Back ArrowLogo
Info
Profile

ਵੰਡਿਆ ਜਾਣਾ ਚਾਹੀਦਾ ਹੈ। ਇਹ ਤਿੰਨ ਸ਼੍ਰੇਣੀਆਂ ਸਨ-1. ਜਨ-ਸਾਧਾਰਨ, 2. ਸਿਪਾਹੀ, ਅਤੇ 3. ਸਰਪ੍ਰਸਤ। ਆਰੰਭ ਵਿੱਚ ਸਰਪ੍ਰਸਤਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਪਰ ਇਸ ਤੋਂ ਪਿੱਛੋਂ ਇਹ ਪਦਵੀ ਵਿਰਾਸਤ ਦਾ ਰੂਪ ਧਾਰਨ ਕਰ ਜਾਵੇਗੀ ਤਾਂ ਵੀ ਦੂਜੀਆਂ ਸ਼੍ਰੇਣੀਆਂ ਵਿੱਚੋਂ ਵਧੇਰੇ ਯੋਗ ਵਿਅਕਤੀ ਇਸ ਸ਼੍ਰੇਣੀ ਵਿੱਚ ਆ ਸਕਦੇ ਹਨ ਅਤੇ ਇਸ ਵਿਚਲੋ ਅਯੋਗ ਹੇਠਲੀਆਂ ਸ਼੍ਰੇਣੀਆਂ ਵਿੱਚ ਘੱਲੇ ਜਾ ਸਕਦੇ ਹਨ।

"ਦੇਸ਼ ਦੇ ਰਾਜ-ਪ੍ਰਬੰਧ ਨੂੰ ਦੇਸ਼ ਦੇ ਵਿਧਾਨ ਅਨੁਸਾਰ ਚਲਾਉਣਾ ਸਰਪ੍ਰਸਤਾਂ ਦਾ ਧਰਮ ਹੈ। ਵਿਧਾਨ ਦੀ ਘਾੜਤ ਘੜਨ ਵਾਲੇ ਦੀ ਇੱਛਾ ਅਤੇ ਉਸ ਦੇ ਆਦਰਸ਼ ਨੂੰ ਭਲੀ ਭਾਂਤ ਜਾਣਨਾ ਸਰਪ੍ਰਸਤਾਂ ਲਈ ਜਰੂਰੀ ਹੈ। ਇਸ ਲਈ ਉਨ੍ਹਾਂ ਨੂੰ ਅਜੇਹੀ ਵਿੱਦਿਆ ਦਿੱਤੀ ਜਾਣੀ ਜ਼ਰੂਰੀ ਹੈ ਜਿਹੜੀ ਉਨ੍ਹਾਂ ਨੂੰ ਇਸ ਯੋਗ ਬਣਾਵੇ। ਉਸ ਨੇ ਵਿੱਦਿਆ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ—ਇੱਕ ਹੈ ਸੰਗੀਤ ਅਤੇ ਦੂਜਾ ਜਿਮਨਾਸਟਿਕ। ਸੰਗੀਤ ਤੋਂ ਉਸ ਦਾ ਭਾਵ ਨਿਰਾ ਪੂਰਾ ਗਾਉਣਾ ਵਜਾਉਣਾ ਨਹੀਂ ਸੀ ਅਤੇ ਨਾ ਹੀ ਜਿਮਨਾਸਟਿਕ ਦਾ ਮਤਲਬ ਨਿਰੀ ਕਸਰਤ ਸੀ। ਸੰਗੀਤ ਦਾ ਭਾਵ ਸੀ ਸਮੁੱਚੀ ਸੰਸਕ੍ਰਿਤੀ ਅਤੇ ਜਿਮਨਾਸਟਿਕ ਦਾ ਭਾਵ ਸੀ ਕਸਰਤ, ਖੁਰਾਕ, ਦਵਾਦਾਰੂ, ਵਸਤਰ ਆਦਿਕ ਜਿਸ ਨਾਲ ਇੱਕ ਸੁ-ਸੰਸਕ੍ਰਿਤ ਮਨ ਨੂੰ ਨਿਵਾਸ ਲਈ ਇੱਕ ਸੁਅਸਥ ਸਰੀਰ ਦਿੱਤਾ ਜਾ ਸਕੇ। ਪਲੇਟੋ ਦੇਸ਼ ਦੇ ਸਰਪ੍ਰਸਤਾਂ ਵਿੱਚ ਸੰਜੀਦਗੀ (ਗੰਭੀਰਤਾ) ਸੁਚੱਜਤਾ (ਸਿਸ਼ਟਾਚਾਰ) ਅਤੇ ਸਾਹਸ (ਦਲੋਰੀ) ਦੇ ਤਿੰਨ ਗੁਣ ਪੈਦਾ ਕਰਨਾ ਚਾਹੁੰਦਾ ਸੀ। ਉਸ ਦਾ ਖ਼ਿਆਲ ਸੀ ਕਿ ਸਾਰੀਆਂ ਸ਼੍ਰੇਣੀਆਂ ਦੇ ਮੁੰਡਿਆਂ ਕੁੜੀਆਂ ਦੀ ਸਿੱਖਿਆ ਸਾਂਝੀ ਹੋਣੀ ਚਾਹੀਦੀ ਹੈ ਅਤੇ ਜਿਸ ਵਿਅਕਤੀ ਵਿੱਚ ਇਹ ਤਿੰਨ ਗੁਣ ਅਧਿਕ ਮਾਤ੍ਰਾ ਵਿੱਚ ਹੋਣ ਉਸ ਨੂੰ ਸਰਪ੍ਰਸਤਾਂ ਵਿੱਚ, ਜਿਸ ਵਿੱਚ ਘੱਟ ਹੋਣ ਉਸ ਨੂੰ ਸਿਪਾਹੀਆਂ ਵਿੱਚ ਅਤੇ ਜਿਸ ਵਿੱਚ ਨਾਂਹ ਹੋਣ ਦੇ ਬਰਾਬਰ ਹੋਣ ਉਸ ਨੂੰ ਜਨ-ਸਾਧਾਰਨ ਵਿੱਚ ਸ਼ਾਮਲ ਕਰ ਦਿੱਤਾ ਜਾਵੇ।

"ਸ਼ਾਇਦ ਸਿਪਾਹੀਆਂ ਨੂੰ ਵੀ, ਪਰ ਸਰਪ੍ਰਸਤਾਂ ਨੂੰ ਵਿਸ਼ੇਸ਼ ਰੂਪ ਵਿੱਚ ਸਾਦਾ ਜੀਵਨ ਜੀਉਣਾ ਚਾਹੀਦਾ ਹੈ। ਉਹ ਕੁਝ ਕੁ ਲੋੜੀਂਦੀਆਂ ਚੀਜ਼ਾਂ ਤੋਂ ਇਲਾਵਾ ਕਿਸੇ ਚੀਜ਼ ਦੀ ਮਾਲਕੀ ਦਾ ਦਾਅਵਾ ਨਹੀਂ ਸਨ ਕਰ ਸਕਦੇ। ਸੋਨੇ ਅਤੇ ਚਾਂਦੀ ਦੀ ਮਾਲਕੀ ਉੱਕੀ ਵਿਵਰਜਿਤ ਸੀ। ਸਾਂਝੇ ਲੰਗਰਾਂ ਵਿੱਚ ਖਾਣਾ ਅਤੇ ਨਿੱਕੇ ਨਿੱਕੇ ਘਰਾਂ ਵਿੱਚ ਰਹਿਣਾ ਜ਼ਰੂਰੀ ਸੀ। ਸਰਪ੍ਰਸਤਾਂ ਦੀ ਲੱਗ ਪੱਗ ਹਰ ਚੀਜ਼ ਸਾਂਝੀ ਸੀ ਇੱਥੋਂ ਤਕ ਕਿ ਬੀਵੀਆਂ ਵੀ ਸਾਂਝੀਆਂ ਸਨ। ਬੱਚੇ ਪੈਦਾ ਕਰਨ ਦੀ ਆਗਿਆ ਪੰਝੀ ਸਾਲ ਤੋਂ ਪਚਵੰਜਾ ਸਾਲ ਦੇ ਮਰਦਾਂ ਅਤੇ ਵੀਹ ਸਾਲ ਤੋਂ ਚਾਲੀ ਸਾਲ ਦੀਆਂ ਇਸਤ੍ਰੀਆਂ ਨੂੰ ਹੀ ਸੀ। ਸੰਜੋਗ ਦੀ ਖੁੱਲ੍ਹ ਇਸ ਉਮਰ ਤੋਂ ਵਡੇਰੀ ਉਮਰ ਦੇ ਇਸਤ੍ਰੀ ਪੁਰਸ਼ਾਂ ਨੂੰ ਵੀ ਸੀ: ਪਰ, ਉਹ ਬੱਚੇ ਨਹੀਂ ਸਨ ਪੈਦਾ ਕਰ ਸਕਦੇ।

"ਪਲੇਟ ਦਾ ਖ਼ਿਆਲ ਸੀ ਕਿ ਸਾਰੇ ਬੱਚੇ ਮਾਪਿਆਂ ਕੋਲੋਂ ਜਨਮ ਉੱਤੇ ਹੀ ਲੈ ਲਏ ਜਾਣੇ ਚਾਹੀਦੇ ਹਨ ਅਤੇ ਦੇਸ਼ ਦੇ ਸਾਂਝੇ ਬੱਚੇ ਜਾਣ ਕੇ ਪਾਲੇ ਜਾਣੇ ਚਾਹੀਦੇ ਹਨ। ਕਿਸੇ ਨੂੰ ਆਪਣੇ ਬੱਚੇ ਦਾ ਪਤਾ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਬੱਚੇ ਨੂੰ ਆਪਣੇ ਮਾਤਾ-ਪਿਤਾ ਦੀ ਪਛਾਣ ਨਹੀਂ ਹੋਣੀ ਚਾਹੀਦੀ। ਸਾਰੇ ਮਾਪੇ ਸਾਰੇ ਬੱਚਿਆਂ ਨੂੰ ਪੁੱਤਰ-ਧੀਆਂ ਕਹਿ ਕੇ ਬੁਲਾਉਣ ਅਤੇ ਸਾਰੇ ਬੱਚੇ ਮਾਪਿਆਂ ਦੀ ਉਮਰ ਦੇ ਸਭ ਸ਼ਹਿਰੀਆਂ ਨੂੰ ਮਾਤਾ ਅਤੇ ਪਿਤਾ ਕਹਿ ਕੇ ਸੱਦਣ: ਤਾਂ ਜੂ ਮਨੁੱਖੀ ਮਨ ਨੂੰ ਮੋਹ, ਮਮਤਾ ਤੋਂ ਮੁਕਤ ਕੀਤਾ ਜਾ ਸਕੇ ਅਤੇ ਇਸ ਵਿੱਚ ਛਟਿਆਂ ਪ੍ਰਤਿ ਪਿਆਰ ਅਤੇ ਵੱਡਿਆਂ ਪ੍ਰਤਿ ਸਤਿਕਾਰ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਇਹ ਭਾਵਨਾ ਅਖੌਤੀ ਰਿਸ਼ਤਿਆਂ ਉੱਤੇ ਆਧਾਰਤ ਨਾ ਹੋਣ ਕਰਕੇ ਇੱਕ ਲੋੜ

ਜਾਂ ਮਜਬੂਰੀ ਨਹੀਂ ਹੋਵੇਗੀ ਸਗੋਂ ਸੱਚੀ-ਸੁੱਚੀ ਨਿਸ਼ਕਾਮ ਭਾਵਨਾ ਹੋਵੇਗੀ।"

102 / 225
Previous
Next