ ਸਰਦੀਆਂ ਦੀ ਸੁੰਞ ਮੈਨੂੰ ਬਹੁਤ ਚੰਗੀ ਲੱਗੀ।
ਤੂੰ ਮੇਰੇ ਵੱਲੋਂ ਪੱਤਰ ਨਾ ਲਿਖਣ ਦਾ ਗਿਲਾ ਕੀਤਾ ਹੈ ਜਿਸ ਦੇ ਟਾਕਰੇ ਜਾਂ ਬਦਲੇ ਵਿੱਚ ਮੈਂ ਵੀ ਇੱਕ ਗਿਲਾ ਕਰਨ ਦੀ ਲੋੜ ਮਹਿਸੂਸ ਕਰਦੀ ਹਾਂ। ਤੂੰ ਆਪਣੇ ਪੱਤਰ ਵਿੱਚ ਇੱਕ ਸ਼ਬਦ ਦੀ ਵਰਤੋਂ ਬਹੁਤ ਕੀਤੀ ਹੈ। ਉਹ ਸ਼ਬਦ ਹੈ 'ਚਿੱਠੀ'। ਅਰੇ ਰੇ ਰੇ। ਇਸ ਨੂੰ ਲਿਖਦਿਆਂ ਮੇਰੀ ਕਲਮ ਨੇ ਕਿੰਨਾ ਕਿਰਕਿਰਾ-ਪਨ ਮਹਿਸੂਸ ਕੀਤਾ ਹੈ। ਇਹ ਸ਼ਬਦ ਕਿੰਨਾ ਖਰ੍ਹਵਾ ਅਤੇ ਕਠੋਰ ਹੈ। ਇਸ ਦੀ ਥਾਂ 'ਪੱਤਰ' ਲਿਖਿਆ ਨਾ ਤਾਂ ਤੇਰਾ ਧਰਮ ਖ਼ਤਰੇ ਵਿੱਚ ਪੈਂਦਾ ਹੈ ਅਤੇ ਨਾ ਹੀ ਪੰਜਾਬੀ ਬੋਲੀ, ਹਿੰਦੀ ਭਾਸ਼ਾ ਦੀ ਮਕਰੂਜ਼ ਹੀ ਮੰਨੀ ਜਾਂਦੀ ਹੈ। ਮਕਰੂਜ਼ ਦੇ ਅਰਥ ਹਨ ਕਰਜ਼ਦਾਰ; ਜਿਸ ਨੇ ਕਿਸੇ ਕੋਲੋਂ ਕਰਜ਼ਾ ਲਿਆ ਹੋਵੇ। ਇਸ ਪਰਿਵਾਰ ਨੂੰ
ਉਰਦੂ ਅਤੇ ਫਾਰਸੀ ਨਾਲ ਵੀ ਸਨੇਹ ਹੈ। ਇਸ ਲਈ ਮੇਰੀ ਬੋਲੀ ਵਿੱਚ ਵੀ ਇਨ੍ਹਾਂ ਬੋਲੀਆਂ ਦੇ ਸ਼ਬਦ ਰਲਦੇ ਜਾ ਰਹੇ ਹਨ। ਪੰਜਾਬੀ ਕੋਲ ਪਹਿਲਾਂ ਵੀ ਉਰਦੂ ਫ਼ਾਰਸੀ ਦਾ ਦਿੱਤਾ ਹੋਇਆ ਬਹੁਤ ਕੁਝ ਹੈ। ਉਂਜ ਹਿੰਦੀ ਕੋਲੋਂ ਵੀ ਕੁਝ ਲਿਆ ਜਾ ਸਕਦਾ ਹੈ; ਹੋਰ ਨਹੀਂ ਤਾਂ ਤੇਰੇ ਨਾਂ ਦੇ ਸ਼ਬਦਜੋੜ ਸੋਧੇ, ਸਵਾਰੇ ਅਤੇ ਸੱਭਿਆਏ ਜਾ ਸਕਦੇ ਹਨ।
ਤੂੰ ਇੱਕ ਅਨੋਖਾ ਵਿਅਕਤੀ ਵੇਖਿਆ ਹੈ ਅਤੇ ਮੈਂ ਇੱਕ ਅਨੋਖਾ ਪਰਿਵਾਰ। ਤੂੰ ਹੈਰਾਨ ਹੈ ਕਿ ਅਨੈਤਿਕਤਾ ਦੇ ਕੱਲਰ ਵਿੱਚ ਨੈਤਿਕ ਸੰਕੋਚ ਦਾ ਕਮਲ ਕਿਵੇਂ ਉੱਗ ਪਿਆ ਅਤੇ ਮੈਂ ਹੈਰਾਨ ਹਾਂ ਕਿ ਪਰਿਵਾਰਕ ਅਸਥਿਰਤਾ ਦੀ ਅਸਾਧ ਸਮੱਸਿਆ ਦੇ ਰੋਗੀ ਸਮਾਜ ਦੇ ਰੇਗਿਸਤਾਨ ਵਿੱਚ ਇਹ ਨਿੱਕਾ ਜਿਹਾ ਨਖ਼ਲਿਸਤਾਨ, ਬਿਨਾਂ ਕਿਸੇ ਉਚੇਚੇ ਯਤਨ ਦੇ, ਆਪਣੀ ਸੁੰਦਰਤਾ ਅਤੇ ਸੀਤਲਤਾ ਨੂੰ ਕਿਵੇਂ ਕਾਇਮ ਰੱਖ ਰਿਹਾ ਹੈ।
ਇਸ ਪਰਿਵਾਰ ਵਿੱਚ ਛੋਟੇ ਮੋਟੇ ਸਾਰੇ ਪ੍ਰਸ਼ਨ ਪਰਿਵਾਰਕ ਇਕੱਤਰਤਾ ਵਿੱਚ ਵਿਚਾਰੇ ਜਾਂਦੇ ਹਨ। ਸਾਰਾ ਪਰਿਵਾਰ ਇਕੱਠਾ ਬੈਠ ਜਾਂਦਾ ਹੈ; ਕੋਈ ਕੁਰਸੀ ਉੱਤੇ ਤੇ ਕੋਈ ਭੁੰਜੇ ਗਲੀਚੇ ਉੱਤੇ। ਮਾਤਾ ਜੀ ਅਜੇਹੀ ਕਿਸੇ ਇਕੱਤਰਤਾ ਵਿੱਚੋਂ ਗ਼ੈਰ ਹਾਜ਼ਰ ਭਾਵੇਂ ਨਹੀਂ ਹੁੰਦੇ, ਪਰ ਆਪਣੇ ਵੱਲੋਂ ਕੋਈ ਹਿੱਸਾ ਨਹੀਂ ਪਾਉਂਦੇ। ਉਨ੍ਹਾਂ ਨੂੰ ਵੇਖ ਕੇ ਪ੍ਰਤੀਤ ਹੁੰਦਾ ਹੈ ਕਿ ਉਹ ਅਜੇਹੇ ਅਵਸਰਾਂ ਦਾ ਖੂਬ ਆਨੰਦ ਲੈਂਦੇ ਹਨ। ਗੱਲਬਾਤ ਵਿੱਚ ਜਦੋਂ ਵੀ ਕੋਈ ਬੇ-ਤਰਤੀਬੀ ਹੁੰਦੀ ਜਾਪੇ ਜਾਂ ਕੋਈ ਉੱਚਾ, ਕਾਹਲਾ ਜਾਂ ਬੇ-ਵਾਰੀ ਬੋਲੇ ਤਾਂ' ਪਾਪਾ ਕੁਝ ਨਹੀਂ ਕਹਿੰਦੇ। ਅਨੁਸ਼ਾਸਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਮਾਤਾ ਜੀ ਦੀ ਹੁੰਦੀ ਹੈ। ਉਹ ਆਮ ਕਰਕੇ 'ਹੋਲੀ', 'ਸੁਣੋ', 'ਨਾ ਭਈ', 'ਜ਼ਰਾ ਠਹਿਰ ਜਾ', ਇਹ ਤਿੰਨ ਚਾਰ ਸ਼ਬਦ ਜਾਂ ਵਾਕਅੰਸ਼ ਹੀ ਉਚਾਰਦੇ ਹਨ। ਹਰ ਕੋਈ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦਾ ਹੈ ਪਾਪਾ ਵੀ। ਮਾਤਾ ਜੀ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਆਗਿਆ ਸਰਵੋਤਮ ਹੈ। ਪਰਿਵਾਰਕ ਇਕੱਤਰਤਾ ਤੋਂ ਛੁੱਟ ਹੋਰ ਕਿਸੇ ਸਮੇਂ ਉਹ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਨ ਦੀ ਲੋੜ ਮਹਿਸੂਸ ਨਹੀਂ ਕਰਦੇ।
ਜਿਸ ਦਿਨ ਤੇਰਾ ਪੱਤਰ ਮਿਲਿਆ ਸੀ ਉਸੇ ਸ਼ਾਮ ਮੈਂ ਪੱਤਰ ਹੱਥ ਵਿੱਚ ਫੜੀ ਪਾਪਾ ਕੋਲ ਗਈ ਅਤੇ ਆਖਿਆ, "ਪਾਪਾ ਇੱਕ ਜ਼ਰੂਰੀ ਪੱਤਰ ਆਇਆ ਹੈ। ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਅਤੇ ਉੱਤਰ ਦੇਣ ਲਈ ਤੁਹਾਡੀ ਸਹਾਇਤਾ ਵੀ ਲੈਣੀ ਹੈ।"
"ਅੱਛਾ ਜੀ, ਪੱਤਰ ਆ ਹੀ ਗਿਆ।"
"ਪਾਪਾ, ਤੁਹਾਨੂੰ ਇਸ ਪੱਤਰ ਦੇ ਆਉਣ ਦਾ ਪਹਿਲਾਂ ਹੀ ਪਤਾ ਸੀ ?"
ਉਨ੍ਹਾਂ ਨੇ ਮੁਸਕਰਾ ਕੇ ਆਖਿਆ, "ਬੇਟਾ, ਝਾਈ ਉਦਾਸ ਹੋਵੇਗੀ। ਪਿਤਾ ਜੀ ਪ੍ਰੇਸ਼ਾਨ ਹੋਣਗੇ। ਪੱਤਰ ਤਾਂ ਲਿਖਣਗੇ ਹੀ। ਇਹ ਜਾਣਨਾ ਕੋਈ ਔਖਾ ਕੰਮ ਨਹੀਂ।"
"ਨਹੀਂ ਪਾਪਾ, ਇਹ ਪਿਤਾ ਜੀ ਦਾ ਪੱਤਰ ਨਹੀਂ। ਉਨ੍ਹਾਂ ਦੇ ਪੱਤਰ ਤਾਂ ਸਿੱਧੇ ਤੁਹਾਨੂੰ ਆਉਂਦੇ ਹਨ। ਇਹ ਮੇਰੀ ਇੱਕ ਸਹੇਲੀ ਦਾ ਪੱਤਰ ਹੈ।"
"ਬਹੁਤ ਸੁਆਦਲਾ ਹੋਵੇਗਾ। ਛੇਤੀ ਸੁਣਾ। ਪਰ ਕੋਈ ਪਰਦੇ ਵਾਲੀ ਗੱਲ.....?" ਉਹ ਨੀਝ ਲਾ ਕੇ ਮੇਰੇ ਮੂੰਹ ਵੱਲ ਵੇਖ ਰਹੇ ਸਨ। ਮੈਂ ਕਿਹਾ, "ਅੱਛਾ, ਹੁਣ ਧਿਆਨ ਨਾਲ ਸੁਣੋ।"
ਮੈਂ ਤੇਰਾ ਪੱਤਰ ਪੜ੍ਹ ਕੇ ਸੁਣਾਇਆ ਅਤੇ ਜਿੱਥੇ ਜਿੱਥੇ ਤੂੰ ਪੱਤਰ ਦੀ ਥਾਂ ਸ਼ਬਦ 'ਚਿੱਠੀ' (ਫਿਰ ਕਲਮ ਦਾ ਮੂੰਹ ਕਿਰਕਿਰਾ ਹੋ ਗਿਆ। ਲਿਖਿਆ ਸੀ ਓਥੇ ਓਥੇ, ਜ਼ਰਾ ਅਟਕ ਅਟਕ ਕੇ, ਮੈਨੂੰ ਤੇਰੇ ਵਾਕਾਂ ਵਿੱਚ ਲੋੜੀਂਦੀ ਤਬਦੀਲੀ ਕਰਨੀ ਪਈ। ਪੱਤਰ ਸੁਣ ਕੇ ਉਨ੍ਹਾਂ ਨੇ ਕਿਸੇ
ਆਸ਼ਾ ਭਰਪੂਰ ਆਨੰਦ ਦਾ ਅਨੁਭਵ ਕਰ ਲਿਆ ਪ੍ਰਤੀਤ ਹੁੰਦਾ ਸੀ। ਕੁਝ ਚਿਰ, ਅੱਖਾਂ ਮੀਟੀ, ਸਿਰ ਹਿਲਾਉਂਦੇ, "ਵਾਹ, ਵਾਹ" ਅਤੇ "ਆ ਹਾ ਹਾਹਾ" ਦਾ ਉਚਾਰਣ ਕਰਦੇ ਰਹੇ। ਮੈਂ ਕਿਹਾ, "ਕੀ ਗੱਲ ਪਾਪਾ ?"
"ਹਮਾਰੇ ਚਮਨ ਮੇਂ ਦੀਦਾਵਰ ਆਇਆ ਹੈ। ਕਭੀ ਹਮ ਉਸ ਕੇ, ਕਭੀ ਅਪਨੇ ਚਮਨ ਕੋ ਦੇਖਤੇ ਹੈਂ।"
"ਪਾਪਾ, ਤੁਸਾਂ ਤਾਂ ਗਾਲਿਬ ਅਤੇ ਇਕਬਾਲ ਨੂੰ ਇਕੱਠੇ ਕਰ ਦਿੱਤਾ ਹੈ।"
"ਵਿਚਕਾਰ ਆਪ ਬੈਠ ਗਿਆ ਹਾਂ। ਇਹ ਮਿਲਾਪ ਨਹੀਂ ਨਰੜ ਹੈ। ਅਣਜਾਣੇ ਗਲਤੀ ਹੋ ਗਈ। ਚਲੋ ਦੋਹਾਂ ਕੋਲੋਂ ਮੁਆਫ਼ੀ ਮੰਗ ਲੈਂਦੇ ਹਾਂ।"
"ਇਸ ਪੱਤਰ ਦਾ ਉੱਤਰ ਜਰਾ ਜਲਦੀ ਦੇਣਾ ਚਾਹੁੰਦੀ ਹਾਂ।"
"ਤੇਰੇ ਲਈ ਕੀ ਔਖਾ ਹੈ। ਉਂਜ ਇਹ ਪ੍ਰਸ਼ਨ ਇਤਿਹਾਸਕ ਹੈ, ਦਾਰਸ਼ਨਿਕ ਨਹੀਂ। ਅਰੇ ਨਹੀਂ। ਸ਼ਾਇਦ ਦਾਰਸ਼ਨਿਕ ਵੀ ਹੈ।"
"ਪਾਪਾ, ਸੂਰਜ ਦੀ ਰੋਸ਼ਨੀ ਵਿੱਚ ਮੋਮਬੱਤੀਆਂ ਜਗਾਉਣ ਦੀ ਭੁੱਲ ਕੋਈ ਨਹੀਂ ਕਰਦਾ। ਪ੍ਰਸ਼ਨ ਇਤਿਹਾਸਕ ਹੋਵੇ ਜਾਂ ਦਾਰਸ਼ਨਿਕ, ਉੱਤਰ ਤੁਸਾਂ ਹੀ ਦੇਣਾ ਹੈ।"
"ਚਲੇ ਇਉਂ ਕਰਦੇ ਹਾਂ ਕਿ ਸਾਰੇ ਮਿਲ ਕੇ ਉੱਤਰ ਦਿੰਦੇ ਹਾਂ। ਸਨਿਚਰਵਾਰ ਦੀ ਸ਼ਾਮ ਨੂੰ ਇੱਕ ਮੀਟਿੰਗ ਰੱਖ ਲਵੋ।"
ਕੀ ਇਹ ਕਿਆਸੋਪਰੀ ਗੱਲ ਨਹੀਂ ਕਿ ਘਰ ਦੀ ਨੋਂਹ ਨੂੰ ਆਏ ਇੱਕ ਸਹੇਲੀ ਦੇ ਪੱਤਰ ਦਾ ਉੱਤਰ ਦੇਣ ਲਈ ਸਾਰਾ ਪਰਿਵਾਰ ਇਕੱਠਾ ਬੈਠੇ, ਪੱਤਰ ਸੁਣੇ, ਉਸ ਉੱਤੇ ਵਿਚਾਰ ਕਰੇ, ਅਤੇ ਕੀ ਉੱਤਰ ਦੇਣਾ ਹੈ ਉਸ ਵਿੱਚ ਆਪੋ ਆਪਣਾ ਹਿੱਸਾ ਪਾਵੇ ? ਪ੍ਰੰਤੂ ਇਸ ਪਰਿਵਾਰ ਲਈ ਇਹ ਇੱਕ ਸਾਧਾਰਣ ਜਿਹੀ ਗੱਲ ਹੈ। ਇਸ ਪਰਿਵਾਰ ਦੇ ਜੀਅ ਮਿਲ ਬੈਠਣ ਅਤੇ ਖ਼ੁਸ਼ ਹੋਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਉਚੇਦੇ ਯਤਨ ਨਾਲ ਅਜੇਹੇ ਮੌਕੇ ਪੈਦਾ ਕਰ ਲੈਂਦੇ ਹਨ। ਅਗਲੀ ਛੁੱਟੀ ਉਤੇ ਰਸੋਈ ਵਿੱਚ ਕੀ ਕੁਝ ਪਕਾਇਆ ਜਾਣ ਵਾਲਾ ਹੈ। ਅਮਕੇ ਮਿੱਤਰ ਦੇ ਲੜਕੇ ਦੇ ਜਨਮ-ਦਿਨ ਉੱਤੇ ਕੀ ਤੋਹਫਾ ਦਿੱਤਾ ਜਾਣਾ ਚਾਹੀਦਾ ਹੈ। ਇਤਿਆਦਿਕ ਗੱਲਾਂ ਤੋਂ ਲੈ ਕੇ ਦਾਰਸ਼ਨਿਕਾਂ, ਸਾਹਿਤਕਾਰਾਂ, ਕਲਾਕ੍ਰਿਤੀਆਂ ਅਤੇ ਸਿਧਾਂਤਾਂ ਉਤੇ ਗੰਭੀਰ ਵਿਚਾਰਾਂ ਲਈ ਵੀ ਇਕੱਠੇ ਹੋਣ ਦਾ ਰਿਵਾਜ ਹੈ। ਗੰਭੀਰ ਵਿਚਾਰ ਦਾ ਇਹ ਪਹਿਲਾ ਮੌਕਾ ਸੀ ਮੇਰੇ ਲਈ, ਕਿਸੇ ਪਰਿਵਾਰਿਕ ਇਕੱਤਰਤਾ ਵਿੱਚ ਇਸ ਤੋਂ ਪਹਿਲਾਂ ਇਹੋ ਵਿਚਾਰਾਂ ਹੁੰਦੀਆਂ ਸਨ ਕਿ ਇਸ ਵੇਰ ਕਿਸ ਪਾਸੇ ਜਾਣਾ ਹੈ ਅਤੇ ਅਗਲੇ ਐਤਵਾਰ ਕਿਸ ਨੂੰ ਘਰ ਬੁਲਾਉਣਾ ਹੈ। ਇਸ ਪਰਿਵਾਰਕ ਇਕੱਤ੍ਰਤਾ ਵਿੱਚ ਪਾਪਾ ਨੇ ਆਪਣੇ ਇੱਕ ਮਿੱਤਰ ਨੂੰ ਉਚੇਚਾ ਬੁਲਾ ਲਿਆ ਸੀ ਅਤੇ ਉਨ੍ਹਾਂ ਦਾ ਛੋਟਾ ਵੀਰ (ਚਚੇਰਾ ਭਰਾ) ਅਚਾਨਕ ਆ ਗਿਆ ਸੀ। ਇਸ ਮੀਟਿੰਗ ਦੀ ਸਾਰੀ ਕਾਰਵਾਈ ਤੈਨੂੰ ਹੂ-ਬ-ਹੂ ਲਿਖ ਰਹੀ ਹਾਂ। ਸ਼ਬਦ ਮੇਰੇ ਆਪਣੇ ਨਹੀਂ ਹਨ ਸਗੋਂ ਬੋਲਣ ਵਾਲਿਆਂ ਦੇ ਹਨ। ਤੇਰੇ ਜੀਜਾ ਜੀ ਨੇ ਇਸ ਇਕੱਰਤਾ ਦੀ ਵੀਡੀਓ ਫਿਲਮ ਵੀ ਤਿਆਰ ਕਰ ਲਈ ਸੀ ਅਤੇ ਕੈਸਟ ਰਿਕਾਰਡਰ ਉਤੇ ਵੀ ਰਿਕਾਰਡਿੰਗ ਕਰ ਲਈ ਸੀ। ਮੈਂ ਕੈਸਟ ਟੇਪ ਸੁਣ ਕੇ ਤੈਨੂੰ ਉੱਤਰ ਲਿਖ ਰਹੀ ਹਾਂ। ਵੀਡੀਓ ਟੇਪ ਦੀ ਕਾਪੀ ਤੈਨੂੰ ਘੱਲ ਦਿਆਂਗੀ। ਤੂੰ ਵੇਖੇਗੀ ਕਿ ਤੇਰੇ ਪੱਤਰ ਨੂੰ ਕਿੰਨੀ ਇਕਾਗਰਤਾ ਨਾਲ ਸੁਣਿਆ ਗਿਆ ਸੀ। ਪੱਤਰ ਦੀ ਸਮਾਪਤੀ ਉਤੇ ਤੇਰੇ ਜੀਜਾ ਜੀ ਨੇ ਆਖਿਆ,
"ਬੰਦੇ ਨੂੰ ਸੋਚਣਾ ਆਉਂਦਾ ਹੈ। ਜ਼ਰੂਰ ਪੜ੍ਹਿਆ-ਲਿਖਿਆ ਆਦਮੀ ਹੋਵੇਗਾ। ਪਰ ਚਪੜਾਸੀ ਦਾ ਕੰਮ ਕਿਉਂ ਕਰਦਾ ਹੈ ? ਇਸ ਗੱਲ ਦੀ ਸਮਝ ਨਹੀਂ ਆਈ। ਸਾਡਾ ਦੇਸ਼.... ।"
ਪਾਪਾ ਦੇ ਮਿੱਤਰ ਨੇ ਵਾਕ ਪੂਰਾ ਨਹੀਂ ਹੋਣ ਦਿੱਤਾ, "ਨਹੀਂ ਬੇਟਾ, ਪੜ੍ਹੇ-ਲਿਖੇ ਆਦਮੀ ਸੋਚਣਯੋਗ ਨਹੀਂ ਰਹਿੰਦੇ।"
"ਤੁਸਾਂ ਉਸ ਦੀ ਗੱਲ ਪੂਰੀ ਨਹੀਂ ਹੋਣ ਦਿੱਤੀ।" ਇਹ ਮਾਤਾ ਜੀ ਦੀ ਆਵਾਜ਼ ਸੀ। "ਓ ਸੌਰੀ। ਬੇਟਾ, ਤੁਸੀਂ ਗੱਲ ਕਰ ਲਵੋ।"
"ਮੈਂ ਤਾਂ ਬੱਸ ਇਹੋ ਕਹਿਣਾ ਸੀ ਕਿ ਸਾਡਾ ਦੇਸ਼ ਜੀਨੀਅਸ ਦਾ ਮੁੱਲ ਪਾਉਣਾ ਨਹੀਂ ਜਾਣਦਾ।"
"ਪ੍ਰਤਿਭਾ ਨੂੰ ਪਤਾ ਹੁੰਦਾ ਹੈ ਕਿ ਉਹ ਅਮੁੱਲ ਹੈ। ਉਹ ਵਿਕਾਊ ਮਾਲ ਬਣ ਕੇ ਮੰਡੀ ਵਿੱਚ ਨਹੀਂ ਆਉਂਦੀ। ਜੇ ਆ ਜਾਵੇ ਤਾਂ ਪ੍ਰਤਿਭਾ ਕਾਹਦੀ ? ਵਿੱਦਿਆ ਵਿਦਵਾਨ ਪੈਦਾ ਕਰਦੀ ਹੈ, ਵਿਚਾਰਵਾਨ ਨਹੀਂ।" ਆਪਣੀ ਗੱਲ ਸਮਾਪਤ ਕਰ ਲੈਣ ਪਿੱਛੋਂ ਛੋਟੇ ਵੀਰ ਨੇ ਆਪਣੇ ਵੱਡੇ ਭਰਾਤਾ (ਪਾਪਾ) ਵੱਲ ਇਉਂ ਵੇਖਿਆ ਜਿਵੇਂ ਆਪਣੀ ਕਹੀ ਗੱਲ ਬਾਰੇ ਉਨ੍ਹਾਂ ਦਾ ਨਿਰਣਾ ਜਾਣਨਾ ਚਾਹੁੰਦਾ ਹੋਵੇ। ਪਾਪਾ ਨੇ ਆਪਣਾ ਧਿਆਨ ਉਸ ਵੱਲੋਂ ਹਟਾ ਕੇ ਆਪਣੇ ਮਿੱਤਰ ਵੱਲ ਵੇਖਿਆ। ਮਿੱਤਰ ਨੇ ਜ਼ਰਾ ਮੁਸਕਰਾ ਕੇ ਆਖਿਆ, "ਵੀਰ ਜੀ, ਤੁਸੀਂ ਦੱਸੋ।"
.ਪਾਪਾ ਕਹਿਣ ਲੱਗੇ, "ਵਿੱਦਿਆ ਅਤੇ ਪ੍ਰਤਿਭਾ ਦੇ ਸੰਬੰਧ ਦੀ ਗੱਲ ਕਾਫੀ ਮਹੱਤਵਪੂਰਣ ਹੈ। ਮੇਰਾ ਖਿਆਲ ਹੈ ਕਿ ਪ੍ਰਤਿਭਾ ਵੀ ਨਿਰੋਲ ਅਲੌਕਿਕ ਵਸਤੂ ਨਹੀਂ ਮੰਨੀ ਜਾਣੀ ਚਾਹੀਦੀ। ਇਹ ਇੱਕ ਵਿਕਾਸ ਹੈ, ਇੱਕ ਉਸਾਰੀ ਹੈ, ਅਤੇ ਵਿੱਦਿਆ ਦਾ ਜਾਂ ਕਿਸੇ 'ਵਿਸ਼ੇਸ਼ ਪ੍ਰਕਾਰ ਦੀ ਵਿੱਦਿਆ' ਦਾ ਇਸ ਉਸਾਰੀ ਨਾਲ ਗੂਹੜਾ ਸੰਬੰਧ ਹੈ। ਇਸ ਨੋਜੁਆਨ ਨੂੰ ਵੀ ਕਿਸੇ ਨਾ ਕਿਸੇ ਪ੍ਰਕਾਰ ਦੀ ਵਿੱਦਿਆ ਨੇ ਕੋਈ ਨਾ ਕੋਈ ਸਹਾਇਤਾ ਜ਼ਰੂਰ ਦਿੱਤੀ ਹੈ। ਇਸ ਵਿਸ਼ੇ ਉੱਤੇ ਵਿਚਾਰ ਫਿਰ ਕਿਸੇ ਵੇਲੇ ਕਰਾਂਗੇ। ਅੱਜ ਤਾਂ ਇਹ ਵੇਖੀਏ ਕਿ ਉਸ ਦੇ ਪੱਤਰ ਵਿੱਚੋਂ ਕਿਹੜੀਆਂ-ਕਿਹੜੀਆਂ ਅਜੇਹੀਆਂ ਸੋਚਾਂ ਉਪਜਦੀਆਂ ਹਨ, ਜਿਨ੍ਹਾਂ ਦਾ ਜ਼ਿਕਰ ਅਤੇ ਉੱਤਰ ਜ਼ਰੂਰੀ ਹੈ।" ਮੇਰੇ ਵੱਲ ਵੇਖ ਕੇ ਉਨ੍ਹਾਂ ਨੇ ਆਖਿਆ, "ਇਹ ਤੂੰ ਹੀ ਦੱਸ ਬੇਟਾ, ਕਿਉਂਕਿ ਪੱਤਰ ਦਾ ਉੱਤਰ ਤੂੰ ਲਿਖਣਾ ਹੈ।"
ਮੈਂ ਆਖਿਆ, "ਪਹਿਲੀ ਗੱਲ ਤਾਂ ਇਹ ਕਿ ਉਸ ਨੇ ਯਥਾਰਥਵਾਦ ਨੂੰ ਕਲਾ ਦਾ ਕਲੰਕ ਅਤੇ ਯਥਾਰਥ ਨੂੰ ਸਾਹਿਤ ਲਈ ਜਾਂ ਸ੍ਰੇਸ਼ਟ ਸਾਹਿਤ ਲਈ ਅਢੁਕਵਾਂ ਵਿਸ਼ਾ ਆਖਿਆ ਹੈ ਅਤੇ ਦੂਜੀ ਇਹ ਕਿ ਮੇਰੀ ਸਹੇਲੀ ਪੈਰੀਕਲੀਜ਼ ਬਾਰੇ ਜਾਣਨਾ ਚਾਹੁੰਦੀ ਹੈ।"
ਤੇਰੇ ਜੀਜਾ ਜੀ ਦਾ ਛੋਟਾ ਵੀਰ ਬੋਲ ਪਿਆ, "ਕੁਝ ਕੁ ਗੱਲਾਂ ਮੇਰੀ ਸਮਝੇ ਨਹੀਂ ਪਈਆਂ।
ਜੇ ਦੱਸ ਦਿਓ ਕਿ ਇਹ ਯਥਾਰਥਵਾਦ ਕੀ ਬਲਾ ਹੈ ਤਾਂ ਸ਼ਾਇਦ ਮੈਂ ਵੀ ਕੁਝ ਜਾਣ ਸਕਾਂ।" ਉਸ ਦੇ ਚਾਚਾ ਜੀ ਨੇ ਆਖਿਆ, "ਯਥਾਰਥਵਾਦ ਦਾ ਮਤਲਬ ਹੈ ਰੀਅਲਇਜ਼ਮ। ਹੁਣ ਤਾਂ ਇਹ ਬਲਾ ਨਹੀਂ ਰਹੀ ਨਾ।"
"ਇਸ ਦੇ ਨਾਲ ਨਿੱਕੀਆਂ ਵੱਡੀਆਂ ਹੋਰ ਕਈ ਬਲਾਵਾਂ ਹਨ; ਪਰ ਮੈਂ ਟੋਹ-ਟਾਹ ਕੇ ਮਤਲਬ ਸਮਝਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਅੱਗੇ ਤੁਰੇ ਰਹੋ।"
"ਇਹ ਸਭ ਕੁਝ ਸੌਖਾ ਹੋ ਜਾਣਾ ਹੈ, ਬੇਟਾ। ਇਨ੍ਹਾਂ ਸ਼ਬਦਾਂ ਦੀ ਵਰਤੋਂ ਬਾਰ ਬਾਰ ਹੋਣੀ ਹੈ। ਤੂੰ ਇਨ੍ਹਾਂ ਦੇ ਪਸ਼ਿਅੰਤੀ ਅਤੇ ਮੱਧਿਅਮਾਂ ਰੂਪਾਂ ਤੋਂ ਜਾਣੂੰ ਹੈ। ਕੇਵਲ ਬੈਖਰੀ ਰੂਪ ਹੀ ਸਮਝਣ ਵਾਲਾ ਬਾਕੀ ਹੈ।"
"ਅੰਕਲ ਜੀ, ਤੁਸੀਂ ਤਾਂ ਗੱਲ ਹੋਰ ਵੀ ਗੁੰਝਲਦਾਰ ਕਰ ਦਿੱਤੀ ਹੈ। ਇਹ ਪਸ਼ਿਅੰਤੀ, ਮੱਧਿਅਮਾਂ ਅਤੇ ਬੇਖਰੀ ਦਾ ਕੀ ਚੱਕਰ ਹੈ?"
"ਇਹ ਗੱਲ ਏਥੇ, ਇਸ ਸਮੇਂ ਨਹੀਂ ਹਿਲਾਈ ਜਾ ਸਕਦੀ। 'ਰੂਪਾਂਤਰ' ਦੇ ਦੂਜੇ ਅੰਕ
ਵਿੱਚ ਇੱਕ ਲੇਖ ਛਪਿਆ ਸੀ 'ਭਾਸ਼ਾ ਕਿ ਮਾਤ-ਭਾਸ਼ਾ ਉਹ ਲੇਖ ਆਪਣੇ ਅੰਕਲ ਕੋਲ ਬੈਠ ਕੇ ਪੜ੍ਹ ਲਵੀਂ।"
"ਠੀਕ ਹੈ, ਪਾਪਾ। ਹੁਣ ਤੁਸੀਂ ਯਥਾਰਥਵਾਦ ਦੀ ਗੱਲ ਕਰੋ।"
"ਨਹੀਂ, ਵੀਰ ਜੀ, ਯਥਾਰਥਵਾਦ ਉਸ ਨੌਜੁਆਨ ਦਾ ਵਿਸ਼ਾ ਹੈ। ਉਸ ਨੂੰ ਇਸ ਬਾਰੇ ਕਹਿ ਲੈਣ ਦਿਓ। ਤੁਸੀਂ ਪੈਰੀਕਲੀਜ਼ ਦੀ ਗੱਲ ਕਰੋ।"
"ਜ਼ਰਾ ਠਹਿਰ ਕੇ। ਮੈਂ ਕੈਸਟ ਬਦਲ ਨਵਾਂ। ਜ਼ਰਾ ਚੈੱਕ ਕਰ ਲਵਾਂ ਕਿ ਵੀਡੀਓ ਉਤੇ ਰਿਕਾਰਡਿੰਗ ਵੀ ਠੀਕ ਹੋ ਰਹੀ ਹੈ।"
ਤੇਰੇ ਜੀਜਾ ਜੀ ਇਹ ਕਹਿ ਕੇ ਆਪਣੇ ਕੰਮ ਵਿੱਚ ਰੁੱਝ ਗਏ। ਮਾਤਾ ਜੀ ਉੱਠ ਕੇ ਕਿਚਨ ਵੱਲ ਚਲੇ ਗਏ ਅਤੇ ਹਮੇਸ਼ਾ ਵਾਂਗ ਪਾਪਾ ਵੀ ਉਨ੍ਹਾਂ ਦੀ ਸਹਾਇਤਾ ਲਈ ਉੱਥੇ ਪਹੁੰਚ ਗਏ। ਪਾਪਾ ਕਿਚਨ ਵਿੱਚ ਚਾਹ ਦਾ ਸਾਮਾਨ ਲਿਆ ਕੇ ਟੇਬਲ ਉਤੇ ਸਜਾਉਣ ਲੱਗ ਪਏ ਅਤੇ ਬਾਕੀ ਸਾਰੇ ਆਪੋ-ਆਪਣੀ ਥਾਂ ਬੈਠੇ ਗੱਲਾਂ ਕਰਦੇ ਰਹੇ। ਛੋਟੇ ਵੀਰ ਨੇ ਉੱਠ ਕੇ ਖਿੜਕੀ ਸਾਹਮਣੇ ਪਰਦਾ ਖਿੱਚ ਦਿੱਤਾ ਅਤੇ ਕਮਰੇ ਵਿੱਚ ਬੱਤੀਆਂ ਜਗਾ ਦਿੱਤੀਆਂ। ਕਮਰੇ ਦਾ ਵਾਤਾਵਰਣ ਗਰਮੀਆਂ ਦਾ ਧੁੱਪਿਆਲੀ ਵਲੈਤੀ ਸ਼ਾਮ ਤੋਂ ਬਦਲ ਕੇ ਘਸਮੈਲੀ ਸਿਆਲੀ ਸ਼ਾਮ ਵਰਗਾ ਹੋ ਗਿਆ। ਇਹ ਦੇਸ਼ ਭੂ-ਮੱਧ ਰੇਖਾ ਤੋਂ ਦੂਰ ਅਤੇ ਉੱਤਰੀ ਧਰੁਵ ਦੇ ਨੇੜੇ ਹੋ। ਇਸ ਕਰਕੇ ਏਥੇ ਗਰਮੀਆਂ ਵਿੱਚ ਰਾਤਾਂ ਬਹੁਤ ਛੋਟੀਆਂ ਅਤੇ ਦਿਨ ਬਹੁਤ ਲੰਮੇ ਹੋ ਜਾਂਦੇ ਹਨ। ਜੂਨ-ਜੁਲਾਈ ਵਿੱਚ ਰਾਤ ਦੇ ਦਸ, ਸਾਢੇ ਦਸ ਵਜੇ ਤਕ ਸੂਰਜ ਦੀ ਰੋਸ਼ਨੀ ਰਿਹਾ ਕਰੇਗੀ। ਨੌਂ ਸਾਢੇ ਨੌਂ ਵਜੇ ਤਕ ਤਾਂ ਨਿਰੀ ਰੋਸ਼ਨੀ ਹੀ ਨਹੀਂ ਸਗੋਂ ਧੁੱਪ ਵੀ ਹੋਵੇਗੀ। ਏਥੇ ਸ਼ਾਮ ਦੀ ਧੁੱਪ ਦਾ ਆਪਣਾ ਨਵੇਕਲਾ ਹੀ ਕੋਮਲ ਜਿਹਾ ਪ੍ਰਭਾਵ ਹੁੰਦਾ ਹੈ। ਇਸ ਪ੍ਰਭਾਵ ਨੂੰ ਹੋਰ ਵੀ ਸੁਖਾਵਾਂ ਕਰ ਦਿੰਦੀ ਹੈ ਇਸ ਦੇਸ਼ ਦੀ ਧਰਤੀ ਉਤੇ ਫੈਲੀ ਹੋਈ ਹਰਿਆਵਲ। ਉਂਜ ਤਾਂ ਲੰਡਨ ਵਿੱਚ ਵੀ ਬੇ-ਸ਼ੁਮਾਰ ਪਾਰਕ ਹਨ, ਜਿਨ੍ਹਾਂ ਵਿੱਚ ਜਾ ਕੇ ਵਲੈਤੀ ਗਰਮੀਆਂ ਦੀ ਕੋਮਲ ਧੁੱਪ ਦੀ ਛੁਹ ਦਾ ਆਨੰਦ ਮਾਣਿਆ ਜਾ ਸਕਦਾ ਹੈ; ਪਰ ਇਹ ਸ਼ਹਿਰ ਬਹੁਤ ਵੱਡਾ ਹੋਣ ਕਰਕੇ ਇਸ ਸੰਬੰਧ ਵਿੱਚ ਇਸ ਦੀਆਂ ਕੁਝ ਸੀਮਾਵਾਂ ਹਨ। ਛੋਟੇ ਸ਼ਹਿਰਾਂ ਦੇ ਵਸਨੀਕ ਲੰਮੀਆਂ ਸੁਨਹਿਰੀ ਸ਼ਾਮਾਂ ਦਾ ਜਿੰਨਾ ਆਨੰਦ ਮਾਣਦੇ ਹਨ, ਓਨਾ ਲੰਡਨ ਦੇ ਲੋਕ ਨਹੀਂ ਮਾਣਦੇ।
ਸਾਡਾ ਦੇਸ਼ ਸਰੀਰਕ ਸੁਖਾਂ ਅਤੇ ਖੇਡ-ਤਮਾਸ਼ਿਆਂ ਨੂੰ ਮਨ ਦੀ ਚੰਚਲਤਾ ਮੰਨਦਾ ਆਇਆ ਹੈ। ਪੱਛਮੀ ਸਭਿਅਤਾ ਇਨ੍ਹਾਂ ਨੂੰ ਜੀਵਨ ਦੀਆਂ ਮਹਾਨ ਪ੍ਰਾਪਤੀਆਂ ਮੰਨਦੀ ਹੈ। ਖੇਡ-ਤਮਾਸ਼ੇ ਲਈ ਸਵੇਰ ਦਾ ਸਮਾਂ ਉੱਚਿਤ ਨਹੀਂ। ਸਵੇਰੇ ਉੱਠ ਕੇ ਕਾਰਖਾਨਿਆਂ ਅਤੇ ਦਫ਼ਤਰਾਂ ਨੂੰ ਭੱਜਣ ਦੀ ਕਾਹਲ ਹੁੰਦੀ ਹੈ। ਮਨ-ਪਰਚਾਵੇ ਲਈ ਸ਼ਾਮ ਦਾ ਸਮਾਂ ਹੀ ਠੀਕ ਹੈ। ਇਸ ਕਰਕੇ ਯੋਰਪ ਵਿੱਚ ਸ਼ਾਮ ਦੇ ਸਮੇਂ ਦਾ ਉਚੇਚਾ ਸਾਂਸਕ੍ਰਿਤਿਕ ਮਹੱਤਵ ਹੈ। ਏਥੇ ਸ਼ਾਮ ਓਨੀ ਹੀ ਸਤਿਕਾਰਯੋਗ ਹੈ ਜਿੰਨਾ ਸਾਡੇ ਦੇਸ਼ ਵਿੱਚ ਅੰਮ੍ਰਿਤ ਵੇਲਾ ਕਦੇ ਹੁੰਦਾ ਸੀ। ਏਥੇ (ਇੰਗਲੈਂਡ ਵਿੱਚ) ਗਰਮੀਆਂ ਨੂੰ ਦੇਸ਼ ਦੀਆਂ ਘੜੀਆਂ ਇੱਕ ਘੰਟਾ ਅੱਗੇ ਕਰ ਲਈਆਂ ਜਾਂਦੀਆਂ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਵੇਰੇ ਇੱਕ ਘੰਟਾ ਪਹਿਲਾਂ ਜਾਗ ਕੇ ਲੋਕ ਕੰਮਾਂ ਉਤੇ ਚਲੇ ਜਾਂਦੇ ਹਨ ਅਤੇ ਸ਼ਾਮ ਨੂੰ ਇੱਕ ਘੰਟਾ ਪਹਿਲਾਂ ਘਰੀਂ ਪੁੱਜ ਜਾਂਦੇ ਹਨ। ਸ਼ਾਮ ਆਪਣੇ ਕੁਦਰਤੀ ਸਮੇਂ ਨਾਲੋਂ ਇੱਕ ਘੰਟਾ ਲੰਮੇਰੀ ਹੋ ਜਾਂਦੀ ਹੈ। ਥੇਮਜ਼ ਨਦੀ ਦੇ ਕੰਢਿਆਂ ਉਤੇ ਬਣੀਆਂ ਪਾਰਕਾਂ ਵਿੱਚ ਇੰਦਰਪੁਰੀ ਦੇ ਰੰਗ ਖਿੱਲਰ ਜਾਂਦੇ ਹਨ।
ਕੁਝ ਇੱਕ ਸ਼ਾਮਾਂ ਬਰਸਾਤ ਦੀ ਭੇਟਾ ਚੜ੍ਹ ਜਾਂਦੀਆਂ ਹਨ। ਉਂਜ ਤਾਂ ਬਰਸਾਤ ਤੋਂ
ਬਚਣ ਲਈ ਪੱਬਾਂ, ਕਲੱਬਾਂ ਅਤੇ ਵੱਡੇ ਵੱਡੇ ਹਾਲਾਂ ਦਾ ਚੋਖਾ ਪ੍ਰਬੰਧ ਹੈ, ਪਰ ਕੁਦਰਤ ਨਾਲ ਸਾਂਝ ਕਾਇਮ ਨਹੀਂ ਰਹਿੰਦੀ। ਇਸ ਲਈ ਧੁੱਪਿਆਲੀਆਂ ਸ਼ਾਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਰੁਚੀ ਵਲੌਤ ਦੇ ਲੋਕਾਂ ਵਿੱਚ ਆਮ ਹੈ। ਸਨਿਚਰ-ਐਤ ਨੂੰ ਵਿਸ਼ੇਸ਼ ਕਰਕੇ।
ਖੁੱਲ੍ਹੇ-ਡੁੱਲ੍ਹੇ ਕਮਰੇ ਦੇ ਇੱਕ ਪਾਸੇ ਲੱਗੇ ਹੋਏ ਡਾਇਨਿੰਗ ਟੇਬਲ ਉਤੇ ਚਾਹ ਦਾ ਸਾਹਾ ਸਾਮਾਨ ਸਜਾਇਆ ਜਾ ਚੁੱਕਾ ਸੀ। ਸਾਰੇ ਚਾਹ ਪੀਣ ਲਈ ਆ ਗਏ ਅਤੇ ਇਸ ਮੀਟਿੰਗ ਦੀ ਬਾਕੀ ਕਾਰਵਾਈ ਚਾਹ ਪੀਂਦਿਆਂ ਹੀ ਨਿਭਾਈ ਗਈ।
"ਵੀਰ ਜੀ, ਚਾਹ ਵੀ ਪੀਂਦੇ ਰਹੋ ਅਤੇ ਗੱਲ ਵੀ ਚਾਲੂ ਰੱਖੋ।"
"ਯੂਨਾਨ ਨੇ ਕਈ ਦਾਰਸ਼ਨਿਕ ਪੈਦਾ ਕੀਤੇ ਹਨ। ਸ਼ਿਲਪਕਾਰ, ਕਵੀ, ਨਾਟਕਕਾਰ, ਵਿਗਿਆਨੀ ਅਤੇ ਸੰਤ ਵੀ ਅਨੇਕ ਪ੍ਰੰਤੂ ਰਾਜਨੀਤੀ ਦੇ ਖੇਤਰ ਵਿੱਚ ਪੈਰੀਕਲੀਜ਼ ਅਤੇ ਸਿਕੰਦਰ ਇਹ ਦੋ ਨਾਂ ਹੀ ਵਰਣਨਯੋਗ ਹਨ।"
ਪਾਪਾ ਦੀ ਗੱਲ ਵਿੱਚ ਹੀ ਟੋਕ ਕੇ ਚਾਚਾ ਜੀ ਨੇ ਆਖਿਆ, "ਸਿਕੰਦਰ ਬਾਰੇ ਤਾਂ ਅਸੀਂ ਸਾਰੇ ਹੀ ਥੋੜਾ ਬਹੁਤਾ ਜਾਣਦੇ ਹਾਂ ਪਰ ਪੈਰੀਕਲੀਜ਼ ਬਾਰੇ ਕਦੇ ਘੱਟ ਹੀ ਸੁਣਿਆ ਪੜ੍ਹਿਆ ਹੈ। ਇਸ ਦਾ ਕੋਈ ਵਿਸ਼ੇਸ਼ ਕਾਰਣ ਹੈ ?"
"ਜਿਸ ਕਿਸਮ ਦਾ ਜਾਂ ਜਿਸ ਪੱਧਰ ਦਾ ਇਤਿਹਾਸ ਆਮ ਕਰਕੇ ਸਾਡੇ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਰਿਹਾ ਹੈ ਅਤੇ ਹੁਣ ਤਕ ਪੜ੍ਹਾਇਆ ਜਾਂਦਾ ਹੈ ਉਸ ਵਿੱਚ ਜੰਗਾਂ-ਯੁੱਧਾਂ ਅਤੇ ਮੁਲਕਗੀਰੀਆਂ ਦਾ ਵਰਣਨ ਹੀ ਪ੍ਰਧਾਨ ਹੁੰਦਾ ਹੈ। ਜੰਗਾਂ ਨਾਲ ਵਾਹ ਪੈਰੀਕਲੀਜ਼ ਨੂੰ ਵੀ ਪਿਆ ਹੈ; ਪ੍ਰੰਤੂ ਉਸ ਨੇ ਮੁਲਕਗੀਰੀਆਂ ਦੀ ਥਾਂ ਮਿੱਤ੍ਰਤਾਵਾਂ ਅਤੇ ਉਸਾਰੀਆਂ ਨੂੰ ਵਧੇਰੇ ਪਸੰਦ ਕੀਤਾ ਹੈ। ਉਸ ਦਾ ਜ਼ਿਕਰ ਸਾਧਾਰਣ ਕਿਸਮ ਦੇ ਇਤਿਹਾਸਾਂ ਦੇ ਮੇਚ ਨਹੀਂ ਆਇਆ।
ਸਿਕੰਦਰ ਸਾਡੇ ਇਤਿਹਾਸਕਾਰਾਂ ਨੂੰ ਬਹੁਤਾ ਜਚਦਾ ਰਿਹਾ ਹੈ।"
"ਇਸ ਦਾ ਸਮਾਂ ਕਿਹੜਾ ਸੀ ਵੀਰ ਜੀ?"
"ਇਹ 495 ਪੂ.ਈ. ਵਿੱਚ ਪੈਦਾ ਹੋਇਆ ਸੀ। ਮਹਾਤਮਾ ਬੁੱਧ 563 ਪੂ.ਈ. ਵਿੱਚ ਜਨਮੇ ਸਨ। ਇਉਂ ਇਹ ਬੁੱਧ ਜੀ ਨਾਲੋਂ 67 ਸਾਲ ਛੋਟਾ ਸੀ।" ਮੈਂ ਕਿਹਾ, "ਪਾਪਾ, ਪੈਰੀਕਲੀਜ਼, ਸੁਕਰਾਤ ਅਤੇ ਪਲੇਟੋ ਤਿੰਨਾਂ ਦੇ ਸਮੇਂ ਦਾ ਥੋੜਾ ਜਿਹਾ ਆਈਡੀਆ ਹੋ ਜਾਣ ਨਾਲ ਸਾਰੀ ਗੱਲ ਕੁਝ ਵਧੇਰੇ ਸਰਲ ਹੋ ਜਾਵੇਗੀ।"
"ਹਾਂ ਸੇਟਾ, ਸੁਣ ਲਵੋ, ਪਰ ਚੇਤਾ ਰੱਖਣਾ ਜਰਾ ਮੁਸ਼ਕਲ ਹੋਵੇਗਾ। ਫਿਰ ਵੀ ਕੁਝ ਸਹਾਇਤਾ ਜ਼ਰੂਰੀ ਮਿਲੇਗੀ। ਸੁਕਰਾਤ ਉਮਰ ਵਿੱਚ ਪੈਰੀਕਲੀਜ਼ ਨਾਲੋਂ 25 ਕੁ ਸਾਲ ਛੋਟਾ ਸੀ। ਉਹ 470 ਪੂ.ਈ. ਵਿੱਚ ਜਨਮਿਆ ਸੀ ਅਤੇ 399 ਪੂ.ਈ. ਵਿੱਚ ਉਸ ਨੂੰ ਜ਼ਹਿਰ ਦਾ ਪਿਆਲਾ ਪੀ ਕੇ ਮਰਨ ਦੀ ਸਜ਼ਾ ਦਿੱਤੀ ਗਈ ਸੀ। ਪਲੇਟੋ ਦਾ ਜਨਮ ਪੈਰੀਕਲੀਜ਼ ਦੀ ਮੌਤ ਤੋਂ ਦੋ ਕੁ ਸਾਲ ਪਿੱਛੋਂ ਹੋਇਆ ਸੀ। ਪੈਰੀਕਲੀਜ਼ 429 ਪੂ.ਈ. ਵਿੱਚ ਮਰਿਆ ਸੀ। ਇਉਂ ਪਲੇਟੋ ਦੇ ਜਨਮ ਦੀ ਤਾਰੀਖ 428 ਪੂ.ਈ ਜਾਂ 427 ਪੂ.ਈ. ਬਣਦੀ ਹੈ। ਸੁਕਰਾਤ ਦੀ ਮੌਤ ਸਮੇਂ ਪਲੇਟੋ ਦੀ ਉਮਰ ਅਠਾਈ ਕੁ ਸਾਲ ਸੀ।"
"ਤਾਰੀਖਾਂ ਚੇਤੇ ਰੱਖਣੀਆਂ ਔਖੀਆਂ ਹਨ, ਏਨਾ ਹੀ ਕਾਫੀ ਹੈ ਕਿ ਇਹ ਚੇਤਾ ਰੱਖਿਆ ਜਾਵੇ ਕਿ ਇਹ ਸਭ ਕੁਝ ਮਹਾਤਮਾ ਬੁੱਧ ਦੇ ਜੀਵਨ ਕਾਲ ਦੇ ਨੇੜੇ ਤੇੜੇ ਵਾਪਰਿਆ ਹੈ।"
"ਬਿਲਕੁਲ ਠੀਕ। ਯੂਨਾਨੀ ਮਿਥਿਹਾਸ ਵਿੱਚ ਤਕਦੀਰ ਜਾਂ ਹੋਣੀ ਨੂੰ ਬਹੁਤ ਵੱਡਾ ਦਰਜਾ ਪ੍ਰਾਪਤ ਹੈ। ਉਨ੍ਹਾਂ ਦਾ ਪ੍ਰਧਾਨ ਦੇਵਤਾ, ਜੀਅਸ ਵੀ ਹੋਣੀ ਸਾਹਮਣੇ ਬੇ-ਬੱਸ ਹੋ ਜਾਂਦਾ। ਹੈ। ਹੋਣੀ ਜਾਂ ਤਕਦੀਰ ਦਾ ਸਿਧਾਂਤ ਪੁਰਾਤਨ ਯੂਨਾਨ ਦੇ ਇਤਿਹਾਸ ਉੱਤੇ ਉਸੇ ਭਰਪੂਰਤਾ
ਨਾਲ ਲਾਗੂ ਹੁੰਦਾ ਹੈ ਜਿਸ ਭਰਪੂਰਤਾ ਨਾਲ ਮਿੱਥਿਹਾਸ ਉੱਤੇ। ਵਿਸ਼ੇਸ਼ ਕਰਕੇ ਪੈਰੀਕਲੀਜ਼ ਦੇ ਇਤਿਹਾਸ ਉਤੇ ਹੋਣੀ ਜਿਸ ਨਿਰਦੈਤਾ ਨਾਲ ਲਾਗੂ ਹੋਈ ਹੈ, ਉਹ ਸਮੁੱਚੀ ਮਨੁੱਖਤਾ ਲਈ ਦੁਖਦਾਇਕ ਹੈ।"
"ਵੀਰ ਜੀ, ਉਂਜ ਤਾਂ ਹੋਣੀ ਨੇ ਹੁਣ ਤਕ ਆਦਮੀ ਦਾ ਪਿੱਛਾ ਨਹੀਂ ਛੱਡਿਆ ਤਾਂ ਵੀ ਪੁਰਾਤਨ ਇਤਿਹਾਸ ਪਿੱਛੇ ਕੁਝ ਵਿਗਿਆਨਕ ਕਾਰਣ ਜ਼ਰੂਰ ਹੋਣਗੇ ਜਿਨ੍ਹਾਂ ਤੋਂ ਅਣਜਾਣ ਹੋਣ ਨੂੰ ਮਨੁੱਖ 'ਹੋਣੀ' ਆਖਦਾ ਆਇਆ ਹੈ।"
"ਮੈਂ ਸਮਝਦੀ ਹਾਂ ਕਿ ਜਿਹੜੀ ਇਤਿਹਾਸਕ ਘਟਨਾ ਸਾਡੀ ਵਾਰਤਾਲਾਪ ਦਾ ਵਿਸ਼ਾ ਹੈ, ਉਸੇ ਬਾਰੇ ਇਹ ਵਿਚਾਰ ਵੀ ਕੀਤੀ ਜਾਣੀ ਚਾਹੀਦੀ ਹੈ।"
"ਪੈਰੀਕਲੀਜ਼ ਉਸ ਸਮੇਂ ਪੈਦਾ ਹੋਇਆ ਸੀ ਜਦੋਂ ਮਿਸਰ ਆਪਣੀ ਸੱਤਾ ਦੀ ਸਿਖਰ ਛੋਹ ਕੇ ਇਰਾਨੀਆਂ ਦੀ ਅਧੀਨਗੀ ਪ੍ਰਵਾਨ ਕਰ ਚੁੱਕਾ ਸੀ। ਯੂਨਾਨ ਨਿੱਕੇ ਨਿੱਕੇ ਕਈ ਨਗਰ- ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਨਗਰ ਰਾਜ ਆਪੇ ਵਿੱਚ ਲੜਦੇ ਰਹਿੰਦੇ ਸਨ। ਇਨ੍ਹਾਂ ਦੀ ਫੁੱਟ ਕਾਰਣ ਈਰਾਨ ਕਈ ਨਗਰ ਰਾਜਾਂ ਉਤੇ ਕਾਬਜ਼ ਹੋ ਚੁੱਕਾ ਸੀ। ਯੂਨਾਨੀ ਨਗਰ ਰਾਜ ਈਰਾਨੀ ਤਾਕਤ ਦਾ ਟਾਕਰਾ ਕਰਨਾ ਚਾਹੁੰਦੇ ਸਨ। ਸਪਾਰਟਾ ਯੂਨਾਨ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਨਗਰ ਰਾਜ ਸੀ। ਪਰ ਉਹ ਈਰਾਨ ਵਿਰੁੱਧ ਆਪਣੇ ਗੁਆਂਢੀ ਨਗਰ ਰਾਜਾਂ ਦਾ ਸਾਥ ਦੇਣ ਨੂੰ ਤਿਆਰ ਨਹੀਂ ਸੀ ।"
"ਵੀਰ ਜੀ, ਕਈ ਲੋਕ ਤਾਂ ਇਸ ਸਿੱਧੀ ਜਿਹੀ ਗੱਲ ਨੂੰ ਵੀ ਹੋਣੀ ਹੀ ਆਖਦੇ ਹੋਣਗੇ ?"
"ਤੁਸੀਂ ਭਾਵੇਂ ਨਾ ਆਖੋ ਪਰ ਏਥਨਜ਼ ਦੇ ਨਗਰ ਰਾਜ ਲਈ ਸਪਾਰਟਾ ਦਾ ਇਹ ਵਿਵਹਾਰ ਇੱਕ ਹੋਣੀ ਹੀ ਸੀ।"
" ਉਹ ਕਿਵੇਂ?"
"ਜੇ ਸਪਾਰਟਾ ਇਸ ਦਲ ਵਿੱਚ ਸ਼ਾਮਲ ਹੁੰਦਾ ਤਾਂ ਏਥਨਜ਼ ਨੂੰ ਇਸ ਦਲ ਦਾ ਨੇਤਾ ਹੋਣ ਦਾ ਅਵਸਰ ਨਹੀਂ ਸੀ ਮਿਲਨਾ। ਸਪਾਰਟਾ ਦੇ ਪਰੇ ਰਹਿਣ ਨਾਲ ਏਥਨਜ਼ ਨੂੰ ਸਰਦਾਰੀ ਮਿਲੀ ਅਤੇ ਏਥਨਜ਼ ਦਾ ਜਮਹੂਰੀ ਹੁਕਮਰਾਨ, ਪੈਰੀਕਲੀਜ਼, ਇਸ ਸੰਘ ਦਾ ਨੇਤਾ ਬਣਾਇਆ ਗਿਆ।"
"ਜਮਹੂਰੀ ਹੁਕਮਰਾਨ ਦਾ ਕੀ ਮਤਲਬ, ਪਾਪਾ ?"
"ਇਸ ਦਾ ਮਤਲਬ ਹੈ ਲੋਕਾਂ ਦਾ ਚੁਣਿਆ ਹੋਇਆ ਨੇਤਾ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਹਾਕਮ।"
"ਉਦੋਂ ਵੀ ਇਲੇਕਸ਼ਨਜ਼ (ਚੋਣਾਂ) ਹੁੰਦੀਆਂ ਸਨ ?"
"ਜ਼ਰੂਰ !"
"ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲਾਂ ?"
"ਹਾਂ, ਹਾਂ, ਇਸ ਤੋਂ ਵੀ ਪਹਿਲਾਂ। ਮੰਨਿਆ ਤਾਂ ਇਹ ਵੀ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਵੀ ਵੈਦਿਕ ਕਾਲ ਵਿੱਚ ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ। ਮਹਾਂਭਾਰਤ ਦੀ ਕਥਾ ਇਹ ਦੱਸਣ ਦਾ ਯਤਨ ਕਰਦੀ ਹੈ ਕਿ ਕਿਸੇ ਯੋਗ ਵਿਅਕਤੀ ਨੂੰ ਰਾਜ-ਗੱਦੀ ਦੇਣ ਦੀ ਪ੍ਰਧਾ ਦਾ ਤਿਆਗ ਕਰ ਕੇ ਆਪਣੇ ਪੁੱਤਰਾਂ ਨੂੰ, ਮੋਹ-ਵਸ਼, ਰਾਜ-ਅਧਿਕਾਰੀ ਬਣਾਉਣ ਦੀ ਇੱਛਾ ਨੇ ਭਾਰਤ-ਵਰਸ਼ ਵਿੱਚ ਵੱਡਾ ਕਲੇਸ਼ ਉਤਪੰਨ ਕੀਤਾ।"
"ਵੀਰ ਜੀ, ਉਸ ਸਮੇਂ ਦਾ ਪ੍ਰਜਾ-ਤੰਤਰ ਕੀ ਅੱਜ ਕੱਲ੍ਹ ਵਰਗਾ ਹੀ ਸੀ ?''
"ਪ੍ਰਜਾ-ਤੰਤਰ ਦੀਆਂ ਕਮਜ਼ੋਰੀਆਂ ਜਾਂ ਬੁਰਾਈਆਂ ਉਦੋਂ ਵੀ ਉਸ ਦੇ ਨਾਲ ਸਨ ਅਤੇ
ਅੱਜ ਵੀ ਨਾਲ ਹਨ। ਇਨ੍ਹਾਂ ਦਾ ਸੁਧਾਰ ਵੀ ਸੰਭਵ ਹੈ। ਪਰ ਇਹ ਗੱਲ ਸੱਚ ਹੈ ਕਿ ਉਸ ਸਮੇਂ ਦਾ ਜਮਹੂਰੀ ਪ੍ਰਬੰਧ ਸਾਡੇ ਅਜੋਕੇ ਜਮਹੂਰੀ ਪ੍ਰਬੰਧਾਂ ਨਾਲੋਂ ਕਿਤੇ ਵੱਧ ਜਮਹੂਰੀ ਸੀ। ਇਹ ਜਾਣ ਕੇ ਹੈਰਾਨ ਹੋਈਦਾ ਹੈ ਕਿ ਏਸ਼ਨਜ਼ ਵਿੱਚ ਅਦਾਲਤਾਂ ਦੇ ਜੱਜ ਅਤੇ ਫ਼ੌਜਾਂ ਦੇ ਜਰਨੈਲ ਵੀ ਵੋਟਾਂ ਨਾਲ ਚੁਣੇ ਜਾਂਦੇ ਸਨ । ਸੁਕਰਾਤ ਨੂੰ ਮ੍ਰਿਤੂ ਦੰਡ ਦੇਣ ਵਾਲੇ ਜੱਜ ਲੋਕਾਂ ਦੁਆਰਾ ਚੁਣੇ ਹੋਏ ਸਨ।"
"ਪਾਪਾ, ਇਹ ਦੱਸੋ ਕਿ ਹੋਣੀ ਕਿਵੇਂ ਵਾਪਰੀ ?"
"ਇਉਂ ਕਿ ਈਰਾਨੀ ਹਾਰ ਗਏ। ਯੂਨਾਨ ਦੀ ਜਿੱਤ ਹੋਈ। ਏਥਨਜ਼ ਨੂੰ ਅਤੇ ਉਸ ਦੇ ਨੇਤਾ ਪੈਰੀਕਲੀਜ਼ ਨੂੰ ਸ਼ਰਧਾ ਨਾਲ ਵੇਖਿਆ ਜਾਣ ਲੱਗ ਪਿਆ। ਅੱਗੋਂ ਲਈ ਯੂਨਾਨ ਦੀ ਰੱਖਿਆ ਦੀ ਜ਼ਿੰਮੇਵਾਰੀ ਏਥਨਜ਼ ਨੂੰ ਸੌਂਪੀ ਗਈ ਅਤੇ ਦੂਜੇ ਨਗਰ ਰਾਜਾਂ ਲਈ ਇਹ ਜਰੂਰੀ ਹੋ ਗਿਆ ਕਿ ਉਹ ਜਾਂ ਤਾਂ ਸੈਨਿਕਾ ਦੀ ਇੱਕ ਵਿਸ਼ੇਸ਼ ਸੰਖਿਆ ਏਥਨਜ਼ ਨੂੰ ਦੇਣ ਜਾਂ ਓਨੀ ਸੈਨਾ ਦੇ ਪ੍ਰਬੰਧ ਲਈ ਧਨ ਦੇਣ। ਲਗਪਗ ਸਾਰੇ ਰਾਜਾਂ ਨੇ ਧਨ ਦੇਣਾ ਪ੍ਰਵਾਨ ਕੀਤਾ ਅਤੇ ਛੇਤੀ ਹੀ ਏਥਨਜ਼ ਦੇ ਰਾਜ ਕੋਲ ਬੇ-ਓੜਕਾ ਧਨ ਇਕੱਠਾ ਹੋ ਗਿਆ।"
"ਇਹ ਤਾਂ ਵਾਪਰ ਗਈ ਹੋਣੀ। ਅਣ ਕਮਾਇਆ ਧਨ ਜ਼ਰੂਰ ਪਾਪ ਵੱਲ ਪ੍ਰੇਰਦਾ ਹੈ।"
"ਹੋ ਸਕਦਾ ਹੈ ਇਵੇਂ ਵੀ ਹੋਇਆ ਹੋਵੇ। ਪ੍ਰੰਤੂ ਪੈਰੀਕਲੀਜ਼ ਨੇ ਧਨ ਦੀ ਸੁਯੋਗ ਵਰਤੋਂ ਕੀਤੀ ਸੀ। ਉਹ ਮਹਾਨ ਉਸਰੱਈਆ, ਨੀਤੀਵਾਨ, ਕਲਾ-ਪ੍ਰੇਮੀ ਅਤੇ ਦ੍ਰਿੜ੍ਹ-ਸੰਕਲਪੀ ਸੀ। ਉਹ ਵੱਡੇ ਜਾਗੀਰਦਾਰ ਘਰਾਣੇ ਵਿੱਚ ਜੰਮਿਆ ਸੀ। ਉਸ ਦੀ ਮਾਤਾ ਦਾ ਘਰਾਣਾ ਉਸ ਦੇ ਆਪਣੇ ਘਰਾਣੇ ਨਾਲੋਂ ਕਿਤੇ ਵੱਧ ਧਨਾਢ ਸੀ। ਦੋਵੇਂ ਘਰਾਣੇ ਪ੍ਰਜਾ ਤੰਤ੍ਰਵਾਦੀ ਸਨ। ਇਸ ਲਈ ਪੈਰੀਕਲੀਜ਼ ਨੂੰ ਜਨ-ਸਾਧਾਰਣ ਅਤੇ ਉੱਚ-ਵਰਗ ਦੋਹਾਂ ਦਾ ਭਰੋਸਾ ਪ੍ਰਾਪਤ ਸੀ। ਜਿਨ੍ਹਾਂ ਯੂਨਾਨੀ ਖੰਡਰਾਂ ਦੀ ਯਾਤਰਾ ਅਜੋਕੇ ਮਨੁੱਖਾਂ ਲਈ ਵਿਸ਼ੇਸ਼ ਮਹੱਤਵ ਅਤੇ ਆਕਰਸ਼ਣ ਵਾਲੀ ਗੱਲ ਹੈ, ਉਹਨਾਂ ਖੰਡਰਾਂ ਦੀਆਂ ਇਮਾਰਤਾਂ ਦੀ ਉਸਾਰੀ ਪੈਰੀਕਲੀਜ਼ ਦੇ ਰਾਜ ਵਿੱਚ ਹੋਈ ਸੀ। ਉਸ ਦੀ ਅਗਵਾਈ ਵਿੱਚ ਬਿਤਾਏ ਤੀਹ ਸਾਲ ਏਥਨਜ਼ ਦਾ ਸੁਨਹਿਰੀ ਸਮਾਂ ਸਨ। ਪਹਿਲੀ ਵੇਰ ਏਥਨਜ਼ ਨੇ ਦਾਰਸ਼ਨਿਕਾਂ ਨੂੰ ਆਕਰਸ਼ਿਤ ਕੀਤਾ। ਸਾਰੇ ਨਗਰ ਰਾਜਾਂ ਵਿੱਚ ਆਪਣੇ ਪ੍ਰਤੀ ਸਤਿਕਾਰ ਉਪਜਾਇਆ। ਏਥੋਂ ਤੱਕ ਕਿ ਸਪਾਰਟਾ ਦਾ ਨਗਰ ਰਾਜ ਵੀ ਏਥਨਜ਼ ਕੋਲੋਂ ਭੈ ਖਾਣ ਲੱਗ ਪਿਆ ਸੀ।
"ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਏਥਨਜ਼ ਅਤੇ ਸਪਾਰਟਾ ਦਾ ਰਿਸ਼ਤਾ ਭੈ, ਈਰਖਾ ਅਤੇ ਘਿਰਣਾ ਦਾ ਰਿਸ਼ਤਾ ਰਿਹਾ। ਜਿਵੇਂ ਜਿਵੇਂ ਏਥਨਜ਼ ਦਾ ਐਸ਼ਵਰਜ ਵਧਦਾ ਗਿਆ ਤਿਵੇਂ ਤਿਵੇਂ ਸਪਾਰਟਾ ਦੀ ਈਰਖਾ ਵੀ ਵਧਦੀ ਗਈ। ਅੰਤ ਇਸ ਈਰਖਾ ਨੇ ਪੀਲੋਪੀਨੀਸ਼ੀਆ ਦੀ ਜੰਗ ਦਾ ਰੂਪ ਧਾਰਣ ਕਰ ਲਿਆ। ਇਹ ਇੱਕ ਲੰਮੀ ਲੜਾਈ ਸੀ, ਜਿਸ ਵਿੱਚ ਪਹਿਲੇ ਸਾਲ ਪੈਰੀਕਲੀਜ਼ ਦਾ ਪੱਲਾ ਭਾਰਾ ਰਿਹਾ। ਅਗਲੇ ਸਾਲ ਦੇਸ਼ ਵਿੱਚ ਪਲੇਗ ਫੈਲ ਜਾਣ ਨਾਲ ਹਜ਼ਾਰਾਂ ਸਿਪਾਹੀ ਮਰ ਗਏ ਤੇ ਪੈਰੀਕਲੀਜ਼ ਦੇ ਦੋ ਪੁੱਤਰ ਵੀ। ਜੰਗ ਵਿੱਚ ਪੈਰ ਉੱਖੜਨ ਲੱਗੇ ਅਤੇ ਲੋਕਾਂ ਦੀ ਸ਼ਰਧਾ ਵੀ ਘਟਣ ਲੱਗ ਪਈ। ਲੋਕਾਂ ਦੀ ਸ਼ਰਧਾ ਨੂੰ ਤਾਂ ਪੈਰੀਕਲੀਜ਼ ਨੇ ਕੁਝ ਕਾਇਮ ਕਰ ਲਿਆ ਪਰ 429 ਪੂ.ਈ. ਵਿੱਚ ਆਪਣੇ ਸਵਾਸਾਂ ਦੀ ਟੁੱਟਦੀ ਡੋਰ ਨੂੰ ਉਹ ਗੰਢ ਨਾ ਲਾ ਸਕਿਆ।
"ਸਪਾਰਟਾ ਅਤੇ ਏਥਨਜ਼ ਦੀ ਦੁਸ਼ਮਣੀ ਪੈਰੀਕਲੀਜ਼ ਦੀ ਮੌਤ ਤੋਂ ਪਿੱਛੋਂ ਵੀ ਪੰਝੀ ਸਾਲ ਤਕ ਚੱਲਦੀ ਰਹੀ ਅਤੇ 404 ਪੂ ਈ. ਵਿੱਚ ਏਥਨਜ਼ ਦੇ ਪੂਰੀ ਤਰ੍ਹਾਂ ਨਾਲ ਹਾਰ ਜਾਣ ਉੱਤੇ ਹੀ ਸਮਾਪਤ ਹੋਈ। ਮਨੁੱਖੀ ਸਦਭਾਵਨਾ ਨੇ ਜਿੰਨੇ ਕੁ ਸਮੇਂ ਵਿੱਚ ਏਥਨਜ਼ ਦੀ ਸੁੰਦਰਤਾ
ਪੈਦਾ ਕੀਤੀ ਸੀ, ਮਨੁੱਖੀ ਮਨ ਦੇ ਕਰ ਭਾਵਾਂ ਨੇ ਓਨੇ ਕੁ ਸਮੇਂ ਵਿੱਚ ਉਸ ਨੂੰ ਨਸ਼ਟ-ਭ੍ਰਿਸ਼ਟ ਕਰ ਦਿੱਤਾ। ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਵਧਣ ਲੱਗ ਪਈ। ਸਿਆਸੀ ਗੁੱਟ-ਬੰਦੀਆਂ ਹੋਣ ਲੱਗ ਪਈਆਂ ਅਤੇ ਨਿੱਜੀ ਵੈਰਾਂ, ਵਿਰੋਧੀ ਅਤੇ ਬਦਲਿਆਂ ਦਾ ਦੌਰ ਸ਼ੁਰੂ ਹੋ ਗਿਆ। ਪੈਰੀਕਲੀਜ਼ ਦੇ ਕਈ ਸਾਥੀਆਂ ਨੂੰ, ਏਥੋਂ ਤੱਕ ਕਿ ਉਸਦੇ ਪੁੱਤਰ ਨੂੰ ਦੋਸ਼ੀ ਠਹਿਰਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਉਸ ਦੇ ਇਸ ਪੁੱਤਰ ਦਾ ਨਾਂ ਵੀ ਪੈਰੀਕਲੀਜ਼ ਸੀ ਅਤੇ ਇਸ ਨੂੰ 406 ਪੂ.ਈ. ਵਿੱਚ ਮਾਰਿਆ ਗਿਆ ਸੀ।
"ਸੁਕਰਾਤ ਉਮਰ ਵਿੱਚ ਪੈਰੀਕਲੀਜ਼ ਨਾਲੋਂ ਪੰਝੀ ਕੁ ਸਾਲ ਛੋਟਾ ਸੀ। ਉਸ ਨੇ ਏਥਨਜ਼ ਨੂੰ ਉੱਸਰਦੇ-ਵਿਕਸਦੇ ਵੀ ਵੇਖਿਆ ਸੀ ਅਤੇ ਉਸ ਦੀ ਬਰਬਾਦੀ ਵੀ ਉਸ ਦੀਆਂ ਅੱਖਾਂ ਸਾਹਮਣੇ ਹੋਈ ਸੀ। ਜਿਸ ਪ੍ਰਜਾ-ਤੰਤਰ ਜਾਂ ਜਮਹੂਰੀਅਤ ਨਾਲ ਪੈਰੀਕਲੀਜ਼ ਨੂੰ ਇਸ਼ਕ ਸੀ, ਓਹ ਜਮਹੂਰੀਅਤ ਅੱਤ ਦਰਜੇ ਦੀ ਘਿਨਾਉਣੀ ਵਸਤੂ ਬਣ ਗਈ ਸੀ। ਸੁਕਰਾਤ ਜਮਹੂਰੀਅਤ ਦਾ ਵਿਰੋਧੀ ਸੀ। ਪਲੇਟੋ ਪੈਰੀਕਲੀਜ਼ ਦੀ ਮੌਤ ਤੋਂ ਦੋ ਕੁ ਸਾਲ ਪਿੱਛੋਂ ਪੈਦਾ ਹੋਇਆ ਸੀ ਅਤੇ ਉਨ੍ਹਾਂ ਸਾਲਾਂ ਵਿੱਚ ਪੜ੍ਹ-ਲਿਖ ਰਿਹਾ ਸੀ ਅਤੇ ਜੁਆਨ ਹੋ ਰਿਹਾ ਸੀ ਜਿਨ੍ਹਾਂ ਵਿੱਚ ਉਸ ਦਾ ਦੇਸ਼ ਪੈਰੋ ਪੈਰ ਪਤਨ ਵੱਲ ਜਾ ਰਿਹਾ ਸੀ। ਆਪਣੇ ਉਸਤਾਦ ਸੁਕਰਾਤ ਵਾਂਗ, ਉਹ ਵੀ ਪ੍ਰਜਾ-ਤੰਤਰ ਦਾ ਸ਼ਰਧਾਲੂ ਨਹੀਂ ਸੀ। ਇਸ ਦੇ ਉਲਟ ਜਿਸ ਸਪਾਰਟਾ ਦੀ ਸੈਨਿਕ ਸ਼ਕਤੀ ਨੇ ਉਸ ਦੇ ਦੇਸ਼ ਦੀ ਬਰਬਾਦੀ ਕੀਤੀ ਸੀ ਉਹ ਸਪਾਰਟਾ ਅਤੇ ਉਸ ਦਾ ਸਿਆਸੀ ਪ੍ਰਬੰਧ ਉਸ ਦੇ ਦਿਲ ਦਿਮਾਗ ਉਤੇ ਅਮਿੱਟ ਪ੍ਰਭਾਵ ਪਾਉਣ ਵਿੱਚ ਸਫਲ ਹੋ ਗਿਆ ਸੀ । ਜੁਆਨ ਹੋ ਰਹੇ ਪਲੇਟੋ ਨੇ ਆਪਣੇ ਦੇਸ਼ ਵਿੱਚ ਸ਼ਰਮਸਾਰੀ, ਹਾਰ, ਉਤਸ਼ਾਹਹੀਣਤਾ, ਗਰੀਬੀ, ਭੁੱਖਮਰੀ, ਸਿਆਸੀ ਖੜ-ਯੰਤਰ ਅਤੇ ਝੂਠੇ ਮੁਕੱਦਮੇ ਵੇਖੇ ਸਨ। ਉਸ ਨੇ ਕਈ ਜਰਨੈਲਾਂ ਅਤੇ ਨੀਤੀਵਾਨਾਂ ਨੂੰ ਅਜਾਈਂ ਮਰਦੇ ਵੇਖਿਆ ਸੀ। ਉਸ ਦੇ ਆਪਣੇ ਉਸਤਾਦ, ਸੁਕਰਾਤ ਨੇ ਉਸ ਦੀਆਂ ਅੱਖਾ ਸਾਹਮਣੇ ਦਮ ਤੋੜਿਆ ਸੀ। ਉਹ ਆਪਣੇ ਦੇਸ਼ ਨੂੰ ਇਨ੍ਹਾ ਦੋਸ਼ਾਂ ਤੋਂ ਮੁਕਤ ਕਰਨਾ ਚਾਹੁੰਦਾ ਸੀ। ਉਹ ਜਦੋਂ ਵੀ ਆਪਣੇ ਦੇਸ਼ ਦੇ ਉੱਜਲ ਭਵਿੱਖ ਦੀ ਰੂਪ-ਰੇਖਾ ਉਲੀਕਣ ਲੱਗਦਾ ਸੀ ਉਦੋਂ ਸਪਾਰਟਾ ਉਸ ਦੀ ਕਲਪਨਾ ਵਿੱਚ ਸਾਕਾਰ ਹੋ ਜਾਂਦਾ ਸੀ । ਪੀਲੇਪੀਨੀਸ਼ੀਆ ਦੀ ਜੰਗ ਅਤੇ ਜੰਗ ਵਿੱਚ ਹਾਰਿਆ ਹੋਇਆ ਏਥਨਜ਼ ਪਲੇਟੇ ਲਈ ਇੱਕ ਦੁਖਦਾਈ ਝਾਕੀ ਸੀ। ਸ਼ਕਤੀ, ਜੰਗ ਅਤੇ ਜਿੱਤ ਨੂੰ ਆਦਰਸ਼ ਮੰਨ ਕੇ ਤੁਰਨ ਵਾਲੇ ਪਲੇਟੋ ਨੇ ਸਪਾਰਟਾ ਦੇ ਲੋਕਾਂ ਦੀ ਜੀਵਨ- ਜਾਚ ਨੂੰ ਸਾਹਮਣੇ ਰੱਖਦਿਆਂ ਹੋਇਆਂ ਰਾਜਨੀਤੀ, ਵਿੱਦਿਆ, ਧਰਮ, ਨੈਤਿਕਤਾ ਅਤੇ ਕਲਾ ਸੰਬੰਧੀ ਆਪਣੇ ਵਿਚਾਰ ਸੰਸਾਰ ਨੂੰ ਦਿੱਤੇ। ਉਹ ਸਿਆਣਾ ਹੋਣ ਦੇ ਨਾਲ ਨਾਲ ਸਮਾਜ ਵਿੱਚ ਵੀ ਬਹੁਤ ਉੱਚਾ ਅਤੇ ਆਦਰਯੋਗ ਥਾਂ ਰੱਖਦਾ ਸੀ। ਨਤੀਜਾ ਇਹ ਹੋਇਆ ਹੈ ਕਿ ਜੰਗ ਅਤੇ ਜਿੱਤ ਨੂੰ ਆਦਰਸ਼ ਮੰਨਦਿਆਂ ਹੋਇਆਂ ਉਸ ਨੇ ਵਿੱਦਿਆ, ਕਲਾ ਅਤੇ ਨੈਤਿਕਤਾ ਆਦਿਕ ਨੂੰ ਸਿਆਸਤ ਦੇ ਸੇਵਕ ਬਣਾਉਣ ਦਾ ਭਰਪੂਰ ਯਤਨ ਕੀਤਾ। ਇਸੇ ਗੱਲ ਵੱਲ ਸਾਡੇ ਨੌਜੁਆਨ ਦਾ ਇਸ਼ਾਰਾ ਹੈ। ਉਹ ਬਹੁਤ ਹੱਦ ਤਕ ਠੀਕ ਹੈ, ਇਹ ਕਹਿਣ ਵਿੱਚ ਕਿ ਪਲੇਟੋ ਦੇ ਮੱਤ ਨੂੰ ਬਿਨਾਂ ਪੜਤਾਲੇ ਸ੍ਰੇਸ਼ਟ ਮੰਨਿਆ ਜਾਣਾ, ਉੱਚਿਤ ਨਹੀਂ। ਤੁਸੀਂ ਮੇਰੀ ਇਸ ਗੱਲ ਨਾਲ ਵੀ ਸਹਿਮਤ ਹੋਵੋਗੇ ਕਿ ਸਪਾਰਟਾ ਬਾਰੇ ਚੰਗੀ ਤਰ੍ਹਾਂ ਜਾਣੇ ਬਿਨਾਂ ਪਲੇਟੋ ਦਾ ਮੁਲਾਂਕਣ ਸੰਭਵ ਨਹੀਂ।"
"ਜੇ ਅੱਕ-ਥੱਕ ਨਾ ਗਏ ਹੋਵੇ ਤਾਂ ਮੈਂ ਕੁਝ ਕਹਿਣਾ ਚਾਹਵਾਂਗਾ। ਇਜਾਜ਼ਤ ਹੈ ?" ਨਿਮਰਤਾ ਨਾਲ ਪਾਪਾ ਦੇ ਮਿੱਤਰ ਨੇ ਆਖਿਆ। "ਕਿਹੜਾ ਖੂਹ ਗੇੜਦੇ ਰਹੇ ਹਾਂ, ਜੋ ਥੱਕ ਜਾਵਾਂਗੇ ਅਤੇ ਅੱਕ ਜਾਣਾ ਹੋਰ ਵੀ ਮਾੜਾ
ਹੈ। ਸੁਣਿਆ ਨਹੀਂ ਅੱਕ ਜਾਣ ਵਾਲਿਆਂ ਨੂੰ ਉਸ ਨੌਜੁਆਨ ਨੇ ਕੀ ਆਖਿਆ ਹੈ ?" ਮੇਜ਼ ਉਤੇ ਪਿਆ ਚਾਹ ਦਾ ਸਾਮਾਨ ਚੁੱਕ ਕੇ ਟ੍ਰੇ ਵਿੱਚ ਰੱਖਦੇ ਹੋਏ ਚਾਚਾ ਜੀ ਬੋਲੇ।
ਇੱਕ ਦੋ ਮਿੰਟਾਂ ਵਿੱਚ ਮੇਜ਼ ਉਤਲਾ ਸਾਰਾ ਨਿੱਕ-ਸੁੱਕ ਕਿਚਨ ਵਿੱਚ ਪੁੱਜ ਗਿਆ। ਮਾਤਾ ਜੀ ਨੇ ਸਾਰੇ ਬਰਤਨ ਡਿੱਸ-ਵਾਸ਼ਰ ਵਿੱਚ ਟਿਕਾਉਣੇ ਸ਼ੁਰੂ ਕਰ ਦਿੱਤੇ। ਸਾਰਿਆਂ ਦੀ ਸਹਿਮਤੀ ਵੇਖ ਕੇ ਪਾਪਾ ਦੇ ਮਿੱਤਰ ਨੇ ਕਹਿਣਾ ਸ਼ੁਰੂ ਕੀਤਾ, "ਪੈਰੀਕਲੀਜ਼ ਦੀ ਕਹਾਣੀ ਬਹੁਤ ਉਦਾਸ ਕਹਾਣੀ ਹੈ। ਅਸਲ ਵਿੱਚ ਮਨੁੱਖ-ਜਾਤੀ ਦਾ ਸਾਰਾ ਇਤਿਹਾਸ ਇਹੋ ਜਿਹੀਆਂ ਉਦਾਸੀਆਂ ਨਾਲ ਭਰਿਆ ਪਿਆ ਹੈ। ਸਤਯੁਗ ਵੀ ਨਿਰੀ ਕਲਪਨਾ ਨਹੀਂ, ਪ੍ਰਿਮਿਟਿਵ- ਕਮਿਊਨਿਜ਼ਮ ਜਾਂ ਆਦਿ ਸਮਾਜਵਾਦ ਐਵੇਂ ਮਨਘੜਤ ਗੱਲਾਂ ਨਹੀਂ ਹਨ। ਜੇ ਸਾਰੀ ਧਰਤੀ ਉੱਤੇ ਨਹੀਂ ਤਾਂ ਕਿਧਰੇ-ਕਿਧਰੇ ਪੁਰਾਤਨ ਮਨੁੱਖੀ ਸਮਾਜਾਂ ਵਿੱਚ ਇਹੋ ਜਿਹਾ ਕੁਝ ਨਾ ਕੁਝ ਜ਼ਰੂਰ ਹੋਂਦ ਵਿੱਚ ਆਇਆ ਹੈ। ਜੇ ਪੁਰਾਤਨ ਸਮੇਂ ਦੇ ਲੋਕ ਅਦ੍ਰੈਤ ਅਤੇ ਮੋਕਸ਼ ਵਰਗੇ ਸੂਖ਼ਮ ਸਿਧਾਂਤਾਂ ਤੋਂ ਜਾਣੂੰ ਹੋ ਸਕਦੇ ਸਨ ਤਾਂ ਜਮਹੂਰੀਅਤ ਦੀ ਸੂਝ-ਬੂਝ ਕੋਈ ਵੱਡੀ ਗੱਲ ਨਹੀਂ। ਮੇਰੇ ਖਿਆਲ ਵਿੱਚ ਇਹ ਸਭ ਕੁਝ ਕਿਧਰੇ ਕਿਧਰੇ ਉਪਜ ਕੇ ਵਿਨਾਸ਼ ਨੂੰ ਪ੍ਰਾਪਤ ਹੋਇਆ ਹੈ। ਇਨ੍ਹਾਂ ਸੂਖ਼ਮਤਾਵਾਂ ਦਾ ਵਿਨਾਸ਼ ਕਿਸੇ ਤਕਦੀਰ ਜਾਂ ਹੋਣੀ ਦੇ ਮੱਥੇ ਨਹੀਂ ਮੜ੍ਹਿਆ ਜਾਣਾ ਚਾਹੀਦਾ। ਇਸ ਦਾ ਆਪਣਾ ਕਾਰਣ ਸੀ।"
" ਉਹ ਕੀ ?"
"ਵੀਰ ਜੀ, ਤੁਹਾਡੇ ਦੁਆਰਾ ਬਾਰ-ਬਾਰ ਦੁਹਰਾਏ ਜਾਣ ਵਾਲੇ ਸਿਧਾਂਤ ਵਿੱਚ ਇਸ ਦਾ ਉੱਤਰ ਹੈ। ਤੁਸੀਂ 'ਸਾਤਵਿਕ ਵਿਕਾਸ' ਨੂੰ ਸ੍ਰਿਸ਼ਟੀ ਦਾ ਮਨੋਰਥ ਮੰਨਦੇ ਹੋ। ਸਾਤਵਿਕਤਾ ਜੀਵਨ ਵਿੱਚ ਕਿਧਰੋਂ ਬਾਹਰੋਂ ਨਹੀਂ ਆਉਂਦੀ। ਇਹ ਸਦਾ ਤੋਂ ਜੀਵਨ ਵਿੱਚ ਹੈ। ਇਸ ਨੇ ਵਿਕਸਣਾ ਹੈ; 'ਗੁਪਤੋਂ ਪ੍ਰਗਟੀਆਉਣਾ ਹੈ। ਪੁਰਾਤਨ ਸਮਾਜਾਂ ਵਿੱਚ ਇਹ ਪ੍ਰਗਟ ਹੁੰਦੀ ਰਹੀ ਹੈ; ਪਰ ਉਸ ਸਮੇਂ ਵਿਸ਼ਵ-ਮਨ ਆਪਣੇ ਸਾਤਵਿਕ ਵਿਕਾਸ ਵਿੱਚ ਏਨਾ ਪੱਛੜਿਆ ਹੋਇਆ ਸੀ ਕਿ ਕਿਧਰੇ ਕਿਧਰੇ ਉਪਜਣ ਵਿਕਸਣ ਵਾਲੀ ਸਾਤਵਿਕਤਾ ਦੀ ਉਮਰ ਲੰਮੇਰੀ ਨਹੀਂ ਸੀ ਹੋ ਸਕਦੀ। ਰਾਜਸਿਕਤਾ ਦੇ ਹਨੇਰੇ ਇਸ ਦੀ ਜੋਤ ਨੂੰ ਹੜੱਪ ਕਰ ਲੈਂਦੇ ਸਨ।"
"ਤੁਹਾਡਾ ਕੀ ਖ਼ਿਆਲ ਹੈ ਕਿ ਹੁਣ ਮਨੁੱਖੀ ਮਨ ਅਤੇ ਸਮਾਜਕ ਵਾਤਾਵਰਣ ਦਾ ਸਾਤਵਿਕ ਵਿਕਾਸ ਹੋ ਗਿਆ ਹੈ।"
"ਨਹੀਂ। ਇਸ ਵਿਕਾਸ ਦੀ ਤੋਰ ਬਹੁਤ ਸੁਸਤ ਹੈ। ਕੁਝ ਦਿਨਾਂ ਦੀ ਗੱਲ ਹੈ, ਬੀ.ਬੀ.ਸੀ. ਦੁਆਰਾ ਆਯੋਜਿਤ ਬਹੁਪ੍ਰਕਾਰੀ ਬੱਧੀਜੀਵੀਆਂ ਦੀ ਇਕੱਤਰਤਾ ਵਿੱਚ ਸੂਝ-ਬੂਝ ਵਾਲੇ ਲੋਕਾਂ ਨੇ ਇੰਗਲੈਂਡ ਦੀ 'ਸਾਵਰਿਨਿਟੀ' ਅਤੇ ਕਾਮਨ ਮਾਰਕੀਟ ਦੇ ਬਾਰਾਂ ਦੇਸ਼ਾਂ ਦੇ 'ਸਹਿਯੋਗ' ਦੇ ਦੋ ਪੱਖਾਂ ਵਿੱਚ ਵੋਟ ਦੇਣੀ ਸੀ। ਸੱਠ ਪ੍ਰਤੀਸ਼ਤ ਲੋਕਾਂ ਨੇ ਕੌਮੀ 'ਪ੍ਰਭੂਸਤਾ' (ਸਾਵਰਿਨਿਟੀ) ਦੇ ਹੱਕ ਵਿੱਚ ਵੋਟ ਪਾਏ ਅਤੇ ਕੇਵਲ ਬਾਰਾਂ ਪ੍ਰਤੀਸ਼ਤ ਨੇ 'ਸਹਿਯੋਗ' ਦੇ ਹੱਕ ਵਿੱਚ। ਅਠਾਈ ਪ੍ਰਤੀਸ਼ਤ ਵਿਅਕਤੀ ਕਿਸੇ ਫੈਸਲੇ ਉਤੇ ਨਹੀਂ ਪੁੱਜ ਸਕੇ। ਇਹ ਅਠਾਈ ਪ੍ਰਤੀਸ਼ਤ ਸਾਤਵਿਕਤਾ ਵੱਲ ਵਧਣਗੇ ਜਾਂ ਸਾਵਰਿਨਿਟੀ ਦੀ ਰਾਜਸਿਕਤਾ ਵੱਲ, ਇਸ ਗੱਲ ਦਾ ਆਧਾਰ ਇਸ ਉੱਤੇ ਹੈ ਕਿ ਸੁਹਿਰਦ ਅਤੇ ਸੁਚੇਤ ਮਨੁੱਖ ਸਾਤਵਿਕ-ਸੌਂਦਰਯ ਦੀ ਗੱਲ ਕਿੰਨੀ ਕੁ ਲਗਨ ਨਾਲ ਲੋਕਾਂ ਤੱਕ ਪੁਚਾਉਂਦੇ ਹਨ। ਜੇ ਵਿਕਸਿਤ ਦੇਸ਼ਾਂ ਦਾ ਇਹ ਹਾਲ ਹੈ ਤਾਂ ਅਖੌਤੀ ਤੀਜੀ ਦੁਨੀਆ ਦੇ ਲੋਕਾਂ ਵਿੱਚ ਸਾਤਵਿਕ ਵਿਕਾਸ ਇੱਕ ਅਣਹੋਂਦ ਵਾਂਗ ਹੈ । ਤਾਂ ਵੀ ਨਿਰਾਸ਼ ਮੈਂ ਨਹੀਂ ਹਾਂ। ਚਾਲ ਧੀਮੀ ਹੈ ਤਾਂ ਕੀ ਹੋਇਆ। ਵਿਕਾਸ ਰੁਕਦਾ ਨਹੀਂ, ਵਿਕਾਸ ਜੁ ਹੋਇਆ।"
ਬੱਸ ਏਥੇ ਹੀ ਇਹ ਗੱਲਬਾਤ ਸਮਾਪਤ ਮੰਨੀ ਗਈ। ਮੈਂ ਵੀ ਬੱਸ ਕਰਦੀ ਹਾਂ, ਪੱਤਰ
ਬਹੁਤ ਲੰਮਾ ਹੋ ਗਿਆ ਹੈ। ਮੈਨੂੰ ਯਕੀਨ ਹੈ ਕਿ ਉਸ ਨੌਜੁਆਨ ਨਾਲ ਤੇਰੀ ਗੱਲਬਾਤ ਜਾਰੀ ਰਹੇਗੀ। ਇਹ ਪੱਤਰ ਉਸ ਨੂੰ ਪੜ੍ਹਨ ਨੂੰ ਦੇਵੀਂ। ਵੇਖੀਏ ਕੀ ਉਚਰਦਾ ਹੈ। ਏਥੇ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਉਤਸੁਕਤਾ ਹੈ ਕਿ ਇਹ ਹੈ ਕੌਣ। ਮੈਨੂੰ ਉਚੇਚੀ ਚਿੰਤਾ ਹੈ, ਤੇਰੇ ਕਾਰਣ। ਉਂਜ ਤੇਰੀ ਅਕਲ ਉਤੇ ਭਰੋਸਾ ਕਰ ਕੇ ਕਦੇ ਨਿਰਾਸ਼ ਤਾਂ ਨਹੀਂ ਹੋਣਾ ਪਿਆ। ਇਸ ਵੇਰ ਵੇਖੀਏ ਕੀ ਨਤੀਜਾ ਨਿਕਲਦਾ ਹੈ।
ਬੀ ਜੀ, ਪਿਤਾ ਜੀ, ਪਾਪਾ, ਮਾਤਾ ਜੀ ਅਤੇ ਕਰਨਜੀਤ ਨੂੰ ਨਮਸਤੇ।
ਸਨੇਹਾ।
(ਜਿਸ ਨੂੰ ਤੇਰੀ ਸਹੇਲੀ ਹੋਣ ਦਾ ਸੁਭਾਗ ਪ੍ਰਾਪਤ ਹੈ।)
3
ਮੇਰੀ ਸਨੇਹਾ,
ਕਿੰਨਾ ਸੁਖਦਾਇਕ ਹੈ ਇਹ ਭਰੋਸਾ ਕਿ ਤੂੰ 'ਮੇਰੀ ਸਨੇਹਾ' ਹੈ। ਮੈਂ ਹੈਰਾਨ ਹਾਂ ਕਿ ਜੀਵਨ ਵਿੱਚ ਅਜਿਹਾ ਕੀ ਵਾਪਰ ਗਿਆ ਹੈ, ਜਿਸ ਦੇ ਕਾਰਨ ਮੇਂ ਤੇਰੇ ਵਰਗੇ ਕਿਸੇ ਵਿਸ਼ਵਸਤ ਅਤੇ ਆਪਣੇ ਦਾ ਕੋਲ ਹੋਣਾ ਬਹੁਤ ਜ਼ਰੂਰੀ ਸਮਝ ਰਹੀ ਹਾਂ। ਬੀ ਜੀ ਤੇ ਪਾਪਾ ਮੇਰੇ ਆਪਣੇ ਹਨ। ਕਰਨਜੀਤ ਮੇਰਾ ਵੀਰ ਹੈ। ਇਉਂ ਲੱਗਦਾ ਹੈ ਕਿ ਮੈਂ ਆਪਣੇ ਜੀਵਨ ਦੀ ਕੋਈ ਵਾਸਤਵਿਕਤਾ ਕਿਸੇ ਤਰ੍ਹਾਂ ਇਨ੍ਹਾਂ ਕੋਲੋਂ ਛੁਪਾਉਣਾ ਚਾਹੁੰਦੀ ਹਾਂ। ਇਹ ਵਾਸਤਵਿਕਤਾ ਕਿਸੇ ਤਰ੍ਹਾਂ ਕੋਈ ਵੀ ਨਹੀਂ ਲੱਗਦੀ, ਕਿਉਂਕਿ ਤੈਨੂੰ ਇਸ ਬਾਰੇ ਦੱਸਣਾ ਚੰਗਾ ਲੱਗਦਾ ਹੈ। ਕੋਝਾਂ ਨੂੰ ਹਰ ਕਿਸੇ ਕੋਲੋਂ ਲੁਕਾਇਆ ਜਾਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦਾ ਖਿਆਲ ਵੀ ਆਪਣੇ ਆਪ ਵਿੱਚ ਇੱਕ ਸ਼ਰਮਸਾਰੀ ਬਣ ਜਾਂਦਾ ਹੈ। ਤੇਰੇ ਨਾਲ ਇਸ ਵਾਸਤਵਿਕਤਾ ਦੇ ਵਰਣਨ ਦਾ ਵਿਚਾਰ ਹੀ ਮੈਨੂੰ ਵਿਸਮਾਦ ਵਿੱਚ ਲੈ ਜਾਂਦਾ ਹੈ। ਇਨ੍ਹਾਂ ਵਿਸਮਾਦੀ ਉਚਾਈਆਂ ਉੱਤੋਂ ਵੇਖਿਆਂ ਪਰਿਵਾਰਕ ਸੰਬੰਧਾਂ ਦੀ ਸੁੰਦਰਤਾ ਵਿੱਚ ਅਤੇ ਸਮਾਜਿਕ ਮਾਨਤਾਵਾਂ ਦੀ ਮਹਾਨਤਾ ਵਿੱਚ ਵਾਧਾ ਮਹਿਸੂਸ ਹੋਣ ਦੇ ਨਾਲ ਨਾਲ ਆਪਣੀ ਨਿੱਜੀ, ਨਵੇਕਲੀ ਹੋਂਦ ਦੀ ਤੁੱਛਤਾ ਦਾ ਅਹਿਸਾਸ ਘਟਦਾ ਮਹਿਸੂਸ ਹੋਣ ਲੱਗ ਪੈਂਦਾ ਹੈ। ਮਨ ਦੀ ਇਹ ਕਿਹੋ ਜਿਹੀ ਅਵਸਥਾ ਹੈ, ਜਿਸ ਵਿੱਚ 'ਸ੍ਵੈ' ਅਤੇ 'ਸਰਵ' ਦੀਆਂ ਵਿਰੋਧੀ ਸੁਰਾਂ ਦਾ ਸੰਗਮ ਕਿਸੇ ਮਧੁਰ ਸੰਗੀਤ ਦੀ ਸਿਰਜਣਾ ਕਰਦਾ ਪ੍ਰਤੀਤ ਹੋ ਰਿਹਾ ਹੈ।
ਤੇਰੇ ਪਾਸੇ ਵੀ ਅਜੀਬ ਲੋਕ ਇਕੱਠੇ ਹੋ ਗਏ ਹਨ। ਇੱਕ ਨਿੱਕੀ ਜਿਹੀ ਗੱਲ ਤੇ ਕਿੰਨਾ ਵੱਡਾ ਦਾਰਸ਼ਨਿਕ ਖਲਾਰਾ ਪਾ ਬੈਠੇ ਹਨ। ਰਾਈ ਦਾ ਪਹਾੜ ਸ਼ਾਇਦ ਇਵੇਂ ਹੀ ਬਣਦਾ ਹੋਵੇਗਾ। ਕੁਝ ਵੀ ਹੋਵੇ, ਗੱਲ ਹੈ ਮਜ਼ੇਦਾਰ ਐਵੇਂ ਸੁੱਟ ਪਾਉਣ ਵਾਲੀ ਨਹੀਂ। ਤੈਨੂੰ ਫਲਸਫ਼ੇ ਨਾਲ ਪ੍ਰੇਮ ਹੈ। ਤੇਰੇ ਲਈ ਤਾਂ ਇਹ ਸਾਰੀ ਬਹਿਸ ਅਰਥ ਭਰਪੂਰ ਹੋਣੀ ਹੀ ਹੋਈ; ਮੈਂ (ਜਿਸ ਨੂੰ ਫ਼ਲਸਫ਼ੇ ਨਾਲ ਓਨਾ ਲਗਾਓ ਨਹੀਂ ਹੈ, ਜਿੰਨਾ ਤੈਨੂੰ ਹੈ) ਵੀ ਸੋਚਣ ਲੱਗ ਪਈ ਹਾਂ ਕਿ ਸੰਸਾਰ ਦੇ ਸਿਆਣਿਆਂ ਦੀ ਸੋਚ ਦਾ ਇਤਿਹਾਸ ਜਾਣੇ ਬਿਨਾਂ, ਸੱਚ ਨੂੰ ਢਾਲਣ, ਉਸਾਰਨ ਅਤੇ ਵਿਕਸਾਉਣ ਵਾਲੇ ਜੀਵਨ ਨੂੰ ਜਾਣੇ ਬਿਨਾਂ, ਪੜ੍ਹੇ-ਲਿਖੇ ਅਤੇ ਵਿਦਵਾਨ ਹੋਣ ਦੇ ਦਾਅਵੇ ਕਰੀ ਜਾਣੇ ਐਵੇ ਹਾਸੋ-ਹੀਣੀ ਗੱਲ ਹੈ। ਜਿਹੜੀ ਵਿੱਦਿਆ ਮਨੁੱਖ ਨੂੰ ਸੋਚ ਦਾ ਸੁਹਬਤੀ ਨਹੀਂ ਬਣਾਉਂਦੀ, ਉਹ ਕੇਵਲ ਕਾਰੋਬਾਰੀ ਸਿਖਲਾਈ ਹੈ।
ਤੇਰੀ ਚਿੱਠੀ....... ਅਰੇ.... ਰੇ...... ਰੇ...... ਤੇਰੇ ਪੱਤਰ ਵਿੱਚ ਪੈਰੀਕਲੀਜ਼ ਬਾਰੇ ਪੜ੍ਹ ਕੇ ਮੈਨੂੰ ਲੱਗਾ ਹੈ ਕਿ ਮੈਂ ਗ਼ਲਤ ਸੁਆਲ ਪੁੱਛ ਬੈਠੀ ਹਾਂ। ਪਲੇਟੋ ਦੀ ਸੋਚ ਨੂੰ ਹਾਰੇ ਹੋਏ ਪੈਰੀਕਲੀਜ਼ ਨੇ ਕੰਡੀਸ਼ਨ ਨਹੀਂ ਕੀਤਾ, ਸਗੋਂ ਜਿੱਤੇ ਹੋਏ ਸਪਾਰਟਾ ਨੇ ਉਸ ਦੀ ਸੋਚ ਨੂੰ ਸੋਧ ਦਿੱਤੀ ਹੈ। ਇਸ ਲਈ ਪੈਰੀਕਲੀਜ਼ ਬਾਰੇ ਜਾਣਨ ਨਾਲੋਂ ਸਪਾਰਟਾ ਬਾਰੇ ਜਾਣਨਾ ਵਧੇਰੇ ਜ਼ਰੂਰੀ ਹੋ ਗਿਆ ਹੈ। ਕਿਧਰੇ ਕੋਈ ਹੋਰ ਨਵਾਂ ਝਮੇਲਾ ਤਾਂ ਨਹੀਂ ਖੜਾ ਕਰ ਰਹੀ ਮੈਂ ? ਚੱਲ ਕੋਈ ਗੱਲ ਨਹੀਂ,
ਯਾਰ ਸੇ ਛੇੜ-ਛਾੜ ਚਲਤੀ ਰਹੇਗੀ।
ਤੈਨੂੰ ਸੁਹਿਰਦ ਲੋਕਾਂ ਦਾ ਸੁਖਾਵਾਂ ਸਾਥ ਪ੍ਰਾਪਤ ਹੋਇਆ ਹੈ, ਇਹ ਖੁਸ਼ੀ ਦੀ ਗੱਲ ਹੈ। ਇਸ ਤੋਂ ਵੀ ਵੱਧ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਤੇਰੇ ਉਥੇ ਜਾਣ ਨਾਲ ਮਾਨਸਰੋਵਰ- ਮੰਥਨ ਅਰੰਭ ਹੋਇਆ ਹੈ। ਇਸ ਮੰਥਨ ਵਿਚਲੀ ਮਧਾਣੀ ਦੁਆਲੇ ਵਲੇ ਹੋਏ ਨੇਤ੍ਰੇ ਦਾ ਇੱਕ ਸਿਰਾ ਪੂਰਬੀ ਦੁਨੀਆ ਵਿੱਚ ਵੱਸਦੇ ਸੁਧਾਵੇਸ਼ੀ ਯੁਵਕ ਦੇ ਹੱਥ ਵਿੱਚ ਹੈ ਅਤੇ ਦੂਜਾ ਪੱਛਮੀ ਜਗਤ ਵਿੱਚ ਰਹਿੰਦੇ ਅਜਿਹੇ ਅਨੁਭਵੀਆਂ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਨੂੰ ਪੂਰਬ ਅਤੇ ਪੱਛਮ ਵਿੱਚ ਜੀਵੇ ਜਾਣ ਵਾਲੇ ਜੀਵਨ ਦਾ ਨਿੱਜੀ ਅਨੁਭਵ ਹੈ। ਇਸ ਮੰਥਨ ਵਿੱਚੋਂ ਕਿਸ ਪ੍ਰਕਾਰ ਦੇ ਗਿਆਨ-ਰਤਨ ਦੀ ਪ੍ਰਾਪਤੀ ਹੁੰਦੀ ਹੈ, ਇਹ ਸਮਾਂ ਦੱਸੇਗਾ। ਪਰ ਮੈਂ ਹੁਣ ਆਪਣੀ ਕਹਾਣੀ ਦੱਸਣ ਲੱਗੀ ਹਾਂ।
ਮੈਂ ਸ਼ੁਕਰਵਾਰ ਪੱਤਰ ਲਿਖਣਾ ਅਰੰਭ ਕੀਤਾ ਸੀ ਅਤੇ ਸਨਿਚਰਵਾਰ ਸਮਾਪਤ ਕਰ ਕੇ ਡਾਕੇ ਪਾ ਆਈ ਸਾਂ। ਹੁਣ ਤੂੰ ਮੇਰੇ ਇਹ ਵਾਕੰਸ਼ 'ਡਾਕੇ ਪਾ ਆਈ ਸਾਂ' ਉਤੇ ਵਿੱਸ ਨਾ ਘੋਲਣ ਲੱਗ ਪਵੀਂ। ਤੇਰੇ ਕਹਿਣ ਉਤੇ ਮੈਂ ਚਿੱਠੀ ਦੀ ਥਾਂ 'ਪੱਤਰ' ਲਿਖਣ ਲੱਗ ਪਈ ਹਾਂ: ਪਰ ਆਪਣੇ ਪੇਂਡੂ ਮੁਹਾਵਰੇ ਨੂੰ ਮੈਂ ਤਿਲਾਂਜਲੀ ਨਹੀਂ ਦੇ ਸਕਦੀ। ਮੇਰਾ ਖਿਆਲ ਹੈ 'ਡਾਕ ਪਾਉਣ' ਅਤੇ 'ਡਾਕੇ ਮਾਰਨ ਦੇ ਫਰਕ ਤੋਂ ਤੂੰ ਤਾਂ ਭਲੀ-ਭਾਂਤ ਜਾਣੂੰ ਹੈਂ, ਸ਼ਹਿਰਨ ਹੋਣ ਦੇ ਬਾਵਜੂਦ।
ਪਾਪਾ ਐਤਵਾਰ ਸ਼ਾਮ ਨੂੰ ਵਾਪਸ ਘਰ ਆਏ ਸਨ। ਨ੍ਹਾ-ਧੋ ਕੇ ਬਾਹਰ ਲਾਨ ਵਿੱਚ ਬੈਠ ਗਏ ਅਤੇ ਦੀਪੂ ਨੂੰ ਚਾਹ ਬਣਾਉਣ ਲਈ ਕਹਿ ਕੇ ਬੀ ਜੀ ਉਨ੍ਹਾਂ ਦੇ ਕੋਲ ਜਾ ਬੇਨੇ। ਕਰਨਜੀਤ ਘਰ ਨਹੀਂ ਸੀ। ਮੈਂ ਕਿਚਨ ਵਿੱਚ ਦੀਪੂ ਦੀ ਸਹਾਇਤਾ ਕਰਦੀ ਰਹੀ। ਅਜਿਹਾ ਕਰਨ ਲਈ ਬੀ ਜੀ ਮੈਨੂੰ ਕਹਿ ਗਏ ਸਨ। "ਪੁਸ਼ਪੀ ਪੁੱਤਰ। ਦੀਪੂ ਕੋਲੋਂ ਚਾਹ ਬਣਵਾ ਕੇ ਲਿਆ ਪਾਪਾ ਲਈ," ਕਹਿ ਕੇ ਉਹ ਮੈਨੂੰ ਆਪਣੇ ਲਾਗੇ ਆਉਣੇਂ ਰੋਕ ਗਏ ਸਨ। ਮੈਨੂੰ ਉਨ੍ਹਾਂ ਦੀ ਇਹ ਭੋਲੀ ਸਿਆਣਪ ਬਹੁਤ ਸੋਹਣੀ ਲੱਗੀ। ਅੱਜ ਤਕ ਉਨ੍ਹਾਂ ਘਰ ਦਾ ਕੋਈ ਕੰਮ ਕਰਨ ਲਈ ਮੈਨੂੰ ਉਚੇਚੇ ਤੌਰ 'ਤੇ ਨਹੀਂ ਸੀ ਆਖਿਆ, ਇਹ ਤੂੰ ਜਾਣਦੀ ਹੈ। ਘਰ ਦਾ ਕੰਮ ਕਰਨ ਦੀ ਇਸਤ੍ਰੀ-ਪ੍ਰਵਿਰਤੀ ਦੀ ਤ੍ਰਿਪਤੀ ਸਾਨੂੰ ਮਾਤਾ ਜੀ ਰਾਹੀਂ ਹੀ ਪ੍ਰਾਪਤ ਹੁੰਦੀ ਰਹੀ ਹੈ।
ਪਤਾ ਨਹੀਂ ਪਤੀ-ਪਤਨੀ ਵਿੱਚ ਕੀ ਗੱਲ-ਬਾਤ ਹੋਈ ਸੀ, ਪਰ ਜਦੋਂ ਅਸੀਂ ਚਾਹ ਲੈ ਕੇ ਉਨ੍ਹਾਂ ਕੋਲ ਗਏ, ਬੀ ਜੀ ਬਹੁਤ ਪ੍ਰਸੰਨ ਲੱਗ ਰਹੇ ਸਨ। ਮੇਚ ਉਤੇ ਵੇ ਰੱਖਦੇ, ਦੀਪੂ ਨੂੰ ਪਾਪਾ ਨੇ ਆਖਿਆ, "ਓਏ ਦੀਪੂ, ਏਨੀ ਗਰਮੀ ਵਿੱਚ ਚਾਹ ਦਾ ਹੁਕਮ ਲੈ ਕੇ ਆ ਗਿਆ ਏ ?"
"ਹੁਕਮ ਤਾਂ ਬੀ ਜੀ ਦਾ, ਸਰਦਾਰ ਜੀ।"
"ਬੀ ਜੀ ਦਾ ਹੁਕਮ ਤੇਰੇ ਉਤੇ ਕਿ ਸਰਦਾਰ ਜੀ ਉਤੇ ?"
"ਸਾਰਿਆਂ ਉਤੇ, ਜੀ," ਕਹਿ ਕੇ ਦੀਪੂ ਨਿੱਕਾ ਨਿੱਕਾ ਮੁਸਕਰਾਉਂਦਾ ਕੋਠੀ ਵੱਲ ਚਲਾ ਗਿਆ।
"ਕਰਨ ਕਿੱਥੇ ਹੈ, ਬੇਟਾ ?" ਚਾਹ ਪੀਂਦਿਆਂ ਪਾਪਾ ਨੇ ਪੁੱਛਿਆ।
"ਕਿਧਰੇ ਗਿਆ ਹੋਵੇਗਾ, ਦੋਸਤ ਨਾਲ।" ਮੇਰਾ ਸੰਖੇਪ ਉੱਤਰ ਸੁਣ ਕੇ ਬੀ ਜੀ ਬੋਲੋ, "ਉਸ ਨੂੰ ਦੋਸਤ ਬਣਾਉਣੇ ਆਉਂਦੇ ਕਿੱਥੇ ਨੇ। ਕਦੇ ਬਾਹਰ ਨਹੀਂ ਸੀ ਨਿਕਲਦਾ। ਡੇਢ- ਦੋ ਮਹੀਨੇ ਹੋਏ ਨੇ ਆਉਣ ਜਾਣ ਲੱਗੇ ਨੂੰ। ਸਵੇਰ ਦਾ ਨਿਕਲਿਆ ਹੋਇਆ ਹੈ, ਕਹਿੰਦਾ ਸੀ ਝੌਰੀਂ ਚੱਲਿਆਂ।"
"ਦਵਿੰਦਰ ਵੱਲ ਗਿਆ ਹੋਵੇਗ।"
"ਦਵਿੰਦਰ ਕੌਣ ਹੈ?"
"ਤੁਹਾਨੂੰ ਨਹੀਂ ਪਤਾ ?" ਕਿੰਨੀ ਵੇਰ ਉਸ ਵੱਲ ਜਾ ਕੇ ਚਾਹ ਪੀ ਆਏ!"
"ਹੱਛਾ। ਉਹ ਪ੍ਰੋਫ਼ੈਸਰ ਜੀ, ਉਨ੍ਹਾਂ ਦਾ ਨਾਂ ਦਵਿੰਦਰ ਸਿੰਘ ਹੋ ? ਮੈਨੂੰ ਕੀ ਪਤਾ, ਸਾਰੇ ਪ੍ਰੋਫ਼ੈਸਰ ਸਾਹਿਬ ਆਖਦੇ ਨੇ। ਨਾਂ ਕਿਸੇ ਨੇ ਕਦੇ ਲਿਆ ਹੀ ਨਹੀਂ।"
ਮੈਂ ਚੁੱਪ-ਚਾਪ ਆਪਣੇ ਮਾਤਾ-ਪਿਤਾ ਦੀ ਵਾਰਤਾਲਾਪ ਸੁਣਦੀ ਹੋਈ ਸੋਚ ਰਹੀ ਸਾਂ ਕਿ ਦੋ-ਢਾਈ ਸਾਲਾਂ ਦੀ ਆਵਾਜਾਈ ਦੇ ਬਾਵਜੂਦ ਬੀ ਜੀ ਨੂੰ ਪਰਵਾਰ ਦੇ ਇੱਕ ਸਨੇਹੀ ਦੇ ਨਾਂ ਦਾ ਪਤਾ ਨਹੀਂ ਸੀ ਲੱਗਾ। ਬੀ ਜੀ ਅਤੇ ਪਾਪਾ ਨਾਲ ਉਨ੍ਹਾਂ ਦੇ ਘਰ ਜਾ ਚੁੱਕੀਆਂ ਹਾਂ, ਤੂੰ ਵੀ ਅਤੇ ਮੈਂ ਵੀ। ਚਿੰਤਾ ਭਰੀ ਖ਼ੁਸ਼ੀ ਮੈਨੂੰ ਉਦੋਂ ਹੋਈ ਜਦੋਂ ਪਾਪਾ ਨੇ ਕਿਹਾ, "ਜਿਸ ਮੁੰਡੇ ਬਾਰੇ ਤੁਸੀਂ ਹੁਣੇ ਹੁਣੇ ਪੁੱਛ ਰਹੇ ਸੀ, ਉਸ ਦਾ ਪਿੰਡ ਵੀ ਓਧਰ ਹੀ ਹੈ। ਉਹ ਜਾਪੂਵਾਲ ਦਾ ਰਹਿਣ ਵਾਲਾ ਹੈ। ਦਵਿੰਦਰ ਨੇ ਹੀ ਮੈਨੂੰ ਕਹਿ ਕੇ ਉਸ ਨੂੰ ਚਪੜਾਸੀ ਲੁਆਇਆ ਹੈ। ਪਰ ਉਸ ਦਾ ਬੋਲਣ-ਚਾਲਣ, ਉੱਠਣ-ਬੈਠਣ ਚਪੜਾਸੀਆਂ ਵਾਲਾ ਨਹੀਂ ।"
ਚਿੰਤਾ ਇਸ ਗੱਲ ਦੀ ਸੀ ਕਿ ਬੀ ਜੀ ਨੇ ਪਾਪਾ ਨੂੰ ਉਸ ਨੌਜੁਆਨ ਬਾਰੇ ਕੀ ਦੱਸਿਆ- ਪੁੱਛਿਆ ਸੀ; ਅਤੇ ਖ਼ੁਸ਼ੀ ਇਸ ਗੱਲ ਦੀ ਸੀ ਕਿ ਉਸ ਨਾਲ ਆਪਣੇ ਥੀਸਸ ਬਾਰੇ ਵਿਚਾਰ ਕਰਨ ਹਿੱਤ ਪ੍ਰੋਫੈਸਰ ਅੰਕਲ ਦਾ ਆਸਰਾ ਲਿਆ ਜਾ ਸਕਦਾ ਸੀ। ਛੇਤੀ ਹੀ ਇਹ ਆਸਰਾ ਲੈਣਾ ਪੈ ਗਿਆ। ਅਗਲੇ ਦਿਨ (ਸੋਮਵਾਰ) ਸ਼ਾਮ ਨੂੰ ਜਦੋਂ ਉਹ ਫ਼ਾਈਲਾਂ ਲੈ ਕੇ ਆਇਆ, ਪਾਪਾ ਆਪਣੇ ਕਮਰੇ ਵਿੱਚ ਬੈਠੇ ਚਾਹ ਪੀ ਰਹੇ ਸਨ। ਮੈਂ ਲਾਨ ਵਿੱਚ ਬੈਠੀ ਪੜ੍ਹ ਰਹੀ ਸੀ। ਤੇਰੇ ਕੋਲੋਂ ਲੁਕਾ ਕਰਨਾ ਠੀਕ ਨਹੀਂ। ਮੈਂ ਪੜ੍ਹ ਨਹੀਂ ਸਾਂ ਰਹੀ, ਸਗੋਂ 'ਪੜ੍ਹ ਰਹੀ' ਹੋਣ ਦਾ ਸਾਂਗ ਕਰ ਰਹੀ ਸਾਂ। ਮੈਂ ਅਜਿਹੀ ਥਾਵੇਂ ਬੈਠੀ ਸਾਂ ਜਿਥੇ ਬੈਠੀ ਨੂੰ ਉਹ ਗੇਟੋਂ ਵੜਦਾ ਹੀ ਵੇਖ ਸਕਦਾ ਸੀ, ਸ਼ਾਇਦ ਉਸ ਨੇ ਵੇਖਿਆ ਵੀ। ਮੈਂ ਉਸ ਨੂੰ ਕਮਰੇ ਵੱਲ ਜਾਂਦਾ, ਬਰਾਮਦੇ ਵਿੱਚ ਮੁੜਦਾ ਅਤੇ ਕਮਰੇ ਵਿੱਚ ਦਾਖ਼ਲ ਹੁੰਦਾ ਵੇਖਿਆ। ਉਹ ਸਦਾ ਵਾਂਗ ਫਾਈਲਾਂ ਰੱਖ ਕੇ ਕਮਰੇ ਵਿੱਚੋਂ ਛੇਤੀ ਬਾਹਰ ਨਾ ਆਇਆ। ਦਸ-ਪੰਦਰਾਂ ਮਿੰਟ ਪਾਪਾ ਦੇ ਕਮਰੇ ਵਿਚ ਕਦੇ ਉਨ੍ਹਾਂ ਦੀ ਹਾਜ਼ਰੀ ਵਿੱਚ ਕੋਈ ਘੱਟ ਹੀ ਠਹਿਰਿਆ ਸੀ। ਪਿੰਡਾਂ ਤੋਂ ਆਏ ਪਤਵੰਤੇ ਲੋਕਾਂ ਨਾਲ ਵੀ ਉਹ ਏਨਾ ਲੰਮਾ ਸਮਾਂ ਗੱਲਾਂ ਨਹੀਂ ਸਨ ਕਰਦੇ ਹੁੰਦੇ। ਉਨ੍ਹਾਂ ਦੀਆਂ ਗੱਲਾ, ਸ਼ਿਕਾਇਤਾਂ ਅਤੇ ਬਿਕਵ ਸੁਣ ਕੇ, ਉਨ੍ਹਾਂ ਸੰਬੰਧੀ ਕਾਰਵਾਈ ਕਰਨ ਦਾ ਸਮਾਂ ਦੇ ਕੇ ਉਹ ਆਉਣ ਵਾਲਿਆਂ ਨੂੰ ਦਸ-ਪੰਦਰਾਂ ਮਿੰਟਾਂ ਵਿੱਚ ਹੀ ਵਿਦਾ ਕਰ ਦਿੰਦੇ ਸਨ। ਪੰਦਰਾਂ ਕੁ ਮਿੰਟਾਂ ਪਿੱਛੋਂ ਉਹ ਬਾਹਰ ਆਇਆ, ਬਰਾਮਦੇ ਵਿੱਚ ਨਿਕਲ ਕੇ ਉਸ ਨੇ ਜ਼ਰਾ ਰੁਕ ਕੇ ਮੇਰੇ ਵੱਲ ਵੇਖਿਆ ਅਤੇ ਆਪਣਾ ਹੱਥ ਸਿਰ ਦੀ ਉਚਾਈ ਤਕ ਉੱਚਾ ਕਰ ਕੇ ਵਿਦਾਇਗੀ ਵਿੱਚ ਹਿਲਾਇਆ। ਮੈਂ ਡਰ ਗਈ ਕਿਧਰੇ ਪਾਪਾ ਨੇ ਉਸਨੂੰ ਇਉਂ ਕਰਦਿਆਂ ਵੇਖ ਲਿਆ ਹੋਵੇ ਤਾਂ........
ਉਸ ਦੇ ਚਲੇ ਜਾਣ ਪਿੱਛੋਂ ਪਾਪਾ ਆਪਣਾ ਕੰਮ ਮੁਕਾ ਕੇ ਜਾਂ ਸ਼ਾਇਦ ਅਧੂਰਾ ਛੱਡ ਕੇ ਬਾਹਰ ਆ ਗਏ ਅਤੇ ਮੇਰੇ ਕੋਲ ਆ ਬੈਠੇ। ਉਨ੍ਹਾਂ ਦਾ ਪਹਿਲਾ ਵਾਕ ਸੀ, "ਏਥੇ ਕੁਝ ਚੈਨ ਹੈ, ਅੰਦਰ ਤਾਂ ਭੱਠੀ ਬਣਿਆ ਹੋਇਆ ਹੈ, ਉੱਤੋਂ ਚਾਹ ਪੀਣ ਦੀ ਮਜਬੂਰੀ।"
"ਚਾਹ ਪੀਣ ਦੀ ਮਜਬੂਰੀ ਤੁਹਾਡੀ ਆਪਣੀ ਬਣਾਈ ਹੋਈ ਹੈ, ਪਾਪਾ। ਨਾ ਪੀਓ ਤਾਂ ਬਦੋ-ਬਦੀ ਤੁਹਾਡੇ ਮੂੰਹ ਵਿੱਚ ਪੈਣ ਨਹੀਂ ਆਉਂਦੀ।" ਰੁਮਾਲ ਨਾਲ ਆਪਣੇ ਮੂੰਹ ਅਤੇ ਆਪਣੀ ਗਰਦਨ ਉੱਤੋਂ ਪਸੀਨਾ ਪੂੰਝਦਿਆਂ ਪਾਪਾ ਨੇ ਆਖਿਆ, "ਮੈਨੂੰ ਤਾਂ ਘਰ ਬਾਹਰ ਵਕੀਲਾਂ ਨਾਲ ਵਾਹ ਪੈਂਦਾ ਹੈ, ਕਚਹਿਰੀ ਵਿੱਚ ਕਾਨੂੰਨੀ ਹੇਰਾ ਫੇਰੀਆਂ ਅਤੇ ਘਰ ਵਿੱਚ
ਭਾਸ਼ਾਈ ਬਾਰੀਕੀਆਂ ।"
"ਪਾਪਾ, ਐੱਲ.ਐੱਲ.ਬੀ. ਤੁਸੀਂ ਹੈ, ਮੈਂ ਨਹੀਂ। ਨਾ ਹੀ ਭਾਸ਼ਾਈ ਬਾਰੀਕੀਆਂ ਕਾਨੂੰਨੀ ਹੇਰ-ਫੇਰੀਆਂ ਵਾਂਗ ਗੰਭੀਰ ਅਤੇ ਦੁਖਦਾਇਕ ਰੂਪ ਧਾਰਦੀਆਂ ਹਨ। ਇਹ ਤਾਂ ਜੀਵਨ ਲਈ ਨਿੱਕਾ ਜਿਹਾ ਸ਼ਿੰਗਾਰ ਹੁੰਦੀਆ ਹਨ, ਮਧੁਰ ਜਿਹੀ ਮਾਨਸਿਕ ਗੁਦਗੁਦੀ, ਜਿਸ ਨਾਲ ਆਦਮੀ ਦੇ ਮੂੰਹ ਉੱਤੇ ਇੱਕ ਮੱਧਮ ਜਿਹੀ ਮੁਸਕਾਨ ਇਉਂ ਗੁਜ਼ਰ ਜਾਂਦੀ ਹੈ ਜਿਵੇਂ ਕਿਸੇ ਕੇਸਰ ਕਿਆਰੀ ਉੱਤੇ ਪੌਣ ਦਾ ਇੱਕ ਹਲਕਾ ਜਿਹਾ ............"
"ਸਟਾਪ, ਸਟਾਪ। ਏਨੀ ਲੰਮੀ ਕਵਿਤਾ ਇੱਕ ਸਾਹੇ ਨਾ ਸੁਣਾਈ ਜਾ। ਮੈਨੂੰ ਸੋਚਣ- ਸਮਝਣ ਦਾ ਸਮਾਂ ਚਾਹੀਦਾ ਹੈ। ਇਹ ਸਭ ਕੁਝ ਮੇਰੇ ਸਿਰ ਦੇ ਉਪਰੋਂ ਉਪਰੋਂ ਲੰਘਦਾ ਜਾ ਰਿਹਾ ਹੈ। ਤੇਰਾ ਬਹੁਤ ਸਮਾਂ ਘਰ ਵਿੱਚ ਗੁਜ਼ਰਦਾ ਹੈ ਜਾਂ ਕਾਲਜ ਵਿੱਚ ਗੁਜ਼ਰਦਾ ਰਿਹਾ ਹੈ। ਇਨ੍ਹਾਂ ਧਾਵਾਂ ਵਿੱਚ ਮਮਤਾ, ਬੇਫਿਕਰੀ ਅਤੇ ਭਵਿੱਖ ਦੇ ਰੰਗੀਨ ਸੁਪਨੇ ਤੇਰੀ ਬੋਲੀ ਨੂੰ ਕਵਿਤਾ ਵਰਗਾ ਰੂਪ ਦੇਣ ਵਿੱਚ ਸਫਲ ਹੋ ਜਾਂਦੇ ਹਨ। ਮੇਰੇ ਚਾਰ-ਚੁਫੇਰੇ ਫੈਲੀ ਹੋਈ ਦੁਨੀਆ ਵਿੱਚ ਸੁਆਰਥ ਹੈ, ਸਿਆਸਤ ਹੈ। ਮੁਕਾਬਲਾ ਹੈ, ਈਰਖਾ ਹੈ, ਬਦਲਾ ਹੈ, ਕ੍ਰੋਧ ਹੈ, ਝੂਠ ਹੈ, ਹਿੰਸਾ ਹੈ ਅਤੇ ਇਹ ਸਭ ਕੁਝ ਜਦ ਮੇਰੇ ਤਕ ਪੁੱਜਦਾ ਹੈ, ਉਦੋਂ ਭਾਸ਼ਾ ਦੀਆਂ ਬਾਰੀਕੀਆ ਨੇ ਇਸ ਦੇ ਰੂਪ ਨੂੰ ਏਨਾ ਬਦਲ ਦਿੱਤਾ ਹੁੰਦਾ ਹੈ ਕਿ ਮੇਰੇ ਲਈ ਉੱਚਿਤ, ਅਨ-ਉੱਚਿਤ ਅਤੇ ਸੱਚ-ਝੂਠ ਦਾ ਨਿਰਣਾ ਮੁਸ਼ਕਲ ਹੋ ਜਾਂਦਾ ਹੈ। ਮੈਂ ਭਾਸ਼ਾਈ ਬਾਰੀਕੀਆਂ ਤੋਂ ਡਰਦਾ ਹਾਂ। ਮੈਨੂੰ ਬੋਲੀ ਇੱਕ ਭਿਆਨਕ ਹਥਿਆਰ ਮਾਲੂਮ ਹੁੰਦੀ ਹੈ। ਇਸ ਦੀਆਂ ਬਾਰੀਕੀਆਂ ਮਾਨਸਿਕ ਗੁਦਗੁਦੀ ਵੀ ਹੋ ਸਕਦੀਆਂ ਹਨ, ਇਹ ਮੈਂ ਮੰਨਦਾ ਹਾਂ; ਪਰੰਤੂ ਕੇਵਲ ਸਾਹਿਤ ਦੇ ਖੇਤਰ ਵਿੱਚ ਜਾਂ ਪਰਵਾਰ ਵਿੱਚ ਅਤੇ ਸੁਹਿਰਦ ਮਿੱਤਰਾਂ ਦੀ ਮੰਡਲੀ ਵਿੱਚ। ਸਿਆਸੀ ਖੇਤਰ ਵਿੱਚ ਭਾਸ਼ਾ ਮਹਾਂ ਉੱਪਦਰ ਦਾ ਸਫਲ ਸਾਧਨ ਹੈ।"
ਤੂੰ ਅੰਦਾਜ਼ਾ ਲਾ ਸਕਦੀ ਹੈ ਕਿ ਪਾਪਾ ਦੇ ਮੂੰਹੋਂ ਇਹ ਸਭ ਸੁਣ ਕੇ ਮੈਨੂੰ ਕਿੰਨੀ ਹੋਰਾਨੀ ਹੋਈ ਹੋਵੇਗੀ। "ਪਾਪਾ ਨੂੰ ਇਸ ਪ੍ਰਕਾਰ ਦੀਆਂ ਗੱਲਾਂ ਕਰਨ ਦੀ ਜਾਚ ਹੈ"—ਇਹ ਮੈਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਘਰ ਦੇ ਕਿਸੇ ਜੀਅ ਨਾਲ ਇਹੋ ਜਿਹੀਆਂ ਗੱਲਾਂ ਨਹੀਂ ਸਨ ਕੀਤੀਆਂ। ਗੱਲ ਕਰਦਿਆਂ ਉਨ੍ਹਾਂ ਦੇ ਚਿਹਰੇ ਉਤੇ ਵਿਸਮਾਦ ਭਰੀ ਗੰਭੀਰਤਾ ਸੀ। ਮੈਂ ਉਨ੍ਹਾਂ ਨੂੰ ਦੀਪੂ ਨਾਲ ਅਤੇ ਕਦੇ ਕਦੇ ਬੀ ਜੀ ਦੀ ਸਾਦਗੀ ਨਾਲ, ਮਿੱਠੇ ਮਿੱਠੇ, ਪਰੰਤੂ ਅਤਿਅੰਤ ਆਦਰ-ਭਰਪੂਰ, ਮਖੌਲ ਕਰਦਿਆਂ ਵੇਖਿਆ ਸੀ। ਸਾਹਿਤਕ ਸ਼ੈਲੀ ਵਿੱਚ ਏਨੀ ਗੰਭੀਰ ਵਾਰਤਾਲਾਪ ਉਨ੍ਹਾਂ ਕਦੇ ਨਹੀਂ ਸੀ ਕੀਤੀ। ਉਹ ਚੁੱਪ ਸਨ ਅਤੇ ਮੈਂ ਸੋਚ ਰਹੀ ਸਾਂ। ਕਰਨਜੀਤ ਕੋਠੀ ਦਾ ਰੇਟ ਖੋਲ੍ਹ ਕੇ ਲਾਨ ਵਿੱਚ ਦਾਖ਼ਲ ਹੋਇਆ। ਗੰਭੀਰਤਾ ਦਾ ਤਿਆਗ ਕਰ ਕੇ ਆਪਣੇ ਸਾਧਾਰਨ ਰੂਪ ਵਿੱਚ ਪ੍ਰਵੇਸ ਕਰਦਿਆਂ ਪਾਪਾ ਨੇ ਆਖਿਆ, "ਆ ਬਈ ਮਹਾਂਰਥੀ; ਅੱਜ-ਕੱਲ੍ਹ ਰਹਿੰਦਾ ਕਿਥੇ ਹੈ ? ਕਦੀ ਮੇਲ ਮਿਲਾਪ ਹੀ ਨਹੀਂ ਹੁੰਦਾ।"
"ਮੁੰਡਿਆਂ ਨਾਲ ਤਿਬੜੀ ਚਲਾ ਗਿਆ ਸੀ।" ਸਿਰ ਝੁਕਾਈ ਖਲੋਤੇ ਕਰਨਜੀਤ ਦਾ ਸੰਖੇਪ ਉੱਤਰ ਸੁਣ ਕੇ ਪਾਪਾ ਨੇ ਆਖਿਆ, "ਏਨੀ ਧੁੱਪ ਵਿੱਚ ਤਿਬੜੀ ਜਾਣ ਦਾ ਅਪਰਾਧ ਠੀਕ ਹੀ ਏਨਾ ਭਾਰੀ ਹੈ ਕਿ ਤੂੰ ਸਿਰ ਚੁੱਕ ਕੇ ਆਪਣੇ ਪਿਉ ਦੇ ਸਾਹਮਣੇ ਨਾ ਖੜੋ ਸਕੇ ? ਓਏ ਮਹਾਂਰਥੀ ਬੈਠ ਜਾ। ਅਸੀਂ ਵੀ ਤੇਰੀ ਉਮਰ ਵਿੱਚ ਇਉਂ ਹੀ ਕਰਦੇ ਰਹੇ ਹਾਂ। ਸਾਨੂੰ ਝਿੜਕਾਂ ਵੀ ਪੈਂਦੀਆਂ ਸਨ ਅਤੇ ਨਸੀਹਤਾਂ ਵੀ ਮਿਲਦੀਆਂ ਸਨ, ਪਰ ਤੇਰੇ ਵਾਂਗ ਸਿਰ ਸੁੱਟ ਕੇ ਨਹੀਂ ਸਾਂ ਖੜਦੇ। ਤੇਰਾ ਨਾਂ ਕਰਨਜੀਤ ਦੀ ਥਾਂ ਸਰਵਣ ਕੁਮਾਰ ਹੋਣਾ ਚਾਹੀਦਾ ਸੀ।"
"ਨਾਂ ਦਾ ਕੀ ਹੈ, ਹੁਣ ਬਦਲ ਦਿਓ," ਕੁਰਸੀ ਉਤੇ ਬੈਠਦੇ ਕਰਨਜੀਤ ਨੇ ਆਖਿਆ,
"ਜੇ ਤੁਸੀਂ ਮੈਨੂੰ ਇੱਕ ਸਕੂਟਰ ਲੈ ਦਿਓ ਤਾਂ ਮੇਰਾ ਨਾਂ ਆਪੇ ਬਦਲਿਆ ਜਾਵੇਗਾ- ਮਹਾਂ ਸਕੂਟਰ ਸਵਾਰ।"
"ਤੇਰਾ ਕੀ ਖ਼ਿਆਲ ਹੈ ਕਿ ਤੈਨੂੰ ਮਹਾਂਤਥੀ ਕਿਸੇ ਰੱਥ ਦੀ ਸਵਾਰੀ ਕਰਨ ਕਰਕੇ ਆਖਿਆ ਜਾਂਦਾ ਹੈ ? ਵੇਖਿਆ ਪੁਸ਼ਪੁ, ਫਿਰ ਉਹੋ ਭਾਸ਼ਾਈ ਚੱਕਰ।"
"ਪਾਪਾ, ਨਾਂ ਦਾ ਕੀ ਹੈ ਭਾਵੇਂ ਕਰਨਜੀਤ ਦੀ ਥਾਂ ਭੀਮਸੈਨ ਰੱਖ ਦਿਓ, ਪਰ ਸਕੂਟਰ ਜ਼ਰੂਰ ਲੈ ਦਿਓ।"
"ਮੇਰਾ ਇਸ ਵਿੱਚ ਕੀ ਦਖਲ, ਬੇਟਾ। ਸਾਰੇ ਡੀਲਰ ਤੈਨੂੰ ਜਾਣਦੇ ਹਨ। ਕਿਸੇ ਦਿਨ ਜਾ ਕੇ ਆਰਡਰ ਦੇ ਆਵੀ। ਮੈਂ ਚੈੱਕ ਸਾਈਨ ਕਰ ਦਿਆਂਗਾ। ਰਕਮ ਉਥੇ ਭਰ ਲਵੀ।"
"ਓ ਪਾਪਾ, ਯੂ ਆਰ ਗ੍ਰੇਟ।"
ਮੈਂ ਜਾਣ ਲਿਆ ਕਿ ਪਾਪਾ ਅੱਜ ਬਹੁਤ ਖੁਸ ਹਨ। ਮੌਕੇ ਦਾ ਲਾਭ ਲੈਂਦਿਆ ਹੋਇਆ ਜਾਂ ਲਾਭ ਲੈਣ ਦੇ ਮਨੋਰਥ ਨਾਲ ਮੇਂ ਕਿਹਾ, 'ਪਾਪਾ, ਅੱਜ-ਕੱਲ੍ਹ ਪੰਜਾਬ ਦੀਆਂ ਸੜਕਾਂ ਬਿਲਕੁਲ ਸੁਰੱਖਿਅਤ ਹਨ। ਪ੍ਰੋਫੈਸਰ ਅੰਕਲ ਦੇ ਪਿੰਡ ਤਕ ਮੈਂ ਇਕੱਲੀ ਜਾ ਸਕਦੀ ਹਾਂ ਨਾ ?"
"ਤੈਨੂੰ ਇਕੱਲੀ ਜਾਣ ਦੀ ਕੀ ਲੋੜ ਹੈ, ਭੇਟਾ ਆਪਣੇ ਵੀਰ ਨੂੰ ਨਾਲ ਲੈ ਜਾਇਆ ਕਰ। ਹੁਣ ਤਾਂ ਸਕੂਟਰ ਵੀ ਲੈ ਲਵੇਗਾ। ਜੇ ਇਹ ਮਹਾਂਰਥੀ ਤੇਰਾ ਆਖਾ ਨਾ ਮੰਨੇ ਤਾਂ ਕਾਰ ਲੈ ਕੇ ਚਲੀ ਜਾਵੀਂ। ਦਵਿੰਦਰ ਨਾਲ ਗੱਲੀਂ ਪੈ ਗਈ ਤਾਂ ਤੈਨੂੰ ਵਕਤ ਦਾ ਚੇਤਾ ਭੁੱਲ ਜਾਣਾ ਹੈ। ਹਨੇਰਾ-ਸਵੇਰਾ ਵੀ ਹੋ ਸਕਦਾ ਹੈ। ਇਸ ਲਈ ਪੈਦਲ ਜਾਂ ਸਾਈਕਲ ਉਤੇ ਇਕੱਲੀ ਜਾਣਾ ਠੀਕ ਨਹੀਂ। ਜਦੋਂ ਸੁਨੇਹਾ ਏਥੇ ਸੀ, ਉਦੋਂ ਗੱਲ ਹੋਰ ਸੀ। ਉਸ ਵਰਗੀ ਸੁਚੇਤ ਕੁੜੀ ਮੈਂ ਹੋਰ ਕੋਈ ਨਹੀਂ ਵੇਖੀ।"
"ਪਾਪਾ-ਪਾਪਾ, ਮੈਨੂੰ ਬੁੱਧੂ ਆਖਣ ਦਾ ਇਹ ਢੰਗ ਵੀ ਭਾਸ਼ਾਈ ਬਾਰੀਕੀ ਹੈ। ਖ਼ਬਰਦਾਰ !"
"ਅਰੇ ਬਈ, ਮੇਰਾ ਇਹ ਮਤਲਬ ਨਹੀਂ ਸੀ, ਪਰ ਇਹ ਮੈਨੂੰ ਪਤਾ ਹੈ ਕਿ ਬੋਰੀ ਜਾ ਕੇ ਤੂੰ ਸ਼ਾਮ ਨੂੰ ਛੇਤੀ ਘਰ ਨਹੀਂ ਆ ਸਕੇਗੀ। ਆਂਟੀ ਦੀਆਂ ਆਲੂ-ਟਿੱਕੀਆਂ.....!"
"ਤੁਸੀਂ ਗੱਲਾ ਕਰੋ ਮੈਂ ਜਾ ਕੇ ਨਹਾ ਲਵਾਂ।"
"ਕਿਉਂ ਬਈ? ਨਹਿਰ ਵਿੱਚ ਨਹੀਂ ਨਾਤਾ ?"
"ਨ੍ਹਾਤਾ ਸਾਂ, ਇਸੇ ਲਈ ਤਾਂ ਮੁੜ ਨ੍ਹਾਉਣ ਦੀ ਲੋੜ ਪਈ ਹੈ। ਪਿੰਡਾ ਤਿੜਕ ਰਿਹਾ ਹੈ।"
ਕਰਨਜੀਤ ਨਹਾਉਣ ਚਲਾ ਗਿਆ। ਪਾਪਾ ਤੇਰੀਆਂ ਗੱਲਾਂ ਕਰ ਕਰ ਤੈਨੂੰ ਯਾਦ ਕਰਨ ਲੱਗ ਪਏ ਅਤੇ ਹੌਲੀ ਹੌਲੀ ਥੋੜਾ ਜਿਹਾ ਉਦਾਸ ਹੋ ਗਏ। ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ, "ਉਦਾਸ ਨਹੀਂ ਹਾਂ, ਬੇਟਾ। ਸਨੇਹਾ ਵਰਤੀ ਕੁੜੀ ਦਾ ਖ਼ਿਆਲ ਆਉਣ ਉਤੇ ਕੋਈ ਗੰਭੀਰ ਹੋਏ ਬਿਨਾਂ ਕਿਵੇਂ ਰਹਿ ਸਕਦਾ ਹੈ। ਉਂਜ ਇਸ ਨੂੰ ਗੰਭੀਰਤਾ ਨਾ ਕਹਿ ਕੇ ਉਸ ਪ੍ਰਤੀ ਆਦਰ-ਭਾਵ ਆਖਿਆ ਜਾਣਾ ਵਧੇਰੇ ਯੋਗ ਹੈ। ਹਾਂ, ਤੇਰੇ ਝੋਰੀਂ ਜਾਣ ਦੀ ਗੱਲ ਚੇਤੇ ਆ ਗਈ। ਦਵਿੰਦਰ ਤਾਂ ਤੈਨੂੰ ਕੇਵਲ ਐਤਵਾਰ ਹੀ ਮਿਲ ਸਕਦਾ ਹੈ। ਜੇ ਮੈਨੂੰ ਕੋਈ ਕੰਮ ਨਾ ਹੋਇਆ ਤਾਂ ਮੈਂ ਵੀ ਚੱਲ ਵਿਰਾਂਗਾ।"
ਫਿਰ ਕੁਝ ਸੋਚ ਕੇ ਬੋਲੋ, "ਨਹੀਂ, ਨਹੀਂ। ਤੂੰ ਹੀ ਜਾ ਆਵੀਂ। ਉਹ ਹਮੇਸ਼ਾ ਰੋਕਦਾ ਰਹਿੰਦਾ ਹੈ। ਕਹਿੰਦਾ ਹੈ 'ਨਾ ਆਇਆ ਕਰ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਡਿਪਟੀ ਕਮਿਸ਼ਨਰ ਮੇਰਾ ਦੋਸਤ ਹੈ। ਹਰ ਵੇਲੇ ਕੋਈ ਨਾ ਕੋਈ ਸਿਫਾਰਸ਼ ਲੈ ਕੇ ਤੁਰੇ ਰਹਿੰਦੇ ਹਨ।
ਇਸ ਲਈ ਮੈਂ ਨਹੀਂ ਜਾਵਾਂਗਾ। ਲੋੜ ਹੋਵੇ ਤਾਂ ਦੀਪੂ ਨੂੰ ਜਾਂ ਆਪਣੀ ਬੀ ਜੀ ਨੂੰ ਨਾਲ ਲੈ ਜਾਵੀ।"
ਮੈਨੂੰ ਐਤਵਾਰ ਝੇਰੀ ਜਾਣ ਦੀ ਖੁੱਲ੍ਹੀ ਛੁੱਟੀ ਮਿਲ ਗਈ ਸੀ। ਅਗਲੇ ਹੀ ਐਤਵਾਰ ਮੈਂ ਦਸ ਕੁ ਵਜੇ ਅੰਕਲ ਕੋਲ ਜਾ ਪੁੱਜੀ। ਪ੍ਰੋਫੱਸਰ ਅੰਕਲ ਆਪਣੇ ਐਤਵਾਰੀ ਲਿਬਾਸ ਵਿੱਚ ਡਾਈਨਿੰਗ ਟੇਬਲ ਸਾਹਮਣੇ ਬੈਠੇ ਸਨ। ਐਤਵਾਰੀ ਲਿਬਾਸ ਤੋਂ ਮੇਰਾ ਭਾਵ ਹੈ ਸੰਡੇ-ਸਮਰ ਡਰੈੱਸ, ਸਮਝ ਗਈ ਏਂ ਨਾ। ਪਜਾਮਾ ਐਂਡ ਨੇ ਬੁਨਿਆਨ ਔਰ ਕਮੀਜ਼। ਮੈਨੂੰ ਵੇਖਦਿਆਂ ਹੀ ਉਨ੍ਹਾਂ ਦੇ ਸੋਹਣੇ ਚਿੱਟੇ ਦੰਦਾਂ ਉੱਤੇ ਬੁੱਨ੍ਹਾਂ ਦਾ ਪਰਦਾ ਪਰੇ ਹੋ ਗਿਆ। ਉਨ੍ਹਾਂ ਦੀਆ ਲੱਤਾਂ ਮੌਜ਼ ਦੇ ਥੱਲੇ ਲੁਕੀਆਂ ਹੋਈਆਂ ਸਨ, ਇਸ ਲਈ ਪਜਾਮਾ ਮੈਨੂੰ ਦਿਸ ਨਹੀਂ ਸੀ ਰਿਹਾ। ਇਉਂ ਲੱਗਦਾ ਸੀ ਕੁਰਸੀ ਉਤੇ ਨੰਗਾ ਬੈਠਾ ਆਦਮੀ ਹੱਸ ਰਿਹਾ ਹੈ। ਉਨ੍ਹਾਂ ਦੀ ਨਿਸ਼ਕਪਟ ਹਾਸੀ ਨੂੰ ਵੇਖ ਕੇ ਮੈਨੂੰ ਅੰਗਰੇਜੀ ਦੀ ਕਵਿਤਾ ਯਾਦ ਹੈਪੀ ਮੈਨਜ ਸ਼ਰਟ ਵਿਚਲਾ ਆਦਮੀ ਯਾਦ ਆ ਗਿਆ, ਜਿਸ ਕੋਲ ਪਹਿਨਣ ਨੂੰ ਕਮੀਜ਼ ਭਾਵੇਂ ਨਹੀਂ ਸੀ, ਪਰ ਖੁਸ਼ ਰਹਿਣ ਲਈ ਸੰਤੋਖ ਬਹੁਤ ਸੀ। ਆਪਣੇ ਸਾਰੇ ਜੀਵਨ ਵਿੱਚ ਉਹ ਉਸ ਦਿਨ ਉਦਾਸ ਹੋਇਆ, ਜਿਸ ਦਿਨ ਰਾਜੇ ਦੀ ਗਮਗੀਨੀ ਦਾ ਇਲਾਜ ਕਰਨ ਲਈ, ਕਿਸੇ ਪ੍ਰਸੰਨ ਆਦਮੀ ਦੀ ਕਮੀਜ਼ ਲੈ ਕੇ ਰਾਜੇ ਨੂੰ ਪੁਆਉਣ ਲਈ, ਪ੍ਰਸੰਨ ਆਦਮੀ ਦੀ ਭਾਲ ਕਰਦੇ ਹੋਏ ਰਾਜੇ ਦੇ ਆਦਮੀ ਉਸ ਕੋਲ ਆਏ, ਰਾਜ ਦਾ ਦੁੱਖ ਦੱਸਿਆ ਤੇ ਉਸ ਕੋਲੋਂ ਉਸਦੀ ਕਮੀਜ਼ ਮੰਗੀ। ਉਹ ਜੀਵਨ ਵਿੱਚ ਪਹਿਲੀ ਵੇਰ ਉਦਾਸ ਹੋਇਆ ਕਿ ਉਸ ਕੋਲ ਕੋਈ ਕਮੀਜ਼ ਨਾ ਹੋਣ ਕਰਕੇ ਉਹ ਇੱਕ ਲੋੜਵੰਦ ਦੀ ਲੋੜ ਪੂਰੀ ਨਹੀਂ ਸੀ ਕਰ ਸਕਿਆ। ਆਪਣੇ ਰਾਜੇ ਦੀ ਸੇਵਾ ਦਾ ਸੁਭਾਗ ਪ੍ਰਾਪਤ ਨਹੀਂ ਸੀ ਕਰ ਸਕਿਆ।
ਡਬਲ-ਰੋਟੀ ਦੇ ਟੁਕੜੇ ਉਤੇ ਘਰ ਦਾ ਕੱਢਿਆ ਤਾਜਾ ਮੱਖਣ ਲਾਉਂਦੇ ਹੋਏ ਉਹ ਬੋਲੇ, "ਇਕੱਲੀ ਆਈ ਏਂ ਪੁਸ਼ਪੇਂਦ੍ਰ। ਤੇਰੇ ਪਾਪਾ ਨਹੀਂ ਆਏ। ਚਲੋ ਚੰਗਾ ਹੋਇਆ, ਤੋਰੀ ਆਂਟੀ ਨੇ ਚਾਹ ਬਣਾਉਂਦਿਆਂ ਥੱਕ ਜਾਣਾ ਸੀ। ਬੀ ਜੀ ਠੀਕ ਹਨ ?"
ਆਂਟੀ ਨੇ ਅੰਦਰੋਂ ਕੁਰਤਾ ਲਿਆ ਕੇ ਉਨ੍ਹਾਂ ਦੇ ਮੋਢੇ ਉਤੇ ਰੱਖ ਦਿੱਤਾ, "ਏਨੀ ਗਰਮੀ, ਉੱਤੋਂ ਕੁਰਤਾ ਪਾਉਣ ਦੀ ਮਜਬੂਰੀ। ਕੈਰੇ ਗਲਤ ਦਿਨ ਆਈ ਹੈਂ ਤੂੰ।"
"ਮੈਂ ਚਲੋ ਜਾਂਦੀ ਹਾਂ, ਫਿਰ ਤੁਸੀ ਪਜਾਮਾ ਵੀ ਲਾਹ ਦਿਓ ਭਾਵੇਂ"
"ਇਨ੍ਹਾਂ ਕੋਲੋਂ ਇਹ ਵੀ ਸੱਚ ਹੈ," ਕਹਿ ਕੇ ਆਂਟੀ ਨੇ ਆਲੂ ਦੀਆਂ ਟਿੱਕੀਆਂ ਦੀ
ਪਲੇਟ ਮੇਰੇ ਸਾਹਮਣੇ ਲਿਆ ਰੱਖੀ। ਆਂਟੀ ਦਾ ਹਾਸਾ ਅੰਕਲ ਦੇ ਹਾਸੇ ਨਾਲੋਂ ਘੱਟ ਕੁਦਰਤੀ ਨਹੀਂ ਸੀ।
"ਆਂਟੀ ਮੰਨ ਲਿਆ ਕਿ ਇਹ ਤੁਹਾਨੂੰ ਪਤਾ ਹੈ ਕਿ ਆਲੂ ਦੀਆਂ ਟਿੱਕੀਆਂ ਮੈਨੂੰ ਪਸੰਦ ਹਨ, ਪਰ ਇਹ ਕਿਵੇਂ ਪਤਾ ਲੱਗ ਗਿਆ ਕਿ ਮੈਂ ਆ ਰਹੀ ਹਾਂ। ਨਾਲ ਹੀ ਇਹ ਕਿਵੇਂ ਭੁੱਲ ਗਏ ਕਿ ਏਨੀਆਂ ਟਿੱਕੀਆਂ ਮੈਂ ਖਾ ਨਹੀਂ ਸਕਾਂਗੀ।"
"ਨਾ ਤਾਂ ਸਾਨੂੰ ਤੇਰੇ ਆਉਣ ਦਾ ਪਤਾ ਸੀ ਅਤੇ ਨਾ ਹੀ ਇਹ ਸਾਰੀਆਂ ਤੇਰੇ ਲਈ ਹਨ। ਜਿਸ ਲਈ ਇਹ ਬਣੀਆਂ ਹਨ, ਉਹ ਟਿੱਕੀਆਂ ਦਾ ਤੇਰੇ ਨਾਲੋਂ ਬਹੁਤਾ ਸ਼ੌਕੀਨ ਹੈ।"
"ਅੱਛਾ ਜੀ, ਅੱਜ ਪਤਾ ਲੱਗੇਗਾ ਕਿ ਸਾਡਾ ਟੇਸਟ ਕਿਸ ਨਾਲ ਟਕਰਾ ਗਿ ।" ਆਖ਼ਰੀ ਸ਼ਬਦ ਮੇਰੇ ਮੂੰਹ ਵਿੱਚ ਹੀ ਸੀ ਕਿ ਘਰ ਦਾ ਬਾਹਰਲਾ ਦਰਵਾਜ਼ਾ ਖੁੱਲ੍ਹਿਆ, ਹੋਂਡਲ ਨਾਲ ਲੱਗੀ ਟੋਕਰੀ ਵਾਲੀ ਪੁਰਾਣੀ ਜਿਹੀ ਸਾਈਕਲ ਵੜੀ, ਮੂੰਹ ਉਤੇ ਹਾਸੇ ਵਰਗੀ ਮੁਸਕਾਨ ਸਜਾਈ, ਫਾਈਲਾਂ ਵਾਲਾ ਨੌਜੁਆਨ ਘਰ ਵਿੱਚ ਦਾਖ਼ਲ ਹੋਇਆ। ਉਸਦੀ ਪਹਿਲੀ ਨਜ਼ਰ
ਮੇਰੇ ਉਤੇ ਹੀ ਪਈ। ਮੇਰਾ ਮੂੰਹ ਤੇਜੱਸਵੀ ਨਹੀਂ ਹੈ, ਤਾਂ ਵੀ ਮੈਨੂੰ ਵੇਖਦਿਆਂ ਹੀ ਉਸ ਦੇ ਚਿਹਰੇ ਉਤਲੀ ਮੁਸਕਾਹਟ ਰੂਪੀ ਸ਼ਬਨਮ ਕਿਧਰੇ ਅਲੋਪ ਹੋ ਗਈ। ਗੰਭੀਰਤਾ ਨੇ ਮੁਸਕ੍ਰਾਹਟ ਦੀ ਥਾਂ ਲੈਣ ਦਾ ਯਤਨ ਕੀਤਾ, ਪਰ ਕਾਹਲੀ ਵਿੱਚ ਪਾਏ ਕੱਪੜਿਆਂ ਵਾਂਗ ਏਧਰੋਂ ਉੱਚੀ, ਓਧਰੋਂ ਨੀਵੀਂ ਅਤੇ ਬੇ-ਤੁਕੀ ਜਿਹੀ ਹੁੰਦੀ ਗਈ। ਜੋ ਮੇਰੇ ਜਾਣ ਤੋਂ ਪਹਿਲਾਂ ਉਹ ਉੱਥੇ ਪੁੱਜ ਗਿਆ ਹੁੰਦਾ ਤਾਂ ਮੇਰੀ ਵੀ ਇਹੋ ਹਾਲਤ ਹੋਣੀ ਸੀ। ਉਸ ਨੇ ਸਿਰ ਝੁਕਾ ਕੇ ਸਾਰਿਆਂ ਨੂੰ ਸਾਂਝੀ ਜਿਹੀ ਨਮਸਕਾਰ ਕੀਤੀ। ਪ੍ਰੋਫੈਸਰ ਅੰਕਲ ਨੇ ਆਖਿਆ, "ਆ ਬਈ ਸੁਮੀਤ, ਤੇਰਾ ਹੀ ਇੰਤਜ਼ਾਰ ਸੀ, ਇਨ੍ਹਾਂ ਟਿੱਕੀਆ ਨੂੰ ਕਿੰਨੇ ਚਿਰ ਦੀ ਛੁੱਟੀ ਲੈ ਕੇ ਆਇਆ ਏ ਪ੍ਰਧਾਨ ਮੰਤਰੀ ਕੋਲੋਂ ?"
"ਜੀ, ਚਾਰ ਵਜੇ ਵਾਪਸ ਘਰ ਪੁੱਜਟਾ ਏ।"
ਮੈਂ ਖ਼ੁਸ਼ ਸਾਂ ਕਿ ਅੱਜ ਲੰਮੇ ਸਮੇਂ ਤਕ ਚਰਚਾ ਚੱਲ ਸਕੇਗੀ। ਗੱਲਾਂ ਗੱਲਾਂ ਵਿੱਚ ਇਹ ਪਤਾ ਹੀ ਨਾ ਲੱਗਾ ਕਿ ਅਸੀਂ ਕਿੰਨੀਆਂ ਕਿੰਨੀਆਂ ਟਿੱਕੀਆਂ ਮਾ ਗਏ ਸਾਂ ਅਤੇ ਕਿੰਨੇ ਕਿੰਨੇ ਕੱਪ ਚਾਹ ਪੀ ਗਏ ਸਾਂ। ਸਾਰਾ ਵਾਤਾਵਰਣ ਸੁਖਾਵਾਂ ਹੋ ਗਿਆ ਸੀ ਅਤੇ ਹਰ ਪ੍ਰਕਾਰ ਦਾ ਉਚੇਚ ਇੱਕ ਪਾਸੇ ਹੋ ਗਿਆ ਲੱਗਦਾ ਸੀ। ਰਰਮੀ ਵਧਦੀ ਜਾ ਰਹੀ ਸੀ, ਪਰ ਬਿਜਲੀ ਦਾ ਪੱਖਾ ਵੀ ਆਪਣੇ ਧਰਮ ਦਾ ਪਾਲਣ ਕਰੀ ਜਾ ਰਿਹਾ ਸੀ। ਮੈਨੂੰ ਉਸਦੇ ਨਾਂ ਦਾ ਪਤਾ ਵੀ ਲੱਗ ਗਿਆ ਅਤੇ ਇਹ ਵੀ ਮੈਂ ਜਾਣ ਲਿਆ ਕਿ ਉਹ ਚਾਹ ਵਿੱਚ ਖੰਡ ਓਨੀ ਨਹੀਂ ਸੀ ਪਾਉਂਦਾ, ਜਿੰਨੀ ਉਸ ਨੇ ਉਸ ਦਿਨ ਪਾਪਾ ਦੇ ਕਮਰੇ ਵਿੱਚ ਬੈਠਿਆਂ ਪਾਈ ਸੀ। ਅੱਜ ਉਹ ਉਸ ਤੋਂ ਲੱਗਪੱਗ ਡਿਉੜੀ ਖੰਡ ਪਾ ਰਿਹਾ ਸੀ ਅਤੇ ਇਸ ਗੱਲ ਦੀ ਚਿੰਤਾ ਵੀ ਉਸ ਨੂੰ ਨਹੀਂ ਸੀ ਕਿ ਚਾਹ ਵਿਚਲੀ ਖੰਡ ਤੋਂ ਉਸ ਦਾ ਸਮਾਜਿਕ ਸਥਾਨ ਅਨੁਮਾਨਿਆ ਜਾ ਰਿਹਾ ਸੀ। ਨਾਸ਼ਤਾ ਕਰ ਕੇ ਅਸੀਂ ਡਰਾਇੰਗ ਰੂਮ ਵਿੱਚ ਆ ਬੈਠੇ। ਆਂਟੀ ਆਪਣੇ ਕੰਮ ਲੱਗੇ ਰਹੇ ਅਤੇ ਅਸਾ ਆਪਣੀ ਸਾਹਿਤਕ ਚਰਚਾ ਛੇੜ ਲਈ। ਪ੍ਰੋਫੈਸਰ ਅੰਕਲ ਕੁਝ ਚਿਰ ਸਾਡੇ ਕੋਲ ਬੈਠੇ ਰਹੇ ਅਤੇ ਆਂਟੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦਾ ਦੱਸਿਆ ਕੋਈ ਸੌਦਾ ਲੈਣ ਸਕੂਟਰ ਲੈ ਕੇ ਗੁਰਦਾਸਪੁਰ ਨੂੰ ਚਲੇ ਗਏ। ਹਾਂ ਬਈ, ਕੱਪੜੇ ਪਹਿਨ ਕੇ। ਮੇਰਾ ਪਹਿਲਾ ਪ੍ਰਸ਼ਨ ਸੀ,
"ਅੱਜ ਜ਼ਰਾ ਵਿਸਥਾਰ ਨਾਲ ਦੱਸੋ ਕਿ ਯਥਾਰਥਵਾਦ ਨੂੰ ਕਲਾ ਦਾ ਕਲਕ ਕਿਉਂ ਕਹਿੰਦੇ ਹੋ ?" "ਹੋ ਸਕਦਾ ਹੈ ਤੁਹਾਨੂੰ ਮੇਰੇ ਠੀਕ ਠਾਕ ਸ਼ਬਦ ਯਾਦ ਨਾ ਰਹੇ ਹੋਣ ਜਾਂ ਮੈਂ ਹੀ ਕਾਹਲੀ ਵਿੱਚ ਅਜਿਹਾ ਕੁਝ ਕਹਿ ਗਿਆ ਹੋਵਾਂ। ਮੇਰਾ ਖ਼ਿਆਲ ਹੈ ਕਿ 'ਯਥਾਰਥਵਾਦ ਕਲਾ ਦਾ ਕਲੰਕ ਹੈ' ਨਹੀਂ ਸੀ ਆਖਿਆ। ਮੈਂ ਕਿਹਾ ਸੀ ਕਿ 'ਯਥਾਰਥਵਾਦ ਕਲਾ ਲਈ ਕਲੰਬ ਸਿੱਧ ਹੋ ਰਿਹਾ ਹੈ। ਇਨ੍ਹਾਂ ਦੋਹਾਂ ਵਾਕਾਂ ਦੇ ਅਰਥਾਂ ਵਿੱਚ ਬਹੁਤ ਫਰਕ ਹੈ। ਜੋ ਮੈਂ ਆਪਣੇ ਭਾਵ ਪਹਿਲੇ ਢੰਗ ਨਾਲ ਪ੍ਰਗਟ ਕੀਤੇ ਸਨ, ਤਾਂ ਵੀ ਮੈਨੂੰ ਆਪਣੇ ਵਾਕ ਦੀ ਸੋਧ ਕਰਨ ਦਾ ਮੌਕਾ ਦਿਓ ਅਤੇ ਮੇਰੇ ਭਾਵ ਵੱਲ ਵੇਖੋ; ਸ਼ਬਦਾਂ ਪਿੱਛੇ ਨਾ ਜਾਉ।"
"ਨਹੀਂ, ਨਹੀਂ। ਮੈਂ ਸ਼ਬਦਾਂ ਪਿੱਛੇ ਨਹੀਂ ਜਾਵਾਂਗੀ ਕਿਉਂਕਿ ਮੈਂ ਕਿਸੇ ਬਹਿਸ ਵਿੱਚ ਜਿੱਤ ਪ੍ਰਾਪਤ ਕਰਨ ਦੇ ਮਨੋਰਥ ਨਾਲ ਗੱਲ ਨਹੀਂ ਕਰ ਰਹੀ। ਮੈਂ ਤਾਂ ਇਸ ਟਾਪਿਕ ਬਾਰੇ ਜਾਣਨਾ ਚਾਹੁੰਦੀ ਹਾਂ, ਇਸ ਦਾ ਬਹੁ-ਪੱਖੀ ਵਿਸ਼ਲੇਸ਼ਣ ਕਰਨਾ ਚਾਹੁੰਦੀ ਹਾਂ। ਇਹ ਮੇਰੇ ਬੀਸਸ ਦੀ ਲੋੜ ਹੈ।"
"ਤੁਹਾਡਾ ਮਨੋਰਥ ਨਿਸਦੇ ਹੀ ਉਚੇਰਾ ਹੇ, ਪਰੰਤੂ ਸਰਵੋਤਮ ਨਹੀਂ। ਸਰਵਤਮ ਮਨੋਰਥ ਪਤਾ ਨਹੀਂ ਕਿਹੜਾ ਆਖਿਆ ਜਾ ਸਕਦਾ ਹੈ, ਪਰ ਥੀਸਸ ਨਾਲ ਉਚੇਰਾ ਮਨੋਰਥ ਜ਼ਰੂਰ ਕਿਆਸਿਆ ਜਾ ਸਕਦਾ ਹੈ।"
"ਉਸ ਮਨੋਰਥ ਵੱਲ ਕਿਧਰੋ ਕੋਈ ਸੰਕੇਤ ਜ਼ਰੂਰ ਕਰ ਦੇਣਾ।"
"ਕਲਾ ਕਿਸੇ ਵਾਦ ਦੀ ਵਕਾਲਤ ਨਹੀਂ। ਇਹ ਜੀਵਨ ਦੀ ਕਿਸੇ ਮੁੱਢਲੀ ਲੋੜ ਦੀ ਪੁਰਤੀ ਦਾ ਸਾਧਨ ਹੈ। ਜੀਵਨ ਦੀ ਉਹ ਮੁੱਢਲੀ ਲੋੜ ਆਨੰਦ ਹੈ ਅਤੇ ਵੱਖ ਵੱਖ ਪ੍ਰਕਾਰ ਦੇ ਮਨੋਰੰਜਨ ਇੱਕੋ ਆਨੰਦ ਦੇ ਛੋਟੇ-ਵੱਡੇ ਉੱਚੇ ਨੀਵੇਂ, ਸੱਤਿਅ-ਅਸੱਭਿਅ ਅਤੇ ਸ੍ਰੇਸ਼ਟ- ਅਸ੍ਰੇਸ਼ਟ ਰੂਪ ਹਨ। ਆਨੰਦ ਸੁੰਦਰਤਾ ਦੀ ਉਪਾਸਨਾ ਵਿੱਚੋਂ ਉਪਜਦਾ ਹੈ ਅਤੇ ਸੁੰਦਰਤਾ ਆਪਣੇ ਅਨੇਕ ਸੂਖ਼ਮ ਅਤੇ ਸਥੂਲ ਰੂਪਾਂ ਵਿੱਚ, ਸਾਡੇ ਚਾਰ-ਚੁਫੇਰੇ ਵਿਚਾਰਾਂ, ਵਸਤੂਆਂ, ਵਿਅਕਤੀਆਂ, ਘਟਨਾਵਾਂ ਅਤੇ ਇਨ੍ਹਾਂ ਚਹੁੰਆਂ ਦੇ ਆਪਸੀ ਸੰਬੰਧਾਂ-ਸੰਜਗਾਂ ਦੇ ਰੂਪਾਂ ਵਿੱਚ ਪੱਸਰੀ ਹੋਈ ਹੈ। ਹਰ ਕਲਾਕਾਰ ਆਪਣੀ ਸੂਝ ਅਤੇ ਸਮਰੱਥਾ ਅਨੁਸਾਰ ਇਸ ਸੁੰਦਰਤਾ ਨੂੰ ਸਾਕਾਰ ਕਰਨ ਦਾ ਯਤਨ ਕਰਦਾ ਹੈ; ਹਰ ਸਮਾਜ ਆਪਣੀ ਸੂਝ ਅਤੇ ਸਮਰੱਥਾ ਅਨੁਸਾਰ ਕਲਾ-ਕ੍ਰਿਤੀਆਂ ਵਿਚਲੀ ਸੁੰਦਰਤਾ ਤੋਂ ਆਨੰਦਿਤ ਹੁੰਦਾ ਹੈ। ਕੁਝ ਲੋਕ 'ਸੁੰਦਰਤਾ ਅਤੇ ਕਲਾਕਾਰ ਦੇ ਸੰਬੰਧ' ਦੀ ਅਤੇ 'ਸੁੰਦਰਰਾ ਅਤੇ ਸਮਾਜ ਦੇ ਸੰਬੰਧ' ਦੀ ਵਿਆਖਿਆ ਕਰਦੇ ਹਨ। ਹਰ ਕੋਈ ਆਪੋ-ਆਪਣੀ ਦ੍ਰਿਸ਼ਟੀ, ਸੂਝ ਅਤੇ ਸਮਰੱਥਾ ਅਨੁਸਾਰ ਵਿਆਖਿਆ ਕਰਦਾ ਹੇ ਅਤੇ ਕਈ ਪ੍ਰਕਾਰ ਦੇ ਵਾਦ ਹੋਂਦ ਵਿੱਚ ਆ ਜਾਂਦੇ ਹਨ। ਸਾਰੇ ਵਾਦ ਸੁੰਦਰਤਾ, ਆਨੰਦ, ਕਲਾ, ਕਲਾਕਾਰ ਅਤੇ ਸਮਾਜ ਦੇ ਆਪਸੀ ਸੰਬੰਧ ਨੂੰ ਸਮਝਣ-ਸਮਝਾਉਣ ਦੇ ਛੋਟੇ-ਵੱਡੇ ਜਾਂ ਸਫਲ-ਅਸਫਲ ਯਤਨ ਹਨ। ਇਹ ਕਲਾ ਅਤੇ ਕਲਾਕਾਰ ਦੇ ਹੁਕਮਰਾਨ-ਪੱਥ ਪ੍ਰਦਰਸ਼ਕ ਨਹੀਂ ਹਨ। ਇਹ ਕਲਾ, ਕਲਾਕਾਰ ਅਤੇ ਸਮਾਜ ਵਿਚਕਾਰ ਵਿਚਰਨ ਵਾਲੇ ਵਿਚੋਲੇ ਹਨ।"
"ਪਲੀਜ਼, ਹੋ ਸਕਦਾ ਹੈ ਤੁਸੀਂ ਉਹ ਕੁਝ ਰਹਿਣ ਜਾ ਰਹੇ ਹੋਵੇ ਜਿਸ ਦੀ ਮੈਂ ਮੰਗ ਕਰਨ ਲੱਗੀ ਹਾਂ। ਜੇ ਨਹੀਂ ਤਾਂ ਵੀ ਪਹਿਲਾ ਇਹ ਦੱਸਣ ਦੀ ਖੇਚਲ ਕਰੋ ਕਿ ਇਹ ਵਿਚੋਲ ਹੁਕਮਰਾਨ ਕਿਵੇਂ ਬਣ ਗਏ ?"
"ਕਹਿਣਾ ਤਾਂ ਇਹੋ ਕੁਝ ਹੀ ਹੈ, ਪਰੰਤੂ ਹੁਣ ਮੇਰੀ ਗੱਲ ਦਾ ਰੁਖ਼ ਕੁਝ ਬਦਲ ਜਾਵੇਗਾ। ਤੁਸੀਂ ਕਾਰ ਚਲਾਉਂਦੇ ਜਾ ਰਹੇ ਹੋਵੇ ਅਤੇ ਤੁਹਾਨੂੰ ਆਪਣੇ ਸਾਹਮਣੇ ਤੁਰੇ ਜਾ ਰਹੇ ਗੱਡੇ ਨੂੰ ਓਵਰਟੇਕ ਕਰਨਾ ਪੈ ਜਾਵੇ ਤਾਂ ਤੁਸੀਂ ਸੜਕ ਦਾ ਖੱਬਾ ਪਾਸਾ ਛੱਡ ਕੇ ਸੱਜੇ ਪਾਸੇ ਹੋਣ ਲਈ ਮਜਬੂਰ ਹੋ ਜਾਂਦੇ ਹੋ।"
"ਓਹ ਹੋ। ਮੇਰੋ ਪ੍ਰਸ਼ਨ ਦਾ ਸੁਸਤ ਰਫ਼ਤਾਰ ਗੱਡਾ ਤੁਹਾਡੀ ਵਿਆਖਿਆ ਦੀ ਰੰਜ ਰਫ਼ਤਾਰ ਕਾਰ ਸਾਹਮਣੇ ਆ ਗਿਆ ਲੱਗਦਾ ਹੈ।"
"ਰੂਪਕ ਦੇ ਰੂਪ ਵਿੱਚ ਇਹ ਸਭ ਠੀਕ ਹੈ, ਉਂਜ ਹਵੇਲੀ ਵਿੱਚ ਖੜੋਤੀ ਕਾਰ ਮੇਰੀ
ਨਹੀਂ ਤੁਹਾਡੀ ਹੈ।" "ਉਸ ਕਾਰ ਨੂੰ ਹਵੇਲੀ ਵਿੱਚ ਪੜੋਤੀ ਰਹਿਣ ਦਿਓ ਅਤੇ ਆਪਣੀ ਬੌਧਿਕਤਾ ਦੇ ਹੰਸ ਨੂੰ ਉਸ ਮਾਨਸਰੋਵਰ ਵੱਲ ਉਡਾਰੀ ਲਾਉਣ ਦਿਓ।"
"ਇਹ ਰੂਪਕ ਪਹਿਲੇ ਜਿੰਨਾ ਠੀਕ ਨਹੀਂ, ਉਂਜ ਤੁਹਾਡੀ ਭਾਸ਼ਾ ਦੀ ਪਰਬੀਨਤਾ ਦਾ ਲਖਾਇਕ ਜ਼ਰੂਰ ਹੈ। ਹਾਂ, ਤੁਸਾਂ ਪੁੱਛਿਆ ਹੈ ਕਿ 'ਵਾਦਾਂ' ਦਾ ਏਨਾ ਮਹੱਤਵ ਕਿਉਂ ਹੋ ਗਿਆ। ਮੇਰਾ ਖ਼ਿਆਲ ਹੈ ਕਿ ਕਲਾ ਨੂੰ ਸੱਤਾ ਜਾਂ ਸਰਕਾਰ ਦੀ ਅਧੀਨਗੀ ਵਿੱਚ ਰਹਿਣ ਦੀ ਸਲਾਹ ਸਭ ਤੋਂ ਪਹਿਲਾਂ ਯੂਨਾਨੀ ਵਿਚਾਰਵਾਨ ਪਲੇਟ ਨੇ ਦਿੱਤੀ ਸੀ। ਉਸ ਤੋਂ ਪਹਿਲਾਂ ਹੋਏ ਇੱਕ ਹੁਕਮਰਾਨ ਪੈਰੀਕਲੀਜ਼ ਨੇ ਉਸ ਦੇ ਨਗਰ-ਰਾਜ ਵਿੱਚ ਕਲਾ ਦੀ ਭਰਪੂਰ ਸਰਪ੍ਰਸਤੀ ਕੀਤੀ ਸੀ ਅਤੇ ਕਲਾ ਨੇ ਵਿਸਮਾਦੀ ਸਿਖ਼ਰਾਂ ਛੂਹੀਆਂ ਸਨ। ਹੋ ਸਕਦਾ ਹੈ ਇਸ ਮਿਸਾਲ ਨੂੰ ਮੁੱਖ ਰੱਖਦਿਆਂ ਹੋਇਆ ਉਸ ਸਮੇਂ ਦੇ ਬੁੱਧੀਜੀਵੀਆਂ ਨੇ ਪਲੇਟ ਦੀ ਗੱਲ ਨੂੰ ਸਾਰਥਕ ਮੰਨ ਲਿਆ ਹੋਵੇ, ਪਰ..... ।"
..... ਪਰ ਸਰਪ੍ਰਸਤੀ ਅਤੇ ਅਧੀਨਗੀ ਵਿੱਚ ਬਹੁਤ ਵਰਕ ਹੈ।"
"ਅਰੇ ਵਾਹ। ਤੁਸੀਂ ਤਾਂ ਮੇਰਾ ਮਨ ਪੜ੍ਹਨ ਲੱਗ ਪਏ ਹੋ।"
"मैं?"
"ਹਾਂ, ਹਾਂ, ਤੁਸੀਂ। ਤੁਸਾਂ ਮੇਰੇ ਮੂੰਹ ਦੀ ਗੱਲ ਖੋਹ ਲਈ ਹੈ।"
"ਮੈਂ ਤਾਂ ਕੁਝ ਨਹੀਂ ਆਖਿਆ। ਤੁਸੀਂ ਰਹਿ ਰਹੇ ਸੀ ਕਿ ਸਰਪ੍ਰਸਤੀ ਅਤੇ ਅਧੀਨਗੀ ਵਿੱਚ ਫ਼ਰਕ ਹੈ।"
"ਮੇਰੇ ਕਹਿਣ ਤੋਂ ਪਹਿਲਾਂ ਤੁਸਾਂ ਇਹ ਆਖਿਆ ਹੈ।"
"ਬੇ-ਧਿਆਨੀ ਵਿੱਚ ਕਹਿ ਗਈ ਹੋਵਾਂਗੀ। ਕੋਈ ਆਖੋ, ਹੈ ਇਹ ਸੱਚ ਕਿ ਸਰਪ੍ਰਸਤੀ ਅਤੇ ਅਧੀਨਗੀ ਵਿੱਚ ਫ਼ਰਕ ਹੈ।"
"ਇਹ ਵੀ ਦੱਸੋ ਕਿ ਕੀ ਫਰਕ ਹੈ ?"
"ਤੁਸੀਂ ਮੇਰਾ ਇਮਤਿਹਾਨ ਲੈਣ ਲੱਗ ਹੋ ?"
"ਤੁਸਾਂ ਮੈਨੂੰ ਕਿੰਨੀਆ ਗੱਲਾਂ ਪੁੱਛੀਆਂ ਹਨ ਅਤੇ ਮੈਂ ਕਿੰਨੀਆਂ ਗੱਲਾਂ ਕੀਤੀਆਂ ਹਨ। ਕੀ ਮੈਂ ਵੀ ਇਹ ਸਮਝਾਂ ਕਿ ਮੈਂ ਆਪਣੇ ਪਰੱਖਿਅਕ ਦੇ ਸਨਮੁੱਖ ਬੈਠਾ ਹਾਂ ?"
"ਅੱਛਾ ਜੀ, ਮੈਂ ਦੱਸਦੀ ਹਾਂ ਫਰਕ। ਕਲਾ ਨੂੰ ਆਪਣੇ ਮਨੋਰਥ, ਆਨੰਦ ਵੱਲ ਸੁਭਾਵਕ ਵਿਕਾਸ ਕਰਨ ਵਿੱਚ, ਕਲਾ ਦੀ ਸਹਾਇਤਾ ਕਰਨਾ ਇਸ ਦੀ ਸਰਪ੍ਰਸਤੀ ਹੈ ਅਤੇ ਕਲਾ ਨੂੰ ਆਨੰਦ ਤੋਂ ਵੱਖਰੇ ਸਿਆਸੀ-ਸਮਾਜੀ ਮਨੋਰਥਾਂ ਦੀ ਪ੍ਰਾਪਤੀ ਦਾ ਸਾਧਨ ਬਣਨ ਲਈ ਮਜਬੂਰ ਕਰਨਾ, ਕਲਾ ਨੂੰ ਸੱਤਾ ਦੀ ਅਧੀਨਗੀ ਪਰਵਾਨ ਕਰਵਾਉਣਾ ਹੈ। ਇਹ ਪ੍ਰੀਭਾਸ਼ਾ ਮੈਂ ਤੁਹਾਡੇ ਮੱਤ ਅਨੁਸਾਰ ਬਣਾਈ ਹੈ।"
"ਬਿਲਕੁਲ ਠੀਕ। ਸੱਤਾ ਨੇ ਕਲਾ ਨਾਲ ਇਹ ਦੇਵੇ ਸੰਬੰਧ ਰੱਖੋ ਹਨ, ਕਿਸੇ ਹੱਦ ਤਕ ਧਰਮ ਨੇ ਵੀ, ਕਿਉਂ ਜੁ ਜਥੇਬੰਦੀ ਦਾ ਰੂਪ ਧਾਰਨ ਕਰ ਲੈਣ ਪਿੱਛੇ ਧਰਮ ਵੀ ਸੱਤਾ ਦਾ ਰੋਗੀ ਹੋ ਜਾਂਦਾ ਹੈ। ਕਲਾ ਕੋਮਲ ਹੈ ਅਤੇ ਕਨਾਕਾਰ ਕਮਜ਼ੋਰ। ਇਨ੍ਹਾਂ ਨੂੰ ਸਰਪ੍ਰਸਤੀ ਅਤੇ ਅਧੀਨਗੀ ਦੋਵੇਂ ਮਨਜ਼ੂਰ ਹੁੰਦੀਆਂ ਆਈਆਂ ਹਨ। ਜੇ ਕੋਈ ਕਲਾਕਾਰ ਕਦੇ ਅਧੀਨਗੀ ਦੀ ਕੜਾਹੀ ਵਿੱਚੋਂ ਨਿਕਲਣ ਵਿੱਚ ਸਫਲ ਹੋਇਆ ਹੋ ਤਾਂ ਉਸ ਕੜਾਹੀ ਹੇਠ ਬਲਦੀ ਸਰਪ੍ਰਸਤੀ ਦੀ ਅੱਗ ਵਿੱਚ ਡਿੱਗ ਕੇ। ਅਜੋਕੇ ਯੁੱਗ ਵਿੱਚ ਪਰਜਾ-ਤੰਤਰ ਦੇ ਓਹਲੇ ਵਿੱਚ ਅਧੀਨਗੀ ਅਤੇ ਸਰਪ੍ਰਸਤੀ ਇੱਕ ਰੂਪ ਹੋ ਗਈਆਂ ਹਨ। ਅਖੌਤੀ ਪੂੰਜੀਵਾਦੀ ਦੇਸ਼ਾਂ ਵਿੱਚ ਯੂਨੀਵਰਸਿਟੀਆਂ, ਰਿਸਰਚ, ਗ੍ਰਾਂਟਾਂ, ਡਿਗਰੀਆਂ, ਇਨਾਮਾਂ ਅਤੇ ਅਹੁਦਿਆਂ ਦੇ ਰੂਪ ਵਿੱਚ ਪਰਵਾਨ ਕੀਤੀ ਹੋਈ ਅਧੀਨਗੀ ਨੂੰ ਸਰਪ੍ਰਸਤੀ ਆਖਿਆ ਜਾਂਦਾ ਹੈ ਅਤੇ ਸਮਾਜਵਾਦੀ ਤਾਨਾਸ਼ਾਹੀਆਂ ਵਿੱਚ ਹੂਰੇ-ਮੁੱਕੀ ਦੇ ਜ਼ੋਰ ਨਾਲ ਮਨਵਾਈ ਹੋਈ ਅਧੀਨਗੀ ਨੂੰ ਸਰਪ੍ਰਸਤੀ ਸਿੱਧ ਕੀਤਾ ਜਾਂਦਾ ਹੈ। ਮੇਰੀ ਕਾਰ ਰਾਹ ਵਿੱਚ ਆਏ ਗੱਡੇ ਨੂੰ ਓਵਰਟੇਕ ਕਰ ਚੁੱਕੀ ਹੈ। ਹੁਣ ਫਿਰ ਸੜਕ ਦੇ ਖੱਬੇ ਪਾਸੇ ਆ ਜਾਂਦੇ ਹਾਂ।"
"ਮੈਂ ਤਾਂ ਗੱਡੇ ਦਾ ਚੇਤਾ ਹੀ ਕੁਲਾ ਬੈਠੀ ਸਾਂ।"
"ਪਰੰਤੂ ਡਰਾਈਵਰ ਏਨਾ ਲਾਪਰਵਾਹ ਨਹੀਂ ਹੋ ਸਕਦਾ। ਮੇਰਾ ਖਿਆਲ ਹੈ ਕਿ ਹਰ ਵਾਦ ਕਲਾ ਦੇ ਵਿਸ਼ਾਲ ਤਾਣੇ-ਬਾਣੇ ਦੀ ਕਿਸੇ ਇੱਕ ਤੰਦ ਦੀ ਇੱਕ ਪਾਸੀ ਅਤੇ ਉਲਾਰ ਜਿਹੀ ਵਿਆਖਿਆ ਕਰਦਾ ਹੈ। ਆਪਣੇ ਮਨੋਰਥ ਦੀ ਪ੍ਰਾਪਤੀ ਲਈ ਕਲਾ ਨੂੰ ਕਿਸੇ ਵਾਦ- ਵਿਵਾਦ ਦੀ ਲੋੜ ਨਹੀਂ ਹੁੰਦੀ। ਤੁਸੀਂ ਪੀ-ਐੱਚ ਡੀ. ਕਰ ਲੈਣ ਪਿੱਛੇ 'ਵਾਰ ਐਂਡ ਪੀਸ' ਜਾਂ 'ਰਾਣਾ ਸੂਰਤ ਸਿੰਘ' ਦੇ ਪਾਠ ਵਿੱਚੋਂ ਪਹਿਲਾਂ ਨਾਲੋਂ ਬਹੁਤ ਆਨੰਦ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗੇ। ਮੈਂ ਪੀ-ਐੱਚ.ਡੀ. ਨਹੀਂ ਕਰ ਸਕਦਾ, ਪਰ ਮੈਂ ਕਿਸੇ ਕਲਾ-ਕ੍ਰਿਤੀ ਦੇ
ਪਾਠਾਨੰਦ ਤੋਂ ਇਸ ਕਾਰਣ ਵੰਚਿਤ ਨਹੀਂ ਰਹਾਂਗਾ। ਪਰੰਤੂ ਸੱਤਾਧਾਰੀਆਂ ਅਤੇ ਹੁਕਮਰਾਨਾਂ ਨੂੰ ਇਸ ਗੱਲ ਦੀ ਲੋੜ ਹੈ ਕਿ ਇਨ੍ਹਾਂ ਵਾਦ ਅਤੇ ਸਿਧਾਂਤਾਂ ਦਾ ਮਹੱਤਵ ਕਲਾ ਨਾਲੋਂ ਉਚੇਰਾ ਅਤੇ ਵਡੇਰਾ ਬਣਿਆ ਰਹੇ। ਹੁਕਮਰਾਨਾਂ ਦੀ ਕਿਰਪਾ ਨਾਲ ਅਤੇ ਉਨ੍ਹਾਂ ਦੀ ਸੇਵਾ ਵਿੱਚ ਲੱਗ ਮੁਕੱਦਮਾਂ ਦੀ ਮਿਹਰਬਾਨੀ ਨਾਲ ਇਹ ਸਿਧਾਂਤ ਅਤੇ ਵਾਦ ਸੇਵਕ ਤੋਂ ਸੁਆਮੀ ਬਣ ਬੈਠੇ ਹਨ। ਇੱਕ ਇਸ ਸਦੀ ਦੇ ਪਹਿਲੇ ਦਹਾਕੇ ਦਾ ਵਾਦ ਹੈ ਅਤੇ ਦੂਜਾ ਦੂਜੇ ਦਹਾਕੇ ਦਾ। ਵਾਦ ਉਪਜਦੇ ਹਨ ਅਤੇ ਬਿਨਸਦੇ ਹਨ। ਇਨ੍ਹਾਂ ਡਿੱਗਦੇ ਢਹਿੰਦੇ ਕੰਢਿਆਂ ਵਿੱਚ ਕਲਾ-ਸਰੀਤਾ ਨਿਰੰਤਰ ਪ੍ਰਵਾਹਿਤ ਰਹਿੰਦੀ ਹੈ।"
ਸਕੂਟਰ ਦੀ ਆਵਾਜ਼ ਉੱਤਰ ਵੱਲੋਂ ਸਾਡੇ ਨੇੜੇ ਆਉਂਦੀ ਗਈ। ਘਰ ਦੇ ਲਾਗੇ ਆ ਕੇ ਆਵਾਜ਼ ਬੰਦ ਹੋ ਗਈ। ਘਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਸਕੂਟਰ ਸਮੇਤ ਪ੍ਰਫੈਸਰ ਅੰਕਲ ਘਰ ਵਿੱਚ ਦਾਖ਼ਲ ਹੋਏ। ਸਕੂਟਰ ਪੜਾ ਕਰ ਕੇ ਉਹ ਸਿੱਧੇ ਸਾਡੇ ਕੋਲ ਕ੍ਰਾਇੰਗ ਰੂਮ ਵਿੱਚ ਆ ਕੇ ਬੋਲੇ, "ਅਜੇ ਤਕ ਮੁੱਕੀ ਨਹੀਂ ਗੱਲ, ਕੋਈ ਲੰਮੀ ਚਰਚਾ ਛੇੜ ਬੈਠੇ ਹੋ ?"
"ਅਕਲ, ਅਸੀਂ ਧੀਸਸ ਦੇ ਟਾਪਿਕ 'ਯਥਾਰਥਵਾਦ ਇੱਕ ਵਰਦਾਨ' ਸੰਬੰਧੀ ਵਿਚਾਰ ਕਰ ਰਹੇ ਹਾਂ।"
"ਪੁੱਜ ਗਏ ਕਿਸੇ ਨਿਰਣੇ ਉਤੇ ?' ਉਹ ਖੜੇ ਖੜੇ ਹੀ ਬੋਲੇ।
"ਇਹ ਨਿਰਣਾ ਤਾਂ ਹੋ ਹੀ ਗਿਆ ਹੈ ਕਿ ਤੁਸਾਂ ਮੇਰੇ ਥੀਸਸ ਲਈ ਟਾਪਿਕ ਗਲਤ ਸੁਜੈੱਸਟ ਕੀਤਾ ਹੈ (ਸੁਝਾਇਆ ਹੈ)। ਇਨ੍ਹਾਂ ਨਾਲ ਡਿਸਕਸ਼ਨ ਨਾ ਹੁੰਦੀ ਤਾਂ ਮੈਂ ਉਹ ਪੂਰਣੀਆਂ ਗ਼ਲਤ-ਮਲਤ ਜਿਹੀਆਂ ਗੱਲਾਂ ਲਿਖ ਦੇਣੀਆਂ ਸਨ ਅਤੇ ਤੁਹਾਡੇ ਅਤੇ ਪਾਪਾ ਦੇ ਅਸਰ ਰਸੂਖ਼ ਨਾਲ ਡਿਗਰੀ ਲੈ ਕੇ ਬੈਠ ਜਾਣਾ ਸੀ। ਵੱਟ ਏ ਸ਼ੇਮ (ਕਿੰਨੀ ਸ਼ਰਮ ਦੀ ਗੱਲ ਹੈ)।"
"ਬੇਟਾ ਜੀ, ਜੋ ਤੁਸੀਂ ਹੁਣ ਸੋਚ ਰਹੇ ਹੋ. ਇਹ ਵੀ ਤਾਂ ਗਲਤ ਹੋ ਹੀ ਸਕਦਾ ਹੈ।"
"ਦੁਪਹਿਰ ਦੀ ਰੋਟੀ ਦਾ ਸਮਾਂ ਹੋ ਗਿਆ ਹੈ। ਇਹ ਗੱਲ ਬਿਲਕੁਲ ਗਲਤ ਨਹੀਂ। ਆ ਕੇ ਰੋਟੀ ਖਾ ਲਵੋ। ਪਾਲੀ ਨੇ ਵੀ ਆਪਣਾ ਕੰਮ ਮੁਕਾ ਕੇ ਘਰ ਜਾਣਾ ਹੈ," ਆਂਟੀ ਨੇ ਹੱਸਦਿਆਂ ਹੱਸਦਿਆਂ ਹੁਕਮ ਜਾਰੀ ਕਰ ਦਿੱਤਾ। ਇਹ ਤੈਨੂੰ ਪਤਾ ਹੈ ਕਿ ਪ੍ਰੋਫੈਸਰ ਅੰਕਲ ਦੇ ਘਰ 'ਖਾਣਾ' ਦੀ ਥਾਂ ਸ਼ਬਦ 'ਰੋਟੀ' ਵਰਤਿਆ ਜਾਂਦਾ ਹੈ ਅਤੇ ਤੇਰੇ ਚਾਹੁਣ ਉਤੇ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਜੇ ਅੱਜ ਤੂੰ ਵੀ ਏਥੇ ਹੁੰਦੀ ਤਾਂ ਤੈਨੂੰ ਵੀ ਖਾਣਾ ਨਸੀਬ ਨਹੀਂ ਸੀ ਹੋਣਾ, ਰੋਟੀ ਹੀ ਖਾਣੀ ਪੈਣੀ ਸੀ। ਖੈਰ, ਤੂੰ ਭਾਵੇਂ ਕੁਝ ਵੀ ਕਹਿ, ਸਾਨੂੰ ਰੋਟੀ ਦਾ ਤੇਰੇ ਖਾਣੇ ਨਾਲੋਂ ਕਿਤੇ ਜ਼ਿਆਦਾ ਸੁਆਦ ਆਇਆ। ਆਂਟੀ ਦੇ ਦੋ ਐਮ.ਏ. ਪਾਸ ਕਰ ਕੇ ਵੀ ਰਸੋਈ ਵਿੱਚ ਮਾਹਿਰ ਹਨ ਅਤੇ ਆਪਣੀ ਇਸ ਮੁਹਾਰਤ ਨੂੰ ਪੂਰੇ ਸ਼ੌਕ ਨਾਲ ਵਰਤਦੇ ਹਨ। ਉਨ੍ਹਾਂ ਦਾ ਪਕਾਇਆ ਖਾਣਾ ਖਾਣ ਪਿੱਛੋਂ ਇਹ ਗੱਲ ਸਮਝ ਪੈ ਜਾਂਦੀ ਹੋ ਕਿ ਅਕਲ ਨੇ ਉਨ੍ਹਾਂ ਨੂੰ ਕੋਈ ਨੌਕਰੀ ਕਿਉਂ ਨਹੀਂ ਕਰਨ ਦਿੱਤੀ। ਅਸੀਂ ਖਾਣਾ ਖਾ ਕੇ ਉੱਠਣ ਲੱਗੇ ਤਾਂ ਅੰਕਲ ਨੇ ਆਖਿਆ, "ਨਾ ਬਈ ਕਾਹਲੀ ਨਾ ਕਰੋ। ਮੈਂ ਏਨੀ ਧੁੱਪ ਵਿੱਚ ਸ਼ਹਿਰੋਂ
ਆਇਆ ਹਾਂ, ਇਸ ਦਾ ਕੁਝ ਤਾਂ ਮੁੱਲ ਪਾਓ।" ਪਾਲੀ ਨੇ ਮਾਲਦੇਵ ਅੰਬਾਂ ਦੀ ਭਰੀ ਬਾਲਟੀ ਮੇਜ਼ ਕੋਲ ਲਿਆ ਰੱਖੀ। ਅੰਕਲ ਇਹੋ ਲੈਣ ਗਏ ਸਨ। ਤੈਨੂੰ ਪਤਾ ਹੈ ਉਹ ਅੱਬਾ ਦੇ ਕਿਤਨੇ ਸ਼ੌਕੀਨ ਹਨ। ਉਹ ਬਰਫ਼ ਵੀ ਲਿਆਏ ਸਨ, ਜਿਹੜੀ ਆਉਂਦਿਆਂ ਹੀ ਕੁੱਟ ਕੇ ਬਾਲਟੀ ਵਿੱਚ ਪਾ ਦਿੱਤੀ ਗਈ ਸੀ ਅਤੇ ਉਸ ਵਿੱਚ ਪਏ ਅੰਬ ਉਨ੍ਹਾਂ ਵੀਹ-ਪੰਝੀ ਮਿੰਟਾਂ ਵਿੱਚ ਕਾਫੀ ਠੰਢੇ ਹੋ ਗਏ ਸਨ, ਜਿਹੜੇ ਸਾਨੂੰ ਰੋਟੀ ਜਾਂ ਖਾਣਾ ਖਾਣ ਵਿੱਚ ਲੱਗਾ। ਮੈਂ ਚਾਹੁੰਦੀ ਸੀ ਕਿ ਅਸੀਂ ਛੇਤੀ ਛੇਤੀ ਅੰਬਾਂ ਦੀ ਅਲਖ ਮੁਕਾ
ਕੇ ਮੁੜ ਆਪਣੀ ਗੱਲ-ਬਾਤ ਜਾਰੀ ਕਰੀਏ, ਪਰ ਇਹ ਦੋਵੇਂ ਭਲੇ ਪੁਰਸ਼ ਏਨੇ ਮਜ਼ੇ ਨਾਲ, ਸੁਆਦ ਲਾ-ਲਾ ਕੇ ਅੰਬ ਚੂਪ ਰਹੇ ਸਨ ਕਿ ਮੈਨੂੰ, ਆਂਟੀ ਅਤੇ ਪਾਲੀ ਨੂੰ ਅੱਧੇ ਘੰਟੇ ਤਕ ਇਨ੍ਹਾਂ ਦੀ ਉਡੀਕ ਕਰਨੀ ਪਈ। ਖ਼ੈਰ। 'ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰ ਕੇ' ਅਤੇ ਅਸੀਂ ਮੁੜ ਡ੍ਰਾਇੰਗ ਰੂਮ ਵਿੱਚ ਆ ਬੈਠੇ। ਇਸ ਵੇਰ ਅੰਕਲ ਜੀ ਵੀ ਵਿਹਲੇ ਹੋ ਕੇ ਸਾਡੇ ਕੋਲ ਆ ਬੈਠੇ ਸਨ, ਪੱਕੇ ਪੈਰੀਂ। ਗੱਲ ਮੈਨੂੰ ਹੀ ਤੋਰਨੀ ਪਈ:
"ਇਹ ਮੈਂ ਮੰਨਦੀ ਹਾਂ ਕਿ ਗ੍ਰਾਂਟਾਂ, ਡਿਗਰੀਆਂ, ਨੋਕਰੀਆਂ, ਇਨਾਮਾਂ, ਸਜਾਵਾਂ, ਸੈਂਸਰਸ਼ਿਪਾਂ ਅਤੇ ਜਲਾਵਤਨੀਆਂ ਦੇ ਕਾਰਨ ਪਰਵਾਨੀ ਹੋਈ ਜਾਂ ਠੋਸੀ ਹੋਈ ਸਰਪ੍ਰਸਤੀ ਨੇ ਵਾਦਾਂ ਦਾ ਮਹੱਤਵ ਵਧਾ ਦਿੱਤਾ ਹੈ, ਪਰ ਇਹ ਕਲਾ ਲਈ ਕਲੰਕ ਕਿਵੇਂ ਬਣ ਸਕਦੇ ਹਨ ?"
"ਤੁਸੀਂ ਇਹ ਵੀ ਮੰਨੋ (ਸ਼ਾਇਦ ਮੰਨਦੇ ਹੋ) ਕਿ ਇਹ ਵਾਦ ਕਲਾ ਦੇ ਸੇਵਕ ਹਨ ਅਤੇ ਸਰਪ੍ਰਸਤੀਆ ਅਤੇ ਅਧੀਨਗੀਆਂ ਨੇ ਸੁਆਮੀ ਦੇ ਟਾਕਰੇ ਵਿੱਚ ਸੇਵਕ ਦਾ ਰੁਤਬਾ ਉੱਚਾ ਕੀਤਾ ਹੈ।"
"ਚਲੇ ਇਹ ਵੀ ਮੰਨ ਲਿਆ।"
"ਤਾਂ ਫਿਰ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਗਿਆ, ਬੇਟਾ।"
"ਠੀਕ ਹੈ, ਅੰਕਲ! ਪਰ ਮੈਂ ਵਿਸਥਾਰ ਚਾਹੁੰਦੀ ਹਾਂ।"
"ਲਓ ਵਿਸਥਾਰ ਵੀ ਹਾਜ਼ਰ ਹੈ। ਪਹਿਲੀ ਗੱਲ ਇਹ ਕਿ ਕੋਈ ਸੇਵਕ ਈਮਾਨਦਾਰ, ਵਫਾਦਾਰ ਅਤੇ ਮਿਹਨਤੀ ਹੋ ਸਕਦਾ ਹੈ ਅਤੇ ਅਜਿਹਾ ਹੋਣ ਕਰਕੇ ਚੰਗਾ ਸੇਵਕ ਆਖਿਆ ਜਾ ਸਕਦਾ ਹੈ; ਆਪਣੇ ਮਾਲਕ ਲਈ ਵਰਦਾਨ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਅਕਾਡਮੀਆਂ ਜਾਂ ਯੂਨੀਵਰਸਿਟੀਆਂ ਵਿੱਚ ਬੈਠ ਡਿਗਰੀ ਯਾਫ਼ਤਾ ਮੁਕੱਦਮਾਂ ਦੀ ਮਿਹਰਬਾਨੀ रौ वि ਸੇਵਕ, ਵਰਦਾਨ ਆਖੇ ਜਾਣ ਲੱਗ ਪਏ ਹਨ।"
"ਅਕਲ ਜੀ, ਦਿਓ ਉੱਤਰ।"
"ਅਸੀਂ ਅੱਜ ਪ੍ਰਸ਼ਨ ਕਰ ਰਹੇ ਹਾਂ। ਉੱਤਰ ਸੁਮੀਤ ਨੇ ਹੀ ਦੇਣੇ ਹਨ।"
"ਮੇਰਾ ਉੱਤਰ ਇਹ ਹੈ ਕਿ ਕਲਾ ਅਤੇ ਸਿਧਾਂਤ ਦਾ ਇਹ ਉਲਟਾ ਰਿਸ਼ਤਾ ਆਪਣੇ ਆਪ ਵਿੱਚ ਇੱਕ ਕਲੰਕ ਹੈ। ਇਸ ਰਿਸ਼ਤੇ ਦੇ ਪ੍ਰਭਾਵ ਨਾਲ ਸਾਰੀ ਕਲਾ ਕਲੰਕਿਤ ਹੋ ਰਹੀ ਹੈ। ਅੱਜ ਪੰਜਾਬੀ ਦੇ ਬਹੁਤੇ ਕਵੀ ਜਾਂ ਆਪਣੇ ਆਪ ਨੂੰ ਪਹਿਲੀ ਪਾਲ ਵਿਚ ਰੱਖਣ ਵਾਲੇ ਬਹੁਤੇ ਕਵੀ ਪੀ-ਐੱਚ.ਡੀ. ਹਨ। ਡਿਗਰੀਆਂ ਦੀ ਗਿਣਤੀ ਉਨ੍ਹਾਂ ਦੇ ਕਾਵਿ-ਸੋਦਰਯ ਦੀ ਦਲੀਲ ਮੰਨੀ ਜਾਂਦੀ ਹੈ। ਅਹੁਦੇ ਦੀ ਉਚਾਈ ਉਨ੍ਹਾਂ ਦੇ ਕੀਰਤੀਕਾਰਾਂ ਦੀ ਗਿਣਤੀ ਵਧਾਉਂਦੀ ਹੈ। ਉਨ੍ਹਾਂ ਦੀ ਕਵਿਤਾ, ਉਨ੍ਹਾਂ ਦੇ ਜੀਵਨ ਵਿੱਚ ਸਮਾਈ ਹੋਈ ਕਿਸੇ ਸੁੰਦਰਤਾ, ਉਨ੍ਹਾਂ ਦੇ ਹਿਰਦੇ ਵਿੱਚ ਵੱਸਦੀ ਕਿਸੇ ਕਮਲਤਾ ਅਤੇ ਉਨ੍ਹਾਂ ਦੇ ਆਚਰਣ ਦੀ ਕਿਸੇ ਪਵਿੱਰਤਾ ਦਾ ਆਪ-ਮੁਹਾਰਾ ਪ੍ਰਗਟਾਵਾ ਨਹੀਂ ਹੈ, ਸਗੋਂ ਵਾਦਾ ਦੇ ਵੇਲਣੇ ਵਿੱਚ ਪੀੜ ਕੇ ਕੱਢਿਆ ਹੋਇਆ, ਸਮਕਾਲੀ ਘਟਨਾਵਾਂ ਦਾ ਬੌਧਿਕ ਰਸ ਹੈ। ਇਹ ਗੱਲ ਕੇਵਲ ਕਵਿਤਾ ਉਤੇ ਲਾਗੂ ਨਹੀਂ ਹੁੰਦੀ, ਸਗੋਂ ਕਲਾ ਦੇ ਹਰ ਰੂਪ ਉਤੇ ਢੁੱਕਦੀ ਹੈ।"
"'ਇਸ ਵਿੱਚ ਯਥਾਰਥਵਾਦ.......।"
"ਮੈਂ ਇਹ ਕਹਿਣ ਲੱਗਾ ਹਾਂ। ਹਰ ਵਾਦ ਕਿਸੇ ਕਲਾ ਦੇ ਕਿਸੇ ਝੁਕਾਅ ਦੀ ਵਿਆਖਿਆ ਕਰਦਾ ਹੈ। ਸਾਰੇ ਵਾਦਾਂ ਦੁਆਰਾ ਵਿਸਥਾਰੇ ਜਾਣ ਵਾਲੇ ਝੁਕਾਅ ਕਲਾ ਵਿੱਚ ਹਰ ਸਮੇਂ ਹੁੰਦੇ ਹਨ। ਕਿਸੇ ਇੱਕ ਸਮੇਂ ਵਿੱਚ ਕਿਸੇ ਸਿਆਸੀ, ਸਮਾਜੀ ਜਾਂ ਆਰਥਕ ਲੋੜ ਲਈ ਕਿਸੇ ਇੱਕ ਝੁਕਾਅ ਵੱਲ ਬਹੁਤਾ ਧਿਆਨ ਹੋ ਜਾਂਦਾ ਹੈ ਅਤੇ ਉਚੇਚੇ ਯਤਨ ਨਾਲ ਅਜਿਹੀ ਕਲਾ ਉਤਪੰਨ
ਕੀਤੀ ਜਾਂਦੀ ਹੈ ਜਿਹੜੀ ਕਿਸੇ ਵਿਸ਼ੇਸ਼ ਝੁਕਾਅ ਦੀ ਧਾਰਨੀ ਹੋਵੇ। ਫਿਰ ਉਸਨੂੰ ਰੁਮਾਂਸਵਾਦੀ, ਯਥਾਰਥਵਾਦੀ ਪ੍ਰਭਾਵਵਾਦੀ ਵਿਚਾਰਵਾਦੀ ਆਦਿਕ ਨਾਂ ਦਿੱਤੇ ਜਾਂਦੇ ਹਨ। ਕੁਝ ਚਿਰ ਲਈ ਕਿਸੇ ਇੱਕ ਵਾਦ ਵੱਲ ਝੁਕੀ ਹੋਈ ਕਲਾ ਦੀ ਉਲਾਰ ਗੱਡੀ ਚੱਲਦੀ ਰਹਿੰਦੀ ਹੈ। ਜਦੋਂ ਇਹ ਉਲਾਰ ਵੱਧ ਜਾਂਦਾ ਹੈ, ਉਦੋਂ ਇਸ ਦੀ ਪ੍ਰਕਿਰਿਆ ਵੱਜੋਂ ਕਿਸੇ ਦੂਜੇ ਝੁਕਾਅ ਉਤੇ ਜ਼ੋਰ ਦਿੱਤਾ ਜਾਣਾ ਅਰੰਭ ਹੋ ਜਾਂਦਾ ਹੈ। ਇਉਂ ਕਦੇ ਕਲਾ ਦਾ ਕੋਈ ਅੰਗ ਲੋੜ ਵੱਧ ਵਿਕਾਸ ਕਰ ਜਾਂਦਾ ਹੈ ਤੇ ਕਦੇ ਕੋਈ ਕਲਾ ਦੇ ਸਾਰੇ ਅੰਗਾਂ ਜਾਂ ਝੁਕਾਵਾਂ ਦੇ ਵਿਕਾਸ ਵਿੱਚ ਅਨੁਪਾਤ ਕਾਇਮ ਨਹੀਂ ਰਹਿੰਦਾ। ਅਨ-ਅਨੁਪਾਤੀ ਅੰਗ-ਵਿਕਾਸ ਕਲਾ ਨੂੰ ਕੋਝੀ, ਭਸੁਹਣੀ ਅਤੇ ਬੀਮਾਰ ਕਲਾ ਬਣਾ ਦਿੰਦਾ ਹੈ। ਨਾ ਅਨ-ਅਨੁਪਾਤੀ ਅੰਗ-ਵਿਕਾਸ ਵਾਲਾ ਵਿਅਕਤੀ ਸੁੰਦਰ ਹੈ, ਨਾ ਅਨ-ਅਨੁਪਾਤੀ ਅੰਗ-ਵਿਕਾਸ ਵਾਲਾ ਸਮਾਜ ਹੀ ਸੁਅਸਥ ਹੈ ਅਤੇ ਨਾ ਹੀ ਅਨ- ਅਨੁਪਾਤੀ ਅੰਗ-ਵਿਕਾਸ ਵਾਲੀ ਕਲਾ ਹੀ ਅਨੰਦਾਇਕ ਹੈ। ਕਿਸੇ ਪ੍ਰਕਾਰ ਦੀ 'ਵਾਦੀ ਕਲਾ' ਅਸਲ ਵਿੱਚ ਕਲਾ ਨਹੀਂ ਜਾਵੇਂ ਉਹ ਵਾਦ ਮਾਨਵਵਾਦ ਹੀ ਕਿਉਂ ਨਾ ਹੋਵੇ। ਕਲਾ ਦਾ ਸੁਤੰਤਰ ਹੋਣਾ ਹੀ ਕਲਾ ਦੀ ਵਡਿਆਈ ਹੈ। ਵਾਦਾਂ ਦੀ ਸੇਵਾਦਾਰ ਕਲਾ ਇੱਕ ਪ੍ਰਕਾਰ ਦਾ बसव चे।"
"ਜ਼ਰਾ ਦੱਸੋਗੇ ਯਥਾਰਥਵਾਦ ਨੇ ਕਲਾ ਵਿੱਚ ਕਿਸ ਕਿਸ ਕੋਝ ਨੂੰ ਉਪਜਾਇਆ ਅਤੇ ਵਿਕਸਾਇਆ ਹੈ ?"
"ਸਭ ਤੋਂ ਪਹਿਲਾਂ ਯਥਾਰਥਵਾਦ ਨੇ ਕਲਾ ਵਿੱਚ ਕਲਪਨਾ ਦਾ ਮਹੱਤਵ ਘਟਾਇਆ ਹੈ। ਸਾਇੰਸ ਅਤੇ ਮਸ਼ੀਨ ਜਾਂ ਸਨਅਤ ਹੀ ਮਨੁੱਖੀ ਕਲਪਨਾ ਦਾ ਗਲ ਘੁੱਟਣ ਵਿੱਚ ਚੋਖੋ ਸਮਰੱਥ ਹਨ, ਨਾਲ ਕਲਾਕਾਰ ਵੀ ਰਲ ਗਏ ਹਨ ਅਤੇ ਮਸ਼ੀਨੀ ਪੁਰਜਿਆਂ ਦੀ ਹਰਕਤ ਦੇ ਬਿਆਨ ਵਾਂਗ ਜੀਵਨ ਦੀ ਹਰ ਕਿਰਿਆ ਨੂੰ ਹੂ-ਬ-ਹੂ ਬਿਆਨਣ ਵਿੱਚ ਗੌਰਵ ਮਹਿਸੂਸ ਕਰਨ ਲੱਗ ਪਏ ਹਨ। ਪਹਿਲਾਂ ਪਹਿਲ ਸਾਹਿਤਕ ਕਿਰਤਾਂ (ਨਾਵਲ ਆਦਿਕ) ਦਾ ਆਕਾਰ ਵਡੇਰਾ ਕਰਨ ਲਈ ਪੱਛਮੀ ਦੇਸ਼ਾਂ ਦੇ ਨਾਵਲਕਾਰਾਂ ਨੇ ਸਾਧਾਰਨ ਦੈਨਿਕ ਜੀਵਨ ਦੀ ਹਰ ਨਿੱਕੀ ਵੱਡੀ ਕਿਰਿਆ ਨੂੰ ਬਿਆਨ ਕਰਨ ਦਾ ਰਿਵਾਜ ਪਾਇਆ ਸੀ; ਪਰ ਜਿਵੇਂ ਜਿਵੇਂ ਯਥਾਰਥਵਾਦ ਦਾ ਬੋਲ-ਬਾਲਾ ਹੁੰਦਾ ਗਿਆ, ਤਿਵੇਂ ਤਿਵੇਂ ਜੀਵਨ ਵਿਚਲੀ ਹਰ ਕੁਰੂਪਤਾ, ਹਰ ਅਸ਼ਲੀਲਤਾ, ਕਲਾ ਜਾਂ ਸਾਹਿਤ ਦਾ ਵਿਸ਼ਾ-ਵਸਤੂ ਹੋਣ ਦਾ ਮਾਣ ਪ੍ਰਾਪਤ ਕਰਦੀ ਗਈ ਹੈ। ਅੱਜ ਹਿੰਸਾ, ਭਿਆਨਕਤਾ ਅਤੇ ਕਾਮੁਕਤਾ ਨੂੰ ਕਲਾ ਵਿੱਚ ਏਨਾ ਸਤਿਕਾਰ ਕੇਵਲ ਇਸੇ ਦਲੀਲ ਦੇ ਅਧੀਨ ਦਿੱਤਾ ਜਾਂਦਾ ਹੈ ਕਿ ਇਹ ਜੀਵਨ ਦੀ ਵਾਸਤਵਿਕਤਾ ਹੈ। ਅੱਜ ਸਾਡੀਆਂ ਸਾਹਿਤਕ ਕਿਰਤਾਂ ਵਿਚਲੇ ਪਾਤਰ ਸਭਿਅਤਾ ਅਤੇ ਸਭਿਆਚਾਰ ਨੂੰ ਛਿੱਕੇ ਟੰਗ ਕੇ ਘਿਨਾਉਣੀ ਭਾਸ਼ਾ ਦੀ ਵਰਤੋਂ ਕਰਦੇ ਹਨ, ਸਿਰਫ ਇਸ ਲਈ ਕਿ ਇਹੀ ਭਾਸ਼ਾ ਜੀਵਨ ਵਿੱਚ ਕਿਧਰੇ ਨਾ ਕਿਧਰੇ ਵਰਤੀ ਜਾਂਦੀ ਹੈ।"
"ਜੇ ਇਹ ਸਭ ਕੁਝ ਜੀਵਨ ਵਿੱਚ ਹੈ ਤਾਂ ਕਲਾ ਵਿੱਚ ਇਸ ਦੀ ਮਨਾਹੀ ਕਿਉਂ ? ਮੈਂ ਅਸ਼ਲੀਲਤਾ ਦੀ ਵਕਾਲਤ ਨਹੀਂ ਕਰ ਰਹੀ, ਸਗੋਂ ਆਪਣੇ ਇਸ ਵਿਸ਼ਵਾਸ ਦੀ ਪ੍ਰੋੜ੍ਹਤਾ ਚਾਹੁੰਦੀ ਹਾਂ ਕਿ ਕਲਾ ਵਿੱਚ ਅਸ਼ਲੀਲਤਾ ਅਤੇ ਨੰਗੇਜ ਕਲਾ ਦਾ ਕਲੰਕ ਹਨ।"
"ਕਲਾ ਦਾ ਕਲੰਕ ਤੁਸਾਂ ਤਾਂ ਮੇਰਾ ਵਾਕੇਸ਼ ਵਰਤਣਾ ਸ਼ੁਰੂ ਕਰ ਦਿੱਤਾ ਹੈ। ਕਦੀ ਕੋਝ ਜੀਵਨ ਵਿੱਚ ਹੁੰਦਾ ਹੋਇਆ ਵੀ ਕਲਾ ਵਿੱਚ ਇਸ ਲਈ ਵਰਜਿਤ ਹੋਣਾ ਚਾਹੀਦਾ ਹੈ ਕਿ ਕਲਾ ਜੀਵਨ ਨਹੀਂ। ਕਲਾ ਜਾਂ ਸਹਿਤ ਜੀਵਨ ਦਾ ਸ਼ੀਸ਼ਾ ਨਹੀਂ; ਕੇਵਲ ਯਥਾਰਥ ਹੋਣ ਕਰਕੇ ਹੀ ਸਭ ਕੁਝ ਕਲਾ ਦਾ ਵਿਸ਼ਾ ਨਹੀਂ ਬਣ ਜਾਂਦਾ। ਕਲਾ ਕਾਲਪਨਿਕ ਹੇ, ਕਲਾ
ਸੁੰਦਰਮ ਦੀ ਉਪਾਸਨਾ ਹੈ, ਕਲਾ ਕਮਲ ਹੈ। ਇਹ ਕਿਸੇ ਅਸਲ ਦੀ ਜਾਂ ਕਿਸੇ ਨਕਲ ਦੀ ਨਕਲ ਨਹੀਂ, ਸਗੋਂ ਆਪਣੇ ਆਪ ਵਿੱਚ ਇੱਕ ਮੌਲਿਕ ਰਚਨਾ ਹੈ। ਇਹ ਸੋਦਰਯ ਲੋਕ ਵਿੱਚ ਕੀਤੀ ਜਾਣ ਵਾਲੀ ਆਨੰਦ-ਭਵਨ ਦੀ ਉਸਾਰੀ ਹੈ। ਜੀਵਨ ਦੇ ਵਿਸ਼ਾਲ ਪਸਾਰੇ ਵਿੱਚ ਇਸ ਆਨੰਦ-ਭਵਨ ਦੀ ਉਸਾਰੀ ਲਈ ਯੋਗ ਸਾਮੱਗਰੀ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਕਲਾਕਾਰ ਜਾਂ ਸਾਹਿਤਕਾਰ ਦੀ ਹੈ। ਜੋ ਸੁੰਦਰ, ਸਾਂਸਕ੍ਰਿਤਿਕ ਅਤੇ ਆਨੰਦਾਇਕ ਹੈ, ਉਹ ਕਲਾ ਦਾ ਵਿਸ਼ਾ ਹੈ। ਸੁੰਦਰ, ਸਾਂਸਕ੍ਰਿਤਿਕ ਅਤੇ ਆਨੰਦਾਇਕ ਦਾ ਯਥਾਰਥ ਹੋਣਾ ਜਰੂਰੀ ਨਹੀਂ, ਜੇ ਹੋਵੇ ਤਾਂ ਮੈਨੂੰ ਕੋਈ ਇਤਰਾਜ ਨਹੀਂ।"
"ਪਰ ਮੈਨੂੰ ਇਤਰਾਜ਼ ਹੈ। ਚਾਰ ਵੱਜ ਗਏ ਹਨ। ਤੁਹਾਡੀਆਂ ਗੱਲਾਂ ਮੁੱਕਣ ਵਿੱਚ ਨਹੀਂ
ਆਈਆ। ਮੈਂ ਚਾਹ ਬਣਾਉਣ ਲੱਗੀ ਹਾਂ।"
"ਪ੍ਰੋਫੈਸਰ ਸਾਹਿਬ, ਇਹ ਕੀ ਹੋ ਗਿਆ। ਮੈਂ ਚਾਰ ਵਜੇ ਘਰ ਪੁੱਜਣਾ ਸੀ। ਛੇਤੀ ਕਰੋ. ਮੈਨੂੰ ਘਰ ਛੱਡ ਆਓ।"
"ਗ਼ਜ਼ਬ ਹੋ ਗਿਆ, ਸੁਮੀਤ, ਮੈਨੂੰ ਤਿਆਰ ਹੁੰਦਿਆਂ ਵਕਤ ਲੱਗਣਾ ਹੈ। ਪੁਸ਼ਪੀ ਤੈਨੂੰ ਛੱਡ ਆਉਂਦੀ ਹੈ। ਛੇਤੀ ਜਾਓ।"
ਉਹ ਮੇਰੇ ਨਾਲੋਂ ਪਹਿਲਾਂ ਘਰੋਂ ਬਾਹਰ ਨਿਕਲ ਗਿਆ। ਬਾਹਰ ਹੀ ਆਖਣ ਲੱਗਾ, "ਸਾਈਕਲ ਮੈਂ ਫਿਰ ਆ ਕੇ ਲੈ ਜਾਵਾਂਗਾ।"
ਅਸੀਂ ਛੇਤੀ ਛੇਤੀ ਕਾਰ ਵਿੱਚ ਬੈਠੇ ਅਤੇ ਜਾਪੂਵਾਲ ਵੱਲ ਚੱਲ ਪਏ। ਦੋ ਕੁ ਮੀਲਾਂ ਦਾ ਪੰਧ ਸੀ। ਪੰਜਾਂ-ਸੱਤਾਂ ਮਿੰਟਾਂ ਵਿੱਚ ਘਰ ਸਾਹਮਣੇ ਪੁੱਜ ਗਏ। ਉਹ ਘੜੀ-ਮੁੜੀ ਆਪਣੀ ਘੜੀ ਵੱਲ ਵੇਖ ਰਿਹਾ ਸੀ।
"ਚਾਰ ਵੱਜ ਕੇ ਚੌਦਾਂ ਮਿੰਟ ਹੋ ਗਏ ਹਨ। ਬੱਸ ਏਥੇ ਰੋਕ ਦਿਓ। ਮੇਰੇ ਨਾਲ ਘਰ ਚੱਲੋ, ਪਲੀਜ਼। ਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੇ ਕਾਰਨ ਲੈਟ ਹੋਇਆ ਹਾਂ।"
ਮੈਂ ਕਾਰ ਨੂੰ ਸੜਕ ਦੇ ਇੱਕ ਪਾਸੇ ਕਰ ਕੇ ਖਲ੍ਹਾਰ ਦਿੱਤਾ। ਸਨੇਹਾ, ਹੁਣ ਮੈਂ ਜੋ ਦੱਸਣ ਲੱਗੀ ਹਾਂ ਜ਼ਰਾ ਸੰਭਲ ਕੇ ਸੁਣ। ਚਾਰ-ਪੰਜ ਏਕੜ ਜ਼ਮੀਨ ਦੁਆਲੇ ਉੱਸਰੀ ਹੋਈ ਛੇ-ਸੱਤ ਫੁੱਟ ਉੱਚੀ ਚਾਰ-ਦੀਵਾਰੀ ਦੀ ਵਲਗਣ ਵਿੱਚ ਬਣਿਆ ਹੋਇਆ ਇਹ ਉਹ ਘਰ ਸੀ, ਜਿਸ ਦੇ ਲਾਗੋਂ ਦੀ ਅਸੀਂ ਦੋਵੇਂ ਕਈ ਵੇਰ ਲੰਘੀਆ ਸਾਂ। ਚਾਰ-ਦੀਵਾਰੀ ਅਤੇ ਲੋਹੇ ਦੀਆਂ ਚਾਦਰਾਂ ਦੇ ਬਣੇ ਹੋਏ ਗੇਟ ਪਿੱਛੇ ਕਿੰਨੀ ਸੁੰਦਰਤਾ ਲੁਕੀ ਹੋਈ ਸੀ, ਇਹ ਦੱਸਣ ਲਈ ਮੇਰੇ ਕੋਲ ਭਾਸ਼ਾ ਨਹੀਂ। ਮੈਂ ਕੁੱਲੂ, ਕਸ਼ਮੀਰ, ਸ਼ਿਮਲਾ, ਡਲਹੌਜੀ ਵੇਖੋ ਸਨ: ਪਰ ਸੁੰਦਰਤਾ ਦਾ ਸਾਖਿਆਤਕਾਰ ਪਹਿਲੀ ਵੇਰ ਕੀਤਾ। ਇੱਕੋ ਥਾਂ, ਇੱਕੋ ਨ ਏਨੇ ਫੁੱਲ ਮੈਂ ਪਹਿਲਾਂ ਕਦੇ ਨਹੀਂ ਸਨ ਵੇਖੋ। ਮੈਨੂੰ ਇੱਕ ਪਲ ਵਿੱਚ ਇਹ ਅਹਿਸਾਸ ਹੋ ਰਿਆ ਕਿ ਅੰਗਰੇਜ਼ ਕਵੀ ਵਰਡਜ਼ਵਰਸ਼ ਨੇ ਜਦੋਂ ਹਜ਼ਾਰਾਂ ਡੋਫੈਡਿਲਜ਼ ਝੀਲ ਦੇ ਕਿਨਾਰੇ ਵੇਖੇ ਹੋਣਗੇ ਤਾਂ ਉਸ ਦੇ ਮਨ ਉਤੇ ਕਿਹੋ ਜਿਹਾ ਪ੍ਰਭਾਵ ਪਿਆ ਹੋਵੇਗਾ। ਸੁਮੀਤ ਨੂੰ ਕਾਹਲ ਸੀ। ਉਸ ਦੇ ਨਾਲ ਮੈਂ ਵੀ ਕਾਹਲੀ ਕਾਹਲੀ ਫੁੱਲਾਂ ਨਾਲ ਘਿਰੀਆਂ, ਹਰੀਆਂ-ਕਚੂਰ ਲਾਨਾਂ ਵਿੱਚੋਂ ਨੰਘਦੀ ਜਾ ਰਹੀ ਸੀ। ਇਸ ਨਜ਼ਾਰੇ ਨੂੰ ਸੁਰਗੀ ਕਹਿ ਕੇ ਇਸ ਨੂੰ ਕਾਲਪਨਿਕ ਜਾਂ ਪਰਾਸਰੀਰਕ ਮੈਂ ਨਹੀਂ ਬਣਾਉਣਾ ਚਾਹੁੰਦੀ। ਇਹ ਇੱਕ ਲੋਕਿਕ ਹੋਂਦ ਹੈ, ਇੱਕ ਅਤਿ ਸੁੰਦਰ ਵਾਸਤਵਿਕਤਾ ਹੈ। ਮੈਂ ਹੋਰ ਵਧੇਰੇ ਧਿਆਨ ਨਾਲ ਵੇਖ ਕੇ ਇਸ ਦਾ ਯਥਾਯੋਗ ਵਰਣਨ ਕਰਾਂਗੀ।
ਸੁੰਦਰਤਾ ਦੀ ਗੋਦ ਵਿੱਚ ਬਣੇ ਆਨੰਦ-ਭਵਨ ਤੋਂ ਅਜੇ ਅਸੀਂ ਦੂਰ ਸਾਂ ਕਿ ਸਾਨੂੰ ਪੱਠੇ ਕੁਤਰਨ ਵਾਲੇ ਟੋਕੇ ਦੇ ਚੱਲਣ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਸੁਮੀਤ ਨੇ ਲੰਮਾ
ਸਾਹ ਲੈ ਕੇ ਆਖਿਆ, "ਉਹ ਹੋਇਆ ਜਿਸ ਦਾ ਮੈਨੂੰ ਡਰ ਸੀ।" ਉਹ ਘਰ ਜਾਣ ਦੀ ਥਾਂ ਟੋਕੇ ਦੀ ਆਵਾਜ਼ ਵੱਲ ਮੁੜ ਗਿਆ ਅਤੇ ਅਸੀਂ ਛੇਤੀ ਹੀ ਬਾਹਰਲੀ ਦੀਵਾਰ ਦੀ ਓਟ ਵਿੱਚ ਬਣੇ ਇੱਕ ਸੁੰਦਰ ਵਾਰੇ ਵਿੱਚ ਪੁੱਜ ਗਏ। ਢਾਰੇ ਵਿੱਚ ਪੱਠੇ ਕੁਤਰਨ ਲਈ ਟੋਕਾ ਲੱਗਾ ਹੋਇਆ ਸੀ ਅਤੇ ਇੱਕ ਸੁੰਦਰ, ਪ੍ਰਸੰਨ-ਮੁੱਖ ਦੇਵੀ ਆਪਣੇ ਹੱਥੀਂ ਟੋਕਾ ਚਲਾ ਕੇ ਹਰੇ ਪੱਠੇ ਕੁਤਰ ਰਹੀ ਸੀ। ਹੁਣ ਉਹ ਟੱਕੇ ਦਾ ਹੱਥਾ ਛੱਡ ਕੇ ਚੀਰਨੀ ਲਾਉਣ ਲੱਗ ਪਈ ਸੀ। ਇਸ ਲਈ ਆਵਾਜ਼ ਬੰਦ ਹੋ ਗਈ ਸੀ। ਇਸ ਦੇਵੀ ਦਾ ਨੂਰਾਨੀ ਚਿਹਰਾ ਵੇਖ ਕੇ ਮੈਨੂੰ ਇਸ ਚਾਰ-ਦੀਵਾਰੀ ਵਿੱਚ ਹੁਣੇ ਹੁਣੇ ਵੇਖੀ ਹੋਈ ਸੁੰਦਰਤਾ ਫਿੱਕੀ ਫਿੱਕੀ ਜਾਪਣ ਲੱਗ ਪਈ। ਮੈਂ ਬੇ-ਵਸੀ ਜਿਹੀ ਉਸ ਦੇ ਮੂੰਹ ਵੱਲ ਵੇਖ ਰਹੀ ਸਾਂ, ਜਦੋਂ ਮੇਰੇ ਕੋਲ ਸਿਰ ਝੁਕਾਈ ਖੜੋਤੇ ਸੁਮੀਤ ਨੇ ਆਖਿਆ।
" ਮਾਂ ਜੀ ਇਹ "
"ਮੈਨੂੰ ਪਤਾ ਹੈ, ਬੱਚੇ। ਲੈ ਤੂੰ ਪੰਨੇ ਕੁਤਰ ਅਤੇ ਮੈਂ ਇਸ ਨੂੰ ਅੰਦਰ ਲੈ ਜਾਂਦੀ ਹਾਂ।" ਉਹ ਪੱਠੇ ਕੁਤਰਨ ਲੱਗ ਪਿਆ ਅਤੇ ਇਹ ਦਿੱਬ-ਮੂਹਤੀ ਆਪਣੇ ਪੱਲੇ ਨਾਲ ਮੂੰਹ ਦਾ ਪਸੀਨਾ ਪੂੰਝਦੀ ਹੋਈ ਮੇਰੋ ਨਾਲ ਤੁਰ ਪਈ। 'ਟਾਲੀਆਂ, ਅੰਬਾਂ, ਜਾਮਨੂੰਆਂ ਦੇ ਉੱਚ ਰੁੱਖਾਂ ਨਾਲ ਘਿਰਿਆ ਹੋਇਆ ਇਹ ਘਰ ਬਾਹਰਲੀ ਤਪਸ਼ ਤੋਂ ਕਿੰਨਾ ਸੁਰੱਖਿਅਤ ਹੈ' ਅੰਦਰ ਦਾਖ਼ਲ ਹੋਣ ਉਤੇ ਮੇਰਾ ਪਹਿਲਾ ਅਨੁਭਵ ਇਹ ਸੀ। ਇਨ੍ਹਾਂ ਰੁੱਖਾਂ ਵਿੱਚ ਇੱਕ ਕਿੱਕਰ ਵੀ ਸੀ ਅਤੇ ਇੱਕ ਪਿੱਪਲ ਵੀ। ਹੋ ਸਕਦਾ ਹੈ ਇਸ ਤੋਂ ਪਹਿਲਾਂ ਵੀ ਕਿੱਕਰ ਦਾ ਰੁੱਖ ਮੈਂ ਕਿਧਰੇ ਵੇਖਿਆ ਹੋਵੇ ਪਰ ਘਰ ਵਿੱਚ ਸਾਂਭੀ ਸਤਿਕਾਰੀ ਹੋਈ ਇਸ ਕਿੱਕਰ ਦਾ ਰੂਪ ਨਿਰਾਲਾ ਸੀ। ਡ੍ਰਾਇੰਗ ਰੂਮ ਦਾ ਫਲਾਈ ਪਰੂਫ਼ ਦਰਵਾਜ਼ਾ ਖੋਲ੍ਹ ਕੇ ਉਸ ਦੇਵੀ ਨੇ ਮੈਨੂੰ ਅੰਦਰ ਜਾਣ ਲਈ ਆਖਿਆ। ਮੈਂ ਉਸ ਤੋਂ ਅਗਲਾ ਦਰਵਾਜ਼ਾ ਖੋਲ੍ਹਿਆ ਤਾਂ ਕਮਰੇ ਦੀ ਸਫ਼ਾਈ, ਸਜਾਵਟ, ਸੀਤਲਤਾ ਅਤੇ ਸੰਸਕ੍ਰਿਅਤਾ ਸਾਹਮਣੇ ਮੇਰਾ ਸਿਰ ਬੇ-ਵਸਾ ਝੁਕ ਗਿਆ। ਜਿਸ ਤਰ੍ਹਾਂ ਇਸ ਘਰ ਦੇ ਚੋਗਿਰਦੇ ਸਾਹਮਣੇ ਸਾਡੀ ਸਰਕਾਰੀ ਕੋਠੀ ਦੇ ਲਾਨਾਂ ਅਤੇ ਟੈਨਿਸ ਕੋਰਟਾਂ ਦੀ ਸ਼ਾਨ ਸ਼ਰਮਸਾਰ ਹੋ ਗਈ ਸੀ, ਉਸੇ ਤਰ੍ਹਾਂ ਇਸ ਡ੍ਰਾਇੰਗ ਰੂਮ ਦੀ ਸੋਭਾ ਸਾਹਮਣੇ ਮੇਰਾ ਇੰਟੀਰੀਅਰ ਡੋਕਰੇਸ਼ਨ ਦਾ ਸਾਰਾ ਮਾਣ ਮੁਰਝਾ ਗਿਆ ਸੀ। ਇਸ ਸਭ ਕਾਸੇ ਦਾ ਵਿਸਥਾਰ ਅਜੇ ਸੰਭਵ ਨਹੀਂ। ਦੋ-ਤਿੰਨ ਵੇਰ ਉਥੇ ਜਾ ਕੇ, ਕੁਝ ਲੰਮੇਰੇ ਸਮੇਂ ਲਈ ਇਸ ਸਾਰੀ ਸੁੰਦਰਤਾ ਨੂੰ ਘੋਖ ਕੇ ਫਿਰ ਲਿਖਾਂਗੀ।
ਅਜੇ ਮੈਂ ਇਸ ਕਮਰੇ ਦੇ ਵਿਸਮਾਦੀ ਪ੍ਰਭਾਵ ਵਿੱਚੋਂ ਬਾਹਰ ਨਹੀਂ ਸਾਂ ਆਈ ਕਿ ਉਸ ਦੇਵੀ ਨੇ ਆਖਿਆ, "ਗਰਮੀ ਤਾਂ ਕੁਝ ਜ਼ਿਆਦਾ ਹੀ ਹੈ, ਪਰ ਮੈਂ ਚਾਹੁੰਦੀ ਹਾਂ ਕਿ ਸੁਮੀਤ ਆ ਲਵੇ, ਫਿਰ ਕੁਝ ਪੀਣ ਲਈ ਲਿਆਵਾਂ। ਉਸਨੂੰ ਪਿਆਸ ਲੱਗੀ ਹੋਵੇਗੀ। ਇਕੱਠੇ ਹੀ...।" ਵਾਕ ਅਜੇ ਅਧੂਰਾ ਹੀ ਸੀ, ਜਦੋਂ ਪਸੀਨੇ ਵਿੱਚ ਭਿੱਜਾ ਸੁਮੀਤ ਅੰਦਰ ਆ ਗਿਆ। "ਏਨੀ ਛੇਤੀ ਕੁਤਰ ਲਏ, ਮੀਤੂ ?" ਅਤੇ ਮਾਂ ਦੇ ਗੁਲਾਬੀ ਮੁਖੜੇ ਨੂੰ ਹੱਥਾਂ ਵਿੱਚ ਫੜ ਕੇ ਉਸ ਨੇ ਉੱਤਰ ਦਿੱਤਾ, "ਬਹੁਤੇ ਤਾਂ ਤੁਸਾਂ ਕੁਤਰ ਛੱਡੇ ਸਨ, ਵੱਡਿਓ ਚਲਾਕੇ?"
"ਅੱਛਾ, ਹੁਣ ਬਹੁਤੀ ਹੁਸ਼ਿਆਰੀ ਨਾ ਵਿਖਾ। ਮੈਂ ਏਨੀ ਛੇਤੀ ਪਸੀਜਣ ਵਾਲੀ ਯਬੋਧਾ ਨਹੀਂ। ਦੱਸੋ ਪੀਓਗੇ ਕੀ, ਸ਼ਰਬਤ ਜਾਂ ਸਿਕੰਜਵੀਂ ?"
"ਮੈਂ ਸ਼ਿਕੰਜਵੀਂ ਪੀਆਂਗਾ। ਇਨ੍ਹਾਂ ਬਾਰੇ ਇਨ੍ਹਾਂ ਨੂੰ ਪੁੱਛੇ।"
"ਮੈਂ ਸ਼ਿਕੰਜਵੀਂ ਪਸੰਦ ਕਰਦੀ ਹਾਂ"
ਮਾਂ ਕਿਚਨ ਵੱਲ ਚਲੇ ਗਏ ਤੇ ਪਿੱਛੇ ਪਿੱਛੇ ਪੁੱਤਰ ਵੀ। ਮੈਂ ਡ੍ਰਾਇੰਗ ਰੂਮ ਇਕੱਲੀ ਰਹਿ ਗਈ ਅਤੇ ਸੋਚਣ ਲੱਗ ਪਈ। ਸੋਚਟਾ ਕੀ ਸੀ, ਮਨ ਵਿੱਚ ਕਈ ਪ੍ਰਕਾਰ ਦੇ ਪ੍ਰਸ਼ਨ
ਉਨਣ ਲੱਗ ਪਏ। ਕਮਰੇ ਦੀ ਸਾਰੀ ਸਜਾਦਾ, ਸੋਡਿਆਂ ਅਤੇ ਉਨ੍ਹਾਂ ਉਤਲੀਆਂ ਗੱਦੀਆਂ ਦੇ ਕਵਰ ਕਿਸੇ ਸੂਖ਼ਮ ਮਨ ਦੀ ਕਲਪਨਾ ਅਤੇ ਸੁਚੱਜੇ ਹੱਥਾਂ ਦੀ ਨਿਪੁੰਨਤਾ ਦੀ ਗਵਾਹੀ ਦੇ ਰਹੇ ਸਨ। ਬੰਧਾਂ ਉਤੇ ਲਟਕ ਰਹੀਆਂ ਵਿਸ਼ਾਲ ਤਸਵੀਰਾਂ ਧਰਤੀ ਮਾਂ ਦੇ ਪਿਆਰ ਅਤੇ ਸਤਿਕਾਰ ਦੀ ਸਲਾਹ ਦੇ ਰਹੀਆਂ ਸਨ। ਏਨੀਆ ਵੱਡੀਆ ਵੱਡੀਆ ਲੋਡਸਕੇਪ ਪੇਟਿੰਗਜ਼ ਮੈਂ ਪਹਿਲਾ ਕਦੇ ਕਿਸੇ ਆਰਟ ਗੈਲਰੀ ਵਿੱਚ ਵੀ ਨਹੀਂ ਸਨ ਵੇਖੀਆਂ। ਇਹ ਸਾਡੀ ਸੁੰਦਰਤਾ ਕਿੱਥੋਂ ਆਈ ਹੈ ? ਇਸ ਲੋਕ ਉਤੇ ਕੀਤੇ ਜਾਣ ਵਾਲੇ ਖਰਚ ਲਈ ਪੈਸਾ ਕਿੱਥੋਂ ਆਉਂਦਾ ਹੈ ? ਸਾਡਾ ਤਨਮਾਹਦਾਰ ਮਾਲੀ ਇਨ੍ਹਾਂ ਦਾ ਸੇਵਾ ਹਿੱਸਾ ਫੁੱਲ ਨਹੀਂ ਉਗਾ ਸਕਦਾ ਏਥੇ ਏਨੀ ਮਿਹਨਤ ਕੌਣ ਕਰਦਾ ਹੈ ? ਏਨੀ ਸੁੰਦਰਤਾ ਨੂੰ ਏਨੀ ਉੱਚੀ ਚਾਰ-ਦੀਵਾਰੀ ਵਿੱਚ ਕੈਦ ਕਿਉਂ ਕੀਤਾ ਗਿਆ ਹੈ ? ਇਸ ਦੇਵੀ ਨੂੰ ਕਿਸੇ ਪ੍ਰਕਾਰ ਦਾ ਕਦੀ ਹੋਲਾ ਭਾਰਾ ਕੰਮ ਕਰਨ ਵਿੱਚ ਕਿਸੇ ਪ੍ਰਕਾਰ ਦਾ ਸਬਚ ਕਿਉਂ ਨਹੀਂ? ਇਹ ਗਰੀਬ ਅਤੇ ਮਜਬੂਰ ਨਹੀਂ ਜਾਪਦੀ ਤਾਂ ਵੀ ਸੁਮੀਤ ਚਪੜਾਸੀ ਦੀ ਨੌਕਰੀ ਕਿਉਂ ਕਰਦਾ ਹੈ ? ਇਹ ਦਿੱਬ ਮੂਰਤ ਆਪਣੇ ਟਾਈਮ ਟੇਬਲ ਦੀ ਏਨੀ ਪਾਬੰਦ ਕਿਉਂ ਹੈ? ਇਸ ਨੇ ਸੁਮੀਤ ਨੂੰ ਬਹੁਤਾ ਕਿਉਂ ਨਹੀਂ ਪੜ੍ਹਾਇਆ ? ਪ੍ਰਸ਼ਨਾਂ ਦਾ ਪ੍ਰਵਾਹ ਚੁਕ ਗਿਆ। ਮਾਂ-ਪੁੱਤਰ ਕਮਰੇ ਵਿੱਚ ਦਾਖ਼ਲ ਹੋਏ। ਪੁੱਤਰ ਦੇ ਹੱਥ ਵਿੱਚ ਇੱਕ ਵੱਡੀ ਸਾਰੀ ਦੇ ਸੀ। ਦੇ ਵਿੱਚ ਤਿੰਨ ਰਸ ਅਤੇ ਇਕੋਜਵੀਂ ਦੇ ਕਰੋ ਦੇ ਜੰਗ। ਮਾਂ ਖਾਲੀ ਹੱਥ ਸੀ। ਵੇ ਵਿੱਚ ਇੱਕ ਨਿੱਕੀ ਕੌਲੀ ਵੀ ਸੀ ਅਤੇ ਉਸ ਬੋਲੀ ਵਿੱਚ ਖੰਡ ਸੀ, ਨਾਲ ਇੱਕ ਚਮਚ ਵੀ। ਸੁਮੀਤ ਨੇ ਗਲਾਸਾਂ ਵਿੱਚ ਇਕੋਜਵੀਂ ਪਾਈ ਅਤੇ ਆਪਣੇ ਗਲਾਸ ਵਿੱਚ ਖੰਡ ਦਾ ਇੱਕ ਵੱਡਾ ਸਾਰਾ ਚਮਚਾ ਪਾ ਕੇ ਮਿੱਠਾ ਮੈਚ ਕਰ ਲਿਆ।
ਅਸੀ ਹੌਲੀ ਹੌਲੀ ਸੁਆਦ ਲਾ ਲਾ ਤਿਕੋਜਵੀ ਪੀਂਦੇ ਰਹੇ। ਮੈਂ ਕਮਰੇ ਦੀਆਂ ਕੰਧਾਂ, ਦਰਵਾਜਿਆ, ਖਿੜਕੀਆਂ ਛੱਤ ਅਤੇ ਵਰਸ ਭੁੱਲ ਵੇਖਦੀ ਰਹੀ। ਮੇਰੀਆਂ ਅੱਖਾਂ ਦੀ ਪ੍ਰਸੰਨਤਾ ਵਡੇਰੀ ਸੀ ਜਾਂ ਮੇਰੇ ਟੋਸਟ ਬੱਡਜ ਦੀ ਸੰਤੁਸ਼ਟੀ ਇਹ ਫੈਸਲਾ ਮੇਰੇ ਲਈ ਔਖਾ ਸੀ। ਵੱਡੇ ਵੱਡੇ ਦੋ ਜੱਗਾਂ ਵਿੱਚ ਵੱਡੇ ਵੱਡੇ ਛੇ ਗਲਾਸ ਸਿਕੰਜਵੀਂ ਜ਼ਰੂਰ ਹੋਵੇਗੀ। ਪਤਾ ਨਹੀਂ ਜੀਭ ਦੇ ਸੁਆਦ ਅਧੀਨ ਜਾਂ ਅਪਣੱਤ ਦੇ ਕਿਸੇ ਅਹਿਸਾਸ ਨਾਲ ਉਹ ਦੇਵੀ ਹੋਰ ਪੀਣ ਲਈ ਆਖਦੀ ਗਈ ਅਤੇ ਮੈਂ ਹੋਰ ਪੀਂਦੀ ਗਈ। ਅਸਾਂ ਦੇਵੇਂ ਜੱਗ ਖ਼ਾਲੀ ਕਰ ਦਿੱਤੇ। ਉਸ ਦੇਵੀ ਨੇ ਸੁਮੀਤ ਨੂੰ ਆਖਿਆ, "ਮੀਤੂ, ਬੱਚਿਆਂ ਦੇ ਆਉਣ ਤਾਂ ਵਕਤ ਹੋ ਰਿਹਾ ਹੈ। ਮੈਂ ਤੁਹਾਡੇ ਕੋਲ ਨਹੀਂ ਬੈਠ ਸਕਦੀ। ਮੱਝ ਨੂੰ ਪੱਠੇ ਪਾਉਣਾ ਨਾ ਭੁੱਲੀ।"
"ਹੁਣ ਇਹ ਕੀ ਕਰਨਗੇ ਸੁ ? ਖੈਸ ਇਸ ਤੋਂ ਪਹਿਲਾਂ ਇਹ ਦੱਸ ਕਿ ਮੈਂ ਤੁਹਾਨੂੰ ਨਾ ਲੈ ਕੇ ਸੰਬੋਧਨ ਹੋ ਸਕਦੀ ਹਾਂ ?"
"ਮੇਰਾ ਖ਼ਿਆਲ ਹੈ ਕਿ ਨਾ ਰੱਖੋ ਹੀ ਇਸੇ ਲਈ ਜਾਂਦੇ ਹਨ। ਪਰ ਤੁਹਾੜਾ ਨਾਂ ਸ਼ਾਇਦ ਇਸ ਕੰਮ ਨਹੀਂ ਰੱਖਿਆ ਗਿਆ।
"ਕਿਉਂ ਜੀ, ਮੇਰੇ ਨਾਂ ਵਿੱਚ ਕੀ ਕਮੀ ਹੈ?"
"ਕਮੀ ਨਹੀਂ, ਸਗੋਂ ਬੇਜੀ ਏ। ਏਨਾ ਲੱਜ ਨਾਂ ਪੁ ਸ ਬ ਦ ਉਚਾਰਦਿਆਂ ਜਰਾ ਹੁਸ਼ਿਆਰ ਰਹਿਣਾ ਪੈਂਦਾ ਹੈ।"
"ਤੁਸੀਂ ਇਸ ਨੂੰ ਆਪਣੇ ਮਤਲਬ ਲਈ ਫੋਟਾ ਕਰ ਲਵੇ, ਪਰ ਮੈਨੂੰ ਇਹ ਦੱਸ ਕਿ भनी गृट वी वतरुवी ?"
'ਛੇ ਕੁ ਵਜੇ ਉਨ੍ਹਾਂ ਕੋਲ ਪਿੰਡ ਦੇ ਕੁਝ ਕੱਚੇ ਆ ਜਾਣਗੇ। ਇਹ ਉਨ੍ਹਾਂ ਨੂੰ ਜਿਮਨਾਸਟਿਕ ਸਿਖਾਉਣਗੇ, ਖਿਛਾਉਣਗੇ, ਹਸਾਉਣਗੇ ਅਤੇ ਕੁਛ ਖੁਆ-ਪਿਆ ਕੇ ਘਰਾਂ ਵੱਲ ਨੂੰ ਘੱਲ
ਦੇਣਗੇ। ਹੁਣ ਇਸੇ ਕੰਮ ਦੀ ਤਿਆਰੀ ਵਿੱਚ ਲੱਗ ਗਏ ਹਨ।"
"ਅੱਛਾ, ਇਹ ਜਿਮਨਾਸਟਿਕ ਵੀ ਜਾਣਦੇ ਹਨ।"
"ਮੇਰੇ ਮਾਂ ਜੀ ਕੀ ਕੁਝ ਜਾਣਦੇ ਹਨ, ਕੀ ਕੁਝ ਕਰ ਸਕਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਠੀਕ ਨਹੀਂ। ਇਸ ਨੂੰ ਇਸ ਦੇ ਅਮਲੀ ਰੂਪ ਦੇ ਵਿੱਚ ਵੇਖਣਾ ਹੀ ਬਣਦਾ ਹੈ। ਮੈਂ ਦੱਸਾਂਗਾ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ। ਮੇਰੇ ਮਾਂ ਜੀ ਇੱਕ ਕੁਆਲੀਫਾਈਡ ਨਰਸ ਅਤੇ ਅਨਕੁਆਲੀਫਾਈਡ ਸਰਜਨ ਹਨ। ਉਹ ਇੱਕ ਵਧੀਆ ਅਧਿਆਪਕਾ ਹਨ। ਇਸ ਪਿੰਡ ਦੇ ਲੋਕਾਂ ਦੀ ਕਮਾਈ ਦਾ ਇੱਕ ਪੈਸਾ ਵੀ ਉਹ ਡਾਕਟਰਾਂ ਦੀ ਜੇਬਾਂ ਵਿੱਚ ਜਾਣ ਨਹੀਂ ਦਿੰਦੇ। ਉਹ ਸਿਲਾਈ-ਕਢਾਈ ਵਿੱਚ ਮਾਹਿਰ ਹਨ। ਘਰ ਵਿੱਚ ਲੱਗੀਆਂ ਸਭ ਤਸਵੀਰਾਂ ਉਨ੍ਹਾਂ ਨੇ ਆਪ ਬਣਾਈਆਂ ਹਨ। ਸਿਰਫ ਫਰੇਮ ਮੈਂ ਕੀਤੀਆਂ ਹਨ, ਉਨ੍ਹਾਂ ਦੀ ਅਗਵਾਈ ਵਿੱਚ। ਰਸੋਈ ਉਨ੍ਹਾਂ ਦੀ ਇਸਤ੍ਰੀਅਤਾ ਦਾ ਪਰੀਖਿਆ ਤਵਨ ਹੈ, ਬਾਗਬਾਨੀ ਤਪ ਹੈ, ਚਿਤ੍ਰਸਾਲਾ ਸਾਧਨਾ- ਸਥਾਨ ਹੈ, ਬੱਚਿਆਂ ਨਾਲ.....।"
ਮੈਂ ਸੁਮੀਤ ਨੂੰ ਏਥੇ ਹੀ ਰੋਕ ਦਿੱਤਾ। ਇਸ ਉਤੇ ਯਕੀਨ ਕਰ ਸਕਣਾ ਸੰਭਵ ਨਹੀਂ ਸੀ। ਇਹ ਸਭ ਕੁਝ ਕਿੰਨਾ ਚਕਰਾਉਣਾ ਸੀ, ਪਜ਼ਲਿੰਗ ਸੀ। ਹੋਰ ਕਈ ਪ੍ਰਸ਼ਨ ਪੈਦਾ ਹੋਣ ਲੱਗ ਪਏ ਅਤੇ ਮੈਂ ਚਾਹਿਆ ਕਿ ਘਰ ਜਾ ਕੇ ਇਸ ਤਾਣੇ-ਬਾਣੇ ਨੂੰ ਸਾਂਭਣ-ਸੂਤਣ ਦਾ ਯਤਨ ਕਰਾਂ।
ਮੈਂ ਸੁਮੀਤ ਕੋਲੋਂ ਵਿਦਾਇਗੀ ਚਾਹੀ। ਇੱਕ ਮੁਸਕ੍ਰਾਹਟ ਅਤੇ ਸਿਰ ਝੁਕਾਅ ਕੇ ਸੱਜੇ ਹੱਥ ਨਾਲ ਦਰਵਾਜ਼ੇ ਵੱਲ ਕੀਤੇ ਇੱਕ ਖੂਬਸੂਰਤ ਸੰਕੇਤ ਨਾਲ ਉਸ ਨੇ ਮੇਰੀ ਇੱਛਾ ਨੂੰ ਪਰਵਾਨਗੀ ਦਿੱਤੀ। ਅਸੀਂ ਘਰੋਂ ਨਿਕਲ ਕੇ ਲਾਨਾਂ ਵਿੱਚ ਬਣੀ ਸੜਕ ਉਤੇ ਤੁਰੇ ਜਾ ਰਹੋ ਸਾਂ ਕਿ ਦੱਖਣ ਵੱਲ ਦੇ ਹਿੱਸੇ ਵਿੱਚ ਦਸ-ਬਾਰਾਂ ਬੱਚਿਆਂ ਨਾਲ ਖੇਡਦੇ ਮਾਂ ਜੀ ਦਿਸ ਪਏ। ਬੱਚਿਆਂ ਦੇ ਸਾਫ਼ ਸੁਹਣੇ ਕੱਪੜੇ, ਉਨ੍ਹਾਂ ਦੀਆਂ ਖੇਡਾਂ ਅਤੇ ਜਿਮਨਾਸਟਿਕ ਦੇ ਇੰਸਟ੍ਰਕਟਰ ਦੇ ਰੂਪ ਵਿੱਚ ਮਾਂ ਜੀ ਦਾ ਇਹ ਨਵਾਂ ਰੋਲ ਵੇਖਣ ਲਈ ਮੈਂ ਉਧਰ ਮੁੜ ਪਈ। ਦੇ ਕੁੜੀਆਂ ਨੂੰ ਹੈੱਡ ਸਟੈਂਡ (ਹੱਥਾਂ ਉਤੇ ਖੜੇ ਹੋਣਾ) ਸਿਖਾਉਣ ਲਈ ਮਾਂ ਜੀ ਆਪ ਹੱਥਾਂ ਉਤੇ ਖੜੇ ਹੋ ਕੇ ਦੱਸ ਰਹੇ ਸਨ। ਕਿੰਨਾ ਸਾਮਾਨ ਸੀ, ਜਿਮਨਾਸਟਿਕ ਦਾ ਉੱਥੇ ਅਤੇ ਬੱਚਿਆਂ ਦੇ ਖੇਡਣ ਲਈ ਸਲਾਈਡ ਅਤੇ ਭੂਲੇ ਆਦਿਕ। ਮੈਂ ਇੱਕ ਹੈਰਾਨੀ ਵਿੱਚੋਂ ਨਿਕਲ ਕੇ ਦੂਜੀ ਵਿੱਚ ਅਤੇ ਦੂਜੀ ਵਿੱਚੋਂ ਨਿਕਲ ਕੇ ਤੀਜੀ ਵਿੱਚ ਜਾਈ ਜਾ ਰਹੀ ਸਾਂ। ਮੇਰੀਆਂ ਹੈਰਾਨੀਆਂ ਦਾ ਅੰਤ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ। ਮੈਂ ਘਰ ਦੇ ਗੇਟ ਵੱਲ ਮੁੜਦਿਆਂ ਹੋਇਆ ਆਖਿਆ :
"ਸੁਮੀਤ ਜੀ, ਮੈਂ ਤੁਹਾਡੀ ਮਾਂ ਨੂੰ ਵੇਖ ਕੇ ਬਹੁਤ ਹੈਰਾਨ ਹੋਈ ਹਾਂ।"
"ਤੁਸਾਂ ਮੇਰੀ ਮਾਂ ਨੂੰ ਵੇਖਿਆ ਨਹੀਂ ਅਜੇ ਅਤੇ ਵੇਖ ਲੈਣ ਦਾ ਦਾਅਵਾ ਕਰ ਰਹੇ ਹੋ। ਗੱਲ ਜ਼ਰਾ ਕੱਚੀ ਜਿਹੀ ਹੈ।"
"ਵੇਖਿਆ ਨਹੀਂ ਅਜੇ ? ਇਹ ਕੀ ਗੱਲ ਹੋਈ ਭਲਾ।"
"ਇਹ ਸੱਚੀ ਗੱਲ ਹੈ। ਇਹ ਚਾਰ-ਦੀਵਾਰੀ ਵਿੱਚ ਘਿਰੀ ਹੋਈ ਜ਼ਮੀਨ, ਇਸ ਜ਼ਮੀਨ ਉਤੇ ਫੈਲਿਆ ਹੋਇਆ ਘਾਹ, ਖਿੜੇ ਹੋਏ ਫੁੱਲ, ਭੂਮਦੇ ਰੁੱਖ, ਥੋੜੀ ਜਿਹੀ ਫਸਲ, ਇਹ ਸਾਰੀਆਂ ਸਬਜ਼ੀਆਂ, ਇਹ ਵੱਡਾ ਸਾਰਾ ਮਕਾਨ, ਮਕਾਨ ਵਿੱਚਲੀ ਸੁੰਦਰਤਾ ਅਤੇ ਹੋਰ ਕਿੰਨਾ ਸਾਰਾ ਸਾਮਾਨ, ਜਿਸ ਨੂੰ ਇਸ ਦੇਵੀ ਦੇ ਹੱਥਾਂ ਦੀ ਛੁਹ ਦਾ ਸੁਭਾਗ ਪ੍ਰਾਪਤ ਹੈ, ਇਹ ਨਿੱਕਾ ਜਿਹਾ ਪਿੰਡ ਜਿਹੜਾ ਤੁਸਾਂ ਅਜੇ ਵੇਖਿਆ ਨਹੀਂ ਵੇਖੋਗੇ, ਜਾਣੋਗੇ, ਮੰਨੋਗੇ ਕਿ ਇਹ ਸਭ ਕੁਝ ਮੇਰੀ ਮਾਂ ਹੈ। ਇਸ ਸਭ ਕਾਸੇ ਨੇ ਮੈਨੂੰ ਜਾਇਆ, ਪਿਆਰਿਆ ਤੇ ਪਾਲਿਆ ਹੈ। ਮੇਰੀ ਮਾਂ ਬਹੁਤ
ਵੱਡੀ ਹੈ, ਧਰਤੀ ਜਿੰਨੀ ਵੱਡੀ। ਜਿਸ ਦਾ ਜ਼ਿਕਰ ਮੈਂ ਕੀਤਾ ਹੈ ਇਹ ਮੇਰੀ ਮਾਂ ਦੀ ਮਿਨੀਏਚਰ ਮਾਈਕਰੋਕਾਜ਼ਮ ਜਾਂ ਲਘੂ ਰੂਪ ਹੈ। ਹੈ ਬਹੁਤ ਵਚਿੱਤ੍ਰ। ਜਿਸ ਨੂੰ ਤੁਸੀਂ ਹੇਰਾਨੀ ਕਹਿ ਰਹੇ ਹੈ. ਇਹ ਹੈਰਾਨੀ ਨਹੀਂ ਸਗੋਂ ਜਗਿਆਸਾ ਜਾਂ ਉਤਸੁਕਤਾ ਦੀ ਅਧਿਕਤਾ ਹੈ। ਇਸ ਜਗਿਆਸਾ ਦਾ ਆਦਰ ਕਰੋ। ਹੋਰ ਜਾਣੇ ਮੇਰੀ ਮਾਂ ਨੂੰ ਜਿਵੇਂ ਜਿਵੇਂ ਜਾਣੋਗੇ ਤਿਵੇਂ ਤਿਵੇਂ ਵਿਸਮਾਦੀ ਉਚਾਣਾਂ ਵੱਲ ਉੱਠਦੇ ਜਾਓਗੇ ਅਤੇ ਅੰਤ ਅਪਣੇ ਆਪ ਨੂੰ ਆਪਣੇ ਆਪ ਦਾ ਅਹਿਸਾਨਮੰਦ ਆਖੋਂਗੇ।"
ਮੈਂ ਕਠਪੁਤਲੀ ਵੱਤ ਕਾਰ ਵਿੱਚ ਆ ਬੈਠੀ, ਕਾਰ ਸਟਾਰਟ ਕੀਤੀ ਅਤੇ ਵਿਦਾਇਗੀ ਵਿੱਚ ਹਿੱਲਦੇ ਸੁਮੀਤ ਦੇ ਹੱਥ ਵੱਲ ਇੱਕ ਨਜ਼ਰ ਵੇਖ ਕੇ ਕਾਰ ਨੂੰ ਘਰ ਵੱਲ ਤੋਰ ਦਿੱਤਾ।
ਪਤਾ ਨਹੀਂ ਕਿਸ ਦੀ
ਪੁਸ਼ਪਿੰਦਰ।
4
ਲੰਡਨ
7.7.95
ਪੁਸ਼ਪੇ,
ਤੇਰਾ ਪੱਤ੍ਰ ਪੜ੍ਹਿਆ ਅਤੇ ਇਸ ਆਸ ਨਾਲ ਪੜ੍ਹਿਆ ਕਿ ਤੂੰ ਇੱਟ ਦਾ ਜੁਆਬ ਪੱਥਰ ਨਾਲ ਦਿੱਤਾ ਹੋਵੇਗਾ, ਪਰ ਇਹ ਆਸ ਪੂਰੀ ਨਹੀਂ ਹੋਈ। ਤੇਰੇ ਪੱਤ ਵਿਚਲੇ ਇੱਕ ਸ਼ਬਦ 'ਚਿੱਠੀ' ਨੂੰ ਲੈ ਕੇ ਮੈਂ ਇਹ ਇਤਰਾਜ਼ ਕੀਤਾ ਸੀ ਕਿ ਇਹ ਸ਼ਬਦ ਬਹੁਤਾ ਮਧੁਰ ਅਤੇ ਸੰਗੀਤਕ ਨਹੀਂ। ਇਸ ਦੀ ਥਾਂ 'ਪੱਤ੍ਰ' ਸ਼ਬਦ ਦੀ ਵਰਤੋਂ ਦੀ ਸਲਾਹ ਦਿੰਦਿਆਂ ਹੋਇਆ ਮੈਂ 'ਪੱਕ' ਨੂੰ ਜਾਣ-ਬੁਝ ਕੇ 'ਪੱਤਰ' ਲਿਖਿਆ ਸੀ। ਮੇਰਾ ਖ਼ਿਆਲ ਸੀ ਕਿ ਤੂੰ 'ਅਪਨੋਂ ਸੇ ਛੇੜ ਚਲੀ ਜਾਏ ਅਸਦ' ਵਾਲੀ ਆਪਣੀ ਪੁਰਾਣੀ ਆਦਤ ਅਨੁਸਾਰ, ਇਨ੍ਹਾਂ ਸ਼ਬਦ-ਜੋੜਾਂ ਵੱਲ ਇਸ਼ਾਰਾ ਕਰ ਕੇ ਮੈਨੂੰ ਉਵੇਂ ਹੀ ਠਿੱਠ ਕਰੋਗੀ, ਜਿਵੇਂ ਮੈਂ ਤੈਨੂੰ 'ਚਿੱਠੀ' ਅਤੇ 'ਪੱਤ' ਸ਼ਬਦਾਂ ਵਿਚਲੇ ਅੰਤਰ ਅਤੇ ਤੇਰੇ ਨਾਂ ਦੇ ਸ਼ਬਦ-ਜੋੜਾਂ ਦੀ ਅਸ਼ੁੱਧਰਾ ਕਾਰਨ ਕਰ ਰਹੀ ਸਾਂ। ਪਰ ਅਜਿਹਾ ਕੁਝ ਨਾ ਹੋਇਆ। ਮੈਂ ਤੇਰੇ ਵਿਵਹਾਰ ਵਿੱਚ ਆਏ ਪਰੀਵਰਤਨ ਦਾ ਕਾਰਨ ਜਾਣਨਾ ਚਾਹੁੰਦੀ ਸਾਂ। ਜਿਵੇਂ ਜਿਵੇਂ ਤੇਰਾ ਪੱਟ ਪੜ੍ਹਦੀ ਗਈ ਤਿਵੇਂ ਤਿਵੇਂ ਕਾਰਨ ਦਾ ਪਤਾ ਲੱਗਦਾ ਗਿਆ।
ਇੱਕ ਗੱਲ ਦਾ ਪਤਾ ਲੱਗ ਜਾਣ ਨਾਲ ਕਈ ਹੋਰ ਗੁੰਝਲਾਂ ਪੈਦਾ ਹੋ ਗਈਆਂ ਹਨ। ਇਹ ਠੀਕ ਹੈ ਕਿ ਪਾਪਾ ਅਤੇ ਬੀ ਜੀ ਨੌਕਰੀ ਦੇ ਸਿਲਸਿਲੇ ਵਿੱਚ ਆਮ ਕਰਕੇ ਬਾਹਰ ਰਹੇ ਹਨ ਅਤੇ ਅਸੀਂ ਦੋਵੇਂ ਪਬਲਿਕ ਸਕੂਲਾਂ ਦੇ ਚੱਕਰ ਵਿੱਚ ਘਰੋਂ ਦੂਰ ਰਹੀਆਂ ਹਾਂ: ਪਰ ਪਿਤਾ ਜੀ ਅਤੇ ਝਾਈ ਜੀ ਨੂੰ ਪ੍ਰੋਫੈਸਰ ਅੰਕਲ ਦੇ ਨੇੜ ਵਿੱਚ ਰਹਿੰਦਿਆਂ ਹੋਇਆ ਉਨ੍ਹਾਂ ਲੋਕਾ ਬਾਰੇ ਪਤਾ ਕਿਉਂ ਨਾ ਲੱਗ ਸਕਿਆ, ਜਿਹੜੇ ਪ੍ਰੋਫੈਸਰ ਅਕਲ ਨਾਲ ਏਨਾ ਨੇੜ ਰੱਖਦੇ ਹਨ ? ਇਹ ਬਹੁਤ ਹੈਰਾਨੀ ਵਾਲੀ ਗੱਲ ਹੈ। ਹੈਰਾਨੀ ਨਾਲ ਜ਼ਿਆਦਾ ਇਹ ਅਫਸੋਸ ਵਾਲੀ ਗੱਲ ਹੈ, ਇੱਕ ਘਾਟੇ ਜਿਹੇ ਵਾਲੀ ਗੱਲ ਹੈ ਕਿ ਇੱਕ ਅਨਮੋਲ ਸਾਂਝ ਦੇ ਸੁਭਾਗ ਤੋਂ ਅਸੀਂ ਏਨੇ ਚਿਰ ਤਕ ਵੰਚਿਤ ਰਹੀਆ ਜਦ ਕਿ ਅੰਕਨ ਜੀ ਦੀ ਰਾਹੀਂ ਇਹ ਸੁਭਾਗ ਸਦਾ ਹੀ ਸਾਡੀ ਪਹੁੰਚ ਵਿੱਚ ਸੀ।
ਖੈਰ, ਇਸ ਸੰਬੰਧ ਵਿੱਚ ਬਹੁਤਾ ਸੋਚਣ ਦੀ ਲੋੜ ਨਹੀਂ। ਹੁਣ ਤਾਂ ਇਹੋ ਕਾਹਲ ਹੈ। ਕਿ ਤੂੰ ਸੁਮੀਤ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਦਾ ਯਤਨ ਕਰੇਂ। ਤੂੰ ਲਿਖਿਆ ਸੀ ਕਿ ਉਸ ਵਿੱਚ ਅਜਿਹੀ ਕੋਈ ਗੱਲ ਨਹੀਂ ਜਿਸ ਕਾਰਨ ਉਸ ਵੱਲ ਵਧੇਰੇ ਰੁਚਿਤ ਹੋਇਆ ਜਾਵੇ। ਮੇਰਾ ਯਕੀਨ ਹੈ ਕਿ ਹੁਣ ਤਕ ਤੇਰਾ ਇਹ ਖ਼ਿਆਲ ਬਦਲ ਗਿਆ ਹੈ। ਤੂੰ ਤਾਂ, ਤੂੰ ਏਥੇ ਦੂਰ ਬੇਨੀ ਮੈਂ ਉਸ ਨਿੱਕੇ ਜਿਹੇ ਪਰਵਾਰ ਵਿੱਚ ਰੁਚੀ ਰੱਖਣ ਲੱਗ ਪਈ ਹਾਂ। ਮੈਂ ਹੀ ਕਿਉਂ ਮੇਰੇ ਨਾਲ ਸੰਬੰਧਤ ਸਾਰੇ ਹੀ ਉਚੇਚੇ ਪ੍ਰਭਾਵਿਤ ਹਨ ਅਤੇ ਇਸ ਗੱਲ ਦਾ ਸਬੂਤ ਤੈਨੂੰ ਇਸ ਪੱਤ੍ਰ ਤੋਂ ਮਿਲ ਜਾਵੇਗਾ, ਜਦੋਂ ਤੂੰ ਵੇਖੋਗੀ ਕਿ ਪਾਪਾ ਕਿੰਨੀਆਂ ਨਿੱਕੀਆਂ ਗੱਲਾਂ ਬਾਰੇ ਪੁੱਛ-
ਪੜਤਾਲ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਵਧੀ ਹੋਈ ਦਿਲਚਸਪੀ ਕਾਰਨ ਹੀ ਤੇਰਾ ਦੂਜਾ ਪੱਤ੍ਰ ਵੀ, ਮੈਂ ਪਾਪਾ ਨੂੰ ਪੜ੍ਹਨ ਲਈ ਦੇ ਦਿੱਤਾ ਸੀ। ਆਸ ਹੈ ਕਿ ਤੂੰ ਇਸ ਦਾ ਬੁਰਾ ਨਹੀਂ ਮਨਾਵੇਂਗੀ। ਠੀਕ ਹੈ ਕਿ ਉਸ ਪੱਤ੍ਰ ਵਿੱਚ ਰੁਝ ਅਜਿਹਾ ਸੀ ਜਿਸ ਨੂੰ ਤੂੰ ਆਪਣੇ ਬੀ ਜੀ, ਪਾਪਾ ਜੀ ਕੋਲੋਂ ਛੁਪਾ ਕੇ ਰੱਖ ਰਹੀ ਸੈਂ; ਪਰ ਨਾਲ ਹੀ ਤੂੰ ਇਹ ਵੀ ਲਿਖਿਆ ਸੀ ਕਿ 'ਇਸ ਭੇਤ ਨੂੰ ਮੇਰੇ ਨਾਲ ਸਾਂਝਾ ਕਰਨ ਵਿੱਚ ਤੈਨੂੰ ਅਨੋਖੀ ਖੁਸ਼ੀ ਵੀ ਹੁੰਦੀ ਹੈ। ਮੈਨੂੰ ਵੀ ਇਹ ਸਭ ਕੁਝ ਏਥੇ ਵੱਸਦੀ ਮਿੱਤ੍ਰ-ਮੰਡਲੀ ਵਿੱਚ ਸਾਂਝਾ ਕਰਨਾ ਚੰਗਾ ਲੱਗਦਾ ਹੈ। ਜਦੋਂ ਮੈਂ ਪੱਤ ਹੱਥ ਵਿੱਚ ਪਕੜੀ ਪਾਪਾ ਕੋਲ ਗਈ ਤਾਂ ਕਹਿਣ ਲੱਗਾ, "ਬਹੁਤ ਲੰਮਾ ਪੱਤ੍ਰ ਹੈ। ਤੂੰ ਕਿੱਥੇ ਮਗ਼ਜ਼-ਮਾਰੀ ਕਰਦੀ ਰਹੇਗੀ। ਇੱਕ ਵੇਰ ਤਾਂ ਪੜ੍ਹ ਹੀ ਚੁੱਕੀ ਹੈਂ, ਲਿਆ ਮੈਨੂੰ ਪਕੜਾ ਦੇ। ਮੈਂ ਵਿਹਲੇ ਵੱਲੋਂ ਪੜ੍ਹ ਲਵਾਂਗਾ।" ਅਗਲੇ ਹੀ ਦਿਨ ਸਵੇਰੇ ਸਵੇਰੇ ਚਾਹ ਪੀਂਦੇ ਹੋਏ ਮੈਨੂੰ ਆਪਣ ਲੱਗੇ, "ਮੈਥੋਂ ਰਿਹਾ ਨਹੀਂ ਗਿਆ, ਬੇਟਾ। ਸਾਚਾ ਪੱਤ੍ਰ ਪੜ੍ਹ ਕੇ ਹੀ ਨੀਂਦ ਆਈ। ਨੀਂਦ ਵੀ ਕੀ ਆਉਣੀ ਸੀ, ਪੱਤ੍ਰ ਦੇ ਸੁਪਨੇ ਹੀ ਵੇਖਦਾ ਰਿਹਾ ਹਾਂ ਸਾਰੀ ਰਾਤ।"
"ਫਿਕਰ ਪੈ ਗਿਆ ਹੋਵੇਗਾ ਕਿ ਹੁਣ ਸਪਾਰਟਾ ਬਾਰੇ ਕੁਝ ਪੜ੍ਹਨਾ ਲਿਖਣਾ ਪੈ ਜਾਵੇਗਾ।"
"ਇਹ ਸਭ ਕੁਝ ਮੇਰੇ ਲਈ ਵਿਕਰ ਵਾਲੀ ਗੱਲ ਨਹੀਂ, ਸਗੋਂ ਦਿਲਚਸਪੀ ਹੈ, ਇੱਕ ਖੂਬਸੂਰਤ ਰੁਝੇਵਾਂ ਹੈ।"
"ਤਾਂ ਫਿਰ ਸੁਪਨਿਆਂ ਦਾ ਕਾਰਨ ?"
"ਇਹ ਖੂਬਸੂਰਤ ਰੁਝੇਵਾਂ ਇੱਕ ਵਿਸ਼ਾਨ ਖਿਲਾਰੇ ਦਾ ਰੂਪ ਧਾਰਦਾ ਜਾਪਣ ਲੱਗ ਪਿਆ ਹੈ। ਇਉਂ ਲੱਗਦਾ ਹੈ ਜਿਵੇਂ ਸਾਰੀਆਂ ਪੂਰਵ-ਧਾਰਨਾਵਾਂ ਅਤੇ ਮਾਨਤਾਵਾਂ ਵਿੱਚ ਉੱਥਲ- ਪੁੱਥਲ ਹੋਣ ਲੱਗ ਪਈ ਹੈ। ਤੇਰੀ ਸਹੇਲੀ ਦੇ ਪਿਤਾ ਨੇ ਭਾਸ਼ਾ ਦੇ ਸੰਬੰਧ ਵਿੱਚ ਜੋ ਕੁਝ ਆਖਿਆ ਹੈ, ਉਹ ਇਸ ਗੱਲ ਦੀ ਮੰਗ ਕਰਦਾ ਹੈ ਕਿ ਮਨੁੱਖੀ ਜੀਵਨ, ਮਨੁੱਖੀ ਮਨ ਅਤੇ ਮਨੁੱਖੀ ਭਾਸ਼ਾ ਵਿਚਕਾਰ ਬਣੇ ਹੋਏ ਸਾਰੇ ਸਬੰਧਾਂ ਨੂੰ ਘੋਖਿਆ ਪਰਖਿਆ, ਪੜਚਲਿਆ ਅਤੇ ਸੋਧਿਆ ਜਾਵੇ। ਨਾ ਸੁਮੀਤ ਕੋਈ ਸਾਧਾਰਨ ਵਿਅਕਤੀ ਹੈ ਅਤੇ ਨਾ ਹੀ ਉਸ ਦੀ ਮਾਤਾ ਇੱਕ ਮਾਮੂਲੀ ਇਸਤ੍ਰੀ। ਤੇਰੀ ਸਹੇਲੀ ਦੇ ਮਨ ਵਿੱਚ ਕਈ ਪ੍ਰਸ਼ਨ ਪੈਦਾ ਹੋਏ ਹਨ। ਸੰਭਵ ਹੋ ਉਹ ਇਨ੍ਹਾਂ ਪ੍ਰਸ਼ਨਾਂ ਦਾ ਕੋਈ ਉੱਤਰ ਢੂੰਡਣ ਦਾ ਯਤਨ ਕਰੋ। ਪਰ ਮੈਂ ਚਾਹੁੰਦਾ ਹਾਂ ਕਿ ਮੇਰੇ ਮਨ ਵਿੱਚ ਉੱਠਣ ਵਾਲੇ ਪ੍ਰਸ਼ਨ ਵੀ ਉਸ ਤਕ ਪੁਚਾਏ ਜਾਣ ਅਤੇ ਉਨ੍ਹਾਂ ਦੇ ਉੱਤਰਾਂ ਦੀ ਉਚੇਰੀ ਮੰਗ ਕੀਤੀ ਜਾਵੇ।"
"ਏਨੇ ਜ਼ਰੂਰੀ ਪ੍ਰਸ਼ਨ ਕਿਹੜੇ ਹਨ, ਪਾਪਾ ?"
"ਸਾਰੇ ਇੱਕ ਵੇਰ ਨਹੀਂ ਪੁੱਛਾਂਗਾ ਅਤੇ ਹੋ ਸਕਦਾ ਹੈ ਸੁਣਨ ਵਾਲੇ ਨੂੰ ਉਹ ਬਹੁਤੇ ਜ਼ਰੂਰੀ ਵੀ ਨਾ ਜਾਪਣ। ਮੇਰਾ ਪਹਿਲਾ ਪ੍ਰਸ਼ਨ ਇਹ ਹੈ ਕਿ ਪੰਜਾਬ ਦੀਆਂ ਕੜਕਦੀਆਂ ਧੁੱਪਾਂ ਅਤੇ ਜਨ ਦਾ ਮਹੀਨਾ। ਇਸ ਸਾਲ ਸੁਣਿਆ ਹੋ ਗਰਮੀ ਬਹੁਤ ਪੇ ਰਹੀ ਹੈ ਉਥੇ। ਤੇਰੀ ਸਹੇਲੀ ਉਸ ਅਨੋਖੇ ਘਰ ਦੀਆਂ ਗ੍ਰਾਸੀ ਲਾਨਾਂ ਵਿੱਚ 'ਹਰੇ ਕਚੂਰ' ਘਾਹ ਦਾ ਹੋਣਾ ਦੱਸ ਰਹੀ ਹੈ। ਜ਼ਰਾ ਔਖੀ ਜਿਹੀ ਗੱਲ ਹੈ। ਉਸ ਧੁੱਪ ਵਿੱਚ ਘਾਹ ਨੂੰ ਹਰਾ ਰੱਖਣਾ।"
"ਹ ਸਕਦਾ ਹੈ, ਉਸ ਦੀ ਗੱਲ ਵਿੱਚ ਅੱਤ-ਕਥਨੀ ਹੋਵੇ।"
"ਹੋ ਵੀ ਸਕਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਨਾ ਹੋਵੇ। ਇਸ ਲਈ ਇਸ ਸੰਬੰਧ ਵਿੱਚ ਪੁੱਛਿਆ ਜਾਣਾ ਚਾਹੀਦਾ ਹੈ।"
"ਅਗਲਾ ਪ੍ਰਸ਼ਨ ?"
"ਮੈਂ ਹੌਲੀ ਹੌਲੀ ਚਿੱਥ ਕੇ ਖਾਣ ਦੀ ਸਲਾਹ ਦਿੰਦਾ ਹਾਂ।"
"ਇਸ ਪ੍ਰਸ਼ਨ ਵਿੱਚ ਬਹੁਤੀ ਦਾਰਸ਼ਨਿਕਤਾ ਨਜ਼ਰ ਨਹੀਂ ਆਉਂਦੀ।"
"ਜੇ ਇਹ ਏਨੀ ਸਾਧਾਰਨ ਗੱਲ ਹੁੰਦੀ ਤਾਂ ਤੇਰੀ ਸੁਘੜ ਮਹੇਲੀ ਦੇ ਟੈਨਿਸ ਕੋਰਟਾਂ ਦੀ ਹਰਿਆਵਲ ਉਸ ਘਾਹ ਸਾਹਮਣੇ ਵਿਕੀ ਨਾ ਪਈ ਹੁੰਦੀ। ਨਿਸਚੇ ਹੀ ਇਹ ਗੱਲ ਦਾਰਸ਼ਨਿਕਤਾ ਨਾਲ ਸੰਬੰਧਿਤ ਨਹੀਂ, ਪਰ ਕਿਸੇ ਦੇ ਪ੍ਰਕਿਰਤੀ-ਪ੍ਰੇਮ, ਕਿਸੇ ਦੀ ਸੋਦਯ- ਪ੍ਰੀਯਤਾ ਨਾਲ ਸੰਬੰਧਿਤ ਜ਼ਰੂਰ ਹੈ। ਇਹ ਕਿਸੇ ਦੀ ਲਗਨ ਅਤੇ ਮਿਹਨਤ ਨਾਲ ਸੰਬੰਧਿਤ ਹੈ। ਇਸ ਲਈ ਦਾਰਸ਼ਨਿਕਤਾ ਜਿੰਨੀ ਹੀ ਮਹੱਤਵ-ਪੂਰਨ ਹੈ, ਸਗੋਂ ਵੱਧ।"
"ਠੀਕ ਹੈ, ਪਾਪਾ, ਇਸ ਦਾ ਉੱਤਰ ਉਡੀਕ ਲੈਂਦੇ ਹਾਂ। ਪਰ ਇਸ ਸਪਾਰਟਾ ਵਾਲੀ ਗੱਲ ਦਾ ਕੀ ਕੀਤਾ ਜਾਵੇ ?"
"ਅਗਲੇ ਐਤਵਾਰ ਤਾਂ ਮੈਂ ਇੱਕ ਬਰਾਤ ਨਾਲ ਜਾ ਰਿਹਾ ਹਾਂ। ਉਸ ਤੋਂ ਅਗਲੇ ਐਤਵਾਰ ਇੱਕ ਪਿਕਨਿਕ ਦਾ ਪ੍ਰਬੰਧ ਕਰ ਲੈਂਦੇ ਹਾਂ।"
“ਪਾਪਾ, ਮੈਂ ਸਪਾਰਟਾ ਦੀ ਗੱਲ ਕੀਤੀ ਹੈ। ਇਸ ਪੱਤ ਦੇ ਉੱਤਰ ਦੀ ਗੱਲ।"
"ਏਨੇ ਦਿਨਾਂ ਵਿੱਚ ਸਪਾਰਟਾ ਸੰਬੰਧੀ ਇੱਕ ਲੇਖ ਲਿਖ ਲੈਂਦਾ ਹਾਂ। ਹੇਨਾਲਟ ਪਾਰਕ ਵਿੱਚ ਸਾਰਾ ਪਰਿਵਾਰ ਪਿਕਨਿਕ ਲਈ ਜਾਵਾਂਗੇ। ਉੱਥੇ ਇਕਾਂਤ ਵਿੱਚ ਬੇਠ ਕੇ ਸਾਰੇ 'ਸਿਆਣਿਆਂ' ਸਾਹਮਣੇ ਉਹ ਲੇਖ ਪੜ੍ਹਿਆ ਜਾਵੇਗਾ ਅਤੇ ਉਸ ਉੱਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਸ ਨੂੰ ਸੋਧ ਸੁਆਰ ਕੇ ਤੂੰ ਆਪਣੀ ਸਹੇਲੀ ਨੂੰ ਲਿਖ ਦੇਵੀਂ। ਹੁਣ ਤੋਂ ਹੀ ਸਾਰਿਆਂ ਨੂੰ ਸੂਚਿਤ ਕਰ ਦਿੰਦੇ ਹਾਂ।"
"ਬਹੁਤ ਖੂਬ, ਪਾਪਾ, ਏਕ ਪੰਥ ਦੇ ਕਾਜ।"
"ਇਹ ਸੁੱਖ ਮੰਗੇ ਕਿ ਮੌਸਮ ਸਾਥ ਦੇਵੇ।"
ਮੌਸਮ ਨੇ ਸਾਡਾ ਸਾਥ ਦਿੱਤਾ ਹੈ ਅਤੇ ਉਹ ਪਿਕਨਿਕ ਮੇਰੇ ਜੀਵਨ ਦੀ ਇੱਕ ਇਤਿਹਾਸਕ ਘਟਨਾ ਬਣ ਗਈ। ਹਫ਼ਤਾ ਭਰ ਅਸੀਂ ਖਾਣ-ਪੀਣ ਦੀਆਂ ਚੀਜ਼ਾਂ ਦੀ ਤਿਆਰੀ ਵਿੱਚ ਰੁੱਝੇ ਰਹੇ ਅਤੇ ਪਾਪਾ ਸਪਾਰਟਾ ਬਾਰੇ ਲੇਖ ਲਿਖਦੇ ਰਹੇ। ਰਸੋਈ ਵਿੱਚ ਏਨੇ ਦਿਨਾਂ ਲਈ ਰੁੱਝੀ ਰਹਿਣ ਦਾ ਇਹ ਮੇਰਾ ਪਹਿਲਾ ਮੌਕਾ ਸੀ, ਇਸ ਦੇਸ਼ ਵਿੱਚ ਅਤੇ ਘਰ ਵਿੱਚ। ਘਰ ਦਾ ਕੰਮ ਤਾਂ ਮੈਂ ਪਹਿਲਾ ਵੀ ਕਰਦੀ ਰਹੀ ਸਾਂ ਪਰ ਪਿਕਨਿਕ ਨੂੰ ਬਹੁ-ਭੋਜ ਦਾ ਨਾਂ ਦੇ ਕੇ ਪਾਪਾ ਨੇ ਮੇਰੇ ਲਈ ਮੁਆਮਲਾ ਜਰਾ ਗੰਭੀਰ ਬਣਾ ਦਿੱਤਾ। ਝਾਈ ਜੀ ਦੀ ਸਿੱਖਿਆ ਮੇਰੇ ਬਹੁਤ ਕੰਮ ਆਈ। ਮਾਤਾ ਜੀ ਨੇ ਮੇਰੀ ਮਦਦ ਕਰਨ ਦੀ ਇੱਛਾ ਪਰਗਟ ਕੀਤੀ, ਪਰ ਮੈਂ ਇਹ ਕਹਿ ਕੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਕਿ-"ਇਸ ਪਿਕਨਿਕ ਲਈ ਪਕਾਇਆ ਜਾਣ ਵਾਲਾ ਭੋਜਨ ਮੇਰੀ ਨਿਗਰਾਨੀ ਅਤੇ ਆਗਿਆ ਵਿੱਚ ਪਕਾਇਆ ਜਾਣਾ ਹੈ। ਇਸ ਕੰਮ ਵਿੱਚ ਉਹ ਵਿਅਕਤੀ ਹਿੱਸਾ ਲੈ ਸਕਦਾ ਹੈ ਜਿਹੜਾ ਮੇਰੀ ਆਗਿਆ ਵਿੱਚ ਕੰਮ ਕਰ ਸਕਦਾ ਹੋਵੇ। ਤੁਹਾਡਾ ਨੰਬਰ ਤਾਂ ਪਹਿਲਾਂ ਹੀ ਕੱਟਿਆ ਗਿਆ।" ਇੱਕ ਤਰ੍ਹਾਂ ਨਾਲ ਸਾਰਿਆਂ ਦਾ ਨੰਬਰ ਕੱਟਿਆ ਗਿਆ, ਪਰ ਤਾਂ ਵੀ ਮੇਰੀ ਮਦਦ ਜ਼ਰੂਰ ਹੁੰਦੀ ਰਹੀ।
ਐਤਵਾਰ ਨੂੰ ਪੰਜਾਂ ਪਰਵਾਰਾਂ ਦਾ ਜਬਾ ਛੇ ਕਾਰਾਂ ਵਿੱਚ ਬੈਠ ਕੇ ਹੇਨਾਲਟ ਪਾਰਕ ਪੁੱਜ ਗਿਆ। ਅਸੀਂ ਦਸ ਵਜੇ ਤੋਂ ਪਹਿਲਾਂ ਹੀ ਪਾਰਕ ਵਿੱਚ ਪੁੱਜ ਗਏ ਸਾਂ, ਤਾਂ ਵੀ ਪਾਰਕ ਵਿੱਚ ਤਿੰਨ-ਚਾਰ ਸੌ ਕਾਰਾਂ ਸਾਡੇ ਤੋਂ ਪਹਿਲਾਂ ਹੀ ਪੁੱਜ ਚੁੱਕੀਆਂ ਸਨ। ਗਿਆਰਾਂ-ਬਾਰਾਂ ਵਜੇ ਤਕ ਤਾਂ ਇਹ ਗਿਣਤੀ ਹਜ਼ਾਰਾਂ ਤਕ ਪੁੱਜ ਜਾਣ ਦੀ ਸੰਭਾਵਨਾ ਸੀ। ਵਿਸ਼ਾਲ ਪਾਰਕ ਵਿੱਚ ਖਿੱਲਰੀ-ਪਸਰੀ ਹੋਈ ਮਨੁੱਖੀ ਅਤੇ ਮਸ਼ੀਨੀ ਸੁੰਦਰਤਾ ਪ੍ਰਕਿਰਤੀ ਦੀ ਸੁੰਦਰਤਾ ਨਾਲ ਇੱਕ- ਮਿੱਕ ਹੋ ਕੇ ਆਖ ਰਹੀ ਸੀ ਕਿ ਮਨੁੱਖ, ਮਸ਼ੀਨ ਅਤੇ ਪ੍ਰਕਿਰਤੀ ਦੀ ਮਿੱਤਰਤਾ ਨਾਲ ਖੁਸ਼ਹਾਲੀ,
ਖੂਬਸੂਰਤੀ ਅਤੇ ਖ਼ੁਸ਼ੀ ਦੀ ਉਤਪਤੀ ਹੀ ਸ੍ਰਿਸ਼ਟੀ ਦਾ ਮਨੋਰਥ ਹੈ। ਪਾਰਕ ਵਿੱਚ ਬਣੀ ਹੋਈ ਇੱਕ ਨਿੱਕੀ ਜਿਹੀ ਝੀਲ ਦੇ ਚਾਰ-ਚੁਫੇਰੇ ਲੋਕਾਂ ਦੀ ਭੀੜ ਸੀ। ਕੁਝ ਖਲੋਤੇ ਸਨ, ਕੁਝ ਆਰਾਮ ਕੁਰਸੀਆਂ ਉੱਤੇ ਬੈਠੇ ਸਨ ਅਤੇ ਕੁਝ ਇੱਕ ਆਪੋ ਆਪਣੀਆਂ ਰੀਮੋਟ-ਕੰਟਰੋਲ ਕਿਸ਼ਤੀਆਂ, ਪਾਣੀ ਦੇ ਤਲ ਉੱਤੇ ਏਧਰ-ਉਧਰ ਦੌੜਾ ਰਹੇ ਸਨ। ਬੇ-ਸ਼ੁਮਾਰ ਪਤੰਗਾਂ ਉਡਾਈਆਂ ਜਾ ਰਹੀਆਂ ਸਨ ਅਤੇ ਸੈਂਕੜੇ ਅਜਿਹੇ ਸਨ ਜਿਹੜੇ ਸੂਰਜ ਦੇਵਤੇ ਨੂੰ ਆਤਮ-ਸਮਰਪਣ ਕਰੀ, ਹਰੇ ਘਾਹ ਦੇ ਵਿਸ਼ਾਲ ਵਿਛਾਉਣੇ ਉੱਤੇ ਲੇਟੇ ਹੋਏ ਸਨ। ਸੂਰਜ ਦੀ ਪੂਜਾ ਦਾ ਰਿਵਾਜ ਵੀ ਪੱਛਮੀ ਯੂਰਪ ਦੇ ਪੁਰਾਤਨ ਲੋਕਾਂ ਵਿੱਚ ਸੀ ਅਤੇ ਸਟੋਨ ਰੇਂਜ ਦੇ ਪੱਥਰਾਂ ਨੂੰ ਇਸੇ ਪੂਜਾ ਲਈ ਬਣਾਏ ਗਏ ਕਿਸੇ ਮੰਦਰ ਦਾ ਬਕੀਆ-ਬਕਾਇਆ ਮੰਨਿਆ ਜਾਂਦਾ ਹੈ। ਪਰ ਸੂਰਜ ਦੀ ਮਿੱਤ੍ਰਤਾ ਦਾ ਏਨਾ ਚਾਅ ਹੈ ਆਧੁਨਿਕ ਪੱਛਮੀ ਯੂਰਪੀਨਾ ਨੂੰ ਕਿ ਗਰਮੀਆਂ ਦੀ ਰੁੱਤੇ ਬੀਚਾਂ ਉੱਤੇ ਜਾ ਪਾਰਕਾਂ ਵਿੱਚ ਜਾ ਕੇ, ਕੇਵਲ ਧੁੱਪ ਨੂੰ ਆਪਣੀ ਕਾਇਆਂ ਦਾ ਕੱਜਣ ਸਵਾਈ, ਸਵੇਰ ਤੋਂ ਸ਼ਾਮ ਕ ਘਾਹ ਦੀ ਮਖਮਲੀ ਛੁਹ ਮਾਣਦੇ ਰਹਿੰਦੇ ਹਨ। ਧੁੱਪ ਸੇਕਣ ਦਾ ਸ਼ੌਕ ਇਨ੍ਹਾਂ ਲੋਕਾਂ ਨੂੰ ਦੂਰ- ਦੁਰਾਡੇ ਧੁਪਿਆਲੇ ਦੇਸ਼ਾਂ ਵੱਲ ਲੈ ਜਾਂਦਾ ਹੈ। ਉਨ੍ਹਾਂ ਦੇਸ਼ਾਂ ਵਿੱਚ ਜਾ ਕੇ ਦੋ-ਤਿੰਨ ਹਫ਼ਤਿਆਂ ਦੀਆਂ ਛੁੱਟੀਆਂ ਮਾਣਨ ਦੇ ਮਨੋਰਥ ਨੂੰ ਮੁੱਖ ਰੱਖ ਕੇ ਇਹ ਲੋਕ ਸਾਰਾ ਸਾਲ, ਨੇਮ ਨਾਲ ਪੈਸੇ ਜੜਦੇ ਰਹਿੰਦੇ ਹਨ। ਯੂਰਪ ਦੇ ਧੁਪਿਆਲੇ ਦੇਸ਼ਾਂ ਦੇ ਲੋਕਾਂ ਦੀ ਉਪਜੀਵਕਾ (ਕਿਸੇ ਹੱਦ ਤਕ) ਪੱਛਮੀ ਯੂਰਪ ਦੇ ਕੰਢੇ ਦੇਸ਼ਾਂ ਦੇ ਲੋਕਾਂ ਦੀ ਧੁੱਪਾਸਨਾ ਉੱਤੇ ਨਿਰਭਰ ਕਰਦੀ ਹੈ।
ਹੇਨਾਲਟ ਪਾਰਕ ਬਾਗ਼ਬਾਨੀ ਦਾ ਕਮਾਲ ਨਹੀਂ ਸਗੋਂ ਕੁਦਰਤੀ ਸਾਦਗੀ ਦਾ ਕਿਸ਼ਮਾ ਹੈ। ਤਿੰਨ ਪਾਸਿਆਂ ਉੱਤੇ ਜੰਗਲਾਂ ਨਾਲ ਘਿਰੀਆ ਮੇਕਲੀਆ, ਹਰੀਆਂ ਦਲਵਾਨਾਂ ਵਿੱਚ ਇੱਕ ਨਿੱਕੀ ਜਿਹੀ ਝੀਲ ਅਤੇ ਚੌਥੇ ਪਾਸੇ ਸੜਕ ਉੱਤੇ ਬਣਿਆ ਹੋਇਆ ਪਾਰਕ ਦਾ ਵੱਡਾ ਗੋਟ ਅਸੀਂ ਕਾਰਾਂ ਨੂੰ ਕਾਰ ਪਾਰਕ ਵਿੱਚ ਖਲ੍ਹਾਰ ਕੇ ਖਾਣ ਪੀਣ ਦਾ ਸਾਮਾਨ ਚੁੱਕੀ ਸੰਘਣੇ ਜੰਗਲਾਂ ਵੱਲ ਤੁਰ ਪਏ। ਮੀਲ ਕਰ ਤੁਰ ਕੇ ਜੰਗਲ ਵਿੱਚ ਦਾਖ਼ਲ ਹੋਏ ਤਾਂ ਇਉਂ ਲੱਗਾ ਜਿਵੇਂ ਲੰਡਨ ਦੀ ਮਸ਼ੀਨੀ ਹਫੜਾ-ਦਫੜੀ ਨਾਲੋਂ ਨਾਤਾ ਟੁੱਟ ਗਿਆ ਹੈ। ਉੱਚੀ ਟੇਕਰੀ ਉੱਤੇ ਅਸਾਂ ਦੋ ਟਿਕਾਣੇ ਚੁਣ ਲਏ, ਇੱਕ ਧੁੱਪ ਵਿੱਚ ਅਤੇ ਦੂਜਾ ਛਾਵੇਂ। ਦੋਹਾਂ ਥਾਵਾਂ ਉੱਤੇ ਦੋ ਗਲੀਚੇ ਵਿਛਾ ਦਿੱਤੇ ਅਤੇ ਧੁੱਪ ਸੇਕਣ ਦੇ ਸ਼ੌਕੀਨਾਂ ਨੂੰ ਧੁੱਪੇ ਛੱਡ ਕੇ ਬਾਕੀ ਸਾਰੇ ਛਾਵੇਂ ਵਿਛੇ ਗਲੀਚੇ ਉੱਤੇ ਆ ਬਿਰਾਜੇ। ਇਨ੍ਹਾਂ ਵਿੱਚ ਉਹ ਸਾਰੇ ਆਦਮੀ ਮੌਜੂਦ ਸਨ ਜਿਹੜੇ ਪਹਿਲੀ ਮੀਟਿੰਗ ਵਿੱਚ ਸਨ। ਤੇਰੇ ਜੀਜਾ ਜੀ ਅਤੇ ਉਨ੍ਹਾਂ ਦਾ ਛੋਟਾ ਵੀਰ ਪਤੰਗ ਉਡਾਉਣ ਚਲੇ ਗਏ ਸਨ ਅਤੇ ਮਾਤਾ ਜੀ ਬੱਚਿਆਂ ਅਤੇ ਇਸਤ੍ਰੀਆਂ ਨਾਲ ਧੁੱਪੇ ਬੈਠੇ ਸਨ। ਦੋ ਨਵੇਂ ਵਿਅਕਤੀ ਵੀ ਇਸ ਸਭਾ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਪਤਨੀ ਵੀ। ਪਾਪਾ ਨੇ ਸਪਾਰਟਾ ਦੇ ਸਿਰਲੇਖ ਹੇਠਾਂ ਇਹ ਲੇਖ ਪੜਿਆ:
"ਆਪਣੇ ਅ-ਪਰਗਟ ਰੂਪ ਵਿੱਚ ਚੇਤਨਾ ਇੱਕ ਹੈ ਅਤੇ ਪਰਗਟ ਰੂਪਾਂ ਵਿੱਚ ਅਨੇਕ। ਸੋਚ ਅ-ਪਰਗਟ ਚੇਤਨਾ ਦਾ ਇੱਕ ਪਰਗਟ ਰੂਪ ਹੈ ਅਤੇ ਮਨੁੱਖੀ ਸੋਚ ਦੇ ਰੂਪ ਵਿੱਚ ਅਨੇਕ- ਰੂਪੀ ਵੀ ਹੋ ਗਿਆ ਹੈ ਅਤੇ ਅਸੀਮ ਵੀ। ਅਨੇਕ-ਰੂਪੀ ਮਨੁੱਖੀ ਸੋਚ ਨੇ ਇੱਕੋ ਜਿਹੇ ਨੇਮਾ ਅਧੀਨ ਵਿਕਾਸ ਕੀਤਾ ਹੈ। ਭਾਰਤੀ ਅਤੇ ਯੂਨਾਨੀ ਸੋਚ-ਪ੍ਰਣਾਲੀਆਂ ਤਿੰਨ ਭਿੰਨ ਦਿਸਦਿਆਂ ਹੋਇਆ ਵੀ ਇੱਕੋ ਜਿਹੇ ਨੇਮਾਂ ਅਨੁਸਾਰ ਵਿਕਸੀਆਂ ਹਨ। ਸਪਾਰਟਾ ਨਾਂ ਦੇ ਪੁਰਾਤਨ ਯੂਨਾਨੀ
_____________
1. ਬੈਟਰੀ ਨਾਲ ਚੱਲਣ ਵਾਲੇ ਕਿਸ਼ਤੀ-ਰੂਪ ਖਿਡਾਉਣੇ, ਜਿਨ੍ਹਾਂ ਨੂੰ ਕੰਢੇ ਉੱਤੇ ਖਲੋ ਕੇ ਇੱਕ ਛੋਟੇ ਜਿਹੇ ਯੰਤਰ ਨਾਲ ਏਧਰ-ਉਧਰ ਮੋੜਿਆ ਅਤੇ ਦੌੜਾਇਆ ਜਾ ਸਕਦਾ ਹੈ।
2. ਇੰਗਲੈਂਡ ਵਿੱਚ ਇੱਕ ਪੁਰਾਤਨ ਮੰਦਰ ਦੇ ਪੰਡਜ਼।
ਪ੍ਰਾਂਤ ਦੇ ਵਸਨੀਕਾਂ ਦੀ ਜੀਵਨ-ਜਾਚ ਨੇ ਯੂਨਾਨੀ ਸੋਚ ਨੂੰ ਉਵੇਂ ਹੀ ਪ੍ਰਭਾਵਿਤ ਕੀਤਾ ਸੀ। ਜਿਵੇਂ ਬਦਲੇ ਹੋਏ ਜੀਵਨ ਨੇ ਭਾਰਤੀ ਸੋਚ ਨੂੰ ਪ੍ਰਭਾਵਿਤ ਕੀਤਾ ਸੀ। ਰਿਗਵੇਦ ਬਹੁਤ ਪੁਰਾਤਨ ਪੁਸਤਕ ਹੈ, ਭਾਰਤ ਦੀ ਸਭ ਤੋਂ ਪੁਰਾਤਨ ਪੁਸਤਕ। ਹੋ ਸਕਦਾ ਹੈ ਇਹ ਸੰਸਾਰ ਦੀ ਸਰਵ- ਪ੍ਰਥਮ ਪੁਸਤਕ ਹੋਵੇ। ਇਸ ਵਿੱਚ ਚੰਨਾਂ, ਸੂਰਜ ਅਤੇ ਤਾਰਿਆ, ਪੈਣਾ, ਪਾਣੀਆਂ ਅਤੇ ਬੈਸਤਰਾਂ, ਬੰਦਲਾਂ, ਬਰਸਾਤਾਂ ਅਤੇ ਬਨਸਪਤੀਆਂ, ਪੱਥਰਾਂ, ਪਹਾੜਾਂ ਅਤੇ ਨਦੀਆਂ, ਪਸ਼ੂਆਂ, ਪੰਛੀਆਂ ਅਤੇ ਮਾਨਵਾਂ ਦੀ ਆਪਸੀ ਮਿੱਕਤਾ ਦੇ ਗੀਤ ਹਨ। ਸਾਦਗੀ ਨੂੰ ਸੁੰਦਰਤਾ ਸਮਝਣ ਵਾਲੇ ਸਾਧਾਰਨ ਮਨੁੱਖ ਦੇ ਭਰਮਾਂ ਅਤੇ ਭਰੋਸਿਆਂ, ਸੰਸਿਆ ਅਤੇ ਸੁਪਨਿਆਂ ਦਾ ਵਰਣਨ ਹੈ, ਇਸ ਪੁਰਾਤਨ ਪੁਸਤਕ ਵਿੱਚ। ਆਪਣੇ ਚੌਗਿਰਦੇ ਨਾਲ ਕੁੱਪਣ ਪੈਦਾ ਕਰਨ ਦੇ ਮਨੋਰਥ ਨਾਲ ਆਪਣੇ ਆਲੇ-ਦੁਆਲੇ ਜੀਵਨ ਬਾਰੇ ਪ੍ਰਾਪਤ ਕੀਤੀ ਗਈ ਮਨੁੱਖੀ 'ਜਾਣਕਾਰੀ' ਅਤੇ ਆਪਣੇ ਜੀਵਨ ਦੀ ਸੁਰੱਖਿਆ ਅਤੇ ਸੁੰਦਰਤਾ ਵਿੱਚ ਸਹਾਇਤਾ ਕਰਨ ਵਾਲੀ ਕੁਦਰਤ ਦੀ 'ਵਿਤਿਗਅਤਾ' ਇਸ ਪੁਸਤਕ ਦਾ ਵਿਸ਼ਾ ਵਸਤੂ ਹੈ।
"ਇਸ ਦੇ ਨਾਲ ਨਾਲ ਕੁਝ ਅਜਿਹਾ ਵੀ ਹੈ ਜਿਹੜਾ ਅਗਿਆਨ, ਤੇ ਅਤੇ ਮਲੇ ਵਿੱਚੋਂ ਉਪਜਿਆ ਹੋਣ ਕਰਕੇ ਕੁਰੂਪ ਹੈ, ਕਨੇਰ ਹੈ, ਨਿੰਦਨੀਯ ਹੈ। ਹੋ ਸਕਦਾ ਹੈ ਇਹ ਅੰਸ਼ ਸਮੇਂ ਦੇ ਬੀਤਣ ਨਾਲ ਉਪਜ ਕੇ ਇਸ ਪੁਸਤਕ ਦਾ ਹਿੱਸਾ ਬਣ ਗਿਆ ਹੋਵੇ। ਸਾਧਾਰਨ ਮਨੁੱਖ ਦੀ ਸੁਹਿਰਦਤਾ ਜਿਵੇਂ ਜਿਵੇਂ ਉਪਨਿਸ਼ਦਾਂ, ਬ੍ਰਾਹਮਣਾਂ ਅਤੇ ਦਰਸ਼ਨਾਂ ਵਿੱਚ ਹੁੰਦੀ ਹੋਈ 'ਮਹਾਂਭਾਰਤ' ਤਕ ਪੁੱਜੀ ਹੈ, ਤਿਵੇਂ ਤਿਵੇਂ ਇਹ ਸੁਹਿਰਦਤਾ ਦੀ ਥਾਂ 'ਚਤੁਰਤਾ' ਦਾ ਰੂਪ ਧਾਰਦੀ ਗਈ ਹੈ। ਇਸ ਚਤੁਰਤਾ ਦਾ ਮਨੋਰਥ ਸੀ ਆਪਣੇ ਆਲੇ-ਦੁਆਲੇ ਦੇ ਜੀਵਨ ਉੱਤੇ ਅਧਿਕਾਰ ਪ੍ਰਾਪਤ ਕਰਨ ਦਾ 'ਸੁਆਰਥ', ਜਿਸ ਦੀ ਸਿੱਧੀ ਲਈ ਹਰ ਪ੍ਰਕਾਰ ਦੀ 'ਕਠਰਤਾ' ਵਰਤੀ ਜਾਣੀ ਚਰੂਰੀ ਸੀ । ਅਧਿਕਾਰ ਰੂਪੀ ਸੁਆਰਥ ਦੀ ਸਿੱਧੀ ਲਈ ਚਤੁਰਤਾ ਅਤੇ ਕਠੋਰਤਾ ਵਿੱਚ ਸੇਵਕ ਅਤੇ ਸੁਆਮੀ ਦਾ ਸੰਬੰਧ ਸਥਾਪਤ ਹੋ ਜਾਣਾ ਸੁਭਾਵਕ ਸੀ। ਤਿੰਨ ਕੁ ਹਜ਼ਾਰ ਸਾਲਾਂ ਤੋਂ ਮਨੁੱਖ ਇਸ ਸੰਬੰਧ ਨੂੰ 'ਦਰਸ਼ਨ' ਜਾਂ 'ਫਿਲਾਸਵੀ ਦਾ ਨਾਂ ਦੇਣ ਦੀ ਭੁੱਲ ਕਰਦਾ ਆ ਰਿਹਾ ਹੈ। ਕਿਧਰੇ ਕਿਧਰੇ 'ਸੁਹਿਰਦਤਾ' ਅਤੇ 'ਸਿਆਣਪ' ਦਾ ਸੰਜੋਗ ਵੀ ਹੋਇਆ ਹੈ। ਜਿਸ ਦੇ ਸਹਾਰੇ ਮਾਨਵ ਜੀਵਨ ਵਿੱਚਲੀ ਸੁੰਦਰਤਾ ਅਤੇ ਆਪਣੇ ਸੁਆਸਾਂ ਦੀ ਰੋਦ ਨੂੰ ਟੁੱਟਣ ਬਚਾਈ ਰੱਖਣ ਵਿੱਚ ਸਫਲ ਰਹੀ ਹੈ। ਸੁਹਿਰਦਤਾ ਅਤੇ ਸਿਆਣਪ ਦੇ ਸੰਜੋਗ ਨੂੰ ਫਿਲਾਸਫੀ ਕਹਿਣਾ ਠੀਕ ਵੀ ਹੈ ਅਤੇ ਜਰੂਰੀ ਵੀ।
"ਦਰਸ਼ਨ ਜਾਂ ਫਿਲਾਸਵੀ ਦੇ ਇਨ੍ਹਾਂ ਦੇ ਰੂਪਾਂ ਨੂੰ ਦੇ ਵੱਖ ਵੱਖ ਨਾਂ ਦਿੱਤੇ ਜਾ ਸਕਦੇ ਹਨ। ਕਠੋਰਤਾ ਅਤੇ ਚਤੁਰਾਈ ਜਾਂ ਚਲਾਵੀ ਦੇ ਸੰਜੋਗ ਵਿੱਚੋਂ ਉਪਜੀ ਹੋਈ ਵਿਲਾਸਵੀ ਨੂੰ 'ਸਾਕਤ-ਦਰਸ਼ਨ' ਅਤੇ ਸੁਹਿਰਦਤਾ ਅਤੇ ਸਿਆਣਪ ਦੇ ਮੇਲ ਤੋਂ ਉਪਜੀ ਫਿਲਾਸਫੀ ਨੂੰ 'ਸਹਿਯੋਗ-ਦਰਸ਼ਨ' ਆਖਿਆ ਜਾ ਸਕਦਾ ਹੈ। ਸਮੇਂ ਦੀ ਸੜਕ ਉੱਤੇ ਆਪਣੇ ਜੀਵਨ ਦੀ ਯਾਤਰਾ ਵਿੱਚ ਇਹ ਦੋਵੇਂ ਦਰਸ਼ਨ ਕਦੀ ਕਦੀ ਆਪਸ ਵਿੱਚ ਮਿਲੇ ਵੀ ਹਨ ਤੇ ਟਕਰਾਏ ਵੀ ਹਨ; ਪਰ, ਆਮ ਕਰਕੇ ਇਹ ਦੋਵੇ ਆਪੋ-ਆਪਣੇ ਰਸਤਿਆਂ ਨੂੰ ਇੱਕ ਦੂਜੇ ਤੋਂ ਸਤਿਕਾਰਯੋਗ ਵਿੱਥ ਉੱਤੇ ਰੱਖਣ ਵਿੱਚ ਹੀ ਭਲਾ ਮਨਾਉਂਦੇ ਸਨ। ਇਨ੍ਹਾਂ ਦੇ ਮੇਲ ਦਾ ਮਤਲਬ ਹੁੰਦਾ ਸੀ ਸ਼ਾਕਤ-ਦਰਸ਼ਨ ਦੀ ਪ੍ਰਭਤਾ ਅਤੇ ਇਨ੍ਹਾਂ ਦੇ ਟਕਰਾਓ ਦਾ ਮਤਲਬ ਹੁੰਦਾ ਸੀ ਸਹਿਯੋਗ-ਦਰਸ਼ਨ ਦੀ ਹਾਰ। ਇਸ ਲਈ ਸਹਿਯੋਗ-ਦਰਸ਼ਨ (ਜਿਸ ਨੂੰ ਸਾਤਵਿਕ ਵਿਚਾਰਧਾਰਾ ਵੀ ਆਪ ਸਕਦੇ ਹਾਂ। ਜੀਵਤ ਰਹਿਣ ਲਈ, ਸਾਕਤ-ਦਰਸ਼ਨ (ਜਾਂ ਰਾਜਸਿਕ ਵਿਚਾਰਧਾਰਾ) ਨਾਲੋਂ ਚਰਾ ਕੁ ਪਰੇ ਰਹਿਣ ਦੀ ਅਸਫਲ ਸਿਆਣਪ ਕਰਦਾ ਆਇਆ ਹੈ।"
"ਹਰ ਜੀਵ ਆਪਣੀ ਰੱਖਿਆ ਲਈ ਆਪਣੇ ਚੌਗਿਰਦੇ ਤੋਂ ਚੌਕੰਨਾ ਰਹਿਣ ਦਾ ਯਤਨ ਕਰਦਾ ਹੈ। ਇਸ ਯਤਨ ਦੀ ਯੋਗਤਾ ਹਰ ਜੀਵਨ ਵਿੱਚ ਕੁਦਰਤੀ ਹੈ। ਮਨੁੱਖ ਵੀ ਅਰੰਭ ਵਿੱਚ ਆਪਣੀ ਰੱਖਿਆ ਦੇ ਮਨੋਰਥ ਨਾਲ ਆਪਣੇ ਚੰਗਿਰਦੇ ਨੂੰ ਜਾਣਨ ਦਾ ਯਤਨ ਕਰਦਾ। ਸੀ। ਜਦੋਂ ਸ਼ਿਕਾਰੀ ਮਨੁੱਖ ਕਿਸਾਨ ਬਣ ਗਿਆ ਅਤੇ ਆਪਣੀ ਰੱਖਿਆ ਵੱਲੋਂ ਨਿਸਚਿਤ ਹੋਣ ਲੱਗ ਪਿਆ, ਉਦੋਂ ਆਪਣੇ ਚੌਗਿਰਦੇ ਦੀ ਜਾਣਕਾਰੀ ਉਸ ਲਈ ਆਨੰਦ ਅਤੇ ਮਿੱਤ੍ਰਤਾ ਦਾ ਸਰੋਤ ਬਣ ਗਈ ਹੋਵੇਗੀ। ਜਿੱਥੇ ਜਿੱਥੇ ਵੀ ਮਨੁੱਖੀ ਜੀਵਨ ਨੂੰ ਮਿੱਤ੍ਰਤਾ ਭਰਪੂਰ ਕੁਦਰਤੀ ਚੌਗਿਰਦਾ ਮਿਲਿਆ ਹੈ, ਉੱਥੇ ਉੱਥੇ ਉਸ ਦੀ ਸੋਚ ਨੇ ਆਪਣੇ ਨੇੜਲੇ ਅਤੇ ਦੁਰਾਲੇ ਚੋਗਿਰਦੇ ਨੂੰ ਜਾਣਨ ਅਤੇ ਮਿੱਤ੍ਰ ਬਣਾਉਣ ਦਾ ਯਤਨ ਕੀਤਾ ਹੈ। ਚੀਨ, ਭਾਰਤ ਅਤੇ ਯੂਨਾਨ ਵਿੱਚ ਇਵੇਂ ਹੀ ਹੋਇਆ ਹੈ। ਰਿਗਵੇਦ ਦੀਆਂ ਅਰੰਭਕ ਰਿਚਾਵਾਂ ਅਤੇ ਯੂਨਾਨ ਦਾ ਸੁਕਰਾਤ- ਪਲੇਟੇ ਆਦਿਕਾ ਤੋਂ ਪਹਿਲਾਂ ਫਲਸਵਾ ਅਸਲ ਵਿੱਚ ਸੁਹਿਰਦ ਮਨੁੱਖ ਦੀ ਕੁਦਰਤ ਪ੍ਰਤਿ ਕ੍ਰਾਤਰੀ-ਭਰੀ ਜਗਿਆਸਾ ਤੋਂ ਵੱਧ ਹੋਰ ਕੁਝ ਨਹੀਂ ਸੀ। ਚੀਨ ਵਿੱਚ ਇਹ ਜਗਿਆਸਾ ਦੇਖੋ ਲੰਮੇ ਸਮੇਂ ਤਕ ਸ਼ਾਕਤ-ਵਿਲਾਸਫੀ ਤੋਂ ਅਭਿੱਜ ਰਹਿ ਸਕੀ ਸੀ। ਭਾਰਤ ਵਿੱਚ ਇਹ ਛੇਤੀ ਹੀ ਸੁਆਰਥੀ ਪਹੜ ਵਰਗ ਦੇ ਵੰਸ ਪੈ ਕੇ ਸਾਕਤ-ਫਿਲਾਸਫੀ ਵਿੱਚ ਬਦਲਨੀ ਅਰੰਭ ਹੋ ਗਈ ਸੀ। ਉਥੇ ਇਹ ਰੂਪ ਵਿਕਾਸ (ਜਾਂ ਰੂਪ ਵਿਗਾੜ) ਧਰਮ ਦੀ ਛਤਰ-ਛਾਇਆ ਹੋਇਆ ਹੋਣ ਕਰਕੇ ਏਨੀ ਸਫ਼ਾਈ ਅਤੇ ਸੁੰਦਰਤਾ ਨਾਲ ਸਿਰੇ ਚੜ੍ਹਿਆ ਹੈ ਕਿ ਹੁਣ ਤਕ ਸਾਤਵਿਕ ਵਿਚਾਰਧਾਰਾ ਅਤੇ ਰਾਜਸਿਕ ਵਿਚਾਰਧਾਰਾ ਵਿੱਚ ਕਿਸੇ ਪ੍ਰਕਾਰ ਦਾ ਨਿਖੇੜਾ ਕਰਨ ਦੀ ਕਿਰਿਆ ਤੋਂ ਸੰਕੋਚ ਕੀਤਾ ਜਾਣਾ ਸਿਆਣਪ ਸਮਝਿਆ ਜਾਂਦਾ ਹੈ; ਅਤੇ ਵਿਸ਼ਨੂੰ ਦੇ ਇੱਕ ਹੱਥ ਵਿੱਚ ਭਿਆਨਕ ਸੁਦਰਸ਼ਨ ਚੱਕਰ ਅਤੇ ਦੂਜੇ ਹੱਥ ਵਿੱਚ ਕੋਮਲ ਕਮਲ ਫੁੱਲ ਦੇ ਸਿੱਧੇ ਵਿਰੋਧ ਨੂੰ 'ਨਮ ਕਲਰ ਕਰਤਾ ਨਮੋ ਸਾਂਤ ਰੂਪ ਕਹਿ ਕੇ 'ਸਾਂਤ ਰੂਪੋ' ਦੀ ਆੜ ਵਿੱਚ ਖਲੋਤ
'ਕਹ ਕਰਤਾ' ਨੂੰ ਸਦਾ ਲਈ ਸਿਰ ਝੁਕਾਅ ਦਿੱਤਾ ਗਿਆ ਹੈ। "ਯੂਨਾਨ ਦਾ ਕੁਦਰਤੀ ਚੋਗਿਰਦਾ ਵੀ ਮਿੱਤਾ ਅਤੇ ਮੈਰੀ ਭਰਪੂਰ ਸੀ। ਇਥੇ ਵੀ ਅਰੰਭ ਵਿੱਚ 'ਸਹਿਯੋਗ-ਦਰਸ਼ਨ' ਜਾਂ ਸਾਤਵਿਕ ਵਿਚਾਰਧਾਰਾ ਨੇ ਜਨਮ ਲਿਆ ਸੀ । ਮੁੱਢਲੇ ਯੂਨਾਨੀ ਵਿਚਾਰਵਾਨ ਧਰਤੀ ਉੱਤੇ ਜੀਵਨ ਦੀ ਵਿਚਿੱਤ ਖੇਡ ਦੇ ਵਿਸਮਾਦੀ ਰਹੱਸ ਨੂੰ ਜਾਣਨ ਦੀ ਰੀਝ ਰੱਖਦੇ ਸਨ। ਯੂਨਾਨੀ ਵਿਚਾਰਵਾਨਾਂ ਦੀਆਂ ਕਈ ਪੀੜ੍ਹੀਆਂ ਜੀਵਨ ਦੀ ਉਤਪਤੀ ਅਤੇ ਵਿਕਾਸ ਦੇ ਗਿਆਨ-ਭਵਨ ਦੀ ਉਸਾਰੀ ਵਿੱਚ ਆਪੇ ਆਪਣਾ ਹਿੱਸਾ ਪਾਉਂਦੀਆਂ ਰਹੀਆਂ ਸਨ। ਕਿਸੇ ਨੇ ਜਲ ਨੂੰ ਜੀਵਨ ਦਾ ਮੂਲ ਆਖਿਆ ਅਤੇ ਕਿਸੇ ਨੇ ਪ੍ਰਿਥਵੀ ਜਾਂ ਮਿੱਟੀ ਨੂੰ, ਕਿਸੇ ਨੇ ਵਾਯੂ ਨੂੰ ਜੀਵਨ ਦਾ ਸਰੋਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਨੇ ਅਗਨੀ ਨੂੰ। ਇਨ੍ਹਾਂ ਤੋਂ ਪਿਛਲੀਆਂ ਪੀੜੀਆਂ ਦੇ ਵਿਚਾਰਵਾਨਾਂ ਨੇ ਸਾਰਿਆਂ ਨੂੰ ਇਕੱਠਾ ਕਰ ਕੇ ਜਲ, ਵਾਯੂ, ਧਰਤੀ ਅਤੇ ਅਗਨੀ ਦੇ ਸੰਜੋਗ-ਸੁਮੇਲ ਤੋਂ ਜੀਵਨ ਦੀ ਉਤਪਤੀ ਦਾ ਵਿਚਾਰ ਪੈਦਾ ਕੀਤਾ ਅਤੇ ਕੁਝ ਅਜਿਹੇ ਵੀ ਹੋਏ ਜਿਨ੍ਹਾਂ ਨੇ ਐਟਮ ਜਾਂ ਪਰਮਾਣੂ ਨੂੰ ਸ੍ਰਿਸ਼ਟੀ ਦਾ ਮੂਲ ਮੰਨਿਆ। ਇਨ੍ਹਾਂ ਮੁੱਢਲੇ ਯੂਨਾਨੀ ਵਿਚਾਰਵਾਨਾਂ ਦੀ ਵਿਚਾਰ-ਵਿਧੀ ਵਿੱਚੋਂ ਹੀ ਕਿਨਸਾਂਸ ਜਾਂ ਪੁਨਰ ਜਾਗ੍ਰਤੀ ਦੀ ਕ੍ਰਿਪਾ ਨਾਲ ਆਧੁਨਿਕ ਵਿਗਿਆਨ ਦੇ ਵਿਕਾਸ ਦਾ ਚਮਤਕਾਰ ਹੋਇਆ ਹੈ। ਆਧੁਨਿਕ ਜੀਵਨ ਤੇ ਵਿਗਿਆਨ ਵਿਹੂਣਾ ਹੋ ਕੇ ਜੀਅ ਹੀ ਨਹੀਂ ਸਕਦਾ, ਪਰੰਤੂ ਪੁਰਾਤਨ ਸਮਿਆਂ ਦੇ ਇਹ ਵਿਗਿਆਨੀ ਵੀ ਜੀਵਨ ਦੇ ਦੁਖ-ਸੁਖ ਤੋਂ ਨਿਰਲੇਪ ਜਾਂ ਅਭਿੱਜ ਨਹੀਂ ਸਨ। ਇਹ ਸਾਰੇ ਸੰਤ-ਸਾਇੰਸਦਾਨ ਸਨ। ਜੀਵਨ ਦੇ ਭੇਤਾਂ ਨੂੰ ਜਾਣਨ ਦੀ ਮਾਸੂਮ ਜਗਿਆਸਾ ਵਾਲੇ ਇਹ ਲੋਕ ਜੀਵਨ ਨਾਲ ਮਿੱਤ੍ਰਤਾ ਤੋਂ ਵੱਖਰੇ ਹਰ ਸੰਬੰਧ ਨੂੰ ਮਨੁੱਖੀ ਗੌਰਵ ਦੀ ਗਿਰਾਵਟ ਮੰਨਦੇ ਸਨ।
"ਇੱਕ ਪਾਸੇ ਇਹ ਲੋਕ ਮਨੁੱਖ ਅਤੇ ਪ੍ਰਕਿਰਤੀ ਵਿਚਕਾਰ ਸੁੰਦਰ ਸੰਬੰਧਾਂ ਦੀ ਸਥਾਪਨਾ ਦੇ ਸੁਪਨੇ ਵੇਖ ਰਹੇ ਸਨ ਅਤੇ ਦੂਜੇ ਪਾਸੇ ਜੀਵਨ ਸਰਲ ਤੋਂ ਗੁੰਝਲਦਾਰ ਹੁੰਦਾ ਜਾ ਰਿਹਾ। ਸੀ। ਦੂਜੇ ਡੰਗ ਦੇ ਭੋਜਨ ਲਈ ਭਟਕਦਾ ਫਿਰਨ ਵਾਲਾ ਮਨੁੱਖ ਸਲਤਨਤਾਂ ਦੀਆਂ ਉਸਾਰੀਆਂ ਕਰਨ ਦੇ ਆਹਰ ਵਿੱਚ ਲੱਗ ਗਿਆ ਸੀ। ਸਲਤਨਤਾ, ਸ਼ਹਿਰਾਂ, ਉਦਯੋਗਾਂ, ਵਪਾਰਾਂ, ਸੈਨਾਵਾਂ ਅਤੇ ਯੁੱਧਾਂ ਭਰੇ ਜੀਵਨ ਵਿੱਚ ਸੁਆਰਥ, ਕਠੋਰਤਾ, ਸ਼ਕਤੀ ਅਤੇ ਚਤੁਰਾਈ ਦਾ ਵਾਧਾ ਸੁਭਾਵਿਕ ਸੀ। ਜਿਸ ਤਰ੍ਹਾਂ ਭਾਰਤ ਵਿੱਚ ਪ੍ਰੇਹਤਾਂ ਨੇ ਸੁਆਰਥ ਵੱਸ, ਰਿਗਵੇਦ ਦੇ ਪ੍ਰਕਿਰਤੀ ਪਿਆਰ ਨੂੰ, ਪਿਛਲੇਰੇ ਵੈਦਿਕ ਕਾਲ ਵਿੱਚ ਪਸ਼ੂਆਂ ਦੀ ਬਲੀ ਸਮੇਂ ਉਚਾਰੇ ਜਾਣ ਵਾਲੇ ਅਥਰਵਵੇਦੀ ਬਲੋਕਾਂ ਦਾ ਰੂਪ ਦੇ ਦਿੱਤਾ ਸੀ, ਉਸੇ ਤਰ੍ਹਾਂ ਯੂਨਾਨ ਵਿੱਚ ਸੋਫਿਟ ਲੋਕਾਂ ਨੇ ਸ਼ੁੱਧ ਸੋਚ ਨੂੰ ਸੁਆਰਥ ਦਾ ਜਾਮਾ ਪੁਆਉਣ ਦੀ ਪਹਿਲ ਕੀਤੀ ਸੀ। ਮੁੱਢਲੇ ਯੂਨਾਨੀ ਵਿਚਾਰਵਾਨ ਪ੍ਰਕਿਰਤਿਕ ਦਾਰਸ਼ਨਿਕ ਸਨ। ਉਨ੍ਹਾਂ ਦੀ ਸੋਚ ਪਿੱਛੇ ਕੋਈ ਸੁਆਰਥ ਨਹੀਂ ਸੀ। ਉਹ ਨਿਰੋਲ ਜਗਿਆਸਾ ਸੀ। ਹੁਣ ਜਦੋਂ ਯੂਨਾਨ ਦੀ ਹਾਕਮ ਸ਼੍ਰੇਣੀ ਸੋਚ ਨੂੰ ਆਪਣੇ ਸੁਆਰਥ ਦੀ ਸੇਵਾ ਵਿੱਚ ਲਾਉਣਾ ਚਾਹੁੰਦੀ ਸੀ, ਉਦੋਂ ਸਫਿਟ ਵਿਚਾਰਵਾਨਾਂ ਨੇ ਪੈਸੇ ਲੈ ਕੇ ਦਿਮਾਗੀ ਕਲਾਬਾਜ਼ੀਆਂ ਦੀ ਸਿੱਖਿਆ ਦੇਣ ਦਾ ਕੰਮ ਸਾਂਭ ਲਿਆ, ਅਤੇ ਸੋਦ ਸੁਆਰਥ ਦੀ ਸੇਵਕ ਹੋ ਨਿਬੜੀ। ਸੋਫਿਟ ਲੋਕਾਂ ਨੇ ਬੜੇ ਜ਼ੋਰ ਨਾਲ ਇਹ ਸਿਧਾਂਤ ਪ੍ਰਚਾਰਿਆ ਕਿ ਮਨੁੱਖ ਸਭਵ- ਸ੍ਰੇਸ਼ਟ ਹੈ। ਸੰਸਾਰ ਦੀ ਹਰ ਸੋਚ ਅਤੇ ਹਰ ਲੈ ਦਾ ਸਥਾਨ ਮਨੁੱਖੀ ਲੋੜ ਨੂੰ ਸਨਮੁੱਖ ਰੱਖ ਕੇ ਨਿਯਤ ਕੀਤਾ ਜਾਣਾ ਚਾਹੀਦਾ ਹੈ। ਇਹ ਸਿਧਾਂਤ ਸਮੇਂ ਦੀ ਲੋੜ ਦੇ ਏਨਾ ਅਨੁਕੂਲ ਸੀ ਕਿ ਸੁਕਰਾਤ ਅਤੇ ਪਲੋਟ, ਸੋਫਿਟਾਂ ਦੇ ਕੱਟੜ ਵਿਰੋਧੀ ਹੁੰਦਿਆਂ ਹੋਇਆਂ ਵੀ ਇਸ ਸਿਧਾਂਤ ਤੋਂ ਪ੍ਰਭਾਵਿਤ ਹੋਣੇ ਬਚ ਨਹੀਂ ਸਕੇ। ਬਚਣਾ ਤਾਂ ਇੱਕ ਪਾਸੇ ਉਨ੍ਹਾਂ ਨੇ ਦਰਸ਼ਨ ਨੂੰ ਸੋਫਿਟਾਂ ਦੀ ਇਸ ਆਗਿਆ ਦਾ ਪਾਲਣ ਕਰਨ ਲਈ ਮੂਲੋਂ ਹੀ ਮਜਬੂਰ ਕਰ ਦਿੱਤਾ। ਸੁਕਰਾਤ ਅਤੇ ਪਲੇਟੋ ਦੇ ਕਾਰਨ ਯੂਨਾਨੀ ਦਰਸ਼ਨ ਨੇ ਸਹਿਯੋਗ ਦੀ ਸਾਤਵਿਕਤਾ ਵਿੱਚੋਂ ਨਿਕਲ ਕੇ ਸੰਘਰਸ਼ ਦੀ ਰਾਜਸਿਕਤਾ ਵਿੱਚ ਪ੍ਰਵੇਸ਼ ਕੀਤਾ ਸੀ: ਇਹ 'ਸਹਿਯੋਗ-ਦਰਸ਼ਨ' ਤੋਂ ਬਦਲ ਕੇ 'ਸਾਕਤ ਦਰਸ਼ਨ' ਬਣਿਆ ਸੀ ਅਤੇ ਇਸ ਤਬਦੀਲੀ ਵਿੱਚ ਸਪਾਰਟਾ ਦਾ ਵਿਸ਼ੇਸ਼ ਹੱਥ ਸੀ।
"ਅੱਜ ਤੋਂ ਤਿੰਨ-ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਯੂਨਾਨ ਛੋਟੇ ਛੋਟੇ ਕਈ ਨਗਰ-ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਨਗਰ-ਰਾਜ ਦਰਸ਼ਨ, ਸਾਹਿਤ, ਸੰਗੀਤ ਅਤੇ ਕਲਾ ਵਿੱਚ ਉੱਨਤੀ ਕਰ ਰਹੇ ਸਨ: ਪਰੰਤੂ ਆਪੋ ਵਿੱਚ ਰਲ-ਮਿਲ ਕੇ ਰਹਿਣ ਦੀ ਸੋਚ ਇਨ੍ਹਾਂ ਦੇ ਸਿਰ ਵਿੱਚ ਨਹੀਂ ਸੀ ਸਮਾ ਸਕੀ। ਯੂਨਾਨੀ ਨਗਰ-ਰਾਜਾਂ ਵਿੱਚੋਂ ਇੱਕ ਦਾ ਨਾਂ ਸੀ ਲੈਕਨੀਆ ਅਤੇ ਸਪਾਰਟਾ ਇਸ ਰਿਆਸਤ ਦੀ ਰਾਜਧਾਨੀ ਸੀ। ਇਹ ਰਾਜ ਡੇਰੀਅਨ ਕਬੀਲੇ ਅਤੇ ਯੂਨਾਨੀਆਂ ਦੀ ਮਾਲਕੀ ਸੀ ਅਤੇ ਇਨ੍ਹਾਂ ਜੰਗ-ਪਸੰਦ ਲੋਕਾਂ ਨੇ ਆਪਣੇ ਆਂਢੀ-ਗੁਆਂਢੀ ਰਾਜਾਂ ਨੂੰ ਆਪਣੀ ਅਧੀਨਗੀ ਲਈ ਮਜਬੂਰ ਕਰ ਲਿਆ ਸੀ। ਇਹ ਲੋਕ 'ਅੜੇ ਸੋ ਝੜੇ; ਸ਼ਰਨ ਪੜੋ ਸੋ ਕਰੇ ਦੇ ਧਰਮ ਦੇ ਧਾਰਨੀ ਜਾਂ ਅਸੂਲ ਦੇ ਮੰਨਣ ਵਾਲੇ ਸਨ ਅਤੇ ਸਹਿਯੋਗ ਦੀ ਬੋਲੀ ਬੋਲਣ ਨੂੰ ਕਮਜ਼ੋਰੀ ਆਖਦੇ ਸਨ। ਇਨ੍ਹਾਂ ਸ਼ਕਤੀ- ਪੂਜ ਜਾਂ ਸ਼ਾਕਤ ਲੋਕਾਂ ਦੇ ਜੀਵਨ-ਜਾਚ ਦੀ ਕੁਝ ਜਾਣਕਾਰੀ ਹਰ ਸੂਝਵਾਨ ਆਦਮੀ ਲਈ ਲਾਹੇਵੰਦੀ ਹੈ, ਕਿਉਂਜੁ ਇਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਹੀ ਉਸ ਯੂਨਾਨੀ ਸੋਚ ਨੇ ਰਾਜਸਿਕਤਾ ਦਾ ਰਾਹ ਅਪਣਾਇਆ ਸੀ, ਜਿਹੜੀ ਧਰਤੀ ਉਤਲੇ ਸਾਰੇ ਜੀਵਨ ਨੂੰ, ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰ ਸਕਦੀ ਹੈ ਅਤੇ ਕਰ ਰਹੀ ਹੈ।
"ਸਪਾਰਟਾ ਦੇ ਰਾਜ ਦਾ ਵਿਧਾਨ ਪਰਜਾ-ਤੰਤਰ ਅਤੇ ਬਾਦਸ਼ਾਹਤ ਦਾ ਅਨੋਖਾ
ਮਿਸ਼ਰਣ ਸੀ। 'ਦੇਇ ਬਾਦਸ਼ਾਹ ਨਾ ਮੁਲਕ ਸਮਾਣੇ' ਵਾਲਾ ਅਸੂਲ ਲੈਕਨੀਆ ਉੱਤੇ ਲਾਗੂ ਨਹੀਂ ਹੁੰਦਾ। ਲਗਪਗ ਛੇ ਸੋ ਸਾਲ ਤਕ ਸਪਾਰਟਾ ਦਾ ਨਗਰ-ਰਾਜ ਦੇ ਬਾਦਸ਼ਾਹਾਂ ਦੁਆਰਾ ਚਲਾਇਆ ਜਾਂਦਾ ਰਿਹਾ ਹੈ। ਇਹ ਰਾਜੇ ਦੇ ਵੱਖ ਵੱਖ ਘਰਾਣਿਆਂ ਵਿੱਚੋਂ ਹੁੰਦੇ ਸਨ ਅਤੇ ਪਿਤਾ ਦੀ ਗੱਦੀ ਪੁੱਤਰ ਨੂੰ ਦਿੱਤੀ ਜਾਂਦੀ ਸੀ। ਸਪਾਰਟਾ ਤੋਂ ਪਿੱਛੋਂ ਰੋਮਨ ਸਲਤਨਤ ਵਿੱਚ ਵੀ ਇੱਕ ਤੋਂ ਵੱਧ ਐਪਰਰਜ਼ (ਸ਼ਹਿਨਸ਼ਾਹ) ਹੁੰਦੇ ਰਹੇ ਹਨ। ਦੋ ਰਾਜਿਆਂ ਦੀ ਲੋੜ ਯੁੱਧ ਵਿੱਚੋਂ ਉਪਜੀ ਹੋਈ ਸੀ। ਇੱਕ ਰਾਜੇ ਦੇ ਲੜਾਈ ਵਿੱਚ ਚਲੇ ਜਾਣ ਮਗਰੋਂ ਦੂਜਾ ਰਾਜਾ ਗੱਦੀ ਦੀ ਸੰਭਾਲ ਕਰਦਾ ਸੀ। ਰਾਜਿਆਂ ਦਾ ਯੋਧੇ ਜਰਨੈਲ ਹੋਣਾ ਜ਼ਰੂਰੀ ਸੀ। ਜੰਗ ਸਮੇਂ ਰਾਜਿਆਂ ਦੇ ਅਧਿਕਾਰ ਅਸੀਮ ਹੋ ਜਾਂਦੇ ਸਨ ਅਤੇ ਅਮਨ ਸਮੇਂ ਇਨ੍ਹਾਂ ਵਿੱਚ ਕਟੌਤੀ ਹੋ ਜਾਂਦੀ ਸੀ। ਹਾਂ, ਕੌਮੀ ਜਸ਼ਨਾਂ ਅਤੇ ਤਿਉਹਾਰਾਂ ਦੇ ਮੌਕੇ ਉੱਤੇ ਰਾਜੇ ਨੂੰ ਕਿਸੇ ਵੀ ਦੂਜੇ ਆਦਮੀ ਨਾਲੋਂ ਦੂਣਾ ਭੋਜਨ ਦਿੱਤਾ ਜਾਂਦਾ ਸੀ।
"ਪੁਰਾਤਨ ਯੂਨਾਨ ਦੇ ਇਸ ਪ੍ਰਾਂਤ, ਲੇਕੋਨੀਆ ਦੇ ਵਿਧਾਨ ਦੀਆਂ ਕਈ ਗੱਲਾਂ ਵਿਚਿੱਤ੍ਰ ਸਨ। ਇਸ ਅਨੁਸਾਰ ਦੇਸ਼ ਦੀ ਜਨ-ਸੰਖਿਆ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਸਭ ਤੋਂ ਵੱਡੀ ਸ਼੍ਰੇਣੀ ਦਾਸਾਂ ਦੀ ਸੀ: ਇਨ੍ਹਾਂ ਨੂੰ 'ਹੇਲਟ' ਆਖਿਆ ਜਾਂਦਾ ਸੀ। ਕਿਸਾਨ, ਕਾਮੋ, ਰਾਜ, ਮਿਸਤਰੀ, ਜੁਲਾਹੇ, ਮੋਚੀ ਅਤੇ ਵਪਾਰੀ ਆਦਿਕ ਸਭ ਇਸ ਸ਼੍ਰੇਣੀ ਵਿੱਚ ਸ਼ਾਮਲ ਸਨ। ਜੋ ਕੋਈ ਵੀ ਆਪਣੀ ਉਪਜੀਵਕਾ ਲਈ ਕੋਈ ਕੰਮ ਜਾਂ ਕਾਰੋਬਾਰ ਕਰਦਾ ਸੀ, ਉਸ ਨੂੰ ਹੇਲਟ ਜਾ ਦਾਸ ਆਖਿਆ ਜਾਂਦਾ ਸੀ । ਹੋਲਟ ਲੋਕਾਂ ਦੀ ਗਿਣਤੀ ਦੂਜੀਆਂ ਦੋਹਾਂ ਸ਼੍ਰੇਣੀਆਂ ਨਾਲੋਂ ਵੱਧ ਸੀ, ਕਈ ਗੁਣਾ ਵੱਧ ਅਤੇ ਉਹ ਵੀ ਯੂਨਾਨੀ ਨਸਲ ਦੇ ਹੀ ਸਨ।
"ਦੂਜੀ ਸ਼੍ਰੇਣੀ ਪਿਰੀਓਸੀਆ ਜਾਂ ਨਾਗਰਿਕਾਂ ਦੀ ਸੀ, ਹਰ ਨਾਗਰਿਕ ਨੂੰ ਜ਼ਮੀਨ ਦਾ ਇੱਕ ਟੁੱਕੜਾ ਸਰਕਾਰ ਵੱਲੋਂ ਦਿੱਤਾ ਗਿਆ ਹੁੰਦਾ ਸੀ। ਇਹ ਜ਼ਮੀਨ ਪਿਤਾ ਕੋਲੋਂ ਪੁੱਤਰ ਨੂੰ ਵਿਰਸੇ ਵਿੱਚ ਮਿਲ ਜਾਂਦੀ ਸੀ। ਨਾਗਰਿਕਾਂ ਨੂੰ ਕੋਈ ਕਾਰੋਬਾਰ ਕਰਨ ਦੀ ਆਗਿਆ ਨਹੀਂ ਸੀ। ਉਹ ਕੇਵਲ ਸੈਨਿਕ ਹੁੰਦੇ ਸਨ। ਉਨ੍ਹਾਂ ਦੀਆਂ ਜ਼ਮੀਨਾਂ ਉੱਤੇ ਕੰਮ ਹੇਲਟ ਜਾਂ ਦਾਸ ਕਰਦੇ ਸਨ। ਉਂਜ ਤਾਂ ਸਾਰੇ ਨਾਗਰਿਕ ਬਰਾਬਰ ਮੰਨੇ ਜਾਂਦੇ ਸਨ; ਪਰ ਰਾਜਧਾਨੀ (ਸਪਾਰਟਾ) ਵਿੱਚ ਵੱਸਣ ਵਾਲੇ ਨਾਗਰਿਕ ਦੂਜਿਆਂ ਨਾਗਰਿਕਾਂ ਨਾਲ ਇਸ ਗੱਲ ਵੱਖਰੇ ਸਨ ਕਿ ਉਹ ਰਾਜਸੀ ਮੁਆਮਲਿਆਂ ਵਿੱਚ ਹਿੱਸਾ ਲੈ ਸਕਦੇ ਸਨ। ਕੋਈ ਨਾਗਰਿਕ ਆਪਣੀ ਜ਼ਮੀਨ ਵੇਚ ਨਹੀਂ ਸੀ ਸਕਦਾ।
"ਤੀਜੀ ਸ਼੍ਰੇਣੀ ਹਾਕਮਾਂ ਜਾਂ ਜਗੀਰਦਾਰਾਂ ਦੀ ਸੀ। ਇਹ ਵੱਡੀਆਂ ਵੱਡੀਆਂ ਜਗੀਰਾਂ ਦੇ ਮਾਲਕ ਹੁੰਦੇ ਸਨ। ਦੋਵੇਂ ਬਾਦਸ਼ਾਹ ਦੇ ਜਗੀਰਦਾਰ ਘਰਾਣਿਆਂ ਵਿੱਚੋਂ ਹੁੰਦੇ ਸਨ। ਇਨ੍ਹਾਂ ਰਾਜਿਆਂ ਦੀ ਸਹਾਇਤਾ ਲਈ ਅਠਾਈ ਮੈਂਬਰਾਂ ਦੀ ਕੌਂਸਲ ਚੁਣੀ ਜਾਂਦੀ ਸੀ। ਇਹ ਮੈਂਬਰ ਜਗੀਰਦਾਰਾਂ ਵਿੱਚੋਂ ਹੁੰਦੇ ਸਨ ਅਤੇ ਸੱਠ ਸਾਲ ਤੋਂ ਛੋਟੀ ਉਮਰ ਦਾ ਆਦਮੀ ਇਨ੍ਹਾਂ ਅਨਾਈ ਮੈਂਬਰਾਂ ਵਿੱਚ ਨਹੀਂ ਸੀ ਲਿਆ ਜਾ ਸਕਦਾ। ਹਾਂ, ਦੋਵੇਂ ਰਾਜੇ ਇਸ ਸਭਾ ਦੇ ਮੈਂਬਰ ਹੁੰਦੇ ਸਨ। ਉਨ੍ਹਾਂ ਨੂੰ ਮਿਲਾ ਕੇ ਸਭਾ ਦੀ ਗਿਣਤੀ ਤੀਹ ਹੋ ਜਾਂਦੀ ਸੀ ਅਤੇ ਇਹ ਦੋਵੇਂ ਸੱਠ ਸਾਲ ਤੋਂ ਘੱਟ ਉਮਰ ਦੇ ਹੋ ਸਕਦੇ ਸਨ। ਇਸ ਸਭਾ ਦੇ ਅਠਾਈ ਮੈਂਬਰ, ਸਪਾਰਟਾ ਵਿੱਚ ਵੱਸਣ ਵਾਲੇ ਨਾਗਰਿਕਾਂ ਦੁਆਰਾ, ਜਗੀਰਦਾਰਾਂ ਵਿੱਚੋਂ ਚੁਣੇ ਜਾਂਦੇ ਸਨ। ਕਿਸੇ ਮੈਂਬਰ ਦੀ ਮੌਤ ਹੋ ਜਾਣ ਉੱਤੇ ਉਸ ਦੀ ਥਾਂ ਨਵਾਂ ਮੈਂਬਰ ਚੁਣ ਲਿਆ ਜਾਂਦਾ ਸੀ। ਵਡੇਰਿਆਂ ਦੀ ਇਹ ਸਭਾ ਇੱਕ ਪ੍ਰਕਾਰ ਦੀ ਉੱਚੀ ਅਦਾਲਤ ਵੀ ਸੀ ਅਤੇ ਲੋਕ ਸਭਾ ਦੇ ਸਾਹਮਣੇ ਰੱਖੇ ਜਾਣ ਵਾਲੇ ਮੁਆਮਲਿਆਂ ਦੀ ਲਿਸਟ ਤਿਆਰ ਕਰਨਾ ਵੀ ਇਸ ਦਾ ਕੰਮ ਸੀ।
"ਸਪਾਰਟਾ ਦੇ ਸਾਰੇ ਨਾਗਰਿਕਾਂ ਦੇ ਇਕੱਠ ਨੂੰ ਲੋਕ ਸਭਾ ਆਖਦੇ ਸਨ। ਇਸ ਸਭਾ ਕਲ ਬਹੁਤੇ ਅਧਿਕਾਰ ਨਹੀਂ ਸਨ। ਇਹ ਇੱਕ ਤਰ੍ਹਾਂ ਨਾਲ ਸ੍ਰੋਤਿਆ ਦੀ ਸਭਾ ਸੀ। ਇਸ ਸਭਾ ਵਿੱਚੋਂ ਪੰਜ ਮੈਂਬਰਾਂ ਦੀ ਇੱਕ ਕਮੇਟੀ ਚੁਣੀ ਜਾਂਦੀ ਸੀ । ਇਨ੍ਹਾਂ ਮੈਂਬਰਾਂ ਨੂੰ 'ਏਹਰ' ਆਖਿਆ ਜਾਂਦਾ ਸੀ। ਏਫਰਾਂ ਦੀ ਚੋਣ ਦਾ ਤਰੀਕਾ ਇੱਕ ਤਰ੍ਹਾਂ ਨਾਲ ਲਾਟਰੀ ਵਰਗਾ ਹੀ ਸੀ। ਜਦੋ ਰਾਜਾ ਜੰਗ ਵਿੱਚ ਜਾਂਦਾ ਸੀ, ਉਦੋਂ ਦੇ ਏਕਰ ਉਸ ਦੇ ਵਤੀਰੇ ਦੀ ਨਿਗਰਾਨੀ ਕਰਨ ਲਈ ਜਾਂਦੇ ਸਨ। ਹਰ ਮਹੀਨੇ ਦੇਵੇ ਰਾਜੇ ਏਬਰਾਂ ਸਾਹਮਣੇ ਵਫ਼ਾਦਾਰੀ ਦੀ ਸਹੁੰ ਚੁੱਕਦੇ ਸਨ ਤੇ ਏਚਰ ਇਸ ਗੱਲ ਦਾ ਵਚਨ ਦਿੰਦੇ ਸਨ ਕਿ ਅਸੀਂ ਓਨਾ ਚਿਰ ਰਾਜੇ ਦੇ ਨਾਲ ਹਾਂ ਜਿੰਨਾ ਚਿਰ ਉਹ ਦੇਸ਼ ਦੇ ਵਿਧਾਨ ਦਾ ਸਤਿਕਾਰ ਕਰਦਾ ਹੈ। ਸਪਾਰਟਾ ਦਾ ਇਹ ਸਤਿਕਾਰਯੋਗ ਵਿਚਿੱਤ ਵਿਧਾਨ ਲਗਪਗ ਛੇ ਸੌ ਸਾਲ ਤਕ ਦੇਸ਼ ਵਿੱਚ ਲਾਗੂ ਰਿਹਾ। ਇਸ ਦੀ ਕਿਸੇ ਧਾਰਾ ਵਿਰੁੱਧ ਕਦੇ ਕੋਈ ਸੋਚ ਨਹੀਂ ਉੱਠੀ ਅਤੇ ਇਸ ਵਿੱਚ ਕਿਸੇ ਤਬਦੀਲੀ ਜਾਂ ਵਿਕਾਸ ਦੀ ਸੰਭਾਵਨਾ ਨੇ ਵੀ ਕਦੇ ਜਨਮ ਨਹੀਂ ਸੀ ਲਿਆ। ਸਮੇਂ ਦੇ ਬੀਤਣ ਨਾਲ ਏਫਰਾਂ ਦੇ ਅਧਿਕਾਰਾਂ ਵਿੱਚ ਕੁਝ ਵਾਧਾ ਹੋ ਗਿਆ ਸੀ, ਬਿਨਾਂ ਕਿਸੇ ਇਨਕਲਾਬੀ ਉੱਥਲ-ਪੁੱਥਲ ਦੇ, ਸਾਂਝੀ ਰਜ਼ਾਮੰਦੀ ਨਾਲ। ਛੇ ਸੌ ਸਾਲ ਤਕ ਕਿਸੇ ਸਿਆਸੀ ਗੜਬੜ ਦੇ ਨਾ ਹੋਣ ਦਾ ਭਾਵ ਇਹ ਨਹੀਂ ਸੀ। ਕਿ ਲੈਕਨੀਆ ਵਿੱਚ ਖੂਨ-ਖਰਾਬਾ ਨਹੀਂ ਸੀ ਹੁੰਦਾ।
"ਹੁੰਦਾ ਸੀ ਅਤੇ ਇਹ ਦੋ ਵੱਡੀਆਂ ਭਿਆਨਕ ਕੁਰੂਪਤਾਵਾਂ ਦੇ ਰੂਪ ਵਿੱਚ ਕੀਤਾ ਜਾਂਦਾ ਸੀ। ਉਂਜ ਤਾਂ ਸਪਾਰਟਾ ਦੇ ਨਾਗਰਿਕਾਂ ਨੂੰ ਵੀ ਬਹੁੜੀ ਸੁਤੰਰਾ ਨਹੀਂ ਸੀ ਤਾਂ ਵੀ ਉਨ੍ਹਾਂ ਦਾ ਪਾਲਣ-ਪੋਸ਼ਣ ਇਸ ਢੰਗ ਦਾ ਸੀ ਕਿ ਉਨ੍ਹਾਂ ਨੂੰ ਇਸ ਪਾਸੇ ਸੋਚਣ ਦੀ ਲੋੜ ਨਹੀਂ ਸੀ ਪੈਂਦੀ ਅਤੇ ਜਾਚ ਵੀ ਨਹੀਂ ਸੀ ਰਹਿੰਦੀ। ਪਰਤੂ ਹੇਲਟਾਂ ਦੀ ਗੱਲ ਹੋਰ ਸੀ। ਦੂਜੇ ਯੂਨਾਨੀਆਂ ਵਾਂਗ ਯੂਨਾਨੀ ਹੁੰਦਿਆਂ ਹੋਇਆ ਵੀ ਇਨ੍ਹਾਂ ਦੀ ਹਾਲਤ ਪਸ਼ੂਆਂ ਨਾਲੋਂ ਉਚੇਰੀ ਅਤੇ ਚੰਗੇਰੀ ਨਹੀਂ ਸੀ। ਇਨ੍ਹਾਂ ਕੋਲੋਂ ਸਖ਼ਤੀ ਨਾਲ ਕੰਮ ਲਿਆ ਜਾਂਦਾ ਸੀ। ਆਪਣੇ ਮਾਲਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਦਾ ਵਡੇਰਾ ਹਿੱਸਾ ਦੇ ਕੇ ਇਨ੍ਹਾਂ ਕਲ ਗੁਜ਼ਾਰੇ ਜਗਾ ਮਸਾਂ ਬਚਦਾ ਸੀ। ਆਪਣੇ ਮਾਲਕਾਂ ਪ੍ਰਤਿ ਰੋਸ ਇਨ੍ਹਾਂ ਦੇ ਮਨਾਂ ਵਿੱਚ ਉਪਜਦਾ ਅਤੇ ਵਧਦਾ ਰਹਿੰਦਾ ਸੀ। ਇਨ੍ਹਾਂ ਦੀ ਗਿਣਤੀ ਵੱਧ ਵੀ ਸੀ ਅਤੇ ਕਦੀ ਵੀ ਰਹਿੰਦੀ ਸੀ। ਗਿਣਤੀ ਦੇ ਵਾਧੇ ਨਾਲ ਦੇ ਖਤਰੇ ਵਧਦੇ ਸਨ। ਇੱਕ ਇਹ ਕਿ ਵਧੀ ਹੋਈ ਗਿਣਤੀ ਜਮੀਨਾਂ ਦੀ ਉਪਜ ਦਾ ਬਹੁਤਾ ਹਿੱਸਾ ਖਾਣ ਨੂੰ ਮੰਗਦੀ ਸੀ, ਜਿਸ ਕਾਰਨ ਮਾਲਕਾਂ ਦੇ ਹਿੱਸੇ ਵਿੱਚ ਘਾਟਾ ਹੋਣ ਦਾ ਡਰ ਹੁੰਦਾ ਸੀ, ਅਤੇ ਦੂਜਾ ਇਹ ਕਿ ਇਹ ਬਹੁ-ਗਿਣਤੀ ਵੱਲੋਂ ਬਗਾਵਤ ਦਾ ਡਰ ਵੀ ਲੱਗਾ ਰਹਿੰਦਾ ਸੀ। ਇਸ ਮੁਸ਼ਕਲ ਦਾ ਅਤਿਅੰਤ ਕੁੱਝਾ ਹੱਲ ਕੱਢਿਆ ਗਿਆ ਸੀ। ਹਰ ਸਾਲ ਇੱਕ ਤਿਉਹਾਰ ਮਨਾਇਆ ਜਾਂਦਾ ਸੀ। ਇਸ ਤਿਉਹਾਰ ਦੀ ਤਿਆਰੀ ਵਿੱਚ ਅਤੇ ਤਿਉਹਾਰ ਤੋਂ ਪਿੱਛੇ ਇਸ ਦੇ ਖਲਾਰੇ ਨੂੰ ਸਾਂਭਣ ਵਿੱਚ ਰੁਲ ਮਿਲਾ ਕੇ ਦੋ ਮਹੀਨੇ ਲੱਗਦੇ ਸਨ। ਅਸਲੀ ਤਿਉਹਾਰ ਕੇਵਲ ਦਸ ਦਿਨ ਜਾਰੀ ਰਹਿੰਦਾ ਸੀ। ਵੱਡੇ ਵੱਡੇ ਮੇਲਿਆਂ ਦੇ ਰੂਪ ਵਿੱਚ ਇਕੱਠੇ ਹੋ ਕੇ ਇਨ੍ਹਾਂ ਦਸਾਂ ਦਿਨਾਂ ਵਿੱਚ ਉਨ੍ਹਾਂ ਸਾਰੇ ਡੇਲਟਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ, ਜਿਨ੍ਹਾਂ ਨੂੰ ਬੇਲੋੜੇ ਸਮਝਿਆ ਜਾਂਦਾ ਸੀ ਜਾਂ ਜਿਨ੍ਹਾਂ ਦੇ ਬੇ-ਅਦਬ ਹੋਣ ਦਾ ਸ਼ੱਕ ਹੋ ਜਾਂਦਾ ਸੀ। ਹਰ ਸ਼ਹਿਰੀ ਨੂੰ ਇਨ੍ਹਾਂ ਕਤਲਾਂ ਦੀ ਪੂਰੀ ਖੁੱਲ੍ਹ ਜੀ, ਪਰ ਇੱਕ ਸਾਲ ਵਿੱਚ ਸਿਰਫ਼ ਦਸ ਦਿਨ।
"ਇਸ ਖੂਨ-ਖਰਾਬੇ ਦੀ ਭਿਆਨਕਤਾ ਇਸ ਦੀ ਵਾਸਤਵਿਕਤਾ (ਜਾਂ ਇਸ ਸਾਰੀ ਵਾਰਤਾ ਦੇ ਸੱਚਾ ਹੋਣ) ਉੱਤੇ ਸ਼ੱਕ ਕਰਨ ਦੀ ਸਲਾਹ ਦਿੰਦੀ ਹੈ: ਪਰ ਸਪਾਰਟਾ ਦੇ ਲੋਕ ਇਹ ਸਭ ਕੁਝ ਕਰਦੇ ਸਨ; ਸਗੋਂ ਇਸ ਤੋਂ ਵੀਕੁਝ ਵੱਧ ਹਰ ਨਵਾਂ ਜਨਮਿਆ ਬੱਚਾ ਵਿਸ਼ੇਸ਼ਗਾਂ
ਜਾ ਮਾਹਿਰਾਂ ਦੇ ਸਾਹਮਣੇ ਪੰਜ ਕੀਤਾ ਜਾਂਦਾ ਸੀ। ਇਹ ਸਿਆਣੇ ਉਸ ਦੇ ਸਰੀਰ ਦਾ ਮੁਆਇਨਾ ਕਰ ਕੇ ਇਹ ਦੱਸਦੇ ਸਨ ਕਿ ਇਹ ਸਿਹਤਮੰਦ ਅਤੇ ਬਲਵਾਨ ਸੈਨਿਕ ਬਣਨ ਦੇ ਯੋਗ ਹੈ। ਜਾਂ ਨਹੀਂ। ਕਮਜ਼ਰ ਬੱਚਿਆਂ ਨੂੰ ਕਿਸੇ ਨਵਕਲੀ ਥਾਵੇ ਕਾਵਾਂ-ਕੁੱਤਿਆਂ ਦੇ ਖਾਣ ਲਈ ਸੁੱਟ ਦਿੱਤਾ ਜਾਂਦਾ ਸੀ। ਕੇਵਲ ਸਿਹਤਮੰਦ ਬੱਚੇ ਹੀ ਜੀਉਂਦੇ ਰੱਖੇ ਜਾਂਦੇ ਅਤੇ ਪਾਲੇ ਜਾਂਦੇ ਸਨ। ਕੁੜੀਆਂ ਉੱਤੇ ਵੀ ਇਹੋ ਪ੍ਰੇਮ ਲਾਗੂ ਹੁੰਦਾ ਸੀ ਕਿਉਂ ਜੁ ਸਪਾਰਟਾ ਦੇ ਲੋਕ ਇਹ ਮੰਨਦੇ ਸਨ ਕਿ ਸਿਹਤਮੰਦ ਮਾਵਾਂ ਹੀ ਸਿਹਤਮੰਦ ਬੱਚੇ ਪੈਦਾ ਕਰ ਸਕਦੀਆਂ ਹਨ।
"ਸਪਾਰਟਨ ਮਾਪਿਆਂ ਨੂੰ ਸਿਆਣਿਆ ਦੇ ਫੈਸਲੇ ਵਿਰੁੱਧ ਰੇਸ ਨਹੀਂ ਸੀ ਹੁੰਦਾ ਅਤੇ ਨਾ ਹੀ ਆਪਣੇ ਬੱਚੇ ਦੀ ਅਜਿਹੀ ਮੌਤ ਦਾ ਸੰਗ ਹੀ ਉਹ ਮਨਾਉਂਦੇ ਸਨ। ਇਨ੍ਹਾਂ ਦੇ ਪ੍ਰਕਾਰ ਦੇ ਖੂਨ-ਖਰਾਬਿਆਂ ਤੋਂ ਇਲਾਵਾ ਮੁਲਕਗੀਰੀਆਂ ਲਈ ਜੰਗਾਂ ਵਿੱਚ ਲਹੂ ਵੀਟ ਲੈਣ ਪਿੱਛੇ ਬਮਾਦਾ ਅਤੇ ਇਨਕਲਾਬਾਂ ਦੀ ਲੋੜ ਉਨ੍ਹਾਂ ਨੂੰ ਨਹੀਂ ਸੀ ਰਹਿੰਦੀ। ਇਨ੍ਹਾਂ ਲੋਕਾਂ ਦੇ ਸਮਾਜਕ ਜੀਵਨ ਦਾ ਆਦਿ-ਅੰਡ ਜੰਗ ਅਤੇ ਜਿੱਤ ਵਿੱਚ ਸਿਮਟਿਆ ਹੋਇਆ ਸੀ। ਜੰਗ ਅਤੇ ਜਿੱਤ ਤੇ ਵੱਖਰੇ ਕਿਸੇ ਮਨੋਰਥ ਦੀ ਕਲਪਨਾ ਕਰਨੋ ਵੀ ਇਹ ਵਰਜ ਦਿੱਤੇ ਗਏ ਸਨ। ਜਿਸ ਕਰਮ ਦਾ ਫਲ ਜਾਂ ਮਨੋਰਥ ਜੰਗ ਅਤੇ ਜਿੱਤ ਤੋਂ ਵਖਰਾ ਕੁਝ ਹੋਰ ਹੋਵੇ, ਉਹ ਕੰਮ ਕਰਨ ਦੀ ਉੱਕੀ ਮਨਾਹੀ ਸੀ, ਇਨ੍ਹਾਂ ਨੂੰ। ਸਾਰੇ ਕੰਮ ਹੇਲਟ ਜਾਂ ਦਾਸ ਕਰਦੇ ਸਨ। ਕੰਮ ਕਰਨ ਦਾ ਮਤਲਬ ਹੀ ਹੇਲਟ ਜਾਂ ਗੁਲਾਮ ਹੋਣਾ। ਸ਼ਹਿਰੀ ਸਿਰਫ ਸੈਨਿਕ ਸੀ ਅਤੇ ਉਸ ਲਈ ਲੜਨ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਸੀ। ਸਮਾਜਿਕ ਜੀਵਨ ਦੀ ਸਮੁੱਚੀ ਉਸਾਰੀ ਇਸ ਸੱਚ ਦੀ ਰੋਸ਼ਨੀ ਵਿੱਚ ਜਾਂ ਇਸ ਜਾਂਗਲੀਅਤ ਦੇ ਹਨੇਰੇ ਵਿੱਚ ਕੀਤੀ ਗਈ ਸੀ।
"ਹਰ ਸ਼ਹਿਰੀ ਲਈ ਵਿਆਹ ਕਰਨਾ ਜ਼ਰੂਰੀ ਸੀ । ਜਿਹੜਾ ਵਿਆਹ ਨਹੀਂ ਸੀ ਕਰਦਾ, ਉਸ ਨੂੰ ਹਰ ਰੋਜ਼ ਵਿਦਿਆਰਥੀਆਂ ਦੇ ਸਕੂਲਾਂ ਦੀਆਂ ਗਰਾਉਂਡਾਂ ਦੁਆਲੇ ਅਲਫ਼-ਨੰਗਾ ਤੁਰਨਾ ਪੈਂਦਾ ਸੀ, ਮੀਚ ਜਾਵੇ, ਹਨੇਰੀ ਜਾਵੇ। ਵਿਆਹ ਦੀ ਉਮਰ ਤੀਹ ਸਾਲ ਸੀ, ਪਰ ਵੀਹ ਸਾਲ ਦੇ ਆਦਮੀ ਨੂੰ ਲੁਕਵੇਂ ਸੰਬੰਧ ਰੱਖਣ ਦੀ ਇਜਾਜ਼ਤ ਸੀ, ਜੇ ਉਹ ਉਨ੍ਹਾਂ ਸੰਬੰਧਾਂ ਨੂੰ ਲੁਕਵੇਂ ਰੱਖ ਸਕੇ ਤਾਂ। ਨਾ ਰੱਖ ਸਕਣ ਦੀ ਹਾਲਤ ਵਿੱਚ ਦੰਡ ਬਹੁਤ ਕਠੋਰ ਸੀ। ਬੱਚੇ, ਵਿਸ਼ੇਸ਼ ਕਰਕੇ ਮੁੰਡੇ ਪੈਦਾ ਕਰਨੇ ਬਹੁਤ ਜ਼ਰੂਰੀ ਸਨ। ਜੇ ਕਿਸੇ ਇਸਤ੍ਰੀ ਨੂੰ ਇੱਕ ਪਤੀ ਤੋਂ ਔਲਾਦ ਨਹੀਂ ਸੀ ਹੁੰਦੀ ਤਾਂ ਉਸਨੂੰ ਕਿਸੇ ਦੂਜੇ ਆਦਮੀ ਕੋਲ ਔਲਾਦ ਪ੍ਰਾਪਤ ਕਰਨ ਦੀ ਖੁੱਲ੍ਹ ਸੀ। ਤਿੰਨ ਪੁੱਤਰਾਂ ਦੇ ਪਿਤਾ ਨੂੰ ਸੈਨਿਕ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਜਾਂਦਾ ਸੀ ਅਤੇ ਚਾਰ ਪੁੱਤਰਾਂ ਦਾ ਪਿਤਾ ਹਰ ਪ੍ਰਕਾਰ ਦੀ ਰਾਜਸੀ, ਸੈਨਿਕ ਅਤੇ ਸਮਾਜਿਕ ਸੇਵਾ ਤੋਂ ਮੁਕਤ ਮੰਨਿਆ ਜਾਂਦਾ ਸੀ। ਆਪਣੀ ਮਰਜੀ ਨਾਲ ਉਹ ਕਿਸੇ ਸੇਵਾ ਦਾ ਭਾਰ ਚੁੱਕੀ ਰੱਖ ਸਕਦਾ ਸੀ। ਜੰਗ ਵਿੱਚ ਮਰਨਾ ਜੇਤੂ ਹੋਣ ਨਾਲੋਂ ਕਿਤੇ ਵੱਧ ਮਾਣ ਵਾਲੀ ਗੱਲ ਸੀ ਅਤੇ ਭਗੋੜੇ ਜਾਂ ਬੁਜਦਿਲ ਨੂੰ ਸਮਾਜ ਵਿੱਚ ਕੋਈ ਥਾਂ ਨਹੀਂ ਸੀ ਹੁੰਦੀ। ਉਹ ਮੁੜ ਜੰਗ ਵਿੱਚ ਹਿੱਸਾ ਲੈ ਕੇ ਅਤੇ ਮਰ ਕੇ ਆਪਣਾ ਕਲੱਬ ਹੋ ਸਕਦਾ ਸੀ।
"ਇਹ ਧਿਆਨ ਰੱਖਿਆ ਜਾਂਦਾ ਸੀ ਕੇ ਕੋਈ ਬਹਿਰੀ ਬਹੁਤਾ ਗਰੀਬ ਨਾ ਹੋਵੇ ਅਤੇ ਨਾ ਹੀ ਅਮੀਰ ਅਮੀਰ ਹੋਣ ਦੇ ਅਵਸਰ ਘੱਟ ਸਨ, ਕਿਉਂਕਿ ਕਿਸੇ ਪ੍ਰਕਾਰ ਦਾ ਕੋਈ ਕਾਰਬਾਰ, ਸਪਾਰਟਾ ਦੇ ਨਾਗਰਿਕ ਦੁਆਰਾ ਕੀਤਾ ਜਾਣਾ ਪਰਵਾਨ ਨਹੀਂ ਸੀ। ਆਪਣੇ ਹੇਲਟ ਕੋਲੋਂ ਵੀ ਉਹ ਮੁਕੱਰਰ ਕੀਤੀ ਜਿਨਸ ਤੋਂ ਵੱਧ ਨਹੀਂ ਸੀ ਲੈ ਸਕਦਾ, ਕਿਉਂਜੁ ਉਸ ਤੋਂ ਵੱਧ ਦੇਣ ਦੀ ਗੁੰਜਾਇਸ਼ ਹੀ ਨਹੀਂ ਸੀ ਹੁੰਦੀ। ਸਾਰੇ ਨਗਰਿਕ ਪਿੰਡ ਦੇ ਸਾਂਝੇ ਲੰਗਰ ਵਿੱਚ ਖਾਂਦੇ ਸਨ ਅਤੇ ਆਪਣੇ ਵੱਲੋਂ ਇਸ ਵਿੱਚ ਹਿੱਸਾ ਪਾਉਂਦੇ ਸਨ।
"ਸਪਾਰਟਾ ਦੇ ਨਾਗਰਿਕਾਂ ਨੂੰ ਦੇਸ਼ ਬਾਹਰ ਜਾਣ ਦੀ ਆਗਿਆ ਨਹੀਂ ਸੀ ਅਤੇ ਨਾ ਹੀ ਦੂਜੇ ਰਾਜਾਂ ਦੇ ਲੋਕਾਂ ਨੂੰ ਖੁੱਲ੍ਹਮ-ਖੁੱਲ੍ਹਾ ਸਪਾਰਟਾ ਵਿੱਚ ਫਿਰਨ ਦੀ ਆਗਿਆ ਸੀ। ਇਹ ਨਗਰ-ਰਾਜ ਕਿਸੇ ਦੂਜੇ ਰਾਜ ਨਾਲ ਕਿਸੇ ਪ੍ਰਕਾਰ ਦੇ ਵਪਾਰਕ ਜਾਂ ਸਭਿਆਚਾਰਕ ਸੰਬੰਧ ਨਹੀਂ ਸੀ ਰੱਖਦਾ। ਇਸ ਦੇ ਸੰਬੰਧ ਕੇਵਲ ਸੈਨਿਕ ਸਨ ਅਤੇ ਜਿੱਤੇ ਹੋਏ ਇਲਾਕੇ ਦੇ ਲੋਕਾਂ ਨੂੰ ਹੇਲਟ (ਗੁਲਾਮ) ਦੀ ਪਦਵੀ ਦੇ ਦਿੱਤੀ ਜਾਂਦੀ ਸੀ। ਕੋਈ ਹੇਲਟ ਉਚੇਚੀ ਬਹਾਦਰੀ ਕਾਰਨ ਨਾਗਰਿਕ ਵੀ ਬਣਾਇਆ ਜਾ ਸਕਦਾ ਸੀ।
"ਨਾਗਰਿਕਾਂ ਨੂੰ ਗਹਿਣੇ ਪਾਉਣ ਦੀ ਆਗਿਆ ਨਹੀਂ ਸੀ। ਸਪਾਰਟਾ ਦੇ ਸਿੱਕੇ ਲੋਹੇ ਦੇ ਸਨ, ਇਸ ਲਈ ਧਨ ਸੰਚਣ ਦੀ ਪ੍ਰੇਰਨਾ ਵੀ ਕਿਧਰੇ ਨਹੀਂ ਸੀ। ਸਪਾਰਟਾ ਦੇ ਲੋਕਾਂ ਦਾ ਜੀਵਨ ਸਾਦਗੀ ਦੀ ਅਦੁੱਤੀ ਮਿਸਾਲ ਸੀ। ਏਨੀ ਸਾਦਗੀ ਕਿ ਕਿਸੇ ਪ੍ਰਕਾਰ ਦੀ ਕਿਸੇ ਕਲਾ, ਕਵਿਤਾ ਜਾਂ ਦਾਰਸ਼ਨਿਕਤਾ ਨੂੰ ਕੋਈ ਥਾਂ ਨਹੀਂ ਸੀ। ਯੂਨਾਨ ਨੇ ਸੰਸਾਰ ਨੂੰ ਸਭਿਅਤਾ, ਸੰਸਕ੍ਰਿਤੀ, ਸਾਇੰਸ, ਕਵਿਤਾ, ਨਾਟਕ , ਮੂਰਤੀ ਕਲਾ ਅਤੇ ਭਵਨ-ਨਿਰਮਾਣ ਆਦਿਕ ਅਨੇਕਾਂ ਸੰਗਾਤਾਂ ਦਿੱਤੀਆਂ ਹਨ ਪਰ ਸਪਾਰਟਾ ਦਾ ਇਸ ਵਿੱਚ ਕੋਈ ਯੋਗਦਾਨ ਨਹੀਂ। ਕਮਲ ਭਾਵਾਂ ਨੂੰ ਉਚੇਚੇ ਯਤਨਾਂ ਨਾਲ ਸਪਾਰਟਾ ਦੇ ਲੋਕਾਂ ਦੇ ਮਨਾਂ ਵਿੱਚ ਕੱਢ ਦਿੱਤਾ ਗਿਆ ਸੀ। ਸੂਖ਼ਮ ਵਿਚਾਰਾਂ ਨੂੰ ਦਿਮਾਗੀ ਰੋਗ ਕਹਿ ਕੇ ਦੂਰ ਰੱਖਿਆ ਜਾਂਦਾ ਸੀ। ਇਸਤ੍ਰੀਆਂ ਨੂੰ ਮਮਤਾ ਆਦਿਕ ਕੋਮਲ ਭਾਵਾਂ ਦੇ ਪ੍ਰਗਟਾਵੇ ਕਾਰਨ ਸ਼ਰਮ ਆਉਂਦੀ ਸੀ। ਉਹ ਆਪਣੇ ਨਵ-ਜਨਮਿਆਂ ਨੂੰ ਖੰਡਾਂ ਵਿੱਚ ਸੁੱਟਿਆ ਜਾਣ ਉੱਤੇ ਉਦਾਸ ਜਾਂ ਕਰੁਣਾਤੁਰ ਨਹੀਂ ਸਨ ਹੁੰਦੀਆਂ। ਜੰਗ ਵਿੱਚ ਮਰੇ ਪੁੱਤਰਾਂ ਦਾ ਸੋਰ ਕਰਨ ਦੀ ਮਨਾਹੀ ਸੀ। ਕਾਇਰਾਂ ਨੂੰ ਨਫ਼ਰਤ ਕਰਨ ਵਿੱਚ ਇਸਤ੍ਰੀ ਗੌਰਵ ਮੰਨਿਆ ਜਾਂਦਾ ਸੀ। ਵਿਸ਼ੇਸ਼ ਕਰਕੇ ਆਪਣੇ ਪੁੱਤ੍ਰ ਜਾਂ ਪਤੀ ਨੂੰ ਉਸ ਦੀ ਬੁਜ਼ਦਿਲੀ ਕਾਰਨ ਘਿਰਣਾ ਕਰਨਾ, ਕਿਸੇ ਇਸਤੀ ਲਈ ਬਹੁਤ ਹੀ ਮਹੱਤਵ ਵਾਲੀ ਗੱਲ ਮੰਨੀ ਜਾਂਦੀ ਸੀ।
"ਸਪਾਰਟਨ ਇਸਤ੍ਰੀ ਨੂੰ ਸਮਾਜ ਵਿੱਚ ਵਿਸ਼ੇਸ਼ ਥਾਂ ਪ੍ਰਾਪਤ ਸੀ। ਜੰਗ ਦੀ ਭੱਠੀ ਲਈ ਬਾਲਣ ਪੈਦਾ ਕਰਨ ਦਾ ਸਾਧਨ ਹੋਣ ਕਰਕੇ ਉਹ ਕਈ ਇੱਕ ਕਾਨੂੰਨਾਂ ਤੋਂ ਉੱਪਰ ਮੰਨੀ ਜਾਦੀ ਸੀ। ਨਾਗਰਿਕ ਦੀ ਹੈਸੀਅਤ ਵਿੱਚ ਉਹ ਜ਼ਮੀਨ ਦੀ ਮਾਲਕ ਵੀ ਸੀ ਅਤੇ ਪਤਨੀ ਦੇ ਨਾਤੇ ਉਹ ਪਤੀ ਦੀ ਆਮਦਨ ਵਿੱਚ ਵੀ ਹਿੱਸੇਦਾਰ ਸੀ। ਉਸ ਦੀ ਵਿੱਦਿਆ ਵੀ ਮਰਦਾਂ ਵਾਂਗ ਹੀ ਜ਼ਰੂਰੀ ਸੀ। ਜਿਮਨਾਸਟਿਕ ਆਦਿਕ ਕੁੜੀਆਂ ਮੁੰਡੇ ਇਕੱਠੇ ਕਰਦੇ ਸਨ ਅਤੇ ਨਗਨ। ਵਿੱਦਿਆ ਦਾ ਮੂਲ ਮਨੋਰਥ ਸੀ ਬੱਚਿਆਂ ਨੂੰ ਸ਼ਾਸਨ ਵਿੱਚ ਰਹਿਣ ਅਤੇ ਪੀੜ ਝੱਲਣ ਦੀ ਆਦਤ ਪਾਉਣਾ ਵਿਦਿਆਰਥੀ ਜੀਵਨ ਦੇ ਨੇਮ ਅਤਿਅੰਤ ਕਠੋਰ ਸਨ ਅਤੇ ਇਹ ਸਭ ਕੁਝ ਜੰਗ ਅਤੇ ਜਿੱਤ ਨੂੰ ਮਨੋਰਥ ਮੰਨ ਕੇ ਕੀਤਾ ਜਾਂਦਾ ਸੀ । ਛੇ ਸੌ ਸਾਲ ਤਕ ਇਸ ਪ੍ਰਬੰਧ ਨੂੰ ਸਫਲਤਾ ਪ੍ਰਾਪਤ ਰਹੀ। ਅੰਤ ਵਿੱਚ 371 ਪੂ.ਈ. ਵਿੱਚ ਯੂਨਾਨ ਦੇ ਇੱਕ ਹੋਰ ਨਗਰ-ਰਾਜ ਬੀਬਜ਼ ਦੀ ਸੈਨਾ ਨੇ ਸਪਾਰਟਾ ਨੂੰ ਹਰਾ ਕੇ ਇਸ ਦੀ ਸਤਾ ਦਾ ਸਦਾ ਲਈ ਅੰਤ ਕਰ ਦਿੱਤਾ।
"ਇੱਕ ਮਿਥਿਹਾਸਕ ਕਥਾ ਅਨੁਸਾਰ ਲਾਈਕਰਗਸ ਨਾਮ ਦੇ ਕਿਸੇ ਦੇਵੀ ਮਨੁੱਖ ਨੇ ਸਪਾਰਟਾ ਦਾ ਵਿਧਾਨ ਬਣਾਇਆ ਸੀ। ਪ੍ਰਸਿੱਧ ਯੂਨਾਨੀ ਇਤਿਹਾਸਕਾਰ ਪਲੂਟਾਰਕ ਨੇ ਲਾਈਕਰਗਸ ਦੇ ਜੀਵਨ ਬਾਰੇ ਲਿਖਿਆ ਹੈ। ਪਲੂਟਾਰਕ ਪਹਿਲੀ ਸਦੀ ਵਿੱਚ ਹੋਇਆ ਹੈ ਅਤੇ ਇਸ ਦੀਆਂ ਲਿਖਤਾਂ ਨੇ ਪੱਛਮੀ ਰਾਜਨੀਤੀ ਵੇਤਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਰੂਸ ਅਤੇ ਨੀਸ਼ (ਨੀਤਸ਼ੇ) ਇਸ ਤੇ ਉਚੇਚੇ ਪ੍ਰਭਾਵਿਤ ਹੋਏ ਹਨ ਅਤੇ ਰਾਸ਼ਟਰਵਾਦੀ ਸਮਾਜਵਾਦ ਦਾ ਸਿਧਾਂਤ ਵੀ ਪਲੂਟਾਰਕ ਦੀਆਂ ਲਿਖਤਾਂ ਵਿੱਚੋਂ ਉਪਜਿਆ ਹੈ। ਪਲੇਟੋ ਜਾਂ ਅਫ਼ਲਾਤੂਨ
ਦੀ ਜਗਤ ਪ੍ਰਸਿੱਧ ਪੁਸਤਕ 'ਰੀਪਬਲਿਕ' ਨੂੰ ਸਪਾਰਟਾ ਦੇ ਵਿਧਾਨ ਦਾ ਅਫਲਾਤੂਨੀ ਉਤਾਰਾ ਆਖਣ ਵਿੱਚ ਬਹੁਤੀ ਉਕਾਈ ਨਹੀਂ। ਪਲੇਣ ਦੇ ਸ਼ਗਿਰਦ ਅਰਸਤੂ ਨੇ ਇਸ ਵਿਧਾਨ ਦੇ ਇੱਕ ਇੱਕ ਨੁਕਤੇ ਦੀ ਆਲੋਚਨਾ ਕਰ ਕੇ ਇਸ ਵਿਧਾਨ ਨੂੰ ਅਤਿ ਦਰਜੇ ਦਾ ਅਣ-ਮਨੁੱਖੀ ਵਿਧਾਨ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਸਪਾਰਟਾ ਦੇ ਵਿਧਾਨ ਦਾ ਅਧਿਐਨ ਅਜੋਕੀ ਵਿੱਦਿਆ ਦਾ ਜ਼ਰੂਰੀ ਅੰਗ ਨਹੀਂ ਤਾਂ ਵੀ ਪਲੇਟ ਦੀ ਪ੍ਰੇਰਣਾ ਦਾ ਮੂਲ-ਸਰੋਤ ਹੋਣ ਕਰਕੇ ਇਹ ਵਿਧਾਨ ਹੁਣ ਤਕ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰਦਾ ਆ ਰਿਹਾ ਹੈ, ਕਿਉਂ ਜੁ ਦਰਸ਼ਨ ਅਤੇ ਸਾਹਿਤ ਸੰਬੰਧੀ ਗੰਭੀਰ ਵਿਚਾਰਾਂ ਕਰਨ ਵਾਲੀਆਂ ਸਭਾਵਾਂ ਦੇ ਅਜਿਹੇ ਸੰਮੇਲਨ ਘੱਟ ਹੀ ਹੁੰਦੇ ਹਨ, ਜਿਨ੍ਹਾਂ ਵਿੱਚ ਪਲੇਟੋ ਦਾ ਜ਼ਿਕਰ ਨਾ ਹੋਵੇ। ਇਹ ਗੱਲ ਮਨੁੱਖੀ ਸੋਚ ਲਈ ਕਿਸੇ ਤਰ੍ਹਾਂ ਸ਼ਰਮਸਾਰੀ ਜਾਂ ਮਿਹਣੇ ਦੀ ਗੱਲ ਨਹੀਂ; ਪਰ ਇਸ ਗੱਲ ਦਾ ਮਨੁੱਖੀ ਸੋਚ ਨੂੰ ਮਿਹਣਾ ਵੀ ਹੈ ਅਤੇ ਸ਼ਰਮਸਾਰੀ ਵੀ ਕਿ ਇਸ ਨੇ ਪਲੇਟ ਦੇ ਸੋਹਿਲੇ ਗਾਉਣ ਵਿੱਚ ਬੇਲੜਾ ਗੌਰਵ ਮਹਿਸੂਸ ਕੀਤਾ ਹੈ: ਪਰ ਉਸ ਨੂੰ ਸਮਝਣ ਸਮਝਾਉਣ ਅਤੇ ਸੋਧਣ ਵਿੱਚ ਲੋੜੀਂਦੀ ਸੁਤੰਤਾ ਤੋਂ ਕੰਮ ਨਹੀਂ ਲਿਆ।"
ਲੇਖ ਪੜ੍ਹਿਆ ਗਿਆ, ਹੋਲੀ ਹੋਲੀ, ਠਰੰਮੇ ਨਾਲ ਪੜ੍ਹਿਆ ਗਿਆ ਅਤੇ ਬਹੁਤ ਹੀ ਧਿਆਨ ਨਾਲ, ਚੁੱਪ-ਚਾਪ ਇੱਕ-ਮਨ ਹੋ ਕੇ ਸੁਣਿਆ ਗਿਆ। ਇਉਂ ਲੱਗ ਰਿਹਾ ਸੀ ਕਿ ਸੁਣਦਿਆਂ ਹੋਇਆ ਇਹ ਸਰੋਤੇ ਇਥੋਂ ਕਿਧਰੇ ਦੂਰ ਚਲੇ ਗਏ ਸਨ ਅਤੇ ਹੁਣ ਹੌਲੀ ਹੌਲੀ ਵਾਪਸ ਮੁੜ ਰਹੇ ਹਨ। ਸਭ ਤੋਂ ਪਹਿਲਾਂ ਪਾਪਾ ਦੇ ਮਿੱਤਰ ਨੇ ਚੁੱਪ ਨੂੰ ਤੋੜਿਆ, "ਵੀਰ ਜੀ, ਇਸ ਨੌਜਵਾਨ ਨੇ ਦਰਸ਼ਨ ਦੇ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਖੋਲ੍ਹ ਦਿੱਤਾ ਹੈ।"
"ਇਹ ਲੇਖ ਮੈਂ ਲਿਖਿਆ ਹੈ, ਵੀਰ ਜੀ।" ਪਾਪਾ ਦੇ ਮੂੰਹ ਉੱਤੇ ਵਿਅੰਗ ਭਰੀ ਮੁਸਕ੍ਰਾਹਟ मौ।
"ਵੀਰ ਜੀ, ਲਿਖਿਆ ਤਾਂ: ਤੁਸੀਂ ਹੈ, ਪਰ ਲੇਖ ਦੇ ਤੌਰ 'ਤੇ ਇਹ ਕੋਈ ਉਚੇਚੀ ਪ੍ਰਾਪਤੀ ਨਹੀਂ। ਤੁਸੀਂ ਇਸ ਨਾਲੋਂ ਵੱਧ ਸੁੰਦਰ ਲੇਖ ਲਿਖਦੇ ਰਹੇ ਹੋ, ਲਿਖ ਸਕਦੇ ਹੋ।"
"ਨਾਲੇ ਕਹਿੰਦੇ ਹੋ ਕਿ ਇਸ ਲੇਖ ਨਾਲ ਦਰਸ਼ਨ ਦੇ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਖੁੱਲ੍ਹ ਗਿਆ ਹੈ।"
"ਜ਼ਰੂਰ ਖੁੱਲ੍ਹ ਗਿਆ ਹੈ। ਨਿਰਾ ਪੁਰ ਨਵਾਂ ਚੈਪਟਰ ਹੀ ਨਹੀਂ ਖੁੱਲ੍ਹ ਗਿਆ, ਸਗੋਂ ਦਰਸ਼ਨ ਦੇ ਸਮੁੱਚੇ ਇਤਿਹਾਸ ਨੂੰ ਨਵੇਂ ਸਿਰਿਓਂ ਲਿਖਣ ਦੀ ਲੋੜ ਪੈ ਗਈ ਹੈ ਅਤੇ ਇਸ ਲੋੜ ਦਾ ਅਹਿਸਾਸ ਉਸ ਨੌਜੁਆਨ ਦੇ ਇਨ੍ਹਾਂ ਸ਼ਬਦਾਂ ਨੇ ਜਗਾਇਆ ਹੈ ਕਿ ਜੇ ਪੈਰੀਕਲੀਜ਼ ਹਾਰਨ ਦੀ ਥਾਂ ਜਿੱਤ ਗਿਆ ਹੁੰਦਾ ਤਾਂ ਪਲੇਟੋ ਦੇ ਵਿਚਾਰ ਹੁਣ ਨਾਲੋਂ ਵੱਖਰੇ ਹੋਣੇ ਸਨ।"
"ਭਾਅ ਜੀ, ਜੇ ਗੁੱਸਾ ਨਾ ਕਰੋ ਤਾਂ ਇਹ ਲੇਖ ਲਿਖਣ ਦੀ ਲੋੜ, ਤੁਸਾਂ ਵੀ, ਉਸ ਦੇ ਪੱਤ੍ਰ ਤੋਂ ਬਾਅਦ ਹੀ ਮਹਿਸੂਸ ਕੀਤੀ ਹੈ।"
"ਜੇ ਤੁਸੀਂ ਮੈਨੂੰ ਨਾਲੋ ਨਾਲ ਪੜ੍ਹਦੇ ਰਹੇ ਹੁੰਦੇ ਤਾਂ ਸ਼ਾਇਦ ਤੁਹਾਡੀ ਰਾਏ ਕੁਝ ਹੋਰ ਹੁੰਦੀ। ਚਲੋ ਮੈਂ ਵੀ, ਸਾਡੀ ਸੋਚ ਨੂੰ ਸੇਧ ਦੇਣ ਵਾਲੇ ਉਸ ਨੌਜੁਆਨ ਦਾ ਸ਼ੁਕਰਗੁਜ਼ਾਰ ਹਾਂ। ਸਾਡੀ ਸਨੇਹਾ ਨੇ ਹੁਣ ਤਕ ਕੁਝ ਨਹੀਂ ਆਖਿਆ। ਸ਼ਾਇਦ ਏਥੇ ਹਾਜ਼ਰ ਨਹੀਂ। ਉਸਦਾ ਮਨ ਪਤੰਗਾ ਨਾਲ ਉਂਡ ਰਿਹਾ ਹੈ।"
"ਨਹੀਂ ਪਾਪਾ, ਮੈਂ ਵੀ ਏਥੇ ਹਾਂ ਅਤੇ ਮੇਰਾ ਮਨ ਵੀ ਏਥੇ ਹੀ ਹੈ।"
"ਏਥੇ ਹੁੰਦਾ ਹੋਇਆ ਵੀ ਏਥੇ ਨਹੀਂ, ਕਿਉਂਕਿ ਸੋਚਾਂ ਵਿੱਚ ਲੀਨ ਹੈ।"
"ਆਪਣੀ ਸੋਚ ਸਾਡੇ ਨਾਲ ਸਾਂਝੀ ਕਰੋ, ਬੇਟਾ।"
"ਕੁਝ ਜ਼ਿਆਦਾ ਕਹਿਣਾ ਚਾਹਵਾਂਗੀ। ਗੀਤਾ ਵਿੱਚ ਬੁੱਧੀ ਨੂੰ ਸਾਤਵਿਕ, ਰਾਜਸਿਕ ਅਤੇ ਤਾਮਸਿਕ ਦੱਸਿਆ ਗਿਆ ਹੈ। ਇਹ ਜਾਣਦਿਆਂ ਹੋਇਆ ਵੀ ਮੇਰੇ ਮਨ ਵਿੱਚ ਇਹ ਮਿਆਲ ਕਦੇ ਨਹੀਂ ਆਇਆ ਕਿ ਯੂਨਾਨੀ ਵਿਚਾਰਧਾਰਾ ਨੂੰ ਇਨ੍ਹਾਂ ਵੰਡਾਂ ਵਿੱਚ ਵੰਡਿਆ ਜਾਵੇ। ਅੱਜ ਜਦੋਂ ਪਾਪਾ ਨੇ ਸੋਚ ਨੂੰ ਦੇਸ਼-ਕਾਲ ਦੀ ਹੱਦ ਤੋਂ ਪਰੇ, ਕੇਵਲ ਮਨੁੱਖੀ ਸੋਚ ਦੇ ਰੂਪ ਵਿੱਚ ਵੇਖਣ-ਵਿਚਾਰਨ ਵੱਲ ਇਸ਼ਾਰਾ ਕੀਤਾ ਹੈ ਤਾਂ ਆਪਣੀਆਂ ਕਈ ਕੁੱਲਾਂ ਤੋਂ ਪਰਦਾ ਪਰੇ ਹੁੰਦਾ ਪਰਤੀਤ ਹੋ ਰਿਹਾ ਹੈ। ਆਪਣੇ ਸ਼ੁੱਧ ਸੂਖਮ ਅਤੇ ਮੂਲ-ਰੂਪ ਵਿੱਚ ਵਿਚਾਰ ਦੇਸ਼-ਕਾਲ ਤੋਂ ਪਰੇ ਹੈ ਅਤੇ ਜੀਵਨ ਦਾ ਇੱਕ ਸੰਘਟਕ ਹੈ, ਅੰਗ ਹੈ, ਇੱਕ ਹੋਂਦ ਹੈ। ਆਪਣੇ ਵਿਅਕਤ ਰੂਪ ਜਾਂ ਪਰਗਟ ਰੂਪ ਜਾਂ ਸੰਬੰਧ ਮੂਲਕ ਰੂਪ ਵਿੱਚ ਵਿਚਾਰ, ਦੇਸ਼ ਅਤੇ ਕਾਲ ਦੁਆਰਾ ਅਨੁਕੂਲਿਕ ਜਾਂ (Conditioned) ਕੰਡੀਸ਼ਡ ਹੈ। ਸਾਤਵਿਕ, ਰਾਜਸਿਕ ਅਤੇ ਤਾਮਸਿਕ ਰੂਪਾ ਵਿੱਚ ਵਿਚਾਰ, ਇੱਕ ਹੀ ਸਥਾਨ ਉੱਤੇ ਇੱਕ ਹੀ ਸਮੇਂ ਵਿੱਚ, ਵੱਖ ਵੱਖ ਪ੍ਰਭਾਵਾਂ ਅਧੀਨ ਵੱਖ ਵੱਖ ਪ੍ਰਕਾਰ ਦੀ ਹੋ ਜਾਂਦੀ ਹੈ। ਵਿਚਾਰ ਨੂੰ ਭਾਰਤੀ, ਮੱਧ-ਪੂਰਬੀ ਅਤੇ ਯੂਨਾਨੀ ਆਦਿਕ ਨਾਂ ਦੇ ਕੇ ਦੇਸ਼ ਜਾਂ ਸਥਾਨ ਦੇ ਆਧਾਰ ਉੱਤੇ ਇਸ ਦੀ ਵੰਡ ਕਰਨ ਨਾਲੋਂ ਕਿਤੇ ਵੱਧ ਜ਼ਰੂਰੀ ਹੈ ਕਿ ਇੱਕ ਦੇਸ਼ ਦੀ ਵਿਚਾਰਧਾਰਾ ਨੂੰ ਸਾਤਵਿਕਤਾ ਅਤੇ ਰਾਜਸਿਕਤਾ ਦੇ ਆਧਾਰ ਉੱਤੇ ਵੰਡਿਆ ਜਾਵੇ ਅਜਿਹੀ ਵੰਡ ਮਨੁੱਖੀ ਵਿਚਾਰ ਵਿਚਲੀ ਸਰਵ-ਵਿਆਪਕਤਾ ਵੱਲ ਸੰਕੇਤ ਕਰੇਗੀ ਅਤੇ ਵਿਚਾਰ ਦੀ ਸਰਵ-ਵਿਆਪਕਤਾ ਦੇ ਵਿਸ਼ਵਾਸੀ ਮਨੁੱਖ ਲਈ ਆਪਣੇ ਅਸਲੇ ਦੀ ਸਰਵ-ਵਿਆਪਕਤਾ ਦਾ ਅਨੁਭਵ ਕਰ ਸਕਣਾ ਹੁਣ ਨਾਲੋਂ ਕੁਝ ਕੁ ਸੌਖਾ ਹੋ ਜਾਵੇਗਾ: ਕਿਉਂ ਜੁ ਵਿਚਾਰ ਕੇਵਲ ਮਨੁੱਖ ਮਾਤਰ ਦਾ ਹੀ ਨਹੀਂ, ਸਗੋਂ ਜੀਵਨ ਦਾ ਇੱਕ ਸੰਘਟਕ ਹੋ, ਅੰਗ ਹੈ।"
“ਬੇਟੇ, ਆਪਣੇ ਵਿਚਾਰ ਨੂੰ ਜ਼ਰਾ ਹੋਰ ਸਪੱਸਟ ਕਰੋ। ਹੋ ਸਕੇ ਤਾਂ ਕੋਈ ਮਿਸਾਲ ਦੇ ਕੇ ਸਮਝਾਓ, ਪਲੀਜ਼।" ਪਾਪਾ ਦੇ ਮਿੱਤਰ ਨੇ ਆਖਿਆ।
"ਓਹੋ, ਮੈਂ ਤਾਂ ਡਰ ਰਹੀ ਸਾਂ ਕਿ ਪਹਿਲਾਂ ਹੀ ਗੱਲ ਬਹੁਤ ਲੰਮੀ ਹੋ ਗਈ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਵਿਚਾਰ ਨੂੰ ਦੋਸ਼ਾਂ ਅਤੇ ਕੰਮਾਂ ਦੀਆਂ ਵੰਡਾਂ ਵਿੱਚ ਵੰਡਿਆ ਜਾਣਾ ਠੀਕ ਨਹੀਂ। ਅਜਿਹਾ ਹੋਣ ਨਾਲ ਵਿਚਾਰ ਮਨੁੱਖੀ ਸਮਾਜਾ ਵਿਚਲੇ ਵਖੇਵਿਆਂ ਅਤੇ ਵਿਰੋਧਾਂ ਦਾ ਕਾਰਨ ਬਣ ਸਕਦੀ ਹੈ। ਮਨੁੱਖੀ ਸਮਾਜ ਆਪਣੇ ਵਿਸ਼ਵਾਸਾਂ ਨੂੰ ਸੱਚੇ ਅਤੇ ਅਟੱਲ, ਆਪਣੇ ਧਰਮਾਂ ਨੂੰ ਸ੍ਰੇਸ਼ਟ ਅਤੇ ਧੁਰੋਂ ਆਏ, ਆਪਣੀਆਂ ਸੰਸਕ੍ਰਿਤੀਆਂ ਨੂੰ ਪੁਰਾਤਨ ਅਤੇ ਅਮਰ ਆਖ ਕੇ ਇੱਕ ਦੂਜੇ ਨਾਲੋਂ ਸ੍ਰੇਸ਼ਟ ਹੋਣ ਦਾ ਦਾਅਵਾ ਕਰਦੇ ਆਏ ਹਨ। ਇਨ੍ਹਾਂ ਦਾਅਵਿਆਂ ਉੱਤੋਂ ਲੜਦੇ ਝਗੜਦੇ ਵੀ ਰਹੇ ਹਨ। ਅੱਜ ਵੀ ਇਸ ਪ੍ਰਕਾਰ ਦੀ ਸ੍ਰੇਸ਼ਟਤਾ ਦਾ ਖ਼ਿਆਲ ਇੱਕ ਸਮਾਜ ਦੇ ਮੈਂਬਰਾਂ ਵਿੱਚ ਦੂਜੇ ਸਮਾਜ ਦੇ ਮੈਂਬਰਾਂ ਪ੍ਰਤਿ ਘਿਰਣਾ ਦਾ ਕਾਰਨ ਬਣਦਾ ਵੇਖਿਆ ਜਾ ਸਕਦਾ ਹੈ। ਅਸਲ ਵਿੱਚ ਫਲਸਫਿਆਂ, ਧਰਮਾਂ, ਸੰਸਕ੍ਰਿਤੀਆਂ ਅਤੇ ਸਭਿਅਤਾਵਾਂ ਦਾ ਕੌਮੀ ਮਾਣ ਇੱਕ ਹਾਸੋ-ਹੀਣੀ ਗੱਲ ਹੈ। ਇਹ ਸਭ ਮਨੁੱਖੀ ਵਿਚਾਰ ਦੀ ਅਨੁਕੂਲਤਾ ਜਾਂ ਕੰਡੀਸ਼ਨਿੰਗ ਦਾ ਨਤੀਜਾ ਹਨ। ਕੌਮੀ ਦ੍ਰਿਸ਼ਟੀ ਤੋਂ ਵੇਖਿਆਂ ਇਹ ਪ੍ਰਾਪਤੀਆਂ ਪ੍ਰਤੀਤ ਹੁੰਦੀਆਂ ਹਨ। ਮਨੁੱਖੀ ਦ੍ਰਿਸ਼ਟੀਕੋਣ ਤੋਂ ਵੇਖਿਆਂ ਇਹ ਭੌਤਿਕ ਵਿਕਾਸ ਜਾਂ ਐਵੋਲਿਊਸ਼ਨ ਦੀ ਲੰਮੀ-ਚੌੜੀ ਪ੍ਰਕਿਰਿਆ ਦੀਆਂ ਕੜੀਆਂ ਹਨ। ਇਨ੍ਹਾਂ ਨੂੰ ਕੌਮੀ ਪ੍ਰਾਪਤੀਆਂ ਜਾਣ ਕੇ ਇਨ੍ਹਾਂ ਉੱਤੇ ਉਚੇਚਾ ਮਾਣ ਕਰਨਾ ਉਵੇਂ ਹੀ ਹੈ, ਜਿਵੇਂ ਯੂਰਪੀਨ ਕੌਮਾਂ ਆਪਣੀ ਚਮੜੀ ਦੇ ਚਿੱਟੇ ਰੰਗ ਨੂੰ ਭੂਗੋਲਿਕ ਪ੍ਰਭਾਵ ਮੰਨਣ ਦੀ ਥਾਂ ਆਪਣੀ ਸਯਤਨ ਪ੍ਰਾਪਤੀ ਆਖ ਕੇ ਇਸ ਦਾ ਉਚੇਚਾ ਮਾਣ ਕਰਨ...।"
ਮੇਰੀ ਗੱਲ ਲੰਮੀ ਭਾਵੇਂ ਹੋ ਗਈ ਸੀ, ਪਰ ਸਮਾਪਤ ਅਜੇ ਨਹੀਂ ਸੀ ਹੋਈ। ਇਸ ਬੈਠਕ ਵਿੱਚ ਨਵੇਂ ਸ਼ਾਮਲ ਹੋਏ ਵਿਅਕਤੀ ਦੀ ਧਰਮ ਪਤਨੀ ਨੇ, ਮੇਰੀ ਗੱਲ ਨੂੰ ਵਿੱਚੋਂ ਹੀ ਟੈਕ ਕੇ ਆਖਿਆ, "ਪ੍ਰੰਤੂ ਅਜਿਹਾ ਮਾਣ ਕੀਤਾ ਜਾਂਦਾ ਹੈ ਅਤੇ ਇਉਂ ਹੋਣਾ ਕੁਦਰਤੀ ਹੈ।"
"ਤੁਸਾਂ ਠੀਕ ਆਖਿਆ ਹੈ। ਮੈਂ ਵੀ ਇਹੋ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਕੋਈ ਕੰਮ ਆਪਣੇ ਰੰਗ ਨੂੰ ਪ੍ਰਾਪਤੀ ਜਾਣ ਕੇ ਉਸ ਦਾ ਮਾਣ ਕਰਦੀ ਹੋਈ ਸਿਆਣੀ ਨਹੀਂ ਆਖੀ ਜਾ ਸਕਦੀ, ਉਵੇਂ ਹੀ ਸਭਿਆਤਾਵਾਂ, ਸੰਸਕ੍ਰਿਤੀਆਂ ਅਤੇ ਛਲਸਫ਼ਿਆਂ ਦਾ ਕੌਮੀ ਮਾਣ ਵੀ ਸਿਆਣਪ ਵਾਲੀ ਗੱਲ ਨਹੀਂ। ਇਸ ਕਿਰਿਆ ਦੇ 'ਕੀਤੇ ਜਾਣ' ਅਤੇ 'ਕੁਦਰਤੀ ਹੋਣ' ਦਾ ਇਹ ਭਾਵ ਨਹੀਂ ਕਿ ਇਹ 'ਠੀਕ' ਵੀ ਹੈ ਜਾ 'ਸਿਆਣੀ' ਗੱਲ ਵੀ ਹੈ। ਮਨੁੱਖ ਦੇ ਆਪਣੇ ਸੁਭਾਅ ਵਿੱਚ ਹੀ ਕਿੰਨਾ ਕੁਝ ਅਜਿਹਾ ਹੈ ਜਿਹੜਾ ਕੁਦਰਤੀ ਹੈ, ਪਰ ਮਨੁੱਖ ਦੇ ਸਮਾਜਿਕ ਜੀਵਨ ਦੀ ਸੁੰਦਰਤਾ ਦਾ ਵਿਰੋਧੀ ਹੈ। ਮਨੁੱਖ ਸਦਾ ਤੋਂ ।"
"ਮੁਆਫ਼ ਕਰਨਾ, ਆਪਣੇ ਕੌਮੀ ਗੌਰਵ ਦਾ ਤਿਆਗ ਕਿਸੇ ਤਰ੍ਹਾਂ ਵੀ ਸੁੰਦਰਤਾ ਵਾਲੀ ਗੱਲ ਨਹੀਂ ਆਖੀ ਜਾ ਸਕਦੀ। ਇਸ ਗੌਰਵ ਤੋਂ ਸਿਵਾ ਸਾਡੇ ਕੋਲ ਹੈ ਹੀ ਕੀ ? ਇਸ ਨੂੰ ਹੱਥ ਦੇ ਕੇ ਸਾਡੇ ਕੋਲ ਰਹਿ ਕੀ ਜਾਵੇਗਾ ? ਇਸ ਗੋਰਵ ਦਾ ਸਦਕਾ ਹੀ ਕੌਮਾਂ ਅੱਗੇ ਵਧਦੀਆਂ ਹਨ ਅਤੇ ਕੌਮਾਂ ਦੇ ਅੱਗੇ ਵਧਣ ਦਾ ਭਾਵ ਹੈ ਸਮੁੱਚੀ ਮਨੁੱਖਤਾ ਦਾ ਅੱਗੇ ਵਧਣਾ।"
ਪਾਪਾ ਵਿੱਚੋਂ ਹੀ ਬੋਲ ਪਏ, "ਵੇਖ ਬੀਬਾ, ਤੁਸੀਂ ਦੋਵੇਂ ਹੀ ਆਪੋ ਆਪਣੇ ਥਾਂ ਸੱਚੀਆਂ ਹੋ, ਪਰ ਇਹ ਗੱਲ ਨਾ ਭੁੱਲ ਕਿ ਅਸੀਂ ਸਪਾਰਟਾ ਦੇ ਵਿਧਾਨ ਦੀ ਗੱਲ ਕਰ ਰਹੇ ਹਾਂ।"
"ਕੁਝ ਖਾਣ-ਪੀਣ ਵੱਲ ਧਿਆਨ ਕਰਨਾ ਚਾਹੀਦਾ ਹੈ। ਗੱਲਾਂ ਨਾਲ ਢਿੱਡ ਨਹੀਂ ਭਰਨਾ।" ਇਹ ਚਾਚਾ ਜੀ ਦੀ ਆਵਾਜ਼ ਸੀ।
"ਚਾਚਾ ਜੀ, ਜਿੰਨਾ ਚਿਰ ਪਤੰਗਾਂ ਉਡਾਉਣ ਵਾਲੇ ਮੁੜ ਨਹੀਂ ਆਉਂਦੇ, ਓਨਾ ਚਿਰ ਤਾਂ ਉਡੀਕਣਾ ਹੀ ਪਵੇਗਾ। ਜਾਂ ਉੱਠੋ ਅਤੇ ਜਾ ਕੇ ਸੱਦ ਲਿਆਓ ਉਨ੍ਹਾਂ ਨੂੰ ਅਸੀਂ ਓਨ ਚਿਰ ਵਿੱਚ ਗਲੀਚਾ ਖਿੱਚ ਕੇ ਛਾਵੇਂ ਕਰ ਲੈਂਦੇ ਹਾਂ। ਗਲੀਚਾ ਛਾਵੇਂ ਕਰਦਿਆ ਅਸਾਂ ਵੇਖਿਆ ਕਿ ਜਿਥੇ ਮਾਤਾ ਜੀ, ਚਾਚੀ ਜੀ ਅਤੇ ਉਨ੍ਹਾਂ ਦੀਆਂ ਲੜਕੀਆਂ ਸੁੱਤੀਆਂ ਹੋਈਆਂ ਸਨ, ਉਸ ਗਲੀਚੇ ਉੱਤੇ ਛਾਂ ਆ ਚੁੱਕੀ ਸੀ। ਉਹ ਆਪਣੇ ਢੰਗ ਨਾਲ ਪਿਕਨਿਕ ਦਾ ਆਨੰਦ ਲੈ ਰਹੀਆਂ ਸਨ। ਚਾਚਾ ਜੀ ਇਹ ਆਖ ਕੇ ਮੁੜ ਗਲੀਚੇ ਉੱਤੇ ਬੈਠ ਗਏ, 'ਚੱਲ ਆਪੇ ਆ ਜਾਣਗੇ।' ਏਥੋਂ ਉੱਠ ਕੇ ਜਾਣਾ ਔਖਾ ਹੈ। ਕੰਨ-ਰਸ ਬੁਰੀ ਬਲਾ ਹੈ; ਪਰ ਹੁਣ ਮੈਂ ਕੁਝ ਕਹਿਣਾ ਵੀ ਚਾਹੁੰਦਾ ਹਾਂ-
"ਇਸ ਬੱਚੀ ਦੀ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਕੌਮੀ ਗੌਰਵ ਦਾ ਤਿਆਗ ਕਰ ਕੇ ਸਾਡੇ ਕੋਲ ਕੁਝ ਨਹੀਂ ਰਹਿ ਜਾਵੇਗਾ। ਸਾਡੇ ਕੋਲ ਇਸ ਗੌਰਵ ਤੋਂ ਸਿਵਾ ਹੈ ਹੀ ਕੁਝ ਨਹੀਂ। ਇਹ ਬਹੁਤ ਵੱਡਾ ਦੁਖਾਂਤ ਹੈ। ਕੌਮੀ ਗੌਰਵ ਵਿੱਚ ਮਿਲੀ ਪ੍ਰੇਰਨਾ ਨੇ ਮਨੁੱਖੀ ਸਮਾਜਾਂ ਨੂੰ ਜੰਗਾਂ, ਜਿੱਤਾਂ, ਮੁਲਕਗੀਰੀਆਂ, ਤਬਾਹੀਆਂ, ਬੋ-ਹੁਰਮਤੀਆਂ ਅਤੇ ਸ਼ਰਮਸਾਰੀਆਂ ਵੱਲ ਵਧਾਇਆ ਹੈ। ਮਨੁੱਖੀ ਜੀਵਨ ਵਿੱਚ ਜੋ ਕੁਝ ਸੁੰਦਰ ਹੈ, ਜਿਸ ਦੇ ਕਾਰਨ ਮਨੁੱਖ ਮਾਤਰ ਦਾ ਸਿਰ ਉੱਚਾ ਹੈ, ਉਹ ਕੌਮੀ ਗੌਰਵ ਵਿੱਚੋਂ ਨਹੀਂ ਉਪਜਿਆ, ਉਹ ਵਿਕਸਿਆ ਹੈ, ਉਹ ਸ੍ਰਿਸ਼ਟੀ ਦੀ ਸੁਭਾਵਕ ਅਭਿਵਿਅੰਜਨਾ ਹੈ। ਮੈਂ ਨੀਰਜ ਨੂੰ ਸਲਾਹ ਦਿਆਂਗਾ ਕਿ ਉਹ ਇਸ ਦ੍ਰਿਸ਼ਟੀ ਤੋਂ ਆਪਣੇ ਵਿਚਾਰਾਂ ਦੀ ਆਪ ਪੜਤਾਲ ਕਰੇ ਤਾਂ ਚੰਗਾ ਹੈ।"
ਨੀਰਜ ਚੁੱਪ ਕਰ ਕੇ ਬੈਠੀ ਨਾ ਰਹਿ ਸਕੀ, "ਅਸਾਂ ਹੁਣੇ ਸੁਣਿਆ ਹੈ ਕਿ ਸਪਾਰਟਾ ਦੇ ਲੋਕਾਂ ਦੇ ਜੀਵਨ ਵਿੱਚ ਆਖ਼ਰਾਂ ਦੀ ਜਾਂਗਲੀਅਤ ਸੀ । ਜੰਗ ਲਈ ਕੁਝ ਲੋਕਾਂ ਨੂੰ ਵਿਹਲੇ
ਕਰ ਛੱਡਣਾ, ਹੋਲਟਾਂ ਨੂੰ ਪਸ਼ੂਆਂ ਵਾਂਗ ਵਰਤਣਾ ਅਤੇ ਮਾਰਨਾ, ਇਸਤ੍ਰੀਆਂ ਨੂੰ ਪਰ-ਪੁਰਸ਼ਾਂ ਨਾਲ ਸੰਜੋਗ ਦੀ ਖੁੱਲ੍ਹ ਦੇਣੀ ਇਤਿਆਦਿਕ ਅਸਭਿਅ ਅਤੇ ਨਿਰਲੱਜਤਾ ਵਾਲੇ ਨੇਮਾਂ ਭਰੇ ਸਮਾਜ ਦੇ ਟਾਕਰੇ ਵਿੱਚ ਜੇ ਆਪਣੇ ਪੁਰਾਤਨ ਭਾਰਤੀ ਜੀਵਨ ਉੱਤੇ ਗੋਰਵ ਕੀਤਾ ਜਾਵੇ ਤਾਂ ਕੀ ਬੁਰਾਈ ਹੈ ?"
"ਕੇਵਲ ਇਹ ਕਿ ਕੌਮੀ ਵੰਡਾਂ ਵਿੱਚ ਵੰਡੀ ਹੋਈ ਸੋਚ ਕੌਮੀ ਗੌਰਵ ਦੀ ਪੱਟੀ ਬੰਨ੍ਹ ਲੈਣ ਕਰਕੇ ਆਪਣੀ ਕੰਮੀ ਸੋਚ ਦਾ ਸਹੀ ਮੁਲਾਂਕਣ ਨਹੀਂ ਕਰ ਸਕਦੀ। ਭਾਰਤੀ ਸਮਾਜ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਦੀਆਂ ਵੱਡਾਂ ਵਿੱਚ ਠੀਕ ਉਵੇਂ ਹੀ ਵੰਡਿਆ ਹੋਇਆ ਸੀ, ਜਿਵੇਂ ਸਪਾਰਟਾ। ਖੱੜ੍ਹੀਆਂ ਨੂੰ ਜੰਗਾਂ-ਯੁੱਧਾਂ ਲਈ ਓਵੇਂ ਹੀ ਰਾਖਵੇਂ ਰੱਖਿਆ ਗਿਆ ਸੀ. ਜਿਵੇਂ ਸਪਾਰਟਾ ਦੇ ਨਾਗਰਿਕਾਂ ਜਾਂ ਪਿਰੀਓਸੀਆਂ ਨੂੰ । ਵੈਸ਼ ਜੇ ਦਾਸ ਨਹੀਂ ਸਨ ਤਾਂ ਦਾਸਾਂ ਨਾਲ ਬਹੁਤੇ ਚੰਗੇ ਵੀ ਨਹੀਂ ਸਨ, ਪਰ ਬੂਦਰਾਂ ਦੀ ਹਾਲਤ ਸਪਾਰਟਾ ਦੇ ਓਲਟਾਂ ਨਾਲੋਂ ਨਾ ਉਦੋਂ ਚੰਗੀ ਸੀ, ਨਾ ਅੱਜ ਚੰਗੀ ਹੈ। ਅਛੂਤ ਬਣਾ ਕੇ ਰੱਖੇ ਹੋਏ ਸੂਦਰਾਂ ਨੂੰ ਵਾਧੂ ਸਮਝ ਕੇ ਮਾਰ ਦਿੱਤੇ ਗਏ ਹੋਲਟਾਂ ਨਾਲੋਂ ਬਹੁਤੇ ਖ਼ੁਸ਼ਕਿਸਮਤ ਮੰਨਣ ਨੂੰ ਮੈਂ ਤਿਆਰ ਨਹੀਂ। ਜਿਸ ਨੂੰ ਪਰ-ਪੁਰਬ ਨਾਲ ਸੰਜੋਗ ਕਹਿੰਦੇ ਹਾਂ, ਉਸ ਨੂੰ 'ਨਿਯੋਗ' ਕਹਿ ਕੇ ਸਮਾਜਿਕ ਪਰਵਾਨਗੀ ਦੇਣ ਦੀ ਲੋੜ ਭਾਰਤੀ ਸਮਾਜ ਨੇ ਵੀ ਮਹਿਸੂਸ ਕੀਤੀ ਸੀ, ਸੰਤਾਨ ਉਤਪਤ ਕਰਨ ਨੂੰ ਇੱਕ ਰਿਣ ਚੁਕਾਉਣਾ, ਕਹਿ ਕੇ ਹੋ ਸਕਦਾ ਹੈ, ਅਸਲ ਵਿੱਚ ਜੰਗ ਦੀ ਭੱਠੀ ਲਈ ਬਾਲਣ ਦਾ ਪ੍ਰਬੰਧ ਕੀਤਾ ਜਾਣਾ ਹੀ ਮਨੋਰਥ ਹੋਵੇ। ਇਸਤੀ-ਮਨ ਵਿੱਚ ਦਇਆ, ਕਰੁਣਾ ਅਤੇ ਮਮਤਾ ਆਦਿਕ ਕੋਮਲ ਭਾਵਾਂ ਦਾ ਦਮਨ ਕਰ ਕੇ ਉਸ ਵਿੱਚ ਘਿਰਣਾ ਅਤੇ ਕਠੋਰਤਾ ਆਦਿਕ ਦੇ ਸੰਚਾਰ ਦੀਆਂ ਕਥਾਵਾਂ ਨਾਲ ਸਾਡਾ ਆਪਣਾ ਇਤਿਹਾਸ ਵੀ ਭਰਿਆ ਪਿਆ ਹੈ। ਜੰਗ ਵਿੱਚੋਂ ਪਿੱਠ ਵਿਖਾ ਕੇ ਆਏ ਭਰਾਵਾਂ, ਪੁੱਤਾਂ ਅਤੇ ਪਤੀਆਂ ਨੂੰ ਤਾਹਨੇ ਦੰਦੀਆਂ ਅਤੇ ਚੂੜੀਆਂ ਪਹਿਨਣ ਨੂੰ ਆਖਦੀਆਂ ਇਸਤ੍ਰੀਆਂ ਹਰ ਸਭਿਅ ਸਮਾਜ ਦੇ ਇਤਿਹਾਸ ਦਾ ਗੌਰਵ ਭਰਪੂਰ ਹਿੱਸਾ ਹਨ। ਕੌਮੀ ਗੌਰਵ ਦੇ ਬੰਧਨਾਂ ਤੋਂ ਮੁਕਤ ਹੋ ਚੁੱਕੀ ਸੋਚ ਲਈ ਨਾ ਪਲੇਟੇ ਖਿਮਾ ਯੋਗ ਹਨ ਅਤੇ ਨਾ ਹੀ ਵੇਦ ਵਿਆਸ ਅਭੁੱਲ ਹਨ। ਅਸੀਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਹੋਏ ਲੋਕਾਂ ਪ੍ਰਤਿ, ਇਸ ਲਈ ਪੱਖਪਾਤੀ ਕਿਉਂ ਹੋਈਏ ਕਿ ਉਹ ਉਸ ਦੇਸ਼ ਵਿੱਚ ਪੈਦਾ ਹੋਏ ਜਿਸ ਵਿੱਚ ਅਸੀਂ ਪੈਦਾ ਹੋਏ ਹਾਂ, ਜਦ ਕਿ ਆਪਣੇ ਸਮਕਾਲੀਆਂ ਅਤੇ ਸੰਬੰਧੀਆਂ ਪ੍ਰਤਿ ਸਾਡਾ ਵਤੀਰਾ ਈਰਖਾ ਅਤੇ ਘਿਰਣਾ ਦੀ ਉਪਜ ਹੁੰਦਾ ਹੈ। ਮੈਂ ਤਾਂ ਏਹੋ ਸਲਾਹ ਦੇਵਾਂਗੀ ਕਿ ਸੋਚ ਨੂੰ ਦੇਸ਼-ਕਾਲ ਤੋਂ ਪਰੇ ਦੀ ਚੀਜ਼ ਮੰਨਦਿਆਂ ਹੋਇਆ ਕੌਮੀ ਗੌਰਵ ਦਾ ਆਧਾਰ ਨਾ ਬਣਨ ਦਿੱਤਾ ਜਾਵੇ। ਇਸ ਨੂੰ ਮਨੁੱਖ ਦਾ ਸਾਂਝਾ ਵਿਰਸਾ ਸਮਝਿਆ ਜਾਵੇ। ਕੌਮੀ ਗੌਰਵ ਦੇ ਸਿੱਕਿਆ ਵਿੱਚ ਮੁੱਲ ਤਾਰੇ ਬਿਨਾਂ ਮਨੁੱਖੀ ਗੌਰਵ ਦਾ ਹੀਰਾ ਹੱਥ ਨਹੀਂ ਆ ਸਕਦਾ।"
ਪਾਪਾ ਨੇ ਤਾਲੀਆਂ ਦੀ ਪਹਿਲ ਕੀਤੀ। ਸਾਰਿਆਂ ਨੇ ਤਾਲੀਆਂ ਦੀ ਗੂੰਜ ਪਾ ਦਿੱਤੀ। ਪਾਰਕ ਵਿੱਚ ਤੁਰੇ ਫਿਰਦੇ ਲੋਕ ਸਾਡੇ ਵੱਲ ਵੇਖ ਕੇ ਮੁਸਕਰਾ ਦੇ ਅਗੋਰੇ ਤੁਰਦੇ ਗਏ। ਅਸਾਂ ਦੋਵੇਂ ਗਲੀਚੇ ਲਾਗੂ-ਲਾਗ ਕਰ ਕੇ ਵਿਛਾ ਲਏ। ਪਤੰਗ-ਬਾਜ ਵਾਪਸ ਆ ਚੁੱਕੇ ਸਨ, ਥੱਕੇ ਹੋਏ ਅਤੇ ਭੁੱਖੇ। ਪਾਪਾ ਨੇ ਆਖਿਆ, "ਆਓ, ਹੁਣ ਵੇਖੀਏ ਸਾਡੀ ਸੁਨੇਹਾ ਨੇ ਬਹੁ-ਭੋਜ ਵਿੱਚ ਕੀ ਕੁਝ ਬਣਾਇਆ ਹੈ ਅਤੇ ਕਿਸ ਕਮਾਲ ਨੂੰ ਹੱਥ ਲਾਇਆ ਹੈ।" ਜਿਵੇਂ ਜਿਵੇਂ ਖਾਣ-ਪੀਣ ਦਾ ਸਾਮਾਨ ਖੁੱਲ੍ਹਦਾ ਗਿਆ, ਤਿਵੇਂ ਤਿਵੇਂ ਮੈਨੂੰ ਪਤਾ ਲੱਗਦਾ ਗਿਆ ਕਿ ਤੇਰੇ ਜੀਜਾ ਜੀ ਅਤੇ ਮਾਤਾ ਜੀ ਨੇ ਮੈਨੂੰ ਪੈਕਿੰਗ ਦੇ ਕੰਮੇਂ ਹਟਾ ਕੇ ਇਹ ਕੌਮ ਆਪ ਕਿਉਂ ਸੰਭਾਲਿਆ ਸੀ। ਅਜਿਹੀ ਕੋਈ ਚੀਜ਼ ਸਾਮਾਨ ਵਿੱਚੋਂ ਗੈਰ-ਹਾਜ਼ਰ ਨਹੀਂ ਸੀ, ਜਿਸ ਦੀ ਲੋੜ ਪੈ ਸਕਣ
ਦੀ ਜ਼ਰਾ ਵੀ ਸੰਭਾਵਨਾ ਸੀ। ਥਾਲੀਆਂ, ਕੋਲੀਆਂ, ਚਮਚੇ, ਲੂਣ, ਮਿਰਚ, ਮਸਾਲਾ, ਸਲਾਦ ਕੱਟਣ ਲਈ ਛੁਰੀਆਂ, ਹੱਥ ਧੋਣ ਲਈ ਸਾਬਣ ਅਤੇ ਤੌਲੀਏ, ਪੀਣ ਲਈ ਢੇਰ ਸਾਰਾ ਪਾਣੀ, ਜੁਨੇ ਬਰਤਨ ਸਾਂਭਣ ਲਈ ਪਲਾਸਟਿਕ ਦੇ ਬੈਗ, ਤਿੰਨ ਥਰਮੋਸ ਬੋਤਲਾਂ ਵਿੱਚ ਉਬਾਲ ਕੇ ਲਿਆਂਦਾ ਹੋਇਆ ਚਾਹ ਦਾ ਪਾਣੀ, ਕੱਪ, ਚੀਨੀ, ਦੁੱਧ ਆਦਿਕ, ਸਭ ਕੁਝ। ਆਚਾਰ, ਚਟਨੀਆਂ ਅਤੇ ਜੈਮ ਆਦਿਕ ਵੀ ਹੈ ਸੀ ਅਤੇ ਨਾਲ ਹੀ ਇੱਕ ਡਬਲ ਰੋਟੀ ਵੀ। ਇੱਕ ਆਈਸ ਬਾਕਸ ਅੰਥਾਂ ਦਾ ਭਰਿਆ ਹੋਇਆ ਸੀ। ਇਹ ਅੰਬ ਰਾਤ ਭਰ ਫ਼ਿਜ ਵਿੱਚ ਰੱਖ ਕੇ ਠੰਢੇ ਕਰ ਲਏ ਗਏ ਸਨ। ਇਹ ਲੋਕ ਵੀ ਤੇਰੇ ਸੁਮੀਤ ਅਤੇ ਪ੍ਰੋਫੈਸਰ ਅੰਕਲ ਵਾਂਗ ਹੀ ਅੰਬਾਂ ਦੇ ਸ਼ੌਕੀਨ ਹਨ। ਆਲੂ ਟਿੱਕੀਆਂ ਦਾ ਸੁਆਦ ਇਨ੍ਹਾਂ ਨੂੰ ਮੈਂ ਪਾ ਦਿਆਂਗੀ। ਉਸ ਅਖੌਤੀ ਬਹੁ-ਭੇਜ ਵਿੱਚ ਵੀ ਆਲੂ-ਟਿੱਕੀਆਂ ਬਣਾ ਕੇ ਲੈ ਗਈ ਸਾਂ। ਸਾਮਾਨ ਵਿੱਚੋਂ ਚਾਹ ਪੀਣ ਲਈ ਮੰਗ ਅਤੇ ਪਾਣੀ ਪੀਣ ਲਈ ਗਲਾਸ ਕੱਢਦਿਆਂ ਮੈਂ ਮਾਤਾ ਜੀ ਨੂੰ ਪੁੱਛਿਆ, "ਇਹ ਮੱਗ ਜੁ ਹੈਸਨ, ਗਲਾਸਾਂ ਦੀ ਕੀ ਲੋੜ ਸੀ ਮਾਤਾ ਜੀ ? ਮੰਗਾਂ ਵਿੱਚ ਹੀ ਪਾਣੀ ਪੀ ਲੈਂਦੇ।"
ਉਨ੍ਹਾਂ ਨੇ ਹੱਸ ਕੇ ਆਖਿਆ, "ਗਲਾਸਾਂ ਵਿੱਚ ਚਾਹ ਵੀ ਤਾਂ ਪੀ ਸਕਦੇ ਸਾਂ, ਪਰ ਪੇਟੇ ਸੜਨ ਦਾ ਡਰ ਸੀ। ਹੁਣ ਤੂੰ ਇਹ ਵੀ ਆਖੇਂਗੀ ਕਿ ਵੱਡੇ ਚਮਚ ਜੁ ਹਨ, ਟੀ ਸਪੂਨ ਕਿਉਂ ਲਿਆਂਦੇ ? ਇਹ ਸਭ ਕੁਝ ਲਿਆਉਣ ਵਿੱਚ ਖੇਚਲ ਘੱਟ ਹੁੰਦੀ ਹੈ ਅਤੇ ਆਨੰਦ ਜ਼ਿਆਦਾ ਹੁੰਦਾ ਹੈ। ਸਾਮਾਨ ਬਿਨਾਂ ਪਿਕਨਿਕ ਇੱਕ ਮਜਬੂਰੀ ਜਿਹੀ ਜਾਪਣ ਲੱਗ ਪੈਂਦੀ ਹੈ। ਫਿਰ ਅੱਜ ਦਾ ਹਰ ਘਾਟਾ ਬਹੁ-ਭੇਜ ਦਾ ਇਤਿਹਾਸਕ ਘਾਟਾ ਬਣ ਜਾਣਾ ਸੀ।"
ਬਾਹਰਲੀ ਧੁੱਪ ਅਤੇ ਅੰਦਰਲੀ ਭੁੱਖ ਦੋਵੇਂ ਚਮਕੀਆਂ ਹੋਈਆਂ ਸਨ। ਪ੍ਰੇਸਣ ਦੀ ਜਿੰਮੇਵਾਰੀ ਮੇਰੀ ਸੀ। ਤੇਰੇ ਜੀਜਾ ਜੀ ਅਤੇ ਉਨ੍ਹਾਂ ਦਾ ਛੋਟਾ ਵੀਰ ਮੇਰੀ ਸਹਾਇਤਾ ਕਰ ਰਹੇ ਸਨ। ਇੱਕ ਵੱਡੀ ਸਾਰੀ ਟ੍ਰੇ ਵਿੱਚ ਆਲੂ-ਟਿੱਕਆਂ ਰੱਖ ਕੇ ਸਾਰਿਆਂ ਨੂੰ ਆਪਣੀ ਸਹਾਇਤਾ ਆਪ ਕਰਨ ਲਈ ਆਖ ਦਿੱਤਾ। ਜਿਸ ਤੇਜ਼ੀ ਨਾਲ ਟ੍ਰੇ ਵਿੱਚ ਪਈਆਂ ਟਿੱਕੀਆਂ ਨੂੰ 'ਉੜਦੂ' ਲੱਗਾ ਉਸ ਵੱਲ ਵੇਖ ਕੇ ਮੈਂ ਡਰ ਗਈ ਕਿ ਇੱਕ ਤਾਂ ਟਿੱਕੀਆਂ ਥੁੜ ਜਾਣੀਆਂ ਸਨ, ਦੂਜੇ ਟਿੱਕੀਆਂ ਨਾਲ ਰੱਜ ਜਾਣ ਕਾਰਨ ਮੇਰਾ ਬਣਾਇਆ ਹੋਇਆ ਜ਼ਰਦਾ, ਦਹੀਂ-ਭੱਲੋ, ਛੋਲੇ-ਭਠੂਰੇ ਅਤੇ ਮੈਂਗੋ ਆਈਸ ਕ੍ਰੀਮ ਆਦਿਕ ਸਭ ਕੁਝ ਪਿਆ ਰਹਿ ਜਾਣਾ ਸੀ: ਪਰੰਤੂ ਅਜਿਹਾ ਕੁਝ ਨਾ ਹੋਇਆ। ਆਲੂ-ਟਿੱਕੀਆਂ ਨੂੰ ਆਪੋ ਆਪਣੀਆਂ ਪਲੇਟਾਂ ਵਿੱਚ ਰੱਖ ਕੇ ਮੇਰੀ ਬਣਾਈ ਚਟਣੀ ਨਾਲ ਜਿਨ੍ਹਾਂ ਸੁਆਦਾਂ, ਸਤਿਕਾਰਾਂ, ਤਾਰੀਫ਼ਾਂ ਅਤੇ ਭੁੱਖਾਂ ਨਾਲ ਖਾਧਾ ਗਿਆ, ਉਨ੍ਹਾਂ ਨੇ ਮੇਰੀ ਮਿਹਨਤ ਨੂੰ ਸਫਲ ਕਰ ਦਿੱਤਾ। ਵਿਸ਼ੇਸ਼ ਕਰਕੇ ਪਾਪਾ ਅਤੇ ਉਨ੍ਹਾ ਦੇ ਮਿੱਤਰ ਦੇ ਖਾਣ ਅਤੇ ਸਲਾਹੁਣ ਵਿੱਚ ਕੁਝ ਅਜਿਹਾ ਜਾਦੂ ਸੀ ਕਿ ਮੈਂ ਕੁਝ ਚਿਰ ਲਈ ਸਨੇਹਾ ਤੋਂ ਅੰਨ-ਪੂਰਣਾ ਬਣਦੀ ਅਨੁਭਵ ਕਰਨ ਲੱਗੀ। ਮੇਰੇ ਅੰਦਰਲੀ ਇਸਤ੍ਰੀ ਆਪਣੇ ਗੌਰਵ ਦੀ ਅੰਤਲੀ ਉਚਾਈ ਉੱਤੇ ਜਾ ਬੈਠੀ ਸੀ। ਮੈਂ ਮਨ ਹੀ ਮਨ ਕਹਿ ਰਹੀ ਸਾਂ ਕਿ ਰਸੋਈ-ਘਰ ਨਿਸਚੇ ਹੀ ਇਸਤ੍ਰੀ ਦਾ ਸਾਧਨਾ-ਸਥਾਨ ਹੈ, ਤਪੋ-ਵਨ ਹੈ।
ਆਪਣੀ ਸਿੱਖਿਆ ਅਨੁਸਾਰ ਮੈਂ ਆਲ-ਟਿੱਕੀਆਂ ਅਤੇ ਚਟਣੀ ਭੁੱਖ ਚਮਕੌਣ ਲਈ ਬਣਾਈਆਂ ਸਨ। ਇਵੇਂ ਹੀ ਹੋਇਆ। ਪੰਜ-ਸੱਤ ਮਿੰਟਾਂ ਪਿੱਛੋਂ ਹੀ ਚਾਚਾ ਜੀ ਨੇ ਆਖਿਆ,
"ਲਿਆਓ ਬਈ, ਦਿਓ ਕੁਝ ਖਾਣ ਨੂੰ । ਤੁਸੀਂ ਤਾਂ ਚੁੱਪ ਹੀ ਕਰ ਗਏ ਹੋ।" ਮਾਤਾ ਜੀ ਨੇ ਆਖਿਆ, "ਮੈਨੂੰ ਪਤਾ ਹੈ ਕਿ ਕਈਆਂ ਨੇ ਦਹੀਂ-ਭੱਲੇ ਅਤੇ ਕਰਦਾ ਪਹਿਲਾਂ ਖਾਣਾ ਹੈ ਅਤੇ ਕਈਆਂ ਨੇ ਛੋਲੇ-ਭਠੂਰੇ। ਆਹ ਪਿਆ ਸਭ ਕੁਝ, ਹੋ ਜਾਓ ਸ਼ੁਰੂ,
ਪਰ ਜ਼ਰਾ ਸਬਰ ਨਾਲ।"
ਜਰਦੇ ਵਾਲੇ ਪਤੀਲੇ ਉੱਤੋਂ ਢੱਕਣ ਲਾਹੇ ਜਾਣ ਉੱਤੇ ਮਾਤਾ ਜੀ ਨੇ ਆਖਿਆ, “ਸ਼ਾਬਾਸ਼, ਮੇਰੀਏ ਧੀਏ। ਮੈਨੂੰ ਭਰੋਸਾ ਹੋ ਗਿਆ ਹੈ ਕਿ ਮੈਂ ਆਪਣੀ ਰਸੋਈ ਦਾ ਚਾਰਜ ਤੈਨੂੰ ਸੌਂਪ ਕੇ ਸੁਰਖਰੂ ਹੋ ਜਾਵਾਂਗੀ। ਤੇਰੇ ਪਾਪਾ ਦੇ ਪਿਤਾ ਜੀ ਮੈਨੂੰ ਕਹਿੰਦੇ ਹੁੰਦੇ ਸਨ, "ਪੁੱਤਰ, ਤੇਰੇ ਮਗਰੋਂ ਰਸੋਈ ਵਿੱਚ ਬੇ-ਰੌਣਕੀ ਹੋ ਜਾਣ ਦਾ ਡਰ ਹੈ। ਤੂੰ ਮੇਰੀ ਰਸੋਈ ਦਾ ਸ਼ਿੰਗਾਰ
ਤਾਰੀਫ਼ਾਂ ਹੋ ਰਹੀਆਂ ਸਨ, ਮੇਰੇ ਪਕਾਏ ਭੋਜਨ ਦੀਆਂ ਅਤੇ ਮੈਂ ਯਕੀਨ ਨਾਲ ਜਾਣਦੀ ਸਾਂ ਕਿ ਇਹ ਸੱਚੀਆਂ ਹਨ। ਮੈਂ ਕਿਸੇ ਭੇਜਨ ਨੂੰ ਚੱਖ ਕੇ ਨਹੀਂ ਸੀ ਵੇਖਿਆ ਅਜੇ। ਮਾਤਾ ਜੀ ਲਈ ਇੱਕ ਥਾਲੀ ਪ੍ਰੋਸ ਕੇ ਉਨ੍ਹਾਂ ਅੱਗੇ ਰੱਖੀ। ਅਤਿਅੰਤ ਸ਼ਰਧਾ ਅਤੇ ਚਾਅ ਨਾਲ ਉਨ੍ਹਾਂ ਨੇ ਖਾਣਾ ਅਰੰਭ ਕਰਨ ਤੋਂ ਪਹਿਲਾਂ ਸਾਰਿਆਂ ਵੱਲ ਵੇਖਿਆ। ਉਨ੍ਹਾਂ ਦੀ ਖ਼ੁਸ਼ੀ ਚਿੰਤਾ ਵਿੱਚ ਬਦਲ ਗਈ। ਬਾਕੀ ਸਭ ਖਾਣ ਵਿੱਚ ਮਸਰੂਫ਼ ਸਨ। ਮੈਂ ਮਾਤਾ ਜੀ ਦੀ ਹਾਲਤ ਨੂੰ ਵੇਖ ਰਹੀ ਸਾਂ। ਮੈਂ ਪੁੱਛਿਆ, "ਮਾਤਾ ਜੀ, ਕੀ ਗੱਲ ਹੋ ?"
"ਨੀਰਜ ਤੇ ਕਮਲ ਕਿੱਥੇ ਹਨ?"
ਮੈਂ ਏਧਰ-ਓਧਰ ਵੇਖਿਆ। ਉਹ ਦੋਵੇਂ ਕਿਧਰੇ ਨਾ ਦਿਸੇ। ਮੈਂ ਮਾਤਾ ਜੀ ਨੂੰ ਆਖਿਆ, "ਤੁਸੀ ਖਾਓ, ਮੈਂ ਇਨ੍ਹਾ ਨੂੰ ਕਹਿੰਦੀ ਹਾਂ ਜ਼ਰਾ ਪਤਾ ਕਰਨ।"
"ਜ਼ਰਾ ਹੌਲੀ ਨਾਲ, ਇੱਕ ਪਾਸੇ ਕਰ ਕੇ ਆਖੀਂ। ਸਾਰਿਆਂ ਦਾ ਮਜ਼ਾ ਕਿਰਕਿਰਾ ਨਾ ਹੋਵੇ।"
ਮੈਂ ਇਵੇਂ ਹੀ ਕੀਤਾ। ਇਹ ਪਲੇਟ ਹੱਥ ਵਿੱਚ ਪਕੜੀ, ਖਾਂਦੇ ਖਾਂਦੇ ਇੱਕ ਪਾਸੇ ਚਲੇ ਗਏ। ਏਧਰ ਸਾਰੇ ਜਣੇ ਆਪਣੇ ਧਿਆਨ ਭੋਜਨ ਦਾ ਆਨੰਦ ਮਾਣਦੇ ਰਹੇ। ਮੈਂ ਵੀ ਖਾਣ ਬੈਠ ਗਈ ਅਤੇ ਖਾਂਦੀ ਹੋਈ ਆਪ ਹੀ ਹੇਰਾਨ ਹੋ ਰਹੀ ਸਾਂ ਕਿ ਸਭ ਕੁਝ ਏਨਾ ਸੁਆਦੀ ਕਿਵੇਂ ਬਣ ਗਿਆ ਸੀ। ਆਈਸ ਕ੍ਰੀਮ ਖਾਧੀ ਜਾ ਰਹੀ ਸੀ ਜਦੋਂ ਤੇਰੇ ਜੀਜਾ ਜੀ ਨੀਰਜ ਅਤੇ ਕਮਲ ਨੂੰ ਲੈ ਕੇ ਆ ਗਏ। ਸਾਫ਼ ਦਿੱਸਦਾ ਸੀ ਕਿ ਦੋਵਾਂ ਵਿੱਚ ਝਗੜਾ ਹੋਇਆ ਹੈ ਅਤੇ ਅੰਦਰੇ ਅੰਦਰ ਅਜੇ ਵੀ ਹੋ ਰਿਹਾ ਹੈ। ਹੁਣ ਸਾਰਿਆਂ ਦਾ ਧਿਆਨ ਇਨ੍ਹਾਂ ਵੱਲ ਹੋ ਗਿਆ। ਆਪੋ ਆਪਣੇ ਢੰਗ ਨਾਲ ਹਰ ਕਿਸੇ ਨੇ ਉਨ੍ਹਾਂ ਦੇ ਇਉਂ ਚਲੇ ਜਾਣ ਵਾਲੀ ਗੱਲ ਨੂੰ ਉਨ੍ਹਾਂ ਲਈ ਘਾਟੇ-ਵੰਦਾ ਸੌਦਾ ਆਖਿਆ ਕਿਉਂਕਿ ਹੁਣ ਖਾਣ-ਪੀਣ ਲਈ ਬਹੁਤ ਕੁਝ ਬਾਕੀ ਨਹੀਂ ਸੀ ਰਿਹਾ। ਇਸ ਤਰ੍ਹਾਂ ਦੀ ਕੋਈ ਗੱਲ ਕਿਸੇ ਨੇ ਨਾ ਆਖੀ, ਜਿਸ ਤੋਂ ਇਹ ਜ਼ਾਹਰ ਹੋਵੇ ਕਿ ਉਹ ਉਨ੍ਹਾਂ ਵਿੱਚ ਹੋਏ ਝਗੜੇ ਨੂੰ ਤਾੜ ਗਿਆ ਹੈ। ਸਾਰੀ ਗੱਲ ਨੂੰ ਹਾਸੇ ਵਿੱਚ ਪਾ ਕੇ ਵਾਤਾਵਰਣ ਨੂੰ ਮੁੜ ਸੁਖਾਵਾਂ ਕਰਨ ਦੇ ਸਾਰੇ ਯਤਨਾਂ ਦੇ ਬਾਵਜੂਦ ਇਹ ਨਾ ਹੋ ਸਕਿਆ ਕਿ ਪਹਿਲਾਂ ਵਾਂਗ ਇਕਾਂਤ ਵਿੱਚ ਬੇਠ ਕੇ ਸਪਾਰਟਾ ਦੇ ਵਿਧਾਨ ਉੱਤੇ ਇੱਕ ਪੜਚੋਲਵੀਂ ਝਾਤ ਪਾਈ ਜਾ ਸਕੇ। ਖਾਣ ਤੋਂ ਵਿਹਲੇ ਹੋ ਕੇ ਚਾਹ ਪੀਣ ਦੀ ਇੱਛਾ ਦਾ ਪ੍ਰਗਟਾਵਾ ਪਾਪਾ ਦੇ ਮਿੱਤਰ ਵੱਲੋਂ ਹੋ ਚੁੱਕਾ ਸੀ । ਹੁਣੇ ਹੁਣੇ ਆਈਸ ਕ੍ਰੀਮ ਖਾਧੀ ਗਈ ਸੀ, ਇਸ ਲਈ ਚਾਹ ਦਾ ਪ੍ਰੋਗਰਾਮ ਇੱਕ-ਡੇਢ ਘੰਟਾ ਲੇਟ ਕਰ ਦਿੱਤਾ ਗਿਆ। ਗਰਮੀ ਦਾ ਜ਼ੋਰ ਘੱਟ ਜਾਣ ਕਰਕੇ ਸਾਰਿਆਂ ਨੇ ਜੰਗਲ ਦੀ ਸੈਰ ਦਾ ਇਰਾਦਾ ਬਣਾ ਲਿਆ ਅਤੇ ਇੱਕ ਘੰਟੇ ਬਾਅਦ ਪਰਤਣ ਦੇ ਖ਼ਿਆਲ ਨਾਲ ਦੋ-ਤਿੰਨ ਟੋਲੀਆਂ ਵਿੱਚ ਵੰਡੀਜ ਕੇ ਸਾਰੇ ਜੰਗਲ ਵਿੱਚ ਅਲੋਪ ਹੋ ਗਏ। ਮਾਤਾ ਜੀ ਅਤੇ ਨੀਰਜ ਸਾਮਾਨ ਕੋਲ ਬੈਠੇ ਰਹੇ। ਤੇਰੇ ਜੀਜਾ ਜੀ, ਕਮਲ ਅਤੇ ਉਸ ਦਾ ਮਿੱਤਰ ਦੇਵ ਅਤੇ ਮੈਂ ਇੱਕ ਟੋਲੀ ਸਾਂ। ਤੇਰੇ
ਜੀਜਾ ਜੀ ਦੇ ਪੁੱਛਣ ਉੱਤੇ ਕਮਲ ਨੇ ਦੱਸਿਆ, "ਸੁਨੇਹਾ ਜੀ ਦੀ ਗੱਲ ਖਤਮ ਹੋਣ ਉੱਤੇ
ਪਾਪਾ ਨੇ ਤਾਲੀ ਵਜਾਉਣੀ ਸ਼ੁਰੂ ਕਰ ਦਿੱਤੀ ਸੀ। ਸਾਰੇ ਤਾਲੀਆਂ ਵਜਾਉਣ ਲੱਗ ਪਏ ਸਨ। ਮੈਂ ਵੀ ਸ਼ਾਮਲ ਸੀ। ਨੀਰਜ ਨੇ ਇਸ ਨੂੰ ਸੁਨੇਹਾ ਜੀ ਦੀ ਜਿੱਤ ਅਤੇ ਆਪਣੀ ਹੇਠੀ ਸਮਝਿਆ। ਮੇਰੇ ਨਾਲ ਇਸ ਕਰਕੇ ਉਚੇਚੀ ਨਰਾਜ਼ ਹੈ ਕਿ ਮੈਂ ਉਸ ਦੀ ਹਾਰ ਵਿੱਚ ਖੁਸ਼ੀ ਮਨਾਈ ਹੈ।"
"ਅਸੀਂ ਵਿਚਾਰ ਕਰ ਰਹੇ ਸਾਂ। ਜਿੱਤ ਹਾਰ ਦਾ ਕੋਈ ਪ੍ਰਸ਼ਨ ਹੀ ਨਹੀਂ ਸੀ।"
"ਆਪਣੀ ਨਾਰਾਜ਼ਗੀ ਨੂੰ ਜ਼ਾਹਰ ਕਰਨ ਲਈ ਕੋਈ ਵੀ ਬਹਾਨਾ ਲੱਭਿਆ ਜਾ ਸਕਦਾ ਹੈ। ਪ੍ਰਸ਼ਨ ਪੈਦਾ ਕੀਤਾ ਜਾ ਸਕਦਾ ਹੈ।"
"ਇਸ ਦਾ ਭਾਵ ਇਹ ਹੈ ਕਿ ਨਾਰਾਜ਼ਗੀ ਪੁਰਾਣੀ ਹੈ ਅਤੇ ਕਾਰਨ ਵੀ ਕੋਈ ਹੋਰ ਹੈ। ਤੁਹਾਡੇ ਨੇਤਾਂ ਵਿੱਚ ਝਾਤੀ ਪਾਉਣ ਦੀ ਇੱਛਾ ਮੇਰੀ ਨਹੀਂ। ਇਸ ਲਈ ਮੈਂ ਖਿਮਾ ਮੰਗਦੀ ਹਾਂ। ਅਸੀਂ ਕੋਈ ਹੋਰ ਗੱਲ ਕਰੀਏ।"
"ਰਾਜੋਸ ਨੂੰ ਸਾਡੇ ਝਗੜੇ ਬਾਰੇ ਪਤਾ ਹੈ। ਹੁਣ ਇਹ ਝਗੜਾ ਪਰਦਿਆਂ ਤੋਂ ਬਾਹਰ ਆਉਣ ਲਈ ਕਾਹਲਾ ਹੈ। ਮੈਂ ਸ਼ਰਮਿੰਦਾ ਹਾਂ ਕਿ ਮੇਰੀ ਵਜ੍ਹਾ ਨਾਲ ਤੁਹਾਡੇ ਰੰਗ ਵਿੱਚ ਭੰਗ ।" ਕਮਲ ਅੰਦਰੋਂ ਉਦਾਸ ਸੀ। ਵਾਕ ਅਧੂਰਾ ਛੱਡ ਕੇ ਚੁੱਪ ਹੋ ਗਿਆ। ਕੋਈ ਵੀ ਕੁਝ ਨਾ ਬੋਲਿਆ। ਸਾਰੇ ਹੀ ਚੁੱਪ ਕਰ ਗਏ।
ਕੁਝ ਚਿਰ ਪਿੱਛੋਂ ਏਧਰ-ਓਧਰ ਦੀਆਂ ਗੱਲਾਂ ਹੋਣ ਲੱਗ ਪਈਆਂ। ਹੁਣ ਨਾ ਤਾਂ ਵਾਤਾਵਰਣ ਹੀ ਸੁਖਾਵਾਂ ਲੱਗਦਾ ਸੀ ਅਤੇ ਨਾ ਹੀ ਮਨਾਂ ਵਿੱਚ ਹੀ ਕੋਈ ਚਾਅ ਸੀ। ਘੰਟੇ ਕੁ ਤੋਂ ਪਹਿਲਾਂ ਹੀ ਅਸੀਂ ਵਾਪਸ ਆ ਗਏ ਅਤੇ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ । ਬਾਕੀ ਸਾਰੇ ਵੀ ਹੋਲੀ ਹੋਲੀ ਪੁੱਜਦੇ ਗਏ। ਚਾਹ ਸਾਰਿਆਂ ਨੇ ਪੀਤੀ, ਪਰ ਚੁੱਪ ਚੁਪੀਤੇ ਛੇਤੀ ਹੀ ਭਾਂਡੇ-ਟੀਂਡੇ ਸਾਂਭ ਕੇ ਅਸੀਂ ਕਾਰਾਂ ਵੱਲ ਤੁਰ ਪਏ। ਲੋਕ ਸਾਡੇ ਵੱਲ ਵੇਖ ਕੇ ਸ਼ਾਇਦ ਸੋਚ ਰਹੇ ਸਨ ਕਿ 'ਕੈਸੇ ਅਜੀਬ ਲੋਕ ਹਨ। ਸਮਾ ਸੁਹਾਵਣਾ ਹੋ ਰਿਹਾ ਹੈ ਅਤੇ ਇਹ ਘਰਾਂ ਨੂੰ ਮੁੜ ਰਹੇ ਹਨ। ਇਸ ਗੱਲ ਉੱਤੇ ਸ਼ਾਇਦ ਤੂੰ ਵੀ ਹੈਰਾਨ ਹੋਵੇਗੀ ਕਿ ਸੋਚ ਵਿਚਾਰ, ਖਾਣ-ਪੀਣ ਅਤੇ ਘੁੰਮਣ-ਫਿਰਨ ਦੇ ਸਾਰੇ ਕੰਮਾਂ ਵਿੱਚ ਹਾਜ਼ਰ ਹੁੰਦਿਆਂ ਹੋਇਆਂ ਦੇਵ ਨੇ ਆਪਣੇ ਮੂੰਹ ਇੱਕ ਸ਼ਬਦ ਵੀ ਨਹੀਂ ਸੀ ਬੋਲਿਆ।
ਕਮਲ ਅਤੇ ਨੀਰਜ ਦੋਵੇਂ ਡਾਕਟਰ ਹਨ। ਇਨ੍ਹਾਂ ਦੀ ਆਪਸੀ ਨਾਰਾਜ਼ਗੀ ਨੇ ਬਾਕੀ ਸਾਰਿਆ ਦੇ ਨਾਲ ਨਾਲ ਮੈਨੂੰ ਵੀ ਉਦਾਸ ਕਰ ਦਿੱਤਾ। ਕੁਝ ਹੋਰ ਲਿਖਣ ਨੂੰ ਜੀਅ ਨਹੀਂ ਕਰਦਾ। ਤੇਰੇ ਪੱੜ ਦੀ ਉਡੀਕ ਜ਼ਰੂਰ ਲੱਗੀ ਰਹੇਗੀ। ਬਹੁਤੀ ਢਿੱਲ ਨਾ ਕਰੀਂ।
ਤੇਰੀ ਸਨੇਹਾ।
5
ਗੁਰਦਾਸਪੁਰ,
15.6.95
ਸਨੇਹਾ,
ਤੇਰੇ ਹਰ ਪੱਤ ਉੱਤੇ ਤਾਰੀਖ਼ ਪਈ ਹੁੰਦੀ ਹੈ। ਇਸ ਪੱਡ ਉੱਤੇ ਮੇਂ ਵੀ ਤਾਰੀਖ਼ ਪਾਈ ਹੈ। ਇਹ ਕੇਵਲ ਇਸ ਲਈ ਕਿ ਤੈਨੂੰ ਪਤਾ ਲੱਗ ਜਾਵੇ ਕਿ ਤੇਰੇ ਵੱਲੋਂ ਉੱਤਰ ਆਉਣ ਤੋਂ ਪਹਿਲਾਂ ਹੀ ਮੈਂ ਪੱਤ੍ਰ ਲਿਖਣਾ ਸ਼ੁਰੂ ਕਰ ਦਿੱਤਾ ਹੈ। ਲਿਖਦੀ ਹੋਈ ਸੋਚ ਰਹੀ ਹਾਂ ਕਿ ਤੇਰੇ ਪੱਤ੍ਰ ਨੂੰ ਪਤਾ ਨਹੀਂ ਕਿੰਨਾ ਕੁ ਚਿਰ ਉਡੀਕਣਾ ਪੈਣਾ ਹੈ। ਸਮੇਂ ਦਾ ਅਸਤਿੱਤਵ ਜਿੰਨਾ ਸੂਖਮ ਹੈ, ਇਸ ਦੀ ਹੋਂਦ ਦਾ ਅਹਿਸਾਸ ਓਨਾ ਹੀ ਪ੍ਰਬਲ ਹੈ। ਆਪਣੀ ਹੋਂਦ ਦਾ ਅਹਿਸਾਸ ਦਿਵਾਏ ਬਿਨਾਂ ਬੀਤਣ ਵਾਲਾ ਸਮਾਂ ਸਾਡੇ ਜੀਵਨ ਦਾ ਅਖੁੱਟ ਸਰਮਾਇਆ ਹੈ, ਇੱਕ ਵੱਡ-ਮੁੱਲੀ ਦਾਤ ਹੈ। ਤੈਨੂੰ ਯਾਦ ਹੈ ? ਇੱਕ ਵੇਰ ਤੂੰ ਦਾਰਸ਼ਨਿਕ ਉਚਾਈ ਉੱਤੇ ਬੈਠ ਕੇ ਮੈਨੂੰ ਟਾਈਮ ਐਂਡ ਈਟਰਨਿਟੀ (ਸਮਾਂ ਅਤੇ ਸਦੀਵਤਾ) ਬਾਰੇ ਦੱਸਣ ਦਾ ਯਤਨ ਕੀਤਾ ਸੀ ਅਤੇ ਮੈਂ ਸਾਰੀ ਗੱਲ ਸੁਣ ਕੇ ਆਖਿਆ ਸੀ, "ਛੱਡ ਯਾਰ, ਕੋਈ ਅਜਿਹੀ ਗੱਲ ਕਰ ਜਿਹੜੀ ਮੇਰੇ ਸਿਰ ਉੱਚੀ ਨਾ ਹੋਵੇ; ਉੱਤੇ ਉੱਤੋਂ ਨਾ ਲੰਘਦੀ ਜਾਵੇ।" ਤੂੰ ਕਿਹਾ ਸੀ. "ਗੱਲ ਤਾਂ ਬਹੁਤੀ ਉੱਚੀ ਨਹੀਂ, ਤੂੰ ਹੀ ਸਿਰ ਨੀਵਾਂ ਕੀਤਾ ਹੋਇਆ ਹੈ।" ਅੱਜ ਵੀ ਸਮੇਂ ਅਤੇ ਸਦੀਵਤਾ ਦੀ ਦਾਰਸ਼ਨਿਕ ਵਿਆਖਿਆ ਕਰਨੀ ਮੇਰੇ ਲਈ ਸੰਭਵ ਨਹੀਂ ਤਾਂ ਵੀ ਇਸ ਸੱਚ ਦਾ ਅਹਿਸਾਸ ਮੈਨੂੰ ਹੈ ਕਿ ਆਪਣੀ ਹੋਂਦ ਦਾ ਅਹਿਸਾਸ ਕਰਵਾਏ ਬਿਨਾਂ ਬੀਤਣ ਵਾਲਾ ਸਮਾਂ, ਬੀਤਿਆ ਹੋਣ ਉੱਤੇ ਵੀ ਸਾਡੇ ਕੋਲ ਹੁੰਦਾ ਹੈ; ਕਿਧਰੇ ਜਾਣ ਦੀ ਥਾਂ ਰੁਕ ਗਿਆ ਹੁੰਦਾ ਹੈ। ਜੀਵਨ ਦੇ ਜਿੰਨੇ ਬਹੁਤੇ ਪਲ ਸਾਡੇ ਕੋਲ ਠਹਿਰ ਜਾਂਦੇ ਹਨ, ਜੀਵਨ ਓਨਾ ਹੀ ਬਹੁਤਾ ਸੁੰਦਰ ਅਤੇ ਸ੍ਵਪਨ-ਯੁਕਤ ਹੋ ਜਾਂਦਾ ਹੈ। ਮੈਂ ਬੌਧਿਕ ਤੌਰ ਉੱਤੇ ਇਸ ਗੱਲ ਦੀ ਕਾਇਲ ਨਹੀਂ ਕਿ ਈਟਰਨਿਟੀ ਜਾਂ ਸਦੀਵਤਾ ਸੰਭਵ ਹੈ, ਪਰ ਇਸ ਗੱਲ ਦੀ ਮਾਨਸਿਕ ਪ੍ਰਤੀਤੀ ਮੈਨੂੰ ਹੁੰਦੀ ਹੈ ਕਿ ਮਨ ਲਈ 'ਟਾਈਮਲੈਸਨੇਸ (Timelessness) ਦਾ' ਜਾਂ 'ਸਮੇਂ ਤੋਂ ਉੱਚੇ ਹੋ ਜਾਣ ਦਾ' ਅਨੁਭਵ ਅਣਹੋਣੀ ਗੱਲ ਨਹੀਂ। ਇਹ ਅਨੁਭਵ ਆਨੰਦਾਇਕ ਹੈ ਅਤੇ ਆਨੰਦਾਇਕ ਹੋਣ ਕਰਕੇ ਮਨੋਰਥ ਹੈ। ਸਮੇਂ ਦੀ ਹੋਂਦ ਦੇ ਅਹਿਸਾਸ ਨੂੰ ਤੀਖਣ ਅਤੇ ਪ੍ਰਥਲ ਕਰਨ ਵਾਲੀ ਹਰ ਗੱਲ, ਹਰ ਵਸਤੂ, ਹਰ ਵਿਚਾਰ, ਹਰ ਵਿਅਕਤੀ ਅਤੇ ਹਰ ਘਟਨਾ ਸਾਡੇ ਆਨੰਦ ਦੀ ਘਾਤਕ ਹੈ। ਤੇਰੇ ਪੱਤ੍ਰ ਦੀ ਉਡੀਕ ਵੀ ਸਮੇਂ ਦੀ ਹੋਂਦ ਦੇ ਅਹਿਸਾਸ ਨੂੰ ਤੀਖਣ ਕਰਦੀ ਹੈ।
ਪ੍ਰੋਫੈਸਰ ਅੰਕਲ ਦੇ ਘਰ ਬੀਤਿਆ ਸਮਾਂ ਆਨੰਦਾਇਕ ਸੀ। ਉਸ ਤੋਂ ਪਿੱਛੋਂ ਸੁਮੀਤ ਦੇ ਘਰ ਬਿਤਾਈਆਂ ਕੁਝ ਘੜੀਆਂ ਜੇ ਆਨੰਦਾਇਕ ਨਹੀਂ ਤਾਂ ਵਿਸਮਾਦੀ ਜਰੂਰ ਸਨ। ਉਹ ਘਰ, ਘਰ ਦੀ ਅਨੁਭਾਵਕ ਵਿਸ਼ਾਲਤਾ, ਘਰ ਦੇ ਚੋਗਿਰਦੇ ਦੀ ਰਮਣੀਕਤਾ, ਘਰ ਬਾਰੇ ਮੰਦਰ ਦਾ ਭੁਲੇਖਾ ਪਾਉਂਦੀ ਸਜਾਵਟ ਅਤੇ ਸਫ਼ਾਈ, ਰਿਸ਼ੀ ਵਾਲਮੀਕ ਦੀ ਕਲਪਨਾ ਨੂੰ ਸਾਕਾਰ
ਕਰਨ ਵਾਲੀ ਮਰਿਆਦਾ ਅਤੇ ਇਸ ਸੁੰਦਰ ਸ੍ਰਿਸ਼ਟੀ ਦੀ ਸਿਰਜਣਹਾਰ ਉਹ ਦੇਵੀ, ਜਿਵੇਂ ਮੇਰੇ ਨਾਲ ਹੀ ਕਾਰ ਵਿੱਚ ਆ ਵੜੇ ਸਨ, ਇਹ ਸਾਰੇ ਦੇ ਸਾਰੇ ਇਨ੍ਹਾਂ ਦੇ ਸੁਖਾਵੇਂ ਸਾਬ ਵਿੱਚ ਸਫਰ ਕਰਦੀ ਹੋਈ ਮੈਂ ਅਜੇ ਅੱਧ ਵਿੱਚ ਹੀ ਪੁੱਜੀ ਸਾਂ ਕਿ ਸਾਈਕਲ ਉੱਤੇ ਆਉਂਦਾ ਕਰਨਜੀਤ ਮੇਰੀ ਨਜ਼ਰੇ ਪਿਆ। ਮੈਂ ਇੱਕ ਪਾਸੇ ਕਰ ਕੇ ਕਾਰ ਰੋਕ ਦਿੱਤੀ। ਉਹ ਮੇਰੇ ਕੋਲ ਆ ਕੇ ਰੁਕ ਗਿਆ। ਮੈਂ ਵੱਡੀ ਭੈਣ ਹੋਣ ਕਰਕੇ ਕਾਰ ਵਿੱਚ ਬੈਠੀ ਰਹੀ ਅਤੇ ਉਸ ਨੂੰ ਪੰਜ ਫੁੱਟ ਸਾਢੇ ਗਿਆਰਾਂ ਵਿੱਚ ਲੰਮੇ ਕੱਦ ਨੇ ਸਾਈਕਲ ਉੱਤੋਂ ਉਤਰਨ ਦੀ ਲੋੜ ਨਾ ਪੈਣ ਦਿੱਤੀ, "ਕਿਧਰ ਚੱਲਿਆ, ਕਰਨ ?"
"ਚੱਲਿਆ ਨਹੀਂ, ਆਇਆ ਹਾਂ। ਮਰਜ਼ੀ ਨਾਲ ਨਹੀਂ, ਘੱਲਿਆ ਹੋਇਆ।"
"ਬੀ ਜੀ ਨੇ ਘੱਲਿਆ ਹੋਣਾ ?"
"ਘੱਲਿਆ ਤਾਂ ਬੀ ਜੀ ਨੇ ਹੀ ਹੈ. ਉਂਜ ਪਾਪਾ ਵੀ ਘਰੇ ਹਨ।"
"ਚੱਲ ਆ ਫਿਰ ਬੇ.....।" ਉਸ ਨੂੰ ਕਾਰ ਵਿੱਚ ਬੈਠਣ ਨੂੰ ਆਖਦੀ ਆਖਦੀ ਨੂੰ ਖ਼ਿਆਲ ਆ ਗਿਆ ਕਿ ਉਹ ਤਾਂ ਸਾਈਕਲ ਉੱਤੇ ਹੈ ਮੈਂ ਕਾਰ ਚਲਾਉਂਦੀ ਰਹੀ ਅਤੇ ਉਹ ਕਾਰ ਦੇ ਨਾਲ ਨਾਲ ਸਾਈਕਲ ਚਲਾਉਂਦਾ ਆਇਆ। ਆਪੇ ਵਿੱਚ ਗੱਲਾਂ ਕਰਦੇ ਅਸੀ ਦੋਵੇਂ ਭੈਣ ਭਰਾ ਪੰਜਾਬੀ ਗਰਮੀਆਂ ਦੀ ਲੰਮੀ ਨਿੱਘੀ ਸ਼ਾਮ ਦਾ ਆਨੰਦ ਵੀ ਮਾਣ ਰਹੇ ਸਾਂ। ਜੇ ਦੋ ਦਿਨ ਪਹਿਲਾਂ ਹੋਈ ਬਰਸਾਤ ਨੇ ਸਹਾਇਤਾ ਨਾ ਕੀਤੀ ਹੁੰਦੀ ਤਾਂ ਆਉਂਦੇ ਜਾਂਦੇ ਟਰੱਕਾ ਨੇ ਏਨਾ ਘੱਟਾ ਉਡਾਉਣਾ ਸੀ ਕਿ ਅਸਾਂ ਇੱਕ ਦੂਜੇ ਦਾ ਸਾਥ ਛੱਡਣਾ ਹੀ ਠੀਕ ਸਮਝਣਾ ਸੀ। ਬੱਸਾਂ-ਟਰੱਕਾਂ ਦੇ ਡ੍ਰਾਈਵਰ ਅਤੇ ਗੁਰਦਾਸਪੁਰ ਤੋਂ ਆਪਣੇ ਪਿੰਡਾਂ ਨੂੰ ਪਰਤਦੇ ਸਾਈਕਲ-ਸਵਾਰ, ਪੈਦਲ ਅਤੇ ਟਾਂਗਿਆਂ ਵਿੱਚ ਬੈਠੇ ਲੋਕ ਆਪੋ ਆਪਣੇ ਢੰਗ ਨਾਲ ਕਾਰ ਅਤੇ ਸਾਈਕਲ ਦੀ ਅਸੁਖਾਵੀ ਸਾਂਝ ਦਾ ਹਾਰਨਾਂ, ਹਾਸਿਆ ਅਤੇ ਇਸ਼ਾਰਿਆਂ ਨਾਲ ਸੁਆਗਤ-ਸਮਰਥਨ ਕਰਦੇ ਹੋਏ ਸਾਡੇ ਕੋਲ ਦੀ ਲੰਘਦੇ ਗਏ। ਗੁਰਦਾਸਪੁਰ ਵਿੱਚ ਦਾਖ਼ਲ ਹੁੰਦਿਆਂ ਹੀ ਸਭ ਕੁਝ ਬਦਲ ਗਿਆ। ਪਹਿਲੇ ਚੌਕ ਵਿੱਚ ਖਲੋਤੇ ਸਿਪਾਹੀ ਨੇ ਕਾਰ ਦੇ ਅੱਗੇ ਹੋ ਗਏ ਕਰਨਜੀਤ ਨੂੰ ਦੂਰੋਂ ਪਛਾਣ ਲਿਆ ਸੀ। ਏਧਰ ਓਧਰ ਦੀ ਸਾਰੀ ਆਵਾਜਾਈ ਰੋਕ ਕੇ ਉਸ ਨੇ ਮੇਰੀ ਕਾਰ ਨੂੰ ਲੰਘਾਇਆ ਅਤੇ ਅਦਬ ਨਾਲ ਸਲਾਮ ਵੀ ਕੀਤੀ। ਮੇਰਾ ਜੀਅ ਕੀਤਾ ਕਿ ਕਾਰ ਇੱਕ ਪਾਸੇ ਖੜੀ ਕਰ ਕੇ ਉਸ ਕੋਲ ਜਾਵਾਂ ਅਤੇ ਆਖਾਂ, "ਅੰਕਲ ਜੀ, ਇਉਂ ਕਰ ਕੇ ਮੈਨੂੰ ਸ਼ਰਮਿੰਦਾ ਨਾ ਕਰਿਆ ਕਰੋ" ਫਿਰ ਸੋਚਿਆ ਕਿ ਇਸ ਮਰਿਆਦਾ-ਹੀਣ ਹੁੰਦੀ ਜਾ ਰਹੀ ਦੁਨੀਆ ਵਿੱਚ ਕੁਝ ਇੱਕ ਪੁਰਾਣੇ ਲੋਕ ਹੀ ਤਾਂ ਅਜਿਹੇ ਬਚੇ ਹਨ ਜਿਹੜੇ ਉਮਰ, ਵਿੱਦਿਆ, ਰੁਤਬੇ, ਸਿਆਣਪ, ਸ਼ਰਾਫ਼ਤ ਅਤੇ ਮਾਸੂਮੀਅਤ ਨੂੰ ਆਦਰਯੋਗ ਸਮਝਦੇ ਹਨ। ਘਰ ਪੁੱਜੀ ਤਾਂ ਵੇਖਿਆ ਥੀ ਜੀ ਫਾਟਕ ਵਿੱਚ ਖੜੋ ਸਨ। ਮੈਨੂੰ ਕਾਰ ਵਿੱਚੋਂ ਨਿਕਲਣ ਦਾ ਸਮਾਂ ਦਿੱਤੇ ਬਿਨਾਂ ਹੀ ਉਹ ਬੋਲੇ, "ਉਸ ਰਾਤ ਪੈਣ ਲੱਗੀ ਹੈ ਅਤੇ ਤੂੰ।"
"ਬੀ ਜੀ, ਚੰਗਾ ਭਲਾ ਦਿਨ ਹੈ । ਤੁਸਾਂ ਸੂਰਜ ਦੀ ਹਾਜ਼ਰੀ ਵਿੱਚ ਰਾਤ ਪਾ ਦਿੱਤੀ ਹੈ।" ਪਾਪਾ ਲਾਨ ਵਿੱਚ ਬੈਠੇ ਸਨ। ਮੈਨੂੰ ਵੇਖ ਕੇ ਬਹੁਤ ਖ਼ੁਸ਼ ਹੋਏ, "ਆਓ ਬੇਟਾ ਜੀ, ਖ਼ੂਬ ਰੱਜ ਕੇ ਆਲੂ-ਟਿੱਕੀਆਂ ਖਾਧੀਆਂ ਅੱਜ ? ਦਵਿੰਦਰ ਦਾ ਕੀ ਹਾਲ ਹੈ? ਅੱਜ ਤਾਂ ਵਿਚਾਰੀ ਆਂਟੀ ਦੀਆਂ ਝਿੜਕਾਂ ਤੋਂ ਬਚਿਆ ਰਿਹਾ ਹੋਵੇਗਾ; ਪਰ ਕੁੜਤਾ ਪਾਉਣਾ ਪੈ ਗਿਆ ਹੋਣਾ ।" "ਪਾਪਾ, ਤੁਸੀਂ ਉਨ੍ਹਾਂ ਦੀ ਛੱਡ, ਆਪਣੀ ਸੁਣਾਓ। ਬੀ ਜੀ ਗੁੱਸੇ ਵਿੱਚ ਲੱਗਦੇ ਹਨ।" "ਤੇਰੀ ਬੀ ਜੀ ਦੇ ਗੁੱਸੇ ਦੀ ਸਾਨੂੰ ਪੂਰੀ ਪਛਾਣ ਹੈ, ਬੇਟਾ। ਤਜਰਬੇਕਾਰ ਹਾਂ।" "ਨਾ-ਤਜਰਬਾਕਾਰ ਅਕਲ ਵੀ ਨਹੀਂ ਹਨ, ਪਾਪਾ।"
"ਮਹਾਂਰਥੀ ਤੈਨੂੰ ਲੈਣ ਗਿਆ ਸੀ। ਮਿਲਿਆ ਨਹੀਂ ?"
"ਮੇਰੇ ਨਾਲ-ਨਾਲ ਹੀ ਆਉਂਦਾ ਸੀ, ਪਤਾ ਨਹੀਂ ਬਾਜ਼ਾਰ ਵਿੱਚ ਕਿਧਰੇ ਰੁਕ ਗਿਆ ਹੋਣਾ।"
"ਅੱਜ-ਕੱਲ੍ਹ ਸਕੂਟਰ ਦੇ ਚੱਕਰ ਵਿੱਚ ਹੈ ਤੇਰਾ ਵੀਰ।"
"ਪਾਪਾ, ਜੇ ਚੱਕਰ ਦਾ ਭਾਵ ਧਿਆਨ, ਖ਼ਿਆਲ ਜਾਂ ਮੂਡ ਹੈ ਤਾਂ ਮੈਂ ਵੀ ਹੁਣ ਨਹਾਉਣ ਅਤੇ ਕੱਪੜੇ ਬਦਲਣ ਦੇ ਚੱਕਰ ਵਿੱਚ ਹਾ।"
ਨ੍ਹਾ-ਧੇ, ਕੱਪੜੇ ਬਦਲ ਕੇ ਰਾਤ ਦਾ 'ਖਾਣਾ' ਖਾਧਾ ਅਤੇ ਬਿਸਤਰੇ ਵਿੱਚ ਜਾ ਵੜੀ। ਪਤਾ ਨਹੀਂ ਕਿਸ ਕਲਪਨਾ ਲੋਕ ਦੀ ਸੈਰ ਕਰਦੀ ਨੂੰ ਨੀਂਦ ਆ ਗਈ ਅਤੇ ਕਿਸ ਸੁਪਨ-ਸੰਸਾਰ ਦੇ ਸੁਖ ਮਾਣਦੀ ਰਹੀ ਕਿ ਸਵੇਰੇ ਉਠਦਿਆਂ ਹੀ ਘਰ-ਬਾਰ, ਸੰਸਾਰ ਪਹਿਲਾਂ ਨਾਲੋਂ ਸੋਹਣਾ ਲੱਗਦਾ ਜਾਪਿਆ। ਕੱਲ੍ਹ ਦੀਆਂ ਸਾਰੀਆਂ ਗੱਲਾਂ ਨੂੰ ਸੋਧ ਸੁਆਰ ਕੇ ਇੱਕ ਨਿਬੰਧ ਦਾ ਰੂਪ ਦੇਣ ਵਿੱਚ ਦਿਨ ਦਾ ਚੋਖਾ ਸਮਾਂ ਬੀਤ ਗਿਆ ਅਤੇ ਬੀਤਿਆ ਵੀ ਆਪਣੀ ਹੋਂਦ ਦੇ ਅਹਿਸਾਸ ਨੂੰ ਤੀਖਣ ਕੀਤੇ ਬਗੈਰ। ਲੱਢੇ ਵੇਲੇ ਜਦੇ ਪਾਪਾ ਦਫ਼ਤਰੋਂ ਵਾਪਸ ਆ ਕੇ ਆਪਣੇ ਕਮਰੇ ਵਿੱਚ ਬੈਠੇ ਤਾਂ ਮੈਂ ਵੀ ਉਨ੍ਹਾਂ ਕੋਲ ਜਾ ਬੈਠਣ ਦਾ ਕੋਈ ਬਹਾਨਾ ਲੱਭਣ ਲੱਗ ਪਈ। ਹੁਣ ਮੈਨੂੰ ਇਹ ਮੰਨਣ ਅਤੇ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਮੈਂ ਪਾਪਾ ਕੋਲ ਬੈਠਣ ਦਾ ਬਹਾਨਾ ਨਹੀਂ ਸਾਂ ਲੱਭ ਰਹੀ, ਸਗੋਂ ਸੁਮੀਤ ਨੂੰ ਮਿਲਣ ਦਾ ਕੋਈ ਤਰੀਕਾ ਸੋਚ ਰਹੀ ਸਾਂ। ਮੈਨੂੰ ਪੂਰਾ ਯਕੀਨ ਹੈ ਕਿ ਤੂੰ ਵੀ ਹੁਣ ਇਹ ਨਹੀਂ ਚਾਹੁੰਦੀ ਕਿ ਸੁਮੀਤ ਆਵੇ, ਪਾਪਾ ਦੀ ਮੇਜ਼ ਉੱਤੇ ਫਾਈਲਾਂ ਰੱਖੋ ਅਤੇ ਮੈਨੂੰ ਕੋਠੀ ਦੇ ਬਾਹਰ ਕਿਸੇ ਰੁੱਖ ਹੇਠ ਬੈਠੀ ਨੂੰ ਵੇਖ ਕੇ ਦੂਰੋਂ ਹੀ ਹੱਥ ਹਿਲਾ ਕੇ ਚਲਾ ਜਾਵੇ। ਆਪਣੀ ਚਿੱਠੀ ਵਿੱਚ ਲਿਖੀ ਕਿ ਮੈਂ ਤੇਰੇ ਮਨ ਦੀ ਹਾਲਤ ਨੂੰ ਠੀਕ ਠੀਕ ਜਾਣਿਆ ਹੈ ਕਿ ਨਹੀਂ। ਹੁਣ 'ਪੱਤ' ਅਤੇ 'ਚਿੱਠੀ' ਦੇ ਝਗੜੇ ਵਿੱਚ ਨਾ ਪਵੀਂ।
ਮੇਰਾ ਮਨ ਇਨ੍ਹਾਂ ਝਗੜਿਆਂ ਤੋਂ ਪਰੇ ਪਹੁੰਚ ਗਿਆ ਹੈ। ਇੱਕ ਬੇ-ਸੁਰਾ ਜਿਹਾ ਬਹਾਨਾ ਮੈਨੂੰ ਲੱਭ ਪਿਆ ਅਤੇ ਅੰਤ ਵਿੱਚ ਇਹ ਸੁਰੀਲਾ ਵੀ ਸਾਬਤ ਹੋਇਆ। ਮੈਂ ਪਾਪਾ ਦੇ ਕਮਰੇ ਜਾਂ ਘਰੇਲੂ ਦਫ਼ਤਰ ਦਾ ਦਰਵਾਜ਼ਾ ਜਾ ਠਕੋਰਿਆ। ਪਾਪਾ ਨੇ ਬਾਇਦ ਇਹ ਸਮਝਿਆ ਕਿ ਕਚਹਿਰੀ ਦਾ ਕੋਈ ਕਰਮਚਾਰੀ ਅੰਦਰ ਆਉਣ ਦੀ ਆਗਿਆ ਮੰਗ ਰਿਹਾ ਹੈ। ਫਾਈਲ ਉੱਤੋਂ ਅੱਖਾਂ ਚੁੱਕੇ ਬਿਨਾਂ ਹੀ ਬੋਲੇ, "ਕਮ ਇਨ (Come in)" ਮੇਰੇ 'ਬੈਂਕਯੂ ਸਰ' ਕਹਿਣ ਉੱਤੇ ਉਨ੍ਹਾਂ ਨੇ ਤ੍ਰਭਕ ਕੇ ਉਪਰ ਵੇਖਿਆ ਅਤੇ ਆਖਿਆ,
"ਅਰੇ ਬੇਟਾ, ਤੂੰ ?" ਦਰਵਾਜ਼ਾ ਖੜਕਾਉਣ ਦੀ ਕੀ ਲੋੜ ਸੀ ?"
"ਅਰੇ ਬਈ, ਸਰਕਾਰੀ ਦਫ਼ਤਰ ਹੈ। ਕੀ ਪਤਾ ਇਥੇ ਬੈਠਾ ਆਦਮੀ 'ਪਾਪਾ' ਹੈ ਕਿ 'ਡਿਪਟੀ ਕਮਿਸ਼ਨਰ'।"
"ਤੇਰੇ ਬੀ ਜੀ ਨੇ ਬੁਲਾਇਆ ਹੈ?"
"ਨਹੀਂ, ਨਹੀਂ, ਡਰੋ ਨਾ। ਮੈਂ ਆਪਣੇ ਕੰਮ ਆਈ ਹਾਂ। ਮੈਂ ਆਪਣੇ ਥੀਸਸ ਦਾ ਪਹਿਲਾ ਚੈਪਟਰ ਲਿਖਿਆ ਹੈ। ਤੁਹਾਨੂੰ ਸੁਣਾ ਕੇ ਤੁਹਾਡੀ ਸਲਾਹ ਲੈਣਾ ਚਾਹੁੰਦੀ ਹਾਂ।"
"ਮੈਂ ਕਾਨੂੰਨ ਨਾਲ ਮੱਥਾ ਮਾਰਨ ਵਾਲਾ ਆਦਮੀ ਹਾਂ। ਜਾਂ ਫਿਰ ਹਿੰਸਾ, ਹੱਤਿਆ ਅਤੇ ਝੂਠ ਨਾਲ ਮੇਰਾ ਵਾਹ ਰਹਿੰਦਾ ਹੈ। ਕਲਾ ਦੀ ਕੋਮਲਤਾ ਅਤੇ ਸਾਹਿਤ ਦੀ ਸੁੰਦਰਤਾ ਬਾਰੇ ਮੈਂ ਕੀ ਜਾਣਾਂ।"
"ਪਾਪਾ, ਤੁਹਾਡੇ ਬੋਲਣ ਦੇ ਢੰਗ ਤੋਂ ਇਉਂ ਲੱਗਦਾ ਹੈ ਕਿ ਤੁਸੀਂ...।"
ਦਰਵਾਜ਼ਾ ਮੁੜ ਖੜਕਿਆ। ਪਾਪਾ ਨੇ ਹੱਥ ਦੇ ਇਸ਼ਾਰੇ ਨਾਲ ਸੁਮੀਤ ਨੂੰ ਅੰਦਰ
ਬੁਲਾਇਆ। ਦਰਵਾਜੇ ਦੇ ਸ਼ੀਸ਼ੇ ਵਿੱਚੋਂ ਹੱਥ ਦਾ ਇਸ਼ਾਰਾ ਵੇਖ ਕੇ ਉਹ ਅੰਦਰ ਆਇਆ। ਉਸ ਦੇ ਅੰਦਰ ਆਉਂਦਿਆਂ ਹੀ ਮੈਂ ਬੇ-ਵਸੀ ਜਿਹੀ ਕੁਰਸੀ ਤੋਂ ਉੱਠ ਕੇ ਖਲੋ ਗਈ। ਪਾਪਾ ਨੇ ਜਾਤਾ ਕਿ ਮੈਂ ਕਮਰੇ ਵਿੱਚੋਂ ਬਾਹਰ ਜਾਣ ਲਈ ਉੱਠੀ ਹਾਂ। ਆਖਣ ਲੱਗਾ, "ਅੱਛਾ ਬੇਟਾ, ਫਿਰ ਕਿਸੇ ਵੇਲੇ ਤੇਰੋ ਚੈਪਟਰ ਬਾਰੇ ਗੱਲ ਕਰਾਂਗੇ।" ਪਰ ਮੇਂ ਉਥੇ ਹੀ ਖਲੋਤੀ ਰਹੀ। ਮੈਂ ਬਾਹਰ ਜਾਣ ਲਈ ਨਹੀਂ ਸਾਂ ਉੱਠੀ। ਮੈਂ ਤਾਂ ਸੁਮੀਤ ਦੀ ਸੁਹਿਰਦਤਾ, ਸਿਆਣਪ ਤੇ ਸਰਲਤਾ ਨੂੰ ਸਤਿਕਾਰਨ ਲਈ ਖੜੀ ਹੋਈ ਸਾਂ, ਮੈਂ ਤਾਂ ਉਸ ਦੇ ਆਚਾਰ ਦੀ ਸੁੰਦਰਤਾ ਅਤੇ ਆਚਰਣ ਦੀ ਪਵਿੱਤ੍ਹਾ ਨੂੰ ਸਿਰ ਝੁਕਾਉਣਾ ਜ਼ਰੂਰੀ ਸਮਝਿਆ ਸੀ, ਮੈਨੂੰ ਤਾਂ ਉਸ ਦੀ ਮਾਂ ਦੀ ਮਹਾਨਤਾ ਅਤੇ ਉਸ ਦੇ ਪਰਿਵਾਰ ਦੀ ਮਰਿਆਦਾ ਨੇ ਆਪਣੀ ਮਰਿਆਦਾ ਦਾ ਪਾਲਣ ਕਰਨ ਲਈ ਪ੍ਰੇਰਿਆ ਸੀ। ਮੈਂ ਤਾਂ ਆਪਣਾ ਉਹ ਸਬਕ ਦੁਹਰਾ ਰਹੀ ਸਾਂ, ਜਿਹੜਾ ਚੌਕ ਵਿੱਚ ਖਲੋਤ ਅੰਕਲ ਸੁਰਜਣ ਸਿੰਘ ਨੇ ਆਪਣੇ ਸਲੂਟ ਰਾਹੀਂ, ਸਦ ਵਾਂਗ ਕੱਲ੍ਹ ਸ਼ਾਮੀਂ ਵੀ ਮੈਨੂੰ ਪੜ੍ਹਾਇਆ ਸੀ।
ਮੈਂ ਉੱਥੇ ਹੀ ਖਲੋਤੀ ਰਹੀ। ਸੁਮੀਤ ਨੇ ਫ਼ਾਈਲਾਂ ਪਾਪਾ ਦੀ ਮੇਜ਼ ਉੱਤੇ ਰੱਖ ਦਿੱਤੀਆਂ ਅਤੇ ਮੇਜ਼ ਉੱਤੇ ਰੱਖਿਆ ਹੋਇਆ ਮੇਰਾ ਨਿਬੰਧ ਚੁੱਕ ਲਿਆ। ਪਾਪਾ ਨੇ ਮੇਰੇ ਵੱਲ ਵੇਖ ਕੇ ਆਖਿਆ, "ਲੈ, ਬੇਟਾ, ਤੇਰੀ ਸਮੱਸਿਆ ਦਾ ਹੱਲ ਹੋ ਗਿਆ। ਸੁਮੀਤ ਤੇਰੇ ਚੈਪਟਰ ਨੂੰ ਪੜ੍ਹੇਗਾ ਅਤੇ ਮੇਰੇ ਨਾਲੋਂ ਚੰਗੀ ਸਲਾਹ ਦੇ ਸਕੇਗਾ।"
"ਹਾਂ, ਸੁਮੀਤ, ਤੂੰ। ਦਵਿੰਦਰ ਨੇ ਮੈਨੂੰ ਦੱਸਿਆ ਸੀ, ਤੂੰ ਕਲਾ ਅਤੇ ਸਾਹਿਤ ਬਾਰੇ ਬਹੁਤ ਜਾਣਦਾ ਹੈਂ ਅਤੇ ਇਸ ਬਾਰੇ ਤੇਰਾ ਆਪਣਾ ਨਿੱਜੀ ਕੋਈ ਦ੍ਰਿਸ਼ਟੀਕੋਣ ਵੀ ਹੈ। ਕੋਈ ਭਲਾ ਜਿਹਾ ਨਾਂ ਲੈਂਦਾ ਸੀ ਉਹ। ਅੱਜ-ਕੱਲ੍ਹ ਇਹ ਸਭ ਕੁਝ ਹਿੰਦੀ-ਪੰਜਾਬੀ ਵਿੱਚ ਹੋ ਗਿਆ ਹੈ ਸਾਡੇ ਭਾ ਦੀ ਮੁਸੀਬਤ ਸੀ.... ਗਿਆ ਹੈ। ਸਾਡੇ ਭਾ ਦੀ ਮੁਸੀਬਤ ਹੈ। ਕੀ ਕਹਿੰਦਾ ਸੀ ਸਾਤਵਿਕ
"ਜੀ ਉਨਹਾਂ ਨੇ ਐਵੇਂ ......"
"ਨਾ ਬਈ, ਐਵੇਂ ਨਹੀਂ। ਅਸੀਂ ਵੀ ਅੱਖਾਂ ਵਾਲੇ ਹਾਂ। ਕਚਹਿਰੀ ਦੇ ਬਰਾਂਡੇ ਵਿੱਚ ਬੈਠਾ, ਜਿਹੜਾ ਆਦਮੀ ਸ਼ਾਪਨਹੂਰ ਪੜ੍ਹਨ ਵਿੱਚ ਮਗਨ ਰਹਿੰਦਾ ਹੈ, ਉਸ ਬਾਰੇ ਕਹੀ ਹੋਈ ਕੋਈ ਗੱਲ ਐਵੇਂ ਨਹੀਂ ਹੋ ਸਕਦੀ। ਤੂੰ ਇਹ ਚੈਪਟਰ ਲੈ ਜਾ। ਪੜ੍ਹ ਕੇ ਆਪਣੀ ਰਾਏ ਲਿਖ ਕੇ ਦੇਵਿੰਦਰ ਨੂੰ ਪੁਚਾ ਦੇਵੀਂ। ਇਹ ਐਤਵਾਰ ਜਾ ਕੇ ਲੈ ਆਵੇਗੀ।"
ਅਗਲੇ ਐਤਵਾਰ ਆਪਣੇ ਥੀਸਸ ਦਾ ਚੈਪਟਰ ਲੈਣ ਅਤੇ ਆਪਣੇ ਜੀਵਨ ਦਾ ਇੱਕ ਚੈਪਟਰ ਲਿਖਣ, ਮੈਂ ਝੱਰੀ ਪਹੁੰਚ ਗਈ। ਮੇਰੀ ਇੱਛਾ ਅਤੇ ਆਸ ਅਨੁਸਾਰ ਸੁਮੀਤ ਪਹਿਲਾਂ ਹੀ ਉਥੇ ਪਹੁੰਚਿਆ ਹੋਇਆ ਸੀ ਅਤੇ ਆਂਟੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਪ੍ਰੋਫੈੱਸਰ ਅੰਕਲ ਨੇ ਵੀ ਕੁਰਤਾ ਪਜਾਮਾ ਪਾਇਆ ਹੋਇਆ ਸੀ। ਸਭ ਤੋਂ ਵੱਡੀ ਗੱਲ ਇਹ ਕਿ ਸੁਮੀਤ ਦੇ ਮਾਤਾ ਜੀ ਵੀ ਉੱਥੇ ਬਿਰਾਜਮਾਨ ਸਨ। ਉਨ੍ਹਾਂ ਦੀ ਸ਼ਖ਼ਸੀਅਤ ਬਿਲਕੁਲ ਬਦਲੀ ਹੋਈ ਲੱਗਦੀ ਸੀ। ਹੁਣ ਉਹ ਆਪਣੇ ਘਰ ਵਿਚਲੀ ਮਰਿਆਦਾ ਪੁਰਸ਼ੋਤਮ ਦੀ ਥਾਂ ਇੱਕ ਹੱਸਮੁੱਖ, ਚੰਚਲ ਮੁਟਿਆਰ ਲੱਗ ਰਹੇ ਸਨ। ਵਿਹੜੇ ਵਿੱਚ ਮੇਰਾ ਪੈਰ ਪੈਂਦਿਆਂ ਹੀ ਸਭ ਤੋਂ ਪਹਿਲਾਂ ਉਹੋ ਹੀ ਮੇਰੇ ਕੋਲ ਆਏ ਅਤੇ ਹੱਸਦਿਆਂ ਹੋਇਆ ਉੱਚੀ ਆਵਾਜ਼ ਵਿੱਚ ਆਖਿਆ, "ਸੁਆਗਤਮ, ਕੁਮਾਰੀ ਪੁਸ਼ਪੇਂਦੁ ਸੁ-ਆਗਤਮ।"
ਮੈਂ ਖ਼ੁਸ਼ੀ ਭਰੀ ਹੈਰਾਨੀ ਵਿੱਚ ਉਨ੍ਹਾਂ ਵੱਨ ਵੇਖ ਹੀ ਰਹੀ ਸਾਂ ਕਿ ਉਨ੍ਹਾਂ ਨੇ ਮੈਨੂੰ ਆਪਣੀ ਗਲਵਕੜੀ ਵਿੱਚ ਘੁੱਟ ਲਿਆ। ਪਹਿਲੇ ਪ੍ਰਸ਼ਨਾਂ ਵਿੱਚ ਇੱਕ ਹੋਰ ਦਾ ਵਾਧਾ ਹੋ ਗਿਆ। ਏਨੀ
ਗੰਭੀਰ ਇਸਤ੍ਰੀ ਇਸ ਘਰ ਵਿੱਚ ਆ ਕੇ ਏਨ ਪ੍ਰਸੰਨ-ਮੁੱਖ ਅਤੇ ਚਿੰਤਾ-ਮੁਕਤ ਕਿਵੇਂ ਹੋ ਗਈ ਹੈ ? ਇਸ ਦਾ ਇਹ ਰੂਪ ਇਸ ਦੇ ਆਪਣੇ ਘਰ ਵਿੱਚ ਵੇਖੇ ਰੂਪ ਨਾਲੋਂ ਏਨਾ ਵੱਖਰਾ ਕਿਉਂ ਹੈ ? ਇਨ੍ਹਾਂ ਪ੍ਰਸ਼ਨਾਂ ਦੀ ਸਰਸਰਾਹਟ ਮੇਰੇ ਦਿਲ-ਦਿਮਾਗ ਵਿੱਚ ਹੋ ਹੀ ਰਹੀ ਸੀ ਕਿ ਪਿੰਡ ਦੀਆਂ ਅੱਠ-ਦਸ ਇਸਤੀਆਂ ਅਤੇ ਏਨੀਆਂਕੁ ਹੀ ਕੁੜੀਆਂ ਵਿਹੜੇ ਵਿੱਚ ਇਉਂ ਆ ਵੜੀਆਂ ਜਿਵੇਂ ਆਪਣੇ ਘਰ ਆਈਆਂ ਹੋਣ। ਵਡੇਰੀ ਉਮਰ ਦੀਆਂ ਇਸਤੀਆਂ ਨੇ ਸੁਮੀਤ ਦੀ ਮਾਤਾ ਨੂੰ ਵਾਰੀ ਵਾਰੀ ਗਲ ਨਾਲ ਲਾ ਕੇ ਪਿਆਰ ਦਿੱਤਾ। ਕੁੜੀਆਂ ਨੇ ਆਦਰ ਨਾਲ ਹੱਥ ਜੋੜ ਅਤੇ ਸਿਰ ਝੁਕਾਅ ਕੇ ਉਸ ਕੋਲੋਂ ਪਿਆਰ ਲਿਆ। ਪ੍ਰੋਫੈੱਸਰ ਅੰਕਲ ਦੇ ਕਹਿਣ ਉੱਤੇ ਅਸੀ ਸਾਰੇ ਉਸ ਘਰ ਦੇ ਵਿਸ਼ਾਲ ਡ੍ਰਾਇੰਗ ਰੂਮ ਵਿੱਚ ਜਾ ਬੈਠੇ । "ਸ਼ੁਕਰ ਹੈ ਅੱਜ ਤੇਰਾ ਇਧਰ ਆਉਣ ਨੂੰ ਜੀਅ ਕੀਤਾ।" ਇੱਕ ਸਿਆਣੀ ਇਸਤ੍ਰੀ ਨੇ ਸੁਮੀਤ ਦੀ ਮਾਂ ਨੂੰ ਆਖਿਆ।
"ਜੀਅ ਤਾਂ ਬਹੁਤ ਕਰਦਾ ਹੈ ਮਾਤਾ ਜੀ, ਪਰ ਕੰਮਾਂ ਕਾਰਾਂ ਵਿੱਚੋਂ ਵਿਹਲ ਨਹੀਂ भिलची।"
"ਕੋਈ ਗੱਲ ਨਹੀਂ। ਪੁੱਤ! ਸਾਨੂੰ ਕੁਝ ਭੁੱਲਾ ਕਿਤੇ? ਧੰਨ ਭਾਗ, ਤੂੰ ਆਈ।"
"ਰੱਬ ਨੇ ਵੱਡੇ ਵੱਡੇ ਕੰਮ ਪਾ ਦਿੱਤੇ ਤੈਨੂੰ ਧੀਏ; ਪਰ ਸ਼ਾਬਾਸ਼ੇ ਆ ਤੈਨੂੰ ਤੇਰੀ ਰਾਤੇ ਹਰ ਕੋਈ ਨਹੀਂ ਜੰਮਿਆ।"
"ਤੁਹਾਡੀਆਂ ਅਸੀਸਾਂ ਹਨ, ਮਾਂ ਜੀ। ਤੁਸੀਂ ਸਿਰ 'ਤੇ ਹੱਥ ਨਾ ਰੱਖਦੇ ਤਾਂ ਮੈਂ ਕੀ ਕਰ ਸਕਦੀ ਸਾਂ ?
"ਨਾ ਧੀਏ, ਅਸੀਂ ਤੇਰਾ ਦੇਣ ਨਹੀਂ ਦੇ ਸਕਦੇ। ਜੁਗ-ਜੁਗ ਜੀ। ਰੱਬ ਤੇਰੀ ਉਮਰ ਲੰਮੀ ਕਰੋ। ਸਾਡੇ ਕੋਲ ਤਾਂ ਸੀਸਾਂ ਈ ਆਂ। ਆਉਂਦੀ ਜਾਂਦੀ ਰਿਹਾ ਕਰ।"
ਇਸ ਪ੍ਰਕਾਰ ਦੀਆਂ ਗੱਲਾਂ ਕਰ ਕੇ ਇਹ ਸਭ ਚਲੇ ਗਏ। ਇਸ ਪਿੰਡ ਦੇ ਲੋਕਾਂ ਵਿੱਚ ਇਸ ਇਸਤ੍ਰੀ ਦੀ ਏਨੀ ਇੱਜ਼ਤ-ਅਪਣੱਤ ਦਾ ਕਾਰਨ ਕੀ ਹੈ ? ਕੀ ਇਲਾਕੇ ਦੇ ਹੋਰ ਪਿੰਡਾਂ ਦੇ ਲੋਕ ਵੀ ਇਸ ਨੂੰ ਇਵੇਂ ਹੀ ਪਿਆਰਦੇ ਸਤਿਕਾਰਦੇ ਹਨ ? ਜੇ 'ਹਨ' ਤਾਂ ਕਿਉਂ ? ਮੇਰੇ ਦਿਮਾਗ਼ ਵਿੱਚ ਪ੍ਰਸ਼ਨਾਂ ਦੇ ਅੰਬਾਰ ਉੱਸਰਦੇ ਜਾ ਰਹੇ ਹਨ। ਸੁਮੀਤ ਨੇ ਮੇਜ਼ ਉੱਤੇ ਪਈ ਇੱਕ ਫ਼ਾਈਲ ਵਿੱਚੋਂ ਮੇਰਾ ਨਿਬੰਧ ਕੱਢ ਕੇ ਸਾਰਿਆ ਨੂੰ ਵਿਖਾਉਂਦਿਆਂ ਆਖਿਆ, "ਇਨ੍ਹਾਂ ਪੰਨਿਆ ਉੱਤੇ ਖਿੱਲਰੇ ਹੋਏ ਖ਼ਿਆਲ ਅੱਜ ਸਾਡੇ ਧਿਆਨ ਦਾ ਕੇਂਦ ਹਨ। ਅਸਾਂ ਸਾਰਿਆਂ ਇਹ ਲੇਖ ਪੜ੍ਹਿਆ ਹੈ; ਏਥੋਂ ਤਕ ਕਿ ਆਂਟੀ ਨੇ ਵੀ। ਇਸ ਬਾਰੇ ਆਪਣੇ ਵਿਚਾਰ ਦੱਸ ਕੇ ਧਨਵਾਦੀ ਬਣਾਓ।"
"ਤੈਨੂੰ ਕਿਸੇ ਸਾਹਿਤ ਸਭਾ ਦਾ ਸੈਕਟਰੀ ਹੋਣਾ ਚਾਹੀਦਾ ਸੀ।"
"ਸਮਝ ਲਓ ਅੱਜ ਮੈਂ ਉਹ ਹੀ ਹਾਂ। ਕੇਵਲ ਅੱਜ ਦਾ ਦਿਨ। ਬਹੁਤੇ ਚਿਰ ਲਈ ਇਹ ਛੱਟ ਮੇਰੇ ਉੱਤੇ ਨਾ ਲੱਦੀ ਜਾਵੇ।"
"ਪਹਿਲਾਂ ਮੈਂ ਆਪਣੀ ਰਾਏ ਦੱਸਦਾ ਹਾਂ।" ਕਹਿ ਕੇ ਪ੍ਰੋਫੈਸਰ ਅੰਕਲ ਅਜੇ ਕੁਝ ਕਹਿਣ ਹੀ ਲੱਗੇ ਸਨ ਕਿ ਆਂਟੀ ਨੇ ਆਖਿਆ, 'ਤੁਸੀਂ ਨਹੀਂ, ਅੱਜ ਤੋਸ਼ੀ ਪਹਿਲ ਕਰੇਗੀ।"
"ਸੰਤੋਸ਼ ਬੇਟਾ ਤੂੰ, .....
"ਹਾਂ ਜੀ, ਤੋਸ਼ੀ। ਆਖ਼ਰ ਤੁਹਾਡੇ ਪਰਮ ਸ਼ਿਸ਼ ਨਾਲ ਜੀਵਨ ਦੇ ਕੁਝ ਸਾਲ ਬਿਤਾਏ ਹਨ ਇਸ ਨੇ।"
"ਇਨ੍ਹਾਂ ਦਾ ਪਰਮ ਸ਼ਿਸ਼ ਹੁਣ ਵੀ ਮੇਰੇ ਨਾਲ ਹੈ। ਉਸ ਤੋਂ ਪਰ ਮੈਂ ਕਦੇ ਨਹੀਂ ਹੋਈ। ਮੇਰੇ ਜੀਵਨ ਦਾ ਹਰ ਪਲ.....।"
ਬਾਹਰਲਾ ਦਰਵਾਜ਼ਾ ਖੜਕਿਆ, ਸੁਮੀਤ ਨੇ ਉੱਠ ਕੇ ਖੋਲ੍ਹਿਆ ਤਾਂ ਤਿੰਨ-ਚਾਰ ਬਿਰਧ ਅੰਦਰ ਦਾਖਲ ਹੋਏ ਅਤੇ ਸਿੱਧੇ ਡ੍ਰਾਇੰਗ ਰੂਮ ਵਿੱਚ ਆ ਗਏ। ਅਸੀਂ ਸਾਰੇ ਉਨ੍ਹਾਂ ਦੇ ਸਤਿਕਾਰ ਵਜੋਂ ਉੱਠ ਖੜੇ ਹੋਏ। ਅੰਕਲ ਜੀ ਨੇ ਆਖਿਆ, "ਆਓ ਬੈਠੋ ਚਾਚਾ ਜੀ।"
ਉਨ੍ਹਾਂ ਵਿੱਚੋਂ ਇੱਕ ਨੇ ਬੈਠਣੋਂ ਇਨਕਾਰ ਕਰਦਿਆਂ ਹੋਇਆ ਆਖਿਆ, "ਅਸੀਂ ਬਹਿਣ ਨਹੀਂ ਆਏ, ਪ੍ਰੋਫੈਸਰ ਜੀ। ਕੁੜੀ ਦੇ ਆਉਣ ਦੀ ਸੁਣੀ ਸੀ। ਧੀ-ਧਿਆਣੀ ਦੇ ਦਰਸ਼ਨਾਂ ਨੂੰ ਆ ਗਏ। ਤੁਸੀਂ ਬੈਠੋ ਅਸੀਂ ਚੱਲਦੇ ਹਾਂ। ਤੋਸ਼ੀ ਧੀਏ, ਸਭ ਸੁਖ-ਸਾਂਦ ਹੈ ਨਾ ?"
“ਹਾਂ, ਬਾਪੂ ਜੀ, ਵਾਹਿਗੁਰੂ ਦੀ ਮਿਹਰ ਆ।"
"ਹੱਛਾ ਪੁੱਤ੍ਰ, ਅਸੀਂ ਚੱਲਦੇ ਹਾਂ। ਕਰੋ ਗੱਲਾਂ-ਬਾਤਾਂ। ਜਾਣ ਲੱਗੀ ਮਿਲ ਕੇ ਜਾਵੀਂ ।" ਕਹਿ ਕੇ ਉਹ ਚਲੇ ਗਏ।
"ਮੈਂ ਇਹ ਨਿਬੰਧ ਧਿਆਨ ਨਾਲ ਪੜ੍ਹਿਆ ਹੈ। ਇਹ ਨਿਬੰਧ ਦੇ ਰੂਪ ਵਿੱਚ ਸੰਪੂਰਣ ਨਹੀਂ: ਪ੍ਰੰਤੂ ਬੀਸਸ ਦਾ ਪਹਿਲਾ ਚੈਪਟਰ ਹੋਣ ਕਰਕੇ ਇੱਕ ਪ੍ਰਵੇਸ਼ਕਾ ਦਾ ਕੰਮ ਬਹੁਤ ਹੀ ਸੁੰਦਰਤਾ ਨਾਲ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਵੀ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ।"
"ਚੁੱਪ ਕਿਉਂ ਕਰ ਗਏ ਬੇਟਾ। ਆਪਣੀ ਗੱਲ ਪੂਰੀ ਕਰੋ। ਉਹ ਵਿਸ਼ੇਸ਼ਤਾਵਾਂ ਕੀ ਹਨ ? ਜਰਾ ਸਾਨੂੰ ਵੀ ਦੱਸੋ। ਸੈਕਟਰੀ ਕੋਲੋਂ ਨਾ ਡਰੋ। ਇਹ ਅਸਲੀ ਨਹੀਂ, ਬਨਾਉਟੀ ਸੈਕਟਰੀ ਹੈ।"
"ਮੈਨੂੰ ਸੈਕਟਰੀ ਦੀ ਨਹੀਂ, ਸਗੋਂ ਤੁਹਾਡੀ ਆਗਿਆ ਦੀ ਲੋੜ ਹੈ। ਤੁਹਾਡੀ ਹਾਜ਼ਰੀ ਵਿੱਚ ਕੁਝ ਕਹਿਣੇਂ ਸੰਕੋਚ ਹੁੰਦਾ ਹੈ। ਮਾਪੇ ਬੱਚਿਆਂ ਦਾ ਹਾਸਾ ਨਹੀਂ ਉਡਾਉਣਗੇ, ਇਸ ਭਰੋਸੇ ਵਿੱਚੋਂ ਕਹਿਣ ਲੱਗੀ ਹਾਂ। ਪੁਸ਼ਪੇਂਦ੍ਰ ਨੇ ਇਸ ਆਰੰਭਕ ਚੈਪਟਰ ਵਿੱਚ ਕੁਝ ਅਜਿਹੀਆਂ ਗੱਲਾਂ ਆਖੀਆਂ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਕਲਾ ਜਾਂ ਸਾਹਿਤ ਸੰਬੰਧੀ ਬਣੀਆਂ ਆ ਰਹੀਆਂ ਧਾਰਨਾਵਾਂ ਦੀ ਅਟੱਲਤਾ, ਉਪਯੋਗਤਾ ਅਤੇ ਸ੍ਰੇਸ਼ਟਤਾ ਦੇ ਭਾਰ ਹੇਠ ਦੱਬ ਕੇ ਨਹੀਂ ਲਿਖ ਰਹੀ। ਇਸ ਦੇ ਉਲਟ ਉਹ ਚਾਹੁੰਦੀ ਹੈ ਕਿ ਕਲਾ ਸੰਬੰਧੀ ਪਰਚਾਰੇ ਜਾ ਰਹੇ ਸਾਰੇ ਸਿਧਾਂਤਾਂ ਦਾ ਪੁਨਰ ਮੁਲਾਂਕਣ ਕੀਤਾ ਜਾਵੇ ਅਤੇ ਅਜੇਹਾ ਕਰਦਿਆਂ ਹੋਇਆਂ ਕਿਸੇ ਸਿਧਾਂਤਕਾਰ ਦੀ ਸ਼ਖ਼ਸੀਅਤ ਦੇ ਭਾਰ ਹੇਠ ਦੱਬ ਕੇ ਕੋਈ ਗੱਲ ਨਾ ਆਖੀ ਜਾਵੇ।"
ਏਨਾ ਕਹਿ ਕੇ ਉਨ੍ਹਾਂ ਨੇ ਇੱਕ ਵੇਰ ਫਿਰ ਪ੍ਰੋਫੈਸਰ ਅੰਕਲ ਦੇ ਮੂੰਹ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਉਹ ਬੋਲੇ, "ਤੋਸ਼ੀ ਬੇਟਾ, ਆਪਣੀ ਗੱਲ ਨਿਕ ਆਖੋ। ਜੇ ਮੈਂ ਅਤੇ ਮੇਰੇ ਵਰਗੇ ਲੋਕ ਲਕੀਰ ਦੀ ਫ਼ਕੀਰੀ ਕਰਦੇ ਆ ਰਹੇ ਹਨ ਤਾਂ ਇਹ ਉਨ੍ਹਾਂ ਦੀ ਅਕੈਡਮਿਕ ਮਜਬੂਰੀ ਹੈ —ਤਾਲੀਮੀ ਅਤੇ ਇਮਤਿਹਾਨੀ ਲੋਡ ਹੈ। ਹੋਰਨਾ ਬਾਰੇ ਮੈਨੂੰ ਪਤਾ ਨਹੀਂ, ਪਰ ਮੈਂ ਨਿੱਜੀ ਤੌਰ ਉੱਤੇ ਕਿਸੇ ਸਿਧਾਂਤਕਾਰ ਦਾ ਦਬੇਲ ਨਹੀਂ ਹਾਂ ਅਤੇ ਨਾ ਹੀ ਕਿਸੇ ਸਿਧਾਂਤ ਦਾ ਪੁਜਾਰੀ ਹਾਂ।"
"ਜਿਸ ਰੂਪ ਵਿੱਚ ਇਹ ਨਿਬੰਧ ਸਾਡੇ ਸਾਹਮਣੇ ਹੋ, ਉਸ ਰੂਪ ਵਿੱਚ ਇਹ ਸਾਡੀ ਪੁਸ਼ਪੇਂਦੁ ਦੇ ਬੀਸਸ ਦਾ ਹਿੱਸਾ ਵੀ ਨਹੀਂ ਆਖਿਆ ਜਾ ਸਕਦਾ। ਇਸ ਦੇ ਥੀਸਸ ਦਾ ਟਾਪਿਕ ਹੈ 'ਯਥਾਰਥਵਾਦ-ਇੱਕ ਕਲਾਤਮਕ ਵਰਦਾਨ।' ਇਹ ਪ੍ਰਵੇਸ਼ਿਕਾ ਕਿਸੇ ਇੱਕ ਵਾਦ ਦਾ ਹੀ ਨਹੀਂ ਸਗੋਂ ਸਮੁੱਚੀ ਕਲਾ ਦਾ ਵਿਸ਼ਲੇਸ਼ਣ ਕਰ ਕੇ ਇਸ ਦੇ ਨਵ-ਨਿਰਮਾਣ ਦੀ ਪ੍ਰੇਰਣਾ ਦਾ ਇਕਰਾਰ ਕਰਦੀ ਮਹਿਸੂਸ ਹੁੰਦੀ ਹੈ। ਇਸ ਬਾਰੇ ਮੈਂ ਪੁਸ਼ਪੇਂਦੁ ਕੋਲੋਂ ਕੁਝ ਸੁਣਨਾ ਚਾਹੁੰਦੀ ਹਾਂ।"
ਹੁਣ ਸਾਰਿਆਂ ਦੀਆਂ ਨਜ਼ਰਾਂ ਮੇਰੇ ਉੱਤੇ ਆ ਟਿਕੀਆਂ। ਮੈਂ ਕਹਿਣਾ ਸ਼ੁਰੂ ਕੀਤਾ, "ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਸ਼ਬਦਾਂ ਰਾਹੀਂ ਆਪਣੇ ਭਾਵਾਂ ਦਾ ਠੀਕ ਠਾਕ ਪ੍ਰਗਟਾਵਾ ਕਰ ਸਕੀ ਹਾਂ। ਸੁਮੀਤ ਜੀ ਨਾਲ ਹੋਈਆਂ ਦੋ ਗੋਬਟੀਆਂ ਕਾਰਨ ਹੀ ਮੇਰੇ ਵਿਚਾਰਾਂ ਵਿੱਚ
ਇੱਕ ਤਬਦੀਲੀ ਜਿਹੀ ਆ ਗਈ ਹੈ । ਹੁਣ ਮੈਂ ਕਿਸੇ ਡਿਗਰੀ ਨੂੰ ਆਪਣੇ ਲਈ ਮਹੱਤਵਪੂਰਨ ਪ੍ਰਾਪਤੀ ਨਹੀਂ ਮੰਨਦੀ। ਨਾ ਹੀ ਮੈਂ ਆਪਣੇ ਕਥਿਤ ਟਾਪਿਕ ਨੂੰ ਧਿਆਨ ਵਿੱਚ ਰੱਖ ਕੇ ਲਿਖਣਾ ਚਾਹੁੰਦੀ ਹਾਂ। ਹੁਣ ਮੇਰਾ ਮਨੋਰਥ ਹੈ, ਸਮੁੱਚੀ ਕਲਾ ਦੇ ਵਿਕਾਸ ਨੂੰ ਵਾਚਣਾ ਅਤੇ ਸਮੁੱਚੇ ਜੀਵਨ ਦੇ ਵਿਕਾਸ ਵਿੱਚ ਇਸ ਦੇ ਆਦਾਨ-ਪ੍ਰਦਾਨ, ਇਸ ਦੀਆਂ ਨਮੋਸ਼ੀਆਂ ਅਤੇ ਨਾਕਾਮੀਆਂ, ਇਸ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਅਤੇ ਇਸ ਨਾਲ ਹੋਈਆਂ ਵਧੀਕੀਆਂ ਅਤੇ ਵਫ਼ਾਵਾਂ ਦੀ ਯਥਾ ਸੰਭਵ ਚਰਚਾ ਕਰਨਾ। ਮੈਨੂੰ ਖੁਸ਼ੀ ਹੈ ਕਿ ਮੇਰੀ ਲੇਖਣੀ ਪੂਰੀ ਸਫਲਤਾ ਨਾਲ ਮੇਰਾ ਮਨੋਰਥ ਤੁਹਾਡੇ ਤਕ ਪੁਚਾ ਸਕੀ ਹੈ।"
ਸੁਮੀਤ ਨੇ ਪੁੱਛਿਆ, "ਕੀ ਯਥਾਰਥਵਾਦ ਦੀ ਗੱਲ ਵਿੱਚ ਛੱਡ ਦਿੱਤੀ ਜਾਵੇਗੀ ?" "ਮੈਨੂੰ ਪਤਾ ਨਹੀਂ। ਮੈਂ ਸਮਝਦੀ ਹਾਂ ਕਿ ਹੁਣ ਆਪਣੇ ਕੰਮ ਵਿੱਚ ਮੈਂ ਇਕੱਲੀ ਨਹੀਂ ਹਾ। ਅਸੀਂ ਸਾਰੇ ਮਿਲ ਕੇ ਇਹ ਕੰਮ ਕਰ ਰਹੇ ਹਾਂ। ਇਸ ਲਈ ਇਹ ਫੈਸਲਾ ਵੀ ਅਸਾਂ ਸਾਰਿਆਂ ਹੀ ਕਰਨਾ ਹੈ ਕਿ ਗੱਲ ਕਿੱਥੋਂ ਆਰੰਭ ਕੀਤੀ ਜਾਵੇ ਅਤੇ ਕਿਵੇਂ ਅਗੇਰੇ ਤੇਰੀ ਜਾਵੇ।"
"ਮੈਂ ਸਮਝਦਾ ਹਾਂ ਕਿ ਜੇ ਅਸੀਂ ਮਨੁੱਖੀ ਚੇਤਨਾ ਜਾਂ ਮਨੁੱਖੀ ਮਨ ਨੂੰ ਬੌਧਿਕ ਅਤੇ ਭਾਵੁਕ ਨਾਂ ਦੀਆਂ ਦੇ ਵੰਡਾਂ ਵਿੱਚ ਵੰਡ ਲਈਏ ਤਾਂ ਦਰਸ਼ਨ ਨੂੰ ਮਨੁੱਖੀ ਬੌਧਿਕਤਾ ਦੀ ਵੇਲ ਨੂੰ ਲੱਗਾ ਹੋਇਆ ਫਲ ਅਤੇ ਕਲਾ ਨੂੰ ਮਨੁੱਖੀ ਭਾਵੁਕਤਾ ਦੇ ਮਾਨ-ਸਰੋਵਰ ਵਿੱਚ ਖਿੜਿਆਂ ਹੋਇਆ ਕਮਲ ਆਖਿਆ ਜਾਣ ਵਿੱਚ ਬਹੁਤੀ ਵਧੀਕੀ ਜਾਂ ਅੱਤ-ਕਥਨੀ ਨਹੀਂ।"
ਸੁਮੀਤ ਕਹਿ ਰਿਹਾ ਸੀ ਅਤੇ ਉਸ ਦੇ ਮਾਤਾ ਜੀ ਇੱਕ ਹੈਰਾਨੀ ਜਿਹੀ ਨਾਲ ਉਸ ਵੱਲ ਵੇਖ ਰਹੇ ਸਨ। ਦੋਹਾਂ ਵੱਲ ਵਾਰੀ ਵਾਰੀ ਵੇਖਦੇ ਅੰਕਲ ਜੀ ਨਿੱਕਾ ਨਿੱਕਾ ਮੁਸਕਰਾ ਰਹੇ ਸਨ ਅਤੇ ਆਂਟੀ ਦਾ ਧਿਆਨ ਗੋਸ਼ਟੀ ਅਤੇ ਕਿਚਨ ਵਿੱਚ ਵੰਡਿਆ ਹੋਇਆ ਸੀ। ਮੈਂ ਮੰਤ੍ਰ-ਮੁਗਧ ਸਾਂ। ਸੁਮੀਤ ਨੇ ਗੱਲ ਜਾਰੀ ਰੱਖੀ, "ਜੀਵਨ ਵਿੱਚ ਆਪਣੇ ਸੱਚ ਨੂੰ ਜਾਣਨ ਦੀ ਇੱਛਾ ਹੈ। ਇਹ ਇੱਛਾ ਕਿਉਂ ਹੈ? ਇਸ ਦਾ ਮਨੋਰਥ ਕੀ ਹੈ, ਅੱਗੇ ਚੱਲ ਕੇ ਵਿਚਾਰਾਂਗਾ। ਇਹ ਇੱਛਾ ਜੀਵਨ ਵਿੱਚ ਮੌਜੂਦ ਹੈ, ਇਸ ਤੋਂ ਇਨਕਾਰ ਕਰਨਾ ਸੌਖਾ ਨਹੀਂ ਸ਼ਾਇਦ ਸੰਭਵ ਹੀ ਨਹੀਂ। ਜੀਵਨ ਵਿੱਚ ਸੁੰਦਰਤਾ ਦਾ ਵੀ ਮੋਹ ਹੈ ਅਤੇ ਇਸ ਗੱਲ ਦਾ ਜੀਵਨ ਨੂੰ ਪਤਾ ਹੈ ਕਿ ਇਹ ਮੋਹ ਕਿਉਂ ਹੈ, ਇਸ ਦਾ ਮਨੋਰਥ ਕੀ ਹੈ। ਜੀਵਨ ਵਿੱਚ ਸੁਖ ਦੀ ਇੱਛਾ ਹੈ, ਆਨੰਦ ਲਈ ਤਾਂਘ ਹੈ। ਇਹ ਆਨੰਦ ਸ੍ਵੈ-ਰੱਖਿਆ ਜਾ ਸਰਵਾਈਵਲ (Survival) ਨਹੀਂ, ਸਗੋਂ ਉਸ ਤੋਂ ਪਰੇ ਦੀ ਕਈ ਪ੍ਰਾਪਤੀ ਹੈ। ਇਹ ਪ੍ਰਾਪਤੀ ਕੇਵਲ ਸੁੰਦਰਤਾ ਰਾਹੀਂ ਹਾਸਲ ਕੀਤੀ ਜਾ ਸਕਦੀ ਹੈ, ਇਸ ਸੱਚ ਤੋਂ ਵੀ ਜੀਵਨ ਅਣਜਾਣ ਨਹੀਂ। ਆਨੰਦ ਦਾ ਮਨੋਰਥ ਜੀਵਨ ਵਿੱਚ ਸੁੰਦਰਤਾ ਦਾ ਮੋਹ ਪੈਦਾ ਕਰਦਾ ਹੈ। ਜਿਸ ਜੀਵਨ ਨੂੰ ਸ੍ਵੈ-ਰੱਖਿਆ ਜਾਂ ਸਰਵਾਈਵਲ ਦੀ ਚਿੰਤਾ ਹੈ, ਉਹ ਆਨੰਦ ਤੋਂ ਦੂਰ ਹੈ, ਦੁਖੀ ਹੈ, ਕਸ਼ਟ ਭਰਪੂਰ ਹੈ। ਸੁਰੱਖਿਆ ਦਾ ਭਰੋਸਾ ਆਨੰਦ ਦੀ ਪਹਿਲੀ ਸ਼ਰਤ ਹੈ। ਸੁਰੱਖਿਆ ਤੋਂ ਮੇਰਾ ਭਾਵ ਸਰਵਾਈਵਲ ਜਾਂ ਸ੍ਵੈ-ਰੱਖਿਆ ਲਈ ਕੀਤਾ ਜਾਣ ਵਾਲਾ ਸੰਘਰਸ਼ ਨਹੀਂ। ਇਸ ਤੋਂ ਮੇਰਾ ਭਾਵ ਹੈ 'ਰੱਖਿਆ-ਸੁਰੱਖਿਆ ਭਰੋਸਾ'। ਦਰਸ਼ਨ ਦੀ ਭਾਸ਼ਾ ਵਿੱਚ ਇਸ ਨੂੰ ਸ਼ਿਵਮ' ਆਖਿਆ ਜਾ ਸਕਦਾ ਹੈ। ਮੈਂ ਹੁਣੇ ਜਿਹੇ ਆਖਿਆ ਸੀ ਕਿ ਜੀਵਨ ਵਿੱਚ ਆਪਣੇ ਸੱਚ ਨੂੰ ਜਾਣਨ ਦੀ ਇੱਛਾ ਹੈ। ਇਸ ਦੇ ਮਨੋਰਥ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸੱਚ ਜਾਂ ਸੱਚ ਦੇ ਗਿਆਨ ਨਾਲ ਜੁੜੇ ਹੋਏ ਅਧਿਆਤਮਕ ਆਦਰਸ਼ਾਂ ਦੇ ਝਮੇਲੇ ਮੇਰੀ ਅਕਲ ਦੀ ਪਕੜੋਂ ਪਰੇ ਹਨ। ਅਧਿਆਤਮਕ ਆਦਰਸ਼ਾਂ ਦੇ ਆਧਿਆਤਮਵਾਦੀਆਂ ਦੇ ਦਾਅਵਿਆਂ ਨੂੰ ਇੱਕ ਪਾਸੇ ਕਰ
ਦੇਈਏ ਤਾਂ ਸੱਚ ਨੂੰ ਜਾਣਨ ਦੀ ਇੱਛਾ ਦਾ ਲੋਕਿਕ ਮਨੋਰਥ ਜਾਣਿਆ ਜਾ ਸਕਦਾ ਹੈ ਅਤੇ
ਮੇਰੀ ਜਾਚੇ ਉਹ ਮਨੋਰਥ ਸ੍ਵੈ ਰੱਖਿਆ ਅਤੇ ਸੁਰੱਖਿਆ ਹੀ ਹੈ। ਮੈਂ ਕਹਿ ਰਿਹਾ ਹਾਂ ਕਿ ਸੱਚ ਨੂੰ ਜਾਣਨ ਦੀ ਇੱਛਾ ਦਾ ਮਨੋਰਥ 'ਸ਼ਿਵਮ' ਹੈ। 'ਰੂਪਾਂਤਰ' ਨਾਮ ਦੇ ਪੰਜਾਬੀ ਤ੍ਰੈਮਾਸਕ ਦੇ ਪੰਜਵੇਂ ਅੰਕ ਵਿੱਚ ਛਪੇ ਇੱਕ ਨਿਬੰਧ 'ਸੱਤਿਅਮ ਅਤੇ ਸ਼ਿਵਮ' ਨੂੰ ਪੜ੍ਹ ਅਤੇ ਵਿਚਾਰ ਕੇ ਮੈਂ ਉਪਰੋਕਤ ਸਿੱਟੇ ਉੱਤੇ ਪੁੱਜਾ ਹਾਂ।"
"ਚੁੱਪ ਕਿਉਂ ਕਰ ਗਿਆ ਏਂ ?ਅਸੀਂ ਸੁਣ ਰਹੇ ਹਾਂ।"
"ਆਂਟੀ ਦਾ ਧਿਆਨ ਰਸੋਈ ਵੱਲ ਹੈ।"
"ਜ਼ਰਾ ਠਹਿਰੀਂ।" ਮੈਂ ਕੁੱਕਰ ਹੇਠੋਂ ਅੱਗ ਬੁਝਾ ਕੇ ਆਉਂਦੀ ਹਾਂ। ਮੇਰੇ ਆਉਣ ਤੋਂ ਪਹਿਲਾਂ ਗੱਲ ਅੱਗੇ ਨਾ ਤੋਰੀਂ। ਆਂਟੀ ਰਸੋਈ ਵਿੱਚੋਂ ਵਾਪਸ ਆ ਗਏ ਅਤੇ ਸੁਮੀਤ ਨੇ ਗੱਲ ਅੱਗੇ ਤੋਰੀ, "ਜੇ ਸੱਤਿਅਮ ਦਾ ਮਨੋਰਥ ਸ਼ਿਵਮ ਹੈ ਅਤੇ ਸ਼ਿਵਮ ਨੂੰ ਪੁੱਜ ਚੁੱਕੇ ਜੀਵਨ ਵਿੱਚ ਸੁੰਦਰਮ ਦੀ ਤਾਂਘ ਹੋ ਤਾਂ ਅਸੀਂ ਕਰੋਸੇ ਨਾਲ ਇਹ ਕਹਿ ਸਕਦੇ ਹਾਂ ਕਿ ਸਮੁੱਚੇ ਜੀਵਨ ਦਾ ਜਾਂ ਸਮੁੱਚੇ ਵਿਕਾਸ ਦਾ ਮਨੋਰਥ 'ਆਨੰਦ' ਹੈ।"
ਅੰਕਲ ਜੀ ਚੁੱਪ ਨਾ ਰਹਿ ਸਕੇ, "ਸਮੀਤ, ਉਹ ਲੇਖ ਮੈਂ ਵੀ ਪੜ੍ਹਿਆ ਸੀ। ਪਰੰਤੂ ਜ ਸਿੱਟਾ ਤੂੰ ਕੱਢਿਆ ਹੈ, ਉਸ ਤੋਂ ਇਉਂ ਲੱਗਦਾ ਹੈ ਕਿ ਉਹ ਲੇਖ ਮੈਨੂੰ ਦੁਬਾਰਾ ਪੜ੍ਹਨਾ ਪਵੇਗਾ। ਆਪਣੀ ਤਰਕ-ਵਿਧੀ ਅਨੁਸਾਰ ਤੂੰ ਆਪਣਾ ਮਨ-ਇੱਛਤ ਸਿੱਟਾ ਕੱਢਿਆ ਹੈ। ਲੋਪਕ ਨੇ ਸੱਤਿਅਮ ਅਤੇ ਸ਼ਿਵਮ ਵਿੱਚ ਕਾਰਨ ਅਤੇ ਕਾਰਜ ਦਾ ਸੰਬੰਧ ਜ਼ਰੂਰ ਦੱਸਿਆ ਹੈ, ਪਰ ਤੂੰ ਉਸ ਸੰਬੰਧ ਨੂੰ ਉਲਟਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।"
"ਅੰਕਲ ਜੀ, ਤੁਸਾਂ ਉਹ ਲੇਖ ਦੁਬਾਰਾ ਪੜ੍ਹਨਾ ਹੈ ਅਤੇ ਮੈਂ ਉਹ ਲੇਖ ਘੱਟ-ਘੱਟ ਪੰਦਰਾਂ ਵਾਰ ਪੜ੍ਹ ਚੁੱਕਾ ਹਾਂ। ਸੱਤਿਅਮ ਅਤੇ ਸ਼ਿਵਮ ਮੈਨੂੰ 'ਇੱਕ ਦੂਜੇ ਦੇ ਕਾਰਣ' ਪ੍ਰਤੀਤ ਹੋਏ ਹਨ। ਸੁੰਦਰਮ ਅਤੇ ਆਨੰਦ ਇਨ੍ਹਾਂ ਦੋਹਾਂ ਤੋਂ ਪਰੇ ਹਨ- ਅਗੇਰੇ ਹਨ, ਉਚੇਰੇ ਹਨ। ਜੀਵਨ ਵਿੱਚ ਸੱਤਿਅਮ ਅਤੇ ਸ਼ਿਵਮ ਦੋਵੇਂ ਸੁੰਦਰਮ ਦੇ ਸਾਧਨ ਹਨ; ਸੇਵਕ ਹਨ: ਪਰ ਇਹ ਸਬੰਧ ਅਜੇ ਜੀਵਨ ਦੀ ਸਾਧਾਰਨ ਗਤੀ ਰਾਹੀਂ ਵਿਅਕਤ ਨਹੀਂ ਹੁੰਦਾ। ਅਜੇਹਾ ਹੋਣ ਲਈ ਹੋਰ ਵਿਕਸਣ ਦੀ ਲੋੜ ਹੈ। ਜੀਵਨ ਨੇ ਸੁਰੱਖਿਅਤ ਹੋ ਕੇ ਆਪਣੇ ਅਸਲੇ ਨੂੰ ਆਪਣੇ ਸੱਚ ਨੂੰ ਸੰਪੂਰਣ ਰੂਪ ਵਿੱਚ ਅਭਿਵਿਅਕਤ ਕਰ ਕੇ ਜੀਣਾ ਸਿੱਖਣਾ ਹੈ। ਉਸ ਸਮੇਂ ਇਹ ਮੰਨਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕਿ ਜੀਵਨ ਦਾ ਅਸਲਾ ਸੁੰਦਰਮ ਹੈ: ਜੀਵਨ ਦਾ ਮਨੋਰਥ ਆਨੰਦ ਹੈ।"
"ਪਰ ਇਸ ਸਮੇਂ ਤਾਂ ਅਸੀਂ ਇਹ ਵੇਖਦੇ ਹਾਂ ਕਿ ਜੀਵਨ ਦੇ ਇੱਕ ਸੱਚ ਨੂੰ ਪਦਾਰਥ ਦੀ ਸੂਖਮਤਾ ਦੇ ਰੂਪ ਵਿੱਚ ਜਾਣ ਲੈਣ ਕਰਕੇ ਮਨੁੱਖ ਨੇ ਪਰਮਾਣੂ ਬੰਬ ਬਣਾਏ ਹਨ ਅਤੇ ਤਬਾਹੀ ਦੀ ਯੋਗਤਾ ਨੂੰ ਆਪਣੇ ਮਾਨਵਤਵ ਦੀ ਸਿਖ਼ਰ ਸਮਝ ਰਿਹਾ ਹੈ।"
"ਇਹ ਠੀਕ ਹੈ, ਅੰਕਲ ਜੀ, ਪਰ ਹੁਣ ਤਕ ਮਨੁੱਖ ਤਬਾਹੀ ਰਾਹੀਂ ਸੁਰੱਖਿਅਤ ਹੋਣ ਦਾ ਪਸ਼ੂਪੁਣਾ ਕਰਦਾ ਆਇਆ ਹੈ। ਮਨੋਰਥ ਸੁਰੱਖਿਆ ਹੀ ਹੈ। ਤਬਾਹੀ ਨੂੰ ਸਾਧਨ ਮੰਨਣਾ ਉਸ ਦੀ ਮੂਰਖਤਾ ਹੈ।"
"ਇਵੇਂ ਹੀ ਸਹੀ। ਤੇਰੀ ਗੱਲ ਮੰਨ ਲੈਂਦੇ ਹਾਂ, ਪਰ ਹੁਣ ਕਲਾ ਅਤੇ ਯਥਾਰਥਵਾਦ ਵੱਲ ਮੁੜਨਾ ਚਾਹੀਦਾ ਹੈ।"
ਸੁਮੀਤ ਤੋਂ ਪਹਿਲਾਂ ਮੈਂ ਆਪਣਾ ਆਰੰਭ ਕਰ ਦਿੱਤਾ ਹੈ, "ਅੰਕਲ ਜੀ, ਮੁੜਨ ਦੀ ਲੋੜ ਨਹੀਂ, ਕਲਾ ਸਾਡੇ ਨਾਲ ਨਾਲ ਤੁਰਦੀ ਆ ਰਹੀ ਹੈ, ਜਾਂ ਸਾਡੀ ਵਿਚਾਰ ਦਾ ਧੁਰਾ
ਬਣੀ ਰਹੀ ਹੈ, ਸੱਤਿਅਮ, ਸ਼ਿਵਮ ਅਤੇ ਸੁੰਦਰਮ ਵਿਚਾਲੇ ਗਲਤ ਸੰਬੰਧਾਂ ਦੇ ਸਿੱਟੇ ਵਜੋਂ
ਉਪਜੇ ਹੋਏ ਕਲਾ-ਸਿਧਾਂਤਾਂ ਦੀ ਪੜਚੋਲ ਅਤੇ ਨਰੋਏ ਸਾਤਵਿਕ ਸਿਧਾਂਤਾਂ ਦੀ ਖੋਜ ਹੀ ਸਾਡਾ ਮਨੋਰਥ ਹੈ। ਸੁਮੀਤ ਨਾਲ ਹੋਈ ਪਹਿਲੀ ਗੱਲ ਬਾਤ ਵਿੱਚ ਹੀ ਇਨ੍ਹਾਂ ਦੱਸਿਆ ਸੀ ਕਿ ਮਨੁੱਖ ਦੀ ਬੌਧਿਕਤਾ ਪੁਰਾਤਨ ਕਾਲ ਤੋਂ ਹੀ ਸੱਤ ਦੀ ਦਬੋਲ ਰਹੀ ਹੈ। ਸੁਕਰਾਤ ਅਤੇ ਅਫਲਾਤੂਨ ਨੇ ਬੌਧਿਕਤਾ ਨੂੰ ਮਨੁੱਖ ਵਿਚਲੇ ਕਠੋਰ ਭਾਵਾਂ ਦੀ ਤਾਬਿਆਦਾਰੀ ਵਿੱਚ ਲਾਉਣ ਦਾ ਭਰਪੂਰ ਯਤਨ ਕੀਤਾ ਸੀ। ਨਾਲ ਨਾਲ ਕਲਾ ਉੱਤੇ ਵੀ ਕਰੜੀਆਂ ਪਾਬੰਦੀਆਂ ਲਾਉਣ ਵਿੱਚ ਮਨੁੱਖੀ ਸਮਾਜਾਂ ਦੇ ਕਲਿਆਣ ਦੀ ਆਸ ਕੀਤੀ ਸੀ। ਇਉਂ ਸੱਤਿਅਮ ਅਤੇ ਸੁੰਦਰਮ ਨੂੰ ਸ਼ਿਵਮ ਦੇ ਦਾਸ ਬਣਾ ਕੇ ਇਨ੍ਹਾਂ ਵਿੱਚ ਸੁਆਮੀ ਅਤੇ ਸੇਵਕ ਦਾ ਉਹ ਸੰਬੰਧ ਸਥਾਪਤ ਕੀਤਾ ਸੀ, ਜਿਸ ਦਾ ਸਦਕਾ ਹੁਣ ਤਕ ਕਲਾ ਆਪਣੇ ਅਸਲੇ ਤੋਂ ਬੇ-ਪਛਾਣ ਰਹੀ ਹੈ ਅਤੇ ਮਨੁੱਖੀ ਕੋਮਲ
ਭਾਵਾਂ ਦਾ ਮਾਨ-ਸਰੋਵਰ, ਜਲ-ਨਿਧੀ ਹੁੰਦਿਆਂ ਹੋਇਆ, ਕਮਲ-ਧਨ-ਹੀਣ ਹੀ ਰਿਹਾ ਹੈ।" ਆਪਣੀ ਗੱਲ ਮੁਕਾ ਕੇ ਮੈਂ ਵੇਖਿਆ ਕਿ ਚਾਰੇ ਸ੍ਰੋਤੇ ਹੈਰਾਨ ਹੋਏ ਮੇਰੇ ਵੱਲ ਵੇਖ ਰਹੇ ਸਨ, ਉਨ੍ਹਾਂ ਦੀ ਹੈਰਾਨੀ ਨੇ ਮੈਨੂੰ ਥੋੜਾ ਜਿਹਾ ਪ੍ਰੇਸ਼ਾਨ ਕਰ ਦਿੱਤਾ। ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦੀ ਹੋਈ ਮੈਂ ਬੋਲੀ, "ਅੰਕਲ ਜੀ, ਮੈਂ ਕੁਝ ਤੁਹਾਡਾ ਕੀ ਵਿਚਾਰ....?
ਮੇਰਾ ਮਤਲਬ,
"ਪੁਸ਼ਪਾ ਬੇਟੀ, ਤੂੰ ਮੇਰੀਆਂ ਆਸਾਂ ਉਮੀਦਾਂ ਉੱਤੇ ਪੂਰੀ ਉਤਰੇਗੀ, ਇਸ ਦਾ ਮੈਨੂੰ ਯਕੀਨ ਹੋ ਗਿਆ ਹੈ। ਮੈਂ ਤੇਰੇ ਵਿਚਾਰਾਂ ਦੇ ਵਿਕਾਸ ਉੱਤੇ ਨਹੀਂ, ਸਗੋਂ ਆਪਣੀ ਸਫਲਤਾ ਉੱਤੇ ਹੈਰਾਨ ਹੋ ਰਿਹਾ ਹਾਂ।"
ਸੁਮੀਤ ਦੇ ਮਾਤਾ ਜੀ, ਜਿਨ੍ਹਾਂ ਦੇ ਨਾਂ ਤੋਂ ਮੈਂ ਜਾਣੂੰ ਹੋ ਚੁੱਕੀ ਹਾਂ, ਨੇ ਆਖਿਆ, "ਇਸ ਬੱਚੀ ਦੇ ਇਸ ਵਾਕ ਕਿ 'ਮਨੁੱਖੀ ਮਨ ਦਾ ਮਾਨ-ਸਰੋਵਰ ਕਮਲਾਲਿਯ ਨਹੀਂ ਬਣ ਸਕਿਆ' ਦੀ ਸਾਰਥਕਤਾ ਉੱਤੇ ਕੁਝ ਸ਼ੱਕ ਕੀਤਾ ਜਾ ਸਕਦਾ ਹੈ। ਹੋਮਰ, ਸ਼ੈਕਸਪੀਅਰ, ਟੈਗੋਰ, ਟਾਲਸਟਾਏ, ਕਾਲੀਦਾਸ ਅਤੇ ਐਂਜਿਲ ਆਦਿਕਾਂ ਦੀਆਂ ਕਿਰਤਾਂ ਦੀ ਹੋਂਦ ਵਿੱਚ ਇਉਂ ਕਹਿਣਾ ਕਿੱਥੋਂ ਤਕ ਠੀਕ ਹੈ ?"
"ਮੇਰੀ ਸੰਤਸ਼ੀ ਮਾਤਾ ਜੀ, ਇਨ੍ਹਾਂ ਦੀਆਂ ਕਿਰਤਾਂ ਕਰਕੇ ਹੀ ਤਾਂ ਇਹ ਕੁਝ ਆਖਣ ਦੀ ਲੋੜ ਹੈ। ਜਿਸ ਜੀਵਨ ਨੇ ਸੁੰਦਰਮ ਨੂੰ ਸ਼ਿਵਮ ਦਾ ਸੇਵਕ ਬਣਾਇਆ ਹੈ, ਉਸ ਜੀਵਨ ਦੀਆਂ ਲੋੜਾ ਵਿੱਚੋਂ ਉਪਜੀਆਂ ਹਨ-ਕਲਾ ਦੀਆਂ ਪਰਿਭਾਸ਼ਾਵਾਂ ਅਤੇ ਉਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਕੀਤੀ ਗਈ ਹੈ ਕਲਾ ਦੀ ਵਿਆਖਿਆ। ਮੇਰੀ ਜਾਚੇ ਸੁੰਦਰਤਾ ਅਤੇ ਆਨੰਦ ਦੇ ਮਾਧਿਅਮ ਰਾਹੀਂ ਮਨੁੱਖੀ ਮਨ ਦਾ ਸਾਤਵਿਕ ਵਿਕਾਸ ਸ੍ਰੇਸ਼ਟ ਕਲਾ ਦਾ ਜਾਂ ਕਲਾ ਦਾ ਮਨੋਰਥ ਹੈ ਅਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਕੀਤਾ ਗਿਆ ਚੇਤਨ ਯਤਨ ਕਲਾ ਹੈ। ਕਲਾ ਦਾ ਸਾਰਾ ਇਤਿਹਾਸ ਇਹ ਦੱਸਦਾ ਹੈ ਕਿ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਨੂੰ ਇਸ ਦਾ ਮੂਲ ਮਨੋਰਥ ਨਹੀਂ ਮੰਨਿਆ ਗਿਆ, ਕਿਧਰੇ ਕਿਧਰੇ, ਟਾਵਾਂ ਟਾਵਾਂ ਕੋਈ ਕਮਲ ਖਿੜਿਆ ਹੈ, ਪਰ ਸਮੁੱਚਾ ਮਾਨ-ਸਰੋਵਰ ਕਮਲਾਂਕਿਤ ਨਹੀਂ ਹੋਇਆ।ਹੋਮਰ ਨੂੰ ਵਰਜਿਲ ਨਾਲੋਂ ਵਡੇਰਾ ਮੰਨਿਆ ਜਾਣਾ, ਸੈਕਸਪੀਅਰ ਦਾ ਵਰਡਜ਼ਵਰਥ ਨਾਲ ਵਧੀਆ ਹੋਣਾ, ਵੇਦ ਵਿਆਸ ਦੇ ਛੜਯੰਤਾਂ ਨੂੰ ਵਾਲਮੀਕ ਦੇ ਹਿਰਦੇ ਦੀ ਸਰਲਤਾ ਨਾਲ ਵੱਧ ਸਤਿਕਾਰਿਆ ਜਾਣਾ, ਬੁੱਧ ਦੀਆਂ ਮੂਰਤੀਆਂ ਵਿੱਚ ਨਿਰਵਾਣ ਦੀ ਸਾਤਵਿਕਤਾ ਨੂੰ ਸਾਕਾਰ ਕਰਨ ਵਾਲੇ ਗੁੰਮਨਾਮ ਮੂਰਤੀਕਾਰਾਂ ਦੀ ਥਾਂ ਮਨੁੱਖੀ ਸਰੀਰ ਦੀ ਸਕੱਲਤਾ ਅਤੇ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਲੀਆਂ ਮੂਰਤੀਆਂ ਦੇ ਘੜਨਹਾਰ ਮਾਈਕਲ ਐਂਜਲੋ ਨੂੰ ਸ੍ਰੇਸ਼ਟ ਮੰਨਿਆ ਜਾਣਾ-ਸਿੱਧ ਕਰਦਾ ਹੈ ਕਿ ਕਲਾ ਸਾਤਵਿਕਤਾ ਦਾ ਸੋਮਾ ਨਹੀਂ ਸਗੋਂ ਰਾਜਸਿਕਤਾ ਦਾ ਹੱਥ-ਠੋਕਾ ਬਣਦੀ ਆਈ ਹੈ। ਆਪਣੇ ਜਿੰਮੇ ਲੱਗ ਧਰਮ
ਦਾ ਪਾਲਣ ਕਰਨ ਵਾਲੀ ਸਰਸਵਤੀ ਨਹੀਂ, ਸਗੋਂ ਸ਼ਕਤੀ ਅਤੇ ਲਕਸ਼ਮੀ ਦੇ ਘਰਾਂ ਵਿੱਚ ਬਹੁਕਰ-ਬੁਹਾਰੀ ਕਰਨ ਵਾਲੀ ਨੌਕਰਾਣੀ ਬਣੀ ਰਹੀ ਹੈ।"
"ਮੈਂ ਤਾਂ ਇਹ ਵੀ ਕਹਾਂਗੀ ਕਿ ਕਰੁਣਾ, ਵਾਤਸੱਲ ਅਤੇ ਸ਼ਾਂਤ ਦੀ ਹਾਜ਼ਰੀ ਵਿੱਚ ਸ਼ਿੰਗਾਰ ਨੂੰ ਰਸ-ਰਾਜ ਮੰਨਿਆ ਜਾਣਾ ਇਸ ਸੱਚ ਦਾ ਸਬੂਤ ਹੈ ਕਿ ਸਮੁੱਚੇ ਮਾਨਵ-ਮਨ ਦਾ ਸਾਤਵਿਕ ਵਿਕਾਸ ਕਲਾ ਦਾ ਮਨੋਰਥ ਕਦੇ ਵੀ ਨਹੀਂ ਹੋਇਆ। ਹਾਕਮ ਵਰਗ ਦੀ ਵਿਲਾਸ-ਭੁੱਖ ਦਾ ਭੋਜਨ ਸਮਝੀ ਜਾਣ ਵਾਲੀ ਕਲਾ ਹੀ ਅੱਜ ਬਹੁਤੀ ਮਾਤ੍ਰਾ ਵਿੱਚ ਪੈਦਾ ਕਰ ਕੇ ਜਨ-ਸਾਧਾਰਨ ਵਿੱਚ ਵੰਡੀ ਜਾ ਰਹੀ ਹੈ। ਦੋਸ਼ ਵੀ ਲੋਕਾਂ ਸਿਰ: ਕਿ ਉਨ੍ਹਾਂ ਦੇ ਸੁਆਦ ਹੀ ਇਹੋ ਜਿਹੇ ਹਨ।"
"ਪੁਸ਼ਪਦ ਬੇਟੇ, ਇਸ ਦੇਸ਼ ਵਿੱਚ ਤਾਂ ਕੁਝ ਦਮ ਹੈ।"
"ਨਹੀਂ ਨਹੀਂ। ਹੁਣ ਕਿਸੇ ਗੱਲ ਵਿੱਚ ਕੋਈ ਦਮ ਨਹੀਂ। ਮੈਂ ਕਿਚਨ ਵਿੱਚ ਜਾ ਰਹੀ ਹਾਂ ਅਤੇ ਸੁਮੀਤ ਮੇਰੀ ਸਹਾਇਤਾ ਕਰੇਗਾ। ਰੋਟੀ ਦਾ ਵੇਲਾ ਹੋ ਗਿਆ ਹੈ, ਬਾਕੀ ਗੱਲਾਂ ਫਿਰ ਕਿਸੇ ਵੇਲੇ।" ਕਹਿ ਕੇ ਆਟੀ ਕਿਚਨ ਵੱਲ ਚਲੇ ਗਏ ਅਤੇ ਸੁਮੀਤ ਵੀ ਉਨ੍ਹਾਂ ਦੇ ਪਿੱਛ ਪਿੱਛੇ ਡ੍ਰਾਇੰਗ ਰੂਮ ਵਿੱਚੋਂ ਬਾਹਰ ਹੋ ਗਿਆ। ਉਨ੍ਹਾਂ ਦੇ ਜਾਂਦਿਆਂ ਹੀ ਸੁਮੀਤ ਦੇ ਮਾਤਾ ਜੀ ਉੱਠੇ ਅਤੇ ਅੰਕਲ ਜੀ ਦੇ ਕੋਲ ਜਾ ਕੇ ਉਨ੍ਹਾਂ ਸਾਹਮਣੇ ਇਉਂ ਝੁਕੇ ਜਿਵੇਂ ਉਨ੍ਹਾਂ ਦੇ ਪੈਰਾਂ ਨੂੰ ਛੁਹ ਕੇ ਨਮਸਕਾਰ ਕਰਨ ਲੱਗੇ ਹੋਣ। ਕੁਰਸੀ ਉੱਤੇ ਬੈਠੇ ਅੰਕਲ ਜੀ ਨੇ ਉਨ੍ਹਾਂ ਦੇ ਸਿਰ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਸੰਭਾਲ ਕੇ ਆਪਣੀ ਗੋਦੀ ਵਿੱਚ ਰੱਖ ਲਿਆ ਅਤੇ ਆਖਿਆ, "ਅਰੋ, ਅਰੋ; ਨੀਲੂ, ਇਹ ਕੀ ਕਰ ਰਹੀ ਏਂ। ਪਿਉ-ਧੀ ਵਿੱਚ ਇਹ ਉਚੇਚ ਕਿੱਥੋਂ ਆ ਗਿਆ ?" ਉਹ (ਸੰਤੋਸ਼) ਉਨ੍ਹਾਂ ਦੇ ਪੈਰਾਂ ਵਿੱਚ ਫ਼ਰਸ਼ ਉੱਤੇ ਬੈਠ ਗਏ। ਸਿਰ ਅੰਕਲ ਜੀ ਦੀ ਗੋਦੀ ਵਿੱਚ ਸੀ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ, "ਅੰਕਲ ਜੀ, ਤੁਸਾਂ ਆਪਣਾ ਧਰਮ ਪੂਰਾ ਕਰ ਦਿੱਤਾ ਹੈ। ਤੁਸਾਂ ਮੇਰੇ ਸਮੀਡ ਨੂੰ ਮੁੜ ਜੀਵਤ ਕਰ ਦਿੱਤਾ ਹੈ। ਉਹ ਸ਼ਬਦ, ਉਹੋ ਲਹਿਜਾ, ਉਹ ਦ੍ਰਿੜਤਾ, ਉਹੋ ਸੋਚ ਦੀ ਸੁਤੰਤ੍ਰਤਾ ਅਤੇ ਉਹ ਮੇਰਾ ਸੁਮੀਤ। ਤੁਸੀਂ ਧੰਨ ਹੋ ਮੇਰੇ ਧਰਮ-ਪਿਤਾ।" ਕਹਿੰਦੇ ਹੋਏ ਉਹ ਹੰਝੂ ਕੋਰੀ ਜਾ ਰਹੇ ਸਨ। ਮੈਂ ਉਨ੍ਹਾਂ ਦੇ ਮੋਢੇ ਉੱਤੇ ਹੱਥ ਰੱਖ ਕੇ ਕੁਝ ਧੀਰਜ ਦੇਣਾ ਚਾਹਿਆ। ਅਕਲ ਜੀ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਮਨ੍ਹਾ ਕਰ ਦਿੱਤਾ। ਕੁਝ ਚਿਰ ਪਿੱਛੋਂ ਉਹ ਸ਼ਾਂਤ ਹੋ ਗਏ। ਅੰਕਲ ਜੀ ਨੇ ਉਨ੍ਹਾਂ ਦਾ ਮੂੰਹ ਉਪਰ ਚੁੱਕ ਕੇ ਆਖਿਆ, "ਸੁਮੀਤ ਦੀ ਮੌਤ ਤੋਂ ਹੁਣ ਤਕ ਰੋਕ ਰੋਕ ਰੱਖੇ ਇਹ ਹੰਝੂ, ਅੱਜ ਬੇ-ਕਾਬੂ ਕਿਉਂ ਹੋ ਗਏ, ਮੇਰੇ ਬੱਚੇ ?"
"ਮੇਰਾ ਸੁਮੀਤ ਪ੍ਰਵਾਨ ਚੜ੍ਹ ਗਿਆ ਹੈ। ਮੇਰੀ ਤਪੱਸਿਆ ਸਫਲ ਹੋਈ ਹੈ, ਮੇਰੀ ਸਾਧਨਾ ਸਿਰੇ ਚੜ੍ਹੀ ਹੈ। ਮੇਰੇ ਲਈ ਇਹ ਖ਼ੁਸ਼ੀ ਦਾ ਮੌਕਾ ਹੈ। ਮੇਰੇ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਗਈ। ਮੰਜਲ ਦਾ ਮਾਰਗ ਦੱਸਣ ਵਾਲੇ ਰਹਿਬਰ ਨੂੰ ਗੁਰੂ ਦਕਸ਼ਣਾ ਵਜੋਂ ਦੇਣ ਲਈ ਇਨ੍ਹਾਂ ਹੰਝੂਆਂ ਤੋਂ ਵਡੇਰੀ ਸੰਪਤੀ ਮੇਰੇ ਕੋਲ ਨਹੀਂ। ਮੇਰੇ ਗੁਰਦੇਵ, ਮੇਰੇ ਪਿਤਾ। ਤੁਹਾਡੀ ਭੇਟਾ ਹਨ ਇਹ ਹੰਝੂ, ਜਿਹੜੇ ਮੈਂ ਸੁਮੀਰ ਦੀ ਯਾਦ ਨੂੰ ਵੀ ਨਹੀਂ ਦਿੱਤੇ।"
ਦੁਪਹਿਰ ਦਾ ਖਾਣਾ ਖਾ ਕੇ ਅਸੀਂ ਮੁੜ ਡ੍ਰਾਇੰਗ ਰੂਮ ਵਿੱਚ ਆ ਬੈਠੇ ਅਤੇ ਸੁਮੀਤ ਦੇ ਮਾਤਾ ਜੀ ਹਵੇਲੀ ਵੱਲ ਚਲੇ ਗਏ। ਮੈਂ ਇਹ ਪੁੱਛਣ ਦੀ ਦਲੇਰੀ ਕਰ ਲਈ ਕਿ ਉਹ ਕਿੱਥੇ ਗਏ ਹਨ। ਅੰਕਲ ਜੀ ਨੇ ਦੱਸਿਆ, "ਹਵੇਲੀ ਦੇ ਇੱਕ ਕਮਰੇ ਵਿੱਚ ਤੇਸ਼ੀ ਦਾ ਐਮ.ਆਈ. ਹੂਮ ਹੈ, ਉੱਥੇ ਜਾ ਬੈਠੇਗੀ। ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਅੱਜ ਉਹ ਏਥੇ ਹੈ। ਉਂਜ ਉਹ ਮਹੀਨੇ ਵਿੱਚ ਦੇ ਵੇਰ ਆਪਣੇ ਨਿਸਚਿਤ ਸਮੇਂ ਉੱਤੇ ਆ ਕੇ ਲੜਵੰਦਾ
ਦਾ ਡਾਕਟਰੀ ਮੁਆਇਨਾ ਕਰਦੀ ਹੈ। ਅੱਜ ਦੀ ਫੇਰੀ ਪਿੰਡ ਦੇ ਲੋਕਾਂ ਲਈ ਬੂੰਗਾ ਹੈ। ਕੁਝ
ਇੱਕ ਤਾਂ ਉਸ ਨੂੰ ਨਮਸਤੇ-ਨਮਸਕਾਰ ਕਰਨ ਲਈ ਹੀ ਆਉਣਗੇ: ਪਰ ਜੇ ਕਿਸੇ ਨੂੰ ਕੋਈ ਅਹੁਰ ਹੈ ਤਾਂ ਉਸ ਨੂੰ ਦਵਾਈ ਵੀ ਦਿੱਤੀ ਜਾਵੇਗੀ।"
"ਆਪਣੇ ਘਰੇਲੂ ਕੰਮਾਂ ਵਿੱਚ ਉਹ ਇੱਕ ਮਿੰਟ ਦਾ ਅੱਗਾ ਪਿੱਛਾ ਨਹੀਂ ਹੋਣ ਦਿੰਦੇ। ਅੱਜ ਉਨ੍ਹਾਂ ਦੇ ਉਹ ਕੰਮ ਕੌਣ ਕਰ ਰਿਹਾ ਹੋਵੇਗਾ ?"
"ਇਸ ਦਾ ਪੂਰਾ ਪ੍ਰਬੰਧ ਕਰ ਕੇ ਆਈ ਹੈ ਉਹ। ਕਿਸੇ ਨਾ ਕਿਸੇ ਦੀ ਡਿਊਟੀ ਲਾ ਕੋ ਆਈ ਹੈ ਅਤੇ ਹਰ ਕੰਮ ਉਸੇ ਨਿਪੁੰਨਤ ਨਾਲ ਕੀਤਾ ਜਾਵੇਗਾ ਜਿਸ ਨਾਲ ਉਹ ਆਪ ਕਰਦੀ ਹੈ।"
ਸ਼ਾਮ ਹੋ ਗਈ। ਸੁਮੀਤ ਅਤੇ ਉਸ ਦੇ ਮਾਤਾ ਜੀ ਦੀ ਵਿਦਾਇਗੀ ਦਾ ਸਮਾਂ ਆ ਗਿਆ। ਸੋ ਦੇ ਲਗਪਗ ਇਸਤ੍ਰੀ ਪੁਰਬ ਅਤੇ ਬੱਚੇ ਇਕੱਠੇ ਹੋ ਗਏ। ਪਿਆਰ, ਸਤਿਕਾਰ, ਸ਼ਰਧਾ ਅਤੇ ਖ਼ੁਸ਼ੀ ਦੇ ਭਾਵਾਂ ਨੂੰ ਏਨੀ ਤੀਖਣਤਾ ਨਾਲ ਪ੍ਰਗਟਾਉਂਦੇ ਏਨੇ ਚਿਹਰੇ ਮੈਂ ਪਹਿਲਾਂ ਕਦੇ ਨਹੀਂ ਸਨ ਵੇਖੋ। ਮੈਨੂੰ ਆਖਿਆ ਗਿਆ ਸੀ ਕਿ ਮੈਂ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਜਾਪੂਵਾਲ ਛੱਡਦੀ ਜਾਵਾਂ। ਇਸ ਤਰ੍ਹਾਂ ਮੈਂ ਵੀ ਵਿਦਾ ਕੀਤਾ ਜਾਣ ਵਾਲਿਆਂ ਵਿੱਚ ਸਾਂ ਅਤੇ ਉਨ੍ਹਾਂ ਵਿੱਚ ਹੋਣ ਕਰਕੇ ਉਨ੍ਹਾਂ ਵਾਂਗ ਪਿਆਰੀ, ਸਤਿਕਾਰੀ ਜਾ ਰਹੀ ਸਾਂ ਅਤਰ ਲੱਗਸੀ ਉਨ੍ਹਾਂ ਦੇ ਲੀੜਿਆਂ ਨੂੰ, ਜਿਹੜੇ ਸੁਹਬਤੀ ਹੋਣ ਅੱਤਾਰ ਦੇ ਜੀ।
ਮਾਂ-ਪੁੱਤ੍ਰ ਨੂੰ ਉਨ੍ਹਾਂ ਦੇ ਘਰ ਦੇ ਮਜ਼ਬੂਤ ਫਾਟਕ ਸਾਹਮਣੇ ਉਤਾਰ ਕੇ ਮੈਂ ਗੁਰਦਾਸਪੁਰ ਵੱਲ ਚੱਲ ਪਈ। ਤੂੰ ਅੰਦਾਜ਼ਾ ਲਾ ਸਕਦੀ ਹੈ ਕਿ ਕਿੰਨੇ ਕੁ ਸੁਆਲ ਮੇਰੇ ਦਿਮਾਗ਼ ਵਿੱਚ ਉਠ ਰਹੇ ਹੋਣਗੇ। ਪ੍ਰਸ਼ਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਸੁਮੀਤ ਵਿੱਚ ਮੇਰੀ ਦਿਲਚਸਪੀ ਵੀ। ਇਸ ਨਵੇਂ ਲੋਗ ਸਦਕਾ ਮੇਰੇ ਆਚਾਰ ਵਿਵਹਾਰ ਵਿੱਚ ਪਹਿਲੀ ਤਬਦੀਲੀ ਇਹ ਆਈ ਕਿ ਪਾਪਾ ਦੇ ਘਰੇਲੂ ਦਫ਼ਤਰ ਵਿੱਚ ਮੇਰਾ ਆਉਣ ਜਾਣ ਵਧ ਗਿਆ ਅਤੇ ਵਧਦਾ ਵਧਦਾ ਇੱਕ ਪ੍ਰਕਾਰ ਦਾ ਨਿਤਨੇਮ ਬਣ ਗਿਆ ਹੈ। ਮੈਂ ਹਰ ਰੋਜ਼ ਲੱਢੇ ਵੇਲੇ ਦਫਤਰ ਵਿੱਚ ਆ ਬੈਠਣ ਦਾ ਕੋਈ ਨਾ ਕੋਈ ਬਹਾਨਾ ਲੱਭਣ ਵਿੱਚ ਸਫਲ ਹੋ ਜਾਂਦੀ ਹਾਂ। ਮੇਰੇ ਵਤੀਰ ਵਿੱਚ ਆਈ ਇਸ ਤਬਦੀਲੀ ਨੂੰ ਬੀ ਜੀ ਨੇ ਜਾਂਚ ਲਿਆ ਹੈ। ਉਹ ਵੀ ਦਫ਼ਤਰ ਵਿੱਚ ਮੇਰੇ ਕੋਲ ਆ ਬੈਠਣ ਲੱਗ ਪਏ ਹਨ। ਜਿਸ ਦਿਨ ਕਰਨਜੀਤ ਘਰ ਹੁੰਦਾ ਹੈ, ਉਸ ਦਿਨ ਆਪ ਆਉਣ ਦੀ ਥਾਂ ਉਸ ਨੂੰ ਘੱਲ ਦਿੰਦੇ ਹਨ। ਉਹ ਬਹੁਤਾ ਚਿਰ ਮੇਰੇ ਲਾਗੇ ਨਹੀਂ ਬੈਠਦਾ। 'ਹੇਲੋ ਦੀਦੀ, ਹਉ ਆਰ ਯੂ ਕਹਿ ਕੇ ਕੋਠੀ ਦੇ ਗੋਟੋ ਬਾਹਰ ਹੋ ਜਾਂਦਾ ਹੈ। ਜੋ ਬੀ ਜੀ ਮੇਰੇ ਕੋਲ ਬੈਠੇ ਹੋਣ ਤਾਂ ਪਾਪਾ ਦੇ ਆਉਣ ਉੱਤੇ ਉਨ੍ਹਾ ਨੂੰ ਚਾਹ ਆਦਿਕ ਪਿਆਉਣ ਲਈ ਉੱਠ ਕੇ ਡ੍ਰਾਇੰਗ ਰੂਮ ਵਿੱਚ ਚਲੇ ਜਾਂਦੇ ਹਨ। ਮੈਨੂੰ ਪਤਾ ਹੈ ਕਿ ਚਾਹ ਪਾਪਾ ਦੀ ਕਮਜ਼ੋਰੀ ਹੈ। ਉਹ ਚਾਹ ਪੀਂਦਿਆਂ ਅੱਧਾ-ਪੌਣਾ ਘੰਟਾ ਜ਼ਰੂਰ ਲਾ ਦਿੰਦੇ ਹਨ ਅਤੇ ਕਦੇ ਕਦੇ ਪੂਰਾ ਘੰਟਾ ਵੀ। ਜੇ ਤਸੱਲੀ ਨਾ ਹੋਵੇ ਤਾਂ ਦੁਬਾਰਾ ਚਾਹ ਬਣਵਾਉਣ ਵਿੱਚ ਕੋਈ ਵਧੀਕੀ ਨਹੀਂ ਮੰਨਦੇ। ਇਹ ਵੀ ਤੈਨੂੰ ਪਤਾ ਹੈ ਕਿ ਚਾਹ ਭਾਵੇਂ ਦੀਪੂ ਬਣਾਵੇ ਭਾਵੇਂ ਮੈਂ ਬਣਾਵਾਂ ਅਤੇ ਭਾਵੇਂ ਬੀ ਜੀ ਆਪ ਬਣਾਉਣ, ਬੀ ਜੀ ਨੇ ਓਨਾ ਚਿਰ ਪਾਪਾ ਦੇ ਕੋਲ ਜ਼ਰੂਰ ਬੈਠੇ ਰਹਿਣਾ ਹੁੰਦਾ ਹੈ, ਜਿੰਨਾ ਚਿਰ ਉਹ (ਪਾਪਾ) ਚਾਹ ਪੀਂਦੇ ਰਹਿਣ। ਕਈ ਦਿਨ ਮੈਂ ਇਹ ਆਸ ਅਤੇ ਇੱਛਾ ਕਰਦੀ ਰਹੀ ਕਿ ਸੁਮੀਤ ਉਸ ਸਮੇਂ ਘਰ ਆਵੇ, ਜਦੋਂ ਪਾਪਾ ਡ੍ਰਾਇੰਗ ਰੂਮ ਵਿੱਚ ਚਾਹ ਪੀ ਰਹੇ ਹੋਣ। ਅਜੇਹਾ ਨਾ ਹੋ ਸਕਿਆ, ਸ਼ਾਇਦ ਪਾਪਾ ਨੇ ਉਸ ਨੂੰ ਨਿਸਚਿਤ ਸਮੇਂ ਉੱਤੇ ਆਉਣ ਦਾ ਆਦੇਸ਼ ਦੇ ਰੱਖਿਆ ਸੀ।
5 (ੳ)
ਗੁਰਦਾਸਪੁਰ,
17.7.95
ਸਨੇਹਾ,
ਇਹ ਪੱਤ੍ਰ ਦੇ ਭਾਗਾਂ ਵਿੱਚ ਕਿਉਂ ਹੈ। ਇਹ ਤੂੰ ਸਮਝ ਸਕਦੀ ਹੈ। ਜੂਨ ਦੇ ਮਹੀਨੇ ਵਿੱਚ ਆਰੰਭ ਹੋ ਜਾਣ ਵਾਲੀਆਂ ਬਰਸਾਤਾਂ ਨੇ ਮੇਰਾ ਘਰ ਨਿਕਲਨਾ ਬੰਦ ਕਰ ਦਿੱਤਾ। ਵਿਸ਼ੇਸ਼ ਕਰਕੇ ਪਿਛਲੇ ਦੋ ਕੁ ਐਤਵਾਰ ਤਾਂ ਬਹੁਤ ਹੀ ਸਿੱਜੇ ਹੋਏ ਸਨ। ਪਿਛਲੇ ਹਫ਼ਤੇ ਚੌਦਾਂ ਤਾਰੀਮ ਨੂੰ ਤੇਰੀ ਚਿੱਠੀ ਮਿਲ ਗਈ। ਕਾਰੂੰ ਦਾ ਖ਼ਜ਼ਾਨਾ ਲੱਭ ਪੈਣ ਵਾਲੀ ਗੱਲ ਸੀ। ਇੱਕ ਵੇਰ ਪੜ੍ਹੀ, ਦੋ ਵੇਰ ਪੜ੍ਹੀ: ਪਤਾ ਨਹੀਂ ਕਿੰਨੀ ਵੇਰ ਪੜ੍ਹੀ। ਜੀ ਕੀਤਾ ਇਹ ਚਿੱਠੀ ਸੁਮੀਤ ਨੂੰ ਦੇ ਦੇਵਾਂ। ਫਿਰ ਖਿਆਲ ਆਇਆ ਇਹ ਤਾਂ ਇੱਕ ਤਰ੍ਹਾਂ ਨਾਲ ਇਕਬਾਲ ਕਰਨਾ ਹੋਇਆ। ਇਹ ਮੈਂ ਮੰਨਦੀ ਹਾਂ ਕਿ ਇਹ ਕੋਈ ਇਕਬਾਲ-ਏ-ਜੁਰਮ ਨਹੀਂ: ਤਾਂ ਵੀ ਇਕਬਾਲ, ਇਕਬਾਲ-ਏ-ਜੁਰਮ ਨਾਲੋਂ ਵੀ ਔਖੇ ਹੁੰਦੇ ਹਨ।
ਤੈਨੂੰ ਮੇਰੇ ਪਿਛਲੇ ਪੱਤ੍ਰ ਨੂੰ ਪੜ੍ਹ ਕੇ ਮੇਰੇ ਵਿਵਹਾਰ ਵਿੱਚ ਹੋਏ ਪਰੀਵਰਤਨ ਦੇ ਕਾਰਨ ਦਾ ਪਤਾ ਲੱਗਾ ਹੈ। ਇਸ ਪੱਤ ਨੂੰ ਪੜ੍ਹ ਕੇ ਤੂੰ ਹੈਰਾਨ ਹੋਵੇਗੀ ਕਿ ਕੇਵਲ ਵਿਵਹਾਰ ਵਿੱਚ ਹੀ ਨਹੀਂ, ਸਗੋਂ ਵਿਚਾਰ ਵਿੱਚ ਵੀ ਪਰੀਵਰਤਨ ਹੋਇਆ ਹੈ। ਤੇਰੀ ਮਿੱਤ੍ਰਤਾ ਵਿੱਚੋਂ ਮਿਲੀ ਹੋਈ ਬੌਧਿਕ ਪੂੰਜੀ ਮੇਰੇ ਬਹੁਤ ਕੰਮ ਆ ਰਹੀ ਹੈ। ਤੇਰੇ ਨਾਲ ਬੈਠ ਕੇ ਗੰਭੀਰ ਵਿਸਿਆਂ ਉੱਤੇ ਵਿਚਾਰ-ਵਟਾਂਦਰਾ ਨਾ ਕੀਤਾ ਹੁੰਦਾ ਤਾਂ ਮੈਨੂੰ ਸੁਮੀਤ ਦੀਆਂ ਗੱਲਾਂ ਦੀ ਸਮਝ ਨਹੀਂ ਸੀ ਪੈਣੀ। ਜਿਸ ਦਾਨਿਸ਼ਮੰਦੀ ਨੂੰ ਮੈਂ ਆਪਣੇ ਲਈ ਵਾਧੂ ਭਾਰ ਸਮਝ ਕੇ ਤੇਰੇ ਤਕ ਹੀ ਸੀਮਿਤ ਰੱਖ ਕੇ ਖੁਸ ਸਾਂ ਅੱਜ ਉਸ ਦੀ ਉਚੇਚੀ ਥੋੜ ਮਹਿਸੂਸ ਕਰਦੀ ਹੋਈ ਤੇਰੇ ਪੱਤ੍ਰ ਨੂੰ ਬਾਰ ਬਾਰ ਪੜ੍ਹ ਕੇ ਇਸ ਵਿੱਚ ਲਿਖੇ ਹੋਏ ਸਾਰੇ ਦੇ ਸਾਰੇ ਦਰਸ਼ਨਿਕ ਖਲਾਰੇ ਪਾਸਾਰੇ ਨੂੰ ਆਪਣੇ ਦਿਮਾਗ਼ ਦੇ ਕਿਸੇ ਕੋਨੇ ਵਿੱਚ ਸਾਂਭ ਸਮੇਟ ਲੈਣਾ ਚਾਹੁੰਦੀ ਹਾਂ। ਸੁਤੰਤ ਸੋਚ ਵਾਲੇ ਲੋਕਾਂ ਦਾ ਸਾਥ ਸਾਡੇ ਮਾਨਸਿਕ ਵਿਕਾਸ ਲਈ ਕਿੰਨਾ ਜ਼ਰੂਰੀ ਹੈ। ਤੂੰ ਕਿਸੇ ਇਨਟਿਲੋਕਚੁਅਲ ਪਲੱਯਰ (ਬੌਧਿਕ-ਆਨੰਦ) ਦਾ ਜ਼ਿਕਰ ਕਰਦੀ ਹੁੰਦੀ ਹੈ। ਮੈਨੂੰ ਇਹ ਆਨੰਦ ਜੋ ਪਰਮ-ਆਨੰਦ ਨਹੀਂ ਤਾਂ (ਘੱਟ-ਘੱਟ) ਮਹਾਂ-ਆਨੰਦ ਜ਼ਰੂਰ ਜਾਪਿਆ ਹੈ। ਇਸ ਆਨੰਦ-ਅਨੁਭੂਤੀ ਦੀ ਯੋਗਤਾ ਦਾ ਆਧਾਰ ਕੀ ਹੈ, ਇਹ ਤੇਰੇ ਪਾਪਾ ਹੀ ਦੱਸ ਸਕਦੇ ਹਨ: ਪਰੰਤੂ ਇਹ ਮੈਂ ਜਾਣਦੀ ਹਾਂ ਕਿ ਇਸ ਯੋਗਤਾ ਤੋਂ ਸੱਖਣੇ ਹੋਣਾ ਇੱਕ ਦੁਰਭਾਗ ਹੈ। ਤੇਰਾ ਸਹੇਲ ਮੇਰਾ ਸੁਭਾਗ ਹੈ, ਸਨੇਹਾ।
ਜਦੋਂ ਸੁਮੀਤ ਨੇ ਆਪਣੀ ਮਾਤਾ ਦੇ ਇਤਰਾਜ਼ ਦਾ ਉੱਤਰ ਦਿੰਦਿਆਂ ਹੋਇਆਂ ਹਮਰ ਅਤੇ ਵਰਜਿਲ, ਵੇਦ ਵਿਆਸ ਅਤੇ ਵਾਲਮੀਕ, ਸ਼ੈਕਸਪੀਅਰ ਅਤੇ ਵਰਡਜ਼ਵਰਥ ਦੀਆਂ ਕਲਾ-ਕ੍ਰਿਤੀਆਂ ਦਾ ਟਾਕਰਾ ਕੀਤਾ, ਉਦੋਂ ਮੈਨੂੰ ਇਉਂ ਲੱਗਾ ਜਿਵੇਂ ਮੇਰੀ ਸੱਚ ਦੇ ਸਾਰੇ ਬੰਧਨ ਟੁੱਟ ਗਏ ਹਨ ਅਤੇ ਮੈਂ ਮਹਾਨ ਸੋਝੀ ਦੇ ਸਨਮੁੱਖ ਹੋ ਗਈ ਹਾਂ। ਇਸ ਅਨੋਖੇ ਅਨੁਭਵ ਦੇ
ਪ੍ਰਭਾਵ ਵਿੱਚ ਹੀ ਮੈਂ ਸ਼ਿੰਗਾਰ ਰਸ ਦੀ ਸਰਦਾਰੀ ਉੱਤੇ ਕਿੰਤੂ ਕਰ ਦਿੱਤਾ। ਏਥੋਂ ਤਕ ਤਾਂ ਮੁਆਮਲਾ ਠੀਕ ਰਿਹਾ ਪਰ ਜਦ ਮੈਂ ਇਹ ਆਖਿਆ ਕਿ 'ਕਾਮੁਕਤਾ ਨੂੰ ਕਲਾ ਕਹਿ ਕੇ ਲੋਕਾਂ ਨੂੰ ਕੁਹਜ ਦਿੱਤਾ ਜਾ ਰਿਹਾ ਹੈ ਅਤੇ ਦੋਸ਼ ਵੀ ਲੋਕਾਂ ਉੱਤੇ ਹੀ ਲਾਇਆ ਜਾਂਦਾ ਹੈ ਕਿ ਉਨ੍ਹਾਂ ਦੇ ਸੁਹਜ-ਸੁਆਦ ਦਾ ਪੱਧਰ ਨੀਵਾਂ ਹੈ ਤਾਂ ਸੁਮੀਤ ਦੀ ਮਾਤਾ ਜੀ ਨੇ ਇਸ ਗੱਲ ਉੱਤੇ ਕਿੰਤੂ ਕਰ ਦਿੱਤਾ। ਉਹ ਤਾਂ ਚੰਗਾ ਹੋਇਆ ਆਂਟੀ ਨੇ ਗੱਲ ਬਾਤ ਦਾ ਸਿਲਸਿਲਾ ਰੋਕ ਦਿੱਤਾ, ਨਹੀਂ ਤਾਂ ਮੇਰੇ ਕੋਲੋਂ ਉੱਤਰ ਨਹੀਂ ਸੀ ਦਿੱਤਾ ਜਾਣਾ। ਮੈਂ ਇਹ ਸਭ ਕੁਝ ਇਸ ਲੋਰ ਵਿੱਚ ਕਹਿ ਗਈ ਸਾਂ ਕਿ ਪਹਿਲੀਆਂ ਸਾਰੀਆਂ ਧਾਰਨਾਵਾਂ ਅਤੇ ਮਾਨਤਾਵਾਂ ਦਾ ਖੰਡਨ ਜਰੂਰੀ ਵੀ ਹੈ ਅਤੇ ਸੰਭਵ ਵੀ। ਕੁਝ ਇਸੇ ਪ੍ਰਕਾਰ ਦਾ ਪ੍ਰਭਾਵ ਕਬੂਲਿਆ ਸੀ ਮੈਂ ਸੋਚ ਦੀ ਸੁਤੰਤ੍ਤਾ ਦੇ ਅਨੁਭਵ ਦਾ। ਸੁਮੀਤ ਦੇ ਮਾਤਾ ਜੀ ਨੂੰ ਦੇਣ ਲਈ ਤੱਤਕਾਲੀਨ ਉੱਤਰ ਮੇਰੇ ਕੋਲ ਨਹੀਂ ਸੀ: ਪਰੰਤੂ ਘਰ ਆ ਕੇ ਮੈਂ ਸੋਚਦੀ ਰਹੀ ਕਿ ਜੋ ਇਹੋ ਗੱਲ ਠੀਕ ਹੈ ਕਿ ਲੋਕਾਂ ਦੇ ਸੁਹਜ-ਸੁਆਦ ਨੇ ਹੀ ਕਲਾ ਦੀ ਰੂਪ-ਰੇਖਾ ਉਲੀਕਣੀ ਹੈ ਤਾਂ ਲੋਕ-ਮਨ ਦੇ ਸਾਤਵਿਕ ਵਿਕਾਸ ਨੂੰ ਕਲਾ ਦਾ ਧਰਮ ਆਖਣ ਦੇ ਕੀ ਅਰਥ ਹਨ? ਤੇਰੇ ਪਾਸੇ ਵੱਲ ਵੱਸਦੇ ਲੋਕਾਂ ਕੋਲ ਇਸ ਪ੍ਰਸ਼ਨ ਦਾ ਕੋਈ ਉੱਤਰ ਹੋਵੇ ਤਾਂ ਪਤਾ ਕਰ। ਮੈਂ ਸੁਮੀਤ ਨਾਲ ਇਸ ਵਿਸ਼ੇ ਉੱਤੇ ਵਿਚਾਰ ਕਰਾਂਗੀ।
ਕੁਝ ਦਿਨ ਤੋਂ ਬਰਸਾਤ ਰੁਕੀ ਹੋਈ ਸੀ ਅਤੇ ਗਰਮੀ ਵੀ ਬਹੁਤੀ ਨਹੀਂ ਸੀ। ਕੱਲ੍ਹ ਐਤਵਾਰ ਮੈਂ ਸਵੇਰੇ ਉੱਠ, ਨਹਾ ਧੋ ਕੇ ਕਾਰ ਫੜੀ ਅਤੇ ਅੰਕਲ ਜੀ ਕੋਲ ਪੁੱਜ ਗਈ। ਅਕਲ ਜੀ ਨੇ ਮੁਸਕਰਾ ਕੇ ਆਖਿਆ, "ਅੱਜ ਦੋ-ਤਿੰਨ ਹਫ਼ਤਿਆਂ ਪਿੱਛੋਂ ਵੇਖਿਆ ਤੈਨੂੰ। ਪਹਿਲਾ ਨਾਲੋਂ ਸਿਆਣੀ ਸਿਆਣੀ ਲੱਗਣ ਲੱਗ ਪਈ ਏਂ, ਪੁਸ਼ਪੇਂਦ੍ਰ ।"
"ਰੱਬ ਕਰੋ, ਤੁਹਾਡੀ ਗੱਲ ਠੀਕ ਹੋਵੇ।"
ਆਂਟੀ ਵੀ ਡ੍ਰਾਇੰਗ ਰੂਮ ਵਿੱਚ ਆ ਗਏ। ਉਨ੍ਹਾ ਪੁੱਛਿਆ, "ਬਈ ਪੁਸ਼ਪਾ, ਤੇਰੀ ਸਹੇਲੀ ਨੇ ਕੋਈ ਖ਼ਬਰ ਨਹੀਂ ਦਿੱਤੀ। ਤੈਨੂੰ ਕੋਈ ਖ਼ਤ ਪੱਤ੍ਰ ਆਇਆ ?"
"ਮੈਂ ਹੀ ਪਹਿਲ ਕੀਤੀ ਸੀ ਲਿਖਣ ਦੀ। ਹੁਣ ਉਹ ਵੀ ਲਿਖਦੀ ਹੈ ਕਦੀ ਕਦੀ। ਬਹੁਤ ਖੁਸ਼ ਹੈ।" ਮੈਂ ਕੁਝ ਸੱਚ ਛੁਪਾਇਆ ਅਤੇ ਕੁਝ ਪਰਗਟ ਕੀਤਾ।
"ਅੱਜ ਸੁਮੀਤ ਏਥੇ ਨਹੀਂ ਆ ਰਿਹਾ। ਘਰ ਦੀ ਜ਼ਿੰਮੇਵਾਰੀ ਉਸ ਨੂੰ ਸੌਂਪ ਕੇ ਤੋਸ਼ੀ ਕਿਸੇ ਐਮਰਜੈਂਸੀ ਕਾਰਨ ਜੀਵਨਵਾਲ ਆਈ ਹੋਈ ਹੈ।"
"ਤਾਂ ਫਿਰ ਅਸੀਂ ਓਥੇ ਚਲੇ ਜਾਂਦੇ ਹਾਂ।"
"ਆਪਣੀ ਆਂਟੀ ਨੂੰ ਪੁੱਛ ਲੈ।"
"ਮੇਰੇ ਵੱਲੋਂ ਵੀਹ ਵਾਰੀ ਜਾਓ, ਪਰ ਮੈਨੂੰ ਅੱਜ ਬਹੁਤ ਕੰਮ ਹੈ। ਬਰਸਾਤਾਂ ਨੇ ਕਈ
ਕੰਮ ਰੋਕ ਰੱਖੇ ਸਨ। ਅੱਜ ਮੇਰਾ ਸਿਰ ਖੁਰਕਣ ਨਹੀਂ ਹੋਣਾ।"
"ਚੱਲ ਬਈ ਪੁਸ਼ਪਿਆ। ਚਾਹ ਸੁਮੀਤ ਕੋਲੋਂ ਹੀ ਪੀਆਂਗੇ।"
ਸਾਨੂੰ ਘਰ ਆਏ ਵੇਖ ਕੇ ਕੋਈ ਚਾਅ ਚੜ੍ਹਿਆ ਸੁਮੀਤ ਨੂੰ। ਉਸ ਚਾਅ ਵਿੱਚ ਉਹ ਆਪਣੇ ਵਿਸ਼ਾਲ ਘਰ ਨਾਲ ਵਡੇਰਾ ਹੋ ਗਿਆ ਜਾਪਿਆ ਮੈਨੂੰ। ਅਸੀਂ ਤਿੰਨੇ ਕਿਚਨ ਵਿੱਚ ਚਲੇ ਗਏ। ਇਹ ਕਿਚਨ ਸਾਡੀ ਸਰਕਾਰੀ ਕੋਠੀ ਦੇ ਡ੍ਰਾਇੰਗ ਰੂਮ ਨਾਲੋਂ ਛੋਟਾ ਨਹੀਂ ਸੀ। ਸਵਾਈ ਦੀ ਕੁਝ ਪੁੱਛ ਨਾ। ਮੈਂ ਚਾਹ ਬਣਾਉਣ ਲਈ ਕੁੱਕਰ ਵੱਲ ਜਾਣ ਲੱਗੀ ਤਾਂ ਸੁਮੀਤ ਨੇ ਆਖਿਆ, "ਮੈਨੂੰ ਕੁੱਟ ਪੁਆਓਗੇ ਤੁਸੀਂ ?"
"ਕਿਉਂ ਜੀ, ਇਸ ਵਿੱਚ ਕੁੱਟ ਪੈਣ ਵਾਲੀ ਕਿਹੜੀ ਗੱਲ ਹੋ ਜਾਵੇਗੀ ?"
"ਤੁਸੀਂ ਚਾਹ ਬਣਾਉਗੇ ਤਾਂ ਕਿਚਨ ਵਿੱਚ ਪਿਆ ਸਾਮਾਨ ਵਰਤਗੇ। ਕਿਚਨ ਵਿਚਲਾ
ਸਾਮਾਨ ਏਧਰ ਓਧਰ ਹੋਵੇਗਾ। ਇਸ ਦੀ ਤਰਤੀਬ ਵਿਚਲੀ ਤਬਦੀਲੀ ਤੋਂ ਮੇਰੀ ਮਾਂ ਜਾਣ ਜਾਵੇਗੀ ਕਿ ਕਿਸੇ ਨਵੇਂ ਵਿਅਕਤੀ ਨੇ ਕਿਚਨ ਵਿੱਚ ਕੰਮ ਕੀਤਾ ਹੈ। ਘਰ ਆਇਆ ਹੋਇਆ ਹਰ ਨਵਾਂ ਵਿਅਕਤੀ ਮਹਿਮਾਨ ਹੈ। ਮਹਿਮਾਨ ਨੂੰ ਕਿਚਨ ਦੇ ਕੰਮ ਲਾਉਣ ਦੇ ਦੋਸ਼ ਦਾ ਦੰਡ ਤਾਂ ਭੁਗਤਣਾ ਹੀ ਪਵੇਗਾ।"
ਮੇਰਾ ਹਾਸਾ ਨਿਕਲ ਗਿਆ। ਮੈਂ ਅੰਕਨ ਜੀ ਨੂੰ ਆਖਿਆ, "ਤੁਹਾਡੇ ਨੀਲੂ ਜੀ ਬਹੁਤ ਅਜੀਬ ਹਨ, ਹਰ ਪੱਖ ਅਦੁੱਤੀ। ਅੱਜ ਮੈਂ ਸੁਨੇਹਾ ਨੂੰ ਉਨ੍ਹਾਂ ਬਾਰੇ ਲਿਖਾਂਗੀ।"
ਚਾਹ ਬਣਾਉਂਦੇ ਸੁਮੀਤ ਨੇ ਚੁੱਕ ਕੇ ਆਖਿਆ, "ਸੁਨੇਹਾ! ਕਿੰਨਾ ਮਧੁਰ ਨਾਂ ਹੈ: ਵਾਹ, ਸਾਰਾ ਆਪਾ ਸੁਆਦ ਸੁਆਦ ਹੋ ਗਿਆ। ਇਹ ਕੋਣ ਹੈ ? ਕਿੱਥੇ ਹੈ ?"
"ਬੇਟਾ, ਇਹ ਇਸ ਦੀ ਇੱਕ ਸਹੇਲੀ ਹੈ।"
"ਕਦੇ ਮਿਲਾਓ ਨਾ। ਜ਼ਰੂਰ ਇਨ੍ਹਾਂ ਵਾਂਗ ਹੀ ਨਿਰਮਲ, ਨਿਰਛਲ ਹੋਵੇਗੀ। ਮੇਰੇ ਨਾਲੋਂ ਵੱਡੀ ਹੈ ਜਾਂ ਛੋਟੀ ?"
"ਕੁਝ ਛੋਟੀ ਹੀ ਹੋਵੇਗੀ। ਕਿਉਂ ?"
"ਅੰਕਲ ਜੀ, ਕੋਈ ਸਿਆਣੀ ਜਿਹੀ ਕੁੜੀ ਲੱਭੋ ਜਿਹੜੀ ਮੇਰੇ ਨਾਲ ਵੱਡੀ ਹੋਵੇ ਉਮਰ ਵਿੱਚ ਅਤੇ ਹੋਵੇ ਵੀ ਸੁਨੇਹਾ।"
"ਕਿਉਂ ਸੁਮੀਤ ? ਕੀ ਲੋੜ ਪੈ ਗਈ ?"
"ਅੰਕਲ ਜੀ, ਮੈਨੂੰ ਦੀਦੀ ਸ਼ਬਦ ਬਹੁਤ ਪਿਆਰਾ ਲੱਗਦਾ ਹੈ। ਮੇਰਾ ਜੀਅ ਕਰਦਾ ਹੈ, ਮੈਂ ਵੀ ਕਿਸੇ ਨੂੰ ਦੀਦੀ ਕਹਿ ਕੇ ਬੁਲਾਵਾ।"
ਸੁਮੀਤ ਦੀਆਂ ਅੱਖਾਂ ਵਿੱਚ ਦੋ ਮੋਟੇ ਮੋਟੇ ਅੱਥਰੂ ਡਲ੍ਹਕ ਰਹੇ ਸਨ। ਅੰਕਲ ਜੀ ਨੇ ਆਖਿਆ, "ਸੁਮੀਤ, ਸਾਡੀ ਸੁਨੇਹਾ ਭਾਵੇਂ ਉਮਰ ਵਿੱਚ ਤੇਰੇ ਨਾਲ ਛੋਟੀ ਹੈ ਪਰ ਉਹ ਇਸ ਯੋਗ ਹੈ ਕਿ ਤੂੰ ਉਸ ਨੂੰ ਦੀਦੀ ਕਹਿ ਸਕੇ। ਉਸ ਨਾਲ ਚੰਗੇਰੀ ਦੀਦੀ ਲੱਭਣੀ ਮੇਰੇ ਲਈ ਸੰਭਵ ਨਹੀਂ। ਉਸ ਦੀ ਸੁਸ਼ੀਲਤਾ, ਸਹਿਣਤੀਲਤਾ, ਸਿਆਣਪ ਅਤੇ ਉਸ ਦੇ ਸ੍ਵੈ-ਕਾਬੂ ਸਾਹਮਣੇ ਤੂੰ ਵੀ ਆਪਣੇ ਆਪ ਨੂੰ ਛੋਟਾ ਮਹਿਸੂਸ ਕਰੇਂਗਾ, ਸੁਮੀਤ। ਉਹ ਲੰਡਨ ਰਹਿੰਦੀ ਹੈ। ਕੇਵਲ ਪੱਤ੍ਰ-ਮਿਲਾਪ ਹੀ ਸੰਭਵ ਹੈ ਫ਼ਿਲਹਾਲ।"
"ਜੇ ਮੇਰੀ ਦੀਦੀ ਹੁੰਦੀ ਤਾਂ ਆਹ ਸਭ ਕੁਝ ਮੈਨੂੰ ਨਾ ਕਰਨਾ ਪੈਂਦਾ," ਟੂ ਮੇਜ਼ ਉੱਤੇ
ਰੱਖਦਿਆਂ ਸੁਮੀਰ ਨੇ ਆਖਿਆ। ਚਾਹ ਪੀ ਕੇ ਵਿਹਲੇ ਹੋਏ ਤਾਂ ਉਹ ਆਖਣ ਲੱਗਾ, "ਅੱਜ ਦਾ ਮੌਸਮ ਅੰਦਰ ਬੈਠ ਕੇ ਗੱਲਾਂ ਕਰਨ ਦਾ ਨਹੀਂ। ਆਓ ਬਾਹਰ ਚੱਲੀਏ।"
ਅੰਕਲ ਜੀ ਨੇ ਆਖਿਆ, "ਪੁਸ਼ਪੇ, ਮੈਨੂੰ ਕਾਰ ਦੀ ਚਾਬੀ ਦੇਈ ਜਗ੍ਹਾ ਮੈਂ ਨੀਲੂ ਦਾ ਪਤਾ ਕਰ ਕੇ ਆਉਂਦਾ ਹਾਂ। ਤੁਸੀਂ ਗੱਲਾਂ ਕਰੋ।"
“ਸੁਮੀਤ, ਜਦੋਂ ਮੈਂ ਪਹਿਲੀ ਵੇਰ ਇਸ ਘਰ ਵਿੱਚ ਆਈ ਸਾਂ ਉਦੋਂ ਬਹੁਤ ਗਰਮੀ ਸੀ, ਪਰ ਇਸ ਬਗੀਚੇ ਵਿਚਲਾ ਘਾਹ ਉਦੋਂ ਵੀ ਹਰਾ ਸੀ। ਇਸ ਹਰਿਆਵਲ ਨੇ ਮੈਨੂੰ ਹੈਰਾਨ ਕੀਤਾ ਸੀ। ਇਸ ਦਾ ਭੇਤ ਜਾਣਨ ਦੀ ਇੱਛਾ ਹੋਈ ਸੀ। ਅੱਜ ਫਿਰ ਉਹੋ ਜਗਿਆਸਾ ਜਾਗ ਪਈ ਹੈ।"
"ਜੀਵ ਦੀ ਜਗਿਆਸਾ ਤਾਂ ਕੁਦਰਤੀ ਹੈ ਪਹੇਤੂ ਘਾਹ । ਇਹ ਦਿਸ਼ਾ घा....।"
"ਨਹੀਂ, ਨਹੀਂ। ਮੇਰੇ ਲਈ ਇਹ ਵਿਸ਼ਾ ਮਹੱਤਵ ਰੱਖਦਾ ਹੈ। ਮਨੁੱਖ ਦੀ ਮਿਹਨਤ ਅਤੇ ਲਗਨ ਨਾਲ ਸੰਬੰਧਤ ਹੈ।"
"ਚਲੇ ਇਵੇਂ ਹੀ ਸਹੀ। ਪਰ ਮਿਹਨਤ ਨਾਲ ਪਹਿਲਾਂ ਗਿਆਨ ਜ਼ਰੂਰੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਘਾਹ ਦੀਆਂ ਸੈਂਕੜੇ ਕਿਸਮਾਂ ਹਨ। ਜੇ ਮੈਂ ਬਾਂਸ ਨੂੰ ਘਾਹ ਦੀ ਇੱਕ ਕਿਸਮ ਆਖਾਂ ਤਾਂ ਹੈਰਾਨ ਨਾ ਹੋਣਾ, ਇਹ ਠੀਕ ਗੱਲ ਹੈ। ਕਣਕ, ਝੋਨਾ ਆਦਿਕ ਸਾਰੇ ਅਨਾਜ ਅਤੇ ਬਹੁਤ ਸਾਰੀਆਂ ਦਾਲਾਂ ਅਤੇ ਗੰਨਾ ਆਦਿਕ ਆਪਣੇ ਅਸਲੇ ਵਜੋਂ ਘਾਹ ਹਨ।"
"ਬਾਂਸ ਵੀ ਘਾਹ ਹੈ ?"
"ਮੈਂ ਕਿਹਾ ਸੀ ਹੈਰਾਨ ਨਾ ਹੋਣਾ ਪਰ ਤੁਹਾਡੀ ਚੌਰਾਨੀ ਕੁਦਰਤੀ ਹੈ, ਤੁਹਾਡੀ ਜਗਿਆਸਾ ਵਾਂਗ। ਮੈਂ ਕੁਦਰਤ ਨਾਲੋਂ ਤਕੜਾ ਬਣਨ ਦੀ ਮੂਰਖ਼ਤਾ ਕਰ ਗਿਆ ਸਾਂ। ਆਸਟ੍ਰੇਲੀਆ ਵਿੱਚ ਘਾਹ ਦੀ ਇੱਕ ਅਜਿਹੀ ਕਿਸਮ ਵੀ ਹੈ, ਜਿਹੜੀ ਖਜੂਰ ਨਾਲ ਰਲਦੀ ਮਿਲਦੀ ਹੈ ਅਤੇ ਆਕਾਰ ਵਿੱਚ ਵੀ ਘਾਹ ਘੱਟ ਅਤੇ ਬਿਰਖ ਵੱਧ ਲੱਗਦੀ ਹੈ। ਛੱਡੋ ਇਹ ਸਭ ਗਿਆਨ। ਅਸਾਂ ਇਹ ਜਾਣਨਾ ਹੈ ਕਿ ਇਸ ਘਰ ਦੇ ਲਾਨਾਂ ਵਿਚਲਾ ਘਾਹ ਹਰਾ विदे....."
ਮੈਂ ਗੱਲ ਟੋਕ ਕੇ ਬੋਲੀ, "ਗਿਆਨ ਨੂੰ ਛੱਡੋ ਨਾ, ਸਗੋਂ ਵਧਾਓ।"
ਸੁਮੀਤ ਨੇ ਹੱਸ ਕੇ ਆਖਿਆ, "ਬਾਟਨੀ (ਬਨਾਸਪਤੀ ਸ਼ਾਸਤ) ਸੰਬੰਧੀ ਮੇਰਾ ਗਿਆਨ ਸੀਮਤ ਰਿਹਾ ਹੈ। ਲੋੜ ਜੋਗਾ ਹੀ ਜਾਣਦਾ ਹਾਂ। ਤੁਸੀਂ ਵੀ ਆਪਣੀ ਲੋੜ ਨੂੰ ਮੁੱਖ ਰੱਖੋ।"
"ਜਿਵੇਂ ਤੁਸੀਂ ਠੀਕ ਸਮਝੋ।"
"ਹਰ ਪ੍ਰਕਾਰ ਦੇ ਘਾਹ ਦੀ ਆਪਣੀ ਉਮਰ ਹੈ ਅਤੇ ਆਪਣੀ ਉਮਰ ਦਾ ਬਹੁਤਾ ਹਿੱਸਾ ਉਹ ਹਰਾ ਰਹਿੰਦਾ ਹੈ ਜਾਂ ਰੱਖਿਆ ਜਾ ਸਕਦਾ ਹੈ। ਕਣਕ ਦੀ ਲੋੜ ਝੋਨੇ ਨਾਲੋਂ ਵੱਖਰੀ ਹੋ ਅਤੇ ਕਮਾਦ ਦੀ ਮਕੱਈ ਨਾਲੋਂ ਵੱਖਰੀ। ਮਨੁੱਖ ਨੇ ਆਪਣੇ ਕੰਮ ਆਉਣ ਵਾਲੇ ਘਾਹ ਦੀਆਂ ਕਿਸਮਾਂ ਬਾਰੇ ਗਿਆਨ ਪ੍ਰਾਪਤ ਕਰ ਕੇ ਉਸ ਨੂੰ ਸੰਭਾਲਿਆ ਅਤੇ ਵਰਤਿਆ ਹੈ। ਅਸੀਂ.... ।"
“.... ਆਪਣੇ ਲਾਨਾਂ ਵਿੱਚ ਲੱਗੇ ਘਾਹ ਦੇ ਸੁਭਾਅ ਨੂੰ ਜਾਣਦੇ ਨਹੀਂ—ਉਸ ਨੂੰ ਕਿੰਨਾ ਪਾਣੀ, ਕਿਹੋ ਜਿਹੀ ਖਾਦ ਅਤੇ ਕਿਸ ਪ੍ਰਕਾਰ ਦੀ ਧਰਤੀ ਦੀ ਲੋੜ ਹੈ, ਇਸ ਦਾ ਪਤਾ ਨਹੀਂ ਕਰਦੇ। ਘਾਹ ਸੁੱਕ ਜਾਂਦਾ ਹੈ, ਪੀਲਾ ਪੈ ਜਾਂਦਾ ਹੈ। ਗਿਆਨ " ਮੈਨੂੰ ਚੇਤਾ ਆ ਗਿਆ ਕਿ ਮੈਂ ਸੁਮੀਤ ਦੇ ਵਾਕ ਨੂੰ ਅੱਧ ਵਿਚਾਲਿਉਂ ਫੜ ਲਿਆ ਸੀ। ਸ਼ਰਮਿੰਦਗੀ ਜਿਹੀ ਨਾਲ ਮੈਂ ਆਖਿਆ, "ਸੋਰੀ (ਖਿਮਾ ਕਰਨਾ) ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ।"
"ਇਸ ਵਿੱਚ ਖਿਮਾ ਮੰਗਣ ਵਾਲੀ ਕਿਹੜੀ ਗੱਲ ਹੈ ? ਮੈਂ ਤੁਹਾਡੇ ਜਿੰਨਾ ਸਿਆਣਾ ਹੋ ਜਾਣ ਨੂੰ ਕਿਸੇ ਪ੍ਰਕਾਰ ਦੀ ਭੁੱਲ ਸਮਝਣ ਦੀ ਥਾਂ ਆਪਣੇ ਲਈ ਮਾਣ ਵਾਲੀ ਗੱਲ ਸਮਝ ਕੇ ਫ਼ਖ਼ਰ ਕਰਾਂਗਾ: ਖ਼ਿਮਾ ਨਹੀਂ ਮੰਗਾਂਗਾ।"
"ਨਹੀਂ ਨਹੀਂ, ਮੈਂ ਸਿਆਣੀ ਹੋਣ ਦਾ ਦਾਅਵਾ ਨਹੀਂ ਕਰ ਰਹੀ। ਸਿਰਫ਼ ਇਹ ਕਹਿ ਰਹੀ ਹਾਂ ਕਿ ਤੁਹਾਡੀ ਦੱਸੀ ਹੋਈ ਗੱਲ ਮੇਰੀ ਸਮਝੇ ਹੋ ਗਈ ਹੈ।"
"ਘਾਹ, ਧਰਤੀ, ਖਾਦ, ਪਾਣੀ ਅਤੇ ਮੌਸਮ ਆਦਿਕ ਦਾ ਲੋੜੀਂਦਾ ਗਿਆਨ ਹਾਸਲ ਕਰ ਲੈਣ ਪਿੱਛੋਂ ਜਾਂ ਗਿਆਨ ਪ੍ਰਾਪਤੀ ਦੇ ਨਾਲ ਨਾਲ ਕਰਮ ਦੀ ਲੋੜ ਪੈਂਦੀ ਹੈ। ਕਰਮ ਯੋਗ ਬਹੁਤ ਕਠਿਨ ਹੈ। ਇਹ ਕਿਰਿਆ ਰੂਪ ਹੈ, ਪ੍ਰੈਕਟੀਕਲ ਹੈ। ਇਹ ਗਿਆਨ ਨਾਲੋਂ ਕਿਤੇ ਵਡੇਰੀ ਸਾਧਨਾ ਹੈ। ਇਸ ਕਿਰਿਆ ਰੂਪ.....।"
"ਮੈਨੂੰ ਇੱਕ ਨਿੱਕੀ ਜਿਹੀ ਗੱਲ ਕਹਿਣ ਦੀ ਆਗਿਆ ਦਿਓ। ਕਰਮ ਯੋਗ ਦੀ ਕਠਿਨਤਾ ਇਸ ਗੱਲ ਵਿੱਚ ਵੀ ਹੈ ਕਿ ਇਹ ਫਲ ਦੀ ਇੱਛਾ ਦਾ ਤਿਆਗ ਕਰਨ ਦੀ ਮੰਗ ਕਰਦਾ ਹੈ ਅਤੇ ਫਲ ਦੀ ਇੱਛਾ ਨੂੰ ਤਿਆਗਣਾ ਅਤਿ ਕਠਿਨ ਹੈ।"
ਮੇਰੀ ਗੱਲ ਸੁਣਦਿਆਂ ਹੋਇਆ ਸੁਮੀਤ ਨੇ ਸਿਰ ਝੁਕਾ ਲਿਆ ਸੀ ਅਤੇ ਮਿੰਟ ਛੱਢ ਮਿੰਟ ਝੁਕਾਈ ਰੱਖਿਆ। ਮੇਰੇ 'ਕੀ ਗੱਲ ਹੈ ?' ਕਹਿਣ ਉੱਤੇ ਉਸ ਨੇ ਸਿਰ ਉੱਪਰ ਚੁੱਕਿਆ ਅਤੇ ਅੱਖਾਂ ਮੀਟੀ ਇੱਕ ਲੰਮਾ ਸਾਹ ਲੈ ਕੇ ਅੱਖਾ ਖੋਲ੍ਹੀਆਂ, ਆਪਣੀ ਸੁਭਾਵਕ ਮੁਸਕਾਨ ਮੂੰਹ ਉੱਤੇ ਮੋੜ ਲਿਆਦੀ ਅਤੇ ਆਖਣਾ ਸ਼ੁਰੂ ਕੀਤਾ, "ਮੈਂ ਵੇਦ ਵਿਆਸ, ਗੀਤਾ ਅਤੇ ਸ੍ਰੀ ਕ੍ਰਿਸ਼ਨ, ਸਭ ਦਾ ਲੋੜੀਂਦਾ ਸਤਿਕਾਰ ਕਰਦਾ ਹਾਂ—ਕੇਵਲ ਲੋੜੀਂਦਾ ਸਤਿਕਾਰ-ਪਰ ਕਰਮ ਦੇ ਫਲ ਦੀ ਇੱਛਾ ਦੇ ਤਿਆਗ ਵਿੱਚ ਵਿਸ਼ਵਾਸ ਨਹੀਂ ਰੱਖਦਾ। ਹੋ ਸਕਦਾ ਹੈ ਮੈਕਸ ਦੀ ਪ੍ਰਾਪਤੀ ਲਈ ਇਹ ਤਿਆਗ ਜ਼ਰੂਰੀ ਹੋਵੇ, ਪਰੰਤੂ ਮੇਰੇ ਲਈ, ਆਮ ਲੋਕਾਂ ਵਾਂਗ, 'ਮੋਕਸ਼' ਨਾਲ 'ਜੀਵਨ' ਜਿਆਦਾ ਜ਼ਰੂਰੀ ਹੈ। ਜੀਵਨ ਵਿੱਚ ਹਰ ਕੰਮ ਉਸ ਦੇ ਫਲ ਦੀ ਇੱਛਾ ਨਾਲ ਅਤੇ ਉਸ ਵਿੱਚੋਂ ਉਪਜਣ ਵਾਲੇ ਹਰ ਚੰਗੇ ਬੁਰੇ ਨਤੀਜੇ ਦੀ ਪੂਰੀ ਪੂਰੀ ਜ਼ਿੰਮੇਵਾਰੀ ਨਾਲ ਕੀਤਿਆਂ ਹੀ ਜੀਵਨ ਨੂੰ ਖੁਸ਼, ਖੁਸ਼ਹਾਲ ਅਤੇ ਖੂਬਸੂਰਤ ਬਣਾਇਆ ਜਾ ਸਕਦਾ ਹੈ। ਢਲ ਦੀ ਇੱਛਾ ਦਾ ਤਿਆਗ ਕਿਸੇ ਕਨਪਤਲੀ ਜਾਂ ਮਸ਼ੀਨ ਲਈ ਹੀ ਸੰਭਵ ਹੈ: ਕਿਉਂਜ ਉਨ੍ਹਾਂ ਵਿੱਚ ਇੱਛਾ ਦੀ ਹੀ ਅਣਹੋਂਦ ਹੈ। ਮਸ਼ੀਨ ਜਾਂ ਕਠਪੁਤਲੀ ਹੋਣਾ ਮਾਨਵ ਨੂੰ ਬੇਭਾ ਨਹੀਂ ਦਿੰਦਾ। ਜ਼ਿੰਮੇਵਾਰ ਹੋਣ ਵਿੱਚ ਹੀ ਉਸ ਦਾ ਪੁਰੁਸ਼ਤਵ ਹੈ। ਇਹ ਇੱਕ ਵੱਖਰਾ ਵਿਸ਼ਾ ਹੈ। ਇੱਕੋ ਸਮੇਂ ਇੱਕ ਗੱਲ ਕੀਤੀ ਜਾ ਸਕਦੀ ਹੈ। ਇਹ ਗੱਲਾਂ ਫਿਰ ਕਿਸੇ ਵੇਲੇ ਕਰਾਂਗੇ। ਇਸ ਸਮੇਂ.....।"
ਉਸ ਦੀ ਗੱਲ ਟੋਕ ਕੇ ਮੈਂ ਆਖਿਆ, "ਇਸ ਸਮੇਂ ਤਾਂ ਇਹੋ ਜੀਅ ਕਰਦਾ ਹੈ ਕਿ ਇਸੇ ਗੱਲ ਨੂੰ ਜਾਰੀ ਰੱਖਿਆ ਜਾਵੇ।"
"ਤੁਸੀਂ ਭਾਸ਼ਾਈ ਬਾਰੀਕੀਆਂ ਦੀ ਸ਼ਤਰੰਜ ਦੇ ਖਿਲਾੜੀ ਹੈ। ਮੇਰੇ ਆਰੰਭ ਕੀਤੇ ਹੋਏ ਵਾਕ ਨੂੰ ਆਪਣੀ ਸੋਚ ਦੀ ਸੇਧੇ ਤੋਰ ਲੈਂਦੇ ਹੋ, ਬਹੁਤ ਖੂਬ। ਪਰ, ਮੈਂ ਇਸ ਸਮੇਂ, ਤੁਹਾਡੀ ਇੱਛਾ ਵਿੱਚ ਨਹੀਂ ਤਰਾਂਗਾ। ਮੈਂ ਕਹਿ ਰਿਹਾ ਸਾਂ ਕਿ ਕਰਮ ਯੋਗ ਕਿਰਿਆ ਰੂਪ ਹੈ ਫਲ ਦੀ ਇੱਛਾ ਨਾਲ ਅਤੇ ਨਤੀਜੇ ਭੁਗਤਣ ਦੀ ਪੂਰੀ ਜ਼ਿੰਮੇਵਾਰੀ ਨਾਲ ਕੀਤੀ ਜਾਣ ਵਾਲੀ ਕਿਰਿਆ ਦਾ ਰੂਪ। ਆਓ ਘਰ ਦੇ ਪਿਛਵਾੜੇ ਚੱਲ ਕੇ ਇਸ ਕਰਮ ਯੋਗ ਨੂੰ ਇਸ ਦੇ ਕਿਰਿਆ ਰੂਪ ਵਿੱਚ ਦੇਖੀਏ।"
ਅਸੀਂ ਘਰ ਦੇ ਪਿਛਵਾੜੇ ਵੱਲ ਤੁਰ ਪਏ। ਆਕਾਸ਼ ਵਿੱਚ ਬੱਦਲ ਬਹੁਤ ਸਨ; ਪਰ ਮੀਂਹ ਦਾ ਕੋਈ ਰੰਗ-ਢੰਗ ਨਹੀਂ ਸੀ। ਲਾਨ ਦੇ ਨਾਲ ਨਾਲ ਬਣੀ ਪਥਰੀਲੀ ਸੜਕ ਉੱਤੇ ਤੁਰਦੇ ਅਸੀਂ ਗੱਲਾਂ ਕਰਦੇ ਰਹੇ। ਹਵਾ ਸਾਧਰਨ ਨਾਲੋਂ ਤੇਜ਼ ਸੀ; ਸਮਾਂ ਸਾਧਾਰਨ ਨਾਲੋਂ ਸੁਹਾਵਣਾ ਸੀ। ਸੁਮੀਤ ਕਹਿ ਰਿਹਾ ਸੀ, "ਇਸ ਧਰਤੀ ਦਾ ਮੁਆਇਨਾ ਕਰਵਾ ਕੇ ਇਸ ਵਿੱਚ ਯੋਗ ਕਿਸਮ ਦਾ ਘਾਹ ਲਗਾਇਆ ਗਿਆ ਹੈ। ਇਹ ਕੋਈ ਵੱਡੀ ਖੇਚਲ ਵਾਲੀ ਗੱਲ ਨਹੀਂ। ਖਾਦ ਦਾ ਪ੍ਰਬੰਧ ਵੀ ਸਾਧਾਰਨ ਜਿਹੀ ਗੱਲ ਹੈ, ਪਰ ਪਾਣੀ ਦੀ ਸਮੱਸਿਆ ਜ਼ਰਾ ਗੁੰਝਲਦਾਰ ਹੈ। ਇਸ ਸਮੱਸਿਆ ਦਾ ਹੱਲ ਅਤੇ ਪੁਰਾਤਨ ਮਿਸਰ ਅਤੇ ਨਵੀਂ ਤਕਨੀਕ ਦੇ ਸੰਜੋਗ ਨਾਲ ਕੀਤਾ ਹੈ।"
ਤੁਰੀ ਜਾਂਦੀ ਮੈਂ ਸੋਚ ਰਹੀ ਸਾਂ ਕਿ ਇਸ ਪਰਿਵਾਰ ਨੇ ਜੀਵਨ ਦੇ ਯਥਾਰਥ ਨੂੰ ਜਾਣ ਕੇ ਉਸ ਦੇ ਯੋਗ ਵਰਤੋਂ ਕਰਨ ਵਿੱਚ ਕਮਾਲ ਕਰ ਦਿੱਤੀ ਹੈ। ਪਰੰਤੂ, ਕਲਾ ਅਤੇ ਯਥਾਰਥ ਦੇ ਆਪਸੀ ਸੰਬੰਧ ਵਿੱਚ ਇਨ੍ਹਾਂ ਨੂੰ ਕੋਈ ਸੁੰਦਰਤਾ ਕਿਉਂ ਨਹੀਂ ਦਿਸਦੀ। ਮੇਰਾ ਜੀਅ ਕੀਤਾ ਕਿ ਆਪਣਾ ਇਹ ਪ੍ਰਸ਼ਨ ਮੈਂ ਕਿਧਰੇ ਲਿਖ ਕੇ ਰੱਖ ਲਵਾਂ, ਪਰ ਮੇਰੇ ਹੱਥ ਵਿੱਚ ਨਾ ਕਾਗਜ਼ ਸੀ ਨਾ ਕਲਮ। ਉੱਚੇ ਦਰਖ਼ਤਾਂ ਵਿੱਚ ਘਿਰੇ ਇੱਕ ਸੁੰਦਰ ਤਾਲਾਬ ਕੰਢੇ ਜਾ ਕੇ ਸੁਮੀਤ ਇੱਕ
ਆਵਾਜ਼ ਨੇ ਜਿਵੇਂ ਮੈਨੂੰ ਜਗਾ ਦਿੱਤਾ: ਮੇਰਾ ਸੁਪਨਾ ਤੋੜ ਦਿੱਤਾ। ਉਹ ਕਹਿ ਰਿਹਾ ਸੀ, "ਇਸ ਤਾਲਾਬ ਦੇ ਪਾਣੀ ਨੂੰ ਪੰਪ ਕਰ ਕੇ ਉਸ ਉੱਤੇ ਟੈਂਕ ਵਿੱਚ ਲਿਜਾਇਆ ਜਾਂਦਾ ਹੈ। ਓਥੋਂ ਇਹ ਮੀਂਹ ਦੇ ਰੂਪ ਵਿੱਚ ਵਰ੍ਹਾਇਆ ਜਾਂਦਾ ਹੈ, ਜਿੱਥੇ ਚਾਹੀਏ ਓਥੇ, ਜਦੋਂ ਚਾਹੀਏ ਓਦੋਂ। ਇਸ ਢੰਗ ਦੀ ਬਹੁਤ ਵਰਤੋਂ ਘਾਹ ਲਈ ਹੀ ਹੁੰਦੀ ਹੈ। ਮੇਰੇ ਮਾਤਾ ਜੀ ਨੂੰ ਘਾਹ ਨਾਲ ਉਚੇਚਾ ਪਿਆਰ ਹੈ। ਇਹ ਸਾਰਾ ਗਿਆਨ ਅਤੇ ਇਹ ਸਾਰਾ ਕਰਮ ਉਨ੍ਹਾਂ ਦੇ ਇਸੇ ਭਗਤੀ ਭਾਵ ਨੇ ਇਕੱਠਾ ਕਰਵਾਇਆ ਹੈ।"
ਉਹ ਬੈਂਚ ਉੱਤੋਂ ਉੱਠ ਖੜੋਤਾ ਅਤੇ ਹੱਥੋਂ ਫੜ ਕੇ ਮੈਨੂੰ ਵੀ ਉਠਾ ਲਿਆ। ਉਸ ਦੇ ਹੱਥ ਦੀ ਇਸ ਦੂਜੀ ਛੂਹ ਨੇ ਮੇਰੇ ਮਨ ਵਿੱਚ ਕੋਈ ਹਲ-ਚਲ ਨਾ ਉਪਜਾਈ। ਹੱਥੋਂ ਫੜੀ ਉਹ ਮੈਨੂੰ ਆਪਣੇ ਮਾਤਾ ਜੀ ਦੇ ਬੈਂਡ ਰੂਮ ਵਿੱਚ ਲੈ ਗਿਆ। ਇੱਕ ਅਲਮਾਰੀ ਦਾ ਦਰਵਾਜ਼ਾ ਬੋਲ੍ਹਿਆ ਅਤੇ ਉਸ ਵਿੱਚ ਇੱਕ ਸ਼ੈਲਫ ਉੱਤੇ ਪਏ ਹੋਏ ਘਾਹ ਵੱਲ ਇਸ਼ਾਰਾ ਕਰ ਕੇ ਬਲਿਆ, "ਇਹ ਮੁੱਠ ਕੁ ਘਾਹ ਪਿਛਲੇ ਪੰਦਰਾਂ ਸਾਲ ਤੋਂ ਇੱਥੇ ਸੰਭਾਲਿਆ ਪਿਆ ਹੈ। ਸੁੱਕੇ ਹੋਏ ਇਸ ਘਾਹ ਨੂੰ ਮੇਰੇ ਮਾਤਾ ਜੀ ਅਤਿਅੰਤ ਸ਼ਰਧਾ ਅਤੇ ਸਤਿਕਾਰ ਨਾਲ ਵੇਖਦੇ ਹਨ। ਇਸ ਨੂੰ ਵੇਖ ਕੇ ਆਪਣੇ ਆਪੇ ਤੋਂ, ਆਪਣੇ ਚੋਗਿਰਦੇ ਤੋਂ, ਇਸ ਸੰਸਾਰ ਤੋਂ ਉੱਚੇ ਉੱਠ ਜਾਂਦੇ ਹਨ; ਕਿਸੇ ਆਨੰਦ ਵਿੱਚ ਟਿੱਕ ਜਾਂਦੇ ਹਨ।"
"ਤੁਸਾਂ ਉਨ੍ਹਾਂ ਕੋਲੋਂ ਇਸ ਦਾ ਭੇਤ ਪੁੱਛਿਆ ਹੈ ? ਜੇ ਨਹੀਂ ਤਾਂ ਕਿਉਂ ?"
"ਕਦੇ ਲੋੜ ਨਹੀਂ ਪਈ।"
"ਪ੍ਰੋਫ਼ਾਸਰ ਅੰਕਲ ਨੂੰ ਪਤਾ ਹੈ?"
"ਸ਼ਾਇਦ ਹੈ ਹੋ ਸਕਦਾ ਹੈ ਨਾ ਹੋਵੇ। ਮੈਨੂੰ ਪੱਕਾ ਪਤਾ ਨਹੀਂ।"
"ਮੈਂ ਪੁੱਛ ਸਕਦੀ ਹਾਂ, ਇਸ ਬਾਰੇ, ਉਨ੍ਹਾਂ ਕੋਲੋਂ ?"OM
"ਜ਼ਰੂਰ ਪੁੱਛ ਸਕਦੇ ਹੋ।"
ਕਾਰ ਦੀ ਆਵਾਜ਼ ਸੁਣਾਈ ਦਿੱਤੀ। ਅੰਕਲ ਜੀ ਸੁਮੀਤ ਦੀ ਮਾਤਾ ਜੀ ਨੂੰ ਲੈ ਕੇ ਆ ਗਏ ਸਨ। ਉਹ ਡ੍ਰਾਇੰਗ ਰੂਮ ਵੱਲ ਚਲੇ ਗਏ ਅਤੇ ਮਾਤਾ ਜੀ ਸਾਡੇ ਕੋਲ ਬੈਡ ਰੂਮ ਵੱਲ ਆ ਗਏ। ਨਰਸ ਦੇ ਲਿਬਾਸ ਵਿੱਚ ਉਹ ਜਿਮਨੇਜੀਅਮ ਵਾਲੀ ਸੰਤੋਸ਼ ਨਾਲੋਂ ਵੱਧ ਚੁਸਤ ਅਤੇ ਰੋਹਬਦਾਰ ਲੱਗ ਰਹੇ ਸਨ। ਉਨ੍ਹਾਂ ਨੇ ਕੁਝ ਰੋਸ਼ ਨਾਲ ਪੁੱਛਿਆ, "ਮੇਰੇ ਕਮਰੇ ਦੀ ਤਲਾਸ਼ੀ ਲੈ ਰਹੇ ਹੋ ?"
"ਕੁਝ ਇਸੇ ਤਰ੍ਹਾਂ ਹੈ ।"
"ਬਿਨਾਂ ਵਾਰੰਟ ?"
"ਨਹੀਂ ਮਾਂ ਜੀ, ਬਿਨਾਂ ਵਾਰੇਟ ਨਹੀਂ। ਤੁਹਾਡੇ ਪਿਆਰ ਅਤੇ ਆਪਣੀ ਸ਼ਰਧਾ ਦਾ ਦੁਹਰਾ ਵਾਰੰਟ ਸਾਡੇ ਕੋਲ ਹੈ।"
"ਬਹੁਤ ਹੁਸ਼ਿਆਰ ਅਤੇ ਹਾਜ਼ਰ ਜੁਆਬ ਕੁੜੀ ਹੈਂ ਤੂੰ। ਮੈਂ ਮੂੰਹ ਹੱਥ ਧੋ ਕੇ ਰਸੋਈ ਵਿੱਚ ਜਾ ਰਹੀ ਹਾਂ। ਤੁਸੀਂ ਡ੍ਰਾਇੰਗ ਰੂਮ ਵਿੱਚ ਬੈਠ ਕੇ ਗੱਲਾਂ-ਬਾਤਾਂ ਕਰੋ। ਅੰਕਲ ਜੀ ਵੀ ਓਥੇ ਹਨ।"
"ਮੈਂ ਕਿਚਨ ਵਿੱਚ ਤੁਹਾਡੀ ਮਦਦ ਕਰਾਂ ?"
"ਲੋੜ ਪੈਣ 'ਤੇ ਮਦਦ ਮੈਂ ਆਪ ਮੰਗਾਂਗੀ," ਮੇਰੇ ਮੋਢੇ ਉੱਤੇ ਹੱਥ ਰੱਖ ਕੇ ਉਨ੍ਹਾਂ ਨੇ ਮੁਸਕਰਾ ਕੇ ਆਖਿਆ।
ਜੀਅ ਕਰਦਾ ਸੀ ਕਿ ਸਾਰਾ ਦਿਨ ਉੱਥੇ ਗੁਜਾਰ ਦਿਆਂ, ਪਰ ਅੰਕਲ ਜੀ ਨੂੰ ਘਰ
ਛੱਡਣ ਜਾਣਾ ਸੀ ਅਤੇ ਚਿੱਠੀ ਦਾ ਦੂਜਾ ਹਿੱਸਾ ਵੀ ਲਿਖਣਾ ਸੀ। ਇਸ ਲਈ ਖਾਣਾ ਖਾ ਕੇ, ਅੰਕਲ ਜੀ ਨੂੰ ਬੇਰੀ ਛੱਡ ਕੇ, ਮੈਂ ਗੁਰਦਾਸਪੁਰ ਆ ਗਈ। ਸੋਚ ਰਹੀ ਸਾਂ ਸੁਮੀਤ ਇੱਕ ਨਹੀਂ. ਦੇ ਹਨ। ਉਹ ਘਰ ਨਿਰਾ ਪੂਰਾ ਘਰ ਨਹੀਂ ਸਗੋਂ ਸੁਪਨਿਆਂ ਦਾ ਨਵਾਂ ਸੰਸਾਰ ਹੈ। ਏਨੇ ਅਮੀਰ ਘਰ ਵਿੱਚ ਵੱਸਣ ਵਾਲੇ ਮਾਂ-ਪੁੱਤ ਦੇ ਰਹਿਣ-ਸਹਿਣ ਵਿੱਚ ਕਿਸੇ ਪ੍ਰਕਾਰ ਦੀ ਅਮੀਰੀ ਦਾ ਕੋਈ ਨਾਂ-ਨਿਸ਼ਾਨ ਨਹੀਂ। ਖਾਣ-ਪੀਣ-ਪਹਿਨਣ, ਸਭ ਸਾਦਾ ਅਤੇ ਸਾਧਾਰਨ ਹੈ। ਇਹ ਘਰ ਦੇ ਮਾਲਕ ਨਹੀਂ ਲੱਗਦੇ, ਸਗੋਂ ਰਖਵਾਲੇ ਜਾਂ ਸਟੀ ਜਾਪਦੇ ਹਨ। ਇਹ ਸਭ ਕੁਝ ਮੇਰੇ ਮਨ ਵਿੱਚ ਏਨਾ ਉਲਝ ਗਿਆ ਹੈ ਕਿ ਇਸ ਨੂੰ ਸੁਲਝਾਉਣ ਦਾ ਖ਼ਿਆਲ ਵੀ ਉਲਝਣਾ ਵਿੱਚ ਵਾਧਾ ਕਰਦਾ ਹੈ। ਇਸ ਲਈ ਮੈਂ ਇਹੋ ਸੋਚਿਆ ਹੈ ਕਿ ਜੀਵਨ ਦੇ ਇਸ ਨਵੇਂ ਰਾਹ ਉੱਤੇ ਤੁਰਦੀ ਰਹਾਂ। ਇਹ ਜੀਵਨ ਆਪਣੀਆਂ ਗੁੰਝਲਾਂ ਆਪ ਖੋਲ੍ਹਦਾ ਜਾਵੇਗਾ। ਯਤਨ ਬਕਾਊ ਲੱਗਦਾ ਹੈ, ਸਹਿਜ ਸੁਖਦਾਇਕ ਹੋਵੇ ਸ਼ਾਇਦ।
ਬਾਈ ਜੀ ਅਤੇ ਪਿਤਾ ਜੀ ਬਿਲਕੁਲ ਠੀਕ ਹਨ।
ਤੇਰੀ ਪੁਸ਼ਪੇਂਦ੍ਰ।
ਨੋਟ: ਸੁਨੇਹਾ, ਇਸ ਨਵੇਂ ਸੰਬੰਧ ਕਾਰਨ ਮੈਨੂੰ ਦਾਰਸ਼ਨਿਕਤਾ ਨਾਲ ਉਚੇਚਾ ਲਗਾਉ ਹੋ ਗਿਆ ਹੈ। ਮੈਂ ਇਸ ਦੀ ਲੋੜ ਮਹਿਸੂਸ ਕਰਨ ਲੱਗ ਪਈ ਹਾਂ। ਇਸ ਸੰਬੰਧ ਵਿੱਚ ਮੇਰੀ ਸਹਾਇਤਾ ਕਰਦੀ ਰਹੀ। ਅਧਵਾਟੇ ਨਾ ਛੱਡ ਦੇਵੀਂ। ਕਲਾ ਬਾਰੇ ਵਿਚਾਰ ਕਰਦਿਆਂ ਫਿਲਾਸਫੀ ਦੀ ਉਚੇਚੀ ਲੋੜ ਪੈਂਦੀ ਹੈ। ਇਨ੍ਹਾਂ ਸਾਤਵਿਕ ਅਤੇ ਸੁਹਿਰਦ ਲੋਕਾਂ ਦੀ ਸਭਾ ਵਿੱਚ ਸ਼ਰਮਿੰਦੀ ਨਹੀਂ ਹੋਣਾ ਚਾਹੁੰਦੀ। ਅਰਸਤੂ ਦੁਆਰਾ ਕੀਤੀ ਹੋਈ ਸਪਾਰਟਾ ਦੇ ਵਿਧਾਨ ਦੀ ਆਲੋਚਨਾ ਬਾਰੇ ਜਰੂਰ ਲਿਖੀ ਅਤੇ ਜੇ ਹੋ ਸਕੇ ਤਾਂ ਇਨ੍ਹਾਂ ਤੋਂ ਪਹਿਲੇ ਯੂਨਾਨੀ ਵਿਚਾਰਵਾਨਾਂ ਬਾਰੇ ਹੋ ਸਕਾ। ਵੀ, ਕਾਂ ਚ ਮੈਂ ਸੁਮੀਤ ਨੂੰ ਸਮਝਣ ਦੇ ਯੋਗ
ਪੁਸ਼ਪੇਂਦ੍ਰ।
6
ਈਸਟ ਹੈਮ,
1.8.95.
ਪਿਆਰੀ ਪੁਸ਼ਪੇਂਦ੍ਰ,
ਕੁਝ ਵਿਸ਼ੇਸ਼ ਕਾਰਨ ਹਨ ਕਿ ਇਹ ਪੱਤ੍ਰ ਮੈਂ ਤੈਨੂੰ ਆਪਣੇ ਵੱਲੋਂ ਇਕੱਲੀ, ਬਿਨਾਂ ਕਿਸੇ ਦੀ ਸਲਾਹ-ਸਹਾਇਤਾ ਲਏ, ਲਿਖ ਰਹੀ ਹਾਂ। ਪਹਿਲੀ ਗੱਲ ਇਹ ਹੈ ਕਿ ਮੈਂ ਨਹੀਂ ਚਾਹੁੰਦੀ ਕਿ ਤੂੰ ਬਹੁਤੇ ਲੰਮੇ ਸਮੇਂ ਲਈ ਸਮੇਂ ਦੀ ਹੋਂਦ ਦੇ ਅਹਿਸਾਸ ਦਾ ਭਾਰ ਚੁੱਕੀ ਫਿਰੇਂ। ਤੇਰਾ ਪੱਤ੍ਰ ਮੈਂ ਪਾਪਾ ਨੂੰ ਦੇ ਦਿੱਤਾ ਹੈ। ਇਸ ਵੇਰ ਅਜੇਹਾ ਕਰਦਿਆਂ ਕੁਝ ਝਿਜਕ ਹੋਈ ਸੀ। ਮੈਨੂੰ ਇਉਂ ਜਾਪਿਆ ਹੈ ਕਿ ਸਨੇਹ-ਸੰਬੰਧ ਦੇ ਸਫ਼ਰ ਵਿੱਚ ਤੂੰ ਕੁਝ ਜ਼ਿਆਦਾ ਅੱਗੇ ਚਲੇ ਗਈ ਹੈਂ ਅਤੇ ਬਹੁਤ ਤੇਜ਼ੀ ਨਾਲ ਵੀ। ਖਿਆਲ ਆਇਆ 'ਕਿਧਰੇ ਪਾਪਾ ਇਸ ਨੂੰ ਤੇਰੀ ਭਾਵੁਕਤਾ ਦਾ ਓਛਾਪਨ ਅਤੇ ਬੋਧਿਕਤਾ ਦਾ ਪੇਤਲਾਪਨ ਨਾ ਸਮਝ ਲੈਣ। ਫਿਰ 'ਸੋਚ' ਨੇ ਦੂਜੇ ਪਾਸੇ ਵੇਖਿਆ ਤਾਂ ਪ੍ਰੋਫੈੱਸਰ ਅੰਕਲ ਜੀ ਤੇਰੇ ਪੱਖ ਵਿੱਚ ਭੁਗਤਦੇ ਦਿਸੇ ਅਤੇ ਮੈਂ ਪਾਪਾ ਨੂੰ ਪੱਤ੍ਰ ਦੇ ਦਿੱਤਾ। ਅਗਲੇ ਹੀ ਦਿਨ ਉਨ੍ਹਾਂ ਨੇ ਉਚੇਰੀ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਆਖਿਆ, "ਬੇਟਾ, ਇਸ ਪੱਤ੍ਰ ਦੇ ਉੱਤਰ ਨੂੰ ਮੁੜ ਕੁਝ ਦੇਰ ਹੋ ਜਾਣੀ ਹੈ। ਤੇਰੇ ਚਾਚਾ ਜੀ ਕੁਝ ਦੂਰ ਚਲੇ ਗਏ ਹਨ। ਉਨ੍ਹਾਂ ਨਾਲ ਅਗਲੀ ਮਿਲਨੀ ਤੇਰਾਂ ਅਗਸਤ ਦੀ ਮਿਥੀ ਗਈ ਹੈ । ਤੂੰ ਆਪਣੀ ਸਹੇਲੀ ਨੂੰ ਹੋਰ ਲੰਮੇਰੀ ਉਡੀਕ ਲਈ ਮਜਬੂਰ ਨਾ ਕਰ। ਆਪਣੇ ਵੱਲੋਂ ਇੱਕ ਪੱੜ ਲਿਖ ਦੇ। ਇਸ ਵੇਰ ਵੀ ਮੈਂ ਇੱਕ ਸ਼ਬਦ ਦੁਆਲੇ ਦਾਇਰਾ ਲਾਇਆ ਹੈ। ਉਸ ਵੱਲ ਧਿਆਨ ਦੇਣ ਦੀ ਲੋੜ ਹੈ।"
ਦੂਜੀ ਗੱਲ ਇਹ ਹੈ ਕਿ ਜਿਨ੍ਹਾਂ ਅਨੋਖੇ ਲੋਕਾਂ ਨਾਲ ਤੇਰਾ ਵਾਹ ਪਿਆ ਹੈ, ਉਨ੍ਹਾਂ ਵਿੱਚ ਮੇਰੀ ਦਿਲਚਸਪੀ ਕੁਦਰਤੀ ਹੈ; ਕੁਝ ਤੋਏ ਕਾਰਨ ਅਤੇ ਹੁਣ ਕੁਝ ਆਪਣੇ ਕਾਰਨ। ਕੌਣ ਹੈ ਇਹ ਸੁਮੀਤ ਜਿਸ ਨੂੰ ਸੁਨੇਹਾ ਵਰਗੀ ਦੀਦੀ ਦਰਕਾਰ ਹੈ ?
ਤੀਜੀ ਗੱਲ ਵੀ ਮੇਰੇ ਆਪਣੇ ਅਚੰਭ ਦੀ ਹੈ। ਕਲਾ ਸੰਬੰਧੀ ਤੇਰੋ ਵਿਚਾਰਾਂ ਨੇ ਮੈਨੂੰ ਅਚੰਭਿਤ ਕਰ ਦਿੱਤਾ ਹੈ। ਅਜੇ ਕੁਝ ਦਿਨ ਹੋਏ ਹਨ ਕਿ ਪਾਪਾ ਨਾਲ ਗੱਲਾਂ ਕਰਦਿਆਂ ਸੁਹਜ ਸੁਆਦ ਦਾ ਮਸਲਾ ਉੱਠਿਆ ਸੀ। ਉਸੇ ਵਿੱਚ ਸ਼ਿੰਗਾਰ ਰਸ ਦਾ ਵੀ ਜ਼ਿਕਰ ਆਇਆ ਸੀ। ਤੇਰੇ ਪੱਤ ਵਿੱਚ ਇਸੇ ਵਿਸ਼ੇ ਬਾਰੇ ਪੜ੍ਹ ਕੇ ਮੈਂ ਤਾਹਿਆ ਕਿ ਕਲਾ ਅਤੇ ਲੋਕ-ਮਨ ਦੇ ਵਿਸ਼ੇ ਉੱਤੇ ਹੋਈ ਚਰਚਾ ਤੈਨੂੰ ਲਿਖ ਦਿਆਂ। ਜਿਸ ਸਮੇਂ ਅਸੀਂ ਇਸ ਵਿਸ਼ੇ ਸੰਬੰਧੀ ਗੱਲ ਕਰ ਰਹੇ ਸਾਂ ਤੇਰੇ ਜੀਜਾ ਜੀ ਵੀਡੀਓ ਮਸ਼ੀਨ ਦੀ ਕਿਸੇ ਸੈਟਿੰਗ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਨੇ ਅਛੋਪਲੇ ਜਹੇ ਟੇਪ ਰੀਕਾਰਡਰ ਵੀ ਚਾਲੂ ਕਰ ਦਿੱਤਾ ਅਤੇ ਗੱਲਬਾਤ ਦੇ ਅੰਤ ਉੱਤੇ ਟੇਪ ਮੇਰੇ ਹਵਾਲੇ ਕਰ ਦਿੱਤੀ। ਗੱਲਬਾਤ ਦਾ ਆਰੰਭਕ ਭਾਗ ਨਿਸਚੇ ਹੀ ਮੇਰੀ ਯਾਦ-ਸ਼ਕਤੀ ਦੀ ਉਪਜ ਹੈ: ਪਰੰਤੂ, ਇਸ ਦਾ ਵਡੇਰਾ ਭਾਗ ਟੋਪ ਸੁਣ ਕੇ ਲਿਖਿਆ ਗਿਆ ਹੈ। ਮੈਂ ਇਸ ਵਾਰਤਾਲਾਪ
ਨੂੰ 'ਕਲਾ ਅਤੇ ਲੋਕ-ਮਨ' ਦਾ ਸਿਰਲੇਖ ਦੇ ਰਹੀ ਹਾਂ, ਪਰ ਪਾਪਾ ਆਪਣੀ ਵਾਰਤਾਲਾਪ ਵਿੱਚ ਬਹੁਤੀ ਵੇਰ 'ਲੋਕ-ਮਨ' ਦੀ ਥਾਂ 'ਮਨ-ਸਾਧਾਰਨ' ਕਹਿੰਦੇ ਹਨ। ਉਨ੍ਹਾਂ ਨੂੰ 'ਸਾਧਾਰਨ' ਸ਼ਬਦ ਨਾਲ ਓਨਾ ਹੀ ਪਿਆਰ ਹੈ ਜਿੰਨਾ 'ਜਨ-ਸਾਧਾਰਨ' ਨਾਲ।
ਪਾਪਾ ਜਦੋਂ ਵੀ ਲਿਖਦੇ-ਪੜ੍ਹਦੇ ਥੱਕ ਜਾਣ, ਉਹ ਟੈਲੀਵਿਜ਼ਨ ਉੱਤੇ ਵੀਡੀਓ ਫ਼ਿਲਮ ਵੇਖਣਾ ਪਸੰਦ ਕਰਦੇ ਹਨ। ਆਪਣੀ ਇਸ ਲੋੜ ਲਈ ਉਨ੍ਹਾਂ ਨੇ ਗਿਣਤੀ ਦੀਆਂ ਕੁਝ ਫਿਲਮਾਂ ਰਿਕਾਰਡ ਕਰ ਕੇ ਰੱਖੀਆਂ ਹੋਈਆਂ ਹਨ। ਉਨ੍ਹਾਂ ਵਿੱਚੋਂ ਕੋਈ ਇੱਕ ਫ਼ਿਲਮ ਲਗਾ ਕੇ ਬੈਠ ਜਾਂਦੇ ਹਨ ਅਤੇ ਬਹੁਤ ਮਗਨ ਹੋ ਕੇ ਵੇਖਦੇ ਹਨ। ਇਹ ਕੁਝ ਕੁ ਫ਼ਿਲਮਾਂ ਘਰ ਵਿੱਚ ਕਈ ਕਈ ਵਾਰ ਚੱਲ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਫ਼ਿਲਮ ਵਿੱਚ ਉਨ੍ਹਾਂ ਨੂੰ ਦਿਲਚਸਪੀ ਨਹੀਂ। ਤੇਰੇ ਜੀਜਾ ਜੀ ਅਤੇ ਉਨ੍ਹਾਂ ਦਾ ਛੋਟਾ ਵੀਰ ਜਦੋਂ ਆਪਣੀ ਪਸੰਦ ਦੀ ਕੋਈ ਫ਼ਿਲਮ ਵੇਖਣਾ ਚਾਹੁਣ, ਪਾਪਾ ਉੱਠ ਕੇ ਉੱਪਰ ਬੈਂਡਰੂਮ ਵਿੱਚ ਚਲੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ "ਨੀਚ ਕੇ ਸੰਗ ਤੇ ਮੀਚ ਭਲੀ।"
ਇੱਕ ਦਿਨ ਮੈਂ ਪੁੱਛ ਲਿਆ, “ਪਾਪਾ ਤੁਸੀਂ ਆਪਣੀਆਂ ਕੁਝ ਕੁ ਪਸੰਦੀਦਾ ਫਿਲਮਾਂ ਤੋਂ ਇਲਾਵਾ ਕੋਈ ਹੋਰ ਫ਼ਿਲਮ ਨਹੀਂ ਵੇਖਦੇ: ਭਲਾ ਕਿਉਂ ?"
"ਕਿਉਂਕਿ ਅਸ਼ਲੀਲਤਾ, ਉਜੱਡਤਾ, ਨੰਗੇਜ, ਅਸ਼ਿਸ਼ਟਤਾ, ਕਾਮੁਕਤਾ ਅਤੇ ਹਿੰਸਾ ਆਦਿਕ ਨੂੰ ਆਪਣਾ ਮਨ-ਪਰਚਾਵਾ ਬਣਾ ਕੇ ਮੈਂ ਆਪਣੇ ਵਿਚਲੇ 'ਮਨੁੱਖ' ਦਾ ਨਿਰਾਦਰ ਨਹੀਂ ਕਰਨਾ ਚਾਹੁੰਦਾ।"
“ਪਾਪਾ, ਜੇ ਇਸ ਨੂੰ ਮੇਰੀ ਅਸ਼ਿਸ਼ਟਤਾ ਜਾਂ ਗੁਸਤਾਖ਼ੀ ਨਾ ਸਮਝੋ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਾਮੁਕਤਾ, ਅਸ਼ਲੀਲਤਾ ਅਤੇਉਜੱਡਤਾਆਦਿਕ ਬਾਰੇ ਤੁਹਾਡਾ ਇਤਰਾਜ਼ ਠੀਕ ਆਖਿਆ ਜਾ ਸਕਦਾ ਹੈ, ਪਰ ਨੰਗੇਜ ਦੇ ਕੁਝ ਰੂਪ ਅਜੇਹੇ ਹਨ ਜੋ ਕਲਾ ਨਾਲ ਮਿਲ ਕੇ ਸੁੰਦਰਤਾ ਵਿੱਚ ਉਲਥਾਏ ਜਾ ਚੁੱਕੇ ਹਨ। ਪੁਰਾਤਨ ਭਾਰਤੀ ਮੰਦਰਾਂ ਵਿਚਲੀਆਂ ਮੂਰਤੀਆਂ, ਮਧ-ਕਾਲੀਨ ਕਲਾਕਾਰ ਮਾਈਕਲ ਐਂਜਿਲੋ ਦੇ ਬਣਾਏ ਬੁੱਤ ਸ੍ਰੇਸ਼ਟ ਕਲਾਕ੍ਰਿਤੀਆਂ ਮੰਨੇ ਜਾਂਦੇ ਹਨ। ਆਖ਼ਰਾਂ ਦਾ ਨੰਗੇਜ ਹੈ ਇਨ੍ਹਾਂ ਵਿੱਚ। ਬੱਚਿਆਂ ਦਾ ਨੰਗੇਜ ਜੀਵਨ ਦੀ ਸੁੰਦਰ ਵਾਸਤਵਿਕਤਾ ਹੈ।"
"ਬੇਟਾ ਜੀ, ਆਪਣੀ ਸੋਚ ਨੂੰ ਸੁਤੰਤ੍ਰ ਰੱਖਣਾ ਬਹੁਤ ਜ਼ਰੂਰੀ ਹੈ। ਹਰ ਖੇਤਰ ਵਿੱਚ ਸੋਚ ਦੀ ਸੁਤੰਤ੍ਰਾ ਕਾਇਮ ਰੱਖਦਿਆਂ ਹੋਇਆ ਵਿਚਰਨਾ ਹੀ ਮਨੁੱਖੀ ਅਕਲ ਦੀ ਸ੍ਰੇਸ਼ਟਤਾ ਹੈ। ਕਈ ਸੋਚਾਂ ਅਜਿਹੀਆਂ ਹਨ, ਜਿਨ੍ਹਾਂ ਦਾ ਰਿਵਾਜ ਪੈ ਗਿਆ ਹੁੰਦਾ ਹੈ। ਅਸੀਂ ਉਨ੍ਹਾਂ ਸੋਚਾਂ ਨੂੰ ਇੱਕ ਰਿਵਾਜ ਜਾਂ ਇੱਕ ਫੈਸ਼ਨ ਦੇ ਤੌਰ ਉੱਤੇ ਅਪਣਾ ਲੈਂਦੇ ਹਾਂ। ਇਹ ਬਹੁਤੀ ਸਿਆਣੀ ਆਦਤ ਨਹੀਂ।"
"ਮੈਂ ਸਮਝੀ ਨਹੀਂ, ਪਾਪਾ।"
"ਖਾਜੂਰਾਹੇ ਆਦਿਕ ਦੀਆਂ ਮੂਰਤੀਆਂ ਜਾਂ ਐਂਜਿਲੇ ਦੇ ਬਣਾਏ ਬੁੱਤਾਂ ਦੀ ਨਗਨਤਾ ਦੀ ਵਕਾਲਤ ਕਰਨ ਦਾ ਇੱਕ ਰਿਵਾਜ ਜਿਹਾ ਹੋ ਗਿਆ ਹੈ। ਕੁਝ ਵਿਦਵਾਨਾਂ ਦੀ ਫ਼ਿਕਰੇਬਾਜ਼ੀ ਉਨ੍ਹਾਂ ਦੇ ਸ਼ਾਗਿਰਦਾਂ ਦੀ ਸੋਚ ਦਾ ਆਧਾਰ ਬਣ ਕੇ ਉਨ੍ਹਾਂ ਕੋਲੋਂ ਕਈ ਪ੍ਰਕਾਰ ਦੇ ਸਿਧਾਂਤਾਂ ਦੀ ਉਸਾਰੀ ਕਰਵਾਉਣ ਵਿੱਚ ਸਫਲ ਹੋ ਗਈ ਹੈ। ਇਹ ਸਭ ਬੌਧਿਕ ਕਲਾਬਾਜ਼ੀ ਹੈ। ਏਸੇ ਕਲਾਬਾਜ਼ੀ ਦਾ ਇੱਕ ਪੈਂਤਰਾ ਇਹ ਹੈ ਕਿ-ਨੰਗੇਜ ਦੇ ਕਈ ਰੂਪ ਹਨ।' ਅਸਲ ਵਿੱਚ ਨੰਗੇਜ, ਨੰਗੇਜ ਹੈ; ਇਸ ਦੇ ਦੋ ਰੂਪ ਨਹੀਂ ਹਨ। ਰੂਪਾਂ ਦੀ ਘਾੜਤ ਰਾਹੀਂ ਨੰਗਜ ਦੀ ਕੁਰੂਪਤਾ ਉੱਤੇ ਬੌਧਿਕਤਾ ਦਾ ਉਹ ਬਾਰੀਕ ਪਰਦਾ ਪਾਉਣ ਦਾ ਯਤਨ ਕੀਤਾ ਗਿਆ ਹੈ ਜਿਸ ਰਾਹੀਂ ਉਹ ਦਿਸਦੀ ਰਹੇ ਪਰ ਦੇਸ਼ ਨਾ ਆਖੀ ਜਾ ਸਕੇ।"
"ਬੱਚੇ ਦੀ ਨਗਨਤਾ ਨੂੰ ਕੀ ਆਖੋਗੇ, ਪਾਪਾ?"
"ਮੈਂ ਇਸ ਪ੍ਰਕਾਰ ਦੀ ਕਿਸੇ ਵਸਤੂ ਦੀ ਹੋਂਦ ਹੀ ਨਹੀਂ ਮੰਨਦਾ।"
"ਕੀ ਬੱਚੇ ਨੰਗੇ ਨਹੀਂ ਹੁੰਦੇ ਕਦੀ ? ਜਾਂ ਉਨ੍ਹਾਂ ਨੂੰ ਨੰਗਾ ਵੇਖਿਆ ਨਹੀਂ ਜਾਂਦਾ ?"
"ਬੱਚੇ ਨੰਗੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਹਾਲਤ ਵਿੱਚ ਵੇਖਦੇ ਵੀ ਹਾਂ ਅਸੀਂ।
ਪਰ, ਇਸ ਨੂੰ ਨੰਗੇਜ ਨਹੀਂ ਆਖਿਆ ਜਾਣਾ ਚਾਹੀਦਾ।"
"ਇਹ ਕਿਉਂ ?"
"ਇਸ ਲਈ ਕਿ ਬੱਚਿਆਂ ਨੂੰ ਆਪਣੇ ਨੰਗੇ ਹੋਣ ਦੀ ਗਿਲਾਨੀ ਜਾਂ ਸ਼ਰਮ ਜਾ ਅਹਿਸਾਸ ਨਹੀਂ। ਉਨ੍ਹਾਂ ਨੂੰ ਨੰਗੇ ਵੇਖ ਕੇ, ਵੇਖਣ ਵਾਲੇ ਦੇ ਮਨ ਵਿੱਚ ਵੀ ਅਜਿਹੇ ਕਿਸੇ ਭਾਵ ਦੀ ਉਤਪਤੀ ਨਹੀਂ ਹੁੰਦੀ। ਇਸ ਲਈ ਬੱਚੇ ਦੀ ਨਗਨਤਾ 'ਨੰਗੇਜ' ਨਹੀਂ। ਪਸ਼ੂ ਨੰਗੇ ਹਨ। ਉਨ੍ਹਾਂ ਦੀ ਨਗਨਤਾ ਨੰਗੇਜ ਨਹੀਂ। ਨੰਗੇਜ ਦੀਆਂ ਦੋ ਕਿਸਮਾਂ ਨਹੀਂ ਹਨ। ਨੰਗੇਜ ਕੇਵਲ ਨੰਗੇਜ ਹੈ।"
“ਪੱਥਰ ਦੀ ਮੂਰਤੀ ਦਾ ਮਨ ਨਹੀਂ। ਉਹ ਆਪਣੇ ਨੰਗੇਜ ਤੋਂ ਬੱਚੇ ਵਾਂਗ ਹੀ, ਨਿਰਲੇਪ ਹੈ, ਪਾਪਾ ।"
"ਮੂਰਤੀ ਦੇ ਮਨ ਦੀ ਗੱਲ ਬਾਅਦ ਵਿੱਚ ਕਰਾਂਗਾ, ਪਹਿਲਾਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਗੰਦੀਆਂ ਮੂਰਤਾਂ ਵਾਲੇ ਗਲਾਸੀ ਰਸਾਲਿਆਂ ਵਿੱਚ ਵਰਤੇ ਗਏ ਕਾਗ਼ਜ਼ ਦਾ ਮਨ ਹੁੰਦਾ ਹੈ ਜਾਂ ਨਹੀਂ ? ਨਹੀਂ। ਤਾਂ ਵੀ ਉਹ ਰਸਾਲੇ ਸਾਡੇ ਸਮਾਜਕ ਜੀਵਨ ਦੀ ਵੱਡੀ ਨਮੋਸ਼ੀ ਮੰਨੇ ਜਾਂਦੇ ਹਨ। ਉਹ ਦਰਸ਼ਕਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਦੇ ਹਨ, ਬੀਮਾਰ ਕਰਦੇ ਹਨ।
ਕਿਉਂ? ਕਿਸ ਢੰਗ ਨਾਲ ? ਉਨ੍ਹਾਂ ਦਾ ਮਨ ਨਹੀਂ ਹੁੰਦਾ।"
“ਵੇਖਣ ਵਾਲਿਆਂ ਦਾ ਮਨ ਹੁੰਦਾ ਹੈ, ਇਸ ਲਈ।"
"ਤੁਸਾਂ ਬਿਲਕੁਲ ਠੀਕ ਆਖਿਆ ਹੈ, ਮੇਰੇ ਬੱਚੇ। ਪਰ ਮੈਂ ਕਹਿੰਦਾ ਹਾਂ ਕਿ ਇਨ੍ਹਾਂ ਮੂਰਤੀਆਂ ਅਤੇ ਮੂਰਤਾਂ ਵਿੱਚ ਵੀ ਮਨ ਹੈ। ਉਹ ਦੇ ਮੂਰਤੀਕਾਰ ਦਾ ਮਨ, ਮੂਰਤ ਬਣਾਉਣ ਵਾਲੇ ਦਾ ਮਨ, ਕਲਾਕਾਰ ਦਾ ਮਨ, ਮਾਈਕਲ ਐਂਜਿਨੋ ਦਾ ਮਨ, ਖਾਜੁਰਾਹੋ ਦੇ ਤਾਂਤ੍ਰਿਕਾਂ ਦਾ ਮਨ।"
“ਪਾਪਾ, ਤੁਹਾਡੀ ਗੱਲ ਮੰਨਣ ਨੂੰ ਜੀ ਕਰਦਾ ਹੈ; ਮੰਨ ਹੀ ਲਈ ਹੈ। ਫਿਰ ਵੀ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੰਦਰਾਂ ਵਿਚਲੀਆਂ ਮੂਰਤੀਆਂ ਜਾਂ ਅਜਿਲ ਦੁਆਰਾ ਬਣਾਈਆਂ ਮੂਰਤੀਆਂ ਨੀਚ ਭਾਵਾਂ ਨੂੰ ਉਕਸਾਉਂਦੀਆਂ ਮਾਲੂਮ ਨਹੀਂ ਹੁੰਦੀਆਂ, ਕਿਉਂ ?"
"ਬੁਲਿਟ ਪਰੂਛ ਜੈਕਟ ਵਿੱਚੋਂ ਗੋਲੀ ਨਹੀਂ ਲੰਘਦੀ। 'ਇਹ ਮੂਰਤੀਆਂ ਜਾਂ ਕਲਾਕ੍ਰਿਤੀਆਂ ਪੁਰਾਣੀਆਂ ਹਨ ਸਾਡਾ ਪੁਰਾਤਨ ਵਿਰਸਾ ਹਨ, ਇਸ ਸੰਸਾਰਕ ਜੀਵਨ ਦੀ ਨੀਚਰਾ ਦੱਸ ਕੇ ਮਨੁੱਖ ਨੂੰ ਪਰਲੋਕ ਵੱਲ ਮੋੜਦੀਆਂ ਹਨ; ਇਨ੍ਹਾਂ ਵਿੱਚ ਕਲਾ ਹੈ, ਸਾਧਨਾ ਲੇ, ਲਗਨ ਹੈ, ਮਿਹਨਤ ਹੈ: ਇਨ੍ਹਾਂ ਵਿੱਚ ਅਸ਼ਲੀਲਤਾ ਵੇਖਣੀ ਮਨੁੱਖੀ ਮਨ ਦੀ ਕਮਜ਼ੋਰੀ ਹੈ, ਇਹ ਸੱਚ ਵਾਂਗ ਨੰਗੀਆਂ ਹਨ। ਕਿੰਨੇ ਅਸਤਰ ਹਨ। ਧਰਮ ਦਾ ਅਸਤਰ, ਪੁਰਾਤਨਤਾ ਦਾ ਅਸਤਰ, ਫਿਲਾਸਫੀ ਦੀ ਬੁਲਿਟ ਪਰੂਫ ਜੈਕਟ, ਕੌਮੀ ਗੌਰਵ ਦਾ ਬੰਕਰ। ਇਨ੍ਹਾਂ ਵਿੱਚ ਗੋਲੀ ਨਹੀਂ ਲੰਘਦੀ। ਪਰੰਤੂ, ਜਿਸ ਜੈਕਟ ਵਾਲੇ ਆਦਮੀ ਨੂੰ ਗੋਲੀ ਨਹੀਂ ਲੱਗ ਸਕਦੀ- ਉਹ ਆਦਮੀ ਗੋਲੀ ਦੇ ਪ੍ਰਭਾਵ ਵਿੱਚ ਵਿਸ਼ਵਾਸ ਨਹੀਂ ਰੱਖਦਾ, ਇਹ ਮੰਨਣਾ ਮੂਰਖ਼ਤਾ ਹੈ। ਗੋਲੀ ਦੇ ਡਰ ਨੇ ਹੀ ਤਾਂ ਜੇਕਟ ਬਣਵਾਈ ਅਤੇ ਪਹਿਨਾਈ ਹੈ। ਜੈਕਟ ਦੀ ਹੋਂਦ ਗੋਲੀ ਦੇ ਡਰ ਦੀ ਹੋਂਦ ਦਾ ਸਬੂਤ ਹੈ। ਇਨ੍ਹਾਂ ਜੈਕਟਾਂ ਨੂੰ ਲਾਹ ਕੇ, ਇਨ੍ਹਾਂ ਬੌਧਿਕ-ਦਾਰਸ਼ਨਿਕ, ਧਾਰਮਕ ਅਤੇ ਕੌਮੀ ਗੌਰਵ ਦੇ ਪਰਦਿਆਂ ਨੂੰ ਨਾਹ ਕੇ, ਪਰੇ ਕਰ ਕੇ, ਨਿਰਫਲ, ਨਿਰਮਲ,
ਸਿੱਧੇ ਸਾਧਾਰਨ ਮਨ ਨੂੰ ਇਨ੍ਹਾਂ ਮੂਰਤੀਆਂ ਦੇ ਸਨਮੁਖ ਕਰੋ ਅਤੇ ਵੇਖੋ ਕਿ ਇਨ੍ਹਾਂ ਦਾ ਪ੍ਰਭਾਵ ਹੈ ਜਾਂ ਨਹੀਂ; ਜੇ ਹੋ ਤਾਂ ਚੰਗਾ ਹੋ ਜਾਂ ਬੁਰਾ।"
“ਪਾਪਾ, ਹਜ਼ਾਰਾਂ ਲੋਕ ਇਨ੍ਹਾਂ ਮੂਰਤੀਆਂ ਨੂੰ ਵੇਖਣ ਜਾਂਦੇ ਹਨ। ਉਨ੍ਹਾਂ ਦੇ ਮੂੰਹਾਂ ਵੱਲ ਵੇਖਿਆਂ ਇਹ ਪ੍ਰਤੀਤ ਨਹੀਂ ਹੁੰਦਾ ਕਿ ਉਹ ਇਨ੍ਹਾਂ ਨੂੰ ਵੇਖ ਕੇ ਕਿਸੇ ਬੁਰੇ ਭਾਵ ਤੋਂ ਪ੍ਰਭਾਵਿਤ ਹੋ ਰਹੇ ਹਨ। ਇਹ ਕਿਉਂ ?"
"ਇਹ ਫ੍ਰਾਇਡ ਨੂੰ ਪੁੱਛੇ । ਉਹ ਦੱਸੇਗਾ ਕਿ ਇਹ ਮਨ ਬਹੁਤ ਗਹਿਰ-ਗੰਭੀਰ ਹੈ, ਇਸ ਦੇ ਕਈ ਤਹਿਖ਼ਾਨੇ ਹਨ, ਇਸ ਨੂੰ ਪਾਖੰਡ ਕਰਨਾ ਆਉਂਦਾ ਹੈ, ਇਹ ਧੋਖਾ ਦੇ ਸਕਦਾ ਹੈ, ਵਿਖਾਲਾ ਪਾ ਸਕਦਾ ਹੈ। ਜੇ ਮੈਨੂੰ ਪੁੱਛਦੇ ਹੋ ਤਾਂ ਮੈਂ ਆਖਾਂਗਾ ਕਿ ਨੰਗੇਜ ਨੂੰ ਕੇਵਲ ਨੰਗੇਜ ਸਮਝਦੇ ਹੋਏ ਇਸ ਨੂੰ ਅਸ਼ਿਸ਼ਟਤਾ ਅਤੇ ਉਜੱਡਤਾ ਆਦਿ ਦੀ ਸ਼੍ਰੇਣੀ ਵਿੱਚ ਹੀ ਰੱਖੋ ਅਤੇ ਇਨ੍ਹਾਂ ਸਾਰਿਆਂ ਸੰਬੰਧੀ ਮੇਰੇ ਇਤਰਾਜ਼ ਨੂੰ ਠੀਕ ਮੰਨਦਿਆਂ ਹੋਇਆਂ ਆਪਣੀ ਗੱਲ ਅੱਗੇ ਤਰ।"
"ਤੁਹਾਡੀ ਗੱਲ ਨੂੰ ਠੀਕ ਮੰਨ ਲਿਆ, ਪਾਪਾ, ਅਤੇ ਇਹ ਵੀ ਮੰਨ ਲਿਆ ਕਿ ਬੱਚੇ ਦੀ ਨਗਨਤਾ ਨੂੰ ਨੰਗੇਜ ਕਹਿ ਕੇ ਨੰਗੇਜ ਦੀ ਨੀਚਤਾ ਸਾਹਮਣੇ ਇੱਕ ਦੀਵਾਰ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਕੋਈ ਆਤੰਕਵਾਦੀ ਪੁਲਿਸ ਦੇ ਘੇਰੇ ਵਿੱਚੋਂ ਨਿਕਲਨ ਲਈ ਕਿਸੇ ਨਿਰਦੋਸ਼ ਨੂੰ ਕਾਬੂ ਕਰ ਕੇ ਆਪਣੀ ਢਾਲ ਬਣਾ ਲਵੋ। ਚੰਗਾ ਹੋਇਆ ਗੱਲ ਦਾ ਮੂੰਹ ਇਸ ਪਾਸੇ ਮੁੜ ਗਿਆ ਅਤੇ ਮੇਰਾ ਇੱਕ ਭੁਲੇਖਾ ਦੂਰ ਹੋ ਗਿਆ। ਤਾਂ ਵੀ ਮੂਲ ਪ੍ਰਸ਼ਨ ਅਜੇ ਮੈਂ ਪੁੱਛਣਾ ਹੈ। ਸੁਮੀਤ ਦੇ ਮਾੜਾ ਜੀ ਇਹ ਮੰਨਦੇ ਹਨ ਕਿ ਕਲਾ ਵਿਚਲੇ ਘਟੀਆਪਨ ਅਤੇ ਮਨ-ਪਰਚਾਵੇ ਵਿਚਲੀ ਅਸ਼ਿਸ਼ਟਤਾ ਲੋਕਾਂ ਜਾਂ ਸਮਾਜਿਕਾਂ ਦੇ ਸੁਹਜ ਸੁਆਦ ਦੇ ਘਟੀਆਪਨ ਕਾਰਨ ਹੈ। ਪੁਸ਼ਪੇਦ ਇਸ ਖ਼ਿਆਲ ਨਾਲ ਸਹਿਮਤ ਭਾਵੇਂ ਨਹੀਂ: ਪਰ ਇਸ ਦਾ ਖੰਡਨ ਕਰਨ ਦੀ ਯੋਗਤਾ ਵੀ ਨਹੀਂ ਰੱਖਦੀ। ਮੈਂ ਵੀ ਸੁਮੀਤ ਦੇ ਮਾਤਾ ਜੀ ਵਾਂਗ ਸੋਚਦੀ ਹਾਂ। ਗੱਲ ਫਿਲਮਾਂ ਤੋਂ ਚੱਲੀ ਸੀ। ਇਨ੍ਹਾਂ ਵੱਲ ਹੀ ਵੇਖ ਲਉ। ਤੁਹਾਡੇ ਮਨ-ਪਰਚਾਵੇ ਦੀ ਯੋਗਤਾ ਕੁਝ ਇੱਕ ਫ਼ਿਲਮਾਂ ਵਿੱਚ ਹੈ ਬਾਕੀ ਸਾਰੀਆਂ ਉਨ੍ਹਾਂ ਲੋਕਾਂ ਲਈ ਹਨ, ਜਿਨ੍ਹਾਂ ਦਾ ਸੁਹਜ ਸੁਆਦ ਜਾਂ ਟੇਸਟ ਨੀਵਾਂ ਹੈ। ਉਨ੍ਹਾਂ ਦੀ ਮੰਗ ਇਸ ਘਟੀਆ ਮਨ-ਪਰਚਾਵੇ ਨੂੰ ਪੈਦਾ ਕਰਨ ਦੀ ਜ਼ਿੰਮੇਵਾਰ ਹੈ।"
“ਮੇਰੇ ਸਿਆਣੇ ਬੇਟੇ ਨੇ ਚੰਗੀ ਤਰ੍ਹਾਂ ਵਿਸਥਾਰ ਨਾਲ ਸਮਝ ਕੇ ਗੱਲ ਕੀਤੀ ਹੈ। ਆਪਣੇ ਪ੍ਰਸ਼ਨ ਦਾ ਤੁਹਾਨੂੰ ਪਤਾ ਹੈ ਅਤੇ ਮੈਂ ਵੀ ਉਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਉੱਤਰ ਲੱਭਣ ਤੋਂ ਪਹਿਲਾਂ, ਆਓ, ਇਹ ਨਿਸਚੇ ਕਰ ਲਈਏ ਕਿ ਸੁਹਜ-ਸੁਆਦ ਕੀ ਹੈ। ਤੁਸੀਂ ਸੁਹਜ-ਸੁਆਦ ਕਿਸ ਨੂੰ ਆਖੋਗੇ ?"
"ਬਹੁਤ ਸੂਖਮ ਸੁਆਲ ਹੈ, ਪਾਪਾ। ਰਲ ਮਿਲ ਕੇ ਉੱਤਰ ਲੱਭਦੇ ਹਾਂ। ਤੁਸੀਂ ਕਹਿੰਦੇ ਹੋ ਹਰ ਜੀਵ ਵਿੱਚ ਆਨੰਦ ਲਈ ਤਾਂਘ ਹੈ ਅਤੇ ਆਨੰਦ ਸੁੰਦਰਤਾ ਦੀ ਉਪਾਸਨਾ ਦਾ ਸਿੱਟਾ ਹੈ। ਸੁਹਜ-ਸੁਆਦ ਇਨ੍ਹਾਂ ਦੋਹਾਂ ਸ਼ਬਦਾਂ ਦੇ ਸੰਜੋਗ ਨਾਲ ਬਣਾਏ ਕਿਸੇ ਵਾਕ ਰਾਹੀਂ ਪਰੀਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ।"
"ਪਰੀਭਾਸ਼ਾ ਵੀ ਬਣਾਓ ਹੁਣ।"
"ਇਹ ਕੰਮ ਤੁਸੀਂ ਕਰੋ, ਪਾਪਾ।"
"ਜੇ ਸੁੰਦਰਤਾ ਅਤੇ ਆਨੰਦ ਦੇ ਰਿਸ਼ਤੇ ਨੂੰ ਸੁਭਾਵਕ ਮੰਨ ਲਈਏ ਤਾਂ ਪਰੀਭਾਸ਼ਾ ਇਹ ਹੋ ਸਕਦੀ ਹੈ ਕਿ ਆਨੰਦ ਦੀ ਇੱਛਾ ਅਤੇ ਇਸ ਇੱਛਾ ਦੀ ਪੂਰਤੀ ਦੀ ਯੋਗਤਾ ਸੁਹਜ-ਸੁਆਦ ਹੈ।"
"ਤੁਹਾਡੀ ਲਾਈ ਹੋਈ 'ਜੇ' ਦਾ ਕੀ ਭਾਵ ਹੈ ?"
"ਕੁਝ ਲੋਕ ਅਜੇਹੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਸੁੰਦਰਤਾ ਦੀ ਥਾਂ ਕੁਰੂਪਤਾ ਅਤੇ ਕੁਕਰਮ ਵਿੱਚੋਂ ਆਨੰਦ ਮਿਲਦਾ ਹੋਵੇ; ਜਿਵੇਂ ਸ਼ਿਕਾਰ ਵਿੱਚੋਂ।"
"ਤਾਂ ਤੋਂ ਇਹ ਜ਼ਰੂਰੀ ਹੈ ਕਿ ਇਸ ਪਰਭਾਸ਼ਾ ਵਿੱਚ ਕਿਸੇ ਅਜਿਹੇ ਸ਼ਬਦ ਦਾ ਵਾਧਾ ਕੀਤਾ ਜਾਵੇ ਜਿਸ ਨਾਲ ਇਹ ਦੋਸ਼ ਰਹਿਤ ਹੋ ਜਾਵੇ।"
“ਮੈਂ ਆਪਣੀ ਸ਼ਬਦਾਵਲੀ ਵਰਤ ਲੈਂਦ ਹਾਂ। ਮੇਰੇ ਅਨੁਸਾਰ 'ਸਾਤਵਿਕ' ਆਨੰਦ ਦੀ
ਇੱਛਾ ਅਤੇ ਯੋਗਤਾ ਸੁਹਜ-ਸੁਆਦ ਹੈ।"
"ਸ਼ਬਦ 'ਸਾਤਵਿਕ' ਦਾ ਘੇਰਾ ਬਹੁਤ ਵਿਸ਼ਾਲ ਹੈ, ਪਾਪਾ।"
"ਅਸੀਂ ਕਹਿੰਦੇ ਹਾਂ ਕਿ ਕੁਝ ਲੋਕਾਂ ਦਾ ਸੁਹਜ-ਸੁਆਦ ਵਧੀਆ ਜਾਂ ਸ੍ਰੇਸ਼ਟ ਹੈ ਅਤੇ ਕੁਝ ਲੋਕਾਂ ਦਾ ਘਟੀਆ ਜਾਂ ਅਸ੍ਰੇਸ਼ਟ। ਕੀ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਜੀਵਨ ਵਿੱਚ ਕੀ ਕੁਝ ਅਜਿਹਾ ਹੈ ਜਿਹੜਾ ਸਾਡੇ ਸੁਹਜ-ਸੁਆਦ ਨੂੰ ਸ੍ਰੇਸ਼ਟ ਬਣਾ ਸਕਦਾ ਹੋਵੇ ?"
"ਮੇਰਾ ਪਹਿਲਾ ਉੱਤਰ ਹੋਵੇਗਾ 'ਵਿੱਦਿਆ', ਵਿਸ਼ੇਸ਼ ਕਰਕੇ ਕੋਮਲ ਕਲਾਵਾਂ ਦਾ ਅਧਿਐਨ।"
"ਵਿੱਦਿਆ ਜਾਂ ਕੋਮਲ ਕਲਾ ਦੇ ਅਧਿਐਨ ਵਿੱਚੋਂ ਆਨੰਦ ਦੀ ਇੱਛਾ ਉਪਜੇਗੀ ਜਾਂ ਆਨੰਦ ਦੀ ਇੱਛਾ ਵਿੱਚੋਂ ਕੋਮਲ ਕਲਾ ਦਾ ਅਧਿਐਨ ਉਪਜੇਗਾ ?"
"ਇੱਛਾ ਵਿੱਚੋਂ ਅਧਿਐਨ ਦਾ ਉਪਜਣਾ ਹੀ ਯੁਕਤੀ ਯੁਕਤ ਲੱਗਦਾ ਹੈ। ਵਿੱਦਿਆ ਯੋਗਤਾ ਨੂੰ ਵਧਾ ਸਕਦੀ ਹੈ; ਪੈਦਾ ਨਹੀਂ ਕਰਦੀ।"
"ਵਧਾ ਸਕਦੀ ਹੈ; ਪਰ ਜ਼ਰੂਰੀ ਨਹੀਂ ਕਿ ਵਧਾਵੇ। ਕੋਮਲ ਕਲਾ ਦਾ ਅਧਿਐਨ ਆਮ ਕਰਕੇ ਇਨ੍ਹਾਂ ਦੀ ਨਿਰਖ-ਪਰਖ, ਅਲੋਚਨਾ, ਵਿਆਖਿਆ ਆਦਿਕ ਦੀ ਯੋਗਤਾ ਨੂੰ ਵਧਾਉਂਦਾ ਹੈ। ਇਸ ਯੋਗਤਾ ਨੂੰ 'ਮਾਡਰਨ ਇਸਥੈਟਿਕਸ' ਜਾਂ ਆਧੁਨਿਕ ਸੁਹਜ-ਸੁਆਦ ਆਖਿਆ ਜਾਂਦਾ ਹੈ। ਅਜੋਕੀਆਂ ਯੂਨੀਵਰਸਿਟੀਆਂ ਵਿੱਚ ਬੈਠੇ ਸਾਰੇ 'ਕਲਾਰਥੀ' ਆਧੁਨਿਕ ਸੁਹਜ-ਸੁਆਦ ਦੇ ਪੰਡਿਤ ਹਨ। ਸਾਤਵਿਕ ਸੁਹਜ-ਸੁਆਦ ਤੋਂ ਕੋਹਾਂ ਦੂਰ ਹੁੰਦੇ ਹਨ। ਜਦੋਂ ਕਿਸੇ ਦੇ ਸੁਆਦਾਂ ਵਿੱਚ ਸੁਹਜ ਆ ਜਾਂਦਾ ਹੈ, ਜਦੋਂ ਕਿਸੇ ਦੇ ਮਨੋਰੰਜਨ ਸੁੰਦਰ ਹੋ ਜਾਂਦੇ ਹਨ, ਜਦੋਂ ਕੋਈ ਸਾਤਵਿਕ ਆਨੰਦ ਦਾ ਮਾਨਣਹਾਰ ਹੋ ਜਾਂਦਾ ਹੈ, ਉਦੋਂ ਉਸ ਨੂੰ ਕੁਕਰਮਾਂ ਦੀ ਗੁਲਾਮੀ ਨਹੀਂ ਕਰਨੀ ਪੈਂਦੀ। ਜੇ ਕਿਸੇ ਪ੍ਰੀਤੀ ਭੋਜਨ ਉੱਤੇ ਆਇਆ ਹੋਇਆ ਆਦਮੀ ਬਾਕੀ ਸਾਰਿਆਂ ਤੋਂ ਪਹਿਲਾਂ, ਦੇੜ ਕੇ, ਪ੍ਰਸੇ ਭੋਜਨ ਉੱਤੇ ਟੁੱਟ ਪਵੇ ਅਤੇ ਹਰਨਾਂ ਨਾਲੋਂ ਸਵਾਇਆ ਡਿਉਢਾ ਖਾ ਜਾਵੇ ਤਾਂ ਉਹ ਘਰੋਂ ਖਾ ਕੇ ਆਇਆ ਹੋਇਆ ਨਹੀਂ ਮੰਨਿਆ ਜਾ ਸਕਦਾ: ਕਿ ਮੰਨਿਆ ਜਾ ਸਕਦਾ ਹੈ ?"
"ਨਹੀਂ, ਪਾਪਾ, ਉਸ ਨੂੰ ਤਾਂ ਭੁੱਖਾ ਜਾਂ ਪੇਟੂ ਹੀ ਆਖਿਆ ਜਾਵੇਗਾ।"
"ਸੱਚ ਵੀ ਇਹੋ ਹੋਵੇਗਾ। ਸਾਡੇ ਸਾਹਿਤਕ ਮਹਾਰਥੀ, ਕਲਾ-ਪਾਰਖੂ, ਕਲਾਕਾਰ ਅਤੇ ਕਵੀ-ਕੇਵਲ ਕਵੀ, ਸਾਹਿਤਕਾਰ ਜਾਂ ਕਲਾਕਾਰ ਹਨ; ਉਹ ਸ਼ਬਦਾਂ ਦੇ ਜੋੜ-ਤੋੜ, ਪਿੰਗਲ ਦੀ ਪੁਣ-ਛਾਣ ਅਤੇ ਅਰੂਜ਼ ਦੀ ਗੁਲੇਲ ਨਾਲ ਫਾਇਲਨ ਫਾਇਲਾਤੁਨ ਦੇ ਨਿਸ਼ਾਨੇ ਫੁੰਡਣ ਵਿੱਚ ਮਾਹਿਰ ਜ਼ਰੂਰ ਹਨ; ਪਰ, ਉਨ੍ਹਾਂ ਦੇ ਸੁਆਦਾਂ ਵਿੱਚ ਸੁੰਦਰਤਾ ਨਹੀਂ ਹੈ। ਸੁਹਜਾਰਥੀ ਫੜਯੋਤੀ ਨਹੀਂ ਹੁੰਦੇ।"
"ਪਾਪਾ, ਕਿਨੇ ਅਚੰਭੇ ਵਾਲੀ ਗੱਲ ਹੋ ਕਿ ਵਿੱਦਿਆ ਮਨੁੱਖ ਦੇ ਸੁਆਦਾ ਵਿੱਚ ਸੁਹਜ ਪੈਦਾ ਨਹੀਂ ਕਰ ਸਕਦੀ।"
"ਪਤਾ ਨਹੀਂ ਤੁਸੀਂ ਕਿਉਂ ਅਚੰਭਿਤ ਹੋ ਰਹੇ ਹੋ, ਬੇਟਾ। ਵਿੱਦਿਆ ਵਿੱਚ ਅਜਿਹਾ ਕੀ ਹੈ ਜਿਸ ਨਾਲ ਮਨੁੱਖੀ ਮਨ ਵਿੱਚ ਸਾਤਵਿਕਤਾ ਦਾ ਸੰਚਾਰ ਅਤੇ ਵਿਕਾਸ ਹੋ ਸਕਦਾ
ਹੋਵੇ ? ਗਣਿਤ ਦੇ ਸੁਆਲ ਕੱਢਿਆਂ ਮਨ ਕਿਵੇਂ ਕਮਲ ਹੋ ਜਾਵੇਗਾ? ਇਤਿਹਾਸ ਵਿੱਚ ਮਹਿਮੂਦ ਗਜ਼ਨਵੀ ਦੇ ਸਤਾਰਾ ਹੱਲਿਆਂ ਦਾ ਹਾਲ ਪੜ੍ਹ ਸੁਣ ਕੇ ਕੋਈ ਕਿੰਨਾ ਕੁ ਕੋਮਲ-ਚਿੱਤ ਹੋ ਜਾਵੇਗਾ ? ਕੈਮਿਸਟੀ ਅਤੇ ਵਿਜ਼ਿਕਸ ਵਿੱਚ ਸਾਡੇ ਸੁਆਦਾਂ ਵਿੱਚ ਸੁਹਜ ਪੈਦਾ ਕਰਨ ਦੀ ਸਮਰਥਾ ਕਿੰਨੀ ਕੁ ਹੈ ? ਮੱਧ ਕਾਲ ਦੇ ਮਨੁੱਖ ਧਰਮ ਦਾ ਗੁਲਾਮ ਸੀ। ਆਧੁਨਿਕ ਮਨੁੱਖ ਸਾਇੰਸ ਦਾ ਸੇਵਾਦਾਰ ਹੈ; ਏਨਾ ਫਰਕ ਜ਼ਰੂਰ ਹੈ ਕਿ ਧਰਮ ਸਵਰਗ ਦਾ ਲਾਰਾ ਲਾਉਂਦਾ ਸੀ ਅਤੇ ਆਧੁਨਿਕਤਾ ਤਕਨੀਕ, ਮਨੁੱਖ ਨੂੰ ਆਪਣੀ ਉਪਜ ਦੀ ਖਪਤ ਦਾ ਸਾਧਨ ਸਮਝਦੀ ਹੈ; ਭਾਵੇਂ ਇਹ ਉਪਜ ਦੇਨਿਕ ਜੀਵਨ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲਾ ਸਾਮਾਨ ਹੋਵੇ ਅਤੇ ਭਾਵੇਂ ਹੱਤਿਆ ਲਈ ਬਣਾਏ ਗਏ ਸੂਖਮ, ਆਧੁਨਿਕ ਹਥਿਆਰ ਹੋਣ। ਯੱਗਾਂ ਵਿੱਚ ਪਸ਼ੂਆਂ ਦੀ ਬਲੀ ਸਮੇਂ ਪ੍ਰੋਹਿਤਾਂ ਦੁਆਰਾ ਪੜ੍ਹੇ ਜਾਣ ਵਾਲੇ ਸਲੋਕਾਂ ਵਿੱਚ ਜਿੰਨੀ ਕੁ ਸਾਤਵਿਕਤਾ ਮੀ-ਕੈਮਿਸਟੀ, ਕੈਲਕੂਲਸ ਅਤੇ ਕੁਐਂਟਮ ਦੇ ਫਾਰਮੂਲਿਆਂ ਵਿੱਚ ਉਸ ਤੋਂ ਵੱਧ ਨਹੀਂ ਹੈ। ਸੁਹਜ-ਸੁਆਦ ਦੀ ਅਦਾਲਤ ਵਿੱਚ ਖੜੇ ਕੀਤਿਆਂ ਆਧੁਨਿਕ ਵਿਗਿਆਨੀ ਪ੍ਰੋਹਿਤ ਮਧ-ਕਾਲੀਨ ਧਾਰਮਿਕ ਪ੍ਰੋਹਿਤਾਂ ਨਾਲੋਂ ਘੱਟ ਅਪਰਾਧੀ ਨਹੀਂ ਸਿੱਧ ਹੋਣਗੇ। ਕਲਾ ਦਾ ਅਧਿਐਨ ਕਰਨ ਵਾਲੇ ਅਜੋਕੇ ਕਲਾ ਰਥੀ ਵੀ ਪੂਰੇ ਪ੍ਰੋਹਿਤਵਾਦੀ ਹਨ। ਸੁਹਜ-ਸੁਆਦ ਦੀ ਜੜ੍ਹ ਦਿਮਾਗੀ ਜਾਣਕਾਰੀ ਵਿੱਚ ਨਹੀਂ, ਸਗੋਂ ਭਾਵਾਂ ਦੀ ਕਮਲਤਾ ਵਿੱਚ ਹੈ। ਤੁਸੀਂ ਵੀ ਕਈ ਗੱਲਾਂ ਤੋਂ ਅਣਜਾਣ ਹੋ। ਯੂਨਾਨੀ ਭਾਸ਼ਾ ਦੀ ਕਵਿਤਾ ਨੂੰ ਤੁਸੀਂ ਨਹੀਂ ਸਮਝ ਸਕੇਰੀ। ਕੀ ਤੁਹਾਡੇ ਟੈਸਟ ਨੂੰ ਹੌਲਾ ਜਾਂ ਘਟੀਆ ਮੰਨ ਲਈਏ ? ਸੁਹਜ ਸੁਆਦ ਵਿੱਦਿਆ ਉੱਤੇ ਆਧਾਰਿਤ ਨਹੀਂ।"
"ਪਾਪਾ, ਜੇ ਕਲਾ ਦਾ ਅਧਿਐਨ ਹੀ ਮਨੁੱਖੀ ਸੁਆਦਾਂ ਵਿੱਚ ਸੁਹਜ ਪੈਦਾ ਕਰਨ ਵਿੱਚ ਸਫਲ ਨਹੀਂ ਤਾਂ ਬਾਕੀ ਸਾਰੀ ਵਿੱਦਿਆ ਕੋਲੋਂ ਇਸ ਪੱਖ ਵਿੱਚ ਕਿਸੇ ਕਿਸਮ ਦੀ ਆਸ ਰੱਖਣੀ ਫ਼ਜ਼ੂਲ ਹੈ। ਧਨ ਬਾਰੇ ਕੀ ਆਖੋਗੇ ?"
"ਲੱਗਦਾ ਤਾਂ ਇਉਂ ਹੈ ਕਿ ਧਨਵਾਨ ਲੋਕਾਂ ਦੇ ਸੁਆਦਾਂ ਵਿੱਚ ਬਹੁਤ ਸੁਹਜ ਹੈ: ਪਰ ਹੁੰਦਾ ਓਨਾ ਨਹੀਂ, ਜਿੰਨਾ ਦਿੱਸਦਾ ਹੈ। ਉਨ੍ਹਾਂ ਨੇ ਲੋੜ ਤੋਂ ਵਾਧੂ ਧਨ ਨੂੰ ਖਰਚਣ ਦੇ ਉਪਰਾਲੇ ਕਰਨੇ ਹੁੰਦੇ ਹਨ। ਉਹ ਇਸ ਧਨ ਨੂੰ ਅਜਿਹੇ ਢੰਗ ਨਾਲ ਖਰਚ ਕਰਦੇ ਹਨ ਕਿ ਉਨ੍ਹਾਂ ਦੀ ਹਉਂ ਨੂੰ ਵੱਧ ਤੋਂ ਵੱਧ ਤਸੱਲੀ ਪ੍ਰਾਪਤ ਹੋ ਸਕੇ। ਕੋਈ ਸਮਾਂ ਸੀ ਜਦੋਂ ਅਮੀਰੀ-ਗਰੀਬੀ ਨੂੰ ਧੁਰੋਂ ਆਈਆਂ ਮੰਨਿਆ ਜਾਂਦਾ ਸੀ। ਅੱਜ-ਕੱਲ੍ਹ ਇਸ ਨੂੰ ਸਮਾਜਕ ਜੀਵਨ ਦੀ ਲੋੜੀਂਦੀ ਬੇ-ਇਨਸਾਫ਼ੀ ਦੱਸਿਆ ਜਾਂਦਾ ਹੈ ਅਤੇ ਸੰਸਾਰ ਦਾ ਸਮਾਜਵਾਦੀ ਹਿੱਸਾ ਇਸ ਨੂੰ ਬੇ-ਲੋੜੀ, ਬੇ-ਇਨਸਾਫ਼ੀ ਵੀ ਆਖਦਾ ਹੈ। ਕਿਸੇ ਸੁਹਜ-ਸੁਆਦੀ ਲਈ ਇਹ ਸੰਭਵ ਨਹੀਂ ਕਿ ਕਿਸੇ ਬੇ-ਇਨਸਾਫ਼ੀ ਉੱਤੇ ਆਧਾਰਿਤ ਸਥਿਤੀ ਵਿੱਚ ਸੰਤੁਸ਼ਟ ਰਹਿ ਸਕੇ। ਇਸ ਲਈ ਧਨਵਾਨ ਦਾ ਸੁਹਜ-ਸੁਆਦ ਵੀ ਇੱਕ ਵਿਖਾਵਾ ਹੈ ਲਕਸ਼ਮੀ ਅਤੇ ਸਰਸ੍ਵਤੀ ਦਾ ਸਹੇਲ ਸੰਭਵ ਨਹੀਂ।
ਇੱਕ ਦਾ ਵਾਹਨ ਉੱਲੂ ਅਤੇ ਦੂਜੀ ਦਾ ਹੰਸ ਹੈ। ਇਹ ਮਿਲ ਕੇ ਨਹੀਂ ਤੁਰ ਸਕਦੀਆਂ।" “ਪਾਪਾ, ਸੱਤਾਧਾਰੀ ਲੋਕਾਂ ਨੇ ਕਲਾ ਦੀ ਬਹੁਤ ਚਿਰ ਤਕ ਸਰਪ੍ਰਸਤੀ ਕੀਤੀ ਹੈ। ਜਾਗੀਰਦਾਰਾਂ, ਰਾਜਿਆਂ, ਮਹਾਰਾਜਿਆਂ, ਸਮਰਾਟਾਂ ਅਤੇ ਸ਼ਹਿਨਸ਼ਾਹਾਂ ਦੇ ਸਹਾਰੇ ਕਲਾ ਨੇ ਕਈ ਸਿਖ਼ਰਾਂ ਛੋਹੀਆਂ ਹਨ।"
"ਇਹ ਤਾਂ ਪਲੇਟੋ ਹੀ ਦੱਸ ਸਕਦਾ ਹੈ ਕਿ ਕਲਾ ਦੀ ਸਰਪ੍ਰਸਤੀ ਧਨ, ਸੱਤਾ, ਹਉਮੈ ਅਤੇ ਪ੍ਰਭੂਤਾ ਦਾ ਵਿਖਾਲਾ ਸੀ ਜਾਂ ਸੁਆਦਾਂ ਦੀ ਸੁੰਦਰਤਾ। ਉਸ ਦਾ ਉੱਤਰ ਕਿਆਸਣਾ ਔਖਾ ਨਹੀਂ, ਕਿਉਂਜੁ ਕਲਾ ਨੂੰ ਸੱਤਾ ਦੀ ਸੇਵਾ ਵਿੱਚ ਲਾਉਣ ਦੀ ਦਾਰਸ਼ਨਿਕ ਗਤਕੇਬਾਜ਼ੀ
ਦਾ ਉਹ ਪਿਤਾਮਾ ਸੀ। ਕਲਾ ਨੇ ਸੱਤਾ ਦੀ ਛੱਤਰ ਛਾਇਆ ਹੇਠ ਕੁਝ ਸੁਖ ਮਾਣਿਆ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਾਂ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੱਤਾਧਾਰੀ ਲੋਕ ਕੇਵਲ ਅਸਾਧਾਰਨ ਹੀ ਨਹੀਂ ਹੁੰਦੇ, ਸਗੋਂ ਇੱਕ ਪ੍ਰਕਾਰ ਦੇ ਮਾਨਸਿਕ ਰੋਗੀ ਵੀ ਹੁੰਦੇ ਹਨ। ਹਿਟਲਰ ਦੇ ਹਮਜੋਲੀਆਂ ਨੇ ਦੂਜੇ ਸੰਸਾਰ ਯੁੱਧ ਸਮੇਂ ਯੌਰਪ ਦੇ ਦੋਸਾਂ ਦਾ ਕਲਾ-ਧਨ ਲੁੱਟ ਕੇ ਜਰਮਨੀ ਵਿੱਚ ਲੈ ਆਂਦਾ ਸੀ। ਇਹ ਕਲਾ ਦਾ ਪ੍ਰੇਮ ਨਹੀਂ ਸੀ, ਸਗੋਂ ਦੂਜੇ ਦੇਸ਼ਾਂ ਨੂੰ ਸੌਂਦਰਯਹੀਣ ਕਰਨ ਦੀ ਕਠੋਰਤਾ ਸੀ: ਇੱਕ ਅੱਤਿਆਚਾਰ ਸੀ।"
“ਪਾਪਾ, ਹੁਣ ਤੁਸੀਂ ਹੀ ਦੱਸੋ ਕਿ ਮਨੁੱਖੀ ਮਨ ਨੂੰ ਸੁਹਜ ਦਾ ਸੁਆਦ ਕਿਵੇਂ ਪੈਂਦਾ ਹੈ ? ਵਿੱਦਿਆ, ਧਨ, ਸੱਤਾ, ਪਦਵੀ ਆਦਿਕ ਇਸ ਯੋਗ ਨਹੀਂ ਤਾਂ ਇਸ ਦੀ ਜੜ੍ਹ ਕਿੱਥੇ ਹੋ ?"
"ਸੁਨੇਹਾ, ਸਾਰਾ ਜੀਵਨ ਸੁਰੱਖਿਆ ਲਈ ਯਤਨਸ਼ੀਲ ਹੈ। ਸ੍ਵੈ-ਰੱਖਿਆ ਦੇ ਸੰਘਰਸ਼ ਵਿੱਚ ਪੀੜ ਹੋ, ਕਲੇਸ਼ ਹੈ, ਥੇ ਵਸਾਹੀ ਹੈ, ਕੁਰੂਪਤਾ ਹੈ। ਇਹ ਸਭ ਕੁਝ ਤੂੰ ਵਿਕਾਸਵਾਦ ਦੀ ਵਿਆਖਿਆ ਵਿੱਚ ਪੜ੍ਹਿਆ ਹੈ। ਉਸੇ ਵਿਆਖਿਆ ਵਿੱਚ ਪ੍ਰਸੰਨਤਾ ਵੀ ਵੇਖੀ ਜਾ ਸਕਦੀ ਹੈ, ਪਰੰਤੂ ਬੀਜ-ਰੂਪ। ਆਪਣੇ ਬੀਜ-ਰੂਪ ਵਿੱਚ ਪ੍ਰਸੰਨਤਾ ਭੋਜਨ, ਭੋਗ ਅਤੇ ਮਮਤਾ ਦੀ ਉਪਜ ਹੈ। ਭੋਜਨ ਅਤੇ ਭੋਗ ਵਿੱਚੋਂ ਪ੍ਰਾਪਤ ਹੋਣ ਵਾਲੀ ਪ੍ਰਸੰਨਤਾ ਸਰੀਰਕ ਹੈ ਅਤੇ ਮਮਤਾ ਦੇ ਰੂਪ ਵਿੱਚ ਪ੍ਰਗਟ ਹੋਣ ਵਾਲੀ ਪ੍ਰਸੰਨਤਾ ਮਾਨਇਕ ਹੈ। ਜਿਵੇਂ ਜਿਵੇਂ ਜੀਵਨ ਵਿਕਾਸ ਕਰਦਾ ਗਿਆ ਹੈ, ਇਹ ਪ੍ਰਸੰਨਤਾ ਕੋਮਲ ਭਾਵਾਂ ਵਿੱਚ ਵੰਡੀਜ ਕੇ ਨਾਨਾ ਰੂਪ ਧਾਰਣ ਕਰਦੀ ਗਈ ਹੈ। ਜਦੋਂ ਅਤੇ ਜਿੱਥੇ ਜੀਵਨ ਨੂੰ ਸੁਰੱਖਿਅਤ ਹੋਣ ਦਾ ਭਰੋਸਾ ਪ੍ਰਾਪਤ ਹੋਇਆ ਹੈ ਮਨੁੱਖੀ ਮਨ ਦੀ ਪ੍ਰਸੰਨਤਾ, ਕਲਾ ਰਾਹੀਂ ਸੁੰਦਰਤਾ ਦੇ ਅਨੇਕ ਰੂਪ ਧਾਰ ਕੇ ਪ੍ਰਗਟ ਹੋਈ ਹੈ। ਸੁਰੱਖਿਅਤ ਜੀਵਨ ਪ੍ਰਸੰਨਤਾ ਲਈ ਤਾਂਘਣਾ ਸ਼ੁਰੂ ਕਰ ਦਿੰਦਾ ਹੈ। ਸੁਰੱਖਿਆ, ਪ੍ਰਸੰਨਤਾ ਅਤੇ ਸੁੰਦਰਤਾ ਦੀ ਬੁਨਿਆਦੀ ਲੋੜ ਹੈ, ਪਹਿਲੀ ਸ਼ਰਤ ਹੈ। ਸ਼ਿਵਮ ਬਿਨਾਂ ਸੁੰਦਰਮ ਸੰਭਵ ਨਹੀਂ।"
"ਇਸੇ ਲਈ ਪੈਰੀਕਲੀਜ਼ ਦੇ ਸਮੇਂ ਏਥਨਜ਼ ਵਿੱਚ ਕਲਾਤਮਕ ਸੁੰਦਰਤਾ ਦਾ ਉਦੋਂ ਹੋਇਆ ਸੀ। ਭਾਰਤੀ ਮਨ ਵਿਚਲਾ ਸੌਂਦਰਯ ਹਿੰਦੂਆਂ ਦੇ ਸਵਰਨ-ਕਾਲ ਵਿੱਚ ਅਤੇ ਮੁਗ਼ਲ ਰਾਜ ਸਮੇਂ ਪਰਗਟ ਹੋਇਆ ਸੀ ਅਤੇ ਰੋਮਨ ਰਾਜ ਨੇ ਯੌਰਪ ਅਤੇ ਮਧ-ਪੂਰਬ ਨੂੰ ਕਲਾਤਮਕ ਸੁੰਦਰਤਾ ਨਾਲ ਭਰਪੂਰ ਕਰ ਦਿੱਤਾ ਸੀ। ਠੀਕ ਹੈ ਨਾ ਪਾਪਾ ?"
"ਠੀਕ ਜ਼ਰੂਰ ਹੈ, ਪਰ ਅਜੇ ਅਗੇਰੇ ਸੋਚਿਆ ਜਾਣ ਦੀ ਲੋੜ ਹੈ। ਪੁਰਾਤਨ ਕਾਲ ਅਤੇ ਮੱਧ ਕਾਲ ਵਿੱਚ ਅਤੇ ਦੁਨੀਆ ਦੇ ਵਡੇਰੇ ਭਾਗ ਵਿੱਚ ਅਜੇ ਵੀ ਸਮਾਜਾਂ ਦੀ ਸੁਰੱਖਿਆ ਦੇ ਸਾਧਨ ਜੰਗਲੀ ਅਤੇ ਵਹਿਸ਼ੀਆਨਾ ਹੋਣ ਕਰਕੇ ਇਹ ਸੁਰੱਖਿਆ ਭੰਗ ਹੁੰਦੀ ਆਈ ਹੈ। ਇਸ ਲਈ ਕੌਮੀ ਜਾਂ ਸਮਾਜਕ ਸੁਰੱਖਿਆ ਨੇ ਕਲਾ-ਕ੍ਰਿਤੀਆਂ ਦੀ ਉਪਜ ਵਿੱਚ ਸਹਾਈ ਹੋਣ ਦੇ ਬਾਵਜੂਦ ਮਨੁੱਖੀ ਮਨ ਨੂੰ ਸੁਹਜ-ਸੁਆਦੀ ਬਣਾਉਣ ਵਿੱਚ ਬਹੁਤਾ ਸਹਿਯੋਗ ਨਹੀਂ ਦਿੱਤਾ। ਇੱਕ ਵਿਅਕਤੀ ਦਾ ਸੁਹਜ-ਸੁਆਦ ਜਿਸ ਸੁਰੱਖਿਆ ਉੱਤੇ ਆਧਾਰਿਤ ਹੁੰਦਾ ਹੈ ਉਹ ਸੁਰੱਖਿਆ ਉਸ ਨੂੰ ਪਰਵਾਰ ਵਿੱਚੋਂ ਮਿਲਦੀ ਹੈ। ਕੋਈ ਪਰਵਾਰ ਜਿੰਨਾ ਕੁ ਸੁਰੱਖਿਅਤ ਹੈ ਅਤੇ ਆਪਣੇ ਮੈਂਬਰਾਂ, ਵਿਸ਼ੇਸ਼ ਕਰਕੇ ਬੱਚਿਆਂ ਨੂੰ ਸੁਰੱਖਿਆ ਦਾ ਜਿੰਨਾ ਕੁ ਭਰੋਸਾ ਦੇ ਸਕਦਾ ਹੈ, ਓਨਾ ਕੁ ਸੁਹਜ-ਸੁਆਦ ਉਹ ਆਪਣੇ ਮੈਂਬਰਾਂ ਦੇ ਮਨਾਂ ਵਿੱਚ ਉਤਪੰਨ ਕਰ ਸਕਦਾ ਹੈ।"
"ਪਾਪਾ, ਇਸ ਲੇਖੋ ਤਾਂ ਧਨ ਅਤੇ ਸਮਾਜਕ ਸਥਾਨ ਸੁਹਜ-ਸੁਆਦ ਦਾ ਆਧਾਰ ਆਖੇ ਜਾ ਸਕਦੇ ਹਨ। ਕਿਸੇ ਪਰਵਾਰ ਨੂੰ ਸੁਰੱਖਿਆ ਲਈ ਇਨ੍ਹਾਂ ਦੀ ਲੋੜ ਪੈਣੀ ਕੁਦਰਤੀ ਗੱਲ ਹੈ ਅਤੇ ਇਹ ਵੀ ਗਲਤ ਨਹੀਂ ਕਿ ਆਪਣੇ ਮੈਂਬਰਾਂ ਨੂੰ ਸੁਰੱਖਿਆ ਦਾ 'ਭਰੋਸਾ' ਦੇਣ ਲਈ
ਵੀ ਧਨ ਅਤੇ ਸਥਾਨ ਦੀ ਲੋੜ ਹੈ।"
"ਠੀਕ ਹੈ, ਬੇਟਾ, ਸਥਾਨ ਦੀ ਵੀ ਲੋੜ ਹੈ ਅਤੇ ਧਨ ਦੀ ਵੀ। ਪੱਛਮੀ ਦੇਸ਼ਾਂ ਕੋਲ ਧਨ ਹੈ, ਵਿੱਦਿਆ ਹੈ, ਪਰ ਪਰਵਾਰ ਨਹੀਂ ਹੈ। ਬਚਪਨ ਵਿੱਚ ਸਾਨੂੰ ਧਨ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ। ਹਾਂ, ਸਤਿਕਾਰ ਅਤੇ ਸੁਰੱਖਿਆ ਨੂੰ ਅਸੀਂ ਭਲੀ-ਭਾਂਤ ਜਾਣਦੇ ਹਾਂ, ਅਤੇ ਪਰਵਾਰ ਵਿੱਚ ਆਪਣੀ ਥਾਂ ਵੀ ਪਛਾਣਦੇ ਹਾਂ। ਉਸ ਸਮੇਂ ਸਤਿਕਾਰ ਸੁਰੱਖਿਆ ਅਤੇ ਸਥਾਨ ਦਾ ਭਰੋਸਾ ਸਾਡੇ ਸੁਹਜ-ਸੁਆਦ ਦੀ ਜਨਮ ਭੂਮੀ ਬਣ ਜਾਂਦਾ ਹੈ। ਇਸ ਭਰੋਸੇ ਦੀ ਅਣਹੋਂਦ ਨੇ ਪੱਛਮੀ ਦੁਨੀਆ ਦੇ ਲੋਕਾਂ ਦੇ ਸੁਹਜ ਸੁਆਦ ਨੂੰ ਵਿਕਸਣ ਨਹੀਂ ਦਿੱਤਾ। ਇਸ ਤੋਂ ਉਲਟ ਪਰਵਾਰ ਦੀ ਅਣਹੋਂਦ ਕਾਰਨ ਸੁਰੱਖਿਆ ਦੇ ਭਰੋਸੇ ਦੀ ਅਣਹੋਂਦ ਵਧ ਗਈ ਹੈ। ਇਸ ਅਣਹੋਂਦ ਨੂੰ ਅੱਜ-ਕੱਲ੍ਹ ਅਪਰਾਧ ਦੇ ਵਾਧੇ ਦਾ ਮੂਲ ਕਾਰਨ ਮੰਨਿਆ ਅਤੇ ਆਖਿਆ ਜਾ ਰਿਹਾ ਹੈ। ਅਪਰਾਧ ਦੀ ਰੁਚੀ ਸੁਹਜ ਸੁਆਦ ਦਾ ਸਿੱਧਾ ਵਿਰੋਧ ਹੈ।"
"ਇਸ ਵਿਚਾਰ ਵਿੱਚੋਂ ਇਹ ਸਿੱਟਾ ਵੀ ਤਾਂ ਨਿਕਲ ਰਿਹਾ ਹੈ ਕਿ ਪੜ੍ਹੇ-ਲਿਖੇ ਅਤੇ ਚੰਗੇ ਗੁਜ਼ਾਰੇ ਵਾਲੇ ਉਹ ਸਮਾਜ ਜਿਨ੍ਹਾਂ ਦਾ ਪਰਵਾਰਕ ਜੀਵਨ ਠੀਕ ਠਾਕ ਅਤੇ ਸਾਵਾਂ ਪੱਧਰਾ ਹੋਵੇ, ਉਨ੍ਹਾਂ ਮਿਹਨਤਕਸ਼ ਲੋਕਾਂ ਦੇ ਸਮਾਜਾਂ ਨਾਲੋਂ ਵੱਧ ਸੁਰੱਖਿਅਤ ਹਨ ਜਿਨ੍ਹਾਂ ਨੂੰ ਆਪਣੇ ਕਾਰੋਬਾਰ ਜਾਂ ਰੋਜ਼ਗਾਰ ਦਾ ਤੋਖ਼ਲਾ ਲੱਗਾ ਰਹਿੰਦਾ ਹੈ।"
"ਮੇਰੀ ਸਿਆਣੀ ਸੁਨੇਹਾ, ਇਹ ਵੀ ਇੱਕ-ਪਾਸਾ ਜਾ ਕੁਆਸਾ ਸੱਚ ਹੈ। ਤੁਸਾਂ ਸ਼ਬਦ ਵਰਤਿਆ ਹੋ 'ਤੌਖ਼ਲਾ'। ਇਹ ਇੱਕ ਸਿੱਧਾ ਜਿਹਾ ਸ਼ਬਦ ਹੈ; ਪਰੰਤੂ ਇਸ ਸ਼ਬਦ ਦਾ ਘੇਰਾ ਵੀ, ਸਾਤਵਿਕਤਾ ਵਾਂਗ, ਬਹੁਤ ਵਿਸ਼ਾਲ ਹੈ। ਸਮੁੱਚਾ ਪਸ਼ੂ-ਜੀਵਨ ਸ੍ਵੈ-ਰੱਖਿਆ ਦੇ ਸੰਘਰਸ਼ ਦਾ ਜੀਵਨ ਹੈ ਅਤੇ ਤੌਖਲਾ ਸਮੁੱਚ ਪਸ਼ੂ-ਜੀਵਨ ਦੀ ਪ੍ਰਮੁੱਖ ਵਾਸਤਵਿਕਤਾ ਹੈ। ਇਹ ਇੱਕ ਸਬਦ ਸਮੁੱਦੇ ਪਸ਼ੂ-ਮਨ ਦੀ (ਜੋ ਸਮੁੱਚੀ ਨਹੀਂ ਤਾਂ ਲੋੜੀਂਦੀ ਵਿਆਖਿਆ ਕਰਨ ਦੇ ਸਮਰੱਥ ਹੈ। ਮੈਂ ਇਹ ਕਿਹਾ ਹੈ ਕਿ ਸੁਰੱਖਿਅਤ ਹੋਣ ਦਾ ਭਰੋਸਾ ਮਨੁੱਖ ਦੇ ਸੁਆਦਾਂ ਵਿੱਚ ਕੋਮਲਤਾ ਅਤੇ ਪਵਿੱਤ੍ਰਤਾ ਦੇ ਸੰਚਾਰ ਲਈ ਬਹੁਤ ਜ਼ਰੂਰੀ ਹੈ। ਪਸ਼ੂ-ਜੀਵਨ ਸ੍ਵੈ-ਰੱਖਿਆ ਦੇ 'ਸੰਘਰਸ਼' ਦਾ ਜੀਵਨ ਹੈ; ਇਸ ਲਈ। ਸੁਰੱਖਿਅਤ ਹੋਣ ਦੇ 'ਭਰੋਸੇ' ਦਾ ਜੀਵਨ ਨਹੀਂ ਸਗੋਂ 'ਤੋਖ਼ਲੇ ਦਾ ਜੀਵਨ ਹੈ। ਸਿੱਧ ਹੈ ਕਿ ਸੰਘਰਸ਼ੀ ਸਦਾ ਹੀ ਤੌਖ਼ਲੇ ਵਿੱਚ ਹੈ।"
"ਪਰੰਤੂ ਜੇ ਕੋਈ ਵਿਅਕਤੀ ਜਾਂ ਸਮਾਜ ਸੰਘਰਸ਼ ਅਤੇ ਸ਼ਕਤੀ ਦੇ ਸਹਾਰੇ ਸੁਰੱਖਿਅਤ ਹੋ ਜਾਵੇ ਤਾਂ ?"
"ਸੁਰੱਖਿਅਤ ਹੋਣਾ ਹੋਰ ਗੱਲ ਹੈ ਅਤੇ 'ਸੁਰੱਖਿਅਤ ਹੋਣ ਦਾ ਭਰੋਸਾ ਹੋਣਾ ਹੋਰ ਗੱਲ ਹੈ। ਸ਼ਕਤੀ ਦੇ ਸਹਾਰੇ ਸੁਰੱਖਿਅਤ ਹੋਣ ਵਾਲੇ ਸਮਾਜਾਂ ਨੂੰ ਸੁਰੱਖਿਅਤ ਹੋਣ ਦਾ ਭਰੋਸਾ ਓਨਾ ਨਹੀਂ ਹੁੰਦਾ ਜਿੰਨਾ ਕਿਸੇ ਦੂਸਰੀ ਸ਼ਕਤੀ ਦੁਆਰਾ ਨਾਸ਼ ਕੀਤੇ ਜਾਣ ਦਾ ਤੋਖ਼ਲਾ ਹੁੰਦਾ ਹੈ। ਸ਼ਕਤੀ ਦੇ ਸਹਾਰੇ ਸੁਰੱਖਿਅਤ ਹੋਣ ਦਾ ਭਰਮ ਪਾਲਦੀ ਹੋਈ ਮਨੁੱਖਤਾ ਨੇ ਅਣਗਿਣਤ ਪੀੜਾਂ ਬੱਲੀਆਂ ਹਨ। ਏਸੇ ਭਰਮ ਨੇ ਧਰਤੀ ਮਾਂ ਦੇ ਸਰੀਰ ਨੂੰ ਐਟਮੀ ਹਥਿਆਰਾਂ ਦੇ ਕੈਂਸਰ ਦਾ ਰੋਗ ਲਾਇਆ ਹੈ। ਦੱਸਿਆ ਜਾਂਦਾ ਹੈ ਕਿ ਅਗਾਮੀ ਕਈ ਹਜ਼ਾਰਾਂ ਸਾਲਾਂ ਤਕ ਸਾਡੀ ਧਰਤੀ ਇਸ ਰੋਗ ਦੀ ਰੋਗੀ ਰਹੇਗੀ। ਕਿੰਨੇ ਦੁੱਖ ਦੀ ਗੱਲ ਹੈ। ਅਤੇ ਹਾਂ, ਅਸੀਂ ਸੁਆਦਾਂ ਦੇ ਸੁਹਜ ਦੀ ਗੱਲ ਕਰ ਰਹੇ ਸਾਂ।"
"ਪਾਪਾ, ਹੁਣੇ ਹੀ ਤੁਸਾਂ ਸੁਹਜ ਦੀ ਥਾਂ ਕੋਮਲਤਾ ਅਤੇ ਪਵਿੱਤ੍ਰਤਾ ਦੇ ਸ਼ਬਦ ਵਰਤੇ ਹਨ। ਇਨ੍ਹਾਂ ਵਿੱਚ....
"ਸੁਹਜ ਦਾ ਭੇਤ ਲੁਕਿਆ ਹੋਇਆ ਹੈ। ਸੁਆਦਾਂ ਦੇ ਕਮਲ ਅਤੇ ਪਵਿੱਤ ਹੋਣ ਵਿੱਚ
ਹੀ ਉਨ੍ਹਾਂ ਦੀ ਅਸਲੀ ਸੁੰਦਰਤਾ ਹੈ। ਇਸ ਗੱਲ ਵੱਲ ਵੀ ਆਵਾਂਗੇ, ਪਹਿਲਾਂ ਸੁਰੱਖਿਆ ਦੇ ਭਰਸੇ ਦੀ ਗੱਲ ਕਰ ਲਈਏ। ਤੁਸਾਂ ਹੁਣੇ ਆਖਿਆ ਸੀ ਕਿ ਪੜ੍ਹੇ-ਲਿਖੇ ਸਮਰਿੱਧ ਸਮਾਜ ਜਾਂ ਪਰਵਾਰ ਉਨ੍ਹਾ ਸਮਾਜ ਜਾਂ ਪਰਵਾਰਾਂ ਨਾਲੋਂ ਵੱਧ ਸੁਰੱਖਿਅਤ ਹਨ ਜਿਨ੍ਹਾਂ ਨੂੰ ਆਪਣੇ ਰੋਜ਼ਗਾਰ ਦਾ ਤੋਖ਼ਲਾ ਲੱਗਾ ਰਹਿੰਦਾ ਹੈ। ਤੁਸਾਂ ਆਪਣੇ ਇਸ ਕਥਨ ਰਾਹੀਂ ਮੱਧ ਸ਼੍ਰੇਣੀ ਅਤੇ ਕਾਮਾ ਸ਼੍ਰੇਣੀ ਦੀਆਂ ਦੋ ਵੰਡਾਂ ਵੱਲ ਇਸ਼ਾਰਾ ਕੀਤਾ ਹੈ। ਮੂਲ ਰੂਪ ਵਿੱਚ ਅਸੀਂ ਇਨ੍ਹਾਂ ਹੀ ਦੋ ਸ਼੍ਰੇਣੀਆਂ ਦੇ ਸੁਹਜ-ਸੁਆਦ ਦੀ ਗੱਲ ਕਰ ਰਹੇ ਹਾਂ। ਸਾਨੂੰ ਇਉਂ ਲੱਗਦਾ ਹੈ ਕਿ ਮੱਧ ਸ਼੍ਰੇਣੀ ਦਾ ਵਡੇਰਾ ਭਾਗ ਆਪਣੇ ਰੋਜ਼ਗਾਰ ਦੀ ਪਕਿਆਈ ਕਾਰਨ ਸਾਂਵੀਂ ਪੱਧਰੀ ਜ਼ਿੰਦਗੀ ਜੀਅ ਰਿਹਾ ਹੈ ਅਤੇ ਕਾਮਾ ਵਰਗ ਇਸ ਦੇ ਉਲਟ ਸਦੀਵੀ ਤੌਖ਼ਲੇ ਦਾ ਸ਼ਿਕਾਰ ਹੈ। ਜੇ ਮੈਂ ਕਹਾਂ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ ਤਾਂ ਹੈਰਾਨ ਨਾ ਹੋਣਾ, ਸਗੋਂ ਸੋਚਣਾ। ਹੋ ਸਕਦਾ ਹੈ ਸਾਡੀ ਮੱਧ ਸ਼੍ਰੇਣੀ ਕਾਮਾ ਸ਼੍ਰੇਣੀ ਨਾਲੋਂ ਵੱਧ ਸੁਰੱਖਿਅਤ ਹੋਵੇ, ਪਰ ਸੁਰੱਖਿਅਤ ਹੋਣ ਦਾ 'ਭਗਾ' ਉਸ ਨੂੰ ਨਹੀਂ ਹੈ। ਇਸ ਸ਼੍ਰੇਣੀ ਦੇ ਜੀਵਨ ਦਾ ਆਦਿ-ਅੰਤ ਮੁਕਾਬਲੇ ਜਾਂ ਪ੍ਰਤੀਯੋਗਤਾ ਨਾਲ ਓਤ ਪੋਤ ਹੈ। ਇੱਕ ਦੌੜ ਹੈ; ਇੱਕ ਸਦੀਵੀ ਸੰਘਰਸ਼ ਹੈ ਇਸ ਸ਼੍ਰੇਣੀ ਦਾ ਜੀਵਨ। ਸਕੂਲਾਂ, ਕਾਲਜਾਂ, ਦਫ਼ਤਰਾਂ, ਫੈਕਟਰੀਆਂ, ਵਪਾਰਾਂ ਅਤੇ ਪਰਵਾਰਾਂ ਵਿੱਚ ਸ਼ੁਹਰਤਾਂ, ਵਕਾਰਾਂ, ਉੱਨਤੀਆਂ, ਪਹੁੰਚਾਂ ਅਤੇ ਪ੍ਰਾਪਤੀਆਂ ਦੀ ਇੱਕ ਜੰਗ ਜਾਰੀ ਹੈ। ਆਪਣੇ ਸਮਾਜਕ ਆਰਥਕ ਸਥਾਨ ਨਾਲ ਕੋਈ ਵੀ ਸੰਤੁਸ਼ਟ ਨਹੀਂ। ਹਰ ਕੋਈ ਹੋਰ ਸਾਰਿਆਂ ਨੂੰ ਪਿੱਛੇ ਛੱਡ ਕੇ ਆਪ ਅਗੇਰੇ ਲੰਘ ਜਾਣ ਦੇ ਯਤਨ ਵਿੱਚ ਹੈ। ਮਾਨਸਿਕ ਤਖ਼ਲਾ ਇੱਕ ਸੂਖ਼ਮ ਰੂਪ ਧਾਰ ਕੇ ਉਨ੍ਹਾਂ ਦੀ ਮਾਨਸਿਕਤਾ ਦਾ ਜਮਾਂਦਰੂ ਹਿੱਸਾ ਹੋ ਗਿਆ ਹੈ। ਇਸ ਦੇ ਉਲਟ ਇੱਕ ਕਾਮੇ ਨੂੰ ਇੱਕ ਮਜ਼ਦੂਰ ਜਾਂ ਟੋਕਰੀ ਢੋਣ ਵਾਲੇ ਨੂੰ, ਇੱਕ ਤਾਂਗ ਜਾਂ ਰਿਕਸ਼ੇ ਵਾਲੇ ਨੂੰ ਇਹ ਪਤਾ ਹੈ ਕਿ ਮੈਂ ਕੀ ਹਾਂ, ਕਿੱਥੇ ਹਾਂ, ਅਤੇ ਕਿੱਸੇ ਜਾਣ ਦੀ ਸਮਰਥਾ ਰੱਖਦਾ ਹਾਂ। ਉਸ ਦਾ ਮੁਕਾਬਲਾ ਆਪਣੇ ਨਾਲ ਹੈ, ਦੂਜੇ ਕਾਮਿਆਂ ਨਾਲ ਨਹੀਂ, ਆਪਣੀਆਂ ਲੋੜਾਂ ਨਾਲ ਹੈ, ਦੂਜਿਆਂ ਦੀਆਂ ਯੋਗਤਾਵਾਂ ਨਾਲ ਨਹੀਂ। ਉਹ ਮਿਹਨਤ ਕਰਦਾ ਹੈ, ਪਰ ਦੂਜਿਆਂ ਦੇ ਮੁਕਾਬਲੇ ਵਿੱਚ ਸੰਘਰਸ਼ਸ਼ੀਲ ਨਹੀਂ ਹੈ। ਉਹ ਗਰੀਬ ਦੁਖੀ ਅਤੇ ਲਾਚਾਰ ਹੈ ਅਤੇ ਇਸ ਸਥਿਤੀ ਨਾਲ ਸਮਝੌਤਾ ਕਰ ਲੈਣ ਕਰਕੇ ਕਿਸੇ ਤੋਖ਼ਲੇ ਵਿੱਚ ਨਹੀਂ। ਇਹ ਅਵਸਥਾ ਸੁੰਦਰ ਅਤੇ ਸਤਿਕਾਰਯੋਗ ਨਹੀਂ, ਇਹ ਮੈਂ ਮੰਨਦਾ ਹਾਂ; ਪਰ, ਇਹ ਓਨੀ ਤੌਖ਼ਲੇ ਭਰਪੂਰ ਨਹੀਂ ਜਿੰਨੀ ਮੁਕਾਬਲਾ-ਮਈ ਜੀਵਨ ਦੀ ਅਵਸਥਾ ਹੁੰਦੀ ਹੈ।"
"ਇਸ ਅਵਸਥਾ ਦਾ ਸੁਹਜ-ਸੁਆਦ ਨਾਲ ਕੀ ਸੰਬੰਧ ਹੈ, ਪਾਪਾ ?"
"ਸਿੱਧੇ ਤੌਰ ਉੱਤੇ ਕੋਈ ਵੀ ਨਹੀਂ, ਬੇਟਾ। ਪਰ ਅਸਿੱਧੇ ਤੌਰ ਉੱਤੇ ਬਹੁਤ ਡੂੰਘਾ ਸੰਬੰਧ ਹੈ। ਅਜਿਹੀ ਸਮਾਜਕ-ਆਰਥਕ ਸਥਿਤੀ ਮਨੁੱਖ ਨੂੰ ਸੰਬੰਧਾਂ, ਸਹਾਰਿਆਂ ਅਤੇ ਸਹਿਯੋਗਾਂ ਦਾ ਵਿਸ਼ਵਾਸੀ ਬਣਾਉਂਦੀ ਹੈ। ਸਬੰਧਾਂ, ਸਹਾਰਿਆਂ ਅਤੇ ਸਹਿਯੋਗਾਂ ਦਾ ਸਤਿਕਾਰ ਹੀ ਸਾਰੇ ਸੁਆਦਾਂ ਦੀ ਸੁੰਦਰਤਾ ਬਣ ਜਾਂਦਾ ਹੈ।"
"ਇਸ ਦਾ ਕੁਝ ਵਿਸਥਾਰ ਕਰੋ, ਪਾਪਾ।"
"ਮਨੁੱਖੀ ਮਨ-ਪਰਚਾਵਿਆਂ ਜਾਂ ਸੁਆਦਾਂ ਦੇ ਸੁਹਜ ਨੂੰ ਮੈਂ ਦੋ ਸ਼ਬਦਾਂ (ਪਵਿਤ੍ਰਤਾ ਅਤੇ ਕੋਮਲਤਾ) ਰਾਹੀਂ ਬਿਆਨ ਕਰਨ ਦਾ ਯਤਨ ਕਰਦਾ ਹਾਂ। ਸੱਭਿਅ ਮਨੁੱਖੀ ਸਮਾਜਾਂ ਵਿੱਚ ਇਹ ਰੁਚੀ ਸਰਵ-ਵਿਆਪਕ ਹੈ ਕਿ ਕੁਝ ਇੱਕ ਕਿਰਿਆਵਾਂ ਨੂੰ ਪਰਦੇ ਵਿੱਚ ਰੱਖਿਆ ਜਾਵੇ। ਹੋ ਸਕਦਾ ਹੋ ਪਸ਼ੂ-ਜੀਵਨ ਵਿੱਚ ਵੀ ਕਿਧਰੇ ਇਹ ਰੁਚੀ ਕੰਮ ਕਰਦੀ ਹੋਵੇ ਪਰ, ਸੱਭਿਅ ਮਨੁੱਖੀ ਜੀਵਨ ਜਿਨਸੀ ਸੰਜੋਗ, ਜਨਮ, ਸੋਚ (ਇਸ਼ਨਾਨ ਆਦਿਕ) ਕਿਰਿਆਵਾਂ
ਲਈ ਪਰਦੇ ਦੀ ਸਿਫ਼ਾਰਸ਼ ਕਰਦਾ ਹੈ। ਅਜਿਹਾ ਕਿਉਂ ਹੈ? ਇਸ ਪ੍ਰਸ਼ਨ ਦਾ ਠੀਕ ਉੱਤਰ ਜਾ ਇੱਕੋ ਇੱਕ ਉੱਤਰ ਲੱਭਣਾ ਜ਼ਰਾ ਔਖਾ ਹੈ: ਫਿਰ ਵੀ, ਇਸ ਭਾਵਨਾ ਦਾ ਨਿਰਾਦਰ ਕਰਨ ਵਾਲੇ ਮਨਾਂ ਦੀ ਹਾਲਤ ਵੱਲ ਵੇਖ ਕੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸਾਡੇ ਪਰਵਾਰਕ ਅਤੇ ਸਮਾਜਕ ਸਬੰਧਾਂ ਦੇ ਸਤਿਕਾਰ ਲਈ ਇਹ ਜ਼ਰੂਰੀ ਹੈ ਕਿ ਇਹ ਕਿਰਿਆਵਾਂ ਪਰਦੇ ਦੀ ਪਵਿਤਾ ਵਿੱਚ ਰਹਿਣ। ਪਰਦਿਉਂ ਬਾਹਰ ਆ ਕੇ ਇਹ ਅਪਵਿਤ ਹੋ ਜਾਂਦੀਆਂ ਹਨ ਜਾਂ ਹੋ ਗਈਆਂ ਮੰਨੀਆਂ ਜਾਂਦੀਆਂ ਹਨ। ਕਿਸੇ ਸੰਕਟ ਕਾਰਨ ਇਨ੍ਹਾਂ ਵਿੱਚੋਂ ਕਿਸੇ ਕਿਰਿਆ ਉੱਤੋਂ ਪਰਦਾ ਚੁੱਕਿਆ ਵੀ ਜਾ ਸਕਦਾ ਹੈ: ਪਰ, ਮਨੁੱਖੀ ਮਨ ਦੀ ਉਸ ਨੀਚਤਾ ਨੂੰ ਬਿਆਨ ਕਰਨਾ ਕਠਿਨ ਹੈ, ਜਿਹੜੀ ਇਨ੍ਹਾਂ ਕਿਰਿਆਵਾਂ ਉੱਤੇ ਪਰਦਾ ਚੁੱਕੇ ਜਾਣ ਵਿੱਚ 'ਰੰਜਨ' ਮਹਿਸੂਸ ਕਰਦੀ ਹੈ। ਇਉਂ ਮਹਿਸੂਸ ਕਰਨ ਵਾਲੀ ਮਾਨਸਿਕਤਾ ਆਪ ਕਿਸੇ ਸੰਕਟ ਵਿੱਚ ਹੈ, ਬੀਮਾਰ ਹੈ, ਗੰਦੀ ਹੈ। ਉਸ ਦੇ ਸੁਆਦਾਂ ਵਿੱਚ ਗੰਦਗੀ ਹੈ, ਅਪਵਿਤ੍ਰਤਾ ਹੈ; ਉਹ ਸਮਾਜਕ ਮਾਨਤਾਵਾਂ ਦਾ ਭਰਪੂਰ ਨਿਰਾਦਤ ਕਰਦੀ ਹੈ। ਨਿਰਾਦਰ ਅਪਵਿਤ੍ਰ ਹੈ। ਜਿਸ ਮਨ ਵਿੱਚ ਇਸ ਅਪਵਿਤ੍ਰਤਾ ਦਾ ਪਰਵੇਸ਼ ਹੋ ਜਾਂਦਾ ਹੈ ਉਸ ਕੋਲੋਂ ਹਰ ਮਨੁੱਖੀ ਰਿਸ਼ਤੇ ਦੇ ਨਿਰਾਦਰ ਦੀ ਆਸ ਕੀਤੀ ਜਾਣੀ ਅਯੋਗ ਨਹੀਂ।
"ਦੂਜਾ ਸ਼ਬਦ ਹੈ, ਕੋਮਲਤਾ। ਬਜ਼ਾਰ ਵਿੱਚ ਤੁਰਿਆ ਜਾਂਦਾ ਕੋਈ ਆਦਮੀ, ਸੜਕ ਵਿੱਚ ਪਏ ਕੇਲੇ ਦੇ ਛਿਲਕੇ ਉੱਤੋਂ ਤਿਲਕ ਕੇ ਡਿੱਗ ਪਿਆ। ਕੁਝ ਆਦਮੀ ਖਿੜਖਿੜਾ ਕੇ ਹੱਸ ਪਏ। ਇੱਕ ਦੌੜ ਕੇ ਗਿਆ, ਡਿੱਗੇ ਨੂੰ ਚੁੱਕ ਕੇ ਦੁਖੀ ਲਹਿਜ਼ੇ ਵਿੱਚ ਪੁੱਛਣ ਲੱਗਾ, "ਤੁਸੀ ਠੀਕ ਠਾਕ ਹੋ ਨਾ ? ਕਿਧਰੇ ਚੋਟ ਤਾਂ ਨਹੀਂ ਲੱਗੀ ?" ਹੱਸਣ ਵਾਲਿਆਂ ਅਤੇ ਇਉਂ ਪੁੱਛਣ ਵਾਲੇ ਵਿੱਚ ਇੱਕ ਵੱਡਾ ਅੰਤਰ ਹੈ। ਉਹ ਅੰਤਰ ਹੋ ਸਹਾਨਭੂਤੀ ਦਾ, ਹਮਦਰਦੀ ਦਾ। ਦੁਖ-ਸੁਖ ਦੀ ਅਨੁਭੂਤੀ ਦੀ ਸਾਂਝ ਨੂੰ ਸਹਾਨਭੂਤੀ ਜਾਂ ਹਮਦਰਦੀ ਆਖਿਆ ਜਾਂਦਾ ਹੈ। ਸਹਾਨਭੂਤੀ ਹਰ ਮਨ ਵਿੱਚ ਮੌਜੂਦ ਹੈ। ਸਾਰੇ ਮਨੁੱਖਾਂ ਦੀਆਂ ਭੁੱਖਾਂ ਅਤੇ ਪੀੜਾਂ, ਭੈ ਅਤੇ ਆਸਾਂ ਇੱਕੋ ਜਿਹੇ ਹੋਣ ਉੱਤੇ ਵੀ ਅਸੀਂ ਸਾਰਿਆਂ ਨਾਲ ਇੱਕੋ ਜਿਹੀ ਸਹਾਨਭੂਤੀ ਨਹੀਂ ਰੱਖਦੇ। ਅਸਾਂ ਸੰਸਾਰ ਨੂੰ ਆਪਣਿਆਂ ਅਤੇ ਪਰਾਇਆਂ ਵਿੱਚ ਵੰਡ ਲਿਆ ਹੈ ਜਾਂ ਕਿਸੇ ਨੇ ਸਾਡੇ ਲਈ ਇਉਂ ਕਰ ਦਿੱਤਾ ਹੈ ਅਤੇ ਸਾਡੀ ਸਹਾਨਭੂਤੀ ਦੁਆਲੇ ਇੱਕ ਵਲਗਣ ਵਲ ਦਿੱਤੀ ਹੈ, ਸਾਡੇ ਵਿਚਲੀ ਮਨੁੱਖਤਾ ਦੇ ਵਿਕਾਸ ਨੂੰ ਰੋਕ ਦਿੱਤਾ ਹੈ। ਜਿਨ੍ਹਾਂ ਨਾਲ ਸਾਡੀ ਸਹਾਨਭੂਤੀ ਨਹੀਂ ਉਨ੍ਹਾਂ ਵਿੱਚੋਂ ਕੋਈ ਇੱਕ ਕੋਲੇ ਦੇ ਛਿਲਕੇ ਉੱਤੋਂ ਤਿਲਕਿਆ ਤਾਂ ਅਸੀਂ ਖਿੜਖਿੜਾ ਕੇ ਹੱਸੋ, ਅਸਾਂ ਇਸ ਵਿੱਚੋਂ ਮਨੋਰੰਜਨ ਮਹਿਸੂਸਿਆ, ਮਾਣਿਆ। ਦੂਜੇ ਕਿਸੇ ਸਮੇਂ ਸਾਡਾ ਪੰਜ-ਚਾਰ ਸਾਲ ਦਾ ਬੱਚਾ ਇਉਂ ਤਿਲਕਿਆ ਤਾਂ ਸਾਡੀ ਜਾਨ ਮੁੱਠ ਵਿੱਚ ਆ ਗਈ। ਅਸੀਂ ਦੌੜ ਕੇ ਗਏ, ਬੱਚੇ ਨੂੰ ਚੁੱਕ ਲਿਆ। ਏਨੇ ਪਰੇਸ਼ਾਨ ਹੋਏ ਕਿ ਇਹ ਗੱਲ ਵੀ ਸਾਨੂੰ ਹੋਰਨਾਂ ਨੇ ਦੱਸੀ ਕਿ ਇਸ ਨੂੰ ਕਿਸੇ ਡਾਕਟਰ ਕੋਲ ਲੈ ਜਾਇਆ ਜਾਵੇ।
"ਪਰਵਾਰਕ, ਧਾਰਮਕ, ਸੱਭਿਆਚਾਰਕ ਅਤੇ ਕੰਮੀ ਵਲਗਣਾਂ ਵਲੀਆਂ ਗਈਆਂ ਹਨ-ਸਾਡੀ ਸਹਾਨਭੂਤੀ ਦੁਆਲੇ ਅਤੇ ਇਉਂ ਵਲਗਣਾਂ ਵਿੱਚ ਵਲੀ ਹੋਈ ਸਹਾਨਭੂਤੀ ਸਾਡੇ ਮਨ ਦਾ ਨਿੱਜੀ ਸੁਭਾ ਨਾ ਹੋ ਕੇ ਸਾਡੇ ਉੱਤੇ ਬਾਹਰੋਂ ਲੱਦੀ ਹੋਈ ਇੱਕ ਫੱਟ ਹੈ: ਹਾਲਾਤ ਦੀ ਪੈਦਾ ਕੀਤੀ ਹੋਈ ਇੱਕ ਮਜਬੂਰੀ ਹੈ, ਇੱਕ ਲੋੜ ਹੈ, ਇੱਕ ਬਨਾਵਟ ਹੈ, ਸੁਆਰਥ ਹੈ। ਜੇ ਸਹਾਨਭੂਤੀ ਸਾਡੇ ਮਨ ਦਾ ਅਸਲਾ ਹੁੰਦੀ ਤਾਂ ਇਹ ਹਰ ਕਿਸੇ ਲਈ ਹੁੰਦੀ, ਪਸ਼ੂਆਂ-ਪੰਛੀਆਂ ਲਈ ਹੁੰਦੀ, ਆਪਣਿਆਂ-ਪਰਾਇਆਂ ਲਈ ਹੁੰਦੀ। ਜੇ ਇਉਂ ਹੁੰਦਾ ਤਾਂ ਅਸੀਂ ਕਿਨੇ ਸੁਹਣੇ ਮਨੁੱਖ ਹੁੰਦੇ। ਇਉਂ ਹੋਣ ਲਈ ਜ਼ਰੂਰੀ ਹੈ ਕਿ 'ਸਾਡੇ ਮਨ ਦੀ ਸਮੁੱਚੀ ਮਨੁੱਖਤਾ ਦੇ ਮਨ ਨਾਲ
ਸਾਂਝ ਹੋਵੇ। ਇਹ ਇੱਕ ਬੇ-ਅਰਥਾ ਜਿਹਾ ਵਾਕ ਹੈ; ਪਰ, ਇਸ ਦਾ ਇੱਕ ਵਾਸਤਵਿਕ ਰੂਪ ਹੈ। ਉਹ ਇਹ ਕਿ 'ਅਸੀਂ ਕੋਮਲ ਭਾਵੀ ਹੋਈਏ।' ਜੇ ਅਸੀਂ ਕਮਲ ਭਾਵੀ ਹਾਂ ਤਾਂ ਸਮੁੱਚੇ ਵਿਸ਼ਵ-ਮਨ ਨਾਲ ਸਾਡੀ ਸਾਂਝ ਪੈ ਚੁੱਕੀ ਹੈ। ਅਸੀਂ ਵੰਡਾਂ-ਵਲਗਣਾਂ ਵਿੱਚ ਬਾਹਰ ਆ ਗਏ ਹਾਂ। ਸਾਡੇ ਸੁਆਦਾਂ ਵਿੱਚ, ਸਾਡੇ ਮਨੋਰੰਜਨਾਂ ਵਿੱਚ ਕੋਮਲਤਾ ਆ ਗਈ ਹੈ। ਹੁਣ ਅਸੀਂ 'ਸ਼ਿਕਾਰ' ਨੂੰ ਮਨੋਰੰਜਨ ਨਹੀਂ ਆਖਾਂਗੇ, ਹੁਣ ਸ਼ਾਇਦ ਅਸੀਂ ਫੁਟਬਾਲ ਜਾਂ ਕ੍ਰਿਕਟ ਦੇ ਉਸ ਮੈਚ ਨੂੰ ਮਨੋਰੰਜਨ ਨਹੀਂ ਆਖਾਂਗੇ, ਜਿਸ ਵਿੱਚੋਂ ਇੱਕ ਧਿਰ ਲਈ ਹਾਰ ਦੀ ਨਮੋਸ਼ੀ ਅਤੇ ਦੂਜੀ ਲਈ ਜਿੱਤ ਦੀ ਹੈਂਕੜ ਪੈਦਾ ਹੋਣੀ ਹੈ। ਅਸੀਂ ਸੁਹਜ ਸੁਆਦੀ ਹੋ ਗਏ ਹਾਂ। ਸਾਡੇ ਸੁਆਦਾਂ ਵਿੱਚ ਪਵਿਤਾ ਅਤੇ ਕੋਮਲਤਾ ਆ ਗਈ ਹੈ।"
"ਪਾਪਾ, ਇਹ ਤਾਂ ਮਨੁੱਖੀ ਮਨ ਦੀ ਆਦਰਸ਼ ਅਵਸਥਾ ਹੈ; ਵਾਸਤਵਿਕਤਾ ਨਹੀਂ चे।"
"ਇਉਂ ਨਾ ਆਖੋ, ਮੇਰੇ ਬੱਚੇ। ਕੱਲ੍ਹ ਦੇ ਆਦਰਸ਼ ਅੱਜ ਦੀ ਵਾਸਤਵਿਕਤਾ ਬਣ ਚੁੱਕ ਹਨ। ਕੋਈ ਸਮਾਂ ਸੀ, ਇੱਕ ਸਿਕੰਦਰ ਸਾਰੇ ਸੱਭਿਅ ਸੰਸਾਰ ਦੀ ਤਕਦੀਰ ਦਾ ਸੁਆਮੀ ਹੋ ਜਾਣ ਦੇ ਸੁਪਨੇ ਵੇਖਣ ਨੂੰ ਸੁਭਾਵਕ ਜਿਹੀ ਗੱਲ ਸਮਝਦਾ ਸੀ। ਅੱਜ ਦੀ ਦੁਨੀਆ ਵਿੱਚ ਰਾਜ ਘਰਾਣੇ ਨੀਵੀਂ ਪਾ ਕੇ ਤੁਰਦੇ ਹਨ। ਅੱਜ ਦੇ ਆਦਰਸ਼ ਕੱਲ੍ਹ ਦੀ ਵਾਸਤਵਿਕਤਾ ਬਣ ਜਾਂਦੇ ਹਨ। ਸੁਹਜ-ਸੁਆਦ ਦੇ ਸੰਬੰਧ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ ਕੁਝ ਇੱਕ ਹਾਲਤਾਂ ਵਿੱਚ ਇਹ ਅਵਸਥਾ ਅਜੋਕੇ ਜੀਵਨ ਦੀ ਵਾਸਤਵਿਕਤਾ ਬਣੀ ਹੋਈ ਹੈ ਅਤੇ ਅੱਜ ਤੋਂ ਪਹਿਲਾਂ ਵੀ ਇਹ ਇੱਕ ਵਾਸਤਵਿਕਤਾ ਸੀ।"
"ਪ੍ਰਸ਼ਨ ਇਹ ਹੈ, ਪਾਪਾ, ਕਿ ਇਸ ਪ੍ਰਕਾਰ ਦੇ ਮਨ ਪੈਦਾ ਕਿਵੇਂ ਕੀਤੇ ਜਾਣ ?"
"ਇਹ ਕਈ ਪ੍ਰਸ਼ਨ ਨਹੀਂ, ਬੱਚੇ, ਕਿਉਂਕਿ ਇਸ ਤਰ੍ਹਾਂ ਦੇ ਮਨ ਪੈਦਾ ਨਹੀਂ ਕੀਤੇ ਜਾਂਦੇ, ਸਗੋਂ ਵਿਕਸਦੇ ਹਨ ਅਤੇ ਮਨਾ ਦਾ ਵਿਕਾਸ ਸਦੀਵੀ ਹੈ, ਨਿਰੰਤਰ ਹੈ। ਇਹ ਵਿਕਾਸ ਕਦੋ ਕੁਝ ਅਗੋਰੇ ਜਾਂਦਾ ਹੈ ਅਤੇ ਕਦੇ ਕੁਝ ਪਿੱਛੇ ਚਲੋ ਜਾਂਦਾ ਹੈ; ਪਰ ਰੁਕਦਾ ਕਦੇ ਨਹੀਂ। 'ਇਸ ਵਿਕਾਸ ਵਿੱਚ ਸਹਾਈ ਹੋਣਾ ਹੀ ਕਲਾ ਦਾ ਧਰਮ ਹੈ। ਆਪਣੇ ਧਰਮ ਦੇ ਪਾਲਣ ਵਿੱਚ ਉਕਾਈ ਕਰਕੇ ਕਲਾ ਇਸ ਵਿਕਾਸ ਦਾ ਵਿਰੋਧ ਵੀ ਕਰ ਸਕਦੀ ਹੈ। ਇਸ ਗੱਲ ਦੀ ਚਰਚਾ ਤੋਰਾਂ ਅਗਸਤ ਦੀ ਇਕੱਤ੍ਰਤਾ ਵਿੱਚ ਹੋਣ ਦੀ ਸੰਭਾਵਨਾ ਹੈ। ਅੱਜ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਦਿਉ ਕਿ ਜੇ ਸੁਆਦਾਂ ਉੱਤੇ ਸੱਭਿਅਤਾ ਦਾ ਪਿਆ ਹੋਇਆ ਪਰਦਾ ਅਸਲ ਵਿੱਚ ਸੁਆਦਾਂ ਦਾ ਸੁਹਜ ਨਹੀਂ: ਜੇ ਸੁਆਦਾਂ ਵਿਚਲੀ ਪਵਿਤ੍ਰਤਾ ਅਤੇ ਕੋਮਲਤਾ ਹੀ ਸੁਆਦਾਂ ਦੀ ਸੁੰਦਰਤਾ ਹੈ ਤਾਂ ਕੀ ਆਪਣੇ ਆਪ ਨੂੰ ਸੁਹਜ-ਸੁਆਦੀ ਆਖਣ ਵਾਲੇ ਅਸਲ ਵਿੱਚ ਸੁਹਜ-ਸੁਆਦੀ ਹਨ ?"
"ਪਾਪਾ, ਮੇਰਾ ਉੱਤਰ ਨਾਂਹ ਵਿੱਚ ਹੈ।"
"ਇਹ ਦੱਸ ਸਕਦੇ ਹੋ ਕਿ ਇਸ ਪ੍ਰਕਾਰ ਦੇ ਸੁਹਜ-ਸੁਆਦ ਦੀ ਰੁਚੀ ਦੇ ਵਿਕਾਸ ਦੀ ਸੰਭਾਵਨਾ ਮੱਧ ਸ਼੍ਰੇਣੀ ਦੇ ਸੰਘਰਸ਼ੀ ਮਨ ਵਿੱਚ ਵਧੇਰੇ ਹੋ ਸਕਦੀ ਹੈ ਜਾਂ ਕਾਮਾ ਸ਼੍ਰੇਣੀ ਦੇ ਉਸ ਮਨ ਵਿੱਚ ਜਿਹੜਾ ਸਹਿਯੋਗਾਂ ਅਤੇ ਸਹਾਰਿਆਂ ਦਾ ਲੋੜਵੰਦ ਹੈ ?"
"ਪਾਪਾ, ਦੂਜੇ ਸ਼ਬਦਾਂ ਵਿੱਚ ਤੁਸੀਂ ਇਹ ਪੁੱਛ ਰਹੇ ਹੋ ਕਿ ਸੁਸਿੱਖਿਅਤ ਅਤੇ ਸੁਰੱਖਿਅਤ 'ਮਧ-ਸ਼੍ਰੇਣੀ-ਮਨ' ਵਧੇਰੇ ਕੋਮਲ ਭਾਵੀ ਹੈ ਜ 'ਅਸ਼ਿਕਸ਼ਿਤ, ਅਸੁਰੱਖਿਅਤ ਅਤੇ ਸਹਾਇਤਾ ਦਾ ਲੋੜਵੰਦ 'ਕਾਮਾ-ਸ਼੍ਰੇਣੀ-ਮਨ' (ਜਾਂ ਮਨ-ਸਾਧਾਰਨ) ਵਧੇਰੇ ਕੋਮਲ ਭਾਵੀ ਹੈ। ਹੁਣ ਤਕ ਏਹੋ ਸਿੱਧ ਹੋਇਆ ਹੈ ਕਿ ਮਨ-ਸਾਧਾਰਨ ਵਧੇਰੇ ਕੋਮਲ ਭਾਵੀ ਹੈ।"
"ਓਪਰੀ ਨਜ਼ਰੇ ਭਾਵੇਂ ਖਰ੍ਹਵਾ ਹੀ ਦਿੱਸੇ, ਪਰ ਸੂਰ-ਸਾਗਰ ਦੇ ਵਾਤਸੱਲਯ ਨੂੰ ਜਿੰਨਾ ਉਹ ਮਾਣ ਸਕਦਾ ਹੈ, ਓਨਾ ਸੰਘਰਸ਼ੀ ਮਨ ਨਹੀਂ ਮਾਣ ਸਕਦਾ। ਰਾਮ ਅਤੇ ਭੀਲ ਦੀ ਮਿੱਤ੍ਰਤਾ ਨੂੰ ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਨੂੰ ਜਿੰਨਾ ਉਹ ਮਾਣ ਸਕਦਾ ਹੈ, ਸਤਿਕਾਰ ਸਕਦਾ ਹੈ, ਓਨਾ ਉਹ ਮਨ ਨਹੀਂ ਜਿਹੜਾ ਰਿਸ਼ਵਤ ਜਾਂ ਸਿਫ਼ਾਰਸ਼ ਦਾ ਕੋਈ ਢੰਗ ਵਰਤ ਕੇ ਕਿਸੇ ਇੰਟਰਵਿਊ ਵਿੱਚ ਆਪਣੇ ਵਰਗੇ ਇੱਕ ਉਮੀਦਵਾਰ ਨੂੰ ਪਛਾੜ ਕੇ ਸਫਲ ਹੋ ਜਾਣ ਨੂੰ ਸਾਧਾਰਨ ਅਤੇ ਸੁਭਾਵਕ ਸਮਝਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਸੁਹਜ-ਸੁਆਦ ਦੀ ਸੰਭਾਵਨਾ ਮਨ-ਸਾਧਾਰਨ (ਜਾਂ ਮੇਰੇ ਸ਼ਬਦਾਂ ਵਿੱਚ ਜਨ-ਸਾਧਾਰਨ) ਵਿੱਚ ਕਿਤੇ ਵੱਧ ਹੈ।"
"ਪਾਪਾ, ਜਿਹੜੀ ਸੰਭਾਵਨਾ ਸਾਕਾਰ ਨਹੀਂ ਕੀਤੀ ਜਾ ਸਕਦੀ, ਉਸ ਦੀ ਹੋਂਦ-ਅਣਹੋਂਦ ਦੇ ਕੀ ਅਰਥ ਹਨ।"
"ਇਹ ਸੰਭਾਵਨਾ ਦਾ ਸਾਕਾਰ ਹੋਣਾ ਜਾਂ ਇਸ ਦੀ ਅਭਿਵਿਅਕਤੀ ਸੁਭਾਵਕ ਹੈ। ਇਹ ਸਦਾ ਹੀ ਆਪਣੀ ਅਭਿਵਿਅਕਤੀ ਲਈ ਅਹੁਲਦੀ ਰਹਿੰਦੀ ਹੈ। ਵੱਡਾ ਦੁਖਾਂਤ ਇਹ ਹੈ ਕਿ ਇਹ ਸੰਭਾਵਨਾ ਸਥਿਤ ਹੈ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਜਿਹੜੇ ਮਜਬੂਰ ਹਨ, ਲਾਚਾਰ ਹਨ, ਬੇ-ਸਹਾਰਾ ਹਨ। ਜਿਹੜੇ ਸਮਰਿੱਧ ਅਤੇ ਸ਼ਕਤੀਸ਼ਾਲੀ ਹਨ ਉਨ੍ਹਾਂ ਦੇ ਮਨ ਸੰਘਰਸ਼ ਦੇ ਵਿਸ਼ਵਾਸੀ ਹਨ। ਉਹ ਜਨ-ਸਾਧਾਰਨ ਨੂੰ ਆਪਣੀ ਮਰਜ਼ੀ ਦੇ ਸੁਆਦ ਲਾਉਂਦੇ ਹਨ। ਗੱਲ ਫ਼ਿਲਮਾਂ ਤੋਂ ਚੱਲੀ ਸੀ, ਮੁੜ ਫ਼ਿਲਮਾਂ ਵੱਲ ਮੁੜ ਪੈਂਦੇ ਹਾਂ। ਸਾਡੀਆਂ ਫ਼ਿਲਮਾਂ ਵਿਚਲੇ ਨਾਚਾਂ ਦੀ ਅਸ਼ਲੀਲਤਾ ਅਤੇ ਕਾਮੁਕਤਾ, ਇਨ੍ਹਾਂ ਵਿਚਲੇ ਗੀਤਾਂ ਦਾ ਗਵਾਰਪਨ ਅਤੇ ਨੰਗੇਜ, ਮਨ-ਸਾਧਾਰਨ ਤੋਂ ਮੰਗਿਆ ਹੋਇਆ ਨਹੀਂ ਮੰਨਿਆ ਜਾ ਸਕਦਾ। ਇਹ ਸਾਡੇ ਫ਼ਿਲਮੀ ਜਗਤ ਵਿੱਚ ਤਿਆਰ ਕੀਤੀ ਗਈ ਨਿਰਲੱਜਤਾ ਹੈ। ਆਪਣੀਆਂ ਲੋੜਾਂ-ਥੁੜਾਂ ਨਾਲ ਲੜਦਾ ਘੁਲਦਾ ਮਨ-ਸਾਧਾਰਨ ਬੇਨੀ 'ਉੱਚੀ ਕਲਪਨਾ ਕਰਨ ਦੇ ਯੋਗ ਕਿਵੇਂ ਹੋ ਸਕਦਾ ਹੈ ? ਇਹ ਵਿਹਲੇ, ਵਿਲਾਸੀ, ਸੁਆਰਥੀ ਅਤੇ ਲੋਭੀ ਮਨਾਂ ਦਾ ਕੰਮ ਹੈ। ਉਹ ਆਪਣਾ ਕੰਮ ਕਰੀ ਜਾ ਰਹੇ ਹਨ ਅਤੇ 'ਇਲਜ਼ਾਮ ਕਿਸੀ ਔਰ ਕੇ ਸਰ ਜਾਤਾ ਹੈ । ਬੁਰਾਈ ਦੀ ਜੜ੍ਹ ਕਲਾਕਾਰਾਂ, ਕਹਾਣੀਕਾਰਾਂ, ਕਵੀਆਂ ਆਦਿਕਾਂ ਦੇ ਮਾਨਸਿਕ ਰੋਗ ਵਿੱਚ ਹੈ। ਜਨ-ਮਨ ਉੱਕਾ ਨਿਰਦੋਸ਼ ਹੈ। ਉਸ ਵਿਚਲੀ ਭਾਵ-ਕੋਮਲਤਾ ਉਸ ਦੀਆਂ ਮਜਬੂਰੀਆਂ ਨਾਲ ਮਿਲ ਕੇ ਉਸ ਦੀ ਕਮਜ਼ੋਰੀ ਬਣ ਗਈ ਹੈ। ਸ਼ਹਿਰ ਦੀਆਂ ਗਲੀਆਂ ਦਾ ਗੰਦਾ ਪਾਣੀ ਉਸ ਨੀਵੀਂ ਥਾਂ ਦੀ ਉਪਜ ਨਹੀਂ ਹੁੰਦਾ ਜਿਥੇ ਇਕੱਠਾ ਹੋ ਗਿਆ ਹੁੰਦਾ ਹੈ। ਕਿੰਨਾ ਵੱਡਾ ਅਨਿਆ ਹੈ ਕਿ ਉਸ ਗੰਦਗੀ ਲਾਗੋਂ ਲੰਘਦਿਆਂ ਨੱਕ-ਬੁੱਲ੍ਹ ਵੀ ਉਹੋ ਲੋਕ ਵੱਟਦੇ ਹਨ ਜਿਨ੍ਹਾਂ ਦੇ ਘਰਾਂ ਵਿੱਚੋਂ ਉਪਜ ਕੇ ਉਹ ਆਈ ਹੁੰਦੀ ਹੈ।"
"ਪਾਪਾ, ਤੁਸੀਂ ਮਿਸਾਲਾ ਖੂਬ ਦਿੰਦੇ ਹੋ। ਸਾਡੇ ਸ਼ਹਿਰ (ਗੁਰਦਾਸਪੁਰ) ਵਿੱਚ ਤਹਿਸੀਲ ਦੇ ਸਾਹਮਣੇ ਇੱਕ ਸੁੱਕਾ ਹੋਇਆ ਤਾਲਾਬ ਹੈ। ਉਸ ਨੂੰ ਆਮ ਆਦਮੀਆਂ ਦੀ ਭਾਸ਼ਾ ਵਿੱਚ 'ਤਸੀਲ ਵਾਲਾ ਤਲਾਅ' ਆਖਿਆ ਜਾਂਦਾ ਹੈ। ਬਹਿਰ ਦੀ ਕਮੇਟੀ ਨੇ ਉਸ ਤਲਾਅ ਵਿੱਚ ਫੁੱਲ ਬੂਟੇ ਅਤੇ ਘਾਹ ਲਾ ਕੇ ਉਸ ਨੂੰ ਪਾਰਕ ਵਿੱਚ ਤਬਦੀਲ ਕਰ ਦਿੱਤਾ ਸੀ। ਜੇ ਇਉਂ ਨਾ ਕੀਤਾ ਹੁੰਦਾ ਤਾਂ ਚਾਰ-ਚੁਫੇਰੇ ਦਾ ਕੂੜਾ ਉਸ ਤਲਾਅ ਦੀ ਤਕਦੀਰ ਬਣ ਜਾਣਾ ਸੀ। ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਜਨ-ਮਨ ਨੂੰ ਉਸ ਸੁਹਜ-ਸੁਆਦ ਦਾ ਧਾਰਨੀ ਕਿਵੇਂ ਬਣਾਇਆ ਜਾਵੇ ਜਿਸ ਦੀ ਵਿਆਖਿਆ ਤੁਸਾਂ ਕੀਤੀ ਹੈ ?"
"ਹੋ ਸਕਦਾ ਹੋ ਬਾਕੀ ਸਾਰੀ ਦੁਨੀਆ ਦਾ ਵੀ ਏਹੋ ਹਾਲ ਹੋਵੇ; ਪਰ, ਮੈਂ ਕੇਵਲ ਪੰਜਾਬ ਦੇ ਜਨ-ਸਾਧਾਰਨ ਦੀ ਗੱਲ ਕਰ ਰਿਹਾ ਹਾਂ। ਏਥੋਂ ਦੇ ਜਨ-ਸਾਧਾਰਨ ਦੇ ਮਨੋਰੰਜਨਾਂ ਵਿੱਚ ਸਿਨਮਾ ਅਤੇ ਸਾਹਿਤ ਨੂੰ ਹੀ ਵਿਸ਼ੇਸ਼ ਥਾਂ ਪ੍ਰਾਪਤ ਹੈ। ਅੱਜ-ਕੱਲ੍ਹ ਜਨ-ਸਾਧਾਰਨ ਦੇ ਮਨੋਰੰਜਨ
ਨਾਲ ਸਾਹਿਤ ਦੀ ਸਾਕਾਦਾਰੀ ਵੀ ਬਹੁਤੀ ਸਤਿਕਾਰਯੋਗ ਨਹੀਂ ਰਹੀ। ਪੜ੍ਹੇ ਲਿਖੇ ਪੀ-ਐੱਚ.ਡੀ. ਆਪਣੇ ਵਰਗੇ ਵਿਦਵਾਨਾਂ ਲਈ ਗ਼ਜ਼ਲਾਂ, ਕਹਾਣੀਆਂ ਅਤੇ ਲੇਖ ਆਦਿਕ ਲਿਖਦੇ ਹਨ। ਲੱਖਾਂ ਦਾ ਘੇਰਾ ਸਾਹਿਤ-ਸਮਾਲੋਚਨਾ ਅਤੇ ਸਿਆਸਤ ਤਕ ਸੀਮਿਤ ਹੈ। ਕਵਿਤਾ ਸੁੰਗੜ ਕੇ ਗ਼ਜ਼ਲ ਬਣ ਗਈ ਹੋ ਅਤੇ ਨਿੱਕੀ ਕਹਾਣੀ ਨਿੱਕੀ, ਹੋਰ ਨਿੱਕੀ ਹੋ ਕੇ ਮਿੰਨੀ ਕਹਾਣੀ ਬਣ ਗਈ ਹੈ। ਅਜਿਹੀਆਂ ਕਲਾ-ਵਿਧਾ ਸਾਡੇ ਕਲਾਕਾਰਾਂ ਦੀ ਕਲਪਨਾ ਦੇ ਦੀਵਾਲੀਆਪਨ ਦਾ ਸਬੂਤ ਹਨ। ਸਿਆਸੀ-ਸਮਾਜਕ-ਆਰਥਕ ਮਸਲਿਆਂ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਜਾਣਾ ਵੱਡੇ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ ਅਤੇ ਸਿਆਸੀ ਤੌਰ ਉੱਤੇ ਨਿਰਪੱਖ ਹੋਣ ਨੂੰ ਇਨਸਾਨੀਅਤ ਤੋਂ ਡਿੱਗੇ ਹੋਏ ਜਾਂ ਮਨੁੱਖਤਾਵਹੀਣ ਹੋਣਾ ਮੰਨਿਆ ਜਾਂਦਾ ਹੈ। ਜਿਹੜਾ ਸਾਹਿਤ ਇਨ੍ਹਾਂ ਪਰਸਥਿਤੀਆਂ ਦੀ ਉਪਜ ਹੈ, ਉਹ ਹੋਰ ਕੁਝ ਵੀ ਕਰ ਗੁਜ਼ਰੇ, ਜਨ-ਮਨ ਦੇ ਸੁਹਜ-ਸੁਆਦ ਦੇ ਵਿਕਾਸ ਦਾ ਸਾਧਨ ਨਹੀਂ ਬਣ ਸਕਦਾ। ਇਸ ਵਿਕਾਸ ਲਈ ਜ਼ਰੂਰੀ ਹੈ ਕਿ ਸਾਡਾ ਸਾਹਿਤ ਫਲਸਫ਼ਿਆਂ, ਸਿਆਸੀ ਸਿਧਾਂਤਾਂ, ਸਮਾਜਕ ਕੁਰੀਤੀਆਂ ਅਤੇ ਕੌਮੀ ਗੌਰਵਾਂ ਦੀਆਂ ਗੱਲਾਂ ਤੋਂ ਉੱਚਾ ਉੱਠ ਕੇ ਅਜਿਹੀ ਸੁੰਦਰਤਾ ਦੀ ਸਿਰਜਣਾ ਕਰੋ ਜਿਹੜੀ ਸਾਤਵਿਕ ਆਨੰਦ ਦਿੰਦੀ ਹੋਈ ਮਨੁੱਖੀ ਮਨ ਵਿੱਚ ਦਇਆ, ਕਰੁਣਾ, ਖਿਮਾ, ਭ੍ਰਾਤੀ, ਮਮਤਾ, ਸਹਾਨੁਭੂਤੀ, ਸਹਿਨਸ਼ੀਲਤਾ, ਸੰਤਖ, ਸਹਿਯੋਗ ਅਤੇ ਸਜਮ ਵਰਗੇ ਕੋਮਲ ਸਾਤਵਿਕ ਭਾਵਾਂ ਦਾ ਸੰਚਾਰ ਕਰੇ। ਗੱਲ ਕੁਝ ਵਧੇਰੇ ਲੰਮੀ ਹੁੰਦੀ ਜਾ ਰਹੀ ਹੈ, ਬੇਟਾ।"
“ਪਾਪਾ, ਮੈਂ ਧਿਆਨ ਨਾਲ ਸੁਣ ਰਹੀ ਹਾਂ। ਇਸ ਚਰਚਾ ਨੂੰ ਅੱਧਵਾਟੇ ਨਹੀਂ ਛੱਡਿਆ ਜਾਣਾ ਚਾਹੀਦਾ। ਇਸ ਤੋਂ ਪਿੱਛ ਮੈਂ ਅਜੇ ਇੱਕ ਹੋਰ ਚਰਚਾ ਛੇੜਨੀ ਹੈ। ਤੁਸੀਂ ਥੱਕਣ ਦਾ ਯਤਨ ਨਾ ਕਰੋ। ਹੁਣ ਇਹ ਵੀ ਦੱਸ ਕਿ ਅਜਿਹੇ ਸਾਹਿਤ ਦੀ ਕੋਈ ਮਿਸਾਲ ਵੀ ਹੋ ਜਾਂ ਇਹ ਕੇਵਲ ਕਲਪਨਾ-ਲੋਕ ਦੀ ਵਸਤੂ ਹੈ"
"ਕਲਪਨਾ-ਲੋਕ ਦੀ ਵਸਤੂ ਨਹੀਂ, ਬੇਟਾ, ਇਹ ਹਰ ਬੋਲੀ ਦੇ ਸਾਹਿਤ ਦੀ ਨਿੱਕੀ ਵੱਡੀ ਵਾਸਤਵਿਕਤਾ ਹੈ। ਵਰਜਿਲ, ਵਾਲਮੀਕੀ ਅਤੇ ਸੂਰਦਾਸ ਸਾਤਵਿਕਤਾ ਦੀ ਇਸ ਉੱਚੀ ਅਟਾਰੀ ਦੇ ਥੰਮ੍ਹ ਹਨ। ਜੇ ਰਾਣਾ ਸੂਰਤ ਸਿੰਘ ਧਾਰਮਿਕ ਵਲਗਣ ਵਿੱਚੋਂ ਬਾਹਰ ਆ ਗਿਆ ਹੁੰਦਾ ਤਾਂ ਵੀਰ ਸਿੰਘ ਜੀ ਦੀ ਗਿਣਤੀ ਵੀ ਇਨ੍ਹਾਂ ਦੇ ਨਾਲ ਹੀ ਕਰ ਦੇਣੀ ਸੀ ਮੈਂ। ਕਾਦਰ ਯਾਰ ਦਾ 'ਪੂਰਨ' ਇੱਕ ਹੋਰ ਮਿਸਾਲ ਹੈ। ਪ੍ਰੋ ਪੂਰਨ ਸਿੰਘ ਜੀ ਦੁਆਰਾ ਦੁਹਰਾਇਆ ਜਾ ਕੇ ਇਹ ਹੋਰ ਵੀ ਨਿੱਖਰਿਆ ਹੈ। ਕਿੰਨਾ ਵਿਚਿੱਤ੍ਰ ਵਿਸ਼ਾ ਹੈ ਇਹ ਜੋ ਸ਼ਿਵ ਕੁਮਾਰ ਵਰਗੇ ਵਿਅਕਤੀ ਦੁਆਰਾ 'ਲੂਣਾ' ਦੀ ਵਕਾਲਤ ਬਣਾਇਆ ਜਾਣ ਉੱਤੇ ਵੀ ਵਿਸ਼ੇਲਾ ਨਹੀਂ ਹੋਇਆ ਸਗੋਂ ਸ਼ਿਵ-ਕੁਮਾਰ ਲਈ 'ਸ਼ਿਵਮ' ਬਣ ਗਿਆ।"
"ਬੁੱਧ ਦਾ ਵਰਣਨ ਤਾਂ ਰਾਮਾਇਣ ਵਿੱਚ ਵੀ ਹੈ, ਪਾਪਾ।"
"ਕੋਈ ਕੁਝ ਵੀ ਆਖੇ ਮੈਂ ਇਹ ਮੰਨਦਾ ਅਤੇ ਕਹਿੰਦਾ ਹਾਂ ਕਿ ਰਾਕਸ਼ਸ-ਵਦ ਅਤੇ ਰਾਵਣ-ਵਦ ਦਾ ਵਰਣਨ ਸਾਤਵਿਕ ਆਨੰਦ ਦਾ ਸਰੋਤ ਨਾ ਹੋਣ ਕਰਕੇ ਰਾਮਾਇਣ ਅਤੇ ਵਾਲਮੀਕੀ ਦੀ ਕਮਜ਼ੋਰੀ ਆਖਿਆ ਜਾਣਾ ਚਾਹੀਦਾ ਹੈ। ਸਾਤਵਿਕ ਆਨੰਦ ਮਨੁੱਖੀ ਕਲਾ ਦੇ ਸੌਂਦਰਯ ਦੀ ਸਿਖ਼ਰ ਹੈ। ਜਿਹੜੇ ਟੀਸੀ ਵੱਲ ਤੁਰੇ ਜਾ ਰਹੇ ਹਨ ਉਹ, ਜੋ ਸਿਖਰ ਉੱਤੇ ਨਹੀਂ ਪੁੱਜੇ ਤਾਂ ਇਹ ਕਹਿਣਾ ਵੀ ਅਯੋਗ ਹੈ ਕਿ ਜਿੱਥੇ ਉਹ ਪੁੱਜੇ ਹਨ ਉਹ ਥਾਂ ਉਚੇਰੀ ਨਹੀਂ।"
"ਸਾਡਾ ਸਿਨਮਾ-ਸੰਸਾਰ ਵੀ ਇਸ ਪਾਸੇ ਕੁਝ ਕਰ ਸਕਦਾ ਹੈ ਜਾਂ ਨਹੀਂ ?"
"ਫ਼ਿਲਮੀ ਦੁਨੀਆ ਵਿਲਾਸ ਅਤੇ ਵਪਾਰ ਦਾ ਅਖਾੜਾ ਹੈ। ਵਿਲਾਸ ਅਤੇ ਵਪਾਰ ਦਾ ਸੰਜੋਗ ਮਨੁੱਖੀ ਸਮਾਜਾਂ ਵਿੱਚ ਇੱਕ ਸ਼੍ਰੇਣੀ ਨੂੰ ਜਨਮ ਦਿੰਦਾ ਹੈ। ਉਸ ਸ਼੍ਰੇਣੀ ਨੂੰ ਜਿਸ
ਨਾਂ ਨਾਲ ਪੁਕਾਰਿਆ ਜਾਂਦਾ ਹੈ, ਉਹ ਨਾਂ ਮੈਂ ਆਪਣੀ ਜ਼ੁਬਾਨ ਉੱਤੇ ਨਹੀਂ ਲਿਆਉਣਾ। ਚਾਹੁੰਦਾ। ਕੇਵਲ ਇਹ ਕਹਿ ਸਕਦਾ ਹਾਂ ਕਿ ਇਸ ਵਰਗ ਉੱਤੇ ਕੋਈ ਆਸ ਨਹੀਂ ਰੱਖੀ ਜਾਣੀ ਚਾਹੀਦੀ। ਨਵੀਂ ਤਕਨੀਕ ਦੀ ਸਹਾਇਤਾ ਨਾਲ ਘਰ ਘਰ ਪੁੱਜ ਕੇ ਇਹ ਜਿਹੜੀ ਹਾਨੀ ਪੁਚਾ ਸਕਦਾ ਹੈ ਅਤੇ ਪੁਚਾ ਰਿਹਾ ਹੈ, ਉਸ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ।"
"ਪਾਪਾ, ਬੱਕ ਤੁਸੀਂ ਗਏ ਹੋ; ਤਾਂ ਵੀ ਇਹ ਜ਼ਰੂਰ ਦੱਸੋ ਕਿ ਪੁਸ਼ਪੇਂਦ੍ਰ ਦੇ ਪੱਤ ਵਿੱਚ ਜਿਸ ਸ਼ਬਦ ਦੁਆਲੇ ਤੁਸੀਂ ਦਾਇਰਾ ਲਾਉਦੇ ਆਏ ਹੋ ਉਸ ਦੀ ਵਰਤੋਂ ਵਿੱਚ ਕੀ ਹਾਨੀ ਜਾਂ ਵਿਸ਼ੇਸ਼ਤਾ ਹੈ।"
"ਬੇਟਾ ਜੀ, ਇਹ ਸ਼ਬਦ, ਯਾਰ, ਅਰਜ਼ੀ ਵਿੱਚੋਂ ਪੰਜਾਬੀ ਵਿੱਚ ਆਇਆ ਹੈ। ਪੰਜਾਬੀ ਵਿੱਚ ਆ ਕੇ ਇਸ ਸ਼ਬਦ ਦੇ ਅਰਥਾਂ ਨਾਲ ਇੱਕ ਅਜਿਹਾ ਭਾਵ ਜੁੜ ਗਿਆ ਹੈ ਜਿਸ ਦੀ ਵਜ੍ਹਾ ਨਾਲ ਇਸਤ੍ਰੀਆਂ ਦੇ ਸੰਬੰਧ ਵਿੱਚ ਇਸ ਦਾ ਉੱਚਾਰਣ ਜਾਂ ਇਸਤ੍ਰੀ ਦੁਆਰਾ ਇਸ ਦਾ ਉਚਾਰਣ ਇੱਕ ਪ੍ਰਕਾਰ ਦੀ ਗੁਸਤਾਖ਼ੀ, ਬੇਹੂਦਗੀ, ਅਸੱਭਿਅਤਾ ਜਾਂ ਅਸ਼ਲੀਲਤਾ ਮੰਨਿਆ ਜਾਣ ਲੱਗ ਪਿਆ ਹੈ।"
"ਇਸ ਵਿੱਚ ਸ਼ਬਦ ਦਾ ਕੀ ਦੋਸ਼ ਹੈ, ਪਾਪਾ।"
"ਕੋਈ ਦੋਸ਼ ਨਹੀਂ, ਬੇਟਾ ਜੀ। ਸ਼ਬਦ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਰਿਹਾ; ਉਸ ਨਾਲ ਜੁੜੀ ਭਾਵਨਾ ਦੀ ਗੱਲ ਕੀਤੀ ਜਾ ਰਹੀ ਹੈ। ਸ਼ਬਦਾਂ ਨਾਲ ਵੱਖ ਵੱਖ ਸਮੇਂ ਵੱਖ ਵੱਖ ਪ੍ਰਕਾਰ ਦੀਆਂ ਭਾਵਨਾਵਾਂ ਜੁੜਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਸ਼ਬਦਾਂ ਨੂੰ ਉਨ੍ਹਾਂ ਨਾਲ ਜੁੜੀਆਂ ਭਾਵਨਾਵਾਂ ਰਾਹੀਂ ਵੇਖਿਆ ਅਤੇ ਵਰਤਿਆ ਜਾਂਦਾ ਹੈ ਕਿਉਂਕਿ ਭਾਵਨਾਵਾਂ ਪ੍ਰਧਾਨ ਹਨ ਅਤੇ ਸ਼ਬਦ ਗੌਣ ਹਨ, ਭਾਵ ਸੁਆਮੀ ਹਨ ਅਤੇ ਸ਼ਬਦ ਸੇਵਕ ਹਨ, ਭਾਵਨਾਵਾਂ ਜਾਂ ਭਾਵਾਂ ਦਾ ਪ੍ਰਗਟਾਵਾ ਮਨੋਰਥ ਹੈ ਅਤੇ ਸ਼ਬਦ ਉਸ ਮਨੋਰਥ ਦੀ ਸਿੱਧੀ ਦਾ ਸਾਧਨ ਹਨ। ਅੰਗ੍ਰੇਜ਼ੀ ਭਾਸ਼ਾ ਦੇ ਕੁਝ ਇੱਕ ਅਜਿਹੇ ਵਿਸ਼ੇਸ਼ਣ ਹਨ ਜਿਨ੍ਹਾਂ ਦੁਆਰਾ ਮਨੁੱਖੀ ਆਚਰਣ ਦੀ ਕਿਸੇ ਨਾ ਕਿਸੇ ਸੁੰਦਰਤਾ ਦਾ ਵਰਣਨ ਕੀਤਾ ਜਾਂਦਾ ਸੀ। ਉਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਅੱਜ ਆਪਣੇ ਨਾਂ ਨਾਲ ਜੋੜਿਆ ਜਾਣਾ ਵੱਡੀ ਨਮੋਸ਼ੀ ਦੀ ਗੱਲ ਹੈ। ਜਿਨ੍ਹਾਂ ਦੇ ਨਾਵਾਂ ਨਾਲ ਉਹ ਵਿਸ਼ੇਸ਼ਣ ਜੁੜੇ ਹਨ, ਉਨ੍ਹਾਂ ਵਿੱਚੋਂ ਕੁਝ ਇੱਕ ਨੇ ਤਾਂ ਆਤਮ ਹੱਤਿਆ ਕਰ ਲਈ ਹੈ ਅਤੇ ਬਹੁਤਿਆਂ ਨੇ ਆਮ ਲੋਕਾਂ ਸਾਹਮਣੇ ਹੋਣਾ ਛੱਡ ਦਿੱਤਾ ਹੈ। ਉਨ੍ਹਾਂ ਸ਼ਬਦਾਂ ਵਿੱਚ ਕੋਈ ਦੋਸ਼ ਨਹੀਂ। ਪੰਜਾਹ ਕੁ ਸਾਲ ਪਹਿਲਾਂ ਉਹ ਹਰ ਕਿਸੇ ਨੂੰ ਪਿਆਰੇ ਲੱਗਦੇ ਸਨ। ਪਰ ਨਿਰਦੇਸ਼ ਹੋਣ ਦਾ ਇਹ ਭਾਵ ਨਹੀਂ ਕਿ ਉਹ ਉਨ੍ਹਾਂ ਮਨੁੱਖੀ ਭਾਵਨਾਵਾਂ ਨਾਲੋਂ ਵੱਧ ਮਹੱਤਵਪੂਰਣ ਹਨ ਜਿਨ੍ਹਾਂ ਦੇ ਪ੍ਰਗਟਾਵੇ ਲਈ ਉਨ੍ਹਾਂ ਨੂੰ ਵਰਤਿਆ ਜਾਂਦਾ ਹੈ।"
"ਪਰੰਤੂ ਇਹ ਸ਼ਬਦ (ਯਾਰ) ਪੁਰਸ਼ਾਂ ਦੁਆਰਾ ਆਮ ਵਰਤਿਆ ਜਾਂਦਾ ਹੈ। ਇਸਤ੍ਰੀਆਂ ਉੱਤੇ ਇਸ ਦੀ ਮਨਾਹੀ ਪੱਖਪਾਤ ਨਹੀਂ ?'
"ਇਹ ਪੱਖਪਾਤ ਜ਼ਰੂਰ ਹੈ, ਬੇਟੇ, ਪਰ ਇਸ ਵਿੱਚ ਅਚੰਭੇ ਜਾਂ ਅੱਤਿਆਚਾਰ ਵਾਲੀ ਕੋਈ ਗੱਲ ਨਹੀਂ। ਸੰਸਾਰ ਦੀ ਕੋਈ ਭਾਸ਼ਾ ਅਜਿਹੀ ਨਹੀਂ ਜਿਹੜੀ ਇਸਤ੍ਰੀ ਅਤੇ ਪੁਰਸ਼ ਪ੍ਰਤੀ ਪੱਖਪਾਤੀ ਨਾ ਹੋਵੇ। ਤੁਸੀਂ ਆਖੋਗੇ 'ਮੈਂ ਪੜ੍ਹਦੀ ਹਾਂ', ਮੈਂ ਆਖਾਂਗਾ 'ਮੈਂ ਪੜ੍ਹਦਾ ਹਾਂ'। ਇਹ 'ਪੜ੍ਹਦੀ' ਅਤੇ 'ਪੜ੍ਹਦਾ' ਦਾ ਅੰਤਰ ਵੀ ਤਾਂ ਪੱਖਪਾਤ ਹੈ। ਇਸ ਪੱਖਪਾਤ ਤੋਂ ਜ਼ਰਾ ਉਚੇਰੇ ਹੋ ਕੇ ਦੱਸੋ। ਵੇਖੀਏ ਕਿਹੋ ਜਿਹੇ ਲੱਗਦੇ ਹੋ।"
"ਪਾਪਾ, ਮੈਂ ਤਾਂ ਇਸ ਨੂੰ ਇੱਕ ਨਿੱਕੀ ਜਿਹੀ ਚੰਚਲਤਾ ਸਮਝਦੀ ਸਾਂ; ਪਰੰਤੂ, ਇਸ ਦੀ ਤਹਿ ਵਿੱਚ ਬਹੁਤ ਖਿਲਾਰਾ ਖਿਲਰਿਆ ਹੋਇਆ ਹੈ।"
"ਜੇ ਨਾ ਹੁੰਦਾ ਤਾਂ ਇਸ ਸ਼ਬਦ ਦੁਆਨ ਘੇਰਾ ਪਾਉਣ ਦੀ ਲੋੜ ਨਹੀਂ ਸੀ ਪੈਣੀ। ਉਂਜ ਇਹ ਨਿੱਕੀ ਜਿਹੀ ਚਪਲਤਾ ਜਾਂ ਚੰਚਲਤਾ ਨਹੀਂ ਹੈ। ਇਹ ਅੱਲ੍ਹੜ ਉਮਰ ਦੀ ਨਿਰਦੇਸ਼ ਲਾਪਰਵਾਹੀ ਨਹੀਂ, ਸਗੋਂ ਕੁਝ ਹੋਰ ਹੈ।"
"ਉਹ ਕੀ, ਪਾਪਾ?"
"ਬੇਟਾ, ਤੁਸਾਂ ਕਦੀ ਇਸ ਸ਼ਬਦ ਰਾਹੀਂ ਆਪਣੀ ਕਿਸੇ ਸਹੇਲੀ ਨੂੰ ਸੰਬੋਧਨ ਕੀਤਾ चे?"
"ਜਿੱਥੋਂ ਤਕ ਮੈਨੂੰ ਯਾਦ ਹੈ, ਨਹੀਂ ਕੀਤਾ; ਅਵੇਸਲੇ ਕੀਤਾ ਗਿਆ ਹੋਵੇ ਤਾਂ ਕਹਿ ਨਹੀਂ ਸਕਦੀ। ਅਸਲੀ ਅਰਥਾਂ ਵਿੱਚ ਮੇਰੀ ਇੱਕੋ ਸਹੇਲੀ ਹੈ, ਪੁਸ਼ਪੇਂਦੁ। ਉਸ ਨੂੰ ਮੈਂ ਇਉਂ ਕਦੇ ਨਹੀਂ ਸੰਬਧਿਆ।"
"ਦੱਸ ਸਕਦੇ ਹੋ, ਕਿਉਂ ਨਹੀਂ ?"
"ਮੈਂ ਤਾਂ ਇਹੋ ਕਹਿ ਸਕਦੀ ਹਾਂ ਕਿ ਮੈਂ ਬਚਪਨ ਤੋਂ ਹੀ ਚੰਚਲ ਘੱਟ ਹਾਂ, ਗੰਭੀਰ ਅਤੇ ਜ਼ਿੰਮੇਦਾਰ ਜ਼ਿਆਦਾ ਹਾਂ।"
"ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲੋਂ ਵੱਧ ਚੰਚਲ ਸਮਝਦੇ ਰਹੇ ਹੋ, ਉਹ ਕੁੜੀਆਂ ਵੀ ਕਈ ਮੁਆਮਲਿਆਂ ਵਿੱਚ ਗੰਭੀਰ ਸਨ, ਜ਼ਿੰਮੇਦਾਰ ਸਨ। ਮਿਹਨਤ ਨਾਲ ਪੜ੍ਹਦੀਆਂ ਸਨ, ਇਮਤਿਹਾਨ ਪਾਸ ਕਰਨ ਦਾ ਮਨੋਰਥ ਸਦਾ ਸਾਹਮਣੇ ਰੱਖਦੀਆਂ ਸਨ, ਆਪਣੇ ਮਾਪਿਆਂ ਦੀ ਨੇਕ ਨਾਮੀ ਅਤੇ ਮਿਹਨਤ ਨਾਲ ਕੀਤੀ ਕਮਾਈ ਦਾ ਖਿਆਲ ਰੱਖਦੀਆਂ ਸਨ। ਕੀ ਏਨੀ ਜ਼ਿੰਮੇਦਾਰੀ ਕਾਫ਼ੀ ਨਹੀਂ ? ਚੰਚਲ ਉਹ ਜ਼ਰੂਰ ਹੀ ਤੁਹਾਡੇ ਨਾਲੋਂ ਜਿਆਦਾ ਸਨ; ਪਰ, ਜ਼ਿੰਮੇਦਾਰ ਤੁਹਾਡੇ ਨਾਲੋਂ ਘੱਟ ਨਹੀਂ ਸਨ। ਆਪਣੇ ਉੱਤਰ ਦੀ ਪੜਚੋਲ ਕਰੋ।"
"ਇਸ ਤੋਂ ਅੱਗੇ ਹੁਣ ਤੁਸੀਂ ਹੀ ਦੱਸ"
"ਅੱਜ ਤੋਂ ਪੰਜਾਹ ਕੁ ਸਾਲ ਪਹਿਲੇ ਦੀਆਂ ਕੁੜੀਆਂ ਜਾਂ ਹੁਣ ਵਾਲੀ ਤਾਂ ਪਿਛਲੀ ਪੀੜ੍ਹੀ ਦੀਆਂ ਕੁੜੀਆਂ ਇਸ ਸ਼ਬਦ ਦੀ ਵਰਤੋਂ ਨਹੀਂ ਸਨ ਕਰਦੀਆਂ। ਕੀ ਉਹ ਆਪਣੀ ਉਸ ਉਮਰ ਵਿੱਚ, ਆਪਣੇ ਸਮੇਂ ਅਨੁਸਾਰ ਚੰਭਲ ਨਹੀਂ ਸਨ ?"
"ਜ਼ਰੂਰ ਸਨ।"
"ਤਾਂ ਵੀ ਇਸ ਸ਼ਬਦ ਦੀ ਵਰਤੋਂ ਨਹੀਂ ਸਨ ਕਰਦੀਆਂ। ਤਾਂ ਤੇ ਇਹ ਸ਼ਬਦ ਚੰਚਲਤਾ ਦੇ ਕਾਰਨ ਅਪਣਾਇਆ ਹੋਇਆ ਨਹੀਂ।"
“ਫਿਰ ਕਿਸ ਕਾਰਨ ਹੈ, ਪਾਪਾ "
"ਇਹ ਅਸਾਵਧਾਨੀ ਕਾਰਨ ਅਪਣਾਇਆ ਗਿਆ ਹੈ। ਅਸੀਂ ਚੰਚਲ ਹੁੰਦੇ ਹੋਏ ਵੀ ਸਾਵਧਾਨ ਹੁੰਦੇ ਹਾਂ; ਪਰ, ਅਸਾਵਧਾਨ ਹੁੰਦਿਆ ਹੋਇਆ ਅਸੀਂ ਚੰਚਲ ਜਾਂ ਕੁਝ ਹੋਰ ਨਹੀਂ ਹੋ ਸਕਦੇ, ਕੇਵਲ ਅਸਾਵਧਾਨ ਹੁੰਦੇ ਹਾਂ। ਇਸ ਸ਼ਬਦ ਦੀ ਵਰਤੋਂ ਪਹਿਲਾਂ ਪਹਿਲ ਫ਼ਿਲਮੀ ਦੁਨੀਆ ਵਿੱਚ ਹੋਈ ਸੀ। ਫ਼ਿਲਮੀ ਦੁਨੀਆ ਦੇ ਵਸਨੀਕ ਸਾਡੇ ਸਮਾਜ ਦੇ ਵਸਨੀਕ ਨਹੀਂ ਹੁੰਦੇ। ਉਨ੍ਹਾਂ ਦੁਆਰਾ ਸਮਾਜਕ ਮੁੱਲਾਂ ਅਤੇ ਮਾਨਤਾਵਾਂ ਦਾ ਨਿਰਾਦਰ ਕੀਤਾ ਜਾ ਸਕਣਾ ਕੋਈ ਔਖੀ ਗੱਲ ਨਹੀਂ ਹੁੰਦੀ। ਆਧੁਨਿਕਤਾ, ਆਤਮ ਨਿਰਭਰਤਾ ਅਤੇ ਸਮਾਨਤਾ ਦੇ ਨਾਂ ਉੱਤੇ ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਕਰ ਕੇ ਇੱਕ ਸਮਾਜਕ ਮਾਨਤਾ ਦਾ ਨਿਰਾਦਰ ਕਰਨਾ ਆਰੰਭਿਆ ਸੀ ਅਤੇ ਇਸ ਸੱਚ ਵੱਲੋਂ ਅਸਾਵਧਾਨ ਬੱਚੀਆਂ ਨੇ ਇਸ ਸ਼ਬਦ ਦੀ ਉਸ ਵਰਤੋਂ ਨੂੰ ਅਪਣਾ ਲਿਆ ਹੋ ਜਿਹੜਾ ਉਨ੍ਹਾ ਲਈ ਵਿਵਰਜਤ ਸੀ। ਸ਼ੁਕਰ ਹੈ ਸਾਡੀਆਂ ਬੱਚੀਆ ਏਨੀਆਂ ਅਸਾਵਧਾਨ ਨਹੀਂ ਹਨ ਕਿ ਉਹ ਆਪਣੀ ਉਮਰ ਦੇ ਮੁੰਡਿਆਂ ਨੂੰ ਵੀ ਇਸ ਸ਼ਬਦ
ਨਾਲ ਉਵੇਂ ਹੀ ਸੰਬੋਧਨ ਕਰਨਾ ਆਰੰਭ ਕਰ ਦੇਣ ਜਿਵੇਂ ਆਪਣੀਆਂ ਸਹੇਲੀਆਂ ਨੂੰ ਕਰਦੀਆਂ ਹਨ। ਉਨ੍ਹਾਂ ਵਿਚਲੀ ਇਹ ਸਾਵਧਾਨੀ ਜਾਂ ਚੇਤਨਾ ਇਸ ਗੱਲ ਦੀ ਗਵਾਹੀ ਹੈ ਕਿ ਇਸ ਸ਼ਬਦ ਦੀ ਇਸਤ੍ਰੀ ਦੁਆਰਾ ਅਜਿਹੀ ਵਰਤੋਂ ਕੀਤੀ ਜਾਣ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਅਸ਼ਲੀਲਤਾ, ਗੁਸਤਾਖ਼ੀ, ਬੇਹੂਦਗੀ ਜਾਂ ਅਸੱਭਿਅਤਾ ਜ਼ਰੂਰ ਹੈ। ਅਜਿਹੀ ਵਰਤੋਂ ਇਹ ਸਿੱਧ ਕਰਦੀ ਹੈ ਕਿ ਅਸੀਂ ਸ਼ਬਦਾਂ ਨਾਲ ਜੁੜੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਕਰਦੇ। ਜੋ ਕਿਸੇ ਨੂੰ ਗਿਲਾਨੀ ਹੁੰਦੀ ਹੈ ਤਾਂ ਹੋਵੇ ਸਾਨੂੰ ਪੂਰਾ ਅਧਿਕਾਰ ਹੈ ਕਿ ਕਿਸੇ ਵੀ ਸ਼ਬਦ ਨੂੰ ਉਸ ਨਾਲ ਜੁੜੀਆਂ ਭਾਵਨਾਵਾਂ ਤੋਂ ਵੱਖ ਕਰ ਕੇ ਵਰਤ ਸਕੀਏ। ਇਉਂ ਸੋਚ ਕੇ ਅਸੀਂ ਇੱਕ ਵਿਰੋਧ ਨੂੰ ਜਨਮ ਦੋ ਰਹੇ ਹਾਂ: ਅਸੀਂ ਕਿਸੇ ਮਾਨਸਿਕ ਸੰਘਰਸ਼ ਨੂੰ ਆਵਾਜ਼ਾਂ ਮਾਰ ਰਹੇ ਹਾਂ; ਅਸੀਂ ਬਿਨਾਂ ਮਤਲਬ ਹੀ ਕਠੋਰ ਭਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਜਿਹਾ ਨਾ ਹੋਵੇ ਕਿ ਸਾਡੇ ਸੁਆਦਾਂ ਜਾਂ ਟੈਸਟਾਂ ਨੂੰ ਘਟੀਆ ਆਖਿਆ ਜਾਣ ਲੱਗ ਪਵੇ। ਸ਼ਬਦਾਂ ਨਾਲ ਜੁੜੀਆਂ ਭਾਵਨਾਵਾਂ ਦਾ ਨਿਰਾਦਰ ਮਨੁੱਖੀ ਮਨ ਦਾ ਨਿਰਾਦਰ ਹੈ। ਮਨ ਦਾ ਨਿਰਾਦਰ ਕਰ ਕੇ ਸ਼ਬਦਾਂ ਨੂੰ ਅਪਣਾਉਣਾ ਸੁਆਮੀ ਦੀ ਥਾਂ ਸੇਵਕਾਂ ਅੱਗੇ ਝੁਕਣਾ ਹੈ। ਨਾ ਨਿਰਾਦਰ ਹੀ ਕੋਮਲਤਾ ਹੈ ਅਤੇ ਨਾ ਮੋਤੀਆਂ ਨੂੰ ਛੱਡ ਕੇ ਸਿੱਪੀਆਂ ਸੰਭਾਲਣ ਵਿੱਚ ਹੀ ਸਿਆਣਪ ਹੈ। ਇਹ ਸੁਹਜ-ਸੁਆਦ ਜਾਂ ਸੁਆਦਾਂ ਦੀ ਸੁੰਦਰਤਾ ਦਾ ਸਬੂਤ ਨਹੀਂ।"
"ਪਾਪਾ, ਜੇ ਸ਼ਬਦਾਂ ਦਾ ਪਤਨ ਸੰਭਵ ਹੈ ਤਾਂ ਕੀ ਪਤਿਤ ਸ਼ਬਦਾਂ ਦਾ ਉਧਾਰ ਸੰਭਵ ਨਹੀਂ ? ਜੇ ਸ਼ਬਦਾਂ ਨਾਲ ਨੀਵੀਆਂ ਕੋਝੀਆਂ ਭਾਵਨਾਵਾਂ ਦਾ ਸੰਬੰਧ ਉਨ੍ਹਾਂ ਨੂੰ ਅਸੱਭਿਅ ਬਣਾ ਸਕਦਾ ਹੈ ਤਾਂ ਅਸੱਭਿਅ ਸ਼ਬਦਾਂ ਨਾਲ ਉਚੇਰੀਆਂ ਸੂਖ਼ਮ ਭਾਵਨਾਵਾਂ ਵੀ ਜੁੜ ਸਕਦੀਆਂ ਹਨ ਅਤੇ ਉਹ ਪਹਿਲਾਂ ਨਾਲੋਂ ਵੱਧ ਸੁੰਦਰ ਅਤੇ ਸਤਿਕਾਰਯੋਗ ਵੀ ਬਣ ਸਕਦੇ ਹਨ। ਹੋ ਸਕਦਾ ਹੈ ਪੁਸ਼ਪੇਂਦੁ ਦੁਆਰਾ ਵਰਤੇ ਗਏ ਇਸ ਸ਼ਬਦ ਨਾਲ ਵੀ ਮੁੜ ਉਹੋ ਸੁੰਦਰ ਭਾਵਨਾਵਾਂ ਜੁੜ ਗਈਆਂ ਹੋਣ ਜੋ ਇਸ ਦੇ ਅਰਬੀ ਰੂਪ ਵਿੱਚ ਇਸ ਨਾਲ ਸਨ ਅਤੇ ਹਨ।"
"ਮੇਰੇ ਬੱਚੇ ਦੀ ਗੱਲ ਤਰਕ-ਸੰਗਤ'ਜ਼ਰੂਰ ਹੈ, ਪਰ 'ਅਨੁਭਵ-ਸਿੱਧ' ਨਹੀਂ ਹੈ। ਭਾਸ਼ਾਵਾਂ ਦੇ ਸ਼ਬਦ ਪਤਿਤ ਹੁੰਦੇ ਆਏ ਹਨ ਅਤੇ ਹੁਣ ਵੀ ਹੋ ਰਹੇ ਹਨ: ਪਰ, ਇਹ ਸ਼ਬਦ ਪਤਿਤ ਤੋਂ ਮੁੜ ਪੁਨੀਤ ਹੁੰਦੇ ਨਹੀਂ ਵੇਖੇ ਗਏ। ਸਾਡੇ ਸ਼ਬਦ ਸਾਡੀਆਂ ਸੋਚਾਂ ਅਤੇ ਭਾਵਨਾਵਾਂ ਦੇ ਵਸਤਰ ਹਨ, ਸਾਡੇ ਭਾਵਾਂ ਅਤੇ ਵਿਚਾਰਾਂ ਰੂਪੀ ਆਤਮਾ ਨਾਲ ਸੰਬੰਧਤ ਸਰੀਰ ਹਨ ਸਾਡੀਆਂ ਬੋਲੀਆਂ ਦੇ ਸ਼ਬਦ। ਸਰੀਰ ਨੂੰ ਵਸਤਰਾਂ ਦੇ ਮੇਚ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਪਾਟੇ ਪੁਰਾਣੇ ਅਤੇ ਛੋਟੇ ਹੋ ਗਏ ਵਸਤਰਾਂ ਨੂੰ ਗੰਢ-ਤੁੱਪ ਕੇ ਸਰੀਰ ਦੇ ਮੋਚ ਕੀਤਾ ਜਾਣਾ ਸਿਆਣਪ ਵਾਲੀ ਗੱਲ ਹੈ, ਖਾਸ ਕਰਕੇ ਉਦੋਂ ਜਦੋਂ ਨਵੇਂ ਵਸਤਰ ਸਹਿਜੇ ਹੀ ਉਪਲਬਧ ਹੋਣ। ਆਤਮਾ ਦਾ ਜਰਜਰ ਸਰੀਰ ਨਾਲ ਵਿੱਛੜ ਜਾਣਾ ਹੀ ਸੁਭਾਵਕ ਲੱਗਦਾ ਹੈ। ਇਸ ਸ਼ਬਦ ਦੀ ਵਰਤੋਂ ਪਿੱਛੇ, ਇਸ ਸ਼ਬਦ ਨਾਲ ਜੁੜ ਗਈ ਕਿਸੇ ਸੁੰਦਰ ਭਾਵਨਾ ਦਾ ਪ੍ਰਭਾਵ ਨਹੀਂ ਹੋ, ਸਗੋਂ ਆਧੁਨਿਕ ਇਸਤ੍ਰੀ-ਮਨ ਨਾਲ ਸੰਬੰਧ ਰੱਖਣ ਵਾਲੀ ਅਧਿਕਾਰ-ਚੇਤਨਾ ਦੀ ਉਹ ਭਾਵਨਾ ਹੈ ਜਿਹੜੀ ਉਸਨੂੰ ਵਿਹ ਅਤੇ ਸੰਘਰਸ਼ ਵਿੱਚ ਵਿਸ਼ਵਾਸ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਸਮਾਜਕ ਮਾਨਤਾਵਾਂ ਵਿੱਚ ਜੇ ਕੋਈ ਸੁੰਦਰਤਾ ਹੈ ਤਾਂ ਉਸ ਨੂੰ ਕੇਵਲ ਇਸ ਕਰਕੇ ਹੀ ਨਿਰਾਦਰਿਆ ਨਹੀਂ ਜਾਣਾ ਚਾਹੀਦਾ ਕਿ ਉਹ ਪੁਰਸ਼-ਕ੍ਰਿਤ ਮਾਨਤਾਵਾਂ ਦੀ ਸੁੰਦਰਤਾ ਹੈ।"
ਤੇਰੀ ਸੁਨੇਹਾ।
7
ਈਸਟ ਹੈਮ,
14.8.95
ਪੁਸ਼ਪੇਂਦ੍ਰ
ਬੜੀ ਤੀਬਰਤਾ ਨਾਲ ਤੇਰਾਂ ਅਗਸਤ ਵਾਲੇ ਐਤਵਾਰ ਦੀ ਉਡੀਕ ਕਰ ਰਹੀ ਸਾਂ। ਉਸ ਦਿਨ ਸਭ ਤੋਂ ਪਹਿਲਾਂ ਮੈਂ ਜਾਗੀ। ਨਹਾ ਧੋ ਕੇ ਕਿਚਨ ਵਿੱਚ ਚਲੇ ਗਈ ਅਤੇ ਧੜੱਲੇਦਾਰ ਛਾਹ ਵੇਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਤੇਰੇ ਜੀਜਾ ਜੀ ਵੀ ਛੇਤੀ ਹੀ ਆ ਕੇ ਮੇਰੀ ਸਹਾਇਤਾ ਕਰਨ ਲੱਗ ਪਏ। ਇਹ ਗੱਲ ਪਹਿਲਾਂ ਹੀ ਨਿਸਚਿਤ ਸੀ ਕਿ ਜੇ ਦਿਨ 'ਚੰਗਾ' ਹਇਆ ਤਾਂ ਸਾਹਾ ਦਿਨ ਘਰ ਦੇ ਪਿਛਵਾੜੇ ਵਾਲੇ ਗਾਰਡਨ ਵਿੱਚ ਬੇਠਿਆ ਜਾਵੇਗਾ: ਸਵੇਰ ਦੀ ਚਾਹ ਵੀ ਓਥੇ ਹੀ ਪੀਤੀ ਜਾਵੇਗੀ ਅਤੇ ਦੁਪਹਿਰ ਦਾ ਭੋਜਨ ਵੀ ਓਥੇ ਹੀ ਕੀਤਾ ਜਾਵੇਗਾ। ਦਿਨ ਖੂਬ ਟਿਕਾ ਕੇ ਲੱਗਾ ਅਤੇ ਅਸਾਂ ਲੋਢੇ ਵੇਲੇ ਦੀ ਚਾਹ ਵੀ ਬਾਹਰ ਬੈਠਿਆਂ ਹੀ ਪੀਤੀ। ਇਹ ਐਤਵਾਰ ਹੈਨਾਲਟ ਪਾਰਕ ਵਿੱਚ ਗੁਜ਼ਾਰ ਐਤਵਾਰ ਨਾਲੋਂ ਕਿਸੇ ਗੱਲ ਵੀ ਘੱਟ ਸੁਹਾਵਣਾ ਨਹੀਂ ਸੀ: ਇਸ ਦੇ ਉਲਟ ਆਪਣੇ ਘਰ ਵਿੱਚ ਹੋਣ ਅਤੇ ਲੋੜ ਪੈਣ ਉੱਤੇ ਹਰ ਸਹੂਲਤ ਨੂੰ ਪ੍ਰਾਪਤ ਕਰ ਸਕਣ ਦਾ ਭਰੋਸਾ ਇਸ ਨੂੰ ਉਸ ਐਤਵਾਰ ਨਾਲੋਂ ਕੁਝ ਵਧੇਰੇ ਸੁਖਦ ਬਣਾ ਗਿਆ ਸੀ।
ਸੰਸਾਰ ਦੇ ਮਹਾਂ ਨਗਰਾਂ ਵਿੱਚ ਪਾਰਕ ਦੀ ਆਪਣੀ ਨਵੇਕਲੀ ਮਹਾਨਤਾ ਹੈ ਅਤੇ ਲੰਡਨ ਇਸ ਗੱਲੋਂ ਕਿਸੇ ਵੀ ਵੱਡੇ ਸ਼ਹਿਰ ਨਾਲੋਂ ਪਿੱਛੇ ਨਹੀਂ: ਪਰ; ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਯੌਰਪ ਵਿੱਚ ਸਭ ਤੋਂ ਵੱਧ ਘਣੀ ਅਬਾਦੀ ਵਾਲੇ ਦੇਸ਼ ਦੀ ਰਾਜਧਾਨੀ ਹੋਣ ਉੱਤੇ ਵੀ ਲੰਡਨ ਦੇ ਉੱਪ-ਨਗਰਾਂ ਵਿੱਚ ਜਨ-ਸਾਧਾਰਨ ਲਈ ਬਣੇ ਘਰਾਂ ਦੇ ਪਿਛਵਾੜੇ ਅੱਸੀ ਨੱਬੇ ਮੁਰੱਬੇ ਮੀਟਰ ਤੋਂ ਲੈ ਕੇ ਡੇੜ੍ਹ ਦੇ ਸੌ ਮੁਰੱਬਾ ਮੀਟਰ ਤਕ (ਅਤੇ ਕਈ ਇਲਾਕਿਆਂ ਵਿੱਚ ਇਸ ਤੋਂ ਵੀ ਵੱਧ) ਥਾਂ ਬਗੀਚੇ ਲਈ ਛੱਡੀ ਹੋਈ ਹੁੰਦੀ ਹੈ, ਜਦ ਕਿ ਛੱਤੀ ਹੋਈ ਥਾਂ ਚਾਲੀ ਕੁ ਮੁਰੱਬਾ ਮੀਟਰ ਤੋਂ ਵੱਧ ਨਹੀਂ ਹੁੰਦੀ। ਬਗੀਓ ਲਈ ਛੱਡੀ ਹੋਈ ਥਾਂ ਦਾ ਬਹੁਤ ਹੀ ਥੋੜਾ ਹਿੱਸਾ ਛੱਡ ਕੇ ਘਰ ਨਾਲ ਮਿਲਾਇਆ ਜਾ ਸਕਦਾ ਹੈ। ਪਰੰਤੂ, ਇਉਂ ਕਰਨ ਲਈ ਕੌਂਸਲ (ਜਾਂ ਕਮੇਟੀ) ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। ਇਉਂ ਲੰਡਨ ਦੇ ਉੱਪ-ਨਗਰਾਂ ਵਿੱਚ ਛੱਤੀ ਹੋਈ ਥਾਂ ਨਾਲੋਂ ਅਣਛੱਤੀ ਖੁੱਲ੍ਹੀ ਥਾਂ ਬਹੁਤ ਹੀ ਜਿਆਦਾ ਹੈ ਅਤੇ ਬਹੁਤੇ ਘਰ ਅਜਿਹੇ ਹਨ ਜਿਨ੍ਹਾਂ ਦੇ ਪਿਛਲੇ ਬਗੀਚੇ ਦੀ ਸੁੰਦਰਤਾ ਕਿਸੇ ਵੀ ਪਾਰਕ ਦੀ ਸੁੰਦਰਤਾ ਸਾਹਮਣੇ ਸਿਰ ਉੱਚਾ ਕਰ ਕੇ ਖਲੋ ਸਕਦੀ ਹੈ। ਇੱਕ ਸੜਕ ਉਤਲੇ ਘਰਾਂ ਦਾ ਪਿਛਵਾੜਾ ਦੂਜੀ ਸੜਕ ਉਤਲੇ ਘਰਾਂ ਦੇ ਪਿਛਵਾੜੇ ਨਾਲ ਮਿਲ ਕੇ ਇੱਕ ਵਿਸ਼ਾਲ ਪਾਰਕ ਦਾ ਰੂਪ ਧਾਰ ਲੈਂਦਾ ਹੈ। ਪਾਪਾ ਕਹਿੰਦੇ ਹਨ ਜੇ ਆਪੋ ਆਪਣੇ ਬਗੀਚੇ ਦੁਆਲੇ ਵਾੜ ਕਰਨ ਦਾ ਰਿਵਾਜ ਹਟਾ ਦਿੱਤਾ ਜਾਵੇ, ਤਾਂ ਪਬਲਿਕ ਪਾਰਕਾਂ ਦੀ ਰੌਣਕ ਬਹੁਤ ਹੀ ਘੱਟ ਹੋ ਜਾਵੇਗੀ।
ਛਾਹ ਵੇਲੇ ਦੀ ਤਿਆਰੀ ਕਰ ਲੈਣ ਪਿੱਛੇ ਅਸਾਂ ਦੇਹਾਂ ਨੇ ਮਿਲ ਕੇ ਬਗੀਚੇ ਵਿੱਚ
ਕੁਰਸੀਆ ਸਜਾ ਦਿੱਤੀਆਂ, ਦੇ ਤਿੰਨ ਨਿੱਕੇ ਮੇਜ਼ ਵੀ ਰੱਖ ਦਿੱਤੇ। ਮਾਮਾ (ਸਾਡੇ ਮਾਤਾ ਜੀ) ਨੂੰ ਪੂਰਾ ਭਰੋਸਾ ਹੋ ਗਿਆ ਹੈ ਕਿ ਮੈਂ ਘਰ ਦਾ ਹਰ ਕੰਮ ਉਨ੍ਹਾਂ ਦੀ ਮਰਜ਼ੀ ਮੁਤਾਬਕ ਕਰ ਸਕਦੀ ਹਾਂ। ਇਸ ਲਈ ਉਹ ਉਚੇਚੇ ਉੱਠ ਕੇ ਮੇਰੀ ਸਹਾਇਤਾ ਲਈ ਨਾ ਆਏ ਅਤੇ ਪਾਪਾ ਵੀ ਕੋਈ ਪੁਸਤਕ ਲਈ ਡ੍ਰਾਇੰਗ ਰੂਮ ਵਿੱਚ ਬੈਠੇ ਰਹੇ। ਜਦੋਂ ਮੈਂ ਅਤੇ ਤੇਰੇ ਜੀਜਾ ਜੀ ਕਿਚਨ ਅਤੇ ਬਗੀਚੇ ਵਿੱਚ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਸਾਂ, ਉਦੋਂ ਬਾਰ ਬਾਰ ਮੈਨੂੰ ਇਹ ਖ਼ਿਆਲ ਆਉਂਦਾ ਰਿਹਾ ਕਿ (ਸੰਤੁਸ਼ਟ ਘਰੇਲੂ ਜੀਵਨ ਕਿਸੇ ਵੀ ਕਾਲਪਨਿਕ ਰੁਮਾਂਸ ਨਾਲੋਂ ਵੱਧ ਵਿਸਮਾਦੀ ਹੋ ਸਕਦਾ ਹੈ ਅਤੇ ਮਰਿਆਦਾ ਕਿਸੇ ਵੀ ਚੰਚਲਤਾ ਨਾਲੋਂ ਵੱਧ ਸੁੰਦਰ)।
ਬਾਹਰਲਾ ਕੰਮ ਮੁਕਾ ਕੇ ਅਸੀਂ ਦੋਵੇਂ ਅੰਦਰ ਆਏ ਤਾਂ ਕੀ ਵੇਖਿਆ ਕਿ ਪਾਪਾ ਦੇ ਮਿੱਤ੍ਰ ਉਨ੍ਹਾਂ ਕੋਲ ਆ ਕੇ ਬੈਠੇ ਹੋਏ ਸਨ। ਉਨ੍ਹਾਂ ਨਾਲ ਹੋਲੇ, ਹਊ ਆਰ ਯੂ' ਅਜੇ ਖਤਮ ਨਹੀਂ ਸੀ ਹੋਈ ਕਿ ਚਾਚਾ ਜੀ ਦਰਵਾਜ਼ਾ ਖੋਲ੍ਹ ਕੇ ਅੰਦਰ ਆਏ ਅਤੇ ਆਉਂਦਿਆਂ ਹੀ ਆਖਿਆ, "ਕਮਾਲ ਹੋ। ਤੁਸੀਂ ਸਾਡੇ ਨਾਲ ਵੀ ਕਾਹਲੋ ਹ।" ਪਾਪਾ ਦੇ ਮਿੱਤ੍ਰ ਨੇ ਉੱਤਰ ਦਿੱਤਾ, "ਪਿਕਨਿਕ ਉੱਤੇ ਸੁਨੇਹਾ ਦੇ ਪਕਾਏ ਭੋਜਨ ਦਾ ਆਨੰਦ ਕੁਝ ਅਜੇਹਾ ਸੀ ਕਿ ਅੱਜ ਘਰ ਚਾਹ ਪੀ ਕੇ ਆਉਣ ਦੀ ਗਲਤੀ ਕਰਨ ਨੂੰ ਮੈਂ ਤਿਆਰ ਨਹੀਂ ਸਾਂ।"
"ਅਸਾਂ ਇਹ ਗਲਤੀ ਕਦੇ ਕੀਤੀ ਹੀ ਨਹੀਂ।"
ਚਾਚਾ ਜੀ ਦਾ ਉੱਤਰ ਸੁਣ ਕੇ ਪਾਪਾ ਦੇ ਮਿੱਤ੍ਰ ਨੇ ਇੱਕ ਖੜਕਵਾਂ ਹਾਸਾ ਹੱਸਦਿਆਂ ਆਖਿਆ, "ਅੱਗੇ ਤੋਂ ਅਸੀਂ ਵੀ ਖ਼ਬਰਦਾਰ ਰਹਾਂਗੇ।"
ਚਾਹ ਪੀਂਦਿਆਂ ਚਾਚਾ ਜੀ ਨੇ ਪੁੱਛਿਆ, "ਅੱਜ ਦੀ ਹਾਜ਼ਰੀ ਕੁਝ ਘੱਟ ਮਾਲੂਮ ਹੁੰਦੀ ਹੇ। ਕੋਈ ਖਾਸ ਗੱਲ ਹੈ ?"
"ਹਾਂ, ਖ਼ਾਸ ਗੱਲ ਹੈ। ਇਹ ਐਤਵਾਰ ਪੰਦਰਾਂ ਅਗਸਤ ਦੇ ਨੇੜੇ ਹੈ। ਕੱਲ ਵੀ ਅਜਾਦੀ ਦੇ ਜਸ਼ਨ ਮਨਾਏ ਗਏ ਸਨ ਅਤੇ ਅੱਜ ਵੀ ਕਈ ਥਾਈਂ ਮਨਾਏ ਜਾ ਰਹੇ ਹਨ। ਸਾਡੀ ਮੀਟਿੰਗ ਦੀ ਹਾਜ਼ਰੀ ਉੱਤੇ ਅਸਰ ਪੈਣਾ ਜ਼ਰੂਰੀ ਹੈ। ਲੰਡਨ ਵਿੱਚ ਵੱਸਦੇ ਪੜ੍ਹੇ-ਲਿਖੇ ਭਾਰਤੀ ਲੋਕ ਅਤੇ ਵਿਦਿਆਰਥੀ ਕਈ ਮੀਟਿੰਗਾਂ ਅਤੇ ਜਲਸਿਆਂ ਦਾ ਪ੍ਰਬੰਧ ਕਰ ਕੇ ਆਪਣੀ ਹੁੱਬ-ਉਲ-ਵਤਨੀ ਜਾਂ ਦੋਸ਼-ਭਗਤੀ ਦਾ ਪ੍ਰਗਟਾਵਾ ਕਰਦੇ ਹਨ।"
"ਪਾਪਾ, ਤੁਸੀਂ ਵੀ ਕਦੀ ਅਜੇਹੀ ਕਿਸੇ ਮੀਟਿੰਗ ਵਿੱਚ ਗਏ ਹੋ ?"
"ਹਾਂ, ਜਾਂਦਾ ਰਿਹਾ ਹਾਂ। ਗੁਰਪੁਰਬਾਂ ਵਿੱਚ ਵੀ ਹਿੱਸਾ ਲੈਂਦਾ ਰਿਹਾ ਹਾਂ। ਪਹਿਲਾਂ ਪਹਿਲ ਜਦੋਂ ਏਥੇ ਆਇਆ ਸਾਂ ਉਦੋਂ ਮੇਰੀ ਸੋਚ ਅੱਜ ਵਰਗੀ ਨਹੀਂ ਸੀ। ਦੇਸ਼-ਸੁਤੰਤ੍ਰਤਾ, ਸੰਸਕ੍ਰਿਤੀ, ਧਰਮ, ਫਿਲਾਸਫੀ ਅਤੇ ਕਲਾ ਆਦਿਕ ਸਬੰਧੀ ਮੇਰੇ ਵਿਚਾਰ ਅੱਜ ਵਰਗੇ ਨਹੀਂ ਸਨ। ਏਥੇ ਆਉਣ ਤੋਂ ਚਾਰ-ਪੰਜ ਸਾਲ ਬਾਅਦ ਮੇਰੇ ਵਿਚਾਰਾਂ ਵਿੱਚ ਪਰੀਵਰਤਨ ਆਉਣਾ ਆਰੰਭ ਹੋ ਗਿਆ ਸੀ।"
"ਵੀਰ ਜੀ, ਗੱਲ ਤਾਂ ਇਹ ਵੀ ਬਹੁਤ ਸੁਆਦਲੀ ਹੈ; ਪਰ, ਮੈਂ ਅੱਜ ਪਲੇਟ ਦੀ ਗੱਲ ਕਰਨ ਲਈ ਉਤਾਵਲਾ ਹਾਂ। ਇਉਂ ਲੱਗਦਾ ਹੈ ਜਿਵੇਂ ਬਹੁਤ ਚਿਰ ਪਿੱਛੋਂ ਇਕੱਠੇ ਹੋਏ ਹਾਂ। ਇਸ ਵਿਚਕਾਰ ਮੈਂ ਪਲੇਟੋ ਦੀ ਰੀਪਬਲਿਕ ਪੜ੍ਹ ਲਈ ਹੈ। ਜੇ ਕੁਝ ਹੋਰ ਸੱਜਣਾਂ ਦੇ ਆਉਣ ਦੀ ਆਸ ਹੈ ਤਾਂ ਉਡੀਕ ਲੈਂਦੇ ਹਾਂ, ਜੇ ਨਹੀਂ ਤਾਂ.. "
"ਹੋਰ ਕਿਸੇ ਨੇ ਨਹੀਂ ਆਉਣਾ। ਸਾਤਿਆ ਨੇ ਟੈਲੀਫੂਨਾਂ ਰਾਹੀਂ, ਨਾ ਆਉਣ ਜਾਂ ਨਾ ਆ ਸਕਣ ਦੀ ਮਜਬੂਰੀ ਦੱਸ ਕੇ ਖਿਮਾਂ ਮੰਗ ਲਈ ਹੈ। ਤੁਸਾਂ ਗੋਪਬਲਿਕ ਤਾਜ਼ੀ ਤਾਜ਼ੀ ਪੜ੍ਹੀ ਹੈ, ਇਸ ਲਈ ਤੁਸੀਂ ਹੀ ਪਹਿਲ ਕਰੋ।"
"ਵੀਰ ਜੀ, ਪਲੇਟ ਨੇ ਆਪਣੇ ਵਾਰਡਲਾਪਾਂ ਵਿੱਚ ਪਿਆਰ, ਸੰਜਮ, ਵਿਲਾਸਫੀ ਅਤੇ ਹਰ ਕਈ ਵਿਸ਼ਿਆਂ ਦਾ ਵਿਸਥਾਰ ਕੀਤਾ ਹੈ, ਰੀਪਬਲਿਕ ਉਸ ਦੀ ਅਜੇਹੀ ਰਚਨਾ ਹੈ ਜਿਸ ਵਿੱਚ ਉਸ ਨੇ ਆਪਣੇ ਵਿਚਾਰਾਂ ਨੂੰ ਜੀਵਨ ਉੱਤੇ ਲਾਗੂ ਕਰਨ ਦਾ ਯਤਨ ਕਰਦਿਆਂ ਹੋਇਆਂ ਇਸ ਨੂੰ ਇੱਕ ਨਿਸਚਿਤ ਸੇਧ ਅਤੇ ਸਰੂਪ ਦੇਣ ਦੀ ਵਿਉਂਤਬੰਦੀ ਕੀਤੀ ਹੈ।"
"ਪਲੇਟ ਦੀ ਇਸ ਪੁਸਤਕ ਨੂੰ ਸੰਸਾਰ ਦਾ ਪਹਿਲਾ ਯੂਟੋਪੀਆ ਜਾਂ 'ਆਦਰਸ਼ ਰਾਜ' ਆਖਿਆ ਜਾਂਦਾ ਹੈ।"
"ਇਸ ਨੂੰ ਯੂਟੋਪੀਆ ਜਾ ਆਦਰਸ਼ ਰਾਜ ਆਖਣਾ ਠੀਕ ਨਹੀਂ। ਮੇਰੇ ਖ਼ਿਆਲ ਵਿੱਚ ਉਸ ਨੇ ਇਸ ਪੁਸਤਕ ਵਿੱਚ ਬਹੁਤ ਹੀ ਵਿਹਾਰਕ, ਅਮਲੀ ਜਾਂ ਵਰਤੋਂ ਯੋਗ ਗੱਲ ਕੀਤੀ ਹੈ ।"
"ਮੈਨੂੰ ਇਸ ਪੁਸਤਕ ਨੂੰ ਪੜ੍ਹਿਆਂ ਚਿਰ ਹੋ ਗਿਆ ਹੈ। ਜਿੱਥੋਂ ਤਕ ਮੈਨੂੰ ਯਾਦ ਹੈ ਫਿਲਾਸਫਰ ਕਿੰਗ ਜਾ 'ਰਿਸ਼ੀ ਰਾਜਾ' ਦੀ ਗੱਲ ਨੂੰ ਇੱਕ ਪਾਸੇ ਕਰ ਦਿੱਤਿਆਂ ਬਾਕੀ ਸਾਰੀ ਗੱਲ ਪ੍ਰੈਕਟੀਕਲ ਹੈ।"
"ਚਾਚਾ ਜੀ, ਪੜ੍ਹਿਆਂ ਚਿਰ ਤੁਹਾਨੂੰ ਵੀ ਹੋ ਗਿਆ ਹੈ ਅਤੇ ਮੈਨੂੰ ਵੀ। ਸ਼ਾਇਦ ਪਾਪਾ ਨੇ ਵੀ ਇਹ ਪੁਸਤਕ ਹੁਣੇ ਹੁਣੇ ਨਹੀਂ ਪੜ੍ਹੀ। ਅੰਕਲ ਜੀ ਨੇ ਹੁਣੇ ਪੜ੍ਹੀ ਹੈ। ਚੰਗਾ ਹੋਵੇ ਜੇ ਇਹ ਸੰਖੇਪ ਵਿੱਚ ਦੱਸ ਦੇਣ ਕਿ ਪੁਸਤਕ ਦਾ ਵਿਸ਼ਾ-ਵਸਤੂ ਕੀ ਹੈ।"
"ਸਰ ਮੁੰਡਾਤੇ ਹੀ ਓਲੇ ਪੜੇ। ਖੈਰ, ਮੈਂ ਯਤਨ ਕਰਦਾ ਹਾਂ। ਪਲੇਟ ਨੇ ਇਸ ਪੁਸਤਕ ਵਿੱਚ ਗੱਲ ਇਸ ਤਰ੍ਹਾਂ ਸ਼ੁਰੂ ਕੀਤੀ ਹੈ ਕਿ ਜਸਟਿਸ ਜਾਂ ਯੋਗ ਵਤੀਰਾ ਜਾਂ ਸਦਾਚਾਰ ਜਾਂ ਸਦਵਿਵਹਾਰ ਮਨੁੱਖੀ ਆਚਰਣ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਜੇ ਹਰ ਵਿਅਕਤੀ ਹਰ ਸਮੇਂ ਜਾਇਜ਼ ਵਤੀਰਾ ਕਰੋ ਤਾਂ ਮਨੁੱਖੀ ਸਮਾਜਾਂ ਵਿੱਚ ਕੋਈ ਕਲੇਸ਼ ਪੈਦਾ ਨਹੀਂ ਹੋ ਸਕਦਾ। ਇਹ ਸਦਾਚਾਰ ਕੀ ਹੈ ਜਾਂ ਕਿਸ ਪ੍ਰਕਾਰ ਦੇ ਮਨੁੱਖ ਨੂੰ ਸਦਾਚਾਰੀ ਜਾਂ 'ਜਸਟ ਮੈਨ' ਆਖਿਆ ਜਾਣਾ ਚਾਹੀਦਾ ਹੈ, ਇਹ ਦੱਸਣਾ ਔਖਾ ਹੈ। ਇਹ ਔਖਾ ਕੰਮ ਸੋਖਾ ਹੋ ਸਕਦਾ ਹੈ ਜੋ ਪਹਿਲਾਂ ਇਹ ਪਤਾ ਲਾ ਲਈਏ ਕਿ ਸਦਾਚਾਰੀ ਰਾਜ ਜਾਂ ਨਿਆਏਸ਼ੀਲ ਪ੍ਰਬੰਧ ਜਾਂ ਜਸਟ ਸਟੇਟ ਕਿਸ ਨੂੰ ਆਖਿਆ ਜਾਣਾ ਚਾਹੀਦਾ ਹੈ। ਨਿਆਂਕਾਰੀ ਰਾਜ ਅਤੇ ਸਦਾਚਾਰੀ ਮਨੁੱਖ ਇੱਕੋ ਜਿਹੇ ਹਨ; ਪਰੰਤੂ ਰਾਜ ਇੱਕ ਵਿਸ਼ਾਲ ਵਸਤੂ ਦਾ ਨਾਂ ਹੈ ਅਤੇ ਵੱਡੀਆਂ ਵਸਤਾਂ ਦਾ ਗਿਆਨ ਛੋਟੀਆਂ ਦੀ ਜਾਣਕਾਰੀ ਨਾਲੋਂ ਸੌਖਾ ਹੈ। ਇਸ ਲਈ ਇਹ ਪਤਾ ਕਰੀਏ ਕਿ ਆਦਰਸ਼ ਰਾਜ ਜਾਂ ਨਿਆਏਸ਼ੀਲ ਰਾਜ ਕੀ ਹੁੰਦਾ ਹੈ।"
"ਉਂਜ ਤਾਂ ਪਲੇਟੋ ਦੀ ਇਸ ਭੂਮਿਕਾ ਉੱਤੇ ਹੀ ਕਿੰਤੂ ਕੀਤਾ ਜਾਣਾ ਚਾਹੀਦਾ ਹੈ। ਪਰ ਤੁਸੀਂ ਪਹਿਲਾਂ ਆਪਣੀ ਗੱਲ ਮੁਕਾ ਲਵੋ।"
"ਗੱਲ ਕਿੰਤੂਆਂ ਜਾਂ ਪਰੰਤੂਆਂ ਦੀ ਨਹੀਂ, ਵੀਰ ਜੀ, ਗੱਲ ਸੋਚ ਦੀ, ਮੌਲਿਕਤਾ ਦੀ चे।"
ਪਾਪਾ ਨੇ ਮੁਸਕਰਾ ਕੇ ਆਖਿਆ, "ਚਲਾਉ ਅੱਗੇ ਉਸ ਦੇ ਮੌਲਿਕ ਸੰਸਾਰ ਦੀ ਗੱਲ।"
"ਆਪਣੇ ਖ਼ਿਆਲਾ ਦੇ ਰਾਜ ਦੀ ਗੱਲ ਨੂੰ ਪਲੇਟ ਨੇ ਦਸਾਂ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੇ ਪੰਜ ਹਿੱਸਿਆਂ ਜਾ ਕਾਂਡਾਂ ਵਿੱਚ ਇੱਕ ਰੀਪਬਲਿਕ ਜਾਂ ਇੱਕ ਰਾਜ-ਪ੍ਰਬੰਧ ਦੀ ਉਸਾਰੀ ਕੀਤੀ ਗਈ ਹੈ। ਪੁਸਤਕ ਦੇ ਅਗਲੇ ਦੇ ਭਾਗ ਇਸ ਗੱਲ ਦਾ ਵਿਸਥਾਰ ਕਰਦੇ ਹਨ ਕਿ ਫਿਲਾਸਫਰ ਕੀ ਹੁੰਦਾ ਹੈ ਅਤੇ ਅੰਤਲੇ ਤਿੰਨ ਕਾਂਡਾਂ ਵਿੱਚ ਵੱਖ ਵੱਖ ਪ੍ਰਕਾਰ ਦੇ ਰਾਜ-ਪ੍ਰਬੰਧਾਂ ਦੀ ਵਿਆਖਿਆ ਅਤੇ ਆਲੋਚਨਾ ਕੀਤੀ ਗਈ ਹੈ। ਪਲੇਟੋ ਦਾ ਖ਼ਿਆਲ ਸੀ ਕਿ ਇੱਕ ਆਦਰਸ਼ ਰਾਜ ਵਿੱਚ ਵੱਸਣ ਵਾਲੇ ਲੋਕਾਂ ਨੂੰ ਤਿੰਨ ਹਿੱਸਿਆਂ ਜਾਂ ਜਮਾਤਾਂ ਵਿੱਚ
ਵੰਡਿਆ ਜਾਣਾ ਚਾਹੀਦਾ ਹੈ। ਇਹ ਤਿੰਨ ਸ਼੍ਰੇਣੀਆਂ ਸਨ-1. ਜਨ-ਸਾਧਾਰਨ, 2. ਸਿਪਾਹੀ, ਅਤੇ 3. ਸਰਪ੍ਰਸਤ। ਆਰੰਭ ਵਿੱਚ ਸਰਪ੍ਰਸਤਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਪਰ ਇਸ ਤੋਂ ਪਿੱਛੋਂ ਇਹ ਪਦਵੀ ਵਿਰਾਸਤ ਦਾ ਰੂਪ ਧਾਰਨ ਕਰ ਜਾਵੇਗੀ ਤਾਂ ਵੀ ਦੂਜੀਆਂ ਸ਼੍ਰੇਣੀਆਂ ਵਿੱਚੋਂ ਵਧੇਰੇ ਯੋਗ ਵਿਅਕਤੀ ਇਸ ਸ਼੍ਰੇਣੀ ਵਿੱਚ ਆ ਸਕਦੇ ਹਨ ਅਤੇ ਇਸ ਵਿਚਲੋ ਅਯੋਗ ਹੇਠਲੀਆਂ ਸ਼੍ਰੇਣੀਆਂ ਵਿੱਚ ਘੱਲੇ ਜਾ ਸਕਦੇ ਹਨ।
"ਦੇਸ਼ ਦੇ ਰਾਜ-ਪ੍ਰਬੰਧ ਨੂੰ ਦੇਸ਼ ਦੇ ਵਿਧਾਨ ਅਨੁਸਾਰ ਚਲਾਉਣਾ ਸਰਪ੍ਰਸਤਾਂ ਦਾ ਧਰਮ ਹੈ। ਵਿਧਾਨ ਦੀ ਘਾੜਤ ਘੜਨ ਵਾਲੇ ਦੀ ਇੱਛਾ ਅਤੇ ਉਸ ਦੇ ਆਦਰਸ਼ ਨੂੰ ਭਲੀ ਭਾਂਤ ਜਾਣਨਾ ਸਰਪ੍ਰਸਤਾਂ ਲਈ ਜਰੂਰੀ ਹੈ। ਇਸ ਲਈ ਉਨ੍ਹਾਂ ਨੂੰ ਅਜੇਹੀ ਵਿੱਦਿਆ ਦਿੱਤੀ ਜਾਣੀ ਜ਼ਰੂਰੀ ਹੈ ਜਿਹੜੀ ਉਨ੍ਹਾਂ ਨੂੰ ਇਸ ਯੋਗ ਬਣਾਵੇ। ਉਸ ਨੇ ਵਿੱਦਿਆ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ—ਇੱਕ ਹੈ ਸੰਗੀਤ ਅਤੇ ਦੂਜਾ ਜਿਮਨਾਸਟਿਕ। ਸੰਗੀਤ ਤੋਂ ਉਸ ਦਾ ਭਾਵ ਨਿਰਾ ਪੂਰਾ ਗਾਉਣਾ ਵਜਾਉਣਾ ਨਹੀਂ ਸੀ ਅਤੇ ਨਾ ਹੀ ਜਿਮਨਾਸਟਿਕ ਦਾ ਮਤਲਬ ਨਿਰੀ ਕਸਰਤ ਸੀ। ਸੰਗੀਤ ਦਾ ਭਾਵ ਸੀ ਸਮੁੱਚੀ ਸੰਸਕ੍ਰਿਤੀ ਅਤੇ ਜਿਮਨਾਸਟਿਕ ਦਾ ਭਾਵ ਸੀ ਕਸਰਤ, ਖੁਰਾਕ, ਦਵਾਦਾਰੂ, ਵਸਤਰ ਆਦਿਕ ਜਿਸ ਨਾਲ ਇੱਕ ਸੁ-ਸੰਸਕ੍ਰਿਤ ਮਨ ਨੂੰ ਨਿਵਾਸ ਲਈ ਇੱਕ ਸੁਅਸਥ ਸਰੀਰ ਦਿੱਤਾ ਜਾ ਸਕੇ। ਪਲੇਟੋ ਦੇਸ਼ ਦੇ ਸਰਪ੍ਰਸਤਾਂ ਵਿੱਚ ਸੰਜੀਦਗੀ (ਗੰਭੀਰਤਾ) ਸੁਚੱਜਤਾ (ਸਿਸ਼ਟਾਚਾਰ) ਅਤੇ ਸਾਹਸ (ਦਲੋਰੀ) ਦੇ ਤਿੰਨ ਗੁਣ ਪੈਦਾ ਕਰਨਾ ਚਾਹੁੰਦਾ ਸੀ। ਉਸ ਦਾ ਖ਼ਿਆਲ ਸੀ ਕਿ ਸਾਰੀਆਂ ਸ਼੍ਰੇਣੀਆਂ ਦੇ ਮੁੰਡਿਆਂ ਕੁੜੀਆਂ ਦੀ ਸਿੱਖਿਆ ਸਾਂਝੀ ਹੋਣੀ ਚਾਹੀਦੀ ਹੈ ਅਤੇ ਜਿਸ ਵਿਅਕਤੀ ਵਿੱਚ ਇਹ ਤਿੰਨ ਗੁਣ ਅਧਿਕ ਮਾਤ੍ਰਾ ਵਿੱਚ ਹੋਣ ਉਸ ਨੂੰ ਸਰਪ੍ਰਸਤਾਂ ਵਿੱਚ, ਜਿਸ ਵਿੱਚ ਘੱਟ ਹੋਣ ਉਸ ਨੂੰ ਸਿਪਾਹੀਆਂ ਵਿੱਚ ਅਤੇ ਜਿਸ ਵਿੱਚ ਨਾਂਹ ਹੋਣ ਦੇ ਬਰਾਬਰ ਹੋਣ ਉਸ ਨੂੰ ਜਨ-ਸਾਧਾਰਨ ਵਿੱਚ ਸ਼ਾਮਲ ਕਰ ਦਿੱਤਾ ਜਾਵੇ।
"ਸ਼ਾਇਦ ਸਿਪਾਹੀਆਂ ਨੂੰ ਵੀ, ਪਰ ਸਰਪ੍ਰਸਤਾਂ ਨੂੰ ਵਿਸ਼ੇਸ਼ ਰੂਪ ਵਿੱਚ ਸਾਦਾ ਜੀਵਨ ਜੀਉਣਾ ਚਾਹੀਦਾ ਹੈ। ਉਹ ਕੁਝ ਕੁ ਲੋੜੀਂਦੀਆਂ ਚੀਜ਼ਾਂ ਤੋਂ ਇਲਾਵਾ ਕਿਸੇ ਚੀਜ਼ ਦੀ ਮਾਲਕੀ ਦਾ ਦਾਅਵਾ ਨਹੀਂ ਸਨ ਕਰ ਸਕਦੇ। ਸੋਨੇ ਅਤੇ ਚਾਂਦੀ ਦੀ ਮਾਲਕੀ ਉੱਕੀ ਵਿਵਰਜਿਤ ਸੀ। ਸਾਂਝੇ ਲੰਗਰਾਂ ਵਿੱਚ ਖਾਣਾ ਅਤੇ ਨਿੱਕੇ ਨਿੱਕੇ ਘਰਾਂ ਵਿੱਚ ਰਹਿਣਾ ਜ਼ਰੂਰੀ ਸੀ। ਸਰਪ੍ਰਸਤਾਂ ਦੀ ਲੱਗ ਪੱਗ ਹਰ ਚੀਜ਼ ਸਾਂਝੀ ਸੀ ਇੱਥੋਂ ਤਕ ਕਿ ਬੀਵੀਆਂ ਵੀ ਸਾਂਝੀਆਂ ਸਨ। ਬੱਚੇ ਪੈਦਾ ਕਰਨ ਦੀ ਆਗਿਆ ਪੰਝੀ ਸਾਲ ਤੋਂ ਪਚਵੰਜਾ ਸਾਲ ਦੇ ਮਰਦਾਂ ਅਤੇ ਵੀਹ ਸਾਲ ਤੋਂ ਚਾਲੀ ਸਾਲ ਦੀਆਂ ਇਸਤ੍ਰੀਆਂ ਨੂੰ ਹੀ ਸੀ। ਸੰਜੋਗ ਦੀ ਖੁੱਲ੍ਹ ਇਸ ਉਮਰ ਤੋਂ ਵਡੇਰੀ ਉਮਰ ਦੇ ਇਸਤ੍ਰੀ ਪੁਰਸ਼ਾਂ ਨੂੰ ਵੀ ਸੀ: ਪਰ, ਉਹ ਬੱਚੇ ਨਹੀਂ ਸਨ ਪੈਦਾ ਕਰ ਸਕਦੇ।
"ਪਲੇਟ ਦਾ ਖ਼ਿਆਲ ਸੀ ਕਿ ਸਾਰੇ ਬੱਚੇ ਮਾਪਿਆਂ ਕੋਲੋਂ ਜਨਮ ਉੱਤੇ ਹੀ ਲੈ ਲਏ ਜਾਣੇ ਚਾਹੀਦੇ ਹਨ ਅਤੇ ਦੇਸ਼ ਦੇ ਸਾਂਝੇ ਬੱਚੇ ਜਾਣ ਕੇ ਪਾਲੇ ਜਾਣੇ ਚਾਹੀਦੇ ਹਨ। ਕਿਸੇ ਨੂੰ ਆਪਣੇ ਬੱਚੇ ਦਾ ਪਤਾ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਬੱਚੇ ਨੂੰ ਆਪਣੇ ਮਾਤਾ-ਪਿਤਾ ਦੀ ਪਛਾਣ ਨਹੀਂ ਹੋਣੀ ਚਾਹੀਦੀ। ਸਾਰੇ ਮਾਪੇ ਸਾਰੇ ਬੱਚਿਆਂ ਨੂੰ ਪੁੱਤਰ-ਧੀਆਂ ਕਹਿ ਕੇ ਬੁਲਾਉਣ ਅਤੇ ਸਾਰੇ ਬੱਚੇ ਮਾਪਿਆਂ ਦੀ ਉਮਰ ਦੇ ਸਭ ਸ਼ਹਿਰੀਆਂ ਨੂੰ ਮਾਤਾ ਅਤੇ ਪਿਤਾ ਕਹਿ ਕੇ ਸੱਦਣ: ਤਾਂ ਜੂ ਮਨੁੱਖੀ ਮਨ ਨੂੰ ਮੋਹ, ਮਮਤਾ ਤੋਂ ਮੁਕਤ ਕੀਤਾ ਜਾ ਸਕੇ ਅਤੇ ਇਸ ਵਿੱਚ ਛਟਿਆਂ ਪ੍ਰਤਿ ਪਿਆਰ ਅਤੇ ਵੱਡਿਆਂ ਪ੍ਰਤਿ ਸਤਿਕਾਰ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਇਹ ਭਾਵਨਾ ਅਖੌਤੀ ਰਿਸ਼ਤਿਆਂ ਉੱਤੇ ਆਧਾਰਤ ਨਾ ਹੋਣ ਕਰਕੇ ਇੱਕ ਲੋੜ
ਜਾਂ ਮਜਬੂਰੀ ਨਹੀਂ ਹੋਵੇਗੀ ਸਗੋਂ ਸੱਚੀ-ਸੁੱਚੀ ਨਿਸ਼ਕਾਮ ਭਾਵਨਾ ਹੋਵੇਗੀ।"
"ਬਸ, ਮੁੱਕ ਗਈ ਤੁਹਾਡੀ ਗੱਲ ?
"ਵੀਰ ਜੀ, ਸਾਰੀ ਰੀਪਬਲਿਕ ਦਾ ਦੁਹਰਾਇਆ ਜਾਣਾ ਸੰਭਵ ਨਹੀਂ। ਮੈਨੂੰ ਪਲੇਟ ਦੀਆਂ ਇਹ ਸਭ ਗੱਲਾਂ ਕਲਿਆਣਕਾਰੀ ਅਤੇ ਮੌਲਿਕ ਲੱਗੀਆਂ ਹਨ। ਥੀਵੀਆਂ ਦੀ ਸਾਂਝੀਵਾਲਤਾ ਜ਼ਰਾ ਔਖੀ ਗੱਲ ਹੋ; ਪਰ, ਅਸੰਭਵ ਇਹ ਵੀ ਨਹੀਂ। ਮਨੁੱਖੀ ਮਨ ਦੀ ਸੰਕੀਰਣਤਾ ਅਤੇ ਭਾਵੁਕਤਾ ਕਾਰਨ ਇਹ ਸਭ ਕੁਝ ਕਿਰਿਆ ਵਿੱਚ ਉਲਥਾਇਆ ਨਹੀਂ ਜਾ ਸਕਿਆ, ਏਹੋ ਮਨੁੱਖੀ ਸਮਾਜਾਂ ਦਾ ਦੁਖਾਂਤ ਹੈ।"
"ਮੈਨੂੰ ਲੱਗਦਾ ਹੈ ਕਿ ਮਨੁੱਖੀ ਮਨ ਨੇ ਏਸ ਹੱਦ ਤਕ 'ਵਿਸ਼ਾਲ' ਅਤੇ 'ਭਾਵ-ਜੂਨ' ਨਹੀਂ ਹੋਣਾ ਕਿ ਪਲੇਟ ਦੀਆਂ ਇਹ ਸਿਫ਼ਾਰਸ਼ਾਂ ਜੀਵਨ ਦੇ ਅਮਲ ਵਿੱਚ ਉਲਥਾਈਆਂ ਜਾ ਸਕਣ। ਪਲੇਟ ਨੇ ਵਿਕਾਸ ਦੀ ਰਮਜ਼ ਨੂੰ ਸਮਝਿਆ ਨਹੀਂ ਸੀ ਅਤੇ ਵਿਕਾਸ ਨੇ ਪਲੇਟ ਨੂੰ ਪੁੱਛ ਕੇ ਨਹੀਂ ਤੁਰਨਾ। ਤੁਹਾਨੂੰ ਜੋ ਯਾਦ ਰਿਹਾ ਹੇ, ਉਹ ਤੁਸਾ ਦੁਹਰਾ ਦਿੱਤਾ ਹੈ ਅਤੇ ਯਾਦ ਤੁਹਾਨੂੰ ਉਹ ਰਿਹਾ ਜੋ ਤੁਹਾਨੂੰ ਚੰਗਾ ਲੱਗਾ ਹੈ। ਮੈਂ ਤੁਹਾਡੀ ਯਾਦ ਸ਼ਕਤੀ ਨੂੰ ਵੀ ਕੋਸਣਾ ਨਹੀਂ ਚਾਹੁੰਦਾ ਅਤੇ ਤੁਹਾਡੀ ਸੁਹਿਰਦਰਾ ਉੱਤੇ ਵੀ ਸ਼ੱਕ ਨਹੀਂ ਕਰ ਸਕਦਾ।" "ਭਾ ਜੀ, ਜੇ ਕੁਝ ਇਨ੍ਹਾਂ ਨੇ ਕਿਹਾ ਹੈ ਉਸ ਵਿੱਚ ਵੀ ਮੌਲਿਕਤਾ ਨਾਂ ਦੀ ਕੋਈ ਚੀਜ਼ ਮੈਨੂੰ ਨਹੀਂ ਦਿਸੀ। ਸਪਾਰਟਾ ਦੇ ਵਿਧਾਨ ਵੱਲ ਬਾਤੀ ਮਾਰਿਆਂ ਪਤਾ ਲੱਗੇਗਾ ਕਿ ਪਲੇਟੋ ਸਾਹਿਬ ਉਸੇ ਵਿਧਾਨ ਨੂੰ ਆਪਣੇ ਸ਼ਬਦਾਂ ਵਿੱਚ ਲਿਖ ਰਹੇ ਹਨ। ਇਹ ਤਾਂ ਉਨ੍ਹਾਂ ਦੀ ਸ਼ੈਲੀ ਸ਼ਬਦਾਵਲੀ ਹੈ ਜੋ ਮੌਲਿਕਤਾ ਦਾ ਭੁਲੇਖਾ ਪਾ ਰਹੀ ਹੈ। ਰੀਪਬਲਿਕ ਦਾ ਸਾਰਾ ਭੇਤ ਸਪਾਰਟਾ ਦੇ ਵਿਧਾਨ ਵਿੱਚ ਵਿਦਮਾਨ ਹੈ। ਮੈਂ ਵੀ ਰੀਪਬਲਿਕ ਪੜ੍ਹ ਕੇ ਪਲੋਟ ਨੂੰ ਮੌਲਿਕ ਸੋਚ ਦਾ ਧਾਰਨੀ ਮੰਨਿਆ ਸੀ, ਪਰ ਜਦੋਂ ਦਾ ਸਪਾਰਟਾ ਬਾਰੇ ਜਾਣਿਆ ਹੈ, ਮੇਰਾ ਇਹ ਭਰਮ ਨਿਵਿਰਤ ਹੋ ਗਿਆ ਹੈ।"
"ਆਪਣੀ ਗੱਲ ਦੇ ਸਮਰਥਨ ਲਈ ਹੀਪਬਲਿਕ ਅਤੇ ਸਪਾਰਟਾ ਦੀਆਂ ਕੁਝ ਸਮਾਨਤਾਵਾਂ ਦਾ ਵਰਣਨ ਵੀ ਕਰੋ, ਤੁਹਾਡੇ ਕਹਿਣ ਨਾਲ ਹੀ ਤਾਂ ਕੋਈ ਗੱਲ ਸਿੱਧ ਨਹੀਂ ਸਮਝੀ ਜਾਣੀ।"
"ਤੁਸੀਂ ਕੁਝ ਜਿਆਦਾ ਹੀ ਕਾਹਲੇ ਪੈ ਗਏ ਹੋ। ਲਉ ਸੁਣੋ, ਦਾਰਸ਼ਨਿਕ ਦੁਨੀਆ ਦਾ ਪਿਤਾਮਾ ਮੰਨਿਆ ਜਾਣ ਵਾਲਾ ਇਹ ਪਲੇਟੋ ਨਿਰਾ ਸੇਵਿਸਟੀਕੇਟਿਡ ਸਪਾਰਟਨ (ਮਾਂਜਿਆ ਸਵਾਰਿਆ ਸਪਾਰਟਨ) ਹੈ। ਉਸ ਦੀ ਰੀਪਬਲਿਕ ਵੀ ਉਵੇਂ ਹੀ ਸੈਨਿਕ ਸੱਤਾ ਅਤੇ ਹੱਤਿਆ-ਯੋਗਤਾ ਦੇ ਸਹਾਰੇ ਖਲੋਤੀ ਹੋਈ ਹੈ ਜਿਵੇਂ ਸਪਾਰਟਾ ਖਲੋਤਾ ਸੀ । ਤੁਸਾਂ ਇਸ ਗੱਲ ਦਾ ਵਿਸਥਾਰ ਜਾਂ ਬਿਆਨ ਨਹੀਂ ਕੀਤਾ ਕਿ ਉਹ ਸੈਨਿਕਾਂ ਅਤੇ ਸੈਨਿਕ ਸੱਤਾ ਉੱਤੇ ਕਿਸ ਹੱਦ ਤਕ ਭਰੋਸਾ ਕਰਦਾ ਸੀ। ਇਹ ਗੱਲ ਸਾਨੂੰ ਚੰਗੀ ਲੱਗਦੀ ਹੈ ਕਿ ਉਹ ਸਰਪ੍ਰਸਤਾਂ ਜਾਂ ਸਿਆਸਤਦਾਨਾਂ ਨੂੰ ਗੰਭੀਰ, ਸਿਸ਼ਟਾਚਾਰੀ ਅਤੇ ਸਾਹਸੀ ਵੇਖਣਾ ਚਾਹੁੰਦਾ ਸੀ। ਪਰੰਤੂ, ਇਸ ਗੰਭੀਰਤਾ ਅਤੇ ਸੁਚੱਜਤਾ ਦੇ ਪਰਦੇ ਪਿੱਛੇ ਛੁਪੀ ਕੁਟਿਲਤਾ ਨੂੰ ਵੇਖਣ ਦਾ ਯਤਨ ਅਸੀਂ ਨਹੀਂ ਕੀਤਾ। ਮੈਨੂੰ ਇਸ ਬਾਰੇ ਧੁੰਦਲਾ ਜਿਹਾ ਪਤਾ ਹੈ। ਸ਼ਾਇਦ ਭਾ ਜੀ ਵਧੇਰੇ ਸਪਸ਼ਟਤਾ ਨਾਲ ਦੱਸ ਸਕਣ।"
ਤੇਰੇ ਜੀਜਾ ਜੀ ਰਸੋਈ ਵੱਲ ਗਏ ਅਤੇ ਇੱਕ ਵੱਡੀ ਸਾਰੀ ਚਾਹ-ਦਾਨੀ ਚੁੱਕ ਲਿਆਏ। ਉਨ੍ਹਾਂ ਨੇ ਖਿੜਕੀ ਵਿੱਚੋਂ ਮਾਮਾ ਦਾ ਇਸ਼ਾਰਾ ਵੇਖ ਲਿਆ ਸੀ । ਮੈਂ ਸਾਰਿਆਂ ਦੇ ਪਿਆਲਿਆਂ ਵਿੱਚ ਚਾਹ ਪਾ ਦਿੱਤੀ। ਖੰਡ ਪਾਉਣ ਲੱਗੀ ਤਾਂ ਮਾਮਾ ਨੇ ਰਸੋਈ ਵਿੱਚੋਂ ਹੀ ਆਖਿਆ, "ਮਿੱਠਾ ਮੈਂ ਪਹਿਲਾਂ ਹੀ ਪਾ ਦਿੱਤਾ ਹੈ। ਇਹ ਸਾਰੇ ਇੱਕ ਜਿਹਾ ਮਿੱਠਾ ਪੀਂਦੇ ਹਨ ਇਸ ਲਈ ।" ਪਾਪਾ ਦੇ ਵੀਰ ਜੀ ਨੇ ਆਖਿਆ, "ਸਾਡੇ ਭਰਜਾਈ ਜੀ ਅੰਤਰਯਾਮੀ ਹਨ।"
ਏਨੇ ਚਿਰ ਨੂੰ ਮਾਮਾ ਵੀ ਬਾਹਰ ਆ ਕੇ ਕੁਰਸੀ ਉੱਤੇ ਬੈਠ ਗਏ ਸਨ। ਪੁਸ਼ਪੇਂਦੁ ਤੂੰ ਏਥੇ ਹੁੰਦੀ ਤਾਂ ਵੇਖਦੀ ਕਿ ਮਾਮਾ ਦੇ ਲਾਗੇ ਆਉਂਦਿਆਂ ਹੀ ਚਾਚਾ ਜੀ ਅਤੇ ਅਕਲ ਜੀ ਕਿਵੇਂ ਅਦਬ ਨਾਲ ਉੱਠ ਕੇ ਖੜੇ ਹੋ ਗਏ। ਕੁਰਸੀ ਉੱਤੇ ਬੈਠਦਿਆਂ ਮਾਮਾ ਨੇ ਆਖਿਆ, "ਅੰਤਰਯਾਮੀ ਤਾਂ ਨਹੀਂ ਹਾਂ ਪਰ ਤੈਨੂੰ ਚਾਹ-ਦਾਨੀ ਦਾ ਢੱਕਣ ਚੁੱਕ ਕੇ ਇਸ ਵਿੱਚ ਬਾਤੀ ਮਾਰਦਿਆਂ ਮੈਂ ਵੇਖ ਲਿਆ ਸੀ। ਮੈਂ ਆਪ ਵੀ ਤਾਂ ਚਾਹ ਪੀਣੀ ਸੀ।" ਇੱਕ ਪਿਆਲੀ ਚਾਹ ਦੀ ਮੈਂ ਉਨ੍ਹਾਂ ਵੱਲ ਕਰ ਦਿੱਤੀ।
ਪਾਪਾ ਨੇ ਆਖਿਆ, "ਪਤਾ ਨਹੀਂ ਤੁਸਾਂ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ ਕਿ ਪਲੇਟੋ 'ਝੂਠ' ਨੂੰ ਹੁਕਮਰਾਨੀ ਦਾ ਸਭ ਤੋਂ ਵੱਡਾ ਹਥਿਆਰ ਮੰਨਦਾ ਸੀ। ਉਸ ਦਾ ਖ਼ਿਆਲ ਸੀ ਕਿ ਸਰਪ੍ਰਸਤਾਂ ਜਾਂ ਸਿਆਸਤਦਾਨਾਂ ਨੇ ਜਨ-ਸਾਧਾਰਨ ਨੂੰ ਧੋਖਾ ਦੇਣਾ ਹੁੰਦਾ ਹੈ, ਉਨ੍ਹਾਂ ਨਾਲ ਝੂਠ ਬੋਲਣਾ ਹੁੰਦਾ ਹੈ, ਇਸ ਲਈ ਇਸ ਦੀ ਪੂਰੀ ਮੁਹਾਰਤ ਹੋਣੀ ਚਾਹੀਦੀ ਹੈ। ਇਸ ਮੁਹਾਰਤ ਦੀ ਸਿੱਖਿਆ ਬਚਪਨ ਵਿੱਚ ਹੀ ਦਿੱਤੀ ਜਾਣੀ ਆਰੰਭ ਕੀਤੀ ਜਾਣੀ ਚਾਹੀਦੀ ਹੈ। 'ਚੋਰੀ' ਇਸ ਸਿੱਖਿਆ ਦਾ ਸਭ ਤੋਂ ਸ੍ਰੇਸ਼ਟ ਸਾਧਨ ਹੈ। ਇਸ ਲਈ ਹਰ ਵਿਦਿਆਰਥੀ ਲਈ ਚੋਰੀ ਕਰਨਾ ਜ਼ਰੂਰੀ ਹੈ। ਜੇ ਉਹ ਪਕੜਿਆ ਜਾਵੇ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇ। ਜਿਹੜਾ ਚੋਰੀ ਨਾ ਕਰੇ ਜਾਂ ਤਿੰਨ ਵੇਰ ਪਕੜਿਆ ਜਾਣ ਉੱਤੇ ਕਿਸੇ ਝੂਠ ਰਾਹੀਂ ਆਪਣਾ ਬਚਾਅ ਨਾ ਕਰ ਸਕੇ ਉਸਨੂੰ ਹੇਠਲੀ ਸ਼੍ਰੇਣੀ ਵਿੱਚ ਸੁੱਟ ਦਿੱਤਾ ਜਾਵੇ।"
ਮਾਮਾ ਵਿੱਚੋਂ ਹੀ ਬੋਲ ਪਏ, "ਤੁਸੀਂ ਇਸ ਕੂੜੇ ਨੂੰ ਕਿਉਂ ਫੋਲ ਰਹੇ ਹੋ ? ਰਹਿਣ ਦਿਉ ਢੱਕਿਆ। ਕੋਈ ਹੋਰ ਚੰਗੀ ਗੱਲ ਕਰੋ।"
ਪਾਪਾ ਨੇ ਉੱਤਰ ਦਿੱਤਾ, "ਮਨੁੱਖੀ ਵਿਚਾਰ ਦੇ ਵਿਹੜੇ ਵਿੱਚ ਇਸ ਕੁਰੂਪਤਾ ਨੂੰ ਬਹੁਤ ਸਤਿਕਾਯੋਗ ਥਾਂ ਪ੍ਰਾਪਤ ਹੈ। ਕਈ ਪ੍ਰਕਾਰ ਦੇ ਕੰਡਿਆਲੇ ਛਾਪੇ ਬਣ ਕੇ ਇਹ ਮਾਨਵ-ਬੋਧਿਕਤਾ ਦੇ ਵਸਤਰਾਂ ਨਾਲ ਉਲਝੀ ਹੋਈ ਹੈ। ਇਸ ਤੋਂ ਪਿੱਛਾ ਛੁਡਾਏ ਬਿਨਾਂ ਮਨੁੱਖੀ ਸੋਚ ਆਪਣੇ ਸਫ਼ਰ ਵਿੱਚ ਵਧੇਰੇ ਤੁਰ ਨਹੀਂ ਸਕਦੀ।"
"ਤੁਸੀਂ ਸੋਚ ਦੀ ਗੱਡੀ ਖਿੱਚੋ, ਮੈਂ ਦੁਪਹਿਰ ਦੀ ਰੋਟੀ ਦਾ ਆਹਰ ਕਰਨਾ ਹੈ।"
"ਮਾਮਾ, ਰੋਟੀ ਦੀ ਫ਼ਿਕਰ ਨਾ ਕਰੋ। ਕੱਲ ਜਦੋਂ ਤੁਸੀਂ ਬਾਜ਼ਾਰ ਗਏ ਹੋਏ ਸੀ, ਮੈਂ ਸਭ ਕੁਝ ਤਿਆਰ ਕਰ ਲਿਆ ਸੀ। ਕੁਝ ਚਾਵਨ ਉਬਾਲਣੇ ਹਨ ਅਤੇ ਫੁਲਕੇ ਪਕਾਉਦੇ ਹਨ। ਇਹ ਕੋਈ ਵੱਡਾ ਕੰਮ ਨਹੀਂ।"
"ਤਾਂ ਤੇ ਮੈਂ ਵੀ ਤੁਹਾਡੇ ਲਾਗੇ ਹੀ ਬੈਠ ਲੈਂਦੀ ਹਾਂ। ਪਰ ਅੱਜ ਦੀ ਧੁੱਪ ਕੁਝ ਵਧੇਰੇ ਤੇਜ਼ ਹੈ।" ਉਹ ਆਪਣੀ ਕੁਰਸੀ ਇੱਕ ਬਿਰਖ ਦੀ ਛਾਵੇਂ ਲੈ ਗਏ। ਮੈਂ ਅੰਕਲ ਜੀ ਨੂੰ ਸੰਬੋਧਨ ਕਰ ਕੇ ਆਖਿਆ, “ਅੰਕਲ ਜੀ, ਰੀਪਬਲਿਕ ਵਿੱਚ ਤੁਸਾਂ ਇਹ ਵੀ ਵੇਖਿਆ ਹੋਵੇਗਾ ਕਿ ਇਸ ਸੋਚ-ਸਮਰਾਟ ਨੇ ਇਹ ਸਲਾਹ ਵੀ ਦਿੱਤੀ ਹੈ ਕਿ ਸਰਪ੍ਰਸਤਾਂ ਨੂੰ ਇੱਕ ਸਰਕਾਰੀ ਝੂਠ ਦਾ ਸਹਾਰਾ ਲੈਣਾ ਚਾਹੀਦਾ ਹੈ। ਇਸ ਗੱਲ ਨੂੰ ਉਸ ਨੇ ਨਿਝੱਕ ਹੋ ਕੇ 'ਝੂਠ' ਦਾ ਨਾਂ ਦਿੱਤਾ ਹੈ। ਕਹਿੰਦਾ ਹੈ ਕਿ ਜਨ-ਸਾਧਾਰਨ ਵਿੱਚ ਇਹ 'ਝੂਠ' ਫੈਲਾਇਆ ਜਾਵੇ ਕਿ ਰੱਬ ਨੇ ਆਦਮੀਆਂ ਵਿੱਚ ਤਿੰਨ ਪ੍ਰਕਾਰ ਦੀ ਰੂਹ ਪਾਈ ਹੈ। ਸਰਪ੍ਰਸਤਾਂ ਵਿੱਚ ਸੋਨੇ ਦੀ, ਸਿਪਾਹੀਆਂ ਵਿੱਚ ਚਾਂਦੀ ਦੀ ਅਤੇ ਆਮ ਆਦਮੀਆਂ ਵਿੱਚ ਲੋਹੇ, ਪਿੱਤਲ ਅਤੇ ਤਾਂਬੇ ਆਦਿਕ ਘਟੀਆ ਧਾਤਾਂ ਦੀਆਂ ਬਣੀਆਂ ਰੂਹਾਂ ਹਨ। ਉਹ ਯਕੀਨ ਦੁਆਉਂਦਾ ਹੈ ਕਿ ਪਹਿਲੀ ਪੀੜ੍ਹੀ ਦੇ ਲੋਕਾਂ ਨੂੰ ਇਸ 'ਝੂਠ' ਦੇ ਵਿਸ਼ਵਾਸੀ ਬਣਾਉਣ ਵਿੱਚ ਕਈ ਪ੍ਰਕਾਰ ਦੇ ਯਤਨ ਕਰਨੇ ਪੈਣਗੇ, ਪਰ, ਆਉਣ ਵਾਲੀਆਂ ਪੀੜੀਆਂ ਜਨਮ ਤੋਂ ਹੀ ਇਸ ਵਿਸ਼ਵਾਸ ਦੀਆਂ ਧਾਰਨੀ ਹੋਣਗੀਆਂ। ਸਪਾਰਟਾ ਦਾ ਵਿਧਾਨ ਹੇਲਟਾਂ ਦੇ ਕਤਲ ਦੀ
ਆਗਿਆ ਦਿੰਦਾ ਸੀ, ਪਲੇਟੋ ਦੀ ਰੀਪਬਲਿਕ ਉਨ੍ਹਾਂ ਦੇ ਬੌਧਿਕ ਵਿਕਾਸ ਦੇ ਅੰਤ ਦੇ ਰੂਪ ਵਿੱਚ ਉਨ੍ਹਾਂ ਦੀ ਰੂਹਾਨੀ ਮੌੜ ਦੀ ਸਿਫਾਰਸ਼ ਕਰਦੀ ਹੈ। ਫ਼ਰਕ ਬਹੁਤਾ ਨਹੀਂ: ਪਰ, ਸੂਖ਼ਮ ਜ਼ਰੂਰ ਹੈ।"
"ਏਥੇ ਹੀ ਬਸ ਨਹੀਂ, ਬੇਟਾ ਜੀ, ਕਵੀਆਂ, ਕਲਾਕਾਰਾਂ ਅਤੇ ਨਾਟਕਕਾਰਾਂ ਸਬੰਧੀ ਪੂਰੇ ਵਿਸਥਾਰ ਨਾਲ ਲਿਖਦਿਆਂ ਹੋਇਆਂ ਉਸ ਨੇ ਉਨ੍ਹਾਂ ਦੇ ਦੇਸ਼-ਨਿਕਾਲੇ ਦੀ ਜ਼ੋਰਦਾਰ ਮੰਗ ਕੀਤੀ ਹੈ। ਕਲਾ ਸੰਬੰਧੀ ਗੱਲ ਕਰਦਿਆ ਹੋਇਆਂ ਹੀ ਸੁਮੀਤ ਨੇ ਪਲੇਟ ਵੱਲ ਇਸ਼ਾਰਾ ਕੀਤਾ ਸੀ। ਕਵੀਆਂ ਕਲਾਕਾਰਾਂ ਬਾਰੇ ਪਲੇਟੋ ਦੇ ਵਿਚਾਰ ਇਸ ਕਰਕੇ ਜ਼ਰਾ ਵਿਸਥਾਰ ਨਾਲ ਦੱਸੇ ਜਾਣ ਦੀ ਮੰਗ ਕਰਦੇ ਹਨ ਤਾਂ ਜੁ ਸੁਮੰਤ ਦੀ ਗੱਲ ਸਪਸ਼ਟ ਕੀਤੀ ਜਾ ਸਕੇ। ਪਲੇਟ ਦੁਆਰਾ ਵਿਉਂਤੀ ਗਈ ਵਿੱਦਿਆ ਸਰਪ੍ਰਸਤਾਂ ਨੂੰ ਕਿਹੋ ਜਹੇ 'ਸਾਊ' ਬਣਾਉਣ ਦੇ ਉਦੇਸ਼ ਰੱਖਦੀ ਹੈ ਇਹ ਤਾਂ ਅਸੀਂ ਵੇਖ ਹੀ ਲਿਆ ਹੈ, ਹੁਣ ਇਹ ਵੇਖੀਏ ਕਿ ਸਿਪਾਹੀਆਂ ਬਾਰੇ ਉਸ ਦਾ ਕੀ ਵਿਚਾਰ ਹੈ। ਉਸ ਦਾ ਖਿਆਲ ਹੈ ਕਿ ਇੱਕ ਸਿਪਾਹੀ ਦੇ ਮਨ ਵਿੱਚ ਰਣ-ਭੂਮੀ ਵਿੱਚ ਮਰਨ ਦਾ ਚਾਅ ਹੋਣਾ ਚਾਹੀਦਾ ਹੈ। ਇਸ ਚਾਅ ਨੂੰ ਪੈਦਾ ਕਰਨ ਦੇ ਉਸ ਨੇ ਕਈ ਤਰੀਕੇ ਦੱਸੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਰੁਕਾਵਟਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਕਾਰਨ ਇਹ ਚਾਅ ਪੈਦਾ ਕਰਨਾ ਔਖਾ ਹੋ ਸਕਦਾ ਹੈ। ਉਹ ਰੁਕਾਵਟਾਂ ਅਜੇਹੀਆਂ ਹਨ ਜਿਨ੍ਹਾਂ ਕਾਰਨ ਸਰਪ੍ਰਸਤਾਂ ਵਿੱਚ ਸਾਉਪੁਣੇ ਦਾ ਵਿਕਸ ਵੀ ਔਖਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਦਾ ਭਰਪੂਰ ਯਤਨ ਹੋਣਾ ਚਾਹੀਦਾ ਹੈ।
"ਸਭ ਤੋਂ ਪਹਿਲੀ ਰੁਕਾਵਟ ਹੋਮਰ ਵਰਗੇ ਕਵੀ ਹਨ। ਹੋਮਰ ਦੀਆਂ ਕਹਾਣੀਆਂ ਵਿੱਚ ਦੇਵਤਿਆਂ ਨੂੰ ਬੁਰਾਈਆਂ ਕਰਦੇ ਦੱਸਿਆ ਗਿਆ ਹੈ। ਇਹ ਸਭ ਕੁਝ ਪਰਵਾਨ ਨਹੀਂ ਕੀਤਾ ਜਾਣਾ ਚਾਹੀਦਾ। ਦੇਵਤੇ ਕਦੇ ਕੋਈ ਬੁਰਾਈ ਨਹੀਂ ਕਰਦੇ। ਇਨ੍ਹਾਂ ਕਵੀਆਂ ਵਿੱਚ ਕਿੰਨਾ ਕੁਝ ਅਜੇਹਾ ਹੈ ਜਿਹੜਾ ਮਨੁੱਖਾਂ ਨੂੰ ਨਰਮ ਦਿਲ ਬਣਾ ਸਕਦਾ ਹੈ। ਨਰਮ ਦਿਲ ਆਦਮੀ ਬੁਜ਼ਦਿਲ ਹੁੰਦਾ ਹੈ। ਉਹ ਚੰਗਾ ਸਿਪਾਹੀ ਨਹੀਂ ਬਣ ਸਕਦਾ। ਉਹ ਨਾ ਦੁਸ਼ਮਣ ਨੂੰ ਮਾਰ ਸਕਦਾ ਹੈ, ਨਾ ਰਣ-ਭੂਮੀ ਵਿੱਚ ਚਾਂਈ ਚਾਂਈਂ ਮਰ ਹੀ ਸਕਦਾ ਹੈ। ਇਸ ਲਈ ਕਰੁਣਾ, ਦਇਆ ਅਤੇ ਵਾਤਸੱਲ ਵਰਗੇ ਕੋਮਲ ਭਾਵਾਂ ਦੀ ਕਵਿਤਾ ਲਿਖਣ ਵਾਲੇ ਕਵੀਆਂ ਨੂੰ ਦੇਸ਼ ਧਹੀ ਮੰਨਿਆ ਜਾਣਾ ਚਾਹੀਦਾ ਹੈ।
"ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰਪ੍ਰਸਤਾਂ ਦਾ ਵਿਵਹਾਰ ਸਦਾ ਹੀ ਗੰਭੀਰ ਅਤੇ ਸੁਚੱਜਾ ਹੋਵੇ। ਪਰ, ਹੋਮਰ ਤਾਂ ਦੇਵਤਿਆਂ ਨੂੰ ਖਿੜ ਖਿੜਾ ਕੇ ਹੱਸਦੇ ਦੱਸਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਰਪ੍ਰਸਤ ਸਾਦਾ ਖਾਣ। ਪਰ, ਹੋਮਰ ਲਿਖਦਾ ਹੈ ਕਿ ਦੇਵਤਿਆਂ ਵਿੱਚ ਪ੍ਰੀਤੀ ਭੋਜਨਾਂ ਦਾ ਰਿਵਾਜ ਹੈ। ਇਹ ਸਭ ਕੁਝ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇੱਥੋਂ ਤਕ ਕਿ ਬੱਚਿਆਂ ਨੂੰ ਸੁਣਾਈਆਂ ਜਾਣ ਵਾਲੀਆਂ ਲਰੀਆਂ ਵੀ ਗੌਰਮਿੰਟ ਦੁਆਰਾ ਮਨਜ਼ੂਰ ਸ਼ੁਦਾ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਵਿੱਚ ਅੱਖਰ, ਕੰਨਾ, ਲਗ, ਮਾੜ ਦਾ ਵਾਧਾ ਕਰਨ ਵਾਲੀਆਂ ਮਾਵਾਂ ਜਾਂ ਨਰਸਾਂ ਨੂੰ ਦੰਡ ਦਿੱਤਾ ਜਾਣਾ ਚਾਹੀਦਾ ਹੈ।
"ਡਰਾਮਾ ਜਾਂ ਨਾਟਕ ਤਾਂ ਉੱਕਾ ਹੀ ਬੰਦ ਹੋਣਾ ਚਾਹੀਦਾ ਹੈ। ਇਸ ਵਿੱਚ ਚੰਗੇ ਅਤੇ ਬੁਰੇ ਪਾਤ੍ਰ ਹੁੰਦੇ ਹਨ। ਇਸਤ੍ਰੀ ਪਾਤ ਵੀ ਹੁੰਦੇ ਹਨ। ਐਕਟਰਾਂ ਨੂੰ ਚੰਗੇ ਪਾਤਰਾਂ ਦਾ ਅਭਿਨੇ ਵੀ ਕਰਨਾ ਪੈਂਦਾ ਹੈ, ਬੁਰਿਆ ਦਾ ਵੀ ਅਤੇ ਇਸਤ੍ਰੀਆਂ ਦਾ ਵੀ। ਇੱਕ ਚੰਗਾ ਆਦਮੀ ਕਿਸੇ ਚੰਗੇ ਆਦਮੀ ਦੀ ਨਕਲ ਕਰ ਸਕਦਾ ਹੈ, ਪਰ ਬੁਰੇ ਆਦਮੀ ਦੀ ਜਾਂ ਇਸਤ੍ਰੀ ਦੀ ਨਕਲ ਕਰ ਕੇ ਉਹ ਆਪਣੇ ਆਪ ਲਈ ਇੱਕ ਕਲੋਕ ਬਣ ਜਾਂਦਾ ਹੈ। ਬੁਰੇ ਪਾਤਰਾਂ ਦੇ ਅਭਿਨੈ ਲਈ ਸਾਨੂੰ ਜਾਂ ਤਾਂ ਬੁਰੇ ਆਦਮੀ ਪੈਦਾ ਕਰਨੇ ਪੈਣਗੇ ਜਾਂ ਚੰਗਿਆਂ ਨੂੰ ਭ੍ਰਿਸ਼ਟਾਉਣਾ ਪਵੇਗਾ।
ਦੋਹਾਂ ਗੱਲਾਂ ਦਾ ਭਾਵ ਇੱਕ ਹੈ। ਇਵੇਂ ਹੀ ਇਸਤ੍ਰੀ ਪਾਤਰਾਂ ਦੀ ਐਕਟਿੰਗ ਕਰਨ ਨਾਲ ਜਾਂ ਤਾਂ ਸਾਡੇ ਪੁਰਸ਼ਾਂ ਨੂੰ ਸ਼ਰਮਸਾਰੀ ਦਾ ਮੂੰਹ ਵੇਖਣਾ ਪਵੇਗਾ ਜਾਂ ਸਾਡੀਆਂ ਇਸਤੀਆਂ ਨੂੰ ਇਹ ਕੰਮ ਕਰ ਕੇ ਆਪਣੀ ਇਸਤ੍ਰੀਅਤ ਦਾ ਨਿਰਾਦਰ ਕਰਨਾ ਪਵੇਗਾ। ਇਸ ਨਾਲੋਂ ਇਹ ਚੰਗਾ ਨਹੀਂ ਕਿ ਅਸੀਂ ਨਾਟਕ ਨੂੰ ਮੱਥਾ ਟੇਕ ਦੇਈਏ ?
"ਸੰਗੀਤ ਬਾਰੇ ਵੀ ਅੱਤ ਦਰਜੇ ਦੀ ਕਰੜਾਈ ਵਰਤਦਿਆਂ ਹੋਇਆਂ ਉਸ ਨੇ ਸਪਾਰਟਾ ਦੇ ਸੰਗੀਤ ਦੀ ਸਿਫ਼ਾਰਸ਼ ਕੀਤੀ ਹੈ। ਜੁਆਨ ਹੋ ਰਹੇ ਬੱਚਿਆਂ ਨੂੰ ਯੋਗ ਵਿਖਾਇਆ ਜਾਣ ਦੀ ਸਲਾਹ ਵੀ ਦਿੱਤੀ ਹੈ ਅਤੇ ਇਸਤੀਆਂ ਨੂੰ ਲੜਨ ਦਾ ਅਵਸਰ ਦੇਣ ਜਾਂ ਸਿਪਾਹੀ ਬਣਨ ਦੀ ਇਜਾਜ਼ਤ ਦੇਣ ਵਿੱਚ ਉਹ ਇਸਤ੍ਰੀ-ਪੁਰਬ-ਸਮਾਨਤਾ ਦੇ ਆਦਰਸ਼ ਨੂੰ ਸਾਕਾਰ ਹੁੰਦਾ ਵੇਖਦਾ ਸੀ।"
ਪਤਾ ਨਹੀਂ ਪਾਪਾ ਦੀ ਗੱਲ ਅਜੇ ਖਤਮ ਹੋਈ ਸੀ ਜਾਂ ਨਹੀਂ, ਤੇਰੇ ਜੀਜਾ ਜੀ ਨੇ ਆਖਿਆ, "ਪਾਪਾ, ਇਹ ਵਿਲਾਸਵਰ ਸੀ ਜਾਂ ਮਾਫੀਆ ਲੀਡਰ ?"
"ਇਹ ਨਿਰਣਾ ਮੇਰੇ ਵੱਸੋਂ ਬਾਹਰ ਹੋ, ਬੇਟਾ, ਪਰ ਪਲੇਟੋ ਨੇ ਖੁੱਲ੍ਹੇ ਸ਼ਬਦਾਂ ਵਿੱਚ ਇਹ ਆਖਿਆ ਹੈ ਕਿ ਪੰਝੀ ਸਾਲ ਤੋਂ ਲੈ ਕੇ ਪਚਵੰਜਾ ਸਾਲ ਦੇ ਪੁਰਸ਼ਾਂ ਅਤੇ ਵੀਹ ਸਾਲ ਤੋਂ ਲੈ ਕੇ ਚਾਲੀ ਸਾਲ ਦੀ ਉਮਰ ਤਕ ਦੀਆਂ ਇਸਤੀਆਂ ਨੂੰ ਹੀ ਬੱਚਾ ਪੈਦਾ ਕਰਨ ਦੀ ਇਜਾਜ਼ਤ ਹੈ। ਇਸ ਤੋਂ ਵਡੇਰੀ ਉਮਰ ਦੇ ਇਸਤ੍ਰੀ ਪੁਰਸ਼ਾਂ ਨੂੰ ਸੰਜੋਗ ਦੀ ਇਜਾਜ਼ਤ ਦੇਣ ਅਤੇ ਬੱਚੇ ਪੈਦਾ ਕਰਨ ਦੀ ਮਨਾਹੀ ਕਰਨ ਲੱਗਿਆਂ ਉਸ ਨੇ ਇਸ ਗੱਲ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਹੈ ਕਿ ਵਡੇਰੀ ਉਮਰ ਦੇ ਇਸਤ੍ਰੀ-ਪੁਰਸ਼-ਸੰਜੋਗ ਦੇ ਸਿੱਟੇ ਵਜੋਂ ਜੇ ਕੋਈ ਇਸਤ੍ਰੀ ਗਰਭਵਤੀ ਹੋ ਜਾਵੇ ਤਾਂ ਗਰਭਪਾਤ ਕੀਤਾ ਜਾਣਾ ਚਾਹੀਦਾ ਹੈ ਜਾਂ ਜਨਮ ਸਮੇਂ ਬੱਚੇ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਮਾਫ਼ੀਆ ਦੇ ਸਰਦਾਰਾਂ ਨੂੰ ਸਮਾਜ-ਸ਼ੁੱਧੀ ਦੀ ਏਨੀ ਦਿੱਤਾ ਸ਼ਾਇਦ ਨਹੀਂ ਹੁੰਦੀ। ਇਸ ਪ੍ਰਕਾਰ ਦੇ ਸਾਧਨ ਕੇਵਲ ਉਨ੍ਹਾਂ ਲੋਕਾਂ ਦੁਆਰਾ ਹੀ ਸੋਚੇ ਜਾ ਸਕਦੇ ਹਨ, ਜਿਨ੍ਹਾਂ ਦਾ ਮਨ 'ਸਮਾਜ ਕਲਿਆਣ' ਦੀ ਕਾਮਨਾ ਕਰਦਾ ਹੋਵੇ। ਉਹ ਇੱਕ ਵਿਦਵਾਨ ਸੀ, ਤਰਕ ਵਿੱਚ ਨਿਪੁੰਨ ਸੀ, ਅਮੀਰ ਸੀ, ਸਮਾਜ ਵਿੱਚ ਉੱਚ-ਸਥਾਨੀਆ ਸੀ ਅਤੇ ਇਸ ਸਭ ਕਾਸੇ ਦੇ ਨਾਲ ਨਾਲ ਉਹ ਸ਼ਕਤੀਸ਼ਾਲੀ ਸਾਹਿਤਿਕ ਬੋਲੀ ਦਾ ਉਸਤਾਦ ਸੀ। ਸ਼ੁਧ-ਤਰਕ ਵਿੱਚ ਉਸ ਦਾ ਸਥਾਨ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਵਿਹਾਰਕ ਦਰਸ਼ਨ (Applied Philosophy) ਦੇ ਖੇਤਰ ਵਿੱਚ ਉਹ ਬਹੁਤ ਨੀਵੇਂ ਥਾਂ ਖਲੋਤਾ ਹੋਇਆ ਹੈ। ਇਸ ਖੇਤਰ ਵਿੱਚ ਉਹ ਸੋਚ ਨਹੀਂ ਰਿਹਾ, ਛਟਪਟਾਅ ਰਿਹਾ ਹੈ, ਹਾਲ ਪਾਰਿਆ ਕਰ ਰਿਹਾ ਹੈ। ਉੱਚ-ਸਥਾਨੀਆ ਹੋਣ ਕਰਕੇ ਉਸ ਦੀ ਹਾਲ ਪਾਰਿਆ ਵਿੱਚ ਸੋਚ ਦੀ ਮੌਲਿਕਤਾ ਲੱਭਣ ਅਤੇ ਦੱਸਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ।"
ਏਥੇ ਪੁੱਜ ਕੇ ਪਾਪਾ ਚੁੱਪ ਕਰ ਗਏ। ਉਨ੍ਹਾਂ ਨੇ ਅੱਖਾਂ ਬੰਦ ਕਰ ਕੇ ਨੀਵੀਂ ਪਾ ਲਈ ਅਤੇ ਆਪਣੇ ਖੱਬੇ ਹੱਥ ਨਾਲ ਆਪਣਾ ਸਿਰ ਪਲੋਸਦੇ (ਥਾਪੜਦੇ) ਹੋਏ ਆਖਣ ਲੱਗੇ, "ਅੱਜ ਦੀ ਧੁੱਪ ਵਿੱਚ ਕਾਫ਼ੀ ਤੇਜ਼ ਹੈ। ਜ਼ਰਾ ਛਾਵੇਂ ਨਾ ਹੋ ਚੱਲੀਏ ?"
“ਚਾਹੁੰਦੇ ਤਾਂ ਅਸੀਂ ਵੀ ਏਹੋ ਸਾਂ, ਪਰ ਤੁਹਾਡੀ ਗੱਲ ਟੋਕਣੀ ਚੰਗੀ ਨਹੀਂ ਸੀ ਲੱਗਦੀ।"
"ਇਸ ਸੁਫੈਦੇ ਨੂੰ ਵੱਢ ਦੇਣ ਦੀ ਗੱਲ ਕਈ ਵੇਰ ਚੱਲੀ ਹੈ। ਤੁਹਾਡੇ ਮਾਮਾ ਕਹਿੰਦੇ ਹਨ ਪਤਝੜ ਦੀ ਰੁੱਤੇ ਇਸ ਦੇ ਪੱਤੇ ਡਿੱਗ ਕੇ ਗੰਦ ਪਾ ਦਿੰਦੇ ਹਨ। ਪਰ ਅੱਜ ਇਹ ਬਹੁਤ ਕੰਮ ਆ ਰਿਹਾ ਹੈ।" ਪਾਪਾ ਮੈਨੂੰ ਦੱਸ ਰਹੇ ਸਨ।
"ਇਸ ਦੀ ਤੇਰੀ ਮੇਰੀ ਛਾਂ ਵੀ ਇਸ ਦੇਸ਼ ਦੇ ਬਹੁਤ ਅਨੁਕੂਲ ਹੈ। ਇਹ ਅਨੁਕੂਲਤਾ
ਇਸ ਗੱਲ ਦੀ ਮੰਗ ਕਰਦੀ ਹੈ ਕਿ ਇਸ ਰੁੱਖ ਦੀ ਜਾਨ ਬਖ਼ਸ਼ੀ ਕੀਤੀ ਜਾਵੇ। ਏਸੇ ਤਰ੍ਹਾਂ ਪਲੇਟੋ ਦੇ ਵਿਚਾਰ ਵੀ ਉਸ ਦੇ ਸਮੇਂ ਦੇ ਅਨੁਕੂਲ ਸਨ ਅਤੇ ਆਪਣੇ ਸਮੇਂ ਦੇ ਅਨੁਕੂਲ ਹੋਣ ਕਰਕੇ ਉਹ ਦਿੱਤੇ ਗਏ ਸਨਮਾਨ ਦਾ ਸੁਯੋਗ ਹੱਕਦਾਰ ਹੈ।"
ਆਪਣੇ ਮਿੱਤਰ ਦੀ ਗੱਲ ਸੁਣਦੇ ਹੋਏ ਪਾਪਾ ਆਪਣਾ ਮੱਥਾ ਘੁੱਟ ਰਹੇ ਸਨ। ਮਾਤਾ ਕਿਚਨ ਵੱਲ ਚਲੇ ਗਏ ਅਤੇ ਛੇਤੀ ਹੀ ਇੱਕ ਜੱਗ ਪਾਣੀ ਅਤੇ ਚਾਰ ਪੰਜ ਗਲਾਸ ਲੈ ਕੇ ਪਰਤ ਆਏ। ਚਾਚਾ ਜੀ ਨੇ ਮੁਸਕਰਾ ਕੇ ਅਖਿਆ, "ਬੱਸ, ਫੋਕਾ ਪਾਣੀ ?"
ਮਾਮਾ ਨੇ ਤਾੜਨਾ ਭਰੇ ਲਹਿਜ਼ੇ ਵਿੱਚ ਕਿਹਾ, "ਬੈਠਾ ਹੁਕਮ ਨਾ ਚਲਾਈ ਜਾ, ਉੱਠ ਕੇ ਆਪ ਹਿੰਮਤ ਕਰ।"
ਉਹ ਉੱਨਣ ਹੀ ਲੱਗੇ ਸਨ ਕਿ "ਤੁਸੀਂ ਬੈਠੇ, ਚਾਚਾ ਜੀ" ਕਹਿ ਕੇ ਮੈਂ ਕਿਚਨ ਵਿੱਚ ਗਈ ਅਤੇ ਕਕ ਅਤੇ ਰਾਏਬੀਨਾ ਚੁੱਕ ਲਿਆਈ। ਸਾਰੀਆ ਨੂੰ ਕਕ ਜਾ ਰਾਏਬੀਨਾ ਦੇ ਲੈਣ ਪਿੱਛੋਂ, ਤੇਰੇ ਜੀਜਾ ਜੀ ਨੇ ਸੰਕੇਤਕ ਭਾਸ਼ਾ ਵਿਚ ਮੈਨੂੰ ਵੀ ਪੁੱਛਿਆ। ਉਨ੍ਹਾਂ ਨੂੰ ਨਾਂਹ ਵਿੱਚ ਉੱਤਰ ਦੇਣ ਪਿੱਛੇ ਮੈਂ ਕਹਿਣਾ ਅਰੰਭ ਕੀਤਾ, "ਅੰਕਲ ਜੀ, ਕਿਸੇ ਵੀ ਸੋਚਵਾਨ ਲਈ ਇਹ ਉਚਿਤ ਨਹੀਂ ਕਿ ਉਹ ਆਪਣੇ ਭੂਤ ਅਤੇ ਵਰਤਮਾਨ ਨਾਲ ਹੀ ਜੂੜਿਆ-ਪੰਜਾਲਿਆ ਰਹੇ। ਉਸ ਦਾ ਇਹ ਧਰਮ ਹੈ ਕਿ ਆਪਣੀ ਬੌਧਿਕਰਾ ਦੇ ਤੇਜ ਪ੍ਰਕਾਸ਼ ਨਾਲ ਮਾਨਵ ਜਾਤੀ ਦੇ ਭਵਿੱਖ ਨੂੰ ਰੋਸ਼ਨ ਕਰਨ ਦਾ ਯਤਨ ਕਰੋ।"
"ਬਟਾ ਜੀ, ਭਵਿੱਖ ਤੋਂ ਅਣਜਾਣ ਹੋਣਾ ਕੋਈ ਦੇਸ਼ ਜਾਂ ਕਮਜ਼ੋਰੀ ਨਹੀਂ। ਜਿਨ੍ਹਾਂ ਨੇ ਭਵਿੱਖਬਾਣੀਆਂ ਦਾ ਦਾਅਵਾ ਕੀਤਾ ਹੈ, ਉਨ੍ਹਾਂ ਨੇ ਵੀ ਮਾਨਵ ਲਈ ਕਿਸੇ ਰੋਸ਼ਨ ਭਵਿੱਖ ਦੀ ਕਲਪਨਾ ਨਹੀਂ ਕੀਤੀ। ਪਲੇਟ ਵੇਲੇ ਸਾਡਾ ਸੰਸਾਰ ਅਜ ਅਜਿਹੀ ਸਥਿਤੀ ਵਿੱਚ ਨਹੀਂ ਸੀ ਕਿ ਮਨੁੱਖ ਮਾਤਰ ਦੀ 'ਏਕਤਾ' ਅਤੇ 'ਸੰਸਾਰ ਅਮਨ' ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਇਹ ਤਾਂ ਵਿਗਿਆਨ ਦੀ ਕਿਰਪਾ ਹੈ ਕਿ ਇਸ ਪ੍ਰਕਾਰ ਦੀਆਂ ਸੰਭਾਵਨਾਵਾਂ ਵੱਲ ਵੇਖਿਆ ਜਾਣ ਲੱਗ ਪਿਆ ਹੈ। ਵਿਗਿਆਨ ਦੁਆਰਾ ਤਬਾਹੀ ਦੇ ਸਾਧਨਾਂ ਦੇ ਵਿਕਾਸ ਨੇ ਸੰਸਾਰ ਅਮਨ ਦੇ ਵਿਚਾਰ ਨੂੰ ਮਹੱਤਵਪੂਰਣ ਬਣਾਇਆ ਹੈ। ਪਲੇਟ ਦੇ ਸਮੇਂ ਅਤੇ ਉਸ ਤੋਂ ਪਿੱਛੋਂ ਲੱਗ ਪੱਗ ਦੇ ਹਜ਼ਾਰ ਸਾਲ ਤਕ ਮਨੁੱਖੀ ਸਮਾਜ ਸੈਨਿਕ ਸ਼ਕਤੀ ਨੂੰ ਆਪਣੀ ਹੋਂਦ ਦੀ ਗਾਰੰਟੀ ਮੰਨਦੇ ਰਹੇ ਹਨ। ਏਨੇ ਲੰਮੇ ਸਮੇਂ ਲਈ ਕਾਇਮ ਰਹਿਣ ਵਾਲੇ ਮਨੁੱਖੀ ਵਿਸ਼ਵਾਸ ਦੀ ਵਕਾਲਤ ਕਰਨ ਵਾਲਾ ਆਦਮੀ, ਅੱਜ ਏਕਾ ਏਕ, ਇਲਜ਼ਾਮਿਆ ਨਹੀਂ ਜਾਣਾ ਚਾਹੀਦਾ।"
"ਅਕਲ ਜੀ, ਤੁਹਾਡੀ ਆਖ਼ਰੀ ਗੱਲ ਦਾ ਉੱਤਰ ਪਹਿਲਾਂ ਦੇਣਾ ਚਾਹੁੰਦੀ ਹਾਂ। ਉਹ ਇਹ ਕਿ ਮੂਲਾਂਕਣਾ ਮੇਰੇ ਖ਼ਿਆਲ ਵਿੱਚ ਇਲਜਾਮਣਾ ਨਹੀਂ ਹੈ। ਪਾਪਾ ਦੇ ਕਹਿਣ ਅਨੁਸਾਰ ਸੋਚ ਸਮੁੱਚੀ ਮਨੁੱਖਤਾ ਦਾ ਸਾਂਝਾ ਵਿਰਸਾ ਹੈ। ਇਸ ਵਿਰਸੇ ਵਿੱਚ ਕਿਸ ਕਿਸ ਨੇ ਕੀ ਕੀ ਹਿੱਸਾ ਪਾਇਆ ਹੈ ਜਾਂ ਇਸ ਖ਼ਜ਼ਾਨੇ ਦੀ ਕੁਵਰਤੋਂ ਕਰ ਕੇ ਕਿਸ ਕਿਸ ਨੇ ਇਸ ਨੂੰ ਕਿੰਨਾ ਕੁ ਨੁਕਸਾਨ ਪੁਚਾਇਆ ਹੈ, ਇਸ ਸੇਧ ਵਿੱਚ ਸੋਚਿਆ ਜਾਣਾ ਜ਼ਰੂਰੀ ਹੈ। ਇਹ ਕਿਸੇ ਉੱਤੇ ਇਲਜ਼ਾਮ ਲਾਉਣਾ ਨਹੀਂ ਸਗੋਂ ਸੋਚ ਨੂੰ ਸੁਰਤ ਹੋਣ ਲਈ ਉਤਸ਼ਾਹਿਤ ਕਰਨਾ ਹੈ। ਹੁਣ ਮੈਂ ਇਸ ਤੋਂ ਪਿਛਲੀ ਗੱਲ ਵੱਲ ਆਉਂਦੀ ਹਾਂ। ਖਿਮਾ ਕਰਨਾ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਣ ਲਈ ਮੈਂ ਅੰਤ ਤੋਂ ਆਦਿ ਵੱਲ ਨੂੰ ਆ ਰਹੀ ਹਾਂ। ਸੰਭਵ ਹੈ ਭਵਿੱਖ ਕਿਸੇ ਅਕਾਲ ਪੁਰਖ ਲਈ ਨਿਸ਼ਚਿਤ ਹੋਵੇ ਅਤੇ ਨਿਸਚਿਤ ਹੋਣ ਕਰਕੇ ਗੇਅ ਜਾਂ ਜਾਣਿਆ ਜਾ ਸਕਣ ਵਾਲਾ ਹੋਵੇ; ਪਰੰਤੂ ਜੋ ਅਕਾਲ ਨਹੀਂ ਹੈ, ਜੋ ਦੇਸ਼, ਕਾਲ ਅਤੇ ਨਿਮਿੱਤ ਵਿੱਚ ਹੈ, ਜੋ ਸੰਬੰਧ-ਮੂਲਕ ਹੈ, ਉਸ ਲਈ ਭਵਿੱਖ ਅਨਿਸਚਿਤ ਹੈ। ਉਹ ਇਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਜੋ
ਕੁਝ ਹੋਣਾ ਹੈ ਜਾਂ ਹੋ ਰਿਹਾ ਹੈ ਉਹ ਪਹਿਲਾਂ ਤੋਂ ਹੀ ਨਿਸਚਿਤ ਹੋ ਚੁੱਕਾ ਹੈ, ਟਿੱਕਿਆ ਗਿਆ ਹੈ, ਜਾਂ ਵਿਉਂਤਿਆ ਗਿਆ ਹੈ। ਇਸ ਲਈ ਦੇਸ਼-ਕਾਲ ਦੁਆਰਾ ਸੀਮਿਤ ਜੀਵ ਆਪਣੇ ਭਵਿੱਖ ਨੂੰ ਆਪਣੀ ਇੱਛਾ ਅਨੁਸਾਰ ਬਣਾਉਣ ਦੀ ਵਿਉਂਤਬਾਜ਼ੀ ਕਰਦਾ ਹੈ, ਕਰਦਾ ਆਇਆ, ਕਰਦਾ ਰਹੇਗਾ। ਕੋਈ ਆਦਮੀ ਚੇਤਨ ਤੌਰ ਉੱਤੇ ਤਕਦੀਰਵਾਦ ਦਾ ਵਿਸ਼ਵਾਸੀ ਹੋ ਸਕਦਾ ਹੈ। ਉਹ ਆਪਣੇ ਵਿਸ਼ਵਾਸ ਦੇ ਹੱਕ ਵਿੱਚ ਵਜ਼ਨਦਾਰ ਦਲੀਲਾਂ ਵੀ ਦੇ ਸਕਦਾ ਹੈ; ਪਰ, ਆਪਣੇ ਸਾਧਾਰਨ ਜੀਵਨ ਦੇ ਸਾਧਾਰਨ ਅਤੇ ਅਚੇਤਨ ਵਿਵਹਾਰ ਵਿੱਚ ਉਹ ਆਪਣੀਆਂ ਸਾਰੀਆਂ ਦਲੀਲਾਂ ਦਾ ਅਮਲੀ ਵਿਰੋਧ ਕਰਦਾ ਹੈ। ਉਹ ਯਤਨਸ਼ੀਲ ਹੈ, ਹਰ ਕੰਮ ਦਾ ਸਮਾਂ ਉਸ ਨੇ ਨਿਯਤ ਕੀਤਾ ਹੋਇਆ ਹੈ, ਹਰ ਕੰਮ ਦੀ ਵਿਉਂਤ ਬਣਾਈ ਹੋਈ ਹੈ, ਹਰ ਕੰਮ ਦੇ ਨਤੀਜੇ ਦੀ ਆਸ ਕਰਦਾ ਹੈ, ਜੋ ਉਸ ਨਤੀਜੇ ਦੇ ਰਾਹ ਵਿੱਚ ਕੋਈ ਰੁਕਾਵਟ ਦਿਸੇ ਤਾਂ ਉਸ ਨੂੰ ਦੂਰ ਕਰਦਾ ਹੈ। ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦਾ ਯਤਨ ਉਸ ਨਾਲ ਸੰਬੰਧਤ ਘਟਨਾਵਾਂ ਦਾ ਰੁਖ ਬਦਲ ਸਕਦਾ ਹੈ।"
ਸਾਰੇ ਚੁੱਪ ਸਨ। ਮੈਂ ਵੀ ਕੁਝ ਚੁੱਪ ਜਹੀ ਕਰ ਗਈ। ਮੈਂ ਇਹ ਸੋਚ ਰਹੀ ਸਾਂ ਕਿ ਮੇਰੀ ਗੱਲ ਬਹੁਤ ਲੰਮੀ ਹੋ ਗਈ ਹੈ। ਅਚਾਨਕ ਅੰਕਲ ਜੀ ਨੇ ਹੀ ਚੁੱਪ ਤੋੜੀ, "ਕਿਉਂ, ਬੇਟਾ ਜੀ, ਕੀ ਗੱਲ ਹੋਈ ? ਬਹੁਤ ਡੂੰਘੀ ਵਿਚਾਰ ਕਰ ਰਹੇ ਹੋ। ਸਾਡਾ ਧਿਆਨ ਭੰਗ ਨਾ ਕਰ।
ਅੱਗੇ ਚੱਲੋ।" "ਹੋ ਸਕਦਾ ਹੈ ਇੱਕ ਫਿਲਾਸਫਰ ਦੇ ਤੌਰ 'ਤੇ ਪਲੇਟ ਤਕਦੀਰਵਾਦੀ ਹੋਵੇ, ਪਰ, ਇੱਕ ਸਾਧਾਰਨ ਮਨੁੱਖ ਦੇ ਤੌਰ 'ਤੇ ਹੋਰ ਸਾਰੇ ਸਧਾਰਨ ਮਨੁੱਖਾਂ ਵਾਂਗ, ਉਹ ਵੀ ਤਕਦੀਰਵਾਦੀ ਨਹੀਂ ਸੀ ਅਤੇ ਭਵਿੱਖ ਨੂੰ ਨਿਸਚਿਤ ਨਹੀਂ ਸੀ ਮੰਨਦਾ। ਵਿਸ਼ੇਸ਼ ਕਰਕੇ ਵਿਹਾਰਕ ਦਰਸ਼ਨ ਦੀ ਦ੍ਰਿਸ਼ਟੀ ਤੋਂ ਵੇਖਿਆਂ ਉਹ ਤਕਦੀਰਵਾਦੀ ਨਹੀਂ, ਘਟਨਾਵਾਂ ਨੂੰ ਨਿਸਚਿਤ ਨਹੀਂ ਮੰਨਦਾ।
ਜੇ ਭਵਿੱਖ ਨੂੰ ਨਿਸਚਿਤ ਮੰਨਦਾ ਹੁੰਦਾ ਤਾਂ ਦੇਸ਼ ਦੀ ਰੱਖਿਆ, ਉੱਨਤੀ ਅਤੇ ਖੁਸ਼ਹਾਲੀ ਲਈ ਏਨੇ ਭਿਆਨਕ ਯਤਨਾਂ ਦੀ ਭਰਪੂਰ ਵਕਾਲਤ ਨਾ ਕਰਦਾ।
"ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਉਸ ਨੇ ਆਪਣੀ ਰੀਪਬਲਿਕ ਵਿੱਚ ਜਿਸ ਪ੍ਰਕਾਰ ਦੇ ਮਨੁੱਖੀ ਸਮਾਜ ਦੀ ਸਥਾਪਨਾ ਦੀ ਕਲਪਨਾ ਕੀਤੀ ਹੈ, ਉਹ ਇਸ ਕਰਕੇ ਨਹੀਂ ਕੀਤੀ ਕਿ ਉਸ ਨੂੰ ਇਹ ਪਤਾ ਸੀ ਕਿ ਆਉਣ ਵਾਲੇ ਦੇ ਜਾਂ ਢਾਈ ਹਜ਼ਾਰ ਸਾਲਾਂ ਤਕ ਮਨੁੱਖੀ ਸਮਾਜਾਂ ਨੇ ਇਨ੍ਹਾਂ ਲੀਹਾਂ ਉੱਤੇ ਹੀ ਤੁਰਨਾ ਹੈ; ਸਗੋਂ ਇਸ ਲਈ ਕੀਤੀ ਹੈ ਕਿ ਇਸ ਤੋਂ ਸੁੰਦਰ ਸਮਾਜ ਦੀ ਕਲਪਨਾ ਉਸ ਲਈ ਸੰਭਵ ਨਹੀਂ ਸੀ। ਸੰਭਵ ਇਸ ਲਈ ਨਹੀਂ ਸੀ ਕਿ ਸਪਾਰਟਾ ਉਸ ਦੀ ਸਚ ਉੱਤੇ ਸਵਾਰ ਹੋ ਗਿਆ ਸੀ । ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ 'ਸ਼ਕਤੀ, ਹਿੱਸਾ ਅਤੇ ਹੱਤਿਆ' ਦਾ ਜੰਗਲੀ ਪ੍ਰੇਮ ਸਦਾ ਸਦਾ ਲਈ ਮਨੁੱਖੀ ਸਮਾਜਾ ਉੱਤੇ ਲਾਗੂ ਹੁੰਦਾ ਰਹਿਣਾ ਹੈ। ਅੱਜ ਵੀ ਬਹੁਤਿਆਂ ਨੂੰ ਇਹੋ ਵਿਸ਼ਵਾਸ ਹੈ। ਮਨੁੱਖੀ ਮਨ ਦੀ ਸਾਤਵਿਕਤਾ ਦੇ ਵਿਕਾਸ ਦਾ ਵਿਸ਼ਵਾਸ ਬਹੁਤ ਥੋੜੇ ਲੋਕਾਂ ਨੂੰ ਹੈ। ਜੰਗਲੀ ਨੇਮ ਦੀ ਸਦੀਵਤਾ ਵਿੱਚ ਵਿਸ਼ਵਾਸ ਸ਼ਕਤੀਸ਼ਾਲੀ ਨੂੰ ਵੀ ਹੈ ਅਤੇ ਨਿਤਾਣੇ ਦਲਿਤਾਂ ਨੂੰ ਵੀ। ਪਰ ਦੋਹਾਂ ਵਿੱਚ ਇਸ ਵਿਸ਼ਵਾਸ ਦੇ ਵੱਖ ਵੱਖ ਰੂਪ ਹਨ। ਸ਼ਕਤੀਸ਼ਾਲੀ ਅਤੇ ਉਸ ਦੇ ਲੱਗੇ-ਬੱਧ ਕਹਿੰਦੇ ਹਨ-'ਇਹ ਇਵੇਂ ਹੀ ਰਹਿਣਾ ਹੈ ਅਤੇ ਚੰਗਾ ਵੀ ਏਹੋ ਹੈ ਕਿ ਇਹ ਇਵੇਂ ਨਾ ਰਹੇ। ਦਲਿਤ ਕਹਿੰਦੇ ਹਨ-ਇਹ ਇਵੇਂ ਹੀ ਰਹਿਣਾ ਹੈ, ਕਾਸ਼ ਇਹ ਇਉਂ ਨਾ ਰਹੇ। ਪਲੇਟੋ ਪਹਿਲੀ ਪ੍ਰਕਾਰ ਦੇ ਲੋਕਾਂ ਵਿੱਚੋਂ ਸੀ ?
"ਜੋ ਆਗਿਆ ਹੋਵੇ ਤਾਂ ਮੈਂ ਤੁਹਾਡੇ ਪ੍ਰਸ਼ਨ ਦੇ ਪਹਿਲੇ ਭਾਗ ਦਾ ਉੱਤਰ ਵੀ ਦਿਆਂ ? ਉਸ ਸਮੇਂ ਸੰਸਾਰ ਓਨਾ ਛੋਟਾ ਨਹੀਂ ਸੀ ਜਿੰਨਾ ਸਾਇੰਸ ਨੇ ਅੱਜ ਕਰ ਦਿੱਤਾ ਹੈ। ਇਹ ਸੱਚ
ਹੈ; ਪਰ ਸਮੁੱਚਾ ਸੱਚ ਨਹੀਂ। ਸੋਚਵਾਨ ਅਤੇ ਸਮਰਥਾਵਾਨ ਲੋਕਾਂ ਲਈ ਸੰਸਾਰ ਉਦੋਂ ਵੀ ਏਨਾ ਹੀ ਛੋਟਾ ਜਾਂ ਵੱਡਾ ਸੀ। ਉਦੋਂ ਵੀ ਬੋਧੀ ਭਿਕਸ਼ੂ ਪਿਆਰ ਅਤੇ ਭਰਾਤਰੀ ਦਾ ਪੈਗਾਮ ਲੈ ਕੇ ਯੂਨਾਨ ਅਤੇ ਯੋਰਪ ਵਿੱਚ ਪੁੱਜੇ ਹੋਏ ਸਨ। ਉਦੋਂ ਵੀ ਚੀਨ ਅਤੇ ਭਾਰਤ ਨਾਲ ਯੌਰਪ ਦੇ ਵਾਪਾਰਕ ਸੰਬੰਧ ਸਨ। ਜੋ ਭਾਰਤੀ ਰੇਸ਼ਮ, ਹਾਥੀ ਦੰਦ ਅਤੇ ਭਾਰਤੀ ਮਸਾਲੇ ਯੂਨਾਨ ਪੁੱਜ ਸਕਦੇ ਸਨ ਤਾਂ ਬੋਧੀਆਂ ਦਾ ਸਨੇਹ-ਸੰਦੇਸ਼ ਏਨਾ ਭਾਰਾ ਨਹੀਂ ਸੀ ਕਿ ਉਸ ਦਾ ਯੂਨਾਨ ਤਕ ਪੁੱਜਣਾ ਸੰਭਵ ਨਾ ਹੁੰਦਾ। ਜਿਸ ਭਿਆਨਕਤਾ ਕਾਰਨ ਅੱਜ ਅਮਨ ਦੀ ਗੱਲ ਜ਼ਰੂਰੀ ਹੋ ਗਈ ਹੈ, ਉਹ ਭਿਆਨਕਤਾ ਵਿਰਾਟ ਰੂਪ ਹੈ। ਬਹੁਤ ਵਡੇਰੀ ਹੈ। ਉਸ ਨੇ ਪੂਰੀ ਮਨੁੱਖਤਾ ਨੂੰ ਜੰਗ ਬਾਰੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਸ਼ਿਬੂ-ਵਦ ਅਤੇ ਗਰਭਪਾਤ ਦੀ ਜਿਸ ਭਿਆਨਕ ਨੀਚਤਾ ਵੱਲ ਪਲੇਟੋ ਦਾ ਇਸ਼ਾਰਾ ਹੈ ਉਹ ਵਿਰਾਟ ਭਾਵੇਂ ਘੱਟ ਹੈ; ਪਰ, ਉਸ ਵਿੱਚ ਕਠੋਰਤਾ ਏਨੀ ਹੈ ਕਿ ਕਿਸੇ ਮਨੁੱਖ-ਹਿਤੈਸ਼ੀ ਦੇ ਹਿਰਦੇ ਵਿੱਚ ਅਜੇਹੀ ਭਾਵਨਾ ਦਾ ਪ੍ਰਗਟ ਹੋਣਾ ਕਿਆਸਿਆ ਨਹੀਂ ਜਾ ਸਕਦਾ। ਕਿਸੇ ਸਾਧਾਰਨ ਆਦਮੀ ਲਈ ਜੀਵਨ ਦੀਆਂ ਪੀੜਾਂ ਘਟਾਉਣ ਅਤੇ ਖੁਸ਼ੀਆਂ ਵਧਾਉਣ ਦਾ ਖ਼ਿਆਲ ਜੰਗ ਦੀ ਭਿਆਨਕਤਾ ਵਿੱਚੋਂ ਉਪਜਣਾ ਕੋਈ ਬੁਰੀ ਗੱਲ ਨਹੀਂ; ਪਰ, ਇੱਕ ਵਿਚਾਰਵਾਨ ਨੂੰ ਉਸਦੇ ਵਿਚਾਰਾਂ ਵਿੱਚ ਅਜੇਹੀ ਸੁੰਦਰਤਾ ਲਿਆਉਣ ਲਈ, ਦੋ ਸੰਸਾਰ ਯੁੱਧ ਵਿਖਾਏ ਜਾਣ ਦੀ ਲੋੜ ਪਵੇ, ਇਹ ਸੁਹਣੀ ਗੱਲ ਨਹੀਂ। ਕਲਿੰਗਾ ਦੀ ਲੜਾਈ ਦੀ ਭਿਆਨਕਤਾ ਨੇ ਜੰਗਜੂ ਅਸ਼ੋਕ ਨੂੰ ਭਿਕਸ਼ੂ ਬਣਾ ਦਿੱਤਾ ਦੱਸਿਆ। ਜਾਂਦਾ ਹੈ। ਤਾਂ ਤੇ ਭਿਆਨਕਤਾ ਵਿੱਚ ਸਮਾਜਕ ਸੌਂਦਰਯ ਦੀ ਸਦੀਵਤਾ ਵੇਖਣ ਵਾਲਾ ਵਿਚਾਰਵਾਨ ਬਹੁਤਾ ਸਤਿਕਾਰਿਆ ਨਹੀਂ ਜਾਣਾ ਚਾਹੀਦਾ।
"ਅੰਕਲ ਜੀ, ਸੰਸਾਰ ਅਮਨ ਦੀ ਗੱਲ ਕਾਂਟ ਨੇ ਜਿੰਨੀ ਭਰਪੂਰਤਾ ਨਾਲ ਕੀਤੀ ਹੈ ਓਨੀ ਕਿਸੇ ਹਰ ਵਿਚਾਰਵਾਨ ਨੇ ਨਹੀਂ ਕੀਤੀ। ਉਸ ਨੇ ਦੇ ਸੰਸਾਰ ਯੁੱਧ ਨਹੀਂ ਸਨ ਵੇਖੋ, ਉਹ ਇਨ੍ਹਾਂ ਯੁੱਧਾਂ ਤੋਂ ਪਹਿਲਾਂ ਹੋਇਆ ਹੈ। ਮਨੁੱਖੀ ਏਕਤਾ ਅਤੇ ਭਰਾਤਰੀ ਦੀ ਗੱਲ ਵੀ ਪਲੇਟ ਤੋਂ ਪਹਿਲਾਂ ਯੂਨਾਨ ਵਿੱਚ ਜ਼ੋਰ-ਸ਼ੋਰ ਨਾਲ ਹੁੰਦੀ ਰਹੀ। ਹੋ ਸਕਦਾ ਹੈ ਪਲੇਟ ਵਰਗੇ ਪ੍ਰਭਾਵਸ਼ਾਲੀ ਲੋਕਾਂ ਕਾਰਨ ਮਾਨਵਵਾਦੀ ਵਿਚਾਰਧਾਰਾ ਨੂੰ ਧੱਕਾ ਲੱਗਾ ਹੋਵੇ ਅਤੇ ਰਾਸ਼ਟਰਵਾਦ, ਰਾਜਵਾਦ (STATE-ISM) ਅਤੇ ਸਰਵ-ਸੱਤਾਵਾਦ ਵਰਗੇ ਭਿਆਨਕ ਸਿਧਾਂਤਾਂ ਨੂੰ ਸ਼ਹਿ ਮਿਲੀ ਹੋਵੇ। ਦੋਸ਼ਾਂ ਕੌਮਾਂ ਦੀਆਂ ਆਪਸੀ ਜੰਗਾਂ ਦੀ ਉਮਰ ਨੂੰ ਦੋ ਢਾਈ ਹਜ਼ਾਰ ਸਾਲ ਤਕ ਲੰਮੀ ਹੋਣ ਦਾ ਅਸ਼ੀਰਵਾਦ ਵੀ ਹੋ ਸਕਦਾ ਹੈ, ਪਲੇਟ ਦੀ ਇਸੇ ਵਕਾਲਤ ਨੇ ਹੀ ਦਿੱਤਾ ਹੋਵੇ। ਕੁਝ ਵੀ ਹੋਵੇ ਮਨੁੱਖੀ ਸੋਚ ਨੂੰ ਮਾਨਵਵਾਦ ਵੱਲੋਂ ਮੋੜ ਕੇ ਰਾਸ਼ਟਰਵਾਦ ਦੀ ਸੋਧੇ ਤੋਰਨ ਵਿੱਚ ਸੁਕਰਾਤ ਅਤੇ ਪਲੇਟ ਦੇ ਪ੍ਰਭਾਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।"
ਮੇਰੀ ਗੱਲ ਸਮਾਪਤ ਹੋਣ 'ਤੇ ਮੇਰੇ ਸਾਰੇ ਸਰੋਤੇ ਨੀਝ ਲਾ ਕੇ ਮੇਰੇ ਮੁੰਹ ਵੱਲ ਵੇਖਣ ਲੱਗ ਪਏ। ਮਾਮਾ ਨੇ ਬੋਲਣ ਦੀ ਪਹਿਲ ਕੀਤੀ, "ਵਾਹ, ਮੇਰੀ ਸੁਨੇਹਾ, ਤੂੰ ਇਸ ਘਰ ਦੇ ਕਿਚਨ ਦੀ ਨਹੀਂ ਸਗੋਂ ਪਾਪਾ ਦੀ ਲਾਇਬ੍ਰੇਰੀ ਦੀ ਵੀ ਵਾਰਸ ਹੈ। ਅੰਨਪੂਰਣਾ ਅਤੇ ਸਰਸੂਤੀ ਦਾ ਸੰਜੋਗ ਹੈਂ ਤੂੰ।"
"ਭਰਜਾਈ ਜੀ, ਹੁਣ ਇਹ ਸਰਤੀ ਨੂੰ ਅੰਨਪੂਰਣਾ ਬਣ ਜਾਣਾ ਚਾਹੀਦਾ ਹੈ। ਮੇਰਾ ਖ਼ਿਆਲ ਦੇ ਸਾਰੇ ਮੇਰੇ ਨਾਲ ਸਹਿਮਤ ਹੋਣਗੇ ਭਾ ਜੀ ਕੋਲੋਂ ਇੱਕ ਹੋਰ ਗੱਲ ਮੈਂ ਪੁੱਛਣੀ ਹੈ, ਪਰ ਰੋਟੀ ਖਾ ਕੇ।"
"ਤੁਸੀਂ ਆਪਣਾ ਸੁਆਲ ਜੋ ਹੁਣੇ ਦੱਸ ਦਿਉ ਤਾਂ ਵੀਰ ਜੀ ਖਾਂਦਿਆਂ ਖਾਂਦਿਆਂ ਉੱਤਰ ਵੀ ਸੋਚਦੇ ਰਹਿਣਗੇ।"
"ਇਹ ਠੀਕ ਰਹੇਗਾ। ਭਾ ਜੀ, ਪਲੇਟ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਸੀ। ਉਸ ਦਾ ਪ੍ਰਭਾਵ ਵੀ ਬਹੁ-ਪਾਸਾਰੀ ਹੈ। ਕੀ ਉਸ ਉੱਤੇ ਸਪਾਰਟਾ ਤੋਂ ਸਿਵਾ ਹੋਰ ਵੀ ਕੋਈ ਪ੍ਰਭਾਵ ਸਨ ?"
"ਨਿਸਚੇ ਹੀ ਸਨ। ਸਪਾਰਟਾ ਦੇ ਪ੍ਰਭਾਵ ਨੇ ਉਸ ਦੀ ਸੋਚ ਨੂੰ ਦੂਸ਼ਿਤ ਕੀਤਾ ਹੈ। ਪਰੰਤੂ ਅਜੇਹਾ ਹੋਣ ਲਈ ਇੱਕ ਹੋਰ ਪ੍ਰਭਾਵ ਜ਼ਿੰਮੇਦਾਰ ਹੈ। ਉਹ ਹੈ ਸੋਫਿਟਸ ਲੋਕਾਂ ਦਾ ਪ੍ਰਭਾਵ। ਇਸ ਤੋਂ ਇਲਾਵਾ ਵੀ ਕਈ ਪ੍ਰਭਾਵ ਸਨ, ਪਰ ਰੋਟੀ ਖਾ ਕੇ ਗੱਲ ਕਰਾਂਗੇ।"
'ਭੂਖੇ ਭਗਤਿ ਨ ਕੀਜੈ। ਯਹਿ ਮਾਲਾ ਅਪਨੀ ਲੀਜੋ। ਮਾਖਨ ਰੋਟੀ ਦੀਜੈ।' ਕਹਿ ਕੇ ਚਾਚਾ ਜੀ ਹੱਸ ਪਏ ਅਤੇ ਉਨ੍ਹਾਂ ਨਾਲ ਹੋਰ ਸਾਰੇ ਵੀ।
ਮਾਮਾ, ਮੈਂ ਅਤੇ ਤੇਰੇ ਜੀਜਾ ਜੀ ਕਿਚਨ ਵਿੱਚ ਆ ਗਏ। ਅੱਜ ਪਾਪਾ ਦਾ ਵਤੀਰਾ ਪਹਿਲਾਂ ਵਾਲਾ ਨਹੀਂ ਸੀ। ਉਹ ਕਿਚਨ ਵੱਲ ਨਾ ਆਏ। ਉਨ੍ਹਾਂ ਦੇ ਵਤੀਰੇ ਦੀ ਇਸ ਤਬਦੀਲੀ ਬਾਰੇ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਸੁਨੇਹਾ, ਹੁਣ ਇਹ ਕਿਚਨ 'ਸਾਡਾ' ਦੀ ਥਾਂ 'ਤੁਹਾਡਾ' ਹੁੰਦਾ ਜਾ ਰਿਹਾ ਹੈ। ਤੂੰ ਹੌਲੀ ਹੌਲੀ ਆਪਣੀ ਮਾਮਾ ਨੂੰ ਇਸ ਵਿੱਚੋਂ ਬਾਹਰ ਰੱਖਣ ਵਿੱਚ ਕਾਮਯਾਬ ਹੁੰਦੀ ਜਾ ਰਹੀ ਹੈ।" ਔਹ ਸੁਣਿਆ ਨਹੀਂ ਤੁਸੀਂ, 'ਜਿਸ ਗਲੀ ਮੇ ਤੇਰਾ ਘਰ ਨ ਹੋ ਬਾਲਮਾ'।"
ਪਾਪਾ ਜਦੋਂ ਵੀ ਇਸ ਪ੍ਰਕਾਰ ਦੀ ਗੱਲ ਕਰਦੇ ਹਨ ਉਨ੍ਹਾਂ ਦੇ ਚਿਹਰੇ ਉੱਤੇ ਇੱਕ ਦਿਵਯ ਦੀਪਤੀ ਫੈਲ ਜਾਂਦੀ ਹੈ। ਸਾਰੇ ਹਾਜ਼ਰ ਮਨ ਇਸ ਦੇਵੀ ਪ੍ਰਕਾਸ਼ ਨਾਲ ਰੁਸ਼ਨਾਏ ਜਾਂਦੇ ਹਨ। ਉਨ੍ਹਾਂ ਦੇ ਜੀਵਨ ਦੀ ਪੁਸਤਕ ਦੇ ਹਰ ਪੰਨੇ 'ਤੇ, ਪ੍ਰਸੰਨਤਾ ਦੀ ਭਾਸ਼ਾ ਵਿੱਚ, ਸਾਧਨਾ, ਸਦਾਚਾਰ ਅਤੇ ਸੰਤੋਖ ਦਾ ਇਤਿਹਾਸ ਲਿਖਿਆ ਹੋਇਆ ਹੈ। ਮਾਮਾ ਦਾ ਸਾਥ ਇਸ ਲਿਖਾਵਟ ਵਿੱਚ ਲੱਗੇ ਹੋਏ ਉਹ ਵਿਰਾਮ-ਚਿੰਨ੍ਹ ਹਨ ਜਿਨ੍ਹਾਂ ਨਾਲ ਇਹ ਮਿਲਾਵਟ ਸਾਰਥਕਤਾ ਦੇ ਨਾਲ ਨਾਲ ਸੁੰਦਰਤਾ ਦੀ ਸਿਖਰ ਹੋ ਨਿੱਬੜੀ ਹੈ। ਉਨ੍ਹਾਂ ਦੇ ਨਿਕਟਵਰਤੀ ਸਦਾ ਇਸ ਉਡੀਕ ਵਿੱਚ ਰਹਿੰਦੇ ਹਨ ਕਿ ਉਹ ਆਪਣੇ ਘਰੇਲੂ ਜੀਵਨ ਦੀ ਪੁਸਤਕ ਦਾ ਕੋਈ ਪੰਨਾ ਪੜ੍ਹਨ ਅਤੇ ਸਾਨੂੰ ਪਰਵਾਰਕ ਸੰਬੰਧਾਂ ਦੀ ਸੁੰਦਰਤਾ ਦੇ ਸਨਮੁਖ ਹੋਣ ਦਾ ਸੁਅਵਸਰ ਪ੍ਰਾਪਤ ਹੋਵੇ। ਪੁਸਪਦ ਕਿੰਨੀ ਖੁਸ਼ਕਿਸਮਤ ਹਾਂ ਮੈਂ, ਜਿਸ ਦੇ ਸਾਹਮਣੇ ਇਹ ਸੌਂਦਰਯ-ਸ਼ਾਸਤ ਹਰ ਵੇਲੇ ਹਾਜ਼ਰ ਹੈ। ਵਾਲਮੀਕੀ ਨੇ, ਸ਼ਾਇਦ, ਇਸ ਸੋਂਦਰਯ ਦੀ ਕਲਪਨਾ ਹੀ ਕੀਤੀ ਸੀ; ਮੇਰੇ ਸਾਹਮਣੇ ਇਹ ਸਾਕਾਰ ਹੋ ਗਿਆ ਹੈ।
ਦੁਪਹਿਰ ਦਾ ਖਾਣਾ ਖਾਧਾ ਜਾ ਰਿਹਾ ਸੀ, ਜਦੋਂ ਦਰਵਾਜ਼ੇ ਦੀ ਘੰਟੀ ਵੱਜਣ 'ਤੇ ਚਾਰਾ ਨੇ ਭੌਂਕ ਕੇ ਸੂਚਿਤ ਕੀਤਾ ਕਿ ਕੋਈ ਮਹਿਮਾਨ ਆਇਆ ਹੈ। ਤੇਰੇ ਜੀਜਾ ਜੀ ਦਾ ਛੋਟਾ ਵੀਰ ਦਰਵਾਜ਼ਾ ਖੋਲ੍ਹਣ ਗਿਆ। ਉਸ ਦੇ ਨਾਲ ਕਮਲ ਅਤੇ ਨੀਰਜ ਨੂੰ ਆਉਂਦਿਆਂ ਵੇਖ ਕੇ ਤੇਰੇ ਜੀਜਾ ਜੀ ਨੇ ਕਿਹਾ, "ਕੀ ਗੱਲ ਹੋਈ ? ਤੁਸੀਂ ਤਾਂ ਅੱਜ ਵੱਡੇ ਘਰ ਦੇ ਪ੍ਰਾਹੁਣੇ ਸੀ।" "ਹੋਣਾ ਕੀ ਸੀ; ਉਹ ਅੱਧੀ ਸਦੀ ਤੋਂ ਦੁਹਰਾਈਆ ਜਾ ਰਹੀਆਂ ਗੱਲਾਂ, ਮੈਂ ਤਾਂ ਨੀਹਜ ਕਰਕੇ ਗਿਆ ਸਾਂ; ਇਸੇ ਨੂੰ ਬੋਰ (Bore) ਹੁੰਦੀ ਵੇਖ ਕੇ ਵਾਪਸ ਆ ਗਏ।"
"ਖਾਣਾ?"
"ਇਹ ਗਲਤੀ ਅਸੀਂ ਇੰਡੀਪੈਂਡੈਂਸ ਡੇ ਦੀ ਪਾਰਟੀ ਉੱਤੇ ਹੀ ਕਰ ਆਏ ਹਾਂ," ਕਹਿੰਦੀ ਹੋਈ ਨੀਰਜ ਹੈਨਾਲਟ ਪਾਰਕ ਵਾਲਾ ਰੋਸਾ ਭੁੱਲ ਗਈ ਜਾਪਦੀ ਸੀ।
"ਗਲਤੀ ਕਿਉਂ ਬਈ। ਉਸ ਪਾਰਟੀ ਲਈ ਵੀਹ ਪਾਊਂਡ ਪਰ ਹੈੱਡ ਚੰਦਾ ਸੀ, ਪੈਸੇ ਪੂਰੇ ਕਰਨ ਵਿੱਚ ਹੀ ਸਿਆਣਪ ਸੀ। ਮੈਂ ਤਾਂ ਇਸ ਸਿਆਣਪ ਨੂੰ ਕਰਦਾ ਹੋਇਆ ਬਹੁਤਾ ਖਾਣ ਦੀ ਮੂਰਖ਼ਤਾ ਵੀ ਕਰ ਆਇਆ ਹਾਂ।"
"ਤੂੰ ਡਾਕਟਰ ਹੈਂ ਜਾਣਦਾ ਹੈ ਕਿ ਹਾਜ਼ਮੇਂ ਦੀ ਇੱਕ ਗੋਲੀ ਇਸ ਮੂਰਖਤਾ ਨੂੰ ਦਾਨਾਈ ਦਾ ਦਰਜਾ ਦੇ ਸਕਦੀ ਹੈ। ਹੋ ਜਾ ਸ਼ੁਰੂ।" ਤੇਰੇ ਜੀਜਾ ਜੀ ਦੀ ਇਸ ਗੱਲ ਨੇ ਪਹਿਲੇ ਹਾਸੇ ਨੂੰ ਹੋਰ ਹੱਲਾਸ਼ੇਰੀ ਦਿੱਤੀ। ਖਾਣ-ਪੀਣ ਤੋਂ ਵਿਹਲੇ ਹੋ ਕੇ ਚਾਚਾ ਜੀ ਨੇ ਸਾਰਿਆਂ ਨੂੰ ਸੰਬੋਧਿਆ, "ਹਾਂ ਜੀ, ਆਪਣੀ ਬਿਰਤੀ ਨੂੰ ਇੱਕ ਵਾਰ ਫਿਰ ਅੱਜ ਤੋਂ ਢਾਈ ਹਜ਼ਾਰ ਸਾਲ ਪਿੱਛੇ ਲੈ ਜਾਉ
ਮਾਮਾ ਨੇ ਵਿੱਚੋਂ ਹੀ ਟੋਕ ਕੇ ਆਖਿਆ, "ਏਨੀ ਦੂਰ ਗਿਆਂ ਤੈਨੂੰ ਮੇਰੀ ਆਵਾਜ਼ ਨਹੀਂ ਸੁਣਨੀ। ਇਹ ਜੂਠੇ ਭਾਂਡੇ ਢਾਈ ਹਜ਼ਾਰ ਸਾਲ ਤਕ ਇਵੇਂ ਹੀ ਨਹੀਂ ਰਹਿਣ ਦੇਣੇ। ਪਹਿਲਾਂ ਇਹ ਕਿਚਨ ਵਿੱਚ ਜਾਣਗੇ: ਬਾਅਦ ਵਿੱਚ ਆਪਣੀਆਂ ਬਿਰਤੀਆਂ ਜਿਧਰ ਮਰਜ਼ੀ ਲੈ ਜਾਉ।" ਭਾਂਡੇ ਕਿਚਨ ਵਿੱਚ ਅਤੇ ਫਿਰ ਡਿਸ਼ ਵਾਸ਼ਰ ਵਿੱਚ ਚਲੇ ਗਏ ਅਤੇ ਬਿਰਤੀਆਂ ਢਾਈ ਹਜ਼ਾਰ ਸਾਲ ਪਿੱਛੇ।
ਪਾਪਾ ਨੇ ਆਖਣਾ ਸ਼ੁਰੂ ਕੀਤਾ. "ਪਲੇਟ ਉੱਤੇ ਸਪਾਰਟਾ ਤੋਂ ਇਲਾਵਾ ਦਾਰਸ਼ਨਿਕ ਅਤੇ ਧਾਰਮਕ ਪ੍ਰਭਾਵ ਵੀ ਹਨ; ਪਰ ਦੁੱਖ ਦੀ ਗੱਲ ਹੈ ਕਿ ਇਹ ਸਾਰੇ ਪ੍ਰਭਾਵ ਘੇਰ ਕੇ, ਧੂ ਕੇ, ਉਸ ਨੂੰ ਸਪਾਰਟਾ ਵੱਲ ਹੀ ਲਿਜਾਂਦੇ ਰਹੇ ਹਨ। ਜੇ ਮੈਂ ਆਪਣੀ ਸ਼ਬਦਾਵਲੀ ਵਿੱਚ ਇਹ ਗੱਲ ਮੁੜ ਆਖਾਂ ਤਾਂ ਇਸ ਦਾ ਰੂਪ ਇਹ ਹੋਵੇਗਾ ਕਿ ਉਸ ਦੇ ਕਾਰਨ ਮਨੁੱਖੀ ਸੋਚ ਨੂੰ ਸਿਆਸਤ ਦੀ ਅਧੀਨਗੀ ਕਰਨ ਦੀ ਪ੍ਰੇਰਨਾ ਹੀ ਨਹੀਂ ਸਗੋਂ ਆਗਿਆ ਦਿੱਤੀ ਜਾਂਦੀ ਰਹੀ ਹੈ। ਅਜੇਹੀ ਆਗਿਆ ਦੇਣ ਲੱਗਿਆ ਉਹ ਇਹ ਵੀ ਜਾਣਦਾ ਸੀ ਕਿ ਸਿਆਸਤ ਵਿੱਚ ਹਿੱਸਾ, ਹੱਤਿਆ ਅਤੇ ਮੱਕਾਰੀ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਪਰ ਉਸ ਨੂੰ ਇਹ ਵਿਸ਼ਵਾਸ ਹੋ ਚੁੱਕਾ ਸੀ ਕਿ ਉਸ ਦੀ ਵਿਉਂਤੀ ਹੋਈ ਵਿੱਦਿਆ ਪ੍ਰਾਪਤ ਕਰ ਲੈਣ ਪਿੱਛੋਂ ਦੇਸ਼ ਦੇ ਸਰਪ੍ਰਸਤ (Guardians) ਫਿਲਾਸਫਰ ਕਿੰਗ ਦੀ ਦੋਵੀ ਮਾਨਸਿਕਤਾ ਵਿੱਚ ਪਰਵੇਸ਼ ਕਰ ਜਾਣਗੇ ਅਤੇ ਇਉਂ ਹੋ ਜਾਣ 'ਤੇ ਉਹ ਹਿੰਸਾ, ਹੱਤਿਆ ਅਤੇ ਮੱਕਾਰੀ ਨੂੰ ਕੇਵਲ ਜਨ-ਕਲਿਆਣ ਦੇ ਸਾਧਨ ਵਜੋਂ ਵਰਤਣਗੇ। ਉਨ੍ਹਾਂ ਦਾ ਜੀਵਨ ਸਾਦਾ ਹੋਵੇਗਾ। ਨਿੱਜੀ ਪਰਿਵਾਰ ਅਤੇ ਬੱਚੇ ਨਾ ਹੋਣ ਕਰਕੇ ਨਿੱਜੀ ਜਾਇਦਾਦ ਦਾ ਖ਼ਿਆਲ ਉਨ੍ਹਾਂ ਵਿੱਚ ਨਹੀਂ ਉਪਜੇਗਾ। ਉਹ ਜਨ-ਕਲਿਆਣ ਲਈ ਕੋਝੇ ਅਤੇ ਕਰੂਪ ਸਾਧਨਾਂ ਦੀ ਵਰਤੋਂ ਕਰਦੇ ਹੋਏ ਨਿਰਲੇਪ ਅਤੇ ਨਿਰਦੋਸ਼ ਮੰਨੇ ਜਾਣਗੇ।"
"ਬਹੁਤ ਵੱਡੇ ਖ਼ਤਰੇ ਨੂੰ ਵਾਜਾਂ ਮਾਰਦਾ ਰਿਹਾ ਹੈ।"
"ਖਤਰਾ ਬਹੁਤੀ ਦੂਰ ਨਹੀਂ ਸੀ; ਕੋਲ ਹੀ ਬੈਠਾ ਸੀ ਅਤੇ ਆਵਾਜ਼ਾਂ ਸੁਣ ਰਿਹਾ ਸੀ। ਪਲੇਟ ਨੂੰ ਡਾਇਓਨੀਸੀਅਸ ਨਾਮ ਦੇ ਇੱਕ ਹਾਕਮ ਦਾ ਅਧਿਆਪਕ ਬਣਨ ਅਤੇ ਉਸ ਨੂੰ ਵਿਲਾਸਫਰ ਕਿੰਗ ਬਣਾਉਣ ਦਾ ਮੌਕਾ ਮਿਲਿਆ ਸੀ। ਇਸ ਡਾਇਓਨੀਸੀਅਸ ਦਾ ਪਿਤਾ ਇੱਕ ਜੰਗਸੂ ਹਾਕਮ ਸੀ ਜਿਹੜਾ ਸਿਆਸੀ ਉਸ਼ਟੰਡਬਾਜ਼ੀ ਦੇ ਸਹਾਰੇ ਸਿਰਾਕਿਊਜ਼ ਨਾਮੀ ਯੂਨਾਨੀ ਨਗਰ-ਰਾਜ ਦਾ ਹਾਕਮ ਬਣ ਗਿਆ ਸੀ ਅਤੇ ਕਾਰਥਿਜ ਨਾਮ ਦੇ ਨਗਰ-ਰਾਜ ਨੂੰ ਹਰਾ ਕੇ ਯੂਨਾਨੀ ਨਗਰ ਰਾਜਾਂ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਹੋ ਗਿਆ ਸੀ। ਪਿਤਾ
"ਡਾ ਜੀ... ਅਗੇਰੇ ਜਾਣ ਤੋਂ ਪਹਿਲਾਂ ਇਹ ਦੱਸ ਲਵੋ ਕਿ ਸਿਆਸੀ ਉਸਟੱਡਬਾਜ਼ੀ ਕੀ ਹੁੰਦੀ ਹੈ। ਇਹ ਸ਼ਬਦ-ਯੋਗ ਪੁਰਾਣਾ ਹੈ ਜਾਂ ਹੁਣੇ ਉਪਜਿਆ ਹੈ ?"
"ਹੁਣੇ ਨਹੀਂ ਉਪਜਿਆ, ਬਹੁਤ ਪੁਰਾਣਾ ਹੈ। ਮੇਰਾ ਖ਼ਿਆਲ ਸੀ ਤੁਸੀਂ ਇਸ ਤੋਂ ਜਾਣੂੰ ਹੋ। ਵਿਸ਼ੇਸ਼ ਕਰਕੇ ਇਸ ਲਈ ਕਿ ਤੁਹਾਡੇ ਦੇਸ਼ ਵਿੱਚ ਖ਼ਾਸ ਕਰਕੇ ਅਤੇ ਸਾਰੀ ਪੱਛੜੀ ਦੁਨੀਆ ਵਿੱਚ ਆਮ ਕਰਕੇ ਇਸ ਦਾ ਰਿਵਾਜ ਹੈ। ਸੁਕਰਾਤ ਦੇ ਸਮੇਂ ਅਤੇ ਉਸ ਤੋਂ ਵੀ ਪਹਿਲਾਂ ਯੂਨਾਨੀ
ਨਗਰ-ਰਾਜਾਂ ਵਿੱਚ ਦਿੱਤੀ ਜਾਣ ਵਾਲੀ ਵਿੱਦਿਆ ਵਿੱਚ ਪਬਲਿਕ ਸਪੀਕਿੰਗ ਜਾਂ ਭਾਸ਼ਣ ਕਲਾ ਨੂੰ ਵਿਸ਼ੇਸ਼ ਥਾਂ ਪ੍ਰਾਪਤ ਸੀ। ਯੂਨਾਨੀ ਵਿਚਾਰਵਾਨਾਂ ਦੀ ਇੱਕ ਸ਼੍ਰੇਣੀ, ਜਿਸ ਨੂੰ ਸੋਫਿਸਟਸ ਆਖਿਆ ਜਾਂਦਾ ਸੀ, ਇਸ ਸਿਖਲਾਈ ਦਾ ਉਚੇਚਾ ਪ੍ਰਬੰਧ ਕਰਦੀ ਸੀ। ਅਮੀਰਾਂ ਦੇ ਮੁੰਡੇ ਇਹ ਕਲਾ ਸਿੱਖਦੇ ਸਨ ਅਤੇ ਇਹ ਕਲਾ ਅਦਾਲਤਾਂ ਅਤੇ ਰਾਜਨੀਤਕ ਮੁਕਾਬਲਿਆਂ ਵਿੱਚ ਬਹੁਤ ਕੰਮ ਆਉਂਦੀ ਸੀ। ਜੇ ਕੋਈ ਅਮੀਰਜ਼ਾਦਾ ਭਾਸ਼ਣ-ਕਲਾ ਵਿੱਚ ਨਿਪੁੰਨ ਨਾ ਹੋ ਸਕੇ ਤਾਂ ਸੇਕਿਸਟਾਂ ਵਿੱਚ ਕੋਈ ਇੱਕ, ਪੇਸ ਲੈ ਕੇ, ਉਸ ਦੀ ਥਾਂ ਕਿਸੇ ਸਿਆਸੀ ਜਲਸੇ ਵਿੱਚ ਜਾਂ ਅਦਾਲਤੀ ਮੁਕਦਮੇ ਸਮੇਂ ਭਾਸ਼ਣ ਦੇ ਦੇਂਦਾ ਸੀ। ਹੌਲੀ।"
"ਇਸ ਦਾ ਮਤਲਬ ਇਹ ਹੋਇਆ ਕਿ ਪਾਠੀਆਂ ਕੋਲੋਂ ਸੇਵਾ ਲੈਣ ਦਾ ਕੰਮ ਕੁਝ ਸੋ ਸਾਲ ਨਹੀਂ, ਕੁਝ ਹਜ਼ਾਰ ਸਾਲ ਪੁਰਾਣਾ ਹੈ।"
"ਹੌਲੀ ਹੌਲੀ ਇਹ ਸੱਚ ਸਾਹਮਣੇ ਆਇਆ ਕਿ ਲੋਕ-ਭੜਕਾਊ ਭਾਸ਼ਣਕਾਰੀ ਅਤੇ ਨਾਅਰੇਬਾਜ਼ੀ ਸਿਆਸੀ ਦੰਗਲਾਂ ਵਿੱਚ ਜੇਤੂ ਹੋਣ ਦਾ ਇੱਕ ਭਰਸੇ-ਯੋਗ ਸਾਧਨ ਹੈ। ਇਸ ਤਰ੍ਹਾਂ ਭਾਸ਼ਣ ਜਾਂ ਪਬਲਿਕ ਸਪੀਕਿੰਗ ਦੀਆਂ ਦੋ ਕਿਸਮਾਂ ਜਾਂ ਵੰਡਾਂ ਬਣ ਗਈਆਂ, ਇੱਕ ਵੰਡ ਉਹ ਜਿਸ ਰਾਹੀਂ ਲੋਕਾਂ ਨੂੰ ਸਮਝਾਇਆ ਜਾਵੇ, ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਵੇ, ਉਨ੍ਹਾਂ ਦੇ ਭੁਲੇਖੇ ਦੂਰ ਕੀਤੇ ਜਾਣ, ਉਨ੍ਹਾਂ ਨੂੰ ਰਲ ਮਿਲ ਕੇ ਸੁਹਣਾ ਜੀਵਨ ਜੀਉਣ ਦੀ ਸਲਾਹ ਦਿੱਤੀ ਜਾਵੇ, ਦੂਜੀ ਵੰਡ ਉਹ ਜਿਸ ਭਾਸ਼ਣ ਦੁਆਰਾ ਲੋਕਾ ਨੂੰ ਭੜਕਾਉਣ ਲਈ ਉਨ੍ਹਾ ਦਿਆ ਰਸਿਆ ਅਤੇ ਵਿਰੋਧਾਂ ਨੂੰ ਉਛਾਲਿਆ ਜਾਵੇ, ਉਨ੍ਹਾਂ ਨੂੰ ਖ਼ਤਰਿਆਂ ਦਾ ਅਹਿਸਾਸ ਕਰਵਾਇਆ ਜਾਵੇ, ਉਨ੍ਹਾਂ ਦੀਆਂ ਇਛਾਵਾਂ ਅਤੇ ਤ੍ਰਿਸ਼ਨਾਵਾਂ ਨੂੰ ਜਗਾ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਵਧਾਇਆ ਜਾਵੇ। ਪਹਿਲੀ ਸ਼੍ਰੇਣੀ ਦਾ ਭਾਸ਼ਣ ਲੋਕਾਂ ਦੇ ਭਲੇ ਲਈ ਹੋ ਸਕਦਾ ਹੈ। ਪਰ ਦੂਜੀ ਪ੍ਰਕਾਰ ਦਾ ਭਾਸ਼ਣ ਕੇਵਲ ਭੜਕਾਉਣ ਲਈ ਹੁੰਦਾ ਹੈ। ਹੁਣ ਤਾਂ ਲੋਕਾਂ ਨੂੰ ਭੜਕਾਉਣ ਦੇ ਹੋਰ ਕਈ ਢੰਗ ਸੋਚ ਲਏ ਗਏ ਹਨ। ਲੋਕਾਂ ਨੂੰ ਉੱਤੇਜਿਤ ਕਰ ਕੇ ਉਨ੍ਹਾਂ ਨੂੰ ਆਪਣੇ ਪਿੱਛੇ ਲਾਉਣ ਵਾਲੇ ਆਦਮੀ ਨੂੰ ਯੂਨਾਨੀ ਭਾਸ਼ਾ ਵਿੱਚ ਡੇਮਾਗਾਗ ਕਹਿੰਦੇ ਹਨ। ਅੰਗ੍ਰੇਜ਼ੀ ਵਿੱਚ ਵੀ ਇਸ ਸ਼ਬਦ ਦੇ ਏਹ ਅਰਥ ਹਨ। ਲੋਕ-ਭੜਕਾਊ ਨੇਤਾਗਿਰੀ ਨੂੰ ਡਮਾਗਾਗੀ ਆਖਿਆ ਜਾਂਦਾ ਹੈ ਅਤੇ ਲੋਕ-ਭੜਕਾਉ ਨੇਤਾਗਿਰੀ ਦੀ ਕਲਾ ਨੂੰ ਡੋਮਾਗਾਗਿਜ਼ਮ ਕਹਿੰਦੇ ਹਨ । ਡੈਮਾਗਾਗਿਜ਼ਮ ਦਾ ਪੰਜਾਬੀ ਉਲਥਾ ਹੈ—ਸਿਆਸੀ ਉਸ਼ਟੰਡਬਾਜ਼ੀ।"
"ਚਰਾਗ ਤਲੇ ਅੰਧੇਰਾ, ਹਨੇਰ ਸਾਈਂ ਦਾ 'ਸਾਨੂੰ' ਸਿਆਸੀ ਉਸ਼ਟੰਡਬਾਜ਼ੀ ਦੇ ਅਰਥ ਨਹੀਂ ਆਉਂਦੇ: ਮੱਛੀਆਂ ਤਰਨਾ ਭੁੱਲ ਗਈਆਂ!"
"ਮੈਂ ਕਹਿ ਰਿਹਾ ਸਾਂ ਕਿ ਡਾਇਓਨੀਸੀਅਸ ਦਾ ਪਿਤਾ ਸਿਆਸੀ ਉਸ਼ਟੰਡਬਾਜ਼ੀ ਦੇ ਸਹਾਰੇ ਨੇਤਾ ਬਣ ਗਿਆ ਅਤੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕਰ ਕੇ ਸ਼ਕਤੀਸ਼ਾਲੀ ਮੰਨਿਆ ਜਾਣ ਲੱਗ ਪਿਆ। ਉਸ ਦੀ ਮੌਤ ਪਿੱਛੋਂ ਉਸ ਦਾ ਪੁੱਤ ਰਾਜਾ ਬਣਿਆ। ਇਸ ਨੇ ਆਪਣੇ ਪਿਤਾ ਦੇ ਨਾਂ 'ਤੇ ਹੀ ਆਪਣਾ ਨਾ ਡਾਇਓਨੀਸੀਅਸ ਰੱਖਿਆ। ਇਹ ਪਲੇਟੋ ਦਾ ਸ਼ਾਗਿਰਦ ਸੀ। ਉਸਤਾਦ ਪਲੋਟੇ ਨੇ ਇਸ ਨੂੰ ਫਿਲਾਸਫਰ ਕਿੰਗ ਬਣਾਉਣ ਦਾ ਯਤਨ ਕੀਤਾ। ਉਹ ਫਿਲਾਸਫਰ ਵੀ ਬਣਿਆ ਅਤੇ ਰਾਜਾ ਵੀ। ਆਪਣੇ ਸਹਾਇਕਾਂ ਅਤੇ ਮਿੱਤਰਾਂ ਨਾਲ ਉਸ ਨੇ ਪੂਰੀ ਉਦਾਰਤਾ ਵਰਤੀ ਅਤੇ ਆਪਣੇ ਵਿਰੋਧੀਆਂ ਉੱਤੇ ਰੱਜ ਕੇ ਅੱਤਿਆਚਾਰ ਕੀਤੇ। ਉਸ ਦੇ ਅੱਤਿਆਚਾਰਾਂ ਦੀ ਕਹਾਣੀ ਵਿਸਥਾਰ ਨਾਲ ਲਿਖੀ ਹੋਈ ਹੈ; ਪਰ ਇਹ ਕਿਸੇ ਨੂੰ ਪਤਾ ਨਹੀਂ ਕਿ ਇਹ ਸਭ ਕੁਝ ਉਸ ਨੇ ਨਿਰਲੇਪ ਰਹਿ ਕੇ ਕੀਤਾ ਜਾਂ ਆਪਣੇ ਅੰਦਰਲੀ ਕਿਸੇ ਕੁਰੂਪਤਾ ਵੱਸ। ਕੁਝ ਵੀ ਹੋਵੇ, ਪਲੇਟ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਸ ਦਾ
ਆਦਰਸ਼-ਰਾਜ ਬਹੁਤ ਭਿਆਨਕ ਰੂਪ ਅਖ਼ਤਿਆਰ ਕਰ ਸਕਦਾ ਹੈ, ਇਸ ਲਈ ਉਸ ਦੀ ਦੂਜੀ ਵੱਡੀ ਪੁਸਤਕ 'ਕਾਨੂੰਨ' ਵਿੱਚ ਉਸ ਦੀ ਸੁਰ ਜਰਾ ਬਦਲੀ ਹੋਈ ਹੈ।"
"ਪਾਪਾ, ਪਲੇਟ ਉੱਤੇ ਇਹ ਪ੍ਰਭਾਵ ਜਰਾ ਚਿਰਾਕਾ ਪਿਆ: ਜੇ ਪਹਿਲਾਂ ਪੈਂਦਾ ਤਾਂ ਉਸ ਦੀ ਸੋਚ ਦਾ ਸਤੋਗੁਣੀ ਹੋ ਜਾਣਾ ਸੰਭਵ ਸੀ।"
"ਜ਼ਰੂਰ, ਸੰਭਵ ਸੀ; ਪਰ ਸੌਖਾ ਨਹੀਂ ਸੀ। ਉਹ ਪ੍ਰਭਾਵਾਂ ਅਧੀਨ ਲਿਖਦਾ ਸੀ। ਉਹ ਪ੍ਰਭਾਵਾਂ ਤੋਂ ਪਰੇ ਜਾਂ ਉੱਪਰ ਹੋ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਅਤੇ ਉਸ ਵਿਸ਼ਲੇਸ਼ਣ ਦੀ ਮੱਧਮ, ਮੁਲਾਇਮ ਰੌਸ਼ਨੀ ਵਿੱਚ ਮਨੁੱਖਤਾ ਲਈ ਸੁਪਨੇ ਸਜਾਉਣ ਦੀ ਜੁਗਤੀ ਤੋਂ ਜਾਣੂ ਨਹੀਂ ਸੀ।
"ਉਹ ਪ੍ਰਭਾਵਤ ਹੋਣ ਵਾਲਿਆਂ ਵਿੱਚੋਂ ਇੱਕ ਸੀ। ਪ੍ਰਭਾਵਾਂ ਪ੍ਰਤਿ ਪੱਖਪਾਤੀ ਸੀ। ਕੁਝ ਪ੍ਰਭਾਵ ਉਸ ਲਈ ਉਸਾਰੂ ਸਨ ਅਤੇ ਕੁਝ ਉਜਾੜੂ। ਉਹ ਪ੍ਰਭਾਵਾਂ ਨੂੰ ਨਿਰੋਲ ਪ੍ਰਭਾਵ-ਰੂਪ ਨਹੀਂ ਸੀ ਜਾਣ ਸਕਿਆ। ਉਸ ਨੇ ਹਾਰਿਆ ਹੋਇਆ ਏਥਨਜ਼ (ਉਸਦਾ ਆਪਣਾ ਨਗਰ ਰਾਜ) ਵੇਖਿਆ ਸੀ, ਜਿਸ ਵਿੱਚ ਸਿਆਸੀ ਗੁੱਟਬੰਦੀ ਅਤੇ ਲੰਮੇਰਾ ਅਕਾਲ ਸੀ। ਹਾਰ ਅਤੇ ਭੁੱਖਮਰੀ ਤੋਂ ਪ੍ਰਭਾਵਤ ਪਲੇਟ ਨੇ ਜਿਸ ਆਦਰਸ਼ਰਾਜ ਦੀ ਕਲਪਨਾ ਕੀਤੀ ਹੈ, ਉਹ ਜੋ ਪੂਰੀ ਸਫਲਤਾ ਸਹਿਤ ਸਾਕਾਰ ਕਰ ਵੀ ਲਿਆ ਜਾਵੇ ਤਾਂ ਵੀ ਵਧੀਆ ਸੋਨਾ ਅਤੇ ਵੱਧ ਕਣਕ ਤੋਂ ਇਲਾਵਾ ਕੁਝ ਨਹੀਂ ਦੇ ਸਕਦਾ। ਚਿੱਡ ਭਰਨਾ ਅਤੇ ਢੁੱਡ ਮਾਰਨਾ ਹੀ ਤਾਂ ਮਨੁੱਖੀ ਜੀਵਨ ਦਾ ਆਦਿ-ਅੰਤ ਨਹੀਂ। ਕਿੰਨੀ ਕੋਈ ਕਲਪਨਾ ਕੀਤੀ ਹੈ ਮਾਨਵ ਸਮਾਜਾਂ ਦੇ ਭਵਿੱਖ ਦੀ ਸਾਡੇ ਇਸ ਦਾਨੇ ਨੇ!!"
।" ਨੀਰਜ ਕੁਝ ਕਹਿੰਦੀ ਕਹਿੰਦੀ ਰੁਕ ਗਈ। ਪਾਪਾ ਨੇ
ਪੁੱਛਿਆ, "ਕੀ ਕਹਿਣਾ ਚਾਹੁੰਦੇ ਹੋ, ਬੇਟਾ ?" "ਪਹਿਲਾਂ ਮੈਨੂੰ ਇਹ ਦੱਸੋ-ਕੀ ਸੁਨੇਹਾ ਦੀਦੀ ਵਾਂਗੂੰ ਮੈਂ ਵੀ ਤੁਹਾਨੂੰ 'ਪਾਪਾ' ਕਹਿ ਸਕਦੀ ਹਾਂ?"
"ਸਨੇਹ ਅਤੇ ਸਨਮਾਨ ਕਿਸ ਨੂੰ ਚੰਗਾ ਨਹੀਂ ਲੱਗਦਾ, ਮੇਰੀ ਬੱਚੀ ? ਫਿਰ ਇਸ ਸੰਬੰਧ ਦੀ ਸਿਫ਼ਾਰਸ਼ ਤਾਂ ਪਲੇਟੋ ਨੇ ਵੀ ਕੀਤੀ ਹੈ।"
"ਚਲੋ ਕੋਈ ਇੱਕ ਗੱਲ ਤਾਂ ਕਰ ਗਿਆ ਅਕਲ ਦੀ। ਮੈਂ ਇਹ ਕਹਿਣਾ ਚਾਹੁੰਦੀ ਹਾ ਕਿ ਨੀਰਜ ਤੋਂ ਪਹਿਲਾਂ ਮੈਂ ਇੱਕ ਸੁਆਲ ਪੁੱਛ ਲਵਾਂ। ਫਿਲਾਸਫੀ ਬਾਰੇ ਪੜ੍ਹਦਿਆਂ ਮੈਂ ਇਹ ਪੜ੍ਹਿਆ ਹੈ ਕਿ ਯੂਨਾਨ ਵਿੱਚ ਪਲੇਟ ਤੋਂ ਪਹਿਲਾਂ ਪਿਥਾਗੋਰਸ ਵਰਗੇ ਮਹਾਨ ਵਿਚਾਰਵਾਨ ਹੋ ਚੁੱਕੇ ਹਨ। ਇਹ ਉਨ੍ਹਾਂ ਤੋਂ ਜਾਣੂ ਹੋਵੇਗਾ। ਉਨ੍ਹਾਂ ਦਾ ਪ੍ਰਭਾਵ ਵੀ ਕਬੂਲਿਆ ਹੋਵੇਗਾ ਇਸ ਨੇ। ਉਹ ਦਾਰਸ਼ਨਿਕ ਪ੍ਰਭਾਵ ਸਨ। ਉਨ੍ਹਾਂ ਵਿੱਚੋਂ ਰਾਸ਼ਟਰਵਾਦ ਤੇ ਸੱਤਾਵਾਦ ਵਰਗੀਆਂ ਤੰਗ-ਦਿਲੀਆਂ ਕਿਵੇਂ ਉਪਜੀਆਂ ? ਇਹ ਨਾ ਕਹਿ ਦੇਣਾ ਕਿ 'ਹਾਰ' ਅਤੇ 'ਕਾਲ' ਨੇ ਉਪਜਾਈਆਂ ਹਨ। ਮੈਂ ਮੰਨਦੀ ਹਾਂ ਕਿ ਉਪਜੀਆਂ ਹਾਰ ਅਤੇ ਭੁੱਖ-ਮਰੀ ਵਿੱਚੋਂ ਹੀ ਸਨ. ਪਰ ਪਲੇਟੋ ਦੇ ਮਨ ਵਿਚਲੀ ਦਾਰਸ਼ਨਿਕਤਾ ਦਾ ਉਨ੍ਹਾਂ ਦਾਰਸ਼ਨਿਕ ਵਿਚਾਰਾਂ ਜਾਂ ਸੱਚਾਈਆਂ ਨਾਲ ਉਹ ਕਿਸ ਪ੍ਰਕਾਰ ਦਾ ਸੰਬੰਧ ਸੀ ਜਿਹੜਾ ਇਨ੍ਹਾਂ ਤੰਗ-ਦਿਲੀਆਂ ਨੂੰ ਪੈਦਾ ਕਰ ਗਿਆ ਜਾਂ ਉਸ ਨੂੰ ਇਨ੍ਹਾਂ ਦੇ ਸਦੀਵੀ ਸੱਚ ਹੋਣ ਦਾ ਯਕੀਨ ਕਰਵਾ ਗਿਆ ?".
"ਮੇਰਾ ਬਾਰੀਕ ਬੇਟਾ ਖੂਬ ਸਮਝਾ ਕੇ ਗੱਲ ਕਰਦਾ ਹੈ। ਉੱਤਰ ਦੇਣ ਤੋਂ ਪਹਿਲਾਂ ਮੈਂ ਨੀਰਜ ਦਾ ਪ੍ਰਸ਼ਨ ਸੁਣਨਾ ਚਾਹੁੰਦਾ ਹਾਂ।"
"ਪਾਪਾ, ਪੁੱਛਣਾ ਮੈਂ ਵੀ ਏਹੋ ਸੀ। ਮੈਂ ਵਿਲਾਸਫੀ ਦੀ ਸਟੂਡੈਂਟ ਨਹੀਂ ਹਾਂ, ਇਸ ਲਈ ਝਿਜਕਦੀ ਸਾਂ। ਦੀਦੀ ਨੇ ਮੇਰੀ ਮੁਸ਼ਕਲ ਹੱਲ ਕਰ ਦਿੱਤੀ ਹੈ।"
"ਪਲੇਟ ਉੱਤੇ ਪਏ ਧਾਰਮਿਕ ਅਤੇ ਦਾਰਸ਼ਨਿਕ ਪ੍ਰਭਾਵਾਂ ਨੂੰ ਚਾਰ ਨਾਂ ਦਿੱਤੇ ਜਾ ਸਕਦੇ
ਹਨ। ਪਹਿਲਾ ਪਿਥਾਗੋਰਸ, ਦੂਜਾ ਪਰਮੀਨਾਈਡੀਜ਼, ਤੀਜਾ ਹੇਰਾਕਲੀਟਸ ਅਤੇ ਚੌਥਾ ਸੁਕਰਾਤ। ਪਿਧਾਗੋਰਸ ਜਾਂ ਪਾਈਥਾਗੋਰਸ ਦਾ ਪ੍ਰਭਾਵ ਉਸ ਉੱਤੇ ਸੁਕਰਾਤ ਰਾਹੀਂ ਪਿਆ। ਜਾਂ ਸਿੱਧਾ, ਇਸ ਗੱਲ ਦਾ, ਇਸ ਸੱਚ ਨਾਲ ਕੋਈ ਸੰਬੰਧ ਨਹੀਂ ਕਿ ਇਹ ਪ੍ਰਭਾਵ ਬਹੁਤ ਪਰਬਲ ਸੀ ਅਤੇ ਗੁਰੂ, ਚੋਲੇ, ਦੋਹਾਂ ਉੱਤੇ ਇੱਕ ਜਿਹਾ ਸੀ। ਤਾਂ ਵੀ ਇੱਕ ਵਰਕ ਜ਼ਰੂਰ ਸੀ ਕਿ ਸੁਕਰਾਤ ਕਦੀ ਕਦੀ ਕਿਸੇ ਉਜਾੜ ਵਿੱਚ ਜਾਂ ਕਿਸੇ ਗਲੀ ਦੇ ਮੋੜ ਉੱਤੇ ਖਲੋਤਾ, ਇੱਕ ਟੱਕ ਕਿਸੇ ਅਣਦਿਸਦੀ ਵਸਤੂ ਵੱਲ ਟਿਕਟਿਕੀ ਲਾਈ ਕਈ ਕਈ ਪਹਿਰ ਬਿਤਾ ਦਿੰਦਾ ਸੀ। ਪਲੇਟੋ ਦੇ ਅਜੇਹੇ ਕਿਸੇ ਵਿਵਹਾਰ ਦਾ ਵਰਣਨ ਨਹੀਂ ਮਿਲਦਾ। ਉਸ ਨੇ ਸੁਕਰਾਤ ਦੇ ਇਨ੍ਹਾਂ ਕਾਰਨਾਮਿਆਂ ਨੂੰ ਉਸ ਦੀ ਸ਼ਖ਼ਸੀਅਤ ਵਿਚਲੀ ਦਿੱਵਿਅਤਾ ਦੱਸਦਿਆਂ ਹੋਇਆ ਇਨ੍ਹਾਂ ਦਾ ਸਾਦਰ ਵਰਣਨ ਕੀਤਾ ਹੈ। ਪਲੇਟੋ ਨੂੰ ਧਾਰਮਕ ਸੁਰ, ਰਹਿਸਵਾਦ ਦੀ ਰੁਚੀ, ਪਰਲੋਕ ਵਿੱਚ ਵਿਸ਼ਵਾਸ ਅਤੇ ਅਮਰਾਪਦ ਦੀ ਪ੍ਰਾਪਤੀ ਦੀ ਲਗਨ ਪਿਥਾਗਰਸ ਕੋਲੋਂ ਮਿਲੀ ਸੀ। ਪਲੇਟ ਦੁਆਰਾ ਵਰਣਿਤ ਗੁਫਾ ਦਾ ਸਮੁੱਚਾ ਰੂਪਕ ਪਿਥਾਗੋਰਸ ਦੇ ਰਹੱਸਵਾਦ ਦਾ ਪ੍ਰਭਾਵ ਹੈ। ਪਿਥਾਗੋਰਸ ਇੱਕ ਧਰਮ ਦਾ ਬਾਨੀ ਵੀ ਸੀ ਅਤੇ ਮਹਾਨ ਗਣਿਤ ਸ਼ਾਸਤ੍ਰੀ ਵੀ। ਗਣਿਤ ਲਈ ਪਿਆਰ ਅਤੇ ਸਤਿਕਾਰ ਵੀ ਪਲੇਟੇ ਨੇ ਉਸੇ ਕੋਲੋਂ ਪ੍ਰਾਪਤ ਕੀਤਾ ਸੀ। ਇਹ ਪ੍ਰਭਾਵ ਸਿੱਧਾ ਸੀ ਕਿਉਂਜੁ ਸੁਕਰਾਤ ਹਿਸਾਬਵਾਨ ਨਹੀਂ ਸੀ। ਪਿਥਾਗੋਰਸ ਦਾ ਇਹ ਦਾਅਵਾ ਕਿ ਗਣਿਤ ਵਿੱਦਿਆ ਵਿੱਚ ਨਿਪੁੰਨ ਹੋਏ ਬਿਨਾਂ ਕੋਈ ਤਰਕ ਦੀ ਨਿਗਮਨੀ ਵਿਧੀ ਦਾ ਜਾਣੂੰ ਨਹੀਂ ਹੋ ਸਕਦਾ, ਪਹਿਲਾਂ ਸੁਕਰਾਤ ਵਿੱਚ ਅਤੇ ਪਿੱਛ ਆ ਕੇ ਰੂਸੋ ਅਤੇ ਹੋਰ ਕਈ ਵਿਚਾਰਵਾਨਾਂ ਦੇ ਸੰਬੰਧ ਵਿੱਚ ਸੱਚ ਨਹੀਂ ਆਖਿਆ ਜਾ ਸਕਦਾ।
"ਪਰਮੀਨਾਈਡੀਜ਼ ਦਾ ਸਿਧਾਂਤ ਸੀ ਕਿ ਹੋਂਦ ਅਨਾਦੀ ਅਤੇ ਅਨੰਤ ਹੈ। ਅਸੀਂ ਜੇ ਵੀ ਬਦਲਦਾ ਜਾਂ ਵਿਕਸਦਾ ਵੇਖ ਰਹੇ ਹਾਂ। ਇਹ ਸਾਡੀਆਂ ਗਿਆਨ-ਇੰਦ੍ਰੀਆਂ ਦਾ ਭਰਮ ਹੈ। ਹਰਾਕਲੀਟਜ਼ ਦਾ ਸਿਧਾਂਤ ਇਹ ਸੀ ਕਿ ਇਸ ਜਗਤ ਵਿੱਚ ਅਨਾਦੀ ਅਤੇ ਅਨੰਤ ਕੁਝ ਨਹੀਂ। ਪਲੇਟ ਨੇ ਇਨ੍ਹਾਂ ਦੇ ਵਿਰੋਧੀ ਸਿਧਾਂਤਾਂ ਨੂੰ ਇਕੱਠੇ ਕਰ ਕੇ ਆਪਣੇ ਲਈ, ਪਿਥਾਗੋਰਸ ਦੀ ਸਹਾਇਤਾ ਨਾਲ, ਇੱਕ ਨਵੇਂ ਫ਼ਾਰਮੂਲੇ ਦੀ ਕਾਢ ਕੱਢ ਲਈ। ਇੱਕ ਕਹਿੰਦਾ ਸੀ ਕਿ 'ਹੋਂਦ' ਅਨਾਦੀ ਅਤੇ ਅਨੰਤ ਹੈ। ਉਹ ਆਪਣੀ ਗੱਲ ਨੂੰ ਏਨੀ ਸੁੰਦਰਤਾ ਅਤੇ ਪਕਿਆਈ ਨਾਲ ਕਹਿੰਦਾ ਸੀ ਕਿ ਇਨਕਾਰ ਕਰਨਾ ਔਖਾ ਸੀ। ਦੂਜਾ ਕਹਿੰਦਾ ਸੀ ਕਿ ਵਿਕਾਸ ਜਾਂ ਤਬਦੀਲੀ ਹੀ ਸੱਚ ਹੋ, ਸਦੀਵੀ ਕੁਝ ਨਹੀਂ, ਉਸ ਨੂੰ ਰੱਦਣਾ ਵੀ ਔਖਾ ਲੱਗਦਾ ਸੀ । ਪਲੇਟ ਨੇ ਵਿਚਕਾਰਲਾ ਰਸਤਾ ਕੱਢਿਆ। ਉਹ ਇਉਂ ਕਿ-ਪੰਜ ਗਿਆਨ ਇੰਦ੍ਰੀਆਂ ਰਾਹੀ ਜਾਣਿਆ ਜਾਣ ਵਾਲਾ ਜਗਤ ਸਦਾ ਬਦਲਦਾ ਹੈ ਅਤੇ ਇਸ ਬਦਲਦੇ ਜਗਤ ਬਾਰੇ ਅਸੀਂ ਜੋ ਵੀ ਜਾਣਦੇ ਹਾਂ ਉਹ ਭਰਮ ਹੈ। ਇਸ ਜਗਤ ਦੀ ਸੱਚਾਈ ਇਸ ਜਗਤ ਤੋਂ ਬਾਹਰ ਹੈ ਅਤੇ ਅਪਦਾਰਥਕ ਹੈ। ਉਹ ਸੱਚਾਈ ਇਸ ਸੰਸਾਰ ਦੇ ਸਿਰਜਣਹਾਰ ਦੇ ਮਨ ਵਿੱਚ ਉਸ ਦੇ ਖ਼ਿਆਲਾਂ ਦੇ ਰੂਪ ਵਿੱਚ ਹੈ ਅਤੇ ਅਨਾਦੀ ਵੀ ਹੈ ਅਤੇ ਅਨੰਤ ਵੀ। ਉਸ ਅਨਾਦੀ ਅਤੇ ਅਨੰਤ ਸੱਚਾਈ ਦਾ ਗਿਆਨ ਪੰਜ ਇੰਦ੍ਰੀਆਂ ਦੁਆਰਾ ਸੰਭਵ ਨਹੀਂ। ਕੇਵਲ ਰਹੱਸਵਾਦ ਹੀ ਉਸ ਗਿਆਨ ਦਾ ਸਾਧਨ ਹੈ।"
"ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਰਹੱਸਵਾਦੀ ਝਮੇਲਾ ਸਮਾਜ-ਕਲਿਆਣ ਦੇ ਸਿਆਸੀ ਨੁਸਮੇ ਦਾ ਰੂਪ ਕਿਵੇਂ ਧਾਰ ਗਿਆ।"
"ਵਾਹ, ਬੇਟਾ ਜੀ, ਸਨੇਹਾ ਨੇ ਤੁਹਾਨੂੰ ਸਚਣ ਦੀ ਜਾਚ ਦੱਸ ਦਿੱਤੀ ਹੈ।"
"ਨਹੀਂ, ਪਾਪਾ, ਇਹ ਜਾਚ ਮੈਨੂੰ ਪਹਿਲਾਂ ਹੀ ਸੀ। ਮੇਰੀ ਇਸ ਗੱਲ ਨੂੰ ਗਲਤ ਨਾ ਆਖਣਾ ਵਰਨਾ ਅਯੋਗਾਚਾਰੀਆ ਆਖੋ ਜਾਉਗੇ।"
ਸਾਰੀ ਸਭਾ ਵਿੱਚ ਹਾਸਾ ਫੈਲ ਗਿਆ। ਪਾਪਾ ਨੇ ਗੱਲ ਜਾਰੀ ਰੱਖੀ, "ਪਲਟੇ ਨੇ ਸੋਫਿਸਟ ਲੋਕਾਂ ਜਾਂ ਵਿਚਾਰਵਾਨਾਂ ਦੀ ਭਰਪੂਰ ਆਲੋਚਨਾ ਕੀਤੀ ਹੈ। ਇਹ ਵਿਦਵਾਨ ਪੈਸੇ ਲੈ ਕੇ ਲੋਕਾਂ ਨੂੰ ਵਿੱਦਿਆ ਦੇਂਦੇ ਸਨ। ਪਲੇਟ ਦੁਆਰਾ ਨਿੰਦੇ ਜਾਣ ਪਿੱਛੇ ਇਸੇ ਸੰਬੰਧ ਦਾ ਹੱਥ ਸੀ। ਉਂਜ ਇਨ੍ਹਾਂ ਦੇ ਇੱਕ ਸਿਧਾਂਤ ਤੋਂ ਪ੍ਰਭਾਵਤ ਹੋਣ ਨਾ ਪਲੇਟੇ ਬਚਿਆ ਸੀ, ਨਾ ਉਸ ਦਾ ਗੁਰੂ ਸੁਕਰਾਤ। ਪੈਸੇ ਲੈਣ ਲਈ ਵੀ ਇਹ ਲੋਕ ਮਜਬੂਰ ਸਨ: ਕਿਉਂਜੁ ਨਾ ਤਾਂ ਇਹ ਪਲੇਟੋ ਵਾਂਗ ਕਿਸੇ ਜਾਗੀਰਦਾਰ ਦੇ ਘਰ ਜਨਮੇ ਸਨ ਅਤੇ ਨਾ ਹੀ ਸੁਕਰਾਤ ਵਾਂਗ ਸਾਰਾ ਜੀਵਨ ਨੰਗੇ ਪੈਰਾਂ, ਅਧ-ਨੰਗੇ ਸਰੀਰਾਂ ਅਤੇ ਭੁੱਖੇ ਢਿੱਡਾਂ ਨਾਲ ਗੁਜ਼ਾਰਨ ਵਿੱਚ ਵਿਸ਼ਵਾਸ ਰੱਖਦੇ ਸਨ। ਇਨ੍ਹਾਂ ਦਾ ਪ੍ਰਮੁੱਖ ਸਿਧਾਂਤ ਸੀ ਕਿ ਸੂਖ਼ਮ ਗਿਆਨ ਤੋਂ ਲੈ ਕੇ ਸਕੂਲ ਪੱਥਰ ਤੱਕ ਦੁਨੀਆ ਦੀ ਹਰ ਬੇ ਆਦਮੀ ਲਈ ਬਣੀ ਹੈ ਅਤੇ ਇਸੇ ਦ੍ਰਿਸ਼ਟੀਕੋਣ ਤੋਂ ਮੁੱਲਿਆਈ ਜਾਣੀ ਚਾਹੀਦੀ ਹੈ ਕਿ ਉਹ ਆਦਮੀ ਦੇ ਕਿੰਨੀ ਕੁ ਕੰਮ ਆਉਂਦੀ ਹੈ। ਇਹ ਦੁਨੀਆ ਦੇ ਪਹਿਲੇ ਪ੍ਰੋਗਮੈਟਿਸਟ ਆਖੋ ਜਾ ਸਕਦੇ ਹਨ। ਪ੍ਰੈਗਮੈਟਿਸਟ ਤੋਂ ਮੇਰਾ ਭਾਵ ਹੈ ਉਪਯੋਗਿਤਾਵਾਦੀ। ਸੁਕਰਾਤ ਦਾ ਸਾਰਾ ਜੀਵਨ ਇਸੇ ਸਿਧਾਂਤ ਦਾ ਅਮਲੀ ਰੂਪ ਸੀ। ਜੰਗ ਅਤੇ ਜਿੱਤ ਵਿੱਚ ਜੀਵਨ ਦੇ ਆਦਿ-ਅੰਤ ਨੂੰ ਸਿਮਟਿਆ ਹੋਇਆ ਵੇਖਣ ਵਾਲਾ, ਪਲੇਟੇ, ਆਪ ਵੀ ਤਾਂ ਮਨੁੱਖ ਦੀ ਸਾਰੀ ਸੋਚ ਅਤੇ ਸਾਰੀ ਸੁੰਦਰਤਾ ਨੂੰ ਰਾਜ ਦੇ ਅਧੀਨ ਕਰਨ ਦੀ ਸਲਾਹ ਏਸੇ ਕਰਕੇ ਦਿੰਦਾ ਸੀ ਕਿ ਜੰਗ ਵਿੱਚ ਜੇਤੂ ਹੋਣ ਦੀ ਸਮਰਥਾ ਕੇਵਲ 'ਰਾਜ' ਵਿੱਚ ਹੈ, ਸਟੇਟ ਵਿੱਚ ਹੈ, ਇਸ ਲਈ ਸਟੇਟ ਅਤੇ ਸਿਆਸਤ ਹੀ ਕਲਿਆਣ-ਰੂਪ ਹਨ, ਸ਼ਿਵਮ ਹਨ ਅਤੇ ਪਲੇਟੋ ਨੇ....."
ਗੱਲ ਟੋਕ ਕੇ ਤੇਰੇ ਜੀਜਾ ਜੀ ਬੋਲੋ, " ਸੱਤਿਅਮ ਅਤੇ ਸੁੰਦਰਮ ਦੀਆਂ ਬੂਟੀਆਂ ਨੂੰ ਸ਼ਿਵਮ ਦੇ ਕਾਗ਼ਜ਼ ਵਿੱਚ ਲਪੇਟ ਕੇ ਸੰਜੀਵਨੀ ਪੁੜੀ ਬੰਨ੍ਹ ਦਿੱਤੀ।"
“ਵਾਹ ਬਈ ਵਾਹ, ਤੂੰ ਤਾਂ ਹੂ ਬ ਹੂ ਮੇਰੇ ਸ਼ਬਦ ਉਚਾਰ ਦਿੱਤੇ ਹਨ।"
"ਬੇਟਾ ਕਿਸ ਕਾ ਹੂੰ।" 'ਮੇਰਾ' ਕਹਿ ਕੇ ਮਾਮਾ ਕਿਚਨ ਵੱਲ ਚਲੇ ਗਏ। ਪਾਪਾ ਦੀ ਗੱਲ ਜਾਰੀ ਸੀ, "ਪਲੇਟੋ ਦਾ ਖ਼ਿਆਲ ਸੀ ਕਿ ਇਸ ਬਦਲਦੇ ਜੀਵਨ ਦੀ ਅਸਲੀਅਤ ਅ-ਬਦਲ ਅਤੇ ਅਟਲ ਹੈ, ਅਨਾਦੀ ਅਤੇ ਅਨੰਤ ਹੈ। ਇਸ ਜੀਵਨ ਦੇ ਕਲਿਆਣ ਦਾ ਭੇਤ ਵੀ ਕਿਸੇ ਅਨਾਦੀ ਅਤੇ ਅਨੰਤ ਨੂੰ ਹੀ ਪਤਾ ਹੈ, ਕੋਈ ਅਨਾਦੀ ਅਤੇ ਅਨੰਤ ਹੀ ਜੀਵਨ ਦਾ ਕਲਿਆਣ ਕਰ ਸਕਦਾ ਹੈ। ਅਨਾਦੀ ਅਤੇ ਅਨੰਤ ਅ-ਬਦਲ ਹੈ. ਸੰਪੂਰਨ ਹੈ, ਮੁਕੰਮਲ ਹੈ। ਇਸ ਲਈ ਰਾਜ ਨੂੰ ਅ-ਬਦਲ ਅਤੇ ਸੰਪੂਰਨ ਹੋਣਾ ਚਾਹੀਦਾ ਹੈ। ਰਾਜ ਦਾ ਵਿਧਾਨ, ਸਪਾਰਟਾ ਦੇ ਵਿਧਾਨ ਵਾਂਗ ਅਟੱਲ, ਅ-ਬਦਲ ਹੋਣਾ ਚਾਹੀਦਾ ਹੈ।
"ਅਨਾਦੀ ਅਤੇ ਅਨੰਤ ਦਾ ਗਿਆਨ ਹਰ ਕਿਸੇ ਲਈ ਸੰਭਵ ਨਹੀਂ। ਇਸ ਦੀ ਪ੍ਰਾਪਤੀ ਲਈ ਵਿਸ਼ੇਸ਼ ਪ੍ਰਕਾਰ ਦੀ ਸਾਧਨਾ ਦੀ ਲੋੜ ਹੈ ਅਤੇ ਵਿਸ਼ੇਸ਼ ਪ੍ਰਕਾਰ ਦੇ ਵਿਅਕਤੀ ਹੀ ਉਸ ਸਾਧਨਾ ਵਿੱਚ ਸਫਲ ਹੋ ਸਕਦੇ ਹਨ। ਇਸ ਲਈ ਸਿਆਸਤਦਾਨਾਂ ਜਾਂ ਸਰਪ੍ਰਸਤਾਂ ਨੂੰ ਫਿਲਾਸਫਰ ਹੋਣ ਦੀ ਲੋੜ ਹੈ ਅਤੇ ਫਿਲਾਸਫਰਾਂ ਵਿੱਚ ਸੋਨੇ ਦੀ ਆਤਮਾ ਹੋਣੀ ਜ਼ਰੂਰੀ ਏ। ਇਸ ਲਈ ਵਿਸ਼ੇਸ਼ ਵਿਅਕਤੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀ ਵਿੱਦਿਆ ਦਿੱਤੀ ਜਾਣੀ ਚਾਹੀਦੀ ਹੈ। ਸਰਪ੍ਰਸਤਾਂ ਦੀ ਵਿੱਦਿਆ ਦਾ ਲੰਮਾ ਚੋੜਾ ਵਿਸਥਾਰ ਕੀਤਾ ਹੈ, ਉਸ ਨੇ, ਜਿਸ ਵਿੱਚ ਦੱਸਿਆ ਹੈ ਕਿ ਕਿਸ ਉਮਰ ਵਿੱਚ, ਕਿਨੇ ਸਾਲਾਂ ਲਈ ਕਿਹੜੀ ਵਿੱਦਿਆ ਦਿੱਤੀ ਜਾਵੇ। ਗਣਿਤ ਸਭ ਤੋਂ ਵੱਧ ਜ਼ਰੂਰੀ ਹੈ, ਕਿਉਂਜੁ ਇਸ ਬਿਨਾਂ ਸਿਆਣਪ ਸੰਭਵ ਨਹੀਂ। ਇਹ ਪਿਥਾਗੋਰਸ ਦਾ ਆਦੇਸ਼ ਸੀ। ਪਲੇਟੋ ਦੀਆਂ ਲੀਹਾਂ ਉੱਤੇ ਤਿਆਰ ਕੀਤੇ
ਗਏ ਫਿਲਾਸਫਰ ਸਿਆਸਤਦਾਨ ਸੰਸਾਰ ਦੀ ਅਸਲੀਅਤ ਤੋਂ ਜਾਣੂ ਸਨ, ਮਨੁੱਖ ਦੇ ਭਲੇ ਬੁਰੇ ਦੇ ਜ਼ਿੰਮੇਦਾਰ ਸਨ, ਪਾਪ-ਪੁੰਨ ਤੋਂ ਪਰੇ ਸਨ । ਇਸੇ ਵਿੱਚ ਏਕ-ਤੰਤ੍ਰ ਅਤੇ ਸਰਵ-ਸੱਤਾਵਾਦ ਦਾ ਭੇਤ ਲੁਕਿਆ ਹੋਇਆ ਹੈ।"
"ਵੀਰ ਜੀ, ਇਹ ਸਭ ਕੁਝ ਤਾਂ ਅੱਜ ਤਕ ਜਾਰੀ ਹੈ ਅਤੇ ਹੋ ਵੀ ਵਿਸ਼ਵ ਵਿਆਪੀ।
ਮਨੁੱਖੀ ਸੋਚ ਅਤੇ ਕਲਪਨਾ ਨੂੰ ਫਿਲਾਸਫੀ ਅਤੇ ਕਲਾ ਨੂੰ ਜਾਂ (ਯੂਨਾਨੀ ਸ਼ਬਦਾਵਲੀ ਅਨੁਸਾਰ) ਸੱਤਿਅਮ ਅਤੇ ਸੁੰਦਰਮ ਨੂੰ ਸ਼ਿਵਮ ਦੀ ਸੇਵਾ ਵਿੱਚ ਲਾ ਕੇ ਜਿਹੜੀ ਲੀਹ ਪਲੇਟੋ ਨੇ ਤੋਰੀ ਸੀ, ਜੀਵਨ ਦੀ ਗੱਡੀ ਅਜੇ ਤਕ ਉਸੇ ਲੀਹੇ ਚੱਲ ਰਹੀ ਹੈ। ਸ਼ਿਵਮ ਜਾਂ ਸੁਰੱਖਿਆ ਹਕੂਮਤਾਂ ਦੇ ਹੱਥ ਵਿੱਚ ਸੀ ਅਤੇ ਹਕੂਮਤਾਂ ਹਿੱਸਾ ਅਤੇ ਹੱਤਿਆ ਦੀ ਯੋਗਤਾ ਵਧਾਉਣ ਵਿੱਚ ਸੁਰੱਖਿਆ ਜਾਂ ਸ਼ਿਵਮ ਦਾ ਭਰਮ ਪਾਲਦੀਆਂ ਆਈਆ ਹਨ, ਅੱਜ ਵੀ ਪਾਲ ਰਹੀਆਂ ਹਨ। ਇਉਂ ਨਹੀਂ ਲੱਗਦਾ ਕਿ ਸੋਚ ਕਿਧਰੇ ਅਟਕ ਗਈ ਹੈ, ਰੁਕ ਗਦੀ ਹੈ ?"
"ਸਚ ਨੇ ਇਸ ਤੋਂ ਅਗਲੀ ਮੰਜ਼ਿਲ ਵੱਲ ਤੁਰਨਾ ਜਾਂ ਵਿਕਸਣਾ ਵੀ ਪੁਰਾਤਨ ਕਾਲ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਪਰੰਤੂ, ਪੇਸ਼ ਨਹੀਂ ਗਈ ਇਸ ਦੀ। ਇੱਕ ਵੇਰ ਦੁਰਗਾ ਅਤੇ ਲਕਸ਼ਮੀ ਦੇ ਕਾਬੂ ਆਈ ਸਰਸ੍ਵਤੀ ਮੁੜ ਮੁਕਤ ਨਹੀਂ ਹੋ ਸਕੀ। ਹਾਂ, ਇਸ ਦਾ ਸੁਤੰਤ੍ਰ ਅਸਲਾ ਵੀ ਕਾਇਮ ਰਿਹਾ ਹੈ ਅਤੇ ਕਦੇ ਕਦੇ, ਕਿਤੇ ਕਿਤੇ ਪ੍ਰਗਟ ਵੀ ਹੋਇਆ ਹੈ, ਪਰ ਕੇਵਲ ਝਲਕ ਮਾਤਰ।"
"ਕੀ ਸੋਚ ਦੀ ਸੁਤੰਤ੍ਤਾ ਦੀ ਝਲਕ ਧਰਮ ਰਾਹੀਂ ਪ੍ਰਗਟ ਨਹੀਂ ਹੋਈ ?"
"ਨਹੀਂ, ਨੀਰਜ ਬੇਟਾ, ਧਰਮ ਸੋਚ ਦੀ ਸੁਤੰਤ੍ਰਤਾ ਦਾ ਸਮਰਥਕ ਨਹੀਂ। ਇਹ ਵੀ ਸੋਚ ਨੂੰ ਆਪਣੀ ਸੇਵਾ ਵਿੱਚ ਲਾਉਂਦਾ ਆਇਆ ਹੈ। ਜਿੱਥੇ ਜਾ ਕੇ ਸੋਚ ਇਸ ਨੂੰ ਆਪਣੇ ਨਾਲੋਂ ਸ੍ਰੇਸ਼ਟ ਲੱਗਣ ਲੱਗ ਪੈਂਦੀ ਹੈ ਓਥੇ ਇਹ ਸੋਚੋਂ ਪਰੇ ਹੋ ਕੇ ਆਪਣੀ ਸ੍ਰੇਸ਼ਟਤਾ ਦਾ ਦਾਅਵਾ ਕਰਨ ਲੱਗ ਪੈਂਦਾ ਹੈ। ਸ਼ਕਤੀ ਨਾਲ ਸਾਂਝ ਪਾ ਕੇ ਸਰਸਤੀ ਦਾ ਅਹਿੱਤ ਕਰਦਾ ਆਇਆ ਹੈ ਧਰਮ। ਅਸੀਂ ਆਪਣੇ ਵਿਸ਼ੇ ਤੋਂ ਪਰੇ ਹੋ ਗਏ ਲੱਗਦੇ ਹਾਂ। ਅਸੀਂ ਸੱਚ ਦੀ ਨਹੀਂ ਸਗੋਂ ਪਲੇਟ ਦੀ ਗੱਲ ਕਰ ਰਹੇ ਹਾਂ।"
"ਭੱਜੀ, ਮੈਨੂੰ ਪਲੇਟੋ ਨਾਲੋਂ ਸੋਫਿਸਟਾਂ ਦੀ ਇਸ ਗੱਲ ਉੱਤੇ ਵਿਚਾਰ ਕਰਨੀ ਵਧੇਰੇ ਜ਼ਰੂਰੀ ਲੱਗਦੀ ਹੈ ਕਿ ਦੁਨੀਆ ਵਿੱਚ ਹਰ ਸ਼ੈ ਦਾ ਦਰਜਾ ਮਨੁੱਖੀ ਲੋੜ ਦੇ ਦ੍ਰਿਸ਼ਟੀਕੋਣ ਤੋਂ ਨਿਯਤ ਕਰਨਾ ਚਾਹੀਦਾ ਹੈ। ਅੰਗ੍ਰੇਜ਼ੀ ਵਿੱਚ ਸ਼ਾਇਦ ਇਉਂ ਕਹਿੰਦੇ ਹਨ ਕਿ 'ਮੈਨ ਇਜ਼ ਦੀ ਮਈਯਰ ਆਫ ਐਵਰੀਥਿਂਗ (Man is the measure of everything)/"
"ਕਹਿੰਦੇ ਸ਼ਾਇਦ ਇਵੇਂ ਹੀ ਹਨ, ਪਰ ਇਸ ਵਕਤ ਇਸ ਉੱਤੇ ਵਿਚਾਰ ਨਹੀਂ ਹੋ ਸਕਦੀ। ਹੁਣ ਕੁਝ ਹੋਰ ਗੱਲਾਂ ਕਰੀਏ ਮੈਂ ਥੱਕ ਗਿਆ ਹਾਂ। ਔਹ ਵੇਖ ਤੇਰੇ ਭਰਜਾਈ ਜੀ ਟ੍ਰੇ ਚੁੱਕੀ ਆ ਰਹੇ ਹਨ। ਦੌੜ ਕੇ...।"
ਉਨ੍ਹਾਂ ਦੀ ਗੱਲ ਮੁੱਕਣ ਤੋਂ ਪਹਿਲਾਂ ਹੀ ਚਾਚਾ ਜੀ ਦੌੜ ਕੇ ਗਏ ਅਤੇ ਮਾਮਾ ਦੇ ਹੱਥੋਂ ਚਾਰ ਦਾ ਸਾਮਾਨ ਫੜ ਕੇ ਮੁੜ ਆਏ। ਮੈਂ ਲੋਢੇ ਵੱਲੋਂ ਦੀ ਚਾਹ ਲਈ ਕਈ ਪ੍ਰਕਾਰ ਦੇ ਪਕਵਾਨ ਪਕਾ ਰੱਖੇ ਸਨ, ਇਹ ਮਾਮਾ ਨੂੰ ਪਤਾ ਨਹੀਂ ਸੀ। ਮੈਂ ਕਿਚਨ ਵਿੱਚ ਗਈ ਅਤੇ ਸਭ ਚੁੱਕ ਲਿਆਈ। ਵੇਖ ਕੇ ਮਾਮਾ ਬਹੁਤ ਖੁਸ਼ ਹੋਏ, ਬੇ-ਸ਼ੱਕ ਬਾਕੀ ਸਾਰੇ ਵੀ। ਦਿਨ ਦਾ ਬਾਕੀ ਹਿੱਸਾ ਚਾਹ ਪੀਂਦਿਆਂ ਅਤੇ ਏਧਰ ਓਧਰ ਦੀਆਂ ਗੱਲਾਂ ਕਰਦਿਆਂ ਬੀਤਿਆ। ਇਨ੍ਹਾਂ ਹੀ ਗੱਲਾਂ ਵਿੱਚ ਚਾਚਾ ਜੀ ਨੇ ਇੱਛਾ ਪ੍ਰਗਟ ਕੀਤੀ, "ਭਾ ਜੀ, ਇਸ ਸੁਮੀਤ ਦੀ ਮਿਹਰਬਾਨੀ ਨਾਲ ਸਾਡੇ ਲਈ ਸੰਸਾਰ ਦੇ ਸਿਆਣਿਆਂ ਦੀ ਸੁਹਬਤ ਦਾ ਸੁਹਣਾ ਮੌਕਾ ਬਣਿਆ ਹੈ। ਮੇਰਾ ਜੀ
ਕਰਦਾ ਹੈ ਕਿ ਪਲੋਟ-ਸੁਕਰਾਤ ਤੋਂ ਪਹਿਲਾਂ ਹੋਏ ਦਾਰਸ਼ਨਿਕਾਂ ਬਾਰੇ ਵੀ ਜਾਣਿਆ ਜਾਵੇ। ਇਸ ਨਾਲ ਇਹ ਪਤਾ ਲੱਗੇਗਾ ਕਿ ਸੋਚ ਦੀ ਉਹ ਕਿਹੜੀ ਸੇਧ ਸੀ ਜਿਸ ਵੱਲੋਂ ਮੋੜ ਕੇ ਸਫਿਸਟਾਂ, ਸੁਕਰਾਤ ਅਤੇ ਪਲੇਟੇ ਨੇ ਇਸ ਨੂੰ ਸਿਆਸਤ ਜਾਂ ਰਾਜ-ਕਾਜ ਦੀ ਸੇਵਾ ਵਿੱਚ ਲਾਇਆ। ਇਹ ਪਤਾ ਸਾਨੂੰ ਲੱਗ ਗਿਆ ਹੈ ਕਿ ਇਹ ਕਿਵੇਂ ਅਤੇ ਕਿਸ ਪਾਸੇ ਮੁੜੀ: ਪਰੰਤੂ, ਪਹਿਲਾਂ ਇਸ ਦੀ ਸੇਧ ਕੀ ਸੀ ਇਹ ਪਤਾ ਨਹੀਂ ਲੱਗਾ।"
"ਇੱਕ ਗੱਲ ਮੈਂ ਵੀ ਕਹਾਂ, ਵੀਰ ਜੀ ?"
"ਤੁਸੀਂ ਵੀ ਆਖੋ।"
"ਸੁਮੀਤ ਦੀ ਗੱਲ 'ਯਥਾਰਥਵਾਦ' ਤੋਂ ਆਰੰਭ ਹੋਈ ਸੀ। ਕਿਵੇਂ ਨਾ ਕਿਵੇਂ ਪਲੇਟ ਦਾ ਜ਼ਿਕਰ ਵਿੱਚ ਆ ਗਿਆ। ਇਹ ਤਾਂ ਸਿੱਧ ਹੈ ਕਿ ਪਲੇਟ ਨੇ ਕਲਾ ਅਤੇ ਕਲਾਕਾਰਾਂ ਨੂੰ ਬਹੁਤਾ ਸਲਾਹਿਆ ਸਨਮਾਨਿਆ ਨਹੀਂ ਪਰ ਯਥਾਰਥਵਾਦ ਨਾਲ ਵੀ ਉਸ ਦਾ ਕੋਈ ਰਿਸ਼ਤਾ ਜੁੜਦਾ ਹੈ ਜਾਂ ਨਹੀਂ ?" ਅਗਲੀ ਮੀਟਿੰਗ ਦੌਰਾਨ ਇਸ ਬਾਰੇ ਵਿਚਾਰ ਕੀਤੀ ਜਾਣ ਦਾ ਇਕਰਾਰ ਲੈ ਕੇ ਸਭ ਚਲੇ ਗਏ।
ਇਹ ਪੱਤ੍ਰ ਲੰਮੇਰਾ ਭਾਵੇਂ ਹੋ ਗਿਆ ਹੈ। ਪਰ, ਤੇਰੇ ਪ੍ਰਸ਼ਨਾਂ ਦਾ ਉੱਤਰ ਸ਼ਾਇਦ ਨਹੀਂ ਬਣ ਸਕਿਆ। ਸੁਮੀਰ ਦੇ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਮੈਂ ਬਹੁਤ ਜ਼ਰੂਰੀ ਸਮਝਦੀ ਹਾਂ। ਉਸ ਨਾਲ ਪੱਤ੍ਰ-ਵਿਵਹਾਰ ਇੱਕ ਪ੍ਰਕਾਰ ਦਾ ਆਨੰਦ-ਅਨੁਭਵ ਹੋਵੇਗਾ। ਤੇਰੇ ਪੱਤ੍ਰ ਨਾਲ ਘੱਲਿਆ ਜਾਣ ਵਾਲਾ ਦੂਜਾ ਬੰਦ ਲਿਫ਼ਾਫ਼ਾ ਉਸ ਲਈ ਹੈ। ਖੋਲ੍ਹ ਕੇ ਪੜ੍ਹੀ ਨਾ। ਚਿੰਤਾ ਵੀ ਨਾ ਕਰੀਂ। ਮੈਂ ਉਸ ਦੀ ਦੀਦੀ ਹਾਂ।
ਹਰ ਕਿਸੇ ਦੀ ਦ੍ਰਿਸ਼ਟੀ ਵੱਖ ਹੈ ਅਤੇ ਕਿਸੇ ਸੂਖ਼ਮਤਾ ਤਕ ਪਹੁੰਚ ਵੀ ਹਰ ਕਿਸੇ ਦੀ ਆਪੋ ਆਪਣੀ ਹੈ। ਸੁਮੀਤ ਨੇ ਹੁਣ ਤਕ ਜੋ ਕੁਝ ਆਖਿਆ ਹੈ ਉਸ ਵਿੱਚ ਸਭ ਤੋਂ ਵੱਧ ਸੂਖ਼ਮ ਗੱਲ ਮੈਨੂੰ ਇਹ ਪਰਤੀਤ ਹੋਈ ਹੈ ਕਿ-"ਸੁੰਦਰਮ ਜੀਵਨ ਦਾ ਅਸਲਾ ਹੈ ਅਤੇ ਸੱਤਿਅਮ ਤੇ ਸ਼ਿਵਮ ਇਸ ਦੀ ਪਛਾਣ ਦੇ ਜਾਂ ਇਸ ਦੀ ਪ੍ਰਾਪਤੀ ਦੇ ਸਾਧਨ ਹਨ।" ਸਾਰੇ ਪੁਰਾਤਨ ਕਾਲ ਵਿੱਚ ਅਤੇ ਵਿਸ਼ੇਸ਼ ਕਰਕੇ ਮੱਧ-ਕਾਲ ਵਿੱਚ 'ਸੱਤਿਅਮ' ਨੂੰ ਜੀਵਨ ਦਾ ਅਸਲਾ ਆਖਿਆ ਜਾਂਦਾ ਰਿਹਾ ਹੈ। ਸੱਚ ਨੂੰ ਰੱਬ ਆਖ ਕੇ ਸੱਤਿਅਮ ਦੀ ਸੋਝੀ ਨੂੰ ਈਸ਼ਵਰ ਦਾ ਸਾਖਿਆਤਕਾਰ ਬਣਾਇਆ ਜਾਂਦਾ ਰਿਹਾ ਹੈ। ਇਉਂ ਸੱਤਿਅਮ ਜਾਂ ਸੱਚ ਜੀਵਨ ਦਾ ਅੰਤਲਾ ਜਾਂ ਤਾਤਵਿਕ ਮਨੋਰਥ ਬਣਿਆ ਆ ਰਿਹਾ ਹੈ। ਏਕਾ-ਏਕ ਸੁੰਦਰਮ ਨੂੰ ਜੀਵਨ ਦਾ ਮਨੋਰਥ ਆਖ ਕੇ ਮਾਨਵ-ਸੋਚ ਨੂੰ ਨਵੀਂ ਸੇਧ ਦੇਣ ਦੀ ਦਲੇਰੀ ਕਰਨ ਵਾਲਾ ਇਹ ਵਿਅਕਤੀ ਨਿਸਚੇ ਹੀ ਵਿਚਿਤ੍ਰ ਹੈ। ਪਰੰਤੂ, ਕੇਵਲ ਵਿਚਿਤ੍ਰ ਹੋਣ ਨਾਲ ਕੰਮ ਨਹੀਂ ਚੱਲ ਸਕਦਾ। ਇਸ ਧਾਰਣਾ ਦਾ ਕੋਈ ਵਿਗਿਆਨਿਕ-ਬੌਧਿਕ ਆਧਾਰ ਵੀ ਹੋਣਾ ਚਾਹੀਦਾ ਹੈ।
ਨੀਰਜ ਦੇ ਵਤੀਰੇ ਵਿੱਚ ਆਈ ਤਬਦੀਲੀ ਨੇ ਮੈਨੂੰ ਕੁਝ ਹੈਰਾਨ ਕੀਤਾ ਹੈ। ਇਸ ਦਾ ਕਾਰਨ ਮੈਂ ਅਜੇ ਜਾਣ ਨਹੀਂ ਸਕੀ। ਤੇਰੇ ਜੀਜਾ ਜੀ ਦੀ ਵੱਡੀ ਭੈਣ ਰਾਜੇਸ਼ ਰਾਹੀਂ ਕਮਲ ਅਤੇ ਨੀਰਜ ਦਾ ਇਸ ਪਰਿਵਾਰ ਨਾਲ ਸੰਬੰਧ ਜੁੜਿਆ ਹੈ। ਕਮਲ ਰਾਹੀਂ ਉਸ ਦੇ ਇੱਕ ਮਿੱਤ੍ਰ, ਦੇਵ ਨੇ ਪਿਕਨਿਕ ਵਿੱਚ ਬੇ-ਮਾਲੂਮਾ ਜਿਹਾ ਪਰਵੇਸ਼ ਕੀਤਾ ਸੀ। ਜਦੋਂ ਨੀਰਜ ਆਪਣੇ ਰਾਸ਼ਟਰੀ ਗੌਰਵ ਦਾ ਪ੍ਰਗਟਾਵਾ ਕਰ ਰਹੀ ਸੀ। ਉਦੋਂ ਉਹ ਇੱਕ ਤੇਰ ਭਰੀ ਨਜ਼ਰ ਨਾਲ ਉਸ ਵੱਲ ਵੇਖ ਰਿਹਾ ਸੀ। ਉਸ ਦੀ ਏਸੇ ਤੱਕਣੀ ਨੇ ਹੀ ਮੇਰੇ ਕੋਲੋਂ ਉਸ ਦਾ ਸੰਖੇਪ ਜਿਹਾ ਜ਼ਿਕਰ ਕਰਵਾਇਆ ਸੀ। ਮੈਂ, ਅੱਜ, ਅਚਾਨਕ ਉਸ ਦਾ ਜ਼ਿਕਰ ਕਿਉਂ ਛੇੜ ਬੈਠੀ ਹਾਂ ? ਪਤਾ ਨਹੀਂ।
ਤੇਰੀ ਸਨੇਹਾ।
8
ਗੁਰਦਾਸਪੁਰ,
28.8.95.
ਸਨੇਹਾ,
ਅਗਸਤ ਦਾ ਮਹੀਨਾ ਬਹੁਤ ਹੀ ਰੁਝੇਵੇਂ ਵਿੱਚ ਬੀਤਿਆ ਹੈ। ਪਾਪਾ ਪੰਦਰਾਂ ਅਗਸਤ ਦੀਆਂ ਸਰਕਾਰੀ ਤਿਆਰੀਆਂ ਵਿੱਚ ਰੁੱਝੇ ਰਹੇ ਅਤੇ ਆਪਣੇ ਨਿੱਜੀ ਕੰਮਾਂ ਦੇ ਨਾਲ ਨਾਲ ਕੁਝ ਇੱਕ ਸਰਕਾਰੀ ਕੰਮਾਂ ਵਿੱਚ ਵੀ ਸਹਾਇਤਾ ਦੀ ਮੰਗ ਕਰਦੇ ਰਹੇ। ਪਾਪਾ ਦੀ ਸਹਾਇਕ ਬਣ ਕੇ ਜੀਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਪਾਪਾ ਦੇ ਦੱਸੇ ਕੰਮ ਬਹੁਤੇ ਔਖੇ ਅਤੇ ਵੱਡੇ ਨਹੀਂ ਸਨ ਤਾਂ ਵੀ ਇੱਕ ਪ੍ਰਕਾਰ ਦੀ ਜ਼ਿੰਮੇਦਾਰੀ ਜ਼ਰੂਰ ਸਨ। ਜ਼ਿੰਮੇਦਾਰੀ ਨਿਭਾ ਕੇ ਜਦੋਂ ਸ਼ਾਮ ਨੂੰ ਆਪਣੇ ਕੀਤੇ ਕੰਮ ਦੀ ਰੀਪੋਰਟ ਪਾਪਾ ਨੂੰ ਦਿੰਦੀ ਸਾਂ ਤਾਂ ਉਨ੍ਹਾਂ ਦੇ ਚਿਹਰੇ ਉੱਤੇ ਪ੍ਰਸੰਨਤਾ ਅਤੇ ਕ੍ਰਿਤਗਿਆਤਾ ਦੇ ਚਿੰਨ੍ਹ ਵੇਖ ਕੇ ਮੈਨੂੰ ਆਪਣਾ ਆਪ ਚੰਗੇਰਾ ਅਤੇ ਵਡੇਰਾ ਲੱਗਦਾ ਸੀ। ਸੁਤੰਤ੍ਰਤਾ ਦਿਵਸ ਦੀਆਂ ਤਿਆਰੀਆਂ ਅਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਚਿੰਤਾ ਨੇ ਕਚਹਿਰੀ ਦਾ ਕੰਮ ਘਟਾ ਦਿੱਤਾ ਸੀ। ਇਸ ਕਰਕੇ ਸੁਮੀਤ ਨੂੰ ਦੋ ਤਿੰਨ ਹਫ਼ਤੇ ਫ਼ਾਈਲਾਂ ਆਦਿਕ ਲੈ ਕੇ ਆਉਣ ਦਾ ਮੌਕਾ ਨਹੀਂ ਸੀ ਮਿਲਿਆ। ਅੰਕਲ ਜੀ ਅਤੇ ਪਿਤਾ ਜੀ ਆਉਂਦੇ ਰਹੇ ਹਨ ਅਤੇ ਪਾਪਾ ਕੋਲ ਉਨ੍ਹਾਂ ਨਾਲ ਗੱਲਾਂ ਕਰਨ ਲਈ ਕਾਫ਼ੀ ਸਮਾਂ ਹੁੰਦਾ ਸੀ। ਇਸ ਮਿੱਤ੍ਰ-ਮੰਡਲੀ ਵਿੱਚ ਬੈਠ ਕੇ ਇਨ੍ਹਾਂ ਦੀਆਂ ਗੱਲਾਂ ਸੁਣਨ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੈਂ ਇਨ੍ਹਾਂ ਦੀਆਂ ਗੱਲਾ ਵਿੱਚ ਕੇਵਲ ਉਦੋਂ ਹੀ ਹਿੱਸਾ ਲੈ ਸਕਦੀ ਸਾਂ ਜਦੋਂ ਇਹ ਤੇਰੇ ਬਾਰੇ ਕੋਈ ਗੱਲ ਕਰਦੇ ਸਨ। ਬਾਕੀ ਸਾਰੀਆਂ ਗੱਲਾਂ ਦੇਸ਼, ਸਿਆਸਤ, ਭ੍ਰਿਸ਼ਟਾਚਾਰ, ਅਪਰਾਧ, ਆਤੰਕਵਾਦ ਅਤੇ ਨੈਤਿਕ ਪਤਨ ਆਦਿਕ ਬਾਰੇ ਹੁੰਦੀਆਂ ਸਨ। ਇਨ੍ਹਾਂ ਵਿੱਚੋਂ ਉੱਠ ਕੇ ਜਾਣ ਦਾ ਯਤਨ ਮੈਂ ਇੱਕ ਵੇਰ ਕੀਤਾ ਸੀ; ਪਰ ਪਾਪਾ ਨੇ, ਕੁਝ ਐਸੇ ਢੰਗ ਨਾਲ, ਮੈਨੂੰ ਬੈਠੇ ਰਹਿਣ ਲਈ ਆਖਿਆ, ਜਿਵੇਂ ਉਹ ਚਾਹੁੰਦੇ ਹੋਣ ਕਿ ਮੈਂ ਉਨ੍ਹਾਂ ਦੀ ਇਹ ਵਾਰਤਾਲਾਪ ਜ਼ਰੂਰ ਸੁਣਾਂ। ਪਿਤਾ ਜੀ ਅਤੇ ਅੰਕਲ ਜੀ ਬਾਰੇ ਤਾਂ ਮੈਨੂੰ (ਤੈਨੂੰ ਵੀ) ਪਤਾ ਹੈ ਕਿ ਉਹ ਦੋਵੇਂ ਸਾਹਿਤਿਕ ਅਤੇ ਦਾਰਸ਼ਨਿਕ ਦੁਨੀਆ ਦੇ ਵਸਨੀਕ ਹਨ; ਪਰ ਪਾਪਾ ਬਾਰੇ ਮੈਂ (ਅਤੇ ਤੂੰ ਵੀ) ਏਹੋ ਜਾਣਦੀ ਸਾਂ ਕਿ ਉਹ ਸਰਕਾਰੀ ਮਸ਼ੀਨ ਦੇ ਜ਼ਰੂਰੀ ਪੁਰਜ਼ੇ ਤੋਂ ਵੱਧ ਨਹੀਂ ਹਨ। ਉਨ੍ਹਾਂ ਦੀ ਸ਼ਖ਼ਸੀਅਤ ਦੇ ਬੌਧਿਕ, ਰਸਿਕ ਅਤੇ ਸੰਵੇਦਨਸ਼ੀਲ ਪੱਖ ਨੂੰ ਵੇਖ ਕੇ ਮੈਨੂੰ ਇਉਂ ਲੱਗਾ ਕਿ ਪਾਪਾ ਨੂੰ ਕੁਝ ਹੋਰ ਹੋਣਾ ਚਾਹੀਦਾ ਸੀ। ਮੇਰੇ ਮਨ ਵਿੱਚ ਉਨ੍ਹਾਂ ਪ੍ਰਤਿ ਇੱਕ ਭਾਵ ਉਪਜਿਆ ਜਿਸਨੂੰ ਮੈਂ 'ਤਰਸ ਦਾ ਭਾਵ' ਨਹੀਂ ਕਹਿਣਾ ਚਾਹੁੰਦੀ ਕਿਉਂਕਿ ਉਨ੍ਹਾਂ ਦੀ ਹਾਲਤ ਤਰਸਯੋਗ ਨਹੀਂ ਅਤੇ ਨਾ ਹੀ ਮੈਨੂੰ ਤਰਸ ਕਰਨ ਦਾ ਅਧਿਕਾਰ ਹੈ। ਇਨ੍ਹਾਂ ਮਿੱਤ੍ਰਾਂ ਜਿੰਨਾ ਪ੍ਰਸੰਨ ਆਦਮੀ ਲੱਭਣਾ ਔਖਾ ਹੈ। ਇਨ੍ਹਾਂ ਦੀਆਂ ਗੱਲਾਂ ਬਾਤਾਂ ਅਤੇ ਇਨ੍ਹਾਂ ਦੇ ਵਿਚਾਰ ਵਿੱਚ ਕਿਸੇ ਪ੍ਰਤਿ ਰੋਸ ਦਾ ਨਾਂ ਨਿਸ਼ਾਨ ਨਹੀਂ। ਇਹ ਸਹਿਯੋਗ, ਸਹਾਇਤਾ ਅਤੇ ਸਹਾਨੁਭੂਤੀ ਨੇ
ਆਪਣਾ ਧਰਮ ਮੰਨਦੇ ਹਨ। ਪਾਪਾ ਦੇ ਇਨ੍ਹਾਂ ਆਚਰਣਿਕ ਪੱਖਾਂ ਵਿੱਚ ਝਾਤੀ ਪਾਉਣ ਦਾ ਇਹ ਅਵਸਰ ਮੇਰੇ ਲਈ ਕਿਸੇ ਰਹੱਸਵਾਦੀ ਅਨੁਭਵ ਵਰਗਾ ਸੀ।
ਬੀ ਜੀ ਦੀਆਂ ਸਲਾਈਆਂ ਕਈ ਹਫ਼ਤਿਆਂ ਤੋਂ ਆਰਾਮ ਕਰ ਰਹੀਆਂ ਹਨ। ਅੱਜ- ਕੱਲ੍ਹ ਉਹ ਕੋਈ ਮਾਸਕ-ਪੱਤ੍ਰ ਪੜ੍ਹਨ ਵਿੱਚ ਰੁੱਝੇ ਰਹਿੰਦੇ ਹਨ। ਕਰਨਜੀਤ ਆਪਣੇ ਵਿਹਲੇ ਸਮੇਂ ਵਿੱਚ ਸਕੂਟਰ ਦੀ ਸਫ਼ਾਈ ਕਰਦਾ ਰਹਿੰਦਾ ਹੈ। ਜਦੋਂ ਦਾ ਸਕੂਟਰ ਲਿਆ ਹੈ ਉਦੋਂ ਤੋਂ ਉਸ ਦੇ ਇੱਕ ਦੋ ਮਿੱਤ੍ਰ ਵੀ ਘਰ ਆਉਣੇ ਸ਼ੁਰੂ ਹੋ ਗਏ ਹਨ। ਬੀ ਜੀ ਨੂੰ ਉਸ ਪਾਸੇ ਵੀ ਨਿਗਰਾਨੀ ਕਰਨੀ ਪੈਂਦੀ ਹੈ। ਭਾਵੇਂ ਉਹ ਕੋਠੀ ਵਿੱਚ ਨਹੀਂ ਆਉਂਦੇ ਅਤੇ ਗੈਰਜ ਵਿੱਚੋਂ ਹੀ ਪਰਤ ਜਾਂਦੇ ਹਨ ਤਾਂ ਵੀ ਬੀ ਜੀ ਇਸ ਗੱਲੋਂ ਅਵੇਸਲੇ ਨਹੀਂ ਰਹਿਣਾ ਚਾਹੁੰਦੇ ਕਿ ਉਹ ਕਿਹੇ ਜਿਹੇ ਮੁੰਡਿਆਂ ਨਾਲ ਉੱਠਦਾ ਬੈਠਦਾ ਹੈ। ਬੀ ਜੀ ਮੁੰਡਿਆਂ ਦੇ ਆਚਰਣ ਦਾ ਅੰਦਾਜ਼ਾ ਪੱਗ ਦੇ ਰੰਗ ਅਤੇ ਨਮੂਨੇ ਤੋਂ ਲਾਉਂਦੇ ਹਨ ਅਤੇ ਅਜੇ ਤਕ ਇਸ ਪਾਸਿਉਂ ਨਿਸ਼ਚਿੰਤ ਹਨ।
ਪਾਪਾ ਦੇ ਦੱਸੇ ਕੰਮਾਂ ਲਈ ਘਰੋਂ ਬਾਹਰ ਜਾਣ ਦਾ ਮੌਕਾ ਮਿਲਦਾ ਰਿਹਾ ਹੈ। ਦੋ, ਤਿੰਨ ਵੇਰ ਆਂਟੀ ਨੂੰ ਨਾਲ ਲੈ ਕੇ ਸੁਮੀਤ ਦੇ ਘਰ ਵੀ ਗਈ ਹਾਂ। ਹੁਣ ਮੈਂ ਉਸ ਘਰ ਅਤੇ ਘਰ ਦੀ ਮਰਿਆਦਾ ਤੋਂ ਭਲੀਭਾਂਤ ਜਾਣੂੰ ਹੁੰਦੀ ਜਾ ਰਹੀ ਹਾਂ। ਜਿਵੇਂ ਜਿਵੇਂ ਜਾਣੂੰ ਹੁੰਦੀ ਜਾ ਰਹੀ ਹਾਂ ਤਿਵੇਂ ਤਿਵੇਂ ਇਹ ਘਰ ਵਧੇਰੇ ਰਹੱਸਮਈ ਹੁੰਦਾ ਜਾ ਰਿਹਾ ਹੈ। ਇਸ ਘਰ ਦੇ ਗੋਟੋ ਅੰਦਰ ਲੰਘਣਾ ਕਿਸੇ ਓਪਰੀ ਧਰਤੀ ਉੱਤੇ ਉਤਾਰਾ ਕਰ ਲੈਣ ਵਰਗਾ ਹੈ। ਇਸ ਦੇ ਨਾਲ ਨਾਲ ਖੁਸ਼ੀ ਵਾਲੀ ਇੱਕ ਗੱਲ ਇਹ ਵੀ ਹੈ ਕਿ ਹੁਣ ਇਸ ਰਹੱਸ ਬਾਰੇ ਜਾਣ ਸਕਣ ਦੇ ਮੌਕੇ ਪੈਦਾ ਹੋਣ ਲੱਗ ਪਏ ਹਨ। ਇੱਕ ਮੌਕਾ ਤੇਰੇ ਘੱਲੇ ਲਿਫ਼ਾਫ਼ੇ ਨੇ ਪੈਦਾ ਕਰ ਦਿੱਤਾ ਸੀ। ਉਹ ਇਉਂ ਕਿ, ਪਿਛਲੇ ਵੀਰਵਾਰ, ਸਵੇਰ ਦੀ ਡਾਕ ਵਿੱਚ ਤੇਰਾ ਦੂਜਾ ਪੱਤ੍ਰ ਮਿਲਿਆ। ਉਸ ਸ਼ਾਮ ਪਾਪਾ ਦੇ ਘਰ ਆਉਂਦਿਆਂ ਹੀ, ਮੈਂ ਤੇਰਾ ਬੰਦ ਲਿੜਾਫ਼ਾ ਲੈ ਕੇ ਪਾਪਾ ਦੇ ਕਮਰੇ ਵਿੱਚ ਜਾ ਬੇਨੀ ਅਤੇ ਇਹ ਆਸ ਕਰਨ ਲੱਗੀ ਕਿ ਪਾਧਾ ਦੇ ਚਾਹ ਪੀਦਿਆਂ ਪੀਂਦਿਆਂ ਸੁਮੀਤ ਆਵੇ ਅਤੇ ਤੇਰਾ ਪੱੜ ਉਸ ਨੂੰ ਦੇ ਦਿਆਂ। ਇਹ ਪੱਤ ਮੈਂ ਉਸ ਨੂੰ ਉਸ ਦੇ ਘਰ ਜਾ ਕੇ ਵੀ ਦੇ ਸਕਦੀ ਸਾਂ ਜਾਂ ਫਿਰ ਅੰਕਲ ਜੀ ਰਾਹੀਂ ਵੀ ਪੁਚਾ ਸਕਦੀ ਸਾਂ। ਪਰ ਪਤਾ ਨਹੀਂ ਕਿਉਂ ਉਸ ਨੂੰ ਮਿਲਨ ਦੀ ਇੱਕ ਕਾਹਲ ਜਹੀ ਮੇਰੇ ਮਨ ਵਿੱਚ ਸੀ। ਇਹ ਸਾਰਾ ਮਹੀਨਾ ਉਸ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਬੀਤ ਗਿਆ ਸੀ। ਉਸ ਦੇ ਘਰ ਜਾਂਦੀ ਰਹੀ ਹਾਂ ਪਰ ਐਤਵਾਰ ਜਾਂ ਸਨਿਚਰਵਾਰ ਨਹੀਂ: ਸਗੋਂ ਸਪਤਾਹ ਦੇ ਦੂਜੇ ਦਿਨੀਂ ਜਦੋਂ ਉਹ ਕੰਮ 'ਤੇ ਹੁੰਦਾ ਸੀ। ਇਨ੍ਹਾਂ ਦਿਨਾਂ ਵਿੱਚ ਉਸ ਦੇ ਮਾਤਾ ਜੀ ਵੀ ਦਫ਼ਤਰ ਵਾਲਿਆਂ ਵਾਂਗ ਹੀ ਬਿਜ਼ੀ ਹੁੰਦੇ ਹਨ। ਕੇਵਲ ਛੁੱਟੀ ਵਾਲੇ ਦਿਨ ਹੀ ਕੁਝ ਸਮਾਂ ਵਿਹਲੇ ਬੈਠਦੇ ਹਨ।
ਮੇਰੀ ਆਸ ਪੂਰੀ ਹੋਈ। ਪਾਪਾ ਨੂੰ ਆਇਆ ਅਜੇ ਪੰਦਰਾਂ ਕੁ ਮਿੰਟ ਹੋਏ ਸਨ। ਉਨ੍ਹਾਂ ਨੇ ਅਜੇ ਅੱਧਾ ਕੁ ਘੰਟਾ ਡਾਈਨਿੰਗ ਰੂਮ ਵਿੱਚ ਹੋਰ ਬੈਠਣਾ ਸੀ। ਸੁਮੀਤ ਆ ਗਿਆ ਅਤੇ ਮੈਨੂੰ ਕਮਰੇ ਵਿੱਚ ਵੇਖ ਕੇ ਬਹੁਤ ਖ਼ੁਸ਼ ਹੋਇਆ। ਕੀ ਪੁੱਛਿਆ ਈ ? ਮੈਂ ਖ਼ੁਸ਼ ਹੋਈ ਕਿ ਨਾ ? ਆਪਣੇ ਪ੍ਰਸ਼ਨ ਦਾ ਉੱਤਰ ਆਪਣੇ ਆਪ ਕੋਲੋਂ ਪੁੱਛ: ਪਰ ਆਪਣੇ ਜੀਉਂਦੇ ਜਾਗਦੇ 'ਆਪੇ' ਕੋਲੋਂ ਪੁੱਛੀ। ਉਹ ਮੇਰੇ ਲਾਗਲੀ ਕੁਰਸੀ ਉੱਤੇ ਬੈਠ ਗਿਆ; ਮੈਂ ਵੀ ਬੈਠ ਗਈ ਅਤੇ ਆਖਿਆ, "ਸੁਨੇਹਾ ਨੇ ਮੇਰੀ ਮਾਰਫ਼ਤ ਤੁਹਾਨੂੰ ਇੱਕ ਪੱਤ੍ਰ ਭੇਜਿਆ ਹੈ।"
"ਖ਼ੁਸ਼ੀ ਦੀ ਗੱਲ ਹੈ। ਲਿਆਓ ਕਿੱਥੇ ਹੈ ।"
ਮੈਂ ਆਪਣੀ ਫ਼ਾਈਲ ਵਿੱਚੋਂ ਪੱਤ੍ਰ ਕੱਢਿਆ ਅਤੇ ਆਪਣੇ ਸੱਜੇ ਪਾਸੇ ਵਾਲੀ ਕੁਰਸੀ ਉੱਤੇ ਬੈਠੇ ਸੁਮੀਤ ਵੱਲ ਵਧਾਇਆ। ਪੱਤ ਪਕੜਨ ਦੀ ਥਾਂ ਸੁਮੀਤ ਉੱਠ ਕੇ ਖਲੋ ਗਿਆ।
ਬੀ ਜੀ ਨੇ ਲਿਫ਼ਾਫ਼ਾ ਮੇਰੇ ਹੱਥੋਂ ਅਛੋਪਲੇ ਜਿਹੇ ਖਿੱਚ ਲਿਆ ਅਤੇ ਚੁੱਪਚਾਪ ਕਮਰਿਉ ਬਾਹਰ ਚਲੇ ਗਏ। ਮੈਂ ਵੀ ਕੁਰਸੀ ਉੱਤੋਂ ਉੱਠ ਖਲੋਤੀ। ਸੁਮੀਤ ਨੇ ਮੈਨੂੰ ਪੁੱਛਿਆ ਕਿ ਉਹ ਓਥੇ ਰੁਕੇ ਜਾਂ ਚਲਾ ਜਾਵੇ । ਮੈਂਥੋਂ ਬੇ-ਧਿਆਨੀ ਅਤੇ ਕਾਹਲੀ ਜਹੀ ਵਿੱਚ ਆਖਿਆ ਗਿਆ, "ਤੁਸੀਂ ਜਾਓ; ਮੈਂ ਵੇਖਦੀ ਹਾਂ ਕੀ ਗੱਲ ਹੈ।" ਉਸ ਦੇ ਜਾਣ ਤੋਂ ਪੰਦਰਾਂ ਕੁ ਮਿੰਟ ਪਿੱਛੋਂ ਪਾਪਾ ਕਮਰੇ ਵਿੱਚ ਆਏ। ਬੀ ਜੀ ਨਾਲ ਨਹੀਂ ਸਨ। ਪਾਪਾ ਦੇ ਹੱਥ ਵਿੱਚ ਖੁੱਲ੍ਹਾ ਹੋਇਆ ਲਿਫ਼ਾਫ਼ਾ ਸੀ। ਮੈਨੂੰ ਲਿਫ਼ਾਫ਼ਾ ਫੜਾਉਂਦਿਆਂ ਉਨ੍ਹਾਂ ਆਖਿਆ, "ਪੂਪੀ ਬੇਟਾ, ਆਈ ਐਮ ਸਾਰੀ। ਤੇਰੀ ਇਹ ਚਿੱਠੀ ਤੇਰੇ ਬੀ ਜੀ ਨੇ ਖੋਲ੍ਹੀ ਹੈ। ਸਿਰਫ ਖੋਲ੍ਹੀ ਹੀ ਨਹੀਂ ਸਗੋਂ ਪੜ੍ਹੀ ਵੀ ਹੈ। ਉਹ ਆਪਣੀ ਜਲਦਬਾਜ਼ੀ ਲਈ ਸਰਮਿੰਦਾ ਹਨ। ਏਸੇ ਲਈ ਤੇਰੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਮੈਂ ਉਨ੍ਹਾਂ ਵੱਲੋਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਦੇ ਰੁਤਬੇ ਦਾ ਖ਼ਿਆਲ ਕਰਦਿਆਂ ਹੋਇਆਂ...।"
"ਪਾਪਾ, ਤੁਸੀਂ ਕਿੰਨਾ ਕੁਝ ਕਹਿ ਗਏ ਹੋ। ਨਿੱਕੀ ਜਹੀ ਤਾਂ ਗੱਲ ਹੈ। ਮੈਂ ਤਲਾ ਬੀ ਜੀ ਨੂੰ ਜਾਣਦੀ ਨਹੀਂ। ਏਨੀ ਕੁ ਚਿੰਤਾ ਜ਼ਰੂਰ ਹੈ ਕਿ ਸਨੇਹਾ ਨਹੀਂ ਸੀ ਚਾਹੁੰਦੀ ਕਿ ਇਹ ਚਿੱਠੀ ਖੋਲ੍ਹੀ ਜਾਵੇ। ਸੁਮੀਤ ਵੀ ਬੁਰਾ ਮਨਾ ਸਕਦਾ ਹੈ। ਪਤਾ ਨਹੀਂ ਇਸ ਵਿੱਚ ਲਿਖਿਆ ਕੀ ਹੈ। ਜ਼ਰੂਰ ਕੋਈ ਬਚਪਨਾ ਹੋਵੇਗਾ।"
"ਬਚਪਨਾ ਨਹੀਂ, ਬੇਟਾ। ਇਹ ਸੁਨੇਹਾ ਦੀ ਚਿੱਠੀ ਹੈ। ਮੇਰੀ ਰਾਏ ਇਹ ਹੋ ਕਿ ਇਸ ਨੂੰ ਨਵੇਂ ਲਿਫ਼ਾਫ਼ੇ ਵਿੱਚ ਬੰਦ ਕਰਕੇ ਸੁਮੀਤ ਨੂੰ ਦੇ ਦੇ। ਸਾਰਾ ਮੁਆਮਲਾ
"ਮੁੜ ਉਹੋ ਕਾਨੂੰਨੀ ਕਲਾਬਾਜ਼ੀਆਂ, ਪਾਪਾ। ਬੈਂਕ ਯੂ ਫਾਰ ਦੀ ਸੁਜੈਸ਼ਨ।"
"ਇਹ ਚਿੱਟਾ ਧਾਗਾ ਵੀ ਇਸ ਚਿੱਠੀ ਦੇ ਨਾਲ ਹੀ ਸੀ। ਇਹ ਉਸ ਨੇ ਸੁਮੀਤ ਨੂੰ ਰੱਖੜੀ ਵਜੋਂ ਭੇਜਿਆ ਹੈ। ਕੱਲ੍ਹ ਜਦੋਂ ਸੁਮੀਤ ਆਵੇ ਇਹ ਲਿਫ਼ਾਫ਼ਾ ਉਸ ਨੂੰ ਦੇ ਦੇਵੀਂ।" ਕਹਿ ਕੇ ਪਾਪਾ ਆਪਣੀ ਕੁਰਸੀ ਉੱਤੇ ਬੈਠ ਗਏ। ਮੈਂ ਤੇਰੇ ਪੱਤ੍ਰ ਅਤੇ ਧਾਗੇ ਨੂੰ ਨਵੇਂ ਲਿਫ਼ਾਫ਼ ਵਿੱਚ ਬੰਦ ਕਰਨ ਲੱਗ ਪਈ। ਪਾਪਾ ਨੇ ਪੁੱਛਿਆ, "ਤੇਰੇ ਥੀਸਿਸ ਦਾ ਕੀ ਹਾਲ ਹੈ, ਬੇਟਾ?"
"ਮੈਂ ਥੀਸਿਸ ਦਾ ਖ਼ਿਆਲ ਛੱਡ ਦਿੱਤਾ ਹੈ, ਪਾਪਾ।"
"ਕਿਉਂ, ਕਿਉਂ, ਕਿਉਂ ?"
"ਇਸ ਲਈ ਕਿ ਮੈਂ ਯਥਾਰਥਵਾਦ ਦੀ ਥਾਂ ਸਮੁੱਚੀ ਕਲਾ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਣਾ ਚਾਹੁੰਦੀ ਹਾਂ।"
"ਇਸ ਦਾ ਮਤਲਬ ਤੂੰ ਆਪਣਾ ਟਾਪਿਕ ਬਦਲ ਲਿਆ ਹੈ।"
"ਨਹੀਂ, ਪਾਪਾ। ਕੇਵਲ ਟਾਪਿਕ ਨਹੀਂ ਬਦਲਿਆ, ਸਗੋਂ ਪੀ-ਐੱਚ.ਡੀ. ਦਾ ਖ਼ਿਆਲ ਹੀ ਛੱਡ ਦਿੱਤਾ ਹੈ। ਮੈਂ ਅਤੇ ਸੁਮੀਤ ਮਿਲ ਕੇ ਕਲਾ ਸੰਬੰਧੀ ਆਪਣੇ ਨਿੱਜੀ ਮੱਤ ਦਾ ਵਿਸਥਾਰ ਕਰਨਾ ਚਾਹੁੰਦੇ ਹਾਂ।"
"ਵਾਹ, ਹਮਾਰੀ ਬੋਟੀ ਸਾਹਿਤਚਾਰੀਆ ਬਨਨੇ ਜਾ ਰਹੀ ਹੈ।"
"ਇਹ ਹਾਸੇ ਦੀ ਗੱਲ ਨਹੀਂ, ਪਾਪਾ। ਆਈ ਐਮ ਸੀਰੀਅਸ।"
"ਮੈਂ ਇਸ ਨੂੰ ਹਾਸੇ ਦੀ ਨਹੀਂ ਸਗੋਂ ਖੁਸ਼ੀ ਦੀ ਗੱਲ ਸਮਝਦਾ ਹਾਂ; ਅਤੇ ਖੁਸ਼ੀ ਦੀ ਗੱਲ ਉੱਤੇ ਥੋੜਾ ਬਹੁਤਾ ਹਾਸਾ ਆ ਜਾਣਾ ਓਪਰੀ ਗੱਲ ਨਹੀਂ। ਮੂੰਹ ਵੱਟ ਕੇ ਖੁਸ਼ੀ ਦੀ ਗੱਲ ਕਰਨੀ ਮੇਰੇ ਲਈ ਔਖਾ ਕੰਮ ਹੈ। ਇਉਂ ਕਰਦੇ ਹਾਂ ਕਿ ਕੱਲ੍ਹ ਸਨਿਚਰਵਾਰ ਦੇਵਿੰਦਰ ਕੋਲ ਚੱਲਦੇ ਹਾਂ। ਸੁਮੀਤ ਨੂੰ ਓਥੇ ਬੁਲਾ ਲਵਾਂਗੇ। ਅਸੀਂ ਵੀ ਵੇਖੀਏ ਕਿ ਕਲਾ ਸੰਬੰਧੀ ਤੁਹਾਡਾ ਕੋਈ ਮੱਤ ਹੈ ਜਾਂ ਐਵੇਂ ਮੱਤ ਮਾਰੀ ਗਈ ਹੈ।"
ਮੈਂ ਮਨ ਹੀ ਮਨ ਬਹੁਤ ਖ਼ੁਸ਼ ਹੋਈ। ਮੈਨੂੰ ਯਕੀਨ ਸੀ ਕਿ ਸੁਮੀਤ ਦਾ ਸੋਚ-ਸੌਂਦਰਯ
ਹਰ ਕਿਸੇ ਨੂੰ ਪ੍ਰਭਾਵਤ ਕਰ ਸਕਦਾ ਹੈ। ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਪਾਪਾ ਨੇ ਬੀ ਜੀ ਅਤੇ ਪਿਤਾ ਜੀ ਨੂੰ ਵੀ ਨਾਲ ਜਾਣ ਲਈ ਤਿਆਰ ਕਰ ਲੈਣਾ ਹੈ। ਜਦੋਂ ਅਸੀਂ ਅੰਕਲ ਜੀ ਦੇ ਘਰ ਵੜੇ ਤਾਂ ਕੀ ਵੇਖਿਆ ਕਿ ਛਾਹ ਵੇਲਾ ਮੇਜ਼ ਉੱਤੇ ਸਜਾਇਆ ਪਿਆ ਸੀ। ਮੈਨੂੰ ਇਹ ਸਮਝਣ ਵਿੱਚ ਕੋਈ ਔਖ ਨਾ ਜਾਪੀ ਕਿ ਇਹ ਸਭ ਕੁਝ ਪੂਰਵਾਯੋਜਿਤ (ਪਹਿਲਾਂ ਤੋਂ ਪ੍ਰਬੰਧਿਆ ਹੋਇਆ) ਸੀ। ਸਾਰੇ ਹੀ ਮਿਲ ਕੇ ਬਹੁਤ ਖ਼ੁਸ਼ ਹੋਏ ਕੇਵਲ ਬੀ ਜੀ ਮੇਰੇ ਕੋਲੋਂ ਅੱਖ ਚੁਰਾਉਂਦੇ ਰਹੇ। ਚਾਹ ਪੀਂਦਿਆਂ ਉੱਤੇ ਸੁਮੀਤ ਵੀ ਆ ਗਿਆ ਅਤੇ ਇਸ ਇਕੱਤਰਤਾ ਨੂੰ ਵੇਖ ਕੇ ਅਚੰਭਿਤ ਹੋਇਆ। ਅੰਕਲ ਜੀ ਨੇ ਉਸਨੂੰ ਬਾਹੋਂ ਪਕੜ ਕੇ ਮੇਰੇ ਨਾਲ ਹੀ ਖ਼ਾਲੀ ਕੁਰਸੀ ਉੱਤੇ ਲਿਆ ਬਿਠਾਇਆ। ਬੀ ਜੀ ਨੇ ਉਸ ਵੱਲ ਵੇਖ ਕੇ ਇੱਕ ਝਾਤੀ ਅੰਕਲ ਜੀ ਦੇ ਚਿਹਰੇ ਉੱਤੇ ਪਾਈ। ਉਨ੍ਹਾਂ ਦੀ ਨਿਸ਼ਕਪਟ ਮੁਸਕ੍ਰਾਹਟ ਸਾਹਮਣੇ ਬੀ ਜੀ ਦੇ ਸਾਰੇ ਸੋਸਿਆ ਦਾ ਸਿਰ ਨੀਵਾਂ ਹੋ ਗਿਆ।
ਛਾਹ ਵੇਲੇ ਦਾ ਕੰਮ ਮੁਕਾ ਕੇ ਡ੍ਰਾਇੰਗ ਰੂਮ ਵਿੱਚ ਸੋਵੇ ਉੱਤੇ ਬੈਠਦਿਆਂ ਹੀ ਪਾਪਾ ਨੇ ਆਖਿਆ, "ਸਾਡੇ ਕੋਲ ਜਾਇਆ ਕਰਨ ਲਈ ਵਕਤ ਨਹੀਂ। ਕੱਲ੍ਹ ਪੂਪੀ ਨੇ ਮੈਨੂੰ ਦੱਸਿਆ ਸੀ ਕਿ ਇਸ ਨੇ ਪੀ-ਐੱਚ.ਡੀ. ਦਾ ਇਰਾਦਾ ਛੱਡ ਦਿੱਤਾ ਹੈ। ਕੀ ਅਸੀਂ ਜਾਣ ਸਕਦੇ ਹਾਂ ਕਿਉਂ ?"
“ਪਾਪਾ, ਤੁਸੀਂ ਮੈਨੂੰ ਮੇਰੇ ਫ਼ੈਸਲੇ ਕਰਨ ਦੀ ਆਗਿਆ ਦਿੰਦੇ ਆਏ ਹੋ। ਧੰਨਵਾਦ। ਦੂਜੇ ਲੋਕਾਂ ਦੀਆਂ ਸੋਚੀਆਂ ਅਤੇ ਆਖੀਆਂ ਹੋਈਆਂ ਗੱਲਾਂ ਨੂੰ ਦੁਹਰਾ ਕੇ ਡਿਗਰੀਆਂ ਪ੍ਰਾਪਤ ਕਰਨ ਦਾ ਖ਼ਿਆਲ ਮੈਂ ਇਸ ਲਈ ਛੱਡ ਦਿੱਤਾ ਹੈ ਕਿ ਜਿਸ ਪ੍ਰਕਾਰ ਦਾ ਜੀਵਨ ਮੈਂ ਜੀਊਣਾ ਚਾਹੁੰਦੀ ਤਾਂ ਉਸ ਵਿੱਚ ਇਨ੍ਹਾਂ ਦੀ ਪ੍ਰਾਪਤੀ ਬਹੁਤਾ ਮਹੱਤਵ ਨਹੀਂ ਰੱਖਦੀ। ਜਿਵੇਂ ਸੂਫ ਭਾਂਡੇ ਵਿੱਚ ਕਾੜ੍ਹ ਕੇ ਰੱਖੇ ਹੋਏ ਦੁੱਧ ਨੂੰ ਠੀਕ ਤਾਪਮਾਨ ਉੱਤੇ ਲੱਸੀ ਦਾ ਸੰਜੋਗ ਪ੍ਰਾਪਤ ਹੋ ਜਾਣ ਨਾਲ ਉਹ ਸੁਆਦਲਾ ਦਹੀਂ ਬਣ ਜਾਂਦਾ ਹੈ, ਉਵੇਂ ਹੀ ਸੁਮੀਤ ਦੇ ਵਿਚਾਰਾਂ ਨੇ ਮੇਰੀ ਬੌਧਿਕਤਾ ਦੇ ਦੁੱਧ ਦੀ ਕਾਇਆ ਕਲਪ ਕਰ ਦਿੱਤੀ ਹੈ। ਮੈਂ ਕਲਾ ਸੰਬੰਧੀ ਆਪਣੇ ਵਿਚਾਰਾਂ ਦਾ ਵਿਸਥਾਰ ਕਰਨਾ ਚਾਹੁੰਦੀ ਹਾਂ।"
"ਇਹ ਵਿਚਾਰ ਤੇਰੇ ਹਨ ਜਾਂ ਸੁਮੀਤ ਦੇ ?"
“ਪਿਤਾ ਜੀ, ਮੈਂ ਅਪਣਾ ਲਏ ਹਨ; ਮੇਰੇ ਹਨ। ਜੋ ਅਜੇਹਾ ਕਰਨ ਕਰਕੇ ਮੈਂ ਕਿਸੇ ਕਾਨੂੰਨੀ ਪਕੜ ਵਿੱਚ ਆਉਂਦੀ ਹਾਂ ਤਾਂ ਪਾਪਾ ਮੈਨੂੰ ਬਚਾਅ ਲੈਣਗੇ। ਕਿਉਂ ਪਾਪਾ ?"
"ਲੋੜ ਪੈਣ ਉੱਤੇ ਵੇਖਾਂਗੇ। ਕਲਾ ਨੂੰ ਜੀਵਨ ਸਾਹਮਣੇ ਰੱਖਿਆ ਹੋਇਆ ਬੀਬਾ, ਜੀਵਨ ਦੀ ਆਲੋਚਨਾ, ਜੀਵਨ ਦੇ ਸੁਪਨਿਆ ਦੀ ਵਿਆਖਿਆ ਜਾਂ ਤਾਬੀਰ, ਜੀਵਨ ਦੀ ਪਸ਼-ਪਰਦਰਸ਼ਕ, ਜੀਵਨ ਦੀ ਡੰਗੋਰੀ, ਅਹਿਸਾਸਾਂ ਦੀ ਭਾਸ਼ਾ ਅਤੇ ਹੋਰ ਕਈ ਪ੍ਰਕਾਰ ਦੀਆਂ ਪਰਿਭਾਸ਼ਾਵਾਂ ਵਿੱਚ ਬੰਨ੍ਹ ਕੇ ਇਸ ਬਾਰੇ ਬਥੇਰਾ ਕੁਝ ਆਖਿਆ ਜਾ ਚੁੱਕਾ ਹੈ। ਤੁਸੀਂ ਇਸ ਸੰਬੰਧ ਵਿੱਚ ਨਵਾਂ ਕੀ ਕਹਿ ਸਕਦੇ ਹੋ ?"
"ਜੇ ਨਵਾਂ ਕੁਝ ਵੀ ਨਾ ਕਹਿ ਸਕੀਏ, ਤਾਂ ਵੀ ਪੁਰਾਣੇ ਨੂੰ ਅਧੂਰਾ ਸਿੱਧ ਕਰ ਕੇ ਵਿਕਾਸ ਦੀਆਂ ਸੰਭਾਵਨਾਵਾਂ ਵੱਲ ਸੰਕੇਤ ਕਰ ਸਕਦੇ ਹਾਂ । ਹੁਣ ਤਕ ਕਲਾ ਬਾਰੇ ਜੋ ਕੁਝ ਆਖਿਆ, ਲਿਖਿਆ ਗਿਆ ਹੈ ਉਹ ਕਲਾ ਦੇ ਉੱਚਿਤ ਸਥਾਨ ਉੱਤੇ ਰੱਖ ਕੇ ਨਹੀਂ ਆਖਿਆ ਗਿਆ। ਇਹ ਕਹਿਣਾ ਵੀ ਠੀਕ ਨਹੀਂ ਕਿ ਪੁਰਾਤਨ ਵਿਚਾਰਵਾਨਾਂ ਅਤੇ ਵਿਦਵਾਨਾਂ ਨੂੰ ਕਲਾ ਦੇ ਉੱਚਿਤ ਟਿਕਾਣੇ ਦਾ ਪਤਾ ਨਹੀਂ ਸੀ, ਜਾਂ ਇਸ ਪਾਸੇ ਵੱਲ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ। ਸੋਚਿਆ ਜ਼ਰੂਰ ਗਿਆ ਸੀ, ਪਰ ਉਸ ਸਮੇਂ ਦੇ ਸਮਾਜਕ/ਰਾਜਨੈਤਿਕ ਹਾਲਾਤ ਨੇ ਉਸ ਸੋਚ ਨੂੰ ਵਿਕਸਣ ਨਹੀਂ ਦਿੱਤਾ।"
"ਸੁਮੀਤ, ਏਥੇ ਮੈਂ ਆਪਣੀ ਅਸਹਿਮਤੀ ਪ੍ਰਗਟ ਕਰਾਂਗਾ। ਕਲਾ ਦੀਆਂ ਅਜੋਕੀਆ, ਸਾਰੀਆਂ ਨਹੀਂ ਤਾਂ ਬਹੁਤੀਆਂ ਪਰੀਭਾਸ਼ਾਵਾਂ ਆਧੁਨਿਕ ਯੁਗ ਦੇ ਵਿਦਵਾਨਾਂ ਦੀਆਂ ਬਣਾਈਆਂ ਹੋਈਆਂ ਹਨ। ਇਸ ਲਈ ਇਹ ਕਹਿਣਾ ਠੀਕ ਨਹੀਂ ਕਿ ਪੁਰਾਤਨ ਹੋਣ ਕਰਕੇ ਆਧੁਨਿਕ ਜੀਵਨ ਨਾਲ ਕਲਾ ਦੇ ਆਧੁਨਿਕ ਸੰਬੰਧਾਂ ਦੇ ਵਿਸ਼ਲੇਸ਼ਣ ਦਾ ਸਿੱਟਾ ਨਹੀਂ ਹਨ, ਇਹ ਪਰੀਭਾਸ਼ਾਵਾਂ।"
"ਅੰਕਲ ਜੀ, ਇਹ ਪਰੀਭਾਸ਼ਾਵਾਂ ਇਸੇ ਕਰਕੇ ਕਲਾ ਦੇ ਮਹੱਤਵ ਦੀ ਪਛਾਣ ਤੋਂ ਹੀਣੀਆ ਹਨ ਕਿ ਇਹ ਜੀਵਨ ਨੂੰ ਆਧੁਨਿਕ ਅਤੇ ਪੁਰਾਤਨ ਜਾਂ ਸੰਸਾਰਕ ਅਤੇ ਅਧਿਆਤਮਕ ਆਦਿਕ ਵੰਡਾਂ ਵਿੱਚ ਵੰਡ ਲੈਣ ਤੋਂ ਪਿੱਛ ਕਲਾ ਅਤੇ ਜੀਵਨ ਦੇ ਸੰਬੰਧ ਬਾਰੇ ਸੋਚਣਾ ਆਰੰਭ ਕਰਦੀਆਂ ਹਨ। ਕਲਾ ਅਤੇ ਜੀਵਨ ਦੇ ਸੰਬੰਧ ਬਾਰੇ ਸੋਚਣ ਲਈ ਜੀਵਨ ਨੂੰ ਪੁਰਾਤਨ ਜਾਂ ਆਧੁਨਿਕ ਰੂਪ ਵਿੱਚ ਵੇਖਣ ਦੀ ਲੋੜ ਨਹੀਂ। ਕਲਾ ਦਾ ਸੰਬੰਧ ਜੀਵਨ ਨਾਲ ਹੈ। ਇਹ ਇੱਕ ਬੁਨਿਆਦੀ ਸੰਬੰਧ ਹੈ। ਕਲਾ ਸਮੁੱਚੇ ਜੀਵਨ ਦਾ ਸੰਘਟਕ ਹੈ। ਜੀਵਨ ਤੋਂ ਮੇਰਾ ਭਾਵ ਹੈ ਉਹ ਬੁਨਿਆਦੀ ਨੇਮ ਜਿਹੜਾ ਪਹਿਲਾਂ ਹਰਕਤ ਦਾ ਰੂਪ ਧਾਰ ਕੇ ਪਦਾਰਥ ਵਿੱਚ ਸਮਾਉਂਦਾ ਹੈ ਅਤੇ ਹੌਲੀ ਹੌਲੀ ਵਿਕਾਸ ਕਰਦਿਆਂ ਹੋਇਆ ਬਿਰਛਾਂ ਬੂਟਿਆਂ ਅਤੇ ਜੀਵ ਜੰਤੂਆਂ ਵਿੱਚੋਂ ਹੁੰਦਾ ਹੋਇਆ ਮਨੁੱਖੀ ਰੂਪ ਨੂੰ ਪ੍ਰਾਪਤ ਹੁੰਦਾ ਹੈ।"
"ਬਰਖ਼ੁਰਦਾਰ, ਜੀਵਨ ਦੇ ਉਸ ਬੁਨਿਆਦੀ ਨੇਮ ਜਾਂ ਪ੍ਰਿੰਸੀਪਲ ਆਫ਼ ਲਾਈਵ (Principle of life) ਦਾ ਕਲਾ ਨਾਲ ਕੀ ਸੰਬੰਧ ਹੋਇਆ ?
"ਜੋ ਮੈਂ ਸੁਨੇਹਾ ਦੀਦੀ ਦੀ ਮਾਰਫ਼ਤ ਤੁਹਾਨੂੰ ਪਿਤਾ ਜੀ ਕਹਿ ਕੇ ਬੁਲਾਵਾਂ ਤਾਂ ਤੁਸੀਂ ਬਾਇਦ ਬੁਰਾ ਨਹੀਂ ਮਨਾਉਗੇ। ਖਿਮਾ ਕਰਨਾ, ਪਿਤਾ ਜੀ, ਤੁਸੀਂ ਤਾਂ ਪਿਉਰ ਮੈਥਿਮੇਟਿਕਸ (Pure Mathematics) ਤੋਂ ਜਾਣੂੰ ਹੋਣ ਕਰਕੇ ਗਣਿਤ ਅਤੇ ਤਰਕ, ਗਣਿਤ ਅਤੇ ਸੌਂਦਰਯ ਅਤੇ ਗਣਿਤ ਅਤੇ ਆਨੰਦ ਦੇ ਸੰਬੰਧਾਂ ਦੀ ਸੂਖ਼ਮਤਾ ਤੋਂ ਜਾਣੂੰ ਹੈ। ਜੀਵਨ ਅਤੇ ਕਲਾ ਦੇ ਸੰਬੰਧ ਦੀ ਸੂਖ਼ਮਤਾ ਬਾਰੇ ਤੁਹਾਨੂੰ ਦੱਸਦਾ ਮੈਂ ਚੰਗਾ ਨਹੀਂ ਲੱਗਦਾ।"
“ਕਾਕਾ, ਦੇਵਿੰਦਰ ਨੇ ਤੇਰੇ ਬਾਰੇ ਦੱਸਿਆ ਸੀ ਅਤੇ ਮੈਂ ਉਸ ਨੂੰ ਠੀਕ ਵੀ ਮੰਨਿਆ ਸੀ; ਪਰ ਜਿੰਨਾ ਕੁ ਠੀਕ ਮੈਂ ਮੰਨਿਆ ਸੀ ਤੇ ਉਸ ਤੋਂ ਜ਼ਿਆਦਾ ਹੀ ਸਮਝਦਾਰ ਹੈਂ। ਜੀਵਨ ਅਤੇ ਕਲਾ ਦੇ ਸੰਬੰਧ ਦੀ ਗੱਲ ਤੇਰੇ ਮੂੰਹੋਂ ਸੁਣਨ ਦਾ ਕੋਈ ਵੱਖਰਾ ਹੀ ਸੁਆਦ ਹੋਵੇਗਾ।"
"ਸਾਰੀ ਸਰ, ਮੈਂ...."
"ਨਾ ਬਈ, ਏਥੇ ਨਾ ਕੋਈ ਅਫ਼ਸਰ ਹੈ ਨਾ ਮਤਹਿਤ। ਏਥੇ ਤਾਂ ਕਲਾ ਅਤੇ ਜੀਵਨ ਦੇ ਸੰਬੰਧ ਦੀ ਤਸ਼ਰੀਹ ਹੋ ਰਹੀ ਹੈ ਅਤੇ ਇਸ ਸਿਲਸਿਲੇ ਵਿੱਚ ਤੂੰ ਸਾਡੇ ਨਾਲ ਚੰਗਾ ਜਾਣਦਾ ਹੈ।"
"ਤੁਹਾਡਾ ਅਸ਼ੀਰਵਾਦ ਹੈ, ਸਰ।"
"ਸਰ ਨੂੰ ਸਰ ਦੀ ਥਾਂ ਉੱਤੇ ਪਿਆ ਰਹਿਣ ਦੇ। ਏਥੇ ਮੈਨੂੰ ਵੀ ਦੇਵਿੰਦਰ ਵਾਂਗ ਅੰਕਲ ਕਹਿ ਕੇ ਬੁਲਾ।"
“ਉਹ ਤਾਂ ਤੁਹਾਨੂੰ ਅੰਕਲ ਕਹਿ ਕੇ ਨਹੀਂ ਬੁਲਾਉਂਦੇ। ਉਨ੍ਹਾਂ ਵਾਂਗ ਨਾਂ ਲੈ ਕੇ ਮੈਂ ਨਹੀਂ ਬੁਲਾ ਸਕਦਾ।"
ਇਸ ਗੱਲ ਉੱਤੇ ਸਾਰਿਆਂ ਦਾ ਹਾਸਾ ਨਿਕਲ ਗਿਆ। ਖ਼ੁਸ਼ ਅਤੇ ਖੂਬਸੂਰਤ ਵਾਤਾਵਰਣ ਵਿੱਚ ਸੁਮੀਤ ਨੇ ਕਹਿਣਾ ਆਰੰਭ ਕੀਤਾ, "ਭਾਰਤੀ ਵਿਚਾਰਵਾਨ ਜੀਵਨ ਦੇ ਮੂਲ ਜਾਂ ਅਸਲੇ ਨੂੰ ਸੱਚਿਦਾਨੰਦ ਕਹਿੰਦੇ ਆਏ ਹਨ। ਸਤ, ਚਿੱਤ ਅਤੇ ਆਨੰਦ ਦੀ ਸੰਧੀ ਤੋਂ ਸੱਚਿਦਾਨੰਦ ਸ਼ਬਦ ਬਣਿਆ ਹੈ।"
"ਠਹਿਰ ਜਾ, ਯਾਰ। ਅਸੀਂ ਤਾਂ ਸੱਚਿਦਾਨੰਦ ਦੇ ਮਾਅਨੇ ਪਰਮਾਤਮਾ ਸਮਝਦੇ ਆਏ ਹਾਂ।"
"ਠੀਕ ਹੈ, ਸਰ: ਜੀਵਨ ਦਾ ਮੂਲ ਵੀ ਤਾਂ ਪਰਮਾਤਮਾ ਨੂੰ ਹੀ ਮੰਨਿਆ ਜਾਂਦਾ ਹੈ। 'ਹੋਂਦ', 'ਚੇਤਨਾ' ਅਤੇ 'ਆਨੰਦ' ਜੀਵਨ ਦੇ ਅਸਲੇ ਦੇ ਤਿੰਨ ਗੁਣ: ਹਨ। ਹੋਂਦ ਨੇ ਅਨੇਕਾਨੇਕ ਪਦਾਰਥ ਰੂਪ ਧਾਰਣ ਕੀਤੇ ਹੋਏ ਹਨ। ਚੇਤਨਾ ਨੇ ਹਰਕਤ, ਅਹਿਸਾਸ, ਪਰਵਿਰਤੀ, ਭਾਵ, ਵਿਚਾਰ, ਵਿਸ਼ਵਾਸ, ਬੁੱਧੀ ਅਤੇ ਪਰਾ-ਚੇਤਨਾ ਜਾਂ ਅੰਤਰ ਦ੍ਰਿਸ਼ਟੀ ਦੇ ਰੂਪ ਅਪਣਾਏ ਹੋਏ ਹਨ, ਅਤੇ ਆਨੰਦ ਵੀ ਸਰੀਰਿਕ, ਪਰਵਿਰਤੀ ਮੂਲਕ, ਭਾਵੁਕ, ਬੋਧਕ, ਸਹਿਜ ਅਤੇ ਆਤਮਕ ਨਾਮ ਦੇ ਕਈ ਰੂਪਾਂ ਵਿੱਚ ਪਸਰਿਆ ਹੋਇਆ ਹੈ। ਸਮੁੱਚਾ ਜੀਵਨ ਆਪਣੇ ਮੂਲ ਜਾਂ ਅਸਲੇ ਨੂੰ ਅਭਿਵਿਅਕਤ ਕਰਨ ਲਈ ਉਪਜਿਆ ਅਤੇ ਵਿਕਸਿਆ ਹੈ......।"
"ਠਹਿਰ ਜਾ, ਸੁਮੀਤ। ਇਹ ਦੋਵੇਂ ਤੇਰੀ ਗੱਲ ਜਿੰਨੀ ਛੇਤੀ ਸਮਝ ਸਕਦੇ ਹਨ ਓਨੀ ਆਸਾਨੀ ਨਾਲ ਮੈਂ ਨਹੀਂ ਸਮਝ ਸਕਦਾ। ਮੈਨੂੰ ਤਾਂ ਮਾਰ ਲਿਆ ਅਫਸਰੀ ਨੇ। ਅਭਿਵਿਅਕਤ ਦੇ ਕੀ ਮਾਅਨੇ ਹਨ ?"
"ਮੈਨੀਫੈਸਟ ਸਰ। ਜੀਵਨ ਹਰ ਪੜਾਅ ਉੱਤੇ ਆਪਣੇ ਅਸਲੇ ਨੂੰ ਮੈਨੀਫੈਸਟ ਕਰਦਾ ਹੈ। ਆਪਣੇ ਅਸਲੇ ਦੀ ਅਭਿਵਿਅਕਤੀ ਵਿੱਚ ਹੀ ਜੀਵਨ ਦੀ ਸੁੰਦਰਤਾ ਹੈ ਅਤੇ ਸੁੰਦਰਤਾ ਆਨੰਦ ਦੀ ਲਖਾਇਕ ਹੈ.......।"
"ਲਖਾਇਕ ਵੀ ਮੈਂ ਚੰਗੀ ਤਰ੍ਹਾਂ ਸਮਝਿਆ ਨਹੀਂ।’
"ਪਾਪਾ, ਲਖਾਇਕ ਹੈ ਦਾ ਭਾਵ ਹੈ, ਡੀਨੇਟ ਕਰਦੀ ਹੈ, ਸੰਕੇਤ ਕਰਦੀ ਹੈ। ਭਾਵ ਇਹ ਹੈ ਕਿ ਸੁੰਦਰਤਾ ਆਨੰਦ ਵੱਲ ਸੰਕੇਤ ਕਰਦੀ ਹੈ। ਹੋਰ ਸਾਫ਼ ਅਤੇ ਸਿੱਧਾ ਮਤਲਬ ਇਹ ਹੈ ਕਿ ਸੁੰਦਰਤਾ ਆਨੰਦ ਨਾਲ ਸੰਬੰਧਤ ਹੈ।"
"ਆਪਣੇ ਅਸਲੇ ਦੀ ਅਭਿਵਿਅਕਤੀ ਕਰਦਿਆਂ ਹੋਇਆਂ ਜੀਉਣਾ ਜਾਂ ਆਪਣੇ ਅਸਲੇ ਅਨੁਸਾਰ ਜੀਊਣਾ ਹੀ ਜੀਵਨ ਦਾ ਮਨੋਰਥ ਹੈ। ਇਉਂ ਜੀਊਣਾ ਸਹਿਜ ਹੈ। ਸਰਲ ਹੈ; ਆਨੰਦਾਇਕ ਹੈ; ਅਤੇ 'ਆਨੰਦ' ਜੀਵਨ ਦਾ ਮਨੋਰਥ ਹੈ। ਅਸਲੇ ਦੀ ਅਭਿਵਿਅਕਤੀ ਅਤੇ ਆਨੰਦ ਇੱਕ ਰੂਪ ਹਨ: ਇੱਕੋ ਅਵਸਥਾ ਦੇ ਦੋ ਨਾਮ ਹਨ।"
"ਅਸੀਂ ਇਹ ਮੰਨਦੇ ਆਏ ਹਾਂ ਕਿ ਜੀਵਨ ਦਾ ਮਨੋਰਥ ਮੁਕਤੀ ਜਾਂ ਪਰਮਾਤਮਾ ਵਿੱਚ ਅਭੇਦਤਾ ਹੈ। ਇਸ ਬਾਰੇ ਤੇਰਾ ਕੀ ਖਿਆਲ ਹੈ, ਸੁਮੀਤ ?"
"ਮੇਰੇ ਲਈ ਇਸ ਮਨੋਰਥ ਦੀ ਵਿਆਖਿਆ ਵੀ ਉਹੋ ਕੁਝ ਹੈ, ਪਿਤਾ ਜੀ। ਇਸ ਜੀਵਨ ਤੋਂ ਪਰੇ ਦੀ ਕਿਸੇ ਮੁਕਤੀ ਬਾਰੇ ਮੈਂ ਜਾਣਦਾ ਨਹੀਂ, ਨਾ ਹੀ ਉਸ ਮੁਕਤੀ ਦੀ ਪ੍ਰਾਪਤੀ ਲਈ ਅਪਣਾਏ ਜਾਣ ਵਾਲੇ ਸਾਧਨ, ਮੇਰੀ ਜਾਚੇ, ਸੁੰਦਰ ਅਤੇ ਸਤਿਕਾਰਯੋਗ ਹਨ ਅਤੇ ਇਹ ਇਸ ਲਈ ਕਿ ਉਹ ਸਹਿਜ ਨਹੀਂ, ਉਹ ਉਚੇਚੇ ਯਤਨ ਹਨ, ਸਾਧਾਰਣ ਜੀਵਨ ਦੇ ਸਾਧਾਰਣ ਵਿਵਹਾਰ ਨਾਲੋਂ ਵੱਖਰੇ ਹਨ, ਸਾਧਾਰਣ ਜੀਵਨ ਦੀ ਖ਼ੁਸ਼ੀ ਅਤੇ ਖੂਬਸੂਰਤੀ ਵਿੱਚ ਕਿਸੇ ਪ੍ਰਕਾਰ ਦਾ ਵਾਧਾ ਕਰਨ ਦੀ ਥਾਂ ਇਸ ਵਾਧੇ ਦੇ ਵਿਰੋਧੀ ਹਨ। ਜੇ ਮੁਕਤੀ ਸਾਡੇ ਸੰਸਾਰਕ ਜੀਵਨ ਦਾ ਕੋਈ ਹਿੱਸਾ ਹੈ, ਸਾਡੇ ਸਾਧਾਰਣ ਜੀਵਨ ਨਾਲ ਕਿਸੇ ਤਰ੍ਹਾਂ ਸੰਬੰਧਤ ਹੈ, ਜੀਊਂਦੇ-ਜੀ ਪ੍ਰਾਪਤ ਕੀਤੀ ਜਾਣ ਵਾਲੀ ਕੋਈ ਅਵਸਥਾ ਹੈ, ਤਾਂ ਆਪਣੇ ਅਸਲੇ ਦੀ ਅਭਿਵਿਅਕਤੀ ਕਰਦਿਆਂ ਹੋਇਆ ਜੀ ਰਹੇ ਮਨੁੱਖ ਨਾਲੋਂ ਵੱਧ ਮੁਕਤ ਕੋਈ ਨਹੀਂ, ਅੰਦਰੋਂ ਬਾਹਰੋਂ ਇੱਕ ਹੋ ਕੇ ਜੀ ਰਹੇ ਮਨੁੱਖ ਨਾਲੋਂ ਵੱਡਾ ਯੋਗੀ ਕਿਆਸਣਾ ਮੇਰੇ ਲਈ ਮੁਸ਼ਕਲ ਹੈ। ਪਰਮਾਤਮਾ ਵਿੱਚ ਅਭੇਦਤਾ ਵੀ ਦੋ ਪ੍ਰਕਾਰ ਦੀ ਹੋ ਸਕਦੀ ਹੈ। ਪਹਿਲੀ ਜਾਂ ਪਹਿਲਾਂ ਤੋਂ ਪ੍ਰਚੱਲਿਤ ਕੀਤੀ ਹੋਈ
ਪਰਿਭਾਸ਼ਾ ਅਨੁਸਾਰ ਮਰਨ ਪਿੱਛੋਂ ਕਿਸੇ ਦੀ ਆਤਮਾ ਦਾ ਪਰਮਾਤਮਾ ਵਿੱਚ ਜਾ ਸਮਾਉਣਾ, ਪਰਮਾਤਮਾ ਵਿੱਚ ਅਭੇਦ ਹੋਣਾ ਆਖਿਆ ਜਾ ਸਕਦਾ ਹੈ। ਇਹ ਗੱਲ ਪਰਲੋਕ ਵਿੱਚ ਮੁਕਤੀ ਲੱਭਣ ਵਰਗੀ ਹੀ ਹੈ। ਦੂਜੀ ਪਰਿਭਾਸ਼ਾ ਅਨੁਸਾਰ ਪਰਮਾਤਮਾ ਨੂੰ ਜੀਵਨ ਦਾ ਅਸਲਾ ਜਾਣ ਕੇ ਆਪਣੇ ਰੱਬੀ ਅਸਲੇ ਦੀ ਅਭਿਵਿਅਕਤੀ ਨੂੰ ਮੁਕਤੀ ਮੰਨਣਾ, ਅੰਦਰ ਬਾਹਰੋਂ ਇੱਕ ਹੈ।
ਕੇ ਜੀਉਣਾ ਹੈ।"
"ਇੱਕ ਗੱਲ ਹੋਰ ਪੁੱਛਾਂ, ਬੇਟਾ ?"
"ਪੁੱਛੋ, ਪਿਤਾ ਜੀ।"
"ਤੂੰ ਕਿਹਾ ਹੈ ਕਿ ਆਪਣੇ ਅਸਲੇ ਦੀ ਅਭਿਵਿਅਕਤੀ ਦਾ ਜੀਵਨ ਸੁੰਦਰ ਹੈ, ਸਹਿਜ ਹੈ ਅਤੇ ਆਨੰਦਦਾਇਕ ਹੈ। ਕਿਸੇ ਭਲੇ ਆਦਮੀ ਲਈ ਭਲਾਈ ਕਰਨੀ ਠੀਕ ਹੀ ਸੌਖੀ ਹੈ ਅਤੇ ਬੁਰਾਈ ਕਰਨੀ ਔਖਾ ਕੰਮ ਹੈ। ਇਸੇ ਤਰ੍ਹਾਂ ਕਿਸੇ ਬੁਰੇ ਆਦਮੀ ਦਾ ਅਸਲਾ ਬੁਰਾ ਹੋਣ ਕਰਕੇ ਉਹ ਬੁਰਾਈ ਕਰਦਿਆਂ ਹੋਇਆਂ ਅਪਣੇ ਅਸਲੇ ਦੀ ਅਭਿਵਿਅਕਤੀ ਕਰਦਾ ਹੋਣ ਕਰਕੇ ਬੁਰੇ ਕੰਮ ਨੂੰ ਆਪਣੇ ਲਈ ਸੌਖਾ ਸਮਝਦਾ ਹੈ, ਸ਼ਾਇਦ ਆਨੰਦਦਾਇਕ ਵੀ। ਪਰ ਇਹ ਕੰਮ ਸੁੰਦਰ ਕਿਵੇਂ ਹੋ ਸਕਦਾ ਹੈ ?"
"ਪਿਤਾ ਜੀ, ਇਸ ਪ੍ਰਸ਼ਨ ਦਾ ਉੱਤਰ ਸੁਮੀਤ ਦੀ ਥਾਂ ਮੈਂ ਦੇਣਾ ਚਾਹੁੰਦੀ ਹਾਂ। ਅਸੀਂ ਸਮੁੱਚੇ ਜੀਵਨ ਦੇ ਅਸਲੇ ਦੀ ਗੱਲ ਕਰ ਰਹੇ ਹਾਂ। ਸਮੁੱਚੇ ਜੀਵਨ ਦੇ ਅਸਲ ਨੂੰ ਸੱਚਿਦਾਨੰਦ ਆਖਿਆ ਗਿਆ ਹੈ ਅਤੇ ਇਉ ਮੰਨਦਿਆਂ ਹੋਇਆਂ ਜੀਵਨ ਵਿੱਚ ਕਲਾ ਦਾ ਸਥਾਨ ਨੀਅਤ ਕਰ ਰਹੇ ਹਾਂ। ਕੁਝ ਇੱਕ ਅਪਰਾਧੀਆਂ ਦਾ ਅਸਲਾ ਸਮੁੱਚੇ ਜੀਵਨ ਦਾ ਅਸਲਾ ਹੋਣ ਦਾ ਮਾਣ ਪ੍ਰਾਪਤ ਨਹੀਂ ਕਰ ਸਕਦਾ। ਆਪਣੇ ਅਸਲੇ ਦੀ ਅਭਿਵਿਅਕਤੀ ਵਿੱਚੋਂ ਅਪਰਾਧੀ ਨੂੰ ਵੀ ਕੋਈ ਤਸੱਲੀ ਮਿਲਦੀ ਹੋਵੇਗੀ। ਪਰ, ਉਸ ਨੂੰ ਆਨੰਦ ਜਾਂ ਸਮੁੱਚੇ ਜੀਵਨ ਦਾ ਅਸਲਾ ਜਾਂ ਮਨੋਰਥ ਨਹੀਂ ਆਖਾਂਗੇ। ਇਸ ਸੰਬੰਧ ਵਿੱਚ ਵਿਚਾਰ ਉਦੋਂ ਕਰਾਂਗੇ ਜਦੋਂ ਜੀਵਨ ਨੂੰ ਪੁਰਾਤਨ, ਆਧੁਨਿਕ, ਚੰਗਾ, ਬੁਰਾ, ਆਰਥਕ, ਰਾਜਨੈਤਿਕ, ਸਮਾਜਕ ਅਤੇ ਵਿਅਕਤੀਗਤ ਆਦਿਕ ਵੰਡਾਂ ਵਿੱਚ ਵੰਡ ਕੇ ਵੇਖਾਂਗੇ। ਹਰ ਪ੍ਰਕਾਰ ਦੇ ਜੀਵਨ ਲਈ ਸੁੰਦਰਤਾ, ਆਨੰਦ ਅਤੇ ਕਲਾ ਦੀ ਪਰੀਭਾਸ਼ਾ ਵੱਖ ਵੱਖ ਪ੍ਰਕਾਰ ਦੀ ਹੋ ਜਾਵੇਗੀ। ਇਉਂ ਹੁੰਦਾ ਆਇਆ ਹੈ। ਉਲਾਰ ਮਨੁੱਖੀ ਮਨ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਜੀਵਨ ਨੂੰ ਵੇਖਦੇ ਹੋਏ ਸੁੰਦਰਤਾ, ਆਨੰਦ ਅਤੇ ਕਲਾ ਦੀਆਂ ਪਰੀਭਾਸ਼ਾਵਾਂ ਬਣਾਉਂਦੇ ਆਏ ਹਨ। ਬਹੁਤਿਆਂ ਨੇ (ਸ਼ਾਇਦ ਸਾਰਿਆਂ ਨੇ) ਇਹ ਸੋਚਣ ਦੀ ਲੋੜ ਨਹੀਂ ਸਮਝੀ ਕਿ ਉਨ੍ਹਾਂ ਦੀਆਂ ਪਰੀਭਾਸ਼ਾਵਾਂ ਕਲਾ ਅਤੇ ਜੀਵਨ ਦੇ ਬੁਨਿਆਦੀ ਸੰਬੰਧ ਦਾ ਸਤਿਕਾਰ ਕਰਦੀਆਂ ਹਨ ਜਾਂ ਨਹੀਂ। ਸ਼ਾਇਦ ਇਸ ਬੁਨਿਆਦੀ ਸੰਬੰਧ ਨੂੰ ਨਜ਼ਰ-ਅੰਦਾਜ਼ ਕਰਦੇ ਆਏ ਹਨ ਬਾਰੇ। ਇਸ ਦੇ ਸਿੱਟੇ ਵਜੋਂ ਕਲਾ ਵਿੱਚ ਵੀ ਕਿਨਾ ਕੁਝ ਅਜੇਹਾ ਹੈ ਜਿਸਨੂੰ ਅਪਰਾਧ ਆਖਿਆ ਜਾ ਸਕਦਾ ਹੈ।"
"ਇੱਕ ਸੁਆਲ ਮੈਂ ਵੀ ਪੁੱਛ ਲਵਾਂ ?"
"ਪੁੱਛੋ, ਪਾਪਾ।"
"ਤੁਸੀਂ ਕਹਿੰਦੇ ਹੋ ਅਸਲੇ ਦੀ ਅਭਿਵਿਅਕਤੀ ਦਾ ਜੀਵਨ ਸੌਖਾ ਹੈ, ਸਹਿਜ ਹੈ, ਆਨੰਦਦਾਇਕ ਹੈ। ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਕੇ ਜੀਊਣਾ ਜੀਵਨ ਦਾ ਮਨੋਰਥ ਹੈ। ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ। ਆਪਣੇ ਅਸਲੇ ਦੀ ਅਭਿਵਿਅਕਤੀ ਕਰਕੇ ਮੈਂ ਤਾਂ ਮੁਸੀਬਤ ਵਿੱਚ ਪੈ ਜਾਵਾਂਗਾ। ਅੰਦਰੋਂ ਬਾਹਰੋਂ ਇੱਕ ਹੋ ਕੇ ਜੀਊਣ ਨਾਲ ਬਹੁਤਿਆ ਦਾ ਜੀਵਨ ਦੁਖ ਰੂਪ ਹੋ ਜਾਵੇਗਾ। ਤੁਸੀਂ ਆਪਣੀ ਗੱਲ ਉੱਤੇ ਮੁੜ ਵਿਚਾਰ ਕਰੋ।"
“ਪਾਪਾ, ਏਥੇ ਹੋ ਰਿਹਾ ਹੈ ਸਿਧਾਂਤਕ ਚਿੰਤਨ ਜਾਂ ਸਪੈਕੂਲੇਸ਼ਨ। ਪਹਿਲਾਂ ਪਿਤਾ ਜੀ ਨੇ ਇਸ ਵਿੱਚ ਵਿੱਦਿਆ ਵਿਘਨ ਪਾਉਣ ਦੀ ਭੁੱਲ ਕੀਤੀ ਸੀ: ਹੁਣ ਤੁਸਾਂ ਅਫਸਰਾਂ ਵਾਲੀ ਵਿਵਹਾਰਕ ਗੱਲ ਕਰ ਕੇ ਵਿਵਹਾਰ-ਵਿਘਨ ਪਾਉਣ ਦੀ ਵਡੇਰੀ ਭੁੱਲ ਕਰ ਦਿੱਤੀ ਹੈ। ਇਹ ਕੁਝ ਤਾਂ ਸੁਮੀਤ ਦੁਆਰਾ ਆਖਿਆ ਜਾ ਰਿਹਾ ਹੈ ਕਿ ਮਨੁੱਖੀ ਜੀਵਨ ਦਾ ਸ਼ੀਰਾਜ਼ਾ ਜਾਂ ਢਾਂਚਾ ਕੁਝ ਇਸ ਪ੍ਰਕਾਰ ਦਾ ਬਣ ਗਿਆ ਹੈ ਕਿ ਜੀਵਨ ਆਪਣੇ ਅਸਲੇ ਦੀ ਅਭਿਵਿਅਕਤੀ ਕਰਨ ਤੋਂ ਅਸਮਰਥ ਹੈ, ਅੰਦਰੋਂ ਬਾਹਰੋਂ ਇੱਕ ਹੋ ਕੇ ਜੀਉਣਾ ਇੱਕ ਜੋਖ਼ਮ ਹੈ। ਸਾਡੇ ਵਿਵਹਾਰਕ ਜੀਵਨ ਦਾ ਅਸਲਾ ਸੱਚਿਦਾਨੰਦ ਨਹੀਂ: ਸਗੋਂ ਵਿਕਾਸ ਜਾਂ ਈਵੋਲਿਊਸ਼ਨ ਦੇ ਸਫ਼ਰ ਦਾ ਮਿੱਟੀ ਘੱਟਾ ਸਾਡੇ ਮਨ ਉੱਤੇ ਜੰਮ ਕੇ ਸਾਡੇ ਜੀਵਨ ਦਾ ਅਸਲਾ ਹੋਣ ਦਾ ਭੁਲੇਖਾ ਪਾ ਰਿਹਾ ਹੈ। ਮੁਕਾਬਲਾ ਈਰਖਾ, ਬੇਵਸਾਹੀ, ਭੈ, ਘਿਰਟਾ, ਕ੍ਰੋਧ ਅਤੇ ਧੋਖਾ ਜੀਵਨ ਦਾ ਅਸਲਾ ਬਣੇ ਹੋਏ ਹਨ ਅਤੇ ਜੀਵਨ ਇਨ੍ਹਾਂ ਦੀ ਅਭਿਵਿਕਅਰੀ ਕਰਦਾ ਹੋਇਆ ਜੀ ਰਿਹਾ ਹੈ। ਇਹ ਜੀਵਨ ਦੇ ਅਸਲੇ ਦੀ ਅਭਿਵਿਅਕਤੀ ਨਹੀਂ, ਇਹ ਕੁ-ਅਸਲੇ ਦੀ ਅਭਿਵਿਅਕਤੀ ਹੈ। ਕੁ-ਅਸਲੇ ਦੀ ਅਭਿਵਿਕਅਤੀ ਕਰਦੇ ਹੋਏ ਜੀਵਨ ਨੇ ਕਲਾ ਨੂੰ ਵੀ ਕੁ-ਪਰੀਭਾਸ਼ਾਵਾਂ ਦਿੱਤੀਆਂ ਹੋਈਆਂ ਹੋ ਸਕਦੀਆਂ ਹਨ ਅਤੇ ਜਿਸ ਕਿਸੇ ਨੇ ਜੀਵਨ ਦੇ ਅਸਲੇ ਨੂੰ ਪਛਾਣਿਆ ਹੈ, ਉਸ ਦੁਆਰਾ ਸੁ-ਪਰੀਭਾਸ਼ਾ ਵੀ ਬਣਾਈ ਗਈ ਹੋਵੇਗੀ।"
"ਸ਼ਾਇਦ ਮੇਰਾ ਇਹ ਪ੍ਰਸ਼ਨ ਵੀ ਕੁਬਾਹਰਾ ਜਿਹਾ ਹੀ ਹੋਵੇ, ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਪਸ਼ੂ-ਜੀਵਨ ਮਨੁੱਖੀ ਜੀਵਨ ਨਾਲੋਂ ਜ਼ਿਆਦਾ ਸਹਿਜ-ਜੀਵਨ ਨਹੀਂ ?"
"ਤੁਹਾਡਾ ਪ੍ਰਸ਼ਨ ਕੁਥਾਹਰਾ ਨਹੀਂ, ਪਿਤਾ ਜੀ। ਹੋ ਸਕਦਾ ਪਸ਼ੂ-ਜੀਵਨ ਵਿੱਚ ਸਹਿਜ ਦੀ ਮਾਤ੍ਰਾ ਜ਼ਿਆਦਾ ਹੋਵੇ; ਪਰ ਇਹ ਪਸ਼ੂ-ਸਹਿਜ ਹੈ, ਨਿਰੋਲ ਸਹਿਜ ਜਾਂ ਆਤਮਕ ਸਹਿਜ ਨਹੀਂ। ਪਸ਼ੂ-ਜੀਵਨ ਵਿੱਚ ਸ਼ਕਤੀ, ਹਿੰਸਾ ਅਤੇ ਹੱਤਿਆ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਹਿੰਸਾ ਅਤੇ ਹੱਤਿਆ ਪਸ਼ੂ-ਜੀਵਨ ਦਾ ਆਧਾਰ ਹੋਣ ਦਾ ਦਰਜਾ ਰੱਖਦੀਆਂ ਹਨ। ਇਨ੍ਹਾਂ ਦੇ ਕਾਰਨ ਪਸ਼ੂ-ਜੀਵਨ ਵਿੱਚ ਆਖਰਾਂ ਦਾ ਭੈ ਹੈ, ਬੇ-ਓੜਕੀ ਬੇ-ਵਸਾਹੀ ਹੈ ਅਤੇ ਅਣ-ਕਿਆਸਿਆ ਕਪਟ ਪਸ਼ੂ-ਜੀਵਨ ਦਾ ਹਿੱਸਾ ਹੈ। ਪਸੂ-ਜੀਵਨ ਵਿਚਲਾ ਸਾਰਾ ਕੂੜ-ਕਪਟ ਮਨੁੱਖੀ ਜੀਵਨ ਵਿੱਚ ਵੀ ਪਰਵੇਸ਼ ਕਰ ਗਿਆ ਹੋਇਆ ਹੈ।"
"ਸੁਮੀਤ, ਹੁਣ ਤਕ ਤੇਰੀਆਂ ਗੱਲਾਂ ਦਾ ਅਸਲਾ ਪਦਾਰਥਵਾਦੀ ਭਾਸਦਾ ਰਿਹਾ ਹੈ। ਆਤਮਕ ਸਹਿਜ ਵਿਚਲਾ ਸ਼ਬਦ 'ਆਤਮਕ' ਕੁਝ ਓਪਰਾ ਲੱਗ ਰਿਹਾ ਹੈ।"
"ਪਿਤਾ ਜੀ, ਮੈਂ ਮਨੁੱਖੀ ਮਨ ਦੇ ਕੋਮਲ ਭਾਵਾਂ ਨੂੰ ਆਤਮਾ ਕਹਿੰਦਾ ਹਾਂ। ਆਤਮਾ ਤੋਂ ਮੇਰਾ ਭਾਵ ਹਰਖ ਸੋਗ ਤੋਂ ਪਰੇ, ਅਮਰ, ਅਟੱਲ, ਇਕਰਸ, ਅਭਿੱਜ, ਅਕੈ, ਅਗੰਮ, ਅਗੋਚਰ ਅਤੇ ਅਗੋਅ ਵਰਗੀ ਕੋਈ ਹੋਂਦ ਨਹੀਂ: ਸਗੋਂ ਆਤਮਾ ਦਾ ਭਾਵ (ਮੇਰੇ ਲਈ) ਹੋ ਮਨੁੱਖੀ ਮਨ ਦੇ ਕੋਮਲ ਭਾਵਾਂ ਦਾ ਕੁੱਲ ਜੋੜ।"
"ਮੈਨੂੰ ਇਸ ਸ਼ਬਦ ਦੀ ਇਹ ਵਰਤੋਂ ਸਾਰਥਕ ਜਾਪੀ ਹੈ। ਹੁਣ ਆਪਣੀ ਗੱਲ ਅੱਗੇ ।"
"ਧਨਵਾਦ। ਮੇਰਾ ਖ਼ਿਆਲ ਹੈ ਜਾਂ ਅਨੁਮਾਨ ਹੈ ਕਿ 'ਸੱਤ' ਭਾਵ ਪਦਾਰਥ ਅਤੇ 'ਚਿੱਤ' ਭਾਵ ਚੇਤਨਾ ਦੇ ਸੰਜੋਗ ਵਿੱਚੋਂ ਵਿਕਸਿਆ ਹੋਇਆ ਜੀਵਨ ਆਪਣੇ ਸਾਤਵਿਕ ਅਸਲੇ ਭਾਵ 'ਆਨੰਦ' ਦੀ ਅਭਿਵਿਅਕਤੀ ਲਈ ਹੋਂਦ ਵਿੱਚ ਆਇਆ ਹੈ। ਧਰਮਾਂ ਨੇ ਇਸ ਸਾਤਵਿਕ ਅਸਲੇ ਦੀ ਗੱਲ ਵੀ ਕੀਤੀ ਹੇ ਅਤੇ ਇਸ ਦੀ ਅਭਿਵਿਅਕਤੀ ਦੇ ਵਿਅਕਤੀਗਤ ਸਾਧਨਾਂ ਦਾ ਜ਼ਿਕਰ ਵੀ ਕੀਤਾ ਹੈ। ਧਰਮਾਂ ਦੀ ਇਸ ਦੇਣ ਲਈ ਜੀਵਨ ਉਨ੍ਹਾਂ ਦਾ ਧਨਵਾਦੀ ਹੋਏ
ਬਿਨਾਂ ਰਹਿ ਨਹੀਂ ਸਕਦਾ। ਪਰੰਤੂ, ਜੀਵਨ ਦੇ ਇਸ ਮਨੋਰਥ ਦੀ ਪ੍ਰਾਪਤੀ ਦਾ ਭੇਤ ਸਤਿਅਮ- ਸ਼ਿਵਮ (ਅਤੇ) ਸੁੰਦਰਮ ਦੇ ਯੂਨਾਨੀ ਸੂਤ ਵਿੱਚ ਹੈ। ਇਸ ਸੂਤ ਨੂੰ ਨਵੀਂ ਤਰਤੀਬ ਵਿੱਚ ਲਿਖ ਕੇ ਇਸ ਦੀ ਵਿਆਖਿਆ ਕਰਾਂਗਾ। ਉਹ ਨਵੀਂ ਤਰਤੀਬ ਹੈ ਸ਼ਿਵਮ-ਸਤਿਅਮ-ਸੁੰਦਰਮ। ਸਤਿਅਮ ਦੀ ਪ੍ਰਾਪਤੀ ਲਈ ਜੀਵਨ ਦਾ ਸਿਵਮ ਹੋਣਾ ਜ਼ਰੂਰੀ ਹੈ। ਸਤਿਅਮ ਤੋਂ ਮੇਰਾ ਭਾਵ ਹੈ ਸੱਚੇ ਹੋ ਕੇ ਜੀਉਣਾ ਜਾਂ ਵਰਤਣਾ ਜਾਂ ਵਿਵਹਾਰ ਕਰਨਾ ਹੈ। ਇਸ ਨੂੰ ਅੰਦਰੋਂ ਬਾਹਰੋਂ ਇੱਕ ਹੋ ਕੇ ਜੀਉਣਾ ਵੀ ਆਖ ਸਕਦੇ ਹਾਂ। ਸੱਚ-ਆਚਾਰ ਵੀ ਏਸੇ ਦਾ ਨਾਂ ਹੈ। ਇਹ ਜੀਵਨ ਦੀ ਪਰਬਲ ਇੱਛਾ ਹੈ; ਮਨੋਰਥ ਹੈ। ਇਸ ਪ੍ਰਕਾਰ ਦਾ ਜੀਵਨ ਸੁੰਦਰ ਹੈ, ਸਰਲ ਹੈ, ਸੌਖਾ ਹੈ, ਸਹਿਜ ਹੈ, ਇਸ ਲਈ ਆਨੰਦ-ਰੂਪ ਹੈ। ਸ਼ਿਵਮ ਇਸ ਜੀਵਨ ਦੀ ਮੁੱਢਲੀ ਸ਼ਰਤ ਹੈ। ਸ਼ਿਵਮ ਦਾ ਭਾਵ ਹੈ ਕਲਿਆਣ ਰੂਪ। ਜਿਹੜਾ ਜੀਵਨ ਭੈ, ਬੇ-ਵਸਾਹੀ, ਈਰਖਾ, ਘਿਰਣਾ, ਕ੍ਰੋਧ ਅਤੇ ਸੰਘਰਸ਼ (ਮੁਕਾਬਲੇ) ਕਰਪੂਰ ਹੈ। ਉਹ ਕਲਿਆਣ ਰੂਪ ਜਾਂ ਸੁਰੱਖਿਅਤ ਜੀਵਨ ਨਹੀਂ, ਉਹ ਸੱਤਿਅਮ ਨਹੀਂ। ਜੇ ਸੱਤਿਅਮ ਨਹੀਂ, ਉਹ ਸੁੰਦਰਮ ਨਹੀਂ। ਜੋ ਸੁੰਦਰਮ ਨਹੀਂ ਉਹ ਆਨੰਦਦਾਇਕ ਨਹੀਂ। ਇਸ ਲਈ ਜੀਵਨ ਪਹਿਲਾਂ ਸ਼ਿਵਮ ਦੀ ਪ੍ਰਾਪਤੀ ਕਰਦਾ ਹੈ। ਸੁਰੱਖਿਅਤ ਹੁੰਦਾ ਹੈ। ਜਿਸ ਜੀਵਨ ਨੂੰ ਜੀਵਨ ਦੇ ਨਿਰਬਾਹ ਲਈ ਅੰਨ-ਧਨ ਦੀ ਪ੍ਰਾਪਤੀ ਦਾ ਭਰੋਸਾ ਹੈ, ਜਿਸ ਜੀਵਨ ਨੂੰ ਆਪਣੇ ਵਿਚਲੇ ਰਜੋ (ਊਰਜਾ-ਸ਼ਕਤੀ) ਨੂੰ ਜੀਵਨ ਲਈ ਸੁਖ-ਸਾਧਨ ਉਪਜਾਉਣ ਦੀ ਕਾਰੇ ਲਾਉਣ ਦੇ ਭਰਪੂਰ ਅਵਸਰ ਪ੍ਰਾਪਤ ਹਨ ਅਤੇ ਜਿਸ ਜੀਵਨ ਨੂੰ ਦੂਜਿਆਂ ਦੀ ਖ਼ੁਸ਼ੀ ਦੇ ਰਾਹ ਦੀ ਰੁਕਾਵਟ ਬਣੇ ਬਿਨਾਂ ਆਪਣੀਆਂ ਖੁਸ਼ੀਆਂ ਵਿੱਚ ਵਾਧਾ ਕਰਨ ਦੀ ਖੁੱਲ੍ਹ ਹੈ, ਉਹ ਜੀਵਨ ਸ਼ਿਵਮ ਹੈ, ਸੁਰੱਖਿਅਤ ਹੈ। ਸੁਰੱਖਿਅਤ ਜੀਵਨ ਤੋਪਲੇ ਅਤੇ ਬੇ-ਵਸਾਹੀ ਵਿੱਚੋਂ ਨਿਕਲ ਕੇ ਭਰੋਸੇ ਵਿੱਚ ਪਰਵੇਸ਼ ਕਰ ਜਾਂਦਾ ਹੈ। ਇਸ ਨੂੰ ਮੈਂ ਸੱਤਿਅਮ ਵਿੱਚ ਪਰਵੇਸ਼ ਕਰਨਾ ਕਹਿੰਦਾ ਹਾਂ। ਕੋਈ ਜੀਵਨ ਜਿੰਨਾ ਵੱਧ ਸੁਰੱਖਿਅਤ ਹੈ ਓਨਾ ਹੀ ਵੱਧ ਸੱਤਿਅਮ ਹੈ। ਜੋ ਸੁਰੱਖਿਅਤ ਹੈ: ਜਿਸਨੂੰ ਕਿਸੇ ਕੋਲੋਂ ਕੋਈ ਖ਼ਤਰਾ ਨਹੀਂ। ਉਸਨੂੰ ਆਪਣੇ ਬਾਰੇ ਕੁਝ ਵੀ ਲੁਕਾ ਕੇ ਰੱਖਣ ਦੀ ਲੋੜ ਨਹੀਂ। ਸੁਰੱਖਿਅਤ ਜੀਵਨ ਸੱਤਿਅਮ ਦਾ ਜੀਵਨ ਹੈ। ਇਸੇ......।"
“ਸੁਮੀਤ, ਕੀ ਸੱਤਿਅਮ, ਜੀਵਨ ਦੀ ਅੰਤਲੀ ਪ੍ਰਾਪਤੀ ਜਾਂ ਮੰਜ਼ਲ ਨਹੀਂ ?"
"ਨਹੀਂ, ਪਿਤਾ ਜੀ, ਮੇਰੇ ਖ਼ਿਆਲ ਵਿੱਚ ਸੱਚ ਜੀਵਨ ਦੀ ਮੰਜ਼ਲ ਨਹੀਂ, ਮੈਂ ਆਨੰਦ ਨੂੰ ਜੀਵਨ ਦਾ ਮਨੋਰਥ ਮੰਨਦਾ ਹਾਂ। ਦੂਜੇ ਸ਼ਬਦਾਂ ਵਿੱਚ ਸੁੰਦਰਤਾ ਨੂੰ ਜੀਵਨ ਦਾ ਮਨੋਰਥ ਮੰਨਦਾ ਹਾਂ, ਕਿਉਂਕਿ ਮੇਰੇ ਲਈ ਸੁੰਦਰਤਾ ਅਤੇ ਆਨੰਦ ਇੱਕ-ਰੂਪ ਹਨ, ਹੁਣ ਤਕ ।"
"ਬੇਟਾ, ਹੁਣ ਤਕ ਸੱਚ ਨੂੰ ਸਰਵੋਤਮ ਦਰਜਾ ਪ੍ਰਾਪਤ ਰਿਹਾ ਹੈ।"
"ਠੀਕ ਹੈ। ਪਰ ਇਸ ਦੇ ਵਿਸ਼ੇਸ਼ ਕਾਰਨ ਹਨ। ਇਹ ਪੁਰਾਤਨ ਅਤੇ ਮੱਧਕਾਲੀਨ ਸੋਚ ਦੁਆਰਾ ਕੀਤਾ ਹੋਇਆ ਨਿਰਣਾ ਹੈ। ਹੁਣ ਤੱਕ ਮਨੁੱਖ ਦੀ ਸੋਚ ਸ਼ਕਤੀ ਦੀ ਅਧੀਨਗੀ ਕਰਦੀ ਆਈ ਹੈ, ਸਾਤਵਿਕਤਾ ਦੀ ਥਾਂ ਰਾਜਸਿਕਤਾ ਨੂੰ ਸ੍ਰੇਸ਼ਟ ਮੰਨਦੀ ਆਈ ਹੈ, ਸਤੋਗੁਣੀ ਬ੍ਰਹਮਾ ਨੂੰ ਅਖੌਤੀ ਰਾਸ਼ਟਰਪਤੀ ਬਣਾ ਕੇ ਰਜੋ ਗੁਣੀ ਵਿਸ਼ਨੂੰ ਰੂਪੀ ਪ੍ਰਧਾਨ ਮੰਤ੍ਰੀ ਨੂੰ ਸਾਰੀਆਂ ਸ਼ਕਤੀਆਂ ਸੌਂਪਦੀ ਆਈ ਹੈ। ਇਸੇ ਰਜੋਗੁਣੀ ਸਰਦਾਰੀ ਵਿੱਚੋਂ ਸੱਚ ਦੀ ਸ੍ਰੇਸ਼ਟਤਾ ਦਾ ਖ਼ਿਆਲ ਉਪਜਿਆ ਹੈ। ਇਹ ਇੱਕ ਵੱਖਰੀ ਵਿਚਾਰ ਹੈ। ਏਥੇ ਸਿਰਫ਼ ਏਨਾ ਕਹਿਣਾ ਕਾਫ਼ੀ ਹੈ ਕਿ ਮੇਰੇ ਲਈ 'ਸੁੰਦਰਮ' ਮਨੋਰਥ ਹੈ ਅਤੇ 'ਸੱਤਿਅਮ' ਸਾਧਨ ਹੈ। ਜਦੋਂ ਜੀਵਨ ਸੱਤਿਅਮ ਨੂੰ ਪ੍ਰਾਪਤ ਕਰ ਲੈਂਦਾ ਹੈ, ਉਦੋਂ ਉਹ ਸੁੰਦਰਮ ਲਈ ਤਾਂਘਣਾ ਆਰੰਭ ਕਰ ਦਿੰਦਾ ਹੈ। 'ਸੁੰਦਰਮ' ਜੀਵਨ ਦੀ ਅਪਹੁੰਚ ਮੰਜ਼ਲ ਹੈ ਅਤੇ ਕਲਾ ਇਸ ਮੰਜ਼ਲ ਵੱਲ ਨੂੰ ਜਾਣ ਵਾਲਾ ਅਮੁੱਕ ਰਸਤਾ
ਹੈ। ਕਮਲ ਕਲਾ ਅਤੇ ਸੂਖਮ ਚਿੰਤਨ ਸਮ੍ਰਿਧ ਅਤੇ ਸੁਰੱਖਿਅਤ ਸਮਾਜਕ ਜੀਵਨ ਵਿੱਚ ਉਪਜਦੇ ਅਤੇ ਵਿਕਸਦੇ ਆਏ ਹਨ। ਜੀਵਨ ਦੀ ਸੁੰਦਰਤਾ ਅਤੇ ਸਾਤਵਿਕਤਾ ਵਿੱਚ ਵਾਧਾ ਕਰਨਾ ਇਨ੍ਹਾਂ ਦਾ ਮਨੋਰਥ ਹੈ। ਕਲਾ ਲਈ ਮਨੁੱਖ ਦੀ ਸਾਤਵਿਕ ਸੁੰਦਰਤਾ ਨਾਲ ਉਚੇਰਾ ਕੋਈ ਮਨੋਰਥ ਨਹੀਂ। ਕਲਾਤਮਕ ਉਪਯੋਗਿਤਾ ਲਈ ਇਹ ਅੰਤਮ ਕਸਵੱਟੀ ਹੈ।"
"ਮੈਂ ਸਮਝਦੀ ਹਾਂ ਕਿ ਇਸ ਵਿਚਾਰ ਦੇ ਆਧਾਰ ਉੱਤੇ ਕਲਾ ਦੀ ਇੱਕ ਸਰਲ ਜਹੀ ਪਰੀਭਾਸ਼ਾ ਬਣਾਈ ਜਾ ਸਕਦੀ ਹੈ। ਇੱਕ ਅਧੂਰਾ ਜਿਹਾ ਯਤਨ ਮੈਂ ਕਰਦੀ ਹਾਂ। ਚਿੰਤਨ ਦਾ ਸੰਬੰਧ ਬੌਧਿਕਤਾ ਨਾਲ ਹੈ ਅਤੇ ਕਲਾ ਦਾ ਭਾਵੁਕਤਾ ਨਾਲ। ਮਨੁੱਖ ਦੇ ਕੋਮਲ ਭਾਵਾਂ ਨੂੰ ਸੁਮੀਤ ਦੁਆਰਾ ਸਾਤਵਿਕ ਭਾਵ ਆਖਿਆ ਗਿਆ ਹੈ। ਆਪਣੇ ਅਤਿ ਸ੍ਰੇਸ਼ਟ ਰੂਪ ਵਿੱਚ ਕੋਮਲ ਭਾਵ ਬੌਧਿਕਤਾ ਵਿੱਚ ਘੁਲ ਮਿਲ ਜਾਂਦੇ ਹਨ। ਸੂਖ਼ਮ ਬੁੱਧੀ ਅਤੇ ਕੋਮਲ ਭਾਵਾਂ ਦੇ ਕੁਲ ਜੋੜ ਨੂੰ ਜੋ ਆਤਮਾ ਦਾ ਨਾਂ ਦਿੱਤਾ ਜਾ ਸਕੇ ਤਾਂ ਮਨੁੱਖ ਦੇ ਆਤਮਕ ਵਿਕਾਸ ਵਿੱਚ ਸਹਾਈ ਹੋਣ ਵਾਲੀ ਕ੍ਰਿਤਿਮ ਸੁੰਦਰਤਾ ਕਲਾ ਹੈ।"
"ਇਨ੍ਹਾਂ ਦੋਹਾਂ ਦੀ ਇਹ ਜਾਣਨ, ਮੈਂ ਆਪਣੀ ਗੱਲ ਕਰਦਾ ਹਾਂ ਕਿ ਤੁਹਾਡੇ ਵਿਚਾਰਾਂ ਨੇ ਪਹਿਲੀਆਂ ਧਾਰਨਾਵਾਂ ਉੱਤੇ ਮੋੜਵੀਂ ਝਾਤ ਪਾਉਣ ਲਈ ਪ੍ਰੇਰਿਆ ਹੈ। ਭਵਿੱਖ ਵਿੱਚ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਖ਼ੁਸ਼ ਹੋਵਾਗਾ। ਪਰੰਤੂ, ਇਸ ਸਮੇਂ ਇੱਕ ਪ੍ਰਸ਼ਨ ਪੁੱਛੇ ਬਿਨਾਂ ਨਹੀਂ ਰਹਿ ਸਕਦਾ। ਮੇਰਾ ਪ੍ਰਸ਼ਨ ਤੁਹਾਨੂੰ ਦੋਹਾਂ ਨੂੰ ਸਾਂਝਾ ਹੈ। ਤੁਸੀਂ ਕਹਿੰਦੇ ਹੋ ਸੁੰਦਰਤਾ ਜਾਂ ਆਨੰਦ ਜੀਵਨ ਦਾ ਮਨੋਰਥ ਹੈ। ਇਹ ਦਾਅਵਾ ਤੁਸੀਂ ਕਿਸ ਬਿਨਾਅ ਉੱਤੇ ਕਰਦੇ ਹੋ ?"
''ਪਿਤਾ ਜੀ, ਗੰਭੀਰ ਵਿਚਾਰ ਇੱਕ ਤਰ੍ਹਾਂ ਨਾਲ ਸਮਾਪਤ ਹੋ ਚੁੱਕੀ ਹੈ। ਤੁਹਾਡਾ ਪ੍ਰਸ਼ਨ ਬਹੁਤ ਗੰਭੀਰ ਨਹੀਂ, ਇਸ ਲਈ ਜੋ ਮੇਰੇ ਉੱਤਰ ਵਿੱਚ ਥੋੜੀ ਜਹੀ ਚੰਚਲਤਾ ਹੋਵੇ ਤਾਂ ਬੁਰਾ ਨਾ ਮਨਾਉਣਾ। ਜੀਵਨ ਦੇ ਮਨੋਰਥ ਬਾਰੇ ਗੱਲ ਕਰਨ ਵਾਲਿਆਂ ਵਿੱਚੋਂ ਕਿਸੇ ਨੇ ਵੀ ਐਟਮ ਜਾਂ ਅਮੀਬਾ ਨੂੰ ਇਹ ਕਦੇ ਨਹੀਂ ਪੁੱਛਿਆ ਕਿ ਤੁਸੀਂ ਵਿਕਾਸ ਦੇ ਚੱਕਰ ਵਿੱਚ ਕਿਉਂ ਪਏ ਹੈ। ਹਰ ਕਿਸੇ ਨੇ ਅਨੁਮਾਨ ਲਾਏ ਹਨ। ਇਹ ਇੱਕ ਚੰਗੀ ਗੱਲ ਹੈ ਕਿ ਇਹ ਅਨੁਮਾਨ ਹਨ। ਜੀਵਨ ਨੂੰ ਹੱਕ ਹੈ ਕਿ ਉਹ ਇਨ੍ਹਾਂ ਅਨੁਮਾਨਾਂ ਦੀ ਪਰਖ-ਪੜਚੋਲ ਕਰੋ ਅਤੇ ਇਹ ਵੇਖੋ ਕਿ ਇਹ ਉਸ ਵਿਚਲੀ ਸੁੰਦਰਤਾ ਦੇ ਜ਼ਾਮਨ ਹਨ ਕਿ ਨਹੀਂ। ਜਿਹੜੇ ਅਨੁਮਾਨ ਜੀਵਨ ਦੀ ਪਰਖ ਵਿੱਚ ਪੂਰੇ ਨਾ ਉਤਰਨ, ਉਨ੍ਹਾਂ ਦਾ ਤਿਆਗ ਜੀਵਨ ਲਈ ਇੱਕ ਸੋਖੀ ਅਤੇ ਸਿੱਧੀ ਜਹੀ ਗੱਲ ਹੋਵੇਗਾ। ਜੀਵਨ ਦੇ ਜਿਨ੍ਹਾਂ ਮਨੋਰਥਾਂ ਨੂੰ ਧੁਰੋਂ ਆਏ ਦੱਸਿਆ ਗਿਆ ਹੈ, ਪਰਖ- ਪੜਚੋਲ ਉਨ੍ਹਾਂ ਦੀ ਵੀ ਸੰਭਵ ਨਹੀਂ। ਹਾਂ, ਇਨਹਾਮੀ ਦਬਦਬੇ ਦੀ ਸਹਾਇਤਾ ਨਾਲ ਮਨੁੱਖੀ ਸੱਚ ਦਾ ਰਾਹ ਰੋਕਣ ਵਿੱਚ ਉਹ ਸਫਲ ਹਨ। ਜੇ ਮੇਰੀ ਗੱਲ ਕੁਝ ਰੁੱਖੀ ਹੋਵੇ ਤਾਂ ਮੈਂ ਖਿਮਾ ਦੀ ਜਾਚਕ ਹਾਂ।"
ਪਾਪਾ ਹੈਰਾਨ ਸਨ; ਪਿਤਾ ਜੀ ਗੰਭੀਰ ਵਿਖਾਈ ਦਿੰਦੇ ਸਨ ਅਤੇ ਅੰਕਲ ਜੀ ਨਿੱਕਾ ਨਿੱਕਾ ਮੁਸਕਾ ਰਹੇ ਸਨ, ਜਦੋਂ ਆਂਟੀ ਨੇ ਡਰਾਇੰਗ ਰੂਮ ਵਿੱਚ ਆ ਕੇ ਆਖਿਆ, "ਮੁੱਕੀਆ ਨਹੀਂ ਗੱਲਾਂ ਅਜੇ ? ਸੁਮੀਤ, ਤੈਨੂੰ ਪਤਾ ਹੈ ਨਾ ਕਿ ਅੱਜ ਨੀਲੂ ਨੇ ਧਾਰੀਵਾਲ ਜਾਣਾ ਹੈ।" ਸੁਮੀਤ ਨੂੰ ਜਿਵੇਂ ਕਿਸੇ ਨੇ ਨੀਂਦ ਤੋਂ ਜਗਾ ਦਿੱਤਾ ਹੋਵੇ। ਉਸ ਨੇ ਘੜੀ ਵੱਲ ਵੇਖ ਕੇ ਆਖਿਆ, "ਉਹ ਹੈ; ਵਕਤ ਬਹੁਤ ਥੋੜਾ ਰਹਿ ਗਿਆ। ਮੈਂ ਛੇਤੀ ਜਾਂਦਾ ਹਾਂ।" ਕਿਸੇ ਦਾ ਉੱਤਰ ਉਡੀਕੇ ਬਿਨਾਂ ਸਾਰਿਆਂ ਨੂੰ ਸਿਰ ਨਿਵਾ ਕੇ ਕਮਰਿਉਂ ਬਾਹਰ ਜਾਂਦੇ ਹੋਏ ਨੇ ਅੰਕਲ ਜੀ ਨੂੰ ਆਖਿਆ, "ਜੇ ਤੁਸੀਂ ਮੈਨੂੰ ਕਾਰ ਵਿੱਚ ਛੱਡ ਆਓ ਤਾਂ ਬਹੁਤ ਚੰਗਾ ਹੋਵੇ।" ਪਿਤਾ ਜੀ ਬੋਲੇ, 'ਨਾ ਬਈ, ਅਸਾਂ ਕੁਝ ਗੱਲਾਂ ਕਰਨੀਆਂ ਹਨ। ਪੁਸ਼ਪੀ ਚਲੇ ਜਾਂਦੀ ਹੈ ਤੈਨੂੰ ਛੱਡਣ।"
"ਤੁਸੀਂ ਮੈਨੂੰ ਏਥੇ ਹੀ ਉਡੀਕਣਾ।"
"ਬੇਟਾ, ਕਾਰ ਤੂੰ ਲੈ ਜਾ ਰਹੀ ਹੈਂ। ਸਾਨੂੰ ਉਡੀਕਣਾ ਹੀ ਪਵੇਗਾ। ਉਂਜ ਅੱਜ ਅਸੀਂ ਰਾਤ ਦੀ ਰੋਟੀ ਖਾ ਕੇ ਹੀ ਜਾਵਾਂਗੇ।'
ਸੁਮੀਤ ਦੇ ਮਾਤਾ ਜੀ ਆਪਣੇ ਮਿਥੇ ਕੰਮ ਲਈ ਘਰੋਂ ਜਾਣ ਲਈ ਤਿਆਰ ਬੈਠੇ ਸਨ। ਅਸੀਂ ਠੀਕ ਸਮੇਂ ਸਿਰ ਉਨ੍ਹਾਂ ਕੋਲ ਪੁੱਜ ਗਏ ਸਾਂ। ਹੁਣ ਉਨ੍ਹਾਂ ਨੇ ਬੱਸ ਦੁਆਰਾ ਧਾਰੀਵਾਲ ਤੱਕ ਜਾਣ ਦਾ ਪ੍ਰੋਗਰਾਮ ਬਦਲ ਕੇ ਕਾਰ ਵਿੱਚ ਲਿਫਟ ਲੈਣੀ ਪਰਵਾਨ ਕਰ ਲਈ। ਉਨ੍ਹਾਂ ਨੂੰ ਉਨ੍ਹਾਂ ਦੀ ਇੱਕ ਮਹੌਲੀ ਦੇ ਲੜਕੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਹਿੱਸਾ ਲੈਣ ਲਈ ਛੱਡ ਕੇ ਅਸੀਂ ਵਾਪਸ ਸੁਮੀਤ ਦੇ ਘਰ ਆ ਗਏ। ਬਿਰਛਾਂ ਨਾਲ ਘਿਰੇ ਉਸੇ ਤਾਲਾਬ ਕੱਢੇ ਬੈਠ ਕੇ ਮੈਂ ਤੇਰਾ ਪੱਤ੍ਰ ਉਸ ਨੂੰ ਦੇ ਦਿੱਤਾ। ਉਸ ਨੇ ਪੜ੍ਹਿਆ ਅਤੇ ਤੇਰਾ ਭੇਜਿਆ ਹੋਇਆ ਚਿੱਟਾ ਧਾਗਾ ਸੱਜੇ ਹੱਥ ਵਿੱਚ ਫੜ ਕੇ ਉਸ ਵੱਲ ਵੇਖਣ ਲੱਗ ਪਿਆ। ਦੋ ਤਿੰਨ ਮਿੰਟ ਉਸ ਧਾਗੇ ਵੱਲ ਵੇਖਦੇ ਰਹਿਣ ਪਿੱਛੋਂ ਉਸ ਦੇ ਮਨ ਵਿੱਚ ਭਾਵਾਂ ਦਾ ਜਿਵੇਂ ਹੜ੍ਹ ਆ ਗਿਆ। ਉਸ ਨੇ ਧਾਗੇ ਨੂੰ ਆਪਣੀ ਮੁੱਠੀ ਵਿੱਚ ਘੁੱਟ ਲਿਆ। ਆਪਣੇ ਬੁੱਲ੍ਹਾਂ ਨੂੰ ਇਉਂ ਘੁੱਟ ਕੇ ਆਪੋ ਵਿੱਚ ਜੋੜ ਲਿਆ ਜਿਵੇਂ ਅੰਦਰ ਉੱਠ ਰਹੇ ਕਿਸੇ ਉਬਾਲ ਨੂੰ ਬਾਹਰ ਆਉਣੋਂ ਰੋਕ ਰਿਹਾ ਹੋਵੇ। ਬੁੱਲ੍ਹ ਤਾਂ ਉਸ ਦਾ ਸਾਥ ਦੇਣ ਵਿੱਚ ਸਫਲ ਰਹੇ। ਪਰ ਅੱਖਾਂ ਵਿੱਚ ਏਨੀ ਸਮਰਥਾ ਨਹੀਂ ਸੀ। ਸੁਮੀਰ ਦੇ ਹੰਝੂ ਅੱਖਾਂ ਦੇ ਬੰਦ ਬੂਹਿਆਂ ਵਿੱਚੋਂ ਝਾਤੀਆਂ ਮਾਰਨ ਲੱਗ ਪਏ। ਮੇਰਾ ਸੱਜਾ ਹੱਥ ਉਸ ਦੇ ਮੋਢੇ ਉੱਤੇ ਰੱਖਿਆ ਜਾਣ ਦੀ ਦੇਰ ਸੀ ਕਿ ਸੂਖ਼ਮ, ਸਾਤਵਿਕ ਵਿਚਾਰ-ਭੰਡਾਰ, ਝੁਕਦਾ ਝੁਕਦਾ ਮੇਰੇ ਖੱਬੇ ਮੋਢੇ ਉੱਤੇ ਆ ਟਿਕਿਆ। ਸੀਤਲ, ਸ਼ਾਂਤ ਮਸਤਕ ਹੇਠਲੇ ਦੇ ਝਰੋਖਿਆਂ ਵਿੱਚ ਡੁਲ੍ਹਦੇ ਨਿੱਘੇ ਪਾਣੀ ਨਾਲ ਮੇਰੀ ਕਮੀਜ਼ ਦਾ ਮੋਢਾ ਭਿੱਜ ਗਿਆ। ਹੌਲੀ ਹੌਲੀ ਉਹ ਸ਼ਾਂਤ ਹੋ ਗਿਆ। ਮੈਂ ਪੁੱਛਿਆ, "ਇਸ ਦਾ ਕਾਰਨ ?"
ਇੱਕ ਹਉਕਾ ਭਰ ਕੇ ਉਸ ਆਖਿਆ, "ਤੇਰਾਂ, ਚੌਦਾਂ ਸਾਲ ਪਿੱਛੇ ਚਲਾ ਗਿਆ ਸੀ।" ਹੁਣ ਉਹ ਸੰਭਲ ਗਿਆ ਲੱਗਦਾ ਸੀ। ਮੈਂ ਕਿਹਾ, "ਜੇ ਠੀਕ ਸਮਝੋ ਤਾਂ ਮੈਨੂੰ ਵੀ ਓਥੇ ਲੈ चले।"
"ਆਓ ਚੱਲੀਏ। ਬਟਾਲੇ ਵਿੱਚ ਇੱਕ ਨਿੱਕੇ ਜਿਹੇ ਘਰ ਵਿੱਚ ਸਾਡਾ ਨਿੱਕਾ ਜਿਹਾ ਪਰਿਵਾਰ ਵੱਸਦਾ ਸੀ; ਮੇਰੇ ਮਾਤਾ-ਪਿਤਾ, ਪੰਦਰਾਂ ਸੋਲਾਂ ਸਾਲ ਦੀ ਇੱਕ ਭੈਣ ਅਤੇ ਬਾਰਾਂ, ਤੇਰਾਂ ਸਾਲਾ ਦਾ ਮੈਂ। ਮੇਰੀ ਭੈਣ, ਪ੍ਰੀਤੀ, ਦਸਵੀਂ ਵਿੱਚ ਪੜ੍ਹਦੀ ਸੀ ਅਤੇ ਮੈਂ ਸਤਵੀਂ ਵਿੱਚ। ਮੇਰੇ ਪਿਤਾ ਜੀ ਜਿਨੇ ਗਰੀਬ ਸਨ ਓਨੇ ਹੀ ਮਿਹਨਤੀ ਅਤੇ ਈਮਾਨਦਾਰ ਸਨ। ਇਸ ਸੱਚ ਦੀ ਪਛਾਣ ਮੈਨੂੰ ਉਨ੍ਹਾਂ ਦੇ ਜੀਉਂਦੇ ਜੀ ਹੀ ਹੋ ਗਈ ਸੀ। ਉਨ੍ਹਾਂ ਨੇ ਪਿੱਠ ਉਤੇ ਚੁੱਕ ਕੇ ਕੱਪੜੇ ਦੀ ਫੇਰੀ ਲਾਉਣੀ ਸ਼ੁਰੂ ਕੀਤੀ ਸੀ। ਆਰੰਭ ਵਿੱਚ ਮੇਰੇ ਮਾਤਾ ਜੀ ਵੀ ਸਿਰ ਉੱਤੇ ਗੱਠੜੀ ਚੁੱਕੀ ਉਨ੍ਹਾਂ ਦੇ ਪਿੱਛੇ ਪਿੱਛੇ ਤੁਰ ਕੇ ਬਟਾਲੇ ਦੀਆਂ ਗਲੀਆਂ ਵਿੱਚ ਕੱਪੜਾ ਵੇਚਦੇ ਹੁੰਦੇ ਸਨ। ਜਦੋਂ ਮੇਰੀ ਭੈਣ ਇਸ ਸੰਸਾਰ ਵਿੱਚ ਆਉਣ ਵਾਲੀ ਸੀ, ਉਦ ਮੇਰੇ ਪਿਤਾ ਜੀ ਨੇ ਇੱਕ ਸਾਈਕਲ ਖਰੀਦ ਲਿਆ ਅਤੇ ਉਸ ਸਾਈਕਲ ਨੇ ਮੇਰੇ ਮਾਤਾ ਜੀ ਦੀ ਖੇਚਲ ਘਟਾ ਦਿੱਤੀ। ਮੇਰੇ ਪਿਤਾ ਜੀ ਇਹ ਕਹਿੰਦੇ ਹੁੰਦੇ ਸਨ ਕਿ ਕੋਈ ਕਰਮਾਂ ਵਾਲਾ ਜੀਅ ਆ ਰਿਹਾ ਹੈ ਜਿਸ ਕਰਕੇ ਮੇਰਾ ਹੱਥ ਸੌਖਾ ਹੋ ਗਿਆ ਹੈ। ਮੇਰੀ ਭੈਣ ਕਰਮਾਂ ਵਾਲੀ ਸੀ। ਉਸ ਦਾ ਨਾਂ ਗੁਰਪ੍ਰੀਤ ਸੀ; ਪਰ ਪਿਤਾ ਜੀ ਉਸ ਨੂੰ ਕਰਮੇ ਕਹਿ ਕੇ ਬਹੁਤ ਖ਼ੁਸ਼ ਹੁੰਦੇ ਸਨ। ਮਾਤਾ ਜੀ ਨੂੰ ਇਹ ਨਾਂ ਚੰਗਾ ਨਹੀਂ ਸੀ ਲੱਗਦਾ। ਉਹ ਉਸਨੂੰ ਪ੍ਰੀਤ ਹੀ ਪੁਕਾਰਦੇ ਸਨ। "ਮੇਰੇ ਪਿਤਾ ਜੀ ਦਾ ਕਾਰੋਬਾਰ ਬਟਾਲੇ ਤੋਂ ਬਾਹਰ ਦੂਰ-ਦੁਰਾਡੇ ਪਿੰਡਾਂ ਤਕ ਫੈਲਦਾ
ਗਿਆ। ਮਹਿਤਾ ਚੌਕ ਤੱਕ ਅਤੇ ਉਸ ਤੋਂ ਵੀ ਅਗੇਰੇ ਤਕ, ਸੜਕ ਦੇ ਲਾਗਲੇ ਪਿੰਡਾਂ ਵਿੱਚ ਉਹ ਕੱਪੜਾ ਵੇਚਣ ਜਾਣ ਲੱਗ ਪਏ। ਦੋ ਤਿੰਨ ਸਾਲਾਂ ਵਿੱਚ ਹੀ ਉਨ੍ਹਾਂ ਨੇ ਇੱਕ ਰੇੜ੍ਹੀ ਉੱਤੇ ਕੱਪੜੇ ਦੀ ਤੁਰਦੀ ਫਿਰਦੀ ਦੁਕਾਨ ਖੋਲ੍ਹ ਲਈ। ਉਨ੍ਹਾਂ ਦੇ ਪੁਰਾਣੇ ਗਾਹਕ ਉਨ੍ਹਾਂ ਦੀ ਰੇੜ੍ਹੀ ਦੁਆਲੇ ਝੁਰਮਟ ਪਾਈ ਰੱਖਦੇ ਸਨ। ਇਸ ਤੁਰਦੀ ਫਿਰਦੀ ਦੁਕਾਨ ਨੂੰ ਗਾਹਕਾਂ ਦੀ ਭੀੜ ਕਾਰਨ ਇੱਕ ਥਾਂ ਖਲੋਤੀ ਰਹਿਣਾ ਪੈ ਗਿਆ ਅਤੇ ਛੇਤੀ ਹੀ ਉਸ ਥਾਂ ਉੱਤੇ ਇੱਕ ਖੋਖਾ ਬਣ ਗਿਆ, ਜਿੱਥੇ ਇਹ ਰੇੜ੍ਹੀ ਖਲੇਂਦੀ ਹੁੰਦੀ ਸੀ। ਕਮੇਟੀ ਦੀ ਕਿਸੇ ਸਕੀਮ ਅਨੁਸਾਰ ਸੜਕ ਦੇ ਨਾਲ ਲੱਗਦੀ ਥਾਂ ਨੂੰ ਦੁਕਾਨਾਂ ਵਾਸਤੇ ਵੇਚਣ ਦਾ ਮਤਾ ਪਾਸ ਹੋ ਜਾਣ ਉੱਤੇ ਪਿਤਾ ਜੀ ਨੇ ਖੋਖੇ ਵਾਲੀ ਥਾਂ ਨੂੰ ਖ਼ਰੀਦ ਲਿਆ ਅਤੇ ਹੌਲੀ ਹੌਲੀ ਕੱਪੜੇ ਦੀ ਇੱਕ ਚੰਗੀ ਚੋਖੀ ਦੁਕਾਨ ਦੇ ਮਾਲਕ ਬਣ ਗਏ। ਮੈਂ ਉਦੋਂ ਦਸ ਕੁ ਸਾਲਾਂ ਦਾ ਸਾਂ। ਪਿਤਾ ਜੀ ਅਨੋਖੀ ਖ਼ੁਸ਼ੀ ਅਤੇ ਅਤਿਅੱਡ ਨਿਡਾ ਨਾਲ ਆਪਣੀ ਮਿਹਨਤ ਅਤੇ ਸਫਲਤਾ ਦੀ ਕਹਾਣੀ ਮੈਨੂੰ ਸੁਣਾਉਂਦੇ ਹੁੰਦੇ ਸਨ। ਉਨ੍ਹਾਂ ਦੇ ਪੁਰਾਣੇ ਗਾਹਕ ਜਦੋਂ ਵੀ ਉਨ੍ਹਾਂ ਕੋਲ ਆਉਂਦੇ ਉਹ ਆਪਣੀ ਗੱਦੀ ਉਤੇ ਉੱਠ ਕੇ, ਫੱਟੇ ਉੱਤੋਂ ਉੱਤਰ ਕੇ, ਪਿਆਰ ਨਾਲ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਉਨ੍ਹਾਂ ਦਾ ਸੁਆਗਤ ਕਰਦੇ ਸਨ। ਉਨ੍ਹਾਂ ਵਿੱਚੋਂ ਜੇ ਕਦੇ ਭੁੱਲ ਭੁਲੇਖੇ ਕੋਈ ਆਦਮੀ ਉਨ੍ਹਾਂ ਨੂੰ ਸ਼ਾਹ ਜੀ ਕਹਿ ਦਿੰਦਾ ਤਾਂ ਉਹ ਹੱਥ ਜੋੜ ਕੇ ਆਖਦੇ ਸਰਦਾਰ ਜੀ ਲੋਕਾਂ ਲਈ ਮੈਂ ਕੁਝ ਵੀ ਹੋਵਾਂ, ਤੁਹਾੜੇ ਲਈ ਓਹ ਪੁਰਾਣਾ, ਫੇਰੀ ਲਾਉਣ ਵਲਾ ਸਾਧੂ ਰਾਮ ਹਾਂ। ਜੇ ਮੇਰੇ ਹੁੰਦਿਆਂ ਉਨ੍ਹਾਂ ਦਾ ਕੋਈ ਪੁਰਾਣਾ ਗਾਹਕ ਦੁਕਾਨ ਉੱਤੇ ਆ ਜਾਂਦਾ ਤਾਂ ਉਹ ਮੈਨੂੰ ਉਸ ਦੇ ਪੈਰੀਂ ਹੱਥ ਲਾਉਣ ਨੂੰ ਕਹਿੰਦੇ ਸਨ।
"ਪਿਤਾ ਜੀ ਨੇ ਬਟਾਲੇ ਦੇ ਬਾਹਰਵਾਰ ਕਨਾਲ ਕੁ ਥਾਂ ਲੈ ਕੇ ਇੱਕ ਪੁਰਾਣਾ ਜਿਹਾ ਘਰ ਬਣਵਾ ਲਿਆ। ਇਸ ਕੰਮ ਵਿੱਚ ਉਨ੍ਹਾਂ ਨੂੰ ਦੋ ਸਾਲ ਲੱਗ। ਸਾਰੇ ਪਰਿਵਾਰ ਨੇ ਉਸ ਘਰ ਨੂੰ ਹੌਲੀ ਹੌਲੀ ਉੱਸਰਦਾ ਵੇਖਿਆ। ਘਰ ਮੁਕੰਮਲ ਹੋ ਜਾਣ ਉੱਤੇ ਪਹਿਲੇ ਪਿਤਾ ਪੁਰਖੀ ਘਰ ਵਿੱਚੋਂ ਇਸ ਨਵੇਂ ਘਰ ਆਉਣ ਦੀਆਂ ਵਿਉਂਤਾਂ ਬਣਨ ਲੱਗ ਪਈਆਂ। 'ਪਹਿਲਾਂ ਸ੍ਰੀ ਅਮ੍ਰਿਤਸਰ ਹਰਿਮੰਦਰ ਸਾਹਿਬ ਜਾਵਾਂਗੇ, ਇਸਨਾਨ ਕਰ ਕੇ ਇੱਕ ਸੌ ਰੁਪਏ ਦਾ ਪ੍ਰਸ਼ਾਦਿ ਕਰਵਾਇਆ ਜਾਵੇਗਾ। ਘਰ ਆ ਕੇ ਨਵੇਂ ਘਰ ਵਿੱਚ ਅਖੰਡ ਪਾਠ ਰਖਵਾਵਾਂਗੇ। ਪਾਠ ਦੇ ਭੋਗ ਦੇ ਕਾਰਡ ਸਾਰੇ ਜਾਣੂਆਂ ਨੂੰ ਘੱਲੇ ਜਾ ਚੁੱਕੇ ਸਨ। ਘਰ ਵਿੱਚ ਪਹਿਲਾਂ ਉਨ੍ਹਾਂ ਦੇ ਪੈਰ ਪੈਣੇ ਚਾਹੀਦੇ ਹਨ, ਜਿਨ੍ਹਾਂ ਦੇ ਪੈਸਿਆਂ ਦੀ ਬਰਕਤ ਨਾਲ ਇਹ ਘਰ ਬਣਿਆ ਹੈ।' ਆਪਣੇ ਪੁਰਾਣੇ ਗਾਹਕਾਂ ਪ੍ਰਤਿ ਇਹੋ ਜਿਹੀ ਸ਼ਰਧਾ ਰੱਖਦੇ ਸਨ ਪਿਤਾ ਜੀ।
"ਸਾਰਾ ਪ੍ਰਬੰਧ ਵਿਉਂਤ ਕੇ ਅਸੀਂ ਚਾਰੇ ਅਮ੍ਰਿਤਸਰ ਨੂੰ ਚੱਲ ਪਏ। ਗੁਰਦੁਆਰਾ ਕੰਧ ਸਾਹਿਬ ਸਾਡੇ ਘਰ ਦੇ ਲਾਗੇ ਹੀ ਸੀ। ਪਿਤਾ ਜੀ ਆਪਣੇ ਜੀਵਨ ਨੂੰ ਵੀ ਉਸ ਕੱਚੀ ਕੰਧ ਵਰਗਾ ਹੀ ਸਮਝਦੇ ਸਨ, ਜਿਸ ਨੂੰ ਆਪਣੇ ਵਿਆਹ ਸਮੇਂ ਗੁਰੂ ਨਾਨਕ ਦੇਵ ਜੀ ਨੇ ਅਸੀਸ ਦੇ ਕੇ ਚਾਰ ਯੁਗਾਂ ਦੀ ਉਮਰ ਬਖ਼ਸ਼ ਦਿੱਤੀ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਕਿਸੇ ਅਜੇਹੀ ਅਸੀਸ ਆਸਰੇ ਹੀ ਉਨ੍ਹਾਂ ਦੇ ਜੀਵਨ ਦੀ ਕਿਰ ਕਿਰ ਪੈਂਦੀ, ਕੱਚੀ ਕੰਧ, ਦਿਨੋ ਦਿਨ ਮਜ਼ਬੂਤ ਹੁੰਦੀ ਗਈ ਸੀ। ਉਹ ਰੋਜ਼ ਸਵੇਰੇ ਕੰਧ ਸਾਹਿਬ ਮੱਥਾ ਟੇਕਦੇ ਸਨ। ਅੱਜ ਵੀ ਸਾਰਾ ਪਰਿਵਾਰ ਮੱਥਾ ਟੇਕਣ ਗਿਆ। ਗੁਰਦੁਆਰੇ ਮੱਥਾ ਟੇਕਣ ਤੋਂ ਪਿੱਛ ਪਿਤਾ ਜੀ ਨੇ ਪ੍ਰੀਤੀ ਨੂੰ ਆਪਣੀ ਸੱਜੀ ਵੱਖੀ ਨਾਲ ਘੁੱਟ ਲਿਆ। ਪ੍ਰੀਤੀ ਨੂੰ ਉਹ ਗੁਰੂ ਦੀ ਅਸੀਸ ਦਾ ਮਨੁੱਖੀ ਰੂਪ ਮੰਨਦੇ ਸਨ।
"ਅਮ੍ਰਿਤ ਵੇਲੇ ਦੇ ਘੁਸਮੁਸੇ ਵਿੱਚ ਪਹਿਲੀ ਹੱਸ ਬਟਾਲੇ ਦੇ ਅੱਡੇ ਤੋਂ ਤੁਰੀ। ਤੀਹ ਪੈਂਤੀ
ਸਵਾਰੀਆਂ ਸਨ ਉਸ ਵਿੱਚ। ਪੰਜ, ਛੇ ਮੀਲ ਜਾ ਕੇ ਬੱਸ ਰੁਕੀ ਅਤੇ ਖੇਸਾਂ ਦੀਆਂ ਬੁੱਕਲਾਂ ਮਾਰੀ ਤਿੰਨ ਸਵਾਰੀਆਂ ਹੋਰ ਆ ਗਈਆਂ। ਉਨ੍ਹਾਂ ਵਿੱਚੋਂ ਇੱਕ ਕੰਡਕਟਰ ਕੋਲ ਖਲੇ ਗਿਆ ਅਤੇ ਦੂਜਾ ਬੱਸ ਦੇ ਵਿਚਕਾਰ। ਤੀਜਾ ਹੌਲੀ ਹੌਲੀ ਤੁਰਦਾ ਡਰਾਈਵਰ ਕੋਲ ਜਾ ਕੇ ਉਸ ਨੂੰ ਕੁਝ ਆਖਣ ਲੱਗ ਪਿਆ। ਬੱਸ ਖੱਬੇ ਪਾਸੇ ਇੱਕ ਪਹੇ ਜਹੇ ਵੱਲ ਮੋੜ ਲਈ ਗਈ। ਇੱਕ ਥਾਵੇਂ ਬੱਸ ਰੁਕ ਗਈ। ਇੱਕ ਹੋਰ ਬੁਕਾਲਾ ਬੰਦਾ ਬੱਸ ਵਿੱਚ ਚੜ੍ਹ ਗਿਆ। ਦੋ ਬੁਕਾਲੇ ਬੰਦਿਆਂ ਨੇ ਅੱਧੀਆਂ ਕੁ ਸਵਾਰੀਆਂ ਨੂੰ ਬੱਸ ਵਿੱਚ ਉੱਤਰ ਜਾਣ ਲਈ ਆਖਿਆ। ਉਨ੍ਹਾਂ ਵਿੱਚ ਅਸੀਂ ਚਾਰ ਵੀ ਸਾਂ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਇਹ ਸਭ ਕੀ ਅਤੇ ਕਿਉਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਦੇ ਇਉਂ ਨਹੀਂ ਸੀ ਹੋਇਆ। ਬੱਸ ਵਿੱਚ ਉਤਾਰ ਕੇ ਇਨ੍ਹਾਂ ਸਵਾਰੀਆਂ ਨੂੰ ਇੱਕ ਪਾਸੇ ਪਾਲ ਵਿੱਚ ਖਲ੍ਹਾਰ ਲਿਆ ਗਿਆ। ਇੱਕ ਬੁਕਾਲੇ ਬੰਦੇ ਨੇ ਆਪਣੀ ਬੁੱਕਲ ਖੋਲ੍ਹੀ, ਇੱਕ ਬੰਦੂਕ ਕੱਢੀ ਅਤੇ ਸਾਹਮਣੇ ਖਲੋਤੀਆਂ ਸਵਾਰੀਆਂ ਉੱਤੇ ਗੋਲੀਆ ਦਾ ਮੀਂਹ ਵਰ੍ਹਾ ਦਿੱਤਾ। ਇੱਕ ਕੁਰਲਾਹਟ ਜਹੀ ਮਚ ਗਈ: ਪਰ ਛੇਤੀ ਹੀ ਇਹ ਕੁਰਲਾਹਟ ਧਰਤੀ ਉੱਤੇ ਪਏ, ਤੜਪਦੇ ਅਤੇ ਦਮ ਤੋੜਦੇ ਆਦਮੀਆਂ ਦੀ ਹਾਏ ਹਾਏ ਵਿੱਚ ਬਦਲ ਗਈ। ਕੇਵਲ ਮੈਂ ਹੀ ਖੜਾ ਸਾਂ, ਬਾਕੀ ਸਾਰੇ ਧਰਤੀ ਉੱਤੇ ਪਏ ਸਨ। ਮੈਂ ਸੱਜੇ ਖੱਬ ਵੇਖਿਆ। ਮਰਨ ਵਾਲਿਆਂ ਦੇ ਅੰਗ ਇੱਕ ਇੱਕ ਕਰਕੇ ਅਹਿੱਲ ਹੁੰਦੇ ਜਾ ਰਹੇ ਸਨ। ਅਜੀਬ ਸਹਿਮ ਸੀ, ਅਜੀਬ ਖਾਮੋਸ਼ੀ ਸੀ। ਇਸ ਖਾਮੋਸ਼ੀ ਵਿੱਚੋਂ ਇੱਕ ਤੇਜ਼ ਆਵਾਜ਼ ਆਈ ਅਤੇ ਇੱਕ ਗੋਲੀ ਮੇਰੀ ਛਾਤੀ ਦੇ ਸੱਜੇ ਪਾਸੇ, ਮੇਰੇ ਮੋਢੇ ਦੇ ਜ਼ਰਾ ਕੁ ਹੇਠਾਂ ਆ ਲੱਗੀ। ਮੈਂ ਆਪਣੀ ਭੈਣ ਉੱਤੇ ਡਿੱਗ ਪਿਆ। ਪਿਤਾ ਜੀ ਅਤੇ ਮਾਤਾ ਜੀ ਮਰ ਚੁੱਕੇ ਸਨ। ਭੈਣ ਅਜੋ ਜੀਉਂਦੀ ਸੀ। ਉਸ ਨੇ ਮੈਨੂੰ ਆਪਣੇ ਨਾਲ ਘੁੱਟ ਲਿਆ। 'ਮੇ ਹਾ ਵੀ ਰ । ਅਤੇ ਉਸ ਦੀਆਂ ਬਾਹਵਾਂ ਮੇਰੇ ਸਰੀਰ ਦੁਆਲੇ ਸਿਥਲ ਹੋ ਗਈਆਂ। ਪਤਾ ਨਹੀਂ ਕਦੇ ਮੈਂ ਬੇਹੋਸ਼ ਹੋ ਗਿਆ। ਜਦੋਂ ਹੋਸ਼ ਆਈ ਉਦੋਂ ਮੈਂ ਇਸ ਘਰ ਵਿੱਚ ਸਾਂ।"
ਸੁਮੀਤ ਚੁੱਪ ਕਰ ਗਿਆ। ਸਾਰਾ ਵਾਤਾਵਰਣ ਚੁੱਪ ਸੀ: ਜਿਵੇਂ ਸੁਮੀਤ ਦੀ ਕਹਾਣੀ ਸੁਣ ਰਿਹਾ ਹੋਵੇ। ਉਸ ਨੇ ਸਿਰ ਉੱਚਾ ਕਰ ਕੇ ਰੁੱਪਾਂ ਦੀਆਂ ਟੀਸੀਆਂ ਵੱਲ ਵੇਖਦਿਆਂ ਆਖਿਆ, "ਦੀਦੀ ਨੂੰ ਚਿੱਟੇ ਰੰਗ ਨਾਲ ਬਹੁਤ ਪਿਆਰ ਸੀ। ਹਰ ਸਾਲ ਪਿਤਾ ਜੀ ਕੰਧ ਸਾਹਿਬ ਰੁਮਾਲਾ ਲੈ ਕੇ ਜਾਂਦੇ ਸਨ। ਜਦੋਂ ਦੀਦੀ ਸਲਾਹ ਦੇਣ ਜੋਗੀ ਹੋ ਗਈ, ਉਦੋਂ ਤੋਂ ਇਨ੍ਹਾਂ ਰੁਮਾਲਿਆਂ ਦਾ ਰੰਗ ਸਵੇਦ ਹੋ ਗਿਆ। ਉਸ ਦੇ ਸਕੂਲ ਦੀ ਵਰਦੀ ਦਾ ਰੰਗ ਵੀ ਸਫੇਦ ਸੀ। ਮੰਰੀ ਦੀਦੀ ਨੇ ਕਿਸੇ ਸ਼ੇਖ ਰੰਗ ਦਾ ਕੱਪੜਾ ਕਦੇ ਘੱਟ ਹੀ ਪਸੰਦ ਕੀਤਾ ਸੀ। ਹਲਕਾ ਅਸਮਾਨੀ ਜਾਂ ਹਲਕਾ ਅੰਗੂਰੀ, ਇਹ ਉਸ ਦੀ ਪਸੰਦ ਦੇ ਰੰਗ ਸਨ। ਸਨੇਹਾ ਨੇ ਸਵੇਦ ਧਾਗਾ ਘੱਲ ਕੇ... ।" ਸੁਮੀਤ ਦੀਆਂ ਅੱਖਾਂ ਫਿਰ ਜਲ ਬਰਸਾਉਣ ਲੱਗ ਪਈਆਂ।
ਅਸੀਂ ਦੋਵੇਂ ਉਥੇ ਉੱਠ ਕੇ ਹੌਲੀ ਹੌਲੀ ਘਰ ਵਿੱਚ ਚਲੇ ਗਏ। ਉਹ ਡਾਈਨਿੰਗ ਰੂਮ ਵਿੱਚ ਜਾ ਬੈਠਾ। ਮੈਂ ਕਿਚਨ ਵਿੱਚ ਜਾ ਕੇ ਫੈਲਾ ਵਾਲੀ ਸ਼ੁਰੂ ਕਰ ਦਿੱਤੀ । ਦੁਪਹਿਰ ਦੀ ਰੋਟੀ ਬਣੀ ਪਈ ਸੀ। ਅਸੀਂ ਕੁਝ ਲੇਟ ਵੀ ਹੋ ਗਏ ਸਾਂ। ਸੁਮੀਤ ਨੇ ਹੋਲੀ ਜਹੀ ਆਖਿਆ, "ਤੁਹਾਨੂੰ ਭੁੱਖ ਲੱਗੀ ਹੋਵੇਗੀ। ਇਸ ਅਤੀਤ-ਯਾਤਰਾ ਨੇ ਤੁਹਾਨੂੰ ਵੀ ਪਰੇਸ਼ਾਨ ਕੀਤਾ ਹੈ। ਲਿਆਓ ਕੁਝ ਖਾਈਏ।"
ਹੁਣ ਸੁਮੀਤ ਵਰਤਮਾਨ ਵਿੱਚ ਪਰਤ ਆਇਆ ਸੀ। ਅਤੀਤ ਦਾ ਸਾਰਾ ਅਮਰ ਅਲਪ ਹੋ ਚੁੱਕਾ ਸੀ। ਨਿੱਕਾ ਜਿਹਾ ਹਾਸਾ ਹੱਸ ਕੇ ਆਖਣ ਲੱਗਾ, "ਇਸ ਘਰ ਵਿੱਚ ਮੇਰਾ ਜਨਮ, ਇੱਕ ਜੀਵਨ ਵਿੱਚ ਦੂਸਰਾ ਜਨਮ ਸੀ। ਆਓ ਅੱਜ ਤੁਹਾਨੂੰ ਆਪਣਾ ਜਨਮ-ਸਥਾਨ
ਵਿਖਾਵਾਂ।"
ਅਸੀਂ ਉੱਠ ਕੇ ਇੱਕ ਵੱਡੇ ਸਾਰੇ ਕਮਰੇ ਵੱਲ ਚੱਲ ਪਏ। ਅੰਦਰ ਜਾਣ ਤੋਂ ਪਹਿਲਾਂ ਉਸ ਨੇ ਮੈਨੂੰ ਇੱਕ ਗਾਊਨ ਅਤੇ ਇੱਕ ਜੜ ਓਵਰ ਸੂਜ ਪਹਿਨਣ ਨੂੰ ਦਿੱਤੇ। ਇਵੇਂ ਹੀ ਆਪ ਵੀ ਗਾਉਨ ਅਤੇ ਓਵਰ ਸੂਜ ਪਹਿਨ ਲਏ। ਦੋ ਜਾਲੀਦਾਰ ਦਰਵਾਜ਼ਿਆਂ ਵਿੱਚ ਲੰਘ ਕੇ ਅਸੀਂ ਤੀਜੇ ਬੰਦ ਦਰਵਾਜ਼ੇ ਤੱਕ ਪੁੱਜੇ। ਇਸ ਦਰਵਾਜ਼ੇ ਸਾਹਮਣੇ ਵਿਛੇ ਹੋਏ ਫੁੱਟ-ਮੈਟ ਨਾਲ ਸਾਡੇ ਪੈਰ ਜੁੜਦੇ ਮਹਿਸੂਸ ਹੋਏ। ਕਾਰਨ ਪੁੱਛਣ ਉੱਤੇ ਸੁਮੀਤ ਨੇ ਦੱਸਿਆ ਕਿ ਇਹ ਚਿਪਕਵਾਂ ਜਿਹਾ ਕੁਝ ਹੈ, ਜਿਹੜਾ ਸਾਡੀਆਂ ਜੁੱਤੀਆਂ ਦੇ ਤਲਿਆਂ ਨਾਲ ਲੱਗੇ ਘੱਟੇ ਨੂੰ ਆਪਣੇ ਨਾਲ ਚਮੇੜ ਲੈਂਦਾ ਹੈ ਅਤੇ ਘੱਟਾ ਮਿੱਟੀ ਅੰਦਰ ਨਹੀਂ ਜਾਂਦਾ। ਅੰਦਰ ਜਾ ਕੇ ਮੈਂ ਵੇਖਿਆ ਇਹ ਇੱਕ ਆਪ੍ਰੇਸ਼ਨ ਥੀਏਟਰ ਸੀ। ਇਸ ਥੀਏਟਰ ਪਿੱਛੇ ਇੱਕ ਲੰਮਾ ਚੌੜਾ ਇਤਿਹਾਸ ਫੈਲਿਆ ਹੋਇਆ ਹੈ, ਸੁਨੇਹਾ। ਸੁਮੀਤ ਨੇ ਮੈਨੂੰ ਸਾਰਾ ਸੁਣਾਇਆ ਹੈ। ਹੋਲੀ ਹੋਲੀ ਪੱਤਰਾਂ ਰਾਹੀਂ ਤੈਨੂੰ ਦੱਸਾਂਗੀ।
ਥੀਏਟਰ ਵਿੱਚ ਇੱਕ ਤਸਵੀਰ ਪਈ ਸੀ, ਜਿਸ ਦੇ ਹੇਠਲੇ ਕੋਨੇ ਵਿੱਚ ਲਿਖਿਆ ਸੀ 'ਸੁਮੀਤ'। ਮੇਰੇ ਪੁੱਛਣ ਤੋਂ ਪਹਿਲਾਂ ਹੀ ਸੁਮੀਤ ਨੇ ਦੱਸਿਆ, "ਇਹ ਮੇਰੇ ਪਿਤਾ ਜੀ ਦੀ ਤਸਵੀਰ ਹੈ। ਉਨ੍ਹਾਂ ਦਾ ਨਾਂ ਸੁਮੀਤ ਸੀ। ਉਹ ਡਾਕਟਰ ਸਨ। ਮੇਰੀ ਸੋਤਸ਼ੀ ਮਾਂ ਨੂੰ ਮੇਰੇ ਨਾਂ ਦਾ ਪਤਾ ਨਹੀਂ ਸੀ, ਇਸ ਲਈ ਉਨ੍ਹਾਂ ਨੇ, ਮੇਰੇ ਦੂਜੇ ਜਨਮ ਉੱਤੇ, ਮੇਰਾ ਨਾਂ ਸੁਮੀਤ ਰੱਖ ਦਿੱਤਾ। ਉਨ੍ਹਾਂ ਦੀ ਰੀਝ ਹੈ ਕਿ ਮੈਂ ਆਪਣੇ ਪਿਤਾ ਵਰਗਾ ਹੋਵਾਂ, ਡਾਕਟਰ ਦੇ ਤੌਰ 'ਤੇ ਨਹੀਂ, ਮਨੁੱਖ ਦੇ ਤੌਰ 'ਤੇ, ਪਤਾ ਨਹੀਂ ਉਨ੍ਹਾਂ ਦੀ ਰੀਝ ਪੂਰੀ ਹੋਵੇਗੀ ਕਿ ਨਹੀਂ।"
ਗੱਲਾਂ ਗੱਲਾਂ ਵਿੱਚ ਬਾਕੀ ਦਾ ਦਿਨ ਬੀਤ ਗਿਆ। ਅਸੀਂ ਫੇਰ ਧਾਰੀਵਾਲ ਗਏ ਅਤੇ ਸੁਮੀਤ ਦੇ ਮਾਤਾ ਜੀ ਨੂੰ ਨਾਲ ਲੈ ਕੇ ਵਾਪਸ ਆ ਗਏ। ਉਨ੍ਹਾਂ ਦੋਹਾਂ ਨੂੰ ਉਨ੍ਹਾਂ ਦੇ ਘਰ ਛੱਡ ਕੇ ਮੈਂ ਝੋਰੀ ਆ ਗਈ। ਬੀ ਜੀ ਤੋਂ ਸਿਵਾ ਹੋਰ ਕਿਸੇ ਨੂੰ ਵੀ ਮੇਰੀ ਗ਼ੈਰ-ਹਾਜ਼ਰੀ ਦੀ ਚਿੰਤਾ ਨਹੀਂ ਸੀ। ਬੀ ਜੀ ਕੁਝ ਚਿੰਤਾਤੁਰ ਅਤੇ ਕੁਝ ਨਾਰਾਜ਼ ਲੱਗ ਰਹੇ ਸਨ। ਰਾਤ ਦੇ ਦਸ ਵਜੇ ਅਸੀਂ ਪਿੰਡ ਗੁਰਦਾਸਪੁਰ ਵੱਲ ਤੁਰੇ। ਰਾਹ ਵਿੱਚ ਪਾਪਾ ਅਤੇ ਪਿਤਾ ਜੀ ਨੇ ਮੈਥੋਂ ਕਲਾ ਸਬੰਧੀ ਕੁਝ ਹੋਰ ਗੱਲਾਂ ਪੁੱਛਣੀਆ ਚਾਹੀਆਂ। ਉਨ੍ਹਾਂ ਦੀ ਦਿਲਚਸਪੀ ਮੈਨੂੰ ਚੰਗੀ ਲੱਗ ਰਹੀ ਸੀ: ਪਰ ਸੁਮੀਤ ਬਾਰੇ ਨਵੇਂ ਪ੍ਰਸ਼ਨ ਉੱਠ ਖਲੋਤੇ ਸਨ। ਉਨ੍ਹਾਂ ਬਾਰੇ ਸੋਚਦੀ ਹੋਈ ਮੈਂ ਕਲਾ ਬਾਰੇ ਕੁਝ ਹੋਰ ਕਹਿਣ ਦੇ ਯੋਗ ਨਹੀਂ ਸਾਂ। ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਸੁਮੀਤ ਦੀ ਹਾਜ਼ਰੀ ਵਿੱਚ ਮੇਰੇ ਲਈ ਇਹੋ ਜਿਹੇ ਵਿਸ਼ਿਆਂ ਸੰਬੰਧੀ ਕੁਝ ਕਹਿਣਾ ਜ਼ਰਾ ਸੌਖਾ ਹੋ ਜਾਂਦਾ ਹੈ । ਕੀ ਤੂੰ ਦੱਸ ਸਕਦੀ ਹੈਂ, ਕਿਉਂ?
ਤੇਰੀ ਪੁਸ਼ਪੇਂਦ੍ਰ।
ਨੋਟ : ਸੋਹਜ-ਸੁਆਦ ਉੱਤੇ ਤੇਰੀ ਪਾਪਾ ਨਾਲ ਹੋਈ ਗੱਲਬਾਤ ਮੈਨੂੰ ਪੁੱਜ ਗਈ ਹੈ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਸੁਮੀਤ ਦੇ ਮਾਤਾ ਜੀ ਨਾਲ ਇਸ ਵਿਸ਼ੇ ਉੱਤੇ ਭਰੋਸੇ ਨਾਲ ਗੱਲ ਕਰ ਸਕਾਂਗੀ। ਪਲੇਟੋ ਸੰਬੰਧੀ ਜੋ ਵਾਰਤਾਲਾਪ ਹੋਈ ਹੈ ਉਸ ਤੋਂ ਇਉਂ ਜਾਪਿਆ ਹੈ। ਕਿ ਪਲੇਟ ਤੋਂ ਪਹਿਲਾਂ ਹੋਏ ਦਾਰਸ਼ਨਿਕਾਂ ਬਾਰੇ ਜਾਣਿਆ ਜਾਣਾ ਲਾਭਦਾਇਕ ਹੈ। ਇਹ ਲੰਮਾ ਕੰਮ ਹੈ। ਇਸ ਦੀ ਮੰਗ ਕਰਦਿਆਂ ਬਿਜਕ ਆਉਂਦੀ ਹੈ।
ਪੁਸ਼ਪੇਂਦ੍ਰ।
9
ਈਸਟ ਹੈਮ
18.9.95.
ਪੁਸ਼ਪੇਂਦ੍ਰ,
ਤੂੰ ਆਪਣਾ ਪੱੜ ਇੱਕ 'ਕਿਉਂ' ਨਾਲ ਸਮਾਪਤ ਕੀਤਾ ਹੈ। ਮੇਰੇ ਅਨੁਭਵ ਵਿੱਚ ਇਸ ਕਿਉਂ ਦਾ ਉੱਤਰ ਮੌਜੂਦ ਹੈ। ਜਦੋਂ ਵੀ ਮੈਂ ਪਾਪਾ ਅਤੇ ਉਨ੍ਹਾਂ ਦੇ ਮਿੱਤ੍ਰਾਂ ਦੀ ਸੰਗਤ-ਸੁਹਬਤ ਵਿੱਚ ਬੈਠੀ ਹੁੰਦੀ ਹਾਂ, ਕਈ ਅਜੇਹੇ ਨੁਕਤ ਸੁੱਝ ਪੈਂਦੇ ਹਨ ਜਿਨ੍ਹਾਂ ਦਾ ਚਿੱਤ ਚੇਤਾ ਵੀ ਮੇਰੇ ਚੇਤਨ ਮਨ ਨੂੰ ਕਦੇ ਨਹੀਂ ਹੁੰਦਾ। ਹੋ ਸਕਦਾ ਹੈ ਇਸੇ ਨੂੰ ਸੁਹਬਤ ਦਾ ਅਸਰ ਆਖਿਆ ਗਿਆ ਹੋਵੇ। ਹਰ ਮਾਹੌਲ ਦਾ ਆਪਣਾ ਪ੍ਰਭਾਵ ਹੈ। ਇਹ ਵੀ ਠੀਕ ਹੈ ਕਿ ਕੋਈ ਮਾਹੌਲ ਕਿਸੇ ਅਣਹੋਂਦ ਵਿੱਚੋਂ ਕਿਸੇ ਹੋਂਦ ਨੂੰ ਜਨਮ ਨਹੀਂ ਦੇ ਸਕਦਾ। ਬਾਹਰਲੇ ਪ੍ਰਭਾਵ ਨੇ ਸਾਡੇ ਮਨ ਵਿੱਚ ਜਿਸ ਵਿਚਾਰ ਨੂੰ ਉਭਾਰਿਆ ਹੁੰਦਾ ਹੈ, ਉਸ ਦੀ ਹੋਂਦ ਪਹਿਲਾਂ ਹੀ ਸਾਡੇ ਅਚੇਤ ਵਿੱਚ ਮੌਜੂਦ ਹੁੰਦੀ ਹੈ। ਬਾਹਰਲੇ ਪ੍ਰਭਾਵ ਯੋਗ ਵਾਤਾਵਰਣ ਉਸਾਰ ਕੇ ਉਸ ਹੋਂਦ ਨੂੰ ਪਰਗਟ ਹੋਣ ਦੇ ਮੌਕੇ ਪੈਦਾ ਕਰ ਦਿੰਦੇ ਹਨ। ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦੀ।
ਮੇਰੇ ਪੱਤ੍ਰ ਤੋਂ ਤੈਨੂੰ ਇੱਕ ਹੋਰ ਅਨੋਖਾ ਅਨੁਭਵ ਹੋਵੇਗਾ। ਜਿਸ ਮਿਲਨੀ ਦੀ ਵਾਰਤਾ ਇਸ ਪੱਤ੍ਰ ਵਿੱਚ ਦਰਜ ਹੈ, ਉਸ ਮਿਲਨੀ ਵਿੱਚ ਅਸਾਂ ਪਾਪਾ ਨੂੰ ਇਹ ਕਹਿਣਾ ਸੀ ਕਿ ਫਿਲਾਸਫੀ ਦੇ ਇਤਿਹਾਸ ਨੂੰ ਇੱਕ ਸਿਰੇ ਤੋਂ ਲੈ ਕੇ ਲੜੀਵਾਰ ਵਾਚਿਆ ਜਾਣਾ ਚਾਹੀਦਾ ਹੈ। ਠੀਕ ਇਹੋ ਵਿਚਾਰ ਮੇਰੇ ਮਨ ਵਿੱਚ ਵੀ ਉੱਠੇ ਹਨ ਅਤੇ ਤੇ ਆਪਣਾ ਥੀਸਸ ਛੱਡ ਕੇ ਕਲਾ ਦੇ ਵਿਕਾਸ ਦੀ ਗੱਲ ਸੋਚਣ ਲੱਗ ਪਈ ਹੈ। ਪਿਛਲੀ ਮਿਲਣੀ ਵਿੱਚ ਹੋਈਆਂ ਗੱਲਾਂ ਨੂੰ ਜਦੋਂ ਮੈਂ ਲਿਖ ਕੇ ਮੁੜ ਪੜਿਆ ਤਾਂ ਮੈਨੂੰ ਲੱਗਾ ਕਿ ਇਹ ਵਾਰਤਾਲਾਪ ਆਧੁਨਿਕ ਯੁਗ ਵਿੱਚ ਦਰਸ਼ਨ ਦੇ ਮਹੱਤਵ ਨੂੰ ਪਰਗਟ ਕਰਦੀ ਹੈ। ਤੂੰ ਪੜ੍ਹ ਕੇ ਆਪਣਾ ਨਿਰਣਾ ਲਿਖੀ। ਸੁਮੀਤ ਦੀ ਕਹਾਣੀ ਨੇ ਮੈਨੂੰ ਉਦਾਸ ਕੀਤਾ ਹੈ। ਇਸ ਪਰਛਾਵੇਂ ਪਿੱਛੇ ਅਜੇ ਹੋਰ ਕਈ ਉਦਾਸੀਆਂ ਲੁਕੀਆਂ ਹੋਈਆਂ ਲੱਗਦੀਆਂ ਹਨ। ਸੁਹਿੰਦਰ ਬੀਰ ਦੇ ਇੱਕ ਗੀਤ ਦੀ ਸਤਰ 'ਪਿੱਪਲਾਂ ਦੇ ਰੁੱਖਾਂ ਹੇਠ ਉੱਗੀਆਂ ਉਦਾਸੀਆਂ' ਪੰਜਾਬ ਦੇ ਲੋਕਾਂ ਨੂੰ ਉਦਾਸੀਆਂ ਦੇ ਪਰਛਾਵੇਂ ਵਿੱਚ ਬੈਠਣ ਲਈ ਤਿਆਰ ਕਰ ਰਹੀ ਜਾਪਦੀ ਹੈ। ਸਫੇਦ ਰੰਗ ਲਈ ਮੇਰਾ ਮੋਹ ਏਨੀ ਵੱਡੀ ਉਦਾਸੀ ਦਾ ਕਾਰਨ ਬਣ ਜਾਵੇਗਾ, ਇਹ ਮੈਨੂੰ ਪਤਾ ਨਹੀਂ ਸੀ। ਉਸ ਮਿਲਨੀ ਦਾ ਹਾਲ ਇਸ ਪ੍ਰਕਾਰ ਹੈ :
ਏਥੋਂ ਦੇ ਵਸਨੀਕਾਂ ਅਨੁਸਾਰ ਕੱਲ੍ਹ 17.9.95 ਵਾਲਾ ਐਤਵਾਰ ਨਾ ਸੁਹਣਾ ਸੀ ਨਾ ਸੁਖਾਲਾ। ਲਗਪਗ ਸਾਰਾ ਦਿਨ ਮੀਂਹ ਪੈਂਦਾ ਰਿਹਾ ਸੀ। ਲੋਕ ਆਪੋ-ਆਪਣੇ ਘਰੀਂ ਬੈਠੇ ਰਹੇ, ਸਮੁੰਦਰ ਕੰਢੇ ਬਣੀਆਂ ਰਮਣੀਕ ਥਾਵਾਂ ਤਾਂ ਤਾਂ ਕਰਦੀਆਂ ਰਹੀਆਂ, ਪਾਰਕਾਂ, ਉਜਾੜਾਂ ਦਾ ਭੁਲੇਖਾ ਪਾਉਂਦੀਆਂ ਰਹੀਆਂ, ਅਤੇ ਸ਼ਰਾਬ-ਖ਼ਾਨਿਆਂ ਦੀ ਰੌਣਕ ਵੀ ਅੱਧੀ ਹੋਈ ਰਹੀ। ਮੀਹ
ਇਸ ਦੇਸ਼ ਦੀ ਵੱਡੀ ਲੋੜ ਹੈ। ਦੋ ਕੁ ਹਫ਼ਤੇ ਮੀਂਹ ਨਾ ਪਵੇ ਤਾਂ ਵਲੈਤ ਦੀਆਂ ਵਾਟਰ ਕੰਪਨੀਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਪੱਛਮੀ ਯੌਰਪ ਦੇ ਲੋਕ ਪਾਣੀ ਦੀ ਖੁੱਲ੍ਹੀ ਵਰਤੋਂ ਕਰਦੇ ਹਨ। ਹੈਰਾਨ ਹੋ ਜਾਈਦਾ ਹੈ ਕਿ ਲੋਕਾਂ ਦੀ ਲੋੜ ਲਈ ਅਤੇ ਲੜ ਕਿਤੇ ਵੱਧ, ਲੋਕਾਂ ਦੁਆਰਾ ਅਜਾਈਂ ਗੁਆਇਆ ਜਾਣ ਲਈ ਏਨਾ ਪਾਣੀ ਕਿੱਥੋਂ ਆਈ ਜਾਂਦਾ ਹੈ। ਇਸ ਦੀ ਵਰਤੋਂ ਉੱਤੇ ਕੋਈ ਪਾਬੰਦੀ ਕਦੇ ਘੱਟ ਹੀ ਲਗਾਈ ਜਾਂਦੀ ਹੈ, ਜੋ ਹਰ ਦੂਜੇ ਚੌਥੇ ਮੀਂਹ ਪੈਂਦਾ ਰਹੇ। ਐਤਵਾਰਾਂ (ਵਿਸ਼ੇਸ਼ ਕਰਕੇ ਗਰਮੀਆਂ ਦੇ ਐਤਵਾਰਾਂ) ਦਾ ਅਨੰਦ ਵੀ ਪਾਣੀ ਜਿੰਨਾ ਹੀ ਲੋੜੀਂਦਾ ਸਮਝਿਆ ਜਾਂਦਾ ਹੈ। ਇਸ ਲਈ ਇਹ ਲੋਕ ਚਾਹੁੰਦੇ ਹਨ ਕਿ ਹਫ਼ਤੇ ਦੇ ਪੰਜ ਦਿਨ ਬੇਸ਼ੱਕ ਮੀਂਹ ਪੈਂਦਾ ਰਹੇ, ਪਰ ਆਖਰੀ ਦੋ ਦਿਨ (ਸਨਿਚਰ ਅਤੇ ਐਤਵਾਰ, ਜਿਸ ਨੂੰ ਵੀਕ ਐਂਡ ਆਖਦੇ ਹਨ) ਜ਼ਰੂਰ ਧੁੱਪ ਲੱਗ। ਚਾਹਤ ਪੂਰੀ ਹੋਵੇ ਤਾਂ ਖੂਬ ਖ਼ੁਬ ਹੁੰਦੇ ਹਨ; ਪਰ ਨਾ ਹੋਣ ਉੱਤੇ ਮੂੰਹ ਵੱਟਣ ਅਤੇ ਗਿਲੇ ਸ਼ਿਕਦੇ ਕਰਨ ਦੀ ਵਾਦੀ ਇਨ੍ਹਾਂ ਨੂੰ ਨਹੀਂ।
ਮੇਰੇ ਲਈ ਇਹ ਐਤਵਾਰ ਕਿਸੇ ਵੀ ਧੁਪਾਲੇ ਐਤਵਾਰ ਜਿੰਨਾ ਹੀ ਸੁੰਦਰ ਤੇ ਸੁਖਦਾਇਕ ਸੀ। ਮੀਂਹ ਨੇ ਇਸ ਦੀ ਰਮਣੀਕਤਾ ਵਿੱਚ ਘਾਟੇ ਦੀ ਥਾਂ ਵਾਧਾ ਹੀ ਕੀਤਾ ਸੀ। ਉਨ੍ਹਾਂ ਪਲਾਂ ਦੀ ਯਾਦ ਮੇਰੀ ਚੇਤਨਾ ਵਿੱਚ ਉੱਭਰਦੀ ਰਹੀ, ਜਦੋਂ ਬਰਸਾਤ ਦੇ ਦਿਨੀਂ ਅਸੀਂ ਦੋਵੇਂ ਕੋਠੀ ਦੋ ਬਰਾਮਦ ਵਿੱਚ ਜਾਂ ਸਾਡੇ ਘਰ ਦੀ ਪਰਛੱਤੀ ਵਿੱਚ ਬੈਠ ਕੇ ਕਈ ਕਈ ਘੱਟ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਵਿੱਚ ਰੁੱਝੀਆਂ ਰਹਿੰਦੀਆਂ ਸਾਂ। ਚੰਗਾ ਹੈ ਕਿ ਉਹ ਦਿਨ ਆਪਣਾ ਇੱਕ ਪ੍ਰਭਾਵ ਜਿਹਾ ਛੱਡ ਕੇ ਚਲੇ ਗਏ ਹਨ, ਜੇ ਉਹ ਧੁੰਦਲੇ ਜਿਹੇ ਪ੍ਰਭਾਵ ਦੀ ਥਾਂ ਨਿਖਰਵੀਂ ਯਾਦ ਬਣ ਗਏ ਹੁੰਦੇ ਤਾਂ ਵਰਤਮਾਨ ਦਾ ਮੂੰਹ ਮੁਰਝਾਉਣ ਵਿੱਚ ਸਫਲ ਹੋ ਜਾਣਾ ਸੀ, ਉਹਨਾਂ ਨੇਂ। (ਹੈਂ! ਇਹ ਮੈਂ ਕੀ ਲਿਖ ਗਈ ਹਾਂ। ਇਹ ਤਾਂ ਪਾਪਾ ਦੇ ਸ਼ਬਦ ਹਨ। ਉਹ ਕਹਿੰਦੇ ਹਨ ਇਤਿਹਾਸ ਭੂਤਕਾਲ ਦਾ ਭਾਰ ਬਣ ਕੇ ਮਨੁੱਖੀ ਸਮਾਜਾਂ ਦੇ ਵਰਤਮਾਨ ਨੂੰ ਬੋਝਲ ਬਣਾ ਸਕਦਾ ਹੈ ਅਤੇ ਜਿਸ ਨੇ ਭਾਰ ਚੁੱਕਿਆ ਹੋਵੇ, ਉਸ ਦੇ ਮੂੰਹ ਦਾ ਮੁਰਝਾਉਣਾ ਸੁਭਾਵਕ ਹੈ।
ਏਥੇ ਕੁਝ ਲੋਕਾਂ ਨੇ ਆਪਣੇ ਘਰਾਂ ਦੇ ਪਿਛਵਾੜੇ ਕਿਚਨ ਨਾਲ ਲੱਗਦੀ ਥਾਂ ਵਲ ਕੇ ਆਪਣੀ ਲੋੜ ਅਨੁਸਾਰ ਇੱਕ ਅਜੇਹਾ ਕਮਰਾ ਬਣਾ ਲਿਆ ਹੁੰਦਾ ਹੈ ਜਿਹੜਾ ਹੋਰ ਕਈ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਬਰਸਾਤੀ ਐਤਵਾਰਾਂ ਦੀ ਬਦ-ਸੂਰਤੀ ਅਤੇ ਬੇ-ਰੌਣਕੀ ਨੂੰ ਖ਼ੁਸ਼ੀ ਅਤੇ ਖੂਬਸੂਰਤੀ ਵਿੱਚ ਵਟਾਉਣ ਦੇ ਕੰਮ ਵੀ ਆ ਸਕਦਾ ਹੈ। ਇਸ ਕਮਰੇ ਨੂੰ ਕਨਜ਼ਰਵੇਟਰੀ ਦਾ ਨਾਂ ਦਿੱਤਾ ਗਿਆ ਅਤੇ ਇਸ ਦੀਆਂ ਕੰਧਾਂ ਅਤੇ ਛੱਤ ਉੱਤੇ ਸ਼ੀਸ਼ੇ ਜਾਂ ਪਲਾਸਟਿਕ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ ਘਰ ਵਿੱਚ ਆਉਣ ਵਾਲੀ ਰੋਸ਼ਨੀ ਦੇ ਰਾਹ ਵਿੱਚ ਘੱਟ ਤੋਂ ਘੱਟ ਰੁਕਾਵਟ ਪਾਈ ਜਾਣ ਦੀ ਸਲਾਹ ਜਾਂ ਆਗਿਆ ਦਿੱਤੀ ਜਾਂਦੀ ਹੈ। ਸ਼ੀਸ਼ੇ ਦੀਆਂ ਕੰਧਾਂ ਅਤੇ ਸ਼ੀਸ਼ੇ ਦੀ ਛੱਤ ਵਾਲੀ ਕਨਜ਼ਰਵੇਟਰੀ ਨੇ 17 ਸਤੰਬਰ ਵਾਲੇ ਬਰਸਾਤੀ ਐਤਵਾਰ ਨੂੰ ਓਨਾ ਹੀ ਰੁਮਾਂਟਿਕ ਬਣਾਈ ਰੱਖਿਆ, ਜਿੰਨੀ ਗੰਭੀਰ ਵਿਚਾਰ ਉਸ ਵਿੱਚ ਬੇਨ ਕੇ ਉਸ ਦਿਨ ਕੀਤੀ ਗਈ। ਘਰਾਂ ਦੇ ਪਿਛਵਾੜੇ ਲਾਏ ਹੋਏ ਬਗੀਚਿਆਂ ਦੀ ਹਰਿਆਵਲ ਉੱਤੇ ਰਿੰਮ-ਸਿੰਮ ਹਿੰਮ-ਇੰਮ ਵਰ੍ਹਦਾ ਮੀਂਹ ਕਨਜ਼ਰਵੇਟਰੀ ਦੀਆਂ ਤਿੰਨ ਦੀਵਾਰਾਂ ਦੇ ਵਿਸ਼ਾਲ ਬੀਸ਼ਿਆਂ ਵਿੱਚੋਂ ਦੇਖਿਆ ਜਾ ਸਕਦਾ ਸੀ ਅਤੇ ਸ਼ੀਸ਼ੇ ਦੀ ਛੱਤ ਉੱਤੇ ਪੈਂਦੀ ਬਰਸਾਤ ਦੀ ਟੱਪ ਟੱਪ, ਟਿੱਪ ਟਿੱਪ ਦਾ ਤਾਲ ਵਾਯੂਮੰਡਲ ਵਿਚਲੇ ਬਰਸਾਤੀ ਸੰਗੀਤ ਦੀ ਸੰਗਤ ਕਰਦਾ ਸੁਣਿਆ ਜਾ ਸਕਦਾ ਸੀ । ਰਾਜਿਆਂ ਮਹਾਰਾਜਿਆਂ ਦੇ ਸਮੇਂ ਤੇਰੇ ਦੇਸ਼ ਦੀ ਹਾਕਮ ਸ਼੍ਰੇਣੀ ਜਿਸ ਅਨੰਦ-ਅਨੁਭਵ ਲਈ ਖੁੱਲ੍ਹੇ ਤਲਾਬਾਂ ਵਿੱਚ ਭਾਰਾਂਦਰੀਆਂ ਬਣਾਉਂਦੀ ਸੀ, ਉਸ ਅਨੰਦ-
ਅਨੁਭਵ ਨੂੰ ਸਾਇੰਸ ਅਤੇ ਸਨਅਤ ਨੇ ਸਾਧਾਰਣ ਆਦਮੀ ਲਈ ਸੁਲੱਭ ਬਣਾ ਦਿੱਤਾ ਹੈ।
ਪੋੜੀਆਂ ਉਤਰਦੇ ਹੋਏ ਪਾਪਾ ਨੇ ਪੁੱਛਿਆ, "ਕੀ ਗੱਲ ਹੈ, ਬੇਟਾ ਜੀ, ਚਾਹ ਵਗ਼ੈਰਾ ਦਾ ਕੋਈ ਰੰਗ-ਢੰਗ ਨਹੀਂ ਦਿਸਦਾ ਅੱਜ ?"
"ਚਾਹ ਤਿਆਰ ਹੈ; ਬਸ ਤੁਹਾਡੀ ਹੀ ਉਡੀਕ ਸੀ," ਕਹਿ ਕੇ ਮੈਂ ਉਨ੍ਹਾਂ ਨੂੰ ਪਕੜ ਕੇ ਕਨਜ਼ਰਵੇਟਰੀ ਵਿੱਚ ਲੈ ਗਈ, ਜਿੱਥੇ ਚਾਚਾ ਜੀ, ਪਾਪਾ ਦਾ ਮਿੱਤ੍ਰ ਨੀਰਜ ਅਤੇ ਮਾਮਾ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਸਾਰਿਆਂ ਨੂੰ ਏਨੇ ਸਵੇਰੇ ਸਵੇਰੇ ਬਿਨਾਂ ਦੱਸੇ ਘਰ ਆਏ ਵੇਖ ਕੇ ਉਹ ਬੋਲੇ, "ਬਈ, ਇਹ ਪਿੰਡ ਕਦੋਂ ਪਿਆ ਅਤੇ...?"
"ਫ਼ਿਕਰ ਨਾ ਕਰੋ। ਕਰ ਦਿਓ ਫਿਕਰਾ ਪੂਰਾ। ਸਮਝ ਅਸਾਂ ਲਿਆ ਹੈ; ਸੁਣ ਕੇ ਸਾਨੂੰ ਕੋਈ ਫ਼ਰਕ ਨਹੀਂ ਪੈਣਾ," ਪਾਪਾ ਦੇ ਆਉਣ ਉੱਤੇ, ਉੱਠ ਕੇ ਖਲੋਂਦਿਆਂ ਚਾਚਾ ਜੀ ਨੇ ਆਖਿਆ।
"ਪਰ ਇਹ ਸਭ ਕਿਵੇਂ ਹੋਇਆ ?" ਬੈਠਦਿਆਂ ਹੋਇਆ ਪਾਪਾ ਨੇ ਪੁੱਛਿਆ।
"ਪਾਪਾ, ਮੈਂ ਅਤੇ ਦੀਦੀ ਨੇ ਮਿਲ ਕੇ ਇਹ ਸਕੀਮ ਬਣਾਈ ਸੀ ਅਤੇ ਫੋਨ ਰਾਹੀਂ ਚਾਚਾ ਜੀ ਅਤੇ ਅੰਕਲ ਜੀ ਨੂੰ ਦੱਸ ਦਿੱਤਾ ਸੀ। ਤੁਹਾਨੂੰ ਲਾਂਭੇ ਰੱਖਿਆ, ਸਿਰਫ਼ ਸਰਪ੍ਰਾਈਜ਼ ਦੇਣ ਲਈ। ਅਸੀਂ ਬਿਲਕੁਲ ਕਾਮਯਾਬ ਰਹੇ ਹਾਂ।"
"ਮੈਂ ਵੀ ਸੋਚ ਰਿਹਾ ਸਾਂ ਕਿ ਸਵੇਰੇ ਸਵੇਰੇ ਜਾਰਾ ਕਿਉਂ ਸ਼ੋਰ ਕਰ ਰਹੀ ਹੈ: ਪੋਸਟਮੈਨ ਨੇ ਤਾਂ ਅੱਜ ਆਉਣਾ ਨਹੀਂ ਸੀ।"
"ਅੱਜ ਇੱਕ ਦੀ ਥਾਂ ਤਿੰਨ ਪੋਸਟਮੈਨ ਆਏ ਹਨ, ਵੀਰ ਜੀ।"
"ਕੋਈ ਖ਼ਾਸ ਕਾਰਨ ਹੈ ?"
"ਵੀਰ ਜੀ, ਅਸੀਂ ਮਹਿਸੂਸਿਆ ਹੈ ਕਿ ਦਰਸ਼ਨ ਸੰਬੰਧੀ ਜੋ ਵਿਚਾਰ ਅਸੀਂ ਇਕੱਠੇ ਹੋ ਕੇ ਕਰਦੇ ਹਾਂ ਇਹ ਜ਼ਰਾ ਬੇ-ਤਰਤੀਬੀ ਜਹੀ ਹੈ। ਗੱਲ ਸ਼ੁਰੂ ਹੋਈ ਸੀ ਬੇਟੀ ਸਨੇਹਾ ਨੂੰ ਆਈ ਇੱਕ ਪੱਤ੍ਰਕਾ ਤੋਂ। ਚਲੋ, ਇਹ ਇੱਕ ਫੋਰੀ ਲੋੜ ਸੀ। ਤੁਸਾਂ ਉਸ ਪੁੱਛ ਦਾ ਉੱਤਰ ਦੇ ਦਿੱਤਾ। ਪਰੰਤੂ ਪ੍ਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਉੱਤਰ ਦਿੰਦਿਆਂ ਹੋਇਆਂ ਫਿਲਾਸਫੀ ਵਿੱਚ ਸਾਡੀ ਦਿਲਚਸਪੀ ਵੀ ਵਧਦੀ ਗਈ ਹੈ। ਅਸਾਂ ਸਾਰਿਆਂ ਇਹ ਸਲਾਹ ਬਣਾਈ ਹੈ ਕਿ ਫਲਸਵੇ ਦੇ ਸਾਰੇ ਇਤਿਹਾਸ ਨੂੰ ਆਦਿ ਤੇ ਅੰਤ ਤਕ ਵਾਚੀਏ। ਅੱਧ-ਵਿਚਾਲਿਓਂ ਆਰੰਭੀ ਹੋਈ ਗੱਲ ਨਾ ਇਸ ਪਾਸੇ ਲੱਗਦੀ ਨਜ਼ਰ ਆਉਂਦੀ ਹੈ, ਨਾ ਉਸ ਪਾਸੋਂ।"
"ਭਲੇ ਲੋਕ, ਮੈਂ ਤਾਂ ਵਿਹਲਾ ਰੀਟਾਇਰਡ ਆਦਮੀ ਹਾਂ; ਕਿਸੇ ਵੀ ਰੁਝੇਵੇਂ ਨੂੰ ਜੀ ਆਇਆ ਆਖਣ ਨੂੰ ਤਿਆਰ ਹਾਂ। ਪਰ ਤੁਸੀਂ ਕੰਮੀ-ਕਾਰੀ ਲੱਗ ਹੋਏ ਹੋ। ਤੁਸਾਂ ਇਸ ਦਾਰਸ਼ਨਿਕ ਦਲਦਲ ਵਿੱਚ ਫਸ ਕੇ ਕੀ ਲੈਣਾ ਹੈ ?"
"ਹੋਰ ਸਾਰੇ ਧੰਦੇ ਵੀ ਤਾਂ ਦਲਦਲ ਹੀ ਹਨ। ਕਿਸੇ ਨਾ ਕਿਸੇ ਵਿੱਚ ਤਾਂ ਫਸਣਾ ਹੀ ਹੈ। ਮਿਰਜ਼ਾ ਗਾਲਿਬ ਦੇ ਕਹਿਣ ਅਨੁਸਾਰ,
ਰਾਮ ਅਗਰਚਿ ਜਾਂ ਗੁਸਲ ਹੈ, ਪਿ ਕਹਾਂ ਬਚੰਗੇ ਕਿ ਦਿਲ ਹੈ, ਗਮੇਂ ਇਸ਼ਕ ਗੁਰ ਨ ਹੇਤਾ, ਗਮੇ ਰੋਜ਼ਗਾਰ ਹਤਾ। ਗਮੇਂ ਰੋਜ਼ਗਾਰ ਦੇ ਨਾਲ ਨਾਲ ਜੋ ਥੋੜਾ ਜਿਹਾ ਗਮੇ ਇਸ਼ਕ ਵੀ ਹੋਵੇਗਾ ਤਾਂ ਆਦਮੀ ਬਣੇ ਰਹਾਂਗੇ। ਖੁਰਲੀ ਉਤੇ ਬੱਧੇ ਡੰਗਰ ਅਤੇ ਉਸ ਦੇ ਮਾਲਕ ਵਿੱਚ ਏਨਾ ਹੀ ਫਰਕ ਹੈ ਕਿ ਇੱਕ ਨੂੰ ਸਿਰਫ਼ ਖਾਣ ਨਾਲ ਵਾਸਤਾ ਹੈ ਅਤੇ ਦੂਜੇ ਨੂੰ ਭੋਜਨ ਦੇ ਪ੍ਰਬੰਧ ਦੀ ਵੀ ਚਿੰਤਾ ਹੈ। ਇਹ ਸਿਸ਼ਟੀ ਕੀ ਹੈ? ਚੰਨ, ਸੂਰਜ, ਸਿਤਾਰੇ ਕਿੱਥੋਂ ਆਏ ਹਨ ? ਜੀਵਨ ਕਿਉਂ ਹੈ, ਕਿਵੇਂ ਹੈ, ਕਦੋਂ ਤੋਂ ਹੈ, ਕਦੋਂ ਤੱਕ ਹੈ ? ਸੂਰਮ ਮਨ ਅਤੇ ਸਥੂਲ ਸਰੀਰ ਦਾ ਰਿਸ਼ਤਾ ਕਿਵੇਂ
ਅਤੇ ਕਿਉਂ ਹੋਂਦ ਵਿੱਚ ਆਇਆ ? ਇਸਦਾ ਕੋਈ ਮਨੋਰਥ ਹੈ ਜਾਂ ਐਵੇਂ ਹੀ ਸਭ ਕੁਝ ਹੋ ਰਿਹਾ ਹੈ ? ਹਰ ਸ਼ੈ ਉਪਜ ਕੇ ਵਿਨਾਸ਼ ਵੱਲ ਕਿਉਂ ਤੁਹੀ ਜਾ ਰਹੀ ਹੈ ? ਆਦਮੀ ਦੇ ਸਾਰੇ ਯਤਨ ਸੁਖ ਦੀ ਪ੍ਰਾਪਤੀ ਦੇ ਹਨ; ਫਿਰ ਵੀ ਦੁਖੀ ਹੋ ਜਾਂਦਾ ਹੈ, ਇਹ ਕਿਉਂ ? ਕੀ ਇਸ ਵਿੱਚ ਕਿਸੇ ਬਾਹਰਲੀ ਤਾਕਤ ਦਾ ਹੱਥ ਹੈ ਜਾਂ ਸਭ ਕੁਝ ਪਦਾਰਥ ਦੀ ਰਸਾਇਣਿਕ ਕਿਰਿਆ ਹੋ ? ਅਨੇਕਾਨੇਕ ਸੁਆਲ ਹਨ, ਜਿਨ੍ਹਾਂ ਬਾਰੇ ਸੋਚਣਾ ਇਨਸਾਨੀ ਫ਼ਿਤਰਤ ਦਾ ਹਿੱਸਾ ਹੈ। ਜੇ ਸਭ ਕੁਝ ਸੋਚਣਾ ਛੱਡ ਕੇ ਸਿਰਫ਼ ਗੁੱਲੀ, ਜੁੱਲੀ ਅਤੇ ਕੁੱਲੀ ਤੱਕ ਹੀ ਸੀਮਿਤ ਹੋ ਜਾਈਏ ਤਾਂ ਖੁਰਲੀ ਉੱਤੇ ਬੱਧੇ ਡੰਗਰ ਨਾਲੋਂ ਵੱਖਰੇ ਨਹੀਂ ਹੋਵਾਂਗੇ।"
"ਸੁਨੇਹਾ, ਤੇਰੇ ਚਾਚਾ ਜੀ ਦੀ ਗੱਲ ਤੋਂ ਸਾਬਤ ਹੁੰਦਾ ਹੈ ਕਿ ਇਹ ਸੋਚ ਸਮਝ ਕੇ ਬਣਾਈ ਹੋਈ ਸਕੀਮ ਹੈ।"
"ਹਾਂ, ਵੀਰ ਜੀ, ਮਨੁੱਖ ਨੂੰ ਸੋਚਣ ਅਤੇ ਸਮਝਣ ਦਾ ਕੋਈ ਮਿਹਣਾ ਨਹੀਂ ਅਤੇ ਸਕੀਮਾਂ ਵੀ ਇਹ ਬਣਾਉਂਦਾ ਆਇਆ ਹੈ। ਗਲਤ ਸੋਚ ਕਾਰਨ ਦੁਖਦਾਇਕ ਸਕੀਮਾਂ ਬਣਦੀਆਂ ਆਈਆਂ ਹਨ। ਇਸ ਲਈ ਜ਼ਰੂਰੀ ਹੈ ਕਿ ਸੋਚ-ਸਾਗਰ ਦਾ ਮੰਥਨ ਹੁੰਦਾ ਰਹੇ ਅਤੇ ਪਹਿਲੀਆਂ ਕੁੱਲਾਂ ਦੀ ਸੋਧ ਕਰ ਕੇ ਨਵੀਆਂ ਸੁੰਦਰਤਾਵਾਂ ਦੀ ਸੋਧੇ ਤੁਰਿਆ ਜਾਵੇ । ਸੰਸਾਰ ਦਾ ਕੋਈ ਸਮਾਜ ਅਜੇਹਾ ਨਹੀਂ ਜਿਸ ਨੇ ਆਪਣੇ ਭੂਤਕਾਲ ਦਾ ਦਾਰਸ਼ਨਿਕ ਵਿਰਸਾ ਸੰਭਾਲ ਕੇ ਨਾ ਰੱਖਿਆ ਹੋਵੇ। ਪਰ ਇਸ ਨੂੰ ਪਰਖਣਾ ਅਤੇ ਪੜਚੋਲਣਾ ਵੀ ਸੰਭਾਲਣ ਜਿੰਨਾ ਹੀ ਜਰੂਰੀ ਹੈ।"
"ਵਿਸ਼ੇਸ਼ ਕਰਕੇ ਉਦੋਂ, ਪਾਪਾ, ਜਦੋਂ ਵਿਗਿਆਨ ਦੀ ਸਹਾਇਤਾ ਨਾਲ ਆਦਮੀ ਸ਼ਕਤੀਸ਼ਾਲੀ ਹੋ ਗਿਆ ਹੈ ਅਤੇ ਆਪਣੇ ਆਪ ਨੂੰ ਹਾਲਾਤ ਅਤੇ ਵਾਤਾਵਰਣ ਦੇ ਵੱਸ ਵਿੱਚ ਪਿਆ ਹੋਇਆ ਬੇਬੱਸ ਜੀਵ ਮੰਨਣੋਂ ਇਨਕਾਰ ਕਰ ਚੁੱਕਾ ਹੈ। ਪੁਰਾਤਨ ਮਨੁੱਖ ਬਹੁਤ ਹੱਦ ਤੱਕ ਬੇਬੱਸ ਸੀ। ਇਹ ਵਿਸ਼ਵਾਸ ਉਸ ਨੂੰ ਤਸੱਲੀ ਦਿੰਦਾ ਸੀ ਕਿ ਜੋ ਹੋ ਰਿਹਾ ਹੈ, ਉਹ ਕਿਸੇ ਦੇ ਹੁਕਮ ਵਿੱਚ ਹੋ ਰਿਹਾ ਹੈ। ਮੈਂ ਇਸ ਦਾ ਕਰਤਾ ਨਹੀਂ ਹਾਂ। ਕਰਮ ਦਾ ਕਰਤਾ ਮੰਨ ਕੇ ਮੈਂ ਆਪਣੇ ਆਪ ਨੂੰ ਆਵਾਗੋਣ ਦੇ ਚੱਕਰ ਵਿੱਚ ਪਾ ਰਿਹਾ ਹਾਂ। ਆਧੁਨਿਕ ਚੇਤਨ ਮਨੁੱਖ ਇਹ ਮੰਨਦਾ ਹੈ ਕਿ ਮੈਂ ਕਰਤਾ ਹਾਂ, ਸਭ ਕੁਝ ਕਰਨ ਦੇ ਸਮਰੱਥ ਹਾਂ। ਸਾਇੰਸ, ਸਨਅਤ, ਸਿਆਸਤ, ਵਿੱਦਿਆ, ਵਾਪਾਰ, ਮੈਡੀਸਨ, ਜੰਗ, ਅਮਨ, ਏਥੋਂ ਤੱਕ ਕਿ ਜਨਮ ਅਤੇ ਮੌਤ ਦੇ ਮੁਆਮਲੇ ਵਿੱਚ ਦਖ਼ਲਅੰਦਾਜੀ ਨੂੰ ਆਪਣਾ ਅਧਿਕਾਰ ਸਮਝਦਾ ਹੈ, ਆਧੁਨਿਕ ਮਨੁੱਖ। ਅਧਿਕਾਰਾਂ ਦੇ ਏਨੇ ਵੱਡੇ ਦਾਅਵੇਦਾਰ ਲਈ ਸਮਝਦਾਰ ਹੋਣਾ ਵੀ ਜ਼ਰੂਰੀ ਹੈ। ਜੇ ਉਸ ਦੀ ਸੋਚ ਸਿਹਤਮੰਦ ਨਹੀਂ, ਸੁੰਦਰ ਨਹੀਂ ਜਾਂ ਸਾਤਵਿਕ ਨਹੀਂ ਤਾਂ ਉਸ ਦੀ ਸਮਰੱਥਾ ਉਸ ਕੋਲੋਂ ਵੱਡੇ ਵੱਡੇ ਉਪਦਰ ਕਰਵਾ ਸਕਦੀ ਹੈ। ਅਜੋਕੇ ਮਨੁੱਖ ਲਈ ਤਾਂ ਸਮੁੱਚੀ ਮਨੁੱਖਤਾ ਦੇ ਦਾਰਸ਼ਨਿਕ ਵਿਰਸੇ ਨੂੰ ਵਾਚਣਾ ਉਸ ਦਾ ਧਰਮ ਹੋਣਾ ਚਾਹੀਦਾ ਹੈ। ਕੇਵਲ ਕੁਝ ਕੁ ਉੱਚ ਅਧਿਕਾਰੀਆਂ ਦਾ ਨਹੀਂ ਸਗੋਂ ਜਨ-ਸਾਧਾਰਣ ਦਾ ਧਰਮ ਹੈ ਸੂਝਵਾਨ ਅਤੇ ਸੋਚਵਾਨ ਹੋਣਾ, ਕਿਉਂਜੁ ਪ੍ਰਜਾਤੰਤ੍ਰ ਦੇ ਇਸ ਯੁਗ ਵਿੱਚ ਜਨ-ਸਾਧਾਰਣ ਬਹੁਤ ਕੁਝ ਕਰ ਸਕਦਾ ਹੈ ਅਤੇ ਬਹੁਤ ਕੁਝ ਕਰ ਸਕਣ ਵਾਲਿਆਂ ਦੇ ਹੱਥ ਫੜ ਸਕਦਾ ਹੈ। ਆਧੁਨਿਕ ਮਨੁੱਖ ਮੱਧਕਾਲੀਨ ਮਨੁੱਖ ਨਾਲੋਂ ਵੱਖਰਾ ਹੈ।"
"ਸਨੇਹਾ, ਹੋਰ ਸਾਰਿਆਂ ਨੇ ਏਨਾ ਕੁਝ ਆਖਿਆ ਹੈ, ਕੁਝ ਤੁਸੀਂ ਵੀ ਬੋਲੋ, ਬੇਟਾ।"
"ਪਾਪਾ, ਪਤਾ ਨਹੀਂ ਤੁਸੀਂ ਸਾਡੀਆਂ ਗੱਲਾਂ ਨਾਲ ਸਹਿਮਤ ਹੋ ਜਾਂ ਨਹੀਂ, ਪਰ ਤੁਸੀਂ ਧਿਆਨ ਨਾਲ ਸੁਣ ਰਹੇ ਹੋ, ਸਾਡੇ ਲਈ ਏਹੋ ਹੀ ਕਾਫ਼ੀ ਹੈ। ਮੱਧਕਾਲ ਦਾ ਮਨੁੱਖ ਜੋ ਦਾਰਸ਼ਨਿਕ ਪ੍ਰਸ਼ਨ ਨਹੀਂ ਸੀ ਪੁੱਛਦਾ ਤਾਂ ਇਸ ਦਾ ਇਹ ਭਾਵ ਨਹੀਂ ਕਿ ਉਸ ਸਮੇਂ ਮਨ-ਸਾਧਾਰਣ ਵਿੱਚ
ਇਹ ਪ੍ਰਸ਼ਨ ਉੱਠਦੇ ਨਹੀਂ ਸਨ। ਉੱਠਦੇ ਸਨ, ਪਰ ਉਸ ਸਮੇਂ ਧਰਮ ਕੋਲ ਇਨ੍ਹਾਂ ਪ੍ਰਸ਼ਨਾਂ ਦੇ ਘੜੇ ਘੜਾਏ ਸਿੱਕੇਬੰਦ ਅਤੇ ਨਿਸਚੇਵਾਚਕ ਉੱਤਰ ਸਨ। ਇਹ ਉੱਤਰ ਜਿਸ ਸੱਤਾ ਅਤੇ ਅਧਿਕਾਰ ਦੀ ਉੱਚੀ ਅਟਾਰੀ ਉੱਤੇ ਬੈਠ ਕੇ ਦਿੱਤੇ ਜਾਂਦੇ ਸਨ, ਉਸ ਤੱਕ ਕਿਸੇ ਸ਼ੱਕ ਜਾਂ ਉਜਰ- ਇਤਰਾਜ਼ ਦੀ ਪਹੁੰਚ ਨਹੀਂ ਸੀ ਹੁੰਦੀ। ਵਿਗਿਆਨ ਨੇ ਵੱਡਾ ਮੁੱਲ ਤਾਰ ਕੇ ਧਰਮ ਕੋਲੋਂ (ਵਿਸ਼ੇਸ਼ ਕਰਕੇ ਯਹੂਦੀ ਧਰਮਾਂ ਕੋਲੋਂ) ਇਹ ਅਧਿਕਾਰ ਖਰੀਦ ਜਾਂ ਖੋਹ ਲਿਆ ਹੈ। 'ਖੋਹ ਲਿਆ ਹੈ' ਇਸ ਕਰਕੇ ਕਹਿ ਰਹੀ ਹਾਂ ਕਿ ਧਰਮ ਆਪਣਾ ਇਹ ਅਧਿਕਾਰ ਕਿਸੇ ਮੁੱਲੇ ਵੇਚਣਾ ਨਹੀਂ ਸੀ ਚਾਹੁੰਦਾ; ਮੁੱਲ ਤਾਰਿਆ ਜਾਣ ਉੱਤੇ ਵੀ ਅਧਿਕਾਰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਸੀ। ਹੁਣ ਹਾਲਤ ਇਹ ਹੈ ਕਿ ਧਰਮ ਦੇ ਦਿੱਤੇ ਜੁਆਬਾਂ ਉੱਤੇ ਆਧੁਨਿਕ ਸੂਝਵਾਨ ਮਨੁੱਖ ਨੂੰ ਇਤਬਾਰ ਨਹੀਂ ਅਤੇ ਸਾਇੰਸ ਕੋਲ ਸਾਰੇ ਸੂਖ਼ਮ ਪ੍ਰਸ਼ਨਾਂ ਦੇ ਉੱਤਰ ਹੈਨ ਨਹੀਂ। ਸਾਇੰਸ ਇਹ ਤਾਂ ਦੱਸ ਸਕਦੀ ਹੈ ਕਿ ਧਰਤੀ ਉਤਲਾ ਜੀਵਨ ਤੱਤਾਂ ਦੇ ਆਪਸੀ ਜੋੜ-ਤੋੜ ਦਾ ਨਤੀਜਾ ਹੈ, ਪਰ ਇਹ ਦੱਸਣਾ ਸਾਇੰਸ ਦਾ ਕੰਮ ਨਹੀਂ ਕਿ ਜੀਵਨ ਕਿਸੇ ਮਨੋਰਥ ਕਾਰਨ ਉਪਜਿਆ ਅਤੇ ਵਿਕਸਿਆ ਹੈ ਜਾਂ ਐਵੇਂ ਮਨੋਰਥਹੀਣ ਕਿਰਿਆ ਹੈ। ਜੇ ਤੱਤਾਂ ਨੂੰ ਕਿਸੇ ਮਨੋਰਥ ਦੀ ਸੋਝੀ ਨਹੀਂ ਤਾਂ ਕੀ ਮਨੁੱਖ ਨੂੰ ਵੀ ਮਨੋਰਥ ਬਾਰੇ ਸੋਚਣ ਦੀ ਇਸ ਕਰਕੇ ਮਨਾਰੀ ਹੋਣੀ ਚਾਹੀਦੀ ਹੋ ਕਿ ਉਹ ਤੱਤਾਂ ਤੋਂ ਬਣਿਆ ਹੈ ? ਕਿਸੇ ਪ੍ਰਯੋਗਸ਼ਾਲਾ ਵਿੱਚ ਇਸ ਪ੍ਰਸ਼ਨ ਦਾ ਉੱਤਰ ਨਹੀਂ ਘੜਿਆ ਜਾ ਸਕਦਾ ਕਿ ਮਨੁੱਖ ਲਈ ਜੀਵਨ ਨੂੰ ਮਨੋਰਥਹੀਣ ਮੰਨ ਕੇ ਜੀਣਾ ਸੁਖਦਾਇਕ ਹੈ ਜਾਂ ਮਨੋਰਥਪੂਰਨ ਮੰਨ ਕੇ ਜੀਣ ਵਿੱਚ ਕਲਿਆਣ ਹੈ ਏਹੋ ਜਹੇ ਅਨੇਕਾਂ ਅਣ-ਜੁਆਏ ਪ੍ਰਸ਼ਨਾਂ ਸਾਹਮਣੇ ਖਲੋਤਾ ਮਨੁੱਖੀ ਮਨ ਜੇ ਪ੍ਰਸ਼ਨਾਂ ਵੱਲੋਂ ਮੂੰਹ ਮੋੜੇ ਤਾਂ ਆਪਣੇ ਵਿਚਲੀ ਬੌਧਿਕਤਾ ਦਾ ਨਿਰਾਦਰ ਕਰ ਕੇ ਆਪਣੇ ਵਿਚਲੀ ਪਾਸ਼ਵਿਕਤਾ ਨੂੰ ਸ੍ਰੇਸ਼ਟ ਮੰਨ ਰਿਹਾ ਹੋਵੇਗਾ। ਜੋ ਇਨ੍ਹਾਂ ਦੀ ਹੋਂਦ ਤੋਂ ਇਨਕਾਰੀ ਹੋਵੇ ਤਾਂ ਆਪਣੇ ਆਪ ਨਾਲ ਧੋਖਾ ਕਰ ਰਿਹਾ ਹੋਵੇਗਾ। ਹਜ਼ਾਰਾਂ ਸਾਲਾਂ ਤੋਂ ਪੁੱਛੇ ਜਾ ਰਹੇ ਪ੍ਰਸ਼ਨ ਅੱਜ ਅਣਹੋਏ ਨਹੀਂ ਹੋ ਸਕਦੇ। ਉੱਤਰਾਂ ਦੇ ਦੋ ਹੀ ਵਸੀਲੇ ਹਨ ਸਾਇੰਸ ਅਤੇ ਧਰਮ। ਸਾਇੰਸ ਦਾ ਇਹ ਖੇਡ ਨਹੀਂ ਅਤੇ ਘੜੇ ਘੜਾਏ ਸਿੱਕੇਬੰਦ ਧਾਰਮਕ ਉੱਤਰ ਮਨੁੱਖ ਦੇ ਵਿਕਸਦੇ ਮਨ ਦੇ ਮੇਚ ਨਹੀਂ। ਹੁਣ ਇੱਕੋ ਰਾਹ ਬਾਕੀ ਰਹਿ ਗਿਆ ਹੈ; ਉਹ ਹੈ—ਇਨ੍ਹਾਂ ਪ੍ਰਸ਼ਨਾਂ ਨੂੰ ਸਾਹਮਣੇ ਰੱਖ ਕੇ ਇਨ੍ਹਾਂ ਦੇ ਉੱਤਰਾਂ ਦੀ ਖੋਜ ਕਰਦੇ ਰਹਿਣਾ: ਕਿਸੇ ਉੱਤਰ ਨੂੰ ਆਖ਼ਰੀ ਉੱਤਰ ਜਾ ਪਰਮ ਸੱਤ ਨਾ ਮੰਨਣਾ ਅਤੇ ਜਿਸ ਉੱਤਰ ਵਿੱਚ ਮਨੁੱਖੀ ਜੀਵਨ ਲਈ, ਜਿੰਨੇ ਸਮੇਂ ਤਕ ਕੋਈ ਸੁੰਦਰਤਾ ਉਪਜਦੀ ਹੋਵੇ ਓਨੇ ਸਮੇਂ ਤਕ ਉਸ ਉੱਤਰ ਨੂੰ ਸੁੰਦਰਤਾ ਦਾ ਸਾਧਨ ਸਮਝ ਕੇ ਸਤਿਕਾਰਦੇ ਰਹਿਣਾ। ਇਹ ਜਾਚ ਕੇਵਲ ਫਲਸਫਾ ਹੀ ਸਿਖਾ ਸਕਦਾ ਹੈ। ਪਿਛਲਾ ਯੁਗ ਮਨੁੱਖ ਜਾਤੀ ਦੀ ਬੌਧਿਕਤਾ ਦੇ ਬਚਪਨ ਦਾ ਯੁਗ ਸੀ। ਵੱਡੇ ਵੱਡੇ ਸਿਆਣੇ ਪਹਿਲਾਂ ਵੀ ਹੋਏ ਹਨ। ਇਸ ਲਈ ਆਪਣੀ ਗੱਲ ਨੂੰ ਜ਼ਰਾ ਬਦਲ ਕੇ ਕਹਿੰਦੀ ਹਾਂ ਕਿ ਪਿਛਲਾ ਯੁਗ ਮਨ-ਸਾਧਾਰਣ ਜਾਂ ਜਨ-ਸਾਧਾਰਣ ਦੀ ਬੰਧਿਕਤਾ ਦੇ ਬਚਪਨ ਦਾ ਯੁਗ ਸੀ। ਉਸ ਯੁਗ ਵਿੱਚ ਜਨ-ਸਾਧਾਰਣ ਦੀ ਬੌਧਿਕਤਾ ਧਾਰਮਕ ਜਾਂ ਇਲਹਾਮੀ ਉੱਤਰਾਂ ਦੇ ਖਿਲਾਉਣਿਆਂ ਨਾਲ ਪਰਚਾਈ ਜਾਂਦੀ ਰਹੀ ਹੈ। ਹੁਣ ਜਨ-ਸਾਧਾਰਣ ਦੀ ਬੌਧਿਕਤਾ ਬਾਲ ਵਰੇਸ ਵਿੱਚੋਂ ਅਗੇਰੇ ਲੰਘ ਆਈ ਹੈ। ਖਿਡਾਉਣਿਆਂ ਨਾਲ ਪਰਚਾਈ ਨਹੀਂ ਜਾ ਸਕਦੀ। ਜੋ ਦਾਰਸ਼ਨਿਕਤਾ ਨੇ ਧਰਮ ਦੁਆਰਾ ਛੱਡਿਆ ਹੋਇਆ ਸਿੰਘਾਸਨ ਨਾ ਸੰਭਾਲਿਆ ਤਾਂ ਪਦਾਰਥਕ ਪ੍ਰਾਪਤੀਆਂ ਦੀ ਦੌੜ ਦੌੜਦੀ ਹੋਈ ਮਨੁੱਖਤਾ ਨੈਤਿਕਤਾ ਦਾ ਨਿਰਾਦਰ ਕਰਦੀ ਰਹੇਗੀ। ਪਿਛਲੇ ਯੁਗ ਵਿੱਚ ਧਰਮ ਨੇਤਿਕਤਾ ਦਾ ਦਾਅਵੇਦਾਰ ਅਤੇ ਰਖਵਾਲਾ ਸੀ, ਆਧੁਨਿਕ ਯੁਗ ਵਿੱਚ ਦਾਰਸ਼ਨਿਕਤਾ ਨੂੰ ਨੈਤਿਕਤਾ ਦੀ ਸਹਾਇਕ ਮਿੱਤ੍ਰ ਬਣਾਇਆ ਜਾਣਾ ਜ਼ਰੂਰੀ ਹੈ। ਜੇ ਨਾ
ਬਣਾਇਆ ਗਿਆ ਤਾਂ ਇਸ ਦੇ ਬੇ-ਸਹਾਰਾ ਹੋ ਜਾਣ ਵਿੱਚ ਕੋਈ ਸ਼ੱਕ ਨਹੀਂ। ਵਿਗਿਆਨ ਜਿਸ ਤੇਜ਼ੀ ਨਾਲ ਧਾਰਮਕ ਅੰਧ-ਵਿਸ਼ਵਾਸ ਦਾ ਅੰਤ ਕਰ ਰਿਹਾ ਹੈ ਅਤੇ ਧਰਮ ਜਿਸ ਨਿਰਲੱਜਤਾ ਨਾਲ ਸਿਆਸਤ ਦਾ ਹੱਥ-ਠੋਕਾ ਬਣ ਕੇ ਨੈਤਿਕਤਾ ਨਾਲੋਂ ਨਾਤਾ ਤੋੜ ਰਿਹਾ ਹੈ, ਉਸ ਦਾ ਖ਼ਿਆਲ ਕਰ ਕੇ ਇਹ ਜ਼ਰੂਰੀ ਲੱਗਦਾ ਹੈ ਕਿ ਦਾਰਸ਼ਨਿਕਤਾ ਲਈ ਪਿਆਰ ਸਤਿਕਾਰ ਪੈਦਾ ਕਰਨ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾਵੇ।"
“ਸ਼ਾਬਾਸ਼, ਮਿੱਤ੍ਰ, ਤੁਸੀਂ ਵਾਕਈ ਵਿਲਾਸਵੀ ਦੇ ਸਟੂਡੈਂਟ ਹੋ।"
"ਫਿਲਾਸਫੀ ਮੈਂ ਪੜ੍ਹੀ ਜ਼ਰੂਰ ਸੀ ਪਾਪਾ, ਪਰ ਇਸ ਨੂੰ ਜੀਵਨ ਉੱਤੇ ਲਾਗੂ ਕਰਨਾ ਮੈਂ ਤੁਹਾਡੇ ਕੋਲੋਂ ਸਿੱਖਿਆ ਹੈ। ਤੁਹਾਡੀ ਸੁਹਬਤ ਨਾ ਹੁੰਦੀ ਤਾਂ ਮੈਂ ਵੀ ਇਸ ਨੂੰ ਵਿਹਲੇ ਲੋਕਾਂ ਦੀ ਮਗਜ਼ਮਾਰੀ ਹੀ ਮੰਨਦੀ ਰਹਿਣਾ ਸੀ। ਹੁਣ ਇਸ ਨੂੰ ਮਾਨਵਮਾਰ ਦੇ ਕਲਿਆਣ ਲਈ ਓਨਾ ਹੀ ਜ਼ਰੂਰੀ ਸਮਝਦੀ ਹਾਂ, ਜਿੰਨਾ ਜ਼ਰੂਰੀ ਮੱਧਕਾਲ ਵਿੱਚ ਅਧਿਆਤਮਵਾਦ ਨੂੰ ਸਮਝਿਆ ਜਾਂਦਾ ਸੀ। ਦਰਸ਼ਨ ਮੇਰੀ ਬੌਧਿਕਤਾ ਦਾ ਪ੍ਰਧਾਨ ਅੰਗ ਹੈ। ਤੁਹਾਡੇ ਕਾਰਨ ਮੇਰੀ ਬੌਧਿਕਤਾ ਸਤਿਕਾਰਯੋਗ ਹੋ ਗਈ ਹੈ। ਤੁਹਾਡੇ ਕੋਲੋਂ ਮੈਂ ਆਪਣੀ ਬੌਧਿਕਤਾ ਦਾ ਸਤਿਕਾਰ ਕਰਨਾ ਸਿੱਖਿਆ ਹੈ। ਤੁਹਾਨੂੰ ਸਦ ਸਦ ਪ੍ਰਣਾਮ।"
"ਨਾ ਬਈ ਨਾ, ਪਿਉ-ਧੀ ਵਿੱਚ ਇਸ ਉਚੇਚ ਦੀ ਕੋਈ ਥਾਂ ਨਹੀਂ।"
"ਵੀਰ ਜੀ, ਤੁਹਾਨੂੰ ਇਉਂ ਨਹੀਂ ਲੱਗਦਾ ਕਿ ਸਮੱਸਿਆ ਦਾ ਰੂਪ ਬਦਲ ਗਿਆ ਹੈ। ਹੁਣ ਜਦੋਂ ਧਰਮ ਪਿੜ ਨਿਕਲਦਾ ਜਾ ਰਿਹਾ ਹੈ ਤਾਂ ਵਿਗਿਆਨ ਆਪ-ਹੁਦਰਾ ਹੁੰਦਾ ਜਾ ਰਿਹਾ ਹੈ, ਆਪਣੇ ਆਪ ਨੂੰ ਨੈਤਿਕ ਬੰਧਨਾਂ ਤੋਂ ਮੁਕਤ ਮੰਨਦਾ ਹੈ। ਇਸ ਸਮੇਂ ਲੋੜ ਹੈ ਕਿ ਦਰਸ਼ਨ ਮਾਨਵ-ਬੁੱਧੀ ਨੂੰ ਇਸ ਯੋਗ ਬਣਾਵੇ ਕਿ ਇਹ ਵਿਗਿਆਨਕ ਆਪ-ਹੁਦਰੇਪਨ ਕੋਲ ਜੁਆਬ-ਤਲਬੀ ਕਰ ਸਕੇ।"
"ਭਾਅ ਜੀ, ਜੇ ਧਰਮ ਵਰਗੀ ਸ਼ਕਤੀ ਸਾਇੰਸ ਕੋਲੋਂ ਹਾਰ ਗਈ ਹੈ ਤਾਂ ਦਰਸ਼ਨ, ਜਿਹੜਾ ਪਿਛਲੀ ਸਦੀ ਹੀ ਨਹੀਂ, ਸਗੋਂ ਵੀਹਵੀਂ ਸਦੀ ਦੇ ਅੱਧ ਤਕ (ਅਤੇ ਕਈ ਥਾਈਂ ਹੁਣ ਤਕ) ਜਨ-ਸਾਧਾਰਣ ਨਾਲ ਸਾਂਝ ਨਹੀਂ ਪਾ ਸਕਿਆ, ਸਾਇੰਸ ਦੀ ਜੁਆਬ-ਤਲਬੀ ਦੇ ਯੋਗ ਕਿਵੇਂ ਹੋ ਸਕਦਾ ਹੈ। ਇੱਕ ਕਹਾਵਤ ਹੈ, 'ਮੂੰਹ ਖਾਏ ਅੱਖਾਂ ਸ਼ਰਮਾਉਣ'। ਵਿਗਿਆਨ ਅਤੇ ਸਨਅਤ ਮਨੁੱਖਤਾ ਲਈ ਸੁਖ ਦੇ ਸਾਧਨ ਪੈਦਾ ਕਰਦੇ ਹਨ। ਦਰਸ਼ਨ ਦੇ ਆਖੇ ਲੱਗ ਕੇ ਮਨੁੱਖਤਾ ਆਪਣੇ ਅੰਨਦਾਤਾ ਨੂੰ ਅੱਖਾਂ ਵਿਖਾਉਣ ਦੀ ਗਲਤੀ ਨਹੀਂ ਕਰ ਸਕਦੀ।
"ਮੈਂ ਇਸ ਸੰਬੰਧ ਵਿੱਚ ਆਸ਼ਾਵਾਦੀ ਹਾਂ ਅਤੇ ਮੇਰਾ ਆਸ਼ਾਵਾਦ ਪੱਕੇ ਪੈਰੀਂ ਖਲੋਤਾ ਹੈ। ਧਰਮ ਨੇ ਵਿਗਿਆਨ ਨਾਲ ਸਦਾ ਹੀ ਸ਼ਕਤੀ ਅਤੇ ਅਧਿਕਾਰ ਦੀ ਭਾਸ਼ਾ ਵਿੱਚ ਗੱਲ ਕੀਤੀ ਹੈ, ਸਚਾਚਾਰ ਦੀ ਬੋਲੀ ਕਦੇ ਨਹੀਂ ਬੋਲੀ। ਦੂਜੀ ਗੱਲ ਇਹ ਕਿ ਧਰਮ (ਵਿਸ਼ੇਸ਼ ਕਰਕੇ ਯੌਰਪ ਵਿੱਚ ਜਿੱਥੇ ਵਿਗਿਆਨ ਨਾਲ ਇਸ ਦਾ ਵਿਰੋਧ ਸੀ) ਸਦਾਚਾਰ ਨੂੰ ਆਪਣਾ ਆਧਾਰ ਨਹੀਂ ਸੀ ਬਣਾ ਸਕਿਆ, ਇਹ ਕੇਵਲ ਇੱਕ ਹਥਿਆਰ ਸੀ, ਜਿਹੜਾ ਉਨ੍ਹਾਂ ਦੁਆਰਾ ਵਰਤਿਆ ਜਾ ਰਿਹਾ ਸੀ, ਜਿਹੜੇ ਆਪ ਸਦਾਚਾਰੀ ਨਹੀਂ ਸਨ। ਧਰਮ ਕੋਲ ਇਸ ਤੋਂ ਵੱਧ ਸ਼ਕਤੀਸ਼ਾਲੀ ਹਥਿਆਰ ਸੀ ਤੇ, ਨਰਕ ਦੀ ਅੱਗ ਦਾ ਹੈ। ਜਿਸ ਸਮੇਂ ਸਾਇੰਸ ਅਤੇ ਸਨਅਤ ਨੇ ਜੀਵਨ ਨੂੰ ਚੰਗਾ ਚੌਖਾ ਖਾਣ ਲਈ ਦੇਣ ਦੇ ਨਾਲ ਨਾਲ ਨਰਕਾਂ ਸੁਰਗਾਂ ਦੀ ਅਸਲੀਅਤ ਉੱਤੋਂ ਪਰਦਾ ਚੁੱਕ ਦਿੱਤਾ ਸੀ, ਉਸ ਦਿਨ ਧਰਮ ਬਿਲਕੁਲ ਨਿਹੱਥਾ ਹੋ ਕੇ ਪਿਛੋਂ ਭੱਜਣ ਲਈ ਮਜਬੂਰ ਹੋ ਗਿਆ ਸੀ। ਦਰਸ਼ਨ ਨਾਲ ਇਉਂ ਨਹੀਂ ਹੋਵੇਗਾ। ਇਸ ਦੇ ਕੁਝ ਕਾਰਨ ਹਨ। ਪਹਿਲਾ ਇਹ ਕਿ ਫ੍ਰਾਂਸਿਸ ਬੇਕਨ ਵਰਗੇ ਸੋਚਵਾਨਾਂ ਨੇ ਸਾਇੰਸ ਅਤੇ ਦਰਸ਼ਨ ਵਿੱਚ ਇੱਕ ਸਦੀਵੀ ਮਿੱਤ੍ਰਤਾ
ਕਾਇਮ ਕਰ ਦਿੱਤੀ ਹੋਈ ਹੈ। ਇਹ ਮਿੱਤ੍ਰਤਾ ਸਮੇਂ ਦੇ ਬੀਤਣ ਨਾਲ ਪੱਕੀ ਅਤੇ ਪਕੇਰੀ ਹੀ ਹੁੰਦੀ ਗਈ ਹੈ। ਇਹ ਦੋਵੇਂ ਇੱਕ ਦੂਜੇ ਦੇ ਸਹਾਇਕ ਅਤੇ ਪੂਰਕ ਬਣੇ ਆ ਰਹੇ ਹਨ। ਦੂਜਾ ਇਹ ਕਿ ਫਿਲਾਸਫੀ ਸੱਤਾ ਨਾਲੋਂ ਵੱਖਰੀ ਹੁੰਦੀ ਜਾ ਰਹੀ ਹੈ। ਜਾਂ ਇਉਂ ਵੀ ਕਹਿ ਸਕਦੇ ਹਾ ਕਿ ਸ਼ਕਤੀ ਫਿਲਾਸਫੀ ਨੂੰ ਪਰੋ ਰਹਿਣ ਲਈ ਕਹਿ ਰਹੀ ਹੈ। ਪੁਰਾਤਨ ਕਾਲ ਵਿੱਚ ਵੀ ਸ਼ਕਤੀ ਨੇ ਫਿਲਾਸਫੀ ਨੂੰ ਸੱਦਾ ਨਹੀਂ ਸੀ ਦਿੱਤਾ। ਅਸਾਂ ਵੇਖਿਆ ਹੈ ਕਿ ਸਪਾਰਟਾ ਵਿੱਚ ਫਿਲਾਸਫੀ ਨੂੰ ਕੋਈ ਥਾਂ ਨਹੀਂ ਸੀ। ਸੁਕਰਾਤ ਅਤੇ ਪਲੇਟੇ ਨੇ ਫਿਲਾਸਫੀ ਨੂੰ ਸੱਤਾ ਦੇ ਕੁੱਛੜ ਚੜ੍ਹਨ ਦੀ ਸਲਾਹ ਦਿੱਤੀ ਸੀ। ਉਹਨਾਂ ਦਾ ਖ਼ਿਆਲ ਸੀ ਕਿ ਸ਼ਕਤੀ ਅਤੇ ਸਿਆਣਪ ਵਿੱਚ ਸਦੀਵੀ ਸਾਂਝ ਬਣਾਈ ਜਾ ਸਕਦੀ ਹੈ ਅਤੇ ਸ਼ਕਤੀ ਸਿਆਣਪ ਦੀ ਆਗਿਆ ਵਿੱਚ ਰਹਿਣਾ ਮਨਜੂਰ ਕਰ ਸਕਦੀ ਹੈ। ਇਹ ਖ਼ਿਆਲ ਗਨਤ ਸੀ। ਫਿਲਾਸਫੀ ਸੱਤਾ ਤੋਂ ਦੂਰ ਰਹੇਗੀ ਅਤੇ ਸਾਇੰਸ ਨਾਲ ਸ਼ਕਤੀ ਅਤੇ ਅਧਿਕਾਰ ਦੀ ਬੋਲੀ ਕਦੇ ਨਹੀਂ ਬਲੇਗੀ। ਪਿਆਰ ਅਤੇ ਮਿੱਤ੍ਰਤਾ ਨਾਲ ਆਖੀ ਹੋਈ ਗੱਲ ਵਿਗਿਆਨ ਜ਼ਰੂਰ ਸੁਣੇਗਾ।
"ਤੀਜਾ ਕਾਰਨ ਇਹ ਹੈ ਕਿ ਫਿਲਾਸਫੀ ਸਮੁੱਚੀ ਸਾਇੰਸ ਦੀ ਨਹੀਂ, ਸਗੋਂ ਸਾਇੰਸ ਦੇ ਆਪ-ਹੁਦਰੇਪਨ ਦੀ ਆਲੋਚਨਾ ਕਰੇਗੀ ਸਾਇੰਸ ਅਤੇ ਸਨਅਤ ਨੇ ਸਾਡੇ ਜੀਵਨ ਨਾਲ ਏਨੀ ਸੁਹਣੀ ਸਾਂਝ ਪਾ ਲਈ ਹੈ ਕਿ ਇਨ੍ਹਾਂ ਦੀ ਅੰਧਾ-ਧੁੰਦ ਆਲੋਚਨਾ ਸੰਭਵ ਨਹੀਂ। ਇਸ ਸੱਚ ਨੂੰ ਸਾਹਮਣੇ ਰੱਖਿਆਂ ਦਰਸ਼ਨ ਸਾਇੰਸ ਦੀ ਸੋਧ ਕਰ ਸਕਦਾ ਹੈ ਅਤੇ ਸਾਇੰਸ ਦਰਸ਼ਨ ਦੀ ਸਹਾਇਤਾ ਕਰ ਸਕਦੀ ਹੈ। ਮੈਨੂੰ ਇਨ੍ਹਾਂ ਵਿੱਚ ਸਦੀਵੀ ਮਿੱਤ੍ਰਤਾ ਦੀ ਆਸ ਹੈ।"
"ਵੀਰ ਜੀ, ਇਸ ਆਸ ਦਾ ਇੱਕ ਹੋਰ ਆਧਾਰ ਵੀ ਹੈ। ਪਿਛਲੇ ਸਮਿਆਂ ਵਿੱਚ ਧਰਮ ਦੀ ਸੁਹਬਤ ਕਰਕੇ ਫਿਲਾਸਫੀ ਨੂੰ ਵੀ ਪਰਮ ਸੱਤ ਦੇ ਇਲਹਾਮੀ ਦਾਅਵੇ ਕਰਨ ਦਾ ਸ਼ੌਕ ਸੀ। ਵਿਗਿਆਨ ਨਿਰਖ (Observation) ਅਤੇ ਪਰਖ (Verification) ਦਾ ਵਿਸ਼ਵਾਸੀ ਹੈ। ਉਹ ਆਪਣੀਆਂ ਲੱਭਤਾਂ ਨੂੰ ਸੰਭਾਵਨਾਵਾਂ ਮੰਨਦਾ ਹੈ। ਇਹ ਲੱਭਤਾਂ ਧੁਰੋ ਆਏ ਇਲਹਾਮ ਨਹੀਂ ਹਨ; ਸਗੋਂ ਪਦਾਰਥਕ ਕਿਰਿਆ ਨੂੰ ਵੇਖ ਜਾਚ ਕੇ ਇਨ੍ਹਾਂ ਦਾ ਗਿਆਨ ਪ੍ਰਾਪਤ ਕੀਤਾ ਗਿਆ ਹੈ। ਇਹ ਅਟੱਲ ਨਹੀਂ ਸਗੋਂ ਇਨ੍ਹਾਂ ਨੂੰ ਪਰਖਿਆ ਪੜਚੋਲਿਆ ਜਾ ਸਕਦਾ ਹੈ ਅਤੇ ਪਰਖ ਉਤੇ ਪੂਰਾ ਨਾ ਉਤਰਨ ਉੱਤੇ ਇਸ ਗਿਆਨ ਨੂੰ ਗਲਤ ਆਖਿਆ ਜਾ ਸਕਦਾ ਹੈ। ਹੁਣ ਦਰਸ਼ਨ ਦਾ ਸੁਭਾਵ ਵੀ ਇਸੇ ਤਰ੍ਹਾਂ ਦਾ ਹੁੰਦਾ ਜਾ ਰਿਹਾ ਹੈ ਅਤੇ ਬਹੁਤ ਹੱਦ ਤਕ ਹੋ ਗਿਆ ਹੈ। ਫਿਲਾਸਫੀ ਇਸ ਗੱਲ ਦਾ ਫ਼ਿਕਰ ਕਰਦੀ ਹੈ ਕਿ ਉਸ ਦੀ ਕੋਈ ਗੱਲ ਵਿਗਿਆਨ ਦਾ ਸਿੱਧਾ ਵਿਰੋਧ ਨਾ ਕਰੇ, ਜਦ ਕਿ ਪਿਛਲੇ ਸਮਿਆਂ ਵਿੱਚ ਇਹ ਧਰਮ ਦੀ ਹਰ ਯੋਗ ਅਯੋਗ ਆਗਿਆ ਅੱਗੇ ਸਿਰ ਝੁਕਾ ਕੇ ਤੁਰਦੀ ਸੀ।"
"ਇਸ ਲਈ ਤੁਸਾਂ ਸਾਰਿਆਂ ਇਹ ਸਲਾਹ ਕੀਤੀ ਹੈ ਕਿ ਫਿਲਾਸਫੀ ਨੂੰ ਸਦਾਚਾਰ ਦੀ ਭਾਵੀ ਸਹਾਇਕ ਅਤੇ ਸਮਰਥਕ ਮੰਨਦਿਆਂ ਹੋਇਆ ਇਸ ਦੇ ਵਿਕਾਸ ਨੂੰ ਇਤਿਹਾਸਕ ਕ੍ਰਮ ਵਿੱਚ ਰੱਖ ਕੇ ਇਸ ਦੀ ਵਿਆਖਿਆ ਕੀਤੀ ਜਾਵੇ।"
"ਬਿਲਕੁਲ"
"ਕੰਮ ਜ਼ਰਾ ਲੰਮਾ ਹੈ।"
"ਕਾਹਲ ਸਾਨੂੰ ਵੀ ਕੋਈ ਨਹੀਂ।"
"ਅੱਜ ਨੌਜੁਆਨਾਂ ਵਿੱਚੋਂ ਕੋਈ ਨਜ਼ਰ ਨਹੀਂ ਆ ਰਿਹਾ।"
"ਕਮਲ ਡਿਊਟੀ 'ਤੇ ਹੈ ਅਤੇ ਇਹ ਦੋਵੇਂ ਭਰਾ ਸੁੱਤੇ ਹੋਏ ਹਨ।"
"ਹੁਣ ਤਕ ?"
"ਐਤਵਾਰ ਹੈ, ਪਾਪਾ।"
"ਇਸ ਲਈ ਚਾਹਦਾਨੀ ਖ਼ਾਲੀ ਨਹੀਂ ਹੋਣੀ ਚਾਹੀਦੀ। ਹਫ਼ਤੇ ਵਿੱਚ ਰੁਝੇਵੇਂ ਬਹੁਤ ਹੁੰਦੇ ਹਨ, ਐਤਵਾਰ ਹੀ ਤਾਂ ਰਹਿ ਗਿਆ ਹੈ ਚਾਹ ਲਈ," ਕਹਿ ਕੇ ਚਾਚਾ ਜੀ ਨੇ ਮਾਮਾ ਵੱਲ ਇਉਂ ਵੇਖਿਆ ਜਿਵੇਂ ਕਹਿ ਰਹੇ ਹੋਣ, "ਕਰਜਾਈ ਜੀ, ਕਰੋ ਉੱਦਮ ।" ਮਾਮਾ ਉੱਠਣ ਹੀ ਲੱਗੇ ਸਨ ਕਿ ਮੈਂ ਕਿਹਾ, "ਤੁਸੀਂ ਬੈਠੇ। ਉਹ ਉੱਠ ਕੇ ਆ ਗਏ ਹਨ ਤੇ ਚਾਹ ਲਈ ਪਾਣੀ ਵੀ ਉਨ੍ਹਾਂ ਨੇ ਕੁੱਕਰ ਉੱਤੇ ਰੱਖ ਦਿੱਤਾ ਹੈ। ਛੇਤੀ ਹੀ ਤੇਰੇ ਜੀਜਾ ਜੀ ਚਾਹ ਬਣਾ ਕੇ ਲੈ ਆਏ। ਸਾਰਿਆਂ ਨੂੰ ਚਾਹ ਦੇਂਦਿਆਂ ਉਨ੍ਹਾਂ ਨੇ ਆਖਿਆ, "ਤੁਹਾਡੀ ਅੱਜ ਦੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਫਿਲਾਸਫੀ ਧਰਮ ਅਤੇ ਸਾਇੰਸ ਦੇ ਵਿੱਚ ਵਿਚਾਲੇ ਦੀ ਕੋਈ ਚੀਜ਼ ਹੈ ਅਤੇ ਉਨ੍ਹਾਂ ਸੁਆਲਾਂ ਦੇ ਜੁਆਬ ਲੱਭਣ ਦਾ ਯਤਨ ਕਰਦੀ ਹੈ, ਜਿਨ੍ਹਾਂ ਦਾ ਜੁਆਬ ਸਾਇੰਸ ਕੋਲ ਨਹੀਂ ਅਤੇ ਜਿਨ੍ਹਾਂ ਬਾਰੇ ਧਰਮ ਦੇ ਦਿੱਤੇ ਹੋਏ ਜੁਆਬ ਮਨੁੱਖ ਦੇ ਮੰਨਣ ਵਿੱਚ ਨਹੀਂ ਆਉਂਦੇ। ਵਿਲਾਸਵੀ ਉਨ੍ਹਾਂ ਦੇ ਸੁਆਲਾਂ ਦੇ ਪੱਕੇ ਜਵਾਬ ਦੇ ਕੇ ਧਰਮ ਵਾਲੀ ਗਲਤੀ ਨੂੰ ਦੁਹਰਾਉਣ ਨੂੰ ਤਿਆਰ ਨਹੀਂ। ਜੇ ਇਉਂ ਕਰੋ ਤਾਂ ਮੱਧਕਾਲ ਦੇ ਈਸਾਈ ਵਿਲਾਸਫਰਾਂ ਦੀ ਸੋਚ ਵਾਂਗ, ਧਰਮ ਦੀ ਸਰਕਾਰੀ ਗਵਾਹ ਬਣ ਜਾਵੇਗੀ। ਤਾਂ ਵੀ ਇਹ ਗੱਲ ਭੁੱਲਣ ਵਾਲੀ ਨਹੀਂ ਕਿ ਧਰਮ ਦਾ ਪੱਖ ਪੂਰਦਿਆਂ ਹੋਇਆਂ ਫਿਲਾਸਫੀ ਨੇ ਮਨੁੱਖਤਾ ਦੀ ਸੇਵਾ ਕੀਤੀ ਹੈ। ਆਪ ਭਾਵੇਂ ਉਲਾਹਮੇਂ ਲੈ ਰਹੀ ਹੈ, ਪਰ ਮਨੁੱਖੀ ਮਨ ਨੂੰ ਅਨਿਚਿਤਤਾ ਜਾਂ ਬੇਤਰਸਗੀ ਜਾਂ ਸੰਦੇਹਸ਼ੀਲਤਾ ਦੇ ਰੋਗ ਤੋਂ ਬਚਾਇਆ ਹੈ। ਅਨਿਸਚਿਤਰਾ ਜਾਂ ਅਨਸਰਟੇਨਟੀ (uncertainty) ਅੱਜ-ਕੱਲ੍ਹ ਸਾਡੀ ਕਵਿਤਾ ਸਾਡੀ ਕਲਾ ਸਾਡੀ ਨੇਤਿਕਤਾ ਅਤੇ ਸਾਡੇ ਆਦਰਸ਼ਾਂ ਦੀ ਭੰਨ-ਤੋੜ, ਵਿੱਚੋਂ ਪਰਗਟ ਹੁੰਦੀ ਵੇਖੀ ਜਾ ਸਕਦੀ ਹੈ। ਸਾਡੇ ਮਨੋਰੰਜਨਾਂ ਦਾ ਬਹੁਦਾਪਨ, ਹਿੰਸਾ ਅਤੇ ਅਸ਼ਲੀਲਤਾ ਦਾ ਮਨੁੱਖੀ ਮਨ-ਪਰਚਾਵਾ ਬਣ ਜਾਣਾ। ਨਿਰਾਦਰ ਅਤੇ ਜੁਰਮ ਦਾ ਆਮ ਹੋਣਾ, ਕੇਵਲ ਮਨੋਰਥ ਵੱਲ ਵੇਖਣਾ ਅਤੇ ਉਸ ਦੀ ਪ੍ਰਾਪਤੀ ਦੇ ਸਾਧਨਾਂ ਦੇ ਯੋਗ-ਅਯੋਗ ਹੋਣ ਦੀ ਚਿੰਤਾ ਨਾ ਕਰਨੀ, ਸਭ ਕੁਝ ਇਹੋ ਪਰਗਟ ਕਰਦਾ ਹੈ ਕਿ ਪੁਰਾਣੇ ਧਾਰਮਕ ਅਤੇ ਅਲੋਕਿਕ ਆਦਰਸ਼ਾਂ ਦੇ ਅਭਾਵ ਪਿੱਛੋਂ ਜੀਵਨ ਸਾਹਮਣੇ ਕੋਈ ਲੌਕਿਕ ਆਦਰਸ਼ ਨਾ ਰੱਖੇ ਜਾਣ ਕਰਕੇ ਇੱਕ ਖਲਾਅ ਪੈਦਾ ਹੋ ਗਿਆ ਹੈ, ਇੱਕ ਅਨਿਸਚਿਤਤਾ ਦਾ ਵਾਤਾਵਰਣ ਉਪਜਿਆ ਹੈ, ਜਿਸ ਵਿੱਚ ਆਪਾ ਧਾਪੀ ਹੀ ਆਦਰਸ਼ ਬਣ ਗਈ ਹੈ, ਫਿਲਾਸਫੀ ਇਸ ਖਿਲਾਅ ਦੀ ਪੂਰਤੀ ਕਿਵੇਂ ਕਰੇਗੀ ?".
"ਇਸ ਦਾ ਮਤਲਬ ਤੂੰ ਸੁੱਤਾ ਹੋਇਆ ਨਹੀਂ ਸੀ।"
"ਸੁਣ ਰਿਹਾ ਸਾਂ, ਉਹ ਵੀ ਬਹੁਤ ਧਿਆਨ ਨਾਲ, ਹੈੱਡ ਫੋਨ ਲਾ ਕੇ। ਸਾਰਾ ਪ੍ਰਬੰਧ ਕੱਲ੍ਹ ਸ਼ਾਮੀਂ ਹੀ ਕਰ ਲਿਆ ਸੀ।"
"ਵੀਰ ਜੀ, ਇਸ ਪ੍ਰਸ਼ਨ ਦਾ ਉੱਤਰ ਤੁਸੀਂ ਦਿਓ।"
"ਮੇਰਾ ਉੱਤਰ ਇਹ ਹੈ ਕਿ ਪੁਰਾਤਨ ਕਾਲ ਅਤੇ ਮੱਧਕਾਲ ਵਿੱਚ ਜੀਵਨ ਦੀਆਂ ਤਰਜੀਹਾਂ ਹੁਣ ਨਾਲੋਂ ਕੁਝ ਵੱਖਰੀਆਂ ਸਨ। ਮੈਂ ਤਾਂ ਇਹ ਵੀ ਆਖਾਂਗਾ ਕਿ ਗਲਤ ਸਨ, ਹੁਣ ਤਕ ਵੀ ਗਲਤ ਹਨ। ਪਰ ਹੁਣ ਇਨ੍ਹਾਂ ਦੇ ਬਦਲ ਜਾਣ ਦਾ ਵਕਤ ਆ ਗਿਆ ਹੈ। ਸੱਤਿਅਮ, ਸ਼ਿਵਮ ਅਤੇ ਸੁੰਦਰਮ ਜੀਵਨ ਦੀਆਂ ਮੁਢਲੀਆਂ ਮਾਨਤਾਵਾਂ ਮੰਨੀਆਂ ਜਾਂਦੀਆਂ ਹਨ। ਸ਼ਿਵਮ ਜੀਵਨ ਦੀ ਪਹਿਲੀ ਲੋੜ ਹੈ। ਇਸ ਬਿਨਾਂ ਨਾ ਸੱਤਿਅਮ ਸੰਭਵ ਹੈ, ਨਾ ਸੁੰਦਰਮ। ਜੇ ਕੋਈ ਸੁਰੱਖਿਅਤ ਨਹੀਂ, ਉਹ ਸੱਤਿਅਮ ਨੂੰ ਕਿਸੇ ਰੂਪ ਵਿੱਚ ਵੀ ਨਹੀਂ ਅਪਣਾ ਸਕਦਾ। ਸੱਤ ਆਚਾਰ ਤਾਂ ਦੂਰ ਦੀ ਗੱਲ ਹੈ, ਉਸ ਲਈ ਸੱਚ ਬੋਲਣਾ ਜਾਂ ਬੋਲ ਸਕਣ ਦੀ ਦਿੱਛਾ ਕਰਨਾ
ਵੀ ਔਖਾ ਹੈ ਅਸੁਰੱਖਿਅਤ ਜੀਵਨ ਸੁਰੱਖਿਆ ਨੂੰ ਪਹਿਲ ਦਿੰਦਾ ਹੈ ਅਤੇ ਸੱਤ, ਅਸੱਤ ਨੂੰ ਸੁਰੱਖਿਆ ਦੇ ਸਾਧਨ ਬਣਾ ਕੇ ਵਰਤਦਾ ਹੈ। ਕਹਾਵਤ ਹੈ-'ਜੰਗ ਵਿੱਚ ਹਰ ਚੀਜ਼ ਜਾਇਜ ਹੈ।' ਅਸੁਰੱਖਿਅਤ ਜੀਵਨ ਇੱਕ ਜੰਗ ਹੈ। ਸਿਆਣੇ ਇਵੇਂ ਹੀ ਕਹਿੰਦੇ ਆਏ ਹਨ। ਮਹਾਂਭਾਰਤ ਜੀਵਨ ਦਾ ਪ੍ਰਤੀਕ ਹੈ, ਹਰ ਪ੍ਰਾਣੀ ਕੁਰੁਕਸ਼ੇਤਰ ਵਿੱਚ ਖਲੋਤਾ ਹੈ। ਅਜੇਹੇ ਹਾਲਾਤ ਵਿੱਚ ਸੱਚ ਨੂੰ ਤਰਜੀਹ ਦੇਣੀ ਗਲਤ ਹੈ ਅਤੇ ਵਿਲਾਸਫੀ ਇਹ ਗ਼ਲਤੀ ਕਰਦੀ ਆਈ ਹੈ। ਜਦੋਂ 'ਸੱਤਿਆਮੇਵ ਜਯਤੇ' ਕਹਿ ਕੇ ਜਿੱਤ ਨੂੰ ਸੱਚ ਦੀ ਕਸਵੱਟੀ ਬਣਾ ਦਿੱਤਾ ਗਿਆ ਹੋਵੇ, ਉਦੋਂ ਸੱਚ ਨੂੰ ਪਹਿਲ ਜਾਂ ਤਰਜੀਹ ਦੇਣ ਦਾ ਭਾਵ ਹੈ-ਸ਼ਕਤੀ ਨੂੰ ਤਰਜੀਹ ਦੇਣੀ। ਕਿਉਂਜ਼ ਜਿੱਤ ਸਦਾ ਹੀ ਸ਼ਕਤੀ ਉੱਤੇ ਆਧਾਰਤ ਰਹੀ ਹੈ, ਮਹਾਂਭਾਰਤ ਦੀ ਜਿੱਤ ਵੀ।"
"ਵੀਰ ਜੀ, ਜ਼ਰਾ ਠਹਿਰ ਜਾਉ। ਸਾਨੂੰ ਇਹ ਗੱਲ ਆਪਣੇ ਮਨ ਹੀ ਮਨ ਦੁਹਰਾ ਲੈਣ ਦਿਓ।"
"ਮੈਂ ਹੀ ਦੁਹਰਾ ਦਿੰਦਾ ਹਾਂ। ਅ ਸੁਰੱਖਿਅਤ ਜੀਵਨ ਲਈ ਸੱਚ ਅਤੇ ਝੂਠ ਦੋਵੇਂ ਹੀ ਆਤਮ-ਰੱਖਿਆ ਦੇ ਸਾਧਨ ਹਨ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਸ੍ਰੇਸ਼ਟ ਜਾਂ ਅਸ੍ਰੇਸ਼ਟ ਨਹੀਂ: ਦੋਵੇਂ ਇੱਕ ਜਹੇ ਹਨ ਜੇ ਰੱਖਿਆ ਵਿੱਚ ਸਹਾਈ ਹਨ ਤਾਂ। ਸੁਰੱਖਿਆ ਨਿਰਭਰ ਕਰਦੀ ਹੈ ਸ਼ਕਤੀ ਅਤੇ ਚਾਲਾਕੀ ਉੱਤੇ। ਜਿਹੜਾ ਵੀ ਸ਼ਕਤੀ ਅਤੇ ਚਾਲਾਕੀ ਨਾਲ ਸੁਰੱਖਿਅਤ ਹੋਣ ਵਿੱਚ ਸਫਲ ਹੈ, ਉਹ ਆਪਣੇ ਵਿਰੋਧੀ ਵਿਅਕਤੀਆਂ ਜਾਂ ਪਰਿਸਥਿਤੀਆਂ ਉੱਤੇ ਜਿੱਤ ਪ੍ਰਾਪਤ ਕਰ ਗਿਆ ਹੈ ਅਤੇ ਜੇ ਜਿੱਤ ਗਿਆ ਹੈ, ਉਹੋ ਸੱਚਾ ਹੈ। ਇਹ ਗੱਲ ਗਣਿਤ ਦੇ ਸੂਤਾਂ ਵਾਂਗ ਸੱਚ ਸਾਬਤ ਹੋ ਗਈ ਕਿ ਸ਼ਕਤੀ ਅਤੇ ਚਾਲਾਕੀ ਹੀ ਸੱਚ ਹੈ। ਸੱਚ ਨੂੰ ਧਰਮ ਨੇ ਸਿਵਮ ਅਤੇ ਸੁੰਦਰਮ ਉੱਤੇ ਤਰਜੀਹ ਦਿੱਤੀ ਸੀ, ਕਿਉਂਕਿ ਉਹ ਸ਼ਕਤੀ ਨੂੰ ਤਰਜੀਹ ਦੇਣਾ ਚਾਹੁੰਦਾ ਸੀ। ਫਿਲਾਸਫੀ ਨੇ ਧਰਮ ਦੀ ਖਿੱਚੀ ਲਕੀਰ ਦੀ ਫਕੀਰੀ ਕੀਤੀ ਹੈ, ਆਪਣੇ ਵੱਲੋਂ ਕੋਈ ਆਦਰਸ਼ ਜੀਵਨ ਸਾਹਮਣੇ ਨਹੀਂ ਰੱਖਿਆ?"
“ਪਾਪਾ, ਇਹ ਪੁਰਾਤਨ ਕਾਲ ਦੀ ਹਾਲਤ ਸੀ: ਹੁਣ ਵਾਲਾ ਖਿਲਾਅ ਕਿੱਦਾਂ ਪੂਰਿਆ ਜਾਵੇਗਾ ? ਮੈਂ ਇਹ ਪੁੱਛ ਰਿਹਾ ਹਾਂ।"
"ਹੁਣ ਫਿਲਾਸਫੀ ਆਪਣੇ ਵੱਲੋਂ ਇੱਕ ਆਦਰਸ਼ ਪੇਸ਼ ਕਰੇਗੀ। ਉਹ ਆਦਰਸ਼ ਹੈ ਸੁੰਦਰਮ। ਇਹ ਜੀਵਨ ਦੀ ਤੀਜੀ ਮੁੱਢਲੀ ਮਾਨਤਾ ਹੋ ਅਤੇ ਮੇਰੇ ਖ਼ਿਆਲ ਵਿੱਚ ਜੀਵਨ ਦਾ ਮਨੋਰਥ ਹੈ। ਜਦੋਂ ਮੈਂ ਸੁੰਦਰਮ ਕਹਿੰਦਾ ਹਾਂ, ਉਦੋਂ ਮੇਰਾ ਭਾਵ ਹੁੰਦਾ ਹੈ-ਹਰ ਪ੍ਰਕਾਰ ਦੀ ਸੁੰਦਰਤਾ-ਸਰੀਰਕ, ਮਾਨਸਿਕ, ਵਿਵਹਾਰਕ, ਆਚਰਣਕ, ਵਿਅਕਤੀਗਤ, ਸਮਾਜਕ ਅਤੇ ਵਿਸ਼ਵ ਵਿਆਪਕ ਸੁੰਦਰਤਾ, ਜਿਸ ਵੱਲ ਨੂੰ ਸਾਰਾ ਜੀਵਨ ਵਿਕਾਸ ਕਰ ਰਿਹਾ ਹੈ। ਜਦੋਂ ਜੀਵਨ ਸੁਰੱਖਿਅਤ ਅਤੇ ਨਿਸ਼ਚਿੰਤ ਹੋਵੇਗਾ, ਉਦੋਂ ਸੱਚ ਲਈ ਕਿਸੇ ਨੂੰ ਯਤਨ ਨਹੀਂ ਕਰਨਾ ਪਵੇਗਾ। ਉਦੋਂ ਸੱਚ ਇੱਕ 'ਸਹਿਜ' ਹੋਵੇਗਾ। ਉਦੋਂ ਜੀਵਨ ਦਾ ਯਤਨ ਸੁੰਦਰਤਾ ਦੀ ਸੰਧ ਵਿੱਚ ਹੋਵੇਗਾ। ਜਿਸ ਜੀਵਨ ਲਈ ਸੱਚ ਇੱਕ ਯਤਨ ਹੈ, ਉਹ ਸੁੰਦਰਤਾ ਦੇ ਸੁਪਨੇ ਭਾਵੇ ਵੇਖ ਸਕੇ, ਸੁੰਦਰਤਾ ਨੂੰ ਸਾਕਾਰ ਨਹੀਂ ਕਰ ਸਕਦਾ। ਸ਼ਿਵਮ ਨੂੰ ਪ੍ਰਾਪਤ ਹੋਏ ਜੀਵਨ ਲਈ ਸੱਤਿਅਮ ਇੱਕ 'ਸਹਿਜ' ਅਤੇ ਸੁੰਦਰਮ ਇੱਕ 'ਆਦਰਸ਼' ਹੈ। ਇਹ ਆਦਰਸ਼ ਜੀਵਨ ਦੇ ਸਨਮੁੱਖ ਰੱਖਣਾ ਹੈ ਭਵਿੱਖ ਵਿੱਚ ਫਿਲਾਸਫੀ ਨੇ। ਅਤੇ ਸੁੰਦਰਮ ਦੀ ਲਗਨ ਵਿੱਚ ਸਮਰੱਥਾ ਹੈ ਜੀਵਨ ਦੇ ਸਾਰੇ ਖਿਲਾਵਾਂ ਨੂੰ ਪੂਰਨ ਦੀ।"
ਮੈਨੂੰ ਇਸ ਗੱਲ ਦੀ ਉਚੇਚੀ ਖ਼ੁਸ਼ੀ ਹੈ ਕਿ ਪਾਪਾ ਅਤੇ ਪਿਤਾ ਜੀ ਇਸ ਮੰਥਨ ਵਿੱਚ ਸ਼ਾਮਲ ਹੋ ਗਏ ਹਨ। ਬਹੁਤ ਸੇ ਦੀਵਾਨੇ ਮਿਲ ਬੈਠੇ ਹੈਂ; ਖੂਬ ਗੁਜਰੇਗੀ।
ਸਨੇਹਾ।
10
ਗੁਰਦਾਸਪੁਰ,
2.10.95.
ਸਨੇਹਾ,
ਸੁਮੀਤ ਦੇ ਵਿਚਾਰ ਸੁਣਨ ਤੋਂ ਪਿੱਛੋਂ ਪਾਪਾ ਦਾ ਰਵੱਈਆ ਬਹੁਤ ਹੀ ਬਦਲ ਗਿਆ ਹੈ। ਹੁਣ ਉਸ ਨੂੰ ਕੋਲ ਬਿਠਾ ਕੇ ਪਾਪਾ ਘੰਟਾ-ਘੰਟਾ ਭਰ ਗੱਲਾਂ ਕਰਦੇ ਰਹਿੰਦੇ ਹਨ। ਉਨ੍ਹਾਂ ਗੱਲਾਂ ਵਿੱਚ ਪਿਤਾ ਜੀ ਵੀ ਆ ਸ਼ਾਮਲ ਹੁੰਦੇ ਹਨ ਅਤੇ ਮੈਨੂੰ ਉਚੇਚਾ ਬੁਲਾ ਲੈਂਦੇ ਹਨ। ਤੇਰਾ ਪੱਤ੍ਰ ਮੈਂ ਪਾਪਾ ਨੂੰ ਦੇ ਦਿੱਤਾ ਸੀ। ਉਨ੍ਹਾਂ ਨੇ ਪੜ੍ਹ ਕੇ ਕਿਹਾ, "ਸਨੇਹਾ ਨੂੰ ਬਹੁਤ ਸੁੰਦਰ ਮਾਹੌਲ ਮਿਲ ਗਿਆ ਹੈ। ਉਹ ਕਿਸੇ ਅਜੇਹੀ ਮਾਲਾ ਵਿੱਚ ਪ੍ਰੇਇਆ ਜਾਣ ਵਾਲਾ ਮੋਤੀ ਸੀ।" ਫਿਰ ਉਨ੍ਹਾਂ ਨੇ ਉਹ ਪੱੜ ਪਿਤਾ ਜੀ ਨੂੰ ਫੜਾ ਦਿੱਤਾ। ਪਿਤਾ ਜੀ ਅਗਲੇ ਦਿਨ ਪੱਤ੍ਰ ਪਕੜੀ ਮੇਰੇ ਕੋਲ ਆ ਗਏ। ਪਾਪਾ ਵੀ ਆਉਣ ਹੀ ਵਾਲੇ ਸਨ। ਪਿਤਾ ਜੀ ਨੇ ਦੀਪੂ ਨੂੰ ਕਹਿ ਕੇ ਚਾਹ ਦਾ ਪ੍ਰਬੰਧ ਡਾਈਨਿੰਗ ਰੂਮ ਦੀ ਸਾਂ ਬਾਹਰ ਲਾਅਨ ਵਿੱਚ ਕਰਵਾ ਲਿਆ। ਪਾਪਾ ਅਤੇ ਸੁਮੀਰ ਦੋਹਾਂ ਨੂੰ ਜੀਪ ਵਿੱਚ ਆਉਂਦਿਆਂ ਵੇਖ ਕੇ ਪਿਤਾ ਜੀ ਅਤੇ ਮੈਂ ਖੁਸ਼ ਹੋਏ, ਬੀ ਜੀ ਅਤੇ ਦੀਪੂ ਹੋਰਾਨ: ਬੀ ਜੀ ਦੀ ਹੈਰਾਨੀ ਵਿੱਚ ਗੁੱਸਾ ਵੀ ਸ਼ਾਮਲ ਸੀ ਅਤੇ ਦੀਪੂ ਦੀ ਹੇਰਾਨੀ ਵਿੱਚ ਸਤਿਕਾਰ। ਚਾਹ ਪੀਂਦਿਆਂ ਉੱਤੇ ਕਰਨਜੀਤ ਵੀ ਆ ਗਿਆ। ਪਿਤਾ ਜੀ ਨੇ ਸੁਮੀਤ ਨੂੰ ਆਖਿਆ, "ਬਰਖ਼ੁਰਦਾਰ, ਇਹ ਇੱਕ ਪੱਤ੍ਰ ਆਇਆ ਹੈ। ਇਸ ਵਿਚ ਕੁਝ ਇਸ ਪ੍ਰਕਾਰ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ ਕਿ ਉਨ੍ਹਾਂ ਬਾਰੇ ਤੇਰੇ ਨਾਲ ਵਿਚਾਰ ਕਰਨ ਦੀ ਲੋੜ ਹੈ।"
“ਖਿਮਾ ਕਰਨਾ, ਮੇਂ ਬਹੁਤੀ ਦੇਰ ਰੁਕ ਨਹੀਂ ਸਕਦਾ; ਕੇਵਲ ਪੰਦਰਾਂ ਕੁ ਮਿਨਣ ਹੀ । ਫਿਰ ਇਹ ਪੰਚ ਮੈਂ ਪੜਿਆ ਵੀ ਨਹੀਂ । ਸ਼ਾਇਦ ਪੜ੍ਹ ਵੀ ਨਾ ਸਕਾਂ। ਪੱਤ੍ਰ ਪ੍ਰਾਈਵੇਟ ਹੁੰਦੇ ਹਨ।"
ਬੀ ਜੀ ਕੁਰਸੀ ਉੱਤੇ ਉੱਠ ਕੇ ਕੋਠੀ ਵੱਲ ਚਲੇ ਗਏ। ਸੁਮੀਤ ਕਹਿੰਦਾ ਗਿਆ, "ਮੇਰੀ ਸਾਈਕਲ ਵੀ ਕਚਹਿਰੀ ਪਈ ਹੈ। ਓਥੋਂ ਤਕ ਪੈਦਲ ਜਾਣਾ ਪਵੇਗਾ। ਇਸ ਲਈ ਮੇਰੇ ਕੋਲ ਵਕਤ ਹੋਰ ਵੀ ਘੱਟ ਹੈ।"
"ਯਾਰ, ਬੜਾ ਪਾਬੰਦ ਹੈਂ ਤੂੰ ਵਕਤ ਦਾ।"
"ਮੈਂ ਨਹੀਂ, ਸਰ, ਮੇਰੇ ਮਾਤਾ ਜੀ ਜਿਆਦਾ ਪਾਬੰਦ ਹਨ।"
ਇਸ ਉੱਤਰ ਉੱਤੇ ਪਾਪਾ ਅਤੇ ਪਿਤਾ ਜੀ ਹੱਸ ਪਏ।
ਪਾਪਾ ਨੇ ਕਿਹਾ, "ਤੈਨੂੰ ਕਚਹਿਰੀ ਤਕ ਪੈਦਲ ਨਹੀਂ ਜਾਣਾ ਪਵੇਗਾ। ਮੈਂ ਕੋਈ ਪ੍ਰਬੰਧ ਕਰ ਦਿੰਦਾ ਹਾਂ। ਤੂੰ ਇਹ ਚਿੱਠੀ ਨੇ ਜਾ। ਵਿਚਾਰ ਕੇ ਪੜ੍ਹ ਲਈ। ਪੜ੍ਹ ਕੇ ਦਵਿੰਦਰ ਨੂੰ ਦੇ ਆਈ। ਉਹ ਵੀ ਪੜ੍ਹ ਛੱਡੇਗਾ। ਪਰਸੇ ਐਤਵਾਰ ਅਸੀ ਦੇਵਿੰਦਰ ਵੱਲ ਜਾਵਾਂਗੇ, ਤੂੰ ਵੀ ਆ ਜਾਵੀਂ। ਜਾ ਬਈ ਮਹਾਂਰਥੀ, ਸੁਮੀਤ ਨੂੰ ਕਚਹਿਰੀ ਤਕ ਛੱਡ ਆ।"
ਐਤਵਾਰ ਨੂੰ ਪਾਪਾ, ਪਿਤਾ ਜੀ ਅਤੇ ਮੈਂ ਜਦ ਡੋਰੀ ਪੁੱਜੇ ਤਾਂ ਪ੍ਰੈੱਸਰ ਅੰਕਲ ਅਤੇ ਸੁਮੀਤ ਡ੍ਰਾਇੰਗ ਰੂਮ ਵਿੱਚ ਬੈਠੇ ਸਨ। ਸੈਂਟਰ ਟੇਬਲ ਉੱਤੇ ਤੇਰਾ ਪੱਤੂ ਪਿਆ ਸੀ। ਆਂਟੀ ਅੱਜ ਘਰ ਨਹੀਂ ਸਨ। ਉਹ ਸਵੇਰ ਦੇ ਸੁਮੀਤ ਦੀ ਮਾਤਾ ਕੋਲ ਗਏ ਹੋਏ ਸਨ। ਸਾਨੂੰ ਸਾਰਿਆਂ ਨੂੰ ਇਸ ਪ੍ਰਸਥਿਤੀ ਦਾ ਗਿਆਨ ਸੀ, ਇਸ ਲਈ ਛਾਹਵੇਲਾ ਕਰ ਕੇ ਆਏ ਸਾਂ। ਡ੍ਰਾਇੰਗ ਰੂਮ ਵਿਚ ਦਾਖ਼ਲ ਹੁੰਦਿਆਂ ਹੀ ਪਾਪਾ ਨੇ ਕਿਹਾ, "ਤੁਸਾਂ ਦੋਹਾਂ ਇਹ ਪੱੜ ਚੰਗੀ ਤਰ੍ਹਾਂ ਪੜ੍ਹ ਲਿਆ ਹੈ ਨਾ ? ਸੱਚ ਅਤੇ ਝੂਠ ਨੂੰ ਇੱਕ ਸਿੱਕੇ ਦੇ ਦੋ ਪਾਸੇ ਆਖਿਆ ਗਿਆ ਹੈ, ਇਸ ਵਿੱਚ। ਜ਼ਰਾ ਤਸ਼ਰੀਹ ਕਰੋ ਯਾਰ। ਮੈਂ ਤਾਂ ਜਕਰਾ ਗਿਆ ਹਾਂ। ਸਿਆਣਿਆਂ ਦੀ ਕਹੀ ਰੋਈ ਗੱਲ ਨੂੰ ਬਿਨਾਂ ਸੋਚੇ ਸਮਝੇ ਗਲਤ ਵੀ ਨਹੀਂ ਕਹਿ ਸਕਦਾ।"
"ਸਾਨੂੰ ਪਤਾ ਸੀ ਕਿ ਏਹੋ ਪ੍ਰਸ਼ਨ ਪਹਿਲਾਂ ਉੱਠਣਾ ਹੈ। ਏਸੇ ਬਾਰੇ ਵਿਚਾਰ ਕਰ ਰਹੇ ਸਾਂ। ਸਾਡੇ ਦੋਹਾਂ ਵਿਚਕਾਰ ਇਸੇ ਪ੍ਰਕਾਰ ਦਾ ਪ੍ਰਸ਼ਨ ਪਹਿਲਾਂ ਵੀ ਉੱਠਿਆ ਸੀ। ਇਸੇ ਵਿਸ਼ ਉੱਤੇ ਲਿਖੇ ਹੋਏ ਇਕ ਲੇਖ ਬਾਰੇ ਗੱਲ ਚੱਲੀ ਸੀ। ਮੈਂ ਉਸ ਲੇਖ ਨੂੰ ਪੜ੍ਹ ਕੇ ਸੁਮੀਤ ਨਾਲ ਸਹਿਮਤ ਹੋ ਗਿਆ ਹਾਂ।"
"ਏਹ ਜਿਹੇ ਲੇਖ ਸਾਨੂੰ ਵੀ ਪੜ੍ਹਾਇਆ ਕਰੋ।"
"ਹੋ ਸਕਦਾ ਹੈ ਤੂੰ ਪੜ੍ਹ ਕੇ ਵੀ ਛੇਤੀ ਛੇਤੀ ਸਮਝੋ ਨਾ, ਕਿਉਂਕਿ ਸਰਦਾਰੀ ਅਤੇ ਅਫਸਰੀ ਨੇ ਤੇਰੇ ਸਿਰ ਵਿਚ ਸਮਝ ਜੋਗੀ ਥਾਂ ਨਹੀਂ ਰਹਿਣ ਦਿੱਤੀ। ਪਰ ਇਸ ਗਣਿਤ ਸ਼ਾਸਰੀ ਨੂੰ ਤਾਂ ਇਹ ਗੱਲ ਮੇਰੇ ਨਾਲੋਂ ਪਹਿਲਾਂ ਸਮਝ ਲੈਣੀ ਚਾਹੀਦੀ ਸੀ।"
"ਭਰਾਵਾ, ਸਮਝ ਤਾਂ ਗਏ ਹਾਂ, ਪਰ ਮੰਨਣ ਵਿਚ ਨਹੀਂ ਆਈ। ਤੇਰੇ ਮਨਵਾਇਆ ਅਸਾਂ ਮੰਨਣੀ ਵੀ ਨਈ। ਸੁਮੀਤ ਨੂੰ ਗੱਲ ਕਰਨ ਦੇ।"
"ਹੁਣੇ ਹੀ ਅੰਕਲ ਜੀ ਕਹਿ ਰਹੇ ਸਨ ਕਿ ਸੱਚ ਬਹੁਤ ਹੀ ਪ੍ਰਤਾਦਧਾਲੀ ਸ਼ਬਦ ਹੈ। ਇਸ ਦੇ ਪ੍ਰਭਾਵ ਵਿੱਚ ਆ ਕੇ ਜਾਂ ਦਬਦਬੇ ਹੇਠ ਆ ਕੇ ਅਸੀਂ ਇਸ ਦੇ ਨਾਲ, ਇਸ ਦੇ ਲਾਗੇ ਲਿਖੇ ਹੋਏ ਦੂਜੇ ਸ਼ਬਦਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਜਿਸ ਕਰਕੇ ਸਾਰੀ ਗੱਲ ਦਾ ਰੂਪ ਬਦਲ ਜਾਂਦਾ ਹੈ ਜਾਂ ਬਦਲ ਜਾਣ ਦਾ ਡਰ ਪੈਦਾ ਹੋ ਜਾਂਦਾ ਹੈ।"
"ਏਥੇ ਉਹ ਸ਼ਬਦ ਕਿਹੜਾ ਹੈ, ਬਈ ?"
"ਵਾਕ ਦਾ ਆਰੰਭਕ ਸ਼ਬਦ 'ਅਸੁਰੱਖਿਅਤ" ਸਾਡੇ ਧਿਆਨ ਦੀ ਮੰਗ ਕਰਦਾ ਹੈ। ਵਾਕ ਹੈ-ਅਸੁਰੱਖਿਅਤ ਜੀਵਨ ਲਈ ਸੱਚ ਅਤੇ ਝੂਠ ਦੋਵੇਂ ਹੀ ਆਤਮ-ਰੱਖਿਆ ਦੇ ਸਾਧਨ ਹਨ: ਇਨ੍ਹਾਂ ਵਿੱਚੋਂ ਕੋਈ ਵੀ ਸ੍ਰੇਸ਼ਟ ਜਾਂ ਅ-ਸ੍ਰੇਸ਼ਟ ਨਹੀਂ: ਦੋਵੇਂ ਇੱਕੋ ਜਿਹੇ ਹਨ, ਜੇ ਰੱਖਿਆ ਵਿੱਚ ਸਹਾਈ ਹਨ ਤਾਂ।"
"ਚੰਗੀ ਤਰ੍ਹਾਂ ਸਮਝਾ ਕੇ ਗੱਲ ਕਰ, ਬਈ।"
"ਪਾਪਾ, ਅਕਲ ਦੀ ਗੱਲ ਕਿਤੇ ਸੱਚ ਹੀ ਤਾਂ ਨਹੀਂ ?"
"ਕਿਹੜੀ ਗੱਲ, ਬੇਟਾ ?"
"ਸਰਦਾਰੀ ਅਤੇ ਅਫ਼ਸਰੀ ਵਾਲੀ ਗੱਲ।"
"ਹੋ ਸਕਦਾ ਸੱਚ ਹੋਵੇ। ਏਨਾ ਪੜਿਆ ਲਿਖਿਆ ਆਦਮੀ ਜਰੂਰ ਸੋਚ ਕੇ ਗੱਲ ਕਰੇਗਾ। ਜੇ ਨਾ ਵੀ ਕਰੇ ਤਾਂ ਵੀ ਸਾਨੂੰ ਉਸ ਦੀ ਇੱਜ਼ਤ ਰੱਖਣੀ ਚਾਹੀਦੀ ਹੈ।"
"ਸੁਣੋ, ਮੈਂ ਵਿਸਥਾਰ ਕਰਦੀ ਹਾਂ—ਜਿਹੜਾ ਜੀਵਨ ਸੁਰੱਖਿਅਤ ਨਹੀਂ, ਜਿਸ ਜੀਵਨ ਵਿਚ ਅਵਿਸ਼ਵਾਸ ਅਤੇ ਭੈ ਹੈ, ਉਹ ਜੀਵਨ ਜੰਗਲੀ ਪਸ਼ੂ-ਜੀਵਨ ਹੋਵੇ ਭਾਵੇਂ ਸੱਭਿਅ ਸਮਾਜਕ ਜੀਵਨ, ਉਸ ਵਿਚ ਸ੍ਵੈ-ਰੱਖਿਆ ਪਰਮ ਮਨੋਰਥ ਮੰਨੀ ਜਾਵੇਗੀ। ਸ੍ਵੈ-ਰੱਖਿਆ ਦਾ
ਸੰਘਰਸ਼ ਸਾਰੇ ਵਿਕਾਸ ਦਾ ਨੀਂਹ-ਪੱਥਰ ਹੈ। ਇਸ ਸੰਘਰਸ਼ ਵਿਚ ਯੋਗਤਮ ਹੀ ਜੀਵਿਆ ਹੈ; ਅਤੇ ਯੋਗਤਮ ਹੋਣ ਲਈ ਜਿੱਥੇ ਸਰੀਰਿਕ ਵਿਕਾਸ ਦੀ ਲੋੜ ਪਈ ਹੈ, ਓਥੇ ਮਾਨਸਿਕ ਵਿਕਾਸ ਵੀ ਜ਼ਰੂਰੀ ਬਣਿਆ ਰਿਹਾ ਹੈ। ਜੀਵਾਂ ਦਾ ਸਾਰਾ ਮਾਨਸਿਕ ਵਿਕਾਸ ਆਪਣੇ ਵਿਰੋਧੀਆਂ ਨੂੰ ਧੋਖਾ ਦੇਣ ਦੀ ਦਿਸ਼ਾ ਵਿਚ ਹੀ ਹੋਇਆ ਹੈ: ਚਾਹੇ ਉਹ ਵਿਰੋਧੀ ਦੂਸਰੇ ਜੀਵ ਸਨ, ਚਾਹੇ ਵਿਰੋਧੀ ਪ੍ਰਸਥਿਤੀਆਂ ਸਰੀਰਕ ਵਿਕਾਸ ਦੀ ਮੂਲ ਪ੍ਰੇਰਣਾ ਵੀ ਸੁ-ਰੱਖਿਆ ਦੀ ਪਰਵਿਰਤੀ ਹੀ ਹੈ; ਪਰ ਅਸੀਂ ਏਥੇ ਮਾਨਸਿਕ ਵਿਕਾਸ ਦੀ ਗੱਲ ਕਰਾਂਗੇ ਕਿਉਂਜੁ ਸੱਚ ਅਤੇ ਝੂਠ ਦਾ ਨਿਰਣਾ, ਮਨੁੱਖੀ ਜੀਵਨ ਵਿੱਚ ਮਾਨਸਿਕ (ਵਿਸ਼ੇਸ਼ ਕਰਕੇ ਬੌਧਕ) ਨਿਰਣਾ ਹੈ।"
"ਬੇਟਾ, ਜ਼ਰਾ ਇਹ ਦੱਸੋਗੇ ਕਿ ਪਸ਼ੂ-ਜੀਵਨ ਵਿੱਚ ਝੂਠ ਕਿਸ ਰੂਪ ਵਿੱਚ ਬੋਲਿਆ ਜਾਂ ਵਰਤਿਆ ਜਾਂਦਾ ਹੈ।"
"ਹਾਂ, ਪਿਤਾ ਜੀ ਸੱਚ ਜਾਂ ਝੂਨ ਮਨ, ਬਚਨ ਅਤੇ ਕਰਮ ਦੇ ਤਿੰਨ ਰੂਪਾਂ ਵਿੱਚ ਕਿਆਸਿਆ ਗਿਆ ਹੈ। ਪਸ਼ੂ-ਜੀਵਨ ਵਿੱਚ ਸੱਚ ਇਨ੍ਹਾਂ ਤਿੰਨਾਂ ਹੀ ਰੂਪਾਂ ਵਿੱਚ ਬੋਲਿਆ ਜਾਂਦਾ ਹੈ ਅਤੇ ਝੂਠ ਮਨ ਅਤੇ ਕਰਮ ਦੇ ਰੂਪਾਂ ਵਿੱਚ।"
"ਮਿਸਾਲ ਦੇ ਕੇ ਸਮਝਾਓ।"
"ਜਦੋਂ ਕੋਈ ਸ਼ਿਕਾਰੀ ਪਸ਼ੂ ਛੁਪ ਕੇ ਛਹਿ ਕੇ ਦੂਸਰੇ ਪਸ਼ੂ ਨੂੰ ਇਹ ਜ਼ਾਹਰ ਕਰਦਾ ਹੈ। ਕਿ ਉਸ ਲਈ, ਉਸ ਥਾਂ ਉੱਤੇ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ, ਉਦੋਂ ਉਹ ਮਨ ਅਤੇ ਕਰਮ ਕਰਕੇ ਝੂਠ ਬੋਲ ਰਿਹਾ ਹੁੰਦਾ ਹੈ। ਉਸ ਹਿੰਸਕ ਪਸ਼ੂ ਨੂੰ ਇਹ ਪਤਾ ਹੁੰਦਾ ਹੈ ਕਿ ਉਹ ਜੋ ਕੁਝ ਪ੍ਰਗਟ ਕਰ ਰਿਹਾ ਹੈ, ਉਹ ਵਾਸਤਵਿਕਤਾ ਨਹੀਂ। ਏਸੇ ਦਾ ਨਾਂ ਝੂਠ ਹੈ। ਕਮਜ਼ੋਰ ਪਸ਼ੂ ਵੀ ਛੁਪ ਕੇ ਅਤੇ ਫਹਿ ਕੇ ਝੂਠ ਪ੍ਰਗਟ ਕਰ ਰਹੇ ਹੁੰਦੇ ਹਨ। ਸੁਰੱਖਿਅਤ ਹੋਣ ਦੀ ਹਾਲਤ ਵਿੱਚ ਪਸੂ ਸੱਚ ਬੋਲਦੇ ਹਨ ਅਤੇ ਮਨ, ਬਚਨ ਅਤੇ ਕਰਮ ਤਿੰਨਾਂ ਹੀ ਰੂਪਾਂ ਵਿੱਚ ਬੋਲਦੇ ਹਨ।"
"ਸੁਮੀਤ, ਤੇਰੀ ਇਹ ਗੱਲ ਠੀਕ ਹੈ ਕਿ ਪਸ਼ੂ-ਜੀਵਨ ਵਿਚ ਸਰਵਾਈਵਲ ਮਨੋਰਥ ਹੈ ਅਤੇ ਸੱਚ-ਝੂਠ, ਦੌੜ-ਭੱਜ, ਹੱਤਿਆ-ਹਿੰਸਾ ਸਭ ਕੁਝ ਇਸ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਹੈ। ਇਹ ਵੀ ਮੰਨਣਾ ਪਵੇਗਾ ਕਿ ਸੱਚ ਨਾਲੋਂ ਝੂਠ ਵਧੇਰੇ ਸਫਲ ਸਾਧਨ ਹੋ; ਸ਼ਾਇਦ ਝੂਠ ਹੀ ਸਾਧਨ ਹੈ; ਸੱਚ ਦਾ ਪੱਲਾ ਪਕੜਿਆ ਸ਼ਾਇਦ ਸ੍ਵੈ-ਰੱਖਿਆ ਸੰਭਵ ਹੀ ਨਹੀਂ। ਵਿਸ਼ੇਸ਼ ਕਰਕੇ ਹਿੰਸਕ ਸ਼ਿਕਾਰੀ ਪਸੂ ਜੇ ਸੱਚ ਦਾ ਸਹਾਰਾ ਲੈਣ ਤਾਂ ਜੀ ਹੀ ਨਹੀਂ ਸਕਦੇ। ਲੁਕਣਾ, ਛੁਪਣਾ ਅਤੇ ਧੋਖਾ ਦੇਣਾ ਉਨ੍ਹਾਂ ਲਈ ਜ਼ਰੂਰੀ ਹੈ। ਇਹ ਸਾਧਨ ਹਿੱਸਕਾਂ ਲਈ ਹੀ ਸਫਲ ਸਾਧਨ ਹੈ, ਦੂਜਿਆਂ ਨੂੰ ਇਹ ਸਾਧਨ ਵਰਤ ਕੇ ਵੀ ਬਹੁਤੀ ਸਫਲਤਾ ਨਹੀਂ ਮਿਲਦੀ।ਦੌੜ-ਭੱਜ ਕੋ ਆਪਣੀ ਜਾਨ ਬਚਾ ਲੈਂਦੇ ਹਨ; ਪਰ ਕਿੰਨਾ ਕੁ ਚਿਰ ?"
"ਇਉਂ ਤਾਂ ਝੂਠ ਸੱਚ ਨਾਲੋਂ ਸ੍ਰੇਸ਼ਟ ਹੋ ਗਿਆ।"
"ਐੱਸ ਸਰ, ਪਰ ਕੇਵਲ ਪਸ਼ੂ-ਜੀਵਨ ਵਿਚ, ਜਿੱਥੇ ਰੱਖਿਆ ਇੱਕ ਆਦਰਸ਼ ਹੈ, ਇੱਕ ਸੰਘਰਸ਼ ਹੈ; ਜੀਵਨ ਇੱਕ ਸੰਗ੍ਰਾਮ ਹੈ, ਇੱਕ ਮੁਕਾਬਲਾ ਹੈ।"
"ਬਰਖ਼ੁਰਦਾਰ, ਮੁਕਾਬਲਾ, ਸੰਘਰਸ਼ ਅਤੇ ਜਿੱਤ-ਹਾਰ ਤਾਂ ਮਨੁੱਖੀ ਜੀਵਨ ਵਿੱਚ ਵੀ ਮੌਜੂਦ ਹੈ। ਜੀਵਨ ਨੂੰ ਇੱਕ ਜੱਦੋ ਜਹਿਦ ਅਤੇ ਇਕ ਧਰਮ-ਭੂਮੀ ਨੂੰ ਰਣ-ਭੂਮੀ ਆਖਣ ਵਿੱਚ ਕਦੇ ਸੰਕੋਚ ਨਹੀਂ ਕੀਤਾ ਗਿਆ।"
"ਜੇ ਸੱਭਿਅ ਸਮਾਜਕ ਜੀਵਨ ਦਾ ਅਸਲਾ ਜੰਗਲੀ ਪਸ਼ੂ-ਜੀਵਨ ਵਾਲਾ ਹੀ ਹੋ ਤਾਂ ਇਸ ਵਿੱਚ ਝੂਠ ਨੂੰ ਸੱਚ ਨਾਲੋਂ ਸ੍ਰੇਸ਼ਟ ਮੰਨਿਆ ਜਾਣਾ ਵੀ ਸੁਭਾਵਕ ਹੈ।"
"ਪਰ ਇਉਂ ਮੰਨਿਆ ਨਹੀਂ ਜਾਂਦਾ। ਸੱਚ ਨੂੰ ਸ੍ਰੇਸ਼ਟ ਆਖਿਆ ਜਾਂਦਾ ਹੈ।"
"ਕੇਵਲ ਮੂੰਹ-ਜ਼ੁਬਾਨੀ। ਅਮਲੀ ਰੂਪ ਵਿਚ ਝੂਠ ਨੂੰ ਸੱਚ ਨਾਲੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਜਿਵੇਂ ਜਿਵੇਂ ਸੁਰੱਖਿਆ ਦਾ ਭਰੋਸਾ ਘਟਦਾ ਜਾਂਦਾ ਹੈ, ਤਿਵੇਂ ਤਿਵੇਂ ਸੱਚ ਦਾ ਸਾਥ ਛੱਡ ਕੇ ਝੂਠ ਦੀ ਸ਼ਰਨ ਲੈਣ ਵਿੱਚ ਕਲਿਆਣ ਸਮਝੀ ਜਾਣ ਲੱਗ ਪੈਂਦੀ ਹੈ।"
"ਫਿਰ ਵੀ, ਸੱਚ ਵੀ ਤਾਂ ਬੋਲਿਆ ਹੀ ਜਾਂਦਾ ਹੈ।”
"ਕਿਉਂਕਿ ਸੱਭਿਅ ਸਮਾਜਕ ਮਨੁੱਖੀ ਜੀਵਨ ਜੰਗਲੀ ਪਸ਼ੂ-ਜੀਵਨ ਜਿੰਨਾ ਅਸੁਰੱਖਿਅਤ ਅਤੇ ਭਰੋਸੇਹੀਣ ਨਹੀਂ। ਜੰਗਲੀ ਪਸ਼ੂ-ਜੀਵਨ ਵਿੱਚ ਖ਼ਤਰਾ ਵਿਅਕਤੀਗਤ ਹੈ, ਸ਼੍ਰੇਣੀਗਤ ਨਹੀਂ। ਇਸਦੇ ਨਾਲ ਨਾਲ ਇਹ ਖ਼ਤਰਾ ਜਾਨੀ ਖ਼ਤਰਾ ਹੈ। ਪਸ਼ੂਆਂ ਕੋਲ ਆਪਣੀ ਜਾਨ ਨਾਲੋਂ ਪਿਆਰੀ ਹੋਰ ਕੋਈ ਚੀਜ਼ ਨਹੀਂ ਹੁੰਦੀ। ਉਨ੍ਹਾਂ ਨੂੰ ਆਪਣੀ ਇੱਕ ਇੱਕ ਵੱਡਮੁੱਲੀ ਚੀਜ਼ ਖ਼ਤਰੇ ਵਿੱਚ ਪਈ ਲੱਗਦੀ ਹੈ, ਜਿਸ ਕਰਕੇ ਝੂਠ ਰੂਪੀ ਸਾਧਨ ਦਾ ਵੱਧ ਤੋਂ ਵੱਧ ਸਹਾਰਾ ਲੈਂਦੇ ਹਨ। ਸੱਕਿਆ ਸਮਾਜਕ ਮਨੁੱਖੀ ਜੀਵਨ ਵਿੱਚ ਖ਼ਤਰਾ ਵਿਅਕਤੀਗਤ ਨਹੀਂ ਸਗੋਂ ਸ਼੍ਰੇਣੀਗਤ ਹੈ। ਇਸ ਕਰਕੇ ਇਸ ਦੀ ਤੀਬਰਤਾ ਵੀ ਵਿਅਕਤੀਗਤ ਰੂਪ ਵਿੱਚ ਨਹੀਂ ਮਹਿਸੂਸੀ ਜਾਂਦੀ। ਦੂਜੇ ਇਹ ਖ਼ਤਰਾ ਜਾਨੀ ਖ਼ਤਰਾ ਨਹੀਂ ਸਗੋਂ ਮਾਲੀ ਖ਼ਤਰਾ ਹੁੰਦਾ ਹੈ, ਇੱਜ਼ਤ ਮਾਣ ਦਾ ਖ਼ਤਰਾ ਹੁੰਦਾ ਹੈ, ਛੋਟੀ ਮੋਟੀ ਹਾਰ ਦਾ ਖ਼ਤਰਾ ਹੁੰਦਾ ਹੈ, ਆਪਣੇ ਮੁਕਾਬਲੇ ਵਿੱਚ ਆਏ ਲੋਕਾ ਨਾਲ ਜ਼ਰਾ ਪਿੱਛੇ ਰਹਿ ਜਾਣ ਦਾ ਖ਼ਤਰਾ ਹੁੰਦਾ ਹੈ। ਸਮਾਜਕ ਜੀਵਨ ਵਿਚਲਾ ਸ਼੍ਰੇਣੀ ਘੋਲ ਵੀ ਪਸ਼ੂ-ਜੀਵਨ ਵਰਗਾ ਨਹੀਂ। ਇੱਕ ਸ਼੍ਰੇਣੀ ਨੂੰ ਦੂਜੀ ਦੀ ਲੋੜ ਹੁੰਦੀ ਹੈ—ਕਿਸੇ ਨੂੰ ਸੇਵਾ ਲਈ, ਕਿਸੇ ਨੂੰ ਸੁਰੱਖਿਆ ਲਈ। ਇਸ ਲਈ ਮਨੁੱਖੀ ਜੀਵਨ ਵਿੱਚ ਸੱਚ ਨੂੰ ਵੀ ਥਾਂ ਹੈ। ਜਿਨ੍ਹਾਂ ਕੋਲੋਂ ਸਾਨੂੰ ਖ਼ਤਰਾ ਨਹੀਂ, ਜਿਨ੍ਹਾਂ ਨਾਲ ਸਾਡੇ ਹਿੱਤ ਸਾਂਝੇ ਹਨ, ਉਨ੍ਹਾਂ ਨਾਲ ਅਸੀਂ ਸੱਚ ਬੋਲਦੇ ਹਾਂ। ਪਰੰਤੂ, ਕੌਮੀ ਪੱਧਰ ਉੱਤੇ ਇੱਕ ਦੇਸ਼ ਦੂਜੇ ਦੇਸ਼ ਨੂੰ ਧੋਖਾ ਦੇਣ ਲਈ, ਸਰਕਾਰੀ ਪੱਧਰ ਉੱਤੇ ਸੱਤਾਧਾਰੀ ਲੋਕ ਜਨ ਸਾਧਾਰਣ ਨੂੰ ਉਹਲੇ ਵਿੱਚ ਰੱਖਣ ਲਈ, ਵਪਾਰਕ ਪੱਧਰ ਉੱਤੇ ਮੁਨਾਫ਼ਾਖੋਰੀ ਲਈ, ਅਦਾਲਤੀ ਪੱਧਰ ਉੱਤੇ ਕਾਨੂੰਨ ਨਾਲ ਖਿਲਵਾੜ ਕਰਨ ਲਈ, ਸਮਾਜਕ ਪੱਧਰ ਉੱਤੇ ਆਪਣੇ ਸਕੇ ਸਬੰਧੀਆਂ ਨੂੰ ਲੁੱਟ ਕੇ ਆਪਣਾ ਘਰ ਭਰਨ ਲਈ, ਅਤੇ ਹੋਰ ਅਨੇਕ ਪ੍ਰਕਾਰ ਦੇ ਕੰਮਾ ਕਾਰਾਂ ਵਿਚ ਜਿੰਨੇ ਵੱਡੇ ਪੈਮਾਨੇ ਉੱਤੇ ਝੂਠ ਬੋਲਿਆ ਜਾਂਦਾ ਹੈ, ਉਸ ਦੇ ਮੁਕਾਬਲੇ ਵਿੱਚ ਸੱਚ ਦੀ ਮਾਤਾ ਝੂਠ ਨਾਲੋਂ ਬਹੁਤੀ ਨਹੀਂ। ਮੁਕਾਬਲੇ ਜਾਂ ਸੰਘਰਸ਼ ਦਾ ਜੀਵਨ ਸੁਰੱਖਿਆ ਦੇ ਭਰੋਸੇ ਦਾ ਜੀਵਨ ਨਹੀਂ। ਅਤੇ ਜਿੱਥੇ ਸੁਰੱਖਿਆ ਦਾ ਭਰੋਸਾ ਨਹੀਂ, ਓਥੇ ਸੱਚ ਅਤੇ ਝੂਠ ਦੋਵੇਂ ਸਹੂਲਤੀ ਮਾਨਤਾਵਾਂ ਹਨ, ਕੰਮ ਚਲਾਉਣ ਵਾਲੀਆਂ ਚੀਜ਼ਾਂ ਹਨ. ਸੰਦ ਹਨ, ਜਿਸ ਸਾਧਨ ਨਾਲ ਕੰਮ ਕੱਢਿਆ ਜਾ ਸਕੇ ਉਹ ਸ੍ਰੇਸ਼ਟ ਹੈ, ਕਦੀ ਸੱਚ ਸ੍ਰੇਸ਼ਟ, ਕਦੀ ਝੂਠ ਸ੍ਰੇਸ਼ਟ।"
"ਸੁਣ ਬਈ, ਸੁਮੀਤ, ਇਨ੍ਹਾਂ ਦੋਹਾਂ ਵਿੱਚ ਇੱਕ ਗਣਿਤਚਾਰੀਆ ਹੈ ਅਤੇ ਦੂਜਾ ਸਾਹਿਤਚਾਰੀਆ। ਇਨ੍ਹਾਂ ਦੇ ਸੁਆਲ ਜ਼ਰਾ ਬਾਰੀਕ ਹੁੰਦੇ ਹੋਣਗੇ। ਮੈਂ ਇੱਕ ਜਟਕਾ ਜਿਹਾ ਸੁਆਲ ਪੁੱਛਦਾ ਹਾਂ। ਉਹ ਇਹ ਕਿ ਜਦੋਂ ਅਮਲੀ ਜੀਵਨ ਵਿੱਚ ਸੱਚ ਅਤੇ ਝੂਠ ਕਿਸੇ ਮਨੋਰਥ ਜਾਂ ਸੁਆਰਥ ਦੇ ਸਾਧਨ ਹਨ ਤਾਂ ਕਿਤਾਬੀ ਰੂਪ ਵਿੱਚ ਸੱਚ ਨੂੰ ਆਦਰਸ਼ ਬਣਾ ਕੇ ਕਿਉਂ ਪੇਸ਼ ਕੀਤਾ ਗਿਆ ਹੈ ?"
"ਇਸ ਪ੍ਰਸ਼ਨ ਦਾ ਇੱਕ ਉੱਤਰ ਮੈਂ ਦੇ ਸਕਦਾ ਹਾਂ। ਉਸ ਤੋਂ ਅਗੇਰੇ ਕੋਈ ਗੱਲ ਕਰਨੀ ਹੋਈ ਤਾਂ ਸੁਮੀਤ ਕਰ ਲਵੇਗਾ। ਪੁਰਾਣੇ ਵਿਚਾਰਵਾਨ ਅਤੇ ਅਧਿਆਤਮਵਾਦੀ ਸੱਚ ਦਾ ਅਰਥ ਕਰਦੇ ਆਏ ਹਨ 'ਉਹ ਜੋ ਸਦਾ ਹੈ। ਦੁਨੀਆ ਦੀ ਕੋਈ ਚੀਜ਼ ਅਜੇਹੀ ਨਹੀਂ ਜੋ ਸਦਾ ਉਹੋ
ਕੁਝ ਰਹੇਗੀ, ਜੋ ਕੁਝ ਉਹ ਅੱਜ ਹੈ, ਜਾਂ ਜੋ ਉਹੋ ਕੁਝ ਅੱਜ ਵੀ ਹੈ, ਜੋ ਅੱਜ ਤੋਂ ਪਹਿਲਾਂ ਸੀ। ਹਰ ਚੀਜ਼ ਬਦਲ ਜਾਂਦੀ ਹੈ। ਇਸ ਲਈ ਸੱਚ ਨਹੀਂ: ਸਦੀਵੀ ਨਹੀਂ। ਸੱਚ ਜੇ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਅਤੇ ਭਵਿੱਖ ਵਿੱਚ ਵੀ ਸੱਚ ਹੋਵੇਗਾ, ਉਹ ਕੇਵਲ ਪਰਮਾਤਮਾ ਹੈ। ਇਉਂ ਸੱਚ ਪਰਮਾਤਮਾ ਨਾਲ ਜਾ ਜੁੜਿਆ ਅਤੇ ਆਦਰਸ਼ ਬਣ ਗਿਆ। ਪਲੇਟੋ ਤੋਂ ਲੈ ਕੇ ਹੁਣ ਤਕ ਸਾਰੇ ਫਿਲਾਸਫਰ ਅਤੇ ਸਾਰੇ ਈਸ਼ਵਾਦੀ ਲੋਕ ਸੱਚ ਦੇ ਅਰਥ ਇਹੋ ਕੁਝ ਕਰਦੇ ਆਏ ਹਨ। ਜਿਸ ਸੱਚ ਨੂੰ ਅਸੀਂ ਆਪਣੇ ਦੈਨਿਕ ਜੀਵਨ ਵਿੱਚ ਵਰਤਦੇ ਹਾਂ ਉਸ ਸੱਚ ਨੂੰ ਆਦਰਸ਼ ਦਾ ਦਰਜਾ ਨਹੀਂ ਦਿੱਤਾ ਗਿਆ। ਦੁਨੀਆ ਦਾ ਵੱਡਾ ਫਿਲਾਸਫਰ, ਪਲੇਟ, ਸਮਾਜੀ-ਸਿਆਸੀ ਪੱਧਰ ਉੱਤੇ ਵੱਡੇ ਤੋਂ ਵੱਡੇ ਝੂਠ ਨੂੰ ਸਾਡੇ ਦੁਨਿਆਵੀ ਅਤੇ ਦੈਨਿਕ ਸੱਚ ਨਾਲੋਂ ਵਧੇਰੇ ਉਪਯੋਗੀ ਮੰਨਦਾ ਸੀ। ਜਦੋਂ ਉਹ ਸੱਚ ਦਾ ਜ਼ਿਕਰ ਕਰਦਾ ਸੀ, ਉਦੋਂ ਉਸ ਦਾ ਭਾਵ ਸੀ-ਪਰਮਾਤਮਾ।"
"ਪਿਤਾ ਜੀ ਦੀ ਗੱਲ ਬਿਲਕੁਲ ਠੀਕ ਹੋ; ਪਰ) ਇਹ ਵੀ ਸੱਚ ਹੈ ਕਿ ਜੀਵਨ ਦੇ ਵਿਵਹਾਰਕ ਸੱਚ ਨੂੰ ਤਾਂ ਸਾਡੇ ਦੁਨਿਆਵੀ ਅਤੇ ਟੈਨਿਕ ਸੱਚ ਨੂੰ ਵੀ ਝੂਠ ਨਾਲੋਂ ਸ੍ਰੇਸ਼ਟ ਮੰਨਿਆ ਅਤੇ ਮੰਨਾਇਆ ਜਾਂਦਾ ਹੈ। ਇਸ ਦਾ ਇੱਕ ਸਮਾਜਕ ਕਾਰਣ ਹੈ। ਸੁਮੀਤ ਨੇ ਇੱਕ ਵੇਰ ਸੱਤਿਅਮ ਅਤੇ ਸ਼ਿਵਮ ਨਾਮ ਦੇ ਲੇਖ ਦਾ ਜਿਕਰ ਕੀਤਾ ਸੀ। ਉਸੇ ਲੇਖ ਤੋਂ ਕੁਝ ਟੋਹ ਪ੍ਰਾਪਤ ਕਰ ਕੇ ਮੈਂ ਇਸ ਦਾ ਕਾਰਨ ਬਿਆਨ ਕਰਨ ਲੱਗੀ ਹਾਂ। ਪਸੂ-ਜੀਵਨ ਵਿੱਚ ਵੀ ਅਤੇ ਸਮਾਜਕ ਮਨੁੱਖੀ ਜੀਵਨ ਵਿੱਚ ਵੀ ਜਿਨ੍ਹਾਂ ਜੀਵਾਂ ਦੇ ਹਿੱਤ ਇੱਕ ਦੂਜੇ ਨਾਲ ਟਕਰਾਉਂਦੇ ਹਨ, ਉਨ੍ਹਾਂ ਦਾ ਜਤਨ ਇਹ ਹੁੰਦਾ ਹੈ ਕਿ ਆਪਣੇ ਬਾਰੇ ਵਿੱਚ ਵੱਧ ਤੋਂ ਵੱਧ ਗਲਤ ਜਾਣਕਾਰੀ ਜਾਂ ਝੂਠ ਆਪਣੇ ਵਿਰੋਧੀ ਨੂੰ ਦੱਸਿਆ ਜਾਵੇ ਅਤੇ ਆਪਣੇ ਵਿਰੋਧੀ ਬਾਰੇ ਵੱਧ ਤੋਂ ਵੱਧ ਸੱਚ ਜਾਣਿਆ ਜਾਵੇ ਜਿਨ੍ਹਾਂ ਦੋ ਦੇਸ਼ਾਂ ਨੂੰ ਇੱਕ ਦੂਜੇ ਕੋਲੋਂ ਖ਼ਤਰਾ ਹੁੰਦਾ ਹੈ. ਉਹ ਦੇਸ਼ ਵੀ ਕੌਮੀ ਪੱਧਰ ਉੱਤੇ ਆਪਣੇ ਬਾਰੇ ਝੂਠ ਦੱਸਦੇ ਅਤੇ ਦੂਜੇ ਬਾਰੇ ਸੱਚ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਆਰੰਭ ਤੋਂ ਹੀ ਮਨੁੱਖੀ ਸਮਾਜ ਦੇ ਵੰਡਾਂ ਵਿੱਚ ਵੰਡੇ ਆਏ ਹਨ। ਇੱਕ ਵੰਡ ਹੈ ਘੱਟਗਿਣਤੀ ਅਸਾਧਾਰਣ ਲੋਕਾਂ ਦੀ ਵੰਡ ਅਤੇ ਦੂਜੀ ਹੈ ਬਹੁਗਿਣਤੀ ਸਾਧਾਰਣ ਲੋਕਾਂ ਦੀ ਵੰਡ। ਹਰ ਇੱਕ ਸਮਾਜਕ ਸ਼੍ਰੇਣੀ ਵਿੱਚ ਅਸਾਧਾਰਣ ਅਤੇ ਸਾਧਾਰਣ ਲੋਕਾਂ ਦੀ ਵੰਡ ਪੈਦਾ ਹੋ ਜਾਂਦੀ ਰਹੀ ਹੈ। ਅਸਾਧਾਰਣ ਲੋਕ ਸਾਧਾਰਣ ਲੋਕਾਂ ਨੂੰ ਆਪਣੀ ਇੱਛਾ ਵਿੱਚ ਕਰਦੇ ਆਏ ਹਨ; ਉਨ੍ਹਾਂ ਦੇ ਮਾਲਕ ਬਣੇ ਆਏ ਹਨ। ਸੁਆਮੀ ਅਤੇ ਸੇਵਕ ਦੇ ਸੰਬੰਧ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਸੀ ਕਿ ਮਾਲਕਾਂ ਦੀ ਸ਼੍ਰੇਣੀ ਸੇਵਕਾਂ ਦੀ ਸ਼੍ਰੇਣੀ ਬਾਰੇ ਵੱਧ ਤੋਂ ਵੱਧ ਸੱਚਾਈ ਤੋਂ ਜਾਣੂ ਹੋਵੇ ਅਤੇ ਸੇਵਕ ਸ਼੍ਰੇਣੀ ਮਾਲਕਾਂ ਬਾਰੇ ਸੱਚ ਤੋਂ ਵੱਧ ਤੋਂ ਵੱਧ ਅਣਜਾਣ ਰਹੇ। ਸਮਾਜਕ ਮਾਨਤਾਵਾਂ ਦੀ ਸਥਾਪਤੀ ਮਾਲਕ ਸ਼੍ਰੇਣੀ ਦੇ ਹੱਥ ਵਿੱਚ ਰਹੀ ਹੈ। ਇਸ ਸ਼੍ਰੇਣੀ ਨੇ ਆਪਣੇ ਲਈ ਝੂਠ ਦੇ ਅਧਿਕਾਰ ਨੂੰ ਰਾਖਵਾਂ ਰੱਖਦਿਆਂ ਹੋਇਆਂ ਸਾਧਾਰਣ ਲੋਕਾਂ ਲਈ ਸੱਚ ਦੇ ਆਦਰਸ਼ ਦੀ ਸਥਾਪਨਾ ਕੀਤੀ ਹੈ।"
"ਮੈਂ ਪੁਸ਼ਪੇਂਦੁ ਦੀ ਗੱਲ ਨਾਲ ਸਹਿਮਤ ਹਾਂ। ਸਾਡੇ ਸਮਾਜਕ, ਆਰਥਕ, ਰਾਜਨੀਤਕ, ਵਾਪਾਰਕ, ਵਿਵਹਾਰਕ ਆਦਿਕ ਰਿਸ਼ਤੇ ਸਦਭਾਵਨਾ, ਸਹਿਯੋਗ ਅਤੇ ਕ੍ਰਾਤੀ ਉੱਤੇ ਆਧਾਰਿਤ ਨਹੀਂ ਹਨ। ਸਾਡੇ ਸਮਾਜਕ ਰਿਸ਼ਤੇ ਯੋਗਤਾ, ਪ੍ਰਤਿਯੋਗਤਾ ਅਤੇ ਵਿਸ਼ੇਸ਼ ਅਧਿਕਾਰ ਪ੍ਰਣਾਲੀ ਉੱਤੇ ਆਧਾਰਿਤ ਹਨ। ਇਹ ਕੋਮਲ ਭਾਵਾਂ ਉੱਤੇ ਆਧਾਰਿਤ ਆਤਮਕ ਰਿਸ਼ਤੇ ਨਹੀਂ ਹਨ, ਸਗੋਂ ਖੋਹਾ ਮਾਹੀ ਦੀ ਕਠੋਰਤਾ ਉੱਤੇ ਆਧਾਰਿਤ ਸੰਘਰਸ਼ੀ ਰਿਸ਼ਤੇ ਹਨ। ਇਹ ਸੁਰੱਖਿਆ ਦਾ ਭਰੋਸਾ ਪੈਦਾ ਨਹੀਂ ਕਰਦੇ ਸਗੋਂ ਅਸੁਰੱਖਿਆ ਅਤੇ ਅਵਿਸ਼ਵਾਸ ਵਧਾਉਂਦੇ
ਹਨ। ਇਸ ਲਈ ਸੱਚ ਕੇਵਲ ਪਰਵਾਰ ਅਤੇ ਮਿੱਤ੍ਰ-ਮੰਡਲੀਆਂ ਤਕ ਸੀਮਤ ਹੈ। ਇਨ੍ਹਾਂ ਸੀਮਤ ਘੇਰਿਆਂ ਤੋਂ ਬਾਹਰਵਾਰ ਸੱਚ ਬੋਲਿਆ ਜ਼ਰੂਰ ਜਾਂਦਾ ਹੈ; ਪਰ, ਸਿਰਫ਼ ਸਹੂਲਤੀ ਸੱਚ ਦੇ ਰੂਪ ਵਿੱਚ: ਕੇਵਲ ਇਸ ਲਈ ਕਿ ਉਸ ਦੁਆਰਾ ਕੰਮ ਕੱਢਿਆ ਜਾ ਸਕਦਾ ਹੈ। ਜੇ ਉਹ ਕਿਸੇ ਸਫਲਤਾ ਦਾ ਸਾਧਨ ਨਾ ਹੋਵੇ ਤਾਂ ਉਸ ਦੀ ਥਾਂ ਝੂਠ ਨੂੰ ਤਰਜੀਹ ਦਿੱਤੀ ਜਾਂਦੀ ਹੈ। ਮਾਨਵੀ ਹਿੱਤਾਂ ਤੇ ਸੱਖਣੇ ਸਮਾਜਕ ਅਤੇ ਅੰਤਰ-ਰਾਸ਼ਟੀ ਸੰਬੰਧਾਂ ਨੇ ਬੇ-ਵਸਾਹੀ ਅਤੇ ਤਖ਼ਲਾ ਪੈਦਾ ਕਰ ਕੇ ਸੱਭਿਅ ਸਮਾਜਕ ਜੀਵਨ ਵਿੱਚ ਅਜੇਹੀਆ ਪਾਸਵਿਕ ਪਰਿਸਥਿਤੀਆਂ ਪੈਦਾ ਕਰ ਰੱਖੀਆਂ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸੱਚ ਵਰਗੀ ਸਾਧਾਰਣ ਕਿਰਿਆ ਨੂੰ ਮਹਾਨ ਆਦਰਸ਼ਾਂ ਦੇ ਓਹਲਿਆਂ ਆਸਰਿਆਂ ਤੋਂ ਬਿਨਾਂ ਜੀਵਨ ਦਾ ਹਿੱਸਾ ਬਣਾਈ ਰੱਖਣਾ ਨਾ-ਮੁਮਕਿਨ ਹੋ ਗਿਆ ਹੈ। ਸੱਚ ਨੂੰ ਆਦਰਸ਼ਾਂ ਦੇ ਆਸਰੇ ਕਾਇਮ ਰੱਖਣ ਦੀ ਕਿਰਿਆ ਦੋਝੀਆਂ ਦੁਆਰਾ ਮੋਏ ਹੋਏ ਕੱਟੇ ਦੀ ਖੱਲ ਵਿੱਚ ਤੁੜੀ ਭਰ ਕੇ ਉਸ ਦਾ ਆਕਾਰ ਕਾਇਮ ਰੱਖਣ ਵਰਗੀ ਹੈ। ਮਨਰਥ ਵੀ ਇਕ ਜਿਹੇ ਹਨ। ਸੱਤਾਧਾਰੀ ਹਾਕਮ ਵਰਗ ਜਨਸਾਧਾਰਣ ਨੂੰ ਦੁੱਧਾਰੂ ਮੱਝ ਤੋਂ ਵੱਧ ਜਾਂ ਵੱਖ ਨਹੀਂ ਮੰਨਦਾ। ਸੱਚ ਆਦਰਸ਼ ਨਹੀਂ; ਸਗੋਂ ਸਾਧਾਰਣ ਸੁਰੱਖਿਅਤ ਅਤੇ ਸਹਿਜ ਜੀਵਨ ਦੀ ਸਾਧਾਰਣ ਅਭਿਵਿਅਕਤੀ ਹੈ। ਜਿਸ ਸਮਾਜ ਵਿੱਚ ਲੋਕਾਂ ਨੂੰ ਸੱਚ ਲਈ ਮੁਕਤੀਆਂ, ਸੁਰਗਾਂ ਅਤੇ ਸੱਤਿਵਾਦਤਾ ਦੀਆਂ ਹਰੀਚੰਦੀ ਪਦਵੀਆਂ ਦੇ ਲਾਲਚ ਦੇਣ ਦੀ ਲੋੜ ਹੋਵੇ, ਉਹ ਸਮਾਜ ਨਿਸ਼ਚੇ ਹੀ ਅਨਿਆਂ ਅਤੇ ਅਵਿਸ਼ਵਾਸ ਦਾ ਰੋਗੀ ਹੈ। ਸੱਚ ਸਰਲ ਅਤੇ ਸੇਖਾ ਹੈ। ਇਸ ਵਿੱਚ ਬਨਾਵਟ ਨਹੀਂ। ਝੂਠ ਗੁੰਝਲਦਾਰ ਅਤੇ ਔਖਾ ਹੈ, ਭਾਰਾ ਹੈ। ਝੂਠ ਬੋਲਣ ਵਿੱਚ ਜ਼ੋਰ ਲੱਗਦਾ ਹੈ। ਇਹ ਅਕਾਉ, ਬਕਾਊ ਹੈ। ਜਿਸ ਨੂੰ ਕਿਸੇ ਕੋਲੋਂ ਕੋਈ ਖ਼ਤਰਾ ਨਹੀਂ, ਜਿਸ ਨੇ ਕਿਸੇ ਦਾ ਕੁਝ ਵਿਗਾੜਨਾ ਨਹੀ, ਉਹ ਸਰਲ ਸਿੱਧੇ ਸੌਖੇ ਕੰਮ ਨੂੰ ਛੱਡ ਕੇ ਔਖੇ, ਭਾਰੇ, ਬਕਾਊ ਕੰਮ ਨੂੰ ਹੱਥ ਕਿਉਂ ਪਾਵੇਗ। ਇਸ ਔਖੇ ਕੰਮ ਨੂੰ ਹੱਥ ਉਹ ਪਾਵੇਗਾ ਜਿਸਨੂੰ ਆਪਣੀ ਹੋਂਦ ਦੇ ਖ਼ਤਮ ਹੋ ਜਾਣ ਦਾ ਤੇ ਲੱਗ ਰਿਹਾ ਹੋਵੇ।"
"ਸੁਮੀਤ, ਜ਼ਾਹਰ ਹੈ ਕਿ ਸਾਡਾ ਸਮਾਜਕ ਜੀਵਨ ਅਨਿਆਪੂਰਣ ਅਤੇ ਸੰਘਰਸ਼ਮਈ ਹੈ। ਤੇਰੇ ਕਹਿਣ ਅਨੁਸਾਰ ਅਜੇਹੇ ਜੀਵਨ ਵਿੱਚ ਝੂਠ ਇੱਕ ਲੋੜ ਹੈ, ਇੱਕ ਸਹੂਲਤ ਹੈ। ਸੱਚ ਸਾਡੇ ਸਾਧਾਰਣ ਵਿਵਹਾਰ ਦਾ ਸਾਧਾਰਣ ਹਿੱਸਾ ਨਹੀਂ ਬਣਾਇਆ ਜਾ ਸਕਦਾ। ਜੇ ਇਸ ਦਾ ਆਦਰਸ਼ ਰੂਪ ਵੀ ਅਲੋਪ ਹੋ ਗਿਆ ਤਾਂ ਕੂੜ ਦੀ ਅਮਾਵਸ ਛਾ ਜਾਣ ਦੀ ਸੰਭਾਵਨਾ ਹੈ।"
"ਪਿਤਾ ਜੀ, ਮੈਂ ਅਸਹਿਮਤੀ ਦੀ ਇਜਾਜ਼ਤ ਮੰਗਦਾ ਹਾਂ। ਲੋਕ ਇਸ ਕਰਕੇ ਸੱਚ ਨਹੀਂ ਬਲਦ ਕਿ ਉਨ੍ਹਾਂ ਨੂੰ ਸੱਚ ਬਲਣ ਲਈ ਆਖਿਆ ਜਾਂ ਪ੍ਰੇਰਿਆ ਜਾਂਦਾ ਹੈ। ਕਿੰਨੀ ਪ੍ਰੇਰਣਾ ਹੇ ਸੱਚ ਪਿੱਛੇ। ਪਰ ਇਸ ਨਾਲ ਸੱਚ ਬੋਲਣ ਵਾਲਿਆਂ ਦੀ ਗਿਣਤੀ ਵਧਣ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿੰਨਾ ਪ੍ਰਚਾਰ ਹੈ ਝੂਠ ਦੇ ਵਿਰੁੱਧ। ਪਰੰਤੂ ਅਸੀਂ ਇਸ ਦੇ ਫੈਲਾਓ ਤੋਂ, ਵਾਧੇ ਤੋਂ ਡਰ ਰਹੇ ਹਾਂ। ਝੂਠ ਸ੍ਵੈ-ਰੱਖਿਆ ਦੇ ਸੰਘਰਸ਼ ਦੀ ਉਪਜ ਹੈ। ਸੱਚ ਜੀਵਨ ਦਾ ਅਸਲਾ ਹੈ ਜੋ ਪ੍ਰਗਟ ਹੋਣ ਲਈ ਸੁਰੱਖਿਆ ਦਾ ਮੁਥਾਜ ਹੈ। ਸੁਰੱਖਿਆ ਦੇ ਮੁਥਾਜ, ਸੱਚ ਨੂੰ ਆਦਰਸ਼ ਬਣਾਉਣ ਨਾਲੋਂ ਸੁਰੱਖਿਆ ਜਾਂ ਸੁਰੱਖਿਆ ਦੇ ਭਰੋਸੇ ਨੂੰ ਆਦਰਸ਼ ਬਣਾਉਣਾ ਉੱਚਿਤ ਹੈ। ਸੱਚ ਨੂੰ ਆਦਰਸ਼ ਬਣਾ ਕੇ ਘੋੜੇ ਸਾਹਮਣੇ ਗੱਡੀ ਜੋੜਨ ਦੀ ਭੁੱਲ (ਜਾਂ ਚਲਾਕੀ) ਕੀਤੀ ਜਾਂਦੀ ਰਹੀ ਹੈ। ਇਸ ਭੁੱਲ ਨੂੰ ਸਧ ਲੈਣ ਵਿੱਚ ਹੀ ਮਾਨਵ ਮਾਤ ਦੀ ਕਲਿਆਣ ਹੈ। ਇਸ ਅਸੰਭਵ ਆਦਰਸ਼ ਉੱਤੇ ਜਿੰਨਾ ਜ਼ੋਰ ਲੱਗਦਾ ਆਇਆ ਹੈ, ਓਨੇ ਜ਼ੋਰ ਨਾਲ ਦਇਆ, ਬਿਮਾ,
ਸਹਾਨੁਭੂਤੀ ਅਤੇ ਸੁਰੱਖਿਆ ਦੇ ਕਈ ਆਦਰਸ਼ ਅਪਣਾਏ ਅਤੇ ਨਿਭਾਏ ਜਾ ਸਕਦੇ ਹਨ।
ਸੱਚ ਇਨ੍ਹਾਂ ਆਦਰਸ਼ਾਂ ਨਾਲੋਂ ਸੁੰਦਰ ਵੀ ਨਹੀਂ। ਕਈ ਹਾਲਤਾਂ ਵਿੱਚ ਇਸ ਨੂੰ ਕੌੜਾ ਅਤੇ ਕਥਾ ਵੀ ਮੰਨਿਆ ਗਿਆ ਹੈ। ਸੱਚ ਦੇ ਆਦਰਸ਼ ਨੂੰ ਝੂਠ ਦੇ ਟਾਕਰੇ ਵਿੱਚ ਰੱਖਿਆ ਇਸ ਦੀ ਕੁਝ ਸ਼ਾਨ ਬਣ ਜਾਂਦੀ ਹੈ: ਪਰ ਦਇਆ, ਖਿਮਾ ਆਦਿਕ ਦੇ ਟਾਕਰੇ ਵਿੱਚ ਰੱਖਿਆ ਇਸ ਦਾ ਰੰਗ ਪੀਲਾ ਪੈ ਜਾਵੇਗਾ। ਦੂਜੇ ਸੰਸਾਰ ਯੁੱਧ ਸਮੇਂ ਆਸਕਰ ਸ਼ਿੰਡਲਰ ਨਾਂ ਦੇ ਇੱਕ ਅਮੀਰ ਨਾਜ਼ੀ ਨੇ ਆਖ਼ਰਾਂ ਦਾ ਝੂਠ ਬੋਲ ਬੋਲ ਕੇ ਅਸਲ੍ਹਾ ਬਣਾਉਣ ਦੇ ਕਾਰਖਾਨੇ ਵਿਚ ਕੰਮ ਕਰਨ ਵਾਲੇ ਸੈਂਕੜੇ ਯਹੂਦੀਆਂ ਦੀ ਜਾਨ ਬਚਾਈ ਸੀ। ਉਹ ਯਹੂਦੀ ਅੱਜ ਕੱਲ੍ਹ ਪੋਲੈਂਡ ਵਿੱਚ ਵੱਸਦੇ ਹਨ ਅਤੇ ਆਪਣੇ ਰੱਖਿਅਕ ਦੇ ਨਾਂ ਪਿੱਛੇ ਆਪਣੇ ਆਪ ਨੂੰ ਪਿੰਡਲਰ ਜਿਊਜ਼ ਅਖਵਾਉਂਦੇ ਹਨ। ਪਿੰਡਲਰ ਦੀ ਦਇਆ ਸਾਹਮਣੇ ਵੱਡੇ ਵੱਡੇ ਸੱਚ ਸ਼ਰਮਸਾਰ ਹੋ ਜਾਂਦੇ ਹਨ। ਚਿੰਤਾ ਨਾ ਕਰੋ। ਸਾਡੇ ਸੰਘਰਸ਼ਮਈ ਜੀਵਨ ਵਿੱਚ ਸੱਦ ਇੱਕ ਸਹੂਲਤ ਹੈ ਅਤੇ ਇਸ ਨੇ ਇਸ ਰੂਪ ਵਿੱਚ ਕਾਇਮ ਰਹਿਣਾ ਹੈ। ਝੂਠ ਬੋਲਣ ਦੀ ਵੱਡੀ ਤੋਂ ਵੱਡੀ ਪ੍ਰੇਰਣਾ ਇਸ ਦਾ ਕੁਝ ਨਹੀਂ ਵਿਗਾੜ ਸਕੇਗੀ; ਕਿਉਂਕਿ ਇਸ ਨੂੰ ਮਿਲੀ ਹੋਈ ਵੱਡੀ ਤੋਂ ਵੱਡੀ ਪ੍ਰੇਰਣਾ ਨੇ ਇਸ ਦਾ ਕਦੇ ਕੁਝ ਸਵਾਰਿਆ ਵੀ ਨਹੀਂ। ਜਦੋਂ ਜੀਵਨ ਨੂੰ ਸੁਰੱਖਿਆ ਦਾ ਭਰੋਸਾ ਹੋ ਜਾਵੇਗਾ ਉਦੋਂ ਕਿਸੇ ਨੂੰ ਕੋਈ ਲਾਲਚ, ਭੈ ਜਾਂ ਉਪਦੇਸ਼ ਦੇ ਕੇ ਸੱਚ ਬੋਲਣ ਲਈ ਪ੍ਰੇਰਿਤ ਕਰਨ ਦੀ ਲੋੜ ਨਹੀਂ ਰਹੇਗੀ। ਸੱਚ ਨੂੰ ਆਦਰਸ਼ਾਂ ਦੇ ਆਸਰੇ ਦੀ ਲੋੜ ਨਹੀਂ ਕਹੇਗੀ। ਇਹ ਸਾਧਾਰਣ ਜੀਵਨ ਦਾ ਸਹਿਜ ਵਤੀਰਾ ਬਣ ਜਾਵੇਗਾ ਅਤੇ ਜੀਵਨ ਉਚੇਰੇ, ਉਪਯੋਗੀ ਅਤੇ ਸਾਤਵਿਕ ਆਦਰਸ਼ਾਂ ਵੱਲ ਵਿਕਸਣਾ ਸ਼ੁਰੂ ਕਰ ਦੇਵੇਗਾ।"
"ਸੁਮੀਤ, ਕੀ ਤੂੰ 'ਸੱਚ ਨੂੰ ਸਾਤਵਿਕ ਆਦਰਸ਼ ਨਹੀਂ ਮੰਨਦਾ ?"
"ਪਿਤਾ ਜੀ, ਪਹਿਲੀ ਗੱਲ ਤਾਂ ਇਹ ਕਿ ਮੈਂ ਸੱਚ ਨੂੰ ਆਦਰਸ਼ ਹੀ ਨਹੀਂ ਮੰਨਦਾ। ਇਹ ਸਾਧਾਰਣ ਸੁਰੱਖਿਅਤ ਜੀਵਨ ਦੀ ਸਹਿਜ (ਜਾਂ ਸਾਧਾਰਣ) ਅਵਿਵਿਅਕਤੀ ਹੈ। ਜੋ ਜੀਵਨ ਸੁਰੱਖਿਅਤ ਨਾ ਰਹੇ ਤਾਂ ਇਸ ਦਾ ਇਹ ਭਾਵ ਨਹੀਂ ਕਿ ਸੱਚ ਆਦਰਸ਼ ਬਣ ਜਾਵੇਗਾ। ਅੰਨ ਸਾਡੇ ਜੀਵਨ ਲਈ ਇੱਕ ਲੋੜੀਂਦੀ ਵਸਤੂ ਹੈ। ਜੇ ਅਕਾਲ ਦੇ ਕਾਰਨ ਐਨ ਏਨਾ ਘੱਟ ਜਾਵੇ ਕਿ ਪੁੜੀਆਂ ਵਿੱਚ ਵਿਕਣ ਲੱਗ ਪਵੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅੰਨ ਦਵਾਈ ਬਣ ਜਾਵੇਗਾ। ਇਕ ਮੁਹਾਵਰਾ ਹੈ 'ਸਾਂਚ ਕੇ ਆਚ ਨਹੀਂ। ਇਸ ਮੁਹਾਵਰੇ ਵਿੱਚ ਇੱਕ ਸਿੱਧੀ ਗੱਲ ਨੂੰ ਉਲਟੇ ਰੂਪ ਵਿੱਚ ਆਖਿਆ ਗਿਆ ਹੈ। ਸਿੱਧੀ ਗੱਲ ਇਹ ਹੈ ਕਿ ਜਿੱਥੇ 'ਆਂਚ' (ਅੱਗ-ਖ਼ਤਰਾ, ਅਸੁਰੱਖਿਅਤ-ਬੇਵਸਾਹੀ) ਹੈ, ਓਥੇ 'ਸਾਂਚ' ਨਹੀਂ। ਅਤੇ ਜਿੱਥੇ ਸੁਰੱਖਿਆ ਹੈ ਜਾਂ ਜਿੱਥੇ 'ਆਂਚ' ਨਹੀਂ, ਓਥੇ 'ਜਾਂਚ' ਹੈ। ਸੱਚ ਦੇ ਵਿਵਹਾਰ ਲਈ 'ਆਚ' ਜਾਂ ਅਸੁਰੱਖਿਆ ਦਾ ਹਟਾਇਆ ਜਾਣਾ ਜ਼ਰੂਰੀ ਹੈ, ਮੁੱਢਲੀ ਸ਼ਰਤ ਹੈ। ਜਿਨ੍ਹਾਂ ਰਜੋਗੁਣੀ ਯੁਧਿਆ, ਜਰਨੈਲਾਂ, ਮਹਾਂਰਥੀਆਂ, ਸੂਰਬੀਰਾਂ ਅਤੇ ਸ਼ਹੀਦਾਂ ਦੀ ਵਡਿਆਈ ਦੇ ਮਹਿਲ ਉੱਸਰਦੇ ਹੀ ਰਜੋਗੁਣੀ ਸੰਘਰਸ਼ ਦੀ ਕਿਰਪਾ ਨਾਲ ਹਨ, ਉਹ ਇਹ ਕਿਵੇਂ ਪਰਵਾਨ ਕਰ ਸਕਦੇ ਹਨ ਕਿ ਸੰਸਾਰ ਵਿੱਚ 'ਆਂਚ' ਜਾਂ ਅਸੁਰੱਖਿਆ ਨਾ ਹੋਵੇ। 'ਆਂਚ' ਦੇ ਹੁੰਦਿਆਂ ਹੋਇਆਂ 'ਸਾਂਚ' ਦਾ ਸਾਥ ਦੇਣਾ ਇੱਕ ਪ੍ਰਕਾਰ ਦੀ ਸੂਰਮਗਤੀ ਹੈ। ਇਸ ਲਈ ਸੱਚ ਦਾ ਆਦਰਸ਼ ਰਜੋਗੁਣੀ ਆਦਰਸ਼ ਹੈ। ਇਸ ਨੂੰ ਹੈਂਕੜਬਾਜ਼ੀ ਵੀ ਆਖਿਆ ਜਾ ਸਕਦਾ ਹੈ ਅਤੇ ਧਾਰਮਕ ਸਟੇਜਾਂ ਉੱਤੇ, ਸਿਆਸੀ ਮੰਚਾਂ ਉੱਤੇ ਅਤੇ ਨਿੱਕੇ ਮੋਟੇ ਵਿਚਾਰ-ਵਿਰੋਧਾਂ ਦੇ ਸਮੇਂ ਸੱਚਾਈ ਦੇ ਦਾਅਵੇਦਾਰਾਂ ਦੀ ਹੈਂਕੜ ਕਦੇ ਛੁਪੀ ਨਹੀਂ ਰਹੀ। ਸੱਚੇ ਹੋਣ ਦਾ ਗਰਵ ਇੱਕ ਸਾਧਾਰਣ ਜਿਹੀ ਵਾਸਤਵਿਕਤਾ ਹੈ। ਦਿਆਲੂ ਜਾਂ ਵਿਨਮ ਹੋਣ ਦਾ ਗਰਵ ਨਹੀਂ ਕੀਤਾ ਜਾ ਸਕਦਾ। ਦਇਆ ਅਤੇ ਨਿਮ੍ਰਤਾ ਸਾਤਵਿਕ ਹਨ, ਗਰਵ ਰਾਜਸਿਕ ਹੈ। ਸੱਚ ਦੇ ਦਾਅਵੇਦਾਰ ਵਿਨਮ ਨਹੀਂ
ਹੁੰਦੇ। ਉਨ੍ਹਾਂ ਲਈ ਨਿਮ੍ਰਤਾ ਇੱਕ ਪ੍ਰਕਾਰ ਦਾ 'ਡਰ' ਹੋ ਅਤੇ ਜੇ ਸੱਚਾ ਹੈ ਉਹ ਕਿਸੇ ਕਲੋਂ 'ਡਰੇ' ਕਿਉਂ ?"
"ਇਸ ਦਾ ਇਹ ਭਾਵ ਹੋਇਆ ਕਿ ਕੋਮਲ ਸਾਤਵਿਕ ਭਾਵਾਂ ਨਾਲ ਸੱਚ ਦਾ ਕੋਈ ਸੰਬੰਧ ਨਹੀਂ।"
"ਮੈਨੂੰ ਨਹੀਂ ਦਿਸਿਆ; ਜਦੋਂ ਤੁਸੀ ਦੱਸੋਰੀ ਮੈਂ ਸਵੀਕਾਰ ਕਰਾਂਗਾ। ਹੁਣ ਤਕ ਮੈਂ ਇਹ ਮੰਨਦਾ ਹਾਂ ਕਿ ਸੱਚ ਅਤੇ ਝੂਠ ਕਿਸੇ ਭਾਵ ਦੀ ਉਪਜ ਨਹੀਂ ਹਨ। ਇਹ ਬੰਧਕ ਵਤੀਰੇ ਹਨ ਅਤੇ ਮਨੁੱਖੀ ਭਾਵ ਇਨ੍ਹਾਂ ਵਤੀਰਿਆਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਦੇ ਉਲਟ ਖਿਮਾਂ, ਮਿੱਤ੍ਰਤਾ, ਸਹਾਨਭੁਤੀ, ਸਹਾਇਤਾ ਅਤੇ ਸਹਿਯੋਗ ਆਦਿਕ ਭਾਵਾਂ ਵਿੱਚੋਂ ਉਪਜੇ ਹੋਏ ਵਤੀਰੇ ਹੁੰਦੇ ਹਨ ਅਤੇ ਬੌਧਕਤਾ ਇਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ।"
"ਇੱਕ ਆਖਰੀ ਪ੍ਰਸ਼ਨ
"ਤੂੰ ਆਪਣਾ ਆਖ਼ਰੀ ਪ੍ਰਸ਼ਨ ਫੇਰ ਪੁੱਛੀ, ਪਹਿਲਾਂ ਮੈਨੂੰ ਪੁੱਛ ਲੈਣ ਦੇ।"
"ਸੁਮੀਤ, ਇਹ ਦੱਸ ਕਿ ਜਦੋਂ ਜੀਵਨ ਸੁਰੱਖਿਅਤ ਹੋ ਗਿਆ ਅਤੇ ਝੂਠ ਦੀ ਥਾਂ ਸੱਚ ਪ੍ਰੀਵੇਲ ਕਰ ਗਿਆ ਜਾਂ ਫੈਲ ਗਿਆ, ਉਦੋਂ ਜੀਵਨ ਸਾਹਮਣੇ ਹੋਰ ਕਿਹੜਾ ਆਦਰਸ਼ ਬਾਕੀ ਰਹਿ ਜਾਵੇਗਾ ?"
"ਠਹਿਰ ਜਾ, ਸੁਮੀਤ ਅਜੇ ਉੱਤਰ ਨਾ ਦੇਵੀਂ। ਪਹਿਲਾਂ ਇਸ ਨੂੰ ਵੀ ਇਸ ਦਾ ਆਖ਼ਰੀ ਪ੍ਰਸ਼ਨ ਪੁੱਛ ਲਈਏ।"
"ਮੇਰਾ ਪ੍ਰਸ਼ਨ ਪੁੱਛਿਆ ਗਿਆ ਹੈ। ਮੈਂ ਇਹ ਪੁੱਛਣਾ ਚਾਹੁੰਦਾ ਸਾਂ ਕਿ ਜੀਵਨ ਲਈ ਜਾਂ ਸੰਸਾਰਕ ਜੀਵਨ ਲਈ ਅੰਤਲਾ ਸਾਤਵਿਕ ਆਦਰਸ਼ ਕਿਸ ਨੂੰ ਆਖਿਆ ਜਾਵੇਗਾ। ਤੇਰੇ ਕੋਲ ਵੀ ਕੋਈ ਪ੍ਰਸ਼ਨ ਹੈ।"
"ਹਾਂ, ਮੇਰਾ ਪ੍ਰਸ਼ਨ ਵੀ ਏਹੋ ਹੀ ਹੈ। ਅੱਜ ਸੁਮੀਤ ਛੇਤੀ ਆ ਗਿਆ ਸੀ ਅਤੇ ਅਸੀਂ ਦੋਵੇਂ ਤੁਹਾਡੇ ਆਉਣ ਤੋਂ ਪਹਿਲਾਂ ਗੱਲੀਂ ਪੈ ਗਏ ਸਾਂ। ਇਸ ਪ੍ਰਸ਼ਨ ਉੱਤੇ ਆ ਕੇ ਸਾਡੀ ਗੱਲ ਦਾ ਸਿਲਸਿਲਾ ਟੁੱਟ ਗਿਆ ਸੀ। ਮੈਂ ਇਹ ਸੋਚ ਰਿਹਾ ਸਾਂ ਅਤੇ ਵੇਖਣਾ ਚਾਹੁੰਦਾ ਸਾਂ ਕਿ ਤੁਹਾਡੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਨਹੀਂ: ਭਾਵ ਇਹ ਕਿ ਸਮਝਦਾਰ ਵੀ ਹੋ ਜਾਂ ਨਿਰੇ ਪੜ੍ਹੇ ਲਿਖੇ।"
"ਚੰਗਾ ਹੋਇਆ, ਤੇਰਾ ਸ਼ੱਕ ਦੂਰ ਹੋ ਗਿਆ। ਚੱਲ ਬਈ ਦੇ ਉੱਤਰ, ਸੁਮੀਤ।"
“ਪਾਪਾ, ਇਸ ਪ੍ਰਸ਼ਨ ਦਾ ਉੱਤਰ ਮੈਂ ਦਿਆਂਗੀ। ਜੇ ਮੇਰਾ ਉੱਤਰ ਠੀਕ ਨਾ ਹੋਇਆ ਤਾਂ ਸੁਮੀਤ ਨੂੰ ਪੁੱਛਾਗੇ । ਜੀਵਨ ਸਾਹਮਣੇ ਅੰਤਲਾ ਆਦਰਸ਼ ਹੈ ਸੁੰਦਰਮ। ਸੱਤ ਅਤੇ ਚਿੱਤ (Matter & Mind) ਦਾ ਸੰਜੋਗ ਆਨੰਦ ਲਈ ਹੋਇਆ ਹੈ ਅਤੇ ਆਨੰਦ ਦੀ ਪ੍ਰਾਪਤੀ ਸੁੰਦਰਤਾ ਦੀ ਉਪਾਸਨਾ ਵਿੱਚ ਹੈ। ਇਸ ਲਈ ਜੀਵਨ ਲਈ ਅੰਤਲਾ ਆਦਰਸ਼ ਆਨੰਦ ਨੂੰ ਆਖੋ ਜਾਂ ਸੁੰਦਰਤਾ ਨੂੰ, ਮਤਲਬ ਇੱਕ ਹੈ।
"ਘੁੰਮ ਫਿਰ ਕੇ ਗੱਲ ਫਿਰ ਕਲਾ ਉੱਤੇ ਆ ਗਈ। ਕਿਉਂ, ਸੁਮੀਤ, ਤੂੰ ਇਸ ਉੱਤਰ ਨਾਲ ਸਹਿਮਤ ਹੈਂ ?"
“ਪਿਤਾ ਜੀ, ਮੁਸ਼ਕਲ ਨਾਲ ਤਾਂ ਇੱਕ ਹਮ-ਖ਼ਿਆਲ ਮਿਲਿਆ ਹੈ : ਏਕ ਹੀ ਤੋ ਦਰ ਹੈ ਇਸ ਦਹਿਰੇ-ਵੀਰਾਂ ਮੇਂ, ਕੈਸੇ ਮੁਮਕਿਨ ਹੈ ਕਿ (ਮੈਂ) ਖਟਖਟਾਉਂ ਨਾ।
"ਸਾਨੂੰ ਤੇ ਦੇਵਿੰਦ ਵੀ ਤੇਰਾ ਹਮ-ਖ਼ਿਆਲ ਲਗਦਾ ਹੈ।"
"ਇਹ ਮੇਰੇ ਉਸਤਾਦ ਹਨ, ਸਰ।"
"ਤੈਨੂੰ ਐਵੇਂ ਭੁਲੇਖਾ ਹੈ, ਕਾਕਾ ਤੇਰੇ ਜਿੰਨਾ ਸਿਆਣਾ ਨਹੀਂ ਲੱਗਦਾ ਇਹ।"
ਸੁਨੇਹਾ, ਇਹ ਸਭਾ ਏਥੇ ਹੀ ਸਮਾਪਤ ਹੋ ਗਈ। ਇਸ ਤੋਂ ਪਿੱਛੋਂ ਇਨ੍ਹਾਂ ਮਿੱਤ੍ਰਾਂ ਨੇ ਆਪਣੀਆਂ ਗੱਲਾਂ ਛੁਹ ਲਈਆਂ। ਮੈਂ ਅਤੇ ਸੁਮੀਤ, ਆਂਟੀ ਨੂੰ ਲਿਆਉਣ ਲਈ ਜਾਪੂਵਾਲ ਨੂੰ ਚੱਲ ਪਏ। ਛੋਟਾ ਜਿਹਾ ਸਫਰ ਸੀ ਇਹ, ਪਰ ਸੀ ਬਹੁਤ ਸੁਹਾਵਣਾ। ਪਿੰਡ ਨਿਕਲਦਿਆਂ ਹੀ ਸੁਮੀਤ ਨੇ ਆਖਿਆ, "ਗੱਡੀ ਰੋਕ।" ਮੈਂ ਰੱਡੀ ਰੋਕ ਦਿੱਤੀ। ਉਹ ਕਾਰ ਵਿੱਚੋਂ ਨਿਕਲ ਕੇ ਡ੍ਰਾਈਵਰ ਵੱਲ ਦੇ ਪਾਸੇ ਆ ਗਿਆ ਅਤੇ ਦਰਵਾਜਾ ਖੋਲ੍ਹ ਕੇ ਬੋਲਿਆ, "ਤੁਸੀ ਉਸ ਪਾਸੇ ਬੈਠੇ, ਮੈਂ ਚਲਾਉਂਦਾ ਹਾਂ।"
"ਉਹੋ। ਮੈਂ ਨਹੀਂ ਸਾਂ ਜਾਣਦੀ ਕਿ ਤੁਸੀਂ ਡ੍ਰਾਈਵਿੰਗ ਜਾਣਦੇ ਹੋ।"
"ਮੇਰੇ ਵਿਹਲੇ 'ਮਰਦ' ਨੂੰ ਇਹ ਚੰਗਾ ਨਹੀਂ ਲੱਗਦਾ ਕਿ ਉਹ ਵਿਹਲਾ ਬੈਠਾ ਰਹੇ ਅਤੇ ਤੁਸੀਂ ਡ੍ਰਾਈਵਿੰਗ ਕਰੋ।"
ਸਨੇਹਾ, ਇਹ ਸਾਧਾਰਣ ਜਹੇ ਸ਼ਬਦ, ਪਤਾ ਨਹੀਂ, ਭਾਵਨਾ ਦੀ ਕਿਸ ਅਸਾਧਾਰਣ ਤੀਬਰਤਾ ਵਿੱਚੋਂ ਆਪੇ ਗਏ ਸਨ ਕਿ ਇਸਤ੍ਰੀ-ਪੁਰਸ਼ ਦੀ ਸਮਾਨਤਾ, ਇਸਤ੍ਰੀ-ਸੁਤੰਤਰਤਾ ਅਤੇ ਇਸਤ੍ਰੀ-ਕਲਿਆਣ-ਅੰਦੋਲਨ ਬਾਰੇ ਪੜਿਆ ਸੁਣਿਆ ਸਭ ਧੁੰਦਲਾ ਹੋ ਗਿਆ।
-
11
ਈਸਟ ਰੋਮ,
10.10.95.
ਪੁਸ਼ਪੇਂਦ੍,
ਤੂੰ ਆਪਣੇ ਪੱਤਾਂ ਵਿੱਚ ਮੇਰੇ ਕੋਲੋਂ ਕਈ ਗੱਲਾਂ ਪੁੱਛਣ ਦਾ ਯਤਨ ਕਰਦੀ ਹੈ ਅਤੇ ਮੈਂ ਆਪਣੇ ਪੱਤਾਂ ਰਾਹੀਂ ਤੇਰੇ ਕੋਲੋਂ ਕੁਝ ਜਾਣਨਾ ਚਾਹੁੰਦੀ ਹਾਂ, ਤੇਰੇ ਪੱਤਾਂ ਵਿੱਚ ਤੇਰਾ ਆਪਣਾ ਏਨਾ ਕੁਝ ਹੁੰਦਾ ਹੈ ਕਿ ਮੇਰੀਆਂ ਗੱਲਾਂ ਦੇ ਉੱਤਰ ਲਈ ਸਮਾਂ ਅਤੇ ਸਥਾਨ ਨਹੀਂ ਬਚਦਾ। ਏਹੋ ਹਾਲ ਮੇਰੇ ਪੱਤਾਂ ਦਾ ਹੈ। ਫਿਰ ਵੀ ਮੈਂ ਪੁੱਛਣਾ ਬੰਦ ਨਹੀਂ ਕਰਾਂਗੀ ਅਤੇ ਤੈਨੂੰ ਇਉਂ ਕਰਨ ਦੀ ਸਲਾਹ ਨਹੀਂ ਦਿਆਂਗੀ। ਸਾਨੂੰ ਇਕ ਦੂਜੀ ਕੋਲੋਂ ਪੁੱਛਦੇ ਰਹਿਣਾ ਚਾਹੀਦਾ ਹੈ। ਕਦੇ ਨਾ ਕਦੇ ਕੋਈ ਨਾ ਕੋਈ ਉੱਤਰ ਮਿਲ ਜਾਣ ਦੀ ਸੰਭਾਵਨਾ ਹੈ। ਤੇਰੀ ਹੁਣ ਵਾਲੀ ਪੱਤ੍ਰਕਾ ਦੇ ਆਖ਼ਰੀ ਵਾਕ ਨੂੰ ਹੀ ਲੈ ਲੈਂਦੀ ਹਾਂ। ਵਾਕ ਹੈ-"ਸੁਨੇਹਾ, ਇਹ ਸਾਧਾਰਣ.... ਇਸਤ੍ਰੀ-ਕਲਿਆਣ-ਅੰਦੋਲਨ ਬਾਰੇ ਪੜ੍ਹਿਆ ਸੁਣਿਆ ਸਭ ਧੁੰਦਲਾ ਹੋ ਗਿਆ।"
ਪਾਪਾ ਨਾਲ ਘਰ ਵਿੱਚ ਸਾਧਾਰਣ ਵਾਰਤਾਲਾਪ ਸਮੇਂ ਵੀ ਇਉਂ ਪਰਤੀਰ ਹੁੰਦਾ ਹੈ ਕਿ ਉਹ ਸਾਧਾਰਨ ਗੱਲਬਾਤ ਨਹੀਂ ਕਰ ਰਹੇ। ਕਿਸੇ ਹੱਦ ਤਕ ਤੇਰੇ ਜੀਜਾ ਜੀ ਦੀ ਇਹ ਭਾਵਨਾ ਸਤਿਕਾਰਯੋਗ ਹੈ ਕਿ ਉਨ੍ਹਾਂ ਦੀ ਹਰ ਗੱਲ ਰਿਕਾਰਡ ਕਰ ਕੇ ਰੱਖ ਲਈ ਜਾਵੇ। ਉਨ੍ਹਾਂ ਨੂੰ ਆਪਣੀ ਵਿੱਦਿਆ ਅਤੇ ਆਪਣੇ ਅਨੁਭਵ ਦੀ ਰਸਾਇਣਿਕ ਕਿਰਿਆ ਨੂੰ ਅਨੋਖ ਤੱਤ ਜਾਂ ਸਿਧਾਂਤ ਦੇ ਰੂਪ ਵਿੱਚ ਆਪਣੀ ਸਾਧਾਰਣ ਬੋਲਚਾਲ ਵਿੱਚ ਉਲਥਾਉਣ ਵਿੱਚ ਕਮਾਲ ਹਾਸਲ ਹੈ। ਗੱਲਾਂ ਗੱਲਾਂ ਵਿੱਚ, ਇਸਤ੍ਰੀ ਪੁਰਸ਼ ਸੰਬੰਧਾਂ ਨੂੰ ਉਹ ਅਜੇਹੇ ਢੰਗ ਨਾਲ ਦੱਸਦੇ ਹਨ ਕਿ ਆਪਣੇ ਪਹਿਲੇ ਵਿਚਾਰਾਂ ਦੀ ਪੜਚੋਲ ਕਰਨ ਲਈ ਮਜਬੂਰ ਹੋ ਗਈ ਹਾਂ। ਸੁਮੀਤ ਦੇ ਵਿਚਾਰ ਉਨ੍ਹਾਂ ਨਾਲ ਰਲਦੇ ਮਿਲਦੇ ਮਾਲੂਮ ਹੁੰਦੇ ਹਨ; ਪਤਾ ਨਹੀਂ ਕਿਉਂ। ਸਮਾਜ ਵਿੱਚ ਇਸਤ੍ਰੀ ਦੇ ਸਥਾਨ ਬਾਰੇ ਪਾਪਾ ਦੇ ਖ਼ਿਆਲਾ ਨੂੰ ਲੜੀਵਾਰ ਕਰ ਕੇ ਲਿਖਣਾ ਸ਼ੁਰੂ ਕਰਾਂਗੀ। ਅੱਜ-ਕੱਲ ਦਰਸ਼ਨ ਵੱਲ ਬਹੁਤ ਧਿਆਨ ਹੈ। ਸਾਰੇ ਸੰਬੰਧਤ ਲੋਕ ਨੇਮ ਨਾਲ ਆ ਜੁੜਦੇ ਹਨ ਅਤੇ ਇਸੇ ਮੰਥਨ ਵਿੱਚ ਲੱਗ ਜਾਂਦੇ ਹਨ।
ਪਿਛਲੇ ਐਤਵਾਰ ਤਾਂ ਹੱਦ ਹੀ ਹੋ ਗਈ। ਬਿਨਾਂ ਕਿਸੇ ਭੂਮਿਕਾ ਦੇ ਮੈਂ ਪਾਪਾ ਨੂੰ ਆਖਿਆ, "ਪਾਪਾ, ਅੱਜ ਅਸੀਂ ਫਲਸਫੇ ਜਾਂ ਦਰਸ਼ਨ ਦੇ ਜਨਮ ਅਤੇ ਵਿਕਾਸ ਦੇ ਸੁਆਦਲ, ਜ਼ਰੂਰੀ, ਲੰਮੇ ਅਤੇ ਔਖੇ ਕੰਮ ਨੂੰ ਆਰੰਭ ਕਰਨ ਲਈ ਇਕੱਠੇ ਹੋਏ ਹਾਂ। ਮਨ ਦਾ ਸੁਭਾਅ ਹੈ ਸੋਚਣਾ ਅਤੇ ਇਹ ਸੋਚਦਾ ਆਇਆ ਹੈ। ਪਰੇਤੂ, ਜਿਸ ਪੱਛਮੀ ਦਰਸ਼ਨ ਦਾ ਇਤਿਹਾਸਕ ਵਿਕਾਸ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤਕ ਜਾਰੀ ਵੀ ਹੇ ਅਤੇ ਭਲੀ ਭਾਂਤ ਜਾਣਿਆ ਵੀ ਜਾ ਸਕਦਾ ਹੈ, ਉਸ ਦਾ ਜਨਮ ਯੂਨਾਨ ਵਿੱਚ ਹੋਇਆ ਸੀ। ਕਹਿ ਦੇਣ ਨੂੰ ਇਹ ਇੱਕ ਸਿੱਧੀ ਜਿਹੀ ਗੱਲ ਹੈ: ਪਰ ਸੋਚਣ ਲਈ ਇੱਕ ਬਹੁਤ ਵੱਡੀ ਸਮੱਸਿਆ ਹੈ। ਆਖ਼ਰ ਯੂਨਾਨ ਵਿੱਚ ਹੀ ਕਿਉਂ ?"
"ਵੀਰ ਜੀ, ਬੇਟੇ ਨੇ ਬਹੁਤ ਹੀ ਔਖਾ ਪ੍ਰਸ਼ਨ ਪੁੱਛ ਲਿਆ ਹੈ।"
"ਦੀਦੀ ਨੇ ਆਰੰਭ ਵਿੱਚ ਹੀ ਕਹਿ ਦਿੱਤਾ ਸੀ ਕਿ ਅਸੀਂ ਔਖੇ ਕੰਮ ਨੂੰ ਆਰੰਭ ਕਰਨ ਲੱਗੇ ਹਾਂ। ਮੈਂ ਵੀ ਸਮਝਦੀ ਸਾਂ ਕਿ ਇਹ ਕੰਮ ਅੱਖਾ ਹੋਵੇਗਾ ਅਤੇ ਔਖਾ ਹੋਣ ਕਰਕੇ ਵਧੇਰੇ ਆਨੰਦਾਇਕ, ਪਰ, ਇਸ ਪ੍ਰਸ਼ਨ ਤੋਂ ਇਉਂ ਲੱਗਦਾ ਹੈ ਕਿ ਇਹ ਸਿਰਫ਼ ਔਖਾ ਹੀ ਹੈ, ਆਨੰਦਾਇਕ ਨਹੀਂ।"
"ਇਉਂ ਹਾਰ ਮੰਨਣਾ ਠੀਕ ਨਹੀਂ। ਇਸ ਪ੍ਰਸ਼ਨ ਨੂੰ ਵੱਖ ਵੱਖ ਹਿੱਸਿਆਂ ਵਿੱਚ ਵੰਡ ਕੇ, ਇੱਕ ਇੱਕ ਹਿੱਸੇ ਦਾ ਹੱਲ ਲੱਭ ਕੇ ਅਗੇਰੇ ਤੁਰੇ ਜਾਣ ਨਾਲ ਜ਼ਰੂਰ ਮੰਜ਼ਿਲ ਮਿਲ ਜਾਵੇਗੀ। ਅਸੀਂ ਇਹ ਵਿਚਾਰ ਕਰ ਚੁੱਕੇ ਹਾਂ ਕਿ ਧਰਤੀ ਉਤਲੇ ਜੀਵਨ ਦੇ ਗੰਭੀਰ ਪ੍ਰਸ਼ਨਾਂ ਉੱਤੇ ਕੀਤੀ ਗਈ ਤਰਕਧਾਰਿਤ ਵਿਚਾਰ ਨੂੰ ਫਲਸਫਾ ਆਖਿਆ ਜਾ ਸਕਦਾ ਹੈ। ਗੰਭੀਰ ਤਰਕਾਧਾਰਿਤ ਵਿਚਾਰ ਯੂਨਾਨ ਵਿੱਚ ਹੀ ਕਿਉਂ ਸ਼ੁਰੂ ਹੋਈ? ਇਸ ਪ੍ਰਸ਼ਨ ਤੋਂ ਪਹਿਲਾਂ ਇਹ ਵਿਚਾਰਨਾ ਜ਼ਰੂਰੀ ਹੈ ਕਿ ਅਜੇਹੀ ਵਿਚਾਰ ਦੇ ਸ਼ੁਰੂ ਹੋਣ ਲਈ ਕੀ ਕੁਝ ਜ਼ਰੂਰੀ ਹੈ। ਇਹ ਜਾਣ ਲੈਣ ਪਿੱਛੋਂ ਇਸ ਪਾਸੇ ਸੋਚਾਂਗੇ ਕਿ ਉਹ ਸਭ ਕੁਝ ਯੂਨਾਨ ਵਿੱਚ ਕਿਵੇਂ ਇਕੱਠਾ ਹੋ ਗਿਆ ਜਾਂ ਫਿਰ ਇਹ ਕਿ ਯੁਨਾਨ ਵਿੱਚ ਹੀ ਕਿਉਂ ਹੋਇਆ ਕਿਧਰੇ ਹੋਰਥ ਕਿਉਂ ਨਾ।"
"ਵੀਰ ਜੀ, ਮੇਰਾ ਖਿਆਲ ਹੈ ਕਿ ਫਲਸਫੇ ਤੋਂ ਪਹਿਲਾਂ ਸਭਿਅਤਾ ਉਪਜਦੀ ਹੈ ਅਤੇ ਸਭਿਅਤਾ ਵਿੱਚੋਂ ਫਲਸਫਾ ਜਨਮ ਲੈਂਦਾ ਹੈ?"
"ਇਹ ਗੱਲ ਬਿਲਕੁਲ ਠੀਕ ਹੈ। ਪਰ ਹਰ ਸਭਿਅਤਾ ਫਲਸਵੇ ਨੂੰ ਜਨਮ ਨਹੀਂ ਦਿੰਦੀ। ਮਿਸਰ ਦੀ ਸਭਿਅਤਾ, ਯੂਨਾਨ ਦੀ ਸਭਿਅਤਾ ਨਾਲੋਂ ਦਸ ਕੁ ਹਜ਼ਾਰ ਸਾਲ ਪੁਰਾਣੀ ਸੀ। ਮਿਸਰ ਨੇ ਸਲਤਨਤ ਬਣਾਈ, ਸੰਸਕ੍ਰਿਤੀ ਉਪਜਾਈ ਪਰ ਫਲਸਫਾ ਪੈਦਾ ਨਹੀਂ ਕੀਤਾ। ਸਪਾਰਟਾ ਦੀ ਸਭਿਅਤਾ ਯੁਨਾਨ ਵਿੱਚ ਵਿਕਣ ਵਾਲੀਆਂ ਸਭਿਆਤਾਵਾਂ ਵਿੱਚੋਂ ਇੱਕ ਸੀ ਅਤੇ ਉਸ ਸਭਿਅਤਾ ਦੀ ਸਮਕਾਲੀ ਸੀ, ਜਿਸ ਨੇ ਫਲਸਫੇ ਨੂੰ ਜਨਮ ਦਿੱਤਾ। ਪਰ ਸਪਾਰਟਾ ਦੀ ਸਭਿਅਤਾ ਨੇ ਫਲਸਵਾ ਨਹੀਂ ਉਪਜਾਇਆ। ਹਰ ਸਭਿਅਤਾ ਫਲਸਵਾ ਨਹੀਂ ਉਪਜਾ ਸਕੀ। ਇਸ ਦੀ ਉਪਜ ਲਈ ਸਭਿਅਤਾ ਵਿਚ ਕੋਈ ਵਿਸ਼ੇਸ਼ ਗੁਣ ਹੋਣਾ ਚਾਹੀਦਾ ਹੈ।"
"ਤਾ ਜੀ, ਧਰਮ ਬੇਸ਼ੱਕ ਫਲਸਫਾ ਨਹੀਂ, ਤਾਂ ਵੀ ਜੀਵਨ ਦੇ ਗੰਭੀਰ ਪ੍ਰਸ਼ਨਾਂ ਦੀ ਵਿਚਾਰ ਜ਼ਰੂਰ ਹੈ। ਜਿਹੜੀ ਸਭਿਅਤਾ ਧਰਮ ਪੈਦਾ ਕਰੇਗੀ ਉਹ ਦਰਸ਼ਨ ਨੂੰ ਜਨਮ ਦੇਵੇਗੀ।"
"ਧਰਮ "ਗੰਭੀਰ ਪ੍ਰਸ਼ਨਾਂ ਦੀ ਵਿਚਾਰ' ਘੱਟ ਹੈ ਅਤੇ 'ਗੰਭੀਰ ਪ੍ਰਸ਼ਨਾਂ ਦੇ ਇਲਹਾਮੀ ਉੱਤਰ' ਵੱਧ। ਧਰਮ ਅਤੇ ਫਲਸਵੇ ਦਾ ਇਹ ਵੱਡਾ ਅੰਤਰ ਹੈ। ਧਰਮ ਦੁਆਰਾ ਦਿੱਤੇ ਗਏ ਇਲਹਾਮੀ ਉੱਤਰਾਂ ਦੀ ਪ੍ਰਤਿਕਿਰਿਆ ਵਿੱਚੋਂ ਵੀ ਫਲਸਫੇ ਦਾ ਜਨਮ ਹੋਇਆ ਹੈ। ਇਸ ਲਈ ਇਹ ਕਹਿਣਾ ਦਰੁਸਤ ਨਹੀਂ ਹੈ ਕਿ ਜਿਹੜੀ ਸਭਿਅਤਾ ਧਰਮ ਨੂੰ ਜਨਮ ਦਿੰਦੀ ਹੈ, ਉਸੇ ਨੂੰ ਫਲਸਫੇ ਦੀ ਜਨਮਦਾਤਾ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਮਿਸਰ ਦੀ ਸਭਿਅਤਾ ਕੋਲ ਧਰਮ ਸੀ; ਅਸੀਰੀਆ ਅਤੇ ਬੇਬੀਲੋਨੀਆ ਦੀ ਸਭਿਅਤਾ ਕੋਲ ਧਰਮ ਸੀ, ਪਰ ਇਹ ਵਲਸਫਾ ਪੈਦਾ ਨਹੀਂ ਕਰ ਸਕੀਆਂ। ਇਸ ਦੇ ਉਲਟ ਭਾਰਤ ਅਤੇ ਯੂਨਾਨ ਅਤੇ ਚੀਨ ਦੀਆਂ ਸਭਿਆਤਾਵਾਂ ਕਿਸੇ ਨਾ ਕਿਸੇ ਪ੍ਰਕਾਰ ਦੇ ਦਰਸ਼ਨ ਨੂੰ ਜਨਮ ਦੇਣ ਵਿੱਚ ਸਫਲ ਹੋਈਆਂ ਹਨ।"
"ਵੀਰ ਜੀ.... "
"ਜ਼ਰਾ ਠਹਿਰੋ। ਨੀਰਜ ਕੁਝ ਕਹਿਣਾ ਚਾਹੁੰਦੀ ਹੈ।"
"ਕੀ ਕਲਚਰ ਜਾਂ ਸੰਸਕ੍ਰਿਤੀ ਨੂੰ ਫਲਸਵਾ ਨਹੀਂ ਆਖਿਆ ਜਾ ਸਕਦਾ ?"
"ਸਭਿਅਤਾ ਨਾਂ ਦੇ ਹਰ ਰੁੱਖ ਨੂੰ ਸੰਸਕ੍ਰਿਤੀ ਨਾਂ ਦਾ ਫਲ ਜਾਂ ਫੁੱਲ ਜ਼ਰੂਰ ਲੱਗਦਾ ਹੈ। ਜੀਵਨ ਨਿਰਬਾਹ ਦੇ ਮਾਨਵੀ ਵਸੀਲਿਆਂ ਅਤੇ ਉਪਰਾਲਿਆਂ ਨੂੰ ਅਸੀਂ ਸਭਿਅਰਾ ਆਖ ਸਕਦੇ ਹਾਂ। ਇਉਂ ਸਭਿਅਤਾ ਦਾ ਘੇਰਾ ਵਿਅਕਤੀਆਂ ਦੀਆਂ ਸਰੀਰਿਕ ਲੋੜਾਂ ਅਤੇ ਸਮਸ਼ਟੀ ਦੇ ਸਮਾਜਕ ਸੰਗਠਨ ਤਕ ਸੀਮਿਤ ਹੋ ਜਾਂਦਾ ਹੈ। ਸਰੀਰਕ ਲੋੜਾਂ ਦੀ ਪੂਰਤੀ ਮਾਨਸਿਕ ਤ੍ਰਿਪਤੀਆਂ ਦਾ ਸਾਧਨ ਨਹੀਂ ਬਣ ਸਕਦੀ ਅਤੇ ਸਮਾਜਕ ਸੰਗਠਨ ਵੀ ਮਾਨਸਿਕ ਸੁਰਂਤਾ ਨਾਲ ਟਕਰਾਉਣ ਦੀ ਰੁਚੀ ਰੱਖਦਾ ਹੈ। ਮਾਨਸਿਕ ਤ੍ਰਿਪਤੀ ਕਲਚਰ ਜਾਂ ਸੰਸਕ੍ਰਿਤੀ ਦੀ ਦੇਣ ਹੈ। ਮਾਨਸਿਕ ਤ੍ਰਿਪਤੀ ਦੇ ਯਤਨਾਂ ਅਤੇ ਵਸੀਲਿਆਂ ਨੂੰ ਸੰਸਕ੍ਰਿਤੀ ਕਹਿ ਸਕਦੇ ਹਾਂ। ਮਾਨਸਿਕ ਤ੍ਰਿਪਤੀ ਦੇ ਦੋ ਰੂਪ ਹਨ: ਇਕ ਭਾਵੁਕ ਜਾਂ ਭਾਵ-ਤ੍ਰਿਪਤੀ ਅਤੇ ਦੂਜਾ ਬੋਧਕ ਤ੍ਰਿਪਤੀ। ਸੰਸਕ੍ਰਿਤੀ ਦਾ ਉਹ ਰੂਪ ਜਿਸ ਦੁਆਰਾ ਸਾਡੀ ਬੌਧਕ ਤ੍ਰਿਪਤੀ ਸੰਭਵ ਹੋਵੇ, ਦਰਸ਼ਨ ਜਾਂ ਫਲਸਫਾ ਆਖਿਆ ਜਾ ਸਕਦਾ ਹੈ। ਸੰਸਾਰ ਦੀਆਂ ਕੁਝ ਕੁ ਸਭਿਆਤਾਵਾਂ ਨੇ ਹੀ ਬੌਧਕ ਤ੍ਰਿਪਤੀ ਦੇ ਉਪਰਾਲੇ ਕੀਤੇ ਹਨ। ਉਨ੍ਹਾਂ ਨੇ ਹੀ ਫਲਸਫਿਆਂ ਨੂੰ ਜਨਮ ਦਿੱਤਾ ਹੈ। ਬਹੁਤੀਆਂ ਸਭਿਆਤਾਵਾਂ ਭਾਵ ਤ੍ਰਿਪਤੀ ਤਕ ਹੀ ਸੀਮਿਤ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਸੰਸਕ੍ਰਿਤੀਆਂ ਕਿਸੇ ਦਰਸ਼ਨ ਦੀ ਉਪਜ ਦੇ ਯੋਗ ਨਹੀਂ ਬਣ ਸਕੀਆਂ।"
"ਤਾ ਜੀ, ਕਿਸੇ ਕਲਚਰ ਦਾ ਉਹ ਹਿੱਸਾ ਜਿਹੜਾ ਭਾਵ-ਤ੍ਰਿਪਤੀ ਕਰਦਾ ਹੋਵੇ, ਉਸ ਨੂੰ ਸਭਿਅਤਾ ਦੇ ਬੂਟੇ ਨੂੰ, ਲੱਗਾ ਹੋਇਆ ਵਲ ਅਤੇ ਦੂਜਾ ਭਾਗ ਜਿਹੜਾ ਬੋਧਕ-ਤ੍ਰਿਪਤੀ ਕਰਦਾ ਹੈ ਉਸ ਨੂੰ ਸਭਿਅਤਾ ਦੇ ਬੂਟੇ ਨੂੰ ਲੱਗਾ ਹੋਇਆ 'ਫੁੱਲ' ਕਹਿਣ ਵਿੱਚ ਕੀ ਹਰਜ ये?
"ਇਹ ਦੋਵੇਂ ਸ਼ਬਦ ਮੈਂ ਬੋਲੇ ਜ਼ਰੂਰ ਹਨ। ਪਰ ਮੇਰਾ ਭਾਵ ਇਸ ਪ੍ਰਕਾਰ ਦੀ ਕੋਈ ਵੰਡ ਕਰਨ ਦਾ ਨਹੀਂ ਹੈ। ਮੈਂ ਆਪਣੀ ਗੱਲ ਨੂੰ ਸਰਲ ਕਰਨ ਲਈ ਕਦੇ ਕਦੇ ਕੋਈ ਰੂਪਕ ਜਾਂ ਉਪਮਾ ਵਰਤ ਲੈਂਦਾ ਹਾਂ। ਆਪਣੀ ਗੱਲਬਾਤ ਦੇ ਦੌਰਾਨ ਅਸੀਂ ਸੰਸਕ੍ਰਿਤੀ ਦੇ ਮਨੋਰੰਜਕ ਜਾਂ ਸੁੰਦਰ ਹਿੱਸੇ ਨੂੰ ਫਲ ਅਤੇ ਦਲੀਲ ਵਾਲੇ ਜਾਂ ਬੋਧਕ ਹਿੱਸੇ ਨੂੰ ਫੁੱਲ ਆਖ ਲਵਾਂਗੇ। ਸਭਿਅਤਾ, ਧਰਮ, ਸੰਸਕ੍ਰਿਤੀ ਕਿਸੇ ਨਾਲ ਕਿਸੇ ਢੰਗ ਨਾਲ ਫਿਲਾਸਫੀ ਦੇ ਸੰਬੰਧੀ ਬਣ ਗਏ ਹਨ। ਇਨ੍ਹਾਂ ਦੇ ਆਪਸੀ ਸੰਬੰਧਾਂ ਦਾ ਵਿਸ਼ਲੇਸ਼ਣ ਪਿੱਛੋਂ ਕਰਾਂਗੇ। ਪਹਿਲਾਂ ਇਹ ਵੇਖ ਲਈਏ ਕਿ ਇਨ੍ਹਾਂ ਤੋਂ ਇਲਾਵਾ ਹੋਰ ਕੀ ਕੁਝ ਚਾਹੀਦਾ ਹੈ ?"
"ਕਾਹਦੇ ਲਈ, ਪਾਪਾ ?"
"ਵਿਲਾਸਵੀ ਦੇ ਉਤਪੰਨ ਹੋਣ ਲਈ, ਹੋ ਸਕਦਾ ਹੈ ਲਿਖਣ ਪੜ੍ਹਨ ਦੀ ਜਾਚ ਤੋਂ ਪਹਿਲਾਂ ਵੀ ਮਨੁੱਖ ਨੇ ਦਾਰਸ਼ਨਿਕ ਗੱਲਾਂ ਕੀਤੀਆਂ ਹੋਣ, ਪਰ ਕਿਸੇ ਫਲਸਫੇ ਦੀ ਲਗਾਤਾਰਤਾ ਅਤੇ ਸੰਭਾਲ ਲਈ ਲਿਖਣ ਪੜ੍ਹਨ ਦੀ ਕਲਾ ਦਾ ਹੋਂਦ ਵਿੱਚ ਆਉਣਾ ਜ਼ਰੂਰੀ ਹੈ। ਇਹ ਕਲਾ ਜਾਂ ਯੋਗਤਾ ਭਾਵੇਂ ਇੱਕ ਸਹਾਇਕ ਹੀ ਹੈ, ਪਰ ਬਹੁਤ ਜ਼ਰੂਰੀ ਅਤੇ ਤਾਕਤਵਰ ਸਹਾਇਕ ਹੈ। ਇਸੇ ਤਰ੍ਹਾਂ ਦੇ ਜ਼ਰੂਰੀ ਅਤੇ ਤਾਕਤਵਰ ਸਹਾਇਕ ਦੋ ਹੋਰ ਵੀ ਹਨ ਵਿਹਲ ਅਤੇ ਅਮਨ। ਆਉ ਹੁਣ ਇਹ ਵੇਖੀਏ ਕਿ ਇਹ ਸਭ ਯੂਨਾਨ ਵਿੱਚ ਕਿਵੇਂ ਇਕੱਤ੍ਰਿਤ ਹੋ ਗਿਆ।"
"ਲਉ ਜੀ, ਆਹ ਤਾਂ 'ਮਹਾ ਉਦਿਆਨ ਮਹਿ ਮਾਰਗੁ ਪਾਵੇ' ਵਾਲੀ ਗੱਲ ਹੋ ਗਈ।"
"ਵੀਰ ਜੀ, ਸਾਰੇ ਵਿਦਵਾਨ ਇਹ ਮੰਨਦੇ, ਕਹਿੰਦੇ ਆਏ ਹਨ ਕਿ ਖੇਤੀਬਾੜੀ ਦੇ ਕੰਮ ਦੀ ਯੋਗਤਾ ਪ੍ਰਾਪਤ ਕਰ ਲੈਣ ਉੱਤੇ ਹੀ ਮਨੁੱਖੀ ਸਮਾਜਾਂ ਵਿੱਚ ਸਭਿਅਤਾ ਦਾ ਵਿਕਾਸ ਹੋਇਆ। ਐਗਰੀਕਲਚਰ ਜਾਂ ਖੇਤੀ ਵਿੱਚ ਇਹ ਯੋਗਤਾ ਕਿਵੇਂ ਅਤੇ ਕਿਉਂ ਹੈ। ਸ਼ਿਕਾਰੀ ਮਨੁੱਖ ਸਭਿਅਤਾ ਕਿਉਂ ਨਹੀਂ ਉਪਜਾ ਸਕਿਆ ?"
"ਚਲ ਮਿਲ ਕੇ ਵਿਚਾਰ ਲੈਂਦੇ ਹਾਂ।"
"ਪਾਪਾ, ਸ਼ਿਕਾਰੀ ਮਨੁੱਖ ਪੱਕਾ ਟਿਕਾਣਾ ਕਰਕੇ ਨਹੀਂ ਬੈਠਦਾ। ਆਪਣੇ ਸ਼ਿਕਾਰ ਪਿੱਛੇ ਦੌੜਦਾ ਰਹਿੰਦਾ ਹੈ। ਪੱਕੇ ਟਿਕਾਣੇ ਬਿਨਾਂ ਸਭਿਅਤਾ ਸੰਭਵ ਨਹੀਂ। ਖੇਤੀ ਕਰਨ ਲਈ ਮਨੁੱਖਾਂ ਨੂੰ ਟਿੱਕ ਕੇ ਬੈਠਣਾ ਪਿਆ ਹੋਵੇਗਾ, ਘਰ ਬਣਾਉਣੇ ਪਏ ਹੋਣਗੇ, ਸਹਾਇਤਾ ਅਤੇ ਸਹਿਯੋਗ ਦੇ ਨਵੇਂ ਸੰਬੰਧ ਬਣੇ ਹੋਣਗੇ, ਆਪਣੇ ਘਰ ਦਾ ਮੋਹ ਉਪਜਿਆ ਹੋਵੇਗਾ, ਕੁਝ ਝਗੜੇ ਝਾਂਜੇ ਪੈਦਾ ਹੋਏ ਹੋਣਗੇ, ਉਨ੍ਹਾਂ ਦੇ ਨਿਪਟਾਰੇ ਕੀਤੇ ਗਏ ਹੋਣਗੇ, ਇਨ੍ਹਾਂ ਨਿਪਟਾਰਿਆਂ ਤੋਂ ਪ੍ਰੇਮ ਬਣੇ ਹੋਣਗੇ ਅਤੇ ਨੇਮਾਂ ਦਾ ਪਾਲਣ ਕਰਨ ਵਾਲਾ ਮਨੁੱਖ ਅਤੇ ਮਨੁੱਖੀ ਸਮਾਜ ਸਭਿਅਤਾ ਦੇ ਲੰਮੇ ਪੰਧ ਦਾ ਪਾਂਧੀ ਬਣ ਗਿਆ ਹੋਵੇਗਾ।"
"ਠੀਕ ਆਖਿਆ ਹੈ ਨੀਰਜ ਨੇ। ਕਿਸਾਨੇ ਕੰਮ ਵਿੱਚ ਲੱਗੇ ਮਨੁੱਖ ਨੂੰ ਸਾਵਧਾਨੀ ਅਤੇ ਦੁਰਅੰਦੇਸ਼ੀ ਦੀ ਜਾਚ ਆ ਗਈ ਸੀ। ਉਹ ਝਗੜਿਆ ਦੇ ਨਿਪਟਾਰੇ ਕਰਕੇ ਭਵਿੱਖ ਲਈ ਅਸੂਲਾਂ ਜਾਂ ਨੇਮਾਂ ਦੀ ਘਾੜਤ ਘੜਨ ਲੱਗ ਪਿਆ ਸੀ। ਉਂਜ ਤਾਂ ਪਸ਼ੂ-ਪੰਛੀ ਵੀ ਆਉਣ ਵਾਲੇ ਸਮੇਂ ਦੀ ਤਿਆਰੀ ਵਿੱਚ ਭੋਜਨ ਇਕੱਠਾ ਕਰਦੇ ਹਨ ਅਤੇ ਆਲ੍ਹਣੇ ਬਣਾਉਂਦੇ ਹਨ: ਪਰ, ਉਨ੍ਹਾਂ ਦੀ ਇਹ ਕਿਰਿਆ ਪਰਵਿਰਤੀਮੂਨਕ ਹੁੰਦੀ ਹੈ। ਉਹ ਸੋਚ ਕੇ ਇਉਂ ਨਹੀਂ ਕਰਦੇ। ਉਨ੍ਹਾਂ ਕੋਲ ਇਉਂ ਹੋਈ ਜਾਂਦਾ ਹੈ। ਉਨ੍ਹਾਂ ਨੂੰ ਇਉਂ ਕਰਨ ਵਿੱਚ ਇੱਕ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਦੀ ਪਰਵਿਰਤੀ ਦੀ ਪੂਰਤੀ ਹੁੰਦੀ ਹੈ ।ਇਸ ਦੇ ਉਲਟ ਜਦੋਂ ਕਿਸਾਨ ਕਹੀ ਚਲਾਉਂਦਾ ਜਾਂ ਹਲ ਵਾਹੁੰਦਾ ਹੈ, ਉਦੋਂ ਉਸ ਨੂੰ ਇਸ ਕਿਰਿਆ ਵਿੱਚੋਂ ਕੋਈ ਪਰਵਿਰਤੀਮੂਲਕ ਆਨੰਦ ਨਹੀਂ ਮਿਲ ਰਿਹਾ ਹੁੰਦਾ। ਇਹ ਕਿਰਿਆਵਾਂ ਮਨੁੱਖ ਦੀ ਪਰਵਿਰਤੀ ਦਾ ਹਿੱਸਾ ਨਹੀਂ ਹਨ। ਇਸਦੇ ਉਲਟ ਉਸ ਨੂੰ ਥਕਾਵਟ ਹੁੰਦੀ ਹੈ। ਉਹ ਹੱਡ-ਛੇਨਵੀਂ ਮਿਹਨਤ ਕਰਦਾ ਹੈ, ਇਸ ਵਿਚਾਰ ਅਧੀਨ ਕਿ ਇਸ ਮਿਹਨਤ ਦੇ ਨਤੀਜੇ ਵਜੋਂ ਉਸ ਨੂੰ ਕੁਝ ਸਮੇਂ ਬਾਅਦ ਕਣਕ ਮਿਲੇਗੀ, ਰੋਟੀ ਦਾ ਪ੍ਰਬੰਧ ਹੋ ਸਕੇਗਾ। ਉਹ ਭਵਿੱਖ ਦੇ ਕਿਸੇ ਸੁਖ ਦੀ ਆਸ ਉੱਤੇ ਵਰਤਮਾਨ ਵਿੱਚ ਘਾਲਣਾ ਘਾਲਣ ਨੂੰ ਤਿਆਰ ਹੈ। ਉਹ ਅੱਗੇ ਦੀ ਸੋਚ ਰਿਹਾ ਹੈ। ਆਉਣ ਵਾਲੇ ਸਮੇਂ ਬਾਰੇ ਸੋਚਣ ਵਾਲੇ ਨੂੰ ਸਿਆਣਾ ਆਖਦੇ ਹਨ। ਇਸ ਤਰ੍ਹਾਂ ਖੇਤੀ ਨੇ ਕੇਵਲ ਸਭਿਅਤਾ ਦੀ
ਹੀ ਨਹੀਂ ਸਗੋਂ ਫਿਲਾਸਫੀ ਜਾਂ ਸਿਆਣਪ ਦੀ ਨੀਂਹ ਵੀ ਰੱਖੀ ਸੀ।" "ਵੀਰ ਜੀ, ਹੁਣੇ ਜਿਹੇ ਤੁਸਾਂ ਕਿਹਾ ਸੀ ਕਿ ਨਿਰੀ ਸਭਿਅਤਾ ਕਿਸੇ ਦਰਸ਼ਨ ਨੂੰ ਜਨਮ ਨਹੀਂ ਦੇ ਸਕੀ। ਹੁਣ ਅਸੀਂ ਵੇਖ ਰਹੇ ਹਾਂ ਕਿ ਖੇਤੀ ਦਾ ਕਿੱਤਾ ਜਾਂ ਇਸ ਕਿੱਤੇ ਨਾਲ ਸੰਬੰਧਤ ਕਿਰਿਆਵਾਂ ਮਨੁੱਖੀ ਸੋਚ ਨੂੰ ਟੁੰਝ ਰਹੀਆਂ ਹਨ। ਸੋਚ ਦੀ ਇਹ ਟੁੰਬ ਜਾਂ ਜਾਗ੍ਰਤੀ ਦਰਸ਼ਨ ਦੀ ਉਸਾਰੀ ਕਰਨ ਦੀ ਕਾਰੇ ਨਾ ਲੱਗ ਕੇ ਕਿਸ ਪਾਸੇ ਪੈ ਗਈ ਅਤੇ ਕਿਉਂ? ਇਸ ਦਾ ਕੀ ਉੱਤਰ ਹੋਵੇਗਾ ?"
"ਮੇਰਾ ਇਹ ਮਤਲਬ ਨਹੀਂ ਕਿ ਤੁਸੀਂ ਪੁੱਛ ਨਾ। ਉਸ ਮੈਂ ਏਸੇ ਸੰਬੰਧ ਵਿੱਚ ਕੁਝ ਕਹਿਣ ਵਾਲਾ ਸਾਂ। ਖੇਤੀ ਕਰਨ ਵਾਲੇ ਮਨੁੱਖ ਦੀ ਸੋਚ ਦਾ ਦਾਰਸ਼ਨਿਕਤਾ ਦੀ ਥਾਂ ਧਰਮ ਵੱਲ ਤੁਰਨਾ ਵਧੇਰੇ ਕੁਦਰਤੀ ਸੀ। ਧਰਮ ਦੇ ਦੇ ਵੱਡੇ ਸ੍ਰੋਤ ਹਨ ਡਰ ਅਤੇ ਪਿਆਰ ਜਾਂ ਭੈ ਅਤੇ ਭਗਤੀ। ਯਹੂਦੀ ਧਰਮ ਡਰ ਵਿੱਚ ਉਪਜੇ ਹਨ ਅਤੇ ਭਾਰਤੀ ਧਰਮ ਭਗਤੀ ਵਿੱਚ। ਇਹ ਨਾ ਸਮਝ ਲੈਣਾ ਕਿ ਯਹੂਦੀ ਧਰਮਾਂ ਦੀ ਤਹਿ ਵਿੱਚ ਭੇ ਤੋਂ ਛੁੱਟ ਹੋਰ ਕੁਝ ਨਹੀਂ ਜਾਂ ਭਾਰਤੀ ਧਰਮ ਨਿਰੋਲ ਭਗਤੀ ਦੀ ਉਪਜ ਸੀ। ਮੇਰਾ ਭਾਵ ਇਹ ਹੈ ਕਿ ਇਹ ਭਾਵ ਮੁੱਖ ਸਨ: ਇਕ ਪਾਸੇ ਭੈ ਮੁੱਖ ਸੀ, ਦੂਜੇ ਪਾਸੇ ਭਗਤੀ ਮੁੱਖ ਸੀ। ਦੋਹਾਂ ਭਾਵਾਂ ਨੂੰ ਇਕੱਠੇ ਹੁੰਦਿਆ ਬਹੁਤਾ ਚਿਰ ਨਹੀਂ ਲੱਗਾ। ਮੈਂ ਕੇਵਲ ਆਰੰਭ ਦੀ ਗੱਲ ਕਰਦਾ ਹਾਂ, ਉਹ ਵੀ ਐਵੇਂ ਅਨੁਮਾਨ ਜਿਹਾ ਹੀ ਹੈ।"
"ਅੱਜ-ਕੱਲ ਆਦਮੀ ਕੋਲ ਪੁਸਤਕਾਂ ਹਨ, ਧਰਤੀ ਪੁੱਟ ਕੇ ਕੱਢੇ ਗਏ ਖੰਡਰ ਹਨ, ਸਾਇੰਸ ਹੈ, ਖੋਜ ਹੈ, ਕਈ ਪ੍ਰਕਾਰ ਦੇ ਯੰਤਾਂ ਨਾਲ ਸੰਨ-ਸੰਮਤ ਆਦਿਕ ਦਾ ਪਤਾ ਕਰਨ ਦੀ ਯੋਗਤਾ ਹੈ। ਉਹ ਕੁਝ ਵਧੇਰੇ ਭਰੋਸੇ ਨਾਲ ਗੱਲ ਕਰ ਸਕਦਾ ਹੈ। ਉਸ ਨੂੰ ਅਨੁਮਾਨ ਲਾਉਣ ਦੀ ਮਜਬੂਰੀ ਨਹੀਂ ਹੋਣੀ ਚਾਹੀਦੀ, ਪਾਪਾ।"
"ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨੇ ਹੀ ਮਨੁੱਖ ਨੂੰ ਅਨੁਮਾਨ ਲਾਉਣ ਦਾ ਭਰੋਸਾ ਦਿੱਤਾ। ਹੈ। ਇਨ੍ਹਾਂ ਬਿਨਾਂ ਅਨੁਮਾਨ ਨਹੀਂ ਲਾਇਆ ਜਾ ਸਕਦਾ। ਅਨੁਮਾਨ ਇਕ ਵਿਗਿਆਨਕ ਵਸਤੂ ਹੈ। ਕਿਸੇ ਦਾਅਵੇ ਨਾਲ ਆਖੀ ਹੋਈ ਗੱਲ ਵਿਗਿਆਨਕ ਰਾਮ-ਕਾਰ ਦਾ ਉਲੰਘਣ ਆਖੀ ਜਾਵੇਗੀ। ਨੀਲ ਦੀ ਸਭਿਅਤਾ ਬਹੁਤ ਪੁਰਾਣੀ ਮੰਨੀ ਜਾਂਦੀ ਹੈ। ਨੀਲ ਨਦੀ ਵਿੱਚ ਆਏ ਹੜ੍ਹਾਂ ਦੇ ਪਾਣੀ ਨੂੰ ਤਾਲਾਬਾਂ ਵਿੱਚ ਸਾਂਭ ਕੇ, ਮਿਸਰ ਦੇ ਲੋਕਾਂ ਨੇ, ਖੇਤੀ ਲਈ ਵਰਤਿਆ ਅਤੇ ਖੇਤੀ ਦੇ ਕੰਮ ਨੇ ਅੱਜ ਤੋਂ ਦਸ ਹਜ਼ਾਰ ਸਾਲ ਪਹਿਲਾਂ ਮਿਸਰ ਵਿੱਚ ਇੱਕ ਸਭਿਅਤਾ ਨੂੰ ਜਨਮ ਦਿੱਤਾ। ਮਿਸਰ ਦੇ ਲੋਕਾਂ ਨੇ ਇੱਕ ਵੱਡੀ ਸਲਤਨਤ ਬਣਾਈ, ਗੁਲਾਮਾਂ ਕੋਲੋਂ ਕੰਮ ਲੈ ਕੇ ਵੱਡੇ ਵੱਡੇ ਮਹੱਲ ਅਤੇ ਪਿਰਾਮਿਡ ਉਸਾਰੇ। ਪਾਣੀ ਦੀ ਥੁੜ ਦੇ ਭੋ ਵਿੱਚ ਵੱਸਣ ਵਾਲੇ ਮਿਸਰੀ ਲੋਕਾਂ ਨੇ ਆਪਣੇ ਚਾਰ ਚੁਫੇਰੇ ਦੇ ਦੋਸ਼ਾਂ ਵਿੱਚ ਵੀ ਜੰਗ, ਬਰਬਾਦੀ ਅਤੇ ਗੁਲਾਮੀ ਦਾ ਤੇ ਫੈਲਾਇਆ ਹੈ। ਤੇ ਵਿੱਚੋਂ ਇੱਕ ਧਰਮ ਨੂੰ ਜਨਮ ਦਿੱਤਾ, ਜਿਸ ਅਨੁਸਾਰ ਅਗਲੇ ਜਨਮ ਵਿੱਚ ਸੁਖਾਂ ਦੀ ਆਸ ਕਰਨੀ ਸਿਖਾਈ ਗਈ। ਮਿਸਰ ਦੇ ਲੋਕ ਇਹ ਮੰਨਦੇ ਸਨ ਕਿ ਆਦਮੀ ਦੀ ਰੂਹ ਇੱਕ ਵੇਰ ਉਸ ਦੇ ਸਰੀਰ ਨੂੰ ਛੱਡ ਕੇ ਸਦਾ ਲਈ ਨਹੀਂ ਚਲੀ ਜਾਂਦੀ, ਸਗੋਂ ਮੁੜ ਕੇ ਉਸੇ ਸਰੀਰ ਵਿੱਚ ਆਉਂਦੀ ਹੈ ਅਤੇ ਉਸ ਨਵੇਂ ਜੀਵਨ ਵਿੱਚ ਸਾਰੇ ਸੁਖ ਅਤੇ ਸਾਰੀਆਂ ਖ਼ੁਸ਼ੀਆਂ ਮਿਲਦੀਆਂ ਹਨ। ਇਸ ਵਿਸ਼ਵਾਸ ਅਧੀਨ ਮੁਰਦਾ ਸਰੀਰਾਂ ਨੂੰ ਸੰਭਾਲਣ ਦਾ ਰਿਵਾਜ ਪਿਆ, ਰਾਜਿਆਂ ਦੇ ਮਕਬਰਿਆਂ ਲਈ ਵੱਡੇ ਵੱਡੇ ਪਿਰਾਮਿਡ ਉਸਾਰੇ ਗਏ, ਰਾਜਿਆਂ ਦੀ ਮੌਤ ਉੱਤੇ ਉਨ੍ਹਾਂ ਦੇ ਨੌਕਰਾਂ, ਵਜ਼ੀਰਾਂ ਅਤੇ ਕੁਝ ਇੱਕ ਰਾਣੀਆਂ ਨੂੰ ਮਾਰ ਕੇ ਉਨ੍ਹਾਂ ਦੇ ਨਾਲ ਦਫ਼ਨਾਉਣ ਦਾ ਰਿਵਾਜ ਪਿਆ, ਮਰ ਗਏ ਆਦਮੀ ਦੀ ਲੋੜ ਦਾ ਸਾਮਾਨ ਉਸ ਦੇ ਨਾਲ ਦਬਾਇਆ ਜਾਣਾ ਜ਼ਰੂਰੀ ਸਮਝਿਆ ਜਾਣ ਲੱਗ ਪਿਆ। ਜਿੱਥੇ ਪਿਰਾਮਿਡਾਂ ਦੀ ਉਸਾਰੀ ਲਈ ਗੁਲਾਮਾਂ ਦੀ ਲੋੜ ਸੀ, ਓਥੇ ਇਸ ਭਿਆਨਕ ਭੁਲੇਖੇ ਵਿੱਚ ਉਪਜੇ ਹੋਏ ਭਿਆਨਕ ਧਰਮ ਦੀਆਂ ਗੁੰਝਲਦਾਰ ਅਤੇ ਕੁਰੂਪ ਰਸਮਾਂ ਨੂੰ ਭਿਆਨਕ ਦਬਦਬੇ ਭਰਪੂਰ ਅਤੇ ਰੰਗੀਨ ਬਣਾਉਣ ਲਈ ਇੱਕ ਪ੍ਰਹਿਤ ਵਰਗ ਦੀ ਵੀ ਲੋੜ ਸੀ।
"ਮਿਸਰ ਦੇ ਲੋਕਾਂ ਨੇ ਆਪਣੇ ਵਿਸ਼ਵਾਸਾਂ ਦੇ ਆਧਾਰ ਉੱਤੇ ਬਾਨਦਾਰ ਕਲਾ ਦੀ ਉਸਾਰੀ ਕੀਤੀ। ਮਿਸਰੀ ਮੰਦਰਾਂ ਦੇ ਖੰਡਰਾਂ ਦੀਆਂ ਦੀਵਾਰਾਂ ਉੱਤੇ ਮਿਸਰੀ ਬਾਦਸ਼ਾਹਾਂ ਜਾ ਫੋਟੋਆਂ ਦੇ ਪਿੱਛੇ ਬੰਨ੍ਹ ਕੇ ਲਿਆਂਦੇ ਜਾਣ ਵਾਲੇ ਗੁਲਾਮਾਂ ਦੇ ਜਲੂਸਾਂ ਦੀਆਂ ਮੂਰਤੀਆਂ ਉੱਕਰੀਆਂ ਮਿਲਦੀਆਂ ਹਨ। ਇਹ ਕਲਾ ਪੀੜ ਅਤੇ ਭਿਆਨਕਤਾ ਦਾ ਪ੍ਰਭਾਵ ਪਾਉਂਦੀ ਹੈ। ਇਹ ਮਿਸਰ ਦੇ ਧਾਰਮਕ ਵਿਸ਼ਵਾਸਾਂ ਅਧੀਨ ਉਪਜੀ ਹੋਈ ਕਲਾ ਹੈ ਜਿਹੜੀ ਕਿਸੇ ਸੁੰਦਰਤਾ ਜਾਂ ਕਿਸੇ ਆਨੰਦ ਦਾ ਅਨੁਭਵ ਨਹੀਂ ਕਰਾਉਂਦੀ ਅਤੇ ਨਾ ਹੀ ਕਿਸੇ ਆਨੰਦ ਅਨੁਭਵ ਵਿੱਚ ਉਪਜੀ ਹੋਈ ਹੀ ਹੈ। ਮਿਸਰ ਦੇ ਲੋਕਾਂ ਨੂੰ ਆਪਣੇ ਜੀਵਨ ਸੰਬੰਧੀ ਗੰਭੀਰ ਪ੍ਰਸ਼ਨਾਂ ਦੇ ਘੜੇ ਘੜਾਏ ਉੱਤਰ ਮਿਲ ਗਏ। ਪੋਹਤਾਂ ਨੇ ਇਨ੍ਹਾਂ ਉੱਤਰਾਂ ਬਾਏ ਕਿਸੇ ਕਿੰਤੂ ਦੀ ਕੋਈ ਗੁੰਜਾਇਸ਼ ਨਾ ਰਹਿਣ ਦਿੱਤੀ। ਨਤੀਜਾ ਇਹ ਹੋਇਆ ਕਿ ਮਨੁੱਖ ਦੀ ਸੋਚ ਨੂੰ ਸੁਤੰਤ੍ਰਤਾ ਨਾਲ ਸੋਚਣ ਦੀ ਲੋੜ ਵੀ ਨਾ ਪਈ ਤੇ ਆਗਿਆ ਵੀ ਨਾ ਮਿਲੀ ਅਤੇ ਕਈ ਹਜ਼ਾਰ ਸਾਲਾਂ ਲਈ ਸਭਿਅਤਾ ਦਾ ਕੇਂਦ੍ਰ ਬਣਿਆ ਰਹਿਣ ਉੱਤੇ ਵੀ ਮਿਸਰ ਕਿਸੇ ਵਿਲਾਸਵੀ ਨੂੰ ਜਨਮ ਨਾ ਦੇ ਸਕਿਆ।"
"ਵੀਰ ਜੀ, ਹਜ਼ਾਰਾਂ ਸਾਲਾਂ ਤਕ ਇੱਕ ਵੱਡੀ ਤਾਕਤ ਬਣਿਆ ਰਹਿ ਕੇ ਮਿਸਰ ਨੇ ਕੁਝ ਪ੍ਰਭਾਵ ਤਾਂ ਜ਼ਰੂਰ ਪਾਇਆ ਹੋਊ।"
"ਜ਼ਰੂਰ ਪਾਇਆ ਹੈ। ਪਹਿਲਾ ਇਹ ਕਿ ਮਿਸਰ ਨੇ ਧਰਤੀ ਦੇ ਉਸ ਖੰਡ ਜਾਂ ਖਿੱਤੇ ਵਿੱਚ ਬੇਬੀਲੋਨੀਆ, ਅਸੀਰੀਆ, ਮੈਸਪਟੇਮੀਆ ਅਤੇ ਫੋਨੀਸ਼ੀਆ ਆਦਿਕ ਕਈ ਸਭਿਆਤਾਵਾਂ ਨੂੰ ਜਨਮ ਦਿੱਤਾ। ਇਹ ਸਮਾਜ ਆਪੋ-ਆਪਣੇ ਸਮੇਂ ਆਪੋ-ਆਪਣੀ ਥਾਂ ਤਕੜੇ ਹੋ ਕੇ ਮਿਸਰ ਦੇ ਕਬਜ਼ੇ ਵਿੱਚੋਂ ਨਿਕਲ ਕੇ ਖ਼ੁਦਮੁਖ਼ਤਾਰ ਰਾਜ ਬਣਦੇ ਗਏ ਹਨ। ਮਿਸਰ ਨੇ ਖੇਤੀ, ਇਮਾਰਤ ਉਸਾਰੀ ਅਤੇ ਧਾਤੂਆਂ ਨੂੰ ਵਰਤਣ ਦੇ ਸੰਬੰਧ ਵਿੱਚ ਆਪਣੇ ਚਾਰ ਚੁਫੇਰੇ ਦੇ ਦੋਸ਼ਾਂ ਨੂੰ ਬਹੁਤ ਕੁਝ ਦਿੱਤਾ ਹੈ। ਧਰਮ ਦੇ ਪੱਖੋਂ ਵੀ ਮਿਸਰ ਦੇ ਪ੍ਰਭਾਵ ਨੂੰ ਸਾਰੇ ਯਹੂਦੀ ਧਰਮਾਂ ਵਿੱਚ ਵੇਖਿਆ ਪਛਾਣਿਆ ਜਾ ਸਕਦਾ ਹੈ। ਮਿਸਰੀ ਲੋਕਾਂ ਦਾ ਵਿਸ਼ਵਾਸ ਸੀ ਕਿ ਜਦੋਂ ਕੋਈ ਨੇਕ ਆਦਮੀ ਮਰਦਾ ਹੈ ਤਾਂ ਉਸ ਦੀ ਰੂਹ ਦਾ ਸੁਆਗਤ ਕਰਨ ਲਈ ਇੱਕ ਸੁੰਦਰ ਇਸਤ੍ਰੀ, ਭੋਜਨ ਦਾ ਬਾਲ ਚੁੱਕੀ, ਇੱਕ ਰੁੱਖ ਦੀ ਛਾਵੇਂ ਖਲੋਤੀ ਹੁੰਦੀ ਹੈ। ਮੇਰਾ ਖ਼ਿਆਲ ਹੈ ਕਿ ਜੰਨਤ ਜਾਂ ਬਹਿਸ਼ਤ ਦਾ ਖਿਆਲ ਇਸੇ ਮਿਸਰੀ ਵਿਸ਼ਵਾਸ ਦਾ ਵਿਕਸਿਤ ਰੂਪ ਹੈ। ਰੁੱਖ ਫੈਲ ਕੇ ਬਾਗ਼ ਏ ਜਨਤ ਬਣ ਗਿਆ ਹੈ: ਇੱਕ ਇਸਤ੍ਰੀ ਬਹੱਤਰ ਹੁਰਾਂ ਵਿੱਚ ਬਦਲ ਲਈ ਗਈ ਹੈ; ਅਤੇ ਭੋਜਨ ਦਾ ਬਾਲ ਦੁੱਧ ਦੀਆਂ ਨਦੀਆਂ, ਸ਼ਹਿਦ ਦੇ ਚਸ਼ਮਿਆਂ ਅਤੇ ਸ਼ਰਾਬ ਤਹੂਰ (ਜਨਤ ਦੀ ਸ਼ਰਾਬ) ਦੀਆਂ ਨਹਿਰਾਂ ਦਾ ਰੂਪ ਧਾਰਨ ਕਰ ਗਿਆ ਹੈ। ਪਲੇਟੋ ਅਤੇ ਉਸ ਤੋਂ ਪਹਿਲਾਂ ਹੋਣ ਵਾਲੇ ਯੂਨਾਨੀ ਵਿਲਾਸਫਰਾਂ ਨੇ ਮਿਸਰ ਦਾ ਵਰਣਨ ਬਹੁਤ ਸਤਿਕਾਰ ਨਾਲ ਕੀਤਾ ਹੈ। ਮੈਂ ਇਹ ਵੀ ਖਿਆਲ ਕਰਦਾ ਹਾਂ ਕਿ ਰੁੱਖ ਹੇਠ ਖਲੋਤੀ ਇਸੇ ਇਸਤ੍ਰੀ ਦੇ ਪ੍ਰਤੀਕ ਨੂੰ ਹੀ ਇਸ ਇਲਾਕੇ ਵਿੱਚ ਪ੍ਰਚੱਲਿਤ ਹੋਣ ਵਾਲੇ ਧਰਮਾਂ ਨੇ ਉਰਵਰਣੀ ਦੇਵੀ (Goddess of Ferility) ਦਾ ਰੂਪ ਦੇ ਲਿਆ ਹੋਵੇਗਾ ਅਤੇ ਕੁਝ ਚਿਰ ਪਿੱਛੋਂ ਏਹੋ ਦੇਵੀ ਮਹਾਨ ਮਾਤਾ (Great Mother) ਅਤੇ ਅੰਤ ਵਿੱਚ ਰੱਬ ਦੀ ਮਾਤਾ (Mother of (God) ਬਣ ਕੇ ਈਸਾਈਅਤ ਦਾ ਹਿੱਸਾ ਬਣ ਗਈ ਹੋਵੇਗੀ।
"ਜਿਸ ਢੰਗ ਨਾਲ ਅਸੀਂ ਵਿਚਾਰ ਕਰ ਰਹੇ ਹਾਂ, ਉਸ ਅਨੁਸਾਰ ਮਿਸਰ ਦਾ ਪ੍ਰਭਾਵ ਦਾਰਸ਼ਨਿਕਤਾ ਨੂੰ ਉਤਸ਼ਾਹ ਦੇਣ ਵਾਲਾ ਨਹੀਂ।"
"ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਮੈਡੀਟੇਨੀਅਨ (ਕੁਲਜ਼ਮ) ਸਾਗਰ ਦੇ ਚੁਫੇਰੇ ਵੱਸਣ ਵਾਲੇ ਦੇਸ਼ਾਂ ਵਿੱਚ ਲਿਖਣ ਦਾ ਯਤਨ ਸਭ ਤੋਂ ਪਹਿਲਾਂ ਮਿਸਰ ਵਿੱਚ ਆਰੰਭ ਹੋਇਆ ਸੀ। ਮਿਸਰ ਦੇ ਲੋਕ ਚਿੱਤ-ਲਿਪੀ ਦੀ ਵਰਤੋਂ ਕਰਦੇ ਸਨ। ਮਿਸਰੀਆਂ ਕੋਲੋਂ ਹੀ ਫੋਨੀਸ਼ੀਆ ਦੇ ਲੋਕਾਂ ਨੇ ਇਹ ਕਲਾ ਸਿੱਖੀ ਸੀ। ਉਨ੍ਹਾਂ ਨੇ ਮੂਰਤਾਂ ਦੀ ਥਾਂ ਅੱਖਰਾਂ ਦੀ ਕਾਢ ਕੱਢ ਕੇ ਇਸ ਕਲਾ ਨੂੰ ਅਗਲੀ ਮੰਜ਼ਲ ਤਕ ਪੁਚਾਇਆ ਸੀ ਅਤੇ ਓਥੋਂ ਹੀ ਇਹ ਕਲਾ ਭਾਰਤ, ਯੂਨਾਨ ਅਤੇ ਸਾਰੇ ਯੌਰਪ ਵਿੱਚ ਪਸਰੀ ਦੱਸੀ ਜਾਂਦਾ ਹੈ। ਮਿਸਰ ਦੀ ਇਹ ਦੇਣ ਅੱਗੇ ਚੱਲ ਕੇ ਦਾਰਸ਼ਨਿਕਤਾ ਦੀ ਸਹਾਇਕ ਬਣੀ ਹੈ। ਇਸ ਦਾ ਜ਼ਿਕਰ ਪਾਪਾ ਪਹਿਲਾਂ ਵੀ ਕਰ ਚੁੱਕੇ ਹਨ।"
"ਸੁਨੇਹਾ ਬੇਟੀ, ਇਸ ਦੇਣ ਲਈ ਮਨੁੱਖਤਾ ਮਿਸਰ ਦੀ ਰਿਣੀ ਹੈ। ਮਿਸਰ ਤੇ ਪਿੱਛ ਬੇਬੀਲੋਨੀਆ ਦਾ ਨਾਂ ਆਉਂਦਾ ਹੈ। ਬੇਬੀਲੋਨੀਆ, ਐਸਪੋਟੇਮੀਆ ਅਤੇ ਫੋਨੀਸ਼ੀਆ ਨੂੰ ਅੱਜ-ਕੱਲ ਇਰਾਕ ਆਖਿਆ ਜਾਂਦਾ ਹੈ। ਬੇਬੀਲੋਨੀਆ ਵਿੱਚ ਦੇ ਅਜੇਹੇ ਵਿਕਾਸ ਹੋਏ ਸਨ। ਜਿਨ੍ਹਾਂ ਨੇ ਮਨੁੱਖੀ ਬੌਧਿਕਤਾ ਨੂੰ ਦਾਰਸ਼ਨਿਕਤਾ ਦੀ ਪ੍ਰੇਰਣਾ ਦਿੱਤੀ ਮੰਨੀ ਜਾ ਸਕਦੀ ਹੈ। ਪਹਿਲਾ ਵਿਕਾਸ ਸੀ ਗਣਿਤ ਅਤੇ ਖਗੋਲ ਅਤੇ ਦੂਜਾ ਵਿਕਾਸ ਸੀ ਜਨਤ ਦੀ ਖ਼ੁਸ਼ਹਾਲੀ ਅਤੇ ਖੂਬਸੂਰਤੀ ਨੂੰ ਧਰਤੀ ਉੱਤੇ ਹੀ ਪੈਦਾ ਕਰਨ ਦਾ ਖਿਆਲ। ਦੂਜੇ ਵਿਕਾਸ ਦੇ ਅਧੀਨ
ਬੇਬੀਲੋਨੀਆ ਦੇ ਹੋਗਿੰਗ ਗਾਰਡਨਜ਼ ਬਣਾਏ ਗਏ ਸਨ। ਇਹ ਬਾਗ ਦੁਨੀਆ ਦਾ ਸੱਤਵਾਂ ਅਜੂਬਾ ਮੰਨੇ ਜਾਂਦੇ ਹਨ। ਇਹ ਹਵਾ ਵਿੱਚ ਲਟਕਦੇ ਨਹੀਂ ਸਨ, ਸਗੋਂ ਮਹਿਲ ਦੀਆਂ ਛੱਤਾ ਉੱਤੇ ਲਗਾਏ ਜਾਂਦੇ ਸਨ ਅਤੇ ਦੂਰ ਵੇਖਿਆ ਇਉਂ ਦਿਸਦੇ ਸਨ ਜਿਵੇਂ ਕੋਈ ਮਹਿਲ ਨਹੀਂ ਸਗੋਂ ਬਾਗ਼ਾਂ ਦਾ ਇੱਕ ਸਿਲਸਿਲਾ ਆਕਾਸ਼ ਵੱਲ ਉੱਚਾ, ਉਚੇਰਾ ਹੋਈ ਜਾ ਰਿਹਾ ਹੈ। ਇਹ ਬਾਗ਼ ਬਾਦਸ਼ਾਹ ਨੰਬੂਚਦਰੀਜ਼ਾਰ ਨੇ ਆਪਣੀ ਉਦਾਸ ਰਾਣੀ ਦਾ ਦਿਲ ਪਰਚਾਉਣ ਲਈ ਲਗਵਾਏ ਸਨ; ਜਿਵੇਂ ਸ਼ਾਹਜਹਾਨ ਨੇ ਆਪਣੀ ਮੁਮਤਾਜ ਦੀ ਰੀਝ ਪੂਰੀ ਕਰਨ ਲਈ ਭਾਰਤ ਵਿੱਚ ਆਗਰੇ ਦਾ ਤਾਜ ਬਣਵਾਇਆ ਸੀ। ਇਨ੍ਹਾਂ ਬਾਗ਼ਾਂ ਨੂੰ ਇਫ਼ਰਾਤ ਨਦੀ ਦੇ ਪਾਣੀ ਨਾਲ ਸਿੱਜਿਆ ਜਾਂਦਾ ਸੀ । ਇਹ ਪਾਣੀ ਪੰਪਾਂ ਦੀ ਸਹਾਇਤਾ ਨਾਲ ਉੱਪਰ ਪੁਚਾਇਆ ਜਾਂਦਾ ਸੀ। ਮਨੁੱਖ ਕਿਲ੍ਹੇ ਅਤੇ ਮਹੱਲ ਉਸਾਰਦਾ ਆਇਆ ਸੀ। ਉਹ ਭੈ ਵਿੱਚੋਂ ਉਪਜੇ ਸਨ। ਇਹ ਬਾਗ ਸੁੰਦਰਤਾ ਦੇ ਪਿਆਰ ਵਿੱਚੋਂ ਉਪਜੇ ਹੋਣ ਕਰਕੇ ਮਨੁੱਖੀ ਮਨ ਦੇ ਕਿਸੇ ਨਵੇਕਲੇ ਝੁਕਾਅ ਦੀ ਗਵਾਹੀ ਕਰਦੇ ਸਨ। ਬੀਜ ਰੂਪ ਵਿੱਚ ਇਹ ਝੁਕਾਅ ਮਨ ਵਿੱਚ ਮੌਜੂਦ ਸੀ ਅਤੇ ਕਿਲ੍ਹਿਆ, ਮਹੱਲਾ ਦੀ ਉਸਾਰੀ ਵਿੱਚੋਂ ਪ੍ਰਗਟ ਵੀ ਹੁੰਦਾ ਸੀ। ਪਰੰਤੂ, ਆਪਣੇ ਵਿਕਸਿਤ ਰੂਪ ਵਿੱਚ, ਮਹਾਨ ਮਨੁੱਖੀ ਯਤਨਾਂ ਦੀ ਪ੍ਰਧਾਨ ਪ੍ਰੇਰਣਾ ਬਣ ਕੇ ਇਹ ਬੇਬੀਲਨੀਆ ਵਿੱਚ ਹੀ ਪੈਦਾ ਹਇਆ ਮੰਨਿਆ ਜਾਣਾ ਚਾਹੀਦਾ ਹੈ।"
"ਧਰਮ ਅਤੇ ਭੈ ਤੋਂ ਉਚੇਰੇ ਹੋ ਕੇ ਯਤਨ ਕਰਨ ਅਤੇ ਸੋਚਣ ਵਾਲੇ ਇਹ ਲੋਕ ਦਰਜਨ ਕਿਉਂ ਨਾ ਉਪਜਾ ਸਕੇ ?"
"ਇਨ੍ਹਾਂ ਨੂੰ ਸਮਾ ਨਹੀਂ ਮਿਲਿਆ। ਬੇਬੀਲੋਨੀਆ ਦੀ ਸਭਿਅਤਾ ਦੇ ਵੇਹ ਉੱਨਤ ਹੋਈ ਅਤੇ ਦੋਵੇਂ ਹੋਰ ਬਾਹਰਲੀਆਂ ਸ਼ਕਤੀਆਂ ਦੁਆਰਾ ਬਰਬਾਦ ਕਰ ਦਿੱਤੀ ਜਾਂਦੀ ਰਹੀ ਹੈ। ਪਹਿਲੀ ਵੇਰ ਇਹ ਸਭਿਅਤਾ ਹਮੂਰਬੀ ਜਾ ਹਮੁਰਾਬੀ ਨਾਮੇ ਇੱਕ ਹਾਕਮ ਵੇਲੇ ਈਸਾ ਤੇ ਅਠਾਰਾਂ ਸੌ ਸਾਲ ਪੂਰਵ ਉੱਨਤ ਹੋਈ। ਦੋ ਕੁ ਸੌ ਸਾਲ ਪਿੱਛੇ ਹਿਟਾਈਟ ਨਾਂ ਦੇ ਕਿਸੇ ਕਬੀਲੇ ਦਿਆਂ ਲੋਕਾਂ ਨੇ ਇਸ ਸਲਤਨਤ ਦਾ ਅੰਤ ਕਰ ਦਿੱਤਾ। ਹਜਾਰ ਕੁ ਸਾਲ ਬਾਅਦ ਇੱਕ ਵੇਰ ਫਿਰ ਇਹ ਸਭਿਅਤਾ ਉੱਠੀ ਅਤੇ ਹੈਂਗਿੰਗ ਗਾਰਡਨਜ਼ ਦਾ ਤੁਹਫਾ ਦੇ ਕੇ, ਸੌ ਕੁ ਸਾਲ ਦੀ ਉਮਰ ਭੋਗ ਲੈਣ ਪਿੱਛੋਂ ਈਰਾਨੀਆਂ ਦੁਆਰਾ ਸਦਾ ਲਈ ਸਮਾਪਤ ਕਰ ਦਿੱਤੀ ਗਈ।"
"ਭਾ ਜੀ, ਮੈਨੂੰ ਦੇ ਗੱਲਾਂ ਸਿੱਧ ਹੋ ਰਹੀਆਂ ਪਰਤੀਤ ਹੁੰਦੀਆਂ ਹਨ: ਇੱਕ ਇਹ ਕਿ ਕਲਾ ਉਮਰ ਵਿੱਚ ਦਰਸ਼ਨ ਨਾਲੋਂ ਵਡੇਰੀ ਹੈ ਅਤੇ ਦੂਜੀ ਇਹ ਕਿ ਬੌਧਿਕਤਾ ਦੇ ਵਿਕਾਸ ਦੀ ਤੋਰ ਬਹੁਤ ਹੀ ਸੁਸਤ ਸੀ। ਇੱਕ ਕਦਮ ਪੁੱਟਿਆ ਜਾਣ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਰਹੇ ਹਨ।"
"ਇਹ ਖ਼ਿਆਲ ਗਲਤ ਨਹੀਂ। ਕਲਾ ਅਸਲ ਵਿੱਚ ਕਿਰਤ ਹੈ ਅਤੇ ਕਿਰਤ ਜੀਵਨ ਦਾ ਅਸਲਾ ਹੈ। ਪਦਾਰਥ ਕਿਰਿਆਸ਼ੀਲ ਹੈ ਹਰ ਅਣੂੰ ਹਰ ਕਿਣਕਾ ਗਤੀਸ਼ੀਲ ਹੈ। ਗਤੀਸ਼ੀਲਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਪਰ, ਇਹ ਗੱਲ ਭਰੋਸੇ ਨਾਲ ਨਹੀਂ ਕਹਿ ਸਕਦੇ ਕਿ ਪਦਾਰਥ ਦੇ ਕਣ ਸੱਚਦੇ ਵੀ ਹਨ। ਪਸੂ-ਪੰਛੀ ਕਿਰਤ ਕਰਦੇ ਹਨ ਅਤੇ ਉਨ੍ਹਾਂ ਦੀ ਕਿਰਤ ਕਈ ਥਾਂ ਕਲਾ ਦਾ ਦਰਜਾ ਪ੍ਰਾਪਤ ਕਰ ਜਾਂਦੀ ਹੈ। ਉਹ ਸੋਚਦੇ ਹਨ ਜਾਂ ਨਹੀਂ ਇਹ ਨਹੀਂ ਆਖਿਆ ਜਾ ਸਕਦਾ। ਮੇਰਾ ਅਨੁਮਾਨ ਹੈ ਕਿ ਸੋਚਦੇ ਹਨ। ਪਰ ਉਨ੍ਹਾਂ ਦੀ ਕਿਰਤ ਉਨ੍ਹਾਂ ਦੀ ਸੋਚ ਉੱਤੇ ਆਧਾਰਤ ਨਹੀਂ, ਸਗੋਂ ਪਰਵਿਰਤੀ ਉੱਤੇ ਆਧਾਰਤ ਹੈ ਅਤੇ ਉਨ੍ਹਾਂ ਦੀ ਸੋਚ ਨਾਲੋਂ ਕਿਤੇ ਵੱਧ ਵਿਕਸਿਤ ਹੈ। ਮਨੁੱਖ ਨੇ ਵੀ ਆਪਣੀ ਕਿਰਤ ਨੂੰ ਕਲਾ ਦਾ ਰੂਪ ਦੇਣਾ ਪਹਿਲ ਸਿੱਖਿਆ ਲੱਗਦਾ ਹੈ ਅਤੇ ਤਰਕ ਪਿੱਛੇ ਸਿੱਖਿਆ ਹੈ। ਕਿਰਤ
ਅਤੇ ਕਲਾ ਨੇ ਉਸ ਦੇ ਹੱਥਾਂ ਨੂੰ ਅਤੇ ਹੱਥਾਂ ਨੇ ਉਸ ਦੇ ਦਿਮਾਗ ਨੂੰ ਸੰਵਾਰਿਆ ਅਤੇ ਵਿਕਸਾਇਆ ਹੈ। ਰਹੀ ਗੱਲ ਬੋਧਕ ਵਿਕਾਸ ਦੀ ਮੱਧਮ ਤੌਰ ਦੀ। ਇਹ ਤੋਰ ਤੇਜ਼ ਨਹੀਂ ਹੋ ਸਕਦੀ।"
"ਵੀਰ ਜੀ, ਹੁਣ ਤਾਂ ਜ਼ਰੂਰ ਤੇਜ਼ ਹੋ ਗਈ ਹੋਵੇਗੀ।"
"ਮੈਨੂੰ ਨਹੀਂ ਲੱਗਦੀ। ਹੋ ਸਕਦਾ ਹੈ ਕੁਝ ਤੇਜ਼ ਹੋ ਗਈ ਹੋਵੇ: ਪਰ, ਜੀਵਨ ਦੀ ਚਾਲ ਵਿੱਚ ਜਿਸ ਤੇਜ਼ੀ ਨੂੰ ਵੇਖ ਰਹੇ ਹੋ, ਇਸ ਨੂੰ ਸੋਚ ਦੇ ਵਿਕਾਸ ਦੀ ਤੇਜ਼ੀ ਨਾ ਸਮਝਣਾ। ਵਿਗਿਆਨ ਅਤੇ ਗਣਿਤ ਆਦਿਕ ਦੀ ਜਾਣਕਾਰੀ ਦੇ ਵਾਧੇ ਨੂੰ ਸੋਚ ਦਾ ਵਿਕਾਸ ਸਮਝਣਾ ਭੁੱਲ ਹੈ। ਇਹ ਸਭ ਕੁਝ ਮਸ਼ੀਨੀ ਜਿਹਾ ਹੈ: ਨਰੋਲ ਮਕੈਨੀਕਲ। ਇਹ ਏਵੇਂ ਹੀ ਹੈ ਜਿਵੇਂ ਕੋਈ ਬਾਂਦਰ ਪੱਥਰ ਨਾਲ ਅਖਰੋਟ ਜਾਂ ਨਾਰੀਅਲ ਤੋੜਨਾ ਸਿੱਖ ਜਾਵੇ। ਇਵੇਂ ਹੀ ਕੰਪਿਊਟਰ ਕੋਲੋ ਕੰਮ ਲੈਣਾ ਵੀ ਇਕ ਸਿਖਲਾਈ ਹੈ। ਇਹ ਬੌਧਕ ਜਾਂ ਦਾਰਸ਼ਨਿਕ ਵਿਕਾਸ ਨਹੀਂ ਤਕਨੀਕੀ ਤਰੱਕੀ ਹੈ।"
"ਪਾਪਾ, ਗੱਲ ਦਾ ਰੁਖ਼ ਕੁਝ ਹੋਰ ਪਾਸੇ ਹੋ ਗਿਆ ਹੈ। ਤੁਸੀਂ ਬੇਬੀਲੋਨੀਆ ਬਾਰੇ ਦੱਸ ਰਹੇ ਸੀ।"
"ਚੰਗਾ ਹੈ, ਇਉਂ ਕੁਝ ਨਵੀਨਤਾ ਪੈਦਾ ਹੋ ਜਾਂਦੀ ਹੈ । ਤੁਹਾਡੇ ਚਾਚਾ ਜੀ ਦੀ ਇਹ ਗੱਲ ਐਵੇਂ ਸੁੱਟ ਪਾਉਣ ਵਾਲੀ ਵੀ ਨਹੀਂ ਸੀ। ਇਸ ਸੰਬੰਧ ਵਿੱਚ ਸ਼ਾਇਦ ਹੋਰ ਵਿਚਾਰ ਵੀ ਕਰਨੀ ਪਵੇ, ਪਰ ਅਜੇ ਨਹੀਂ। ਇਸ ਸਮੇਂ ਅਸੀਂ ਇਹ ਵੇਖਣਾ ਹੈ ਕਿ ਦਾਰਸ਼ਨਿਕਤਾ ਦੀਆਂ ਸੰਭਾਵਨਾਵਾਂ ਹੌਲੀ ਹੌਲੀ ਮਿਸਰ ਵਿੱਚੋਂ ਤੁਰ ਕੇ ਅਸੀਰੀਆ, ਮੈਸੋਪੋਟੇਮੀਆ ਅਤੇ ਬੇਬੀਲੋਨੀਆ ਵਿੱਚੋਂ ਦੀ ਹੋ ਕੇ ਯੂਨਾਨ ਤਕ ਕਿਵੇਂ ਪੁੱਜੀਆ। ਅਸਾਂ ਵੇਖਿਆ ਹੈ ਕਿ ਮਿਸਰ ਵਿੱਚੋਂ ਸਭਿਅਤਾ ਉਪਜੀ ਬੇਬੀਲੋਨੀਆ ਤਕ ਪੁੱਜਦਿਆਂ ਇਸ ਸਭਿਅਤਾ ਨੇ ਕਲਾ ਦਾ ਉਹ ਰੂਪ ਪੈਦਾ ਕਰ ਲਿਆ ਜ ਸੱਤਾ, ਸਿਆਸਤ ਅਤੇ ਭੇ ਤੋਂ ਪਰ ਸੀ। ਕਲਾ ਸਾਡੀ ਸੰਸਕ੍ਰਿਤੀ ਦਾ ਇੱਕ ਅੰਗ ਹੈ। ਇਹ ਭਾਵ ਤ੍ਰਿਪਤੀ ਦਾ ਸਾਧਨ ਹੈ। ਬੌਧਕ ਤ੍ਰਿਪਤੀ ਮਨੁੱਪ ਨੂੰ ਦਰਸ਼ਨ ਜਾਂ ਫਿਲਾਸਫੀ ਤੋਂ ਪ੍ਰਾਪਤ ਹੁੰਦੀ ਹੈ। ਇਹ ਤ੍ਰਿਪਤੀ ਅਤਿ ਸੂਖ਼ਮ ਹੈ ਅਤੇ ਇਸ ਦੇ ਯੋਗ ਹੋਣ ਲਈ ਮਨੁੱਖੀ ਭਾਵਾਂ ਦਾ ਸੂਖ਼ਮ ਹੋਣਾ ਜ਼ਰੂਰੀ ਹੈ। ਕਠੋਰ-ਭਾਵੀ ਆਮ ਕਰਕੇ ਬੌਧਕ ਸੂਖ਼ਮਤਾਵਾਂ ਦੇ ਧਾਰਨੀ ਨਹੀਂ ਹੁੰਦੇ। ਬੇਬੀਲੋਨੀਆ ਵਿੱਚ ਸੁੰਦਰਤਾ ਅਤੇ ਮਨੋਰੰਜਨ ਦੇ ਮਨੋਰਥ ਨਾਲ ਵਿਕਸਣ ਵਾਲੀ ਕਲਾ ਨੇ ਮਨੁੱਖੀ ਮਨ ਨੂੰ ਸੂਖਮ ਬਣਾ ਕੇ ਦਾਰਸ਼ਨਿਕਤਾ ਵੱਲ ਇੱਕ ਕਦਮ ਹੋਰ ਅੱਗੇ ਵਧਾ ਦਿੱਤਾ ਸੀ।"
"ਅੱਗੇ ਵੱਲ ਵਧਿਆ ਹੋਇਆ ਇਹ ਕਦਮ, ਮੇਰਾ ਖਿਆਲ ਹੈ, ਹੁਣ ਫੋਨੀਸ਼ੀਆ ਵਿੱਚ ਰੱਖਿਆ ਜਾਵੇਗਾ। ਉਂਜ ਵੀ ਫੋਨੀਸ਼ੀਆ ਬੇਬੀਲੋਨੀਆ ਦੇ ਪੱਛਮ ਵਿੱਚ ਸੀ ਅਤੇ ਬੇਬੀਲੋਨੀਆ ਨਾਲੋਂ ਯੂਨਾਨ ਦੇ ਵੱਧ ਨੇੜੇ ਸੀ। ਵੀਰ ਜੀ ਨੇ ਪਹਿਲਾਂ ਦੱਸਿਆ ਵੀ ਸੀ ਕਿ ਫੋਨੀਸ਼ੀਆ ਦੇ ਲੋਕਾਂ ਨੇ ਮਿਸਰ ਦੀ ਚਿੱਤ੍ਰ-ਲਿਪੀ ਨੂੰ ਅੱਖਰਾਂ ਦਾ ਰੂਪ ਦਿੱਤਾ ਸੀ। ਇਸ ਤੋਂ ਅੱਗੇ ਵੀਰ ਜੀ ਦੱਸਣਗੇ।"
"ਜੋ ਆਗਿਆ। ਮਿਸਰ ਦੀ ਚਿੱਤ੍ਰ-ਲਿਪੀ ਨੂੰ ਅੱਖਰਾਂ ਦਾ ਰੂਪ ਦੇਣ ਦਾ ਕੰਮ ਵੀ ਘੱਟ ਮਹੱਤਵਪੂਰਨ ਨਹੀਂ, ਪਰ ਫੋਨੀਸ਼ੀਆ ਦੇ ਲੋਕ ਕੋਲ ਦੇਣ ਨੂੰ ਹੋਰ ਕੁਝ ਵੀ ਸੀ । ਫੋਨੀਸ਼ੀਆ ਇਰਾਕ ਦੇ ਉਸ ਹਿੱਸੇ ਨੂੰ ਆਖਿਆ ਜਾਂਦਾ ਸੀ, ਜਿਹੜਾ ਮੈਡੀਟੇਨੀਅਨ ਸਾਗਰ ਦੇ ਨਾਲ ਲੱਗਦਾ ਸੀ ਅਤੇ ਜਿਸ ਦੇ ਪੂਰਬ ਵਿਚਲੇ ਪਹਾੜ ਉਸ ਨੂੰ ਮੈਸਪਟੇਮੀਆ (ਅਜੋਕੇ ਲਿਬਨਾਨ) ਨਾਲੋਂ ਨਿਖੇੜਦੇ ਸਨ। ਫੋਨੀਸ਼ੀਆ ਸਮੁੰਦਰੀ ਕੱਢੇ ਦਾ ਦੇਸ਼ ਸੀ ਅਤੇ ਇਸ ਗੱਲ ਵਿੱਚ
ਫੋਨੀਸ਼ੀਆ ਦੀ ਸਭਿਅਤਾ ਦਾ ਵੱਖਰਾਪਨ ਸੀ। ਪੁਰਾਤਨ ਸਮਿਆਂ ਵਿੱਚ ਫੋਨੀਸ਼ੀਆ ਪੂਰਬੀ ਅਤੇ ਪੱਛਮੀ ਦੇਸ਼ਾਂ ਵਿੱਚ ਹੋਣ ਵਾਲੇ ਵਪਾਰਕ ਸੰਬੰਧਾਂ ਦਾ ਵਿਚਲਾ ਸੀ। ਇਸ ਵਿਚੋਲਪੁਣੇ ਦੇ ਸਿੱਟੇ ਵਜੋਂ ਵੈਨੀਸ਼ੀਆ ਧਨਵਾਨ ਹੋਣ ਦੇ ਨਾਲ ਨਾਲ ਯੂਨਾਨੀ, ਅਰਬੀ ਅਤੇ ਭਾਰਤੀ ਬੋਲੀਆਂ ਦਾ ਸੰਗਮ-ਸਥਾਨ ਵੀ ਸੀ। ਚਿੱਤ੍ਰ-ਲਿਪੀ ਨੂੰ ਸਰਲ ਕਰ ਕੇ ਅੱਖਰਾਂ ਦਾ ਰੂਪ ਦੇਣਾ ਫੋਨੀਸ਼ੀਆ ਦੀ ਵਾਪਾਰਕ ਲੋੜ ਸੀ। ਇਹ ਸਹੂਲਤ ਦੇਸ਼ ਵਿਦੇਸ਼ ਦੇ ਵਾਪਾਰੀਆਂ ਲਈ ਵੀ ਓਨੀ ਹੀ ਲਾਹੇਵੰਦੀ ਸੀ। ਉਹ ਉਨ੍ਹਾਂ ਅੱਖਰਾਂ ਨੂੰ ਆਪੋ-ਆਪਣੇ ਦੇਸ਼ਾਂ ਵੱਲ ਲੈ ਗਏ। ਯੂਨਾਨ ਨੇ ਉਹ ਅੱਖਰ ਅਪਣਾ ਲਏ ਅਤੇ ਯੌਰਪ ਵਿੱਚ ਫੈਲਾ ਦਿੱਤੇ। ਉੱਤਰੀ ਭਾਰਤ ਦੀਆਂ ਸਾਰੀਆਂ ਲਿਪੀਆਂ ਬ੍ਰਾਹਮੀ ਲਿਪੀ ਵਿੱਚੋਂ ਵਿਕਸੀਆਂ ਹਨ ਅਤੇ ਬ੍ਰਾਹਮੀ ਲਿਪੀ ਫਿਨਕੀ ਲਿਪੀ ਦਾ ਸੋਧਿਆ ਹੋਇਆ ਜਾਂ ਭਾਰਤਿਆਇਆ ਹੋਇਆ ਰੂਪ ਹੈ।"
"ਤਾ ਜੀ, ਤੁਸਾਂ ਕਿਹਾ ਸੀ ਕਿ ਫੋਨੀਸ਼ੀਆ ਦੇ ਲੋਕਾਂ ਕੋਲ ਦੇਣ ਲਈ ਦਿਸ ਤੋਂ ਇਲਾਵਾ ही वुड मो।"
"ਏਸੇ ਪਾਸੇ ਆਉਣ ਲੱਗਾ ਹਾਂ। ਫੋਨੀਸ਼ੀਆ ਪੂਰਬ ਅਤੇ ਪੱਛਮ ਵਿਚਕਾਰ ਇੱਕ ਵਪਾਰਕ ਅੱਡਾ ਸੀ। ਵਪਾਰੀ ਵਿਚੋਲੇ ਅਮੀਰ ਹੋਣ ਦੇ ਨਾਲ ਨਾਲ ਬਹੁਤ ਸਾਰੇ ਦੇਸ਼ਾਂ ਦੇ ਰਿਵਾਜਾਂ ਤੇ ਵਿਸ਼ਵਾਸਾਂ ਤੋਂ ਜਾਣੂ ਵੀ ਸਨ। ਇਸ ਤਰ੍ਹਾਂ ਉਨ੍ਹਾਂ ਕੋਲ ਪਦਾਰਥਕ ਅਮੀਰੀ ਦੇ ਨਾਲ ਨਾਲ ਸਭਿਆਚਾਰਕ ਅਮੀਰੀ ਵੀ ਸੀ। ਇਨ੍ਹਾਂ ਲੋਕਾਂ ਨੇ ਹਜ਼ਾਰ ਕੁ ਸਾਲ ਪੂਰਬ ਈਸਵੀ ਤੋਂ ਲੈ ਕੇ ਚਾਰ ਪੰਜ ਸੌ ਸਾਲਾ ਤਰ ਰੋਮ ਸਾਗਰ (ਮੈਡੀਟ੍ਰੇਨੀਅਨ ਸਾਗਰ) ਦੇ ਚੁਫੇਰੇ ਦੇ ਦੋਸ਼ਾਂ ਨੂੰ ਪ੍ਰਭਾਵਤ ਕਰੀ ਰੱਖਿਆ। ਇਨ੍ਹਾਂ ਨੇ ਲਿਪਟਸ ਮੈਗਨਾ ਅਤੇ ਕਾਰਬਿਜ ਵਰਗੇ ਵਪਾਰਕ ਕੇਂਦਰਾਂ ਦੀ ਨੀਂਹ ਰੱਖੀ। ਲਿਪਟਸ ਮੈਗਨਾ ਅਜੋਕੇ ਲਿਬੀਆ ਦੇ ਉੱਤਰੀ ਤੱਟ ਉੱਤੇ ਹੇ ਅਤੇ ਕਾਰਬਿਜ ਟਿਊਨੀਸ਼ੀਆ ਦੇ ਤੱਟ ਉੱਤੇ। ਇਹ ਦੋਵੇਂ ਸ਼ਹਿਰ ਸੰਸਾਰ ਦਾ ਇਤਿਹਾਸਕ ਵਿਰਸਾ ਮੰਨੇ ਜਾਂਦੇ ਹਨ। ਲਿਪਟਸ ਮੈਗਨਾ ਦਾ ਮਹੱਤਵ ਹੋਰ ਵੀ ਵੱਧ ਗਿਆ ਸੀ, ਜਦੋਂ ਉਸ ਦਾ ਇਕ ਨਾਗਰਿਕ, ਸੈਪਟੀਮੀਅਸ ਸਿਵੀਰਸ, ਈਸਵੀ ਸੰਮਤ ਦੀ ਤੀਜੀ ਸਦੀ ਵਿੱਚ ਰੋਮ ਦਾ ਬਹਿਨਸ਼ਾਹ ਬਣ ਗਿਆ ਸੀ। ਇਨ੍ਹਾਂ ਕੇਂਦਰਾਂ ਤੋਂ ਫੋਨੀਸ਼ੀਆ ਦੇ ਵਾਪਾਰੀਆਂ ਨੇ ਰੋਮ ਸਾਗਰ ਦੇ ਪੱਛਮੀ ਕਿਨਾਰੇ ਦੇ ਦੋਸ਼ਾਂ ਨਾਲ ਵਾਪਾਰਕ ਸੰਬੰਧ ਪੈਦਾ ਕੀਤੇ ਅਤੇ ਯੂਨਾਨ, ਇਟਲੀ ਅਤੇ ਸਪੇਨ ਆਦਿਕ ਸਭ ਦੇਸ਼ਾਂ ਤਕ ਫੋਨੀਸ਼ੀਅਨ ਲਿਪੀ ਦੇ ਨਾਲ ਨਾਲ ਆਪਣੀ ਜਾਣਕਾਰੀ ਅਤੇ ਉਦਾਰਤਾ ਨੂੰ ਵੀ ਫੈਲਾਇਆ। ਪੂਰਵ ਵੇਦਿਕ ਧਰਮ ਵਿਚਲੀ ਭਾਰਤੀ ਪਰਕਿਰਤੀ ਪੂਜਾ ਇਨ੍ਹਾਂ ਲੋਕਾਂ ਰਾਹੀਂ ਹੀ ਯੂਨਾਨ ਵਿੱਚ ਪੁੱਜੀ ਮੰਨੀ ਜਾਂਦੀ ਹੈ। ਉਸ ਨੇ ਪਿੱਛੋਂ ਬੁੱਧ ਮਤ ਵੀ ਇਨ੍ਹਾਂ ਲੋਕਾਂ ਰਾਹੀਂ ਹੀ ਯੋਰਪ ਤਕ ਪੁੱਜਾ ਮੰਨਿਆ ਜਾ ਸਕਦਾ ਹੈ।"
"ਵੀਰ ਜੀ, ਜੋ ਇਸ ਨੂੰ ਮੇਰੀ ਗੁਸਤਾਖ਼ੀ ਨਾ ਮੰਨੋ ਅਤੇ ਜੇ ਮੰਨ ਕੇ ਮੁਆਫ ਕਰ ਸਕੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣ ਯੂਨਾਨ ਵਿੱਚ ਫਲਸਫੇ ਦੇ ਉਤਪਨ ਹੋਣ ਲਈ ਯੋਗ ਹਾਲਾਤ ਪੈਦਾ ਹੋ ਚੁੱਕੇ ਹਨ। ਹੁਣ ਫੋਨੀਸ਼ੀਅਨ ਲੋਕਾਂ ਦੁਆਰਾ ਸਾਗਰ-ਮੰਥਨ ਆਰੰਭ ਹੋ ਗਿਆ ਹੈ। ਸਾਡੇ ਪੁਰਾਣਾਂ ਵਿੱਚ ਜਿਸ ਸਮੁੰਦਰ-ਮੰਥਨ ਦਾ ਜ਼ਿਕਰ ਹੈ ਉਹ ਅਸਲ ਵਿੱਚ ਸਮੁੰਦਰੀ ਯਾਤ੍ਰਾ ਹੀ ਸੀ। ਸਮੁੰਦਰ ਪਰ ਕਰ ਕੇ ਦੂਜੇ ਦੇਸ਼ਾਂ ਵਿੱਚ ਜਾਣਾ, ਦੂਜੇ ਦੇਸ਼ਾ ਵਿੱਚੋਂ ਵਪਾਰਕ ਵਸਤੂਆਂ ਦੇ ਨਾਲ ਨਾਲ ਤਿੰਨ ਤਿੰਨ ਪ੍ਰਕਾਰ ਦੇ ਵਿਚਾਰਾਂ, ਵਿਸ਼ਵਾਸਾਂ, ਰਿਵਾਜਾਂ, ਰੁਝੇਵਿਆਂ, ਮਨ-ਪਰਚਾਵਿਆਂ ਸੁਹਜਾਂ ਅਤੇ ਸਜਾਵਟਾਂ ਦੀ ਅਮੀਰੀ ਲੈ ਕੇ ਆਉਣਾ, ਇੱਕ ਤਰ੍ਹਾਂ ਨਾਲ ਚੌਦਾਂ ਰਤਨਾਂ ਦੀ ਪ੍ਰਾਪਤੀ ਹੈ। ਹੁਣ ਤਕ ਇਵੇਂ ਹੋ ਰਿਹਾ ਹੈ। ਸੰਬੰਧ ਭਾਵੇਂ ਵਪਾਰਕ ਹੋਣ ਭਾਵੇਂ ਰਾਜਨੀਤਕ, ਭਾਵੇਂ ਸੋਨਿਕ ਹੋਣ ਭਾਵੇਂ ਵਿੱਦਿਅਕ, ਹਰ
ਪ੍ਰਕਾਰ ਦੇ ਲੋਕ ਇਨ੍ਹਾਂ ਸੰਬੰਧੀ ਸਦਕਾ ਇੱਕ ਦੇਸ਼ ਵਿੱਚੋਂ ਦੂਜੇ ਦੇਸ਼ ਵਿੱਚ ਜਾਂਦੇ ਹਨ। ਇਵੇਂ ਹੀ ਉਦੋਂ ਵੀ ਹੋਇਆ ਹੋਵੇਗਾ। ਜੀਵਨ ਦੀਆਂ ਗੰਭੀਰ ਸਮੱਸਿਆਵਾਂ ਦੇ ਵੱਖ ਵੱਖ ਪ੍ਰਕਾਹ ਦੇ ਉੱਤਰਾਂ ਅਤੇ ਸਮਾਧਾਨਾਂ ਨਾਲ ਸਿਆਣੇ ਲੋਕਾਂ ਦੀ ਸਾਂਝ ਪਈ ਹੋਵੇਗੀ। ਕੁਝ ਇੱਕ ਲੋਕਾਂ ਦੇ ਮਨ ਕਠੋਰ ਵਲਗਣਾਂ ਵਿੱਚੋਂ ਬਾਹਰ ਆ ਕੇ ਸੁਤੰਤ੍ਰਤਾ ਨਾਲ ਸੋਚਣ ਲੱਗ ਪਏ ਹੋਣਗੇ ਅਤੇ ਫਿਲਾਸਫੀ ਦਾ ਜਨਮ ਹੋਇਆ ਹੋਵੇਗਾ"
"ਤੁਸਾਂ ਮੇਰੇ ਕੰਮ ਨੂੰ ਕਾਫ਼ੀ ਸੌਖਾ ਕਰ ਦਿੱਤਾ ਹੈ। ਹੁਣ ਤੁਹਾਡੀ ਆਖੀ ਹੋਈ ਗੱਲ ਦਾ ਇਤਿਹਾਸਕ ਵਿਸਥਾਰ ਕਰਨਾ ਹੀ ਬਾਕੀ ਰਹਿ ਗਿਆ। ਯੂਨਾਨ ਦੀ ਸਭਿਅਤਾ ਦਾ ਇਤਿਹਾਸ ਕੁੱਟ ਨਾਂ ਦੇ ਇਕ ਟਾਪੂ ਤੋਂ ਆਰੰਡ ਕੀਤਾ ਜਾ ਸਕਦਾ ਹੈ। ਯੂਨਾਨ ਦੱਖਣ-ਪੂਰਬੀ ਯੌਰਪ ਦਾ ਦੋਸ਼ ਹੈ। ਇਸ ਦੇਸ਼ ਦਾ ਮੁੱਖ ਭਾਗ ਪਹਾੜੀ ਹੈ। ਪਹਾੜੀ ਇਲਾਕਾ ਹੋਣ ਕਰਕੇ ਇਸ ਦੇਸ਼ ਦੀ ਚੌਥਾ ਕੁ ਹਿੱਸਾ ਪੱਧਰੀ ਧਰਤੀ ਨਿੱਕੇ ਨਿੱਕੇ ਟੁਕੜਿਆਂ ਵਿੱਚ ਵੰਡੀ ਹੋਈ ਹੈ ਅਤੇ ਪਹਾੜਾਂ ਕਾਰਨ ਇਹ ਹਿੱਸੇ ਇੱਕ ਦੂਜੇ ਤੋਂ ਅਲੱਗ ਹਨ। ਧਰਤੀ ਦੇ ਮੁੱਖ ਭਾਗ ਤੋਂ ਇਲਾਵਾ ਰੋਮ ਸਾਗਰ ਵਿਚਲੇ ਚੌਦਾਂ ਸੌ ਤੋਂ ਵੱਧ ਟਾਪੂ ਯੂਨਾਨ ਦਾ ਹਿੱਸਾ ਹਨ। ਕ੍ਰੀਟ ਯੂਨਾਨ ਦਾ ਇੱਕ ਟਾਪੂ ਹੈ ਅਤੇ ਯੂਨਾਨੀ ਟਾਪੂਆਂ ਵਿੱਚ ਸਭ ਤੋਂ ਵੱਡਾ ਹੈ। ਰੋਮ ਸਾਗਰ ਵਿਚਲੇ ਸਾਰੇ ਟਾਪੂਆਂ ਵਿੱਚ, ਆਕਾਰ ਦੇ ਪੱਖ, ਇਸ ਦਾ ਦਰਜਾ ਪੰਜਵਾਂ ਹੈ। ਮਿਸਰ ਵਾਂਗ ਕੁੱਟ ਦੀ ਸੱਭਿਅਤਾ ਵੀ ਬਹੁਤ ਪੁਰਾਣੀ ਸੀ ਅਤੇ ਬਹੁਤ ਹੱਦ ਤਕ ਮਿਸਰ ਦੀ ਸਭਿਅਤਾ ਤੋਂ ਪ੍ਰਭਾਵਤ ਸੀ। ਏਥੋਂ ਦੇ ਹਾਕਮ ਵਰਗ ਵਿੱਚ ਮਿਲਰ ਦਾ ਉਹ ਮਜ਼ਹਬ ਪ੍ਰਚੱਲਿਤ ਸੀ ਜਿਹੜਾ ਮੌਤ ਨੂੰ ਜੀਵਨ ਨਾਲ ਵੱਧ ਮਹੱਤਵ ਦੇਣ ਕਰਕੇ ਉਦਾਸੀਆਂ ਅਤੇ ਸੋਗਾਂ ਦਾ ਸੰਬੰਧੀ ਸੀ। ਏਥੋਂ ਦੇ ਰਾਜ ਘਰਾਣਿਆਂ ਦੇ ਮੁਰਦੇ ਦਬਾਉਣ ਦਾ ਤਰੀਕਾ ਐਨ ਮਿਸਰ ਵਰਗਾ ਸੀ ਅਤੇ ਹਰ ਕਿੰਨਾ ਕੁਝ ਮਿਸਰ ਨਾਲ ਮਿਲਦਾ ਜੁਲਦਾ ਸੀ। ਆਮ ਲੋਕਾਂ ਵਿੱਚ ਬੇਬੀਲੋਨੀਆ ਤੋਂ ਆਏ ਹੋਏ ਧਰਮ ਦਾ ਪਰਚਾਰ ਸੀ। ਇਹ ਧਰਮ ਜੀਵਨ ਦੀ ਖ਼ੁਸ਼ੀ ਅਤੇ ਖੂਬਸੂਰਤੀ ਨਾਲ ਬਹੁਤ ਸੰਬੰਧਤ ਸੀ। ਖ਼ੁਬਸੂਰਤੀਆਂ ਪੈਦਾ ਕਰਨੀਆਂ ਆਮ ਲੋਕਾਂ ਦੇ ਵੱਸ ਦਾ ਰੋਗ ਨਹੀਂ। ਹੁੰਦਾ; ਪਰੰਤੂ; ਖ਼ੁਸ਼ ਹੋਣ ਦੇ ਚੰਗੇ-ਮਾੜੇ, ਘਟੀਆ-ਵਧੀਆ ਤਰੀਕੇ ਉਹ ਲੱਭ ਲੈਂਦੇ ਹਨ। ਛੂਟ ਦੇ ਲੋਕਾਂ ਨੇ ਵੀ ਉਹ ਲੱਭ ਲਏ ਸਨ। ਈਸਾ ਤੋਂ ਚਾਰ ਕੁ ਹਜ਼ਾਰ ਸਾਲ ਪਹਿਲਾਂ ਇਸ ਜਜ਼ੀਰੇ ਉੱਤੇ ਮਿਨੋਅਨ ਜਾਂ ਮਾਈਨੇਅਨ (Minoan) ਲੋਕਾਂ ਦਾ ਰਾਜ ਸੀ। ਇਨ੍ਹਾਂ ਦੁਆਰਾ ਉਪਜਾਏ ਆਰਟ ਦੇ ਸ਼ਾਨਦਾਰ ਨਮੂਨੇ ਅੱਜ ਵੀ ਉਪਲਬਧ ਹਨ। ਦੋ ਢਾਈ ਹਜ਼ਾਰ ਸਾਲ ਤਕ ਕਾਇਮ ਰਹਿ ਕੇ ਇਹ ਸਭਿਅਤਾ ਮਰ ਮੁੱਕ ਗਈ। ਕਾਰਨ ਦਾ ਕਿਸੇ ਨੂੰ ਪਤਾ ਨਹੀਂ। ਇਸ ਤੋਂ ਪਿੱਛੋਂ ਮਾਸੀਨੀਅਨ ਲੋਕਾਂ ਦਾ ਸਮਾਂ ਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਪਿੱਛੋਂ ਡੋਰੀਅਨ ਲੋਕਾ ਦਾ। ਇਹ ਡੋਰੀਅਨ ਕਿਧਰੋਂ ਬਾਹਰੋਂ ਆਏ ਸਨ। ਇਨ੍ਹਾਂ ਨੇ ਹੀ ਸਪਾਰਟਾ ਵਿੱਚ ਉਸ ਰਾਜ ਪ੍ਰਬੰਧ ਦੀ ਸਥਾਪਨਾ ਕੀਤੀ ਸੀ, ਜਿਸ ਦਾ ਵਰਣਨ ਅਸੀਂ ਪਹਿਲਾਂ ਕਰ ਚੁੱਕੇ ਹਾਂ। ਇਨ੍ਹਾਂ ਨੇ ਯੂਨਾਨ ਤੋਂ ਬਾਹਰ ਵੀ ਕਈ ਯੂਨਾਨੀ ਬਸਤੀਆਂ ਵਸਾਈਆਂ ਸਨ।"
"ਗੱਲ ਬਹੁਤ ਲੰਮੀ ਹੋ ਗਈ ਹੈ, ਪਾਪਾ। ਹੁਣ ਕੁਝ ਖਾ ਪੀ ਲਈਏ। ਇਉਂ ਕੁਝ ਆਰਾਮ ਵੀ ਕਰ ਸਕਾਂਗੇ।"
ਚਾਹ ਬਣ ਕੇ ਆ ਗਈ। ਚਾਹ ਪੀਂਦਿਆਂ ਉੱਤੇ ਤੇਰੇ ਜੀਜਾ ਜੀ ਵੀ ਆ ਗਏ। ਉਹ ਸੱਜੇ ਹੱਥ ਨਾਲ ਆਪਣੀਆਂ ਅੱਖਾਂ ਮਲ ਰਹੇ ਸਨ ਅਤੇ ਖੱਬੇ ਹੱਥ ਵਿੱਚ ਉਨ੍ਹਾਂ ਨੇ ਇੱਕ ਆਡੀਓ ਟੱਪ ਕੁੜੀ ਹੋਈ ਸੀ। ਮੇਰੇ ਹੱਥੋਂ ਚਾਹ ਦੀ ਪਿਆਲੀ ਫੜ ਕੇ ਟੇਪ ਉਨ੍ਹਾਂ ਨੇ ਮੈਨੂੰ ਪਕੜਾ ਦਿੱਤੀ। ਉਨ੍ਹਾਂ ਪਾਪਾ ਦੇ ਬੈਠਣ-ਬੋਲਣ ਵਾਲੇ ਸਭ ਥਾਵਾਂ ਉੱਤੇ ਮਾਈਕ ਲਾਏ ਹੋਏ ਹਨ ਅਤੇ ਸਾਰੀਆਂ
ਮੀਟਿੰਗਾਂ ਰੀਕਾਰਡ ਕਰ ਲੈਂਦੇ ਹਨ। ਪਾਪਾ ਕਈ ਵੇਰ ਕਹਿੰਦੇ ਹਨ, "ਕੀ ਬੱਚਿਆਂ ਵਾਲੀਆ ਖੇਡਾਂ ਖੇਡਦਾ ਰਹਿੰਦਾ ਹੈ।" ਉਨ੍ਹਾਂ ਦਾ ਕਹਿਣਾ ਹੈ ਕਿ "ਮੇਰਾ ਵੱਸ ਲੱਗ ਤਾਂ ਮੈਂ ਪਾਪਾ ਦੀ ਹਰ ਗੱਲ ਰੀਕਾਰਡ ਕਰ ਕੇ ਰੱਖ ਲਵਾਂ।" ਪਾਪਾ ਕਹਿੰਦੇ ਹਨ ਕਿ ਉਹ ਆਪਣੇ ਘਰ ਵਿੱਚ ਜਾਰਜ ਆਰਵੈੱਲ ਦੇ ਨਾਵਲ 'Nineteen Eighty four (ਨਾਈਟੀਨ ਏਟੀਫੋਰ-1984) ਵਾਲਾ ਵਾਤਾਵਰਣ ਉਪਜਣ ਦੇਣ ਦੇ ਹੱਕ ਵਿੱਚ ਨਹੀਂ ਹਨ।
"ਵੀਰ ਜੀ, ਚਾਹ ਨੇ ਮੁੜ ਕਾਇਮ ਕਰ ਦਿੱਤਾ ਹੈ। ਗੱਲ ਨੂੰ ਅੱਗ ਤੇਰੋ ਪਲੀਜ।"
"ਲਉ ਸੁਣੇ। ਈਣ ਬਹੁਤ ਵੱਡਾ ਜਜ਼ੀਰਾ ਹੈ ਅਤੇ ਇਸ ਦਾ ਵਰਣਨ ਹੋਮਰ ਨੇ ਬੜੇ ਸਤਿਕਾਰ ਨਾਲ ਕੀਤਾ ਹੈ। ਹੋਮਰ ਇਸ ਨੂੰ ਮੈਂ ਸ਼ਹਿਰਾਂ ਵਾਲੀ ਸੁੰਦਰ ਸਨਮਾਨਤ ਧਰਤੀ ਕਹਿ ਕੇ ਇਸ ਦੀ ਉਸਤਤ ਕਰਦਾ ਹੈ। ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਕੁੱਟ ਨੇ ਯੂਨਾਨ ਦੀ ਸਿਆਸੀ ਜ਼ਿੰਦਗੀ ਅਤੇ ਸੈਨਿਕ ਪਾਸ਼ਵਿਕਤਾ ਵਿੱਚ ਬਹੁਤਾ ਹਿੱਸਾ ਨਹੀਂ ਲਿਆ। ਹੋ ਸਕਦਾ ਹੈ ਇਹ ਇਸੇ ਕਰਕੇ ਸਭਿਅਕ ਅਤੇ ਸਭਿਆਚਾਰਕ ਪ੍ਰਭਾਵ ਪਾਉਣ ਵਿੱਚ ਵਧੇਰੇ ਸਫਲ ਹੋਇਆ ਹੋਵੇ। ਜਿਹਾ ਕਿ ਮੈਂ ਪਹਿਲਾਂ ਕਿਹਾ ਹੈ, ਯੂਨਾਨ ਦੀ ਉਪਜਾਊ ਧਰਤੀ ਪਹਾੜਾਂ ਕਾਰਨ ਵੱਖ ਵੱਖ ਟੁਕੜਿਆਂ ਵਿੱਚ ਵੰਡੀ ਹੋਈ ਹੈ ਅਤੇ ਸਮੁੰਦਰੀ ਟਾਪੂਆਂ ਵਾਂਗ ਹੀ ਧਰਤੀ ਉੱਤੇ ਬਣੇ ਹੋਏ ਟਾਪੂਆਂ ਵਰਗੀ ਹੈ। ਧਰਤੀ ਦਾ ਹਰ ਟੁੱਕੜਾ ਇੱਕ ਵੱਖਰਾ ਦੇਸ਼ ਮੰਨਿਆ ਜਾਂਦਾ ਸੀ। ਇਉ ਯੂਨਾਨ ਪੁਰਾਤਨ ਸਮੇਂ ਵਿੱਚ ਕਈ ਦੋਸ਼ਾਂ ਵਿੱਚ ਵੰਡਿਆ ਹੋਇਆ ਸੀ। ਹਰ ਦੇਸ਼ ਨੂੰ ਸਿਟੀ ਸਟੇਟ ਜਾਂ ਨਗਰ ਰਾਜ ਆਖਿਆ ਜਾਂਦਾ ਸੀ। ਇਹ ਨਗਰ ਰਾਜ ਆਪੇ ਵਿੱਚ ਲੜਦੇ ਰਹਿੰਦੇ ਸਨ। ਜੰਗ ਅਤੇ ਜਿੱਤ ਹੀ ਇਨ੍ਹਾਂ ਦੇ ਜੀਵਨ ਦਾ ਆਦ-ਅੰਤ ਸੀ। ਨਗਰ ਰਾਜਾਂ ਵਿੱਚ ਵੰਡੇ ਹੋਣ ਦਾ ਇਹ ਵੱਡਾ ਨੁਕਸਾਨ ਸੀ। ਇਸ ਦੇ ਕੁਝ ਲਾਭ ਵੀ ਸਨ। ਪਹਿਲਾ ਇਹ ਕਿ ਕਈ ਨਗਰ ਰਾਜ ਹੋਣ ਕਰਕੇ ਕਈ ਪ੍ਰਕਾਰ ਦੇ ਰਾਜ ਪ੍ਰਬੰਧ ਕਾਇਮ ਹੋ ਗਏ ਸਨ। ਇਉਂ ਯੂਨਾਨ ਵਿੱਚ ਏਕ-ਤੰਤ੍ਰ, ਪ੍ਰਜਾ-ਤੰਤ੍ਰ, ਕੁਲੀਨ-ਤੰਤ੍ਰ ਜਾ ਗਈਸ-ਰਾਜ ਅਤੇ ਜਰਵਾਣਾ ਸ਼ਾਹੀ ਵਰਗੇ ਕਈ ਰਾਜ ਪ੍ਰਬੰਧਾਂ ਦਾ ਤਜਰਬਾ ਕੀਤਾ ਜਾ ਰਿਹਾ ਸੀ। ਦੂਜਾ ਇਹ ਕਿ ਕਈ ਪ੍ਰਕਾਰ ਦੇ ਧਰਮਾਂ ਉੱਤੇ ਵਿਸ਼ਵਾਸ ਕੀਤਾ ਜਾਣ ਕਰਕੇ ਨਵੇਂ ਵਿਸ਼ਵਾਸਾਂ ਨੂੰ ਜੀ ਆਇਆਂ ਆਖਣ ਦੀ ਗੁੰਜਾਇਸ਼ ਸੀ। ਇਸ ਗੁੰਜਾਇਸ਼ ਕਾਰਨ ਸਮਾਜ ਦੀਆਂ ਵੱਖ ਵੱਖ ਸ਼੍ਰੇਣੀਆਂ ਵਿੱਚ ਵੱਖ ਵੱਖ ਪ੍ਰਕਾਰ ਦੇ ਧਰਮਾਂ ਦਾ ਹੋਣਾ ਸੰਭਵ ਸੀ। ਇਹ ਹਾਲਤ ਠੀਕ ਉਵੇਂ ਹੀ ਸੀ ਜਿਵੇਂ ਭਾਰਤ ਵਿੱਚ ਭਗਤੀ ਮਾਰਗ ਬਾਲ-ਬੁੱਧ ਅਤੇ ਕੰਮਾਂ ਕਾਰਾਂ ਵਾਲੇ ਲੋਕਾਂ ਲਈ ਵਧੇਰੇ ਯੋਗ ਸੀ; ਕਰਮ ਮਾਰਗ, ਰਜੋਗੁਣੀ ਹਿੰਮਤੀ ਅਤੇ ਸਿਰਲੱਥ ਸਾਹਸੀ ਲੋਕਾਂ ਦੇ ਸੁਭਾ ਦੇ ਅਨੁਕੂਲ ਸੀ ਅਤੇ ਗਿਆਨ ਮਾਰਗ, ਅਤੇ ਗੁਣੀ ਸ਼ਾਂਤ ਵਿਚਾਰਸ਼ੀਲ ਲੋਕਾਂ ਨੂੰ ਵਧੇਰੇ ਪਸੰਦ ਆਉਂਦਾ ਸੀ। ਹਰ ਕੋਈ ਆਪੋ-ਆਪਣੇ ਸੁਭਾ ਅਨੁਸਾਰ ਆਪਣਾ ਧਰਮ ਚੁਣ ਸਕਦਾ ਸੀ। ਤੀਜਾ ਲਾਭ ਇਹ ਸੀ ਕਿ ਛੋਟੇ ਛੋਟੇ ਨਗਰ ਰਾਜ ਆਪੋ-ਆਪਣੇ ਰਾਜ ਪ੍ਰਬੰਧ ਨੂੰ ਸੰਪੂਰਣ ਜਾਂ ਮੁਕੰਮਲ ਤੌਰ ਉੱਤੇ ਸੰਗਠਿਤ ਕਰਨ ਵਿੱਚ ਸਫਲ ਸਨ। ਇਹ ਸੰਪੂਰਣਤਾ ਨਗਰ ਰਾਜਾ ਦੇ ਵਿਧਾਨਾਂ ਵਿੱਚ ਰੂਪਮਾਨ ਕਰ ਲਈ ਜਾਂਦੀ ਸੀ। ਇਹ ਵਿਧਾਨ ਧਾਰਮਕ ਇਲਹਾਮਾਂ ਅਤੇ ਆਦੇਸ਼ਾਂ ਨਾਲ ਘੱਟ ਮਹੱਤਵ ਨਹੀਂ ਸਨ ਰੱਖਦੇ। ਇਉਂ ਧਰਤੀ ਉੱਤੇ ਵੱਸਦੇ ਮਨੁੱਖਾਂ ਦੁਆਰਾ ਬਣਾਏ ਹੋਏ ਕਾਨੂੰਨ ਆਕਾਸ਼ ਆਏ ਰੱਬੀ ਆਦੇਸ਼ਾਂ ਨਾਲੋਂ ਘੱਟ ਸਤਿਕਾਰਯੋਗ ਨਹੀਂ ਸਨ। ਮੰਨੇ ਜਾਂਦੇ। ਇਉਂ ਯੂਨਾਨ ਦੇ ਲੋਕ, ਮਿਸਰ ਦੇ ਲੋਕਾਂ ਵਰਗੇ ਵਿਸ਼ਵਾਸਾਂ ਦੇ ਧਾਰਨੀ ਨਹੀਂ
ਸਨ ਕਿ ਰਾਜਾ ਇਸ ਧਰਤੀ ਉੱਤੇ ਕਿਸੇ ਇੱਕ ਰੱਬ ਜਾਂ ਕਿਸੇ ਇੱਕ ਵੱਡ ਦੇਵਤੇ ਦਾ ਪ੍ਰਤਿਨਿਧੀ
ਹੈ। ਉਹ ਕਾਨੂੰਨ ਦੀ ਸਰਵਵਿਆਪਕਤਾ ਦੇ ਵਿਸ਼ਵਾਸੀ ਸਨ। ਇਸ ਲਈ ਯੂਨਾਨ ਵਿੱਚ,
ਸੋਚਵਾਨ ਲੋਕ, ਸੰਤਾ ਦੇ ਭੇ ਹੇਠ ਨਹੀਂ ਸਨ ਵਿਚਰਦੇ।"
"ਡਾ ਜੀ, ਇਹ ਵੀ ਕਿਹਾ ਜਾ ਸਕਦਾ ਹੈ ਕਿ ਹਜ਼ਾਰਾਂ ਸਾਲਾਂ ਦੀ ਉਮਰ ਭੋਗ ਕੇ ਹੁਣ ਸੋਚ ਕੁਝ ਸਿਆਣੀ ਜਾਂ ਵਡੇਰੀ ਹੋ ਗਈ ਸੀ।"
"ਕੁਝ ਵੀ ਹੋਵੇ ਮਸੀਹ ਦੇ ਜਨਮ ਤੋਂ ਅੱਠ, ਸੱਤ ਸੌ ਸਾਲ ਪਹਿਲਾਂ ਦੇ ਯੂਨਾਨ ਵਿੱਚ ਦਾਰਸ਼ਨਿਕਤਾ ਦੀ ਉਤਪਤੀ ਦੀਆਂ ਸੰਭਾਵਨਾਵਾਂ ਉਪਜ ਚੁੱਕੀਆਂ ਸਨ। ਸੱਤਾ ਦੇ ਸਹਿਮ ਤੋਂ ਮੁਕਤ ਯੂਨਾਨੀ ਸੰਤਾਂ ਨੇ ਫੋਨੀਸ਼ੀਆ ਦੀ ਲਿਪੀ ਵਿੱਚ ਸ੍ਵਰ ਅੱਖਰਾ (Vowels) ਦਾ ਵਾਧਾ ਕੀਤਾ; ਗਣਿਤ ਵਿੱਦਿਆ ਨੂੰ ਵਿਕਸਾਇਆ, ਕਵਿਤਾ, ਡਰਾਮਾ ਅਤੇ ਇਤਿਹਾਸ ਲਿਖਣ ਦਾ ਰਿਵਾਜ ਪਾਇਆ; ਪੁਰਾਤਨ ਭਿਆਨਕ ਧਰਮਾਂ ਦੇ ਟਾਕਰੇ ਵਿੱਚ ਨੈਤਿਕਤਾ ਨਾਲ ਸੰਬੰਧ ਰੱਖਣ ਵਾਲੇ ਧਰਮਾਂ ਦਾ ਪਰਚਾਰ ਕੀਤਾ: ਬਿਨਾਂ ਸੰਕੋਚ ਅਤੇ ਨਿਰਪੱਖ ਹੋ ਕੇ ਧਾਰਮਕ ਸਿਧਾਂਤਾਂ ਦੀ ਵਿਆਖਿਆ ਅਤੇ ਆਲੋਚਨਾ ਕੀਤੀ: ਸਿਸ਼ਟੀ ਦੀ ਉਤਪਤੀ ਬਾਰੇ ਆਪਣੇ ਮੱਤ ਪੇਸ਼ ਕਰਦਿਆਂ ਇਹ ਡਾਕਾ ਮਨ ਵਿੱਚ ਨਾ ਰੱਖਿਆ ਕਿ ਇਨ੍ਹਾਂ ਦੀ ਕਰੜੀ ਆਲੋਚਨਾ ਹੋਵੇਗੀ, ਸਗੋਂ ਪੂਰੀ ਸੁਤੰਤ੍ਰਤਾ ਨਾਲ ਵੱਖ ਵੱਖ ਪ੍ਰਕਾਰ ਦੇ ਅਨੁਮਾਨ ਲਾਏ: ਇੱਕ ਸਿਧਾਂਤਕਾਰ ਦੀ ਆਲੋਚਨਾ ਕਰਨ ਲੱਗਿਆਂ ਦੂਜੇ ਨੇ ਚਾਪਲੂਸੀ ਦੀ ਥਾਂ ਦੇ ਟੁੱਕ ਗੱਲ ਕਰਨ ਦੀ ਦਲੇਰੀ ਕੀਤੀ ਅਤੇ ਯੂਨਾਨ ਵਿੱਚ ਇੱਕ ਨਵੀਂ ਪ੍ਰਕਾਰ ਦਾ ਸਮੁੰਦਰ ਮੰਥਨ ਆਰੰਭ ਹੋਇਆ। ਇਹ ਸੋਚ-ਸਾਗਰ ਦਾ ਮੰਥਨ ਸੀ: ਇਸ ਵਿੱਚ ਦਰਜਨ-ਰਤਨ ਪ੍ਰਾਪਤ ਹੋਇਆ। ਇਸ ਪ੍ਰਾਪਤੀ ਦਾ ਇੱਕ ਕਾਰਨ ਸਿਟੀ ਸਟੇਟ ਜਾਂ ਨਗਰ ਰਾਜ ਦਾ ਹੋਂਦ ਵਿੱਚ ਆ ਜਾਣਾ ਵੀ ਸੀ। ਨਗਰ ਰਾਜਾਂ ਦੀ ਸਥਾਪਨਾ ਕਿਉਂ ਹੋਈ, ਇਸ ਪ੍ਰਸ਼ਨ ਦਾ ਠੀਕ ਉੱਤਰ ਕਿਸੇ ਨੂੰ ਪਤਾ ਨਹੀਂ। ਇੱਕ ਹਜ਼ਾਰ ਸਾਲ ਪੂ: ਈ: ਤਕ ਯੂਨਾਨ ਸੰਗਠਿਤ ਰਿਹਾ ਪਰਤੀਤ ਹੁੰਦਾ ਹੈ। ਇਸ ਸਮੇਂ ਕੁਝ ਆਰਥਕ ਪ੍ਰਸਥਿਤੀਆਂ ਕਾਰਨ ਵੱਖ ਵੱਖ ਇਲਾਕਿਆ ਦੇ ਲੋਕਾਂ ਦਾ ਵੱਖ ਵੱਖ ਰਾਜਾਂ ਵਿੱਚ ਵੰਡੇ ਜਾਣਾ ਅਨੁਮਾਨਿਆ ਜਾਂਦਾ ਹੈ। ਇਨ੍ਹਾਂ ਰਾਜਾਂ ਦੇ ਲੋਕਾਂ ਵਿੱਚ ਦੇਸ਼ ਭਗਤੀ ਅਤੇ ਸੁਤੰਰਾ ਦੀ ਭਾਵਨਾ ਬਹੁਤ ਪਰਬਲ ਸੀ। ਛੋਟੇ ਆਕਾਰਾਂ ਵਿੱਚ ਵੰਡੇ ਜਾਣ ਕਰਕੇ ਇਹ ਵੱਡੇ ਵੱਡੇ ਕਿਲ੍ਹਿਆਂ ਅਤੇ ਮੰਦਰਾਂ ਅਤੇ ਮਹੱਲਾਂ ਦੇ ਮਨਸੂਬੇ ਬਣਾਉਣ ਦੇ ਯੋਗ ਨਹੀਂ ਸਨ। ਇਹ ਸਭ ਕੁਝ ਇਸ ਤੋਂ ਪਹਿਲਾਂ ਹੀ ਕਰ ਕਰਾ ਲਿਆ ਗਿਆ ਸੀ। ਇਸ ਭਾਰੀ ਮੁਸ਼ੱਕਤ ਤੋਂ ਮੁਕਤੀ ਪਾ ਕੇ ਯੂਨਾਨੀ ਮਨ ਨੇ ਸੋਚਣ ਵੱਲ ਰੁਖ਼ ਕੀਤਾ ਅਤੇ ਬੇਲੀਜ਼ ਦੇ ਰੂਪ ਵਿੱਚ ਯੂਨਾਨ ਦਾ ਪਹਿਲਾ ਦਾਰਸ਼ਨਿਕ ਪੈਦਾ ਹੋਇਆ।"
"ਇਸ ਨਾਂ ਤੋਂ ਦੀਦੀ ਜ਼ਰੂਰ ਜਾਣੂੰ ਹੋਵੇਗੀ।"
"ਕੇਵਲ ਨਾਂ ਤੋਂ ਹੀ ਜਾਣੂੰ ਹਾਂ।"
"ਨਹੀਂ ਬੇਟਾ ਜੀ, ਇਹ ਤੁਹਾਡੀ ਨਿਮ੍ਰਤਾ ਹੈ।"
"ਹੋ ਸਕਦਾ ਹੈ ਸਿਆਣਪ ਵੀ ਹੋਵੇ: ਕਰਨ ਦਿਉ ਮਗਜ਼ਮਾਰੀ ਪਾਪਾ ਨੂੰ "
"ਚਾਚਾ ਜੀ......"
"ਬੇਟਾ ਜੀ, ਤੁਸੀਂ ਨਾਰਾਜ਼ ਨਾ ਹੋਵੇ। ਮਗਜ਼ਮਾਰੀ ਉਹ ਕਰੇਗਾ ਜਿਸ ਕੋਲ ਮਗਜ਼ ਹੋਵੇਗਾ। ਤੁਹਾਡੇ ਚਾਚਾ ਜੀ ਕਿਉਂ ਨਹੀਂ ਕਰ ਲੈਂਦੇ ? ਵੀਰ ਜੀ, ਤੁਸੀਂ ਗੱਲ ਜਾਰੀ ਰੱਖੋ।"
"ਬੇਲੀਜ਼ ਮਿਲੀਟਸ ਨਾਮ ਦੇ ਸ਼ਹਿਰ ਵਿੱਚ ਜੰਮਿਆ ਸੀ। ਇਹ ਸ਼ਹਿਰ ਇਓਨੀਆ ਨਾਂ ਦੀ ਜਮਹੂਰੀ ਰਿਆਸਤ ਵਿੱਚ ਸਥਿਤ ਸੀ ਅਤੇ ਯੂਨਾਨੀ ਲੋਕਾਂ ਦਾ ਤਜਾਰਤੀ ਕੇਂਦ ਸੀ। ਇਓਨੀਆ ਅਜੋਕੇ ਟਰਕੀ ਦਾ ਇਲਾਕਾ ਸੀ। ਟਰਕੀ ਦੇ ਵੱਡੇ ਭਾਗ ਨੂੰ ਉਨ੍ਹਾਂ ਸਮਿਆਂ ਵਿੱਚ ਏਸ਼ੀਆ ਮਾਇਨਰ (ਛੋਟਾ ਏਸ਼ੀਆ) ਆਖਿਆ ਜਾਂਦਾ ਸੀ। ਬੇਲੀਜ਼ ਦਾ ਸਮਾਂ ਸਿਆਸੀ
ਉਥਲ ਪੁਥਲਾਂ ਦਾ ਸਮਾਂ ਸੀ। ਮਿਲੀਟਸ ਵਿੱਚ ਗੁਲਾਮਾਂ ਦੀ ਵੱਡੀ ਗਿਣਤੀ ਸੀ ਅਤੇ ਉਹ ਆਪਣੇ ਮਾਲਕਾਂ ਵਿਰੁੱਧ ਬਗਾਵਤਾਂ ਕਰਦੇ ਸਨ। ਲਿਡੀਆ ਨਾਂ ਦੀ ਗੁਆਂਢੀ ਬਾਦਸ਼ਾਹਤ ਦਾ ਮਿਲੀਟਸ ਨਾਲ ਮਿੱਤ੍ਰਤਾਨਾ ਸੀ ਅਤੇ ਮਿਸਰ, ਬੇਬੀਲੇਨੀਆ ਆਦਿਕ ਨਾਲ ਚੰਗੇ ਸੰਬੰਧ ਸਨ। ਮੰਨਿਆ ਜਾਂਦਾ ਹੈ ਕਿ ਬੇਲੀਜ਼ ਨੇ ਮਿਸਰ ਦੀ ਯਾਤ੍ਰਾ ਕੀਤੀ ਸੀ। ਮਿਸਰ ਵਿੱਚ ਭਾੜੇ ਦੇ ਯੂਨਾਨੀ ਸਿਪਾਹੀਆਂ ਦੀ ਬਸਤੀ ਸੀ। ਇਹ ਮਿਲੀਟਸ ਤੋਂ ਮਿਸਰ ਗਏ ਹੋਏ ਸਨ। ਬੇਲੀਜ਼ ਦੇ ਜੀਵਨ ਬਾਰੇ ਕੋਈ ਲਿਖਤੀ ਸਬੂਤ ਨਹੀਂ ਮਿਲਦੇ। ਕਿਹਾ ਜਾਂਦਾ ਹੈ ਕਿ ਉਸ ਨੇ 585 ਪੂ. ਈ: ਵਿੱਚ ਲੱਗੇ ਸੂਰਜ ਗ੍ਰਹਿਣ ਬਾਰੇ ਅਗਾਊਂ ਦੱਸ ਦਿੱਤਾ ਸੀ। ਇਸ ਗੱਲ ਨੂੰ ਸੱਚ ਮੰਨ ਕੇ ਉਸ ਦੇ ਜਨਮ ਦੇ ਸਮੇਂ ਬਾਰੇ ਅਨੁਮਾਨ ਲਾਏ ਜਾਂਦੇ ਹਨ। ਮਿਸਰ ਵਿੱਚ ਉਸ ਨੇ ਪਿਰਾਮਿਡ ਦੇ ਪਰਛਾਵੇਂ ਤੋਂ ਹਿਸਾਬ ਲਾ ਕੇ ਉਸ ਦੀ ਉਚਾਈ ਦੱਸੀ ਸੀ ਅਤੇ ਸਮੁੰਦਰ ਦੇ ਤੱਟ ਉੱਤੇ ਖਲੋਤੇ ਨੇ ਇਹ ਦੱਸ ਦਿੱਤਾ ਸੀ ਕਿ ਸਮੁੰਦਰ ਵਿੱਚ ਤੇਰ ਰਿਹਾ ਜਹਾਜ਼ ਕਿਨਾਰੇ ਤੋਂ ਕਿੰਨੀ ਦੂਰ ਸੀ। ਉਸ ਨੂੰ ਯੂਨਾਨ ਦੇ ਸੱਤ ਸਿਆਣਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਕ ਵੇਰ ਉਹ ਕੁਝ ਸੋਚਦਾ ਹੋਇਆ ਤੁਰਿਆ ਜਾਂਦਾ ਸੀ ਕਿ ਬੇ-ਧਿਆਨੀ ਕਾਰਨ ਟੋਏ ਵਿੱਚ ਡਿੱਗ ਪਿਆ। ਪਲੇਟੋ ਇਸ ਘਟਨਾ ਦਾ ਵਰਣਨ ਕਰ ਕੇ ਇਹ ਦੱਸਣਾ ਚਾਹੁੰਦਾ ਸੀ ਕਿ ਫਿਲਾਸਫਰ ਇਸ ਦੁਨੀਆ ਦੇ ਬੰਦੇ ਨਹੀਂ ਹੁੰਦੇ। ਉਨ੍ਹਾਂ ਦੀ ਦੁਨੀਆ ਹੋਰ ਹੁੰਦੀ ਹੈ। ਅਰਸਤੂ ਅਨੁਸਾਰ ਫਿਲਾਸਫਰ ਇਸ ਦੁਨੀਆ ਦੇ ਬੰਦੇ ਹਨ ਅਤੇ ਇਸ ਦੁਨੀਆ ਦਾ ਸੁਆਰ ਸਕਦੇ ਹਨ। ਉਹ ਸੋਚ ਕਿਸ ਕੰਮ ਜਿਹੜੀ ਸਾਡਾ ਕੁਝ ਵੀ ਸਵਾਰ ਨਾ ਸਕੇ। ਅਰਸਤੂ ਨੇ ਉਸ ਬਾਰੇ ਇਕ ਹੋਰ ਕਹਾਣੀ ਦੱਸੀ ਹੈ। ਇਕ ਵੇਰ ਮੌਸਮ ਦਾ ਹਿਸਾਬ ਲਾ ਕੇ, ਬੇਲੀਜ਼ ਨੇ, ਮਿਲੀਟਸ ਅਤੇ ਚਿਓਸ ਦੇ ਸ਼ਹਿਰਾਂ ਦੇ, ਸਾਰੇ ਕੋਹਲੂ ਠੇਕੇ ਉੱਤੇ ਲੈ ਲਏ। ਉਸ ਸਾਲ ਜੈਤੂਨ ਦੀ ਫਸਲ ਬਹੁਤ ਹੋਈ। ਤੇਲ ਕੱਢਣ ਲਈ ਕੋਹਲੂਆਂ ਦੀ ਲੋੜ ਪੈਣ ਉੱਤੇ ਬੇਲੀਜ਼ ਨੇ ਮੂੰਹ ਮੰਗੇ ਕਿਰਾਏ ਉੱਤੇ ਕੋਹਲੂ ਦੇ ਕੇ ਖੂਬ ਧਨ ਕਮਾਇਆ ਅਤੇ ਸਿੱਧ ਕਰ ਦਿੱਤਾ ਕਿ ਫਿਲਾਸਫਰ ਨਿਕੰਮੇ ਨਹੀਂ ਹੁੰਦੇ। ਚਾਹੁਣ ਤਾਂ ਧਨ ਕਮਾ ਸਕਦੇ ਹਨ; ਪਰ, ਧਨ ਉਨ੍ਹਾਂ ਦਾ ਮਨੋਰਥ ਨਹੀਂ ਹੁੰਦਾ। ਬੇਲੀਜ਼ ਦਾ ਖ਼ਿਆਲ ਸੀ ਕਿ ਸ੍ਰਿਸ਼ਟੀ ਪਾਣੀ ਤੋਂ ਬਣੀ ਹੈ। ਮਿਲੀਟਸ ਵਿੱਚ ਹੋਰ ਕਈ ਦਾਰਸ਼ਨਿਕ ਪੈਦਾ ਹੋਏ। ਇਨ੍ਹਾਂ ਦਾਰਸ਼ਨਿਕਾਂ ਦੇ ਸਿਧਾਂਤਾਂ ਨੂੰ ਮਿਲੀਸ਼ੀਅਨ ਸਕੂਲ ਆਫ਼ ਫਿਲਾਸਫੀ ਆਖਿਆ ਜਾਂਦਾ ਹੈ। ਬੇਲੀਜ ਇਸ ਦਾ ਬਾਨੀ ਸੀ। ਉਹ ਸੱਤਵੀਂ ਸਦੀ ਪੂ: ਈ: ਵਿੱਚ ਹੋਇਆ ਹੈ।"
"ਡਾ ਜੀ, ਬੇਲੀਜ਼ ਦਾ ਲਿਖਿਆ ਉਪਲਬਧ ਨਹੀਂ। ਐਵੇਂ ਕਹੀਆਂ ਕਹਾਈਆਂ ਗੱਲਾ ਦੇ ਆਧਾਰ ਉੱਤੇ ਉਸ ਨੂੰ ਦਰਸ਼ਨ ਦਾ ਪਿਤਾਮਾ ਮੰਨਿਆ ਜਾ ਰਿਹਾ ਹੈ।"
"ਕੁਝ ਲਿਖ ਦੇਣਾ ਹੀ ਦਾਰਸ਼ਨਿਕਤਾ ਦਾ ਸਬੂਤ ਨਹੀਂ। ਕਿੰਨਾ ਕੁਝ ਲਿਖ ਕੇ ਵੀ ਲੋਕ ਸਾਧਾਰਣ-ਬੁੱਧੀ ਹੀ ਮੰਨੇ ਜਾਂਦੇ ਹਨ। ਸੁਕਰਾਤ ਨੇ ਕਦੇ ਕੁਝ ਨਹੀਂ ਸੀ ਲਿਖਿਆ: ਗੌਤਮ ਬੁੱਧ ਨੇ ਕਦੇ ਕੁਝ ਲਿਖ ਕੇ ਨਹੀਂ ਛੱਡਿਆ। ਪਰੰਤੂ ਜਦੋਂ ਪਲੇਟ ਵਰਗੇ ਉਨ੍ਹਾਂ ਦਾ ਜ਼ਿਕਰ ਕਰਦੇ ਹੋਣ ਤਾਂ ਸੁਣਨ ਵਾਲਿਆਂ ਨੂੰ ਸੋਚਣਾ ਪੈ ਜਾਂਦਾ ਹੈ। ਆਉ ਅਸੀਂ ਵੀ ਸੋਚੀਏ ਕਿ ਬੇਲੀਜ਼ ਨੇ ਅਜੇਹਾ ਕੀ ਕਹਿ ਦਿੱਤਾ ਜਿਸ ਕਾਰਨ ਉਹ ਵਿਲਾਸਫੀ ਦਾ ਜਨਮਦਾਤਾ ਮੰਨਿਆ ਗਿਆ। ਉਸ ਦੀ ਇਹ ਇੱਕ ਗੱਲ ਕਿ 'ਸ੍ਰਿਸ਼ਟੀ ਪਾਣੀ ਤੋਂ ਉਪਜੀ ਹੈ' ਨਿੱਕੀ ਜਿਹੀ ਹੈ: ਪਰ, ਉਸ ਬੀਜ ਵਾਂਗ ਹੈ, ਜਿਸ ਵਿੱਚ ਖੋੜ੍ਹ ਦਾ ਬਿਰਖ ਛੁਪਿਆ ਹੁੰਦਾ ਹੈ। ਜਿਸ ਸਮੇਂ ਨਾਨਾ ਪ੍ਰਕਾਰ ਦੇ ਦੇਵੀ ਦੇਵਤਿਆਂ ਦੀ ਕਲਪਨਾ ਕਰ ਕੇ ਸ੍ਰਿਸ਼ਟੀ ਦੀ ਉਤਪਤੀ ਬਾਰੇ ਮਨੁੱਖੀ ਉਤਸੁਕਤਾ ਨੂੰ ਤ੍ਰਿਪਤ ਕਰਨ ਦੇ ਹਾਸੋਹੀਣੇ ਯਤਨ ਕੀਤੇ ਜਾਂਦੇ ਸਨ, ਉਸ ਸਮੇਂ ਉਨ੍ਹਾਂ ਸਾਰੀਆਂ
ਧਾਰਨਾਵਾਂ ਅਤੇ ਮਾਨਤਾਵਾਂ ਦੇ ਮੁਕਾਬਲੇ ਵਿੱਚ ਭਰੋਸੇ ਨਾਲ ਇਹ ਕਹਿਣਾ ਕਿ ਕੋਈ ਪਰਾਸਰੀਰਕ ਸ਼ਕਤੀ ਜਾ ਧਰਤੀ ਤੋਂ ਬਾਹਰਲੀ ਕੋਈ ਕਰਾਮਾਤ ਇਸ ਨੂੰ ਪੈਦਾ ਕਰਨ ਵਾਲੀ ਨਹੀਂ, ਸਗੋਂ ਇਹ ਸ੍ਰਿਸ਼ਟੀ, ਜਾਂ ਧਰਤੀ ਉਤਲੀ ਇਹ ਜੀਵਨ-ਲੀਲਾ, ਧਰਤੀ ਜਾਂ ਪਦਾਰਥ ਦੇ ਆਪਣੇ ਹੀ ਰੂਪ-ਵਿਗਾੜ ਦਾ ਨਤੀਜਾ ਹੈ, ਮਨੁੱਖੀ ਸੋਚ ਦਾ ਆਪਣੇ ਪੈਰਾਂ ਉੱਤੇ ਖਲੋਣ ਦਾ ਪਹਿਲਾ ਯਤਨ ਸੀ। ਇਸ ਯਤਨ ਬਿਨਾਂ ਦਾਰਸ਼ਨਿਕਤਾ ਦੀ ਦੌੜ, ਦੋੜ ਸਕਣਾ ਸੋਚ ਲਈ ਸੰਭਵ ਨਹੀਂ ਸੀ।"
"ਪਰ ਇਹ ਗੱਲ ਤਾਂ ਵਿਲਾਸਫੀ ਨਾਲੋਂ ਸਾਇੰਸ ਨਾਲ ਵਧੇਰੇ ਸੰਬੰਧਤ ਹੈ, ਪਾਪਾ।" "ਠੀਕ ਹੈ, ਨੀਰਜ, ਪਰ ਆਰੰਭ ਵਿੱਚ ਦਰਸ਼ਨ ਅਤੇ ਵਿਗਿਆਨ ਵੱਖ ਨਹੀਂ ਸਨ। ਜੀਵਨ ਦੇ ਗੰਭੀਰ ਪ੍ਰਸ਼ਨਾਂ ਦੇ ਉੱਤਰ ਲੱਭਣ ਦਾ ਯਤਨ ਕਰਨ ਵਾਸਤੇ ਵਿਗਿਆਨੀ ਵੀ ਦਾਰਸ਼ਨਿਕ ਸਨ ਅਤੇ ਦਾਰਸ਼ਨਿਕ ਵੀ ਵਿਗਿਆਨੀ। ਕਿਸੇ ਹੱਦ ਤਕ ਧਰਮ ਵੀ ਇਨ੍ਹਾਂ ਦੇ ਨਾਲ ਸ਼ਾਮਲ ਸੀ। ਜਿਵੇਂ ਜਿਵੇਂ ਜੀਵਨ ਦਾ ਖਿਲਾਰਾ ਪਸਾਰਾ ਖਿੱਲਰਦਾ ਗਿਆ ਹੈ ਤਿਵੇਂ ਤਿਵੇਂ ਇਨ੍ਹਾਂ ਦੇ ਰਸਤੇ ਵੱਖ ਹੁੰਦੇ ਗਏ ਹਨ। ਆਰੰਭ ਵਿੱਚ ਤਾਂ ਹਾਲਤ ਇਹ ਸੀ ਕਿ ਬੇਲੀਜ਼ ਦੇ ਗਣਿਤ-ਗਿਆਨ ਦੇ ਕਾਰਣ ਇਹ ਵੀ ਮੰਨਿਆ ਜਾਂਦਾ ਸੀ ਕਿ ਗਣਿਤ ਬਿਨਾਂ ਦਰਸ਼ਨ ਸੰਭਵ ਹੀ ਨਹੀਂ। ਜਿਵੇਂ ਜਿਵੇਂ ਅੱਗੇ ਤੁਰਦੇ ਜਾਵਾਂਗੇ ਇਨ੍ਹਾਂ ਸਾਰਿਆ ਪ੍ਰਸ਼ਨਾਂ ਦੇ ਉੱਤਰ ਮਿਲਦੇ ਜਾਣ ਦੀ ਆਸ ਰੱਖਣੀ ਚਾਹੀਦੀ ਹੈ।"
"ਵੀਰ ਜੀ, ਬਹੁਤੀ ਦੂਰ ਚਲੇ ਜਾਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੋ ਕਿ ਉਸ ਸਮੇਂ ਯੂਨਾਨ ਦੇ ਲੋਕਾਂ ਵਿੱਚ ਕਿਸ ਪ੍ਰਕਾਰ ਦੇ ਧਰਮ ਦਾ ਪਰਚਾਰ ਸੀ।"
"ਬਿਲਕੁਲ ਠੀਕ ਕਹਿੰਦੇ ਹੋ। ਇਹ ਗੱਲ ਸ਼ਾਇਦ ਸਾਨੂੰ ਬੇਲੀਜ਼ ਬਾਰੇ ਜਾਣਨ ਤੋਂ ਪਹਿਲਾਂ ਹੀ ਜਾਣ ਲੈਣ ਦੀ ਲੋੜ ਸੀ; ਕਿਉਂਜੁ ਪੁਰਾਤਨ ਸਮਿਆਂ ਵਿੱਚ ਸਿਆਣਪ ਅਤੇ ਧਾਰਮਿਕਤਾ ਵਿੱਚ ਬਹੁੜਾ ਨਿਖੇੜਾ ਨਹੀਂ ਸੀ ਕੀਤਾ ਜਾਂਦਾ। ਸੁਕਰਾਤ ਪੂਰਾ ਰਹੱਸਵਾਦੀ ਅਤੇ ਅਧੂਰਾ ਦੁਨੀਆਦਾਰ ਸੀ: ਪਲੋਟੇ ਪੂਰਾ ਦੁਨੀਆਦਾਰ ਅਤੇ ਅਧੂਰਾ ਰਹੱਸਵਾਦੀ ਸੀ: ਅਰਸਤੂ ਨਿਰੋਲ ਦੁਨੀਆਦਾਰ ਜਾਂ ਸੰਸਾਰੀ ਸੀ। ਇਸੇ ਤਰ੍ਹਾਂ ਹੋਰ ਸਾਰੇ ਪੁਰਾਤਨ ਵਿਚਾਰਵਾਨ ਵੀ ਕਿਸੇ ਨਾ ਕਿਸੇ ਤਰ੍ਹਾਂ ਧਰਮ ਜਾਂ ਅਧਿਆਤਮਵਾਦ ਨਾਲ ਜੁੜੇ ਹੋਏ ਸਨ। ਕੁਝ ਇੱਕ ਨੇ ਤਾਂ ਆਪੋ-ਆਪਣੇ ਧਰਮਾਂ ਦੀ ਨੀਂਹ ਵੀ ਰੱਖੀ ਸੀ। ਪਿਖਾਗੋਰਸ ਇਸ ਪਿੜ ਵਿੱਚ ਵਿਸ਼ੇਸ਼ ਵਰਣਨਯੋਗ ਹੈ। ਇਸ ਦੇ ਧਰਮ ਦਾ ਵਰਣਨ ਅੱਗੇ ਚੱਲ ਕੇ ਕਰਾਂਗੇ। ਏਥੇ ਇਹ ਕਹਿਣਾ ਜ਼ਰੂਰੀ ਹੈ ਕਿ ਜਿਸ ਸਮੇਂ ਯੂਨਾਨ ਵਿੱਚ ਫਿਲਾਸਫੀ ਨੇ ਜਨਮ ਲਿਆ, ਉਦੋਂ ਇਸ ਦੇ ਨਗਰ ਰਾਜਾਂ ਦੀਆਂ ਆਪਸੀ ਜੰਗਾਂ ਕਾਰਨ ਅਜਿਹੇ ਵਿਸ਼ਵਾਸਾਂ ਦੀ ਲੋੜ ਸੀ, ਜਿਹੜੇ ਲੋਕਾਂ ਨੂੰ ਲੜਨ ਮਰਨ ਦੀ ਪ੍ਰੇਰਣਾ ਦੇ ਸਕਦੇ ਹੋਣ। ਜੰਗਾਂ ਵਿੱਚ ਹੋਣ ਵਾਲੇ ਜਾਨੀ ਨੁਕਸਾਨ ਨੂੰ ਪੂਰਾ ਕਰਨ ਲਈ ਜ਼ਰੂਰੀ ਸੀ ਕਿ ਨਾਗਰਿਕ ਬਹੁਤੇ ਬੱਚੇ ਪੈਦਾ ਕਰਨ। ਹਰ ਨਗਰ ਰਾਜ ਵਿੱਚ ਉਪਜੀਵਕਾ ਦੇ ਸਾਧਨ-ਸਾਮਾਨ (ਅਰਥ) ਪੈਦਾ ਕਰਨ ਦੀ ਜ਼ਿੰਮੇਦਾਰੀ ਗੁਲਾਮਾਂ ਦੀ ਸੀ। ਇਸ ਲਈ, ਹਰ ਨਗਰ ਹਾਜ ਵਿੱਚ ਗੁਲਾਮਾਂ ਦੀ ਗਿਣਤੀ ਨਾਗਰਿਕਾਂ ਦੀ ਗਿਣਤੀ ਨਾਲੋਂ ਕਈ ਗੁਣਾ ਬਹੁਤੀ ਹੁੰਦੀ ਸੀ। ਇਸ ਬਹੁ-ਗਿਣਤੀ ਨੂੰ ਬਗ਼ਾਵਤ ਤੋਂ ਰੋਕਣ ਦਾ, ਸੱਤਾ ਅਤੇ ਹਿੰਸਾ ਤੋਂ ਵੱਖਰਾ ਕੋਈ ਤਰੀਕਾ ਨਹੀਂ ਸੀ। ਗੁਲਮਾਂ ਨੂੰ ਮਾਰਨਾ, ਦੇਸ਼ ਨਿਕਾਲਾ ਦੇਣਾ ਆਦਿਕ ਆਮ ਸੀ। ਨਾਗਰਿਕ ਸੈਨਾ ਅਤੇ ਸਿਆਸਤ ਤੋਂ ਛੁੱਟ ਹੋਰ ਕਿਸੇ ਕੰਮ ਵਿੱਚ ਹਿੱਸਾ ਨਹੀਂ ਸਨ ਲੈ ਸਕਦੇ। ਇਨ੍ਹਾਂ ਵਿਹਲੇ ਲੋਕਾਂ ਦਾ ਢਿੱਡ ਭਰਨ ਲਈ ਅੰਨ-ਧਨ ਦੀ ਉਪਜ ਵੀ ਜ਼ਰੂਰੀ ਸੀ, ਇਸ ਹਾਲਤ ਵਿੱਚ, ਲੱਗ ਪੱਗ ਹਰ ਨਗਰ ਰਾਜ ਦਾ ਧਰਮ ਯੁੱਧ-ਦੇਵ ਅਤੇ ਉਰਵਰ
ਜਾਂ ਉਪਜਾਊ ਦੇਵੀ ਵਿੱਚ ਵਿਸ਼ਵਾਸ ਕਰਨਾ ਸਿਖਾਉਂਦਾ ਸੀ। ਇਨ੍ਹਾਂ ਦੇਵਤਿਆਂ ਨੂੰ ਭਜਨ ਵਜੋਂ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ । ਕਈ ਹਾਲਤਾਂ ਵਿੱਚ ਮਨੁੱਖੀ ਬਲੀ ਦਾ ਵੀ ਰਿਵਾਜ ਸੀ। ਅਜਿਹੇ ਮੌਕਿਆਂ ਉੱਤੇ ਸ਼ੋਰ ਅਤੇ ਸ਼ਰਾਬੇ ਦਾ ਹੋਣਾ ਕੁਦਰਤੀ ਸਮਝਿਆ ਜਾਂਦਾ ਸੀ। ਏਥੋਂ ਤਕ ਕਿ ਡਾਇਓਨੀਸਸ ਨਾਮ ਦੇ ਦੇਵਤੇ ਦੀ ਪੂਜਾ ਸਮੇਂ ਕੁਰਬਾਨੀ ਦੇ ਪਸੂ ਨੂੰ ਆਪਣੇ ਨਹੁੰਆਂ ਅਤੇ ਦੰਦਾਂ ਦੀ ਸਹਾਇਤਾ ਨਾਲ ਵਲੂੰਧਰ ਕੇ ਕੱਚਾ ਖਾਣ ਦਾ ਰਿਵਾਜ ਸੀ। ਕੁਰਬਾਨ ਕੀਤੇ ਜਾਣ ਵਾਲੇ ਪਸ਼ੂ ਵਿੱਚ ਦੇਵਤੇ ਦੇ ਗੁਣ ਪਰਵੇਸ਼ ਕਰ ਗਏ ਮੰਨੇ ਜਾਂਦੇ ਸਨ ਅਤੇ ਉਸ ਪਸੂ ਨੂੰ ਖਾਣ ਵਾਲੇ ਲੋਕਾਂ ਵਿੱਚ ਉਹ ਗੁਣ ਪਰਵੇਸ਼ ਕਰ ਜਾਣਗੇ। ਇਹ ਮੰਨਿਆ ਜਾਂਦਾ ਸੀ।"
"ਵੀਰ ਜੀ, ਇਸ ਪ੍ਰਕਾਰ ਦੇ ਧਰਮ ਦਾ ਦਾਰਸ਼ਨਿਕਤਾ ਨਾਲ ਕੋਈ ਮੇਲ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ।"
"ਇਸੇ ਲਈ ਇਸ ਧਰਮ ਨੂੰ ਆਮ ਲੋਕਾਂ ਲਈ ਰਾਖਵਾਂ ਹੱਥ ਲਿਆ ਗਿਆ ਸੀ ਅਤੇ ਸੋਚਵਾਨਾਂ ਨੇ ਆਪਣੇ ਲਈ ਵੱਖਰੇ ਧਰਮਾਂ ਦੀ ਸਿਰਜਨਾ ਕਰ ਲਈ ਸੀ । ਈਸਾਈ ਮੰਤ ਦੇ ਪੈਦਾ ਹੋਣ ਤਕ ਸੱਚਵਾਨਾਂ ਦੇ ਚਲਾਏ ਹੋਏ ਧਰਮ ਕਾਫੀ ਹੱਦ ਤਕ ਫੇਲ ਚੁੱਕੇ ਸਨ। ਹੈਰਾਨੀ ਦੀ ਗੱਲ ਹੈ ਕਿ ਡਾਇਓਨੀਸਸ ਦੀ ਪੂਜਾ ਦੀ ਜਾਂਗਲੀਅਤ ਵਿੱਚ ਹੀ ਯੂਨਾਨ ਦੇ ਉਸ ਧਰਮ ਨੇ ਜਨਮ ਲਿਆ ਸੀ, ਜਿਸ ਨੇ ਈਸਾਈ ਮੱਤ ਨੂੰ ਬਹੁਤ ਪ੍ਰਭਾਵਤ ਕੀਤਾ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਡਾਈਓਨੀਸਸ ਨਾਲ ਸੰਬੰਧਤ ਧਰਮ ਹੀ ਭਾਰਤ ਵਿੱਚ ਆ ਕੇ ਪਹਿਲਾਂ ਚਾਰ ਵਾਕ ਅਤੇ ਪਿੱਛੋਂ ਤੰਤ੍ਰ-ਯੋਗ ਦੇ ਰੂਪਾਂ ਵਿੱਚ ਵਿਕਸਿਤ ਹੋ ਗਿਆ ਸੀ। ਭਾਰਤ ਉੱਤੇ ਪਏ ਯੂਨਾਨੀ (ਯਵਨ) ਪ੍ਰਭਾਵਾਂ ਵਿੱਚੋਂ ਇਹ ਵੀ ਇੱਕ ਸੀ।"
"ਭਾ ਜੀ, ਕੀ ਬੰਧਕ ਉਤਕੰਠਾ ਦੀ ਇਹ ਮੰਗ ਜਾਇਜ਼ ਨਹੀਂ ਕਿ ਇਸ ਧਰਮ ਦੀ ਵਿਸ਼ਲੇਸ਼ਣਾਤਮਕ ਵਿਆਖਿਆ ਕੀਤੀ ਜਾਵੇ ? ਓਨੇ ਚਿਰ ਵਿੱਚ ਰੋਟੀ ਵੀ ਤਿਆਰ ਹੋ ਜਾਵੇਗੀ।"
"ਚਲੋ ਇਉਂ ਹੀ ਕਰ ਲੈਂਦੇ ਹਾਂ। ਓਲਿੰਪਸ ਪੁਰਾਤਨ ਯੂਨਾਨ ਦਾ ਸਭ ਤੋਂ ਉੱਚਾ ਪਰਬਤ ਸੀ। ਇਸ ਨੂੰ ਯੂਨਾਨ ਦਾ ਦੇਵ-ਲੋਕ ਮੰਨਿਆ ਜਾਂਦਾ ਸੀ। ਯੂਨਾਨੀ ਮਿਥਿਹਾਸ ਵਿਚਲੇ ਬਹੁਤੇ ਦੇਵਤੇ ਇੱਥੇ ਦੇ ਰਹਿਣ ਵਾਲੇ ਸਨ। ਇਨ੍ਹਾਂ ਦੇਵਤਿਆਂ ਦੀ ਕਲਪਨਾ ਯੂਨਾਨੀ ਕੁਲੀਨ ਵਰਗ ਜਾਂ ਅਰਿਸਟਕੇਸੀ ਉੱਤੇ ਆਧਾਰਤ ਸੀ। ਇਹ ਜੰਗ ਅਤੇ ਮੌਜ ਮੇਲੇ ਤੋਂ ਵੱਖਰਾ ਕੰਮ, ਜੇ ਕੋਈ ਕਰਦੇ ਸਨ ਤਾਂ ਕੇਵਲ ਸਾਜ਼ਸ਼ਾਂ ਕਰਨ ਦਾ, ਇੱਕ ਦੂਜੇ ਦੀਆਂ ਪਤਨੀਆਂ ਨੂੰ ਭਰਮਾਉਣ ਅਤੇ ਵਰਗਲਾਉਣ ਦਾ, ਝੂਠ ਬੋਲਣ ਅਤੇ ਚੋਰੀ ਕਰਨ ਦਾ ਜਾਂ ਫਿਰ ਕਿਸੇ ਨੇਕ ਆਦਮੀ ਨੂੰ ਦੁਖੀ ਕਰਨ ਦਾ। ਜਨ ਸਾਧਾਰਣ ਨਾਲ ਇਨ੍ਹਾਂ ਦੀ ਬਹੁਤੀ ਸਾਂਝ ਨਹੀਂ ਸੀ। ਸ਼ਾਇਦ ਇਸੇ ਕਰਕੇ ਯੂਨਾਨ ਦੇ ਜਨ ਸਾਧਾਰਣ ਨੇ ਧਰੇਸ ਦੇ ਇੱਕ ਦੇਵਤੇ ਬੈਕਸ ਨੂੰ ਆਪਣੀ ਸ਼ਰਧਾ ਦਾ ਪਾਤਰ ਬਣਾ ਲਿਆ ਸੀ। ਥਰੇਸ ਅਜੋਕੇ ਯੂਨਾਨ, ਟਰਕੀ ਅਤੇ ਬੁਲਗਾਰੀਆ ਦੇ ਵਿਚਕਾਰ ਦਾ ਇਲਾਕਾ ਸੀ ਅਤੇ ਅੱਜ-ਕੱਲ ਇਨ੍ਹਾਂ ਹੀ ਦੇਸ਼ਾਂ ਨਾਲ ਮਿਲ-ਮਿਲਾ ਦਿੱਤਾ ਗਿਆ ਹੈ। ਏਥੋਂ ਦੇ ਲੋਕ ਬਹੁਤੇ ਸੱਭਿਅ ਨਹੀਂ ਸਨ। ਬੈਬੱਸ ਨੂੰ ਉਹ ਆਪਣਾ ਉਪਜ ਦੇਵ ਮੰਨਦੇ ਸਨ। ਨਸ਼ੇ ਦੀ ਹਾਲਤ ਬਾਰੇ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਬੈਕਸ ਉਨ੍ਹਾਂ ਵਿੱਚ ਆ ਵੜਦਾ ਹੈ, ਜਿਸ ਕਰਕੇ ਉਹ ਮਸੜ, ਬੇ-ਫ਼ਿਕਰ, ਖ਼ੁਸ਼, ਤੱਕੜੇ ਅਤੇ ਦਲੇਰ ਹੋ ਜਾਂਦੇ ਹਨ। ਬੇਕਸ ਉਨ੍ਹਾਂ ਲਈ ਸੁਰਾ-ਦੇਵ (ਸ਼ਰਾਬ ਦਾ ਦੇਵਤਾ) ਵੀ ਸੀ ਅਤੇ ਕਾਮ-ਦੇਵ ਵੀ ਯੁੱਧ-ਦੇਵ ਵੀ ਸੀ ਅਤੇ ਆਨੰਦ-ਦੇਵ ਵੀ।"
"ਇਹ ਤਾਂ ਆਲ-ਇਨ-ਵਨ (All-in-one) ਵਾਲੀ ਗੱਲ ਹੋਈ, ਪਾਪਾ।"
"ਬਿਲਕੁਲ। ਇਹ ਆਲ-ਇਨ-ਵਨ ਯੂਨਾਨੀਆਂ ਨੇ ਅਪਣਾ ਲਿਆ ਅਤੇ ਨਾਂ ਰੱਖ ਲਿਆ ਡਾਇਓਨੀਸਸ। ਇਸ ਨੂੰ ਯੂਨਾਨ ਦੇ ਪ੍ਰਧਾਨ ਦੇਵਤੇ ਜਯੂਸ (ZEUS) ਜਾਂ ਜੀਅਸ ਦਾ ਪੁੱਤਰ ਮੰਨ ਲਿਆ ਗਿਆ। ਯੂਨਾਨੀ ਉੱਚ ਵਰਗ ਨੇ ਇਸ ਧਰਮ ਦਾ ਵਿਰੋਧ ਕੀਤਾ ਸੀ; ਪਰ ਛੇਤੀ ਹੀ ਉੱਚ ਵਰਗ ਦੀਆਂ ਇਸਤੀਆਂ ਦੁਆਰਾ ਅਪਣਾਇਆ ਜਾਣ ਕਰਕੇ ਇਹ ਆਮ ਹੋ ਗਿਆ। ਇਸ ਧਰਮ (ਜਾਂ ਡਾਇਓਨੀਸਸ ਦੀ ਪੂਜਾ) ਦਾ ਜਿਹੜਾ ਰੂਪ ਉੱਚ ਵਰਗੀ ਇਸਤ੍ਰੀ ਨੇ ਅਪਣਾਇਆ ਸੀ ਉਸ ਵਿੱਚ ਨਸ਼ੇ ਅਤੇ ਨਸ਼ੇ ਤੋਂ ਉਪਜਣ ਵਾਲੀ ਬਦ-ਮਸਤੀ ਸ਼ਾਮਲ ਸੀ: ਪਰੰਤੂ ਪਸ਼ੂਆਂ ਨੂੰ ਵਲੂੰਧਰ ਕੇ ਕੱਚਾ ਖਾਣਾ ਸ਼ਾਮਲ ਨਹੀਂ ਸੀ। ਇਸ ਫ਼ਰਕ ਨੇ ਅੱਗੇ ਚੱਲ ਕੇ ਉਹ ਕਰਾਮਾਤ ਕੀਤੀ ਲੱਗਦੀ ਹੈ ਜਿਸ ਵਿੱਚੋਂ ਉਹ ਧਰਮ ਉਪਜੇ, ਜਿਨ੍ਹਾਂ ਦਾ ਦਾਰਸ਼ਨਿਕਤਾ ਨਾਲ ਸੰਬੰਧ ਲੱਭਿਆ ਜਾ ਸਕਦਾ ਹੈ।"
"ਵੀਰ ਜੀ, ਇਸ ਦੀ ਕੁਝ ਵਿਆਖਿਆ ਜਰੂਰ ਕਰੋ: ਵਿਆਖਿਆ ਤੋਂ ਮੇਰਾ ਭਾਵ ਹੈ ਵਿਸਥਾਰ।"
"ਉੱਚ ਵਰਗੀ ਇਸਤ੍ਰੀ ਵੱਡੇ ਵੱਡੇ ਟੋਲਿਆਂ ਦੇ ਰੂਪ ਵਿੱਚ, ਪਹਾੜੀਆਂ ਉੱਤੇ ਜਾ ਕੇ, ਸਾਰੀ ਸਾਰੀ ਰਾਤ ਮਸਤੀ ਦੀ ਹਾਲਤ ਵਿੱਚ ਨੱਚਦੀਆਂ, ਗਾਉਂਦੀਆਂ ਰਹਿੰਦੀਆਂ ਸਨ। ਇਸ ਸਮਾਗਮ ਉੱਤੇ ਨਸ਼ੇ ਦੀ ਮਨਾਹੀ ਨਹੀਂ ਸੀ ਹੁੰਦੀ, ਤਾਂ ਵੀ ਕਈ ਨਸ਼ਾ ਨਾ ਪੀ ਕੇ ਕੇਵਲ ਕਿਸੇ ਅੰਦਰੂਨੀ ਖ਼ੁਮਾਰ ਕਾਰਨ ਹੀ ਅਜੇਹਾ ਕਰਦੀਆਂ ਸਨ। ਇਸ ਗੱਲ ਨੂੰ ਵੇਖ ਕੇ ਯੂਨਾਨੀ ਵਿਚਾਰਵਾਨਾਂ ਦਾ ਧਿਆਨ ਰਹੱਸਵਾਦ ਵੱਲ ਮੁੜਿਆ। ਉਨ੍ਹਾਂ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਰੂਹਾਨੀ ਜਾਂ ਪਰਾ-ਸਰੀਰਕ ਸ਼ਕਤੀ ਦਾ ਕਿਸੇ ਆਦਮੀ ਦੇ ਮਨ ਵਿੱਚ ਪਰਵੇਸ਼ ਕਰ ਜਾਣਾ ਸੰਭਵ ਵੀ ਹੈ ਅਤੇ ਸ੍ਰੇਸ਼ਟ ਵੀ। ਯੂਨਾਨੀ ਬੋਲੀ ਵਿੱਚ ਇਸ ਸ਼ਬਦ ਦਾ ਰੂਪ ਹੋ ਐਨਥਾਊਜ਼ੀਆਜ਼ਮੇਜ਼ ਅਤੇ ਇਸ ਦੇ ਅਰਥ ਹਨ ਦੇਵਤੇ ਜਾਂ ਰੱਬ ਦਾ ਮਨੁੱਖ ਵਿੱਚ ਪਰਵੇਸ਼ ਕਰਨਾ। ਅੰਗ੍ਰੇਜ਼ੀ ਵਿੱਚ ਇਸ ਦਾ ਰੂਪ ਐਨਰਜ਼ੀਆਜ਼ਮ ਹੈ।"
"ਵੀਰ ਜੀ, ਇੱਕ ਵੇਰ ਫਿਰ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਯੂਨਾਨ ਵਿੱਚ ਹੀ ਇਉਂ ਕਿਉਂ ਹੋਇਆ ?"
"ਬਹੁਤੇ ਵਿਦਵਾਨਾਂ ਦਾ ਖ਼ਿਆਲ ਹੈ ਕਿ ਯੂਨਾਨ ਵਿੱਚ ਸਭਿਅਤਾ ਦਾ ਵਿਕਾਸ ਏਕਾ ਏਕ ਅਤੇ ਤੇਜ਼ ਗਤੀ ਨਾਲ ਹੋਇਆ। ਸਭਿਅਤਾ ਦੇ ਵਿਕਾਸ ਨੇ ਮਨੁੱਖੀ ਮਨ ਦੀ ਪਾਸ਼ਵਿਕਤਾ ਉੱਤੇ ਸਮਾਜਿਕ ਪਾਬੰਦੀਆਂ ਲਾਈਆਂ ਅਤੇ ਮਨੁੱਖੀ ਮਨ ਜਾਂ ਯੂਨਾਨੀ ਮਨ ਦੀ ਪਾਸ਼ਵਿਕਤਾ ਦੀ ਪ੍ਰਤੀਕਿਰਿਆ ਡਾਇਓਨੀਸਸ ਦੀ ਪੂਜਾ ਦੇ ਰੂਪ ਵਿੱਚ ਪ੍ਰਗਟ ਹੋਈ। ਯੂਨਾਨ ਆਪੋ ਵਿੱਚ ਲੜਦੇ ਰਹਿਣ ਵਾਲੇ ਨਿੱਕੇ ਨਿੱਕੇ ਨਗਰ ਰਾਜਾਂ ਦਾ ਦੋਸ਼ ਸੀ। ਜੰਗ ਦੇ ਕਾਰਨ ਦੇਸ਼ ਵਿੱਚ ਸੈਕਟ ਜਾਂ ਐਮਰਜੈਂਸੀ ਦੀ ਹਾਲਤ ਬਣੀ ਰਹਿੰਦੀ ਹੈ ਅਤੇ ਪੂਰੀ ਕਠੋਰਤਾ ਨਾਲ ਕਾਨੂੰਨ ਲਾਗੂ ਕੀਤਾ ਜਾਂਦਾ ਹੈ। ਹੋ ਸਕਦਾ ਹੈ ਆਪੋ ਵਿੱਚ ਠੜਦੇ ਅਤੇ ਡਰਦੇ ਰਹਿਣ ਵਾਲੇ ਨਗਰ ਰਾਜਾ ਨੂੰ ਕਠੋਰ ਸਮਾਜਕ ਅਨੁਸਾਸ਼ਨ ਦੀ ਲੋੜ ਪਈ ਹੋਵੇ ਅਤੇ ਕਠੋਰ ਸਮਾਜਕ ਰਿਵਾਜਾਂ ਅਤੇ ਸਰਕਾਰੀ ਕਾਨੂੰਨਾਂ ਦੇ ਭਾਰ ਹੇਠ ਦੱਬੇ ਮਨੁੱਖੀ ਮਨ ਦੀ ਇਹ ਪ੍ਰਤਿਕਿਰਿਆ ਹੋਵੇ ਜਿਸ ਨੂੰ ਡਾਇਓਨੀਸਸ ਦੀ ਪੂਜਾ ਦਾ ਰੂਪ ਦੇ ਦਿੱਤਾ ਗਿਆ ਹੋਵੇ। ਜਿਵੇਂ ਜਿਵੇਂ ਯੂਨਾਨ ਵਿੱਚ ਇਸ ਧਰਮ ਨੂੰ ਮਾਨਤਾ ਮਿਲਦੀ ਗਈ ਤਿਵੇਂ ਤਿਵੇਂ ਇਸ ਦਾ ਮਿਥਿਹਾਸ ਉਪਜਦਾ ਗਿਆ। ਹੁਣ ਮੰਨਿਆ ਜਾਂਦਾ ਹੈ ਕਿ ਡਾਇਓਨੀਸਸ ਜ਼ੀਅਸ ਦਾ ਪੁੱਤਰ ਸੀ। ਜਦੋਂ ਅਜੇ ਬੱਚਾ ਹੀ ਸੀ ਤਾਂ ਧਰਤੀ ਦੇ ਕੁਝ ਲੋਕਾਂ (TITANS) ਦੇ ਕਾਬੂ ਆ ਗਿਆ। ਉਨ੍ਹਾਂ ਨੇ ਉਸ ਨੂੰ ਚੀਰ ਫਾੜ ਕੇ ਉਸ ਦਾ ਮਾਸ ਖਾ ਲਿਆ। ਉਹ ਅੱਧੇ ਮਨੁੱਖ ਅੱਧੇ ਦੇਵਤੇ ਬਣ ਗਏ। ਡਾਇਓਨੀਸਸ
ਦਾ ਦਿਲ ਜ਼ੀਅਸ ਨੇ ਆਪ ਖਾ ਲਿਆ ਜਾ ਉਸ ਦੀ ਮਾਤਾ ਭਾਵ ਆਪਣੀ ਘਰਵਾਲੀ ਨੂੰ ਖਾਣ ਲਈ ਦੇ ਦਿੱਤਾ, ਜਿਸ ਕਾਰਨ ਉਸ ਦਾ ਪੁਨਰ ਜਨਮ ਹੋਇਆ। ਜਦੋਂ ਪੂਜਾ ਸਮੇਂ ਪਸ਼ੂ ਮਾਰ ਕੇ ਖਾਧਾ ਜਾਂਦਾ ਸੀ ਤਾਂ ਉਸ ਨੂੰ ਲਾਇਓਨੀਸਸ ਸਮਝਿਆ ਜਾਂਦਾ ਸੀ ਅਤੇ ਮਾਰਨ ਵਾਲੇ ਉਨ੍ਹਾਂ ਲੋਕਾਂ ਦਾ ਰੂਪ ਹੁੰਦੇ ਸਨ ਜਿਨ੍ਹਾਂ ਨੇ ਉਸ ਨੂੰ ਮਾਰ ਕੇ ਖਾਧਾ ਸੀ। ਜਿਵੇਂ ਡਾਇਓਨੀਸਸ ਨੂੰ ਖਾ ਕੇ ਟਾਇਟਨਾਂ ਵਿੱਚ ਰੱਬੀ ਅੰਸ਼ ਆ ਗਿਆ ਸੀ ਤਿਵੇਂ ਹੀ ਇਸ ਪਸ਼ੂ ਰੂਪ ਡਾਇਓਨੀਸਸ ਨੂੰ ਖਾ ਕੇ ਇਨ੍ਹਾਂ ਖਾਣ ਵਾਲਿਆਂ ਵਿੱਚ ਰੱਬਤਾ ਪਰਵੇਸ਼ ਕਰਦੀ ਮੰਨੀ तांची मी।"
"ਵੀਰ ਜੀ, ਮੈਨੂੰ ਇਹ ਸਭ ਕੁਝ ਬਹੁਤ ਅਰਥ ਭਰਪੂਰ ਅਤੇ ਰੌਚਕ ਲੱਗ ਰਿਹਾ ਹੈ।"
"ਬਾਕੀਆਂ ਬਾਰੇ ਵੀ ਸੋਚੋ।"
"ਅਕਲ ਜੀ ਸਾਰਿਆਂ ਦੀ ਪ੍ਰਤਿਨਿਧਤਾ ਕਰ ਰਹੇ ਹਨ।"
"ਯੂਨਾਨੀ ਨਾਟਕਕਾਰ ਯੂਰਪੀਡੀਜ਼ ਨੇ ਬੈਕਸ (ਡਾਇਓਨੀਸਸ) ਦੇ ਮਿਥਿਹਾਸ ਨੂੰ ਆਪਣੇ ਨਾਟਕ ਦਾ ਵਿਸ਼ਾ ਬਣਾਇਆ ਹੈ। 'ਕਿਸੇ ਨੇਕ ਆਦਮੀ ਦਾ ਮਾਸ ਖਾਧਿਆਂ ਉਸ ਦੇ ਗੁਣ ਖਾਣ ਵਾਲੇ ਵਿੱਚ ਆ ਵੜਦੇ ਹਨ। ਇਸ ਵਿਸ਼ਵਾਸ ਜਾਂ ਵਹਿਮ ਉੱਤੇ ਹੀ ਈਸਾਈਅਤ ਦਾ ਇਕ ਕਰਮਕਾਂਡ ਆਧਾਰਤ ਹੈ ਜਿਸ ਨੂੰ ਯੂਕੈਰਿਸਟ ਆਖਿਆ ਜਾਂਦਾ ਹੈ ਅਤੇ ਜਿਸ ਨੂੰ ਕਰਦਿਆਂ ਰੋਟੀ ਦਾ ਇੱਕ ਟੁੱਕੜਾ ਖਾ ਕੇ ਇਹ ਆਖਦੇ ਹਨ 'ਮੈਂ ਜੀਸਸ ਦਾ ਮਾਸ ਖਾ ਰਿਹਾ ਹਾਂ': ਫਿਰ ਵਾਈਨ ਦਾ ਇੱਕ ਘੁੱਟ ਪੀ ਕੇ ਆਖਿਆ ਜਾਂਦਾ ਹੈ 'ਮੈਂ ਜੀਸਸ ਦਾ ਲਹੂ ਪੀ ਰਿਹਾ ਹਾਂ। ਭਾਵਨਾ ਕੁਝ ਵੀ ਹੋਵੇ, ਇਨ੍ਹਾਂ ਸ਼ਬਦਾਂ ਵਿਚਲੀ ਪਾਸ਼ਵਿਕਤਾ ਪਰਵਾਨ ਨਹੀਂ ਸੀ ਕੀਤੀ ਜਾਣੀ ਚਾਹੀਦੀ। ਪਰੰਤੂ ਇਹ ਪਰਵਾਨ ਵੀ ਕੀਤੀ ਗਈ ਹੈ ਅਤੇ ਹੁਣ ਤਕ ਕਾਇਮ ਵੀ ਰੱਖੀ ਗਈ ਹੈ। ਇਹ ਕਿਵੇਂ ਹੋਇਆ ? ਇਸ ਦਾ ਉੱਤਰ ਵੀ ਧਰੇਸ ਦੇ ਇੱਕ ਆਦਮੀ ਆਰਥੀਅਸ ਦੀ ਕਥਾ ਵਿੱਚੋਂ ਮਿਠਦਾ ਹੈ। ਕਈ ਇਸ ਨੂੰ ਕੀਟ ਨਾਂ ਦੇ ਟਾਪੂ ਦਾ ਵਸਨੀਕ ਮੰਨਦੇ ਹਨ ਅਤੇ ਕਈ ਉਸ ਦਾ ਪਿਛੋਕੜ ਮਿਸਰ ਵਿੱਚ ਦੱਸਦੇ ਹਨ। ਕੋਈ ਕਹਿੰਦੇ ਹਨ ਉਹ ਇੱਕ ਦੇਵਤਾ ਸੀ ਅਤੇ ਕਈਆਂ ਦਾ ਖ਼ਿਆਲ ਹੈ ਉਹ ਇੱਕ ਧਰਮ ਪਰਚਾਰਕ ਅਤੇ ਦਾਰਸ਼ਨਿਕ ਸੀ। ਉਹ ਬੈਕਸ ਦੀ ਕਥਾ ਉੱਤੇ ਕਿੰਤੂ ਕਰਦਾ ਸੀ। ਬੈਕਸ ਦੇ ਉਪਾਸ਼ਕਾਂ ਨੇ ਜੋਸ਼ ਜਾਂ ਗੁੱਸੇ ਜਾਂ ਮਸਤੀ ਦੀ ਹਾਲਤ ਵਿੱਚ ਆ ਕੇ ਉਸ ਨੂੰ ਮਾਰ ਦਿੱਤਾ ਸੀ। ਉਸ ਦੇ ਪਰਚਾਰ ਦੇ ਆਧਾਰ ਉੱਤੇ ਉਸ ਦੇ ਸ਼ਰਧਾਲੂਆਂ ਨੇ ਨਵੇਂ ਧਰਮ ਨੂੰ ਜਨਮ ਦੇ ਲਿਆ, ਜਿਸ ਨੂੰ ਆਰਫਿਕ ਧਰਮ ਆਖਿਆ ਜਾਂਦਾ ਹੈ। ਆਰਵਿਕ ਲੋਕ ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਮਨੁੱਖ ਦੀ ਰੂਹ ਆਪਣੇ ਕੰਮਾਂ ਅਨੁਸਾਰ ਅੱਗੇ ਜਾ ਕੇ ਦੁਖ ਜਾਂ ਸੁਖ ਭਗਦੀ ਹੈ; ਉਹ ਕਈ ਕਰਮਕਾਡਾਂ ਦੁਆਰਾ ਆਤਮਾ ਦੀ ਸ਼ੁੱਧੀ ਦੇ ਵਿਸ਼ਵਾਸੀ ਸਨ: ਉਹ ਮਾਸ ਨਹੀਂ ਸਨ ਖਾਂਦੇ ਜਾਂ ਕਿਸੇ ਪੂਜਾ ਸਮੇਂ ਕੇਵਲ ਰਸਮ ਵਜੋਂ ਖਾਂਦੇ ਸਨ। ਉਹ ਮੰਨਦੇ ਸਨ ਕਿ ਆਦਮੀ ਵਿੱਚ ਸੰਸਾਰਕ ਅਤੇ ਰੂਹਾਨੀ ਦੋਵੇਂ ਅੰਸ਼ ਹਨ। ਨੇਕ ਜੀਵਨ ਨਾਲ ਰੂਹਾਨੀਅਤ ਵਧਦੀ ਹੈ ਅਤੇ ਅੰਤ ਵਿੱਚ ਆਦਮੀ ਬੇਕਸ ਨਾਲ ਇਕਮਿਕ ਹੋ ਜਾਂਦਾ ਹੈ ਉਹ ਮੰਨਦੇ ਸਨ ਕਿ ਬੈਕਸ ਦੋ-ਜਨਮਾ (ਦ੍ਰਿਜ) ਸੀ। ਇਕ ਵੇਰ ਉਹ ਆਪਣੀ ਮਾਂ ਸਮੇਲੀ (Semale) ਤੋਂ ਜਨਮਿਆ ਸੀ ਅਤੇ ਦੂਜੀ ਵੇਰ ਆਪਣੇ ਪਿਤਾ ਜੀਅਸ ਦੇ ਪੱਟ ਵਿੱਚੋਂ। ਯੂਰਪੀਡੀਜ਼ ਦੇ ਨਾਟਕ ਵਿੱਚ ਆਰਥਿਕ ਧਰਮ ਦੇ ਸਿਧਾਂਤ ਦੀ ਚੋਖੀ ਜਾਣਕਾਰੀ ਦਰਜ ਹੈ। ਪੁਟਾਈ ਕਰਨ ਵਾਲਿਆਂ ਨੇ ਅਜੇਹੀਆਂ ਨਿਖਤਾਂ ਵੀ ਲੱਭੀਆਂ ਹਨ, ਜਿਨ੍ਹਾਂ ਤੋਂ ਉਨ੍ਹਾਂ ਦੇ ਸਿਧਾਂਤਾਂ ਦਾ ਪਤਾ ਲੱਗਦਾ ਹੈ। ਮਿਰਤਕ ਦੀ ਰੂਹ ਨੂੰ ਉਸ ਦੇ ਪਰਲੋਕ-ਪੰਧ ਉੱਤੇ ਸਹਾਇਤਾ
ਦੇਣ ਬਾਰੇ ਉਵੇਂ ਹੀ ਉਪਦੇਸਿਆ ਜਾਂਦਾ ਸੀ ਜਿਵੇਂ ਤਿੱਬਤ ਦੇ ਲੋਕ ਅੱਜ ਵੀ ਕਰਦੇ ਹਨ। ਆਰਫਿਕ ਲੋਕ ਬਰਾਬ ਨਹੀਂ ਸਨ ਪੀਂਦੇ। ਉਨ੍ਹਾਂ ਲਈ ਸ਼ਰਾਬ ਰੂਹਾਨੀਅਤ ਦਾ ਪ੍ਰਤੀਕ ਮਾਤ੍ਰ ਸੀ। ਉਹ ਮੰਨਦੇ ਸਨ ਕਿ ਰੱਬ ਨਾਲ ਇੱਕ ਹੋਣਾ ਹੀ ਅਸਲੀ ਮਸਤੀ ਹੈ ਅਤੇ ਮਸਤੀ ਦੀ ਹਾਲਤ ਵਿੱਚ ਆਦਮੀ ਨੂੰ ਉਨ੍ਹਾਂ ਸੱਚਾਈਆਂ ਦਾ ਗਿਆਨ ਹੋ ਜਾਂਦਾ ਹੈ ਜਿਹੜੀਆਂ ਸਾਧਾਰਣ ਹਾਲਤ ਵਿੱਚ ਜਾਣੀਆਂ ਨਹੀਂ ਜਾ ਸਕਦੀਆਂ। ਪਿਥਾਗੋਰਸ ਨੇ ਇਸ ਵਿਸ਼ਵਾਸ ਨੂੰ ਯੂਨਾਨੀ ਵਿਚਾਰਵਾਨਾਂ ਵਿੱਚ ਪਰਚਾਰਿਆ ਸੀ। ਇਸ ਵਿਚਾਰਵਾਨ ਵਿੱਚ ਦਰਸ਼ਨ, ਗਣਿਤ, ਸਾਇੰਸ ਅਤੇ ਰਹੱਸਵਾਦ ਦਾ ਸੰਗਮ ਹੋ ਗਿਆ ਸੀ। ਬੇਲੀਜ਼ ਅਤੇ ਪਿਥਾਗੋਰਸ ਵਿਚਕਾਰ ਕੁਝ ਹੋਰ ਦਾਰਸ਼ਨਿਕ ਵੀ ਹੋਏ ਹਨ। ਉਨ੍ਹਾਂ ਦਾ ਵਰਣਨ ਕਰ ਕੇ ਹੀ ਇਸ ਰਹੱਸਵਾਦੀ ਦਾਰਸ਼ਨਿਕ ਵੱਲ ਆਵਾਂਗੇ।"
"ਪਾਪਾ, ਮਨ ਤਾਂ ਇਹ ਚਾਹੁੰਦਾ ਹੈ ਕਿ ਤੁਸੀਂ ਕਹਿੰਦੇ ਰਹੇ ਅਤੇ ਅਸੀਂ ਸੁਣਦੇ ਰਹੀਏ। ਮੈਂ ਫਿਲਾਸਫੀ ਪੜ੍ਹੀ ਜ਼ਰੂਰ ਹੈ, ਪਰ ਜੀਵਨ ਅਤੇ ਵਿਲਾਸਫੀ ਨੂੰ ਇੱਕ ਦੂਜੇ ਨਾਲ ਇਉਂ ਸੰਬੰਧਤ ਨਹੀਂ ਸੀ ਜਾਣਿਆ।"
"ਇਹ ਗੱਲ ਤੁਸੀਂ ਕਿੰਨੀ ਕੁ ਵੇਰ ਆਖੋਗੋ, ਬੇਟਾ ?"
ਅਤੇ ਵਿਚਾਰ ਦਾ ਸਿਲਸਿਲਾ ਏਥੇ ਹੀ ਸਮਾਪਤ ਹੋ ਗਿਆ। ਇਸ ਤੋਂ ਪਿੱਛੋਂ ਮੇਰੇ ਅਤੇ ਨੀਰਜ ਵਿਚਕਾਰ ਸਾਧਾਰਣ ਦੈਨਿਕ ਜੀਵਨ ਬਾਰੇ ਗੱਲਾਂ ਹੁੰਦੀਆਂ ਰਹੀਆਂ, ਨੀਰਜ ਦਾ ਵਤੀਰਾ ਹਰ ਵੇਰ ਪਹਿਲਾਂ ਨਾਲੋਂ ਵਧੇਰੇ ਸੁਨੇਹਪੂਰਣ ਪ੍ਰਤੀਤ ਹੁੰਦਾ ਹੈ। ਉਸ ਦੇ ਮਨ ਵਿੱਚ ਜਾਣਨ ਦੀ ਪਰਬਲ ਇੱਛਾ ਹੈ। ਪਿਕਨਿਕ ਵਾਲੀ ਨੀਰਜ ਦੇ ਮਨ ਉੱਤੇ ਰਾਸ਼ਟਵਾਦੀ ਵਿਚਾਰਾਂ ਦਾ ਬੋਝ ਪ੍ਰਤੀਤ ਹੋਇਆ ਸੀ। ਹੁਣ ਇਹ ਭਾਰ ਉਸ ਨੇ ਵਗਾਹ ਮਾਰਿਆ ਹੈ ਅਤੇ ਇਸ ਹੇਠਲੀ ਗਿਆਨ ਮਿਮਾਸਾ ਕਿਸੇ ਚਸ਼ਮੇ ਵਾਂਗ ਫੁੱਟ ਨਿਕਲੀ ਹੈ। ਕਾਸ਼ ਤੂੰ ਨੀਰਜ ਨੂੰ ਮਿਲਦੀ।
ਤੇਰੀ ਸਨੇਹਾ।
12
ਗੁਰਦਾਸਪੁਰ,
22.10.95.
ਸਨੇਹਾ,
ਸੁਮੀਤ ਨਾਲ ਹੋਈ ਗੱਲਬਾਤ ਤੋਂ ਅਗਲੇ ਹੀ ਸੋਮਵਾਰ ਜਦੋਂ ਸ਼ਾਮ ਨੂੰ ਸੁਮੀਤ ਘਰ ਆਇਆ ਤਾਂ ਪਾਪਾ ਨੇ ਦੀਪੂ ਰਾਹੀਂ ਉਸ ਨੂੰ ਆਖਿਆ ਕਿ ਉਨ੍ਹਾਂ ਨੂੰ ਮਿਲੇ ਬਿਨਾਂ ਜਾਵੇ ਨਾ। ਇਸ ਸੁਨੇਹੇ ਤੋਂ ਛੇਤੀ ਹੀ ਪਿੱਛੋਂ ਪਾਪਾ ਆਪ ਵੀ ਆਪਣੇ ਕਮਰੇ ਵਿੱਚ ਆ ਗਏ। ਮੈਂ ਪਹਿਲਾਂ ਹੀ ਓਥੇ ਬੈਠੀ ਸਾਂ। ਪਾਪਾ ਦੇ ਅੰਦਰ ਆਉਣ ਉੱਤੇ ਸੁਮੀਤ ਕੁਰਸੀ ਤੋਂ ਉੱਠ ਖਲੋਤਾ। ਪਾਪਾ ਨੇ ਬਹੁਤ ਪਿਆਰ ਨਾਲ ਉਸ ਨੂੰ ਉਸ ਦੇ ਮੋਢਿਆਂ ਤੋਂ ਪਕੜ ਕੇ ਕੁਰਸੀ ਉੱਤੇ ਬਿਠਾਉਂਦਿਆਂ ਆਖਿਆ, "ਬੇਟਾ, ਦਫ਼ਤਰ ਵਾਲੀਆਂ ਗੱਲਾਂ ਦਫਤਰ ਵਿੱਚ; ਇਹ ਘਰ ਹੈ ।"
"ਮੇਰੇ ਲਈ ਤੁਸੀਂ ਹਰ ਥਾਂ ਸਤਿਕਾਰਯੋਗ ਹੋ।"
"ਅਤੇ ਮੈਂ ਕਿੰਨਾ ਮਜਬੂਰ ਹਾਂ ਕਿ ਹਰ ਥਾਂ ਤੇਰੀ ਰੌਸ਼ਨ ਦਿਮਾਗੀ ਦਾ ਪੂਰਾ ਸਤਿਕਾਰ ਨਹੀਂ ਕਰ ਸਕਦਾ। ਸੁਮੀਤ, ਤੂੰ ਚਪੜਾਸੀ ਦੀ ਨੌਕਰੀ ਕਿਉਂ ਕਰਦਾ ਹੈ। ਤੇਰੇ ਵਰਗੀ ਖਿਆਲ ਦੀ ਉਰਿਜਨੈਲਿਟੀ ਕੀ ਕਹਿੰਦੇ ਹਨ ਪੰਜਾਬੀ ਵਿੱਚ......।"
"ਮੌਲਿਕਤਾ, ਪਾਪਾ।"
"ਹਾਂ, ਖਿਆਲਾਂ ਦੀ ਮੌਲਿਕਤਾ ਜਿਹੜੀ ਤੇਰੇ ਕੋਲ ਹੈ, ਉਹ ਅਸਾਂ ਆਪਣੇ ਜ਼ਮਾਨੇ ਦੇ ਉਸਤਾਦਾਂ ਵਿੱਚ ਵੀ ਨਹੀਂ ਸੀ ਵੇਖੀ।"
"ਜੀ, ਘਰ ਵਿੱਚ ਕੁਝ ਪੈਸਿਆਂ ਦੀ ਲੋੜ ਸੀ, ਇਸ ਲਈ ਨੌਕਰੀ ਕਰ ਲਈ।"
"ਪਰ ਚਪੜਾਸੀ ਦੀ ਨੌਕਰੀ ਕਿਉਂ?"
"ਮੈਂ ਏਸੇ ਨੌਕਰੀ ਜਗਾ ਪੜ੍ਹਿਆ ਹੋਇਆ ਹਾਂ। ਕੇਵਲ ਮੈਟਿਕ ਪਾਸ ਹਾਂ ਉਹ ਵੀ ਪ੍ਰਾਈਵੇਟ। ਇਹ ਸਰਟੀਫ਼ਿਕੇਟ ਵੀ ਵੇਲੇ ਕੁਥੱਲੇ, ਲੋੜ ਸਮੇਂ, ਮਾੜਾ ਮੋਟਾ ਕੰਮ ਲੱਭਣ ਲਈ ਲਿਆ ਹੈ।"
"ਅੱਗੇ ਕਿਉਂ ਨਹੀਂ ਪੜ੍ਹਿਆ ?"
"ਇਹ ਤਾਂ ਮੇਰੇ ਮਾਤਾ ਜੀ ਹੀ ਜਾਣਦੇ ਹਨ।"
"ਤੇਰੇ ਪਿਤਾ ਜੀ?"
"ਮੈ ਦੋ ਕੁ ਸਾਲ ਦਾ ਸਾਂ, ਜਦੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।"
"ਵਾਰੀ ਸੈਡ, ਤੇਰੇ ਜਿਹਾ ਹੋਣਹਾਰ ਬੱਚਾ ਹਾਲਾਤ ਦਾ ਸ਼ਿਕਾਰ.....।
"ਨਹੀਂ ਸਰ, ਉਹ ਗੱਲ ਨਹੀਂ। ਮੇਰੇ ਮਾਤਾ ਜੀ ਇਹ ਚਾਹੁੰਦੇ ਹੀ ਨਹੀਂ ਸਨ ਕਿ ਮੈਂ ਕੋਈ ਉੱਚੀ ਡਿਗਰੀ ਪ੍ਰਾਪਤ ਕਰਾਂ।"
"ਕੀ ਮੈਂ ਪੁੱਛ ਸਕਦਾ ਹਾਂ ਕਿ ਹੁਣ ਪੈਸਿਆਂ ਦੀ ਅਜਿਹੀ ਕਿਹੜੀ ਲੋੜ ਸੀ, ਜਿਸ
ਲਈ ਤੈਨੂੰ ਇਹ ਨੌਕਰੀ ਕਰਨੀ ਪੈ ਰਹੀ ਹੈ ? ਗੱਲ ਜ਼ਰਾ ਪ੍ਰਾਈਵੇਟ ਜਿਹੀ ਪੁੱਛ ਬੇਠਾ ਹਾਂ। ਜੇ ਤੂੰ ਨਾ ਦੱਸਣੀ ਚਾਹੋਂ ਤਾਂ ਤੇਰੀ ਮਰਜ਼ੀ।"
"ਨਹੀਂ ਜੀ, ਮੈਂ ਇਸ ਪ੍ਰਕਾਰ ਦੇ ਓਹਲਿਆਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਬਹੁਤ ਓਹਲੇ ਮਨ ਦਾ ਬੋਝ ਬਣ ਜਾਂਦੇ ਹਨ। ਕੁਝ ਇੱਕ ਓਹਲੇ ਜ਼ਰੂਰੀ ਹਨ, ਕਿਉਂਜੁ ਉਹ ਅਸਲ ਵਿੱਚ ਓਹਲੇ ਨਹੀਂ, ਸਗੋਂ ਜੀਵਨ ਦਾ ਸਤਿਕਾਰ ਹਨ ਅਤੇ ਜੀਵਨ ਦਾ ਸਤਿਕਾਰ ਹੋਣ ਕਰਕੇ ਸੁੰਦਰ ਹਨ। ਸਾਨੂੰ ਇੱਕ ਵੇਨ ਦੀ ਲੋੜ ਹੈ। ਉਸ ਲਈ ਸਾਲ ਕੁ ਭਰ ਨੌਕਰੀ ਕਰਾਂਗਾ।"
ਦੀਪੂ ਚਾਹ ਵਾਲੀ ਦੇ ਚੁੱਕੀ ਅੰਦਰ ਆਇਆ ਅਤੇ ਉਸ ਦੇ ਪਿੱਛੇ ਪਿੱਛੇ ਬੀ ਜੀ ਵੀ। ਸੁਮੀਤ ਇੱਕ ਵੇਰ ਵਿਚ ਉੱਠ ਕੇ ਖਲੋ ਗਿਆ। ਬੀ ਜੀ ਪਾਪਾ ਲਾਗਲੀ ਕੁਰਸੀ ਉੱਤੇ ਜਾ ਬੈਠੇ। ਉਨ੍ਹਾਂ ਦੇ ਬੈਠਣ ਮਗਰੋਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ' ਕਹਿ ਕੇ ਸੁਮੀਤ ਵੀ ਬੇਨ ਗਿਆ। ਬੀ ਜੀ ਨੇ 'ਸਤਿ ਸ੍ਰੀ ਅਕਾਲ' ਦਾ ਕੋਈ ਉੱਤਰ ਨਾ ਦਿੱਤਾ। ਪਾਪਾ ਨੇ ਪਹਿਲਾਂ ਸੁਮੀਤ ਵੱਲ ਵੇਖਿਆ, ਫਿਰ ਬੀ ਜੀ ਵੱਲ ਅਤੇ ਪੁੱਛਿਆ, "ਕਿਸੇ ਗੱਲੋਂ ਗੁੱਸੇ ਹੋ?"
"ਨਹੀਂ: ਗੁੱਸੇ ਕਿਉਂ ਹੋਵਾਂਗੀ। ਉਡੀਕ ਉਡੀਕ ਕੇ ਏਥੇ ਹੀ ਚਾਹ ਲੈ ਆਈ ਹਾਂ। ਹੁਣ ਗੱਲਾਂ ਹੀ ਕਰੀ ਜਾਓਗੇ ਜਾਂ ਚਾਹ ਬਣਾਵਾਂ ?"
"ਗੱਲਾਂ ਵੀ ਕਰਾਂਗੇ ਅਤੇ ਚਾਹ ਵੀ ਪੀਆਂਗੇ। ਬਣਾਓ। ਹਾਂ ਬਈ, ਸੁਮੀਤ, ਵੈਨ ਦੀ ਕੀ ਲੋੜ ਪੈ ਗਈ ?"
"ਸਰ, ਮੇਰੇ ਮਾਤਾ ਜੀ ਨੂੰ ਬੀਮਾਰਾਂ ਨੂੰ ਦਵਾਈ ਆਦਿਕ ਦੇਣ ਲਈ ਕੁਝ ਇੱਕ ਪਿੰਡਾਂ ਵਿੱਚ ਜਾਣਾ ਪੈਂਦਾ ਹੈ। ਉਹ ਤਾਂ ਸਾਈਕਲ, ਸਕੂਟਰ ਉੱਤੇ ਵੀ ਜਾ ਸਕਦੇ ਹਨ; ਪਰ ਉਹ ਕੁਝ ਦਵਾਈਆਂ ਵੀ ਨਾਲ ਰੱਖਣਾ ਚਾਹੁੰਦੇ ਹਨ। ਕਦੇ ਕਦੇ ਡਾਕਟਰ ਨੂੰ ਵੀ ਨਾਲ ਲੈ ਜਾਣਾ ਪੈਂਦਾ ਹੈ। ਇਸ ਲਈ ਵੇਨ ਜ਼ਰੂਰੀ ਹੈ। ਜੋ ਕਿਸੇ ਮਰੀਜ਼ ਨੂੰ ਆਪ੍ਰੇਸ਼ਨ ਲਈ ਲਿਆਉਣਾ ਪਵੇ ਤਾਂ ਵੀ ਵੈਨ ਤੋਂ ਸਿਵਾ ਸਰ ਨਹੀਂ ਸਕਦਾ। ਇਸ ਦੇ ਨਾਲ ਨਾਲ ਉਹ ਕੁਝ ਇੱਕ ਕੁੜੀਆਂ ਨੂੰ ਨਰਸਿੰਗ ਦੀ ਸਿਖਲਾਈ ਵੀ ਦੇ ਰਹੇ ਹਨ। ਉਨ੍ਹਾਂ ਨੂੰ ਵੀ ਨਾਲ ਲੈ ਜਾਣਾ ਕਦੇ ਕਦੇ ਜ਼ਰੂਰੀ ਹੋ ਜਾਂਦਾ ਹੈ।"
"ਤੇਰੇ ਮਾਤਾ ਜੀ ਕੀ ਕੰਮ ਕਰਦੇ ਹਨ ?"
"ਉਹ ਆਪਣੇ ਇਲਾਕੇ ਦੇ ਸਿਹਤ ਮੰਤ੍ਰੀ ਹਨ, ਇਹ ਤਾਂ ਤੁਸਾਂ ਸਮਝ ਹੀ ਲਿਆ ਹੋਵੇਗਾ। ਇਸ ਦੇ ਨਾਲ ਉਹ ਵਿੱਦਿਆ ਮੰਤ੍ਰੀ ਵੀ ਹਨ ਅਤੇ ਸਮਾਜ ਸੇਵਕਾ ਵੀ। ਸਭ ਤੋਂ ਜ਼ਰੂਰੀ ਕੰਮ ਇਹ ਕਿ ਉਹ ਮੇਰੇ ਮਾਤਾ ਜੀ ਹਨ।"
"ਮਾਂ ਹੋਣਾ ਵੀ ਉਨ੍ਹਾਂ ਦੇ ਕੰਮ ਵਿੱਚ ਸ਼ਾਮਲ ਹੋ? ਇਹ ਕੀ ਕੰਮ ਹੋਇਆ ?"
"ਇਹ ਸਭ ਤੋਂ ਔਖਾ ਕੰਮ ਹੈ, ਸਰ। ਉਹ ਕਹਿੰਦੇ ਹਨ ਜੋ ਇਸਤ੍ਰੀ ਨੂੰ ਮਾਂ ਹੋਣਾ ਆ ਜਾਵੇ ਤਾਂ ਜੀਵਨ ਵਿੱਚੋਂ ਜੁਰਮ ਅਤੇ ਆਤੰਕਵਾਦ ਦਾ ਬੀਜ ਨਾਸ ਹੋ ਜਾਵੇ ਅਤੇ ਜਿੰਨਾ ਚਿਰ ਇਸਤ੍ਰੀ ਨੂੰ ਮਾਂ ਬਣਨਾ ਨਹੀਂ ਆਉਂਦਾ, ਓਨਾ ਚਿਰ ਸੰਸਾਰ ਦੀ ਕੋਈ ਸਿਆਣਪ ਤੇ ਸਰਕਾਰ ਦੀ ਕੋਈ ਸੱਤਾ ਅਪ੍ਰਾਧ ਅਤੇ ਆਤੰਕਵਾਦ ਦਾ ਅੰਤ ਨਹੀਂ ਕਰ ਸਕਦੀ।" ਬੀ ਜੀ ਨੇ ਚਾਹ ਦੀਆਂ ਤਿੰਨ ਪਿਆਨੀਆਂ ਬਣਾਈਆਂ, ਇੱਕ ਪਾਪਾ ਲਈ, ਦੂਜੀ ਮੇਰੇ ਲਈ ਅਤੇ ਤੀਜੀ ਆਪਣੇ ਲਈ। ਮੇਰੇ ਲਈ ਬਣਾਈ ਪਿਆਲੀ ਮੇਰੇ ਅੱਗੇ, ਪਾਪਾ ਲਈ ਬਣਾਈ ਪਿਆਲੀ ਪਾਪਾ ਅੱਗੇ ਰੱਖ ਕੇ ਉਹ ਆਪ ਚਾਹ ਪੀਣ ਲੱਗ ਪਏ। ਪਾਪਾ ਨੇ ਆਪਣੀ ਪਿਆਲੀ ਸੁਮੀਤ ਅੱਗੇ ਰੱਖਦਿਆਂ ਸਾਹਮਣੇ ਖਲੋਤੇ ਦੀਪੂ ਨੂੰ ਪੁੱਛਿਆ, "ਚਾਹ ਪੀਏਗਾ,
ਦੀਪੂ ?"
"ਮੈਂ ਰਸੋਈ ਵਿੱਚ ਜਾ ਕੇ ਸਰਦਾਰ ਜੀ.....।"
ਪਾਪਾ ਨੇ ਦੇ ਪਿਆਲੀਆਂ ਬਣਾ ਕੇ ਇੱਕ ਉਸ ਵੱਲ ਵਧਾਉਂਦਿਆਂ ਕਿਹਾ, "ਰਸੋਈ ਵਿੱਚ ਜਾ ਕੇ ਕਿਉਂ, ਏਥੇ ਪੀਂਦਿਆਂ ਕੀ ਡਰ ਹੈ ?" ਪਿਆਲੀ ਫੜਦਿਆਂ ਦੀਪੂ ਨੇ ਆਖਿਆ, "ਸਰਦਾਰ ਜੀ, ਮੈਂ ਤਾਂ ਸੁਮੀਤ ਹੁਰਾਂ ਦੀਆਂ ਗੱਲਾਂ ਸੁਣਨ ਨੂੰ ਅਟਕ ਗਿਆ ਸਾਂ। ਇਹ ਮੈਨੂੰ ਨਹੀਂ ਜਾਣਦੇ: ਪਰ, ਮੈਂ ਇਨ੍ਹਾਂ ਨੂੰ ਜਾਣਦਾ ਹਾਂ। ਇਨ੍ਹਾਂ ਦੇ ਮਾਤਾ ਜੀ ਤਾਂ ਬੱਸ, ਰੱਬ ਦਾ ਰੂਪ ਆ। ਬੱਸ ਜੀ, ਤਾਰ ਦਿੱਤਾ ਉਨ੍ਹਾਂ ਨੇ ਸਾਡੇ ਪਿੰਡਾਂ ਨੂੰ। ਪ੍ਰੋਫੈਸਰ ਸਾਹਬ ਨੂੰ ਸਾਰਾ ਪਤਾ। ਏਸੇ ਸ਼ਹਿਰ ਉਨ੍ਹਾਂ ਦੇ ਪੇਕੇ ਆ। ਉਨ੍ਹਾਂ ਦੇ ਪਿਤਾ ਜੀ ਦੀ ਕੋਈ ਇੱਜ਼ਤ ਸੀ ਪਿੰਡਾਂ ਵਿੱਚ। ਹੁਣ ਤਾਂ ਪੂਜਾ ਹੁੰਦੀ ਆ, ਸਰਦਾਰ ਜੀ, ਪੂਜਾ। ਬੰਦਾ ਚਲੋ ਜਾਂਦਾ, ਪਰ ਨੇਕੀ ਨਹੀਂ ਮਰਦੀ।"
ਚਾਹ ਪੀਂਦਿਆਂ ਪਾਪਾ ਨੇ ਮੁੜ ਸੁਮੀਰ ਨੂੰ ਪੁੱਛਿਆ, "ਬਈ, ਅੱਗੇ ਨਾ ਪੜ੍ਹਨ ਵਾਲੀ ਗੱਲ ਮੇਰੀ ਸਮਝ ਨਹੀਂ ਪਈ।"
ਸੁਮੀਤ ਤੋਂ ਪਹਿਲਾਂ ਦੀਪੂ ਬੋਲ ਪਿਆ, "ਸਰਦਾਰ ਜੀ, ਇਨ੍ਹਾਂ ਨੂੰ ਪੜ੍ਹਨ ਦੀ ਕੀ ਲੋੜ ਹੈ। ਕੋਈ ਨੌਕਰੀਆਂ ਕਰਨੀਆਂ ਨੇ ਇਨ੍ਹਾਂ ਨੇ। ਇਹ ਤਾਂ ਸਾਡੇ ਪਿੰਡਾਂ ਦੇ ਰੱਬ ਨੇ। ਲੋਕੀਂ ਹੱਥੀਂ ਛਾਵਾਂ ਕਰਦੇ ਨੇ।" ਬੀ ਜੀ ਕਿਚਨ ਵੱਲ ਚਲੇ ਗਏ।
ਸੁਮੀਤ ਨੇ ਉੱਠ ਕੇ ਖਲੋ ਕੇ, ਸਿਰ ਤੁਕਾਈ, ਦੀਪੂ ਵੱਲ ਮੂੰਹ ਕਰ ਕੇ, ਹੱਥ ਜੋੜ ਕੇ ਉਸ ਨੂੰ ਆਖਿਆ, "ਅੰਕਲ ਜੀ, ਮੈਂ ਤੁਹਾਡੇ ਬੱਚਿਆਂ ਵਰਗਾ ਹਾਂ। ਮੇਰੇ ਸਿਰ ਏਨਾ ਭਾਰ ਨਾ ਚੜਾਓ," ਕਹਿੰਦਿਆਂ ਕਹਿੰਦਿਆਂ ਸੁਮੀਤ ਦੀਆਂ ਅੱਖਾਂ ਭਰ ਆਈਆਂ।
ਦੀਪੂ, ਪਾਪਾ ਦਾ ਇਸ਼ਾਰਾ ਸਮਝ ਕੇ ਚਾਹ ਦਾ ਸਮਾਨ ਲੈ ਕੇ ਚਲਾ ਗਿਆ। ਪਾਪਾ ਸੁਮੀਤ ਨੂੰ ਕਹਿਣ ਲੱਗੇ, "ਬੈਠ ਜਾ, ਸੁਮੀਤ। ਕਈ ਗੱਲਾਂ ਕਰਨ ਵਾਲੀਆਂ ਹਨ ਤੇਰੇ ਨਾਲ। ਜੇ ਸੱਚ ਪੁੱਛੇ ਤਾਂ ਤੇਰੀ ਹਰ ਗੱਲ ਵਿੱਚ ਰਹਿਰਾਈ ਹੈ। ਉਸ ਗਹਿਰਾਈ ਨੂੰ ਨਾਪਣ ਲਈ ਤੇਰੀ ਸਹਾਇਤਾ ਦੀ ਲੋੜ ਹੈ। ਕੁਝ ਤਾਂ ਸਾਝਾ ਸੋਚਣ-ਢੰਗ ਹੀ ਵੱਖਰਾ ਹੈ ਅਤੇ ਕੁਝ ਇਸ ਲਈ ਕਿ ਸਾਡਾ ਮਨ ਦੁਨੀਆਦਾਰੀ ਦੇ ਭਾਰ ਹੇਠ ਦੱਬਿਆ ਗਿਆ ਹੈ।"
ਸੁਮੀਤ ਖਲੋਤਾ ਸੁਣੀ ਜਾ ਰਿਹਾ ਸੀ ਅਤੇ ਪਾਪਾ ਆਖੀ ਜਾ ਰਹੇ ਸਨ, "ਤੂੰ ਕਹਿੰਦਾ ਹੈਂ ਕਿ ਤੇਰੇ ਮਾਤਾ ਜੀ ਨੇ ਤੈਨੂੰ ਉੱਚੀ ਤਾਲੀਮ ਦੀ ਸਲਾਹ ਨਹੀਂ ਦਿੱਤੀ। ਹੁਣ ਪੁਸਪੇਂਦੁ ਕਹਿ ਰਹੀ ਹੈ ਉਹ ਪੀ-ਐੱਚ ਡੀ. ਦਾ ਇਰਾਦਾ ਨਹੀਂ ਰੱਖਦੀ। ਅਸੀਂ ਉੱਚੀ ਤਾਲੀਮ ਨੂੰ ਤਰੱਕੀ ਦਾ ਵਸੀਲਾ ਮੰਨਦੇ ਆਏ ਹਾਂ। ਤੇਰੀ ਜੀਵਨ ਜਾਚ ਵਿੱਚ ਇਹ ਬੇ-ਲੋੜੀ ਹੈ। ਓਹਲਾ ਝੂਠ ਹੈ, ਇਹ ਗੱਲ ਤਾਂ ਮੈਂ ਸਮਝ ਵੀ ਲਈ ਅਤੇ ਮੰਨ ਵੀ ਲਈ ਕਿਉਂਜੁ ਇਸ ਬਾਰੇ ਪਹਿਲਾਂ ਵਿਚਾਰ ਹੋ ਚੁੱਕੀ ਸੀ; ਕੇਵਲ ਮੈਂ ਹੀ ਯਾਦ ਨਹੀਂ ਸਾਂ ਰੱਖ ਸਕਿਆ। ਪਰ, ਤੂੰ ਸਤਿਕਾਰਯੋਗ ਓਹਲਿਆਂ ਦੀ ਗੱਲ ਵੀ ਕੀਤੀ ਹੈ। ਮੇਰੇ ਲਈ ਇਹ ਸਭ ਕੁਝ ਬੁਝਾਰਤ ਵਰਗਾ ਹੈ।"
"ਸਰ, ਇਸ ਸਮੇਂ ਮੈਂ ਕੁਝ ਨਹੀਂ ਕਹਿ ਸਕਦਾ; ਉਂਜ ਵੀ ਤੁਹਾਡੇ ਨਾਲੋਂ ਸਿਆਣਾ ਹੋਣ ਦਾ ਸਾਂਗ ਕਰਨਾ ਮੇਰੇ ਲਈ ਔਖਾ ਹੈ। ਜਦੋਂ ਕਦੀ ਇਕੱਠੇ ਹੋਣ ਦਾ ਸਮਾਂ ਬਣਿਆ. ਰਲ ਮਿਲ ਕੇ ਵਿਚਾਰ ਕਰ ਲਵਾਂਗ। ਇਸ ਵੇਲੇ ਆਗਿਆ ਦਿਉ। ਮਾਤਾ ਜੀ ਮੇਰੀ ਉਡੀਕ ਕਰ ਰਹੇ ਹਨ। ਅੱਜ ਉਹ ਵੀ ਏਥੇ ਆਏ ਹੋਏ ਹਨ, ਆਪਣੇ ਭਰਾਵਾਂ ਨੂੰ ਮਿਲਨ।"
"ਠੀਕ ਹੈ: ਅੱਜ ਚਲਾ ਜਾ ਪਰ ਕੱਲ ਜਾਂ ਕਿਸੇ ਹੋਰ ਦਿਨ ਜ਼ਰਾ ਜ਼ਿਆਦਾ ਦੇਰ ਤਕ ਠਹਿਰ ਸਕੇ ਤਾਂ ਚੰਗਾ ਹੈ। ਮੈਂ ਤੇਰੇ ਨਾਲ, ਦੇਵਿੰਦਰ ਅਤੇ ਧਰਮਪਾਲ ਦੀ ਗ਼ੈਰ-ਹਾਜ਼ਰੀ ਵਿੱਚ ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ।" "ਕੋਈ ਓਹਲਾ ਹੈ, ਸਰ ?" ਕਹਿ ਕੇ ਸੁਮੀਤ ਮੁਮਕਰਾਉਣ ਲੱਗ ਪਿਆ।
"ਓਹਲਾ ਨਹੀਂ ਯਾਰ। ਦੂਜੀ ਗੱਲ ਹੈ, ਜਿੰਦਗੀ ਦਾ ਸਤਿਕਾਰ। ਉਹ ਦੋਵੇਂ ਅਕੇਡਮਿਕ ਕਿਸਮ ਦੇ ਆਦਮੀ ਹਨ। ਤੇਰੀ ਗੱਲ ਛੇਤੀ ਸਮਝ ਲੈਂਦੇ ਹਨ। ਮੇਰੇ ਲਈ ਜ਼ਰਾ ਮੁਸ਼ਕਿਲ ਬਣ ਜਾਂਦੀ ਹੈ। ਉਨ੍ਹਾਂ ਦਾ ਵਾਹ ਰਹਿੰਦਾ ਹੈ ਲਾਇਬ੍ਰੇਰੀਆਂ ਅਤੇ ਪੁਸਤਕਾਂ ਨਾਲ, ਮੇਰਾ ਵਾਹ ਰਹਿੰਦਾ ਹੈ ਸਿਆਸਤਦਾਨਾਂ ਅਤੇ ਅਪ੍ਰਾਧੀਆਂ ਨਾਲ।"
"ਦੇ ਦੋ ਸ਼ਬਦ ਵਰਤਣ ਦੀ ਲੋੜ ਨਹੀਂ ਸਰ। ਦੋਹੀਂ ਥਾਈਂ ਇੱਕ ਇੱਕ ਸ਼ਬਦ ਹੀ ਕਾਫ਼ੀ ਹੈ।"
"ਕਿਹੜੇ ਥਾਈਂ ? ਕਿਹੜਾ ਸ਼ਬਦ ? ਮੈਂ ਸਮਝਿਆ ਨਹੀਂ।"
"ਸਰ, ਲਾਇਬ੍ਰੇਰੀਆਂ ਤੇ ਪੁਸਤਕਾਂ ਲਈ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਸ਼ਬਦ ਵਰਤ ਸਕਦੇ ਹੋ: ਇਸੇ ਤਰ੍ਹਾਂ ਸਿਆਸਤਦਾਨਾਂ ਅਤੇ ਅਪ੍ਰਾਧੀਆਂ ਲਈ ਵੀ।"
"ਲਾਇਬ੍ਰੇਰੀਆਂ ਅਤੇ ਪੁਸਤਕਾਂ ਲਈ ਤਾਂ ਦੋਹਾਂ ਵਿੱਚੋਂ ਕੋਈ ਇੱਕ ਸ਼ਬਦ ਵਰਤਿਆ ਜਾ ਸਕਦਾ ਹੈ; ਪਰ ਦੂਜਿਆਂ ਦੋਹਾਂ ਵਿੱਚੋਂ ਕਿਹੜਾ ਸਾਂਝਾ ਹੈ ?"
"ਸਾਰੇ ਅਪ੍ਰਾਧੀ ਸਿਆਸਤਦਾਨ ਨਹੀਂ ਹੁੰਦੇ, ਸਰ।"
"ਅਤੇ ਸਿਆਸਤਦਾਨ.....?"
"ਇਹ ਚਾਣਕਿਯ ਨੂੰ ਪੁੱਛੇ ਜਾ ਮਕਾਇਵਲੀ ਨੂੰ। ਮੈਂ ਚੱਲਦਾ ਹਾਂ।"
ਹੱਥ ਜੋੜ, ਸਿਰ ਝੁਕਾ ਕੇ ਸੁਮੀਤ ਚਲਾ ਗਿਆ। ਪਾਪਾ ਸੋਚੀਂ ਪਏ ਰਹੇ। ਦਸ-ਪੰਦਰਾਂ ਸਕਿੰਟਾਂ ਪਿੱਛੋਂ ਜਿਵੇਂ ਉਨ੍ਹਾਂ ਨੇ ਸੁਮੀਤ ਦੇ ਆਖ਼ਰੀ ਵਾਕਾਂ ਦਾ ਭਾਵ ਸਮਝ ਲਿਆ: ਤੁਭਕ ਕੇ ਸਿਰ ਉੱਪਰ ਚੁੱਕਿਆ ਅਤੇ ਮੁਸਕਰਾ ਕੇ ਬੋਲੇ, "ਬਹੁਤ ਹੁਸ਼ਿਆਰ ਮੁੰਡਾ ਹੈ। ਇੱਕ ਹੋਰ ਬੁਝਾਰਤ ਪਾ ਗਿਆ ਹੈ।"
ਅਗਲੇ ਦਿਨ ਜਦੋਂ ਸੁਮੀਤ ਆਇਆ, ਪਾਪਾ ਵੀ ਮੇਰੇ ਵਾਂਗ ਉਸ ਦੀ ਉਡੀਕ ਕਰ ਰਹੇ ਸਨ। ਉਸ ਨੇ ਆਉਂਦਿਆਂ ਹੀ ਆਖਿਆ। "ਅੱਜ ਮੈਂ ਮਾਤਾ ਜੀ ਕੋਲੋਂ ਇੱਕ ਘੰਟੇ ਦੀ ਛੁੱਟੀ ਲੈ ਕੇ ਆਇਆ ਹਾਂ।"
"ਬਹੁਤ ਚੰਗੀ ਗੱਲ ਹੈ। ਸੁਣ, ਸੁਮੀਤ, ਮੈਂ ਕਈ ਓਹਲਾ ਨਹੀਂ ਰੱਖਣਾ ਚਾਹੁੰਦਾ। ਤੂੰ ਸਿਆਣਾ ਹੈਂ, ਸਮਝਦਾ ਹੈਂ, ਨੇਕ ਹੈਂ, ਬਾ-ਸ਼ਉਰ ਹੈਂ; ਇਸ ਵਿੱਚ ਕੋਈ ਸ਼ੱਕ ਨਹੀਂ। ਉਸ ਦਿਨ ਸੱਚ-ਝੂਠ ਸੰਬੰਧੀ ਤੇਰੇ ਖ਼ਿਆਲ ਸੁਣੇ ਸਨ-ਬਹੁਤ ਦਿਲਚਸਪ। ਪਰ, ਜ਼ਿੰਦਗੀ ਨਿਰੇ ਖਿਆਲਾ ਦੀ ਬਣੀ ਹੋਈ ਨਹੀਂ। ਇਸ ਵਿੱਚ ਕੁਝ ਕਰਨਾ ਵੀ ਪੈਂਦਾ ਹੈ। ਹਰ ਆਦਮੀ ਆਪਣੀ, ਆਪਣੇ ਘਰਾਣੇ ਦੀ ਉੱਨਤੀ ਚਾਹੁੰਦਾ ਹੈ। ਮੈਂ ਵੀ ਚਾਹੁੰਦਾ ਹਾਂ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਕਿਸੇ ਯੋਗ ਟਿਕਾਣੇ ਉੱਤੇ ਟਿਕ ਜਾਣ। ਪੁਸ਼ਪੇਂਦ ਨੂੰ ਮੈਂ ਐਜੂਕੇਸ਼ਨ ਵੱਲ ਪਾਉਣਾ ਚਾਹੁੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਉੱਚੀ ਵਿੱਦਿਆ ਪ੍ਰਾਪਤ ਕਰ ਕੇ ਇਸ ਪਿੜ ਵਿੱਚ ਦਾਮਲ ਹੋਵੇ ਅਤੇ ਰੀਡਰ, ਪ੍ਰੋਫੈਸਰ ਆਦਿਕ ਦੀ ਪਦਵੀ ਤਕ ਪਹੁੰਚੇ ਕਰਨਜੀਤ ਨੂੰ ਮੈਂ ਆਪਣੇ ਵਾਲੇ ਪਾਸੇ ਪਾਉਣਾ ਚਾਹੁੰਦਾ ਹਾਂ। ਪੁਸ਼ਪੇਂਦ ਨੇ ਪੀ-ਐੱਚ.ਡੀ. ਦਾ ਇਰਾਦਾ ਛੱਡ ਦਿੱਤਾ। ਹੈ। ਮੈਨੂੰ ਥੋੜੀ ਜਿਹੀ ਚਿੰਤਾ ਹੋਈ ਹੈ। ਇਸ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਇਸ ਨੇ ਤੇਰੇ ਆਖੇ ਕੀਤਾ ਹੈ। ਉਲੀਕਿਆ ਹੋਇਆ ਭਵਿੱਖ ਜਰਾ ਧੁੰਦਲਾ ਹੁੰਦਾ ਜਾਪਦਾ ਹੈ। ਮੈਂ ਇਸ ਸਾਰੇ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ।"
"ਸਰ, ਇਨ੍ਹਾਂ ਨੇ ਇਰਾਦਾ ਬਣਾਉਣ ਜਾਂ ਬਦਲਣ ਲੱਗਿਆ ਮੇਰੇ ਕੋਲੋਂ ਸਲਾਹ ਨਹੀਂ ਮੰਗੀ। ਜੇ ਮੰਗਦੇ ਤਾਂ ਮੈਂ ਇਨ੍ਹਾਂ ਨੂੰ ਉਹ ਕੁਝ ਕਰਨ ਦੀ ਸਲਾਹ ਦੇਣੀ ਸੀ ਜੋ ਕੁਝ ਕਰਨ ਦਾ ਇਰਾਦਾ ਇਨ੍ਹਾਂ ਨੇ ਬਣਾਇਆ ਹੈ।"
"ਪਾਪਾ, ਮੈਂ ਏਥੇ ਬੈਠੀ ਰਹਾਂ ਕਿ ਉਂਠ ਕੇ ਚਲੀ ਜਾਵਾਂ ?"
"ਕਿਉਂ ਬੇਟਾ? ਤੇਰੇ ਬਾਰੇ ਅਤੇ ਤੇਰੇ ਨਾਲ ਹੀ ਤਾਂ ਸਾਰੀ ਗੱਲ ਹੋ ਰਹੀ ਹੈ।"
"ਪਰ ਮੈਂ ਤੁਹਾਨੂੰ ਇਹ ਨਹੀਂ ਆਖਿਆ ਕਿ ਸੁਮੀਤ ਦੇ ਕਹਿਣ ਉੱਤੇ...।"
"ਮੈਂ ਗਲਤ ਲਫ਼ਜ਼ ਵਰਤ ਗਿਆ ਹਾਂ। ਅਸਲ ਗੱਲ ਇਹ ਹੈ ਕਿ ਮੈਂ ਇਉਂ ਸਮਝਦਾ ਹਾਂ, ਮੇਰਾ ਇਹ ਯਕੀਨ ਹੈ, ਇਹ ਮੇਰਾ ਭੁਲੇਖਾ ਵੀ ਹੋ ਸਕਦਾ ਹੈ।"
"ਸ਼ਾਇਦ ਭੁਲੇਖਾ ਹੀ ਹੈ। ਸਰ, ਇਨ੍ਹਾਂ ਦੇ ਸੰਸਕਾਰ ਆਪਣੇ ਹਨ। ਆਪਣੇ ਉੱਚੇ ਸੁੱਚੇ ਸੰਸਕਾਰਾਂ ਦੀ ਕਿਰਪਾ ਨਾਲ ਇਨ੍ਹਾਂ ਨੇ ਜੀਵਨ ਨੂੰ ਉਸ ਦ੍ਰਿਸ਼ਟੀਕੋਣ ਤੋਂ ਵੇਖਿਆ ਹੈ, ਜਿਸ ਦ੍ਰਿਸ਼ਟੀਕੋਣ ਤੋਂ ਵੇਖਣ ਦੀ ਜਾਚ ਮੈਨੂੰ ਯਤਨ ਨਾਲ ਸਿਖਾਈ ਗਈ ਹੈ। ਮੇਰਾ ਦ੍ਰਿਸ਼ਟੀਕੋਟ ਮੇਰੇ ਮਾਤਾ ਜੀ ਦੀ ਸਾਧਨਾ ਦਾ ਸਿੱਟਾ ਹੈ; ਉਨ੍ਹਾਂ ਦੇ ਤਪ, ਤਿਆਗ ਦਾ ਫਲ ਹੈ; ਉਨ੍ਹਾਂ ਦਾ ਅਸ਼ੀਰਵਾਦ ਹੈ; ਇੱਕ ਦਾਨ ਹੈ। ਇਨ੍ਹਾਂ ਦਾ ਦ੍ਰਿਸ਼ਟੀਕੋਣ ਇਨ੍ਹਾਂ ਦੇ ਆਪਣੇ ਸੰਸਕਾਰਾਂ ਦੀ ਦੇਣ ਹੈ। ਇਨ੍ਹਾਂ ਦਾ ਆਪਣਾ ਹੈ। ਮੈਂ ਇਨ੍ਹਾਂ ਦੇ ਸਾਹਮਣੇ ਤੁੱਛ ਹਾਂ। ਇਨ੍ਹਾਂ ਦਾ ਮਨ ਮੇਰੇ ਮਨ ਨਾਲੋਂ ਕਿਤੇ ਵੱਧ ਵਿਕਸਿਤ ਹੈ ਸਾਤਵਿਕ ਹੈ। ਇਨ੍ਹਾਂ ਦੀ ਸਾਤਵਿਕਤਾ ਸਾਹਮਣੇ ਮੇਰਾ ਸਿਰ ਝੁਕਦਾ ਹੈ।"
"ਜੀਵਨ ਪ੍ਰਤਿ ਦ੍ਰਿਸ਼ਟੀਕੋਣ ਕੋਈ ਵੀ ਹੋਵੇ ਸੰਸਕਾਰ ਕਿੰਨੇ ਵੀ ਉੱਚੇ ਹੋਣ; ਤਰੱਕੀ ਕਰਨ ਵਿੱਚ ਕੀ ਹਰਜ ਹੈ। ਮੈਂ ਤਾਂ ਤੈਨੂੰ ਵੀ ਸਲਾਹ ਦੇਣੀ ਚਾਹੁੰਦਾ ਹਾਂ ਕਿ ਅਗਲੇ ਮਹੀਨੇ ਕਚਹਿਰੀ ਦਾ ਇੱਕ ਕਲਰਕ ਰੀਟਾਇਰ ਹੋਣ ਵਾਲਾ ਹੈ, ਤੂੰ ਉਸ ਪੋਸਟ ਲਈ ਅਪਲਾਈ ਕਰ ਦੇ। ਮੈਂ ਤੈਨੂੰ ਰੱਖ ਲਵਾਂਗਾ। ਨੌਕਰੀ ਕਰਦਾ ਹੋਇਆ ਪ੍ਰਾਈਵੇਟ ਇਮਤਿਹਾਨ ਦੇ ਕੇ ਉੱਚੀ ਡਿੱਗਰੀ ਲੈ ਅਤੇ ਕੁਝ ਬਣ ਕੇ ਵਿਖਾ ਯਾਰ। ਤੇਰੇ ਵਿੱਚ ਕਾਬਲੀਅਤ ਹੈ, ਤੂੰ ਕਰ ਸਕਦਾ ਹੈ।
"ਸਾਰੀ, ਸਰ। ਮੈਂ ਸਾਲ ਕੁ ਨੌਕਰੀ ਕਰ ਲਈ ਹੈ। ਛੇ ਕੁ ਮਹੀਨੇ ਹੋਰ ਕਰਾਂਗਾ। ਐਵੇਂ ਕਿਸੇ ਲੋੜਵੰਦ ਦਾ ਰਾਹ ਰੋਕਾ, ਇਹ ਚੰਗੀ ਗੱਲ ਨਹੀਂ। ਤੁਹਾਡੀ ਦੱਸੀ ਪੋਸਟ ਲਈ ਕਈ ਡਿਗਰੀ ਹੋਲਡਰ ਦਰਖਾਸਤਾਂ ਦੇਣਗੇ। ਮੈਂ ਘੱਟ ਪੜ੍ਹਿਆ ਹਾਂ। ਉਨ੍ਹਾਂ ਨਾਲ ਬੇ- ਇਨਸਾਫ਼ੀ ਹੋਵੇਗੀ। ਇਸ ਬੇ-ਇਨਸਾਫ਼ੀ ਵਿੱਚ ਤੁਹਾਡਾ ਵੀ ਹੱਥ ਹੋਵੇਗਾ। ਜੀਵਨ ਪ੍ਰਤਿ ਮੇਰੇ ਦ੍ਰਿਸ਼ਟੀਕੋਣ ਨਾਲ ਇਹ ਸਭ ਕੁਝ ਮੇਲ ਨਹੀਂ ਖਾਂਦਾ, ਸਰ।"
"ਜੇ ਸਾਰੇ ਤੇਰੇ ਵਾਂਗ ਸੋਚਦੇ ਤਾਂ ਦੁਨੀਆ ਤਰੱਕੀ ਨਾ ਕਰਦੀ।"
"ਹੋ ਸਕਦਾ ਹੈ ਮੇਰੀ ਥਾਂ ਜਿਸ ਕਿਸੇ ਬੀ.ਏ. ਪਾਸ ਨੂੰ ਤੁਸੀਂ ਇਹ ਨੌਕਰੀ ਦਿਉ, ਉਹ ਵੀ ਨੌਕਰੀ ਕਰਦਿਆਂ ਹੋਇਆ ਐਮ.ਏ. ਦੀ ਪ੍ਰੀਖਿਆ ਪਾਸ ਕਰਨੀ ਚਾਹੁੰਦਾ ਹੋਵੇ। ਐਮ.ਏ. ਕਰ ਕੇ ਪੀ-ਐੱਚ.ਡੀ. ਕਰਨੀ ਚਾਹੁੰਦਾ ਹੋਵੇ। ਜੇ ਉਹ ਚਾਹੁੰਦਾ ਹੋਵੇ ਅਤੇ ਜੇ ਉਹ ਕਰੇ ਤਾਂ ਉੱਨਤੀ ਜਾਂ ਤਰੱਕੀ ਵਿੱਚ ਕੋਈ ਘਾਟਾ ਨਹੀਂ ਪਿਆ। ਉਨਤੀ ਜ਼ਰੂਰ ਹੋਈ, ਮੇਰੀ ਜਾ ਕਿਸੇ ਹੋਰ ਦੀ, ਇਹ ਇੱਕ ਵੱਖਰੀ ਗੱਲ ਹੈ। ਜਿੱਥੋਂ ਤਕ ਦੁਨੀਆ ਦੀ ਉੱਨਤੀ ਦਾ ਸਵਾਲ ਹੈ,
"ਜੇ ਉਹ ਦੂਜਾ ਵੀ ਤੇਰੇ ਵਾਂਗ ਸੋਚੇ।"
"ਫਿਰ ਤਾਂ ਬਹੁਤ ਉੱਨਤੀ ਹੋਵੇ। ਜੋ ਸਾਰੇ ਮੇਰੇ ਵਾਂਗ ਸੋਚਣ ਜਾਂ ਉਸ ਦੂਜੇ ਵਾਂਗ ਸੋਚਣ ਤਾਂ ਦੁਨੀਆ ਸ੍ਵਰਗ ਬਣ ਜਾਵੇ। ਪਰ, ਤਰੱਕੀ ਜਾਂ ਉੱਨਤੀ ਸਾਡੇ ਏਦਾਂ ਜਾ ਓਦਾ ਸੋਚਣ ਨਾਲ ਨਹੀਂ ਹੁੰਦੀ। ਉੱਨਤੀ ਜਾਂ ਵਿਕਾਸ ਜੀਵਨ ਦਾ ਸੁਭਾਅ ਹੈ, ਇਸ ਦਾ ਅਸਲਾ ਹੈ। ਇਸ ਨੇ ਹੋਣਾ ਹੀ ਹੈ। ਅਸੀਂ ਸੁਆਰਥਾਂ ਅਤੇ ਮੁਕਾਬਲਿਆਂ ਵਿੱਚ ਪੈ ਕੇ ਉੱਨਤੀ ਦਾ
ਰਾਹ ਰੋਕਣ ਦਾ ਸਿਰਤੋੜ ਯਤਨ ਕਰਦੇ ਹਾਂ, ਤਾਂ ਵੀ ਉਨਤੀ ਹੁੰਦੀ ਹੈ। ਜੇ ਅਸੀਂ ਇਉਂ ਨਾ ਕਰ ਕੇ ਉੱਨਤੀ ਦੇ ਸਹਾਇਕ ਬਣ ਜਾਈਏ, ਤਾਂ ਪਤਾ ਨਹੀਂ ਕਿੰਨੀ ਕੁ ਉੱਨਤੀ ਹੋਵੇ ।"
"ਸੁਮੀਤ ਜੀ, ਮੈਂ ਤੁਹਾਡੀ ਵਿਚਾਰ ਦਾ ਵਿਰੋਧ ਨਹੀਂ ਕਰ ਰਹੀ ਆਪਣਾ ਇੱਕ ਸ਼ੰਕਾ ਨਿਵਿਰਤ ਕਰਨਾ ਚਾਹੁੰਦੀ ਹਾਂ। ਵਿਕਾਸਵਾਦ ਬਾਰੇ ਡਾਰਵਿਨ ਦਾ ਇਹ ਸਿਧਾਂਤ ਹੈ ਕਿ ਜੀਵਨ ਵਿੱਚ ਸ੍ਵੈ-ਰੱਖਿਆ ਲਈ ਸੰਘਰਸ਼ ਜਾਰੀ ਹੈ ਅਤੇ ਜੋ ਸਭ ਤੋਂ ਵੱਧ ਯੋਗ ਹੈ; ਉਹ ਬਚਦਾ ਹੈ। ਅੰਗ੍ਰੇਜ਼ੀ ਵਿੱਚ ਕਹਿਆਂ ਇਉਂ ਹੈ 'Struggle for existence and survival of the fittext" ਕੀ ਇਹ ਸਿਧਾਂਤ ਤੁਹਾਡੀ ਵਿਚਾਰ ਦਾ ਵਿਰੋਧ ਨਹੀਂ ਕਰਦਾ ? ਏਥੇ ਸੰਘਰਸ਼ ਜਾ ਮੁਕਾਬਲੇ ਨੂੰ ਵਿਕਾਸ ਦੀ ਚੂਲ ਆਖਿਆ ਗਿਆ ਪ੍ਰਤੀਤ ਹੁੰਦਾ ਹੈ।"
"ਨਹੀਂ, ਪੁਸ਼ਪੇਂਦ੍ਰ ਜੀ, ਇਹ ਮੇਰੀ ਵਿਚਾਰ ਦਾ ਵਿਰੋਧ ਨਹੀਂ ਜਾਂ ਇਉਂ ਕਹੋ ਕਿ ਮੈਂ ਇਸ ਸਿਧਾਂਤ ਦਾ ਵਿਰੋਧ ਨਹੀਂ ਕਰ ਰਿਹਾ। ਇਸ ਦਾ ਇਹ ਮਤਲਬ ਵੀ ਨਹੀਂ ਕਿ ਮੈਂ ਡਾਰਵਿਨ ਦੀਆਂ ਗੱਲਾਂ ਨੂੰ ਪੱਥਰ ਉੱਤੇ ਲਕੀਰ ਮੰਨਦਾ ਹੈ। ਮੇਰਾ ਖ਼ਿਆਲ ਹੈ ਕਿ ਸੋਚ ਨੇ ਅੱਗੇ ਤੁਰੀ ਰਹਿਣਾ ਹੈ ਅਤੇ ਡਾਰਵਿਨਾਂ, ਨਿਊਟਨਾਂ ਨੂੰ ਪਿੱਛੇ ਛੱਡੀ ਜਾਣਾ ਹੈ। ਸ੍ਵੈ-ਰੱਖਿਆ ਦੇ ਸੰਘਰਸ਼ ਵਿੱਚ ਯੋਗਤਮ ਦਾ ਬਚਣਾ ਜਾਂ ਸਰਵਾਈਵ ਕਰਨਾ ਹੋਰ ਗੱਲ ਹੈ ਅਤੇ ਵਿਕਾਸ ਹੋਰ ਗੱਲ ਹੈ। ਜਿਹੜੀ ਜੀਵ-ਜਾਤੀ ਯੋਗਤਮ ਹੋ ਜਾਂਦੀ ਹੈ ਉਹ ਆਪਣੇ ਆਪ ਨੂੰ ਜਾਂ ਆਪਣੀ ਹੋਂਦ ਨੂੰ ਵਰਤਮਾਨ ਸਰੀਰਕ ਰੂਪ ਵਿੱਚ ਕਾਇਮ ਰੱਖਣ ਦੀ ਯੋਗਤਾ ਪੈਦਾ ਕਰ ਲੈਂਦੀ ਹੈ। ਸੰਪੂਰਣ ਸੁਰੱਖਿਅਤ ਹੋ ਜਾਣ ਕਰਕੇ ਉਸ ਦਾ ਵਿਕਾਸ ਰੁਕ ਜਾਂਦਾ ਹੈ। ਜਿਹੜੀਆਂ ਜੀਵ-ਸ਼੍ਰੇਣੀਆਂ ਫਿੱਟੈਸਟ, ਯੋਗਤਮ ਜਾਂ ਸੰਪੂਰਣ ਸੁਰੱਖਿਅਤ ਨਹੀਂ ਹੋ ਸਕਦੀਆਂ, ਉਨ੍ਹਾਂ ਨੂੰ ਵਿਕਸਣਾ ਪੈਂਦਾ ਹੈ, ਉਨ੍ਹਾਂ ਦਾ ਸਰੀਰਕ ਵਿਕਾਸ ਉਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਇੱਕ ਜ਼ਰੂਰਤ ਬਣ ਜਾਂਦਾ ਹੈ। ਜਿਨ੍ਹਾਂ ਦਾ ਵਿਕਾਸ ਸੰਭਵ ਨਹੀਂ ਹੁੰਦਾ। ਉਹ ਜੀਵ-ਸ਼੍ਰੇਣੀਆਂ ਸਮਾਪਤ ਹੋ ਜਾਂਦੀਆ ਹਨ। ਵਿਕਾਸ ਦੀ ਦ੍ਰਿਸ਼ਟੀ ਤੋਂ ਜੀਵਾਂ ਦੀਆਂ ਤਿੰਨ ਸ਼੍ਰੇਣੀਆ ਬਣ ਜਾਂਦੀਆਂ ਹਨ। ਪਹਿਲੀ ਹੈ, ਯੋਗਤਮ-ਇਹ ਆਪਣੇ ਸਰੀਰਕ ਰੂਪ ਨੂੰ ਕਾਇਮ ਰੱਖਣ ਵਿੱਚ ਨਿਪੁੰਨ ਹੋ ਜਾਂਦੀ ਹੈ: ਇਸ ਕਰਕੇ ਅਗੇਰੇ ਵਿਕਸਦੀ ਨਹੀਂ। ਦੂਜੀ ਹੈ, ਜੋ ਨਿਪੁੰਨ ਨਹੀਂ ਅਤੇ ਵਿਕਾਸ ਵੀ ਨਹੀਂ ਕਰਦੀ। ਇਹ ਸਮਾਪਤ ਹੋ ਜਾਂਦੀ ਹੈ । ਤੀਜੀ, ਉਹ ਜੋ ਸੰਪੂਰਣਨ ਸੁਰੱਖਿਅਤ ਨਾ ਹੋਣ ਕਰਕੇ ਵਿਕਾਸ ਕਰਦੀ ਹੈ। ਇਉਂ ਪਹਿਲੀ ਗੱਲ ਇਹ ਸਿੱਧ ਹੋਈ ਕਿ ਫਿੱਟੈਸਟ ਹੋਣਾ ਜਾਂ ਸਰਵਾਈਵ ਕਰਨਾ ਵਿਕਾਸ ਕਰਨਾ ਨਹੀਂ, ਉੱਨਤੀ ਨਹੀਂ। ਹੁਣ ਦੂਜੀ ਗੱਲ ਬਾਰੇ ਵਿਚਾਰ ਕਰਦੇ ਹਾਂ। ਉਹ ਹੈ ਸੰਘਰਸ਼ ਜਾਂ ਮੁਕਾਬਲਾ। ਇਹ ਖ਼ਿਆਲ ਕਿ ਸੰਘਰਸ਼ ਵਿਕਾਸ ਦੀ ਚੂਲ ਹੈ, ਕੇਵਲ ਪਸ਼ੂ-ਜੀਵਨ ਦਾ ਸੱਚ ਹੈ। ਪਸ਼ੂ-ਜੀਵਨ ਵਿੱਚ ਵੀ ਇਹ ਇੱਕ ਆਸ਼ਿਕ ਸੱਚ ਹੈ, ਪੂਰਾ ਸੱਚ ਨਹੀਂ। ਹਿੰਸਕ ਪਸ਼ੂ ਸੰਘਰਸ਼ ਦੀ ਦੁਨੀਆ ਦੇ ਸੁਆਮੀ ਹਨ, ਉਨ੍ਹਾਂ ਨੂੰ ਵੀ ਸਹਿਯੋਗ ਦੀ ਓਨੀ ਹੀ ਲੋੜ ਹੈ, ਜਿੰਨੀ ਸੰਘਰਸ਼ ਦੀ। ਮਿਲ ਕੇ ਸ਼ਿਕਾਰ ਕਰਦੇ ਹਨ। ਇੱਕ ਨਵ ਜਨਮੇ ਹਿਰਨੇਟੇ ਨੂੰ ਮਾਰਨ ਲਈ ਦੋ ਤੋਂ ਵੱਧ ਸ਼ੇਰਾਂ ਨੂੰ ਆਪਸੀ ਸਹਿਯੋਗ ਦੀ ਲੋੜ ਪੈ ਜਾਂਦੀ ਹੈ। ਕਈ ਪਸ਼ੂ ਜੰਮਦਾ ਹੈ ਹੀ ਫਿੱਟੈਸਟ ਨਹੀਂ ਬਣ ਜਾਂਦਾ। ਵੱਡੇ ਤੋਂ ਵੱਡੇ ਸੰਘਰਸ਼ੀ ਪਸ਼ੂਆਂ ਦੇ ਬੱਚਿਆਂ ਨੂੰ ਮਾਪਿਆਂ ਦਾ ਸਹਿਯੋਗ ਸਾਥ ਜ਼ਰੂਰੀ ਹੈ। ਮੇਰਾ ਖਿਆਲ ਹੈ ਕਿ ਜੀਵਨ ਦਾ ਵਿਕਾਸ ਸੰਘਰਸ਼ ਦੀ ਦੁਨੀਆ ਦੇ ਸੁਆਮੀਆਂ ਤੋਂ ਨਹੀਂ ਹੋਇਆ, ਸਗੋਂ ਸਹਿਯੋਗ ਦੇ ਵਿਸ਼ਵਾਸੀ ਬਾਕਾਹਾਰੀ ਪਸ਼ੂਆਂ ਤੋਂ ਹੋਇਆ ਹੈ। ਮਨੁੱਖੀ ਸਰੀਰ ਦੀਆਂ ਪ੍ਰਣਾਲੀਆਂ ਮਾਸਾਹਾਰੀ ਪਸ਼ੂਆਂ ਨਾਲ ਨਹੀਂ ਮਿਲਦੀਆਂ ਸ਼ਾਕਾਹਾਰੀਆਂ ਨਾਲ ਮਿਲਦੀਆਂ ਹਨ। ਜਦੋਂ ਸਰੀਰਕ ਵਿਕਾਸ ਮਨੁੱਖ ਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ, ਉਦੋਂ ਤੋਂ ਸਹਿਯੋਗ ਦਾ ਮਹੱਤਵ ਵਧਣਾ ਸ਼ੁਰੂ
ਹ ਜਾਂਦਾ ਹੈ। ਇਸ ਲਈ ਸੰਘਰਸ਼ ਨੂੰ ਵਿਕਾਸ ਦੀ ਚੂਲ ਮੰਨਣਾ ਭੁੱਲ ਹੈ।"
"ਸੁਮੀਤ, ਮੈਂ ਤਾਂ ਕਿਸੇ ਹੋਰ ਖ਼ਿਆਲ ਨਾਲ ਗੱਲ ਸ਼ੁਰੂ ਕੀਤੀ ਸੀ। ਏਥੇ ਤਾਂ ਵੱਡਾ ਖਿਲਾਹਾ ਖਿੱਲਰਦਾ ਲੱਗਦਾ ਹੈ।"
"ਪੁਸ਼ਪੇਂਦ੍ਰ ਜੀ ਦੇ ਪ੍ਰਸ਼ਨ ਦਾ ਉੱਤਰ ਜ਼ਰਾ ਜ਼ਰੂਰੀ ਸੀ, ਸਰ।"
"ਪਰ ਮੇਰਾ ਪ੍ਰਸ਼ਨ ਤਾਂ ਅਟੁੱਤਰਿਆ ਰਹਿ ਗਿਆ ਨਾ। ਜੋ ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਚੰਗੇ ਅਹੁਦਿਆਂ ਉੱਤੇ ਪੁੱਜ ਜਾਣ ਅਤੇ ਚੰਗਾ ਜੀਵਨ ਜੀਊਣ ਦੇ ਕਾਬਲ ਬਣ ਜਾਣ ਤਾਂ ਇਸ ਵਿੱਚ ਬੁਰਾਈ ਕੀ ਹੈ ?"
"ਬੁਰਾਈ ਜਾਂ ਚੰਗਿਆਈ ਦੀ ਗੱਲ ਅਜੇ ਨਹੀਂ ਕਰਾਂਗੇ, ਸਰ। ਪਹਿਲਾਂ ਤਾਂ ਇਹ ਸਚਣਾ ਜ਼ਰੂਰੀ ਹੈ ਕਿ ਚੰਗਾ ਜੀਵਨ ਕੀ ਹੈ ਅਤੇ ਆਪਣੇ ਬੱਚਿਆਂ ਲਈ ਉਸ ਪ੍ਰਕਾਰ ਦੇ ਜੀਵਨ ਦੀ ਕਾਮਨਾ ਅਸੀਂ ਕਿਉਂ ਕਰਦੇ ਹਾਂ।"
"ਚੰਗੇ ਜੀਵਨ ਤੋਂ ਮੇਰਾ ਭਾਵ ਹੋ ਚੰਗਾ ਸਾਫ਼ ਸੁਥਰਾ ਜੀਵਨ: ਜਿਸ ਵਿੱਚ ਦੋ ਵੇਲ ਦੀ ਰੋਟੀ ਦੀ ਚਿੰਤਾ ਹੀ ਵੱਢ ਵੱਢ ਨਾ ਖਾਂਦੀ ਰਹੇ, ਆਪਣੇ ਪਰਵਾਰ ਦਾ ਗੁਜ਼ਾਰਾ ਕਰ ਕੇ ਦੇ, ਚਾਰ, ਦਸ ਰੁਪਏ ਦੀ ਬੱਚਤ ਦੀ ਉਮੀਦ ਕੀਤੀ ਜਾ ਸਕੇ, ਕੁਝ ਇੱਕ ਸ਼ੌਕ ਪੂਰੇ ਕੀਤੇ ਜਾ ਸਕਣ, ਸੁਹਣਾ ਸਾਫ਼ ਸੁਥਰਾ ਘਰ ਹੋਵੇ, ਕਿਸੇ ਮਿੱਤ੍ਰ ਦੀ ਮਦਦ ਕਰ ਸਕਣ ਦੀ ਸਮਰੱਥਾ ਹੋਵੋ, ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦੇ ਕੇ ਯੋਗ ਵਰ, ਘਰ ਪ੍ਰਾਪਤ ਕਰਨ ਵਿੱਚ, ਯੋਗ ਕਾਰੋਬਾਰ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ, ਤਾਂ ਜਾ ਇਸ ਸੰਸਾਰ ਤੋਂ ਜਾਣ ਲੱਗਿਆ ਆਦਮੀ ਸੁਰਖ਼ਰੂ ਜਿਹਾ ਜਾਵੇ। ਮੈਨੂੰ ਤਾਂ ਇਉਂ ਲੱਗਦਾ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਜੀਉਂਦੇ ਜੀਅ ਸੁਖੀ ਵੱਸਦਾ ਨਹੀਂ ਵੇਖ ਲੈਂਦੇ, ਉਨ੍ਹਾਂ ਦੀ ਮੌਤ ਬਹੁਤ ਔਖੀ ਹੁੰਦੀ ਹੋਵੇਗੀ।"
ਕੁਝ ਸੁਆਲ ਪੁੱਛਾਂਗਾ।ਹੋ। "ਸਰ, ਮੈਂ ਕੁਝ ਸੁਆਲ ਸਕਦਾ ਹੈ, ਉਨ੍ਹਾਂ ਵਿੱਚੋਂ ਗੁਸਤਾਖ਼ੀ ਦੀ ਝਲਕ ਆਵੇ ਪਰ ਇਹ ਮੇਰੀ ਮਜਬੂਰੀ ਹੈ, ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਕਰੋਗੇ।"
"ਪੁੱਛ ਬਈ, ਨਿਝੱਕ ਹੋ ਕੇ ਪੁੱਛ।"
"ਕੀ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ, ਮਨੁੱਖੀ ਜੀਵਨ ਦੀ ਸਮੱਸਿਆ ਹੈ। ਜਾਂ ਸਾਰੇ ਸਮੁੱਚੇ ਜੀਵਨ ਦੇ ਅਸਲੇ ਵਿੱਚ ਇਹ ਚਿੰਤਾ ਮੌਜੂਦ ਹੈ ?"
"ਸੋਚ ਲੈਣ ਦੇ, ਯਾਰ। ਮੇਰਾ ਖਿਆਲ ਹੈ ਪਸੂਆਂ ਵਿਚਲੀ ਮਮਤਾ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ ਨਹੀਂ ਆਖਿਆ ਜਾਣਾ ਚਾਹੀਦਾ।"
"ਠੀਕ ਹੈ, ਸਰ। ਮਨੁੱਖੀ ਮਨ ਵਿਤਲੀ ਮਮਤਾ ਵੀ ਭਵਿੱਖ ਦੀ ਚਿੰਤਾ ਨਾਲੋਂ ਵੱਖਰੀ ਸ਼ੇਅ ਹੈ। ਮਮਤਾ ਸਮੁੱਚੇ ਚੇਤਨ ਜੀਵਨ ਦਾ ਅਸਲਾ ਹੈ ਅਤੇ ਭਵਿੱਖ ਦੀ ਚਿੰਤਾ ਸੱਭਿਅ ਸਮਾਜਕ ਜੀਵਨ ਵਿੱਚੋਂ ਉਪਜੀ ਹੋਈ ਚਿੰਤਾ ਹੈ। ਦੂਜਾ ਸੁਆਲ ਇਹ ਹੈ ਕਿ ਹਜ਼ਾਰਾ ਸਾਲਾ ਤੋਂ ਇਸ ਸਮੱਸਿਆ ਦੀ ਚਿੰਤਾ ਕਰਦਾ ਆਉਣ ਵਾਲਾ ਮਨੁੱਖ ਇਸ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰਦਾ ਆ ਰਿਹਾ ਹੈ। ਕੀ ਉਹ ਸਫਲ ਹੋਇਆ ਹੈ ?"
"ਇਹ ਸੁਆਲ ਵੀ ਸਿੱਧਾ ਨਹੀਂ। ਹ ਮ । ਸੁਮੀਤ, ਇਸ ਦਾ ਉੱਤਰ ਤੂੰ ਹੀ ਦੇ। ਜੋ ਆਪਾਂ 'ਸਫਲ ਹੋਇਆ ਹੈ ਤਾਂ ਨੂੰ ਪੁੱਛੇਗਾ ਕਿ ਹੁਣ ਤਕ ਇਹ ਸਮੱਸਿਆ ਕਾਇਮ ਕਿਉਂ ਹੈ।"
"ਏਨਾ ਹੀ ਨਹੀਂ, ਸਰ। ਮੈਂ ਇਹ ਵੀ ਪੁੱਛਾਂਗਾ ਕਿ ਜੋ ਸਫਲ ਹੋਇਆ ਹੋ ਤਾਂ ਫਿਰ ਤੁਸੀਂ ਜੇ ਚੋਖੀ ਤੋਂ ਦੇ ਮਾਲਕ ਹੋ, ਪੁਸ਼ਤਾਂ ਤੋਂ ਵੱਡੀਆਂ ਹਵੇਲੀਆਂ ਵਿੱਚ ਵੱਸਦੇ ਆ ਰਹੇ
ਹੈ, ਵਿਦਵਾਨ ਹੈ, ਸਮਰੱਥ ਹੋ: ਸਭ ਕੁਝ ਹੋਣ ਉੱਤੇ ਇਸ ਚਿੰਤਾ ਤੋਂ ਮੁਕਤ ਕਿਉਂ ਨਹੀਂ ਹੋਏ ? ਬੱਚਿਆਂ ਦੇ ਭਵਿੱਖ ਦੀ ਚਿੰਤਾ ਦੇ 'ਓਹਨੇ' ਵਿੱਚ ਤੁਸੀਂ ਆਪਣੇ ਮਨ ਵਿਚਲੀ ਕੋਈ ਵਡੋਰੀ ਇਸਨਾ, ਆਪਣਾ ਕਦੀ ਸੁਆਰਥ ਤਾਂ ਨਹੀਂ ਲੁਕਾ ਰਹੇ ?"
"ਬਈ, ਆਪਣੇ ਮਨ ਵਿੱਚ ਕੰਘੀ ਮਾਰਨੀ ਪਵੇਗੀ। ਇਸ ਤੋਂ ਪਹਿਲਾ ਇਹ ਮੰਨ ਲੈਂਦੇ ਹਾ ਕਿ ਮਨੁੱਖ ਆਪਣੀ ਸਮੱਸਿਆ ਦਾ ਹੱਲ ਲੱਭਣ ਵਿੱਚ ਸਫਲ ਨਹੀਂ ਹੋ ਸਕਿਆ।"
"ਕਿਉਂ ? ਇਹ ਸਮੱਸਿਆ ਸਮੁੱਚੇ ਜੀਵਨ ਦੇ ਅਸਲੇ ਦੀ ਉਪਜ ਨਹੀਂ। ਇਹ ਸੱਤਿਆ ਸਮਾਜਕ ਜੀਵਨ ਦੀ ਸਮੱਸਿਆ ਹੈ। ਸੱਤਿਅ ਸਮਾਜਕ ਜੀਵਨ ਦਾ ਉਹ ਹਿੱਸਾ ਜਿਸ ਨੂੰ ਦਲਿਤ, ਦਰਿੰਦਰ ਅਤੇ ਵੰਚਿਤ ਰਹਿਣਾ ਪਿਆ ਹੈ, ਇਸ ਚਿੰਤਾ ਦਾ ਓਨਾ ਰੋਗੀ ਨਹੀਂ ਜਿੰਨਾ ਉਹ ਹਿੱਸਾ ਦੇ ਜਿਸ ਕਲ ਵਿੱਦਿਆ ਹੈ, ਵਸੀਲੇ ਹਨ ਕਿਉਂ, ਸਰ, ਕਿਉਂ ?"
"ਕਿਧਰੇ ਕਈ ਭੁੱਲ ਦੇ, ਸੁਮੀਤ।"
"ਬਹੁਤ ਵੱਡੀ ਭੁੱਲ ਹੈ, ਸਰ। ਮਨੁੱਖ ਨੇ ਵਿਕਾਸ ਜਾਂ ਉਨਤੀ ਉੱਤੇ ਵਿਸ਼ਵਾਸ ਨਹੀਂ ਕੀਤਾ। ਸੁਆਰਥ ਵੱਸ ਉਨਤੀ ਦਾ ਰਾਹ ਰੋਕਿਆ ਹੈ। ਉਸ ਨੇ ਦੂਜਿਆਂ ਨੂੰ ਪਛਾੜ ਕੇ ਆਪ ਅੱਗੇ ਲੰਘਣਾ ਚਾਹਿਆ, ਦੂਜਿਆਂ ਨੂੰ ਲਿਤਾੜ ਕੇ ਆਪ ਉੱਚਾ ਹੋਣ ਦੀ ਆਸ ਕੀਤੀ ਹੈ। ਲਤਾੜਨ ਪਛਾੜਨ ਵਿੱਚ ਉਨਤੀ ਦੀ ਆਸ ਕਰਦਾ ਕਰਦਾ ਮਨੁੱਖ ਲਤਾੜਨ ਪਛਾੜਨ ਨੂੰ ਹੀ ਉੱਨਤੀ ਮੰਨਣ ਲੱਗ ਪਿਆ ਹੈ। ਇਸ ਪ੍ਰਕਾਰ ਦੀ ਉਨਤੀ ਹੁਣ ਏਨੀ ਵੱਧ ਗਈ ਹੈ ਕਿ ਕਿਸੇ ਨੂੰ ਇਹ ਭਰੋਸਾ ਪ੍ਰਾਪਤ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਸੁਰੱਖਿਅਤ ਸੰਸਾਰ ਵਿੱਚ ਛੱਡ ਕੇ ਇਸ ਦੁਨੀਆ ਤੋਂ ਵਿਦਾ ਹੋਵੇਗਾ। ਇਸ ਦੇ ਵਸਾਹੀ ਦਾ ਇਲਾਜ ਉਸ ਨੇ ਇਹ ਸਮਝਿਆ ਹੈ ਕਿ ਆਪਣੇ ਬੱਚਿਆਂ ਨੂੰ ਲਤਾੜਨ ਪਛਾੜਨ ਦੇ ਯੋਗ ਬਣਾ ਕੇ, ਉਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਲਿਤਾੜਦਾ ਪਛਾੜਦਾ ਵੇਖਣ ਦੀ ਤਸੱਲੀ ਕਰ ਕੇ ਅੱਖਾ ਮੀਟੇ। ਕਿੰਨੇ ਤਿਆਨਕ ਅਰਥ ਹਨ ਉੱਨਤੀ ਦੇ, ਕਿੰਨੀ ਕੋਈ ਤਸਵੀਰ ਦੇ ਸੁਹਣੇ ਜੀਵਨ ਦੀ। ਉੱਨਰੀ ਦੇ ਯਤਨਾਂ ਬਿਨਾਂ ਜੀਵਨ ਜਰੂਰ ਸੁਹਣਾ ਹੁੰਦਾ ਕਦੀ ਕਹਾ ਲੰਮੀ ਇਹ ਭਟਕਣ ਨਾ ਹੁੰਦੀ, ਜੇ ਹਰ ਇੱਕ ਕਦਮ 'ਤੇ ਨਾ ਹੁੰਦੇ ਇਹ ਰਹਿਬਰ । ਸੀਹਰਾ ਜੀ ਦਾ ਇਹ ਸ਼ਿਅਰ ਉੱਨਤੀ ਦੀ ਸੋਚ ਲਈ ਇੱਕ ਮਿਹਣਾ ਹੈ। ਮੁਆਫ਼ ਕਰਨਾ, ਸਰ "
"ਨਹੀਂ ਨਹੀਂ। ਇਸ ਵਿੱਚ ਅਜਿਹੀ ਕੋਈ ਗੱਲ ਨਹੀਂ। ਅਸੀਂ ਵਿਚਾਰ ਕਰ ਰਹੇ ਹਾਂ। ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹਜ਼ਾਰਾਂ ਸਾਲਾਂ ਤੋਂ ਅਪਣਾਇਆ ਜਾਂਦਾ ਹੋਣ ਕਰਕੇ ਇਹ ਵਿਵਹਾਰ ਛੱਡਿਆ ਜਾਣਾ ਸੰਭਵ ਨਹੀਂ।"
"ਇਥੇ 'ਸੰਭਵ' ਸ਼ਬਦ ਦੀ ਵਰਤੋਂ ਸ਼ੁੱਧ ਨਹੀਂ। ਹਾਂ. ਇਹ ਔਖਾ ਕੰਮ ਹੈ। ਜਿੰਨਾ ਚਿਰ
ਸਮਾਜਕ ਢਾਂਚੇ ਵਿੱਚ ਲੜੀਂਦੀ ਤਬਦੀਲੀ ਨਹੀਂ ਆ ਜਾਂਦੀ, ਓਨਾ ਚਿਰ ਇਹ ਮੁਸ਼ਕਿਲ ਹੈ ਕਿ ਨਿੱਜੀ ਤਰੱਕੀ ਦੇ ਸੁਆਰਥ ਤੋਂ ਪਿੱਛਾ ਛੁਡਾ ਸਕੀਏ। ਬਹੁਤਿਆਂ ਲਈ ਇਹ ਅੱਖਾ ਹੈ. ਪਰ, ਕੁਝ ਇੱਕ ਅਜਿਹੇ ਹਨ, ਜਿਨ੍ਹਾਂ ਲਈ ਇਉਂ ਕਰਨਾ ਸੌਖਾ ਵੀ ਹੈ ਅਤੇ ਸੁਖਦਾਇਕ ची।"
"ਏਹੋ ਜਿਹੇ ਲੋਕ ਕੌਣ ਹਨ ਅਤੇ ਕਿਥੇ ਹਨ ? ਸਾਨੂੰ ਵੀ ਮਿਲਾਓ।"
"ਏਥੇ ਹੀ ਹਨ, ਸਰ। ਹੁਣੇ ਮਿਲਾ ਦਿੰਦਾ ਹਾਂ। ਸਭ ਤੋਂ ਪਹਿਲਾ ਨੰਬਰ ਤੁਹਾਡਾ ਹੈ। ਆਪਣੇ ਆਪ ਨੂੰ ਮਿਲੇ। ਹਰ ਕਿਸੇ ਨੂੰ ਇਹ ਹੱਕ ਹਾਸਲ ਨਹੀਂ ਕਿ ਉਹ ਕਿਸੇ ਚੰਗਿਆਈ ਨੂੰ ਅਪਣਾਉਣੋਂ ਇਹ ਕਹਿ ਕੇ ਇਨਕਾਰ ਕਰੇ ਕਿ ਇਸ 'ਸਿਸਟਮ' ਵਿੱਚ ਫਸਿਆ ਹੋਣ ਕਰਕੇ, ਇਸ ਪ੍ਰਬੰਧ ਦਾ ਹਿੱਸਾ ਹੋਣ ਕਰਕੇ, ਮੈਂ ਇਉਂ ਨਹੀਂ ਕਰ ਸਕਦਾ। ਤੁਹਾਡੇ ਕੋਲ ਧਨ ਹੈ,
ਜ਼ਮੀਨ ਜਾਇਦਾਦ ਹੈ, ਸੂਝ ਅਤੇ ਸੁਹਿਰਦਤਾ ਹੈ। ਤੁਹਾਨੂੰ ਇਸ ਦਲਦਲ ਵਿੱਚ ਫਸੇ ਰਹਿਣ ਦੀ ਮਜਬੂਰੀ ਨਹੀਂ। ਬਸ ਏਨਾ ਕੁ ਸੋਚ ਲੈਣਾ ਹੈ ਕਿ ਕਿਸੇ ਪ੍ਰਕਾਰ ਦਾ ਨੁਕਸਾਨ ਉਠਾਏ ਬਿਨਾਂ, ਸੁਆਰਥ ਦੀ ਸੰਕੀਰਣਤਾ ਵਿੱਚੋਂ ਨਿਕਲ ਕੇ ਸੰਤੋਖ ਦੀ ਸੁੰਦਰਤਾ ਵਿੱਚ ਪਰਵੇਸ਼ ਕਰ ਜਾਣਾ, ਘਾਟੇਵੰਦਾ ਸੌਦਾ ਨਹੀਂ।"
"ਹਰ ਕਿਹੜੇ ਲੋਕ ਹਨ ?"
"ਪੁਸ਼ਪੌਦ ਵਰਗੇ ਜਿਹੜੇ ਧਨ ਨਹੀਂ, ਕੇਵਲ ਸੂਝ ਅਤੇ ਸੁਹਿਰਦਤਾ ਦੇ ਸਹਾਰੇ ਇਹ ਮੋਚਦੇ ਹਨ ਕਿ ਕੀ ਲੋੜ ਹੈ ਜੀਵਨ ਵਿੱਚ ਬਹੁਤਾ ਖਿਲਾਰਾ ਖਿਲਾਰਨ ਅਤੇ ਇਸ ਖਿਲਾਰੇ ਦੀ ਦੇਖ ਭਾਲ ਸੇਵਾ ਸੰਭਾਲ ਅਤੇ ਚੌਕੀਦਾਰਾ ਕਰਨ ਵਾਲੇ ਵੱਡੇ ਦੁਨੀਆਦਾਰ ਬਣਨ ਦਾ ਉਚੇਚਾ ਯਤਨ ਕਰਨ ਦੀ। ਖੁਸ਼ੀ ਅਤੇ ਖੂਬਸੂਰਤੀ ਨੂੰ ਆਪਣੀ ਮੰਜ਼ਿਲ ਮੰਨ ਕੇ ਤੁਰੇ ਰਹੇ। ਜੇ ਰਾਹ ਵਿੱਚ ਵਡਿਆਈਆਂ ਮਿਲਦੀਆਂ ਹਨ, ਜੀਊ ਸਦਕੇ ਮਿਲਣ। ਸਾਨੂੰ ਕੋਈ ਇਨਕਾਰ ਨਹੀਂ। ਜੇ ਨਹੀਂ ਮਿਲਦੀਆਂ, ਵਾਹ ਵਾਵ: ਅਸੀਂ ਇਨ੍ਹਾਂ ਤੋਂ ਬਿਨਾਂ ਵੀ ਖ਼ੁਸ਼ ਹਾਂ। ਸਹਿਜ ਸੁਕਾਏ ਜੋ ਹੋਈ ਜਾਂਦਾ ਹੈ, ਹੋਵੇ। ਸਾਡਾ ਯਤਨ ਖੁਸ਼ੀ ਅਤੇ ਖੂਬਸੂਰਤੀ ਦੀ ਦਿਸ਼ਾ ਵਿੱਚ ਹੈ। ਸਾਦਾ ਜੀੳ ਕੇ ਅਤੇ ਸੁਹਣਾ ਸੋਚ ਕੇ ਖੁਸ ਰਹਿ ਸਕਣ ਵਾਲੇ ਲੋਕਾਂ ਨੂੰ ਜੰਜਾਲਾਂ ਦੀ ਲੋੜ ਨਹੀਂ। ਮੇਰੇ ਮਾਤਾ ਜੀ ਨੇ ਮੈਨੂੰ ਇਹ ਸਿਖਾਇਆ ਹੈ। ਮੇਰੇ ਬੱਚਿਆਂ ਨੂੰ (ਜੋ ਬੱਚੇ ਹੋਏ ਤਾਂ) ਏਹੋ ਸਿੱਖਿਆ ਦੇ ਕੇ ਮੈਂ ਆਪਣੇ ਮਾਤਾ ਜੀ ਵਾਂਗ ਸੰਤੁਸ਼ਟ ਹੋ ਜਾਵਾਂਗਾ। ਜੇ ਮੈਨੂੰ ਆਪਣੇ ਮਾਸਾ ਜੀ ਨਾਲੋਂ ਵੱਧ ਸੰਤੁਸ਼ਟ ਕੋਈ ਮਿਲਿਆ ਤਾਂ ਉਸ ਕੋਲੋਂ ਜੀਉਣਾ ਸਿੱਖਣੇ ਸੰਕੋਚ ਨਹੀਂ ਕਰਾਂਗਾ। ਮੈਂ ਇਸ ਦੁਨੀਆ ਨੂੰ......!"
"... ਸੁੰਦਰ ਵੇਖਣਾ ਚਾਹੁੰਦੀ ਹਾਂ। ਉੱਨਤ ਇਸ ਨੇ ਆਪਣੇ ਆਪ ਹੋਈ ਜਾਣਾ ਹੈ: ਵਿਕਾਸ ਇਸ ਦਾ ਅਸਲਾ ਹੈ। ਸੁਹਣੀ ਇਸ ਨੂੰ ਮਨੁੱਖੀ ਯਤਨ ਨੇ ਬਣਾਉਣਾ ਹੈ, ਕਿਉਂਜੁ ਵਿਕਾਸ-ਯਾਤ੍ਰਾ ਦੀ ਥਕਾਵਟ, ਇਸ ਸਬਰ ਦਾ ਸਵਾਰਥ ਅਤੇ ਸੰਘਰਸ਼ ਰੂਪ ਮਿੱਟੀ-ਘੱਟਾ ਸਹਿਜ ਅਤੇ ਸਾਤਵਿਕਤਾ ਤੋਂ ਬਿਨਾਂ ਦੂਰ ਕੀਤਾ ਜਾਣਾ ਸੰਭਵ ਨਹੀਂ ਹੋ ਸਕਦਾ। ਹੋ ਸਕਦਾ ਹੋ ਸੁਹਣੀ ਹੋਣਾ ਦੀ ਸ੍ਰਿਸ਼ਟੀ ਲਈ ਸੁਭਾਵਕ ਹੋਵੇ, ਇਸ ਦਾ ਅਸਲਾ ਹੋਵੇ ਅਤੇ ਉਨਤੀ ਦੇ ਉਚੇਚੇ ਯਤਨ ਹੀ ਇਸ ਨੂੰ ਸੁੰਦਰਤਾ ਵੱਲ ਵਿਕਾਸ ਕਰਨ ਰੋਕ ਰਹੇ ਹੋਣ ਤਾਂ ਵੀ ਸਾਤਵਿਕ ਵਿਕਾਸ ਵਿੱਚ ਸਹਾਈ ਹੋਣਾ ਆਚਰਣ ਅਤੇ ਆਚਾਰ ਦੇ ਸੋਦਰਯ ਦੀ ਸਿਖਰ ਹੈ-ਇਹ ਸਦਾਚਾਰ ਹੈ-ਇਹ ਸੱਚ-ਆਚਾਰ ਹੈ, ਪਾਪਾ।"
"ਚਲੋ, ਮੰਨ ਲੈਂਦੇ ਹਾਂ ਕਿ ਵਿਅਕਤੀਗਤ ਰੂਪ ਵਿੱਚ ਇਸ ਸੱਚ-ਆਚਾਰ ਦਾ ਸੁਪਨਾ ਵੇਖਿਆ ਜਾ ਸਕਦਾ ਹੈ। ਪਰ ਵਿਅਕਤੀ ਨੇ ਸਮਾਜ ਵਿੱਚ ਰਹਿਣਾ ਹੁੰਦਾ ਹੈ। ਸਮੁੱਚੇ ਸਮਾਜ ਉਸ ਚਿੰਤਾ ਤੋਂ ਮੁਕਤ ਨਹੀਂ ਹੋ ਸਕਦੇ, ਜਿਸ ਦਿੱਤਾ ਤੇ ਇਹ ਸਾਰੀ ਗੱਲਬਾਤ ਸ਼ੁਰੂ ਹੋਈ
"ਮੈਂ ਸਹਿਮਤ ਨਹੀਂ ਹਾਂ, ਪਾਪਾ। ਅੰਕਲ ਜੀ ਯੋਰਪ ਵਿੱਚ ਕਈ ਸਾਲ ਰਹਿ ਕੇ ਆਏ ਹਨ ਅਤੇ ਦੱਸਦੇ ਹਨ ਕਿ ਪੱਛਮੀ ਦੇਸ਼ਾਂ ਵਿੱਚ ਸੋਸ਼ਲ ਸੀਕਿਓਰਿਟੀ ਦੀ ਕਿਰਪਾ ਨਾਲ ਜਨ ਸਾਧਾਰਣ ਇਸ ਚਿੰਤਾ ਤੋਂ ਕੁਛ ਹੱਦ ਤਰ ਮੁਕਤ ਹੈ। ਇਹ ਚਿੰਤਾ ਸਰਵਥਾ ਅਲਪ ਭਾਵੇਂ ਨਹੀਂ ਹੋਈ ਤਾਂ ਵੀ ਜਨ-ਕਲਿਆਣ ਰਾਜ ਦੇ ਸੰਕਲਪ ਨੇ ਕੁਝ ਅਸਰ ਜ਼ਰੂਰ ਪਾਇਆ ਹੈ। ਮੈਨੂੰ ਮਨੁੱਖਤਾ ਦਾ ਭਵਿੱਖ ਉੱਜਲਾ ਪ੍ਰਤੀਤ ਹੁੰਦਾ ਹੈ।"
"ਇਸ ਵਿੱਚ ਤੇਰੀ ਉਮਰ ਦਾ ਵੀ ਹੱਥ ਹੈ, ਬੇਟਾ।"
ਸੁਨੇਹਾ, ਪਾਪਾ ਅਤੇ ਸੁਮੀਤ ਦੀ ਇਹ ਗੱਲ ਦੇਖੋ ਹੀ ਖਤਮ ਹੋ ਗਈ। ਉਹ ਇਜਾਜ਼ਤ
ਲੈ ਕੇ ਚਲੇ ਗਿਆ। ਪਾਪਾ ਸੋਚ ਵਿੱਚ ਮਗਨ ਹੋ ਗਏ। ਮੈਂ ਘਸਮੈਲੀ ਸ਼ਾਮ ਦਾ ਆਨੰਦ ਲੈਣ ਲਈ ਲਾਅਨ ਵਿੱਚ ਚੱਕਰ ਲਾਉਣ ਲੱਗ ਪਈ। ਕਰਨਜੀਤ ਆਇਆ ਅਤੇ ਹੋਲੇ ਦੀਦੀ ਕਹਿ ਕੇ ਸਿੱਧਾ ਡਾਈਨਿੰਗ ਰੂਮ ਵੱਲ ਚਲਾ ਗਿਆ। ਪਾਪਾ ਵੀ ਬਾਹਰ ਲਾਅਨ ਵਿੱਚ ਆ ਕੇ ਮੇਰੇ ਨਾਲ ਗੱਲੀਂ ਪੈ ਗਏ।
"ਹੋ ਸਕਦਾ ਹੈ ਮੈਂ ਵੀ ਆਪਣੀ ਉਮਰ ਕਰਕੇ ਹੀ ਇਹ ਕਹਿ ਰਿਹਾ ਹੋਵਾਂ ਪਰ ਮੈਨੂੰ ਤਾਂ ਸੁਮੀਤ ਦੀਆਂ ਗੱਲਾਂ ਕਿਤਾਬੀ ਲੱਗਦੀਆਂ ਹਨ।"
"ਤੁਸਾਂ ਇਹੋ ਜਿਹੀਆਂ ਗੱਲਾਂ ਕਿਸ ਕਿਤਾਬ ਵਿੱਚ ਪੜ੍ਹੀਆਂ ਹਨ, ਪਾਪਾ'
"ਬਈ, ਮੇਰਾ ਇਹ ਮਤਲਬ ਨਹੀਂ ਕਿ ਕਿਸੇ ਕਤਾਬ ਵਿੱਚ ਲਿਖੀਆਂ ਹੋਈਆਂ ਹਨ: ਮੇਰਾ ਮਤਲਬ ਇਹ ਹੈ ਕਿ ਪ੍ਰੈਕਟੀਕਲ ਨਹੀਂ ਹਨ।"
"ਯਾਅਨੀ ਸ਼ੇਖ਼ ਚਿੱਲੀ ਵਾਲੀਆਂ ਗੱਲਾ ਹਨ।"
"ਨਹੀਂ, ਇਹ ਵੀ ਨਹੀਂ। ਇਹ ਚੜ੍ਹਦੀ ਜਵਾਨੀ ਦਾ ਆਦਰਸ਼ਵਾਦ ਹੈ।"
"ਨਹੀਂ, ਪਾਪਾ, ਇਹ ਖੋਖਲਾ ਆਦਰਸ਼ਵਾਦ ਨਹੀਂ: ਉਸ ਦੀ ਮਾਤਾ ਦੁਆਰਾ ਉਲੀਕਿਆ ਹੋਇਆ ਜੀਵਨ-ਮਾਰਗ ਹੈ।"
"ਹੋ ਸਕਦਾ ਹੈ ਇਹ ਵਿਧਵਾ ਮਾਂ ਦੀ ਮਜਬੂਰੀ ਦਾ, ਹਾਲਾਤ ਨਾਲ ਕੀਤਾ ਹੋਇਆ ਸਮਝੌਤਾ ਹੋਵੇ।"
"ਜੇ ਇਉਂ ਹੀ ਹੋਵੇ ਤਾਂ ਕਿੰਨੀ ਮਹਾਨ ਅਤੇ ਕਲਿਆਣ ਰੂਪ ਹੈ ਉਹ ਮਜਬੂਰੀ, ਜਿਸ ਵਿੱਚੋਂ ਏਨੇ ਸੁੰਦਰ ਸਮਝੌਤੇ ਦੀ ਸਿਰਜਣਾ ਹੋਈ ਪਰ ਇਉਂ ਨਹੀਂ ਹੈ, ਪਾਪਾ। ਇਹ ਸਮਝੌਤਾ ਨਹੀਂ; ਜੀਵਨ ਦੇ ਤੱਤ ਦੀ ਸਾਰ ਦੀ ਸੋਝੀ ਵਿੱਚੋਂ ਉਪਜਿਆ ਨਿਰਣਾ ਹੈ। ਸੁਮੀਤ ਦੀ ਸੁਰਤ, ਮੱਤ, ਮਨ, ਬੁੱਧ ਦੀ ਘਾੜਤ ਬੜੀ ਰੀਝ ਨਾਲ, ਘਾਲਣਾ ਨਾਲ, ਸੋਚ ਸਮਝ ਕੇ ਘੜੀ ਗਈ ਹੈ। ਤੁਸਾਂ ਸੁਮੀਤ ਦੀ ਮਾਤਾ ਨੂੰ ਵੇਖਿਆ ਨਹੀਂ ਅਤੇ ਦੀਪੂ ਅੰਕਲ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਕੀਤਾ। ਵਰਨਾ ਸੁਮੀਤ ਦੀ ਮਾਤਾ ਨੂੰ ਮਜਬੂਰ ਅਤੇ ਉਸ ਦੀ ਘਾਲਣਾ ਨੂੰ ਸਮਝੌਤਾ ਨਾ ਆਖਦੇ।"
ਏਸੇ ਵੇਲੇ ਪਿਤਾ ਜੀ ਵੀ ਆ ਗਏ। ਆਉਂਦਿਆਂ ਹੀ ਉਨ੍ਹਾਂ ਨੇ ਪਾਪਾ ਨੂੰ ਪੁੱਛਿਆ, "ਸੁਣਾ ਗਈ, ਸੁਮੀਰ ਹੋ ਗਿਆ ਪਾਸ ਤੇਰੇ ਇਮਤਿਹਾਨ ਵਿੱਚ ?"
"ਪਾਸ ਹੋਣ ਦੀ ਗੱਲ ਛੱਡ ਉਹ ਤਾਂ ਮੈਨੂੰ ਵੇਲ੍ਹ ਕਰ ਗਿਆ ਹੈ।"
ਮੈਨੂੰ ਅੰਦਰ ਜਾਣ ਦਾ ਆਦੇਸ਼ ਦੇ ਕੇ ਦੋਵੇਂ ਮਿੱਤ੍ਰ ਕਾਫ਼ੀ ਦੇਰ ਤਕ ਲਾਅਨ ਵਿੱਚ ਘੁੰਮਦੇ ਗੱਲਾਂ ਕਰਦੇ ਰਹੇ।
13
ਈਸਟ ਹੇਮ,
1.11.95.
ਪੁਸ਼ਪੇਦ੍ਰ,
ਏਥੇ ਸਰਦੀ ਵਧਦੀ ਜਾ ਰਹੀ ਹੈ ਅਤੇ ਦਾਰਸ਼ਨਿਕ ਵਿਕਾਸ ਨੂੰ ਜਾਣਨ ਦੀ ਸਾਡੀ ਰੀਝ ਵੀ। ਤੇਰੇ ਪੱਤ ਦੱਸਦੇ ਹਨ ਕਿ ਪਾਪਾ ਅਤੇ ਪਿਤਾ ਜੀ ਸੁਮੀਤ ਵਿੱਚ ਦਿਲਚਸਪੀ ਲੈ ਰਹੇ ਹਨ। ਤੇਰਾ ਮੈਨੂੰ ਪਤਾ ਨਹੀਂ: ਪਰ, ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ। ਇੱਕ ਗੱਲ ਦੀ ਮੈਨੂੰ ਹੈਰਾਨੀ ਵੀ ਸੀ ਕਿ ਨੀਰਜ ਏਨੀ ਬਦਲ ਕਿਵੇਂ ਗਈ ਹੈ। ਇਹ ਪ੍ਰਸ਼ਨ ਮੈਂ ਉਸ ਨੂੰ ਇਸ ਕਰਕੇ ਨਹੀਂ ਸੀ ਪੁੱਛ ਸਕੀ ਕਿ ਕਿਧਰੇ ਗੁੱਸਾ ਨਾ ਕਰ ਲਵੋ। ਪਿਛਲੀ ਮਿਲਦੀ ਉੱਤੇ ਮੈਂ ਪੁੱਛ ਹੀ ਲਿਆ ਅਤੇ ਉਸ ਨੇ ਉੱਤਰ ਦੇਣ ਦਾ ਯਤਨ ਵੀ ਕੀਤਾ। ਇਹ ਸਭ ਪਿੱਛ ਲਿਖਾਗੀ, ਪਹਿਲਾਂ ਉਸ ਬੈਠਕ ਵਿੱਚ ਹੋਈ ਗੱਲਬਾਤ ਤੈਨੂੰ ਦੱਸ ਲਵਾਂ। ਸੁਣ :
ਠੰਢੀ ਵਲੋਤੀ ਸਵੇਰ ਦੇ ਸਮੇਂ, ਨਿੱਘ ਵਲੋਤੀ ਡ੍ਰਾਇੰਗ ਰੂਮ ਵਿੱਚ ਬੈਠੇ ਮਿੱਤ੍ਰਾਂ ਦੀ ਵਾਰਤਾਲਾਪ ਦਾ ਆਰੰਭ, ਪਾਪਾ ਦੇ ਮਿੱਤ੍ਰ ਨੇ ਇਹ ਕਹਿ ਕੇ ਕੀਤਾ-
"ਵੀਰ ਜੀ, ਅੱਜ ਮੈਂ ਪਹਿਲ ਕਰਨੀ ਚਾਹੁੰਦਾ ਹਾਂ। ਪਿਛਲੀ ਇੱਕ ਬੈਠਕ ਵਿੱਚ ਤੁਸਾਂ ਆਖਿਆ ਸੀ ਕਿ ਮੱਧਕਾਲ ਵਿੱਚ ਮਨੁੱਖਤਾ ਦੀਆਂ ਤਰਜੀਹਾਂ ਗਲਤ ਰਹੀਆਂ ਹਨ। ਤੁਹਾਡਾ ਭਾਵ ਕੁਝ ਇਸ ਤਰ੍ਹਾਂ ਸੀ ਕਿ ਜੀਵਨ ਦੀਆਂ ਮੁਢਲੀਆ ਮਾਨਤਾਵਾਂ, ਸੱਤਿਅਮ, ਧਿਵਮ ਅਤੇ ਸੁੰਦਰਮ ਵਿੱਚੋਂ ਸੱਤਿਅਮ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਰਹੀ ਹੈ, ਜਦ ਕਿ ਅ-ਸੁਰੱਖਿਅਤ ਜੀਵਨ ਲਈ ਸੱਤਿਅਮ ਨਾਂ ਦੀ ਕਿਸੇ ਮਾਨਤਾ ਦੀ ਹੱਦ ਹੀ ਨਹੀਂ ਹੁੰਦੀ। ਅ ਸੁਰੱਖਿਅਤ ਜੀਵਨ ਸਾਹਮਣੇ ਕੇਵਲ ਇੱਕ ਮਨੋਰਥ ਹੁੰਦਾ ਹੈ 'ਸੁਰੱਖਿਆ' ਅਤੇ ਸੱਤ-ਅਸੰਤ ਜਾਂ ਸੱਚ ਅਤੇ ਝੂਠ ਦੋਵੇਂ ਹੀ ਇਸ ਮਨੋਰਥ ਦੀ ਪ੍ਰਾਪਤੀ ਦੇ ਸਾਧਨ ਹੁੰਦੇ ਹਨ। ਜਦੋਂ ਜੀਵਨ ਸੁਰੱਖਿਅਤ ਹੋ ਜਾਂਦਾ ਹੇ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਜਦੋਂ ਜੀਵਨ ਸ਼ਿਵਮ ਦੀ ਪ੍ਰਾਪਤੀ ਕਰ ਲੈਂਦਾ ਹੈ, ਉਦੋਂ ਉਸ ਨੂੰ ਝੂਠ ਦਾ ਵਸੀਲਾ ਵਰਤਣ ਦੀ ਲੋੜ ਨਹੀ ਰਹਿੰਦੀ ਕਿਉਂਚ ਜਿਸ ਮਨੋਰਥ ਨੂੰ ਇਸ ਵਸੀਲੇ ਨਾਲ ਪ੍ਰਾਪਤ ਕਰਨਾ ਸੀ, ਉਹ ਪ੍ਰਾਪਤ ਹੋ ਗਿਆ ਹੁੰਦਾ ਹੈ। ਇਸ ਦਾ ਇਹ ਭਾਵ ਹੋਇਆ ਕਿ ਸ਼ਿਵਮ ਨੂੰ ਪ੍ਰਾਪਤ ਹੋ ਚੁੱਕੇ ਜੀਵਨ ਨੂੰ ਸੱਚ ਦੀ ਵੀ ਲੋਡ ਨਹੀਂ ਹੋਵੇਗੀ, ਕਿਉਂਕਿ ਸੱਚ ਵੀ ਸ਼ਿਵਮ ਦੀ ਪ੍ਰਾਪਤੀ ਦਾ ਵਸੀਲਾ ਹੀ ਸੀ। ਮੈਂ ਬਹੁਤ ਵੱਡੀ ਉਲਬਣ ਵਿੱਚ ਹਾਂ ਕਿ ਅਸੀਂ ਕਿਸ ਪ੍ਰਕਾਰ ਦੇ ਨਤੀਜੇ ਉੱਤੇ ਪੁੱਜ ਗਏ ਹਾਂ ? ਅਸੀਂ ਸੱਚ ਵਰਗੀ ਮਾਨਤਾ ਨੂੰ ਬੇਲੋੜੀ ਕਹਿ ਰਹੇ ਹਾਂ।"
"ਤੁਸੀਂ ਸਾਰੀ ਗੱਲਬਾਤ ਦੀ ਇੱਕ ਕੜੀ ਵਿਸਰ ਗਏ ਹੈ। ਮੈਂ ਕਹਿਣਾ ਚਾਹੁੰਦਾ ਸਾ ਕਿ ਸੁਰੱਖਿਅਤ ਜੀਵਨ ਵਿੱਚ ਸਾਧਨ ਰੂਪ ਸੱਚ ਜਾਂ ਸਹੂਲਤੀ ਸੱਚ ਬੋਲੜਾ ਹੋ ਜਾਵੇਗਾ। ਸੱਚ ਨੂੰ ਸਲਾਮਤੀ ਦੇ ਸਾਧਨ ਵਜੋਂ ਵਰਤਣ ਦੀ ਲੋੜ ਨਹੀਂ ਰਹੇਗੀ। ਇਸ ਦੇ ਨਾਲ ਹੀ ਝੂਠ ਵੀ ਅਲੋਪ ਹੋ ਜਾਵੇਗਾ, ਕਿਉਂਜੁ ਇਸ ਸਾਧਨ ਦੀ ਵੀ ਲੋੜ ਨਹੀਂ। ਝੂਠ ਦੇ ਅਲੋਪ
ਹੋਣ ਦਾ ਭਾਵ ਹੈ, ਸੱਚ ਦਾ ਪ੍ਰਕਾਸ਼ ਹੋਣਾ। ਝੂਠ ਦੇ ਅਲਪ ਹੋਣ ਨਾਲ ਸੱਚ ਅਲਪ ਨਹੀਂ ਹੋ ਸਕਦਾ, ਕਿਉਂਜੁ ਸੱਚ ਝੂਠ ਉੱਤੇ ਆਇਤ ਆਧਾਰਿਤ ਨਹੀਂ। ਹੁਣ ਦੱਸੋ ਤੁਸੀਂ ਸਮੱਸਿਆ ਨੂੰ ਠੀਕ ਪਛਾਣਿਆ ਹੈ ਅਤੇ ਠੀਕ ਬਿਆਨਿਆ ਹੈ? ਕੀ ਤੁਹਾਡੀ ਚਿੰਤਾ ਜਾਂ ਉਲਝਣ ਕੁਝ ਓਪਰੀ ਨਹੀਂ ? ਇਹ ਮਾਨਤਾਵਾਂ, ਇਹ ਆਦਰਸ਼ ਅਤੇ ਇਹ ਉਦੇਸ਼, ਜਿਨ੍ਹਾਂ ਦੀ ਚਰਚਾ ਪੁਰਾਤਨ ਕਾਲ ਤੋਂ ਹੁੰਦੀ ਆ ਰਹੀ ਹੈ, ਸਭ ਮਨੁੱਖ ਦੇ ਸੋਦੇ-ਸਿਰਜੇ ਹੋਏ ਹਨ। ਇਹ ਗਲਤ ਵੀ ਹੋ ਸਕਦੇ ਹਨ, ਇਨ੍ਹਾਂ ਉੱਤੇ ਕਿੰਤੂ ਵੀ ਕੀਤੇ ਜਾ ਸਕਦੇ ਹਨ। ਕਿਸੇ ਇੱਕ ਥਾਂ ਦੇ ਮਨੁੱਖ ਨੇ ਸੱਤਿਅਮ, ਸ਼ਿਵਮ ਅਤੇ ਸੁੰਦਰਮ ਨੂੰ ਜੀਵਨ ਦੇ ਆਦਰਜ ਆਖਿਆ ਹੋ ਤਾਂ ਦੂਜੀ ਬਾਰੇ ਵੱਸਣ ਵਾਲੇ ਮਨੁੱਖਾਂ ਨੇ ਮੁਕਤੀ ਜਾਂ ਮੇਕਸ਼ ਨੂੰ ਜੀਵਨ ਦਾ ਮਨੋਰਥ ਮੰਨ ਕੇ ਇਸ ਦੀ ਰੂਪ-ਰੇਖਾ ਨੀਅਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰ-ਚਿਰ-ਆਨੰਦ ਨੂੰ ਵੀ ਜੀਵਨ ਦਾ ਮੂਲ ਅਤੇ ਮਨੋਰਥ ਮੰਨਿਆ ਗਿਆ ਹੈ। ਭਾਵ ਇਹ ਹੈ ਕਿ ਮਨੁੱਖੀ ਮਨ ਸੋਚਦਾ ਆਇਆ ਹੈ ਅਤੇ ਸੋਚੀ ਜਾ ਰਿਹਾ ਹੈ। ਆਉ ਸੋਚੀਏ। ਇਸ ਵਿੱਚ ਉਲਝਣ ਦੀ ਚਿੰਤਾ ਕਿਉਂ। ਸੋਚਣਾ ਮਨ ਦਾ ਸੁਭਾਉ ਹੈ। ਮਨ ਨੂੰ ਆਪਣੇ ਸੁਭਾਉ ਅਨੁਸਾਰ ਵਿਚਰਣ ਅਤੇ ਵਿਕਸਣ ਦਿਉ। ਸਮੇਂ ਸਿਰ ਸਾਰੀਆਂ ਉਲਝਣਾਂ ਸੁਲਝ ਜਾਣਗੀਆਂ। ਜੇ ਕੁਝ ਇੱਕ ਨਾ ਵੀ ਸੁਲਝਣ ਤਾਂ ਸਾਰੀਆਂ ਨੂੰ ਸੁਲਝਾਉਣ ਦੀ ਜ਼ਿੰਮੇਦਾਰੀ ਸਾਡੀ ਨਹੀਂ। ਭਵਿੱਖ ਵਿੱਚ ਸਾਡੇ ਵਰਗੇ ਅਨੇਕ ਮਨੁੱਖ ਇਨ੍ਹਾਂ ਨੂੰ ਸੁਲਝਾਉਣ ਦਾ ਯਤਨ ਕਰਦੇ ਰਹਿਣਗੇ । ਅਸੀਂ ਸੱਚ ਦੀ ਅਨੰਤ ਲੜੀ ਦੀਆਂ ਤੁੱਛ ਕੜੀਆਂ ਹਾਂ। ਤਾਂ ਵੀ ਸਾਡੇ ਰਾਹੀਂ ਸੱਚ ਦੀ ਲੜੀ ਦੀ ਲਗਾਤਾਰਤਾ ਬਣੀ ਹੋਈ ਹੈ। ਇਸ ਨੂੰ ਬਣਾਈ ਰੱਖੀਏ ਅਤੇ ਮਿਲੀਸ਼ੀਅਨ ਸਕੂਲ ਦੀ ਸੋਚ-ਸ਼ਾਖਾ ਦਾ ਵਰਣਨ ਕਰੀਏ।"
"ਕਮਲ ਅਤੇ ਨੀਰਜ ਨੂੰ ਨਹੀਂ ਉਡੀਕੋਗ ?"
"ਉਹ ਅੱਜ ਨਹੀਂ ਆ ਸਕਣਗੇ ਚਾਚਾ ਜੀ। ਉਨ੍ਹਾਂ ਦੇ ਸੰਬੰਧੀਆਂ ਵਿੱਚ ਕਿਧਰੇ ਕਦੀ ਵਿਆਹ ਹੈ।"
ਮੇਰੀ ਗੱਲ ਅਜੇ ਪੂਰੀ ਹੋਈ ਹੀ ਸੀ ਕਿ ਚਾਰਾ ਦੀ ਆਵਾਜ ਸੁਣਾਈ ਦਿੱਤੀ। ਮਿੱਤ੍ਰ-ਆਗਮਨ ਦੀ ਆਸ ਨਾਲ ਭਰਪੂਰ ਅੱਖਾਂ ਦਰਵਾਜ਼ੇ ਉੱਤੇ ਜਾ ਟਿਕੀਆ। ਖੁਲ੍ਹਣ ਉੱਤੇ ਕਮਲ ਅਤੇ ਨੀਰਜ ਨੇ ਘਰ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਦੇ ਚਿਹਰਿਆਂ ਉੱਤੇ ਖਿੱਲਰੀ ਹੋਈ ਖ਼ੁਸ਼ੀ ਦੱਸਦੀ ਸੀ ਕਿ ਕੋਈ ਵੱਡੀ ਮੱਲ ਮਾਰ ਕੇ ਆਏ ਹਨ। ਨੀਰਜ ਨੇ ਪਹਿਲਾਂ ਓਸੇ ਦਾ ਜ਼ਿਕਰ ਕੀਤਾ, "ਅਸੀਂ ਬੜੀ ਕੋਸ਼ਿਸ਼ ਨਾਲ ਜਾਨ ਛੁਡਾ ਕੇ ਆਏ ਹਾਂ। ਧੱਕ ਧੱਕ ਕੇ ਮਾਮਾ ਅਤੇ ਰੈਡੀ ਨੂੰ ਘੱਲ ਦਿੱਤਾ ਵਿਆਹ ਉੱਤੇ। ਮੰਦਰ ਵਿੱਚ ਚਾਰ ਘੰਟੇ ਚੌਕੜੀ ਮਾਰ ਕੇ ਕੌਣ ਬੇਨੇ। ਏਥੇ ਪਾਪਾ ਦੇ ਪਰਵਚਨ ਅਤੇ ਦੀਦੀ ਦੀਆਂ ਆਲੂ-ਟਿੱਕੀਆਂ। ਅੱਜ ਮੈਂ ਹੈਨਾਲਟ ਪਾਰਕ ਵਾਲਾ ਘਾਟਾ ਵੀ ਪੂਰਾ ਕਰਨਾ ਹੈ।"
"ਖ਼ੁਮ ਯਾਦ ਰੱਖਿਆ ਹੈ ਤੂੰ, ਪਰ ਅੱਜ ਮੋਰੀਆਂ ਆਲੂ-ਟਿੱਕੀਆਂ ਨਹੀਂ ਮੂਲੀਆਂ ਵਾਲੀਆਂ ਪ੍ਰਾਉਂਠੀਆਂ ਹਨ ਅਤੇ ਪਕਾਉਣੀਆਂ ਹਨ ਮਾਮਾ ਨੇ।"
"ਚਲੇ, ਟਿੱਕੀਆਂ ਅਗਲੇ ਐਤਵਾਰ ਸਹੀ। ਨਾ ਹੀਰ ਮੁੱਕਣੀ ਹੈ, ਨਾ ਕਿੰਗ ਟੁੱਟਣੀ चे।"
"ਅਗਲੇ ਐਤਵਾਰ ਕਿਉਂ ? ਅੱਜ ਹੀ ਸ਼ਾਮ ਦੀ ਚਾਹ ਨਾਲ ਕਿਉ ਨਹੀਂ ?"
"ਨੀਕ ਹੈ, ਮਾਮਾ, ਪਰ ਬਣਾਵਾਗੇ ਮੇਂ ਅਤੇ ਦੀਦੀ।"
ਇਨ੍ਹਾਂ ਗੱਲਾਂ ਦੇ ਦੌਰਾਨ ਮੈਂ ਅਤੇ ਡੇਰੇ ਜੀਜਾ ਜੀ ਨੇ ਚਾਹ ਅਤੇ ਨਾਮਤਾ ਮੇਜ ਉੱਡੇ ਲਿਆ ਰੱਖਿਆ। ਮੇਜ਼ ਦੇ ਵਿਚਕਾਰ ਪਈ ਇੱਕ ਵੱਡੀ ਸਾਰੀ ਦੇ ਉੱਤੇ ਜਦੋਂ ਤੇਰੇ ਜੀਜਾ ਜੀ
ਨੇ ਰੁਮਾਲ ਚੁੱਕਿਆ ਤਾਂ ਉਸ ਵੇ ਵਿੱਚ ਲੱਗ ਆਲੂ-ਟਿੱਕੀਆਂ ਦੇ ਢੇਰ ਉੱਤੇ 'ਅਰੇ ਵਾਹ।' ਕਹਿ ਕੇ ਨੀਰਜ ਜਿਵੇਂ ਟੁੱਟ ਹੀ ਪਈ। ਪਿਛਲੀਆਂ ਮਿਲਣੀਆਂ ਵਿੱਚ ਵੀ ਉਹ ਖ਼ਖ ਸੀ, ਪਰ ਅੱਜ ਵਾਲੀ ਚੰਚਲਤਾ ਜਾਂ ਹੇਨਾਲਟ ਪਾਰਕ ਵਾਲੀ ਪਿਕਨਿੱਕ ਉੱਤੇ ਪ੍ਰਗਟਾਈ ਗਈ ਤੰਗ-ਦਿਲੀ ਨਾਲ ਕੋਈ ਮੇਲ ਨਹੀਂ ਸੀ। ਮੈਂ ਹੇਰਾਨ ਸਾਂ: ਮਨ ਹੀ ਮਨ ਸੋਚਿਆ ਕਿ ਇਸ ਦਾ ਕਾਰਨ ਪੁੱਛਣਾ ਚਾਹੀਦਾ ਹੈ। ਪਰ, ਸਾਰਿਆਂ ਸਾਹਮਣੇ ਪੁੱਛਣਾ ਸ਼ਾਇਦ ਚੰਗਾ ਨਹੀਂ ਸੀ। ਇਸ ਲਈ ਇਸ ਖਿਆਲ ਨੂੰ ਉਸ ਸਮੇਂ ਮਨ ਵਿੱਚੋਂ ਕੱਢ ਦਿੱਤਾ। ਹਾਂ, ਇਹ ਖ਼ਿਆਲ ਜ਼ਰੂਰ ਆਇਆ ਕਿ ਉਸ ਦਿਨ ਦੇਵ ਨਾਮ ਦਾ ਇੱਕ ਨੌਜੁਆਨ ਇਨ੍ਹਾਂ ਦੇ ਨਾਲ ਸੀ। ਉਸ ਨੂੰ ਮੁੜ ਕਦੇ ਨਹੀਂ ਵੇਖਿਆ। ਚਾਹ ਪੀਣ ਪਿੱਛੋਂ ਪਾਪਾ ਦੇ ਮਿੱਤ ਨੇ ਕਿਹਾ।
"ਅੱਜ ਫੇਰ ਪਿਕਨਿੱਕ ਵਾਲਾ ਸਮਾਂ ਬਣ ਗਿਆ ਹੈ। ਵੀਰ ਜੀ ਹੁਣ ਆਪਣੀ ਗੱਲ ਨੂੰ ਅੱਗੇ ਭਰ।"
"ਬੇਲੀਜ਼ ਨੇ ਸੜਵੀਂ ਸਦੀ ਪੂਰਵ ਈਸਵੀ ਵਿੱਚ ਕਿਹਾ ਸੀ ਕਿ ਸ੍ਰਿਸ਼ਟੀ ਪਾਣੀ ਤੋਂ ਹੋਈ ਹੈ। ਇਹ ਗੱਲ ਸਾਧਾਰਣ ਨਹੀਂ ਸੀ, ਕਿਉਂਕਿ ਪ੍ਰਚਲਤ ਵਿਸ਼ਵਾਸਾਂ ਤੇ ਉੱਚੇ ਹੋ ਕੇ ਆਖੀ ਗਈ ਸੀ। ਇਸ ਪ੍ਰਕਾਰ ਦੀ ਗੱਲ ਡੇਢ ਕੁ ਹਜ਼ਾਰ ਸਾਲ ਪਿੱਛ ਆਖੀ ਹੁੰਦੀ ਤਾਂ ਜੀਉਂਦਾ ਜਲਾ ਦਿੱਤਾ ਗਿਆ ਹੁੰਦਾ। ਪਰ ਯੂਨਾਨ ਵਿੱਚ ਅਜੇ ਸਿਆਸੀ ਸੱਤਾ ਦਾ ਕੇਂਦਰੀਕਰਣ ਨਹੀਂ ਸੀ ਹੋਇਆ ਅਤੇ ਨਾ ਹੀ ਯੂਨਾਨੀ ਧਰਮ ਨੇ ਕੱਟੜਤਾ ਅਪਣਾਈ ਸੀ। ਵੱਖ ਵੱਖ ਨਗਰ ਰਾਜਾਂ ਵਿੱਚ ਵੱਖ ਵੱਖ ਸਿਆਸੀ ਤਜਰਬੇ ਹੋ ਰਹੇ ਸਨ ਅਤੇ ਸੋਚ ਨੇ ਵੀ ਪਰੀਪੂਰਣ ਸਿਧਾਂਤਾਂ ਦੀ ਸਥਾਪਨਾ ਕਰ ਕੇ ਆਪਣੀ ਸੁਤੰਤ੍ਰਤਾ ਦਾ ਰਾਹ ਅਜੇ ਨਹੀਂ ਸੀ ਰੋਕਿਆ। ਉਸ ਨੂੰ ਅਨੁਮਾਨ ਦੇ ਆਕਾਸ਼ ਵਿੱਚ ਉੱਚੀਆਂ ਉਡਾਰੀਆਂ ਲਾਉਣ ਦੀ ਖੁੱਲ੍ਹ ਸੀ। ਛੇਵੀਂ ਸਦੀ ਪੂਰਵ ਈਸਵੀ ਵਿੱਚ ਮਿਲੀਟਸ ਦੇ ਇਕ ਹੋਰ ਵਿਚਾਰਵਾਨ, ਅਨੈਕਸੀਮੈਂਕਰ ਦੀ ਸੋਚ ਨੇ ਉੱਚ ਆਕਾਸ਼ੀ ਉੱਡ ਕੇ ਬੇਲੀਜ਼ ਦੇ ਦੱਸੇ ਹੋਏ ਦਾਰਸ਼ਨਿਕ ਦਿੱਸ-ਹੱਦਿਆਂ ਤੋਂ ਦੂਰ ਦੁਰੋੜ ਦੇਖਣ ਦੀ ਦਲੇਰੀ ਕੀਤੀ। ਉਸ ਨੇ ਦੱਸਿਆ ਕਿ ਸ੍ਰਿਸ਼ਟੀ ਪਾਣੀ ਤੋਂ ਨਹੀਂ ਹੋਈ। ਅੱਗ, ਪਾਣੀ, ਹਵਾ ਅਤੇ ਧਰਤੀ ਆਦਿਕ ਕੋਈ ਵੀ ਸ੍ਰਿਸ਼ਟੀ ਦਾ ਮੂਲ ਨਹੀਂ। ਇਹ ਕਿਸੇ ਇੱਕ ਤੱਤ ਤੋਂ ਉਪਜੀ ਹੈ ਅਤੇ ਉਹ ਤੱਤ ਅਨਾਦੀ ਅਨੰਤ ਅਤੇ ਅ-ਬਦਲ ਹੈ। ਸਾਡੀ ਧਰਤੀ ਵਰਗੀਆਂ ਹੋਰ ਕਈ ਧਰਤੀਆਂ ਹਨ ਅਤੇ ਉਸ ਅਨਾਦੀ ਅਤੇ ਅਨੰਤ ਨੇ ਸਾਰੀਆਂ ਨੂੰ ਆਪਣੀ ਵਲਗਣ ਵਿੱਚ ਵਲਿਆ ਹੋਇਆ ਹੈ। ਇੱਕ ਅਨਾਦੀ ਤੱਤ ਨੇ ਉਨ੍ਹਾਂ ਸਾਰਿਆਂ ਤੱਤਾਂ ਦਾ ਰੂਪ ਧਾਰਿਆ ਹੋਇਆ ਹੈ ਜਿਨ੍ਹਾਂ ਦਾ ਸਾਨੂੰ ਗਿਆਨ ਹੈ; ਅਤੇ ਇਹ ਸਾਰੇ ਤੱਤ ਇੱਕ ਦੂਜੇ ਵਿੱਚ ਘੁਲ ਮਿਲ ਕੇ ਸ੍ਰਿਸ਼ਟੀ ਰਚਦੇ ਹਨ।"
"ਵੀਰ ਜੀ, ਇਸ ਆਦਮੀ ਨੇ ਤਾਂ ਵਿਗਿਆਨ ਅਤੇ ਦਰਸਨ ਦੀ ਬਹੁਤ ਸੋਹਣੀ ਸੰਧੀ ਕਰ ਦਿੱਤੀ ਹੈ।"
"ਇਸ ਦਾ ਮਤਲਬ ਇਹ ਵੀ ਹੈ ਕਿ ਆਕਾਸ਼ਾਂ ਪਾਤਾਲਾਂ ਦੇ ਅਣਗਿਣਤ ਹੋਣ ਦੀ ਗੱਲ ਵੀ ਬਹੁਤ ਪੁਰਾਣੀ ਹੈ। ਆਪਣੇ ਪੂਰ ਵਿੱਚੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ।"
"ਪਰ ਹੈ ਜ਼ਰਾ ਔਖਾ, ਚਾਚਾ ਜੀ ਖੂਹਾਂ ਦੀਆਂ ਕੋਠੀਆਂ ਬਹੁਤ ਉੱਚੀਆਂ ਹਨ।"
"ਇੱਕ ਤਰੀਕਾ ਹੈ; ਪਾਣੀ ਕੱਢਣ ਲਈ ਖੂਹ ਵਿੱਚ ਵਹਾਈ ਹੋਈ ਬਾਲਟੀ ਵਿੱਚ ਬਹਿ ਜਾਉ।"
"ਖੂਹ ਦੇ ਡੱਡੂ ਵਾਲਾ ਰੂਪਕ ਬਹੁਤ ਪੁਰਾਣਾ ਹੈ, ਪਰ ਹੈ ਕਿਸੇ ਹੱਦ ਤਕ ਠੀਕ। ਤੁਹਾਨੂੰ ਸਾਰਿਆਂ ਨੂੰ ਇਹ ਵਿਚਾਰਵਾਨ ਬਹੁਤ ਰੋਦਕ ਭਾਸਿਆ ਹੈ ਅਤੇ ਇਹ ਹੈ ਵੀ ਰੌਚਕ। ਇਸ
ਦੀ ਇੱਕ ਉਕਤੀ ਦਾ ਉਲਧਾ ਕਰਦਾ ਹਾਂ, 'ਕਿਸੇ ਅਟੱਲ ਨੇਮ ਅਧੀਨ ਹਰ ਮੈਂ ਉਸ ਵਿੱਚ ਲੀਨ ਹੋ ਜਾਂਦੀ ਹੈ, ਜਿਸ ਵਿੱਚ ਉਹ ਉਪਜੀ ਹੋਈ ਹੁੰਦੀ ਹੈ। ਇਸ ਤਰ੍ਹਾਂ ਨੀਅਤ ਸਮੇਂ ਉੱਤੇ ਇੱਕ ਦੂਜੇ ਨਾਲ ਕੀਤੀ ਹੋਈ ਬੇ-ਇਨਸਾੜੀ ਦੀ ਹਾਨੀ-ਪੂਰਤੀ ਜਾਂ ਦਰੁਸਤੀ ਕਰ ਕੇ ਤੱਤਾਂ ਨੂੰ ਸੰਤੋਖ ਮਿਲਦਾ ਹੈ।"
"ਵੀਰ ਜੀ, ਪੱਛਮੀ ਦਰਸ਼ਨ ਦਾ ਪਿਤਾਮਾ ਬੇਲੀਜ਼ ਦੀ ਥਾਂ ਅਨੈਕਸੀਮੈਂਡਰ ਨੂੰ ਮੰਨਿਆ ਜਾਣਾ ਚਾਹੀਦਾ ਹੈ।"
"ਅੰਕਲ ਜੀ, ਤੁਸੀਂ ਅੰਕੁਰ ਦੇਖ ਰਹੇ ਹੋ ਜਿਨ੍ਹਾਂ ਨੇ ਬੇਲੀਜ਼ ਨੂੰ ਦਰਸ਼ਨ ਦਾ ਪਿਤਾਮਾ ਆਖਿਆ ਹੈ, ਉਨ੍ਹਾਂ ਨੇ ਬੀਜ ਦੀ ਗੱਲ ਕੀਤੀ ਹੈ।"
"ਸਾਰੀ, ਬੇਟਾ ਜੀ, ਮੈਂ ਕੁਝ ਉਲਾਰ ਹੋ ਗਿਆ ਸਾਂ।"
"ਤੱਤਾਂ ਦੇ ਸੰਜੋਗ-ਵਿਜੋਗ ਨੂੰ ਤੱਤਾਂ ਦੀ ਇਕ ਦੂਜੇ ਪ੍ਰਤਿ ਬ-ਇਨਸਾਫੀ (Injustice) ਅਤੇ ਇਸ ਬੇ-ਇਨਸਾਝੀ ਦੀ ਤਲਾਕੀ ਜਾਂ ਹਾਨੀ-ਪੂਰਤੀ ਨੂੰ ਜਸਟਿਸ ਕਹਿ ਕੇ ਇਸ ਦਾਰਸ਼ਨਿਕ ਨੇ ਆਧੁਨਿਕ ਦਰਸ਼ਨ ਦੇ ਪਿਤਾਮਾ, ਪਲੋਟੋ ਦਾ ਮਾਰਗ-ਦਰਸ਼ਨ ਕੀਤਾ ਆਖਿਆ ਸਕਦਾ ਹੈ।"
"ਉਹ ਕਿਵੇਂ, ਪਾਪਾ ?"
"ਜ਼ਰਾ ਟੇਢੀ ਜਿਹੀ ਗੱਲ ਹੈ। ਏਧਰ ਓਧਰ ਘੁੰਮ ਫਿਰ ਕੇ ਆਉਣਾ ਪਵੇਗਾ ਅਸੀ ਅੱਜ- ਕੱਲ ਇਸ ਸ਼ਬਦ ਦੇ ਅਰਥਾਂ ਨੂੰ ਕਾਨੂੰਨ ਅਤੇ ਇਨਸਾਚ ਨਾਲ ਜੋੜਦੇ ਹਾਂ: ਪਰ, ਪਲਟੇ ਦੇ ਅਰਥਾਂ ਵਿੱਚ ਇਕ ਸੂਖਮ ਜਿਹਾ ਫਰਕ ਹੈ। ਉਸ ਨੇ ਆਪਣੀ ਪੁਸਤਕ 'ਰੀਪਬਲਿਕ' ਵਿੱਚ ਜਸਟਿਸ ਦੀ ਪਰੀਭਾਸ਼ਾ ਲੱਭਣ ਦਾ ਯਤਨ ਕੀਤਾ ਹੈ ਅਤੇ ਅੰਰ ਵਿੱਚ ਇਸ ਸਿੱਟੇ ਉੱਤੇ ਪੁੱਜਾ ਹੈ ਕਿ 'ਆਪਣੇ ਜ਼ਿੰਮੇ ਲੱਗੇ ਕੰਮ ਨੂੰ ਪੂਰੀ ਈਮਾਨਦਾਰੀ ਅਤੇ ਮਿਹਨਤ ਨਾਲ ਕਰਦਿਆਂ ਹੋਇਆਂ, ਦੂਜੇ ਦੇ ਕੰਮ ਵਿੱਚ ਦਖ਼ਲ ਨਾ ਦੇਣਾ ਜਸਟਿਸ ਦੇ । ਇਸ ਪਰੀਭਾਸ਼ਾ ਅਨੁਸਾਰ ਜਸਟਿਸ ਦੇ ਅਰਥ ਡਿਊਟੀ ਜਾਂ ਵਰਜ ਨਾਲ ਰਲਦੇ ਮਿਲਦੇ ਹਨ। ਗੀਤਾ ਵਿੱਚ ਭਗਵਾਨ ਕ੍ਰਿਸ਼ਨ ਨੇ ਅਰਜੁਣ ਨੂੰ ਧਰਮ ਦੇ ਪਾਲਣ ਦੀ ਤਾਕੀਦ ਕੀਤੀ ਹੈ। ਉਹ ਧਰਮ ਵੀ ਪਲੇਟੇ ਦੀ ਜਸਟਿਸ ਨਾਲ ਰਲਦਾ ਮਿਲਦਾ ਹੈ। ਜਸਟਿਸ ਦੇ ਅਜੋਕੇ ਅਰਥ ਇਸ ਅਰਥ ਨਾਲ ਕੁਝ ਵੱਖਰੇ ਹਨ। ਅਨੈਕਸੀਮੈਂਡਰ ਨੇ ਸ੍ਰਿਸ਼ਟੀ ਦੇ ਤੱਤਾਂ ਵਿਚਲੀ ਜਸਟਿਸ ਦੀ ਵਿਆਖਿਆ ਕਰਦਿਆਂ ਆਖਿਆ ਹੈ ਕਿ ਇਸ ਸ੍ਰਿਸ਼ਟੀ ਵਿੱਚ ਅੱਗ, ਪਾਣੀ ਅਤੇ ਮਿੱਟੀ ਦੀ ਇੱਕ ਨਿਸ਼ਚਿਤ ਮਿਕਦਾਰ ਜਾਂ ਮਾਤਾ ਹੈ। ਇਹ ਸਾਰੇ ਦੇਵਤੇ ਹਨ ਅਤੇ ਆਪਣੇ ਵਾਧੇ ਦਾ ਯਤਨ ਕਰਦੇ ਰਹਿੰਦੇ ਹਨ। ਅਜਿਹਾ ਕਰਦਿਆਂ ਹੋਇਆ ਇਹ ਆਪੋ-ਆਪਣੇ ਵਾਧੇ ਦੇ ਨਾਲ ਨਾਲ ਇਕ ਦੂਜੇ ਦੀ ਹਾਨੀ ਅਤੇ ਹਾਨੀ-ਪੂਰਤੀ ਵੀ ਕਰਦੇ ਰਹਿੰਦੇ ਹਨ। ਜਿਵੇਂ ਅੱਗ ਬਲਦੀ ਹੈ, ਤਾਂ ਸੁਆਹ ਉਪਜਦੀ ਹੈ, ਜਿਹੜੀ ਮਿੱਟੀ ਦਾ ਹੀ ਇੱਕ ਰੂਪ ਹੈ। ਇਸ ਤਰ੍ਹਾਂ ਜਸਟਿਸ ਦਾ ਨੇਮ ਕਿਸੇ ਇੱਕ ਤੱਤ ਨੂੰ ਹੱਦੋਂ ਵਧਣ ਨਹੀਂ ਦਿੰਦਾ। ਇਹ ਜਸਟਿਮ ਕੋਈ ਦੇਵਤਾ ਨਹੀਂ, ਸਗੋਂ ਇੱਕ ਨਿਰਾਕਾਰ ਨੇਮ ਹੈ।"
"ਵੀਰ ਜੀ, ਇਸ ਆਦਮੀ ਨੇ ਕਮਾਲ ਦੀ ਗੱਲ ਕੀਤੀ ਹੈ; ਦਿਮਾਗ ਖ਼ਰਾਬ ਕਰ ਦਿੱਤਾ ਇਸ ਨੇ।"
"ਦਿਮਾਗ ਖ਼ਰਾਬ ਕਰ ਦਿੱਤਾ ਤੇ ਤੁਹਾਡਾ ਭਾਵ ਹੈ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹੋਰ ਸੋਚੇ। ਅਨੇਕਸੀਮੈਂਡਰ ਦਾ ਖ਼ਿਆਲ ਹੈ ਕਿ ਅੱਗ, ਪਾਣੀ, ਹਵਾ, ਮਿੱਟੀ ਆਦਿਕ ਸਭ ਦੇਵਤੇ ਹਨ। ਅਨੰਤ ਕਾਲ ਤੋਂ ਇਨ੍ਹਾਂ ਦੀਆਂ ਹੱਦਾਂ ਜਾਂ ਸੀਮਾਵਾਂ ਨੀਅਤ ਕਰ ਦਿੱਤੀਆਂ ਗਈਆਂ ਹਨ। ਕੋਈ ਆਪਣੀ ਹੱਦ ਨਹੀਂ ਉਲੰਘ ਸਕਦਾ। ਹੋ ਸਕਦਾ ਹੈ। ਉਸ ਨੇ ਇਹ ਖ਼ਿਆਲ ਯੂਨਾਨੀ
ਮਿਥਿਹਾਸ ਵਿੱਚੋਂ ਲਿਆ ਹੋਵੇ ਅਤੇ ਉਸ ਨੂੰ ਤੱਤਾਂ ਦੇ ਆਪਸੀ ਜੋੜ-ਵਿਛੋਡ ਉੱਤੇ ਲਾਗੂ ਕਰ ਲਿਆ ਹੋਵੇ। ਯੂਨਾਨੀ ਮਿਥਿਹਾਸ ਦਾ ਕੋਈ ਦੇਵਤਾ (ਏਥੋਂ ਤਕ ਕਿ ਜੁਅਸ ਜਾਂ ਚੇਅਸ ਜੋ ਕਿ ਸਾਰੇ ਦੇਵਤਿਆਂ ਦਾ ਹਾਕਮ ਹੈ) ਹੋਣੀ ਜਾਂ ਭਾਵੀ ਨਾਲੋਂ ਤਕੜਾ ਨਹੀਂ। ਇਹ ਹਰ ਕਿਸੇ ਉੱਤੇ ਭਾਰੂ ਹੈ। ਜਦੋਂ ਕੋਈ ਦੇਵਤਾ ਮਗਰੂਰ ਹੋ ਕੇ ਆਪਣੀ ਸੀਮਾ ਦਾ ਉਲੰਘਣ ਕਰਦਾ ਹੈ, ਉਦੋਂ ਭਾਵੀ ਜਾਂ ਹੋਣੀ ਨਾਂ ਦੀ ਸ਼ਕਤੀ ਹਰਕਤ ਵਿੱਚ ਆ ਕੇ ਉਸ ਨੂੰ ਸਜ਼ਾ ਦਿੰਦੀ ਹੈ। ਇਹ ਭਾਵੀ ਜਾਂ ਹੋਣੀ ਦੇਵਤਿਆਂ ਵਿੱਚ ਜਾਂ ਉਨ੍ਹਾਂ ਦੇ ਵਿਵਹਾਰ ਵਿੱਚ ਉਹ ਕੁਝ ਕਰਦੀ ਹੈ ਜੇ ਕੁਝ ਤੱਤਾਂ ਦੇ ਆਪਸੀ ਸੰਬੰਧ ਵਿੱਚ ਜਸਟਿਸ ਕਰਦੀ ਹੈ। ਜਸਟਿਸ ਵਾਂਗ ਹੋਣੀ ਦਾ ਵੀ ਕੋਈ ਰੂਪ-ਸਰੂਪ ਨਹੀਂ। ਇਹ ਇੱਕ ਨਿਰਾਕਾਰ ਨੇਮ ਹੈ ਜੋ ਪੂਰੀ ਨਿਰਪੱਖਤਾ, ਨਿਰਭੈਤਾ ਅਤੇ ਸਰਵ-ਵਿਆਪਕਤਾ ਨਾਲ ਲਾਗੂ ਹੁੰਦਾ ਹੈ। ਤਕਦੀਰ, ਹੋਣੀ ਜਾਂ ਭਾਵੀ ਦੇ ਖ਼ਿਆਲ ਨੇ ਯੂਨਾਨੀ ਆਰਟ, ਲਿਟਰੇਚਰ, ਧਰਮ ਅਤੇ ਗਲਸਰ ਵਿੱਚ ਬਹੁਤ ਹੀ ਮਹੱਤਵਪੂਰਨ ਥਾਂ ਮਲੀ ਰੱਖੀ ਹੈ। ਤਕਦੀਰਵਾਦ ਯਹੂਦੀ ਧਰਮਾ ਦੁਆਰਾ ਅਪਣਾਇਆ ਜਾ ਕੇ ਸਾਰੇ ਸੰਸਾਰ ਉੱਤੇ ਵੇਲ ਗਿਆ। ਹੁਣ ਇਸ ਦਾ ਰੂਪ ਬਹੁਤ ਬਦਲ ਗਿਆ ਹੈ। ਯੂਨਾਨ ਵਿੱਚ ਇਹ ਕਿਸੇ ਘੁਮੰਡ ਜਾਂ ਅਨਧ ਦੇ ਨਤੀਜੇ ਵਜੋਂ ਹੋਂਦ ਵਿੱਚ ਆਉਂਦਾ ਸੀ। ਪਿੱਛੇ ਲੋਕਾਂ ਨੇ ਹਰ ਨਿੱਕੀ ਵੱਡੀ ਗੱਲ ਨੂੰ ਭਾਗਾਂ, ਕਰਮਾਂ ਜਾਂ ਤਕਦੀਰ ਨਾਲ ਸੰਬੰਧਤ ਕਰ ਲਿਆ ਹੈ। ਯੂਨਾਨੀ ਦੁਖਾਂਤ ਉਨ੍ਹਾਂ ਦੇ ਸਾਹਿਤ ਦਾ ਸ੍ਰੇਸ਼ਟ ਰੂਪ ਸੀ। ਉਸ ਵਿੱਚ ਵੀ ਹੋਣੀ ਨੂੰ ਉਚੇਚੀ ਥਾਂ ਪ੍ਰਾਪਤ ਸੀ । ਪਲੇਟ ਨੇ ਹੋਣੀ ਨੂੰ ਜਸਟਿਸ ਕਹਿ ਕੇ ਇਸ ਨੂੰ ਇੱਕ ਲੋੜੀਂਦੀ ਸਮਾਜਕ ਮਾਨਤਾ ਦਾ ਦਰਜਾ ਦਿੱਤਾ ਹੈ। ਜੇ ਹਰ ਕੋਈ ਆਪੋ-ਆਪਣੇ ਫਰਜ਼ ਨੂੰ ਈਮਾਨਦਾਰੀ ਨਾਲ ਨਿਭਾਵੇ ਤਾਂ ਸਮਾਜ ਵਿੱਚ ਕਈ ਸਮੱਸਿਆ ਉਤਪਨ ਨਹੀਂ ਹੋ ਸਕਦੀ; ਪਰ, ਜਿਸ ਹੰਕਾਰ ਤੋਂ ਦੇਵਤੇ ਮੁਕਤ ਨਹੀਂ ਹਨ. ਉਸ ਤੋਂ ਸਾਧਾਰਣ ਮਨੁੱਖ ਕਿਵੇਂ ਬਚੇ ਰਹਿ ਸਕਦੇ ਹਨ। ਇਸ ਲਈ ਭਾਵੀ ਜਾਂ ਹੋਣੀ ਅਨਾਦੀ ਅਤੇ ਅਨੇਸ਼ ਹੈ?"
"ਪਾਪਾ, ਕੀ ਭਾਵੀ ਜਾਂ ਹੋਣੀ ਦਾ ਖ਼ਿਆਲ ਰੱਬ ਨਾਲ ਮਿਲਦਾ ਜੁਲਦਾ ਨਹੀਂ ? ਜੋ ਮਿਲਦਾ ਜੁਲਦਾ ਹੈ, ਤਾਂ ਕੀ ਇਹ ਰੱਸ ਦੇ ਖਿਆਲ ਦਾ ਬਦਲਿਆ ਹੋਇਆ ਰੂਪ ਨਹੀਂ ?"
"ਬੇਟਾ ਜੀ, ਜਿੱਥੋਂ ਤਕ ਨਿਰਾਕਾਰ ਦਾ ਸੰਬੰਧ ਹੈ, ਇਹ ਖਿਆਲ ਉਸ ਨਾਲ ਬਹੁਤ ਮਿਲਦਾ ਹੈ। ਪਰ, ਯਹੂਦੀ ਧਰਮ (ਯਹੂਦੀ, ਈਸਾਈ ਅਤੇ ਮੁਸਲਮਾਨ) ਜਿਸ ਪ੍ਰਕਾਰ ਦੇ ਸ਼ਖਸੀ ਜਾਂ ਵਿਅਕਤੀ-ਰੂਪ ਰੱਬ ਦੀ ਕਲਪਨਾ ਕਰਦੇ ਹਨ, ਉਸ ਰੱਬ ਦਾ ਖ਼ਿਆਲ ਭਾਵੀ ਜਾਂ ਹੋਣੀ ਦੇ ਖ਼ਿਆਲ ਤੋਂ ਪਿੱਛੋਂ ਉਪਜਿਆ ਲੱਗਦਾ ਹੈ। ਸ਼ਖ਼ਸੀ ਰੱਬ ਨੂੰ ਸਰਵ-ਸ਼ਕਤੀਮਾਨ ਮੰਨ ਲੈਣ ਅਤੇ ਸਿੱਧ ਕਰਨ ਦੇ ਯਤਨ ਵਿੱਚ ਇਹ ਖਿਆਲ ਉਪਜਿਆ ਲੱਗਦਾ ਹੈ ਕਿ ਹੋਣੀ ਰੱਬ ਦੇ ਅਧੀਨ ਹੈ ਅਤੇ ਅਧੀਨ ਹੋਣ ਕਰਕੇ ਉਸ ਨਾਲ ਮਿਲਦੀ ਜੁਲਦੀ ਹੈ। ਅੱਗ ਦੇ ਅਧੀਨ ਹੋ ਜਾਣ ਨਾਲ ਕੋਈ ਚੀਚ ਅੱਗ ਦੇ ਸਾਰੇ ਗੁਣ ਭਾਵੇਂ ਨਾ ਹੀ ਗ੍ਰਹਿਣ ਕਰ ਸਕੇ ਪਰ ਤੱਤੀ ਜ਼ਰੂਰ ਹੋ ਜਾਵੇਗੀ। ਅਨੈਕਸੀਮੈਂਡਰ ਨੇ ਜਿਹੜੀ ਸਭ ਤੋਂ ਮਹੱਤਵਪੂਰਣ ਗੱਲ ਕੀਤੀ ਹੈ, ਉਸ ਵੱਲ ਤੁਹਾਡਾ ਖਿਆਲ ਨਹੀਂ ਗਿਆ ਲੱਗਦਾ।"
" ਉਹ ਕਿਹੜੀ ਗੱਲ ਵੀਰ ਜੀ?"
"ਉਹ ਇਹ ਕਿ ਉਸ ਨੇ ਤੱਤਾਂ ਨੂੰ 'ਬੇਸ਼ੱਕ ਦੇਵਤ' ਆਖਿਆ ਹੈ ਅਤੇ ਇਉਂ ਕਹਿ ਕੇ ਲੋਕ-ਧਾਰਣਾ ਦੀ ਅਧੀਨਤਾ ਪ੍ਰਗਟ ਕੀਤੀ ਹੈ; ਪਰ, ਜਸਟਿਸ ਨੂੰ ਉਸ ਨੇ ਸੱਤਾ ਵਿੱਚ ਵਿਚਰਣ ਵਾਲਾ ਇੱਕ ਅਟੱਲ ਨੇਮ ਆਖ ਕੇ ਮਨੁੱਖੀ ਸੋਚ ਦੀ ਧਰਤੀ ਵਿੱਚ ਇੱਕ ਅਜਿਹਾ ਬੀਜ ਬੀਜ ਦਿੱਤਾ ਸੀ, ਜਿਹੜਾ ਅੱਜ ਵਿਜਿਕਸ ਦਾ ਵੱਡ-ਆਕਾਰੀ ਖੋੜ੍ਹ ਬਣ ਗਿਆ ਹੈ। ਇਹ ਕਹਿਣਾ ਵੀ ਕਿਸੇ ਹੱਦ ਤਕ ਠੀਕ ਹੈ ਕਿ ਜਸਟਿਸ ਦਾ ਖਿਆਲ ਹੌਲੀ ਹੌਲੀ ਵਿਕਸਦਾ
ਹੋਇਆ 'ਕਾਨੂੰਨ ਦਾ ਰਾਜ' (Rule of Law) ਹੋ ਨਿਬੜਿਆ ਹੈ।"
"ਡਾ ਜੀ, ਇਨ੍ਹਾਂ ਪੁਰਾਣੇ ਲੋਕਾਂ ਕਿਸੇ ਤਰਕ ਦੇ ਆਸਰੇ ਇਹ ਸਭ ਕੁਝ ਦੱਸਿਆ ਹੈ ਜਾਂ ਇਨ੍ਹਾਂ ਦੀਆਂ ਬੇ-ਤੁਕੀਆਂ ਜਾਂ ਸਹਿਜ-ਸੁਭਾ ਆਖੀਆਂ ਹੋਈਆਂ ਗੱਲਾਂ ਵਿੱਚ ਅੱਜ ਦੇ ਵਿਦਵਾਨ ਆਪਣੇ ਅਰਥ ਵੇਖਣ ਦੀ ਕਲਾਕਾਰੀ ਕਰ ਰਹੇ ਹਨ ?"
"ਤੇਰਾ ਸ਼ੱਕ ਬੇ-ਬੁਨਿਆਦ ਨਹੀਂ। ਵਿਗਿਆਨ ਦੀ ਚੜ੍ਹ ਮੱਚ ਜਾਣ ਕਰਕੇ ਅੱਜ ਕੱਲ ਸਾਰੇ ਧਰਮ-ਗ੍ਰੰਥਾਂ ਵਿੱਚ ਵਿਜਿਕਸ ਦੇ ਨੇਮਾਂ ਦਾ ਇਲਹਾਮੀ ਐਲਾਨ ਸੈਂਕੜੇ ਸਾਲ ਪਹਿਲਾਂ ਤੋਂ ਹੋਇਆ ਮੰਨਿਆ ਅਤੇ ਮੰਨਵਾਇਆ ਜਾਣ ਲੱਗ ਪਿਆ ਹੈ । ਤਾਂ ਵੀ ਅਰਸਤੂ ਨੇ ਲਿਖਿਆ ਹੈ ਕਿ ਅਨੈਕਸੀਮੈਂਡਰ ਕਹਿੰਦਾ ਸੀ, 'ਸ੍ਰਿਸ਼ਟੀ ਦਾ ਮੁੱਢਲਾ ਤੱਤ ਪਾਣੀ ਨਹੀਂ, ਅਤੇ ਨਾ ਹੀ ਸਾਡਾ ਜਾਣਿਆ ਹੋਇਆ ਕੋਈ ਹੋਰ ਤੱਤ ਹੀ ਸ੍ਰਿਸ਼ਟੀ ਦਾ ਸੀਜ ਹੈ। ਇਹ ਤੱਤ ਸਦਾ ਹੀ ਇੱਕ ਦੂਜੇ ਦੇ ਵਿਰੋਧੀ ਹਨ ਅੱਗ ਗਰਮ ਹੈ, ਪਾਣੀ ਸਿੱਲ੍ਹਾ ਹੈ, ਹਦਾ ਠੰਢੀ ਹੈ। ਜੇ ਕਦੀ ਇੱਕ ਤੱਤ ਅਨਾਦੀ ਜਾ ਸ੍ਰਿਸ਼ਟੀ ਤੋਂ ਪਹਿਲਾਂ ਦਾ ਹੁੰਦਾ ਤਾਂ ਸਾਰਿਆ ਦਾ ਵਡੇਰਾ ਹੋਣ ਕਰਕੇ ਆਪਣੇ ਵਿਰੋਧੀਆਂ ਨੂੰ ਹੁਣ ਤਕ ਖ਼ਤਮ ਕਰ ਚੁੱਕਾ ਹੋਣਾ ਸੀ । ਇਸ ਲਈ ਸ੍ਰਿਸ਼ਟੀ ਦਾ ਮੁੱਢਲਾ ਤੱਤ ਨਿਸਚੇ ਹੀ ਨਾ ਠੰਢਾ, ਨਾ ਤੱਤਾ, ਨਾ ਗਿੱਲਾ, ਨਾ ਸੁੱਕਾ, ਨਾ ਇਸ ਤਰ੍ਹਾਂ ਦਾ ਨਾ ਉਸ ਤਰ੍ਹਾਂ ਦਾ, ਕੋਈ ਅਗਿਆਤ ਤੱਤ ਹੈ। ਇਹ ਗੱਲ 'ਨੇਰੀ ਨੰਤੀ' ਨਾਲ ਕਿੰਨੀ ਮਿਲਦੀ ਜੁਲਦੀ ਹੈ ਅਤੇ ਆਖੀ ਵੀ ਇੱਕ ਵਿਉਂਤ ਨਾਲ ਗਈ ਹੈ। ਇਸ ਨੂੰ ਤਰਕ ਮੰਨਿਆ ਜਾ ਸਕਦਾ ਹੈ। ਜਿਸ ਨੇ ਇਉਂ ਕੀਤਾ ਹੈ, ਉਹ ਨਿਸਚੇ ਹੀ ਦਾਰਸ਼ਨਿਕ ਹੈ।"
"ਪਾਪਾ, ਇਸ ਦੀ ਤਰਕ ਵਿਧੀ ਵਿੱਚ ਮੈਨੂੰ ਇਕ ਕਮਜ਼ੋਰੀ ਨਜ਼ਰ ਆਈ ਹੈ। ਉਹ ਇਹ ਕਿ ਇਹ ਦਾਰਸ਼ਨਿਕ ਕੁਝ ਕੁ ਗੱਲਾਂ ਸੱਦੀਆਂ ਮੰਨ ਕੇ ਤੁਰਦਾ ਹੈ ਅਤੇ ਅਗਲੇ ਨਤੀਜੇ ਉਨ੍ਹਾਂ ਸੱਚੀਆਂ ਗੱਲਾਂ ਉੱਤੇ ਆਧਾਰਿਤ ਕਰਜਾ ਹੈ। ਇਹ ਜ਼ਰੂਰੀ ਨਹੀਂ ਕਿ ਇਸ ਨੇ ਜਿਸ ਨੂੰ ਬੁਨਿਆਦੀ ਸੱਚ ਮੰਨਿਆ ਹੈ, ਉਹ ਜ਼ਰੂਰ ਸੱਚ ਹੋਵੇ।"
"ਬੇਟਾ ਨੀਰਜ, ਵੀਰ ਜੀ ਭਾਵੇਂ ਤੁਹਾਡੀ ਗੱਲ ਸਮਝ ਗਏ ਹੋਣ ਪਰ ਮੇਰੇ ਲਈ ਮਿਸਾਲ ਦੇ ਕੇ ਗੱਲ ਕਰੋ।"
"ਅਕਲ ਜੀ, ਅਨੈਕਸੀਮੰਤਰ ਤੱਤਾਂ ਨੂੰ ਦੇਵਤੇ ਮੰਨਦਾ ਹੈ, ਤੱਤਾਂ ਨੂੰ ਇੱਕ ਦੂਜੇ ਦੇ ਸਦੀਵੀ ਵਿਰੋਧੀ ਮੰਨਦਾ ਹੈ। ਇਹ ਦੋਵੇਂ ਗੱਲਾਂ ਉਸ ਲਈ ਸ੍ਵਤਾ-ਸਿੱਧ ਹਨ। ਸਾਡੇ ਲਈ ਇਹ ਦੋਵੇਂ ਗੱਲਾਂ ਗਲਤ ਹਨ। ਇਸ ਪ੍ਰਕਾਰ ਦੀਆਂ ਅਵਿਗਿਆਨਿਕ ਨੀਹਾਂ ਉੱਤੇ ਉੱਸਰਿਆ ਹੋਇਆ ਦਾਰਸ਼ਨਿਕ ਕੱਚਾ ਕੇਟ ਪਹਿਲੇ ਹੱਲੇ ਹੀ ਢਹਿ ਜਾਏਗਾ।"
"ਮੈਂ ਨੀਰਜ ਦੀ ਗੱਲ ਨਾਲ ਸਹਿਮਤ ਹਾਂ ਪਰੰਤੂ ਏਥੇ ਪ੍ਰਸ਼ਨ ਇਹ ਨਹੀਂ ਕਿ ਉਸ ਦੀਆਂ ਦੱਸੀਆ ਗੱਲਾ ਠੀਕ ਹਨ ਜਾਂ ਗਲਤ। ਪ੍ਰਸ਼ਨ ਇਹ ਹੈ ਕਿ ਉਹ ਦਾਰਸ਼ਨਿਕ ਸੀ ਜਾਂ ਨਹੀਂ। ਇੱਕ ਸਾਇੰਸਦਾਨ ਲਿਬਾਰਟਰੀ ਵਿੱਚ ਕੁਝ ਤਜਰਬੇ ਕਰਦਾ ਹੈ, ਨਿਰਖ ਪਰਖ ਦੀ ਵਿਧੀ ਵਰਤਦਾ ਹੈ, ਕਿਸੇ ਨਤੀਜੇ ਉੱਤੇ ਪੁੱਜ ਕੇ ਆਪਣੀ ਲੱਭਤ ਨੂੰ ਦੂਜੇ ਸਾਇੰਸਦਾਨਾਂ ਸਾਹਮਣੇ ਪਰਖ ਪੜਚੋਲ ਵਾਸਤੇ ਰੱਖ ਦਿੰਦਾ ਹੈ। ਵਿਗਿਆਨਿਕ ਪਰਖ ਇਹ ਫੈਸਲਾ ਦੇ ਦਿੰਦੀ ਹੈ ਕਿ ਇਸ ਵਿਗਿਆਨਿਕ ਦੁਆਰਾ ਦੱਸੀ ਗਈ ਗੱਲ ਗਲਤ ਹੈ। ਉਹ ਵੀ ਵਿਗਿਆਨਿਕ ਢੰਗ ਨਾਲ ਪ੍ਰਾਪਤ ਕੀਤੇ ਗਏ ਨਤੀਜੇ ਨੂੰ ਪਰਵਾਨ ਕਰ ਕੇ ਮੰਨ ਲੈਂਦਾ ਹੈ ਕਿ ਉਸ ਨੂੰ ਕਿਧਰੇ ਕੋਈ ਗਲਤੀ ਲੱਗੀ ਹੈ। ਕੀਹ ਇਹ ਕਹਿਣਾ ਠੀਕ ਹੈ ਕਿ ਉਹ ਵਿਗਿਆਨੀ ਜਾਂ ਸਾਇੰਸਦਾਨ ਨਹੀਂ ? ਨਹੀਂ, ਇਉਂ ਕਹਿਣਾ ਠੀਕ ਨਹੀਂ। ਸੱਚ ਏਹੋ ਹੈ ਕਿ ਉਹ ਵਿਗਿਆਨੀ ਹੈ, ਕਿਉਂਕਿ ਉਸ ਨੇ ਆਪਣੀ ਮੰਜ਼ਲ ਤਕ ਪੁੱਜਣ ਲਈ ਵਿਗਿਆਨਿਕ ਵਿਧੀ ਅਪਣਾਈ ਹੈ। ਏਸੇ ਤਰ੍ਹਾਂ ਅਨੈਕਸੀਮੈਂਡਰ ਇੱਕ ਦਾਰਸ਼ਨਿਕ ਸੀ,
ਕਿਉਂਕਿ ਉਸ ਦੀ ਵਿਧੀ ਤਾਰਕਿਕ ਸੀ। ਰਹੀ ਗੱਲ ਉਸ ਦੇ ਤਰਕ ਦਾ ਆਧਾਰ ਗਲਤ ਜਾਂ ਠੀਕ ਹੋਣ ਦੀ; ਸੋ ਇਸ ਪ੍ਰਕਾਰ ਹੈ ਕਿ ਪੁਰਾਤਨ ਕਾਲ ਵਿੱਚ ਤਰਕ ਦੀ ਨਿਗਮਨੀ ਜਾਂ ਨਿਗਮਨਾਤਮਕ) ਵਿਧੀ ਦੀ ਪ੍ਰਧਾਨ ਮੰਨੀ ਜਾਂਦੀ ਸੀ । ਤਰਕ ਜਾਂ ਦਲੀਲ ਦੀ ਇਹ ਵਿਧੀ ਤਰਕ ਕਰਨ ਜਾਂ ਦਲੀਲ ਦੇਣ ਵਾਲੇ ਨੂੰ ਇਹ ਭਰਸਾ ਦਿੰਦੀ ਸੀ ਕਿ ਉਹ ਇੱਕ ਸੰਪੂਰਣ ਸੱਚ ਤੋਂ ਤੁਰ ਕੇ ਦੂਜੇ ਸੰਪੂਰਣ ਸੱਚ ਤੱਕ ਪੁੱਜ ਗਿਆ ਹੈ। ਇਸ ਵਿੱਚ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ ਸੀ ਮੰਨੀ ਜਾਂਦੀ। ਇਸ ਲਈ ਪੁਰਾਤਨ ਕਾਲ ਦੇ ਦਾਰਸ਼ਨਿਕ ਇਸ ਤਰਕ ਵਿਧੀ ਦੇ ਮੋਹ ਜਾਲ ਵਿੱਚ ਫਸੋ ਹੋਏ ਸਨ। ਕੇਵਲ ਯੂਨਾਨੀ ਹੀ ਨਹੀਂ ਸਾਰੀ ਦੁਨੀਆ ਦੇ ਦਾਰਸ਼ਨਿਕ ਪਰਮ ਸੱਚ ਨੂੰ ਤਰਕ ਦਾ ਆਧਾਰ ਬਣਾਉਂਦੇ ਸਨ। ਮੱਧਕਾਲ ਦੇ ਈਸਾਰੀ ਦਾਰਸ਼ਨਿਕਾਂ ਨੂੰ ਇਹ ਵਿਧੀ ਬਹੁਤ ਪਸੰਦ ਸੀ ਕਿਉਂਕਿ ਉਨ੍ਹਾਂ ਅਨੁਸਾਰ ਗਿਆਨ ਇੰਦ੍ਰੀਆਂ ਦੁਆਰਾ ਜਾਣਿਆ ਜਾਣ ਵਾਲਾ ਜਗਤ ਇੱਕ ਤਰਮ ਸੀ, ਕੁਛ ਸੀ, ਅਸੰਦ ਸੀ। ਕੋਰਸ ਅਦ੍ਰਿਸ਼ਟ ਜਾਂ ਅਲੋਕਿਕ ਹੀ ਸੱਚ ਸੀ । ਇਸ ਲਈ ਚਿਸਦੇ ਜਗਤ ਦੀ ਕੋਈ ਸੱਚਾਈ ਤਰਕ ਦਾ ਆਧਾਰ ਨਹੀਂ ਸੀ ਬਣ ਸਕਦੀ। ਕੇਵਲ ਅਦ੍ਰਿਸ਼ਟ ਸੱਚ ਹੀ ਤਰਕ ਦਾ ਆਧਾਰ ਹੋ ਸਕਦਾ ਸੀ।"
"ਤਾਂ ਜੀ, ਇਸ ਤੋਂ ਛੁੱਟ ਲਾਜਿਕ ਦੀ ਦੂਜੀ ਵਿਧੀ ਕਿਹੜੀ ਹੈ ?"
"ਤਰਕ ਦੀ ਦੂਜੀ ਵਿਧੀ ਦੇ ਆਗਨਾਤਮਕ ਜਾਂ ਆਗਮਨੀ ਵਿਧੀ। ਇਸ ਵਿਧੀ ਅਨੁਸਾਰ ਨਿਰੀਕਸ਼ਣ ਦੁਆਰਾ ਪ੍ਰਾਪਤ ਕੀਤੇ ਗਏ ਗਿਆਨ ਨੂੰ ਤਰਕ ਦਾ ਆਧਾਰ ਬਣਾਇਆ ਜਾਂਦਾ ਹੈ। ਪੰਜ ਗਿਆਨ ਇੰਦ੍ਰੀਆਂ ਦੀ ਸਹਾਇਤਾ ਨਾਲ ਆਪਣੇ ਆਲੇ-ਦੁਆਲੇ ਦੇ ਜੀਵਨ ਨਾਲ ਪਾਈ ਜਾਣ ਵਾਲੀ ਦਿਮਾਗੀ ਸਾਂਝ ਨੂੰ ਨਿਰੀਕਸ਼ਣ ਕਹਿ ਸਕਦੇ ਹਾਂ। ਨਿਰੀਕਰਣ ਦੀ ਸਹਾਇਤਾ ਨਾਲ ਅਸੀਂ ਇਸ ਸਿੱਟੇ ਉੱਤੇ ਪੁੱਜਦੇ ਹਾਂ ਕਿ ਸ੍ਰਿਸ਼ਟੀ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਕਿਸੇ ਨੇਮ ਅਧੀਨ ਨਿਸ਼ਚਿਤ ਤੋਰ ਉੱਤੇ ਵਾਪਰਦਾ ਹੈ। ਇਉਂ ਅਸੀਂ ਤਰੋਸਾ ਕਰ ਸਕਦੇ ਜਾਂ ਕਿ ਉਨ੍ਹਾਂ ਹੀ ਪਰਿਸਥਿਤੀਆਂ ਵਿੱਚ ਉਹ ਕੁਝ ਜਾਂ ਉਸ ਵਰਗਾ ਜਾਂ ਉਸ ਨਾਲ ਰਲਦਾ ਮਿਲਦਾ ਕੁਝ ਜ਼ਰੂਰ ਵਾਪਰੇਗਾ। ਇਸ ਭਰੋਸੇ ਨੂੰ ਭਰੋਸੇ ਦੀ ਥਾਂ ਆਸ ਜਾਂ ਅਨੁਮਾਨ ਕਹਿਣਾ ਵਧੇਰੇ ਯੋਗ ਹੈ। ਆਗਮਨੀ ਵਿਧੀ ਨਿਰੀਕਸ਼ਣ ਦੁਆਰਾ ਪ੍ਰਾਪਤ ਕੀਤੇ ਗਏ ਗਿਆਨ ਦੀ ਸਰਵ-ਵਿਆਪਕਤਾ ਅਤੇ ਸਰਵਕਾਲੀਨਤਾ ਦੀ ਸੰਭਾਵਨਾ ਉੱਤੇ ਆਧਾਰਿਤ ਤਰਕ-ਵਿਧੀ ਹੈ। ਨਿਗਮਨੀ ਵਿਧੀ ਅਦ੍ਰਿਸ਼ਟ ਇਲਹਾਮੀ ਸੱਚ ਉੱਤੇ ਆਧਾਰਿਤ ਸੀ। ਉਸ ਵਿਧੀ ਨੇ ਧਰਮ ਅਤੇ ਦਰਸ਼ਨ ਦੇ ਸੰਬੰਧ ਨੂੰ ਪੱਕਿਆ ਕੀਤਾ ਸੀ। ਆਗਮਨੀ ਵਿਧੀ ਵਿਗਿਆਨਕ ਵਿਧੀ ਹੈ। ਇਸ ਨੂੰ ਅਪਣਾਉਣ ਕਰਕੇ ਦਰਸ਼ਨ ਅਤੇ ਵਿਗਿਆਨ ਵਿੱਚ ਮਿੱਤ੍ਰਤਾ ਵਧਣੀ ਸੁਭਾਵਕ ਹੈ। ਅਜੋਕੇ ਦਾਰਸ਼ਨਿਕ ਇਸ ਵਿਧੀ ਨੂੰ ਅਪਣਾਉਣ ਕਰਕੇ ਇੱਕ ਪ੍ਰਕਾਰ ਦੇ ਵਿਗਿਆਨੀ ਹੀ ਹਨ। ਅਜੋਕਾ ਦਾਰਸ਼ਨਿਕ ਜੇ ਨਿਗਮਨੀ ਤਰਕ ਵਿਧੀ ਨੂੰ ਅਪਣਾਵੇ ਤਾਂ ਵੀ ਉਹ ਇਲਹਾਮੀ ਅਧਿਕਾਰ ਵਿੱਚੋਂ ਉਪਜੇ ਹੋਏ ਸੱਚ ਨੂੰ ਆਪਣਾ ਆਧਾਰ ਨਹੀਂ ਬਣਾਉਂਦਾ, ਸਗੋਂ ਵਿਗਿਆਨ ਦੁਆਰਾ ਪ੍ਰਵਾਣਿਤ ਗੱਲਾਂ ਨੂੰ ਸੱਚ ਮੰਨ ਕੇ ਤੁਰਦਾ ਹੈ।"
"ਵੀਰ ਜੀ, ਕੀ ਉਸ ਸਮੇਂ ਦੇ ਯੂਨਾਨ ਵਿੱਚ ਕੋਈ ਇਲਹਾਮ ਜਾਂ ਆਕਾਸ਼-ਬਾਣੀ ਨਹੀਂ ਸੀ ਹੋਈ ? ਜੋ ਹੋਈ, ਤਾਂ ਇਨ੍ਹਾਂ ਲੋਕਾਂ ਨੇ ਉਸ ਦਾ ਵਿਰੋਧ ਕਰਨ ਦਾ ਹੌਸਲਾ ਕਿਵੇਂ ਕਰ ਲਿਆ ?"
"ਯੂਨਾਨ ਵਿੱਚ ਭਵਿੱਖ-ਬਾਣੀ ਅਤੇ ਆਕਾਸ਼-ਬਾਣੀ ਦੀ ਹੋਂਦ ਉਦੋਂ ਸੀ। ਯੂਨਾਨ ਦੇ ਬਹੁਤੇ ਦੇਵਤੇ ਯੂਨਾਨੀ ਪਰਬਤ ਓਲਿੰਪਸ ਦੇ ਵਸਨੀਕ ਸਨ ਅਤੇ ਆਕਾਸ਼-ਬਾਣੀ ਰਾਹੀਂ ਯੂਨਾਨ ਦੇ ਲੋਕਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਸਨ। ਪਰ, ਇਸ
ਅਹਿਸਾਸ ਦੀ ਤੀਖਣਤਾ ਦੂਰ ਦੁਰਾਡੇ ਟਾਪੂਆਂ ਦੇ ਯੂਨਾਨੀ ਵਸਨੀਕਾਂ ਅਤੇ ਇਟਲੀ, ਸਪੇਨ ਆਦਿਕ ਦੇਸ਼ਾਂ ਵਿੱਚ ਸਥਾਪਤ ਯੂਨਾਨੀ ਬਸਤੀਆਂ ਤਕ ਪੁੱਜਦਿਆਂ ਪੁੱਜਦਿਆਂ ਬਹੁਤ ਘੱਟ ਜਾਂਦੀ ਸੀ। ਯੂਨਾਨੀ ਲੋਕਾਂ ਦਾ ਖਿੱਲਰੇ ਅਤੇ ਫੈਲੇ ਹੋਏ ਹੋਣਾ, ਉਨ੍ਹਾਂ ਲਈ ਸੱਚ ਦੀ ਸੁਤੰਰਤਾ ਦੇ ਮੌਕੇ ਪੈਦਾ ਕਰਦਾ ਸੀ।"
"ਕਾ ਜੀ, ਯਹੂਦੀਆਂ ਦਾ ਇਤਿਹਾਸ ਇਹ ਦੱਸਦਾ ਹੈ ਕਿ ਇਹ ਲੋਕ ਵੀ ਉੱਜੜੇ-ਪੁੱਜੜੇ ਅਤੇ ਖਿੱਲਰ ਰਹੇ ਹਨ। ਇਨ੍ਹਾਂ ਨੇ ਸੁਤੰਤ੍ਰਤਾ ਨਾਲ ਕਦੇ ਨਹੀਂ ਸੋਚਿਆ। ਇਸ ਦਾ ਕੋਈ ਕਾਰਨ ਲੱਭਿਆ ਜਾ ਸਕਦਾ ਹੈ ?"
"ਮੋਹਾ ਖ਼ਿਆਲ ਹੈ ਕਿ ਦੇ ਸ਼ਬਦਾਂ ਵਿੱਚ ਇਸ ਦਾ ਭੇਤ ਛੁਪਿਆ ਹੋਇਆ ਹੈ। ਇੱਕ ਤੂੰ ਬੋਲ ਦਿੱਤਾ ਹੈ; ਉਹ ਹੈ 'ਉੱਜੜੇ-ਪੁੱਜੜੇ। ਯਹੂਦੀ ਲੋਕ ਉੱਜੜੇ-ਪੁੱਜੜੇ ਹੋਣ ਕਰਕੇਅ-ਸੁਰੱਖਿਅਤ ਮਹਿਸੂਸ ਕਰਦੇ ਰਹੇ ਹਨ। ਅ-ਸੁਰੱਮਿਅਤ ਆਦਮੀ ਦੀ ਸੋਚ, ਗੱਦੀ ਕੁੱਤੇ ਤੋਂ ਡਰਦੀਆਂ ਭੇਜਾਂ ਵਾਂਗ ਇਕੱਠੀ, ਸੰਕੁਚਿਤ ਜਾਂ ਕੇਂਦ੍ਰਿਤ ਹੋਣ ਦਾ ਯਤਨ ਕਰਦੀ ਹੈ। ਦੂਜਾ ਸ਼ਬਦ ਹੋ 'ਵਾਹਦਾਨੀਅਤ'। ਯਹੂਦੀ ਲੋਕ ਬਹੁਤ ਦੇਵਤਿਆਂ ਦੇ ਵਿਸ਼ਵਾਸ ਨੂੰ ਤਿਆਗ ਕੇ ਇੱਕ ਰੱਬ ਜਾਂ ਇੱਕ ਵੱਡੇ ਸਾਰੇ ਦੇਵਤੇ ਦੇ ਵਿਸ਼ਵਾਸੀ ਹੋ ਗਏ ਸਨ। ਉਨ੍ਹਾਂ ਦਾ ਕਿਆਸਿਆ ਹੋਇਆ ਰੱਬ ਵਿਅਕਤੀ-ਰੂਪ (Personal) ਸੀ, ਇਸ ਲਈ ਇੱਕ ਦੇਵਤਾ ਹੀ ਸੀ। ਇੱਕ ਰੱਬ ਦਾ ਖ਼ਿਆਲ ਜਾਂ ਵਾਹਦਾਨੀਅਤ ਦਾ ਖ਼ਿਆਲ ਸ਼ਕਤੀ ਅਤੇ ਵਿਚਾਰ ਦੇ 'ਬੰਦੀਕਰਣ' ਦਾ ਜਿੰਮੇਦਾਰ ਹੈ।"
"ਵੀਰ ਜੀ, ਹੁਣ ਫਿਰ ਅਨੈਕਸੀਮੈਂਡਰ ਵੱਲ ਆ ਜਾਓ।"
"ਇਸ ਆਦਮੀ ਨੇ ਆਪਣੀ ਸੋਚ ਨੂੰ ਖੁੱਲ੍ਹੀ ਛੁੱਟੀ ਦੋ ਰੱਖੀ ਸੀ। ਖੁੱਲ੍ਹਾ ਮਾਣਦੀ ਸੋਚ ਨੇ ਅਜਿਹੀਆਂ ਗੱਲਾਂ ਸੋਚੀਆਂ ਜਿਨ੍ਹਾਂ ਨੂੰ ਸੁੱਟ ਪਾਉਣਾ, ਨਾ ਉਦ ਸੌਖਾ ਸੀ, ਨਾ ਅੱਜ ਸੰਭਵ ਹੈ। ਉਸ ਦਾ ਖ਼ਿਆਲ ਸੀ ਕਿ ਤੱਤਾਂ ਦਾ ਵਿਰੋਧ ਹੀ ਸ੍ਰਿਸ਼ਟੀ ਦਾ ਆਧਾਰ ਹੈ। ਜਿਸ ਸਮੇਂ ਇਹ ਵਿਰੋਧ ਮੁੱਕ ਜਾਵੇਗਾ, ਸਾਰੇ ਵਿਰੋਧੀ ਤੱਤ ਇੱਕ ਨਿਰਲੇਪ ਜਾਂ ਨਿਰਪੱਖ (Neutral) ਤੱਕ ਦਾ ਰੂਪ ਧਾਰ ਲੈਣਗੇ, ਸ੍ਰਿਸ਼ਟੀ ਸਮਾਪਤ ਹੋ ਜਾਵੇਗੀ। ਸਮਾਂ ਪਾ ਕੇ ਇਸ ਮੁੱਢਲੇ ਤੱਤ ਵਿੱਚ ਮੁੜ ਹਰਕਤ ਹੋਵੇਗੀ ਅਤੇ ਵਿਰੋਧੀ ਤੱਤ ਹੋਂਦ ਵਿੱਚ ਆਉਣਗੇ। ਇਉਂ ਉਸ ਨੇ ਸ੍ਰਿਸ਼ਟੀ ਅਤੇ ਪਲੇ ਦੇ ਗੜ ਜਾਂ ਚੱਕਰ ਦੀ ਗੱਲ ਕੀਤੀ। ਉਸ ਨੇ ਹਰਕਰ ਨੂੰ ਜੀਵਨ ਦਾ ਮੁੱਢਲਾ ਰੂਪ ਆਖਿਆ। ਉਸ ਨੇ ਮੁੱਢਲੇ ਨਿਰਵਿਕਾਰ ਜਾਂ ਨਿਰਪੱਖ ਤੱਤ ਵਿੱਚ ਵਿਰੋਧੀ ਤੱਕਾ ਦੀ ਹੋਂਦ ਨੂੰ ਸੰਭਾਵਨਾ ਦੇ ਰੂਪ ਵਿੱਚ ਸਦਾ ਕਥਿਤ ਦੱਸਿਆ। ਉਸ ਨੇ ਅਨੇਕਤਾ ਵਿੱਚ ਏਕਤਾ ਅਤੇ ਏਕਤਾ ਵਿੱਚ ਅਨੇਕਤਾ ਦੀ ਦਾਰਸ਼ਨਿਕਤਾ ਵੱਲ ਸੰਕੇਤ ਕੀਤਾ।"
"ਵੀਰ ਜੀ, ਕੀ ਉਸ ਨੇ ਇਹ ਸਭ ਕੁਝ ਸਪੱਸ਼ਟਤਾ ਨਾਲ ਆਖਿਆ ਸੀ ?"
"ਜੀ ਨਹੀਂ, ਉਸ ਤੋਂ ਪਿੱਛੋਂ ਹੋਏ ਵਿਚਾਰਵਾਨਾਂ ਨੇ ਇਉਂ ਆਖਿਆ ਹੈ। ਉਸ ਨੇ ਵਿਚਾਰ ਦਾ ਇੱਕ ਬੀਜ ਬੀਜਿਆ ਸੀ। ਫੁੱਲ-ਫਲ-ਪੱਤੇ ਉਪਜਾਊ ਬੰਧਕਤਾ ਦੀ ਧਰਤੀ ਦਾ ਕ੍ਰਿਸ਼ਮਾ ਹਨ। ਉਸ ਨੇ ਆਖਿਆ ਸੀ ਧਰਤੀ ਸੂਰਜ-ਚੰਨ-ਤਾਰਿਆਂ ਦੇ ਵਿਚਕਾਰ ਹੈ, ਇਹ ਸਾਰਿਆ ਤੋਂ ਇੱਕ ਨਿਸ਼ਚਿਤ ਦੂਰੀ ਉੱਤੇ ਹੈ, ਇਸ ਨੂੰ ਕਿਸੇ ਚੀਜ਼ ਦਾ ਸਹਾਰਾ ਨਹੀਂ, ਇਹ ਇੱਕ ਢੋਲ ਵਰਗੀ ਹੈ, ਜਿਸ ਦਾ ਘੇਰਾ ਉਚਾਈ ਨਾਲੋਂ ਤਿੰਨ ਗੁਣਾ ਹੈ। ਸੂਰਜ ਅੱਗ ਦਾ ਘੇਰਾ ਹੈ, ਜਿਸਦੀ ਦੂਰੀ ਧਰਤੀ ਦੇ ਵਿਆਸ ਤੋਂ ਸਫਾਈ ਜਾਂ ਅਨਾਈ ਗੁਣਾ ਹੈ, ਚੰਨ ਦੀ ਦੂਰੀ ਧਰਤੀ ਦੇ ਵਿਆਸ ਤੋਂ ਅਠਾਰਾਂ ਗੁਣਾ ਹੈ। ਇਹ ਸਭ ਕੁਝ ਠੀਕ ਹੋਵੇ ਭਾਵੇਂ ਗਲਤ, ਬ੍ਰਹਿਮੰਡ ਵਿਗਿਆਨ ਦਾ ਆਧਾਰ ਜ਼ਰੂਰ ਹੈ।"
"ਵੀਰ ਜੀ, ਤਰਕ ਦੀ ਵਿਧੀ ਇਸ ਨੇ ਉਹੋ ਅਪਣਾਈ ਜੋ ਉਸ ਸਮੇਂ ਪ੍ਰਚਲਤ ਸੀ
ਅਤੇ ਸਤਿਕਾਰਯੋਗ ਸੀ। ਇਸ ਵਿੱਚ ਉਹ ਬਹੁਤ ਕੁਝ ਨਹੀਂ ਸੀ ਕਰ ਸਕਦਾ। ਪਰ ਦ੍ਰਿਸ਼ਟੀ ਉਸ ਦੀ ਵਿਗਿਆਨਿਕ ਸੀ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।"
"ਤੁਹਾਡਾ ਫੈਸਲਾ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੈ। ਇਤਿਹਾਸ ਨੇ 494 ਪੂਰਵ ਈਸਵੀ ਵਿੱਚ ਮਿਲੀਟਸ ਨਗਰ ਵਿਰੁੱਧ ਆਪਣਾ ਫੈਸਲਾ ਸੁਣਾ ਦਿੱਤਾ ਸੀ। ਉਸ ਸਾਲ ਈਰਾਨੀਆਂ ਨੇ ਇਸ ਨਗਰ ਨੂੰ ਉਜਾੜ ਦਿੱਤਾ ਸੀ। ਪਰ ਉਜਾੜੇ ਜਾਣ ਤੋਂ ਪਹਿਲਾਂ ਇਸ ਨੇ ਦਾਰਸ਼ਨਿਕਤਾ ਦੀ ਫੁਲਵਾੜੀ ਦੀ ਸਜਾਵਟ ਵਿੱਚ ਵਾਧਾ ਕਰਨ ਲਈ ਅਨੰਕਸੀਮੀਨਜ਼ ਨਾਂ ਦਾ ਇਕ ਹੋਰ ਪੁਸ਼ਪ ਪੌਦਾ ਕਰ ਲਿਆ ਸੀ। ਇਹ ਅਨੈਕਸੀਮੈਂਡਰ ਵਾਂਗ ਹੀ ਸੁਤੰਤ ਢੰਗ ਨਾਲ ਸੋਚਦਾ ਸੀ। ਇਸ ਦਾ ਖ਼ਿਆਲ ਸੀ ਕਿ ਧਰਤੀ ਦਾ ਤਲ ਇੱਕ ਗੋਲ ਮੇਜ਼ ਵਾਂਗ ਹੈ। ਇਹ ਹਵਾ ਨੂੰ ਸ੍ਰਿਸ਼ਟੀ ਦਾ ਮੁੱਢਲਾ ਤੱਤ ਮੰਨਦਾ ਸੀ। ਇਸ ਅਨੁਸਾਰ ਅੱਗ ਹਵਾ ਦਾ ਸੂਖ਼ਮ ਜਾਂ ਪਤਲਾ ਰੂਪ ਸੀ। ਜ਼ਿਆਦਾ ਗਾਹੜੀ ਹੋ ਕੇ ਹਵਾ ਪਾਣੀ ਬਣ ਜਾਂਦੀ ਹੈ ਅਤੇ ਹੋਰ ਜ਼ਿਆਦਾ ਗਾਹੜੀ ਹੋ ਜਾਣ ਨਾਲ ਮਿੱਟੀ ਅਤੇ ਕੁਝ ਹੋਰ ਗਾਹਤੀ ਹੋ ਕੇ ਪੱਥਰ ਹੋ ਜਾਂਦੀ ਹੈ, ਇਹ ਇਸ ਦਾ ਵਿਚਾਰ ਸੀ। ਉਂਜ ਤਾਂ ਮਿਲੀਟਸ ਦੇ ਇਨ੍ਹਾਂ ਤਿੰਨਾਂ ਹੀ ਵਿਚਾਰਵਾਨਾਂ ਦੀ ਦੇਣ ਆਪੋ-ਆਪਣੇ ਥਾਂ ਨਿੱਗਰ ਹੈ; ਪਰ, ਅੰਤਲੇ ਦਾਰਸ਼ਨਿਕ ਨੇ ਪਿਥਾਰੀਰਸ ਨੂੰ ਬਹੁਤ ਪ੍ਰਭਾਵਤ ਕੀਤਾ ਸੀ। ਅਨੈਕਸੀਮੀਨਜ਼ ਧਰਤੀ ਨੂੰ ਪੱਧਰੀ, ਗੋਲ ਅਤੇ ਕਿਸੇ ਸਹਾਰੇ ਉੱਤੇ ਟਿਕੀ ਹੋਈ ਦੱਸਦਾ ਸੀ। ਆਧੁਨਿਕ ਦ੍ਰਿਸ਼ਟੀ ਤੇ ਵੇਖਿਆ ਉਹ ਅਨੈਕਸੀਮੈਂਡਰ ਨਾਲ ਇੱਕ ਕਦਮ ਪਿੱਛੇ ਚਲਾ ਗਿਆ ਸੀ। ਪਰੰਤੂ, ਉਸ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਕਿਸੇ ਦੇ ਪਿੱਛੇ ਲੱਗਣ ਦੀ ਥਾਂ ਉਸ ਨੇ ਆਪਣੇ ਲਈ ਆਪ ਸੋਚਿਆ। ਈਰਾਨੀਆਂ ਦੁਆਰਾ ਮਿਲੀਟਸ ਨੂੰ ਸ਼ਰਬਾਦ ਕਰ ਕੇ ਇਓਨੀਆ ਉੱਤੇ ਕਬਜ਼ਾ ਕੀਤੇ ਜਾਣ ਨਾਲ ਸੋਚ ਦਾ ਇੱਕ ਅਜਿਹਾ ਪਰਵਾਹ ਰੁਕ ਗਿਆ ਸੀ, ਜਿਸ ਦਾ ਕੋਈ ਸਿਰਾ ਕਿਸੇ ਧਰਮ ਨਾਲ ਪੱਕੇ ਤੌਰ ਉੱਤੇ ਜੁੜਿਆ ਹੋਇਆ ਨਹੀਂ ਸੀ। ਯੂਨਾਨੀ ਲੋਕਾਂ ਦੀ ਇਸ ਬਸਤੀ ਨੇ ਸੁਤੰਰ ਸੋਚ ਵਾਲੇ ਸਿਆਣਿਆਂ ਨੂੰ ਜਨਮ ਦੇਣ ਵਿੱਚ परिल बोडी भी।"
ਪਾਪਾ ਦੀ ਗੱਲ ਖ਼ਤਮ ਹੋ ਗਈ। ਸੁਣਨ ਵਾਲੇ ਸਾਰੇ ਇੱਕ ਉਦਾਸੀ ਜਿਹੀ ਵਿੱਚ ਬੈਠੇ ਪ੍ਰਤੀਤ ਹੁੰਦੇ ਸਨ। ਕਿਸੇ ਨੂੰ ਇਹ ਆਸ ਨਹੀਂ ਸੀ ਕਿ ਮਿਲੀਟਸ ਅਤੇ ਮਿਲੀਟਸ ਵਿੱਚ ਵੱਸਣ ਵਾਲੇ ਇਨ੍ਹਾਂ ਸਿਆਣੇ ਲੋਕਾਂ ਨੂੰ ਕਾਲ ਏਨੀ ਕਠੋਰਤਾ ਨਾਲ ਕੁਚਲ ਦੇਵੇਗਾ।
ਮੈਂ ਉੱਠ ਕੇ ਕਿਚਨ ਵੱਲ ਆਈ ਤਾਂ ਨੀਰਜ ਵੀ ਮੇਰੇ ਪਿੱਛੇ ਆ ਗਈ ਅਤੇ ਬੋਲੀ,
"ਦੀਦੀ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ।" "ਪਹਿਲਾਂ ਮੇਰੀ ਗੱਲ ਦਾ ਉੱਤਰ ਦੇ ਕਿ ਤੂੰ ਮੈਨੂੰ ਹੈਨਾਲਟ ਪਾਰਕ ਵਾਲੀ ਨੀਰਜ ਕਿਉਂ ਨਹੀਂ ਲੱਗਦੀ। ਗੁੱਸਾ ਨਾ ਕਰੀਂ।"
"ਨਹੀ ਦੀਦੀ, ਗੁੱਸੇ ਵਾਲੀ ਗੱਲ ਨਹੀਂ, ਏਹੋ ਕੁਝ ਤਾਂ ਮੈਂ ਦੱਸਣਾ ਚਾਹੁੰਦੀ ਹਾਂ। ਇਹ ਸਭ ਦੇਵ ਜੀ ਦੇ ਕਾਰਨ ਹੋਇਆ ਹੈ।"
"ਕੇਟ ਦੇਵ ? ਉਹ ਚੁੱਪ ਜਿਹਾ ਆਦਮੀ ?"
"ਹਾਂ ਦੀਦੀ, ਉਸ ਦੀ ਚੁੱਪ ਪਿੱਛੇ ਕਿੰਨੀਆਂ ਉਦਾਸੀਆਂ ਲੁਕੀਆਂ ਹੋਈਆਂ ਹਨ। ਪਿਕਨਿੱਕ ਤੋਂ ਵਾਪਸ ਆ ਕੇ ਉਸ ਨੇ ਮੈਨੂੰ ਦੱਸਿਆ ਕਿ ਮੇਰੇ ਵਿਚਾਰ ਸੁਅਸਥ ਨਹੀਂ ਹਨ। ਇਸ ਪ੍ਰਕਾਰ ਦੇ ਵਿਚਾਰ ਸਾਨੂੰ ਗਲਤ ਪਾਸੇ ਲੈ ਜਾਂਦੇ ਹਨ। ਜਿੰਨੀ ਛੇਤੀ ਹੋਵੇ ਮਾਤਾ ਜੀ ਦੇ ਆਉਣ ਨਾਲ ਨੀਰਜ ਦੀ ਗੱਲ ਕੱਟੀ ਗਈ।
ਤੇਰੀ ਸਨੇਹਾ।
14
ਗੁਰਦਾਸਪੁਰ,
10.11.95.
ਸਨੇਹਾ,
ਸੁਮੀਤ ਨਾਲ ਹੋਈਆਂ ਵਾਰਤਾਲਾਪਾਂ ਨੇ ਪਾਪਾ ਉੱਤੇ ਅਜੀਬ ਜਿਹਾ ਪ੍ਰਭਾਵ ਪਾਇਆ ਹੈ। ਉਹ ਮੇਰੇ ਨਾਲ ਪਹਿਲਾਂ ਨਾਲੋਂ ਬਹੁਤੀਆਂ ਹਲਾਂ ਕਰਨ ਲੱਗ ਪਏ ਹਨ ਅਤੇ ਆਪਣੇ ਮਨ ਦੀ ਹਾਲਤ ਨਿਰਸੰਕੋਚ ਪਰਗਟ ਕਰਦੇ ਹਨ। ਕਹਿੰਦੇ ਹਨ, "ਧੂਪੀ, ਇਹ ਮੈਂ ਮੰਨਦਾ ਹਾਂ ਕਿ ਸੁਮੀਤ ਦੀਆਂ ਧਾਰਨਾਵਾਂ ਨੂੰ ਗਲਤ ਸਾਬਤ ਕਰਨਾ ਔਖਾ ਹੈ, ਸ਼ਾਇਦ ਮੇਰੇ ਵੱਸ ਦੀ ਗੱਲ ਹੀ ਨਹੀਂ; ਪਰੰਤੂ, ਵਰਤਮਾਨ ਦੁਨੀਆ ਵਿੱਚ ਉਸ ਦੇ ਵਿਚਾਰਾਂ ਨੂੰ ਸਾਰਥਕ ਮੰਨ ਸਕਣਾ ਵੀ ਸੌਖਾ ਨਹੀਂ। ਸੱਚ, ਝੂਠ, ਕਲਾ ਅਤੇ ਫਿਲਾਸਫੀ ਬਾਰੇ ਤੁਸੀਂ ਜੋ ਮਰਜ਼ੀ ਸੋਚਦੇ ਅਤੇ ਆਖਦੇ ਰਹੇ। ਪਰ, ਜੀਵਨ ਵਿਚ ਉੱਨਤੀ ਜਾਂ ਖੁਸ਼ਹਾਲੀ ਬਾਰੇ ਆਦਰਸ਼ਵਾਦੀ ਹੋਣਾ ਮੈਨੂੰ ਓਪਰਾ ਲੱਗਦਾ ਹੈ। ਤੁਹਾਡੇ ਕੋਲ ਕਾਬਲੀਅਤ ਹੈ, ਅਵਸਰ ਹੈ ਅਤੇ ਸਾਧਨ ਵੀ ਮੌਜੂਦ ਹਨ ਤਾਂ ਤੁਹਾਨੂੰ ਇਨ੍ਹਾ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਏਹੋ ਜਿਹੀ ਕੋਈ ਗੱਲ ਉਹ ਮੰਨਣ ਨੂੰ ਤਿਆਰ ਨਹੀਂ। ਕਿਹੋ ਜਿਹਾ ਆਦਮੀ ਦੇ ਇਹ
ਇਸ ਪ੍ਰਕਾਰ ਦੇ ਸ਼ੱਕਾਂ ਸੋਸਿਆਂ ਦੇ ਬਾਵਜੂਦ ਸੁਮੀਤ ਵਿੱਚ ਉਨ੍ਹਾਂ ਦੀ ਦਿਲਚਸਪੀ ਵਾਧੇ ਉੱਤੇ ਹੈ। ਕਈ ਵੇਰ ਬੀ ਜੀ ਦੀ ਹਾਜਰੀ ਵਿੱਚ ਵੀ ਉਸ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਬੀ ਜੀ ਨੂੰ ਇਹ ਚੰਗਾ ਨਹੀਂ ਲੱਗਦਾ। ਉਹ ਖਿੱਝ ਕੇ ਆਖਦੇ ਹਨ, "ਕੀ ਹਰ ਵੇਲੇ ਉਸੇ ਦੀਆਂ ਗੱਲਾਂ ਲੈ ਕੇ ਬੇਠ ਜਾਂਦੇ ਹੋ। ਤੁਹਾਨੂੰ ਹੋਰ ਕੋਈ ਕੰਮ ਨਹੀਂ ?" "ਇਹ ਵੀ ਇੱਕ ਜਰੂਰੀ ਕੰਮ ਹੈ, ਸਰਦਾਰਨੀ ਜੀ," ਕਹਿ ਕੇ ਪਾਪਾ ਹੱਸ ਪੈਂਦੇ ਹਨ। ਪਾਪਾ ਦੇ ਸੰਸਿਆਂ ਦਾ ਉੱਤਰ ਮੈਂ ਦੇ ਸਕਦੀ ਹਾਂ, ਪਰ, ਅਜਿਹਾ ਕਰ ਕੇ ਸੁਮੀਤ ਦੀ ਵਕਾਲਤ ਕਰਨਾ ਮੈਨੂੰ ਚੰਗਾ ਨਹੀਂ ਲੱਗਦਾ। ਇਸ ਲਈ ਆਮ ਕਰਕੇ ਚੁੱਪ ਰਹਿੰਦੀ ਹਾਂ। ਪਾਪਾ ਸ਼ਾਇਦ ਮੇਰੀ ਚੁੱਪ ਨੂੰ, ਆਪਣੇ ਵਿਚਾਰਾਂ ਦਾ ਸਮਰਥਨ ਸਮਝ ਲੈਂਦੇ ਹਨ, ਇਸ ਲਈ ਆਖਦੇ ਹਨ, "ਤੂੰ ਉਸ ਨੂੰ ਸਮਝਾ ਸਕਦੀ ਹੈ, ਸ਼ਾਇਦ। ਅਜੇ ਵਕਤ ਹੈ, ਬੀਤਿਆ ਹੱਥ ਨਹੀਂ ਆਉਂਦਾ ਮੁੜ ਕੇ।"
ਮੈਨੂੰ ਇਉਂ ਆਖਦੇ ਹਨ, ਪਰ, ਆਪਣੀ ਹਾਲਤ ਕੁਝ ਇਸ ਤਰ੍ਹਾਂ ਹੈ-ਪਿਛਲੇ ਸ਼ੁਕਰਵਾਰ ਉਨ੍ਹਾਂ ਨੇ ਦੀਪੂ ਨੂੰ ਕਹਿ ਕੇ ਚਾਹ ਦਫ਼ਤਰ ਵਿੱਚ ਹੀ ਮੰਗਵਾ ਲਈ। ਮੇਰਾ ਖਿਆਲ ਹੈ ਕਿ ਇਹ ਦੂਜਾ ਮੌਕਾ ਸੀ, ਜਦੋਂ ਉਨ੍ਹਾਂ ਲਈ ਡਾਈਨਿੰਗ ਰੂਮ ਦੀ ਥਾਂ ਘਰੇਲੂ ਦਫਤਰ ਵਿੱਚ ਚਾਹ ਲਿਆਂਦੀ ਗਈ ਸੀ, ਪਹਿਲੀ ਵੇਰ ਬੀ ਜੀ ਦੀ ਮਰਜ਼ੀ ਨਾਲ ਅਤੇ ਦੂਜੀ ਵੇਰ ਉਨ੍ਹਾਂ ਦੇ ਆਪਣੇ ਕਹਿਣ ਉੱਤੇ। ਬੀ ਜੀ ਉਸ ਦਿਨ ਘਰ ਨਹੀਂ ਸਨ। ਉਹ ਭਾਈ ਜੀ ਨਾਲ ਬਾਜਾਰ ਗਏ ਹੋਏ ਸਨ ਅਤੇ ਕਰਨਜੀਤ ਉਨ੍ਹਾਂ ਦਾ ਡ੍ਰਾਈਵਰ ਸੀ। ਅੰਦਰਲੇ ਦਰਵਾਜ਼ੇ ਵੱਲੋਂ, ਟੋ ਚੁੱਕੀ ਦੀਪੂ ਕਮਰੇ ਵਿੱਚ ਦਾਖ਼ਲ ਹੋਇਆ ਅਤੇ ਬਾਹਰਲੇ ਦਰਵਾਜ਼ਿਉਂ ਦੇ ਵੱਡੀਆਂ ਵੱਡੀਆਂ ਕਿਤਾਬਾਂ
ਚੁੱਕੀ ਸੁਮੀਤ। ਸੁਮੀਤ ਨੇ ਕਿਤਾਬਾਂ ਮੇਜ਼ ਉੱਤੇ ਰੱਖੀਆਂ। ਉਸੇ ਵੇਲੇ ਪਾਪਾ ਨੇ ਕੁਰਸੀ ਉੱਤੇ ਉੱਠ ਕੇ ਆਪਣਾ ਹੱਥ ਸੁਮੀਤ ਵੱਲ ਵਧਾਇਆ। ਸੁਮੀਰ ਨੇ ਉਨ੍ਹਾਂ ਦੇ ਹੱਥ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਆਦਰ ਨਾਲ ਫੜ ਕੇ ਸਿਰ ਝੁਕਾਇਆ। ਇਹ ਸਭ ਵੇਖ ਕੇ ਮੈਂ ਚੇਰਾਨ ਸਾਂ ਅਜੇ ਦੀਪੂ ਖ਼ੁਸ ਦੀਪੂ ਨੇ ਤੇ ਮੇਜ਼ ਉੱਤੇ ਰੱਖੀ ਤਾਂ ਪਾਪਾ ਨੇ ਆਖਿਆ, "ਜਾ ਬਈ, ਹੁਣ ਤੂੰ ਆਪਣਾ ਕੰਮ ਕਰ: ਪਰ ਦੇ ਪਿਆਲੀਆਂ ਦਿੰਦਾ ਜਾਵੀਂ।"
"ਜੀ, ਸਰਦਾਰ ਜੀ," ਕਹਿ ਕੇ ਦੀਪੂ ਕਿਚਨ ਵੱਲ ਗਿਆ, ਦੇ ਪਿਆਲੀਆਂ ਲਿਆ ਕੇ ਮੇਜ਼ ਉੱਤੇ ਰੱਖੀਆਂ ਅਤੇ ਸੁਮੀਤ ਦੇ ਮੋਢੇ ਉੱਤੇ ਥਾਪੀ ਦੇ ਕੇ ਕਮਰਿਉਂ ਬਾਹਰ ਹੋ ਗਿਆ। ਅਜੇ ਅਸਾਂ ਚਾਹ ਪੀਣੀ ਸ਼ੁਰੂ ਨਹੀਂ ਸੀ ਕੀਤੀ ਕਿ ਪਿਤਾ ਜੀ ਵੀ ਆ ਗਏ। ਉਨ੍ਹਾਂ ਨੇ ਆਉਂਦਿਆਂ ਹੀ ਸੁਮੀਤ ਨੂੰ ਪੁੱਛਿਆ, "ਸੁਣਾ ਬੇਟਾ, ਤੇਰੀ ਅਰਜੀ ਮਨਜੂਰ ਹੋ ਗਈ ?"
"ਹਾਂ ਪਿਤਾ ਜੀ, ਹੋ ਗਈ ਹੈ। ਹਰ ਸਰਕਾਰ ਇੱਕ ਘੰਟਾ।"
"ਇਹ ਚੰਗਾ ਹੋਇਆ। ਪਹਿਲਾਂ ਸਾਨੂੰ ਸਾਰਿਆਂ ਨੂੰ ਭਰੀ ਜਾਣਾ ਪੈਂਦਾ ਸੀ। ਹੁਣ ਦੇਵਿੰਦਰ ਨੂੰ ਏਥੇ ਬੁਲਾ ਲਿਆ ਕਰਾਂਗੇ।"
"ਪਰ ਇਹ ਸਭ ਕਿਸ ਲਈ, ਸਰ ?"
"ਸੁਮੀਤ, ਸੱਚੀ ਗੱਲ ਇਹ ਹੈ ਕਿ ਤੇਰੀਆਂ ਗੱਲਾਂ ਸੁਣਨ ਦਾ ਇੱਕ ਸੁਆਦ ਜਿਹਾ- ਪੈ ਗਿਆ ਹੈ। ਤੇਰੇ ਨਾਲ ਇੱਕ ਦਿਨ ਵਿੱਚ ਕੀਤੀਆਂ ਹੋਈਆਂ ਗੱਲਾਂ ਨੂੰ ਹਫਤਾ ਭਰ ਦੁਹਰਾਉਂਦੇ ਅਤੇ ਸੋਚਦੇ ਰਹੀਦਾ ਹੈ। ਬੜੇ ਵਿਲੱਖਣ ਵਿਚਾਰ ਹਨ ਤੇਰੇ। ਇਨ੍ਹਾਂ ਨਾਲ ਸਹਿਮਤ ਹੋਈਏ ਭਾਵੇਂ ਨਾ, ਇਹ ਗਲਤ ਹੋਣ ਭਾਵੇਂ ਠੀਕ, ਤਿੰਨ ਗੁਣ ਇਨ੍ਹਾਂ ਵਿੱਚ ਜਰੂਰ ਹਨ- ਪਹਿਲਾ ਇਹ ਕਿ ਇਹ ਸੋਚਣ ਦੀ ਪ੍ਰੇਰਣਾ ਦਿੰਦੇ ਹਨ, ਇੱਕ ਪ੍ਰਕਾਰ ਦਾ ਚੈਲੰਜ ਹਨ। ਦੂਜਾ ਇਹ ਕਿ ਇਹ ਵਿਚਾਰ ਸੁਹਣੇ ਹਨ, ਅਤੇ ਤੀਜਾ ਇਹ ਕਿ ਇਨ੍ਹਾਂ ਨੂੰ ਤੂੰ ਸਤਰਕ ਪੇਸ਼ ਕਰਦਾ ਹੈ। ਸਾਨੂੰ ਕਰਸਾਂ ਦੀਆਂ ਕਿਤਾਬਾਂ ਵਿੱਚ ਵਿਹਲ ਨਹੀਂ ਮਿਲਦੀ। ਸਾਲ ਸਾਲ ਉਹ ਗੱਲਾਂ ਪੜ੍ਹੀ-ਪੜ੍ਹਾਈ ਜਾਂਦੇ ਹਾਂ। ਜੇ ਕੋਈ ਅਖ਼ਬਾਰ-ਰਸਾਲਾ ਹੱਥ ਲੱਗ ਜਾਵੇ ਅਤੇ ਸਾਨੂੰ ਪੜ੍ਹਨ ਲਈ ਵਿਹਲ ਮਿਲ ਜਾਵੇ ਤਾਂ ਉਹ ਪੁਰਾਣੀਆਂ ਘਸੀਆਂ-ਪਿਟੀਆਂ ਗੱਲਾਂ, ਜਿਨ੍ਹਾਂ ਨੂੰ ਜੇ ਹਜ਼ਾਰਾ ਵੇਰ ਨਹੀਂ ਤਾਂ ਸੈਂਕੜੇ ਵੇਟ ਦੁਹਰਾਇਆ ਗਿਆ ਹੈ ਨਵੀਆਂ ਹਨ ਤਾਂ ਕੇਵਲ ਖ਼ਬਰਾਂ ਜਾ ਕੁਝ ਸਿਆਸੀ ਹੋਰਾ ਵੰਡੀਆਂ। ਹੁਣ ਉਨ੍ਹਾਂ ਵਿੱਚ ਵੀ ਨਵੀਨਤਾ ਘਟਦੀ ਜਾ ਰਹੀ ਹੈ। ਨੇਮ ਨਾਲ ਅਖ਼ਬਾਰਾਂ ਪੜ੍ਹਨ ਵਾਲੇ ਲੋਕ ਹੁਣ ਪੂਰੇ ਭਰੋਸੇ ਨਾਲ ਦੱਸ ਸਕਦੇ ਹਨ ਕਿ ਕਿਹੜਾ ਸਿਆਸੀ ਉਠ ਕਿਸ ਕਰਵਟ ਬੈਠੇਗਾ, ਅਤੇ ਕਰ।"
"ਬਰਖ਼ੁਰਦਾਰ ਤੇਰੇ ਵਿਚਾਰ ਆਮ ਪੜ੍ਹੇ ਲਿਖੇ ਲੋਕਾਂ ਨਾਲ ਵੱਖਰੇ ਕਿਉਂ ਹਨ?"
"ਇਸ ਲਈ ਕਿ ਮੈਂ ਪੜ੍ਹਿਆ ਲਿਖਿਆ ਨਹੀਂ। ਮੇਰਾ ਦਿਮਾਗ ਪੁਸਤਕਾਂ ਅਤੇ ਪਰੀਖਿਆਵਾਂ ਦੇ ਭਾਰ ਹੇਠਾਂ ਦੱਬਿਆ ਨਹੀਂ ਰਿਹਾ; ਨਾ ਹੀ ਤਰੱਕੀਆਂ ਦੀ ਮ੍ਰਿਗ ਤ੍ਰਿਸ਼ਨਾ ਮੇਰੇ ਮਨ ਨੂੰ ਮੋਹਦੀ ਹੈ। ਮੇਰੇ ਗੁਜ਼ਾਰੇ ਜੱਗਾ ਮੇਰੇ ਕੋਲ ਬਹੁਤ ਹੈ। ਲੋੜ ਪੈਣ ਉੱਤੇ ਮਿਹਨਤ ਕਰ ਸਕਦਾ ਹਾਂ ਜਾਂ ਸਹਾਇਤਾ ਮੰਗ ਸਕਦਾ ਹਾਂ। ਮੈਂ ਸਹਾਇਤਾ ਉੱਤੇ ਆਪਣਾ ਹੱਕ ਸਮਝਦਾ ਹਾਂ ਕਿਉਂਕਿ ਆਪ ਸਦਾ ਸਹਾਇਤਾ ਕਰਨ ਲਈ ਤਿਆਰ ਹਾਂ। ਮੇਰਾ ਮਨ ਤੋਖਲਿਆ, ਅਵਿਸ਼ਵਾਸਾਂ ਅਤੇ ਮੁਕਾਬਲਿਆਂ ਦਾ ਮੈਦਾਨ ਨਹੀਂ, ਸਗੋਂ ਸੁਰੱਖਿਆ, ਸਹਾਇਤਾ, ਸਹਿਯੋਗ ਅਤੇ ਸਦਭਾਵਨਾ ਦੇ ਰੰਗਾਂ ਨਾਲ ਬਣਾਏ ਹੋਏ ਸੁੰਦਰ ਚਿੰਤਾਂ ਦੀ ਚਿੱਤ੍ਰਸਾਲਾ ਹੈ। ਮੇਰੇ ਸੁਪਨਿਆ ਦੀ ਸੁੰਦਰਤਾ ਮੇਰੇ ਵਿਚਾਰਾਂ ਰਾਹੀਂ ਵਿਅਕਤ ਹੁੰਦੀ ਹੈ। ਸ਼ਾਇਦ ਏਸੇ ਲਈ ਮੇਰੀਆਂ ਗੱਲਾਂ ਸੁਣਨ ਦਾ ਸੁਆਦ ਪੈ ਗਿਆ ਹੋ ਤੁਹਾਨੂੰ।"
"ਸੁਮੀਤ, ਜੋ ਇਹ ਸੁਪਨੇ ਨਿਰੇ ਸੁਪਨੇ ਹੀ ਰਹਿ ਗਏ ਤਾਂ।"
"ਨਿਰੇ ਸੁਪਨੇ ਤਾਂ ਇਹ ਹੁਣ ਵੀ ਨਹੀਂ ਹਨ। ਮੇਰੇ ਸ਼ਬਦਾਂ ਰਾਹੀਂ ਮੇਰੇ ਵਿਚਾਰ ਅਤੇ ਮੇਰੇ ਵਿਚਾਰਾਂ ਰਾਹੀਂ ਮੇਰੇ ਸੁਪਨੇ ਸਫਲਤਾ ਨਾਲ ਵਿਅਕਤ ਹੋ ਰਹੇ ਹਨ। ਇਸ ਤੋਂ ਅਗਲੀ ਜਿਸ ਸੁਪਨ-ਸਾਕਾਰਤਾ ਦੀ ਗੱਲ ਤੁਸੀਂ ਕਰ ਰਹੇ ਹੋ, ਉਹ ਬਹੁਤ ਵੱਡੀ ਗੱਲ ਹੈ। ਜੋ ਮੈਂ ਆਪਣੇ ਸੁਪਨਿਆਂ ਨੂੰ ਉਸ ਦੁਨਿਆਵੀ ਰੂਪ ਵਿੱਚ ਸਾਕਾਰ ਨਾ ਕਰ ਸਕਾ ਤਾਂ ਵੀ ਮੇਰੇ ਮਨ, ਮੇਰੇ ਵਿਚਾਰਾਂ ਅਤੇ ਮੇਰੀ ਭਾਸ਼ਾ ਦੀ ਸੁੰਦਰਤਾ ਵਿੱਚ ਕੋਈ ਘਾਟਾ ਨਹੀਂ ਪੈਂਦਾ। ਏਨੀ ਵੱਡੀ ਮਾਨਸਿਕ ਸੁੰਦਰਤਾ ਦਾ ਸੁਆਮੀ ਹੋਣ ਨੂੰ ਮੈਂ ਆਪਣੀ ਖੁਸ਼-ਨਸੀਬੀ ਸਮਝਦਾ ਹਾਂ, ਸਰ।"
"ਬਰਖ਼ੁਰਦਾਰ ਆਪਣੀ ਮਾਨਸਿਕ ਸੁੰਦਰਤਾ ਦਾ ਸੁਆਮੀ ਹੋਣਾ ਹੋਰ ਹੋ ਅਤੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਪਰਵਾਰ ਦੀਆਂ ਆਸਾਂ ਉਮੀਦਾਂ ਉੱਤੇ ਪੂਰਾ ਉਤਰਨਾ ਹੋਏ।"
"ਪਿਤਾ ਜੀ, ਮੈਂ ਇਸ ਪੱਖ ਦੀ ਖ਼ੁਸ-ਨਸੀਬ ਹਾਂ। ਮੇਚ ਮਾਪਿਆਂ ਦੀ ਸਭ ਤੋਂ ਵੱਡੀ ਆਸ ਮੇਰੀ ਮਾਨਸਿਕ ਸੁੰਦਰਤਾ ਹੈ। ਇਸ ਤੋਂ ਵੱਖਰੀਆ ਆਸਾ ਰੱਖਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਕਿਸੇ ਪ੍ਰਕਾਰ ਦੀ ਸੁੰਦਰਤਾ ਉਪਜਾ ਹੀ ਨਹੀਂ ਸਕਦੇ। ਦੁਨੀਆ ਵਿਚਲੇ ਬਹੁਤੇ ਮਾਪੇ ਇਸ ਸੰਸਾਰ ਦੇ ਸਮਾਜਕ ਆਰਥਕ ਗੱਡੇ ਅੱਗੇ ਜੋੜੇ ਹੋਏ ਉਨ੍ਹਾਂ ਬਲਦਾਂ ਵਰਗਾ ਜੀਵਨ ਜੀਉਂਦੇ ਹਨ ਜਿਨ੍ਹਾਂ ਦੇ ਅੱਗੇ ਅੱਗੇ ਤੁਰੇ ਜਾ ਰਹੇ ਮਾਲਕ ਨੇ ਹਰੇ ਪੱਠਿਆਂ ਦੀ ਮੁੱਠ ਇਸ ਢੰਗ ਨਾਲ ਫੜੀ ਹੁੰਦੀ ਹੈ ਕਿ ਉਹ ਬਲਦਾਂ ਨੂੰ ਦਿਸਦੀ ਵੀ ਰਹੇ ਅਤੇ ਬਲਦਾ ਦਾ ਮੂੰਹ ਵੀ ਉਸ ਤਕ ਨਾ ਪਹੁੰਚੇ। ਮਾਲਕਾਂ ਦੇ ਹੱਥਾ ਵਿੱਚ ਵਡੇ ਹੋਏ ਅਪਹੁੰਚ ਹਰੇ ਪੰਠ ਹੀ ਹਨ ਉਹ ਤਰੱਕੀ, ਜਿਸ ਤਕ ਪੁੱਜਣ ਦਾ ਭੁਲੇਖਾ, ਸਮਾਜਕ, ਆਰਥਕ ਗੱਡਿਆਂ ਨੂੰ ਮਾਲਕਾ ਦੀ ਮਨ-ਚਾਹੀ ਚਾਲੇ ਦੋੜਾ ਕੇ, ਉਨ੍ਹਾਂ ਦੇ ਮੁਨਾੜਿਆਂ ਵਿੱਚ ਵਾਧਾ ਅਤੇ ਆਪਣੇ ਸਮਾਜਕ ਸੰਬੰਧਾਂ ਦੀ ਸੁੰਦਰਤਾ ਵਿੱਚ ਘਾਟਾ ਕਹੀ ਜਾਂਦਾ ਹੈ। ਮੇਰੇ ਮਾਤਾ-ਪਿਤਾ ਨੇ ਜੀਵਨ ਨੂੰ ਕਿਸੇ ਨਵੀਨ ਦ੍ਰਿਸ਼ਟੀ ਨਾਲ ਵਖਿਆ ਹੋ ਅਤੇ ਉਚੇਚੇ ਯਤਨ ਨਾਲ ਮੈਨੂੰ ਉਸ ਨਵੀਨ ਦ੍ਰਿਸ਼ਟੀ ਨਾਲ ਵੇਖਣਾ ਸਿਖਾਇਆ ਹੈ। ਮੈਂ ਉਨ੍ਹਾਂ ਦੀਆਂ ਆਸਾਂ ਉੱਤੇ ਪੂਰਾ ਉਤਰਨ ਦਾ ਉਚੇਚਾ ਯਤਨ ਕਰਨ ਦੀ ਲੋੜ ਮਹਿਸੂਸ ਨਹੀਂ ਕਰਦਾ। ਇਹ ਮੇਰੇ ਲਈ ਸਹਿਜ ਹੈ, ਕਿਉਂਜ ਉਨ੍ਹਾ ਨੇ ਮੈਨੂੰ ਬਣਾਇਆ ਹੀ ਇਸ ਤਰ੍ਹਾਂ ਦਾ ਹੈ। ਹਾਂ, ਉਨ੍ਹਾਂ ਦੀਆਂ ਆਸਾ ਉਮੀਦਾਂ ਦੇ ਉਲਟ ਜਾਣ ਲਈ ਮੈਨੂੰ ਉਚੇਚਾ ਯਤਨ ਕਰਨਾ ਪੈ ਸਕਦਾ ਹੈ, ਜਿਹੜਾ ਮੇਰੇ ਲਈ ਦੁਖਦਾਈ ਹੋਵੇਗਾ।"
"ਪਰਵਾਰ ਵਿੱਚ ਪਤਨੀ ਅਤੇ ਬੱਚੇ ਵੀ ਸ਼ਾਮਲ ਹਨ, ਬਈ।"
"ਮੇਰਾ ਪਰਵਾਰ ਮੇਰੀ ਮਾਂ ਅਤੇ ਮੇਰੇ ਤਕ ਸੀਮਿਤ ਹੈ: ਪੜਨੀ ਅਤੇ ਬੱਚੇ ਅਜੇ ਇਸ ਵਿੱਚ ਸ਼ਾਮਲ ਨਹੀਂ ਹੋਏ।"
"ਪਾਪਾ, ਚਾਹ ਠੰਢੀ ਹੋ ਗਈ ਹੈ। ਮੈਂ ਗਰਮ ਕਰ ਲਿਆਵਾਂ ?"
"ਅਰੇ ਵਾਹ, ਚਾਹ ਵੱਲ ਧਿਆਨ ਹੀ ਨਹੀਂ ਗਿਆ।" ਕਹਿ ਕੇ ਪਾਪਾ ਨੇ ਮੇਜ਼ ਉੱਤੇ ਪਈ ਘੰਟੀ ਵਜਾਈ। ਦੀਪੂ ਅੰਦਰ ਆਇਆ ਅਤੇ ਪਾਪਾ ਦੇ ਕਹਿਣ ਉੱਤੇ ਚਾਹ ਵਾਲੀ ਵੇ ਚੁੱਕ ਕੇ ਲੈ ਗਿਆ। ਪਾਪਾ ਨੇ ਆਪਣਾ ਪ੍ਰਸ਼ਨ ਦੁਹਰਾਇਆ, "ਸ਼ਾਮਲ ਹੋ ਤਾਂ ਸਕਦੇ ਹਨ ਕਿ ਇਸ ਦੀ ਸੰਭਾਵਨਾ ਹੀ ਨਹੀਂ ?"
"ਪਹਿਲਾਂ ਨਹੀਂ ਸੀ, ਸਰ, ਹੁਣ ।" ਕਹਿੰਦਾ ਕਹਿੰਦਾ ਸੁਮੀਤ ਰੁਕ ਗਿਆ।
"ਜੇ ਘਰ ਵਾਲੀ ਕੋਲ ਨਵੀਨ ਦ੍ਰਿਸ਼ਟੀ ਨਾ ਹੋਈ ਤਾਂ ਕੀ ਬਣੇਗਾ ?"
"ਤੁਸੀਂ ਮੈਨੂੰ ਡਰਾਉਣ ਦਾ ਪੂਰਾ ਯਤਨ ਕਰ ਰਹੇ ਹੈ।" ਕਹਿ ਕੇ ਸੁਮੀਤ ਮੁਸਫਾਇਆ।
"ਨਹੀਂ ਬਈ, ਡਰਾਉਣ ਦਾ ਨਹੀਂ, ਖ਼ਤਰੇ ਤੋਂ ਜਾਣੂੰ ਕਰਾਉਣ ਦਾ।"
"ਅਜੇਹਾ ਕੋਈ ਖ਼ਤਰਾ ਨਹੀਂ ਹੈ, ਮੈਨੂੰ। ਸੱਚਿਆਂ ਦੀ ਪਰਵਰਿਸ਼ ਅਸੀਂ ਆਪਣੀ ਮਰਜ਼ੀ ਅਨੁਸਾਰ ਕਰ ਸਕਦੇ ਹਾਂ। ਜਿਹੜਾ ਭਰੋਸਾ ਮੇਰੀ ਮਾਤਾ ਨੂੰ ਮੇਰੇ ਉੱਤੇ ਹੈ, ਉਹ ਭਰੋਸਾ ਇੱਕ-ਅੱਧ ਮਾਤਾ-ਪਿਤਾ ਦੀ ਪਹੁੰਚ ਵਿੱਚ ਹੋਣਾ ਅਸੰਭਵ ਨਹੀਂ ਔਖਾ ਜਰੂਰ ਹੈ। ਪਤਨੀ ਦਾ ਪ੍ਰਸ਼ਨ ਕੁਝ ਗੰਭੀਰ ਹੈ। ਕਿਉਂ, ਪੁਸ਼ਪੌਦ ਜੀ, ਤੁਹਾਡਾ ਕੀ ਖਿਆਲ ਹੈ।"
ਮੈਨੂੰ ਆਸ ਨਹੀਂ ਸੀ ਕਿ ਸੁਮੀਤ ਅਜਿਹਾ ਪ੍ਰਸ਼ਨ ਲੈ ਕੇ ਮੈਨੂੰ ਸੰਬੋਧਨ ਹੋਵੇਗਾ। ਕਹਿਣਾ ਮੈਂ ਇਹ ਚਾਹੁੰਦੀ ਸਾਂ ਕਿ 'ਇਹ ਪ੍ਰਸ਼ਨ ਵੀ ਬਹੁਤ ਗੰਭੀਰ ਨਹੀਂ। ਸੁਮੀਤ ਦੇ ਵਿਚਾਰਾਂ ਨਾਲ ਸਹਿਮਤੀ ਰੱਖਣ ਵਾਲੀਆਂ ਕੁੜੀਆਂ ਮੌਜੂਦ ਹਨ : ਪਰੰਤੂ ਪਰਿਸਥਿਤੀ ਨੇ ਮੇਰੇ ਕੋਲੋਂ ਅਖਵਾਇਆ, "ਜ਼ਰੂਰ ਗੰਭੀਰ ਹੈ। ਜ਼ਰੂਰੀ ਨਹੀਂ ਕਿ ਸੁਮੀਤ ਜੀ ਦੀ ਭਾਵੀ ਪਤਨੀ ਨੂੰ ਵੀ ਇਨ੍ਹਾਂ ਵਰਗੇ ਮਾਤਾ-ਪਿਤਾ ਮਿਲੇ ਹੋਣ ਅਤੇ ਉਹ ਜੀਵਨ ਨੂੰ ਇਨ੍ਹਾਂ ਦੀ ਦ੍ਰਿਸ਼ਟੀ ਨਾਲ ਵੇਖਣ ਦੀ ਜਾਣ ਰੱਖਦੀ ਹੋਏ।"
"ਜੀਵਨ ਨੂੰ ਜਿਸ ਦ੍ਰਿਸ਼ਟੀ ਨਾਲ ਵੇਖਣ ਦੀ ਜਾਚ ਮੈਨੂੰ ਸਿਖਾਈ ਗਈ ਹੈ, ਉਹ ਦ੍ਰਿਸ਼ਟੀ ਮੇਰੀ ਜਾਂ ਮੇਰੇ ਮਾਤਾ-ਪਿਤਾ ਦੀ ਨਿੱਜੀ ਮਾਲਕੀ ਜਾਂ ਆਪਣੀ ਬਣਾਈ ਹੋਈ ਦ੍ਰਿਸ਼ਟੀ ਨਹੀਂ। ਇਹ ਧੁਰਾ ਤੋਂ ਜੀਵਨ ਵਿੱਚ ਮੌਜੂਦ ਹੈ। ਇਹ ਵਿਕਾਸ ਦੀ ਪ੍ਰੇਰਣਾ ਵੀ ਹੋ ਅਤੇ ਸੇਧ ਵੀ। ਕਿਧਰੇ ਕਿਧਰੇ ਇਹ ਮਨੁੱਖੀ ਮਨ ਵਿੱਚ ਵੀ ਪਰਗਟ ਹੁੰਦੀ ਆਈ ਹੈ: ਹੁਣ ਵੀ ਹੋ ਰਹੀ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਉਂ. ਬਹੁਤ ਮਨਾਂ ਵਿੱਚ ਹੁੰਦੀ ਹੈ। ਸਾਡੇ ਦੁਨਿਆਵੀ ਆਦਰਸ਼ ਇਸ ਨੂੰ ਪਨਪਣ ਨਹੀਂ ਦਿੰਦੇ। ਸਾਡੀਆਂ ਤ੍ਰਿਸ਼ਨਾਵਾਂ ਨੂੰ ਆਦਰਸ਼ਾਂ ਦਾ ਰੂਪ ਦੇਣ ਵਾਲੀ ਵਿੱਦਿਆ ਅਤੇ ਚਲਾਕੀਆਂ, ਚਤੁਰਾਈਆਂ ਰਾਹੀਂ ਜਿੱਤਾਂ ਪ੍ਰਾਪਤ ਕਰਨ ਦਾ ਵਿਸ਼ਵਾਸੀ ਸਮਾਜ, ਇਸ ਨਵੀਨ (ਪਰ ਅਸਲ ਵਿੱਚ ਸਨਾਤਨ) ਦ੍ਰਿਸ਼ਟੀ ਨੂੰ ਬੇਲੜੀ, ਅਲੋਕਿਕ ਅਤੇ ਅਵਿਵਹਾਰਕ ਕਹਿ ਕੇ ਬੰਦ ਕਰ ਦਿੰਦਾ ਹੈ। ਮੈਨੂੰ ਲੱਗਦੀ ਵਾਹੇ, ਉਸ ਵਿੱਦਿਆ ਅਤੇ ਸਮਾਜ, ਦੋਹਾਂ ਤੋਂ ਪਰੇ ਰੱਖਿਆ ਗਿਆ ਹੈ। ਮੇਰੀ ਪਾਲਣਾ ਇਸ ਢੰਗ ਨਾਲ ਕੀਤੀ ਗਈ ਹੈ ਕਿ ਮੇਰੀ ਪਰਵਿਰਤੀ ਮੇਰੀ ਭਾਵੁਕਤਾ ਅਤੇ ਮੇਰੀ ਬੋਧਕਤਾ ਦਾ ਸਾਵਾ ਵਿਕਾਸ ਹੋਵੇ। ਮੈਂ ਆਪਣੇ ਜੀਵਨ ਦਾ ਕੋਈ ਫੈਸਲਾ ਨਿਰੋਲ ਪਰਵਿਰਤੀ (ਪ੍ਰਵ੍ਰਿਤੀ), ਭਾਵੁਕਤਾ ਜਾਂ ਬੌਧਕਤਾ ਤੋਂ ਪ੍ਰੇਰਿਤ ਹੋ ਕੇ ਨਾ ਕਰਾਂ। ਇਸ ਲਈ ਮੈਂ ਆਪਣੇ ਜੀਵਨ ਦੇ ਸਾਥ ਲਈ ਜ਼ਰੂਰ ਕਿਸੇ ਅਜੇਹੇ ਸਾਥੀ ਦੀ ਭਾਲ ਕਰ ਸਕਾਂਗਾ, ਜਿਸ ਕੋਲ ਉਹ ਦ੍ਰਿਸ਼ਟੀ ਹੋਵੇ ਜੇ ਮੇਰੇ ਕੋਲ ਹੈ। ਜੋ ਸਫਲ ਨਾ ਹੋਇਆ ਤਾਂ ਮੇਰੇ ਮਨ ਵਿਚਲੀ ਸੁੰਦਰਤਾ ਦਾ ਸਾਥ ਮੈਨੂੰ ਪ੍ਰਾਪਤ ਹੈ। ਮੈਂ ਇਕੱਲਾ ਨਹੀਂ ਹਾਂ। ਸਦਾ ਸੁੰਦਰਤਾ ਦੇ ਸਾਧ ਵਿੱਚ ਹਾਂ!"
"ਬਹੁਤ ਸੁਖਾਵਾ ਸਾਥ ਮਿਲਿਆ ਹੋ ਤੈਨੂੰ, ਸੁਮੀਤ ਸੁੰਦਰਤਾ ਦਾ ਸਾ
"ਜਿਹੜਾ ਆਨੰਦ ਵਿੱਚ ਲੈ ਜਾਂਦਾ ਹੈ।"
"ਇਸ ਸਾਥ ਨੂੰ ਬਣਾਉਣ ਵਿੱਚ ਤੇਰੀ ਮਾਤਾ ਦਾ ਹੱਥ ਹੈ। ਉਸ ਨੇ ਉਚੇਚੇ ਯਤਨ ਨਾਲ ਤੈਨੂੰ ਸਮਾਜ ਵਿਚਲੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਾਇਆ ਹੈ। ਵਿੱਦਿਆ ਤੋਂ ਵੰਚਿਤ ਰੱਪ ਕੇ ਤੈਨੂੰ ਆਪਣੀ ਸੋਚ ਦੇ ਸੱਚੇ ਵਿੱਚ ਵਾਲਿਆ ਹੈ। ਸਾਰੇ ਮਾਪੇ ਇਉਂ ਨਹੀਂ ਕਰ ਸਕਦੇ। ਜਾਂ ਇਉਂ ਕਰ ਕਿ 'ਨਹੀਂ ਕਰਦੇ । ਤੇਰੇ ਕਹਿਣ ਅਨੁਸਾਰ ਮਨੁੱਖੀ ਮਨ ਅਤੇ ਸੁੰਦਰਤਾ ਦੀ ਸਾਂਝ ਸਦਾ ਤੋਂ ਹੈ, ਅਨਾਦੀ ਹੇ। ਸਾਡੀ ਵਿੱਦਿਆ, ਸਾਡੇ ਸਮਾਜਕ ਪ੍ਰਭਾਵ, ਸਾਡੀ ਤ੍ਰਿਸ਼ਨਾ ਇਸ ਸਾਂਝ ਦੇ ਰਸਤੇ ਦੀਆਂ ਰੁਕਾਵਟਾਂ ਹਨ। ਕੀ ਸਾਡੇ ਜੀਵਨ ਵਿੱਚ ਅਜੇਹਾ ਕੁਝ ਦੀ ਨਹੀਂ, ਜੇ ਇਸ ਸਾਂਝ ਦਾ ਸਹਾਇਕ ਹੋਵੇ ?"
"ਬਈ ਸਦੀਆਂ ਜੀਵਨ ਨੇ ਧਰਮ ਕੋਲੋਂ ਇਸ ਸਹਾਇਤਾ ਦੀ ਆਸ ਕੀਤੀ ਹੈ। ਕਿਧਰੇ
ਕਿਧਰੇ ਇਹ ਆਸ ਪੂਰੀ ਵੀ ਹੋਈ ਹੈ। ਸੱਤਾ ਅਤੇ ਸਿਆਸਤ ਦਾ ਸਾਥ ਛੱਡ ਕੇ ਧਰਮ ਅੱਜ ਵੀ ਇਸ ਪਾਸੇ ਕੁਝ ਕਰ ਸਕਦਾ ਹੈ। ਪਰ, ਧਰਮ ਹੁਣ ਅਸਾਧ ਰੋਗਾਂ ਦਾ ਰੰਗੀ ਹੋ ਚੁੱਕਾ ਹੈ। ਧਰਮ ਨੇ ਜੰਗਲੀ ਮਨੁੱਖ ਵਿੱਚ ਪਾਸਵਿਕਤਾ ਘਟਾਈ ਹੈ ਅਤੇ ਸਤਿਅ ਹੋਣ ਵਿੱਚ ਉਸ ਦੀ ਸਹਾਇਤਾ ਕੀਤੀ ਹੈ। ਸਭਿਅ ਮਨੁੱਖ ਵਿੱਚ ਸਾਤਵਿਕ ਸੁੰਦਰਤਾ ਦੇ ਸੰਚਾਰ ਕਰਨ ਦਾ ਸਮਾਂ ਆਉਣ ਤਕ ਧਰਮ ਆਪ ਹੀ ਸਾਤਵਿਕਤਾ ਅਤੇ ਸੁੰਦਰਤਾ ਤੋਂ ਸੱਖਣਾ ਹੋ ਚੁੱਕਾ ਸੀ ਅਤੇ ਇਸ ਦੀ ਖ਼ਾਲੀ ਥਾਂ ਸੰਤਾ ਅਤੇ ਸਿਆਸਤ ਨੇ ਲੈ ਲਈ ਸੀ । ਹੁਣ ਸਮਾਂ ਅੱਗੇ ਨਿਕਲ ਗਿਆ ਹੈ ਅਤੇ ਧਰਮ ਪਿੱਛੇ ਰਹਿ ਗਿਆ ਹੈ। ਸਮੇਂ ਦੇ ਨਾਲ ਨਾਲ ਤੁਰਨ ਦੀ ਥਾਂ ਇਹ ਸਮੇਂ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਜੀਵਨ ਲਈ ਇੱਕ ਬੋਝ ਬਣਦਾ ਜਾ ਰਿਹਾ ਹੈ।
"ਇਸ ਦਾ ਇਹ ਭਾਵ ਹੋਇਆ ਕਿ ਕੋਈ ਆਮ ਨਹੀਂ ।"
"ਇਉਂ ਨਾ ਆਖੋ, ਸਰ। ਮੈਂ ਬਹੁਤ ਆਸ਼ਾਵਾਦੀ ਹਾਂ। ਮੈਨੂੰ ਸਾਇੰਸ, ਸਨਅਤ, ਵਿੱਦਿਆ, ਵਪਾਰ ਅਤੇ ਸਾਹਿਤ ਦੇ ਨਾਲ ਨਾਲ ਹਨ-ਸਾਧਾਰਣ ਦੀ ਸੁਹਿਰਦਤਾ ਉੱਤੇ ਬਹੁਤ ਭਰੋਸਾ ਹੈ। ਹੁਣੇ ਤੁਸਾਂ ਕਿਹਾ ਸੀ ਕਿ ਮੈਨੂੰ ਵਿਦਿਆ ਤੋਂ ਵੰਚਿਤ ਰੱਖਿਆ ਗਿਆ ਹੈ। ਇਹ ਗੱਲ ਠੀਕ ਨਹੀਂ। ਮੈਨੂੰ ਸੁੰਦਰਤਾ ਨਾਲ ਸਾਂਝ ਪਾਉਣ ਵਾਲੀ ਵਿੱਦਿਆ ਦਿੱਤੀ ਗਈ ਹੈ। ਜਿਸ ਵਿੱਦਿਆ ਤੋਂ ਮੈਨੂੰ ਵੰਚਿਤ ਰੱਖਿਆ ਗਿਆ ਹੈ, ਉਹ ਵਿੱਦਿਆ ਘੱਟ ਅਤੇ ਡਿਗਰੀਆਂ ਦੀ ਦੌੜ ਜਿਆਦਾ ਹੈ। ਮੈਨੂੰ ਇਸ ਦੌੜ ਵਿੱਚ ਪਾ ਕੇ ਬਕਾਇਆ ਨਹੀਂ ਗਿਆ। ਮੈਂ ਸੰਘਰਸ਼ੀ ਨਹੀਂ, ਸਹਿਯੋਗੀ ਹਾਂ। ਮੈਂ ਜਿੱਤ ਦਾ ਅਭਿਲਾਸ਼ੀ ਨਹੀਂ ਅਤੇ ਨਾ ਹੀ ਕਿਸੇ ਨੂੰ ਹਾਰ ਦੀ ਨਮੋਸ਼ੀ ਦੇਣ ਦਾ ਵਿਸ਼ਵਾਸੀ ਹਾਂ। ਮੈਂ ਕਿਸੇ ਵਿੱਦਿਆ ਦਾ ਵਿਰੋਧੀ ਨਹੀਂ। ਹਾਂ, ਇਹ ਚਾਹੁੰਦਾ ਹਾਂ ਕਿ ਸਾਰੀ ਵਿੱਦਿਆ ਵਿੱਚ ਸੁੰਦਰਤਾ ਨਾਲ ਸਾਂਭ ਦੀ ਸਿਖਲਾਈ ਸ਼ਾਮਲ ਹੋਣੀ ਚਾਹੀਜੀ ਹੈ। ਸਾਇੰਸ ਅਤੇ ਸਨਅਤ ਨੂੰ ਮੁਨਾਵੇ ਦੀ ਥਾਂ ਮਨੁੱਖ ਦੀ ਸੇਵਾ ਵਿੱਚ ਲਾਇਆ ਜਾਣਾ ਆਰੰਭ ਹੋਣ ਵਾਲਾ ਹੈ। ਕੋਮਾਰੀ ਪੱਧਰ ਉੱਤੇ ਆਰਥਕ ਨਿਰਭਰਤਾ ਵਿੱਚ ਉਪਜਣ ਵਾਲੀ ਵਪਾਰਕ ਅਤੇ ਉਦਯੋਗਿਕ ਸਾਂਝ ਧਰਤੀ ਨੂੰ ਮਨੁੱਖ ਦਾ ਸਾਂਝਾ ਘਰ ਬਣਾਉਣ ਦੀ ਸਮਹੱਧਾ ਰੱਖਦੀ ਹੈ। ਸੁਹਿਰਦ ਸਮਾਜਿਕਾਂ ਨੂੰ ਸਾਤਵਿਕ ਸਾਹਿਤ ਦੀ ਸਹਾਇਤਾ ਨਾਲ ਕਵਿੱਖ ਦੀ ਦੁਨੀਆ ਦੇ ਸ਼ਹਿਰੀ ਬਣਾਉਣ ਦਾ ਯਤਨ ਹੁਣ ਤੋਂ ਆਰੰਭਿਆ ਜਾਣਾ ਚਾਹੀਦਾ ਹੈ। ਕਲਾ ਦਾ ਹਰ ਰੂਪ ਸਾਤਵਿਕਤਾ ਦੀ ਸੇਵਾ ਕਰ ਸਕਦਾ ਹੈ; ਪਰ, ਸਾਹਿਤ ਨਾਲ ਜਨ ਸਾਧਾਰਣ ਦੀ ਸਾਂਝ ਕੁਝ ਔਖੀ ਹੈ।"
"ਸਿਆਸਤ ਅਤੇ ਸਰਕਾਰ ਤੋਂ ਵੀ ਕੋਈ ਆਸ ਹੈ ਜਾ ਇਹ ਨਿਰੇ ਪੁਰੇ ਚਿੱਟੇ ਹਾਥੀ ਹੀ ਹਨ?"
"ਮਨੁੱਖ ਦੀ ਸਾਂਝੀ ਲੋੜ ਵਿੱਚੋਂ ਉਪਜੀ ਹੋਈ ਹਰ ਚੀਜ਼ ਦੀ ਲੋੜ ਬਣੀ ਰਹਿ ਸਕਦੀ ਹੇ, ਜੋ ਉਹ ਮਨੁੱਖ ਦੀਆਂ ਲੋੜਾਂ ਅਨੁਸਾਰ ਬਦਲਦੀ ਰਹੋ। ਸਿਆਸਤ ਅਤੇ ਸਰਕਾਰ ਦਾ ਰੂਪ-ਵਿਕਾਸ ਹੁੰਦਾ ਆਇਆ ਹੈ। ਜਨ-ਕਲਿਆਣ ਰਾਜ (ਵੈਲਫੇਅਰ ਸਟੇਟ ਜੇ ਅਸਲ ਵਿੱਚ ਜਨ-ਕਲਿਆਣ ਦਾ ਸਾਧਨ ਬਣ ਗਈ ਤਾਂ ਸਿਆਸਤ ਨੂੰ ਹਿੰਸਾ, ਹੱਤਿਆ, ਝੂਠ, ਫਰੋਥ ਅਤੇ ਧੋਖੇ ਦਾ ਤਿਆਗ ਕਰਨਾ ਪਵੇਗਾ। ਇਹ ਸਭ ਕੁਝ ਲੰਮੇ ਸਮੇਂ ਅਤੇ ਸਰਵ-ਪੱਖੀ ਵਿਕਾਸ ਦੀ ਮੰਗ ਕਰਦਾ ਹੈ। ਮਨੁੱਖਤਾ ਦੀ ਸਭ ਤੋਂ ਪਹਿਲੀ ਲੋੜ ਇਹ ਹੈ ਕਿ ਉਹ ਭਾਵੁਕ ਅਤੇ ਬੌਧਕ ਤੌਰ ਉੱਤੇ ਇਸ ਯੋਗ ਹੁੰਦੇ ਕਿ ਇਸ ਵਿਕਾਸ ਨੂੰ ਜੀ ਆਇਆ ਆਖਣ ਵਿੱਚ ਔਖ ਨਾ ਮਹਿਸੂਸ ਕਰੋ। ਸਾਰੀ ਮਾਨਵ ਜਾਤੀ ਦੇ ਭਾਵੁਕ ਅਤੇ ਬੋਧਕ ਵਿਕਾਸ ਦੀ ਗੱਲ ਵੀ ਜ਼ਰਾ
ਵਡੇਗੇ ਹੈ। ਆਰੰਭ ਵਿੱਚ ਅਖਾਉਤੀ ਬੁੱਧੀਜੀਵੀਆਂ ਅਤੇ ਕਲਾਕਾਰਾਂ ਜਾਂ ਸਾਹਿਤਕਾਰਾਂ ਦਾ ਸਾਤਵਿਕ ਵਿਕਾਸ ਹੀ ਇੱਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ।"
"ਸੁਮੀਤ, ਕੀ ਤੂੰ ਚਾਹੁੰਦਾ ਹੈ ਕਿ ਸਾਹਿਤਕਾਰ ਅਤੇ ਕਲਾਕਾਰ ਭਵਿੱਖ ਦੀ ਰੰਗੀਨ ਦੁਨੀਆ ਦੇ ਖ਼ਿਆਲੀ ਖਾਕੇ ਉਲੀਕਣ ਤਾਂ ਚ ਮਨੁੱਖੀ ਮਨ ਕਿਸੇ ਵਿਕਾਸ ਨੂੰ ਜੀ ਆਇਆ
"ਨਹੀਂ, ਪਿਤਾ ਜੀ, ਮੈਂ ਇਉਂ ਨਹੀ ਕਹਿ ਰਿਹਾ। ਕਵਿੱਖ ਸਾਰੇ ਜਾਣ ਸਕਣਾ ਕਠਨ ਹੈ; ਕੇਵਲ ਅਨੁਮਾਨ ਲਾਏ ਜਾ ਸਕਦੇ ਹਨ ਅਤੇ ਇਸ ਕੰਮ ਲਈ ਵੀ ਬਲਵਾਨ ਪ੍ਰਤਿਭਾ ਦੀ ਲੋੜ ਹੈ। ਸਬਜ਼-ਬਾਗ਼ ਵੇਖ ਵਿਖਾ ਕੇ ਅਸੀਂ ਸਾਤਵਿਕ ਵਿਕਾਸ ਦੀ ਮੰਗ ਨਹੀਂ ਕਰ ਸਕਦੇ। ਸਬਜ਼-ਬਾਗਾਂ ਦੇ ਲਾਰੇ ਲਾਉਣ ਵਾਲੇ ਸਾਹਿਤ ਨੂੰ ਸਮਾਜਵਾਦੀ ਯਥਾਰਥਵਾਦੀ ਸਾਹਿਤ ਆਖਿਆ ਜਾਂਦਾ ਹੈ। ਇਸ ਪ੍ਰਕਾਰ ਦਾ ਸਾਹਿਤ ਨਾ ਤਾਂ ਸਾਹਿਤਕਾਰ ਦਾ ਸਾਰਵਿਕ ਵਿਕਾਸ ਕਰ ਸਕਦਾ ਹੈ, ਨਾ ਸਮਾਜ ਦਾ। ਵਾਦਾਂ ਦੀ ਵਲਗਣ, ਸਾਹਿਤ ਨੂੰ ਢੰਡੋਰਾ ਅਤੇ ਸਾਹਿਤਕਾਰ ਨੂੰ ਢੰਡੋਰਚੀ ਬਣਾ ਦਿੰਦੀ ਹੈ। ਕਿਸੇ ਧੀਮਾ ਕੰਪਨੀ ਦੇ ਏਜੰਟ ਨੂੰ ਜਾਂ ਕਿਸੇ ਵਪਾਰੀ ਕੰਪਨੀ ਦੇ ਵਿਕਤਾ ਨੂੰ ਸਾਹਿਤਕਾਰ ਨਹੀਂ ਕਹਿ ਸਕਦੇ ਭਾਵੇਂ ਉਨ੍ਹਾਂ ਦੀਆਂ ਆਖੀਆਂ ਹੋਈਆਂ ਗੱਲਾਂ ਅਤੇ ਲਿਖੀਆਂ ਹੋਈਆਂ ਚਿੱਠੀਆਂ ਦੀ ਸਹਾਇਤਾ ਨਾਲ ਕੰਪਨੀ ਨੂੰ ਕਿੰਨਾ ਵੀ ਲਾਭ ਕਿਉਂ ਨਾ ਹੋ ਰਿਹਾ ਹੋਵੇ। ਮੇਰਾ ਖਿਆਲ ਹੈ ਕਿ ਭਵਿੱਖ ਦੇ ਰੰਗੀਨ ਸੁਪਨੇ ਉਣਨ ਵਾਲਾ ਸਾਹਿਤਕਾਰ ਵੀ ਚੰਡਚਰੀ ਜਾਂ ਕੰਪਨੀ ਏਜੰਟ ਵਰਗਾ ਹੀ ਹੋਵੇਗਾ।"
"ਯਥਾਰਥ ਵੀ ਤੈਨੂੰ ਚੰਗਾ ਨਹੀਂ ਲੱਗਦਾ।"
"ਕਿਉਂ ਚੰਗਾ ਨਹੀਂ ਲੱਗਦਾ, ਜੀ ? ਬਹੁਤ ਚੰਗਾ ਲੱਗਦਾ ਹੈ। ਯਥਾਰਥ ਹੀ ਸਾਡਾ ਸਰਮਾਦਿਆ ਹੈ; ਇਸ ਦੇ ਸੁਹਜ-ਕੁਹਜ ਸਾਡੇ ਆਪਣੇ ਹਨ। ਇਸ ਦੇ ਸੁਖ-ਦੁੱਖ ਸਾਡੇ ਧਿਆਨ ਦੀ ਮੰਗ ਕਰਦੇ ਹਨ। ਇਸੇ ਨੂੰ ਸੌਂਦਰਯ ਵਿੱਚ ਬਦਲਣ ਦਾ ਬੀੜਾ ਚੁੱਕਣਾ ਹੈ ਕਲਾ ਅਤੇ ਸਾਹਿਤ ਨੇਂ। ਏਹੋ ਕਲਾ ਦਾ ਧਰਮ ਹੈ। ਜਿਹੜੀ ਕਲਾ ਜਾਂ ਜਿਹੜਾ ਸਾਹਿਤ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਜੀਵਨ ਦੇ ਯਥਾਰਥ ਵਿਚਲਾ ਕੇਦ ਮੈਂ ਨਹੀਂ ਘਟਾਉਣਾ, ਸਗੋਂ ਇਹ ਕੰਮ ਕਿਸੇ ਵਿਸ਼ੇਸ਼ ਪ੍ਰਕਾਰ ਦੇ ਰਾਜ ਪ੍ਰਬੰਧ ਦੁਆਰਾ ਕੀਤਾ ਜਾਣਾ ਹੈ, ਉਹ ਸਾਹਿਤ ਆਪਣੇ ਆਪ ਨੂੰ ਬੇਲੋੜਾ ਆਖ ਰਿਹਾ ਹੈ। ਉਂਜ ਢੰਡਰਦੀ ਉਂਕੇ ਬੇਲੋੜੇ ਨਹੀਂ ਹੁੰਦੇ। ਜਿਨ੍ਹਾਂ ਦਾ ਢੰਡੋਰਾ ਪਿੱਟਦੇ ਹਨ, ਉਨ੍ਹਾਂ ਲਈ ਉਹ ਬਹੁਤ...।"
ਇਸ ਸਮੇਂ ਬੀ ਜੀ ਨੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਭਾਤੀ ਮਾਰੀ ਅਤੇ ਦਰਵਾਜ਼ਾ ਬੰਦ ਕਰ ਕੇ ਕੋਨੀ ਵਿੱਚ ਚਲੇ ਗਏ। ਸੁਮੀਤ ਦੀ ਗੱਲ ਅਧੂਰੀ ਰਹਿ ਗਈ। ਪਾਪਾ ਨੇ ਹੱਸ ਕੇ ਆਖਿਆ, "ਲੈ ਬਈ ਸੁਮੀਰ, ਸਾਡੀ ਛੁੱਟੀ ਮੁੱਕ ਗਈ।"
"ਮੇਰੇ ਜਾਣ ਦਾ ਵਕਤ ਵੀ ਹੋ ਗਿਆ ਹੈ, ਸਰ।"
ਦੋਵੇਂ ਮਿੱਤ ਇੱਕ ਦੂਜੇ ਵੱਲ ਵੇਖਦੇ ਰਹੇ। ਅੱਜ ਪਹਿਲਾ ਦਿਨ ਸੀ ਜਦੋਂ ਪਾਪਾ ਨੇ ਦਫ਼ਤਰੋਂ ਆ ਕੇ ਚਾਹ ਨਹੀਂ ਸੀ ਪੀਤੀ। ਅਚਾਨਕ ਪਾਪਾ ਨੇ ਕਿਹਾ, "ਕਿਉਂ ਪੂਪੀ, ਅੱਜ ਚਾਹ ਦਾ ਕੋਈ ਲੱਲ੍ਹ ਨਹੀਂ।"
"ਡਾਈਨਿੰਗ ਰੂਮ ਵਿੱਚ ਚੱਲਦੇ ਹਾਂ, ਪਾਪਾ।"
"ਠਹਿਰੇ ਬੇਟਾ, ਇੱਕ ਗੱਲ ਪੁੱਛਣੀ ਬਾਕੀ ਹੈ।"
"ਪੁੱਛੇ, ਪਿਤਾ ਜੀ।"
"ਤੂੰ ਕਿਸ ਪ੍ਰਕਾਰ ਦੇ ਸਾਹਿਤ ਨੂੰ ਸ੍ਰੇਸ਼ਟ ਜਾਂ ਸਾਤਵਿਕ ਆਖੇਂਗਾ ?"
"ਉਸ ਨੂੰ ਜਿਹੜਾ ਕਿਸੇ ਵਾਦ ਦਾ ਸੇਵਕ ਨਾ ਹੋਵੇ। ਆਪਣਾ ਸੁਆਮੀ ਆਪ ਹੋਵੇ ਅਤੇ ਮਨੁੱਖ ਨੂੰ ਸੁਰੰਤ੍ਰਤਾ ਨਾਲ ਸੋਚਣ ਦੀ ਜਾਚ ਸਿਖਾਵੇ। ਜਿਸ ਦਾ ਵਿਸ਼ਾ-ਵਸਤੂ ਸੁੰਦਰ ਹੋਵੇ, ਕਾਲਪਨਿਕ ਭਾਵੇਂ ਯਥਾਰਥ। ਜਿਸ ਸਾਹਿਤਕਾਰ ਦੀ ਸੁੰਦਰਤਾ ਨਾਲ ਸਾਂਝ ਹੈ ਉਹ ਕੰਬਾਂ ਨੂੰ ਕਦੇ ਨਹੀਂ ਉਛਾਲਦਾ। ਉਹ ਆਪਣੀ ਕਲਪਨਾ ਵਿੱਚੋਂ ਵੀ ਸੁਹਜ ਦੀ ਸਿਰਜਣਾ ਕਰਦਾ ਹੈ ਅਤੇ ਯਥਾਰਥ ਵਿੱਚੋਂ ਵੀ ਸੁਹਜ ਹੀ ਚੁਣਦਾ ਹੈ। ਜੋ ਅੰਦਰੋਂ ਕੋਝ ਹਨ, ਉਨ੍ਹਾਂ ਨੂੰ ਕੰਝ ਦੀ ਕਲਪਨਾ ਨਹੀਂ ਕਰਨੀ ਪੈਂਦੀ। ਉਨ੍ਹਾਂ ਲਈ ਜੀਵਨ ਦੇ ਯਥਾਰਥ ਵਿੱਚ ਹੀ ਬਥੇਰਾ ਕੋਝ ਹੈ। ਜਦ ਜੀਵਨ ਵਿਚਲੇ ਕਝ ਅਤੇ ਕਲੇਸ਼ ਆਪਣੇ ਹੱਦਾਂ ਬੰਨੇ ਤੋੜ ਕੇ ਬੇ-ਬਾਬੂ ਹੋ ਜਾਦੇ ਹਨ, ਉਦੋਂ ਇਨ੍ਹਾਂ ਸਾਹਿਤਕਾਰਾਂ ਦੀ ਚਾਂਦੀ ਹੋ ਜਾਂਦੀ ਹੈ। ਇਨ੍ਹਾਂ ਦਾ ਮਨ-ਭਾਉਂਦਾ ਵਿਸ਼ਾ-ਵਸਤੂ ਸੁਲੱਭ ਹੋ ਜਾਂਦਾ ਹੈ ਅਤੇ ਇਹ ਹੰਢਾਏ ਹੋਏ ਸੱਚ ਨੂੰ ਚਿੱਤਣ ਵਾਲੇ ਮਾਹਰ ਹੋਣ ਦਾ ਮਾਣ ਪ੍ਰਾਪਤ ਕਰ ਲੈਂਦੇ ਹਨ। ਪਿਛਲੇ ਦਸ ਪੰਦਰਾਂ ਸਾਲਾਂ ਤੋਂ ਸਾਚੇ ਸਾਹਿਤਕਾਰ ਇਉਂ ਕਰਦੇ ਆ ਰਹੇ ਹਨ। ਭਵਿੱਖ ਵਿੱਚ ਕਲੇਸ਼ਾਂ ਲਈ ਅਰਦਾਸਾਂ ਕਰਦੇ ਰਹਿਣਗੇ। ਸ੍ਰੇਸ਼ਟ ਸਾਹਿਤ ਉਹ ਹੈ ਜਿਹੜਾ ਕੇਵਲ ਨਿਰਮਲ, ਨਿਰਦੇਸ਼ ਸਾਤਵਿਕ ਆਨੰਦ ਲਈ ਉਪਜਾਇਆ ਜਾਵੇ: ਜਿਹੜਾ ਮਨੁੱਖ ਨੂੰ ਕੋਮਲ ਭਾਵੀ ਬਣਾਵੇ। ਕੋਮਲ ਭਾਵ ਹੀ ਮਨੁੱਖ ਦੀ ਆਤਮਾ ਹਨ। ਮਨੁੱਖ ਦੇ ਆਤਮਕ ਸੰਬੰਧਾ ਦਾ ਸਤਿਕਾਰ ਕਰਨ ਵਾਲਾ ਸਾਹਿਤ ਹੀ ਸ੍ਰੇਸ਼ਟ ਹੈ। ਅਜੋਕਾ ਯਥਾਰਥਵਾਦ ਕੋਝ ਦੀ ਉਪਾਸਨਾ ਹੈ, ਕਿਸੇ ਹੱਦ ਤਕ ਹੈ।"
ਏਨਾ ਕਹਿ ਕੇ ਸੁਮੀਤ ਚਲਾ ਗਿਆ। ਸੁਨੇਹਾ, ਮੈਂ ਵੀ ਪਾਪਾ ਲਈ ਚਾਹ ਬਣਾਉਣ ਜਾ ਰਹੀ ਹਾਂ।
15
ਈਸਟ ਹੈਮ
20.11.95
ਪੁਸ਼ਪੇਂਦ੍ਰ,
ਅੱਜ ਇਸ਼ਨਾਨ ਆਦਿਕ ਤੋਂ ਵਿਹਲੀ ਹੋ ਕੇ ਕਿਚਨ ਵੱਲ ਜਾਣ ਲੱਗੀ ਤਾਂ ਮੈਂ ਵੇਖਿਆ ਕਿ ਪਾਪਾ ਪਹਿਲਾਂ ਹੀ ਡ੍ਰਾਇੰਗ ਰੂਮ ਵਿੱਚ ਬੈਠੇ ਚਾਹ ਪੀ ਰਹੇ ਸਨ। ਮੈਂ ਪੁੱਛਿਆ, "ਪਾਪਾ, ਏਨੇ ਸਵੇਰੇ ? ਮਾਮਾ ਵੀ ਜਾਗੇ ਹਨ ?"
"ਚਾਹ ਮੈਂ ਆਪ ਬਣਾਈ ਹੈ। ਇਹ ਦੂਜਾ ਪਿਆਲਾ ਤੇਰੇ ਲਈ ਹੈ। ਤੁਹਾਡੇ ਮਾਮਾ ਅਜੇ ਨਹੀਂ ਜਾਗੇ। ਚਾਹ ਪੀ ਕੇ ਕਿਚਨ ਵਿੱਚ ਜਾਂਦੇ ਹਾਂ। ਦੇਵ, ਪਿਉ-ਧੀ, ਮਿਲ ਕੇ ਛਾਹ ਵੇਲਾ ਬਣਾਵਾਂਗੇ। ਅੱਜ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਸਿਆਲੀ ਕੁੜੀ ਹੈ, ਸਾਡੇ ਮਿੱਤ੍ਰਾਂ ਲਈ 'ਨਾ ਆਉਣ ਦਾ ਬਹਾਨਾ ਨਾ ਬਣ ਜਾਵੇ ਕਿਤੇ।"
"ਇੱਥੇ ਕਿਹੜਾ ਚਿੱਕੜ ਹੈ, ਪਾਪਾ। ਪੱਕੀਆਂ ਸੜਕਾਂ ਹਨ, ਕਾਰਾਂ ਹਨ: ਬੈਠੇ ਔਰ ਗਰ..... ਰ.. ਸੋ ਚਲ ਦੀ...
ਪਾਪਾ ਮਿੱਠੇ ਦੇ ਸ਼ੌਕੀਨ ਹਨ। ਇਸ ਸੇਕ ਨੇ ਉਨ੍ਹਾਂ ਨੂੰ ਅੱਧੇ-ਪਚੱਧੇ ਹਲਵਾਈ ਬਣਾ ਦਿੱਤਾ ਹੈ। ਉਨ੍ਹਾਂ ਦੇ ਕਿਚਨ ਵਿੱਚ ਆਉਣ ਦਾ ਮਤਲਬ ਹੈ ਕਿ ਵਸਣ, ਮੂੰਗੀ ਦੇ ਲੱਡੂ ਜਾਂ ਹਲਵਾ ਜਾਂ ਖੀਰ ਆਦਿਕ ਕੋਈ ਮਿੱਠੀ ਚੀਜ ਜਰੂਰ ਬਣੇਗੀ। ਉਨ੍ਹਾਂ ਨੂੰ ਦੱਸਣ ਜ਼ਿਆਦਾ ਪਸੰਦ ਹੈ: ਪਰ, ਮੈਂ ਮੂੰਗੀ ਦੇ ਲੱਡੂਆਂ ਦੇ ਹੱਕ ਵਿੱਚ ਵੋਟ ਪਾਈ। ਕੰਮ ਸ਼ੁਰੂ ਹੋ ਗਿਆ। ਲੱਡੂ ਵੱਟੇ ਜਾ ਰਹੇ ਸਨ, ਜਦੋਂ ਨੀਰਜ, ਕਮਲ, ਬਾਚਾ ਜੀ ਅਤੇ ਅੰਕਲ, ਸਾਰੇ ਦੇ ਸਾਰੇ, ਖੁਸ਼ਬੇ ਦੀ ਸੋਧੇ, ਸਿੱਧੇ ਕਿਚਨ ਵਿੱਚ ਆ ਗਏ। ਲੱਡੂ ਵੱਟਣ ਦਾ ਕੰਮ ਮੈਨੂੰ ਅਤੇ ਨੀਰਜ ਨੂੰ ਸੌਂਪ ਕੇ ਪਾਪਾ ਬਾਕੀ ਸਾਰਿਆਂ ਨੂੰ ਲੈ ਕੇ ਕੰਜ਼ਰਵੰਟਰੀ ਵਿੱਚ ਚਲੇ ਗਏ। "ਮਾਮਾ ਮਿੱਠਾ ਘੱਟ ਖਾਂਦੇ ਹਨ ਅਤੇ ਤੈਨੂੰ ਪਤਾ ਹੈ. ਮੈਂ ਵੀ," ਨੀਰਜ ਨੇ ਆਖਿਆ, "ਕੁਝ ਨਮਕੀਨ ਵੀ ਬਣਾ ਲਈਏ।" ਮਾਮਾ ਵੀ ਆ ਗਏ ਅਤੇ ਦਸ ਪੰਦਰਾਂ ਮਿੰਟਾਂ ਵਿੱਚ ਉਪਮਾਂ ਬਣ ਕੇ ਤਿਆਰ ਹੋ ਗਿਆ। ਅੱਜ ਦਾ ਛਾਹ ਵੇਲਾ ਘੰਟਾ ਭਰ ਚੱਲਦਾ ਰਿਹਾ। ਮੈਨੂੰ ਦੇ ਢੇਰ ਚਾਹ ਬਣਾਉਣੀ ਪਈ ਅਤੇ ਤੀਜੀ ਵੇਰ ਬਣਾਉਣ ਲਈ ਤੇਰੇ ਜੀਜਾ ਜੀ ਆ ਗਏ ਸਨ।
"ਵੀਰ ਜੀ, ਅੱਜ ਲੋੜੋਂ ਵੱਧ ਖਾ ਲਿਆ ਹੈ ਜਾਂ ਖੁਆ ਦਿੱਤਾ ਗਿਆ ਹੈ।"
"ਗੱਲ ਦੇ ਦੋਵੇਂ ਰੂਪ ਆਪੋ-ਆਪਣੀ ਥਾਂ ਠੀਕ ਹਨ। ਪੰਜਾਬ ਵਿੱਚ ਛਿੰਝਾਂ ਪੈਂਦੀਆਂ ਹਨ; ਮੇਲੇ ਲੱਗਦੇ ਹਨ। ਕੁਝ ਲੋਕ ਵੇਚਣ-ਵਿਹਾਜਣ ਜਾਂਦੇ ਹਨ ਕੁਝ ਛਿੰਝ ਵਿੱਚ ਘੁਲਣ ਜਾਦੇ ਹਨ। ਅਤੇ ਕੁਝ ਅਜਿਹੇ ਹੁੰਦੇ ਹਨ ਜਿਹੜੇ ਕੇਵਲ ਮੇਲਾ ਵੇਖਣ ਜਾਂਦੇ ਹਨ। ਜੇ ਪੁੱਛੀਏ ਕਿ ਇਨ੍ਹਾਂ ਤਿੰਨਾ ਵਿੱਚ ਸ੍ਰੇਸ਼ਟ ਕੌਣ ਹਨ, ਤਾਂ ਉੱਤਰ ਵੱਖ ਵੱਖ ਹੋਣਗੇ। ਕਈ ਕਹੇਗਾ ਵੇਚਣ-ਵਿਹਾਜਣ ਵਾਲੇ ਸ੍ਰੇਸ਼ਟ ਹਨ, ਜਿਨ੍ਹਾਂ ਨੇ ਸਿਆਣਪ ਕਰ ਕੇ ਸਮੇਂ ਦਾ ਲਾਭ ਲਿਆ
ਅਤੇ ਮੁਨਾਫਾ ਕਮਾਇਆ। ਦੂਜਾ ਕਹੇਗਾ ਸ੍ਰੇਸ਼ਣ ਉਹ ਹਨ, ਜੋ ਪਿੜ ਵਿੱਚ ਆਪਣੇ ਜੇਹਰ ਵਿਖਾ ਕੇ ਨਾਮਣਾ ਖੱਟ ਕੇ ਗਏ ਅਤੇ ਤੀਜਾ ਕਹੇਗਾ ਕਿ ਸਭ ਤੋਂ ਵੱਧ ਚੰਗੇ ਉਹ ਰਹੇ ਜਿਹੜੇ ਇਸ ਤਮਾਸ਼ੇ ਨੂੰ ਵੇਖਦੇ ਅਤੇ ਅਨੰਦ ਮਾਣਦੇ ਰਹੇ। ਤਿੰਨਾਂ ਨੇ ਆਪੋ-ਆਪਣੀ ਦ੍ਰਿਸ਼ਟੀ ਤੋਂ ਉੱਤਰ ਦਿੱਤਾ ਹੈ, ਤਿੰਨਾਂ ਦੇ ਉੱਤਰ ਉਨ੍ਹਾਂ ਦੀ ਆਪੋ-ਆਪਣੀ ਦ੍ਰਿਸ਼ਟੀ ਅਨੁਸਾਰ ਠੀਕ ਹਨ। ਇਵੇਂ ਹੀ ਪਕਾਉਣ ਵਾਲੇ ਇਹ ਜਾਣ ਕੇ ਖੁਸ਼ ਹਨ ਕਿ ਅਸਾਂ ਏਨਾ ਸੁਆਦੀ ਪਕਾਇਆ ਕਿ ਖਾਣ ਵਾਲੇ ਨੂੰ ਬਹੁਰਾ ਖਾਣ ਉੱਤੇ ਮਜਬੂਰ ਹੋਣਾ ਪਿਆ ਅਤੇ ਖਾਣ ਵਾਲੇ ਇਹ ਜਾਣ ਕੇ ਪਥਮਾਣ ਹਨ ਕਿ ਅਸੀ ਸੁਆਦ-ਵੱਸ ਬਹੁਤਾ ਖਾ ਗਏ ਹਾਂ। ਆਪੋ-ਆਪਣੀ ਥਾਂ ਦੋਵੇਂ ਠੀਕ ਹਨ।"
ਪਲੇਟ ਵਿੱਚੋਂ ਇੱਕ ਲੱਡੂ ਹੋਰ ਚੁੱਕਦਿਆ ਹੋਇਆ ਚਾਚਾ ਜੀ ਨੇ ਆਖਿਆ, "ਏਨਾ ਨਹੀਂ ਖਾਧਾ ਕਿ ਪਮਾਨ ਹੋਈਦੇ। ਹਾਂ ਪਕਾਉਣ ਦਾਲਿਆਂ ਦੀ ਖੁਸ਼ੀ ਜਾਇਤ ਹੈ। ਏਹੋ ਜਿਹੀ ਖ਼ੁਸ਼ੀ ਲਈ ਹੱਥ ਪੈਰ ਮਾਰਦੇ ਰਹਿਣਾ ਚਾਹੀਦਾ ਹੈ।"
"ਅੱਜ ਤੂੰ ਕਿਵੇਂ ਛੇਤੀ ਉੱਠ ਕੇ ਆ ਗਿਆ ?" ਪਾਪਾ ਨੇ ਤੇਰੇ ਜੀਜਾ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਉੱਤਰ ਦਿੱਤਾ, "ਮੂੰਗੀ ਭੇਜਣ ਦੀ ਖ਼ੁਸ਼ਬੋ ਉਪਰ ਪਹੁੰਚ ਗਈ ਸੀ, ਪਾਪਾ।"
"ਵੀਰ ਜੀ, ਅੱਜ ਸ਼ਾਇਦ ਪਿਥਾਗੋਰਸ ਦੀ ਰਲਿ ਕਰਨੀ ਹੈ ਅਸਾ।"
"ਅੰਕਲ ਜੀ, ਉਸ ਦੀ ਗੱਲ ਤਾਂ ਸ਼ੁਰੂ ਹੋ ਚੁੱਕੀ ਹੈ। ਮੇਲੇ ਦੀ ਮਿਸਾਲ ਉਸੇ ਦੀ ਦਿੱਤੀ ਹੋਈ ਹੈ। ਪਾਪਾ ਨੇ ਤਾਂ ਉਲੰਪਿਕ ਖੇਡਾਂ ਦੀ ਥਾਂ ਛਿੰਝ ਕਹਿ ਕੇ ਸਿਰਫ ਨਾਂ, ਥਾਂ ਹੀ ਬਦਲੇ ਹਨ।"
" ਵੀਰ ਜੀ, ਇਹ.....?"
"ਬਿਲਕੁਲ ਠੀਕ ਹੈ। ਪਿਥਾਗੋਰਸ ਦਾ ਕਥਨ ਹੈ ਕਿ ਵੇਚਣ-ਵਿਹਾਜਣ ਅਤੇ ਖੇਡਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਸ੍ਰੇਸ਼ਟ ਹਨ ਉਹ, ਜੋ ਕੇਵਲ ਮੇਲਾ ਵੇਖਣ ਆਏ ਹਨ। ਸਭ ਤੋਂ ਹੇਠਲਾ ਦਰਜਾ ਦੇ ਕਮਾਈ ਕਰਨ ਲਈ ਆਇਆਂ ਦਾ।"
"ਵੀਰ ਜੀ, ਇਹ ਤਾਂ ਅਧਿਆਤਮਵਾਦ ਦੀ ਸਿਖਰ ਹੈ।"
"ਹੋ ਸਕਦਾ ਹੈ ਇਵੇਂ ਹੀ ਹੋਵੇ; ਪਰ ਏਨੇ ਕਾਹਲੇ ਫੈਸਲੇ ਨਾ ਕਰੋ। ਅੱਗੇ ਸੁਣੇ। ਪਿਥਾਗੋਰਸ ਜਾਂ ਪਾਈਸ਼ਾਗੋਰਸ ਕਹਿੰਦਾ ਸੀ ਕਿ ਇਹ ਸਰੀਰ ਸਾਡੀ ਆਤਮਾ ਦਾ ਮਕਬਰਾ ਹੈ, ਜਿਸ ਵਿੱਚੋਂ ਰਿਹਾਈ ਪਾਉਣ ਲਈ ਮੌਤ ਦੀ ਮਦਦ ਲੈਣ ਦੀ ਇਜਾਜ਼ਤ ਨਹੀਂ। ਮਨੁੱਖੀ ਇੱਜੜ ਦਾ ਆਜੜੀ ਰੱਬ ਹੈ ਅਤੇ ਉਸ ਦੀ ਆਗਿਆ ਬਿਨਾ ਅਸੀਂ ਮੁਕਤ ਹੋਣ ਦਾ ਹੱਕ ਨਹੀਂ ਰੱਖਦੇ। ਉਸ ਦੀ ਆਗਿਆ ਪ੍ਰਾਪਤ ਕਰਨ ਲਈ ਸਾਡੀ ਆਤਮਾ ਦਾ ਸ਼ੁੱਧ ਹੋਣਾ ਜਰੂਰੀ ਹੈ ਅਤੇ ਸ਼ੁੱਧੀ ਦਾ ਤਰੀਕਾ ਹੈ ਗਿਆਨ ਅਤੇ ਨਿਸ਼ਕਾਮਰਾ। ਗਣਿਤ ਦਾ ਗਿਆਨ ਸਭ ਗਿਆਨਾਂ ਤੋਂ ਉੱਤਮ ਹੈ ਅਤੇ ਮੁਕਤੀ ਦਾ ਸਾਧਨ ਹੈ। ਗਣਿਤ ਬਿਨਾਂ ਵਲਸਫਾ ਸੰਭਵ ਨਹੀਂ ਅਤੇ ਕੇਵਲ ਸੱਚਾ ਫਿਲਾਸਫਰ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਜਿੰਨਾ ਚਿਰ ਮੁਕਤ ਨਹੀਂ ਹੋ ਜਾਂਦੇ, ਓਨਾ ਚਿਰ ਅਸੀਂ ਇਸ ਸੰਸਾਰ ਵਿੱਚ ਅਜਨਬੀਆਂ ਵਾਂਗ ਭਟਕਦੇ ਰਹਿੰਦੇ ਹਾਂ, ਇੱਕ ਜਨਮ ਵਿੱਚ ਦੂਜੇ ਵਿੱਚ ਜਾਂਦੇ ਹਾਂ: ਕਦੇ ਨੀਵੀਂ ਸ਼੍ਰੇਣੀ ਦੇ ਪਸ਼ੂ ਦਾ ਜਨਮ ਧਾਰਦੇ ਹਾਂ, ਕਦੇ ਮਨੁੱਪ ਦਾ ਆਵਾਗਉਣ ਦਾ ਚੱਕਰ ਚੱਲਦਾ ਰਹਿੰਦਾ ਹੈ। ਇਸ ਦਾ ਅੰਤ ਕੇਵਲ ਦਾਰਸ਼ਨਿਕਤਾ ਨਾਲ ਹੀ ਸੰਭਵ ਹੈ।"
"ਵੀਰ ਜੀ, ਹੋਰ ਸਾਰੀਆਂ ਗੱਲਾਂ ਸਮਝੇ ਆਉਂਦੀਆਂ ਹਨ ਪਰ ਗਣਿਤ ਅਤੇ ਦਾਰਸ਼ਨਿਕਤਾ ਦਾ ਸੰਬੰਧ ਕੁਝ ਓਪਰਾ ਜਿਹਾ ਲੱਗਦਾ ਹੈ।"
"ਪਰ ਇਹ ਓਪਰਾ ਹੈ ਨਹੀਂ। ਅਸੀਂ ਗਣਿਤ ਪੜ੍ਹਿਆ ਨਹੀਂ: ਜਾਂ ਜੇ ਪੜ੍ਹਿਆ ਹੈ ਤਾਂ ਕੇਵਲ ਲੜ ਜੋਗਾ, ਸਰਲ, ਸਾਧਾਰਣ ਜਿਹਾ ਗਣਿਤ। ਇਹ ਵੀ ਹ ਸਕਦਾ ਹੈ ਕਿ ਸਕੂਲ ਵਿੱਚ ਪੜ੍ਹਦਿਆਂ ਗਣਿਤ ਸਾਨੂੰ ਔਖਾ ਵੀ ਲੱਗਾ ਹੋਵੇ ਅਤੇ ਅਕਾਊ ਵੀ। ਅਧਿਆਪਕ ਵੱਲ ਨਿਰਾਦਰ ਵੀ ਮਿਲਿਆ ਹੋਵੇਗਾ ਅਤੇ ਪਰੀਖਿਆ ਵਿੱਚ ਘੱਟ ਨੰਬਰ ਲੈਣ ਕਰਕੇ ਨਮੋਸ਼ੀ ਵੀ ਝੱਲਣੀ ਪਈ ਹੋਵੇਗੀ। ਇਨ੍ਹਾਂ ਕਾਰਨਾਂ ਕਰਕੇ ਅਸਾਂ ਗਣਿਤ ਨੂੰ ਘਿਰਣਾ ਕਰਨਾ ਵੀ ਸਿੱਖ ਲਿਆ ਹੋਵੇਗਾ। ਜਿਹੜੇ ਉਚੇਚਾ ਗਣਿਤ ਜਾਂ ਪਿਓਰ ਮੈਥੇਮੈਟਿਕਸ ਪੜ੍ਹਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਹ ਬਹੁਤ ਗੰਭੀਰ ਅਤੇ ਸੁਆਦਲਾ ਵਿਸ਼ਾ ਹੈ। ਇਸ ਵਿੱਚ ਵਿਦਿਆਰਥੀ ਦੇ ਮਨ ਨੂੰ ਪੂਰੀ ਤਰ੍ਹਾਂ ਆਕਰਸ਼ਿਤ ਕਰਨ ਅਤੇ ਕੀਲ ਲੈਣ ਦੀ ਖੂਬੀ ਹੈ। ਜਦੋਂ ਕਿਸੇ ਔਖੀ ਘੁੰਡੀ ਨੂੰ ਸੁਲਝਾਉਣ ਵਿੱਚ ਸਫਲ ਹੋ ਜਾਵੇ ਤਾਂ ਗਣਿਤ ਦੇ ਵਿਦਿਆਰਥੀ ਦਾ ਮਨ ਉਵੇਂ ਹੀ ਆਨੰਦ ਮਗਨ ਹੋ ਜਾਂਦਾ ਹੈ, ਜਿਵੇਂ ਕਿਸੇ ਭਗਤ ਦਾ ਮਨ ਭਗਤੀ ਵਿੱਚ ਅਤੇ ਕਿਸੇ ਯੋਗੀ ਦਾ ਮਨ ਸਮਾਧੀ ਵਿੱਚ। ਪਿਥਾਗੋਰਸ ਇੱਕ ਗਣਿਤ ਸ਼ਾਸਤ੍ਰੀ ਸੀ। ਉਸ ਨੇ ਕਈ ਥੀਊਟਮ ਲੱਭ ਸਨ ਅਤੇ ਇਨ੍ਹਾਂ ਲੱਭਤਾਂ ਦਾ ਆਨੰਦ ਮਾਣਿਆ ਸੀ। ਇਸ ਲਈ ਉਸ ਨੂੰ ਗਣਿਤ ਅਤੇ ਰਹੱਸਵਾਦ ਵਿੱਚ ਬਹੁਤ ਗ੍ਰਹੜਾ ਰਿਸ਼ਤਾ ਨਜ਼ਰ ਆਉਂਦਾ ਸੀ।"
"ਤਾਂ ਜੀ, ਤੁਹਾਡੇ ਦੱਸਣ ਉੱਤੇ ਵੀ ਸਾਡੇ ਲਈ ਮੰਨਣਾ ਮੁਸ਼ਕਲ ਹੈ।"
"ਗਣਿਤਾਨੰਦ ਦਾ ਅਨੁਭਵੀ ਮੈਂ ਵੀ ਨਹੀਂ ਹਾਂ। ਕੇਵਲ ਪੜ੍ਹੀ-ਪੜ੍ਹਾਈ ਗੱਲ ਦੁਹਰਾ ਰਿਹਾ ਹਾਂ। ਪਿਥਾਗੋਰਸ ਦੇ ਚਲਾਏ ਹੋਏ ਧਰਮ ਦੀਆਂ ਖ਼ਾਸ ਖ਼ਾਸ ਗੱਲਾਂ ਦਾ ਵਰਣਨ ਕਰਨਾ ਏਥੇ ਕੁਝ ਜ਼ਰੂਰੀ ਹੈ। ਉਹ ਮੰਨਦਾ ਸੀ ਕਿ ਰੂਹ ਅਮਰ ਹੈ ਤੇ ਪਸ਼ੂ ਦੀ ਜੂਨ ਵੀ ਪ੍ਰਾਪਤ ਕਰ ਸਕਦੀ ਹੈ। ਇੱਕ ਵੇਰ ਕਿਸੇ ਨੂੰ ਇੱਕ ਕਤੂਰੇ ਨੂੰ ਮਾਰਦਾ ਵੇਖ ਕੇ ਉਹ ਕਰੁਣਾਤੁਰ ਹੋ ਗਿਆ। ਅਤੇ ਕਹਿਣ ਲੱਗਾ, "ਇਸ ਨੂੰ ਨਾ ਮਾਰੋ। ਇਹ ਮੇਰਾ ਮਿੱਤ੍ਰ ਹੈ, ਇਸ ਦੀ ਚੀਕ ਸੁਣਦੇ ਸਾਰ ਹੀ ਮੈਂ ਇਸ ਨੂੰ ਪਛਾਣ ਲਿਆ ਸੀ।" ਉਸ ਦਾ ਧਰਮ ਮਨਾਹੀਆਂ ਉੱਤੇ ਆਧਾਰਤ ਸੀ। ਇਨ੍ਹਾਂ ਮਨਾਹੀਆਂ ਦੀ ਲਿਸਟ ਕਾਫ਼ੀ ਲੰਮੀ ਹੈ। (I) ਚਿੱਟੇ ਕੁੱਕੜ ਨੂੰ ਹੱਥ ਨਾ ਲਾਓ, (2) ਲੋਹੇ ਦੀ ਸੀਖ ਨਾਲ ਅੱਗ ਨੂੰ ਨਾ ਫੋਲੋ, (3) ਡਿਗੀ ਹੋਈ ਚੀਜ਼ ਨਾ ਚੁੱਕੇ, (4) ਰੋਟੀ ਨੂੰ ਤੋੜ ਨਾ, (5) ਪੂਰੀ ਰਟੀ ਨਾਲੋ ਖਾਣਾ ਨਾ ਸ਼ੁਰੂ ਕਰੋ, ਇਸ ਨੂੰ ਕੱਟ ਲਵੋ, (6) ਵਲੀਆ ਨਾ ਖਾਓ, (7) ਕਿਸੇ ਜੰਗਲੇ ਨੂੰ ਨਾ ਉਲੰਘੋ, (8) ਸ਼ਹਿਰਕਾਂ ਨੂੰ ਆਪਣੇ ਘਰ ਵਿੱਚ ਆਲ੍ਹਣੇ ਨਾ ਪਾਉਣ ਦਿਉ, (9) ਕਿਸੇ ਪਸ਼ੂ ਦਾ ਦਿਲ ਨਾ ਖਾਓ, (10) ਕੋਈ ਹਾਰ ਜਾਂ ਮਾਲਾ ਨਾ ਤੋੜੋ, (11) ਬੀ-ਆਸਣ ਨਾ ਬੈਠੋ, (12) ਵੱਡੀ ਸੜਕ ਉੱਤੇ ਨਾ ਤੁਰੋ, (13) ਕੋਲਿਆਂ ਉੱਤੇ ਰੱਖਿਆ। ਭਾਂਡਾ ਚੁੱਕ ਲੈਣ ਪਿੱਛੋਂ, ਸੁਆਹ ਉੱਤੇ ਬਟਿਆ ਨਿਸ਼ਾਨ ਮਿਟਾ ਦਿਓ, (15) ਸਵੇਰੇ ਉਨ ਕੇ ਸਿਸਤਰੇ ਉੱਤੋਂ ਆਪਣੇ ਸਰੀਰ ਦਾ ਨਿਸ਼ਾਨ ਮਿਟਾਉਣ ਲਈ ਬਿਸਤਰਾ ਪੱਧਰਾ ਕਰੋ ਅਤੇ ਲਪੇਟ ਦਿਓ।"
"ਵੀਰ ਜੀ, ਕੁਝ ਇੱਕ ਮਨਾਹੀਆਂ ਅਰਥ ਭਰਪੂਰ ਲੱਗਦੀਆਂ ਹਨ; ਪਰ, ਬਹੁਤੀਆਂ ਬੇ-ਅਰਥੀਆਂ ਜਾਪੀਆਂ ਹਨ। ਇਹ ਕਿਹੋ ਜਿਹਾ ਧਰਮ ਸੀ ? ਇੱਕ ਪਾਸੇ ਗਣਿਤ ਸ਼ਾਸਤ ਅਤੇ ਫਲਸਫਾ, ਦੂਜੇ ਪਾਸੇ ਇਹ ਬੱਚਿਆਂ ਵਾਲੀਆਂ ਗੱਲਾਂ।"
"ਜੀ ਹਾਂ, ਉਸ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਿਆਣਾ ਵੀ ਮੰਨਿਆ ਜਾਂਦਾ ਹੈ ਅਤੇ ਸਭ ਤੋਂ ਵੱਡਾ ਮੂਰਖ਼ ਵੀ। ਉਸ ਦੀਆਂ ਮਨਾਹੀਆਂ ਮੂਰਖ਼ਾਲੀਆਂ ਹਨ, ਪਰ ਜਦੋਂ ਉਹ ਕਹਿੰਦਾ ਹੈ ਕਿ 'ਸੰਸਾਰ ਦੀ ਹਰ ਸ਼ੈਅ ਅੰਕੜੇ ਹੈ, ਉਦੋਂ ਗਣਿਤ ਸ਼ਾਸਤ੍ਰੀ ਚਕ੍ਰਿਤ ਵੀ ਹੁੰਦੇ ਹਨ। ਕਈਆਂ ਨੇ ਇਸ ਦਾ ਅਰਥ ਇਹ ਵੀ ਲਿਆ ਹੈ ਕਿ ਉਹ ਇਹ ਜਾਣਦਾ ਸੀ ਕਿ ਸਭ ਕੁਝ
ਐਟਮਾਂ ਦਾ ਬਣਿਆ ਹੋਇਆ ਹੈ ਅਤੇ ਐਟਮਾਂ ਦੀ ਗਿਣਤੀ ਅਤੇ ਤਰਤੀਬ ਬਦਲ ਜਾਣ ਨਾਲ ਹਰ ਸ਼ੇਅ ਦਾ ਰੂਪ ਬਦਲ ਜਾਂਦਾ ਹੈ। ਉਹ ਇਹ ਵੀ ਕਹਿੰਦਾ ਸੀ ਕਿ ਇਸ ਦੁਨੀਆ ਵਿੱਚ ਦੇਵਤੇ ਵੀ ਹਨ, ਮਨੁੱਖ ਵੀ ਹਨ ਅਤੇ ਪਿਥਾਗੋਰਸ ਵਰਗੇ ਜੀਵਧਾਰੀ ਵੀ।"
"ਇਸ ਕਥਨ ਦੀ ਕੋਈ ਖ਼ਾਸ ਵਿਸ਼ੇਸ਼ਤਾ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ। ਹਾਂ, ਇਹ ਜ਼ਰੂਰ ਜ਼ਾਹਰ ਹੈ ਕਿ ਅਨੈਕਸੀਮੈਂਡਰ ਅਤੇ ਅਨੈਕਸੀਮੀਨਜ਼ ਵਰਗੀ ਕੋਈ ਗੱਲ ਇਸ ਨੇ ਨਹੀਂ ਕੀਤੀ। ਉਹ ਧਰਤੀ, ਚੰਦ, ਸੂਰਜ ਬਾਰੇ ਆਪਣੇ (ਗਲਤ ਜਾਂ ਠੀਕ) ਅਨੁਮਾਨ ਲਾਉਂਦੇ ਸਨ, ਬੇਲੀਸ ਪਿਰਾਮਿਡ ਦੀ ਉਚਾਈ ਦੱਸਣ ਦਾ ਯਤਨ ਕਰਦਾ ਵੇਖਿਆ ਸੀ। ਪਰ, ਇਸ ਬਾਰੇ ਤੁਸਾ ਅਜੇਹੀ ਕੋਈ ਗੱਲ ਨਹੀਂ ਆਖੀ।"
"ਬੇਟਾ ਜੀ, ਤੁਸੀਂ ਫਲਸਵੇ ਦੇ ਵਿਦਿਆਰਥੀ ਹੈ: ਤੁਹਾਨੂੰ ਇਸ ਆਦਮੀ ਦੀ ਉਪ੍ਰੇਕਤ ਗੱਲ ਵਿੱਚ ਵਿਸ਼ੇਸ਼ਤਾ ਦਿੱਸਣੀ ਚਾਹੀਦੀ ਹੈ। ਆਉ, ਮੈਂ ਤੁਹਾਡਾ ਧਿਆਨ ਉਸ ਪਾਸੇ ਲੈ ਜਾਂਦਾ ਹਾਂ। ਮੈਂ ਪਹਿਲਾਂ ਕਿਹਾ ਸੀ ਕਿ ਆਰਫੀਅਸ ਨੇ ਸੈਕਸ ਜਾਂ ਡਾਇਓਨੀਸਸ ਨਾਲ ਸੰਬੰਧਤ ਸ਼ਰਾਬਖੋਰੀ ਅਤੇ ਨਿਰਦੈਤਾ ਭਰਪੂਰ ਧਰਮ ਨੂੰ ਰੂਹਾਨੀ ਮਸਤੀ ਅਤੇ ਉਸ ਮਸਤੀ ਦੇ ਸਭਿਅ ਪ੍ਰਗਟਾਵੇ ਦਾ ਰੂਪ ਦਿੱਤਾ ਸੀ । ਪਿਥਾਗੋਰਸ ਨੇ ਉਸੇ ਆਰਥਿਕ ਧਰਮ ਨੂੰ ਬੇਕਸ ਜਾਂ ਡਾਇਓਨੀਸਸ ਨਾਂ ਦੇ ਦੇਵਤੇ ਨਾਲੋਂ ਤੋੜ ਕੇ ਇੱਕ ਰੱਬ ਨਾਲ ਜੋੜ ਦਿੱਤਾ ਹੈ। ਬੈਕਸ ਯੂਨਾਨੀ ਦੇਵਤਾ ਨਹੀਂ ਸੀ। ਉਸ ਦਾ ਨਾਂ ਬਦਲ ਕੇ ਉਸ ਨੂੰ ਯੂਨਾਨੀ ਨਾਗਰਿਕਤਾ ਦਿੱਤੀ ਗਈ ਸੀ। ਇਸ ਦਾ ਭਾਵ ਇਹ ਸੀ ਕਿ ਯੂਨਾਨੀ ਦੇਵਤਿਆਂ ਦੀ ਪ੍ਰਧਾਨਤਾ ਕਾਇਮ ਰੱਖਣ ਦੀ ਰੁਚੀ ਕਾਇਮ ਸੀ। ਪਿਸ਼ਾਗਰਸ ਨੇ ਇਸ ਰੁਚੀ ਦਾ ਵਿਰੋਧ ਕੀਤਾ ਹੈ। ਉਹ ਦੇਵਤਿਆਂ ਦੀ ਹੋਂਦ ਤੋਂ ਇਨਕਾਰੀ ਨਹੀਂ। ਨਾ ਹੀ ਇਹ ਕਹਿੰਦਾ ਹੈ ਕਿ ਦੁਨੀਆ ਦੇ ਆਦਮੀਆਂ ਨੂੰ ਦੇਵਤਿਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ। ਤਾਂ ਵੀ ਕੁਝ ਇੱਕ ਅਜੇਹੇ (ਪਿਥਾਗੋਰਸ ਵਰਗੇ) ਵੀ ਹਨ, ਜਿਨ੍ਹਾਂ ਨੂੰ ਇਸ ਪੂਜਾ ਦੀ ਲੋੜ ਨਹੀਂ। ਉਹ ਆਪਣੇ ਵਿਕਾਸ ਸਦਕਾ ਰੱਬ ਨਾਲ ਜਾ ਜੁੜੇ ਹਨ।"
"ਇਹ ਤਾਂ ਇੱਕ ਈਸਰਵਾਦੀ ਹੋ ਗਿਆ, ਵੀਰ ਜੀ।"
"ਈਸ਼੍ਵਰਵਾਦੀ ਹੋਏ ਬਿਨਾਂ ਰਹੱਸਵਾਦ ਸੰਭਵ ਨਹੀਂ। ਜਦੋਂ ਬੋਧੀ ਲੋਕ ਨਿਰਵਿਕਲਪ ਸਮਾਧੀਆਂ ਦੇ ਚੱਕਰ ਵਿੱਚ ਪੈ ਗਏ ਸਨ, ਉਦੋਂ ਉਨ੍ਹਾਂ ਨੂੰ ਵੀ ਈਸ਼ਰਵਾਦੀ ਹੋਣਾ ਪੈ ਗਿਆ ਸੀ। ਕੁਝ ਇੱਕ ਨੇ ਸ਼ਿਵ ਨੂੰ ਇਸ਼ਟ ਥਾਪ ਲਿਆ ਸੀ ਅਤੇ ਬਹੁਤਿਆਂ ਨੇ ਬੁੱਧ ਨੂੰ ਹੀ ਰੱਬ ਬਣਾ ਧਰਿਆ ਸੀ। ਸਮਾਧੀ, ਲਿਵ, ਮਸਤੀ, ਹਠੂਲੀਅਤ, ਵਜਦ, ਆਵੇਸ਼, ਅਨੁਮਾਦ ਅਤੇ ਹਾਲ ਆਦਿਕ ਮਨ ਦੀ ਕਿਸੇ ਅਸਾਧਾਰਣ ਅਵਸਥਾ ਦੇ ਨਾਂ ਹਨ। ਕਿਸੇ ਵੀ ਸੰਸਾਰਕ ਪ੍ਰਾਪਤੀ ਲਈ ਇਸ ਅਸਾਧਾਰਣ ਅਵਸਥਾ ਵਿੱਚ ਜਾਣ ਦੀ ਲੋੜ ਨਹੀਂ। ਇਹ ਅਵਸਥਾ ਕਿਸੇ ਅਲੋਕਿਕ ਪ੍ਰਾਪਤੀ ਦਾ ਸਾਧਨ ਹੈ। ਇਸ ਲਈ ਜੇ ਇਹ ਅਵਸਥਾ ਇੱਕ ਵਾਸਤਵਿਕਤਾ ਹੈ ਤਾਂ ਇਸ ਦਾ ਕੋਈ ਅਲੋਕਿਕ ਮਨੋਰਥ ਵੀ ਜ਼ਰੂਰੀ ਹੈ। ਉਹ ਮਨੋਰਥ ਈਸ਼੍ਵਰ ਹੈ। ਜੇ ਈਸ਼੍ਵਰ ਇੱਕ ਅਲੋਕਿਕ ਵਾਸਤਵਿਕਤਾ ਹੈ ਤਾਂ ਉਸ ਦੀ ਪ੍ਰਾਪਤੀ ਲਈ ਕਿਸੇ ਅਲੋਕਿਕ ਜਾਂ ਅਸਾਧਾਰਣ ਸਾਧਨ ਦੀ ਹੋਂਦ ਵੀ ਜ਼ਰੂਰੀ ਹੈ। ਇਉਂ ਇਹ ਵੀ ਕਹਿ ਸਕਦੇ ਹਾਂ ਕਿ ਰਹੱਸਵਾਦ ਬਿਨਾਂ ਈਸ਼੍ਵਰ ਦੀ ਹੋਂਦ ਵੀ ਸੰਸਾਰਕ ਵਸਤੂਆਂ ਵਰਗੀ ਹੋ ਜਾਂਦੀ ਹੈ।"
"ਵੀਰ ਜੀ, ਹੁਣ ਸਨੇਹਾ ਬੇਟੀ ਦੇ ਦੂਜੇ ਪ੍ਰਸ਼ਨ ਦਾ ਉੱਤਰ ਦਿਉ।"
"ਪ੍ਰਸ਼ਨ ਸੀ ਕਿ ਇਸ ਨੇ ਅਨੈਕਸੀਮੈਂਡਰ ਜਾਂ ਬੇਲੀਜ਼ ਵਾਂਗ ਬ੍ਰਹਮੰਡ ਬਾਰੇ ਕੁਝ ਆਖਿਆ ਜਾਂ ਨਹੀਂ। ਉੱਤਰ ਹੈ, 'ਨਹੀਂ ਆਖਿਆ।' ਕਾਰਣ ਇਹ ਹੈ ਕਿ ਉਹ ਬੇਬੀਲੋਨੀਅਨ ਧਰਮ ਤੋਂ ਪ੍ਰਭਾਵਿਤ ਜ਼ਰੂਰ ਸਨ: ਪਰ ਕਿਸੇ ਧਰਮ ਨਾਲ ਬੱਝੇ ਹੋਏ ਨਹੀਂ ਸਨ। ਬੇਬੀਲੋਨੀਅਨ
ਲੋਕਾਂ ਵਿੱਚ ਇਸ ਸੰਸਾਰ ਨੂੰ ਸੁਹਣਾ ਬਣਾਉਣ ਦੀ ਰੀਝ ਸੀ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਖਗੋਲ (ਸਿਤਾਰਿਆਂ ਦੇ ਗਿਆਨ) ਵਿੱਚ ਦਿਲਚਸਪੀ ਸੀ। ਪਿਸ਼ਾਗਰਸ ਇਸ ਦੁਨੀਆ ਵਿੱਚ ਦਿਲਚਸਪੀ ਨਹੀਂ ਸੀ ਰੱਖਦਾ। ਉਹ ਜੀਵਨ ਨੂੰ ਮਾਣਨ ਦੀ ਸਲਾਹ ਨਹੀਂ ਸੀ ਦਿੰਦਾ, ਸਗੋਂ ਮਨਾਹੀਆਂ ਦੇ ਭਾਰ ਹੇਠ ਦੱਬਣ ਦਾ ਯਤਨ ਕਰਦਾ ਸੀ। ਉਸ ਅਨੁਸਾਰ ਇਹ ਸਰੀਰ ਸਾਡੀ ਆਤਮਾ ਦਾ ਮਕਬਰਾ ਸੀ, ਬੰਧਨ ਸੀ, ਕੈਦ ਸੀ। ਇਸ ਸਰੀਰ ਨਾਲ ਸੰਬੰਧਤ ਗਿਆਨ ਇੰਦ੍ਰੀਆਂ ਨੂੰ ਉਹ ਸਤਿਕਾਰਯੋਗ ਕਿਵੇਂ ਮੰਨ ਸਕਦਾ ਸੀ। ਉਸ ਦਾ ਮਨੋਰਥ ਪਰਲੋਕ ਸੀ ਅਤੇ ਪਰਲੋਕ ਦਾ ਗਿਆਨ ਇਨ੍ਹਾ ਇੰਦ੍ਰੀਆਂ ਦੁਆਰਾ ਸੰਭਵ ਨਹੀਂ: ਸਗੋਂ ਇਨ੍ਹਾਂ ਦੇ ਦਮਨ ਦੀ ਲੋੜ ਹੈ। ਉਸ ਗਿਆਨ ਲਈ ਇਸ ਲਈ ਪਿਥਾਗੋਰਸ ਨਿਰੀਖਸ਼ਣ ਨੂੰ ਸਤਿਕਾਰਯੋਗ ਨਹੀਂ ਸੀ ਮੰਨਦਾ। ਉਹ ਵਿਗਿਆਨੀ ਨਹੀਂ ਸੀ। ਉਹ ਰਹੱਸਵਾਦੀ ਸੀ, ਪਰਲੋਕਵਾਦੀ ਸੀ ।"
"ਡਾ ਜੀ, ਗਣਿਤ ਤਾਂ ਵਿਗਿਆਨ ਦੀ ਜਿੰਦ ਜਾਨ ਹੈ।"
"ਹੁਣ ਹੈ, ਜਦੋਂ ਇਸ ਦਾ ਸੰਬੰਧ ਵਿਗਿਆਨ ਨਾਲ ਹੋ ਗਿਆ ਹੈ। ਪਹਿਲਾਂ ਨਹੀਂ ਸੀ। ਪੁਰਾਤਨ ਕਾਲ ਵਿੱਚ ਇਹ ਰਹੱਸਵਾਦ ਅਤੇ ਫਲਸਫੇ ਦਾ ਸੰਬੰਧੀ ਸੀ। ਗਣਿਤ ਅਤੇ ਫਲਸਫੇ ਦੀ ਮਦਦ ਨਾਲ ਰਹੱਸਵਾਦ ਦੀ ਮੰਜ਼ਲ ਤਕ ਤਾਂ ਕੋਈ ਵਿਰਲਾ ਹੀ ਪੁੱਜਦਾ ਸੀ; ਪਰ ਇਸ ਸੰਬੰਧ ਨੇ ਕੁਲੀਨ ਵਰਗ ਨੂੰ ਵਡਿਆਉਣ ਵਿੱਚ ਕਮਾਲ ਕਰ ਦਿੱਤੀ ਸੀ। ਗਣਿਤ ਅਤੇ ਫਲਸਫੇ ਲਈ ਲੋੜੀਂਦੀ ਵਿਹਲ ਉੱਚ-ਵਰਗੀ ਲੋਕਾਂ ਕੋਲ ਹੀ ਸੀ। ਇਉਂ ਇਹ ਵੀ ਕਹਿ ਸਕਦੇ ਹਾਂ ਕਿ ਰਹੱਸਵਾਦ ਵਰਗ-ਵਿਸ਼ੇਸ਼ ਦੀ ਸ੍ਰੇਸ਼ਟਤਾ ਦਾ ਵਾਦ ਹੈ। ਪਿਥਾਗੋਰਸ ਕੁਲੀਨ-ਵਰਗਵਾਦੀ ਸੀ। ਉਸ ਦੇ ਪੈਰੋਕਾਰ ਹੋਣ ਕਰਕੇ ਸੁਕਰਾਤ ਅਤੇ ਪਲੇਟ ਵੀ ਅਰਿਸਟੋਕਸੀ ਦੇ ਹਮਾਇਤੀ ਅਤੇ ਡਿਮਾਕੁਸੀ ਦੇ ਵਿਰੋਧੀ ਸਨ।"
"ਵੀਰ ਜੀ, ਰਹੱਸਵਾਦ ਵਰਗ-ਵਿਸ਼ੇਸ਼ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਰਥਕ ਕਿਉਂ ਨਹੀਂ ਆਖਿਆ ਜਾਣਾ ਚਾਹੀਦਾ ?"
"ਜ਼ਰੂਰ ਆਖਿਆ ਜਾਣਾ ਚਾਹੀਦਾ ਹੈ। ਈਸਾਈਅਤ ਦੇ ਫੈਲਾਉ ਤੋਂ ਮਗਰੋਂ ਕਈ ਮੱਨ ਅਤੇ ਡੇਰੇ ਬਣਨ ਉੱਤੇ ਇਹ ਵਿਅਕਤੀ ਵਿਸ਼ੇਸ਼ ਨੂੰ ਤਰਜੀਹ ਦੇਣ ਲੱਗ ਪਿਆ ਸੀ। ਯੂਨਾਨੀ ਸਿਟੀ ਸਟੇਟ ਅਤੇ ਰੋਮਨ ਐਂਪਾਇਰ ਵਿਚਲਾ ਅੰਤਰ ਯੌਰਪ ਦੇ ਧਰਮ ਉੱਤੇ ਵੀ ਅਸਰ-ਅੰਦਾਜ਼ ਹੋਇਆ ਹੈ। ਰਹੱਸਵਾਦ ਵਿੱਚ ਵਿਸ਼ੇਸ਼ ਤਬਦੀਲੀ ਇਹ ਆ ਗਈ ਸੀ ਕਿ ਰੱਬ ਨਾਲ ਵਿਅਕਤੀ ਦੇ ਸਿੱਧੇ ਸੰਬੰਧ ਦੇ ਖ਼ਿਆਲ ਵਿੱਚ ਜਨਮ ਲੈਣ ਵਾਲਾ ਇਹ ਸਾਧਨ ਜਾਂ ਸੰਜਮ, ਜਿਸ ਨੇ ਦੇਵਤਿਆਂ ਦੇ ਵਿਚੋਲੇਪੁਣੇ ਤੋਂ ਇਨਕਾਰ ਕੀਤਾ ਸੀ, ਹੁਣ ਮੁਰਸ਼ਦ, ਪੀਰ, ਅਵਤਾਰ ਅਤੇ ਪੈਗ਼ੰਬਰ ਦੇ ਰੂਪ ਵਿੱਚ ਵਿਚੋਲਿਆਂ ਦਾ ਸਮਰਥਕ ਬਣ ਗਿਆ ਸੀ। ਇਸ ਸੰਬੰਧੀ ਅੱਗੇ ਚੱਲ ਕੇ ਵਿਚਾਰ ਕਰਨ ਦਾ ਮੌਕਾ ਮਿਲੇਗਾ।"
"ਵੀਰ ਜੀ, ਮਨੁੱਖੀ ਸੋਚ ਨੇ ਪਿਥਾਗੋਰਸ ਰਾਹੀਂ ਇੱਕ ਅਜੀਬ ਮੋੜ ਕੱਟਿਆ ਹੈ। ਕੋਈ ਉਚੇਚੇ ਕਾਰਣ ਹੋਣਗੇ।"
"ਜੇ ਇਹ ਵਿਚਾਰਵਾਨ ਮਿਲੀਟਸ ਜਾਂ ਇਓਨੀਆਂ ਦੇ ਵਿਚਾਰਵਾਨਾਂ ਨਾਲੋਂ ਵੱਖਰੇ ਢੰਗ ਨਾਲ ਸੋਚਦਾ ਰਿਹਾ ਹੈ ਤਾਂ ਇਸ ਨੇ ਆਪਣੇ ਚੋਗਿਰਦੇ ਦੇ ਜੀਵਨ ਵਿੱਚੋਂ ਨਿਸਦੇ ਹੀ ਵੱਖਰੀ ਕਿਸਮ ਦੇ ਪ੍ਰਭਾਵ ਗ੍ਰਹਿਣ ਕੀਤੇ ਹੋਣਗੇ। ਉਹ ਗੌਤਮ ਬੁੱਧ ਦਾ ਸਮਕਾਲੀ ਸੀ। ਇਸ ਦੇ ਵਿਸ਼ਵਾਸ ਬੁੱਧ ਨਾਲ ਮਿਲਦੇ ਜੁਲਦੇ ਹੋਣ ਉੱਤੇ ਵੀ ਇਸ ਦਾ ਦੱਸਿਆ ਹੋਇਆ ਮੁਕਤੀ-ਮਾਰਗ ਉਸ ਦੇ ਦੱਸੇ ਅਸ਼ਟ ਮਾਰਗ ਨਾਲੋਂ ਵੱਖਰਾ ਸੀ। ਬੁੱਧ ਬਹੁਤ ਕੁਝ ਕਰਨ ਦੀ ਪ੍ਰੇਰਣਾ ਦਿੰਦਾ ਸੀ ਅਤੇ ਇਹ ਬਹੁਤ ਸਾਰੀਆਂ ਮਨਾਹੀਆਂ ਲਾਉਂਦਾ ਸੀ। ਇਹ ਗਣਿਤ ਅਤੇ
ਫਲਸਫੇ ਉੱਤੇ ਆਧਾਰਤ ਬੌਧਕ ਰਹੱਸਵਾਦ ਵਿੱਚ ਵਿਅਕਤੀ ਵਿਸ਼ੇਸ਼ ਦੀ ਕਲਿਆਣ ਦੱਸਦਾ ਸੀ ਅਤੇ ਬੁੱਧ ਨੈਤਿਕਤਾ ਵਿੱਚ ਸਮਾਜਕ ਜੀਵਨ ਦੀ ਸੁੰਦਰਤਾ ਨੂੰ ਆਦਰਸ਼ ਮੰਨਦਾ ਸੀ। ਇਸ ਦੀਆਂ ਪਰਿਸਥਿਤੀਆਂ ਬੁੱਧ ਦੀਆਂ ਪਰਿਸਥਿਤੀਆਂ ਨਾਲੋਂ ਵੀ ਜ਼ਰੂਰ ਤਿੰਨ ਹੋਣਗੀਆਂ। ਇਹ ਸੇਮੋਸ ਨਾਂ ਦੇ ਇੱਕ ਟਾਪੂ ਦਾ ਜੰਮ-ਪਲ ਸੀ। ਇਸ ਦਾ ਪਿਤਾ ਇੱਕ ਅਮੀਰ ਨਾਗਰਿਕ ਸੀ। ਸੈਮੋਸ ਤਿਜਾਰਤੀ ਕੇਂਦਰ ਸੀ, ਜਿਸ ਦੀ ਤਿਜਾਰਤ ਸਪੇਨ ਤਕ ਫੈਲੀ ਹੋਈ ਸੀ। ਇਹ ਟਾਪੂ ਟਰਕੀ ਦੇ ਪੱਛਮੀ ਤੱਟ ਤੋਂ ਕੇਵਲ ਡੇਢ ਮੀਲ ਦੂਰ ਸਮੁੰਦਰ ਵਿੱਚ ਹੈ। ਇਸ ਟਾਪੂ ਦੇ ਵਸਨੀਕ ਜ਼ਿਅਸ ਦੇਵਤਾ ਦੀ ਪਤਨੀ ਹੋਰਾ ਨਾਲ ਸੰਬੰਧਤ ਤਿਉਹਾਰ ਮਨਾ ਰਹੇ ਸਨ। ਇਹ ਤਿਉਹਾਰ ਸ਼ਹਿਰ ਦੀਆਂ ਦੀਵਾਰਾਂ ਤੋਂ ਬਾਹਰ ਮਨਾਇਆ ਜਾਂਦਾ ਸੀ। ਜਦੋਂ ਸਾਰੇ ਨਾਗਰਿਕ, ਹਾਕਮ ਅਤੇ ਸੈਨਿਕ ਸ਼ਹਿਰੋਂ ਬਾਹਰ ਸਨ, ਪੱਲੀਕੇਟੀਜ਼ ਨਾਂ ਦੇ ਇੱਕ ਅਪਰਾਧੀ ਪ੍ਰਕਾਰ ਦੇ ਆਦਮੀ ਨੇ ਆਪਣੇ ਦੇ ਭਰਾਵਾਂ ਅਤੇ ਆਪਣੇ ਵਰਗੇ ਹੋਰ ਸਾਧੀਆਂ ਦੀ ਸਹਾਇਤਾ ਨਾਲ ਬਹਿਰ ਉੱਤੇ ਕਬਜ਼ਾ ਕਰ ਲਿਆ। ਕਬਜ਼ਾ ਕਰ ਲੈਣ ਪਿੱਛੋਂ ਆਪਣੇ ਭਰਾਵਾਂ ਨੂੰ ਕਤਲ ਕਰਵਾ ਕੇ ਇਹ ਸ਼ਹਿਰ ਦਾ ਖ਼ੁਦਮੁਖ਼ਤਾਰ ਹਾਕਮ ਬਣ ਗਿਆ। ਛੇਤੀ ਹੀ ਇਸ ਨੇ ਵੱਡੀ ਸਮੁੰਦਰੀ ਸੈਨਾ ਤਿਆਰ ਕਰ ਲਈ ਅਤੇ ਤਿਜਾਰਤੀ ਜਹਾਜ਼ਾਂ ਨੂੰ ਲੁੱਟ ਕੇ ਚੋਖਾ ਅਮੀਰ ਹੋ ਗਿਆ। ਜ਼ਾਲਮ ਅਤੇ ਅਤਿਆਚਾਰੀ ਕਰਕੇ ਜਾਣੇ ਜਾਣ ਵਾਲੇ ਇਸ ਨਿਰਦਈ ਆਦਮੀ ਵਿੱਚ ਕਲਾ ਨਾਲ ਕੁਝ ਮੋਹ ਜ਼ਰੂਰ ਸੀ। ਇਸ ਨੇ ਸੈਮੋਸ ਨੂੰ ਬਹੁਤ ਹੀ ਸੁੰਦਰ ਨਗਰ ਬਣਾਉਣ ਦਾ ਭਰਪੂਰ ਸਫਲ ਯਤਨ ਕੀਤਾ।"
"ਡਾ ਜੀ, ਔਰੰਗਜ਼ੇਬੀ ਸਿਆਸਤ ਢੇਡ ਪੁਰਾਣੀ ਚੀਜ਼ ਹੈ।"
"ਸਿਆਸਤ ਦੀਆਂ ਦੋ ਕਿਸਮਾਂ ਕਦੇ ਨਹੀਂ ਹੋਈਆਂ। ਕਦੇ ਕਦੇ ਇਹ ਔਰੰਗਜ਼ੇਬੀ ਪਟੜੀ ਤੋਂ ਲਾਂਭੇ ਵੀ ਹੋ ਜਾਂਦੀ ਹੈ: ਪਰ, ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ 'ਕਦੇ ਕਦੇ'। ਇਸ ਔਰੰਗਜੇਥੀ ਸਿਆਸਤਦਾਨ ਨੇ ਮਿਸਰ ਦੀ ਸਹਾਇਤਾ ਨਾਲ ਮਿਲੀਟਸ ਨੂੰ ਵੀ ਜਿੱਤ ਲਿਆ ਸੀ। ਜਦੋਂ ਈਰਾਨੀ ਫ਼ੌਜਾਂ ਮਿਸਰ ਉੱਤੇ ਹਮਲਾਵਰ ਹੋਈਆਂ ਤਾਂ ਇਸ ਨੇ ਈਰਾਨ ਦਾ ਪਾਸਾ ਭਾਰੀ ਵੇਖ ਕੇ ਮਿਸਰ ਦਾ ਸਾਥ ਛੱਡ ਦਿੱਤਾ ਅਤੇ ਚਾਲੀ ਜਹਾਜ਼ਾਂ ਦਾ ਇੱਕ ਬੇੜਾ ਈਰਾਨੀ ਸੈਨਾ ਦੀ ਸਹਾਇਤਾ ਲਈ ਘੱਲ ਦਿੱਤਾ। ਇਸ ਧੋਖੇਬਾਜ਼ ਆਦਮੀ ਨੇ ਇਸ ਬੇੜੇ ਦੀ ਵਾਗਡੋਰ ਆਪਣੇ ਸਿਆਸੀ ਵਿਰੋਧੀਆਂ ਦੇ ਹੱਥ ਸੋਂਪੀ ਅਤੇ ਆਸ ਇਸ ਨੇ ਇਹ ਕੀਤੀ ਕਿ ਇਨ੍ਹਾਂ ਵਿੱਚੋਂ ਕੁਝ ਜੰਗ ਵਿੱਚ ਮਾਰੇ ਜਾਣਗੇ ਅਤੇ ਬਾਕੀ ਬਚੇ ਮੈਂ ਆਪ ਬਿੱਲੇ ਲਾ ਦਿਆਂਗਾ। ਦੂਜੇ ਵੀ ਸਿਆਸਤਦਾਨ ਸਨ। ਉਨ੍ਹਾਂ ਨੇ ਬਗਾਵਤ ਕਰ ਦਿੱਤੀ ਅਤੇ ਮਿਸਰ ਦੀ ਥਾਂ ਸੈਮੋਸ ਉੱਤੇ ਹੱਲਾ ਕਰ ਦਿੱਤਾ। ਪਾਲੀਕੇਟੀਚ ਜਿੱਤ ਗਿਆ ਪਰ ਕੁਝ ਚਿਰ ਪਿੱਛੋਂ ਇਸ ਦਾ ਪਾਸਾ ਪੁੱਠਾ ਪੈ ਗਿਆ। ਇਸ ਦੀਆਂ ਕੁਚਾਲਾਂ ਤੋਂ ਤੰਗ ਆ ਕੇ ਸਾਰਡਸ ਦੇ ਈਰਾਨੀ ਸੂਬੇਦਾਰ ਨੇ ਚਾਲ ਚੱਲੀ ਤੇ ਇਸ ਨੂੰ ਆਖਿਆ ਕਿ ਉਹ ਈਰਾਨ ਦੇ ਬਾਦਸ਼ਾਹ ਵਿਰੁੱਧ ਬਗਾਵਤ ਕਰਨੀ ਚਾਹੁੰਦਾ ਹੈ ਅਤੇ ਇਸ ਕੰਮ ਵਿੱਚ ਉਸ ਦੀ ਸਹਾਇਤਾ ਦਾ ਭਾਰੀ ਮੁੱਲ ਤਾਰ ਸਕਦਾ ਹੈ। ਇਹ ਲੋਭੀ ਮੰਨ ਗਿਆ ਅਤੇ ਬਗ਼ਾਵਤ ਦੇ ਵਿਉਂਤਬਾਜ਼ੀ ਕਰਨ ਲਈ ਈਰਾਨੀ ਸੂਬੇਦਾਰ ਕੋਲ ਚਲਾ ਗਿਆ। ਉਸ ਨੇ ਇਸ ਨੂੰ ਕਾਬੂ ਕਰ ਲਿਆ ਅਤੇ ਸੂਲੀ ਉੱਤੇ ਟੰਗ ਦਿੱਤਾ। ਇਸ ਨੂੰ ਮਾਰ ਕੇ ਈਰਾਨੀਆਂ ਨੇ ਸੈਮੋਸ ਅਤੇ ਮਿਲੀਟਸ ਨੂੰ ਮਲੀਆਮੇਟ ਕਰ ਦਿੱਤਾ। ਇਸੇ ਈਰਾਨੀ ਹੱਲੇ ਨੇ ਮਿਲੀਟਸ ਦੀ ਵਿਗਿਆਨਕ ਵਿਚਾਰਧਾਰਾ ਦੀ ਸਮਾਪਤੀ ਕੀਤੀ ਸੀ।"
"ਵੀਰ ਜੀ, ਜੇ ਪੱਲੀਕੁੱਟੀਜ਼ ਦੇ ਛੜਯੰਤ੍ਰ ਨਾ ਹੁੰਦੇ ਤਾਂ ਸ਼ਾਇਦ ਮਿਲੀਟਸ ਬਚਿਆ ਰਹਿੰਦਾ ।"
"ਡਰੋਸੇ ਨਾਲ ਕੁਝ ਨਹੀਂ ਆਖਿਆ ਜਾ ਸਕਦਾ। ਆਪ ਵਿੱਚ ਲੜਦੇ ਰਹਿਣ ਦੀ ਬੀਮਾਰੀ ਯੂਨਾਨੀਆਂ ਨੂੰ ਵੀ ਸੀ। ਈਰਾਨੀਆਂ ਤੋਂ ਪਹਿਲਾਂ ਸੈਮੋਸ ਦੇ ਯੂਨਾਨੀ ਹੀ ਮਿਲੀਟਸ ਉੱਤੇ ਚੜ੍ਹ ਆਏ ਸਨ ਅਤੇ ਸੈਮੋਸ ਦਾ ਰਹਿਣ ਵਾਲਾ ਪਿਥਾਗੋਰਸ ਈਰਾਨੀਆਂ ਦੇ ਹੱਲੇ ਤੋਂ ਪਹਿਲਾਂ, ਪੱਲੀਕੁੱਟੀਜ਼ ਦੇ ਅੱਤਿਆਚਾਰ ਤੋਂ ਤੰਗ ਆ ਕੇ ਸੈਮੋਸ ਨੂੰ ਛੱਡ ਕੇ ਦੱਖਣੀ ਇਟਲੀ ਦੇ ਯੂਨਾਨੀ ਨਗਰ ਰਾਜ ਕੁੱਟੇਨਾ ਵਿੱਚ ਜਾ ਵੱਸਿਆ ਸੀ। ਇਟਲੀ ਵਿਚਲੇ ਯੂਨਾਨੀ ਨਗਰ ਰਾਜਾ ਨੂੰ ਈਰਾਨੀ ਹਮਲਿਆਂ ਦਾ ਡਰ ਨਹੀਂ ਸੀ ਜਾਂ ਘੱਟ ਸੀ: ਪਰ, ਆਪੋ ਵਿੱਚ ਲੜਨ ਦਾ ਸ਼ੌਂਕ ਯੂਨਾਨ ਦੀ ਧਰਤੀ ਉਤਲੇ ਨਗਰ ਰਾਜਾਂ ਨਾਲੋਂ ਕਿਤੇ ਜ਼ਿਆਦਾ ਸੀ। ਜਦੋਂ ਪਿਥਾਗੋਰਸ ਕੋਟੋਨਾ ਪੁੱਜਾ ਸੀ, ਉਦੋਂ ਇਸ ਨਗਰ ਰਾਜ ਨੂੰ ਲੋਕਰੀ ਨਾਂ ਦੇ ਨਗਰ ਰਾਜ ਕੋਲੋਂ ਹਾਰਿਆਂ ਬਹੁਤਾ ਸਮਾਂ ਨਹੀਂ ਸੀ ਹੋਇਆ। ਪਤਾ ਨਹੀਂ ਆਪਣੀ ਹਾਰ ਦੀ ਨਮੋਸ਼ੀ ਨੂੰ ਧੋਣ ਲਈ ਜਾਂ ਧਰਮ-ਯੁੱਧ ਦਾ ਚਾਅ ਪੂਰਾ ਕਰਨ ਲਈ ਕੁੱਟਨਾ ਨੇ ਇੱਕ ਹੋਰ ਯੂਨਾਨੀ ਬਸਤੀ ਸਿਬਾਰਿਸ ਉੱਤੇ ਧਾਵਾ ਬੋਲ ਦਿੱਤਾ ਅਤੇ ਸੰਪੂਰਣ ਵਿਜੇ ਪ੍ਰਾਪਤ ਕੀਤੀ। ਇਸ ਜੰਗ ਸਮੇਂ ਪਿਥਾਗੋਰਸ ਕੁਟੋਨਾ ਵਿੱਚ ਰਹਿ ਰਿਹਾ ਸੀ। ਇਹ 510 ਪੂਰਵ ਈਸਵੀ ਦੀ ਗੱਲ ਹੈ। ਕੋਟਨਾ ਵਿੱਚ ਰਹਿੰਦਿਆਂ ਹੋਇਆ ਪਿਥਾਗੋਰਸ ਨੇ ਕੁਝ ਪੈਰੋਕਾਰ ਇਕੱਠੇ ਕਰ ਲਏ ਅਤੇ ਆਰਥਿਕ ਧਰਮ ਦਾ ਪਰਚਾਰ ਸ਼ੁਰੂ ਕੀਤਾ। ਆਰੰਭ ਵਿੱਚ ਲੋਕਾਂ ਨੇ ਇਸ ਨੂੰ ਬਹੁਤ ਸਲਾਹਿਆ: ਪਰ, ਕੁਝ ਚਿਰ ਮਗਰੋਂ ਵਿਰੋਧ ਸ਼ੁਰੂ ਹੋ ਗਿਆ। ਇਹ ਵਿਰੋਧ ਏਨਾ ਵਧਿਆ ਕਿ ਪਿਗਰਸ ਨੂੰ ਕੋਟਨਾ ਛੱਡ ਕੇ ਇਟਲੀ ਵਿੱਚ ਹੀ, ਦੂਜੇ ਯੂਨਾਨੀ ਨਗਰ ਰਾਜ, ਮੈਟਾਪੇਨਸ਼ਨ ਵਿੱਚ ਜਾਣਾ ਪੈ ਗਿਆ। ਇੱਥੇ ਇਸ ਦਾ ਧਰਮ ਖ਼ੂਬ ਪਰਵਾਨਿਆ ਗਿਆ। ਕਈ ਨਗਰ ਰਾਜਾਂ ਦੀ ਸਿਆਸੀ ਸੱਤਾ ਇਸ ਧਰਮ ਨੂੰ ਮੰਨਣ ਵਾਲਿਆਂ ਦੇ ਹੱਥ ਆ ਗਈ। ਇਉਂ ਆਪਣੇ ਚਲਾਏ ਧਰਮ ਨੂੰ ਖੂਬ ਵੱਧਦਾ ਫੁਲਦਾ ਵੇਖ ਕੇ ਪਿਥਾਗੋਰਸ ਦੀ ਮੌਤ ਹੋਈ। ਉਸ ਦਾ ਧਰਮ ਗਣਿਤ, ਦਰਸ਼ਨ ਅਤੇ ਰਹੱਸਵਾਦ ਉੱਤੇ ਆਧਾਰਤ ਹੋਣ ਕਰਕੇ ਕੇਵਲ ਕੁਲੀਨ ਵਰਗ ਦੀ ਬੋਧਕਤਾ ਤਕ ਸੀਮਿਤ ਸੀ। ਅਮਲੀ ਜੀਵਨ ਦੇ ਖੇਡੂ ਵਿੱਚ ਇਹ ਮਨਾਹੀਆਂ ਉੱਤੇ ਜੋਰ ਦਿੰਦਾ ਸੀ। ਕਿਸੇ ਵੀ ਦੇਸ਼ ਦੀ ਅਰਿਸਕਸੀ (ਕੁਲੀਨ ਵਰਗ) ਨੂੰ ਕਦੇ ਵੀ ਮਨਾਹੀਆਂ ਪਰਵਾਨ ਨਹੀਂ ਹੋਈਆਂ। ਯੂਨਾਨੀ ਅਰਿਸਟੈਕਸੀ ਨੂੰ ਵੀ ਮਨਾਹੀਆਂ, ਸਮੁੱਚੇ ਤੌਰ ਉੱਤੇ ਪਰਵਾਨ ਨਹੀਂ ਸਨ। ਇਸ ਲਈ ਪਿਥਾਗਰਸ ਦਾ ਧਰਮ ਯੂਨਾਨ ਦੇ ਅਲੀ ਜੀਵਨ ਦਾ ਹਿੱਸਾ ਨਾ ਬਣ ਸਕਿਆ। ਤਾਂ ਵੀ ਇਸ ਧਰਮ ਨੇ ਗਣਿਤ, ਦਰਸ਼ਨ ਅਤੇ ਰਹੱਸਵਾਦ ਵਿੱਚ ਸੰਬੰਧ ਸਥਾਪਤ ਕਰ ਕੇ ਪੱਛਮੀ ਮਨੁੱਖ ਦੀ ਸੋਚ ਨੂੰ ਇੱਕ ਨਿਵੇਕਲੀ ਸੋਧੇ ਤੋਰਿਆ ਹੈ। ਗਣਿਤ ਅਤੇ ਰੇਖਾ ਗਣਿਤ ਦੀ ਰਹੱਸਵਾਦੀ ਮਹਾਨਤਾ ਏਥੋਂ ਤਕ ਵਧ ਗਈ ਸੀ ਕਿ ਯੂਨਾਨੀ ਦਾਰਸ਼ਨਿਕ ਅਜੇਹੇ ਕਿਸੇ ਵਿਅਕਤੀ ਨਾਲ ਗੱਲ ਕਰਨੀ ਵੀ ਹੇਠੀ ਸਮਝਦੇ ਸਨ, ਜਿਸ ਨੂੰ ਗਣਿਤ ਜਾਂ ਰੇਖਾ ਗਣਿਤ ਦਾ ਗਿਆਨ ਨਾ ਹੋਵੇ।"
"ਪਾਪਾ, ਮੈਨੂੰ ਤਾਂ ਲੱਗਦਾ ਹੈ ਕਿ ਆਮ ਆਦਮੀ ਵੀ ਇਸ ਦੇ ਧਰਮ ਨੂੰ ਅਪਣਾ ਨਹੀਂ ਸਕੇ ਹੋਣਗੇ। ਆਮ ਲੋਕਾਂ ਨੂੰ ਕਰਮ ਕਾਂਡਾਂ, ਰਸਮਾਂ ਅਤੇ ਪੂਜਾ-ਪਾਠਾਂ ਦੀ ਰੰਗੀਨੀ ਵਧੇਰੇ ਪਸੰਦ ਹੁੰਦੀ ਹੈ। ਤਿਉਹਾਰਾਂ ਦੀਆਂ ਰੌਣਕਾਂ ਖਿੱਚ ਪਾਉਂਦੀਆਂ ਹਨ। ਫਲਸਵਾ ਉਹ ਜਾਣਦੇ ਨਹੀਂ ਅਤੇ ਮਨਾਹੀਆਂ ਪਰਵਾਨ ਕਰ ਲੈਂਦੇ ਹਨ, ਜੇ ਜੀਵਨ ਦੀ ਖ਼ੁਸ਼ੀ ਦਾ ਰਾਹ ਨਾ ਰੋਕਦੀਆਂ ਹੋਣ। ਕੁਝ ਵੀ ਹੋਇਆ ਹੋਵੇ, ਮੈਨੂੰ ਗਣਿਤ ਅਤੇ ਅਧਿਆਤਮਵਾਦ ਦਾ ਰਿਸ਼ਤਾ ਜ਼ਰਾ ਵਿਸਥਾਰ ਨਾਲ ਸਮਝਾਓ।"
"ਨੀਰਜ, ਯੂਨਾਨੀ ਨਗਰ ਰਾਜਾਂ ਦੀਆਂ ਅਰਿਸਟਏਸੀਆਂ ਨੂੰ ਵੀ ਧਰਮ ਨਾਲੋਂ
ਸਿਆਸੀ ਫਰਯੰਤ੍ਰ ਵਧੇਰੇ ਮਹੱਤਵਪੂਰਨ ਲੱਗਦੇ ਸਨ। ਥੋੜ੍ਹੇ ਸਮੇਂ ਵਿੱਚ ਹੀ ਪਿਥਾਗੋਰਸ ਦਾ ਧਰਮ ਸਿਆਸਤ ਦੇ ਭਾਰ ਹੇਠ ਦੱਬ ਗਿਆ ਸੀ। ਅਸੀਂ ਵੇਖਾਂਗੇ ਕਿ ਅਗੇਰੇ ਚੱਲ ਕੇ ਇਸ ਧਰਮ ਨੇ ਕਈ ਵੱਖ ਵੱਖ ਰੂਪ ਧਾਰਣ ਕਰ ਲੈਣੇ ਹਨ ਅਤੇ ਈਸਾਈਅਤ ਵਿੱਚ ਵੀ ਪਰਵੇਸ਼ ਕਰ ਜਾਣਾ ਹੈ। ਇਹ ਸਭ ਕੁਝ ਉਨ੍ਹਾਂ ਵਿਚਾਰਵਾਨਾਂ ਰਾਹੀਂ ਹੋਣਾ ਹੈ, ਜਿਹੜੇ ਸਿਆਸੀ ਦੰਗਲਾਂ ਵਿੱਚ ਸ਼ਾਮਲ ਨਾ ਹੋ ਕੇ ਕੇਵਲ ਦਰਸ਼ਨ ਦੀ ਦੁਨੀਆ ਵਿੱਚ ਵਿਚਰਣਗੇ। ਸਿਆਸਤ ਅਤੇ ਸੱਤਾ ਨੂੰ ਮਹੱਤਵ ਦੇਣ ਵਾਲੇ ਵਿਚਾਰਵਾਨਾਂ ਦਾ ਰਾਹ ਵੱਖਰਾ ਹੋ ਜਾਣਾ ਹੈ; ਪਰੰਤੂ ਰਹਿਨੁਮਾਈ ਪਿਥਾਗੋਰਸ ਨੇ ਹੀ ਕਰਨੀ ਹੈ। ਮੱਧ-ਕਾਲ ਦੇ ਵੱਡੇ ਵੱਡੇ ਈਸਾਈ ਦਾਰਸ਼ਨਿਕ ਗਣਿਤ ਸ਼ਾਸਤ੍ਰੀ ਸਨ। ਗਣਿਤ ਨੂੰ ਦਰਸ਼ਨ ਵਿੱਚ ਕੇਂਦਰੀ ਥਾਂ ਕਿਵੇਂ ਪ੍ਰਾਪਤ ਹੋਈ, ਇਹ ਜਾਣਨ ਲਈ ਯੋਗ ਸ਼ਾਸਤ ਦੀ ਗੱਲ ਕਰਨੀ ਪਵੇਗੀ। ਇਸ ਅਨੁਸਾਰ ਸਾਰੇ ਸਰੀਰ ਵਿੱਚ ਵੱਖ ਵੱਖ ਪ੍ਰਾਣ ਜਾਂ ਪ੍ਰਣਾਲੀਆਂ ਹਨ, ਜਿਵੇਂ ਪਾਚਨ ਪ੍ਰਣਾਲੀ, ਰਕਤ ਪ੍ਰਣਾਲੀ ਆਦਿਕ। ਇਹ ਪ੍ਰਣਾਲੀਆਂ ਸਾਡੇ ਵੱਸ ਵਿੱਚ ਨਹੀਂ ਹਨ, ਤਾਂ ਵੀ ਸ੍ਵਾਸਾਂ ਦੀ ਪ੍ਰਣਾਲੀ ਅਜੇਹੀ ਹੈ ਜਿਸ ਉੱਤੇ ਸਾਡਾ ਕੁਝ ਅਧਿਕਾਰ ਹੈ। ਅਸੀਂ ਕੁਝ ਸਮੇਂ ਲਈ ਆਪਣੇ ਫੇਫੜਿਆਂ ਦੀ ਕਿਰਿਆ ਵਿੱਚ ਦਖਲ-ਅੰਦਾਜ਼ੀ ਕਰ ਸਕਦੇ ਹਾਂ। ਇਸ ਸੱਚ ਦੇ ਸਹਾਰੇ ਪਾਤੰਜਲੀ ਨੇ ਇਹ ਸਿੱਟਾ ਕੱਢਿਆ ਹੈ ਕਿ ਪ੍ਰਾਣਾਂ ਉੱਤੇ ਸੰਪੂਰਣ ਅਧਿਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਠੀਕ ਏਸੇ ਤਰ੍ਹਾਂ ਪਿਥਾਗੋਰਸ ਦਾ ਇਹ ਖ਼ਿਆਲ ਸੀ ਕਿ ਇਸ ਪਦਾਰਥਕ ਸੰਸਾਰ ਤੋਂ ਵੱਖਰਾ ਕੋਈ ਸੂਖ਼ਮ ਸੰਸਾਰ ਹੈ। ਜਦੋਂ ਕੋਈ ਆਦਮੀ ਸਾਧਾਰਣ ਦਿਮਾਗੀ ਹਾਲਤ ਵਿੱਚ ਹੋਣ ਦੀ ਥਾਂ ਕਿਸੇ ਆਵੇਸ਼ ਵਿੱਚ ਹੁੰਦਾ ਹੈ, ਉਦੋਂ ਉਸ ਨੂੰ ਪਰਾਭੌਤਕ ਜਗਤ ਦੇ ਸੱਚ ਦੀ ਸੋਝੀ ਹੁੰਦੀ ਹੈ। ਇਸ ਦਾ ਭਾਵ ਇਹ ਕਿ 'ਪਰਾਭੌਤਕ ਜਗਤ' ਜਾਂ ਕਿਸੇ ਵੀ 'ਪਾਰਲੋਕਿਕ ਹੋਂਦ' ਦਾ ਗਿਆਨ ਸੰਭਵ ਹੈ।"
"ਵੀਰ ਜੀ, ਉਸ ਦੀ ਦਲੀਲ ਤਾਂ ਯੋਗ ਨਾਲ ਰਲਦੀ ਮਿਲਦੀ ਹੈ।"
"ਉਸ ਨੂੰ ਯੋਗ ਦਾ ਗਿਆਨ ਸੀ ਜਾਂ ਨਹੀਂ, ਕੁਝ ਕਿਹਾ ਨਹੀਂ ਜਾ ਸਕਦਾ। ਮੈਂ ਆਪਣੀ ਗੱਲ ਸਮਝਾਉਣ ਲਈ ਇਸ ਨੂੰ ਯੋਗ ਨਾਲ ਮਿਲਾਉਣ ਦਾ ਯਤਨ ਕੀਤਾ ਹੈ। ਜੇ ਸੁਪਰਨੇਚਰਲ ਦਾ ਗਿਆਨ ਸੰਭਵ ਹੈ ਤਾਂ ਉਸ ਸੰਭਾਵਨਾ ਨੂੰ ਸਾਕਾਰ ਕਿਵੇਂ ਕੀਤਾ ਜਾਵੇ ? ਉਸ ਗਿਆਨ ਦੀ ਪ੍ਰਾਪਤੀ ਲਈ ਢੰਗ ਕਿਹੜਾ ਵਰਤਿਆ ਜਾਵੇ ? ਪਿਥਾਗੋਰਸ ਨੇ ਇਸ ਦਾ ਵਿਸਥਾਰ ਇਉਂ ਕੀਤਾ ਹੈ। ਇਸ ਸੰਸਾਰ ਦਾ ਸਭ ਕੁਝ ਪਦਾਰਥਕ ਹੈ: ਪਰ, ਨੰਬਰ ਜਾਂ ਹਿੰਦਸੋ ਪਦਾਰਥਕ ਨਹੀਂ ਹਨ। ਅਸੀਂ ਕਹਿੰਦੇ ਹਾਂ ਕਿ ਇੱਕ ਆਦਮੀ, ਦੋ ਪੰਛੀ, ਜਾਂ ਤਿੰਨ ਘੋੜੇ ਆਦਿਕ। ਅੰਕੜਿਆਂ ਨਾਲ ਅਸੀਂ ਵਸਤੂਆ ਦੀ ਗਿਣਤੀ ਕਰਦੇ ਹਾਂ: ਪਰ, ਵਸਤੂਆਂ ਤੋਂ ਬਿਨਾਂ ਅੰਕੜਿਆਂ ਦੀ ਕੋਈ ਸੰਸਾਰਕ ਹੋਂਦ ਨਹੀਂ। ਇਹ ਪਰਾ-ਸਰੀਰਿਕ ਹਨ। ਅੰਕੜਿਆਂ ਜਾਂ ਹਿੰਦਸਿਆਂ ਦਾ ਦੂਜਾ ਸੁਭਾ ਜਾਂ ਅਸਲਾ ਇਹ ਹੈ ਕਿ ਇਹ ਅਟੱਲ ਹਨ, ਇਹ ਬਦਲਦੇ ਨਹੀਂ, ਇਨ੍ਹਾਂ ਉੱਤੇ ਸਮੇਂ ਜਾਂ ਸਥਾਨ ਦਾ ਪ੍ਰਭਾਵ ਨਹੀਂ, ਇਹ ਨਿਰਪੱਖ ਹਨ, ਇਨ੍ਹਾਂ ਉੱਤੇ ਪੂਰਾ ਭਰੋਸਾ ਕੀਤਾ ਜਾ ਸਕਦਾ ਹੈ। ਤਿੰਨ ਅਤੇ ਦੇ ਮਿਲ ਕੇ ਸਦਾ ਪੰਜ ਹੀ ਹੋਣਗੇ, ਘੱਟ ਜਾਂ ਵੱਧ ਨਹੀਂ ਹੋ ਸਕਦੇ। ਸਭ ਤੋਂ ਵੱਡੀ ਗੱਲ ਇਹ ਕਿ ਇਨ੍ਹਾਂ ਦਾ ਗਿਆਨ ਸੰਭਵ ਹੈ। ਇਹ ਓਨੀ ਹੀ ਸਰਲਤਾ ਨਾਲ ਸਮਝੇ ਜਾ ਸਕਦੇ ਹਨ ਜਿੰਨੀ ਸਰਲਤਾ ਨਾਲ ਅਸੀਂ ਪਦਾਰਥਕ ਵਸਤੂਆਂ ਦਾ ਗਿਆਨ ਆਪਣੀਆਂ ਗਿਆਨ ਇੰਦ੍ਰੀਆਂ ਰਾਹੀਂ ਪ੍ਰਾਪਤ ਕਰਦੇ ਹਾਂ। ਜੇ ਅਸੀਂ ਹਿੰਦਸਿਆਂ ਦੇ ਗਿਆਨ ਨੂੰ ਵਧਾਉਂਦੇ ਜਾਈਏ ਤਾਂ ਅਸੀਂ ਅਲੌਕਿਕ ਜਾਂ ਸੁਪਰਨੇਚਰਲ ਬਾਰੇ ਵੀ ਵਧੇਰੇ ਜਾਣਦੇ ਜਾਵਾਂਗੇ। ਗਣਿਤ ਦਾ ਗਿਆਨ ਪਰਾ-ਸਰੀਰਕ ਦਾ ਗਿਆਨ ਹੈ। ਸੱਚਾ
ਦਾਰਸ਼ਨਿਕ ਉਹ ਹੈ ਜੋ ਇਸ ਲੋਕ ਦੇ ਪਾਰਲੋਕਿਕ ਸੱਚ ਨੂੰ ਜਾਣਦਾ ਹੈ, ਜਿਸ ਨੂੰ ਸਥੂਲ
ਸੰਸਾਰ ਦੇ ਸੂਖ਼ਮ ਸੱਚ ਦਾ ਗਿਆਨ ਹੈ। ਇਹ ਗਿਆਨ ਕੇਵਲ ਗਣਿਤ ਰਾਹੀਂ ਸੰਭਵ ਹੈ। ਇਸ ਲਈ ਕੇਵਲ ਗਣਿਤ ਸ਼ਾਸਤੀ ਹੀ ਦਾਰਸ਼ਨਿਕ ਹੋ ਸਕਦਾ ਹੈ। ਗਣਿਤ ਬਿਨਾਂ ਦਰਸ਼ਨ ਸੰਭਵ ਨਹੀਂ।"
"ਤਾਂ ਜੀ, ਅਸੀਂ ਮੰਨੀਏ ਭਾਵੇਂ ਨਾ ਮੰਨੀਏ; ਇਹ ਸਾਡੀ ਮਰਜ਼ੀ ਹੈ ਪਰ ਗੱਲ ਕਰਨ ਵਾਲੇ ਨੇ ਕਸਰ ਨਹੀਂ ਛੱਡੀ।"
"ਇਸੇ ਕਰਕੇ ਦੋ ਹਜ਼ਾਰ ਸਾਲ ਤਕ ਗਣਿਤ ਅਤੇ ਫਲਸਫੇ ਦੇ ਸੰਬੰਧ ਉੱਤੇ ਸ਼ੱਕ ਨਹੀਂ ਕੀਤਾ ਗਿਆ। ਸਾਡੀ ਸਦੀ ਦੇ ਵਿਚਾਰਵਾਨ, ਬਰਟੁੰਡ ਰਸਲ ਨੇ ਸਾਡੀ ਸਦੀ ਦੇ ਆਰੰਭ ਵਿੱਚ ਇਸ ਸੰਬੰਧ ਉੱਤੇ ਸੰਦੇਹ ਕਰ ਕੇ ਇਸ ਨੂੰ ਨਰੜ ਕਹਿਣ ਦੀ ਅਤੇ ਰੋੜਨ ਦੇ ਯਤਨ ਦੀ ਪਹਿਲ ਕੀਤੀ ਸੀ। ਇਸ ਯਤਨ ਲਈ ਵਾਤਾਵਰਣ, ਰਿਨੇਸਾਂਸ ਦੇ ਹੋਂਦ ਵਿੱਚ ਆਉਣ ਨਾਲ ਹੀ, ਉਸਰਨਾ ਸ਼ੁਰੂ ਹੋ ਗਿਆ ਸੀ। ਪਿੜਾਗੋਰਸ ਦੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਇਹ ਕਹਿਣਾ ਜ਼ਰੂਰੀ ਸਮਝਦਾ ਹਾਂ ਕਿ ਉਸ ਤੋਂ ਪਿੱਛ ਦਰਸ਼ਨ ਅਤੇ ਰਹੱਸਵਾਦ ਵਿੱਚ ਵਿੱਚ ਪੈਣੀ ਆਰੰਭ ਹੋ ਗਈ ਸੀ। ਰਹੱਸਵਾਦ ਤੇ ਦਰਸ਼ਨ ਦੋਵੇਂ ਹੀ ਅਦ੍ਰਿਸ਼ਟ ਅਤੇ ਦੁਰਗੇਅ ਨੂੰ ਜਾਣਨ ਦੇ ਸਾਧਨ ਹਨ। ਰਹੱਸਵਾਦ ਆਵੇਸ਼ ਉੱਤੇ ਆਧਾਰਤ ਹੈ ਅਤੇ ਦਰਸ਼ਨ ਗਣਿਤ ਅਤੇ ਤਰਕ ਜਾਂ ਲਾਜਿਕ ਉੱਤੇ। ਪਿਥਾਗੋਰਸ ਦੁਆਰਾ ਗਣਿਤ ਉੱਤੇ ਜ਼ੋਰ ਦਿੱਤਾ ਜਾਣ ਕਰਕੇ ਆਵੇਸ਼ ਜਾਂ ਰਹੱਸਵਾਦ ਅਤੇ ਦਰਸ਼ਨ ਦੀ ਦੋਸਤੀ ਟੁੱਟਦੀ ਗਈ ਹੈ; ਕਿਉਂਕਿ, ਆਵੇਸ਼ ਅਤੇ ਤਰਕ ਵਿੱਚ ਇੱਕ-ਸੁਰਤਾ ਜਾਂ ਮੇਲ ਸੰਭਵ ਨਹੀਂ। ਯੌਰਪ ਦੇ ਧਰਮ ਸ਼ਾਸਤੀਆਂ ਨੇ ਧਰਮ ਨੂੰ ਸਦਾ ਹੀ ਦਾਰਸ਼ਨਿਕ ਜਾਂ ਬੌਧਿਕ ਦ੍ਰਿਸ਼ਟੀਕੋਣ ਤੋਂ ਵੇਖਿਆ ਹੈ ਜਦ ਕਿ ਪੂਰਬ ਵਿੱਚ ਇਸ ਉੱਤੇ ਰਹੱਸਵਾਦ ਜਾਂ ਆਵੇਸ਼ ਦਾ ਗਲਬਾ ਪਿਆ ਰਿਹਾ ਹੈ। ਪੱਛਮੀ ਧਰਮ-ਸ਼ਾਸਤ ਸ਼ਰਧਾ ਅਤੇ ਦਾਰਸ਼ਨਿਕਤਾ ਦੇ ਮਿਸ਼ਰਣ ਕਾਰਣ ਇੱਕ ਸਫਲ ਤਾਰਕੀਕਰਣ (Rationalisation) ਹੋ ਨਿਬੜਿਆ ਹੈ। ਪੂਰਬੀ (ਵਿਸ਼ੇਸ਼ ਕਰਕੇ ਭਾਰਤੀ) ਧਰਮ ਸ਼ਾਸਤ ਨਿਰੋਲ ਸ਼ਰਧਾ ਦੀ ਉਪਜ ਹੋਣ ਕਰਕੇ ਹਾਸੋ-ਹੀਣਾ ਅੰਧ ਵਿਸ਼ਵਾਸ ਬਣਿਆ ਆਇਆ ਹੈ। ਪੱਛਮੀ ਪ੍ਰਭਾਵ ਨਾਲ, ਉੱਨੀਵੀਂ ਸਦੀ ਵਿੱਚ ਸਾਡੇ ਧਰਮ ਸ਼ਾਸਤ੍ਰ ਦਾ ਤਰਕੀਕਰਣ ਆਰੰਭ ਹੋਇਆ ਸੀ। ਵਿਵੇਕਾਨੰਦ ਜੀ ਇਸ ਦੀ ਸਿਖ਼ਰ ਸਨ।"
ਪੁਸ਼ਪੇਂਦ੍ਰ, ਵਾਰਤਾਲਾਪ ਦੀ ਸਮਾਪਤੀ ਪਿੱਛੋਂ ਮੇਰੇ ਮਨ ਦੀ ਉਹੋ ਹਾਲਤ ਸੀ ਜਿਹੜੀ ਇਸ ਤੋਂ ਪਹਿਲੀ ਮਿਲਣੀ ਸਮੇਂ ਨੀਰਜ ਦੇ ਮਨ ਦੀ ਸੀ। ਉਸ ਦਿਨ ਉਹ ਮੈਨੂੰ ਕੁਝ ਦੱਸਣ ਲਈ ਉਤਾਵਲੀ ਸੀ, ਅੱਜ ਮੈਂ ਉਸ ਕੋਲੋਂ ਕੁਝ ਪੁੱਛਣ ਲਈ ਉਤਾਵਲੀ ਸਾਂ। ਮੈਂ ਦੇਵ ਜੀ ਬਾਰੇ ਜਾਣਨ ਦੀ ਕਾਹਲ ਵਿੱਚ ਸਾਂ। ਜਾਣਨ ਦੀ ਕਾਹਲ ਮੈਨੂੰ ਸੀ; ਪਰ, ਦੱਸਣ ਦੀ ਪਹਿਲ ਨੀਰਜ ਨੇ ਕੀਤੀ।
"ਦੀਦੀ, ਦੇਵ ਜੀ ਦਾ ਨਾਂ ਪੂਰਾ ਸੁਖਦੇਵ ਹੈ, ਉਨ੍ਹਾਂ ਨੇ ਮੈਨੂੰ ਦੱਸਿਆ, 'ਮੈਂ ਸੰਗਤਪੁਰ, ਜ਼ਿਲ੍ਹਾ ਅੰਮ੍ਰਿਤਸਰ ਦਾ ਜੰਮ-ਪਲ ਹਾਂ। ਰਾਜ-ਪਰਾਣੇ ਦੀ ਸੇਵਾ ਦੇ ਬਦਲੇ ਵਿੱਚ ਮੇਰੇ ਵਡੇਰਿਆ ਨੂੰ ਚੌਧਰ ਮਿਲੀ ਹੋਈ ਸੀ। ਸਮੇਂ ਦੀ ਤਕਸੀਮ ਨੇ ਚੌਧਰ ਨੂੰ ਨਿੱਕੀਆਂ ਨਿੱਕੀਆਂ ਵੰਡਾਂ ਵਿੱਚ ਵੰਡ ਦਿੱਤਾ ਹੋਇਆ ਸੀ। ਪਰ ਇਸ ਚੌਧਰ ਦੇ 'ਮਾਣ' ਨੂੰ ਕਈ ਪ੍ਰਕਾਰ ਦੀਆਂ 'ਚਰਬਾਂ' ਲੱਗ ਗਈਆਂ ਸਨ। ਉਨ੍ਹਾਂ ਜ਼ਰਬਾਂ ਸਦਕਾ ਸਾਡੇ ਖਾਨਦਾਨੀ ਮਾਣ ਦਾ ਗੁਣਨਫਲ, 'ਅਵਿਮਾਨ' ਬਣ ਚੁੱਕਾ ਸੀ। ਤੀਹ ਕੁ ਸਾਲ ਦੀ ਉਮਰ ਵਿੱਚ ਮੇਰਾ ਅਭਿਮਾਨ ਸਿਖ਼ਰ ਉੱਤੇ ਸੀ, ਜਦੋਂ ਇੱਕ ਭਿਆਨਕ ਝਟਕੇ ਨੇ ਇਸ ਨੂੰ ਚੂਰ ਚੂਰ ਕਰ ਦਿੱਤਾ। ਆਪਣੇ ਅਭਿਮਾਨ ਦੀ ਉੱਚੀ ਅਟਾਰੀ ਦੇ ਮਲਬੇ ਨੂੰ ਫੋਲਣ ਵਿੱਚ ਮੈਂ ਆਪਣੇ ਜੀਵਨ ਦੇ ਕਈ ਸਾਲ ਲਾਏ ਹਨ। ਇਸ
ਕਲਾ-ਫੋਲੀ ਨੇ ਜੀਵਨ ਪ੍ਰਤਿ ਮੇਰਾ ਇੱਕ ਦ੍ਰਿਸ਼ਟੀਕੋਣ ਬਣਾ ਦਿੱਤਾ ਹੈ। ਆਪਣੇ ਢੰਗ ਨਾਲ ਆਪਣੇ ਅਤੀਤ ਵੱਲ ਜਦੋਂ ਮੈਂ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਆਰਥਕ ਸ੍ਰੇਸ਼ਟਤਾ ਦੀ ਨੀਂਹ ਉੱਤੇ ਉਸਰੀ ਹੋਈ ਮਾਣ ਦੀ ਨਿੱਕੀ ਜਿਹੀ ਕੰਧ ਨੂੰ ਅਭਿਮਾਨ ਦੀ ਉੱਚੀ ਅਟਾਰੀ ਦਾ ਰੂਪ ਦੇਣ ਵਿੱਚ ਮੇਰੇ ਮਜ਼ਹਬ ਦਾ ਵਿਸ਼ੇਸ਼ ਹੱਥ ਸੀ। ਹੋ ਸਕਦਾ ਹੈ ਧਰਮ ਦੇ ਪਰਚਾਰਕਾਂ ਦਾ ਇਹ ਭਾਵ ਨਾ ਹੋਵੇ: ਪਰ, ਮੈਨੂੰ ਸਦਾ ਹੀ ਇਹ ਜਾਪਦਾ ਰਿਹਾ ਸੀ ਕਿ ਮੇਰਾ ਧਰਮ ਸੰਸਾਰ ਦੇ ਸਭ ਧਰਮਾਂ ਨਾਲੋਂ ਵਧੀਆ ਹੈ। ਏਨਾ ਹੀ ਨਹੀਂ, ਹੋਲੀ ਹੋਲੀ ਇਹ ਵਿਸ਼ਵਾਸ ਬਣਦਾ ਗਿਆ ਸੀ ਕਿ ਇੱਕ ਮੇਰਾ ਧਰਮ ਹੀ ਸੱਚਾ ਧਰਮ ਹੋ, ਬਾਕੀ ਸਾਰੇ ਧਰਮ ਬਕਵਾਸ ਹਨ। ਇਉਂ ਸਮਝਣ ਦਾ ਨਤੀਜਾ ਇਹ ਹੋਇਆ ਕਿ ਸ਼ਰਧਾ ਨਾਂ ਦੀ ਕੋਈ ਚੀਜ਼ ਮੇਰੇ ਮਨ ਵਿੱਚ ਨਿਵਾਸ ਨਾ ਕਰ ਸਕੀ। ਮੇਰਾ ਸ਼ਰਧਾ ਹੀਣ ਮਨ ਆਪਣੇ ਧਰਮ ਦੀ ਸ੍ਰੇਸ਼ਟਤਾ ਦਾ ਅਭਿਮਾਨੀ ਹੋ ਗਿਆ ਅਤੇ ਦੂਜੇ ਧਰਮਾਂ ਤੇ ਧਰਮਾਂ ਦੇ ਮੰਨਣ ਵਾਲਿਆਂ ਨੂੰ ਘਟੀਆ ਅਤੇ ਘਿਰਣਤ ਸਮਝਣ ਲੱਗ ফিস।"
ਏਨਾ ਦੱਸ ਲੈਣ ਪਿਛੋਂ ਨੀਰਜ ਨੇ ਮੈਨੂੰ ਪੁੱਛਿਆ, "ਦੀਦੀ, ਮੈਨੂੰ ਇਹ ਸਮਝ ਨਹੀਂ ਆਈ ਕਿ ਦੇਵ ਜੀ ਦੇ ਮਨ ਵਿੱਚ ਆਪਣੇ ਧਰਮ ਪ੍ਰਤਿ ਸ਼ਰਧਾ ਕਿਉਂ ਨਾ ਉਪਜੀ ?"
ਮੈਂ ਉੱਤਰ ਦਿੱਤਾ, "ਨੀਰਜ, ਸ਼ਰਧਾ ਮਨੁੱਖੀ ਮਨ ਦੀ ਇੱਕ ਰੁਚੀ ਹੈ। ਜੇ ਇਹ ਕਿਸੇ ਮਨ ਵਿੱਚ ਹੋਵੇ ਤਾਂ ਇਹ ਮਨੁੱਖ ਦੇ ਸਮੁੱਚੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ। ਆਪਣੇ ਧਰਮ ਪ੍ਰਤਿ ਸ਼ਰਧਾ ਰੱਖਣ ਵਾਲਾ ਆਦਮੀ ਦੂਜੇ ਧਰਮਾਂ ਨੂੰ ਘਟੀਆ ਨਹੀਂ ਸਮਝ ਸਕਦਾ। ਸ਼ਰਧਾ ਦਾ ਗੁਣ ਉਸ ਨੂੰ ਇਉਂ ਨਹੀਂ ਕਰਨ ਦੇਵੇਗਾ। ਜਿਨ੍ਹਾਂ ਲੋਕਾਂ ਦੇ ਮਨਾਂ ਵਿੱਚ ਦੂਜਿਆ ਦੇ ਧਰਮ ਪ੍ਰਤਿ ਘਿਰਣਾ ਹੈ ਉਹ ਆਪਣੇ ਧਰਮ ਪ੍ਰਤਿ ਸ਼ਰਧਾਵਾਨ ਨਹੀਂ ਹੁੰਦੇ, ਉਹ ਆਪਣੇ ਧਰਮ ਦੀ ਸ੍ਰੇਸ਼ਟਤਾ ਦੇ ਅਭਿਮਾਨੀ ਹੁੰਦੇ ਹਨ। ਆਪਣੇ ਅਭਿਮਾਨ ਨੂੰ ਸ਼ਰਧਾ ਸਮਝਣ ਦੀ ਭੁੱਲ ਕਰਦੇ ਹਨ, ਉਹ ਲੋਕ।"
"ਠੀਕ, ਦੀਦੀ, ਦੇਵ ਜੀ ਦੀ ਗੱਲ ਸੁਣੇ। ਉਨ੍ਹਾਂ ਨੇ ਦੱਸਿਆ, 'ਮੇਰੇ ਮਾਨਸਿਕ ਰੋਗ ਨੂੰ ਵਧਾਉਣ ਵਿੱਚ ਧਰਮ ਦੇ ਇਤਿਹਾਸ ਦਾ ਵਿਸ਼ੇਸ਼ ਹੱਥ ਸੀ। ਜ਼ੁਲਮਾਂ, ਜਬਰਾਂ, ਕੁਰਬਾਨੀਆਂ, ਬਹਾਦਰੀਆਂ ਅਤੇ ਬਦਲਿਆਂ ਦੀਆਂ ਭਿਆਨਕ ਘਟਨਾਵਾਂ ਦੇ ਦਿਲ ਕੰਬਾਊ ਵਰਣਨ ਸੁਣ ਸੁਣ ਕੇ ਮੇਰੇ ਮਨ ਦਾ ਉਲਾਰ ਵਧਦਾ ਗਿਆ। ਉਦੋਂ ਮੈਂ ਇਸ ਉਲਾਰ ਨੂੰ ਸੁਧਾ ਸਮਝਦਾ ਸਾਂ। ਇੱਕ ਅਜੇਹਾ ਸਮਾਂ ਵੀ ਆਇਆ ਸੀ ਜਦੋਂ ਇਸ ਉਲਾਰ ਨੇ ਦੇਸ਼-ਪਿਆਰ ਦਾ ਰੂਪ ਧਾਰ ਲਿਆ ਸੀ। ਉਸ ਸਮੇਂ ਭਾਰਤ ਵਰਸ਼ ਮਾਤ-ਭੂਮ, ਭਾਰਤੀ ਸੰਸਕ੍ਰਿਤੀ ਦੀ ਸਨਾਤਨਤਾ ਅਤੇ ਇਹੋ ਜਿਹਾ ਹੋਰ ਨਿਕ-ਸੁਕ ਮੇਰੇ ਲਈ ਵੀ ਆਦਰਸ਼ ਰੂਪ ਹੋ ਗਿਆ ਸੀ। ਪਰ ਛੇਤੀ ਹੀ ਇਹ ਸਾਰੇ ਆਦਰਸ਼ ਖੋਖਲੋ ਜਾਪਣ ਲੱਗ ਪਏ, ਇਨ੍ਹਾਂ ਦੀ ਸਾਰਥਕਤਾ ਉੱਤੇ ਸ਼ੱਕ ਹੋਣ ਲੱਗ ਪਿਆ। ਇਹ ਕੇਵਲ ਦਿਮਾਗੀ ਸਨ, ਇਰਿਆਤਮਕ ਨਹੀਂ ਸਨ। ਇਹ ਮੇਰੇ ਧਾਰਮਕ ਵਿਸ਼ਵਾਸਾਂ ਨਾਲ ਮੇਲ ਨਹੀਂ ਸਨ ਖਾਂਦੇ। ਹੋਲੀ ਹੋਲੀ ਭਾਰਤ ਵਰਸ਼ ਸੁੰਗੜ ਕੇ ਪੰਜਾਬ ਬਣ ਗਿਆ ਅਤੇ ਸਿਆਸੀ ਆਦਰਸ਼ ਅਲੋਕਿਕ ਧਾਰਮਿਕ ਆਦਰਸ਼ਾਂ ਦਾ ਸੰਸਾਰਕ, ਕਿਰਿਆਤਮਕ ਰੂਪ ਦਿੱਸਣ ਲੱਗ ਪਏ। ਪਹਿਲਾਂ ਕਾਲਜ ਅਤੇ ਪਿੱਛੋਂ ਮੈਡੀਕਲ ਕਾਲਜ ਵਿੱਚ ਪੜ੍ਹਦਿਆਂ ਮੈਨੂੰ ਸਿਆਸਤ ਨਾਲ ਮੋਹ ਹੋ ਗਿਆ। ਇਹ ਮੇਰੇ ਜੀਵਨ ਵਿੱਚ ਆਉਣ ਵਾਲਾ ਇੱਕ ਖ਼ਤਰਨਾਕ ਮੋੜ ਸੀ। ਆਪਣੇ ਧਰਮ ਦੀ ਸ੍ਰੇਸ਼ਟਤਾ ਦਾ ਅਭਿਮਾਨੀ, ਮੇਰਾ ਮਨ, ਆਪਣੇ ਸਿਆਸੀ ਵਿਰੋਧੀਆਂ ਨੂੰ ਵੀ ਓਨੀ ਹੀ ਘਿਰਣਾ ਕਰਨ ਲੱਗ ਪਿਆ, ਜਿੰਨੀ ਦੂਜੇ ਧਰਮਾਂ ਨਾਲ ਕਰਦਾ ਸੀ। ਮੇਰੇ ਸਿਆਸੀ ਪਾਗਲਪਨ ਨੇ ਮੇਰੀ ਤਾਲੀਮ ਉੱਤੇ ਵੀ ਅਸਰ ਪਾਇਆ
ਅਤੇ ਮੇਰੇ ਦੋ ਸਾਲ ਜ਼ਾਇਆ ਹੋਏ। ਆਪਣੇ ਇਸ ਨੁਕਸਾਨ ਲਈ ਮੈਂ ਆਪਣੇ ਸਿਆਸੀ ਵਿਰੋਧੀਆਂ ਅਤੇ ਅਨ-ਧਰਮੀਆਂ ਨੂੰ ਹੀ ਜ਼ਿੰਮੇਵਾਰ ਸਮਝਦਾ ਸਾਂ। ਅੰਤ ਪੰਜਾਬ ਦੀ ਸਿਆਸਤ ਨੇ ਅੱਤ ਘਿਨਾਉਣਾ ਰੂਪ ਧਾਰਨ ਕਰ ਲਿਆ ਅਤੇ ਮੈਂ, ਜਿਸ ਨੂੰ ਪੀੜਾਂ ਦਾ ਇਲਾਜ ਕਰਨਾ ਸਿਖਾਇਆ ਗਿਆ ਸੀ, ਪੀੜਾਂ ਬੀਜਣ ਅਤੇ ਪੀੜਾਂ ਵੰਡਣ ਦੀ ਕਾਰੇ ਲੱਗ ਗਿਆ।"
ਪਾਪਾ ਦੇ ਆ ਜਾਣ ਨਾਲ ਇਹ ਗੱਲ-ਬਾਤ ਰੁਕ ਗਈ। ਪਾਪਾ ਮੈਨੂੰ ਕੋਈ ਜ਼ਰੂਰੀ ਕੰਮ ਦੱਸ ਕੇ ਆਪਣੇ ਕਮਰੇ ਵੱਲ ਚਲੇ ਗਏ। ਨੀਰਜ ਨੇ ਕਹਿਣਾ ਜਾਰੀ ਰੱਖਿਆ:
"ਦੀਦੀ, ਇਸ ਤੋਂ ਅੱਗੇ ਦੇਵ ਜੀ ਨੇ ਦੱਸਿਆ, 'ਮੈਨੂੰ ਸ਼ਕਤੀ, ਸ੍ਰੇਸ਼ਟਤਾ ਅਤੇ ਆਦਰਸ਼ ਦੇ ਮੋਹ ਨੇ ਪਾਗਲ ਕੀਤਾ ਹੋਇਆ ਸੀ। ਮੈਨੂੰ ਇਹ ਯਕੀਨ ਹੋ ਗਿਆ ਸੀ ਕਿ ਜਿਹੜੇ ਵੀ ਮੇਰੇ ਹਮ-ਖ਼ਿਆਲ ਨਹੀਂ ਹਨ, ਉਹ ਦੁਸ਼ਟ ਹਨ ਅਤੇ ਮੌਤ ਉਨ੍ਹਾਂ ਦੇ ਦੋਸ਼ ਦਾ ਉਚਿਤ ਦੰਡ ਹੈ। ਹੋਰ ਕਈ ਦਲਾਂ ਦੀ ਰੀਸੋ ਰੀਸੇ ਮੈਂ ਵੀ ਦੁਸ਼ਟ-ਦਮਨ ਦਲ ਬਣਾ ਕੇ ਉਸ ਦਾ ਨੇਤਾ ਬਣ ਗਿਆ। ਅੱਜ ਇਹ ਸਭ ਕੁਝ ਯਾਦ ਕਰਨਾ ਅਤੇ ਦੁਹਰਾਉਣਾ ਮੈਨੂੰ ਚੰਗਾ ਨਹੀਂ ਲੱਗਦਾ: ਪਰ, ਮੈਨੂੰ ਇਹ ਵੀ ਚੰਗਾ ਨਹੀਂ ਲੱਗਦਾ ਕਿ ਕੋਈ ਵਿਅਕਤੀ ਸਮੁੱਚੀ ਮਨੁੱਖਤਾ ਦੇ ਪਿਆਰ ਅਤੇ ਭਲੇ ਤੋਂ ਉਰਲੇ ਕਿਸੇ ਵਿਚਾਰ ਨੂੰ ਆਪਣਾ ਆਦਰਸ਼ ਬਣਾਉਣ ਦੀ ਭੁੱਲ ਕਰੇ, ਜਿਸ ਦੇ ਨਤੀਜੇ ਭੁਗਤਦੀ ਹੋਈ ਮਨੁੱਖਤਾ ਆਪਣੇ ਆਪ ਤੋਂ ਵੀ ਸ਼ਰਮਸਾਰ ਹੋਣ ਲੱਗ ਪਈ ਹੈ।
'ਪੰਜਾਬ ਦੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਹੱਤਿਆ ਦੀ ਖੇਡ ਖੇਡਣ ਚਲੇ ਜਾਂਦੇ ਸਨ
ਮੇਰੇ ਦਲ ਦੇ ਲੋਕ। ਕਿਸ ਤਰ੍ਹਾਂ ਦਾ ਸਮਾਂ ਸੀ ਉਹ। ਇਉਂ ਲੱਗਦਾ ਸੀ ਜਿਵੇਂ ਕਿਸੇ ਰੱਬੀ ਹੁਕਮ ਦੀ ਪਾਲਣਾ ਵਿੱਚ ਅਸੀਂ ਇਹ ਸਭ ਕਰ ਰਹੇ ਹਾਂ ਅਤੇ ਕੋਈ ਰੋਕ ਸਾਡਾ ਰਾਹ ਨਹੀਂ ਰੋਕ ਸਕਦੀ। ਪਤਾ ਲੱਗਾ ਕਿ ਗੁਰਦਾਸਪੁਰ ਦੇ ਲਾਗੇ ਇੱਕ ਵੱਖਰੀ ਸੋਚ ਦਾ ਸੋਮਾ ਹੈ, ਜਿਸ ਨੂੰ ਲੁਕਾਇਆ ਜਾਣਾ ਅੱਤ ਜ਼ਰੂਰੀ ਹੈ। ਮੈਂ ਤੇ ਮੇਰਾ ਸਾਥੀ ਮੂੰਹ-ਹਨੇਰੇ ਚੱਲ ਪਏ। ਸਾਥੀ ਮੋਟਰ-ਸਾਈਕਲ ਚਲਾ ਰਿਹਾ ਸੀ ਅਤੇ ਮੈਂ ਮਸ਼ੀਨਰੀਨ ਲਈ ਪਿੱਛੇ ਬੈਠਾ ਸਾਂ। ਠੀਕ ਟਿਕਾਣੇ ਪੁੱਜੇ ਤਾਂ ਵੇਖਿਆ ਕਿ ਸਾਨੂੰ ਮਿਲੀ ਹੋਈ ਸੂਚਨਾ ਬਿਲਕੁਲ ਠੀਕ ਸੀ। ਅਸੀਂ ਇੱਕ ਘਰ ਦੀ ਚਾਰ-ਦੀਵਾਰੀ ਨਾਲ ਲੁਕ ਕੇ ਖਲੋ ਗਏ। ਆਪਣੇ ਠੀਕ ਸਮੇਂ ਸਿਰ ਵੱਖਰੀ ਸੋਚ ਦਾ ਸਮਾ ਘਰ ਬਾਹਰ ਨਿਕਲਿਆ ਅਤੇ ਮੇਰੀ ਮਸ਼ੀਨਗੰਨ ਵਿੱਚ ਚੱਲੀਆਂ ਹੋਈਆਂ ਗਲੀਆ ਨੇ ਠੀਕ ਟਿਕਾਣੇ ਵੱਜ ਕੇ ਧਰਮ ਨਿਭਾਉਣ ਵਿੱਚ ਸਾਡੀ ਸਹਾਇਤਾ ਕੀਤੀ। ਅਸੀਂ ਨਿਸਚਿੰਤ, ਨਿਰਜੋ ਮੁੜਨ ਹੀ ਵਾਲੇ ਸਾਂ ਕਿ ਪਿੰਡ ਦੇ ਇੱਕ ਘਰ ਦੀ ਛੱਤ ਉੱਤੇ ਖਲੋ ਕੇ ਚਲਾਈ ਗਈ ਰਾਈਫਲ ਦੀ ਗੋਲੀ ਮੇਰੀ ਵੱਖੀ ਵਿੱਚ ਆ ਵੱਜੀ। ਇਉਂ ਪਹਿਲੀ ਵੇਰ ਹੋਇਆ ਸੀ ਕਿ ਕਿਸੇ ਪਿੰਡ ਦੇ ਲੋਕਾਂ ਨੇ ਸਾਡਾ ਮੁਕਾਬਲਾ ਕਰਨ ਦੀ ਹਿੰਮਤ ਕੀਤੀ ਸੀ। ਮੈਂ ਮੁੜ ਕੇ ਗੋਲੀ ਦਾ ਉੱਤਰ ਗੋਲੀ ਨਾਲ ਦੇਣ ਹੀ ਵਾਲਾ ਸਾਂ ਕਿ ਇੱਕ ਹੋਰ ਗੋਲੀ ਮੇਰੇ ਮੋਢੇ ਵਿੱਚੋਂ ਪਾਰ ਹੋ ਗਈ। ਗੰਨ ਮੇਰੇ ਹੱਥ ਡਿੱਗ ਪਈ। ਮੈਂ ਆਪਣੇ ਸਾਥੀ ਨੂੰ ਘੁੱਟ ਕੇ ਫੜ ਲਿਆ ਅਤੇ ਮੋਟਰ ਸਾਈਕਲ ਤੇਜ਼ ਭਜਾਉਣ ਲਈ ਆਖਿਆ। ਉਸ ਨੇ ਦੋਹਾਂ ਹੱਥਾਂ ਨਾਲ ਮੰਗੇ ਪਕੜ ਤੋੜ ਕੇ ਮੈਨੂੰ ਮੋਟਰ ਸਾਈਕਲ ਤੋਂ ਥੱਲੇ ਸੁੱਟ ਦਿੱਤਾ ਅਤੇ ਆਪ ਦੌੜ ਗਿਆ। ਦੀਦੀ, ਇਸ ਤੋਂ ਅੱਗੇ ਦੇਵ ਵੀਰ ਜੀ ਕੋਲੋਂ ਹੋਰ ਕੁਝ ਆਖਿਆ ਨਾ ਗਿਆ।"
ਪੁਸ਼ਪੇਂਦ੍, ਇਹ ਸਭ ਸੁਣ ਕੇ ਮੈਂ ਡਰੀ ਵੀ ਅਤੇ ਹੈਰਾਨ ਵੀ ਹੋਈ। ਇਸ ਉੱਤੇ ਵਿਸ਼ਵਾਸ ਕਰਨ ਨੂੰ ਜੀਅ ਨਹੀਂ ਸੀ ਕਰਦਾ।
ਤੇਰੀ ਸਨੇਹਾ।
16
ਗੁਰਦਾਸਪੁਰ,
3.12.95.
ਸਨੇਹਾ,
ਤੈਨੂੰ ਯਾਦ ਹੋਵੇਗਾ ਕਿ ਅਗਸਤ ਦੇ ਮਹੀਨੇ ਵਿੱਚ ਤੂੰ ਮੈਨੂੰ ਇੱਕ ਲੰਮਾ ਪੱੜ ਲਿਖਿਆ ਸੀ, ਜਿਸ ਵਿੱਚ ਸੁਹਜ-ਸੁਆਦ ਸੰਬੰਧੀ ਹੋਈ ਵਾਰਤਾਲਾਪ ਦਰਜ ਸੀ। ਮੈਂ ਚਾਹੁੰਦੀ ਰਹੀ ਕਿ ਸੁਮੀਤ ਦੇ ਮਾਤਾ ਜੀ ਨਾਲ ਇਸ ਵਿਸ਼ੇ ਉੱਤੇ ਮੁੜ ਚਰਚਾ ਕਰਨ ਦਾ ਅਵਸਰ ਮਿਲੇ ਅਤੇ ਮੈਂ ਆਪਣਾ ਪੱਖ ਵਧੇਰੇ ਯੋਗਤਾ ਨਾਲ ਪੇਸ਼ ਕਰਾਂ। ਉਚੇਚੇ ਯਤਨ ਨਾਲ ਮੈਂ ਗੱਲ ਬਾਤ ਦਾ ਰੂਮ ਇਸ ਪਾਸੇ ਨਹੀਂ ਸਾਂ ਮੋੜਨਾ ਚਾਹੁੰਦੀ। ਪਾਪਾ ਅਤੇ ਪਿਤਾ ਜੀ ਜਦੋਂ ਤੋਂ ਸੁਮੀਤ ਵਿੱਚ ਦਿਲਚਸਪੀ ਲੈਣ ਲੱਗੇ ਹਨ, ਉਦ ਤੇ ਉਨ੍ਹਾਂ ਦੇ ਦੁਨਿਆਵੀ ਜਿਹੇ ਵਿਸ਼ੇ ਹੀ ਸਾਰਾ ਸਮਾਂ ਲੈ ਜਾਂਦੇ ਹਨ। ਹੁਣ ਤਾਂ ਹਰ ਸ਼ੁਕਰਵਾਰ ਉਹ ਇਹੋ ਜਿਹੇ ਪ੍ਰਸ਼ਨ ਪੁੱਛ ਕੇ ਵਕਤ ਜਾਇਆ ਕਰਿਆ ਕਰਨਗੇ, ਜਿਨ੍ਹਾਂ ਦਾ ਜੀਵਨ ਦੇ ਸੁੰਦਰ ਸੁਪਨਿਆਂ ਨਾਲ ਬਹੁਤਾ ਸੰਬੰਧ ਨਹੀਂ। ਤੂੰ ਬਹੁਤਾ ਪੜ੍ਹਿਆ ਕਿਉਂ ਨਹੀਂ ? ਤੂੰ ਵੱਡੇ ਅਹੁਦੇ ਉੱਤੇ ਕਿਉਂ ਨਹੀਂ ਲੱਗਣਾ ਚਾਹੁੰਦਾ ? ਤੂੰ ਵਲਾਣੀ ਪੋਸਟ ਲਈ ਅਪਲਾਈ ਕਰ। ਇਹ ਸਾਰੇ ਪ੍ਰਸ਼ਨ ਅਤੇ ਸੁਝਾਅ ਸੁਮੀਤ ਵਰਗੀ ਪ੍ਰਤਿਭਾ ਦਾ ਨਿਰਾਦਰ ਕਰਦੇ ਹਨ। ਇਨ੍ਹਾਂ ਸਾਰੀਆਂ ਪ੍ਰਸ਼ਨਾਂ ਦਾ ਭਾਵ ਇੱਕ ਹੈ ਕਿ "ਤੂੰ ਬਾਕੀ ਸਾਰਿਆਂ ਵਰਗਾ ਕਿਉਂ ਨਹੀਂ ?" ਮੈਂ ਚਾਹੁੰਦੀ ਹਾਂ ਕਿ ਇਸ ਦਾ ਉੱਤਰ ਲੱਭਿਆ ਜਾਵੇ। ਪਤਾ ਨਹੀਂ ਅਸੀਂ ਇਹ ਕਿਉਂ ਚਾਹੁੰਦੇ ਹਾਂ ਕਿ ਸਾਡੇ ਕੰਮ ਕਿਸੇ ਹੋਰ ਦੁਆਰਾ ਕੀਤੇ ਜਾਣ। ਇਹ ਵੀ ਅਫ਼ਸਰ ਹੋਣ ਦਾ ਇੱਕ ਪ੍ਰਭਾਵ ਹੈ ਸ਼ਾਇਦ
ਇੱਕ ਪੱਖੋਂ ਇਹ ਚੰਗਾ ਵੀ ਹੈ ਕਿ ਪਾਪਾ ਅਤੇ ਪਿਤਾ ਜੀ ਸ਼ੁਕਰਵਾਰ ਨੂੰ ਉਸ ਨਾਲ ਬੈਠ ਕੇ ਗੱਲਾਂ ਕਰਨ। ਉਹ ਇਨ੍ਹਾਂ ਵਾਰਤਾਲਾਪਾਂ ਵਿੱਚ ਮੈਨੂੰ ਜ਼ਰੂਰ ਸ਼ਾਮਲ ਕਰਦੇ ਹਨ ਅਤੇ ਸੁਮੀਤ ਹਰ ਦੁਨਿਆਵੀ ਪ੍ਰਸ਼ਨ ਦਾ ਉੱਤਰ ਆਪਣੇ ਦ੍ਰਿਸ਼ਟੀਕੋਣ ਤੋਂ ਦਿੰਦਾ ਹੋਣ ਕਰਕੇ ਹਰ ਗੱਲ ਸੋਚ ਦੇ ਉਚੇਰੇ ਮੰਡਲੀ ਜਾ ਬਿਰਾਜਦੀ ਹੈ। ਇਸ ਤੋਂ ਇਲਾਵਾ ਮੈਨੂੰ ਝੰਗੀਂ ਜਾਂ ਜਾਪੂਵਾਲ ਜਾ ਕੇ ਸੁਮੀਤ ਨੂੰ ਮਿਲਣ ਉੱਤੇ ਕੋਈ ਮਨਾਹੀ ਵੀ ਨਹੀਂ। ਇਸ ਲਈ ਹੁਣ ਮੈਨੂੰ ਸੁਮੀਤ ਦੇ ਨੇੜ ਵਿੱਚ ਬਹੁਤ ਸਮਾਂ ਗੁਜ਼ਾਰਨ ਦੀ ਸਹੂਲਤ ਪ੍ਰਾਪਤ ਹੋ ਗਈ ਹੈ। ਇਸੇ ਸਹੂਲਤ ਅਨੁਸਾਰ ਮੈਂ, ਲੱਗ ਪੱਗ ਹਰ ਐਤਵਾਰ ਝੋਰੀ ਜਾਣ ਲੱਗ ਪਈ ਹਾਂ। ਪਿਛਲੀ ਗੱਲ ਬਾਤ ਵਿੱਚ ਜਦੋਂ ਸੁਮੀਤ ਯਥਾਰਥਵਾਦ ਨੂੰ 'ਕੋਰ ਦੀ ਉਪਾਸਨਾ ਕਹਿ ਕੇ ਗਿਆ ਸੀ, ਉਸ ਤੋਂ ਅਗਲੇ ਐਤਵਾਰ ਮੈਂ ਸਵੇਰੇ ਸੁਵੱਖਤੇ ਹੀ ਝੋਰੀ ਪੁੱਜ ਗਈ ਅਤੇ ਅੰਕਲ ਜੀ ਨੂੰ ਦੱਸਿਆ ਕਿ ਮੈਂ ਸੁਮੀਤ ਨਾਲ ਉਸ ਦੀ ਇਸ ਉਕਰੀ ਸੰਬੰਧੀ ਵਿਚਾਰ ਕਰਨੀ ਚਾਹੁੰਦੀ ਹਾਂ। ਅੰਕਲ ਜੀ ਨੇ ਆਖਿਆ, "ਪੁਸ਼ਪੀ, ਅੱਜ ਦਾ ਦਿਨ ਗੱਲ ਬਾਤ ਲਈ ਹੈ ਵੀ ਬਹੁਤ ਵਧੀਆ: ਪਰ, ਸੁਮੀਤ ਨਾਲ ਨਹੀਂ, ਨੀਲੂ ਨਾਲ। ਅੱਜ ਅਸੀਂ ਤੋਸ਼ੀ ਵੱਲ ਜਾ ਰਹੇ ਹਾਂ। ਨਵੰਬਰ ਦਾ ਦੂਜਾ ਸਨਿਚਰਵਾਰ ਨੀਲੂ
ਦਾ ਜਨਮ ਦਿਨ ਗਿਣਿਆ ਜਾਂਦਾ ਹੈ। ਛਿਆਂ ਪਿੰਡਾਂ ਦੇ ਲੋਕ ਇਹ ਦਿਨ ਮਨਾਉਂਦੇ ਹਨ। ਸਾਰਾ ਦਿਨ ਉਸ ਦੇ ਘਰ ਆਵਾਜਾਈ ਲੱਗੀ ਰਹਿੰਦੀ ਹੈ। ਕੋਈ ਅਸੀਸ ਦਿੰਦਾ ਹੈ ਕਈ ਸੁਗਾਤ। ਬਹੁਤ ਰੌਣਕ ਹੁੰਦੀ ਹੈ। ਪਿੰਡਾਂ ਦੀਆਂ ਕੁੜੀਆਂ ਵੰਨ-ਸੁਵੰਨੇ ਪਕਵਾਨ ਪਕਾ ਕੋ ਲਿਆਉਂਦੀਆਂ ਹਨ। ਸਾਰੇ ਬੱਚੇ ਪਿਕਨਿਕ ਵਰਗਾ ਆਨੰਦ ਮਾਣਦੇ ਹਨ। ਹਰ ਕਿਸੇ ਨੂੰ ਘਰ ਦੇ ਅੰਦਰ ਬਾਹਰ ਕਿਤੇ ਵੀ ਜਾਣ ਦੀ ਖੁੱਲ੍ਹ ਹੁੰਦੀ ਹੈ: ਡ੍ਰਾਇੰਗ ਰੂਮ ਵਿੱਚ ਵੀ: ਪਰ ਆਪ੍ਰੇਸ਼ਨ ਥੀਏਟਰ ਅਤੇ ਲਾਇਬ੍ਰੇਰੀ ਵਿੱਚ ਨਹੀਂ। ਲੋਕ ਪੂਰੇ ਸਤਿਕਾਰ ਨਾਲ ਘਰ ਵਿੱਚ ਜਾਂਦੇ ਹਨ, ਨੀਲੂ ਦੀਆਂ ਬਣੀਆਂ ਹੋਈਆਂ ਤਸਵੀਰਾਂ ਵੇਖਦੇ ਹਨ। ਇਉਂ ਜਾਂਦੇ ਹਨ ਘਰ ਵਿੱਚ ਜਿਵੇਂ ਕਿਸੇ ਮੰਦਰ ਵਿੱਚ ਜਾਈਦਾ ਹੈ। ਇਉਂ ਆਉਂਦੇ ਹਨ ਬਾਹਰ ਜਿਵੇਂ ਕਿਸੇ ਤੀਰਥ ਸਥਾਨ ਤੋਂ ਹੋ ਕੇ ਆਏ ਹੋਣ। ਤੂੰ ਕੱਲ ਆਉਂਦੀ ਤਾਂ ਇਹ ਸਭ ਰੌਣਕਾਂ ਵੇਖਦੀ। ਅੱਜ ਸਾਰਾ ਦਿਨ ਉਹ ਕੋਈ ਕੰਮ ਨਹੀਂ ਕਰੇਗੀ, ਮੁਕੰਮਲ ਛੁੱਟੀ ਹੋਵੇਗੀ ਉਸ ਦੀ।"
ਜਦੋਂ ਅਸੀਂ ਸੁਮੀਤ ਦੇ ਘਰ ਪੁੱਜ, ਮਾਂ-ਪੁੱਤ ਚਾਹ ਪੀ ਰਹੇ ਸਨ। ਸੁਮੀਤ ਨੇ ਆਈ ਨੂੰ ਕਿਹਾ, "ਜ਼ਰਾ ਪਹਿਲਾਂ ਆਉਂਦੇ ਤਾਂ ਚਹ ਮੈਨੂੰ ਨਾ ਬਣਾਉਣੀ ਪੈਂਦੀ। ਤੁਹਾਡੀ ਸੰਤੋਸ਼ੀ ਤਾਂ ਅੱਜ ਕੋਈ ਕੰਮ ਕਰੇਗੀ ਨਹੀਂ।"
"ਅਰੇ ਕਾਮਚੋਰ, ਸਾਲ ਵਿੱਚ ਇਕ ਤਾਂ ਛੁੱਟੀ ਕਰਦੀ ਹਾਂ ਮੈਂ।" ਸੁਮੀਤ ਦੇ ਮਾਤਾ ਜੀ ਨੇ ਮੁਸਕਰਾ ਕੇ ਆਖਿਆ।
"ਮੈਨੂੰ ਇੱਕ ਵੀ ਨਸੀਬ ਨਹੀਂ; ਉੱਤੋਂ ਨਾਂ ਪੈ ਗਿਆ ਕਾਮਚੋਰ।"
"ਅੱਛਾ ਬਾਬਾ, ਗ਼ਲਤੀ ਹੋਈ। ਤੇਰੀ ਪੁਸ਼ਪੀ ਆਈ ਹੈ, ਇਸ ਲਈ ਅੱਜ ਮੈਂ ਛੁੱਟੀ ਨਹੀਂ ਕਰਾਂਗੀ।"
ਆਂਟੀ ਅਤੇ ਸੁਮੀਤ ਡਾਈਨਿੰਗ ਰੂਮ ਵਿੱਚੋਂ ਕਿਚਨ ਵੱਲ ਚਲੇ ਗਏ, ਅੰਕਲ ਜੀ, ਮੈਂ ਅਤੇ ਸੁਮੀਤ ਦੇ ਮਾਤਾ ਜੀ ਡ੍ਰਾਇੰਗ ਰੂਮ ਵਿੱਚ ਆ ਗਏ। ਡ੍ਰਾਇੰਗ ਰੂਮ ਦੀਆਂ ਕੰਧਾਂ ਉੱਤੇ ਲੱਗੀਆਂ ਵੱਡੀਆਂ ਵੱਡੀਆਂ ਤਸਵੀਰਾਂ ਨਾਲ ਦੇ ਨਿੱਕੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ। ਇਹ ਨਿੱਕੀਆਂ ਤਸਵੀਰਾਂ ਕੁਝ ਅਧੂਰੀਆਂ ਵੀ ਸਨ ਅਤੇ ਅਜੇ ਇਨ੍ਹਾਂ ਨੂੰ ਪ੍ਰੇਮ ਵੀ ਨਹੀਂ ਸੀ ਕੀਤਾ ਗਿਆ। ਉਹ ਦੋਵੇਂ (ਅੰਕਲ ਅਤੇ ਨੀਲੂ) ਸੋਵੇ ਉੱਤੇ ਬੈਠ ਗਏ। ਮੈਂ ਵਿਸ਼ਾਲ ਚਿੱਤ੍ਰਾਂ ਨੂੰ ਵੇਖਣ ਲੱਗ ਪਈ। ਕੁੱਲ ਮਿਲਾ ਕੇ ਵੀਹ ਕੁ ਚਿੱਤ੍ਰ ਸਨ। ਛੇ ਚਿੱਤ੍ਰ ਪੰਜਾਬੀ ਵਿਆਹ ਨਾਲ ਸੰਬੰਧਤ ਸਨ-ਵਾਗਾਂ ਗੁੰਦਦੀ ਭੈਣ, ਜੰਞ ਦੇ ਢੁਕਾਅ ਵੇਲੇ ਜਾਂਞੀਆਂ ਦਾ ਸੁਆਗਤ ਕਰਦੇ ਪਿੰਡ ਦੇ ਪਤਵੰਡੇ, ਰੋਟੀ ਖਾਂਦੀ ਜੰਞ, ਭੈਣ ਨੂੰ ਡੋਲੀ ਪਾਉਂਦੇ ਵੀਰ, ਪਾਣੀ ਵਾਰਦੀ ਮਾਂ ਅਤੇ ਗਾਨੇ ਖੇਡਦੇ ਪਤੀ ਪਤਨੀ। ਸਾਰੇ ਚਿੱਤ੍ਰਾਂ ਵਿੱਚ ਭੀੜ, ਹਰਕਤ, ਰੰਗੀਨੀ ਅਤੇ ਖ਼ੁਸ਼ੀ ਦੀ ਭਰਮਾਰ ਪਰਤੀਤ ਹੁੰਦੀ ਸੀ। ਬਾਕੀ ਤੇਰਾਂ ਚਿੱਤ੍ਰ ਪ੍ਰਕਿਰਤੀ ਚਿੱਤ੍ਰਣ ਨਾਲ ਸੰਬੰਧਤ ਸਨ। ਇਨ੍ਹਾਂ ਵਿੱਚ ਝੀਲਾਂ, ਪਹਾੜਾਂ, ਨਦੀਆਂ ਦੇ ਨਾਲ ਨਾਲ ਸਾਉਣ ਦੇ ਮੀਂਹ ਵਿੱਚ ਨਹਾਉਂਦੇ ਬੱਚੇ, ਪਿੱਪਲ ਦੀ ਛਾਵੇਂ ਬੇਠੇ ਵਾਣ ਵੱਟਦੇ ਬੁੱਢੇ, ਸੁੱਤੇ ਹੋਏ ਨੋਜੁਆਨ, ਤਾਸ਼ ਖੇਡਦੇ ਮੁੰਡੇ ਅਤੇ ਅੱਖਾਂ ਮੀਟੀ ਬੈਠੇ ਯੁਗਾਲੀ ਕਰਦੇ ਪਸ਼ੂ ਵੀ ਚਿੱਤ੍ਰ ਹੋਏ ਸਨ। ਇੱਕ ਚਿੱਤ੍ਰ ਵਿੱਚ ਦੇ ਬਿਰਧ ਮਾਤਾਵਾਂ ਚਰਖਾ ਕੱਤਦੀਆਂ ਵਿਖਾਈਆਂ ਗਈਆਂ ਸਨ ਅਤੇ ਉਨ੍ਹਾਂ ਦੇ ਲਾਗੇ ਪੰਜ ਛੇ ਚੁੱਕੇ ਹੋਏ ਚਰਖੇ ਖਲ੍ਹਾਰੇ ਹੋਏ ਸਨ। ਇਸ ਪਿਛੋਕੜ ਦੇ ਸਾਹਮਣੇ ਦਸ ਕੁ ਕੁੜੀਆਂ ਸਾਈਕਲ ਸੰਭਾਲੀ ਬਲਤੀਆਂ ਵਿਖਾਈਆਂ ਹੋਈਆਂ ਸਨ। ਕੁਝ ਜਾਈਕਲਾਂ ਦੇ ਹੈਂਡਲਾਂ ਨਾਲ ਲੱਗੀਆਂ ਟੋਕਰੀਆ ਵਿੱਚ ਅਤੇ ਕੁਝ ਕੁ ਸਾਈਕਲਾਂ ਦੇ ਸਪਿੰਗਦਾਰ ਕੈਰੀਅਰਾਂ ਉੱਤੇ ਕਿਤਾਬਾਂ ਵਿਖਾਈਆਂ ਗਈਆਂ ਸਨ। ਮੁਟਿਆਰਾਂ ਦੇ ਵਸਤਰ ਨਵੇਂ ਫੈਸ਼ਨ ਦੇ, ਫਬਵੇਂ ਅਤੇ ਭੜਕੀਲੇ ਸਨ।
ਮੈਂ ਤਸਵੀਰਾਂ ਵੇਖਣ ਵਿੱਚ ਮਗਨ ਸਾਂ ਜਦੋਂ ਅੰਕਲ ਜੀ ਨੇ ਮੇਰੇ ਕੋਲ ਆ ਕੇ ਆਖਿਆ, "ਪੁਸ਼ਪੀ, ਮੈਨੂੰ ਯਾਦ ਆ ਗਿਆ। ਮੈਂ ਤੇਰੇ ਪਾਪਾ ਨੂੰ ਮਿਲਨਾ ਹੋ ਅੱਜ। ਕਾਰ ਦੀ ਚਾਬੀ ਮੈਨੂੰ ਦੇ ਅਤੇ ਏਥੇ ਹੀ ਮੈਨੂੰ ਉਡੀਕੀ। ਸ਼ਾਇਦ ਸ਼ਾਮ ਨੂੰ ਉਹ ਵੀ ਮੇਰੇ ਨਾਲ ਹੀ ਆ ਜਾਵੇ।"
ਅੱਧਾ ਕੁ ਘੰਟਾ ਤਸਵੀਰਾਂ ਨੂੰ ਵੇਖ ਜਾਤ ਕੇ ਮੈਂ ਸੁਮੀਤ ਦੇ ਮਾਤਾ ਜੀ ਵੱਲ ਮੁੜੀ ਤਾਂ ਵੇਖਿਆ ਕਿ ਆਂਟੀ ਅਤੇ ਸੁਮੀਤ ਵੀ ਉਨ੍ਹਾਂ ਕੋਲਆ ਬੈਠੇ ਸਨ। ਆਂਟੀ ਨੇ ਮੈਨੂੰ ਪੁੱਛਿਆ, “ਪਸੰਦ ਆਈਆਂ ਤਸਵੀਰਾਂ ?" "ਹਾਂ, ਬਹੁਤ ਜ਼ਿਆਦ," ਕਹਿ ਕੇ ਮੈਂ ਚੁੱਪ ਕਰ ਗਈ। ਕੁਝ ਚਿਰ ਸੋਚ ਕੇ ਮੈਂ ਕਿਹਾ, "ਮੈਂ ਇਸ ਕਮਰੇ ਵਿੱਚ ਦੋ ਤਿੰਨ ਵੇਰ ਆਈ ਹਾਂ। ਇਹ ਤਸਵੀਰਾਂ ਮੈਂ ਪਹਿਲੇ ਕਦੇ ਨਹੀਂ ਵੇਖੀਆਂ। ਇਹ ਸਭ ਕਿੱਥੋਂ ਆਈਆਂ ਹਨ ਅਤੇ ਪਹਿਲੀਆਂ ਕਿਧਰ ਗਈਆਂ ?"
"ਪੁਸ਼ਪੇਂਦ, ਮੌਸਮ ਅਤੇ ਮੌਕੇ ਅਨੁਸਾਰ ਡ੍ਰਾਇੰਗ ਰੂਮ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ। ਪਹਿਲੀਆਂ ਤਸਵੀਰਾਂ ਸਟੋਰ ਵਿੱਚ ਰੁੱਪ ਦਿੱਤੀਆਂ ਹਨ। ਤੂੰ ਗਰਮੀਆਂ ਵਿੱਚ ਆਉਂਦੀ ਰਹੀ ਹੈਂ। ਉਦੋਂ ਮੱਧਮ ਹਲਕੇ ਰੰਗ ਦੇ ਚਿੱਤ੍ਰ ਲੱਗੇ ਹੋਏ ਸਨ। ਬਾਹਰ ਧੁੱਪ ਦੀ ਤੇਜੀ ਸੀ। ਹੁਣ ਬਾਹਰ ਮੌਸਮ ਦੀ ਭੜਕਾਹਟ ਘੱਟ ਹੈ, ਇਸ ਲਈ ਅੰਦਰ ਗੂਹੜੇ ਭੜਕੀਲੇ ਚਿੱਤ੍ਰ ਨਗਾ ਲਏ ਹਨ।"
"ਕਿੰਨੀ ਮਿਹਨਤ ਕਰਦੇ ਹੋ ਤੁਸੀਂ ?"
"ਇਸ ਵਿੱਚ ਮੈਨੂੰ ਬਹੁਤਾ ਕੁਝ ਨਹੀਂ ਕਰਨਾ ਪੈਂਦਾ। ਲਾਗਲੇ ਪਿੰਡਾਂ ਦੇ ਮੁੰਡੇ ਕੁੜੀਆਂ ਸਾਰਾ ਕੰਮ ਕਰਦੇ ਹਨ। ਕਿਹੜੀਆਂ ਤਸਵੀਰਾਂ ਕਿੱਥੇ ਅਤੇ ਕਦੋਂ ਲਗਾਉਣੀਆਂ ਹਨ, ਉਹ ਫੈਸਲਾ ਕਰਦੇ ਹਨ। ਇਨ੍ਹਾਂ ਵਿੱਚ ਬਹੁਤੀਆਂ ਤਸਵੀਰਾਂ ਵੀ ਉਨ੍ਹਾਂ ਬੱਚਿਆਂ ਦੀਆਂ ਬਣੀਆਂ ਹੋਈਆਂ ਹਨ। ਕੀ ਤੂੰ ਦੱਸ ਸਕਦੀ ਹੈ ਕਿ ਇਨ੍ਹਾਂ ਵਿੱਚ ਕਿਹੜੀ ਤਸਵੀਰ ਕਿਸੇ ਬੱਚੇ ਦੀ ਬਣਾਈ ਹੋਈ ਹੈ ਅਤੇ ਕਿਹੜੀ ਮੇਰੀ ? ਸੋਚ ਕੇ ਦੱਸੀ।"
"ਜਿਥੋਂ ਤਕ ਕਲਾ ਦੀ ਕੁਸ਼ਲਤਾ ਦਾ ਸੰਬੰਧ ਹੈ ਮੈਨੂੰ ਬਹੁਤਾ ਫ਼ਰਕ ਨਹੀਂ ਦਿਸਿਆ। ਸ਼ਾਇਦ ਇਸ ਲਈ ਕਿ ਮੈਂ ਚਿੱਤ੍ਰ ਕਲਾ ਬਾਰੇ ਜਾਣਦੀ ਨਹੀਂ। ਵਿਸ਼ੇ-ਵਸਤੂ ਦੇ ਪੱਖੋਂ ਵੇਖ ਕੇ ਮੈਂ ਅੰਦਾਜ਼ਾ ਲਾ ਸਕਦੀ ਹਾਂ ਕਿ ਚਰਖਿਆਂ ਵਾਲਾ ਚਿੱਤ੍ਰ ਤੁਹਾਡਾ ਬਣਾਇਆ ਹੋਇਆ ਹੈ। ਇਸ ਵਿੱਚ ਚਰਖਾ ਕੱਤਦੀਆਂ ਬਿਰਧ ਮਾਤਾਵਾਂ ਨੂੰ ਪ੍ਰਿਸ਼ਟ-ਭੂਮੀ ਵਿੱਚ ਰੱਖ ਕੇ ਉਨ੍ਹਾਂ ਲਾਗੇ ਕੁਝ ਕੁ ਚਰਖੇ ਬੇਕਾਰ ਪਏ ਵਿਖਾ ਕੇ ਇਹ ਦੱਸ ਰਹੇ ਹੋ ਤੁਸੀਂ ਕਿ ਇਹ ਸਭ ਕੁਝ ਪਿੱਛੇ ਰਹਿ ਗਿਆ ਹੈ ਅਤੇ ਜੀਵਨ ਅੱਗੇ ਨਿਕਲ ਗਿਆ ਹੈ। ਬਿਧ ਮਾਤਾਵਾਂ ਵੀ ਹੁਣ ਚਰਖਾ ਨਹੀਂ ਕੱਤਦੀਆਂ। ਕੁੜੀਆਂ ਸਕੂਲਾਂ ਕਾਲਜਾਂ ਵਿੱਚ ਜਾਣ ਲੱਗ ਪਈਆਂ ਹਨ। ਉਨ੍ਹਾਂ ਨੂੰ ਚਿੱਤ੍ਰ ਦੇ ਸਾਹਮਣੇ ਰੱਖ ਕੇ ਤੁਸਾਂ ਇਹ ਕਹਿਣ ਦਾ ਯਤਨ ਕੀਤਾ ਹੈ ਕਿ ਅਜੋਕਾ ਜੀਵਨ ਕਿਸ ਦਿਸ਼ਾ ਵਿੱਚ ਵਿਕਾਸ ਕਰ ਰਿਹਾ ਹੈ ਅਤੇ ਕਿੰਨਾ ਅੱਗੇ ਨਿਕਲ ਗਿਆ ਹੈ ਜਾਂ ਪਹਿਲੀ ਪੀੜ੍ਹੀ ਨੂੰ ਕਿੰਨਾ ਪਿੱਛੇ ਛੱਡ ਗਿਆ ਹੈ।"
"ਵਿਸ਼ੇ-ਵਸਤੂ ਦੀ ਵਿਆਖਿਆ ਤੂੰ ਠੀਕ ਕੀਤੀ ਹੈ, ਪੁਸ਼ਪੇਂਦ: ਪਰ, ਚਿੱਤਕਾਰ ਦੀ ਪਛਾਣ ਨਹੀਂ ਕਰ ਸਕੀ ਤੂੰ। ਇਹ ਚਿੱਤ੍ਰ ਲਾਗਲੇ ਪਿੰਡ ਦੀ ਇਕ ਕੁੜੀ ਦਾ ਬਣਾਇਆ ਹੋਇਆ ਹੈ। ਮੈਂ ਉਸ ਨੂੰ ਚਿੱਤ੍ਰ ਬਣਾਉਣ ਦੀ ਜਾਚ ਜ਼ਰੂਰ ਸਿਖਾਈ ਸੀ, ਪਰ, ਇਹ ਚਿੱਤ ਉਸ ਨੇ ਮੇਰੇ ਤੋਂ ਪਰੇ ਰਹਿ ਕੇ ਆਪ ਬਣਾਇਆ ਹੈ। ਮੈਂ ਇਸ ਨੂੰ ਉਦੋਂ ਵੇਖਿਆ ਸੀ ਜਦੋਂ ਇਹ ਸੰਪੂਰਣ ਹੋ ਚੁੱਕਾ ਸੀ। ਇਸ ਦੇ ਵਿਸ਼ੇ ਵਸਤੂ ਨੂੰ ਸਮਝਣ ਵਿੱਚ ਮੈਨੂੰ ਕੋਈ ਔਕੜ ਨਹੀਂ ਸੀ ਭਾਸੀ: ਪਰ, ਇਹ ਮੰਨਣਾ ਮੇਰੇ ਲਈ ਮੁਸ਼ਕਲ ਸੀ ਕਿ ਪੰਦਰਾਂ ਸਾਲ ਦੀ ਇਕ ਪੇਂਡੂ ਕੁੜੀ ਨੇ ਇਸ ਵਿਸ਼ੇ-ਵਸਤੂ ਦੀ ਚੋਣ ਕੀਤੀ ਹੈ।"
"ਇਹ ਗੱਲ ਬਹੁਤ ਹੈਰਾਨੀ ਦੀ ਹੈ।"
"ਹੋਰ ਵੀ ਹੈਰਾਨ ਹੋਵੇਗੀ ਜਦੋਂ ਇਹ ਸੁਣੇ ਅਤੇ ਜਾਣੇਗੀ ਕਿ ਇਹ ਚਿੱਤ੍ਰ ਉਸ ਲੜਕੀ ਨੇ ਇਕ ਮਹਾਨ ਕਵੀ ਦੀ ਇੱਕ ਪ੍ਰਬਲ ਭਾਵਨਾ ਦੀ ਸੁੰਦਰ ਸਮਾਲੋਚਨਾ ਦੇ ਮਨੋਰਥ ਨਾਲ ਬਣਾਇਆ ਹੈ।"
"ਮੈਂ ਹੈਰਾਨ ਹੋਣਾ ਚਾਹੁੰਦੀ ਹਾਂ।"
"ਚੰਗੀ ਤਰ੍ਹਾਂ ਵੇਖ ਕਿ ਚਿੱਤ੍ਰ ਦੀ ਪ੍ਰਿਸ਼ਟ-ਭੂਮੀ ਵਿਚਲੇ ਚਰਖੇ ਵੀ ਸ਼ੇਖ ਰੋਗਾਂ ਵਿੱਚ ਹਨ: ਖ਼ੂਬ ਰੀਝ ਨਾਲ ਬਣਾਏ ਗਏ ਹਨ ਅਤੇ ਮਾਤਾਵਾਂ ਵੀ ਪ੍ਰਸੰਨ-ਮੁੱਖ ਹਨ; ਆਸ, ਉਤਸ਼ਾਹ ਅਤੇ ਚਾਅ ਨਾਲ ਕੁੜੀਆਂ ਵੱਲ ਵੇਖ ਰਹੀਆਂ ਹਨ। ਚਿੱਤ੍ਰ ਦੀ ਅਗ-ਭੂਮੀ ਵਿੱਚ ਖਲਤੀਆਂ ਕੁੜੀਆਂ ਵੀ ਓਨੀਆਂ ਹੀ ਖੁਸ਼ ਹਨ; ਸੁਹਣੇ ਜੀਵਨ ਦੇ ਸੁੰਦਰ ਸੁਪਨੇ ਸਜਾਈ ਜੀਵਨ ਦੇ ਰਮਣੀਕ ਰਸਤਿਆਂ ਦੀ ਰੰਗੀਨੀ ਵਿੱਚ ਵਾਧਾ ਹਨ ਇਹ ਕੁੜੀਆਂ। ਜੀਵਨ, ਇੱਕ ਸੁੰਦਰਤਾ ਵਿੱਚ ਦੂਜੀ ਸੁੰਦਰਤਾ ਵਿੱਚ ਪਰਵੇਸ਼ ਕਰਦਾ ਜਾਪਦਾ ਹੈ; ਇੱਕ ਖ਼ੁਸ਼ੀ ਵਿੱਚੋਂ ਦੂਜੀ ਖ਼ੁਸ਼ੀ ਵੱਲ ਵਧ ਰਿਹਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰੀਆਂ ਹਨ, ਇਸ ਲੜਕੀ ਦਾ ਇਹ ਚਿੱਤ੍ਰ ਪੁਰਾਣੇ ਜੀਵਨ ਨੂੰ 'ਅਲਵਿਦਾ' ਕਹਿ ਰਿਹਾ ਹੈ। ਨਵਾਂ ਜੀਵਨ ਅੱਗੇ ਹੀ ਅੱਗੇ ਜਾ ਰਿਹਾ ਹੈ, ਇਸ ਚਿੱਤ੍ਰ ਵਿੱਚ। ਪਰ, ਇਸ ਨੇ ਝੋਰਿਆਂ ਦਾ ਭਾਰ ਨਹੀਂ ਚੁੱਕਿਆ ਹੋਇਆ: ਸਗੋਂ ਖ਼ੁਸ਼ੀਆਂ ਅਤੇ ਖ਼ੂਬਸੂਰਤੀਆਂ ਨੂੰ ਆਪਣੀਆਂ ਹਮ-ਸਵਰ ਬਣਾਇਆ ਹੋਇਆ ਹੈ। ਇਸ ਚਿੱਤ ਰਾਹੀਂ ਜਿੱਤਿਆ ਹੋਇਆ ਜੀਵਨ ਭੂਤਕਾਲ ਨੂੰ ਆਵਾਜ਼ਾਂ ਮਾਰ ਮਾਰ ਕੇ ਵਾਪਸ ਬੁਲਾਉਣ ਦੀ ਰੁਮਾਂਟਿਕ ਰੁਚੀ ਵਾਲਾ ਨਹੀਂ, ਸਗੋਂ ਭੂਤਕਾਲ ਦੀਆਂ ਕੁੱਲਾਂ ਦੇ ਭਾਰ ਤੋਂ ਮੁਕਤ, ਉਸ ਦੀ ਸੁੰਦਰਤਾ ਦੀ ਸਮ੍ਰਿਤੀ-ਸੰਪਤੀ ਨੂੰ ਸੰਭਾਲੀ, ਵਰਤਮਾਨ ਦੀਆਂ ਵਾਸਤਵਿਕਤਾਵਾਂ ਨਾਲ ਸੋਂਦਰਯ ਸਾਂਝ ਸਥਾਪਤ ਕਰਦਾ ਹੋਇਆ ਭਵਿੱਖ-ਮੁਖੀ, ਵਿਗਿਆਨਕ ਜੀਵਨ ਹੈ।"
ਸੁਮੀਰ ਦੇ ਮਾਤਾ ਜੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਹੋਈ ਨੂੰ ਇਹ ਪਤਾ ਨਹੀਂ ਸੀ ਲੱਗਾ ਕਿ ਸੁਮੀਤ ਅਤੇ ਆਂਟੀ ਕਿਸ ਵੇਲੇ ਡ੍ਰਾਇੰਗ ਰੂਮ ਵਿੱਚੋਂ ਉੱਠ ਕੇ ਚਲੇ ਗਏ ਸਨ। ਉਨ੍ਹਾਂ ਬਾਰੇ ਕੁਝ ਵੀ ਸੋਚਣ ਦਾ ਖ਼ਿਆਲ ਉਸ ਸਮੇਂ ਮੇਰੇ ਮਨ ਵਿੱਚ ਨਹੀਂ ਸੀ। ਹਾਂ, ਸਨੇਹਾ, ਸੁਮੀਤ ਬਾਰੇ ਵੀ ਨਹੀਂ। ਉਸ ਸਮੇਂ ਮੈਂ ਸੁਮੀਤ ਨਾਲੋਂ ਵਡੇਰੀ ਸੁੰਦਰਤਾ ਦੇ ਸਨਮੁਖ ਬੈਠੀ ਹੈਰਾਨ ਹੋ ਰਹੀ ਸਾਂ ਕਿ ਸਾਡੀ ਧਰਤੀ ਉਤਲੇ ਜੀਵਨ ਵਿੱਚ ਕਿੰਨੀ ਸੁੰਦਰਤਾ ਹੈ। ਮਿਰਜ਼ਾ ਜੀ ਦਾ ਇਹ ਸ਼ਿਅਰ ਚੇਤੇ ਆ ਗਿਆ:
ਸਭ ਕਹਾਂ, ਕੁਝ ਲਾਲਾ ਓ ਗੁਲ ਮੇਂ ਨੁਮਾਇਆਂ ਹੋ ਗਈ।
ਖ਼ਾਕ ਮੈਂ, ਕਿਆ ਸੂਰਤੋਂ ਹੋਗੀ ਕਿ ਪਿਨਹਾਂ ਹੋ ਗਈ।
ਅਥਾਹ ਸੁੰਦਰਤਾ ਦੀਆਂ ਅਨੰਤ ਸੰਭਾਵਨਾਵਾਂ ਵਾਲੇ ਜੀਵਨ ਦੇ ਪਿਛਲੇ ਪੰਦਰਾਂ ਪੰਜਾਬੀ ਸਾਲਾਂ ਦਾ ਚੇਤਾ ਆਉਣ 'ਤੇ ਮੇਰਾ ਧਿਆਨ ਇੱਕ ਵੇਰ ਫਿਰ ਜੀਵਨ ਦੀ ਕਠੋਰ ਵਾਸਤਵਿਕਤਾ ਵੱਲ ਮੁੜ ਗਿਆ ਅਤੇ ਮੈਂ ਆਖਿਆ, "ਤੁਸੀਂ ਠੀਕ ਕਹਿ ਰਹੇ ਹੋ ਅਤੇ ਇਸ ਤਸਵੀਰ ਰਾਹੀਂ ਜੀਵਨ ਦੀ ਏਸੇ ਅਗਰਗਾਮਤਾ ਦਾ ਗਿਆਨ ਹੁੰਦਾ ਹੈ; ਪਰੰਤੂ ਜੀਵਨ ਵਿਚਲੀ ਕੁਰੂਪਤਾ ਦਾ ਖਿਲਾਰਾ ਪਾਸਾਰਾ ਵੀ ਘੱਟ ਨਹੀਂ। ਆਧੁਨਿਕ ਟੈਕਨਾਲੋਜੀ ਦੀ ਸਹਾਇਤਾ ਨਾਲ ਸੁਖ ਅਤੇ ਸੌਂਦਰਯ ਦੀਆਂ ਸੰਭਾਵਨਾਵਾਂ ਵੀ ਸਾਕਾਰ ਕੀਤੀਆਂ ਜਾ ਸਕਦੀਆਂ ਹਨ; ਕੀਤੀਆਂ ਜਾ ਰਹੀਆਂ ਹਨ: ਪਰ, ਇਸ ਦੇ ਨਾਲ ਨਾਲ ਏਹ ਆਧੁਨਿਕ ਟੈਕਨਾਲੋਜੀ ਮੱਧ-ਕਾਲੀਨ ਆਦਰਸ਼ਾਂ ਦੀ ਆੜ ਵਿੱਚ ਧਰਤੀ ਉਤਲੇ ਜੀਵਨ ਲਈ ਪੀੜਾਂ
ਅਤੇ ਨਮੋਸ਼ੀਆਂ ਵੀ ਬੀਜ ਰਹੀ ਹੈ। ਧਰਤੀ ਉੱਤੇ ਫੈਲਦੇ ਹੋਏ ਆਤੰਕਵਾਦ ਦੇ ਸਨਮੁਖ, ਨਿੱਤ ਦੀਆਂ ਭੁੱਖ-ਮਰੀਆਂ, ਬੇ ਘਰੀਆਂ ਅਤੇ ਬੇ-ਹੁਮਤੀਆਂ ਦੀ ਹਾਜ਼ਰੀ ਵਿੱਚ, ਗੁਆਂਢੀ ਦੇਸ਼ਾਂ ਦੀਆਂ ਦੁਸ਼ਮਣੀਆਂ ਦੇ ਰੂ ਬ ਰੂ ਖਲੋ ਕੇ, ਜੀਵਨ ਵਿੱਚ ਕਿਸੇ ਸਾਂਝ-ਸੌਂਦਰਯ ਦੇ ਵਿਕਾਸ ਦੀ ਆਸ ਕਰਨੀ ਕੁਝ ਕਠਿਨ ਵੀ ਹੈ।"
"ਕੁਝ ਕਠਿਨ ਕਿਉਂ, ਪੁਸ਼ਪੀ, ਬਹੁਤ ਕਠਿਨ, ਸਗੋਂ ਅਸੰਭਵ ਹੈ। ਕੁਰੂਪਤਾ ਦੇ ਸਨਮੁਖ ਖਲੋਤਾ ਜੀਵਨ ਸੁੰਦਰਤਾ ਦੀ ਕਲਪਨਾ ਨਹੀਂ ਕਰ ਸਕੇਗਾ। ਏਸੇ ਲਈ ਇਹ ਜ਼ਰੂਰੀ ਹੈ ਕਿ ਮਨੁੱਖੀ ਮਨ ਨੂੰ ਕੁਝ ਸਮੇਂ ਲਈ ਸੁੰਦਰਤਾ ਦੇ ਸਨਮੁੱਖ ਹੋਣ ਦਾ ਮੌਕਾ ਦਿੱਤਾ ਜਾਵੇ। ਉਸ ਨੂੰ ਭਰੋਸਾ ਦਿਵਾਇਆ ਜਾਵੇ ਕਿ ਉਹ ਅਨੰਤ ਕਾਲ ਤੋਂ ਕੁਰੂਪਤਾਵਾਂ ਨੂੰ ਪਿੱਛੇ ਛੱਡਦਾ ਹੋਇਆ ਨਿੱਤ ਦੀਆਂ ਸੁੰਦਰਤਾਵਾਂ ਦੀ ਸੋਧੇ ਤੁਰਿਆ ਜਾ ਰਿਹਾ ਹੈ। ਇਹ ਕੰਮ ਕਲਾ ਦਾ ਹੈ। ਮੈਂ ਕਿਸੇ ਕੁਰੂਪਤਾ ਨੂੰ ਕਲਾ ਦਾ ਵਿਸ਼ਾ ਨਹੀਂ ਮੰਨਦੀ, ਭਾਵੇਂ ਉਹ ਜੀਵਨ ਦਾ ਕਿੰਨਾ ਵੀ ਵੱਡਾ ਯਥਾਰਥ ਕਿਉਂ ਨਾ ਹੋਵੇ। ਕਲਾ ਦੇ ਵਿਸ਼ੇ ਨੂੰ ਕੋਮਲ, ਪਵਿੱਤ੍ਰ ਅਤੇ ਸੁੰਦਰ ਹੋਣਾ ਲੋੜੀਏ। ਜੀਵਨ ਨੂੰ ਕੋਝ ਦੇ ਸਨਮੁੱਖ ਕਰਨਾ ਕਲਾ ਨਹੀਂ, ਸਗੋਂ ਜੁਰਮ ਹੈ।"
"ਜਿਸ ਜੀਵਨ ਨੂੰ ਅਸਾਂ ਸੁੰਦਰਤਾ ਦੀ ਸੋਧੇ ਤੁਰਦੇ ਰਹਿਣ ਲਈ ਉਤਸਾਹਿਤ ਕਰਨਾ ਹੈ, ਉਸ ਜੀਵਨ ਨੂੰ ਉਸ ਦੀਆਂ ਕੁਰੂਪਤਾਵਾਂ ਤੋਂ ਜਾਣੂੰ ਹੋਣ ਦੀ ਲੋੜ ਹੈ ਜਾਂ ਨਹੀਂ। ਜੇ ਹੈ, ਤਾਂ ਕਲਾ ਇਹ ਕੰਮ ਕਿਉਂ ਨਾ ਕਰੇ ?"
"ਮੇਰੀ ਬੱਚੀ, ਮੇਰੇ ਸ਼ਬਦ ਜਰਾ ਕਠੋਰ ਹੋਣਗੇ ਪਰ, ਧਿਆਨ ਨਾਲ ਸੁਣਨ ਦੀ ਲੋੜ ਹੈ, ਗੁੱਸਾ ਕਰਨ ਦੀ ਲੋੜ ਨਹੀਂ। ਸੁਣ। ਜੋ ਇਹ ਸਮਝਦਾ ਹੈ ਕਿ ਜੀਵਨ ਨੂੰ ਆਪਣੇ ਕੋਝ ਦਾ ਪਤਾ ਨਹੀਂ, ਆਪਣੀ ਪੀੜ ਦਾ ਅਹਿਸਾਸ ਨਹੀਂ, ਉਹ ਕਲਾਕਾਰ ਜਾਂ ਸਮਝਦਾਰ ਇਨਸਾਨ ਨਹੀਂ ਸਗੋਂ ਮੂਰਖ ਹੋ ਜਾਂ ਮੱਕਾਰ ਹੈ। ਕੀ ਤੂੰ ਇਹ ਮੰਨ ਸਕਦੀ ਹੈ ਕਿ ਸਾਧਾਰਣ ਜਾਗਤ ਅਵਸਥਾ ਵਿੱਚ ਤੇਰੇ ਸਿਰ ਨੂੰ ਹੋ ਰਹੀ ਪੀੜ ਦਾ ਗਿਆਨ ਤੈਨੂੰ ਕਿਸੇ ਦੂਜੇ ਦੁਆਰਾ ਦਿੱਤਾ ਜਾਣ ਦੀ ਲੋੜ ਹੈ ? ਪਿਛਲੇ ਸਾਲਾਂ ਵਿੱਚ ਨਿਪੁੱਤੀਆਂ ਕਰ ਦਿੱਤੀਆਂ ਗਈਆਂ ਪੰਜਾਬੀ ਮਾਵਾਂ ਦੀ ਮਮਤਾ ਨੂੰ ਹੋਈ ਪੀੜ, ਕੀ ਉਨ੍ਹਾਂ ਮਾਵਾਂ ਦੁਆਰਾ ਉਦੋਂ ਮਹਿਸੂਸੀ ਗਈ ਸੀ, ਜਦੋਂ ਪੰਜਾਬੀ ਕਵੀਆਂ ਅਤੇ ਕਹਾਣੀਕਾਰਾਂ ਨੇ ਉਸ ਪੀੜ ਨੂੰ ਆਪਣੀ ਕਲਾ ਰਾਹੀਂ ਰੂਪਮਾਨ ਕੀਤਾ ਸੀ ? ਕਲਾ ਰਾਹੀਂ ਜੀਵਨ ਨੂੰ ਉਹੋ ਕੁਝ ਦੇ ਕੇ ਜਾਂ ਦੱਸ ਕੇ ਜੋ ਕੁਝ ਜੀਵਨ ਕੋਲ ਪਹਿਲਾਂ ਹੀ ਹੈ ਅਤੇ ਜਿਸ ਬਾਰੇ ਜੀਵਨ ਪਹਿਲਾਂ ਹੀ ਜਾਣਦਾ ਹੈ, ਅਸੀਂ ਜੀਵਨ ਦੇ ਗਿਆਨ ਵਿੱਚ ਵਾਧਾ ਕਰਨ ਦੇ ਭੁਲੇਖੇ ਵਿੱਚ ਹਾਂ, ਮੂਰਖ ਹਾਂ। ਜੇ ਜੀਵਨ ਦੇ ਕੋਝਾਂ ਨੂੰ ਚਟਖਾਰੇ ਲਾ ਲਾ ਕੇ ਚਿੱੜਦੇ ਹੋਏ ਅਸੀਂ ਜੀਵਨ ਦੇ ਹਮਦਰਦ ਹੋਣ ਦਾ ਦਾਅਵਾ ਕਰਦੇ ਹਾਂ ਤਾਂ ਮੱਕਾਰ ਹਾਂ, ਮੁਜਰਿਮ ਹਾਂ।"
"ਜੀਵਨ ਦੇ ਕਲੇਸ਼ਾਂ ਕੋਝਾਂ ਵਿੱਚ ਜੀਵਨ ਦੀ ਸੱਚੀ ਹਮਦਰਦੀ ਦਾ ਤਰੀਕਾ ਕੀ ਹੋਵੇਗਾ ?"
"ਠੀਕ ਸਮੇਂ ਉੱਤੇ, ਠੀਕ ਢੰਗ ਨਾਲ ਆਪੋ-ਆਪਣਾ ਧਰਮ ਨਿਭਾਉਣਾ ਹੀ ਜੀਵਨ ਨਾਲ ਹਮਦਰਦੀ ਕਰਨਾ ਹੈ। ਸਾਇੰਸ, ਧਰਮ, ਦਰਸ਼ਨ, ਵਾਪਾਰ, ਸਿਆਸਤ, ਸਨਅਤ ਅਤੇ ਕਲਾ, ਸਭ ਜੀਵਨ ਦੇ ਸੇਵਾਦਾਰ, ਮਿੱਤ੍ਰ ਜਾਂ ਹਮਦਰਦ ਆਖੇ ਜਾ ਸਕਦੇ ਹਨ। ਸਭ ਦਾ ਆਪੋ-ਆਪਣਾ ਵੱਖੋ-ਵੱਖਰਾ ਧਰਮ ਹੈ। ਇਹ ਸੇਵਕ ਇੱਕ ਦੂਜੇ ਦੀ ਸਹਾਇਤਾ ਕਰ ਸਕਦੇ ਹਨ; ਪਰ ਇੱਕ ਦੂਜੇ ਦੀ ਥਾਂ ਨਹੀਂ ਲੈ ਸਕਦੇ। ਜੀਵਨ ਦੇ ਸੇਵਕ ਅਤੇ ਇੱਕ ਦੂਜੇ ਦੇ ਸਹਾਇਕ ਹੋਣ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਆਪੋ-ਆਪਣਾ ਅਤੇ ਇੱਕ ਦੂਜੇ ਦੇ ਧਰਮ ਅਤੇ
ਕਰਮ ਦਾ ਗਿਆਨ ਅਤੇ ਸਤਿਕਾਰ ਹੋਵੇ। ਹੁਣ ਤਕ ਇਨ੍ਹਾਂ ਨੇ ਆਪੋ ਆਪਣੇ ਜ਼ਿੰਮੇ ਲੱਗੀ। ਸੇਵਾ ਨੂੰ ਨਿਭਾਉਣ ਵੱਲ 'ਘੱਟ' ਧਿਆਨ ਦਿੱਤਾ ਹੈ ਅਤੇ ਜੀਵਨ ਦੇ ਖ਼ਿਲਾਫ਼ ਸਿਆਸੀ ਅਤੇ ਧਾਰਮਕ ਸਾਜ਼ਸ਼ਾਂ ਵਿੱਚ ਹਿੱਸਾ ਲੈਣ ਵੱਲ 'ਵੱਧ। ਇਸ ਲਈ ਨਾ ਤਾਂ ਇਨ੍ਹਾਂ ਦੇ ਆਪਸੀ ਸੰਬੰਧ ਹੀ ਸੁੰਦਰ ਹਨ ਅਤੇ ਨਾ ਹੀ ਜੀਵਨ ਨਾਲ ਹੀ ਇਨ੍ਹਾਂ ਦੇ ਸੰਬੰਧ ਸੁਖਾਵੇਂ ਹਨ। ਬਾਕੀ ਸਾਰਿਆਂ ਦੀ ਗੱਲ ਕਿਸੇ ਦੂਜੇ ਸਮੇਂ ਕਰ ਲਵਾਂਗੇ। ਇਸ ਸਮੇਂ ਕਲਾ ਦੇ ਧਰਮ ਦੀ ਗੱਲ ਕਰਦੇ ਹਾਂ ਕਲਾ ਦਾ ਧਰਮ ਜੀਵਨ ਨੂੰ ਸੁੰਦਰਤਾ ਦੇ ਸਨਮੁਖ ਖਲ੍ਹਾਰਨਾ ਹੈ, ਜੀਵਨ ਵਿੱਚ ਸੁੰਦਰਤਾ ਪੈਦਾ ਕਰਨਾ ਹੈ। ਸੁੰਦਰਤਾ ਦੀ ਸਹਾਇਤਾ ਨਾਲ ਜੀਵਨ ਨੂੰ ਅਨੰਦਿਤ ਕਰਨਾ ਹੈ ਅਤੇ ਆਨੰਦ ਦੀ ਸਹਾਇਤਾ ਨਾਲ ਜੀਵਨ ਵਿੱਚ ਉਚੇਰੀ ਸੁੰਦਰਤਾ ਦੀ ਰੀਝ ਧੜਕਾਉਣੀ ਹੈ। ਮਾਨਸਿਕ ਸੁੰਦਰਤਾ ਤੋਂ ਆਨੰਦ ਵੱਲ ਅਤੇ ਆਨੰਦ ਤੋਂ ਮਾਨਸਿਕ ਸੁੰਦਰਤਾ ਵੱਲ ਦੇ ਵਿਕਾਸ ਵਿੱਚ ਸਹਾਈ ਹੋਣਾ ਕਲਾ ਦਾ ਧਰਮ ਹੈ ਅਤੇ ਮਨੁੱਖੀ ਮਨ ਵਿੱਚ ਕੋਮਲ ਤਾਵਾਂ ਦਾ ਸੰਚਾਰ ਮਨੁੱਖੀ ਮਨ ਦੀ ਸੁੰਦਰਤਾ ਹੈ।"
"ਕਲਾ ਦੇ ਉੱਚੇ ਆਦਰਸ਼ਾਂ ਸੰਬੰਧੀ ਇਉਂ ਸੋਚਿਆ ਜਾਣਾ ਯੋਗ ਹੈ। ਪਰ ਹਰ ਕਲਾਕਾਰ ਕਲਾ-ਯਾਤ੍ਰਾ ਨੂੰ ਆਰੰਭ ਕਰਦਿਆਂ ਹੀ ਸਿਖਰ ਉੱਤੇ ਜਾ ਬਿਰਾਜਣ ਦੀ ਆਸ ਨਹੀਂ ਕਰ ਸਕਦਾ। ਇਸ ਲਈ ਇਸ ਸਿਖਰ ਤੋਂ ਹੇਠਾਂ ਹੇਠਾਂ ਕਲਾ ਦੇ ਹੋਰ ਕਈ ਪੜਾਅ ਅਤੇ ਪੱਧਰ ਵੀ ਆਖੇ, ਸੋਚੇ ਜਾ ਸਕਦੇ ਹਨ; ਆਖੇ, ਸੋਚੇ ਜਾਣੇ ਚਾਹੀਦੇ ਹਨ।"
"ਮੈਂ ਤੇਰੇ ਨਾਲ ਸਰਵਥਾ ਸਹਿਮਤ ਹਾਂ। ਏਨਾ ਹੀ ਨਹੀਂ; ਮੈਂ ਆਦਰਸ਼ ਨੂੰ ਅਪਹੁੰਚ ਮੰਨਣ ਲਈ ਵੀ ਤਿਆਰ ਹਾਂ: ਪਰੰਤੂ, ਅਪਹੁੰਚ ਹੋਣ ਦਾ ਇਹ ਭਾਵ ਨਹੀਂ ਕਿ ਆਦਰਸ਼ ਸਾਡਾ ਪ੍ਰੇਰਣਾ-ਸ੍ਰੋਤ ਅਤੇ ਪੱਥ-ਪ੍ਰਦਰਸ਼ਕ ਨਹੀਂ। ਸੁੰਦਰਤਾ ਤੋਂ ਆਨੰਦ ਅਤੇ ਆਨੰਦ ਤੋਂ ਸੁੰਦਰਤਾ ਜਿਸ ਕਲਾ ਦੀ ਸੇਧ ਹੈ, ਉਹ ਆਪਣੇ ਹਰ ਪੜਾਅ ਉੱਤੇ, ਆਪਣੇ ਹਰ ਪੱਧਰ ਉੱਤੇ, ਜੀਵਨ ਦੀ ਸੁਹਿਰਦ ਸਹਾਇਕ ਹੈ। ਜਿਸ ਕਲਾ ਸਾਹਮਣੇ ਸਿਆਸੀ, ਆਰਥਕ ਜਾਂ ਧਾਰਮਕ ਆਦਰਸ਼ ਹੁੰਦੇ ਹਨ, ਉਸ ਉੱਤੇ ਕੁਝ ਸ਼ੱਕ ਕੀਤਾ ਜਾਣਾ ਜ਼ਰੂਰੀ ਹੈ। ਧਰਮ ਵਿੱਚ ਅਜਿਹੀਆਂ ਕਈ ਮਾਨਵੀ ਕਦਰਾਂ-ਕੀਮਤਾਂ ਦਾ ਸਮਾਵੇਸ਼ ਹੈ, ਜਿਨ੍ਹਾਂ ਦਾ ਸਦਕਾ ਧਾਰਮਕ ਆਦਰਸ਼ਾਂ ਵਾਲੀ ਕਲਾ ਜੀਵਨ ਦੀ ਸਹਾਇਕ ਅਤੇ ਸੇਵਕ ਆਖੀ ਜਾ ਸਕਦੀ ਹੈ। ਪਰੰਤੂ ਸਿਆਸਤ ਅਤੇ ਸੱਤਾ ਦੀ ਸੇਵਾ ਵਿੱਚ ਲੱਗੀ ਹੋਈ ਕਨਾ ਜੀਵਨ ਨਾਲ ਕਿਸੇ ਪ੍ਰਕਾਰ ਦੀ ਮਿੱਤ੍ਰਤਾ ਨਹੀਂ ਕਰਦੀ। ਸੁੰਦਰਤਾ ਅਤੇ ਆਨੰਦ ਦੇ ਆਦਰਸ਼ ਦੀ ਅਗਵਾਈ ਵਿੱਚ ਤੁਰਨ ਵਾਲੇ ਕਲਾਕਾਰ ਵੀ ਆਰੰਭ ਵਿੱਚ ਕਈ ਪ੍ਰਕਾਰ ਦੇ ਵਕਤੀ ਵਾਦਾਂ ਦੇ ਪ੍ਰਭਾਵ ਨੂੰ ਕਬੂਲਦੇ ਹਨ; ਪਰ, ਉਨ੍ਹਾਂ ਦੇ ਆਦਰਸ਼ ਦੀ ਅਗਵਾਈ ਉਨ੍ਹਾਂ ਨੂੰ ਉਚੇਰੀਆਂ ਮੰਜ਼ਲਾਂ ਦੀ ਸੇਧ ਦੇਂਦੀ ਰਹਿੰਦੀ ਹੈ ਅਤੇ ਕੋਈ ਵਿਰਲਾ ਵਾਂਝਾ ਸਿਖਰ ਤਕ ਪੁੱਜ ਵੀ ਜਾਂਦਾ ਹੈ। ਜਿਹੜੇ ਸਿਖਰ ਤਕ ਨਹੀਂ ਪੁੱਜਦੇ ਉਹ ਵੀ ਸਿਖਰ ਵੱਲ ਜਾਂਦੀ ਸੜਕ ਦੇ ਮੀਲ ਪੱਥਰ ਹੋ ਨਿਬੜਦੇ ਹਨ। ਕਲਾ, ਕਵਿਤਾ ਅਤੇ ਸਾਹਿਤ ਦਾ ਉਹ ਹਿੱਸਾ ਜਿਹੜਾ ਜੀਵਨ ਵਿੱਚ ਵਾਪਰਨ ਵਾਲੀਆਂ ਵੱਡੀਆਂ ਵੱਡੀਆਂ ਘਟਨਾਵਾਂ ਦੇ ਪ੍ਰਭਾਵ ਵਜੋਂ ਉਪਜਦਾ ਹੈ, ਉਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਕ, ਉਹ ਜਿਹੜਾ ਜੀਵਨ ਦੇ ਕਸ਼ਟਾਂ ਕਲੇਸ਼ਾਂ ਵਿੱਚੋਂ ਉਪਜਦਾ ਹੈ ਅਤੇ ਦੂਜਾ ਉਹ ਜਿਹੜਾ ਜੀਵਨ ਦੀਆਂ ਆਸਾਧਰਣ ਪ੍ਰਾਪਤੀਆਂ ਅਤੇ ਪ੍ਰਸੰਨਤਾਵਾਂ ਵਿੱਚੋਂ ਉਪਜਦਾ ਹੈ। ਦੂਜੀ ਪ੍ਰਕਾਰ ਦਾ ਕਲਾ-ਭਾਗ ਜੀਵਨ ਦੀ ਸੁੰਦਰਤਾ ਵਿੱਚ ਵਾਧਾ ਵੀ ਕਰਦਾ ਹੈ ਅਤੇ ਇਸ ਦੀ ਉਮਰ ਵੀ ਲੰਮੇਰੀ ਹੁੰਦੀ ਹੈ। ਕਸ਼ਟਾਂ-ਕਲੇਸ਼ਾਂ ਦੇ ਸਮਿਆਂ ਦਾ ਕਲਾ-ਭਾਗ ਨਾ ਸੁੰਦਰ ਹੁੰਦਾ ਹੈ, ਨਾ ਚਿਰ-ਜੀਵਾ। ਅਸਲ ਵਿੱਚ ਉਹ ਮਨੁੱਖ ਮਾਤ ਦੇ ਕਲਾਤਮਕ ਵਿਰਸੇ ਦਾ ਹਿੱਸਾ
ਹੀ ਨਹੀਂ ਹੁੰਦਾ। ਭਾਰਤੀ ਸੁਤੰਤਤਾ ਸੰਗ੍ਰਾਮ ਨਾਲ ਸੰਬੰਧਤ ਕਵਿਤਾ ਅੱਜ ਬੇ-ਅਰਥੀ ਵੀ ਹੈ ਅਤੇ ਬੇ-ਲੋੜੀ ਵੀ। ਇਹੋ ਹਾਲ ਹਰ ਲਹਿਰ ਨਾਲ ਸੰਬੰਧਤ ਕਵਿਤਾ ਅਤੇ ਕਲਾ ਦਾ ਹੁੰਦਾ ਆਇਆ ਹੈ. ਹੁੰਦਾ ਰਹੇਗਾ। ਵੀਹਵੀਂ ਸਦੀ ਦੇ ਅਠਵੇਂ ਦਹਾਕੇ ਦੀ ਪੰਜਾਬੀ ਕਵਿਤਾ ਮੁਕਾਣੇ ਆਏ ਲੋਕਾਂ ਦੇ ਝੂਠੇ ਰੁਦਨ ਅਤੇ ਮੂੰਹ-ਰੱਖਣੀ ਹਮਦਰਦੀ ਤੋਂ ਵੱਧ ਮਹੱਤਵ ਨਹੀਂ ਰੱਖਦੀ ਅਤੇ 'ਮੁਕਾਣ' ਦੀ ਰਸਮੀ ਉਮਰ ਨਾਲ ਲੰਮੀ ਉਮਰ ਵੀ ਨਹੀਂ ਭੋਗ ਸਕਦੀ। ਜਿਸ ਕਿਸੇ ਨੇ ਉਸ ਅਬਲਾ ਨੂੰ, ਜਿਸ ਦੀ ਮਾਂਗ ਦਾ ਸਿੱਧੂਰ ਬਿਨਸ ਗਿਆ ਹੈ, ਕੋਈ ਅਜਿਹਾ ਰੰਗੀਨ ਰੁਝੇਵਾਂ ਦੇਣਾ ਹੁੰਦਾ ਹੈ, ਜਿਸ ਦੀ ਸਹਾਇਤਾ ਨਾਲ ਉਸ ਦਾ ਜੀਵਨ ਸਦੀਵੀ ਸੋਗ ਦੀ ਕਲੇਸ਼-ਕਹਾਣੀ ਬਣਨੋਂ ਬਚਾਇਆ ਜਾ ਸਕੇ, ਉਹ ਸਨੇਹੀ ਮੁਕਾਣੇ ਆਵੇ ਜਾਵੇਂ ਨਾ ਆਵੇ, ਆਪਣੇ ਧਰਮ ਕਰਮ ਤੋਂ ਅਵੇਸਲਾ ਨਹੀਂ ਹੁੰਦਾ। ਜੀਵਨ ਵਿਚਲੇ ਕਸ਼ਟਾਂ ਦੇ ਕਵੀ, ਮੇਰੀ ਜਾਚੇ, ਪੇਸ਼ਾਵਰ ਮੁਕਾਣੀਏ ਹਨ।"
"ਉਹ ਕੀ ਹੁੰਦੇ ਹਨ, ਮਾਤਾ ਜੀ ?"
"ਸ਼ਾਇਦ ਤੂੰ ਨਹੀਂ ਜਾਣਦੀ, ਜਾਣ ਕੇ ਲੈਣਾ ਵੀ ਕੀ ਹੈ। ਇਨ੍ਹਾਂ ਦਾ ਰਿਵਾਜ ਮਿਸਰ ਵਿੱਚੋਂ ਤੁਰਿਆ ਸੀ। ਪੰਜਾਬ ਵਿੱਚ ਆ ਕੇ ਇਹ ਅਲਾਹੁਣੀਆਂ ਦੇਣ ਵਾਲੀਆਂ ਨਾਇਣਾਂ ਦਾ ਰੂਪ ਧਾਰ ਗਿਆ ਸੀ।"
"ਫ੍ਰਾਇਡਵਾਦੀ ਕਲਾ ਬਾਰੇ ਵੀ ਕੁਝ ਆਖੇਂਗੇ ?"
"ਜਦੋਂ ਕਲਾ ਨੂੰ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਦਾ ਸਾਧਨ ਮੰਨ ਲਿਆ ਉਦੋਂ ਸਮੁੱਚਾ ਮਨੋ-ਵਿਗਿਆਨ ਕਲਾ ਦਾ ਸਕਾ-ਸੋਧਰਾ ਬਣ ਗਿਆ ਸਮਝੋ। ਮੈਂ ਵਾਇਡ ਦੀ ਘਾਲਣਾ ਦਾ ਸਤਿਕਾਰ ਕਰਦੀ ਹਾਂ। ਉਸ ਨੇ ਮਨੁੱਖ ਦੇ ਮਾਨਸਿਕ ਰੋਗਾਂ ਦੀ ਵਿਆਖਿਆ ਕਰਦਿਆਂ ਹੋਇਆ ਮਨੋ-ਵਿਗਿਆਨ ਦੇ ਮਹੱਤਵ ਦੀ ਗੱਲ ਕੀਤੀ ਹੈ। ਕਾਮ ਦੀ ਪ੍ਰਵਿਰਤੀ ਨੂੰ ਲੋੜੇ ਵੱਧ ਮਹੱਤਵ ਦੇਣਾ ਉਸ ਦਾ ਉਲਾਰ ਹੈ। ਉਸ ਦੇ ਇਸ ਉਲਾਰ ਦੀ, ਜੁੰਗ ਨੇ ਭਰਪੂਰ ਨੁਕਤਾਚੀਨੀ ਕੀਤੀ ਹੈ ਅਤੇ ਆਖਿਆ ਹੈ ਕਿ ਮਨੁੱਖੀ ਮਨੋ-ਰੋਗਾਂ ਦਾ ਕਾਰਨ ਕਾਮ ਦੀ ਪ੍ਰਵਿਰਤੀ ਦੇ ਵਿਗਾੜ ਵਿੱਚ ਓਨਾ ਨਹੀਂ ਲੱਭਿਆ ਜਾ ਸਕਦਾ, ਜਿੰਨਾ ਪ੍ਰਭੁਤਾ ਅਤੇ ਸੱਤਾ ਦੀ ਇੱਛਾ ਵਿੱਚ। ਕੁਝ ਵੀ ਹੋਵੇ, ਮਨੋ-ਰੋਗ ਹਸਪਤਾਲਾਂ, ਡਾਕਟਰਾਂ ਅਤੇ ਮਨੋਵਿਗਿਆਨੀਆਂ ਦੀ ਚਿੰਤਾ ਹਨ, ਕਲਾ ਮਨੋ-ਰੋਗੀ ਦਾ ਵਿਸ਼ਾ ਨਹੀਂ। ਦਸ ਹਜ਼ਾਰ ਆਦਮੀਆਂ ਪਿੱਛੇ ਕੋਈ ਇੱਕ ਮਨੋ-ਰੋਗੀ ਹੁੰਦਾ ਹੋਵੇਗਾ। ਇੱਕ ਮਨ ਰੋਗੀ ਨੂੰ ਦਸ ਹਜ਼ਾਰ ਆਦਮੀਆਂ ਨਾਲੋਂ ਵੱਧ ਮਹੱਤਵਪੂਰਨ ਸਮਝ ਕੇ ਉਸ ਦੀ ਆੜ ਵਿੱਚ ਕਾਮ-ਵਿਕ੍ਰਿਤੀ ਦੀ ਅਭਿਵਿਅੰਜਨਾ ਕਰਨ ਵਾਲਿਆਂ ਨੂੰ ਮੈਂ ਕਲਾਕਾਰ ਨਹੀਂ ਮੰਨਦੀ। ਇਸ ਲਈ ਅਜਿਹੀ ਕਿਸੇ ਕਲਾ-ਵੰਡ ਦੀ ਕੋਈ ਹੋਂਦ ਨਹੀਂ। ਹਾਂ, ਜੇ ਕਿਸੇ ਮਨੋ-ਰੋਗੀ ਦੀ ਕਿਸੇ ਕਲਾ-ਰੂਪ ਨਾਲ ਥੋੜੀ ਬਹੁਤੀ ਸਾਂਝ ਹੋਵੇ ਤਾਂ ਉਸ ਰੋਗੀ ਦੁਆਰਾ ਉਸ ਦੇ ਮਾਨਸਿਕ ਰੰਗ ਦੀ ਛੂਤ ਫੈਲਾਈ ਜਾਣ ਦਾ ਅਪ੍ਰਾਧ ਜ਼ਰੂਰ ਹੁੰਦਾ ਹੈ। ਇਹ ਰੋਗੀ ਅਤੇ ਅਪ੍ਰਾਧੀ ਸੰਸਾਰ ਦੇ ਸਤਕਾਰਯੋਗ ਨਾਗਰਿਕ ਵਾਇਡ ਨੂੰ ਸਿਖੱਡੀ ਬਣਾ ਕੇ ਉਸ ਦੀ ਆੜ ਵਿੱਚ ਆਪਣੀ ਕਾਮ ਵਾਸ਼ਨਾ ਦੇ ਪੁਸ਼ਪ-ਵਾਣ ਚਲਾਉਣ ਦਾ ਮਹਾਂ ਅਪ੍ਰਾਧ ਕਰਦੇ ਹਨ।"
"ਮਾਤਾ ਜੀ, ਇਹ ਚਿੱਤ੍ਰ-ਸਾਲਾ ਕੇਵਲ ਤੁਹਾਡੇ ਅਤੇ ਸੁਮੀਤ ਲਈ ਹੋ ਜਾਂ ?"
"ਨਹੀਂ ਪੁਸ਼ਪੇਂਦੁ, ਇਹ ਘਰ, ਇਹ ਜਮੀਨ ਅਤੇ ਇਸ ਘਰ ਵਿਚਲਾ ਸਭ ਸਾਮਾਨ ਮੇਰੀ ਨਿੱਜੀ ਮਾਲਕੀ ਨਹੀਂ। ਮੈਂ ਤਾਂ ਇਸ ਦੀ ਰਖਵਾਲੀ ਕਰਦੀ ਹਾਂ, ਪਹਿਰੇਦਾਰ ਹਾਂ। ਪਿੰਡਾਂ ਦੇ ਲੋਕ ਨੇਮ ਨਾਲ ਆਉਂਦੇ ਹਨ ਅਤੇ ਏਥੋਂ ਦੀ ਸਾਰੀ ਸੁੰਦਰਤਾ ਨੂੰ ਸਤਕਾਰਦੇ, ਪਿਆਰਦੇ
ਅਤੇ ਮਾਣਦੇ ਹਨ।"
"ਤਾਂ ਤੇ ਇਨ੍ਹਾਂ ਦੇ ਸੁਹਜ ਸੁਆਦ ਬਹੁਤ ਉੱਚੇ ਆਖੇ ਜਾਣੇ ਚਾਹੀਦੇ ਹਨ।"
"ਤੁਹਾਨੂੰ ਯਾਦ ਹੈ ਕਿ ਇਕ ਵੇਰ ਤੁਸਾਂ ਆਖਿਆ ਸੀ ਕਿ ਨੀਵੇਂ ਦਰਜੇ ਦੀ ਕਲਾ ਲਈ ਲੋਕਾਂ ਦਾ ਨੀਵਾਂ ਸੁਹਜ-ਸੁਆਦ ਜ਼ਿੰਮੇਵਾਰ ਹੈ ? ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਸਾਂ: ਪਰ, ਆਪਣਾ ਪੱਖ ਪੇਸ਼ ਕਰਨ ਦੀ ਯੋਗਤਾ ਮੇਰੇ ਵਿੱਚ ਨਹੀਂ ਸੀ।"
"ਬਿਲਕੁਲ ਯਾਦ ਹੈ ਅਤੇ ਇਹ ਵੀ ਯਾਦ ਹੈ ਕਿ ਉਸ ਸਮੇਂ ਮੈਂ ਆਪਣੇ ਵਿਸ਼ਵਾਸ ਦੇ ਉਲਟ ਆਖਿਆ ਸੀ ਤਾਂ ਜੁ ਤੂੰ ਆਪਣੇ ਪੱਖ ਦੀ ਪ੍ਰੋੜਤਾ ਲਈ ਸਾਮੱਗ੍ਰੀ ਹਾਸਲ ਕਰ ਸਕ। ਮੈਨੂੰ ਪਤਾ ਹੈ ਕਿ ਅੱਜ ਤੂੰ ਆਪਣਾ ਪੱਖ ਪੇਸ਼ ਕਰ ਸਕਦੀ ਹੈ। ਅਤੇ ਇਹ ਸਾਰੇ ਪ੍ਰਸ਼ਨ ਜੋ ਤੂੰ ਪੁੱਛੇ ਹਨ ਇਹ ਸਭ, ਮੇਰੀ ਉਸ ਦਿਨ ਦੀ ਗੱਲ ਵਾਂਗ, ਤੇਰੇ ਵਿਸ਼ਵਾਸਾਂ ਵਿੱਚੋਂ ਨਹੀਂ ਉਪਜੇ। ਤੂੰ ਮੇਰੀ ਪਰੀਖਿਆ ਲੈ ਰਹੀ ਮੈਂ। ਬਹੁਤ ਹੁਸ਼ਿਆਰ ਹੈਂ, ਤੂੰ।"
"ਪਰੀਖਿਆ ਵਾਲੀ ਗੱਲ ਕੁਝ ਗਲਤ ਹੈ। ਜਿਨ੍ਹਾਂ ਕੋਲ ਸਿੱਖਣਾ ਹੁੰਦਾ ਹੈ, ਉਨ੍ਹਾਂ ਦੀ ਪਰੀਖਿਆ ਕਿਵੇਂ ਲੈ ਸਕਦੇ ਹਾਂ।"
"ਉਨ੍ਹਾਂ ਨੂੰ ਤਾਂ ਸਿਰਫ਼ 'ਗਲਤ' ਹੀ ਆਖ ਸਕਦੇ ਹਾਂ," ਕਹਿ ਕੇ ਉਹ ਹੱਸ ਪਏ, ਮੇਰਾ ਵੀ ਹਾਸਾ ਨਿਕਲ ਗਿਆ। ਮੇਰੇ ਹਾਸੇ ਵਿੱਚ ਥੋੜੀ ਜਿਹੀ ਲੱਜਾ ਦਾ ਮਿਸ਼ਰਣ ਵੀ ਸੀ। ਉਹ ਆਪਣੀ ਥਾਂ ਤੋਂ ਉੱਠ ਕੇ ਮੇਰੇ ਕੋਲ ਆ ਬੈਠੇ ਮੇਰਾ ਸਿਰ ਆਪਣੇ ਮੋਢੇ ਨਾਲ ਘੁੱਟ ਕੇ ਕਹਿਣ ਲੱਗੇ, "ਬਹੁਤ ਸਿਆਣਪ ਹੈ ਇਸ ਸਿਰ ਵਿੱਚ ਅਤੇ ਉਸ ਤੋਂ ਵੀ ਬਹੁਤੀ ਸੁਹਿਰਦਤਾ ਹੈ। ਹਿਰਦੇ ਵਿੱਚ।"
ਆਂਟੀ ਨੇ ਕਮਰੇ ਵਿੱਚ ਆ ਕੇ ਆਖਿਆ, "ਰੋਟੀ ਲਈ ਵੀ ਕਿਧਰੇ ਕੋਈ ਥਾਂ ਹੈ ਕਿ ਨਹੀਂ...
ਰੋਟੀ ਖਾ ਲਈ ਗਈ ਤਾਂ ਮੈਂ ਕਿਹਾ, "ਮਾਤਾ ਜੀ, ਤੁਸੀਂ ਕੁਝ ਆਰਾਮ ਕਰ ਲਵੋ: ਫਿਰ ਮੈਂ ਇੱਕ ਦੋ ਗੱਲਾਂ ਹੋਰ ਜਾਣਨੀਆਂ ਚਾਹਵਾਂਗੀ।"
"ਪੁਸ਼ਪੇ, ਕੇਵਲ ਥੱਕ ਜਾਣ ਜਾਂ ਰੋਗੀ ਹੋ ਜਾਣ ਉੱਤੇ ਹੀ ਮਨੁੱਖ ਆਰਾਮ ਦਾ ਅਧਿਕਾਰੀ ਆਖਿਆ ਜਾ ਸਕਦਾ ਹੈ। ਹੋਰ ਕਿਸੇ ਵੀ ਹਾਲਤ ਵਿੱਚ ਆਰਾਮ ਇੱਕ ਅੱਯਾਸ਼ੀ ਹੈ। ਸਹਿਜ ਅਤੇ ਸੁਹਿਰਦਤਾ ਨਾਲ ਕੀਤੇ ਹੋਏ ਦਿਨ ਦੇ ਕੰਮ ਕਾਰਨ ਰਾਤੀ ਆਉਣ ਵਾਲੀ ਸੁਖਾਵੀਂ ਨੀਂਦ ਮਨੁੱਖੀ ਮਨ ਦੀ ਸੁੰਦਰਤਾ ਅਤੇ ਮਨੁੱਖੀ ਸਿਹਤ, ਦੋਹਾਂ ਵਿੱਚ ਵਾਧਾ ਕਰਦੀ ਹੈ। ਇਸ ਤੋਂ ਵੱਖਰੀ ਕਿਸਮ ਦਾ ਆਰਾਮ ਵਿਲਾਸ ਦੀ ਉਪਜ ਹੈ ਜਾਂ ਵਿਲਾਸ ਦਾ ਕਾਰਨ ਹੈ। ਪੁੱਛ, ਕੀ ਪੁੱਛਣਾ ਹੈ।"
"ਹੁਣ ਤਕ ਮੈਂ ਜਿੰਨੇ ਚਿੱਤ੍ਰ ਵੇਖੇ ਹਨ, ਉਨ੍ਹਾਂ ਵਿੱਚ ਆਧੁਨਿਕ ਆਰਟ ਦਿਖਾਈ ਨਹੀਂ ਦਿੱਤਾ।"
"ਪਹਿਲਾਂ ਇਹ ਦੱਸ ਕਿ ਆਧੁਨਿਕ ਆਰਟ ਤੋਂ ਤੇਰਾ ਕੀ ਭਾਵ ਹੈ ?"
"ਮੈਂ ਇਸ ਦੀ ਪਰੀਭਾਸ਼ਾ ਤਾਂ ਨਹੀਂ ਕਰ ਸਕਾਂਗੀ, ਸਿੱਧੇ ਸਾਦੇ ਢੰਗ ਨਾਲ ਦੱਸਣ ਦਾ ਯਤਨ ਕਰਦੀ ਹਾਂ। ਅੱਜ-ਕੱਲ ਵੇਖਣ ਵਿੱਚ ਆਉਂਦਾ ਹੈ ਕਿ ਚਿੱਤਕਾਰ ਕਿਸੇ ਦ੍ਰਿਸ਼ ਜਾਂ ਕਿਸੇ ਵਿਅਕਤੀ ਦਾ ਸਮੁੱਚਾ ਚਿੱਤ੍ਰਣ ਨਹੀਂ ਕਰਦਾ ਸਗੋਂ ਕੁਝ ਲਕੀਰਾਂ ਅਤੇ ਰੰਗਾਂ ਅਤੇ ਢਾਂਚਿਆਂ ਦੀ ਸਹਾਇਤਾ ਨਾਲ ਸੁਹਜ ਉਤਪਨ ਕਰਨ ਦਾ ਯਤਨ ਕਰਦਾ ਹੈ।"
" ਤੂੰ ਬਿਲਕੁਲ ਠੀਕ ਆਖਿਆ ਹੈ। ਇਸ ਨੂੰ ਅੰਗਰੇਜ਼ੀ ਵਿੱਚ ਐਕਸਟੈਕਟ ਆਰਟ ਆਖਦੇ ਹਨ। ਪੰਜਾਬੀ ਵਿੱਚ ਐਬਸਟੈਕਟ ਨੂੰ ਅਮੂਰਤ ਸੂਖਮ ਅਤੇ ਗੁੜ੍ਹ ਆਖਿਆ ਜਾ ਸਕਦਾ ਹੈ।ਜਿੱਥੇ
ਤਕ ਸੂਖ਼ਮ ਹੋਣ ਦਾ ਖ਼ਿਆਲ ਹੈ, ਹਰ ਕਲਾ ਸੂਖ਼ਮ ਹੈ। ਅਮੂਰਤ ਦਾ ਭਾਵ ਸ਼ਾਇਦ ਇਹ ਹੈ ਕਿ ਐਬਸਟੈਕਟ ਆਰਟ ਦ੍ਰਿਸ਼ਾਂ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੇ ਕੁਦਰਤੀ ਅਤੇ ਸਾਧਾਰਣ ਰੂਪ ਵਿੱਚ ਨਹੀਂ ਚਿੱਤ੍ਰਦਾ, ਉਹ ਸਾਧਾਰਣ ਸੂਰਤਾਂ-ਮੂਰਤਾਂ ਤੋਂ ਉੱਚਾ, ਪਰੇ ਅਤੇ ਨਿਰਲੇਪ ਹੈ, ਉਸ ਵਿੱਚ ਕਿਸੇ ਵਿਅਕਤੀ ਜਾਂ ਦ੍ਰਿਸ਼ ਨੂੰ ਹੂ ਬ ਹੂ ਮੂਰਤਾਇਆ ਨਹੀਂ ਜਾਂਦਾ, ਇਸ ਲਈ ਉਹ ਅਮੂਰਤ ਹੈ। ਅਤੇ ਗੂੜ੍ਹ ਦਾ ਭਾਵ ਇਹ ਲਿਆ ਜਾ ਸਕਦਾ ਹੈ ਕਿ ਉਸ ਵਿੱਚ ਕੋਈ ਗੱਲ ਸਪੱਸ਼ਟਤਾ ਨਾਲ ਨਹੀਂ ਵਿਖਾਈ ਜਾਂ ਆਖੀ ਗਈ। ਉਸ ਵਿੱਚ ਛੁਪੇ ਹੋਏ ਭਾਵਾਂ ਅਤੇ ਅਰਥਾਂ ਨੂੰ ਸਾਮਾਜਿਕ (ਦੇਖਣ ਵਾਲੇ) ਨੇ ਆਪ ਲੱਭਣਾ ਹੁੰਦਾ ਹੈ। ਭਾਵਾਂ, ਅਰਥਾਂ ਅਤੇ ਰੂਪਾਂ ਨੂੰ ਛੁਪਾ ਕੇ, ਵਿਗਾੜ ਕੇ ਜਾਂ ਉਨ੍ਹਾਂ ਨੂੰ ਬੱਚਿਆਂ ਵਰਗੀ ਸਰਲਤਾ ਵਿੱਚ ਪੇਸ਼ ਕਰ ਕੇ ਕਲਾ ਦੇ ਅਰਥਾਂ ਅਤੇ ਭਾਵਾਂ ਨੂੰ ਗੂੜ੍ਹ, ਗਹਿਣ ਅਤੇ ਔਖੇ ਬਣਾਉਣ ਦਾ ਉਚੇਚਾ ਯਤਨ ਕੀਤਾ ਜਾਂਦਾ ਹੈ।"
"ਬੱਚਿਆਂ ਵਰਗੀ ਸਰਲਤਾ ਦੀ ਗੱਲ ਕਿਸੇ ਮਿਸਾਲ ਰਾਹੀਂ ਸਮਝਾਓ।"
"ਜੇ ਤੁਸੀ ਕਿਸੇ ਬੱਚੇ ਨੂੰ ਰੁੱਖ ਦਾ ਚਿੱਤ੍ਰ ਬਣਾਉਣ ਲਈ ਆਖੋ ਤਾਂ ਉਹ ਇੱਕ ਸਿੱਧੀ ਖੜੀ ਲਕੀਰ ਦੇ ਉਤਲੇ ਸਿਰੇ ਉੱਤੇ ਇੱਕ ਗੋਲ ਘੇਰਾ ਬਣਾ ਦੇਵੇਗਾ ਜਿਵੇਂ(ਰੁੱਖ/ਖੁੱਬ ਵਰਗਾ ਆਕਾਰ)। ਇਸੇ ਤਰ੍ਹਾਂ ਜੇ ਉਸ ਨੇ ਘਰ ਬਣਾਉਣਾ ਹੋਵੇ ਤਾਂ ਉਹ ਇੱਕ ਵਰਗਾਕਾਰ ਜਿਹਾ ਨਕਸ਼ਾ ਖਿੱਚ ਦੇਵੇਗਾ। ਐਬਸਟ੍ਰੈਕਟ ਅਰਟ ਇਸ ਤੋਂ ਵੀ ਅਗੇਰੇ ਚਲਾ ਜਾਂਦਾ ਹੈ ਅਤੇ ਸ਼ਕਲਾਂ, ਸੂਰਤਾਂ ਅਤੇ ਦਿਬਾਂ ਤੋਂ ਉੱਕਾ ਪਿੱਛਾ ਛੁਡਾ ਲੈਂਦਾ ਹੈ ਅਤੇ ਕੇਵਲ ਰੋਗਾਂ ਰਾਹੀਂ ਭਾਵ-ਵਿਅੰਜਨਾ ਕਰਦਾ ਹੈ।"
"ਹੁਣ ਇਹ ਦੱਸ ਕਿ ਤੁਸਾਂ ਅਜਿਹੇ ਕਲਾ-ਰੂਪ ਨੂੰ ਕਿਉਂ ਨਹੀਂ ਅਪਣਾਇਆ ?"
"ਇਸ ਲਈ ਕਿ ਮੈਂ ਇਸ ਨੂੰ ਕਲਾ-ਰੂਪ ਨਹੀਂ ਮੰਨਦੀ। ਮੇਰੀ ਜਾਚੇ ਇਹ ਮਨੋ-ਰੋਗ ਹੈ, ਜਾਂ ਕਿਸੇ ਮਨ-ਰੰਗ ਦੀ ਅਭਿਵਿਅੰਜਨਾ ਹੈ। ਇਸ ਨੇ ਵਾਸਤਵਵਾਦ ਦੇ ਵਿਰੋਧ ਵਿੱਚੋਂ ਜਨਮ ਲਿਆ ਹੈ। ਮੈਂ ਵਿਰੋਧਾਂ ਦੀ ਵਿਸ਼ਵਾਸੀ ਨਹੀਂ ਹਾਂ, ਮੈਂ ਸਹਿਯੋਗਾਂ ਦੀ ਸੁੰਦਰਤਾ ਦਾ ਸੁਨੇਹਾ ਦੇਣਾ ਚਾਹੁੰਦੀ ਹਾਂ।"
"ਤੁਸੀਂ ਯਥਾਰਥਵਾਦ ਅਤੇ ਵਾਸਤਵਵਾਦ ਵਿੱਚ ਕੀ ਫ਼ਰਕ ਵੇਖਦੇ ਹੋ ?"
"ਇਨ੍ਹਾਂ ਵਿੱਚ ਇੱਕ ਸੂਖਮ ਫਰਕ ਹਰ ਕਿਸੇ ਦੁਆਰਾ ਵੇਖਿਆ ਜਾਣਾ ਜ਼ਰੂਰੀ ਹੈ। ਘੱਟੋ ਘੱਟ ਮੈਂ ਇਨ੍ਹਾਂ ਵਿੱਚ ਇਹ ਫ਼ਰਕ ਵੇਖਦੀ ਹਾਂ ਕਿ ਯਥਾਰਥਵਾਦ ਕੋਝ ਦੀ ਉਪਾਸ਼ਨਾ ਹੈ। ਉਹ ਜੀਵਨ ਵਿੱਚ ਸੁੰਦਰਤਾ ਨਹੀਂ ਵੇਖਦਾ ਸਗੋਂ ਕਿਸੇ ਉਚੇਚੇ ਆਰਥਕ-ਰਾਜਨੀਤਕ ਪ੍ਰਬੰਧ ਨੂੰ ਸੁੰਦਰਤਾ ਦਾ ਸ੍ਰੋਤ ਮੰਨਦਾ ਹੈ। ਵਾਸਤਵਵਾਦ ਜੀਵਨ ਦੀ ਵਾਸਤਵਿਕ ਤਸਵੀਰ ਪੇਸ਼ ਕਰਦਾ ਹੈ। ਜੀਵਨ ਵਿੱਚ ਕੋਝ ਵੀ ਹੋ ਅਤੇ ਸੁਹਜ ਵੀ ਹੈ। ਇਸ ਦੇ ਨਾਲ ਜੀਵਨ ਵਿੱਚ ਵਿਕਾਸ ਵੀ ਹੈ ਅਤੇ ਇਹ ਵਿਕਾਸ ਕੋਝ ਤੋਂ ਸੁਹਜ ਵੱਲ ਨੂੰ ਹੈ। ਇਹ ਵਿਕਾਸ ਕੁਦਰਤੀ ਹੈ, ਪਰ, ਇਸ ਵਿੱਚ ਸਹਾਈ ਹੋਇਆ ਜਾ ਸਕਦਾ ਹੈ। ਸੰਭਵ ਹੈ ਕਿ ਕੋਈ ਆਰਥਕ ਰਾਜਨੀਤਕ ਪ੍ਰਬੰਧ ਇਸ ਵਿਕਾਸ ਦਾ ਸਹਾਇਕ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਆਰਥਕ-ਰਾਜਨੀਤਕ ਪ੍ਰਬੰਧ ਇਸ ਵਿਕਾਸ ਦਾ ਵਿਰੋਧੀ ਵੀ ਹੋਵੇ। ਇਸ ਲਈ ਇਨ੍ਹਾਂ ਝਮੇਲਿਆਂ ਤੋਂ ਪਰੇ ਰਹਿ ਕੇ ਕਲਾ, ਵਾਸਤਵਿਕ ਜੀਵਨ ਨੂੰ ਉਸ ਦੇ ਸੁਹਜ-ਕੋਝਾਂ ਸਮੇਤ ਜਿੱਤਦੀ ਹੋਈ, ਉਸ ਦੇ ਕੋਝਾਂ ਨੂੰ ਸੁਹਜਾਂ ਵਿੱਚ ਵਿਕਸਦਾ ਦੱਸਦੀ ਹੈ। ਇਸ ਪ੍ਰਕਾਰ ਦੀ ਕਲਾ ਨੂੰ ਮੇ ਵਿਕਾਸਵਾਦੀ ਕਲਾ ਕਹਿੰਦੀ ਹਾਂ। ਸੁਹਜ ਦੀਆਂ ਸੰਭਾਵਨਾਵਾਂ ਨੂੰ ਜੀਵਨ ਦੇ ਸਹਿਜ ਵਿਕਾਸ ਵਿੱਚ ਅਤੇ ਮਨੁੱਖੀ ਮਨ ਦੀ ਸਾਤਵਿਕਤਾ ਵਿੱਚ ਵੇਖਣਾ ਕਲਾ ਦਾ ਧਰਮ ਹੈ।"
______________
* ਸਾਮਾਜਿਕ (ਹਿੰਦੀ)-ਦਰਸ਼ਕ ਦੁਸਟਾ ਦੇਖਣਹਾਰ।
"ਜੇ ਕੋਈ ਆਰਥਕ-ਰਾਜਨੀਤਕ ਪ੍ਰਬੰਧ ਜੀਵਨ ਦੇ ਸਾਤਵਿਕ ਵਿਕਾਸ ਵਿੱਚ ਸਹਾਈ ਹੋ ਸਕਦਾ ਹੈ ਤਾਂ ਕਲਾ ਉਸ ਦੀ ਸਹਾਇਤਾ ਕਿਉਂ ਨਾ ਕਰੇ ?"
"ਕਲਾ ਵਿਅਕਤੀਆਂ ਨਾਲ ਵੀ ਸੰਬੰਧਤ ਹੋ ਅਤੇ ਵਿਅਕਤੀਆਂ ਦੁਆਰਾ ਬਣਾਏ ਗਏ ਪ੍ਰਬੰਧਾਂ ਨਾਲ ਵੀ। ਪਰ, ਇਹ ਸੰਬੰਧ ਵੱਖ ਵੱਖ ਪ੍ਰਕਾਰ ਦੇ ਹਨ। ਵਿਅਕਤੀ ਦੇ ਸੰਬੰਧ ਵਿੱਚ ਕਲਾ ਉਸ ਦੇ ਸਾਤਵਿਕ ਵਿਕਾਸ ਦੀ ਸਹਾਇਕ ਹੈ: ਪ੍ਰਬੰਧਾਂ ਦੇ ਸੰਬੰਧ ਵਿੱਚ ਕਲਾ ਇਸ ਗੱਲ ਦੀ ਕਸਵੱਟੀ ਹੈ ਕਿ ਕੋਈ ਪ੍ਰਬੰਧ ਜੀਵਨ ਦੇ ਸਾਤਵਿਕ ਵਿਕਾਸ ਦਾ ਸਹਾਈ ਹੈ ਕਿ ਨਹੀਂ। ਕਲਾ ਪ੍ਰਬੰਧਾਂ ਦੀ ਸੇਵਾਦਾਰ ਨਹੀਂ, ਸਗੋਂ ਨਿਯਤਕ ਹੈ, ਜਿਵੇਂ ਨਿਆਂਪਾਲਕਾ ਪੁਲੀਸ ਦੀ ਸਹਾਇਕ ਜਾਂ ਸੇਵਾਦਾਰ ਨਹੀਂ ਹੁੰਦੀ, ਸਗੋਂ ਕਟੁਲਰ ਹੁੰਦੀ ਹੈ। ਕਲਾ ਨੂੰ ਪ੍ਰਬੰਧਾਂ ਨਾਲ ਨਹੀਂ, ਸਗੋਂ ਵਿਅਕਤੀ ਦੇ ਮਨੋ-ਵਿਕਾਸ ਨਾਲ ਸੰਬੰਧਤ ਮੰਨਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਕਲਾ ਦੀ ਵੱਖਰੀ ਸੁਤੰਤ੍ਰ ਹੋਂਦ ਕਾਇਮ ਰਹਿੰਦੀ ਹੈ। ਪਰੰਤੂ ਅਸੀਂ ਐਬਸਟ੍ਰੈਕਟ ਆਰਟ ਦੀ ਗੱਲ ਤੋਂ ਬਹੁਤ ਦੂਰ ਚਲੇ ਗਏ ਹਾਂ, ਪੁਸ਼ਪੇ।"
“ਪਤਾ ਨਹੀਂ ਕਿਉਂ ਇਹ ਪ੍ਰਸ਼ਨ ਮੇਰੇ ਮਨ ਵਿੱਚ ਉੱਠ ਖਲੋਤਾ: ਤੁਸੀਂ ਆਪਣੀ ਗੱਲ ਅੱਗੇ ਤੋਰ।"
''ਇਹ ਕਲਾ-ਰੂਪ ਵਾਸਤਵਵਾਦ ਦੇ ਵਿਰੋਧ ਵਿੱਚੋਂ ਉਪਜਿਆ ਹੈ ਅਤੇ ਵਿਰੋਧਾਂ ਵਿੱਚੋਂ ਸੁੰਦਰਤਾਵਾਂ ਉਪਜਦੀਆਂ ਮੈਨੂੰ ਨਹੀਂ ਦਿਸਦੀਆਂ ਹੀਗਲ ਨੂੰ ਦਿਸਦੀਆਂ ਸਨ। ਸੱਠ ਲੱਖ ਯਹੂਦੀਆਂ ਦੀ ਭਿਆਨਕ ਮੌਤ ਨੂੰ ਜੀਵਨ ਦੀ ਸੁੰਦਰਤਾ ਕੇਵਲ ਹੀਗਲ ਦੇ ਪੈਰੋਕਾਰ ਹੀ ਕਹਿ ਸਕਦੇ ਹਨ। ਇਸ ਲਈ ਐਬਸਟ੍ਰੈਕਟ ਮਾਰਟ ਦਾ ਪਹਿਲਾ ਦੋਸ਼ ਇਹ ਹੈ ਕਿ ਇਹ ਵਿਰੋਧ ਦੀ ਉਪਜ ਹੈ। ਇਸ ਦਾ ਦੂਜਾ ਦੋਸ਼ ਇਹ ਹੈ ਕਿ ਇਹ ਅਸਪੱਸ਼ਟ ਹੈ। ਇਸ ਨੂੰ ਸਮਝਣ ਲਈ ਜਿਸ ਪ੍ਰਕਾਹ ਦੀ ਚੇਤਨਾ ਦੀ ਲੋੜ ਹੈ, ਉਹ ਆਨੰਦ ਦੇ ਹਸਤੇ ਦੀ ਰੁਕਾਵਟ ਹੈ। ਇਸੇ ਲਈ ਇਸ ਨੂੰ ਮਾਣਨ ਵਾਲੇ ਘੱਟ ਹਨ ਅਤੇ ਇਸ ਦੀ ਦਾਰਸ਼ਨਿਕ ਵਿਆਖਿਆ ਕਰਨ ਵਾਲੇ ਬਹੁਤੇ। ਗਿਆਨ ਦੇ ਗਲ ਰੱਸਾ ਵਾਲੀ ਗੱਲ ਹੈ; ਦਾਰਸ਼ਨਿਕਤਾ ਤਾਂ ਅੱਜ-ਕੱਲ ਅਪ੍ਰਾਧਾਂ ਵਿੱਚ ਵੀ ਲੱਭੀ ਜਾ ਰਹੀ ਹੈ। ਜੰਗ ਵਰਗੇ ਮਹਾਂ ਅਪ੍ਰਾਧ ਨੂੰ ਧਰਮ-ਯੁੱਧ ਦੀ ਪਦਵੀ ਦਿੱਤੀ ਹੋਈ ਹੈ ਦੁਨੀਆ ਦੇ ਦਾਰਸ਼ਨਿਕਾਂ ਨੇ। ਇਸ ਦਾ ਤੀਜਾ ਦੋਸ਼ ਇਸ ਦੇ ਦੂਜੇ ਦੋਸ਼ ਦਾ ਹੀ ਇਕ ਹੋਰ ਪੱਖ ਹੈ। ਇਹ ਮਾਨਵ-ਮਨ ਨੂੰ ਉਲਾਰ ਕਰਦੀ ਹੈ। ਜਿਹੜੀ ਕਲਾ ਉਚੇਚੀ ਬੰਧਕ ਚੇਤਨਾ ਦੀ ਮੰਗ ਕਰੇਗੀ, ਉਹ ਭਾਵਾਂ ਨੂੰ ਬਾਈ ਪਾਸ ਕਰ ਜਾਵੇਗੀ। ਓਪਰੇ ਲੋਕ ਪਿੰਡ ਦੀ ਫਿਰਨੀ ਉੱਤੇ ਤੁਰਦੇ ਹੋਏ ਅਗਲੇ ਪਿੰਡ ਚਲੇ ਜਾਂਦੇ ਹਨ। ਪਿੰਡ ਦੇ ਪ੍ਰਾਹੁਣਿਆਂ ਅਤੇ ਸਨੇਹੀਆਂ ਨੂੰ ਫਿਰਨੀ ਛੱਡ ਕੇ ਪਿੰਡ ਦੀਆਂ ਗਲੀਆਂ ਵਿੱਚ ਆਉਣਾ ਹੁੰਦਾ ਹੈ। ਭਾਵਾਂ ਨੂੰ ਬਾਈ ਪਾਸ ਕਰ ਕੇ ਬੌਧਕਤਾ ਦੀ ਫਿਰਨੀ ਉੱਤੇ ਫਿਰਦੇ ਰਹਿਣਾ ਮਨੁੱਖੀ ਮਨ ਨੂੰ ਉਲਾਰ ਕਰਨਾ ਹੈ। ਕਲਾ ਮੁੱਢਲੀਆਂ ਤਿੰਨ ਮਾਨਤਾਵਾਂ, ਸੱਤਿਅਮ, ਸ਼ਿਵਮ ਅਤੇ ਸੁੰਦਰਮ ਵਿੱਚੋਂ ਸੁੰਦਰਮ ਨਾਲ ਸੰਬੰਧਤ ਹੋਣ ਕਰਕੇ ਨਿਰੀ ਪੂਰੀ ਤੀਜੀ ਸੁਤੰਤ ਹੋਂਦ ਹੀ ਨਹੀਂ, ਸਗੋਂ ਜੀਵਨ ਦੇ ਪਰਮ ਮਨੋਰਥ ਦੀ ਸੰਗਨੀ ਹੋਣ ਕਰਕੇ ਸਮੁੱਚੀ ਹੋਂਦ ਦੇ ਮਨੋਰਥ ਦੀ ਪ੍ਰਾਪਤੀ ਦਾ ਸ੍ਰੇਸ਼ਟ ਸਾਧਨ ਵੀ ਹੈ। ਸਤ, ਚਿੱਤ ਅਤੇ ਆਨੰਦ ਵਿਚਲੇ ਆਨੰਦ ਦੀ ਸਹਾਇਕ ਹੋਣ ਕਰਕੇ ਆਪਣੇ ਆਪ ਵਿੱਚ ਇੱਕ ਮਨੋਰਥ ਹੋਣ ਦਾ ਦਾਅਵਾ ਵੀ ਕਰ ਸਕਦੀ ਹੈ।"
"ਮਾਤਾ ਜੀ, ਤੁਸੀਂ ਕਹਿੰਦੇ ਹੋ ਕਿ ਵਾਸਤਵਵਾਦ ਦੇ ਵਿਰੋਧ ਵਜੋਂ ਇਹ ਕਲਾ-ਰੂਪ ਹੋਂਦ ਵਿੱਚ ਆਇਆ ਸੀ। ਠੀਕ ਹੈ। ਪਰ ਕੋਈ ਸਮਾਜਕ ਅਵਸਥਾ ਵੀ ਤਾਂ ਇਸ ਨੂੰ ਉਤਸ਼ਾਹਤ ਅਤੇ ਉਤੇਜਿਤ ਕਰਨ ਵਾਲੀ ਜ਼ਰੂਰ ਹੋਵੇਗੀ।"
"ਜ਼ਰੂਰ ਹੇ, ਸਾਡੇ ਸਮਾਜਕ ਜੀਵਨ ਦੀ ਦਿਸ਼ਾ-ਹੀਣਤਾ ਇਸ ਕਲਾ-ਰੂਪ ਰਾਹੀਂ ਭਲੀ ਭਾਂਤ ਪ੍ਰਗਟ ਹੁੰਦੀ ਹੈ। ਇਹ ਦਿਸ਼ਾ-ਹੀਣਤਾ ਇਸ ਕਲਾ ਦਾ ਕਾਰਣ ਵੀ ਹੈ। ਮੱਧ-ਕਾਲ ਦੇ ਜੀਵਨ ਸਾਹਮਣੇ ਸਵਰਗ ਅਤੇ ਮੋਕਸ਼ ਦੇ ਸਪੱਸ਼ਟ ਮਨੋਰਥ ਸਨ। ਵਿਗਿਆਨਕ ਵਿਚਾਰ ਨੂੰ ਇਨ੍ਹਾਂ ਮਨੋਰਥਾਂ ਦੀ ਅਸਲੀਅਤ ਨੂੰ ਨੰਗਿਆਂ ਕੀਤਾ ਹੈ। ਪਰ, ਇਨ੍ਹਾਂ ਦੀ ਥਾਂ ਅਜਿਹਾ ਕੋਈ ਦੁਨਿਆਵੀ ਮਨੋਰਥ ਜੀਵਨ ਦੇ ਸਨਮੁੱਖ ਨਹੀਂ ਰੱਖਿਆ ਜਿਹੜਾ ਇਨ੍ਹਾਂ ਜਿੰਨਾ ਸਤਕਾਰਯੋਗ ਹੋਵੇ ਅਤੇ ਸਰਵ-ਵਿਆਪਕ ਹੋਵੇ। ਵਿਅਕਤੀਗਤ ਮਨੋਰਥ ਪਹਿਲਾਂ ਵੀ ਸਨ ਅਤੇ ਹੁਣ ਵੀ ਹਨ; ਪਰ, ਸਮੁੱਚੇ ਜੀਵਨ ਨੂੰ ਇਹ ਪਤਾ ਨਹੀਂ ਕਿ ਮੈਂ ਕਿਸ ਮਨੋਰਥ ਦੀ ਪ੍ਰਾਪਤੀ ਲਈ ਹਾਂ। ਇਹ ਸੰਦੇਹ, ਪਰੇਸ਼ਾਨੀ ਅਤੇ ਹਫੜਾ ਦਫੜੀ ਐਬਸਟੈਕਟ ਆਰਟ ਦੀ ਜੜ੍ਹ ਵਿੱਚ ਵੀ ਹੈ ਅਤੇ ਇਸ ਦੇ ਸਿਖਰ ਉੱਤੇ ਵੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਮੈਂ ਐਬਸਟੈਕਟ ਆਰਟ ਨੂੰ ਕਲਾ ਨਹੀਂ ਮੰਨਦੀ। ਮੇਰਾ ਖ਼ਿਆਲ ਹੈ ਕਿ ਜੀਵਨ ਸਾਹਮਣੇ ਆਨੰਦ ਦਾ ਮਨੋਰਥ ਹੈ, ਸੁੰਦਰਤਾ ਇਸ ਦਾ ਸਾਧਨ ਹੈ। ਜੀਵਨ ਇੱਕ ਸੁੰਦਰਤਾ ਵਿੱਚੋਂ ਦੂਜੀ ਵਿੱਚ ਵਿਕਸ ਜਾਣ ਲਈ ਉਪਜਿਆ ਹੈ। ਜੀਵਨ ਬੁਝਾਰਤ ਨਹੀਂ, ਵਿਸਮਾਦ ਹੈ।"
"ਵਿਸਮਾਦੀ ਕਲਾ ਲਈ ਮਹਾਨ ਪ੍ਰਤਭਾ ਦੀ ਲੋੜ ਹੈ।"
"ਹਾਂ, ਪੁਸ਼ਪੇਂਦੁ। ਪਰੰਤੂ, ਪ੍ਰਤਿਭਾ ਨਾ ਰੱਬ ਉਤਰਦੀ ਹੈ, ਨਾ ਹੀ ਵਿਅਕਤੀਗਤ ਹੁੰਦੀ ਹੈ। ਇਸ ਦੀ ਉਤਪਤੀ ਲਈ ਗਿਆਨ, ਲਗਨ, ਅਭਿਆਸ ਅਤੇ ਅਨੁਭਵ ਦੀ ਲੋੜ ਹੈ। ਕਿਸੇ ਇੱਕ ਵਿਅਕਤੀ ਲਈ ਇਹ ਸਭ ਕੁਝ ਸੰਭਵ ਨਹੀਂ। ਇੱਕ ਵਿਅਕਤੀ ਦੇ ਆਯੂ-ਕਾਲ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਸਿਖਰ ਛੋਹੀ ਜਾਣੀ ਹੀ ਸੰਭਵ ਹੋ ਸਕਦੀ ਹੈ। ਇਸ ਲਈ ਕਈ ਵਿਅਕਤੀ ਰਲ ਮਿਲ ਕੇ ਇੱਕ ਇੱਕ ਦਿਸ਼ਾ ਵਿੱਚ ਅੱਗੇ ਵੱਧਦੇ ਹਨ। ਉਨ੍ਹਾਂ ਦੇ ਵਿਰਸੇ ਨੂੰ ਸੰਭਾਲਣ ਵਾਲੀ ਦੂਜੀ ਪੀੜ੍ਹੀ ਉਨ੍ਹਾਂ ਦੀ ਲੀਹ ਨੂੰ ਅੱਗੇ ਕਰਦੀ ਹੈ। ਇਉਂ ਕਈ ਪੀੜ੍ਹੀਆਂ ਦੇ ਸਾਂਝੇ ਯਤਨ ਨਾਲ ਇੱਕ ਸਮਾਂ ਆਉਂਦਾ ਹੈ, ਜਦੋਂ ਪ੍ਰਤਿਭਾ ਦੀ ਉਤਪਤੀ ਦਾ ਵਾਤਾਵਰਣ ਬਣਦਾ ਹੈ। ਉਸ ਵਾਤਾਵਰਟ ਵਿੱਚ ਵਿਚਰਣ ਵਾਲੇ ਸਾਰੇ ਕਲਾਕਾਰ ਪ੍ਰਤਿਭਾ ਦੇ ਭਾਈਵਾਲ ਹੁੰਦੇ ਹਨ, ਸਾਰੇ ਪ੍ਰਤਿਭਾਵਾਨ ਹੁੰਦੇ ਹਨ। ਪ੍ਰਸਿੱਧੀ ਅਤੇ ਪ੍ਰਸੰਸਾ ਦਾ ਮੋਹ, ਗੁੱਟ-ਬੰਦੀਆਂ ਅਤੇ ਵਾਦਾਂ ਦੀ ਵਲਗਣ, ਇਨਾਮਾਂ ਅਤੇ ਸਨਮਾਨਾਂ ਦੀ ਦੌੜ, ਪ੍ਰਤਿਭਾ ਦੇ ਸਦੀਵੀ ਸ਼ਤਰੂ ਹਨ। ਜਿਸ ਨੇ ਪੌੜੀ ਦੇ ਦੂਜੇ ਡੰਡੇ ਨੂੰ ਆਪਣੀ ਮੰਜ਼ਿਲ ਮੰਨ ਲਿਆ ਹੈ ਉਹ ਤੀਜੇ ਡੰਡੇ ਉੱਤੇ ਕਿਉਂ ਚੜ੍ਹੇ ? ਸਮਾਜਕ ਹਾਲਤ ਵੀ ਪ੍ਰਤਿਭਾ ਨੂੰ ਜਨਮ ਦੇਣ ਵਿੱਚ ਸਹਾਇਤਾ ਕਰਦੇ ਹਨ। ਜਿਸ ਸਮਾਜਕ ਜੀਵਨ ਸਾਹਮਣੇ ਸੁੰਦਰ ਮਾਨਵੀ ਆਦਰਸ਼ ਉਪਸਥਿਤ ਹੋ ਜਾਂਦੇ ਹਨ, ਉਸ ਸਮਾਜ ਦੇ ਜਨ-ਸਾਧਾਰਣ ਨੂੰ ਜੀਣ-ਬੀਣ ਦਾ ਚਾਅ ਹੁੰਦਾ ਹੈ। ਸੁਰੱਖਿਆ, ਸਹਿਯੋਗ ਅਤੇ ਸ੍ਰੋਮਾਣ ਦਾ ਭਰੋਸਾ ਮਾਨਵੀ ਆਦਰਸ਼ਾਂ ਦੀ ਤਾਂਘ ਪੈਦਾ ਕਰਦਾ ਹੈ। ਯੋਰਪ ਵਿੱਚ ਇੱਕ ਹਜ਼ਾਰ ਸਾਲ ਦੇ ਅੱਧ-ਕਾਲ ਪਿੱਛੋਂ ਮਾਨਵੀ ਆਦਰਸ਼ਾਂ ਦਾ ਪੁਨਰ-ਜਾਗਣ ਹੋਇਆ ਸੀ। 1453 ਈ: ਵਿੱਚ ਈਸਾਈ ਦੇਸ਼ਾਂ ਦੀ ਮੁਕੰਮਲ ਹਾਰ ਨਾਲ ਧਰਮ-ਯੁੱਧਾਂ (ਕਰੂਸੇਡਜ਼) ਦੀ ਵਹਿਸ਼ਤ ਦਾ ਅੰਤ ਹੋ ਜਾਣ ਉੱਤੇ ਯੌਰਪ ਦੇ ਲੋਕਾਂ ਨੇ ਮੱਧ-ਪੂਰਬੀ ਈਸਾਈ ਧਰਮ-ਅਸਥਾਨਾਂ ਨੂੰ ਮੁਕਤ ਕਰਾਉਣ ਦੀ ਥਾਂ ਆਪਣੇ ਲੋਕਾਂ ਦੇ ਜੀਵਨ ਨੂੰ ਸੁਹਣਾ ਬਣਾਉਣ ਬਾਰੇ ਸੋਚਣਾ ਸ਼ੁਰੂ ਕੀਤਾ ਸੀ। ਆਪਣੀ ਅਗਵਾਈ ਲਈ ਉਨ੍ਹਾਂ ਨੇ ਮੁੜ ਯੂਨਾਨੀ ਸੋਚ ਵੱਲ ਵੇਖਿਆ ਅਤੇ ਰਿਨੇਸਾਂਸ ਦਾ ਜਨਮ ਹੋਇਆ। ਇਸ ਲਹਿਰ ਨੇ ਯੌਰਪ ਵਿੱਚ ਪ੍ਰਤਿਭਾ ਦੇ ਜਨਮ ਲਈ ਵਾਤਾਵਰਣ ਪੈਦਾ ਕੀਤਾ ਸੀ। ਅ....
"ਅਤੇ ਇਵੇਂ ਹੀ ਭਾਰਤ ਵਿੱਚ ਹਿੰਦੂ-ਮੁਸਲਿਮ ਵਿਰੋਧ ਦੇ ਮੱਧਮ ਹੋ ਜਾਣ ਉੱਤੇ ਭਗਤੀ
ਲਹਿਰ ਦਾ ਜਨਮ ਹੋਇਆ ਸੀ। ਇਹ ਲਹਿਰ ਰਿਨੇਸਾਂਸ ਦੀ ਸਮਕਾਲੀ ਸੀ। ਭਗਤੀ ਲਹਿਰ ਨੇ ਭਾਰਤੀ ਪ੍ਰਤਿਭਾ ਨੂੰ ਵਿਕਸਣ ਦਾ ਸੁੰਦਰ ਮੌਕਾ ਪੈਦਾ ਕੀਤਾ ਸੀ।"
"ਤੁਹਾਡੀਆਂ ਗੱਲਾਂ ਅਜੇ ਮੁੱਕੀਆ ਨਹੀਂ ?" ਅੰਕਲ ਜੀ ਵਾਪਸ ਆ ਚੁੱਕੇ ਸਨ। ਮੈਂ ਆਂਟੀ ਅਤੇ ਅੰਕਲ ਜੀ ਨੂੰ ਪਹੁੰਚਾਉਣ ਲਈ ਭੋਰਾਂ ਨੂੰ ਜਾਂਦੀ ਹੋਈ ਖ਼ਾਮੋਸ਼ ਸਾਂ, ਵਾਤਾਵਰਣ ਵਿੱਚ ਪਸਰੀ ਹੋਈ ਸਿਆਸੀ ਸੱਝ ਖ਼ਾਮੋਸ਼ ਸੀ। ਅੰਕਲ ਅਤੇ ਆਂਟੀ ਦੀ ਖ਼ਾਮੋਸ਼ ਸਨ । ਸੁੰਦਰਤਾ ਦੀ ਦੇਵੀ ਮੇਰੇ ਖਿਆਲਾਂ ਵਿੱਚ ਸਮਾਈ ਹੋਈ ਸੀ। ਮੈਂ ਮਨ ਹੀ ਮਨ ਉਸ ਦੀ ਤੁਲਨਾ ਗੁੜ ਦੀ ਦੇਲੀ ਨਾਲ ਕਰ ਰਹੀ ਸਾਂ। ਜਿਵੇਂ ਉਹ ਹਰ ਪਾਸਿਉਂ ਮਿੱਠੀ ਹੁੰਦੀ ਹੈ ਤਿਵੇਂ ਹੀ ਸੁਮੀਤ ਦੋ ਮਾਤਾ ਜੀ ਮਨ, ਬਚਨ ਅਤੇ ਕਰਮ ਦੇ ਹਰ ਪੱਖੋਂ ਸੁੰਦਰ ਹਨ। ਸਫਰ ਛੋਟਾ ਸੀ, ਛੇਤੀ ਹੀ ਸਮਾਪਤ ਹੋ ਗਿਆ। ਮੈਂ ਹਵੇਲੀ ਵਿੱਚ ਕਾਰ ਰੋਕੀ ਤਾਂ ਅੰਕਲ ਜੀ ਨੇ ਆਖਿਆ, "ਆ ਪੁਸ਼ਪੀ, ਜ਼ਰਾ ਠਹਿਰ ਕੇ ਚਲੀ ਜਾਵੀਂ ।"
ਬਿਨਾਂ ਕੁਝ ਬੋਲੇ ਮੈਂ ਉਨ੍ਹਾਂ ਨਾਲ ਘਰ ਚਲੀ ਗਈ ਅਤੇ ਅਸੀਂ ਸਾਰੇ ਡ੍ਰਾਇੰਗ ਰੂਮ ਵਿੱਚ ਜਾ ਬੈਠੇ। ਬੈਠਦਿਆਂ ਹੀ ਮੈਂ ਪੁੱਛਿਆ, "ਅੰਕਲ ਜੀ, ਜਿਸ ਮਾਨ ਸਰੋਵਰ ਕੰਢਿਉਂ ਮੈਂ ਉੱਠ ਕੇ ਆਈ ਹਾਂ ਉਸਦਾ ਰਹੱਸ ਮੇਰੇ ਲਈ ਦਿਨੋ ਦਿਨ ਅਪਹੁੰਚ ਹੁੰਦਾ ਜਾ ਰਿਹਾ ਹੈ। ਇਸ ਤਕ ਪੁੱਜਣ ਵਿੱਚ ਤੁਸੀਂ ਮੇਰੀ ਸਹਾਇਤਾ ਜ਼ਰੂਰ ਕਰ ਸਕਦੇ ਹੋ। ਕਰੋਗੇ ?"
"ਜ਼ਰੂਰ ਕਰਾਂਗਾ: ਪੁੱਛੋ, ਕੀ ਪੁੱਛਦੇ ਹੋ, ਬੇਟਾ।"
"ਮੈਂ, ਸੁਮੀਤ ਦੀ ਮਾਤਾ, 'ਸੰਤੋਸ਼' ਅਤੇ ਇਸ ਇਲਾਕੇ ਦੀ ਧੀ, 'ਨੀਲੂ' ਬਾਰੇ ਜਾਣਨਾ ਚਾਹੁੰਦੀ ਹਾਂ।"
"ਉਸ ਬਾਰੇ ਤਾਂ ਤੂੰ ਬਹੁਤ ਕੁਝ ਜਾਣਦੀ ਹੈ। ਸਾਰਾ ਸਾਰਾ ਦਿਨ ਬੈਠ ਕੇ ਉਸ ਨਾਲ
ਗੱਲਾਂ ਕਰਦੀ ਰਹਿੰਦੀ ਹੈਂ, ਅਜੇ ਜਾਣ-ਪਛਾਣ ਬਾਕੀ ਹੈ ?"
"ਹਾਂ, ਬਹੁਤ ਕੁਝ ਜਾਣਨ ਵਾਲਾ ਹੈ। ਚਲੋ ਏਹੋ ਦੱਸੋ ਕਿ ਉਸ ਨੇ ਚਿੱਤ੍ਰ ਕਲਾ ਕਿਸ ਕੋਲੋਂ ਸਿੱਖੀ ਹੈ"।
"ਆਪਣੇ ਪਿਤਾ ਕੋਲੋਂ।"
"ਉਸ ਦੇ ਪਿਤਾ ਜੀ ਕੋਟ ਸਨ ?"
ਇਹ ਪ੍ਰਸ਼ਨ ਪੁੱਛਿਆ ਜਾਣ ਉੱਤੇ ਮੰਕਲ ਜੀ ਨੇ ਅੱਖਾਂ ਬੰਦ ਕਰ ਲਈਆਂ, ਅੱਧੇ ਕੁ ਮਿੰਟ ਪਿੱਛੋਂ ਉਵੇਂ ਹੀ ਅੱਖਾਂ ਮੀਟੀ ਬੋਲ਼ੇ-
“ਉਸ ਦੇ ਪਿਤਾ ਦਾ ਨਾਂ ਕੇਵਲ ਕ੍ਰਿਸ਼ਨ ਸੀ। ਉਹ ਫ਼ਤਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਸੀ ਅਤੇ ਸੱਤ ਸਾਲ ਦੀ ਉਮਰ ਵਿੱਚ ਯਤੀਮ ਹਜਾਣ ਕਾਰਨ ਆਪਣੇ ਨਾਨਕੇ ਘਰ, ਗੁਰਦਾਸਪੁਰ ਆ ਗਿਆ ਸੀ। ਉਸ ਦੇ ਮਾਮਿਆਂ ਦੀ ਮਾਲੀ ਹਾਲਤ ਬਹੁਤ ਚੰਗੀ ਨਹੀਂ ਸੀ: ਪਰ, ਏਨੀ ਖਰਾਬ ਵੀ ਨਹੀਂ ਸੀ। ਪਤਾ ਨਹੀਂ, ਉਨ੍ਹਾਂ ਨੂੰ ਚਮੇਲੀ ਦਾ ਫੁੱਲ ਭਾਰਾ ਕਿਉਂ ਲੱਗਦਾ ਰਿਹਾ। ਭਾਰਾ ਲੱਗਦਾ ਰਿਹਾ ਅਤੇ ਸ਼ਰਮੇਂ ਸ਼ਰਮੀਂ ਉਨ੍ਹਾਂ ਇਸ ਭਾਰ ਨੂੰ ਚੁੱਕੀ ਰੱਖਿਆ। ਹੌਲੀ ਹੌਲੀ ਇਹ ਭਾਰ ਸੁਖਾਵਾਂ ਅਤੇ ਹੌਲਾ ਵੀ ਹੁੰਦਾ ਗਿਆ; ਪਰ, ਇਉਂ ਹੋਣ ਨਾਲ ਇਹ ਭਾਰ ਆਪਣੇ ਲਈ ਹੋਰ ਭਾਰਾ ਹੋ ਗਿਆ। ਕੇਵਲ ਕ੍ਰਿਸ਼ਨ ਮੇਰਾ ਜਮਾਤੀ ਸੀ। ਬਹੁਤ ਹੁਸ਼ਿਆਰ ਸੀ ਪੜ੍ਹਨ ਵਿੱਚ। ਪਰ ਪਰੀਖਿਆ ਵਿੱਚ ਪਹਿਲਾ ਨੰਬਰ। ਉਸ ਦੇ ਹੱਥਾਂ ਵਿੱਚ ਆਖਰਾਂ ਦੀ ਸੁੰਦਰਤਾ ਸੀ। ਬੈਠਾ ਬੈਠਾ ਮਿੰਟਾਂ ਵਿੱਚ ਤਸਵੀਰਾਂ ਬਣਾ ਦਿੰਦਾ ਸੀ। ਸਕੂਲ ਦੇ ਹਰ ਅਧਿਆਪਕ ਦੇ ਘਰ ਉਸ ਦੀਆਂ ਬਣੀਆਂ ਹੋਈਆਂ ਇੱਕ ਇੱਕ, ਦੋ ਦੋ ਤਸਵੀਰਾਂ ਅਜੇ ਤਕ ਲੱਗੀਆਂ ਹੋਈਆਂ ਹਨ। ਸਾਰੇ ਅਧਿਆਪਕ ਉਸ ਨੂੰ ਪਿਆਰ ਕਰਦੇ ਸਨ ਅਤੇ ਉਹ ਉਸ ਪਿਆਰ ਦਾ ਹੱਕਦਾਰ ਸੀ।"
"ਉਸ ਦੇ ਦੇ ਮਾਮੇ ਸਨ। ਦੋਹਾਂ ਦੀ ਇਕੱਠੀ ਦੁਕਾਨ ਸੀ। ਸੁਨਿਆਰੇ ਸਨ ਉਹ। ਹੱਥਾਂ ਵਿਚਲੀ ਸੁੰਦਰਤਾ ਨੇ, ਕੇਵਲ ਨੂੰ ਸੁੱਖ ਦੇਣ ਦੀ ਥਾਂ ਦੁੱਖ ਹੀ ਦਿੱਤਾ। ਸਕੂਲੋਂ ਛੁੱਟੀ ਹੁੰਦਿਆਂ ਉਹ ਸਿੱਧਾ ਮਾਮਿਆਂ ਦੀ ਦੁਕਾਨ ਉੱਤੇ ਪੁੱਜ ਜਾਂਦਾ ਸੀ। ਇਹ ਉਨ੍ਹਾਂ ਦਾ ਹੁਕਮ ਸੀ। ਰਾਤ ਦੇ ਅੱਠ ਨੇ ਵਜੇ ਤਕ ਉਹ ਦੁਕਾਨ ਦੇ ਪਿਛਵਾਤਂ ਬੈਠਾ ਕੰਮ ਕਰਦਾ ਰਹਿੰਦਾ ਸੀ। ਉਹ ਨਿਰਜਿੰਦ ਸੋਨੇ ਵਿੱਚ ਜਾਨ ਪਾ ਦਿੰਦਾ ਸੀ । ਮਾਮਿਆਂ ਨੂੰ ਨਵੇਂ ਨਵੇਂ ਡੀਜ਼ਾਇਨ ਬਣਾ ਕੇ ਦਿੰਦਾ ਸੀ। ਉਨ੍ਹਾਂ ਦਾ ਕੰਮ ਵਧਦਾ ਗਿਆ ਅਤੇ ਕੇਵਲ ਦੀ ਮਜ਼ਦੂਰੀ ਦੇ ਘੰਟੇ ਵੀ ਵਧਦੇ ਗਏ।"
"ਮਾਮੀਆਂ ਉਸ ਨੂੰ ਕੇਵਲ ਦੋ ਵੇਲੇ ਰੋਟੀ ਦਿੰਦੀਆਂ ਸਨ: ਸਵੇਰੇ ਸਕੂਲ ਜਾਣ ਲੱਗਿਆ ਅਤੇ ਰਾਤ ਨੂੰ ਦੁਕਾਨ ਘਰ ਆਏ ਨੂੰ। ਉਹ ਸ਼ਾਇਦ ਰੱਜਦਾ ਨਹੀਂ ਸੀ ਉਸ ਰੋਟੀ ਨਾਲ। ਜਦੋਂ ਅੱਧੀ ਛੁੱਟੀ ਵੇਲੇ ਸਾਰੇ ਮੁੰਡੇ ਰੋਟੀ ਖਾ ਰਹੇ ਹੁੰਦੇ ਸਨ, ਉਹ ਕਿਸੇ ਅਧਿਆਪਕ ਦੀ ਫਰਮਾਇਸ਼ ਉੱਤੇ ਤਸਵੀਰ ਬਣਾ ਰਿਹਾ ਹੁੰਦਾ ਸੀ। ਇੱਕ ਦਿਨ ਜਾਪੂਵਾਲੀਏ ਦੀਪੇ (ਹਰਦੀਪ ਸਿੰਘ) ਨੇ ਉਸ ਨੂੰ ਆਖਿਆ, 'ਮੈਂ ਹਿਸਾਬ ਦਾ ਕੰਮ ਨਹੀਂ ਕੀਤਾ। ਸੁਆਲ ਔਖੇ ਨੇ। ਅੱਧੀ ਛੁੱਟੀ ਸੁਆਲ ਕੱਢ ਦੇ, ਯਾਰ।' ਉਸ ਦਿਨ ਕੇਵਲ ਘਰੋਂ ਰੋਟੀ ਖਾ ਕੇ ਨਹੀਂ ਸੀ ਆਖਿਆ। ਉਸ ਦੀ ਇੱਕ ਮਾਮੀ ਪੇਕੇ ਗਈ ਹੋਈ ਸੀ ਅਤੇ ਦੂਜੀ ਬੀਮਾਰ ਸੀ। ਉਸ ਨੇ ਉੱਤਰ ਦਿੱਤਾ, 'ਸੁਆਲ ਕੱਢ ਦਊਂ, ਪਰ ਤੂੰ ਮੈਨੂੰ ਅੱਧੀ ਰੋਟੀ ਦੇ ਦੇ ਖਾਣ ਨੂੰ। ਦੀਪਾ ਮੰਨ ਗਿਆ। ਕੇਵਲ ਨੇ ਸੁਆਲ ਕੱਢ ਦਿੱਤੇ ਅਤੇ ਦੀਪਾ ਮਾਰ ਤੋਂ ਬਚ ਗਿਆ। ਹੁਣ ਇਨ੍ਹਾਂ ਦੋਹਾਂ ਵਿੱਚ ਇੱਕ ਵਪਾਰਕ ਸਾਂਝ ਪੈ ਗਈ। ਦੀਪਾ ਉਸ ਲਈ ਇੱਕ ਪਰੌਂਠਾ ਨੇ ਆਉਂਦਾ ਸੀ ਅਤੇ ਕੇਵਲ ਦੀਪੇ ਦਾ ਹਮ-ਵਰਕ ਕਰ ਦਿੰਦਾ ਸੀ। ਛੇਤੀ ਹੀ ਕੇਵਲ ਅਤੇ ਦੀਪਾ ਇੱਕ ਡੈਸਕ ਉੱਤੇ ਬੈਠਣ ਲੱਗ ਪਏ। ਅੱਧ-ਭੁੱਖਾ ਰਹਿ ਕੇ ਏਨੀ ਮਿਹਨਤ ਕਰਨ ਵਾਲੇ, ਕੇਵਲ ਦੇ ਮੂੰਹ ਉੱਤੇ ਰੌਣਕ ਆਉਣ ਲੱਗ ਪਈ ਅਤੇ ਰਿਆਇਤੀ ਪਾਸ ਹੋਣ ਵਾਲਾ ਵਿਚਾਰਾ ਦੀਪਾ ਦਸਵੇਂ ਬਾਰਵ ਨੰਬਰ ਉੱਤੇ ਆਉਣ ਲੱਗ ਪਿਆ।
"ਕੇਵਲ ਅੱਠਵੀਂ ਦੇ ਇਮਤਿਹਾਨ ਵਿਚ ਅੱਵਲ ਆਇਆ। ਜੇ ਉਹ ਹੋਰ ਅਗੇਰੇ ਪੜ੍ਹਦਾ ਤਾਂ ਵਜ਼ੀਫ਼ਾ ਮਿਲਣਾ ਸੀ। ਪਰ ਮਾਮਿਆਂ ਨੇ ਇਉਂ ਨਾ ਹੋਣ ਦਿੱਤਾ, ਸ਼ਾਇਦ ਇਸ ਲਈ ਕਿ ਬਹੁਤਾ ਪੜ੍ਹ ਕੇ ਇਹ ਮੁਫ਼ਤ ਦਾ ਨੌਕਰ ਹੱਥੋਂ ਨਿਕਲ ਨਾ ਜਾਵੇ। ਉਂਜ ਵੀ ਸੰਨ ਸੰਤਾਲੀ ਦਿਆਂ ਰੌਲਿਆਂ ਨੇ ਕਈਆਂ ਦੀ ਪੜ੍ਹਾਈ ਰੋਕ ਦਿੱਤੀ ਸੀ । ਦੀਪਾ ਅੱਗੇ ਪੜ੍ਹਦਾ ਰਿਹਾ ਅਤੇ ਦਸਵੀਂ ਪਾਸ ਕਰ ਕੇ ਕਚਹਿਰੀ ਵਿੱਚ ਕਲਰਕ ਲੱਗ ਗਿਆ। ਦੀਪੇ ਨੂੰ ਕੇਵਲ, ਰੱਬ-ਰੂਪ ਦਿੱਸਦਾ ਸੀ। ਉਹੀ ਦੁਖੀ ਸੀ ਕਿ ਕੇਵਲ ਵਰਗਾ ਲਾਇਕ ਮੁੰਡਾ ਬੀ ਏ, ਐਮ.ਏ. ਪਾਸ ਕਿਉਂ ਨਾ ਕਰ ਸਕਿਆ। ਉਸ ਦੇ ਵੱਸ ਹੁੰਦਾ ਤਾਂ ਉਹ ਕੇਵਲ ਨੂੰ ਜ਼ਰੂਰ ਪੜ੍ਹਾਉਂਦਾ।
"ਕੇਵਲ ਦੀ ਕਿਰਪਾ ਨਾਲ ਉਸ ਦੇ ਮਾਮਿਆਂ ਦਾ ਕੰਮ ਚੰਗਾ ਚੱਲ ਰਿਹਾ ਸੀ। ਉਨ੍ਹਾਂ ਨੇ ਛੇਤੀ ਹੀ ਕੇਵਲ ਦਾ ਵਿਆਹ ਕਰ ਦਿੱਤਾ। ਉਸ ਸਮੇਂ ਉਸ ਦੀ ਉਮਰ ਉਂਨੀ ਕੁ ਸਾਲ ਦੀ ਸੀ। ਇਹ ਕੰਮ ਮਾਮਿਆਂ ਲਈ ਪੁੱਠਾ ਪੈ ਗਿਆ। ਕੇਵਲ ਦੀ ਪਤਨੀ ਬਹੁਤ ਹੀ ਸਮਝਦਾਰ ਸੀ। ਉਸ ਨੇ ਇਕ ਡੇੜ੍ਹ ਸਾਲ ਵਿੱਚ ਹੀ ਇਹ ਜਾਣ ਲਿਆ ਕਿ ਕੇਵਲ ਦੇ ਮਾਮੇ ਉਸ ਬਾਰੇ ਕੀ ਸੋਚਦੇ ਹਨ। ਉਹ ਮਾਮਿਆਂ ਦੇ ਘਰ ਨੌਕਰ ਬਣ ਕੇ ਰਹਿਣ ਲਈ ਤਿਆਰ ਨਹੀਂ ਸੀ। ਉਸ ਨੇ ਕੇਵਲ ਨੂੰ ਆਪਣੀ ਦੁਕਾਨ ਖੋਲ੍ਹਣ ਲਈ ਆਖਿਆ। ਦੁਕਾਨ ਖੋਲ੍ਹਣ ਲਈ ਪੈਸੇ ਦੀ ਲੋੜ ਸੀ ਅਤੇ ਕੇਵਲ ਨੇ ਅੱਜ ਤਕ ਆਪਣੇ ਹੱਥੀਂ ਪੈਸਾ ਖ਼ਰਚ ਕੇ ਨਹੀਂ ਸੀ ਵੇਖਿਆ, ਕਮਾਇਆ ਜ਼ਰੂਰ ਸੀ। ਉਸ ਨੇ ਆਪਣੀ ਮੁਸ਼ਕਲ ਹਰਦੀਪ ਸਿੰਘ ਨੂੰ ਦੱਸੀ। ਹਰਦੀਪ ਸਿੰਘ ਦੇ ਪਿਤਾ ਦਾ ਦੇਹਾਂਤ ਹੋਏ ਨੂੰ ਤਿੰਨ ਸਾਲ ਹੋ ਚੁੱਕੇ ਸਨ। ਉਸ ਦਾ ਵਿਆਹ ਅਜੇ ਨਹੀਂ ਸੀ।
ਹੋਇਆ। ਉਸ ਦੀ ਮਾਤਾ ਉਸ ਨੂੰ ਆਪਣੀ ਕਰਨੋ ਰੋਕਦੀ ਨਹੀਂ ਸੀ। ਹਰਦੀਪ ਸਿੰਘ ਨੇ ਦੋ ਕਿੱਲੇ ਗਹਿਣੇ ਰੱਖ ਕੇ ਕੇਵਲ ਦੀ ਝੋਲੀ ਰੁਪਿਆਂ ਨਾਲ ਭਰ ਦਿੱਤੀ।
"ਪਿੰਡ ਦੇ ਲੋਕ ਹੈਰਾਨ ਹੋ ਕੇ ਕਹਿੰਦੇ ਸਨ, 'ਸੁਨਿਆਰੇ ਉੱਤੇ ਏਨਾ ਇਤਬਾਰ।। ਕੱਚਿਆਂ ਮੂੰਹ ਦਾੜ੍ਹੀਆਂ ਵਾਲੀ ਗੱਲ ਨਾ ਹੋਵੇ ਕਿਤੇ। ਪਰ ਹਰਦੀਪ ਸਿੰਘ ਨੇ ਜਿਵੇਂ ਕੇਵਲ ਦੇ ਹਿਰਦੇ ਦੀ ਸਾਰੀ ਸੁੰਦਰਤਾ ਵੇਖ ਲਈ ਸੀ। ਉਹ ਆਪੇ ਵਿੱਚ ਨਹੀਂ ਸੀ ਮਿਉਂਦਾ। ਸਾਲ ਕੁ ਪਿੱਛੋਂ ਹਰਦੀਪ ਸਿੰਘ ਦਾ ਵਿਆਹ ਹੋ ਗਿਆ ਅਤੇ ਸਾਲ ਕੁ ਪਿੱਛੋਂ ਸੁਮੀਤ ਦਾ ਜਨਮ ਹੋਇਆ। ਓਸੇ ਸਾਲ ਕੇਵਲ ਦੇ ਘਰ ਨੀਲੂ ਨੇ ਜਨਮ ਲਿਆ। ਕੇਵਲ ਦਾ ਕਾਰੋਬਾਰ ਬਹੁਤ ਵਧਿਆ ਅਤੇ ਤੀਜੇ ਕੁ ਸਾਲ ਉਹ ਹਰਦੀਪ ਸਿੰਘ ਦੀ ਰਕਮ ਲੈ ਕੇ ਉਸ ਦੇ ਘਰ ਪੁੱਜ ਗਿਆ। ਪੈਸੇ ਵੇਖ ਕੇ ਹਰਦੀਪ ਸਿੰਘ ਨੇ ਆਖਿਆ, 'ਵੇਖ, ਕੇਵਲ, ਮੈਨੂੰ ਇਨ੍ਹਾਂ ਪੈਸਿਆਂ ਦੀ ਲੋੜ ਨਹੀਂ। ਨਾ ਹੀ ਮੈਂ ਕੋਈ ਜ਼ਮੀਨ ਗਹਿਣੇ ਰੱਖੀ ਹੈ। ਸਾਰੀ ਪੈਲੀ ਮੇਰੇ ਕੋਲ ਹੈ। ਮੈਂ' ਹੀ ਵਾਹੁੰਦਾ ਹਾਂ। ਪੈਸਿਆਂ ਦੀ ਗੱਲ ਮੈਂ ਝੇਰਾਂ ਵਾਲੇ ਦਵਿੰਦਰ ਦੇ ਬਾਪੂ ਜੀ ਨਾਲ ਕੀਤੀ ਸੀ। ਉਨ੍ਹਾਂ ਨੇ ਪੈਸੇ ਦੇ ਦਿੱਤੇ ਅਤੇ ਲਿਖ ਲਿਖਾ ਕੋਈ ਨਾ ਕੀਤਾ। ਮੈਂ ਤਨਖ਼ਾਹ ਦੇ ਪੈਸੇ ਜੋੜ ਕੇ ਅੱਧ ਉਨ੍ਹਾਂ ਨੂੰ ਮੋੜ ਦਿੱਤੇ ਹੋਏ ਆ। ਬਾਕੀ ਸਾਲ ਖੰਡ ਵਿੱਚ ਮੋੜ ਦਿਆਂਗਾ। ਤੂੰ ਪੈਸਿਆਂ ਦੀ ਫਿਕਰ ਨਾ ਕਰ। ਕੰਮ ਚਲਾ ਆਪਣਾ। ਸੇਠ ਬਣ ਜਾ ਇੱਕ ਵਾਰ ਫੇਰ ਵੇਖ ਲਵਾਂਗੇ ਪੈਸੇ।
"ਕੇਵਲ ਕੁਝ ਸਾਲਾਂ ਵਿੱਚ ਹੀ ਚੰਗੇ ਗੁਜ਼ਾਰੇ ਵਾਲਾ ਸਰਾਫ਼ ਬਣ ਗਿਆ। ਹਰ ਦੂਜੇ ਚੌਥੇ ਉਹ ਜਾਪੂਵਾਲ ਜਾਂਦਾ ਸੀ । ਪਿੰਡ ਦੇ ਲੋਕਾਂ ਨੂੰ ਉਹ ਹਰਦੀਪ ਦੀ ਰੀਸੇ ਚਾਚਾ, ਤਾਇਆ ਅਤੇ ਚਾਚੀ, ਤਾਈ ਆਪ ਕੇ ਬੁਲਾਉਂਦਾ ਸੀ। ਜਾਪੂਵਾਲ ਦੀ ਜਿਹੜੀ ਧੀ ਡੋਲੀ ਪੈਂਦੀ, ਉਸ ਨੂੰ ਇੱਕ ਸੈੱਟ ਕੇਵਲ ਵੱਲ ਜ਼ਰੂਰ ਦਿੱਤਾ ਜਾਂਦਾ। ਜੇ ਕੋਈ ਆਖਦਾ, 'ਕੇਵਲ ਬਈ. ਏਨੀ ਖੇਚਲ ਕਾਹਨੂੰ ਕੀਤੀ' ਤਾਂ ਉੱਤਰ ਦਿੰਦਾ, 'ਚਾਚਾ ਜੀ, ਮੋਰਾ ਮੁਝ ਮੇਂ ਕੁਛ ਨਹੀਂ। ਮੈਂ ਯਤੀਮ ਸਾਂ। ਤੁਹਾਡੇ ਆਸਰੇ ਪਲਿਆ ਹਾਂ। ਸਭ ਤੁਹਾਡਾ ਹੈ। ਪਿੰਡ ਵਿੱਚ ਆਈ ਹਰ ਨਵੀਂ ਵਿਆਹੀ ਨੂੰਹ ਨੂੰ ਉਹ ਉਸ ਦੇ ਪਤੀ ਸਮੇਤ ਘਰ ਸੱਦ ਕੇ ਭੋਜਨ ਦੀ ਸੇਵਾ ਕਰਦਾ ਸੀ ਅਤੇ ਕੱਪੜੇ ਲੱਤੇ ਨਾਲ ਇੱਕ ਜੇਵਰ ਜ਼ਰੂਰ ਦਿੰਦਾ ਸੀ। ਲਾਗਲੇ ਪਿੰਡਾਂ ਵਿੱਚ ਕੇਵਲ ਦੀ ਚਰਚਾ ਹੋਈ ਤਾਂ ਉਸ ਨੂੰ ਕੰਮ ਵਧਾਉਣਾ ਪਿਆ। ਉਸ ਨੇ ਪੰਜ ਛੇ ਕਾਰੀਗਰ ਰੱਖ ਲਏ ਅਤੇ ਸਾਰੇ ਪਿੰਡਾਂ ਦੀਆਂ ਧੀਆਂ ਨਾਲ ਉਵੇਂ ਹੀ ਵਰਤਣ ਲੱਗ ਪਿਆ, ਜਿਵੇਂ ਜਾਪੁਵਾਲ ਦੀਆਂ ਧੀਆਂ ਨਾਲ ਵਰਤਦਾ ਸੀ। ਆਪਣੇ ਮਾਮਿਆਂ ਦੀ ਉਹ ਇੱਜ਼ਤ ਵੀ ਕਰਦਾ ਸੀ ਅਤੇ ਸਹਾਇਤਾ ਵੀ ਆਪਣੇ ਵਿਚੋਂ ਬਾਹਰਾ ਸਾਰਾ ਕੰਮ ਉਹ ਮਾਮਿਆਂ ਵੱਲ ਘੱਲ ਦਿੰਦਾ ਸੀ। ਲੋਕੀਂ ਹਰਦੀਪ ਸਿੰਘ ਨੂੰ ਕਹਿੰਦੇ ਸਨ, 'ਤੇਰਾ ਬੀਜਿਆ ਪੁੰਨ ਬਹੁਤ ਫਲਿਆ, ਹਰਦੀਪ ਸਿਆ।"
"ਛਿਆ ਪਿੰਡਾਂ ਵਿੱਚ ਕੋਈ ਅਜਿਹਾ ਘਰ ਨਹੀਂ, ਜਿਸ ਵਿੱਚ ਨੀਲ ਦੇ ਨਿੱਕੇ ਨਿੱਕੇ ਪੈਰ ਨਹੀਂ ਪਏ। ਉਹ ਇਨ੍ਹਾਂ ਪਿੰਡਾਂ ਦੀ ਧੀ ਹੈ। ਸਾਰੇ ਨਿੱਕੇ ਵੱਡੇ ਉਸ ਨੂੰ ਜਾਣਦੇ ਹਨ, ਪਿਆਰਦੇ ਹਨ, ਸਤਕਾਰਦੇ ਹਨ। ਕੋਈ ਰੱਦ ਅਜਿਹੀ ਨਹੀਂ, ਜਿਸ ਦਾ ਨੀਲੂ ਨੇ ਨਿੱਘ ਨਹੀਂ ਮਾਣਿਆ: ਕੋਈ ਹੱਥ ਅਜਿਹਾ ਨਹੀਂ, ਜਿਹੜਾ ਨੀਲ ਨੂੰ ਅਸੀਸ ਦੇਣ ਲਈ ਨਈਂ ਉੱਠਿਆ। ਕਲਾ ਨੀਲੂ ਨੂੰ ਵਿਰਸੇ ਵਿੱਚ ਮਿਲੀ ਸੀ। ਉਹ ਇਕ ਸੁਹਿਰਦ ਕਲਾਕਾਰ ਦੀ ਸੁਘੜ ਬੱਚੀ ਬਣੀ ਅਤੇ ਆਪਣੇ ਪਿਤਾ ਦੇ ਸਾਰੇ ਗੁਣਾਂ ਨੂੰ ਗ੍ਰਹਿਣ ਕਰਦੀ ਗਈ।"
"ਅੰਕਲ ਜੀ, ਰਾਤ ਪੋ ਰਹੀ ਹੈ। ਬਾਕੀ ਗੱਲ ਫਿਰ ਕਿਸੇ ਵੇਲੇ ਸੁਣਾਂਗੀ। ਹੁਣ ਆਗਿਆ ਦਿਓ। ਬੀ ਜੀ ਫ਼ਿਕਰ ਕਰਦੇ ਹੋਣਗੇ।"
ਇੱਕ ਵਿਸਮਾਦ ਜਿਹੇ ਵਿੱਚ ਗੁਆਰੀ ਮੈਂ ਗੁਰਦਾਸਪੁਰ ਨੂੰ ਚੱਲ ਪਈ।
ਤੇਰੀ ਪੁਸ਼ਪੇਂਦ੍ਰ।
17
ਈਸਟ ਹੇਮ,
12.12.95.
ਪੁਸ਼ਪੇਂਦ੍ਰ।
ਕਦੀ ਕਦੀ ਸੋਚਦੀ ਹਾਂ ਕਿ ਅੱਜ ਤੋਂ ਦੋ ਕੁ ਸੋ ਸਾਲ ਪਹਿਲਾਂ ਪੱਛਮੀ ਯੌਰਪ ਦੇ ਲੋਕ ਸਿਆਲ ਦੀ ਰੁੱਤ ਕਿਵੇਂ ਬਿਤਾਉਂਦੇ ਹੋਣਗੇ। ਇਥੇ ਸਿਆਲ ਬਹੁਤ ਸਰਦ, ਸਿੱਲ੍ਹਾ ਅਤੇ ਸੋਗੀ ਜਿਹਾ ਹੋ ਜਾਂਦਾ ਹੈ। ਕਈ ਵੇਰ ਤਾਂ ਸਾਰਾ ਸਾਰਾ ਦਿਨ ਜਾਂ ਦੇ ਦੋ, ਤਿੰਨ ਤਿੰਨ ਦਿਨ ਸੂਰਜ ਦੇ ਦਰਸ਼ਨ ਨਹੀਂ ਹੁੰਦੇ। ਪੈ ਰਹੀ ਬਰਫ਼ ਭਾਵੇਂ ਸੁਹਣੀ ਲੱਗਦੀ ਹੈ; ਪਰ, ਕੁਝ ਚਿਰ ਪਿੱਛੋਂ ਇੱਕ ਅਜੀਬ ਚਿੱਕੜ-ਚੋਡਾ ਜਿਹਾ ਬਣ ਜਾਂਦਾ ਹੈ, ਬਰਭ ਦੇ ਕਾਰਨ। ਗਲੀਆਂ ਬਜ਼ਾਰਾਂ ਵਿੱਚ ਤੁਰਨਾ ਮੁਹਾਲ ਹੋ ਜਾਂਦਾ ਹੈ। ਸਨਅਤੀ ਤਰੱਕੀ ਨੇ ਬਿਜਲੀ, ਪਾਣੀ ਅਤੇ ਗੈਸ ਆਦਿਕ ਦੀਆਂ ਸਹੂਲਤਾਂ ਪੈਦਾ ਕਰ ਕੇ ਜੀਵਨ ਲਈ ਮੌਸਮਾਂ ਦਾ ਮੁਕਾਬਲਾ ਕਰਨਾ ਸੌਖਾ ਕਰ ਦਿੱਤਾ ਹੈ। ਇਨ੍ਹਾਂ ਸਹੂਲਤਾਂ ਤੋਂ ਵਿਰਵੇ ਸਿਆਲ ਦੀ ਕਲਪਨਾ ਕਰ ਕੇ ਮਨ ਡਰ ਜਾਂਦਾ ਹੈ। ਇਨ੍ਹਾਂ ਆਧੁਨਿਕ ਸਹੂਲਤਾਂ ਕਾਰਨ ਘਰਾਂ, ਦਫ਼ਤਰਾਂ ਫੈਕਟਰੀਆਂ, ਗੱਡੀਆਂ, ਮੋਟਰਾਂ, ਕਾਰਾਂ ਅਤੇ ਦੁਕਾਨਾਂ ਵਿੱਚ ਮੌਸਮ ਦਾ ਫ਼ਰਕ ਬਹੁਤਾ ਨਹੀਂ ਮਹਿਸੂਸਿਆ ਜਾਂਦਾ ਪਰੰਤੂ ਇਨ੍ਹਾਂ ਤੋਂ ਪਹਿਲਾਂ.....
ਕੁਝ ਵੀ ਹੋਵੇ ਕਿਸਮਿਸ ਦੀਆਂ ਰੌਣਕਾਂ ਅਤੇ ਰੰਗੀਨੀਆਂ ਮੌਸਮ ਦੇ ਪ੍ਰਭਾਵ ਨੂੰ ਉੱਕਾ ਨਹੀਂ ਕਬੂਲਦੀਆਂ, ਇਸ ਦੇ ਉਲਟ ਇਨ੍ਹਾਂ ਰੰਗੀਨੀਆਂ ਦੇ ਪ੍ਰਭਾਵ ਨਾਲ ਸਿਆਲੀ ਰੁੱਤ ਰੰਗੀਨ ਹੋ ਜਾਂਦੀ ਹੈ। ਬਰਫ਼, ਬਾਰਸ਼ ਜਾਂ ਝੱਖੜ ਕੁਝ ਵੀ ਲੋਕਾਂ ਦੇ ਚਾਅ ਦਾ ਰਾਹ ਨਹੀਂ ਰਕਦਾ। ਦੁਕਾਨਾਂ ਸਜਾਈਆਂ ਜਾਂਦੀਆਂ ਹਨ ਅਤੇ ਲੋਕਾਂ ਦੀਆਂ ਭੀੜਾਂ, ਭਰੀਆਂ ਦੁਕਾਨਾਂ ਨੂੰ ਖ਼ਾਲੀ ਕਰਨ ਦੇ ਆਹਰ ਵਿੱਚ ਆਉਂਦੀਆਂ, ਜਾਦੀਆਂ ਰਹਿੰਦੀਆਂ ਹਨ। ਦਸੰਬਰ ਦਾ ਸਾਰਾ ਮਹੀਨਾ ਖ਼ਰੀਦਾਰੀ ਨਹੀਂ ਮੁੱਕਦੀ। ਹਰ ਕਿਸੇ ਨੇ ਹਰ ਕਿਸੇ ਨਾਲ ਸੁਗਾਤਾਂ ਅਤੇ ਮੁਬਾਰਕਾਂ ਰਾਹੀਂ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕਰਨੀ ਹੁੰਦੀ ਹੈ। ਅੱਜ ਕੱਲ ਏਸ ਦਾ ਆਹਰ ਹੋ ਰਿਹਾ ਹੈ। ਖ਼ੁਸ਼ੀ ਅਤੇ ਉਤਸ਼ਾਹ ਵਿੱਚ ਗੁਆੜਿਆ ਹੋਇਆ ਹੈ ਪੱਛਮੀ ਸੰਸਾਰ ਇਨ੍ਹੀਂ ਦਿਨੀਂ। ਇਸ ਜੀਵਨ ਵੱਲ ਵੇਖ ਕੇ ਇਹ ਮੰਨਣ ਨੂੰ ਜੀ ਕਰਦਾ ਹੈ ਕਿ ਸੁੰਦਰਤਾ ਅਤੇ ਆਨੰਦ ਹੀ ਜੀਵਨ ਦਾ ਆਦਿ-ਅੰਤ ਹਨ। ਖ਼ੁਸ਼ਗਵਾਰ ਰੁਝੇਵਿਆਂ ਵਿੱਚ ਰੁੱਝਾ ਹੋਇਆ ਜੀਵਨ ਗੰਭੀਰ ਸੋਚ ਵਿਚਾਰ ਤੋਂ ਉੱਕਾ ਪਰੇ ਹੈ, ਮੁਕਤ ਹੈ, ਮੇਰੇ ਤੋਂ ਬਾਹਰਲਾ ਜੀਵਨ ਹੀ ਨਹੀਂ, ਸਗੋਂ ਮੈਂ ਵੀ। ਸੁਮੀਤ ਨੂੰ ਪੁੱਛੀ ਕੀ ਸੁੰਦਰਤਾ ਅਤੇ ਆਨੰਦ ਨੂੰ ਪੁੱਜ ਚੁੱਕੇ ਜੀਵਨ ਵਿੱਚ ਦਾਰਸ਼ਨਿਕਤਾ ਨੂੰ ਕੋਈ ਥਾਂ ਨਹੀਂ ਹੋਵੇਗੀ ? ਮੈਂ ਵੀ ਪਾਪਾ ਨੂੰ ਪੁੱਛਾਂਗੀ ਅਤੇ ਉਨ੍ਹਾਂ ਦਾ ਉੱਤਰ ਤੈਨੂੰ ਲਿਖ ਦਿਆਂਗੀ। ਇਸ ਪੱਤ੍ਰ ਰਾਹੀਂ ਪਿਛਲੀ ਇਕੱਰਤਾ ਦਾ ਹਾਲ ਦੱਸਦੀ ਹਾਂ।
ਚਾਹ ਪੀਣ ਤੋਂ ਵਿਹਲੇ ਹੁੰਦਿਆਂ ਹੀ ਪਾਪਾ ਦੇ ਮਿੱਤ੍ਰ ਨੇ ਆਖਿਆ, "ਵੀਰ ਜੀ, ਪਿਛਲੇ
ਦਿਨਾਂ ਵਿੱਚ...."
"ਅੰਕਲ ਜੀ, ਸਾਨੂੰ ਇਹ ਬਰਤਨ ਡਿਸ਼ਵਾਸ਼ਰ ਵਿੱਚ ਰੱਖ ਲੈਣ ਦਿਓ।"
"ਸਾਰੀ, ਬੇਟਾ ਜੀ," ਕਹਿ ਕੇ ਉਹ ਕੁਝ ਚਿਰ ਲਈ ਰੁਕ ਗਏ। ਮੈਂ ਅਤੇ ਨੀਰਜ ਨੇ ਬਰਤਨ ਰੱਖ ਕੇ ਡਿਸ਼ਵਾਸ਼ਰ ਚਾਲੂ ਕਰ ਦਿੱਤਾ ਅਤੇ ਸਭਾ ਵਿੱਚ ਆ ਬਿਰਾਜੀਆਂ। ਨੀਰਜ
ਨੇ ਕਿਹਾ, "ਅੰਕਲ ਜੀ, ਹੁਣ ਸ਼ੁਰੂ ਕਰੋ ਆਪਣੀ ਗੱਲ।"
"ਮੈਂ ਇਹ ਕਹਿਣ ਲੱਗਾ ਸਾਂ ਕਿ ਪਿਛਲੇ ਦਿਨੀਂ ਕਈ ਵੇਰ ਮੇਰੇ ਮਨ ਵਿੱਚ ਇਹ ਮਿਆਲ ਆਇਆ ਹੈ ਕਿ ਪਲੋਟੇ ਤੋਂ ਪਹਿਲਾਂ ਯੂਨਾਨੀਆਂ ਵਿੱਚ ਸੋਚ ਦੀ ਏਨੀ ਅਮੀਰੀ ਆ ਚੁੱਕੀ ਸੀ ਕਿ ਯੂਨਾਨ ਵਿੱਚ ਇੱਕ ਮਹਾਨ ਪ੍ਰਤਿਭਾ ਦੀ ਲੋੜ ਵੀ ਪੇ ਗਈ ਸੀ ਅਤੇ ਉਸ ਪ੍ਰਤਿਭਾ ਦੀ ਉਤਪਤੀ ਵਿੱਚ ਸਹਾਈ ਹੋਣ ਵਾਲਾ ਵਾਤਾਵਰਣ ਵੀ ਬਣ ਚੁੱਕਾ ਸੀ।"
"ਅਜੇ ਅਸੀਂ ਪਲੇਟੋ ਤੋਂ ਕਾਫ਼ੀ ਦੂਰ ਹਾਂ। ਡੇੜ੍ਹ ਕੁ ਸਦੀ ਦਾ ਸਫਰ ਅਜੇ ਬਾਕੀ ਹੈ। ਇਸ ਸਫ਼ਰ ਵਿੱਚ ਅਸੀਂ ਇਸ ਪ੍ਰਕਾਰ ਦੇ ਵਿਚਾਰਾਂ ਅਤੇ ਵਿਅਕਤੀਆਂ ਨੂੰ ਮਿਲਾਂਗੇ, ਜਿਨ੍ਹਾਂ ਨਾਲ ਹੋਈ ਵਾਕਫ਼ੀਅਤ ਸਾਨੂੰ ਇਹ ਨਿਰਣਾ ਕਰਨ ਵਿੱਚ ਸਹਾਈ ਹੋਵੇਗੀ ਕਿ ਪਲੇਟੇ ਦੀ ਪ੍ਰਤਿਭਾ ਨੇ ਮਨੁੱਖੀ ਸੋਚ ਦੀ ਕਿੰਨੀ ਕੁ ਸੇਵਾ ਕੀਤੀ ਅਤੇ ਕਿੰਨੀ ਕੁ ਹਾਨੀ ਪਹੁੰਚਾਈ ਇਸ ਸੋਚ ਨੂੰ।"
"ਪਾਪਾ, ਅਸੀਂ ਯੂਨਾਨੀ ਸੋਚ ਦੀ ਸੁਤੰਤਰਾ ਦਾ ਨਮੂਨਾ ਵੱਖ ਚੁੱਕੇ ਹਾਂ, ਹੁਣ ਹੋਰ ਕੀ ਵੇਖਣਾ ਬਾਕੀ ਹੈ ?'
"ਯੂਨਾਨੀ ਸੋਚ ਵਿੱਚ ਨਿਰੀ ਸੁਤੰਤ੍ਰਤਾ ਹੀ ਨਹੀਂ ਸਗੋਂ ਇਸ ਦੇ ਨਾਲ ਨਾਲ ਆਖ਼ਰਾ ਦੀ ਵਿਭਿੰਨਤਾ ਵੀ ਹੈ। ਸੁਤੰਤ੍ਰ ਯੂਨਾਨੀ ਸੋਚ ਨੇ ਭਿੰਨ ਭਿੰਨ ਪ੍ਰਕਾਰ ਦੇ ਸਿਧਾਂਤਾਂ ਦੀ ਘਾੜਤ ਘੜਨ ਵਿੱਚ ਕਮਾਲ ਕਰ ਦਿੱਤੀ ਹੈ। ਅਜੋਕੇ ਵਿਗਿਆਨੀ ਬ੍ਰਹਮੰਡ ਦੀ ਉਤਪਤੀ ਬਾਰੇ ਜਿਨ੍ਹਾ ਥੀਊਰੀਆਂ ਦੀ ਚਰਚਾ ਕਰਦੇ ਹਨ ਉਹ ਸਾਰੀਆਂ ਦੀਆਂ ਸਾਰੀਆਂ ਅੱਜ ਤੋਂ ਦੋ ਢਾਈ ਹਜ਼ਾਰ ਸਾਲ ਪਹਿਲਾਂ ਯੂਨਾਨੀਆਂ ਦੁਆਰਾ ਸੋਚੀਆਂ ਗਈਆਂ ਸਨ। ਸਾਡੇ ਧਰਮਾਂ ਵਿੱਚ ਜਿਨ੍ਹਾਂ ਸੁਧਾਰਾ ਦੀ ਚਰਚਾ ਉੱਨੀਵੀ ਅਤੇ ਵੀਹਵੀਂ ਸਦੀ ਵਿੱਚ ਹੋਣੀ ਆਰੰਭ ਹੋਈ ਹੈ, ਉਨ੍ਹਾਂ ਸੁਧਾਰਾਂ ਅਤੇ ਧਾਰਮਕ ਅੰਧ-ਵਿਸ਼ਵਾਸਾਂ ਦੀ ਨੁਕਤਾਚੀਨੀ ਵੀ ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲਾ ਯੂਨਾਨੀ ਵਿਚਾਰਵਾਨ ਕਰ ਚੁੱਕੇ ਸਨ।"
"ਭੈ ਜੀ, ਤੁਹਾਡੇ ਖ਼ਿਆਲ ਵਿੱਚ ਭਾਰਤੀ ਅੰਧ-ਵਿਸ਼ਵਾਸ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਆਲੋਚਕ ਕਿਸ ਨੂੰ ਆਖਿਆ ਜਾਣਾ ਚਾਹੀਦਾ ਹੈ।"
"ਅੰਧ-ਵਿਸ਼ਵਾਸ ਦੀ ਆਲੋਚਨਾ ਦਾ ਸਿਲਸਿਲਾ ਢੇਰ ਪੁਰਾਣਾ ਹੈ, ਯੂਨਾਨ ਵਿੱਚ ਵੀ ਅਤੇ ਭਾਰਤ ਵਿੱਚ ਵੀ। ਜਿੱਥੋਂ ਤਕ ਸਾਡੀ ਇਸ ਵੀਹਵੀਂ ਸਦੀ ਅਤੇ ਇਸ ਤੋਂ ਪਹਿਲੀ ਸਦੀ ਦਾ ਸੁਆਲ ਹੈ, ਸੁਆਮੀ ਦਯਾ ਨੰਦ ਸਰਸ੍ਵਤੀ ਜੀ ਨੂੰ ਇਸ ਸਮੇਂ ਦਾ ਸਭ ਤੋਂ ਵੱਧ ਕੱਟੜ ਧਾਰਮਿਕ ਆਲੋਚਕ ਆਖਿਆ ਜਾਣਾ ਉਚਿਤ ਹੈ।"
"ਅਤੇ ਤੁਸੀਂ ਕਹਿੰਦੇ ਹੋ ਕਿ ਉਨ੍ਹਾਂ ਵਰਗੀ ਆਲੋਚਨਾ ਯੂਨਾਨੀ ਵਿਚਾਰਵਾਨਾਂ ਨੇ ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲਾਂ ਵੀ ਕੀਤੀ ਸੀ।"
"ਹਾਂ, ਨੀਰਜ, ਮੈਂ ਇਹੋ ਕਹਿੰਦਾ ਹਾਂ। ਇਹ ਠੀਕ ਹੈ ਕਿ ਦਯਾਨੰਦ ਜੀ ਕੱਟੜ ਆਲੋਚਕ ਸਨ: ਪਰ, ਇਹ ਵੀ ਠੀਕ ਹੋ ਕਿ ਦੁਨੀਆ ਦੇ ਕੱਟੜ ਆਲੋਚਕਾਂ ਨੇ ਪੁਰਾਤਨ ਕਾਲ ਦੇ ਯੂਨਾਨੀ ਆਲੋਚਕਾਂ ਦੇ ਵਾਕਾਂ ਨੂੰ ਦੁਹਰਾ ਕੇ ਆਪਣੀ ਕੱਟੜਤਾ ਦੀ ਪ੍ਰੋੜਤਾ ਕੀਤੀ ਹੈ।
ਸੁਆਮੀ ਵਿਵੇਕਾਨੰਦ ਜੀ ਯਹੂਦੀ ਧਰਮਾਂ ਵਿਚਲੇ ਸ਼ਖ਼ਸੀ ਰੱਬ ਦੀ ਕਲਪਨਾ ਦਾ ਮਜ਼ਾਕ
ਉਡਾਉਣ ਲਈ ਕਹਿੰਦੇ ਹੁੰਦੇ ਸਨ, 'ਜੇ ਬਿੱਲੀਆਂ, ਫਿਲਾਸਫਰ ਹੁੰਦੀਆਂ ਤਾਂ ਰੱਬ ਇੱਕ ਵੱਡਾ ਸਾਰਾ ਬਿੱਲਾ ਹੋਣਾ ਸੀ।' ਇਸ ਢੰਗ ਨਾਲ ਉਹ ਯੂਨਾਨ ਦੇ ਉਸ ਸੁਧਾਰਕ ਦਾ ਹਵਾਲਾ ਦਿੰਦੇ ਸਨ, ਜਿਸ ਦਾ ਨਾਂ ਸੀ ਜ਼ੀਨੋਵੇਨੀਜ਼। ਜ਼ੀਨੋਵੇਨੀਜ਼ ਇਓਨੀਆਂ ਵਿੱਚ ਜਨਮਿਆ ਸੀ। ਇਸ ਦੀ ਜਨਮ ਤਿਥੀ ਦਾ ਪੱਕਾ ਪਤਾ ਨਹੀਂ। ਇਹ ਗੱਲ ਨਿਸਚੇ ਨਾਲ ਆਖੀ ਜਾ ਸਕਦੀ ਹੈ ਕਿ ਉਹ ਪਿਥਾਗੋਰਸ ਤੋਂ ਪਿੱਛੋ ਹੋਇਆ ਹੈ ਅਤੇ ਇੱਕ ਹੋਰ ਪ੍ਰਸਿੱਧ ਵਿਚਾਰਵਾਨ, ਹੋਰਾਕਲੀਟਸ ਤੋਂ ਪਹਿਲਾਂ ਹੋਇਆ ਹੈ, ਕਿਉਂਕਿ ਇਸ ਨੇ ਪਿਥਾਗੋਰਸ ਦਾ ਜ਼ਿਕਰ ਕੀਤਾ ਹੈ ਅਤੇ ਹੇਰਾਕਲੀਟਸ ਨੇ ਇਸ ਦਾ ਜ਼ਿਕਰ ਕੀਤਾ ਹੈ। ਇਸ ਨੂੰ ਪਹਿਲੀ ਪਾਲ ਦਾ ਦਾਰਸ਼ਨਿਕ ਨਹੀਂ ਮੰਨਿਆ ਜਾਂਦਾ, ਪਰ ਇਸ ਦੁਆਰਾ ਦਲੇਰੀ ਨਾਲ ਕੀਤੀ ਹੋਈ ਆਲੋਚਨਾ ਸੁਤੰਤ੍ਰ ਸੋਚ ਨੂੰ ਦਿੱਤੀ ਹੋਈ ਮਹਾਨ ਦੇਣ ਮੰਨੀ ਜਾਂਦੀ ਹੈ। ਇਓਨੀਆਂ ਦਾ ਜੰਮ-ਪਲ ਸੀ ਇਹ, ਪਰ ਆਪਣੇ ਦੇਸ਼ ਵਿੱਚ ਉਪਜੀ ਮਿਲੀਸ਼ੀਅਨ ਵਿਚਾਰਧਾਰਾ ਤੋਂ ਵੱਖ ਹੋ ਕੇ ਸੋਚਦਾ ਸੀ। ਇਹ ਆਪਣੇ ਨਗਰ ਦੇ ਰਾਜ-ਪ੍ਰਬੰਧ ਦੀ ਆਲੋਚਨਾ ਕਰਦਾ ਸੀ, ਅਮੀਰ ਵਰਗ ਦੀ ਵਿਲਾਸਤਾ ਦਾ ਵਿਰੋਧੀ ਸੀ। ਇਸ ਲਈ ਇਸ ਨੂੰ ਪੰਝੀ ਸਾਲ ਦੀ ਉਮਰ ਵਿੱਚ ਆਪਣਾ ਨਗਰ, ਕੋਲੋਫੋਨ, ਛੱਡਣਾ ਪਿਆ ਸੀ। ਕੁਝ ਚਿਰ ਸਿਸਲੀ ਵਿੱਚ ਵੱਸ ਕੇ ਇਹ ਦੱਖਣੀ ਇਟਲੀ ਦੇ ਯੂਨਾਨੀ ਨਗਰ-ਰਾਜ ਈਲੀਆ ਵਿੱਚ ਆ ਗਿਆ ਸੀ, ਜਿੱਥੇ ਇਸ ਨੇ ਆਪਣਾ ਬਾਕੀ ਸਾਰਾ ਜੀਵਨ ਗੁਜ਼ਾਰਿਆ ਅਤੇ ਇੱਕ ਵਿਚਾਰਧਾਰਾ ਦੀ ਨੀਂਹ ਰੱਖੀ ਜਿਸ ਦਾ ਨਾਂ ਸੀ 'ਇਲੀਆਟਿਕ ਸਕੂਲ।"
"ਵੀਰ ਜੀ, ਜੇ ਇਸ ਨੂੰ ਕਿਸੇ ਵਿਚਾਰਧਾਰਾ ਦਾ ਮੋਢੀ ਮੰਨਿਆ ਜਾਂਦਾ ਹੈ ਤਾਂ ਇਹ ਨਿਰਾ ਆਲੋਚਕ ਨਹੀਂ ਹੋਵੇਗਾ। ਨਿਰੀ ਆਲੋਚਨਾ ਕਿਸੇ ਵਿਚਾਰਧਾਰਾ ਨੂੰ ਜਨਮ ਨਹੀਂ ਦੇ ਸਕਦੀ। ਇਸ ਕੋਲੋਂ ਆਪਣੀ, ਮੌਲਕ, ਹਾਂ-ਪੱਖੀ ਵਿਚਾਰਧਾਰਾ ਜਰੂਰ ਹੋਵੇਗੀ। ਪਹਿਲਾਂ ਉਸ ਦਾ ਜ਼ਿਕਰ ਕਰੋ ਤਾਂ ਚੰਗਾ ਹੈ।"
"ਠੀਕ ਹੈ, ਪਹਿਲਾਂ ਇਸ ਦੇ ਆਪਣੇ ਵਿਚਾਰਾਂ ਬਾਰੇ ਗੱਲ ਕਰ ਲੈਂਦੇ ਹਾਂ। ਇਹ ਵਿਚਾਰਵਾਨ ਨਰਕ, ਸੁਰਗ ਅਤੇ ਪੁਨਰ ਜਨਮ ਦਾ ਵਿਸ਼ਵਾਸੀ ਨਹੀਂ ਸੀ। ਇਸ ਦਾ ਖ਼ਿਆਲ ਸੀ ਕਿ ਅਸੀਂ ਧਰਤੀ ਦੇ ਉਤਲੇ ਸਿਰੇ ਉਤੇ ਵੱਸ ਰਹੇ ਹਾਂ; ਹੇਠਾਂ ਵੱਲ ਨੂੰ ਧਰਤੀ ਅਥਾਹ ਹੈ, ਅਨੰਤ ਹੈ। ਸਭ ਕੁਝ ਧਰਤੀ ਅਤੇ ਪਾਣੀ ਤੋਂ ਉਪਜਦਾ ਹੈ ਅਤੇ ਅੰਤ ਵਿੱਚ ਸਭ ਕੁਝ ਧਰਤੀ ਵਿੱਚ ਸਮਾ ਜਾਂਦਾ ਹੈ। ਮਨੁੱਖ ਵਿਲਾਸਤਾ ਦਾ ਜੀਵਨ ਜੀਊਣ ਲਈ ਪੈਦਾ ਨਹੀਂ ਹੋਇਆ ਅਤੇ ਨਾ ਹੀ ਕਸਰਤਾਂ ਕਰ ਕੇ ਸਰੀਰਕ ਸ਼ਕਤੀ ਵਧਾਉਣਾ ਹੀ ਜੀਵਨ ਦਾ ਮਨੋਰਥ ਹੈ। ਮਨੁੱਖ ਨੂੰ ਸਾਧਾਰਣ ਤੌਰ ਉਤੇ ਸੁਖੀ ਅਤੇ ਸੁਹਣਾ ਜੀਵਨ ਜੀਉਣਾ ਚਾਹੀਦਾ ਹੈ ਅਤੇ ਬੌਧਕਤਾ ਦਾ ਵਿਕਾਸ ਉਸ ਦਾ ਮਨੋਰਥ ਹੋਣਾ ਚਾਹੀਦਾ ਹੈ। ਵਿਲਾਸ ਅਤੇ ਕਸਰਤ ਦੋਹਾਂ ਵਿੱਚੋਂ ਕੋਈ ਵੀ ਬੌਧਿਕਤਾ ਦੇ ਵਿਕਾਸ ਦਾ ਸਾਧਨ ਨਹੀਂ। ਨਾ ਹੀ ਇਹ ਦੋਵੇਂ ਚੰਗੇ ਰਾਜ-ਪ੍ਰਬੰਧ ਲਈ ਹੀ ਲੋੜੀਂਦੇ ਹਨ। ਰੱਬ ਇੱਕ ਹੈ ਅਤੇ ਉਸ ਦਾ ਰੂਪ, ਰੰਗ, ਰੇਪ, ਭੇਖ, ਘਰ-ਘਾਟ ਕੋਈ ਨਹੀਂ। ਉਹ ਕਿਸੇ ਅਗਿਆਤ ਸ਼ਕਤੀ ਨਾਲ ਸਭ ਕੁਝ ਕਰ ਰਿਹਾ ਹੈ ਅਤੇ ਕੁਝ ਕਰਨ ਲਈ ਉਸ ਨੂੰ ਕਿਧਰੇ ਜਾਣ ਦੀ ਲੋੜ ਨਹੀਂ: ਨਾ ਹੀ ਉਸ ਦੇ ਹੱਥ ਪੈਰ ਹਨ ਕਿ ਆਮ ਮਨੁੱਖਾਂ ਵਾਂਗ ਕਿਤੇ ਜਾ ਕੇ ਕੁਝ ਕਰੇ। ਉਹ ਸਮੁੱਚਾ ਨੇਤ੍ਰ ਹੈ, ਸਮੁੱਚਾ ਕੰਨ ਹੈ, ਸਮੁੱਚਾ ਮਨ ਹੈ। ਉਹ ਮਨੁੱਖੀ ਸਰੀਰ ਵਾਂਗ ਵੱਖ ਵੱਖ ਅੰਗਾਂ ਦਾ ਸਮੂਹ ਨਹੀਂ। ਉਹ ਸਦਾ ਇੱਕ ਥਾਂ, ਇੱਕ ਰਸ, ਅਟੱਲ ਸਥਿਤ ਹੈ ਅਤੇ ਕਿਧਰੇ ਆਉਂਦਾ ਜਾਂਦਾ ਨਹੀਂ। ਸਾਰੀ ਅਨੇਕਤਾ ਅਸਲ ਵਿੱਚ ਇੱਕ ਹੈ ਅਤੇ 'ਇੱਕ' ਪਰਮਾਤਮਾ ਹੈ।"
"ਵੀਰ ਜੀ, ਇਸ ਦੀਆਂ ਸਾਰੀਆਂ ਗੱਲਾਂ ਵਿਗਿਆਨਕ ਹਨ। ਇਸ ਦੁਆਰਾ ਕੀਤੀ
ਗਈ ਆਲੋਚਨਾ ਵੀ ਜ਼ਰੂਰ ਵਿਗਿਆਨਕ ਅਤੇ ਸਾਰਥਕ ਹੋਵੇਗੀ।"
"ਇਹ ਨਿਰਣਾ ਤੁਸਾਂ ਆਪ ਕਰ ਲੈਣਾ। ਉਸ ਦਾ ਖਿਆਲ ਸੀ ਕਿ 'ਮਨੁੱਖ ਸੰਸਾਰਕ ਵਸਤੂਆਂ ਬਾਰੇ ਵੀ ਨਿਸਚੇ ਨਾਲ ਕੁਝ ਨਹੀਂ ਕਹਿ ਸਕਦਾ ਤਾਂ ਵੀ ਦੇਵਤਿਆਂ ਬਾਰੇ ਸਭ ਕੁਝ ਜਾਨਣ ਦਾ ਦਾਅਵਾ ਕਰਦਾ ਹੈ। ਹਰ ਦੇਸ਼ ਦੇ ਲੋਕ ਆਪੋ-ਆਪਣੇ ਦੇਵਤਿਆਂ ਨੂੰ ਆਪੋ- ਆਪਣੀ ਪਸੰਦ ਦਾ ਰੂਪ-ਰੰਗ ਦਿੰਦੇ ਹਨ। ਅਫ਼ਰੀਕਾ ਦੇ ਦੇਵਤੇ ਕਾਲੇ ਹਨ ਅਤੇ ਫੀਨੇ ਨੱਕ ਵਾਲੇ ਹਨ। ਥ੍ਰੇਸ਼ੀਆ ਦੇ ਲੋਕ ਆਪਣੇ ਦੇਵਤਿਆਂ ਨੂੰ ਭੂਰੇ ਵਾਲਾਂ ਵਾਲਾ ਅਤੇ ਨੀਲੀਆਂ ਅੱਖਾਂ ਵਾਲੇ ਚਿੱਤ੍ਰਦੇ ਹਨ। ਜੇ ਕੁੱਤਿਆਂ, ਬਿੱਲੀਆਂ ਅਤੇ ਬੈਲਾਂ ਦੇ ਹੱਥ ਪੈਰ ਹੁੰਦੇ ਅਤੇ ਉਹ ਵੀ ਆਦਮੀਆਂ ਵਾਂਗ ਮੂਰਤੀਆਂ ਅਤੇ ਤਸਵੀਰਾਂ ਬਣਾ ਸਕਦੇ, ਤਾਂ ਉਨ੍ਹਾਂ ਨੇ ਦੇਵਤਿਆਂ ਨੂੰ ਕੁੱਤਿਆਂ, ਬਿੱਲੀਆਂ ਅਤੇ ਬੋਲਾਂ ਦੇ ਰੂਪ ਦੇ ਦੇਣੇ ਸਨ। ਹੋਮਰ ਨੇ ਯੂਨਾਨੀ ਦੇਵਤਿਆਂ ਨੂੰ ਆਪਣੀ ਕੌਮ ਦੇ ਨੇਤਾਵਾਂ ਵਰਗੇ ਚੋਰ ਵਿਲਾਸੀ ਅਤੇ ਦੰਭੀ ਬਣਾਇਆ ਹੈ। ਉਸ ਦੇ ਬਿਆਨੇ ਹੋਏ ਦੇਵਤੋ ਮਨੁੱਖਤਾ ਲਈ ਸ਼ਰਮਸਾਰੀ ਹਨ। ਸਮੁੱਚ ਸੱਚ ਦਾ ਕਿਸੇ ਨੂੰ ਪਤਾ ਨਹੀਂ। ਅੰਤਰ ਗਿਆਨ ਨਾਲ ਅਸੀਂ ਸਭ ਕੁਝ ਅਨੁਮਾਨ ਲਾ ਸਕਦੇ ਹਾਂ। ਮੈਂ ਵੀ ਸੱਚ ਵਰਗੇ ਅਨੁਮਾਨ ਲਾਉਂਦਾ ਹਾਂ। ਸਮੁੱਚੇ ਸੱਚ ਨੂੰ ਜਾਨਣ ਦਾ ਦਾਅਵਾ ਮੈਂ ਨਹੀਂ ਕਰਦਾ। ਉਸ ਦੇ ਜੀਵਨ ਕਾਲ ਵਿੱਚ ਪਿਥਾਗੋਰਸ ਦੀ ਚੌਖੀ ਮਾਨਤਾ ਸੀ। ਪਰ ਉਹ ਪਿਥਾਗੋਰਸ ਦੇ ਪੁਨਰ ਜਨਮ ਦੇ ਸਿਧਾਂਤਾਂ ਦਾ ਮਖੌਲ ਉਡਾਉਂਦਾ ਸੀ । ਪ੍ਰਭਾਵਸ਼ਾਲੀ ਵਿਅਕਤੀਆਂ, ਵਿਚਾਰਾਂ ਅਤੇ ਵਿਸ਼ਵਾਸਾਂ ਦਾ ਕੱਟੜ ਵਿਰੋਧੀ ਹੋਣ ਉਤੇ ਵੀ ਉਹ 95 ਕੁ ਸਾਲ ਦੀ ਉਮਰ ਭੋਗ ਕੇ ਪਰਲੋਕ ਸਿਧਾਰਿਆ, ਕਿਉਂਕਿ ਉਸ ਸਮੇਂ ਵਿਰੋਧੀ ਵਿਚਾਰ ਰੱਖਣ ਵਾਲਿਆਂ ਲਈ ਸੰਗਸਾਰੀਆਂ ਅਤੇ ਸੂਲੀਆਂ ਦਾ ਰਿਵਾਜ ਆਮ ਨਹੀਂ ਸੀ ਹੋਇਆ। ਇਹ ਯਹੂਦੀ ਰਿਵਾਜ ਈਸਾਈਅਤ ਦੇ ਰਾਜ-ਧਰਮ ਬਣ ਜਾਣ ਪਿੱਛੋਂ ਹੀ ਸੰਸਾਰ ਵਿੱਚ ਵੇਲਿਆ ਸੀ।"
"ਵੀਰ ਜੀ, ਮੈਂ ਪਹਿਲਾਂ ਹੀ ਕਿਹਾ ਸੀ ਕਿ ਇਸ ਦੇ ਵਿਚਾਰ ਵਿਗਿਆਨਕ ਹਨ।"
"ਪਰ ਉਹ ਵਿਗਿਆਨਕ ਨਹੀਂ ਸੀ। ਉਸ ਦੀ ਤਰਕ ਵਿਧੀ ਵੀ ਨਿਗਮਨੀ (Deductive) ਸੀ। ਇਸ ਵਿਧੀ ਨੂੰ ਵਿਗਿਆਨਕ ਨਹੀਂ ਮੰਨਿਆ ਜਾਂਦਾ। ਵਿਗਿਆਨਕ ਤਰਕ ਵਿਧੀ ਨਿਰੀਖਣ ਅਤੇ ਅਨੁਭਵ ਰਾਹੀਂ ਪ੍ਰਾਪਤ ਨਿਰਣਿਆਂ ਨੂੰ ਆਧਾਰ ਮੰਨਦੀ ਹੈ। ਜਦ ਕਿ ਨਿਗਮਨੀ ਤਰਕ ਵਿਧੀ ਵਿੱਚ ਨਿਰੀਖਣ ਨੂੰ ਕੋਈ ਥਾਂ ਨਹੀਂ। ਉਹ ਧੁਰਾਂ ਦੇ ਪਰਵਾਣਿਤ ਸੱਚ ਨੂੰ ਆਧਾਰ ਬਣਾਉਂਦੀ ਹੈ। ਚੀਨੇਫੋਨੀਜ਼ ਨੂੰ ਵਿਗਿਆਨਕ ਦੀ ਥਾਂ ਤਰਕਵਾਦੀ ਆਖਿਆ ਜਾਣਾ ਵਧੇਰੇ ਠੀਕ ਹੈ।"
"ਇਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਪੁਰਾਤਨ ਯੂਨਾਨ ਵਿੱਚ ਦਰਸ਼ਨ ਦੇ ਤਿੰਨ ਮੁੱਖ ਰੂਪ ਸਨ। ਇੱਕ ਰੂਪ ਰਹੱਸਵਾਦੀ ਰੰਗ ਦਾ ਸੀ, ਦੂਜਾ ਵਿਗਿਆਨਕ ਢੰਗ ਦਾ ਅਤੇ ਤੀਜਾ ਤਰਕਵਾਦੀ।"
"ਇਸ ਦੇ ਨਾਲ ਨਾਲ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਰਹੱਸ ਅਤੇ ਵਿਗਿਆਨ ਵਿੱਚ ਨੇੜਲੀ ਸਾਂਝ ਸੀ। ਵਿਗਿਆਨ, ਰਹੱਸ ਅਤੇ ਗਣਿਤ ਜਨ-ਸਾਧਾਰਣ ਦੀ ਪਹੁੰਚ ਪਰ ਦੀਆਂ ਚੀਜ਼ਾਂ ਸਨ, ਇਸ ਲਈ ਦਰਸ਼ਨ ਦਾ ਨਿਰੋਲ ਤਰਕਵਾਦੀ ਰੂਪ ਹੀ ਉਨ੍ਹਾਂ ਨਾਲ ਸਾਂਝ ਪਾਉਣ ਦੀ ਸਮਰੱਥਾ ਰੱਖਦਾ ਸੀ। ਪੁਰਾਤਨ ਅਤੇ ਮੱਧ ਕਾਲ ਦਾ ਸਾਰਾ ਦਰਸ਼ਨ (ਫਲਸਫਾ) ਗਣਿਤ ਅਤੇ ਰਹੱਸ ਦੀ ਅਗਵਾਈ ਵਿੱਚ ਤੁਰਦਾ ਹੋਣ ਕਰਕੇ ਜਨ-ਸਾਧਾਰਣ ਦੀ ਸੋਚ ਨੂੰ ਆਪਣੀ ਹਮਸਫ਼ਰ ਨਹੀਂ ਸੀ ਬਣਾਉਂਦਾ। ਉਸ ਸਮੇਂ ਵਿਗਿਆਨ ਦਾ ਵੱਖਰਾ ਰੂਪ ਸਰੂਪ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਇਸ ਲਈ ਇਹ ਵੀ ਰਹੱਸਵਾਦ ਦਾ ਹੀ ਇੱਕ ਹਿੱਸਾ ਸੀ।
ਉਸ ਸਮੇਂ ਦਾ ਵਿਗਿਆਨ ਅਨੁਮਾਨ-ਅਵਸਥਾ ਵਿੱਚ ਸੀ ਅਤੇ ਹਰ ਅਨੁਮਾਨ ਦੀ ਪਰਮਾਣੀਕਤਾ ਅਨੁਮਾਨ ਲਾਉਣ ਵਾਲੇ ਦੀ ਸ਼ਖ਼ਸੀਅਤ ਉਤੇ ਨਿਰਭਰ ਕਰਦੀ ਸੀ। ਅਨੁਮਾਨ ਲਾਉਣ ਵਾਲਾ ਜਿੰਨਾ ਵੱਧ ਸਤਿਕਾਰਯੋਗ ਹੁੰਦਾ ਸੀ, ਉਸ ਦੇ ਅਨੁਮਾਨ ਵਿੱਚ ਓਨੀ ਵੱਧ ਸੱਚਾਈ ਵੇਖੀ ਜਾਂਦੀ ਸੀ।"
"ਉਸ ਸਮੇਂ ਸ਼ਖਸੀਅਤ ਦਾ ਮਾਨ-ਦੰਡ ਕੀ ਸੀ, ਵੀਰ ਜੀ ?"
"ਮੇਰਾ ਖਿਆਲ ਹੈ ਕਿ ਸਮਾਜਕ ਸਥਾਨ ਜਾਂ ਜਨਮ, ਵਿੱਦਿਆ ਅਤੇ ਅੰਤਰ-ਦ੍ਰਿਸ਼ਟੀ, ਇਹ ਤਿੰਨ ਆਧਾਰ ਸਨ ਕਿਸੇ ਦੀ ਸ਼ਖ਼ਸੀਅਤ ਦੇ ਸਤਕਾਰ ਦੇ। ਅੰਤਰ-ਦ੍ਰਿਸ਼ਟੀ ਦਾ ਮਹੱਤਵ ਸਭ ਤੋਂ ਵੱਧ ਸੀ। ਸੁਕਰਾਤ ਕਿਸੇ ਅਮੀਰ ਦੇ ਘਰ ਵਿੱਚ ਨਹੀਂ ਸੀ ਜਨਮਿਆ, ਨਾ ਹੀ ਬਹੁਤੀ ਵਿੱਦਿਆ ਸੀ ਉਸ ਕੋਲ। ਉਹ ਕੇਵਲ ਅੰਤਰ-ਦ੍ਰਿਸ਼ਟੀ ਦੇ ਆਧਾਰ ਉਤੇ ਸਰਕਾਰਿਆ ਜਾਂਦਾ मी।"
"ਵੀਰ ਜੀ, ਅੰਤਰ-ਦ੍ਰਿਸ਼ਟੀ ਅਤੇ ਤਰਕਵਾਦ ਦੀ ਸਾਂਝ ਮੇਰੇ ਮੰਨਣ ਵਿੱਚ ਨਹੀਂ ਆਈ। ਮੈਨੂੰ ਤਾਂ ਇਉਂ ਲੱਗਦਾ ਹੈ ਕਿ ਅੰਤਰ ਦ੍ਰਿਸ਼ਟੀ ਅਤੇ ਤਰਕ ਦਾ ਵਿਰੋਧ ਹੈ ਅਤੇ ਹੌਲੀ ਹੌਲੀ ਇਸੇ ਅੰਤਰ-ਦ੍ਰਿਸ਼ਟੀ ਨੂੰ ਹੀ, ਸਰਵ-ਸੱਤਾ ਦਾ ਅਧਿਕਾਰ ਦੇਣ ਲਈ, ਇਲਹਾਮ ਜਾਂ ਦੇਵ-ਬਾਣੀ ਆਖ ਲਿਆ ਗਿਆ ਸੀ। ਮੇਰੀ ਜਾਚੇ ਤਰਕਵਾਦ ਨੂੰ ਇਲਹਾਮਾਂ ਦਾ ਵਿਰੋਧੀ ਹੋਣਾ ਚਾਹੀਦਾ ਹੈ।"
"ਤੁਸੀਂ ਠੀਕ ਕਹਿੰਦੇ ਹੋ। ਤਰਕਵਾਦ ਦਾ ਨਵੇਕਲਾ ਇਤਿਹਾਸ ਹੈ। ਇਹ ਵਿਕਾਸ ਕਰਦਾ ਹੋਇਆ ਕਈ ਭਿੰਨ ਭਿੰਨ ਰੂਪ ਧਾਰਦਾ ਗਿਆ ਹੈ। ਸਮਾਂ ਆਉਣ ਉਤੇ ਇਸ ਦੇ ਇਤਿਹਾਸ ਉਤੇ ਇੱਕ ਝਾਤੀ ਪਾਵਾਂਗੇ। ਉਂਜ ਤੁਹਾਡੀ ਗੱਲ ਸੋਲਾਂ ਆਨੇ ਸੱਚ ਹੈ। ਆਪਣੇ ਸਿਖਰ ਤਕ ਪੁੱਜਣ ਲਈ ਤਰਕਵਾਦ ਨੂੰ ਬਹੁਤ ਕੁਝ ਤਿਆਗਣਾ ਅਤੇ ਕਈ ਕੁਝ ਅਪਣਾਉਣਾ ਪਿਆ ਹੈ। ਉਸ ਦਾ ਜ਼ਿਕਰ ਸੁਆਦਲਾ ਹੋਵੇਗਾ ਪਰ ਅੱਜ ਅਸੀਂ ਉਸ ਮਨੁੱਖ ਦਾ ਜ਼ਿਕਰ ਕਰ ਰਹੇ ਹਾਂ ਜਿਸ ਨੇ ਤਰਕ ਨੂੰ ਸ੍ਰੇਸ਼ਟ ਮੰਨਣ ਦੀ ਪਹਿਲ ਕੀਤੀ ਸੀ। ਉਹ ਦਾਰਸ਼ਨਿਕ ਘੱਟ ਅਤੇ ਸੁਧਾਰਕ ਵੱਧ ਸੀ। ਉਸ ਨੇ ਕਵਿਤਾ ਦੇ ਮਾਧਿਅਮ ਨੂੰ ਅਪਣਾਇਆ ਸੀ ਅਤੇ ਬਹੁਤ ਜੋਸ਼ੀਲੇ ਢੰਗ ਨਾਲ ਆਪਣੀ ਕਵਿਤਾ ਸੁਣਾਉਂਦਾ ਸੀ। ਉਸ ਦੀ ਕਵਿਤਾ ਜਾਂ ਕਾਵਿ-ਪੁਸਤਕ ਅੱਠ ਹਿੱਸਿਆਂ ਵਿੱਚ ਵੰਡੀ ਹੋਈ ਹੈ। ਇਹ ਹਿੱਸੇ ਗਿਆਨ, ਧਰਮ, ਸ੍ਰਿਸ਼ਟੀ ਵਿਗਿਆਨ, ਸਮਾਜਕ ਜੀਵਨ, ਪੁਨਰ ਜਨਮ ਅਤੇ ਦੇਵਤਿਆਂ ਦੇ ਮਾਨਵੀਕਰਣ ਵਰਗੇ ਵਿਸ਼ਿਆਂ ਨਾਲ ਸੰਬੰਧਤ ਹਨ।"
"ਪਾਪਾ, ਇਸ ਵਿਚਾਰਵਾਨ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ?"
"ਹੁਣ ਤਕ ਸਾਰੀ ਗੱਲ ਸਾਫ਼ ਹੋ ਗਈ ਹੋਣੀ ਚਾਹੀਦੀ ਸੀ, ਮੇਰੇ ਬੱਚੇ। ਮੈਂ ਮੁੜ ਦੁਹਰਾਉਂਦਾ ਹਾਂ। ਇਸ ਆਦਮੀ ਨੇ ਅੰਤਰ-ਦ੍ਰਿਸ਼ਟੀ ਜਾਂ ਇਨਟ੍ਰੀਸ਼ਨ ਦੇ ਆਧਾਰ ਉਤੇ ਸੱਚ ਦਾ ਦਾਅਵਾ ਕੀਤੇ ਜਾਣ ਦਾ ਵਿਰੋਧ ਕੀਤਾ ਹੈ ਅਤੇ ਆਖਿਆ ਹੈ ਕਿ 'ਨਿਸਚਿਤ ਸੱਚ ਜਾਂ ਪੱਕੇ ਸੱਚ ਦਾ ਜਾਣਨਹਾਰ ਕੋਈ ਨਹੀਂ, ਨਾ ਹੀ ਕਦੇ ਕੋਈ ਜਾਣ ਸਕੇਗਾ। ਦੇਵਤਿਆਂ ਅਤੇ ਹੋਰ ਸਾਰੀਆਂ ਉਨ੍ਹਾਂ ਗੱਲਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਮੈਂ ਕਰਦਾ ਹਾਂ, ਮੈਂ ਸਮੁੱਚੇ ਸੱਚ ਨੂੰ ਜਾਣਨ ਦਾ ਦਾਅਵਾ ਨਹੀਂ ਕਰਦਾ। ਜੇ ਕਿਸੇ ਆਦਮੀ ਨੇ ਕਦੇ ਕੋਈ ਅਜਿਹੀ ਗੱਲ ਆਖੀ ਹੈ, ਜਿਹੜੀ ਨਿਸਚਿਤ ਸੱਚਾਈ ਦਾ ਦਰਜਾ ਪ੍ਰਾਪਤ ਕਰ ਗਈ ਹੈ ਤਾਂ ਉਸ ਆਦਮੀ ਨੇ ਸੱਚ ਨੂੰ ਜਾਣ ਕੇ ਉਹ ਗੱਲ ਨਹੀਂ ਆਖੀ, ਸਗੋਂ ਉਸ ਕੋਲੋਂ ਅਚਾਨਕ ਆਖੀ ਗਈ ਹੈ। ਅੰਤਲੇ ਸੱਚ ਦਾ ਗਿਆਨ ਕਿਸੇ ਨੂੰ ਨਹੀਂ: ਕੇਵਲ ਅਨੁਮਾਨ ਹੀ ਹਨ।"
"ਵੀਰ ਜੀ, ਇਸ ਨੇ ਇਉਂ ਕਹਿ ਕੇ ਸਾਰੇ ਇਲਹਾਮਾਂ ਅਤੇ ਅੰਧ-ਵਿਸ਼ਵਾਸਾਂ ਦਾ ਰਾਹ ਰੋਕ ਦਿੱਤਾ ਪਰਤੀਤ ਹੁੰਦਾ ਹੈ।"
"ਯਤਨ ਹੀ ਕੀਤਾ ਹੈ ਵਿਚਾਰੇ ਨੇ, ਰਾਹ ਰੋਕਿਆ ਨਹੀਂ ਗਿਆ ਉਸ ਕੋਲੋਂ। ਉਹ ਦੁਨੀਆ ਦੇ ਈਮਾਨਦਾਰ ਅਤੇ ਸੁਹਿਰਦ ਲੋਕਾਂ ਵਿੱਚੋਂ ਇੱਕ ਸੀ। ਪਰੰਤੂ, ਉਸ ਸਮੇਂ ਦਾ ਮਾਨਵ-ਮਨ ਏਨਾ ਵਿਕਸਿਤ ਨਹੀਂ ਸੀ ਅਤੇ ਸਮਾਜਕ-ਪਦਾਰਥਕ ਹਾਲਾਤ ਅਜਿਹੇ ਨਹੀਂ ਸਨ ਕਿ ਲੋਕ ਇਲਹਾਮਾਂ ਦੀ ਸ਼ਕਤੀ ਸਾਹਮਣੇ ਖੜੇ ਹੋ ਸਕਦੇ। ਜਿਹੜੀ ਸੱਚੀ ਗੱਲ ਉਸ ਕੋਲੋਂ 'ਅਚਾਨਕ' ਆਖੀ ਗਈ ਸੀ, ਉਸ ਗੱਲ ਦੀ ਸੱਚਾਈ ਦੀ ਸਰਵ-ਵਿਆਪਕਤਾ ਲੱਗ ਪੱਗ ਸਾਰੇ ਇਲਹਾਮੀ ਧਰਮਾਂ ਦੁਆਰਾ ਮਹਿਸੂਸੀ ਗਈ ਹੈ। ਉਹ ਰੱਬ ਅਤੇ ਰੱਬ ਦੇ ਹੁਕਮ ਦੀ ਹਰਫ਼-ਬ-ਹਰਫ਼ ਵਿਆਖਿਆ ਕਰਦਿਆਂ ਹੋਇਆਂ ਉਸ ਨੂੰ ਅਗੋਅ (ਨਾ ਜਾਣਿਆ ਜਾ ਸਕਣ ਵਾਲਾ) ਆਖਦੇ ਹਨ। ਇਹ ਵੀ ਕਹਿੰਦੇ ਹਨ ਕਿ ਉਸ ਨੂੰ ਕੁਝ ਕੁ ਜਾਣ ਲੈਣ ਉਤ ਵੀ ਉਸ ਨੂੰ ਭਾਸ਼ਾ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਉਂ ਲੱਗਦਾ ਹੈ ਕਿ ਇਹ ਸਾਰੇ ਬਿਆਨ ਜ਼ੀਨੋਫੋਨੀਜ਼ ਦੀ ਆਖੀ ਹੋਈ ਗੱਲ ਦੀ ਸੱਚਾਈ ਨੂੰ ਸਵੀਕਾਰ ਕਰਦਿਆਂ ਹੋਇਆਂ ਆਪਣੀ ਇਲਹਾਮੀ ਪਹੁੰਚ ਦਾ ਦਬਦਬਾ ਕਾਇਮ ਰੱਖਣ ਲਈ ਵਿਉਂਤੇ ਗਏ ਹਨ। ਇਨ੍ਹਾਂ ਵਿੱਚ ਦਿਆਨਤਦਾਰੀ ਕਿੰਨੀ ਕੁ ਹੈ, ਅਤੇ ਸੁਹਿਰਦਤਾ ਕਿੱਥੇ ਕੁ, ਇਹ ਪਤਾ ਤੁਸੀਂ ਆਪ ਕਰੋ।"
"ਵੀਰ ਜੀ, ਕੁਝ ਇੱਕ ਪੁਰਾਤਨ ਫਿਲਾਸਫਰਾਂ ਦੇ ਨਾਂ ਉਤੇ ਧਰਮ ਚੱਲਦੇ ਆਏ ਹਨ। ਪਿਥਾਗੋਰਸ ਦੀ ਮਿਸਾਲ ਸਾਡੇ ਸਾਹਮਣੇ ਹੈ। ਜ਼ੀਨੋਫੋਨੀਜ਼ ਦੇ ਨਾਂ ਉਤੇ ਕੋਈ ਧਰਮ ਚੱਲਿਆ ਸੀ ਜਾਂ ਨਹੀਂ?"
"ਭਾੱ ਜੀ, ਇਸ ਪ੍ਰਸ਼ਨ ਦਾ ਉੱਤਰ ਮੈਂ ਦੇਂਦਾ ਹਾਂ। ਮੇਰੇ ਕੋਲੋਂ ਜੇ ਕੋਈ ਕਸਰ ਰਹਿ ਜਾਵੇ ਤਾਂ ਤੁਸੀਂ ਪੂਰੀ ਕਰ ਦੇਣੀ। ਇਹ ਤੁਸਾਂ ਪਹਿਲਾ ਹੀ ਕਹਿ ਦਿੱਤਾ ਸੀ ਕਿ ਇਸ ਨੂੰ ਇਲੀਆਟਿਕ ਵਿਚਾਰਧਾਰਾ ਦਾ ਮੋਢੀ ਮੰਨਿਆ ਜਾਂਦਾ ਹੈ। ਇਸ ਦੇ ਨਾਂ ਉਤੇ ਕੋਈ ਧਰਮ ਤੁਰਿਆ ਹੋਣ ਦੀ ਸੰਭਾਵਨਾ ਨਹੀਂ ਹੈ। ਉਹ ਇਸ ਲਈ ਕਿ ਧਰਮਾਂ ਦਾ ਆਧਾਰ ਨਿਸਚਿਤਤਾ ਹੈ, ਅਨਿਸਚਿਤਤਾ ਨਹੀਂ। ਅਨਿਸਚਿਤਰਾ ਕਿਸੇ ਦੇ ਵਿਸ਼ਵਾਸ ਦਾ ਆਧਾਰ ਨਹੀਂ ਬਣ ਸਕਦੀ। ਇਹ ਆਦਮੀ ਬੁਨਿਆਦੀ ਤੌਰ ਉਤੇ ਧਰਮ ਦਾ ਵਿਰੋਧੀ ਸੀ ਕਿਉਂਜੁ ਇਹ ਕਹਿੰਦਾ ਸੀ ਕਿ ਰੱਬ ਜਾਂ ਕਿਸੇ ਦੇਵਤੇ ਬਾਰੇ ਨਿਸਚਿਤ ਰੂਪ ਵਿੱਚ ਕੁਝ ਨਹੀਂ ਜਾਣਿਆ ਜਾ ਸਕਦਾ; ਕੇਵਲ ਅਨੁਮਾਨ ਲਾਏ ਜਾ ਸਕਦੇ ਹਨ। ਅਨੁਮਾਨ ਗਲਤ ਵੀ ਹੋ ਸਕਦੇ ਹਨ ਅਤੇ ਠੀਕ ਵੀ। ਇਹ ਦੁਚਿੱਤੀ ਵਾਲੀ ਗੱਲ ਹੈ। ਧਰਮ ਦਾ ਸੰਚਾਲਕ ਤਾਂ ਇਹ ਕਹੇਗਾ ਕਿ ਮੈਂ ਰੱਬ ਨੂੰ ਜਾਣਦਾ ਹਾਂ। ਮੈਨੂੰ ਪੱਕਾ ਪਤਾ ਹੈ ਰੱਬ ਨੇ ਇਹ ਦੁਨੀਆ ਕਦੋਂ ਅਤੇ ਕਿਉਂ ਬਣਾਈ ਹੈ। ਮੈਨੂੰ ਰੱਬ ਨੇ ਆਪ ਦੱਸਿਆ ਹੈ ਕਿ ਉਸ ਨੂੰ ਕੀ ਚੰਗਾ ਲੱਗਦਾ ਹੈ ਅਤੇ ਕੀ ਬੁਰਾ ਲੱਗਦਾ ਹੈ, ਇਤਿਆਦਿਕ। ਇਸ ਦੇ ਨਾਲ ਨਾਲ ਧਰਮ ਦੇ ਸੰਚਾਲਕ ਜੀਵਨ ਦੇ ਮਨੋਰਥ ਨੂੰ ਜਾਂ ਤਾਂ ਅਲੌਕਿਕ ਆਖਣਗੇ ਜਾਂ ਦੂਰ-ਦੁਰਾਡੇ ਭਵਿੱਖ ਵਿੱਚ ਟਿਕਾਉਣ ਦਾ ਯਤਨ ਕਰਨਗੇ। ਇਸ ਨੇ ਜੀਵਨ ਦੇ ਮਨੋਰਥ ਨੂੰ ਨਾ ਤਾਂ ਅਲੌਕਿਕ ਦੱਸਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਟਿਕਾਇਆ ਹੈ। ਇਸ ਅਨੁਸਾਰ ਸਾਧਾਰਣ ਸੁਖ ਜੀਵਨ ਦਾ ਮਨੋਰਥ ਹੈ। ਇਹ ਮਨੋਰਥ ਨਾ ਅਲੌਕਿਕ ਹੈ ਅਤੇ ਨਾ ਹੀ ਕਿਧਰੇ ਦੂਰ ਭਵਿੱਖ ਦੀ ਵਸਤੂ ਹੈ। ਇਹ ਹੁਣ ਪ੍ਰਾਪਤ ਕੀਤੀ ਜਾਣ ਵਾਲੀ ਚੀਜ਼ ਹੈ। ਇਸ ਲਈ ਇਹ ਆਦਮੀ ਕਿਸੇ ਧਰਮ ਦਾ ਸੰਚਾਲਕ ਨਹੀਂ ਹੋ ਸਕਦਾ।"
"ਵੀਰ ਜੀ, ਬੁੱਧ ਨੇ ਕਿਸੇ ਰੱਬ ਦੇ ਨਿਸਚਿਤ ਗਿਆਨ ਦੀ ਗੱਲ ਨਹੀਂ ਕੀਤੀ ਸੀ:
ਤਾਂ ਵੀ ਉਹ ਧਰਮ ਦਾ ਸੰਚਾਲਕ ਸੀ।"
"ਇਸ ਦਾ ਉੱਤਰ ਤੂੰ ਹੀ ਦੇ, ਬਈ।"
“ਹਾਂ ਜੀ, ਇਹ ਠੀਕ ਹੈ ਕਿ ਬੁੱਧ ਨੇ ਰੱਬ ਬਾਰੇ ਕੁਝ ਨਹੀਂ ਕਿਹਾ; ਪਰ ਇਹ ਵੀ ਠੀਕ ਹੈ ਕਿ ਉਸ ਨੇ ਜੋ ਕੁਝ ਕਿਹਾ ਸੀ, ਉਸ ਨੂੰ ਅਨੁਮਾਨ ਨਹੀਂ ਸੀ ਆਖਿਆ। ਉਸ ਨੇ ਸਭ ਕੁਝ ਨਿਸਚਿਤ ਰੂਪ ਵਿੱਚ ਪੂਰੇ ਭਰੋਸੇ ਅਤੇ ਪੂਰੇ ਅਧਿਕਾਰ (Authority) ਨਾਲ ਆਖਿਆ ਸੀ। ਉਸ ਦੇ ਦੱਸੇ ਉੱਤਮ ਸੱਚ ਕਿਸੇ ਦੁਚਿੱਤੀ ਵਿੱਚੋਂ ਨਹੀਂ ਉਚਾਰੇ ਗਏ ਸਨ, ਸਗੋਂ ਦਾਅਵੇ ਨਾਲ ਆਖਿਆ ਗਿਆ ਸੀ ਕਿ (1) ਸੰਸਾਰ ਦੁੱਖਾਂ ਦਾ ਘਰ ਹੈ: (2) ਤ੍ਰਿਸ਼ਨਾ ਦੁੱਖ ਦਾ ਕਾਰਨ ਹੈ; (3) ਤ੍ਰਿਸ਼ਨਾ ਉੱਤੇ ਕਾਬੂ ਪਾਉਣ ਨਾਲ ਦੁੱਖ ਤੋਂ ਨਿਜਾਤ ਮਿਲ ਸਕਦੀ ਹੈ ਅਤੇ (4) ਅਸ਼ਟ ਮਾਰਗ ਤ੍ਰਿਸ਼ਨਾ ਤੋਂ ਛੁਟਕਾਰਾ ਪਾਉਣ ਦਾ ਸਾਧਨ ਹੈ। ਇਸ ਨਿਸਚਿਤਤਾ ਤੋਂ ਇਲਾਵਾ ਉਸ ਨੇ ਨਿਰਵਾਣ ਨੂੰ ਜੀਵਨ ਦਾ ਮਨੋਰਥ ਦੱਸਿਆ ਸੀ ਅਤੇ ਇਸ ਨੂੰ ਲੋਕਿਕ ਦੀ ਥਾਂ ਅਲੌਕਿਕ ਹੀ ਆਖਿਆ ਸੀ। ਬੁੱਧ ਅਤੇ ਬਾਕੀ ਸਾਰਿਆਂ ਵਿੱਚ ਕੇਵਲ ਏਨਾ ਫ਼ਰਕ ਹੈ ਕਿ ਉਸ ਦੇ ਦੱਸੇ ਅਲੋਕਿਕ ਮਨੋਰਥ ਦੀ ਪ੍ਰਾਪਤੀ ਲਈ ਵਰਤਿਆ ਜਾਣ ਵਾਲਾ ਸਾਧਨ ਲੋਕਿਕ ਸੀ ਅਤੇ ਸਾਧਾਰਣ ਦੈਨਿਕ ਜੀਵਨ ਦੀ ਕਿਰਿਆ ਸੀ। ਤਾਂ ਵੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਹੈ ਤਿਵੇਂ ਤਿਵੇਂ ਬੁੱਧ ਧਰਮ ਦੀ ਲੋਕਿਕ ਜੀਵਨ ਦੀ ਸੁੰਦਰਤਾ ਦੀ ਥਾਂ ਸਾਧਾਰਣ ਦੈਨਿਕ ਜੀਵਨ ਨਾਲ ਛੇਕੇ ਹੋਏ ਕਰਮ-ਕਾਂਡ ਦਾ ਧਾਰਨੀ ਬਣਦਾ ਗਿਆ ਹੈ। ਕੁਝ ਵੀ ਹੋਵੇ ਮੈਂ ਇਹ ਕਹਿ ਰਿਹਾ ਹਾਂ ਕਿ ਧਰਮ ਦਾ ਆਧਾਰ ਰੱਬ ਹੋਣਾ ਜਰੂਰੀ ਨਹੀਂ: ਪਰੰਤੂ ਨਿਸਚਿਤਤਾ, ਅਧਿਕਾਰ, ਦਾਅਵੇ ਅਤੇ ਅਥਾਰਿਟੀ ਤੋਂ ਬਿਨਾਂ ਧਰਮ-ਸੰਚਾਲਨ ਸੰਭਵ ਨਹੀਂ। ਇਹ ਨਿਸਚਿਤਤਾ ਦੀ ਹੀ ਕਿਰਪਾ ਸੀ ਕਿ ਪੂਰਨ ਰੂਪ ਵਿੱਚ ਲੋਕਿਕ ਹੁੰਦਿਆਂ ਹੋਇਆਂ ਵੀ ਮਾਰਕਸਵਾਦ ਧਰਮ ਹੋਣ ਦਾ ਭੁਲੇਖਾ ਪਾਉਣ ਲੱਗ ਪਿਆ ਸੀ।
ਪੁਸ਼ਪੇਂਦ੍ਰ, ਇਹ ਵਾਰਤਾਲਾਪ ਏਥੇ ਹੀ ਸਮਾਪਤ ਹੋ ਗਈ। ਦੇਵ ਬਾਰੇ ਆਪਣੀ ਉਤਸੁਕਤਾ ਨੂੰ ਕਾਬੂ ਵਿੱਚ ਰੱਖਣਾ ਮੇਰੇ ਲਈ ਮੁਸ਼ਕਲ ਸੀ। ਮੌਕਾ ਮਿਲਣ ਉਤੇ ਮੈਂ ਨੀਰਜ ਨੂੰ ਪੁੱਛ ਹੀ ਲਿਆ। ਉਸ ਦਾ ਉੱਤਰ ਸੀ ਕਿ ਆਪਣੇ ਬਾਰੇ ਓਨਾ ਕੁਝ ਦੱਸ ਲੈਣ ਤੋਂ ਪਿੱਛੋਂ ਉਹ ਉਦਾਸ ਹੋ ਗਿਆ ਸੀ ਅਤੇ ਬਾਹਰ ਅੰਦਰ ਆਉਣ ਜਾਣ ਘੱਟ ਗਿਆ ਸੀ ਉਸ ਦਾ। ਹਸਪਤਾਲ ਤੋਂ ਘਰ ਅਤੇ ਘਰੋ ਹਸਪਤਾਲ, ਬਸ। ਆਪ ਯਤਨ ਕਰ ਕੇ ਕੁਝ ਆਖਣਾ ਜਾਂ ਪੁੱਛਣਾ ਨੀਰਜ ਨੇ ਉੱਚਿਤ ਨਹੀਂ ਸਮਝਿਆ। ਇਸ ਲਈ ਉਸ ਬਾਰੇ ਅਜੇ ਕੁਝ ਨਹੀਂ ਲਿਖ ਸਕਦੀ।
ਤੇਰੀ ਸਨੇਹਾ।
ਨੋਟ : ਪੁਸ਼ਪੇਂਦ੍ਰ, ਹੋ ਸਕੇ ਤਾਂ ਆਪਣਾ ਅਗਲਾ ਪੱਤ੍ਰ ਪਹਿਲੀ ਜਨਵਰੀ ਤੋਂ ਪਿੱਛੋਂ ਹੀ ਪੋਸਟ ਕਰੀਂ। ਜੇ ਤੂੰ ਪਹਿਲਾਂ ਪੋਸਟ ਕੀਤਾ ਤਾਂ ਵੀ ਮੈਨੂੰ ਅਗਲੇ ਸਾਲ ਜਨਵਰੀ ਵਿੱਚ ਹੀ ਮਿਲੇਗਾ; ਇਹ ਵੀ ਹੋ ਸਕਦਾ ਹੈ ਕਿ ਜ਼ਿਆਦਾ ਲੇਟ ਹੋ ਜਾਵੇ ਜਾਂ ਗੁੰਮ ਹੀ ਹੋ ਜਾਵੇ। ਕਾਰਨ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਉਤੇ ਡਾਕ ਦਾ ਬਹੁਤ ਜ਼ੋਰ ਹੁੰਦਾ ਹੈ। ਪੱਤ੍ਰਾਂ ਅਤੇ ਪਾਰਸਲਾਂ ਦਾ ਹੜ੍ਹ ਆ ਜਾਂਦਾ ਹੈ, ਅਸਲੀ ਅਰਥਾਂ ਵਿੱਚ 'ਹੜ੍ਹ'। ਸ਼ੁਭ ਇੱਛਾਵਾਂ ਦੇ ਕਾਰਡਾਂ ਅਤੇ ਤੁਹਫਿਆਂ ਦੀ ਗਿਣਤੀ ਕਰੋੜਾਂ ਦੀਆਂ ਹੱਦਾਂ ਟੱਪ ਜਾਂਦੀ ਹੈ। ਅੱਧ ਦਸੰਬਰ ਤੋਂ ਪਹਿਲੀ ਜਨਵਰੀ ਤਕ ਇੱਕ ਇੱਕ ਦਿਨ ਵਿੱਚ ਕਈ ਕਈ ਵੇਰ (ਦਸ ਵੇਰ ਤਕ) ਡਾਕ ਵੰਡੀ ਜਾਂਦੀ ਹੈ ਅਤੇ ਲੈਟਰ ਬਕਸ ਖਾਲੀ ਕੀਤੇ ਜਾਂਦੇ ਹਨ।