

ਹੈ; ਪਰ ਸਮੁੱਚਾ ਸੱਚ ਨਹੀਂ। ਸੋਚਵਾਨ ਅਤੇ ਸਮਰਥਾਵਾਨ ਲੋਕਾਂ ਲਈ ਸੰਸਾਰ ਉਦੋਂ ਵੀ ਏਨਾ ਹੀ ਛੋਟਾ ਜਾਂ ਵੱਡਾ ਸੀ। ਉਦੋਂ ਵੀ ਬੋਧੀ ਭਿਕਸ਼ੂ ਪਿਆਰ ਅਤੇ ਭਰਾਤਰੀ ਦਾ ਪੈਗਾਮ ਲੈ ਕੇ ਯੂਨਾਨ ਅਤੇ ਯੋਰਪ ਵਿੱਚ ਪੁੱਜੇ ਹੋਏ ਸਨ। ਉਦੋਂ ਵੀ ਚੀਨ ਅਤੇ ਭਾਰਤ ਨਾਲ ਯੌਰਪ ਦੇ ਵਾਪਾਰਕ ਸੰਬੰਧ ਸਨ। ਜੋ ਭਾਰਤੀ ਰੇਸ਼ਮ, ਹਾਥੀ ਦੰਦ ਅਤੇ ਭਾਰਤੀ ਮਸਾਲੇ ਯੂਨਾਨ ਪੁੱਜ ਸਕਦੇ ਸਨ ਤਾਂ ਬੋਧੀਆਂ ਦਾ ਸਨੇਹ-ਸੰਦੇਸ਼ ਏਨਾ ਭਾਰਾ ਨਹੀਂ ਸੀ ਕਿ ਉਸ ਦਾ ਯੂਨਾਨ ਤਕ ਪੁੱਜਣਾ ਸੰਭਵ ਨਾ ਹੁੰਦਾ। ਜਿਸ ਭਿਆਨਕਤਾ ਕਾਰਨ ਅੱਜ ਅਮਨ ਦੀ ਗੱਲ ਜ਼ਰੂਰੀ ਹੋ ਗਈ ਹੈ, ਉਹ ਭਿਆਨਕਤਾ ਵਿਰਾਟ ਰੂਪ ਹੈ। ਬਹੁਤ ਵਡੇਰੀ ਹੈ। ਉਸ ਨੇ ਪੂਰੀ ਮਨੁੱਖਤਾ ਨੂੰ ਜੰਗ ਬਾਰੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਸ਼ਿਬੂ-ਵਦ ਅਤੇ ਗਰਭਪਾਤ ਦੀ ਜਿਸ ਭਿਆਨਕ ਨੀਚਤਾ ਵੱਲ ਪਲੇਟੋ ਦਾ ਇਸ਼ਾਰਾ ਹੈ ਉਹ ਵਿਰਾਟ ਭਾਵੇਂ ਘੱਟ ਹੈ; ਪਰ, ਉਸ ਵਿੱਚ ਕਠੋਰਤਾ ਏਨੀ ਹੈ ਕਿ ਕਿਸੇ ਮਨੁੱਖ-ਹਿਤੈਸ਼ੀ ਦੇ ਹਿਰਦੇ ਵਿੱਚ ਅਜੇਹੀ ਭਾਵਨਾ ਦਾ ਪ੍ਰਗਟ ਹੋਣਾ ਕਿਆਸਿਆ ਨਹੀਂ ਜਾ ਸਕਦਾ। ਕਿਸੇ ਸਾਧਾਰਨ ਆਦਮੀ ਲਈ ਜੀਵਨ ਦੀਆਂ ਪੀੜਾਂ ਘਟਾਉਣ ਅਤੇ ਖੁਸ਼ੀਆਂ ਵਧਾਉਣ ਦਾ ਖ਼ਿਆਲ ਜੰਗ ਦੀ ਭਿਆਨਕਤਾ ਵਿੱਚੋਂ ਉਪਜਣਾ ਕੋਈ ਬੁਰੀ ਗੱਲ ਨਹੀਂ; ਪਰ, ਇੱਕ ਵਿਚਾਰਵਾਨ ਨੂੰ ਉਸਦੇ ਵਿਚਾਰਾਂ ਵਿੱਚ ਅਜੇਹੀ ਸੁੰਦਰਤਾ ਲਿਆਉਣ ਲਈ, ਦੋ ਸੰਸਾਰ ਯੁੱਧ ਵਿਖਾਏ ਜਾਣ ਦੀ ਲੋੜ ਪਵੇ, ਇਹ ਸੁਹਣੀ ਗੱਲ ਨਹੀਂ। ਕਲਿੰਗਾ ਦੀ ਲੜਾਈ ਦੀ ਭਿਆਨਕਤਾ ਨੇ ਜੰਗਜੂ ਅਸ਼ੋਕ ਨੂੰ ਭਿਕਸ਼ੂ ਬਣਾ ਦਿੱਤਾ ਦੱਸਿਆ। ਜਾਂਦਾ ਹੈ। ਤਾਂ ਤੇ ਭਿਆਨਕਤਾ ਵਿੱਚ ਸਮਾਜਕ ਸੌਂਦਰਯ ਦੀ ਸਦੀਵਤਾ ਵੇਖਣ ਵਾਲਾ ਵਿਚਾਰਵਾਨ ਬਹੁਤਾ ਸਤਿਕਾਰਿਆ ਨਹੀਂ ਜਾਣਾ ਚਾਹੀਦਾ।
"ਅੰਕਲ ਜੀ, ਸੰਸਾਰ ਅਮਨ ਦੀ ਗੱਲ ਕਾਂਟ ਨੇ ਜਿੰਨੀ ਭਰਪੂਰਤਾ ਨਾਲ ਕੀਤੀ ਹੈ ਓਨੀ ਕਿਸੇ ਹਰ ਵਿਚਾਰਵਾਨ ਨੇ ਨਹੀਂ ਕੀਤੀ। ਉਸ ਨੇ ਦੇ ਸੰਸਾਰ ਯੁੱਧ ਨਹੀਂ ਸਨ ਵੇਖੋ, ਉਹ ਇਨ੍ਹਾਂ ਯੁੱਧਾਂ ਤੋਂ ਪਹਿਲਾਂ ਹੋਇਆ ਹੈ। ਮਨੁੱਖੀ ਏਕਤਾ ਅਤੇ ਭਰਾਤਰੀ ਦੀ ਗੱਲ ਵੀ ਪਲੇਟ ਤੋਂ ਪਹਿਲਾਂ ਯੂਨਾਨ ਵਿੱਚ ਜ਼ੋਰ-ਸ਼ੋਰ ਨਾਲ ਹੁੰਦੀ ਰਹੀ। ਹੋ ਸਕਦਾ ਹੈ ਪਲੇਟ ਵਰਗੇ ਪ੍ਰਭਾਵਸ਼ਾਲੀ ਲੋਕਾਂ ਕਾਰਨ ਮਾਨਵਵਾਦੀ ਵਿਚਾਰਧਾਰਾ ਨੂੰ ਧੱਕਾ ਲੱਗਾ ਹੋਵੇ ਅਤੇ ਰਾਸ਼ਟਰਵਾਦ, ਰਾਜਵਾਦ (STATE-ISM) ਅਤੇ ਸਰਵ-ਸੱਤਾਵਾਦ ਵਰਗੇ ਭਿਆਨਕ ਸਿਧਾਂਤਾਂ ਨੂੰ ਸ਼ਹਿ ਮਿਲੀ ਹੋਵੇ। ਦੋਸ਼ਾਂ ਕੌਮਾਂ ਦੀਆਂ ਆਪਸੀ ਜੰਗਾਂ ਦੀ ਉਮਰ ਨੂੰ ਦੋ ਢਾਈ ਹਜ਼ਾਰ ਸਾਲ ਤਕ ਲੰਮੀ ਹੋਣ ਦਾ ਅਸ਼ੀਰਵਾਦ ਵੀ ਹੋ ਸਕਦਾ ਹੈ, ਪਲੇਟ ਦੀ ਇਸੇ ਵਕਾਲਤ ਨੇ ਹੀ ਦਿੱਤਾ ਹੋਵੇ। ਕੁਝ ਵੀ ਹੋਵੇ ਮਨੁੱਖੀ ਸੋਚ ਨੂੰ ਮਾਨਵਵਾਦ ਵੱਲੋਂ ਮੋੜ ਕੇ ਰਾਸ਼ਟਰਵਾਦ ਦੀ ਸੋਧੇ ਤੋਰਨ ਵਿੱਚ ਸੁਕਰਾਤ ਅਤੇ ਪਲੇਟ ਦੇ ਪ੍ਰਭਾਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।"
ਮੇਰੀ ਗੱਲ ਸਮਾਪਤ ਹੋਣ 'ਤੇ ਮੇਰੇ ਸਾਰੇ ਸਰੋਤੇ ਨੀਝ ਲਾ ਕੇ ਮੇਰੇ ਮੁੰਹ ਵੱਲ ਵੇਖਣ ਲੱਗ ਪਏ। ਮਾਮਾ ਨੇ ਬੋਲਣ ਦੀ ਪਹਿਲ ਕੀਤੀ, "ਵਾਹ, ਮੇਰੀ ਸੁਨੇਹਾ, ਤੂੰ ਇਸ ਘਰ ਦੇ ਕਿਚਨ ਦੀ ਨਹੀਂ ਸਗੋਂ ਪਾਪਾ ਦੀ ਲਾਇਬ੍ਰੇਰੀ ਦੀ ਵੀ ਵਾਰਸ ਹੈ। ਅੰਨਪੂਰਣਾ ਅਤੇ ਸਰਸੂਤੀ ਦਾ ਸੰਜੋਗ ਹੈਂ ਤੂੰ।"
"ਭਰਜਾਈ ਜੀ, ਹੁਣ ਇਹ ਸਰਤੀ ਨੂੰ ਅੰਨਪੂਰਣਾ ਬਣ ਜਾਣਾ ਚਾਹੀਦਾ ਹੈ। ਮੇਰਾ ਖ਼ਿਆਲ ਦੇ ਸਾਰੇ ਮੇਰੇ ਨਾਲ ਸਹਿਮਤ ਹੋਣਗੇ ਭਾ ਜੀ ਕੋਲੋਂ ਇੱਕ ਹੋਰ ਗੱਲ ਮੈਂ ਪੁੱਛਣੀ ਹੈ, ਪਰ ਰੋਟੀ ਖਾ ਕੇ।"
"ਤੁਸੀਂ ਆਪਣਾ ਸੁਆਲ ਜੋ ਹੁਣੇ ਦੱਸ ਦਿਉ ਤਾਂ ਵੀਰ ਜੀ ਖਾਂਦਿਆਂ ਖਾਂਦਿਆਂ ਉੱਤਰ ਵੀ ਸੋਚਦੇ ਰਹਿਣਗੇ।"