

"ਬਸ, ਮੁੱਕ ਗਈ ਤੁਹਾਡੀ ਗੱਲ ?
"ਵੀਰ ਜੀ, ਸਾਰੀ ਰੀਪਬਲਿਕ ਦਾ ਦੁਹਰਾਇਆ ਜਾਣਾ ਸੰਭਵ ਨਹੀਂ। ਮੈਨੂੰ ਪਲੇਟ ਦੀਆਂ ਇਹ ਸਭ ਗੱਲਾਂ ਕਲਿਆਣਕਾਰੀ ਅਤੇ ਮੌਲਿਕ ਲੱਗੀਆਂ ਹਨ। ਥੀਵੀਆਂ ਦੀ ਸਾਂਝੀਵਾਲਤਾ ਜ਼ਰਾ ਔਖੀ ਗੱਲ ਹੋ; ਪਰ, ਅਸੰਭਵ ਇਹ ਵੀ ਨਹੀਂ। ਮਨੁੱਖੀ ਮਨ ਦੀ ਸੰਕੀਰਣਤਾ ਅਤੇ ਭਾਵੁਕਤਾ ਕਾਰਨ ਇਹ ਸਭ ਕੁਝ ਕਿਰਿਆ ਵਿੱਚ ਉਲਥਾਇਆ ਨਹੀਂ ਜਾ ਸਕਿਆ, ਏਹੋ ਮਨੁੱਖੀ ਸਮਾਜਾਂ ਦਾ ਦੁਖਾਂਤ ਹੈ।"
"ਮੈਨੂੰ ਲੱਗਦਾ ਹੈ ਕਿ ਮਨੁੱਖੀ ਮਨ ਨੇ ਏਸ ਹੱਦ ਤਕ 'ਵਿਸ਼ਾਲ' ਅਤੇ 'ਭਾਵ-ਜੂਨ' ਨਹੀਂ ਹੋਣਾ ਕਿ ਪਲੇਟ ਦੀਆਂ ਇਹ ਸਿਫ਼ਾਰਸ਼ਾਂ ਜੀਵਨ ਦੇ ਅਮਲ ਵਿੱਚ ਉਲਥਾਈਆਂ ਜਾ ਸਕਣ। ਪਲੇਟ ਨੇ ਵਿਕਾਸ ਦੀ ਰਮਜ਼ ਨੂੰ ਸਮਝਿਆ ਨਹੀਂ ਸੀ ਅਤੇ ਵਿਕਾਸ ਨੇ ਪਲੇਟ ਨੂੰ ਪੁੱਛ ਕੇ ਨਹੀਂ ਤੁਰਨਾ। ਤੁਹਾਨੂੰ ਜੋ ਯਾਦ ਰਿਹਾ ਹੇ, ਉਹ ਤੁਸਾ ਦੁਹਰਾ ਦਿੱਤਾ ਹੈ ਅਤੇ ਯਾਦ ਤੁਹਾਨੂੰ ਉਹ ਰਿਹਾ ਜੋ ਤੁਹਾਨੂੰ ਚੰਗਾ ਲੱਗਾ ਹੈ। ਮੈਂ ਤੁਹਾਡੀ ਯਾਦ ਸ਼ਕਤੀ ਨੂੰ ਵੀ ਕੋਸਣਾ ਨਹੀਂ ਚਾਹੁੰਦਾ ਅਤੇ ਤੁਹਾਡੀ ਸੁਹਿਰਦਰਾ ਉੱਤੇ ਵੀ ਸ਼ੱਕ ਨਹੀਂ ਕਰ ਸਕਦਾ।" "ਭਾ ਜੀ, ਜੇ ਕੁਝ ਇਨ੍ਹਾਂ ਨੇ ਕਿਹਾ ਹੈ ਉਸ ਵਿੱਚ ਵੀ ਮੌਲਿਕਤਾ ਨਾਂ ਦੀ ਕੋਈ ਚੀਜ਼ ਮੈਨੂੰ ਨਹੀਂ ਦਿਸੀ। ਸਪਾਰਟਾ ਦੇ ਵਿਧਾਨ ਵੱਲ ਬਾਤੀ ਮਾਰਿਆਂ ਪਤਾ ਲੱਗੇਗਾ ਕਿ ਪਲੇਟੋ ਸਾਹਿਬ ਉਸੇ ਵਿਧਾਨ ਨੂੰ ਆਪਣੇ ਸ਼ਬਦਾਂ ਵਿੱਚ ਲਿਖ ਰਹੇ ਹਨ। ਇਹ ਤਾਂ ਉਨ੍ਹਾਂ ਦੀ ਸ਼ੈਲੀ ਸ਼ਬਦਾਵਲੀ ਹੈ ਜੋ ਮੌਲਿਕਤਾ ਦਾ ਭੁਲੇਖਾ ਪਾ ਰਹੀ ਹੈ। ਰੀਪਬਲਿਕ ਦਾ ਸਾਰਾ ਭੇਤ ਸਪਾਰਟਾ ਦੇ ਵਿਧਾਨ ਵਿੱਚ ਵਿਦਮਾਨ ਹੈ। ਮੈਂ ਵੀ ਰੀਪਬਲਿਕ ਪੜ੍ਹ ਕੇ ਪਲੋਟ ਨੂੰ ਮੌਲਿਕ ਸੋਚ ਦਾ ਧਾਰਨੀ ਮੰਨਿਆ ਸੀ, ਪਰ ਜਦੋਂ ਦਾ ਸਪਾਰਟਾ ਬਾਰੇ ਜਾਣਿਆ ਹੈ, ਮੇਰਾ ਇਹ ਭਰਮ ਨਿਵਿਰਤ ਹੋ ਗਿਆ ਹੈ।"
"ਆਪਣੀ ਗੱਲ ਦੇ ਸਮਰਥਨ ਲਈ ਹੀਪਬਲਿਕ ਅਤੇ ਸਪਾਰਟਾ ਦੀਆਂ ਕੁਝ ਸਮਾਨਤਾਵਾਂ ਦਾ ਵਰਣਨ ਵੀ ਕਰੋ, ਤੁਹਾਡੇ ਕਹਿਣ ਨਾਲ ਹੀ ਤਾਂ ਕੋਈ ਗੱਲ ਸਿੱਧ ਨਹੀਂ ਸਮਝੀ ਜਾਣੀ।"
"ਤੁਸੀਂ ਕੁਝ ਜਿਆਦਾ ਹੀ ਕਾਹਲੇ ਪੈ ਗਏ ਹੋ। ਲਉ ਸੁਣੋ, ਦਾਰਸ਼ਨਿਕ ਦੁਨੀਆ ਦਾ ਪਿਤਾਮਾ ਮੰਨਿਆ ਜਾਣ ਵਾਲਾ ਇਹ ਪਲੇਟੋ ਨਿਰਾ ਸੇਵਿਸਟੀਕੇਟਿਡ ਸਪਾਰਟਨ (ਮਾਂਜਿਆ ਸਵਾਰਿਆ ਸਪਾਰਟਨ) ਹੈ। ਉਸ ਦੀ ਰੀਪਬਲਿਕ ਵੀ ਉਵੇਂ ਹੀ ਸੈਨਿਕ ਸੱਤਾ ਅਤੇ ਹੱਤਿਆ-ਯੋਗਤਾ ਦੇ ਸਹਾਰੇ ਖਲੋਤੀ ਹੋਈ ਹੈ ਜਿਵੇਂ ਸਪਾਰਟਾ ਖਲੋਤਾ ਸੀ । ਤੁਸਾਂ ਇਸ ਗੱਲ ਦਾ ਵਿਸਥਾਰ ਜਾਂ ਬਿਆਨ ਨਹੀਂ ਕੀਤਾ ਕਿ ਉਹ ਸੈਨਿਕਾਂ ਅਤੇ ਸੈਨਿਕ ਸੱਤਾ ਉੱਤੇ ਕਿਸ ਹੱਦ ਤਕ ਭਰੋਸਾ ਕਰਦਾ ਸੀ। ਇਹ ਗੱਲ ਸਾਨੂੰ ਚੰਗੀ ਲੱਗਦੀ ਹੈ ਕਿ ਉਹ ਸਰਪ੍ਰਸਤਾਂ ਜਾਂ ਸਿਆਸਤਦਾਨਾਂ ਨੂੰ ਗੰਭੀਰ, ਸਿਸ਼ਟਾਚਾਰੀ ਅਤੇ ਸਾਹਸੀ ਵੇਖਣਾ ਚਾਹੁੰਦਾ ਸੀ। ਪਰੰਤੂ, ਇਸ ਗੰਭੀਰਤਾ ਅਤੇ ਸੁਚੱਜਤਾ ਦੇ ਪਰਦੇ ਪਿੱਛੇ ਛੁਪੀ ਕੁਟਿਲਤਾ ਨੂੰ ਵੇਖਣ ਦਾ ਯਤਨ ਅਸੀਂ ਨਹੀਂ ਕੀਤਾ। ਮੈਨੂੰ ਇਸ ਬਾਰੇ ਧੁੰਦਲਾ ਜਿਹਾ ਪਤਾ ਹੈ। ਸ਼ਾਇਦ ਭਾ ਜੀ ਵਧੇਰੇ ਸਪਸ਼ਟਤਾ ਨਾਲ ਦੱਸ ਸਕਣ।"
ਤੇਰੇ ਜੀਜਾ ਜੀ ਰਸੋਈ ਵੱਲ ਗਏ ਅਤੇ ਇੱਕ ਵੱਡੀ ਸਾਰੀ ਚਾਹ-ਦਾਨੀ ਚੁੱਕ ਲਿਆਏ। ਉਨ੍ਹਾਂ ਨੇ ਖਿੜਕੀ ਵਿੱਚੋਂ ਮਾਮਾ ਦਾ ਇਸ਼ਾਰਾ ਵੇਖ ਲਿਆ ਸੀ । ਮੈਂ ਸਾਰਿਆਂ ਦੇ ਪਿਆਲਿਆਂ ਵਿੱਚ ਚਾਹ ਪਾ ਦਿੱਤੀ। ਖੰਡ ਪਾਉਣ ਲੱਗੀ ਤਾਂ ਮਾਮਾ ਨੇ ਰਸੋਈ ਵਿੱਚੋਂ ਹੀ ਆਖਿਆ, "ਮਿੱਠਾ ਮੈਂ ਪਹਿਲਾਂ ਹੀ ਪਾ ਦਿੱਤਾ ਹੈ। ਇਹ ਸਾਰੇ ਇੱਕ ਜਿਹਾ ਮਿੱਠਾ ਪੀਂਦੇ ਹਨ ਇਸ ਲਈ ।" ਪਾਪਾ ਦੇ ਵੀਰ ਜੀ ਨੇ ਆਖਿਆ, "ਸਾਡੇ ਭਰਜਾਈ ਜੀ ਅੰਤਰਯਾਮੀ ਹਨ।"