Back ArrowLogo
Info
Profile

ਹਨ। ਪਹਿਲਾ ਪਿਥਾਗੋਰਸ, ਦੂਜਾ ਪਰਮੀਨਾਈਡੀਜ਼, ਤੀਜਾ ਹੇਰਾਕਲੀਟਸ ਅਤੇ ਚੌਥਾ ਸੁਕਰਾਤ। ਪਿਧਾਗੋਰਸ ਜਾਂ ਪਾਈਥਾਗੋਰਸ ਦਾ ਪ੍ਰਭਾਵ ਉਸ ਉੱਤੇ ਸੁਕਰਾਤ ਰਾਹੀਂ ਪਿਆ। ਜਾਂ ਸਿੱਧਾ, ਇਸ ਗੱਲ ਦਾ, ਇਸ ਸੱਚ ਨਾਲ ਕੋਈ ਸੰਬੰਧ ਨਹੀਂ ਕਿ ਇਹ ਪ੍ਰਭਾਵ ਬਹੁਤ ਪਰਬਲ ਸੀ ਅਤੇ ਗੁਰੂ, ਚੋਲੇ, ਦੋਹਾਂ ਉੱਤੇ ਇੱਕ ਜਿਹਾ ਸੀ। ਤਾਂ ਵੀ ਇੱਕ ਵਰਕ ਜ਼ਰੂਰ ਸੀ ਕਿ ਸੁਕਰਾਤ ਕਦੀ ਕਦੀ ਕਿਸੇ ਉਜਾੜ ਵਿੱਚ ਜਾਂ ਕਿਸੇ ਗਲੀ ਦੇ ਮੋੜ ਉੱਤੇ ਖਲੋਤਾ, ਇੱਕ ਟੱਕ ਕਿਸੇ ਅਣਦਿਸਦੀ ਵਸਤੂ ਵੱਲ ਟਿਕਟਿਕੀ ਲਾਈ ਕਈ ਕਈ ਪਹਿਰ ਬਿਤਾ ਦਿੰਦਾ ਸੀ। ਪਲੇਟੋ ਦੇ ਅਜੇਹੇ ਕਿਸੇ ਵਿਵਹਾਰ ਦਾ ਵਰਣਨ ਨਹੀਂ ਮਿਲਦਾ। ਉਸ ਨੇ ਸੁਕਰਾਤ ਦੇ ਇਨ੍ਹਾਂ ਕਾਰਨਾਮਿਆਂ ਨੂੰ ਉਸ ਦੀ ਸ਼ਖ਼ਸੀਅਤ ਵਿਚਲੀ ਦਿੱਵਿਅਤਾ ਦੱਸਦਿਆਂ ਹੋਇਆ ਇਨ੍ਹਾਂ ਦਾ ਸਾਦਰ ਵਰਣਨ ਕੀਤਾ ਹੈ। ਪਲੇਟੋ ਨੂੰ ਧਾਰਮਕ ਸੁਰ, ਰਹਿਸਵਾਦ ਦੀ ਰੁਚੀ, ਪਰਲੋਕ ਵਿੱਚ ਵਿਸ਼ਵਾਸ ਅਤੇ ਅਮਰਾਪਦ ਦੀ ਪ੍ਰਾਪਤੀ ਦੀ ਲਗਨ ਪਿਥਾਗਰਸ ਕੋਲੋਂ ਮਿਲੀ ਸੀ। ਪਲੇਟ ਦੁਆਰਾ ਵਰਣਿਤ ਗੁਫਾ ਦਾ ਸਮੁੱਚਾ ਰੂਪਕ ਪਿਥਾਗੋਰਸ ਦੇ ਰਹੱਸਵਾਦ ਦਾ ਪ੍ਰਭਾਵ ਹੈ। ਪਿਥਾਗੋਰਸ ਇੱਕ ਧਰਮ ਦਾ ਬਾਨੀ ਵੀ ਸੀ ਅਤੇ ਮਹਾਨ ਗਣਿਤ ਸ਼ਾਸਤ੍ਰੀ ਵੀ। ਗਣਿਤ ਲਈ ਪਿਆਰ ਅਤੇ ਸਤਿਕਾਰ ਵੀ ਪਲੇਟੇ ਨੇ ਉਸੇ ਕੋਲੋਂ ਪ੍ਰਾਪਤ ਕੀਤਾ ਸੀ। ਇਹ ਪ੍ਰਭਾਵ ਸਿੱਧਾ ਸੀ ਕਿਉਂਜੁ ਸੁਕਰਾਤ ਹਿਸਾਬਵਾਨ ਨਹੀਂ ਸੀ। ਪਿਥਾਗੋਰਸ ਦਾ ਇਹ ਦਾਅਵਾ ਕਿ ਗਣਿਤ ਵਿੱਦਿਆ ਵਿੱਚ ਨਿਪੁੰਨ ਹੋਏ ਬਿਨਾਂ ਕੋਈ ਤਰਕ ਦੀ ਨਿਗਮਨੀ ਵਿਧੀ ਦਾ ਜਾਣੂੰ ਨਹੀਂ ਹੋ ਸਕਦਾ, ਪਹਿਲਾਂ ਸੁਕਰਾਤ ਵਿੱਚ ਅਤੇ ਪਿੱਛ ਆ ਕੇ ਰੂਸੋ ਅਤੇ ਹੋਰ ਕਈ ਵਿਚਾਰਵਾਨਾਂ ਦੇ ਸੰਬੰਧ ਵਿੱਚ ਸੱਚ ਨਹੀਂ ਆਖਿਆ ਜਾ ਸਕਦਾ।

"ਪਰਮੀਨਾਈਡੀਜ਼ ਦਾ ਸਿਧਾਂਤ ਸੀ ਕਿ ਹੋਂਦ ਅਨਾਦੀ ਅਤੇ ਅਨੰਤ ਹੈ। ਅਸੀਂ ਜੇ ਵੀ ਬਦਲਦਾ ਜਾਂ ਵਿਕਸਦਾ ਵੇਖ ਰਹੇ ਹਾਂ। ਇਹ ਸਾਡੀਆਂ ਗਿਆਨ-ਇੰਦ੍ਰੀਆਂ ਦਾ ਭਰਮ ਹੈ। ਹਰਾਕਲੀਟਜ਼ ਦਾ ਸਿਧਾਂਤ ਇਹ ਸੀ ਕਿ ਇਸ ਜਗਤ ਵਿੱਚ ਅਨਾਦੀ ਅਤੇ ਅਨੰਤ ਕੁਝ ਨਹੀਂ। ਪਲੇਟ ਨੇ ਇਨ੍ਹਾਂ ਦੇ ਵਿਰੋਧੀ ਸਿਧਾਂਤਾਂ ਨੂੰ ਇਕੱਠੇ ਕਰ ਕੇ ਆਪਣੇ ਲਈ, ਪਿਥਾਗੋਰਸ ਦੀ ਸਹਾਇਤਾ ਨਾਲ, ਇੱਕ ਨਵੇਂ ਫ਼ਾਰਮੂਲੇ ਦੀ ਕਾਢ ਕੱਢ ਲਈ। ਇੱਕ ਕਹਿੰਦਾ ਸੀ ਕਿ 'ਹੋਂਦ' ਅਨਾਦੀ ਅਤੇ ਅਨੰਤ ਹੈ। ਉਹ ਆਪਣੀ ਗੱਲ ਨੂੰ ਏਨੀ ਸੁੰਦਰਤਾ ਅਤੇ ਪਕਿਆਈ ਨਾਲ ਕਹਿੰਦਾ ਸੀ ਕਿ ਇਨਕਾਰ ਕਰਨਾ ਔਖਾ ਸੀ। ਦੂਜਾ ਕਹਿੰਦਾ ਸੀ ਕਿ ਵਿਕਾਸ ਜਾਂ ਤਬਦੀਲੀ ਹੀ ਸੱਚ ਹੋ, ਸਦੀਵੀ ਕੁਝ ਨਹੀਂ, ਉਸ ਨੂੰ ਰੱਦਣਾ ਵੀ ਔਖਾ ਲੱਗਦਾ ਸੀ । ਪਲੇਟ ਨੇ ਵਿਚਕਾਰਲਾ ਰਸਤਾ ਕੱਢਿਆ। ਉਹ ਇਉਂ ਕਿ-ਪੰਜ ਗਿਆਨ ਇੰਦ੍ਰੀਆਂ ਰਾਹੀ ਜਾਣਿਆ ਜਾਣ ਵਾਲਾ ਜਗਤ ਸਦਾ ਬਦਲਦਾ ਹੈ ਅਤੇ ਇਸ ਬਦਲਦੇ ਜਗਤ ਬਾਰੇ ਅਸੀਂ ਜੋ ਵੀ ਜਾਣਦੇ ਹਾਂ ਉਹ ਭਰਮ ਹੈ। ਇਸ ਜਗਤ ਦੀ ਸੱਚਾਈ ਇਸ ਜਗਤ ਤੋਂ ਬਾਹਰ ਹੈ ਅਤੇ ਅਪਦਾਰਥਕ ਹੈ। ਉਹ ਸੱਚਾਈ ਇਸ ਸੰਸਾਰ ਦੇ ਸਿਰਜਣਹਾਰ ਦੇ ਮਨ ਵਿੱਚ ਉਸ ਦੇ ਖ਼ਿਆਲਾਂ ਦੇ ਰੂਪ ਵਿੱਚ ਹੈ ਅਤੇ ਅਨਾਦੀ ਵੀ ਹੈ ਅਤੇ ਅਨੰਤ ਵੀ। ਉਸ ਅਨਾਦੀ ਅਤੇ ਅਨੰਤ ਸੱਚਾਈ ਦਾ ਗਿਆਨ ਪੰਜ ਇੰਦ੍ਰੀਆਂ ਦੁਆਰਾ ਸੰਭਵ ਨਹੀਂ। ਕੇਵਲ ਰਹੱਸਵਾਦ ਹੀ ਉਸ ਗਿਆਨ ਦਾ ਸਾਧਨ ਹੈ।"

"ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਰਹੱਸਵਾਦੀ ਝਮੇਲਾ ਸਮਾਜ-ਕਲਿਆਣ ਦੇ ਸਿਆਸੀ ਨੁਸਮੇ ਦਾ ਰੂਪ ਕਿਵੇਂ ਧਾਰ ਗਿਆ।"

"ਵਾਹ, ਬੇਟਾ ਜੀ, ਸਨੇਹਾ ਨੇ ਤੁਹਾਨੂੰ ਸਚਣ ਦੀ ਜਾਚ ਦੱਸ ਦਿੱਤੀ ਹੈ।"

"ਨਹੀਂ, ਪਾਪਾ, ਇਹ ਜਾਚ ਮੈਨੂੰ ਪਹਿਲਾਂ ਹੀ ਸੀ। ਮੇਰੀ ਇਸ ਗੱਲ ਨੂੰ ਗਲਤ ਨਾ ਆਖਣਾ ਵਰਨਾ ਅਯੋਗਾਚਾਰੀਆ ਆਖੋ ਜਾਉਗੇ।"

114 / 225
Previous
Next