

ਕੁਰਸੀਆ ਸਜਾ ਦਿੱਤੀਆਂ, ਦੇ ਤਿੰਨ ਨਿੱਕੇ ਮੇਜ਼ ਵੀ ਰੱਖ ਦਿੱਤੇ। ਮਾਮਾ (ਸਾਡੇ ਮਾਤਾ ਜੀ) ਨੂੰ ਪੂਰਾ ਭਰੋਸਾ ਹੋ ਗਿਆ ਹੈ ਕਿ ਮੈਂ ਘਰ ਦਾ ਹਰ ਕੰਮ ਉਨ੍ਹਾਂ ਦੀ ਮਰਜ਼ੀ ਮੁਤਾਬਕ ਕਰ ਸਕਦੀ ਹਾਂ। ਇਸ ਲਈ ਉਹ ਉਚੇਚੇ ਉੱਠ ਕੇ ਮੇਰੀ ਸਹਾਇਤਾ ਲਈ ਨਾ ਆਏ ਅਤੇ ਪਾਪਾ ਵੀ ਕੋਈ ਪੁਸਤਕ ਲਈ ਡ੍ਰਾਇੰਗ ਰੂਮ ਵਿੱਚ ਬੈਠੇ ਰਹੇ। ਜਦੋਂ ਮੈਂ ਅਤੇ ਤੇਰੇ ਜੀਜਾ ਜੀ ਕਿਚਨ ਅਤੇ ਬਗੀਚੇ ਵਿੱਚ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਸਾਂ, ਉਦੋਂ ਬਾਰ ਬਾਰ ਮੈਨੂੰ ਇਹ ਖ਼ਿਆਲ ਆਉਂਦਾ ਰਿਹਾ ਕਿ (ਸੰਤੁਸ਼ਟ ਘਰੇਲੂ ਜੀਵਨ ਕਿਸੇ ਵੀ ਕਾਲਪਨਿਕ ਰੁਮਾਂਸ ਨਾਲੋਂ ਵੱਧ ਵਿਸਮਾਦੀ ਹੋ ਸਕਦਾ ਹੈ ਅਤੇ ਮਰਿਆਦਾ ਕਿਸੇ ਵੀ ਚੰਚਲਤਾ ਨਾਲੋਂ ਵੱਧ ਸੁੰਦਰ)।
ਬਾਹਰਲਾ ਕੰਮ ਮੁਕਾ ਕੇ ਅਸੀਂ ਦੋਵੇਂ ਅੰਦਰ ਆਏ ਤਾਂ ਕੀ ਵੇਖਿਆ ਕਿ ਪਾਪਾ ਦੇ ਮਿੱਤ੍ਰ ਉਨ੍ਹਾਂ ਕੋਲ ਆ ਕੇ ਬੈਠੇ ਹੋਏ ਸਨ। ਉਨ੍ਹਾਂ ਨਾਲ ਹੋਲੇ, ਹਊ ਆਰ ਯੂ' ਅਜੇ ਖਤਮ ਨਹੀਂ ਸੀ ਹੋਈ ਕਿ ਚਾਚਾ ਜੀ ਦਰਵਾਜ਼ਾ ਖੋਲ੍ਹ ਕੇ ਅੰਦਰ ਆਏ ਅਤੇ ਆਉਂਦਿਆਂ ਹੀ ਆਖਿਆ, "ਕਮਾਲ ਹੋ। ਤੁਸੀਂ ਸਾਡੇ ਨਾਲ ਵੀ ਕਾਹਲੋ ਹ।" ਪਾਪਾ ਦੇ ਮਿੱਤ੍ਰ ਨੇ ਉੱਤਰ ਦਿੱਤਾ, "ਪਿਕਨਿਕ ਉੱਤੇ ਸੁਨੇਹਾ ਦੇ ਪਕਾਏ ਭੋਜਨ ਦਾ ਆਨੰਦ ਕੁਝ ਅਜੇਹਾ ਸੀ ਕਿ ਅੱਜ ਘਰ ਚਾਹ ਪੀ ਕੇ ਆਉਣ ਦੀ ਗਲਤੀ ਕਰਨ ਨੂੰ ਮੈਂ ਤਿਆਰ ਨਹੀਂ ਸਾਂ।"
"ਅਸਾਂ ਇਹ ਗਲਤੀ ਕਦੇ ਕੀਤੀ ਹੀ ਨਹੀਂ।"
ਚਾਚਾ ਜੀ ਦਾ ਉੱਤਰ ਸੁਣ ਕੇ ਪਾਪਾ ਦੇ ਮਿੱਤ੍ਰ ਨੇ ਇੱਕ ਖੜਕਵਾਂ ਹਾਸਾ ਹੱਸਦਿਆਂ ਆਖਿਆ, "ਅੱਗੇ ਤੋਂ ਅਸੀਂ ਵੀ ਖ਼ਬਰਦਾਰ ਰਹਾਂਗੇ।"
ਚਾਹ ਪੀਂਦਿਆਂ ਚਾਚਾ ਜੀ ਨੇ ਪੁੱਛਿਆ, "ਅੱਜ ਦੀ ਹਾਜ਼ਰੀ ਕੁਝ ਘੱਟ ਮਾਲੂਮ ਹੁੰਦੀ ਹੇ। ਕੋਈ ਖਾਸ ਗੱਲ ਹੈ ?"
"ਹਾਂ, ਖ਼ਾਸ ਗੱਲ ਹੈ। ਇਹ ਐਤਵਾਰ ਪੰਦਰਾਂ ਅਗਸਤ ਦੇ ਨੇੜੇ ਹੈ। ਕੱਲ ਵੀ ਅਜਾਦੀ ਦੇ ਜਸ਼ਨ ਮਨਾਏ ਗਏ ਸਨ ਅਤੇ ਅੱਜ ਵੀ ਕਈ ਥਾਈਂ ਮਨਾਏ ਜਾ ਰਹੇ ਹਨ। ਸਾਡੀ ਮੀਟਿੰਗ ਦੀ ਹਾਜ਼ਰੀ ਉੱਤੇ ਅਸਰ ਪੈਣਾ ਜ਼ਰੂਰੀ ਹੈ। ਲੰਡਨ ਵਿੱਚ ਵੱਸਦੇ ਪੜ੍ਹੇ-ਲਿਖੇ ਭਾਰਤੀ ਲੋਕ ਅਤੇ ਵਿਦਿਆਰਥੀ ਕਈ ਮੀਟਿੰਗਾਂ ਅਤੇ ਜਲਸਿਆਂ ਦਾ ਪ੍ਰਬੰਧ ਕਰ ਕੇ ਆਪਣੀ ਹੁੱਬ-ਉਲ-ਵਤਨੀ ਜਾਂ ਦੋਸ਼-ਭਗਤੀ ਦਾ ਪ੍ਰਗਟਾਵਾ ਕਰਦੇ ਹਨ।"
"ਪਾਪਾ, ਤੁਸੀਂ ਵੀ ਕਦੀ ਅਜੇਹੀ ਕਿਸੇ ਮੀਟਿੰਗ ਵਿੱਚ ਗਏ ਹੋ ?"
"ਹਾਂ, ਜਾਂਦਾ ਰਿਹਾ ਹਾਂ। ਗੁਰਪੁਰਬਾਂ ਵਿੱਚ ਵੀ ਹਿੱਸਾ ਲੈਂਦਾ ਰਿਹਾ ਹਾਂ। ਪਹਿਲਾਂ ਪਹਿਲ ਜਦੋਂ ਏਥੇ ਆਇਆ ਸਾਂ ਉਦੋਂ ਮੇਰੀ ਸੋਚ ਅੱਜ ਵਰਗੀ ਨਹੀਂ ਸੀ। ਦੇਸ਼-ਸੁਤੰਤ੍ਰਤਾ, ਸੰਸਕ੍ਰਿਤੀ, ਧਰਮ, ਫਿਲਾਸਫੀ ਅਤੇ ਕਲਾ ਆਦਿਕ ਸਬੰਧੀ ਮੇਰੇ ਵਿਚਾਰ ਅੱਜ ਵਰਗੇ ਨਹੀਂ ਸਨ। ਏਥੇ ਆਉਣ ਤੋਂ ਚਾਰ-ਪੰਜ ਸਾਲ ਬਾਅਦ ਮੇਰੇ ਵਿਚਾਰਾਂ ਵਿੱਚ ਪਰੀਵਰਤਨ ਆਉਣਾ ਆਰੰਭ ਹੋ ਗਿਆ ਸੀ।"
"ਵੀਰ ਜੀ, ਗੱਲ ਤਾਂ ਇਹ ਵੀ ਬਹੁਤ ਸੁਆਦਲੀ ਹੈ; ਪਰ, ਮੈਂ ਅੱਜ ਪਲੇਟ ਦੀ ਗੱਲ ਕਰਨ ਲਈ ਉਤਾਵਲਾ ਹਾਂ। ਇਉਂ ਲੱਗਦਾ ਹੈ ਜਿਵੇਂ ਬਹੁਤ ਚਿਰ ਪਿੱਛੋਂ ਇਕੱਠੇ ਹੋਏ ਹਾਂ। ਇਸ ਵਿਚਕਾਰ ਮੈਂ ਪਲੇਟੋ ਦੀ ਰੀਪਬਲਿਕ ਪੜ੍ਹ ਲਈ ਹੈ। ਜੇ ਕੁਝ ਹੋਰ ਸੱਜਣਾਂ ਦੇ ਆਉਣ ਦੀ ਆਸ ਹੈ ਤਾਂ ਉਡੀਕ ਲੈਂਦੇ ਹਾਂ, ਜੇ ਨਹੀਂ ਤਾਂ.. "
"ਹੋਰ ਕਿਸੇ ਨੇ ਨਹੀਂ ਆਉਣਾ। ਸਾਤਿਆ ਨੇ ਟੈਲੀਫੂਨਾਂ ਰਾਹੀਂ, ਨਾ ਆਉਣ ਜਾਂ ਨਾ ਆ ਸਕਣ ਦੀ ਮਜਬੂਰੀ ਦੱਸ ਕੇ ਖਿਮਾਂ ਮੰਗ ਲਈ ਹੈ। ਤੁਸਾਂ ਗੋਪਬਲਿਕ ਤਾਜ਼ੀ ਤਾਜ਼ੀ ਪੜ੍ਹੀ ਹੈ, ਇਸ ਲਈ ਤੁਸੀਂ ਹੀ ਪਹਿਲ ਕਰੋ।"