

ਕੁਝ ਹੋਣਾ ਹੈ ਜਾਂ ਹੋ ਰਿਹਾ ਹੈ ਉਹ ਪਹਿਲਾਂ ਤੋਂ ਹੀ ਨਿਸਚਿਤ ਹੋ ਚੁੱਕਾ ਹੈ, ਟਿੱਕਿਆ ਗਿਆ ਹੈ, ਜਾਂ ਵਿਉਂਤਿਆ ਗਿਆ ਹੈ। ਇਸ ਲਈ ਦੇਸ਼-ਕਾਲ ਦੁਆਰਾ ਸੀਮਿਤ ਜੀਵ ਆਪਣੇ ਭਵਿੱਖ ਨੂੰ ਆਪਣੀ ਇੱਛਾ ਅਨੁਸਾਰ ਬਣਾਉਣ ਦੀ ਵਿਉਂਤਬਾਜ਼ੀ ਕਰਦਾ ਹੈ, ਕਰਦਾ ਆਇਆ, ਕਰਦਾ ਰਹੇਗਾ। ਕੋਈ ਆਦਮੀ ਚੇਤਨ ਤੌਰ ਉੱਤੇ ਤਕਦੀਰਵਾਦ ਦਾ ਵਿਸ਼ਵਾਸੀ ਹੋ ਸਕਦਾ ਹੈ। ਉਹ ਆਪਣੇ ਵਿਸ਼ਵਾਸ ਦੇ ਹੱਕ ਵਿੱਚ ਵਜ਼ਨਦਾਰ ਦਲੀਲਾਂ ਵੀ ਦੇ ਸਕਦਾ ਹੈ; ਪਰ, ਆਪਣੇ ਸਾਧਾਰਨ ਜੀਵਨ ਦੇ ਸਾਧਾਰਨ ਅਤੇ ਅਚੇਤਨ ਵਿਵਹਾਰ ਵਿੱਚ ਉਹ ਆਪਣੀਆਂ ਸਾਰੀਆਂ ਦਲੀਲਾਂ ਦਾ ਅਮਲੀ ਵਿਰੋਧ ਕਰਦਾ ਹੈ। ਉਹ ਯਤਨਸ਼ੀਲ ਹੈ, ਹਰ ਕੰਮ ਦਾ ਸਮਾਂ ਉਸ ਨੇ ਨਿਯਤ ਕੀਤਾ ਹੋਇਆ ਹੈ, ਹਰ ਕੰਮ ਦੀ ਵਿਉਂਤ ਬਣਾਈ ਹੋਈ ਹੈ, ਹਰ ਕੰਮ ਦੇ ਨਤੀਜੇ ਦੀ ਆਸ ਕਰਦਾ ਹੈ, ਜੋ ਉਸ ਨਤੀਜੇ ਦੇ ਰਾਹ ਵਿੱਚ ਕੋਈ ਰੁਕਾਵਟ ਦਿਸੇ ਤਾਂ ਉਸ ਨੂੰ ਦੂਰ ਕਰਦਾ ਹੈ। ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦਾ ਯਤਨ ਉਸ ਨਾਲ ਸੰਬੰਧਤ ਘਟਨਾਵਾਂ ਦਾ ਰੁਖ ਬਦਲ ਸਕਦਾ ਹੈ।"
ਸਾਰੇ ਚੁੱਪ ਸਨ। ਮੈਂ ਵੀ ਕੁਝ ਚੁੱਪ ਜਹੀ ਕਰ ਗਈ। ਮੈਂ ਇਹ ਸੋਚ ਰਹੀ ਸਾਂ ਕਿ ਮੇਰੀ ਗੱਲ ਬਹੁਤ ਲੰਮੀ ਹੋ ਗਈ ਹੈ। ਅਚਾਨਕ ਅੰਕਲ ਜੀ ਨੇ ਹੀ ਚੁੱਪ ਤੋੜੀ, "ਕਿਉਂ, ਬੇਟਾ ਜੀ, ਕੀ ਗੱਲ ਹੋਈ ? ਬਹੁਤ ਡੂੰਘੀ ਵਿਚਾਰ ਕਰ ਰਹੇ ਹੋ। ਸਾਡਾ ਧਿਆਨ ਭੰਗ ਨਾ ਕਰ।
ਅੱਗੇ ਚੱਲੋ।" "ਹੋ ਸਕਦਾ ਹੈ ਇੱਕ ਫਿਲਾਸਫਰ ਦੇ ਤੌਰ 'ਤੇ ਪਲੇਟ ਤਕਦੀਰਵਾਦੀ ਹੋਵੇ, ਪਰ, ਇੱਕ ਸਾਧਾਰਨ ਮਨੁੱਖ ਦੇ ਤੌਰ 'ਤੇ ਹੋਰ ਸਾਰੇ ਸਧਾਰਨ ਮਨੁੱਖਾਂ ਵਾਂਗ, ਉਹ ਵੀ ਤਕਦੀਰਵਾਦੀ ਨਹੀਂ ਸੀ ਅਤੇ ਭਵਿੱਖ ਨੂੰ ਨਿਸਚਿਤ ਨਹੀਂ ਸੀ ਮੰਨਦਾ। ਵਿਸ਼ੇਸ਼ ਕਰਕੇ ਵਿਹਾਰਕ ਦਰਸ਼ਨ ਦੀ ਦ੍ਰਿਸ਼ਟੀ ਤੋਂ ਵੇਖਿਆਂ ਉਹ ਤਕਦੀਰਵਾਦੀ ਨਹੀਂ, ਘਟਨਾਵਾਂ ਨੂੰ ਨਿਸਚਿਤ ਨਹੀਂ ਮੰਨਦਾ।
ਜੇ ਭਵਿੱਖ ਨੂੰ ਨਿਸਚਿਤ ਮੰਨਦਾ ਹੁੰਦਾ ਤਾਂ ਦੇਸ਼ ਦੀ ਰੱਖਿਆ, ਉੱਨਤੀ ਅਤੇ ਖੁਸ਼ਹਾਲੀ ਲਈ ਏਨੇ ਭਿਆਨਕ ਯਤਨਾਂ ਦੀ ਭਰਪੂਰ ਵਕਾਲਤ ਨਾ ਕਰਦਾ।
"ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਉਸ ਨੇ ਆਪਣੀ ਰੀਪਬਲਿਕ ਵਿੱਚ ਜਿਸ ਪ੍ਰਕਾਰ ਦੇ ਮਨੁੱਖੀ ਸਮਾਜ ਦੀ ਸਥਾਪਨਾ ਦੀ ਕਲਪਨਾ ਕੀਤੀ ਹੈ, ਉਹ ਇਸ ਕਰਕੇ ਨਹੀਂ ਕੀਤੀ ਕਿ ਉਸ ਨੂੰ ਇਹ ਪਤਾ ਸੀ ਕਿ ਆਉਣ ਵਾਲੇ ਦੇ ਜਾਂ ਢਾਈ ਹਜ਼ਾਰ ਸਾਲਾਂ ਤਕ ਮਨੁੱਖੀ ਸਮਾਜਾਂ ਨੇ ਇਨ੍ਹਾਂ ਲੀਹਾਂ ਉੱਤੇ ਹੀ ਤੁਰਨਾ ਹੈ; ਸਗੋਂ ਇਸ ਲਈ ਕੀਤੀ ਹੈ ਕਿ ਇਸ ਤੋਂ ਸੁੰਦਰ ਸਮਾਜ ਦੀ ਕਲਪਨਾ ਉਸ ਲਈ ਸੰਭਵ ਨਹੀਂ ਸੀ। ਸੰਭਵ ਇਸ ਲਈ ਨਹੀਂ ਸੀ ਕਿ ਸਪਾਰਟਾ ਉਸ ਦੀ ਸਚ ਉੱਤੇ ਸਵਾਰ ਹੋ ਗਿਆ ਸੀ । ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ 'ਸ਼ਕਤੀ, ਹਿੱਸਾ ਅਤੇ ਹੱਤਿਆ' ਦਾ ਜੰਗਲੀ ਪ੍ਰੇਮ ਸਦਾ ਸਦਾ ਲਈ ਮਨੁੱਖੀ ਸਮਾਜਾ ਉੱਤੇ ਲਾਗੂ ਹੁੰਦਾ ਰਹਿਣਾ ਹੈ। ਅੱਜ ਵੀ ਬਹੁਤਿਆਂ ਨੂੰ ਇਹੋ ਵਿਸ਼ਵਾਸ ਹੈ। ਮਨੁੱਖੀ ਮਨ ਦੀ ਸਾਤਵਿਕਤਾ ਦੇ ਵਿਕਾਸ ਦਾ ਵਿਸ਼ਵਾਸ ਬਹੁਤ ਥੋੜੇ ਲੋਕਾਂ ਨੂੰ ਹੈ। ਜੰਗਲੀ ਨੇਮ ਦੀ ਸਦੀਵਤਾ ਵਿੱਚ ਵਿਸ਼ਵਾਸ ਸ਼ਕਤੀਸ਼ਾਲੀ ਨੂੰ ਵੀ ਹੈ ਅਤੇ ਨਿਤਾਣੇ ਦਲਿਤਾਂ ਨੂੰ ਵੀ। ਪਰ ਦੋਹਾਂ ਵਿੱਚ ਇਸ ਵਿਸ਼ਵਾਸ ਦੇ ਵੱਖ ਵੱਖ ਰੂਪ ਹਨ। ਸ਼ਕਤੀਸ਼ਾਲੀ ਅਤੇ ਉਸ ਦੇ ਲੱਗੇ-ਬੱਧ ਕਹਿੰਦੇ ਹਨ-'ਇਹ ਇਵੇਂ ਹੀ ਰਹਿਣਾ ਹੈ ਅਤੇ ਚੰਗਾ ਵੀ ਏਹੋ ਹੈ ਕਿ ਇਹ ਇਵੇਂ ਨਾ ਰਹੇ। ਦਲਿਤ ਕਹਿੰਦੇ ਹਨ-ਇਹ ਇਵੇਂ ਹੀ ਰਹਿਣਾ ਹੈ, ਕਾਸ਼ ਇਹ ਇਉਂ ਨਾ ਰਹੇ। ਪਲੇਟੋ ਪਹਿਲੀ ਪ੍ਰਕਾਰ ਦੇ ਲੋਕਾਂ ਵਿੱਚੋਂ ਸੀ ?
"ਜੋ ਆਗਿਆ ਹੋਵੇ ਤਾਂ ਮੈਂ ਤੁਹਾਡੇ ਪ੍ਰਸ਼ਨ ਦੇ ਪਹਿਲੇ ਭਾਗ ਦਾ ਉੱਤਰ ਵੀ ਦਿਆਂ ? ਉਸ ਸਮੇਂ ਸੰਸਾਰ ਓਨਾ ਛੋਟਾ ਨਹੀਂ ਸੀ ਜਿੰਨਾ ਸਾਇੰਸ ਨੇ ਅੱਜ ਕਰ ਦਿੱਤਾ ਹੈ। ਇਹ ਸੱਚ