

ਆਦਰਸ਼-ਰਾਜ ਬਹੁਤ ਭਿਆਨਕ ਰੂਪ ਅਖ਼ਤਿਆਰ ਕਰ ਸਕਦਾ ਹੈ, ਇਸ ਲਈ ਉਸ ਦੀ ਦੂਜੀ ਵੱਡੀ ਪੁਸਤਕ 'ਕਾਨੂੰਨ' ਵਿੱਚ ਉਸ ਦੀ ਸੁਰ ਜਰਾ ਬਦਲੀ ਹੋਈ ਹੈ।"
"ਪਾਪਾ, ਪਲੇਟ ਉੱਤੇ ਇਹ ਪ੍ਰਭਾਵ ਜਰਾ ਚਿਰਾਕਾ ਪਿਆ: ਜੇ ਪਹਿਲਾਂ ਪੈਂਦਾ ਤਾਂ ਉਸ ਦੀ ਸੋਚ ਦਾ ਸਤੋਗੁਣੀ ਹੋ ਜਾਣਾ ਸੰਭਵ ਸੀ।"
"ਜ਼ਰੂਰ, ਸੰਭਵ ਸੀ; ਪਰ ਸੌਖਾ ਨਹੀਂ ਸੀ। ਉਹ ਪ੍ਰਭਾਵਾਂ ਅਧੀਨ ਲਿਖਦਾ ਸੀ। ਉਹ ਪ੍ਰਭਾਵਾਂ ਤੋਂ ਪਰੇ ਜਾਂ ਉੱਪਰ ਹੋ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਅਤੇ ਉਸ ਵਿਸ਼ਲੇਸ਼ਣ ਦੀ ਮੱਧਮ, ਮੁਲਾਇਮ ਰੌਸ਼ਨੀ ਵਿੱਚ ਮਨੁੱਖਤਾ ਲਈ ਸੁਪਨੇ ਸਜਾਉਣ ਦੀ ਜੁਗਤੀ ਤੋਂ ਜਾਣੂ ਨਹੀਂ ਸੀ।
"ਉਹ ਪ੍ਰਭਾਵਤ ਹੋਣ ਵਾਲਿਆਂ ਵਿੱਚੋਂ ਇੱਕ ਸੀ। ਪ੍ਰਭਾਵਾਂ ਪ੍ਰਤਿ ਪੱਖਪਾਤੀ ਸੀ। ਕੁਝ ਪ੍ਰਭਾਵ ਉਸ ਲਈ ਉਸਾਰੂ ਸਨ ਅਤੇ ਕੁਝ ਉਜਾੜੂ। ਉਹ ਪ੍ਰਭਾਵਾਂ ਨੂੰ ਨਿਰੋਲ ਪ੍ਰਭਾਵ-ਰੂਪ ਨਹੀਂ ਸੀ ਜਾਣ ਸਕਿਆ। ਉਸ ਨੇ ਹਾਰਿਆ ਹੋਇਆ ਏਥਨਜ਼ (ਉਸਦਾ ਆਪਣਾ ਨਗਰ ਰਾਜ) ਵੇਖਿਆ ਸੀ, ਜਿਸ ਵਿੱਚ ਸਿਆਸੀ ਗੁੱਟਬੰਦੀ ਅਤੇ ਲੰਮੇਰਾ ਅਕਾਲ ਸੀ। ਹਾਰ ਅਤੇ ਭੁੱਖਮਰੀ ਤੋਂ ਪ੍ਰਭਾਵਤ ਪਲੇਟ ਨੇ ਜਿਸ ਆਦਰਸ਼ਰਾਜ ਦੀ ਕਲਪਨਾ ਕੀਤੀ ਹੈ, ਉਹ ਜੋ ਪੂਰੀ ਸਫਲਤਾ ਸਹਿਤ ਸਾਕਾਰ ਕਰ ਵੀ ਲਿਆ ਜਾਵੇ ਤਾਂ ਵੀ ਵਧੀਆ ਸੋਨਾ ਅਤੇ ਵੱਧ ਕਣਕ ਤੋਂ ਇਲਾਵਾ ਕੁਝ ਨਹੀਂ ਦੇ ਸਕਦਾ। ਚਿੱਡ ਭਰਨਾ ਅਤੇ ਢੁੱਡ ਮਾਰਨਾ ਹੀ ਤਾਂ ਮਨੁੱਖੀ ਜੀਵਨ ਦਾ ਆਦਿ-ਅੰਤ ਨਹੀਂ। ਕਿੰਨੀ ਕੋਈ ਕਲਪਨਾ ਕੀਤੀ ਹੈ ਮਾਨਵ ਸਮਾਜਾਂ ਦੇ ਭਵਿੱਖ ਦੀ ਸਾਡੇ ਇਸ ਦਾਨੇ ਨੇ!!"
।" ਨੀਰਜ ਕੁਝ ਕਹਿੰਦੀ ਕਹਿੰਦੀ ਰੁਕ ਗਈ। ਪਾਪਾ ਨੇ
ਪੁੱਛਿਆ, "ਕੀ ਕਹਿਣਾ ਚਾਹੁੰਦੇ ਹੋ, ਬੇਟਾ ?" "ਪਹਿਲਾਂ ਮੈਨੂੰ ਇਹ ਦੱਸੋ-ਕੀ ਸੁਨੇਹਾ ਦੀਦੀ ਵਾਂਗੂੰ ਮੈਂ ਵੀ ਤੁਹਾਨੂੰ 'ਪਾਪਾ' ਕਹਿ ਸਕਦੀ ਹਾਂ?"
"ਸਨੇਹ ਅਤੇ ਸਨਮਾਨ ਕਿਸ ਨੂੰ ਚੰਗਾ ਨਹੀਂ ਲੱਗਦਾ, ਮੇਰੀ ਬੱਚੀ ? ਫਿਰ ਇਸ ਸੰਬੰਧ ਦੀ ਸਿਫ਼ਾਰਸ਼ ਤਾਂ ਪਲੇਟੋ ਨੇ ਵੀ ਕੀਤੀ ਹੈ।"
"ਚਲੋ ਕੋਈ ਇੱਕ ਗੱਲ ਤਾਂ ਕਰ ਗਿਆ ਅਕਲ ਦੀ। ਮੈਂ ਇਹ ਕਹਿਣਾ ਚਾਹੁੰਦੀ ਹਾ ਕਿ ਨੀਰਜ ਤੋਂ ਪਹਿਲਾਂ ਮੈਂ ਇੱਕ ਸੁਆਲ ਪੁੱਛ ਲਵਾਂ। ਫਿਲਾਸਫੀ ਬਾਰੇ ਪੜ੍ਹਦਿਆਂ ਮੈਂ ਇਹ ਪੜ੍ਹਿਆ ਹੈ ਕਿ ਯੂਨਾਨ ਵਿੱਚ ਪਲੇਟ ਤੋਂ ਪਹਿਲਾਂ ਪਿਥਾਗੋਰਸ ਵਰਗੇ ਮਹਾਨ ਵਿਚਾਰਵਾਨ ਹੋ ਚੁੱਕੇ ਹਨ। ਇਹ ਉਨ੍ਹਾਂ ਤੋਂ ਜਾਣੂ ਹੋਵੇਗਾ। ਉਨ੍ਹਾਂ ਦਾ ਪ੍ਰਭਾਵ ਵੀ ਕਬੂਲਿਆ ਹੋਵੇਗਾ ਇਸ ਨੇ। ਉਹ ਦਾਰਸ਼ਨਿਕ ਪ੍ਰਭਾਵ ਸਨ। ਉਨ੍ਹਾਂ ਵਿੱਚੋਂ ਰਾਸ਼ਟਰਵਾਦ ਤੇ ਸੱਤਾਵਾਦ ਵਰਗੀਆਂ ਤੰਗ-ਦਿਲੀਆਂ ਕਿਵੇਂ ਉਪਜੀਆਂ ? ਇਹ ਨਾ ਕਹਿ ਦੇਣਾ ਕਿ 'ਹਾਰ' ਅਤੇ 'ਕਾਲ' ਨੇ ਉਪਜਾਈਆਂ ਹਨ। ਮੈਂ ਮੰਨਦੀ ਹਾਂ ਕਿ ਉਪਜੀਆਂ ਹਾਰ ਅਤੇ ਭੁੱਖ-ਮਰੀ ਵਿੱਚੋਂ ਹੀ ਸਨ. ਪਰ ਪਲੇਟੋ ਦੇ ਮਨ ਵਿਚਲੀ ਦਾਰਸ਼ਨਿਕਤਾ ਦਾ ਉਨ੍ਹਾਂ ਦਾਰਸ਼ਨਿਕ ਵਿਚਾਰਾਂ ਜਾਂ ਸੱਚਾਈਆਂ ਨਾਲ ਉਹ ਕਿਸ ਪ੍ਰਕਾਰ ਦਾ ਸੰਬੰਧ ਸੀ ਜਿਹੜਾ ਇਨ੍ਹਾਂ ਤੰਗ-ਦਿਲੀਆਂ ਨੂੰ ਪੈਦਾ ਕਰ ਗਿਆ ਜਾਂ ਉਸ ਨੂੰ ਇਨ੍ਹਾਂ ਦੇ ਸਦੀਵੀ ਸੱਚ ਹੋਣ ਦਾ ਯਕੀਨ ਕਰਵਾ ਗਿਆ ?".
"ਮੇਰਾ ਬਾਰੀਕ ਬੇਟਾ ਖੂਬ ਸਮਝਾ ਕੇ ਗੱਲ ਕਰਦਾ ਹੈ। ਉੱਤਰ ਦੇਣ ਤੋਂ ਪਹਿਲਾਂ ਮੈਂ ਨੀਰਜ ਦਾ ਪ੍ਰਸ਼ਨ ਸੁਣਨਾ ਚਾਹੁੰਦਾ ਹਾਂ।"
"ਪਾਪਾ, ਪੁੱਛਣਾ ਮੈਂ ਵੀ ਏਹੋ ਸੀ। ਮੈਂ ਵਿਲਾਸਫੀ ਦੀ ਸਟੂਡੈਂਟ ਨਹੀਂ ਹਾਂ, ਇਸ ਲਈ ਝਿਜਕਦੀ ਸਾਂ। ਦੀਦੀ ਨੇ ਮੇਰੀ ਮੁਸ਼ਕਲ ਹੱਲ ਕਰ ਦਿੱਤੀ ਹੈ।"
"ਪਲੇਟ ਉੱਤੇ ਪਏ ਧਾਰਮਿਕ ਅਤੇ ਦਾਰਸ਼ਨਿਕ ਪ੍ਰਭਾਵਾਂ ਨੂੰ ਚਾਰ ਨਾਂ ਦਿੱਤੇ ਜਾ ਸਕਦੇ