

ਆਗਿਆ ਦਿੰਦਾ ਸੀ, ਪਲੇਟੋ ਦੀ ਰੀਪਬਲਿਕ ਉਨ੍ਹਾਂ ਦੇ ਬੌਧਿਕ ਵਿਕਾਸ ਦੇ ਅੰਤ ਦੇ ਰੂਪ ਵਿੱਚ ਉਨ੍ਹਾਂ ਦੀ ਰੂਹਾਨੀ ਮੌੜ ਦੀ ਸਿਫਾਰਸ਼ ਕਰਦੀ ਹੈ। ਫ਼ਰਕ ਬਹੁਤਾ ਨਹੀਂ: ਪਰ, ਸੂਖ਼ਮ ਜ਼ਰੂਰ ਹੈ।"
"ਏਥੇ ਹੀ ਬਸ ਨਹੀਂ, ਬੇਟਾ ਜੀ, ਕਵੀਆਂ, ਕਲਾਕਾਰਾਂ ਅਤੇ ਨਾਟਕਕਾਰਾਂ ਸਬੰਧੀ ਪੂਰੇ ਵਿਸਥਾਰ ਨਾਲ ਲਿਖਦਿਆਂ ਹੋਇਆਂ ਉਸ ਨੇ ਉਨ੍ਹਾਂ ਦੇ ਦੇਸ਼-ਨਿਕਾਲੇ ਦੀ ਜ਼ੋਰਦਾਰ ਮੰਗ ਕੀਤੀ ਹੈ। ਕਲਾ ਸੰਬੰਧੀ ਗੱਲ ਕਰਦਿਆ ਹੋਇਆਂ ਹੀ ਸੁਮੀਤ ਨੇ ਪਲੇਟ ਵੱਲ ਇਸ਼ਾਰਾ ਕੀਤਾ ਸੀ। ਕਵੀਆਂ ਕਲਾਕਾਰਾਂ ਬਾਰੇ ਪਲੇਟੋ ਦੇ ਵਿਚਾਰ ਇਸ ਕਰਕੇ ਜ਼ਰਾ ਵਿਸਥਾਰ ਨਾਲ ਦੱਸੇ ਜਾਣ ਦੀ ਮੰਗ ਕਰਦੇ ਹਨ ਤਾਂ ਜੁ ਸੁਮੰਤ ਦੀ ਗੱਲ ਸਪਸ਼ਟ ਕੀਤੀ ਜਾ ਸਕੇ। ਪਲੇਟ ਦੁਆਰਾ ਵਿਉਂਤੀ ਗਈ ਵਿੱਦਿਆ ਸਰਪ੍ਰਸਤਾਂ ਨੂੰ ਕਿਹੋ ਜਹੇ 'ਸਾਊ' ਬਣਾਉਣ ਦੇ ਉਦੇਸ਼ ਰੱਖਦੀ ਹੈ ਇਹ ਤਾਂ ਅਸੀਂ ਵੇਖ ਹੀ ਲਿਆ ਹੈ, ਹੁਣ ਇਹ ਵੇਖੀਏ ਕਿ ਸਿਪਾਹੀਆਂ ਬਾਰੇ ਉਸ ਦਾ ਕੀ ਵਿਚਾਰ ਹੈ। ਉਸ ਦਾ ਖਿਆਲ ਹੈ ਕਿ ਇੱਕ ਸਿਪਾਹੀ ਦੇ ਮਨ ਵਿੱਚ ਰਣ-ਭੂਮੀ ਵਿੱਚ ਮਰਨ ਦਾ ਚਾਅ ਹੋਣਾ ਚਾਹੀਦਾ ਹੈ। ਇਸ ਚਾਅ ਨੂੰ ਪੈਦਾ ਕਰਨ ਦੇ ਉਸ ਨੇ ਕਈ ਤਰੀਕੇ ਦੱਸੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਰੁਕਾਵਟਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਕਾਰਨ ਇਹ ਚਾਅ ਪੈਦਾ ਕਰਨਾ ਔਖਾ ਹੋ ਸਕਦਾ ਹੈ। ਉਹ ਰੁਕਾਵਟਾਂ ਅਜੇਹੀਆਂ ਹਨ ਜਿਨ੍ਹਾਂ ਕਾਰਨ ਸਰਪ੍ਰਸਤਾਂ ਵਿੱਚ ਸਾਉਪੁਣੇ ਦਾ ਵਿਕਸ ਵੀ ਔਖਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਦਾ ਭਰਪੂਰ ਯਤਨ ਹੋਣਾ ਚਾਹੀਦਾ ਹੈ।
"ਸਭ ਤੋਂ ਪਹਿਲੀ ਰੁਕਾਵਟ ਹੋਮਰ ਵਰਗੇ ਕਵੀ ਹਨ। ਹੋਮਰ ਦੀਆਂ ਕਹਾਣੀਆਂ ਵਿੱਚ ਦੇਵਤਿਆਂ ਨੂੰ ਬੁਰਾਈਆਂ ਕਰਦੇ ਦੱਸਿਆ ਗਿਆ ਹੈ। ਇਹ ਸਭ ਕੁਝ ਪਰਵਾਨ ਨਹੀਂ ਕੀਤਾ ਜਾਣਾ ਚਾਹੀਦਾ। ਦੇਵਤੇ ਕਦੇ ਕੋਈ ਬੁਰਾਈ ਨਹੀਂ ਕਰਦੇ। ਇਨ੍ਹਾਂ ਕਵੀਆਂ ਵਿੱਚ ਕਿੰਨਾ ਕੁਝ ਅਜੇਹਾ ਹੈ ਜਿਹੜਾ ਮਨੁੱਖਾਂ ਨੂੰ ਨਰਮ ਦਿਲ ਬਣਾ ਸਕਦਾ ਹੈ। ਨਰਮ ਦਿਲ ਆਦਮੀ ਬੁਜ਼ਦਿਲ ਹੁੰਦਾ ਹੈ। ਉਹ ਚੰਗਾ ਸਿਪਾਹੀ ਨਹੀਂ ਬਣ ਸਕਦਾ। ਉਹ ਨਾ ਦੁਸ਼ਮਣ ਨੂੰ ਮਾਰ ਸਕਦਾ ਹੈ, ਨਾ ਰਣ-ਭੂਮੀ ਵਿੱਚ ਚਾਂਈ ਚਾਂਈਂ ਮਰ ਹੀ ਸਕਦਾ ਹੈ। ਇਸ ਲਈ ਕਰੁਣਾ, ਦਇਆ ਅਤੇ ਵਾਤਸੱਲ ਵਰਗੇ ਕੋਮਲ ਭਾਵਾਂ ਦੀ ਕਵਿਤਾ ਲਿਖਣ ਵਾਲੇ ਕਵੀਆਂ ਨੂੰ ਦੇਸ਼ ਧਹੀ ਮੰਨਿਆ ਜਾਣਾ ਚਾਹੀਦਾ ਹੈ।
"ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰਪ੍ਰਸਤਾਂ ਦਾ ਵਿਵਹਾਰ ਸਦਾ ਹੀ ਗੰਭੀਰ ਅਤੇ ਸੁਚੱਜਾ ਹੋਵੇ। ਪਰ, ਹੋਮਰ ਤਾਂ ਦੇਵਤਿਆਂ ਨੂੰ ਖਿੜ ਖਿੜਾ ਕੇ ਹੱਸਦੇ ਦੱਸਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਰਪ੍ਰਸਤ ਸਾਦਾ ਖਾਣ। ਪਰ, ਹੋਮਰ ਲਿਖਦਾ ਹੈ ਕਿ ਦੇਵਤਿਆਂ ਵਿੱਚ ਪ੍ਰੀਤੀ ਭੋਜਨਾਂ ਦਾ ਰਿਵਾਜ ਹੈ। ਇਹ ਸਭ ਕੁਝ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇੱਥੋਂ ਤਕ ਕਿ ਬੱਚਿਆਂ ਨੂੰ ਸੁਣਾਈਆਂ ਜਾਣ ਵਾਲੀਆਂ ਲਰੀਆਂ ਵੀ ਗੌਰਮਿੰਟ ਦੁਆਰਾ ਮਨਜ਼ੂਰ ਸ਼ੁਦਾ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਵਿੱਚ ਅੱਖਰ, ਕੰਨਾ, ਲਗ, ਮਾੜ ਦਾ ਵਾਧਾ ਕਰਨ ਵਾਲੀਆਂ ਮਾਵਾਂ ਜਾਂ ਨਰਸਾਂ ਨੂੰ ਦੰਡ ਦਿੱਤਾ ਜਾਣਾ ਚਾਹੀਦਾ ਹੈ।
"ਡਰਾਮਾ ਜਾਂ ਨਾਟਕ ਤਾਂ ਉੱਕਾ ਹੀ ਬੰਦ ਹੋਣਾ ਚਾਹੀਦਾ ਹੈ। ਇਸ ਵਿੱਚ ਚੰਗੇ ਅਤੇ ਬੁਰੇ ਪਾਤ੍ਰ ਹੁੰਦੇ ਹਨ। ਇਸਤ੍ਰੀ ਪਾਤ ਵੀ ਹੁੰਦੇ ਹਨ। ਐਕਟਰਾਂ ਨੂੰ ਚੰਗੇ ਪਾਤਰਾਂ ਦਾ ਅਭਿਨੇ ਵੀ ਕਰਨਾ ਪੈਂਦਾ ਹੈ, ਬੁਰਿਆ ਦਾ ਵੀ ਅਤੇ ਇਸਤ੍ਰੀਆਂ ਦਾ ਵੀ। ਇੱਕ ਚੰਗਾ ਆਦਮੀ ਕਿਸੇ ਚੰਗੇ ਆਦਮੀ ਦੀ ਨਕਲ ਕਰ ਸਕਦਾ ਹੈ, ਪਰ ਬੁਰੇ ਆਦਮੀ ਦੀ ਜਾਂ ਇਸਤ੍ਰੀ ਦੀ ਨਕਲ ਕਰ ਕੇ ਉਹ ਆਪਣੇ ਆਪ ਲਈ ਇੱਕ ਕਲੋਕ ਬਣ ਜਾਂਦਾ ਹੈ। ਬੁਰੇ ਪਾਤਰਾਂ ਦੇ ਅਭਿਨੈ ਲਈ ਸਾਨੂੰ ਜਾਂ ਤਾਂ ਬੁਰੇ ਆਦਮੀ ਪੈਦਾ ਕਰਨੇ ਪੈਣਗੇ ਜਾਂ ਚੰਗਿਆਂ ਨੂੰ ਭ੍ਰਿਸ਼ਟਾਉਣਾ ਪਵੇਗਾ।