

ਦੋਹਾਂ ਗੱਲਾਂ ਦਾ ਭਾਵ ਇੱਕ ਹੈ। ਇਵੇਂ ਹੀ ਇਸਤ੍ਰੀ ਪਾਤਰਾਂ ਦੀ ਐਕਟਿੰਗ ਕਰਨ ਨਾਲ ਜਾਂ ਤਾਂ ਸਾਡੇ ਪੁਰਸ਼ਾਂ ਨੂੰ ਸ਼ਰਮਸਾਰੀ ਦਾ ਮੂੰਹ ਵੇਖਣਾ ਪਵੇਗਾ ਜਾਂ ਸਾਡੀਆਂ ਇਸਤੀਆਂ ਨੂੰ ਇਹ ਕੰਮ ਕਰ ਕੇ ਆਪਣੀ ਇਸਤ੍ਰੀਅਤ ਦਾ ਨਿਰਾਦਰ ਕਰਨਾ ਪਵੇਗਾ। ਇਸ ਨਾਲੋਂ ਇਹ ਚੰਗਾ ਨਹੀਂ ਕਿ ਅਸੀਂ ਨਾਟਕ ਨੂੰ ਮੱਥਾ ਟੇਕ ਦੇਈਏ ?
"ਸੰਗੀਤ ਬਾਰੇ ਵੀ ਅੱਤ ਦਰਜੇ ਦੀ ਕਰੜਾਈ ਵਰਤਦਿਆਂ ਹੋਇਆਂ ਉਸ ਨੇ ਸਪਾਰਟਾ ਦੇ ਸੰਗੀਤ ਦੀ ਸਿਫ਼ਾਰਸ਼ ਕੀਤੀ ਹੈ। ਜੁਆਨ ਹੋ ਰਹੇ ਬੱਚਿਆਂ ਨੂੰ ਯੋਗ ਵਿਖਾਇਆ ਜਾਣ ਦੀ ਸਲਾਹ ਵੀ ਦਿੱਤੀ ਹੈ ਅਤੇ ਇਸਤੀਆਂ ਨੂੰ ਲੜਨ ਦਾ ਅਵਸਰ ਦੇਣ ਜਾਂ ਸਿਪਾਹੀ ਬਣਨ ਦੀ ਇਜਾਜ਼ਤ ਦੇਣ ਵਿੱਚ ਉਹ ਇਸਤ੍ਰੀ-ਪੁਰਬ-ਸਮਾਨਤਾ ਦੇ ਆਦਰਸ਼ ਨੂੰ ਸਾਕਾਰ ਹੁੰਦਾ ਵੇਖਦਾ ਸੀ।"
ਪਤਾ ਨਹੀਂ ਪਾਪਾ ਦੀ ਗੱਲ ਅਜੇ ਖਤਮ ਹੋਈ ਸੀ ਜਾਂ ਨਹੀਂ, ਤੇਰੇ ਜੀਜਾ ਜੀ ਨੇ ਆਖਿਆ, "ਪਾਪਾ, ਇਹ ਵਿਲਾਸਵਰ ਸੀ ਜਾਂ ਮਾਫੀਆ ਲੀਡਰ ?"
"ਇਹ ਨਿਰਣਾ ਮੇਰੇ ਵੱਸੋਂ ਬਾਹਰ ਹੋ, ਬੇਟਾ, ਪਰ ਪਲੇਟੋ ਨੇ ਖੁੱਲ੍ਹੇ ਸ਼ਬਦਾਂ ਵਿੱਚ ਇਹ ਆਖਿਆ ਹੈ ਕਿ ਪੰਝੀ ਸਾਲ ਤੋਂ ਲੈ ਕੇ ਪਚਵੰਜਾ ਸਾਲ ਦੇ ਪੁਰਸ਼ਾਂ ਅਤੇ ਵੀਹ ਸਾਲ ਤੋਂ ਲੈ ਕੇ ਚਾਲੀ ਸਾਲ ਦੀ ਉਮਰ ਤਕ ਦੀਆਂ ਇਸਤੀਆਂ ਨੂੰ ਹੀ ਬੱਚਾ ਪੈਦਾ ਕਰਨ ਦੀ ਇਜਾਜ਼ਤ ਹੈ। ਇਸ ਤੋਂ ਵਡੇਰੀ ਉਮਰ ਦੇ ਇਸਤ੍ਰੀ ਪੁਰਸ਼ਾਂ ਨੂੰ ਸੰਜੋਗ ਦੀ ਇਜਾਜ਼ਤ ਦੇਣ ਅਤੇ ਬੱਚੇ ਪੈਦਾ ਕਰਨ ਦੀ ਮਨਾਹੀ ਕਰਨ ਲੱਗਿਆਂ ਉਸ ਨੇ ਇਸ ਗੱਲ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਹੈ ਕਿ ਵਡੇਰੀ ਉਮਰ ਦੇ ਇਸਤ੍ਰੀ-ਪੁਰਸ਼-ਸੰਜੋਗ ਦੇ ਸਿੱਟੇ ਵਜੋਂ ਜੇ ਕੋਈ ਇਸਤ੍ਰੀ ਗਰਭਵਤੀ ਹੋ ਜਾਵੇ ਤਾਂ ਗਰਭਪਾਤ ਕੀਤਾ ਜਾਣਾ ਚਾਹੀਦਾ ਹੈ ਜਾਂ ਜਨਮ ਸਮੇਂ ਬੱਚੇ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਮਾਫ਼ੀਆ ਦੇ ਸਰਦਾਰਾਂ ਨੂੰ ਸਮਾਜ-ਸ਼ੁੱਧੀ ਦੀ ਏਨੀ ਦਿੱਤਾ ਸ਼ਾਇਦ ਨਹੀਂ ਹੁੰਦੀ। ਇਸ ਪ੍ਰਕਾਰ ਦੇ ਸਾਧਨ ਕੇਵਲ ਉਨ੍ਹਾਂ ਲੋਕਾਂ ਦੁਆਰਾ ਹੀ ਸੋਚੇ ਜਾ ਸਕਦੇ ਹਨ, ਜਿਨ੍ਹਾਂ ਦਾ ਮਨ 'ਸਮਾਜ ਕਲਿਆਣ' ਦੀ ਕਾਮਨਾ ਕਰਦਾ ਹੋਵੇ। ਉਹ ਇੱਕ ਵਿਦਵਾਨ ਸੀ, ਤਰਕ ਵਿੱਚ ਨਿਪੁੰਨ ਸੀ, ਅਮੀਰ ਸੀ, ਸਮਾਜ ਵਿੱਚ ਉੱਚ-ਸਥਾਨੀਆ ਸੀ ਅਤੇ ਇਸ ਸਭ ਕਾਸੇ ਦੇ ਨਾਲ ਨਾਲ ਉਹ ਸ਼ਕਤੀਸ਼ਾਲੀ ਸਾਹਿਤਿਕ ਬੋਲੀ ਦਾ ਉਸਤਾਦ ਸੀ। ਸ਼ੁਧ-ਤਰਕ ਵਿੱਚ ਉਸ ਦਾ ਸਥਾਨ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਵਿਹਾਰਕ ਦਰਸ਼ਨ (Applied Philosophy) ਦੇ ਖੇਤਰ ਵਿੱਚ ਉਹ ਬਹੁਤ ਨੀਵੇਂ ਥਾਂ ਖਲੋਤਾ ਹੋਇਆ ਹੈ। ਇਸ ਖੇਤਰ ਵਿੱਚ ਉਹ ਸੋਚ ਨਹੀਂ ਰਿਹਾ, ਛਟਪਟਾਅ ਰਿਹਾ ਹੈ, ਹਾਲ ਪਾਰਿਆ ਕਰ ਰਿਹਾ ਹੈ। ਉੱਚ-ਸਥਾਨੀਆ ਹੋਣ ਕਰਕੇ ਉਸ ਦੀ ਹਾਲ ਪਾਰਿਆ ਵਿੱਚ ਸੋਚ ਦੀ ਮੌਲਿਕਤਾ ਲੱਭਣ ਅਤੇ ਦੱਸਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ।"
ਏਥੇ ਪੁੱਜ ਕੇ ਪਾਪਾ ਚੁੱਪ ਕਰ ਗਏ। ਉਨ੍ਹਾਂ ਨੇ ਅੱਖਾਂ ਬੰਦ ਕਰ ਕੇ ਨੀਵੀਂ ਪਾ ਲਈ ਅਤੇ ਆਪਣੇ ਖੱਬੇ ਹੱਥ ਨਾਲ ਆਪਣਾ ਸਿਰ ਪਲੋਸਦੇ (ਥਾਪੜਦੇ) ਹੋਏ ਆਖਣ ਲੱਗੇ, "ਅੱਜ ਦੀ ਧੁੱਪ ਵਿੱਚ ਕਾਫ਼ੀ ਤੇਜ਼ ਹੈ। ਜ਼ਰਾ ਛਾਵੇਂ ਨਾ ਹੋ ਚੱਲੀਏ ?"
“ਚਾਹੁੰਦੇ ਤਾਂ ਅਸੀਂ ਵੀ ਏਹੋ ਸਾਂ, ਪਰ ਤੁਹਾਡੀ ਗੱਲ ਟੋਕਣੀ ਚੰਗੀ ਨਹੀਂ ਸੀ ਲੱਗਦੀ।"
"ਇਸ ਸੁਫੈਦੇ ਨੂੰ ਵੱਢ ਦੇਣ ਦੀ ਗੱਲ ਕਈ ਵੇਰ ਚੱਲੀ ਹੈ। ਤੁਹਾਡੇ ਮਾਮਾ ਕਹਿੰਦੇ ਹਨ ਪਤਝੜ ਦੀ ਰੁੱਤੇ ਇਸ ਦੇ ਪੱਤੇ ਡਿੱਗ ਕੇ ਗੰਦ ਪਾ ਦਿੰਦੇ ਹਨ। ਪਰ ਅੱਜ ਇਹ ਬਹੁਤ ਕੰਮ ਆ ਰਿਹਾ ਹੈ।" ਪਾਪਾ ਮੈਨੂੰ ਦੱਸ ਰਹੇ ਸਨ।
"ਇਸ ਦੀ ਤੇਰੀ ਮੇਰੀ ਛਾਂ ਵੀ ਇਸ ਦੇਸ਼ ਦੇ ਬਹੁਤ ਅਨੁਕੂਲ ਹੈ। ਇਹ ਅਨੁਕੂਲਤਾ