

"ਵੀਰ ਜੀ, ਪਲੇਟ ਨੇ ਆਪਣੇ ਵਾਰਡਲਾਪਾਂ ਵਿੱਚ ਪਿਆਰ, ਸੰਜਮ, ਵਿਲਾਸਫੀ ਅਤੇ ਹਰ ਕਈ ਵਿਸ਼ਿਆਂ ਦਾ ਵਿਸਥਾਰ ਕੀਤਾ ਹੈ, ਰੀਪਬਲਿਕ ਉਸ ਦੀ ਅਜੇਹੀ ਰਚਨਾ ਹੈ ਜਿਸ ਵਿੱਚ ਉਸ ਨੇ ਆਪਣੇ ਵਿਚਾਰਾਂ ਨੂੰ ਜੀਵਨ ਉੱਤੇ ਲਾਗੂ ਕਰਨ ਦਾ ਯਤਨ ਕਰਦਿਆਂ ਹੋਇਆਂ ਇਸ ਨੂੰ ਇੱਕ ਨਿਸਚਿਤ ਸੇਧ ਅਤੇ ਸਰੂਪ ਦੇਣ ਦੀ ਵਿਉਂਤਬੰਦੀ ਕੀਤੀ ਹੈ।"
"ਪਲੇਟ ਦੀ ਇਸ ਪੁਸਤਕ ਨੂੰ ਸੰਸਾਰ ਦਾ ਪਹਿਲਾ ਯੂਟੋਪੀਆ ਜਾਂ 'ਆਦਰਸ਼ ਰਾਜ' ਆਖਿਆ ਜਾਂਦਾ ਹੈ।"
"ਇਸ ਨੂੰ ਯੂਟੋਪੀਆ ਜਾ ਆਦਰਸ਼ ਰਾਜ ਆਖਣਾ ਠੀਕ ਨਹੀਂ। ਮੇਰੇ ਖ਼ਿਆਲ ਵਿੱਚ ਉਸ ਨੇ ਇਸ ਪੁਸਤਕ ਵਿੱਚ ਬਹੁਤ ਹੀ ਵਿਹਾਰਕ, ਅਮਲੀ ਜਾਂ ਵਰਤੋਂ ਯੋਗ ਗੱਲ ਕੀਤੀ ਹੈ ।"
"ਮੈਨੂੰ ਇਸ ਪੁਸਤਕ ਨੂੰ ਪੜ੍ਹਿਆਂ ਚਿਰ ਹੋ ਗਿਆ ਹੈ। ਜਿੱਥੋਂ ਤਕ ਮੈਨੂੰ ਯਾਦ ਹੈ ਫਿਲਾਸਫਰ ਕਿੰਗ ਜਾ 'ਰਿਸ਼ੀ ਰਾਜਾ' ਦੀ ਗੱਲ ਨੂੰ ਇੱਕ ਪਾਸੇ ਕਰ ਦਿੱਤਿਆਂ ਬਾਕੀ ਸਾਰੀ ਗੱਲ ਪ੍ਰੈਕਟੀਕਲ ਹੈ।"
"ਚਾਚਾ ਜੀ, ਪੜ੍ਹਿਆਂ ਚਿਰ ਤੁਹਾਨੂੰ ਵੀ ਹੋ ਗਿਆ ਹੈ ਅਤੇ ਮੈਨੂੰ ਵੀ। ਸ਼ਾਇਦ ਪਾਪਾ ਨੇ ਵੀ ਇਹ ਪੁਸਤਕ ਹੁਣੇ ਹੁਣੇ ਨਹੀਂ ਪੜ੍ਹੀ। ਅੰਕਲ ਜੀ ਨੇ ਹੁਣੇ ਪੜ੍ਹੀ ਹੈ। ਚੰਗਾ ਹੋਵੇ ਜੇ ਇਹ ਸੰਖੇਪ ਵਿੱਚ ਦੱਸ ਦੇਣ ਕਿ ਪੁਸਤਕ ਦਾ ਵਿਸ਼ਾ-ਵਸਤੂ ਕੀ ਹੈ।"
"ਸਰ ਮੁੰਡਾਤੇ ਹੀ ਓਲੇ ਪੜੇ। ਖੈਰ, ਮੈਂ ਯਤਨ ਕਰਦਾ ਹਾਂ। ਪਲੇਟ ਨੇ ਇਸ ਪੁਸਤਕ ਵਿੱਚ ਗੱਲ ਇਸ ਤਰ੍ਹਾਂ ਸ਼ੁਰੂ ਕੀਤੀ ਹੈ ਕਿ ਜਸਟਿਸ ਜਾਂ ਯੋਗ ਵਤੀਰਾ ਜਾਂ ਸਦਾਚਾਰ ਜਾਂ ਸਦਵਿਵਹਾਰ ਮਨੁੱਖੀ ਆਚਰਣ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਜੇ ਹਰ ਵਿਅਕਤੀ ਹਰ ਸਮੇਂ ਜਾਇਜ਼ ਵਤੀਰਾ ਕਰੋ ਤਾਂ ਮਨੁੱਖੀ ਸਮਾਜਾਂ ਵਿੱਚ ਕੋਈ ਕਲੇਸ਼ ਪੈਦਾ ਨਹੀਂ ਹੋ ਸਕਦਾ। ਇਹ ਸਦਾਚਾਰ ਕੀ ਹੈ ਜਾਂ ਕਿਸ ਪ੍ਰਕਾਰ ਦੇ ਮਨੁੱਖ ਨੂੰ ਸਦਾਚਾਰੀ ਜਾਂ 'ਜਸਟ ਮੈਨ' ਆਖਿਆ ਜਾਣਾ ਚਾਹੀਦਾ ਹੈ, ਇਹ ਦੱਸਣਾ ਔਖਾ ਹੈ। ਇਹ ਔਖਾ ਕੰਮ ਸੋਖਾ ਹੋ ਸਕਦਾ ਹੈ ਜੋ ਪਹਿਲਾਂ ਇਹ ਪਤਾ ਲਾ ਲਈਏ ਕਿ ਸਦਾਚਾਰੀ ਰਾਜ ਜਾਂ ਨਿਆਏਸ਼ੀਲ ਪ੍ਰਬੰਧ ਜਾਂ ਜਸਟ ਸਟੇਟ ਕਿਸ ਨੂੰ ਆਖਿਆ ਜਾਣਾ ਚਾਹੀਦਾ ਹੈ। ਨਿਆਂਕਾਰੀ ਰਾਜ ਅਤੇ ਸਦਾਚਾਰੀ ਮਨੁੱਖ ਇੱਕੋ ਜਿਹੇ ਹਨ; ਪਰੰਤੂ ਰਾਜ ਇੱਕ ਵਿਸ਼ਾਲ ਵਸਤੂ ਦਾ ਨਾਂ ਹੈ ਅਤੇ ਵੱਡੀਆਂ ਵਸਤਾਂ ਦਾ ਗਿਆਨ ਛੋਟੀਆਂ ਦੀ ਜਾਣਕਾਰੀ ਨਾਲੋਂ ਸੌਖਾ ਹੈ। ਇਸ ਲਈ ਇਹ ਪਤਾ ਕਰੀਏ ਕਿ ਆਦਰਸ਼ ਰਾਜ ਜਾਂ ਨਿਆਏਸ਼ੀਲ ਰਾਜ ਕੀ ਹੁੰਦਾ ਹੈ।"
"ਉਂਜ ਤਾਂ ਪਲੇਟੋ ਦੀ ਇਸ ਭੂਮਿਕਾ ਉੱਤੇ ਹੀ ਕਿੰਤੂ ਕੀਤਾ ਜਾਣਾ ਚਾਹੀਦਾ ਹੈ। ਪਰ ਤੁਸੀਂ ਪਹਿਲਾਂ ਆਪਣੀ ਗੱਲ ਮੁਕਾ ਲਵੋ।"
"ਗੱਲ ਕਿੰਤੂਆਂ ਜਾਂ ਪਰੰਤੂਆਂ ਦੀ ਨਹੀਂ, ਵੀਰ ਜੀ, ਗੱਲ ਸੋਚ ਦੀ, ਮੌਲਿਕਤਾ ਦੀ चे।"
ਪਾਪਾ ਨੇ ਮੁਸਕਰਾ ਕੇ ਆਖਿਆ, "ਚਲਾਉ ਅੱਗੇ ਉਸ ਦੇ ਮੌਲਿਕ ਸੰਸਾਰ ਦੀ ਗੱਲ।"
"ਆਪਣੇ ਖ਼ਿਆਲਾ ਦੇ ਰਾਜ ਦੀ ਗੱਲ ਨੂੰ ਪਲੇਟ ਨੇ ਦਸਾਂ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੇ ਪੰਜ ਹਿੱਸਿਆਂ ਜਾ ਕਾਂਡਾਂ ਵਿੱਚ ਇੱਕ ਰੀਪਬਲਿਕ ਜਾਂ ਇੱਕ ਰਾਜ-ਪ੍ਰਬੰਧ ਦੀ ਉਸਾਰੀ ਕੀਤੀ ਗਈ ਹੈ। ਪੁਸਤਕ ਦੇ ਅਗਲੇ ਦੇ ਭਾਗ ਇਸ ਗੱਲ ਦਾ ਵਿਸਥਾਰ ਕਰਦੇ ਹਨ ਕਿ ਫਿਲਾਸਫਰ ਕੀ ਹੁੰਦਾ ਹੈ ਅਤੇ ਅੰਤਲੇ ਤਿੰਨ ਕਾਂਡਾਂ ਵਿੱਚ ਵੱਖ ਵੱਖ ਪ੍ਰਕਾਰ ਦੇ ਰਾਜ-ਪ੍ਰਬੰਧਾਂ ਦੀ ਵਿਆਖਿਆ ਅਤੇ ਆਲੋਚਨਾ ਕੀਤੀ ਗਈ ਹੈ। ਪਲੇਟੋ ਦਾ ਖ਼ਿਆਲ ਸੀ ਕਿ ਇੱਕ ਆਦਰਸ਼ ਰਾਜ ਵਿੱਚ ਵੱਸਣ ਵਾਲੇ ਲੋਕਾਂ ਨੂੰ ਤਿੰਨ ਹਿੱਸਿਆਂ ਜਾਂ ਜਮਾਤਾਂ ਵਿੱਚ