Back ArrowLogo
Info
Profile

ਸਾਰੀ ਸਭਾ ਵਿੱਚ ਹਾਸਾ ਫੈਲ ਗਿਆ। ਪਾਪਾ ਨੇ ਗੱਲ ਜਾਰੀ ਰੱਖੀ, "ਪਲਟੇ ਨੇ ਸੋਫਿਸਟ ਲੋਕਾਂ ਜਾਂ ਵਿਚਾਰਵਾਨਾਂ ਦੀ ਭਰਪੂਰ ਆਲੋਚਨਾ ਕੀਤੀ ਹੈ। ਇਹ ਵਿਦਵਾਨ ਪੈਸੇ ਲੈ ਕੇ ਲੋਕਾਂ ਨੂੰ ਵਿੱਦਿਆ ਦੇਂਦੇ ਸਨ। ਪਲੇਟ ਦੁਆਰਾ ਨਿੰਦੇ ਜਾਣ ਪਿੱਛੇ ਇਸੇ ਸੰਬੰਧ ਦਾ ਹੱਥ ਸੀ। ਉਂਜ ਇਨ੍ਹਾਂ ਦੇ ਇੱਕ ਸਿਧਾਂਤ ਤੋਂ ਪ੍ਰਭਾਵਤ ਹੋਣ ਨਾ ਪਲੇਟੇ ਬਚਿਆ ਸੀ, ਨਾ ਉਸ ਦਾ ਗੁਰੂ ਸੁਕਰਾਤ। ਪੈਸੇ ਲੈਣ ਲਈ ਵੀ ਇਹ ਲੋਕ ਮਜਬੂਰ ਸਨ: ਕਿਉਂਜੁ ਨਾ ਤਾਂ ਇਹ ਪਲੇਟੋ ਵਾਂਗ ਕਿਸੇ ਜਾਗੀਰਦਾਰ ਦੇ ਘਰ ਜਨਮੇ ਸਨ ਅਤੇ ਨਾ ਹੀ ਸੁਕਰਾਤ ਵਾਂਗ ਸਾਰਾ ਜੀਵਨ ਨੰਗੇ ਪੈਰਾਂ, ਅਧ-ਨੰਗੇ ਸਰੀਰਾਂ ਅਤੇ ਭੁੱਖੇ ਢਿੱਡਾਂ ਨਾਲ ਗੁਜ਼ਾਰਨ ਵਿੱਚ ਵਿਸ਼ਵਾਸ ਰੱਖਦੇ ਸਨ। ਇਨ੍ਹਾਂ ਦਾ ਪ੍ਰਮੁੱਖ ਸਿਧਾਂਤ ਸੀ ਕਿ ਸੂਖ਼ਮ ਗਿਆਨ ਤੋਂ ਲੈ ਕੇ ਸਕੂਲ ਪੱਥਰ ਤੱਕ ਦੁਨੀਆ ਦੀ ਹਰ ਬੇ ਆਦਮੀ ਲਈ ਬਣੀ ਹੈ ਅਤੇ ਇਸੇ ਦ੍ਰਿਸ਼ਟੀਕੋਣ ਤੋਂ ਮੁੱਲਿਆਈ ਜਾਣੀ ਚਾਹੀਦੀ ਹੈ ਕਿ ਉਹ ਆਦਮੀ ਦੇ ਕਿੰਨੀ ਕੁ ਕੰਮ ਆਉਂਦੀ ਹੈ। ਇਹ ਦੁਨੀਆ ਦੇ ਪਹਿਲੇ ਪ੍ਰੋਗਮੈਟਿਸਟ ਆਖੋ ਜਾ ਸਕਦੇ ਹਨ। ਪ੍ਰੈਗਮੈਟਿਸਟ ਤੋਂ ਮੇਰਾ ਭਾਵ ਹੈ ਉਪਯੋਗਿਤਾਵਾਦੀ। ਸੁਕਰਾਤ ਦਾ ਸਾਰਾ ਜੀਵਨ ਇਸੇ ਸਿਧਾਂਤ ਦਾ ਅਮਲੀ ਰੂਪ ਸੀ। ਜੰਗ ਅਤੇ ਜਿੱਤ ਵਿੱਚ ਜੀਵਨ ਦੇ ਆਦਿ-ਅੰਤ ਨੂੰ ਸਿਮਟਿਆ ਹੋਇਆ ਵੇਖਣ ਵਾਲਾ, ਪਲੇਟੇ, ਆਪ ਵੀ ਤਾਂ ਮਨੁੱਖ ਦੀ ਸਾਰੀ ਸੋਚ ਅਤੇ ਸਾਰੀ ਸੁੰਦਰਤਾ ਨੂੰ ਰਾਜ ਦੇ ਅਧੀਨ ਕਰਨ ਦੀ ਸਲਾਹ ਏਸੇ ਕਰਕੇ ਦਿੰਦਾ ਸੀ ਕਿ ਜੰਗ ਵਿੱਚ ਜੇਤੂ ਹੋਣ ਦੀ ਸਮਰਥਾ ਕੇਵਲ 'ਰਾਜ' ਵਿੱਚ ਹੈ, ਸਟੇਟ ਵਿੱਚ ਹੈ, ਇਸ ਲਈ ਸਟੇਟ ਅਤੇ ਸਿਆਸਤ ਹੀ ਕਲਿਆਣ-ਰੂਪ ਹਨ, ਸ਼ਿਵਮ ਹਨ ਅਤੇ ਪਲੇਟੋ ਨੇ....."

ਗੱਲ ਟੋਕ ਕੇ ਤੇਰੇ ਜੀਜਾ ਜੀ ਬੋਲੋ, " ਸੱਤਿਅਮ ਅਤੇ ਸੁੰਦਰਮ ਦੀਆਂ ਬੂਟੀਆਂ ਨੂੰ ਸ਼ਿਵਮ ਦੇ ਕਾਗ਼ਜ਼ ਵਿੱਚ ਲਪੇਟ ਕੇ ਸੰਜੀਵਨੀ ਪੁੜੀ ਬੰਨ੍ਹ ਦਿੱਤੀ।"

“ਵਾਹ ਬਈ ਵਾਹ, ਤੂੰ ਤਾਂ ਹੂ ਬ ਹੂ ਮੇਰੇ ਸ਼ਬਦ ਉਚਾਰ ਦਿੱਤੇ ਹਨ।"

"ਬੇਟਾ ਕਿਸ ਕਾ ਹੂੰ।" 'ਮੇਰਾ' ਕਹਿ ਕੇ ਮਾਮਾ ਕਿਚਨ ਵੱਲ ਚਲੇ ਗਏ। ਪਾਪਾ ਦੀ ਗੱਲ ਜਾਰੀ ਸੀ, "ਪਲੇਟੋ ਦਾ ਖ਼ਿਆਲ ਸੀ ਕਿ ਇਸ ਬਦਲਦੇ ਜੀਵਨ ਦੀ ਅਸਲੀਅਤ ਅ-ਬਦਲ ਅਤੇ ਅਟਲ ਹੈ, ਅਨਾਦੀ ਅਤੇ ਅਨੰਤ ਹੈ। ਇਸ ਜੀਵਨ ਦੇ ਕਲਿਆਣ ਦਾ ਭੇਤ ਵੀ ਕਿਸੇ ਅਨਾਦੀ ਅਤੇ ਅਨੰਤ ਨੂੰ ਹੀ ਪਤਾ ਹੈ, ਕੋਈ ਅਨਾਦੀ ਅਤੇ ਅਨੰਤ ਹੀ ਜੀਵਨ ਦਾ ਕਲਿਆਣ ਕਰ ਸਕਦਾ ਹੈ। ਅਨਾਦੀ ਅਤੇ ਅਨੰਤ ਅ-ਬਦਲ ਹੈ. ਸੰਪੂਰਨ ਹੈ, ਮੁਕੰਮਲ ਹੈ। ਇਸ ਲਈ ਰਾਜ ਨੂੰ ਅ-ਬਦਲ ਅਤੇ ਸੰਪੂਰਨ ਹੋਣਾ ਚਾਹੀਦਾ ਹੈ। ਰਾਜ ਦਾ ਵਿਧਾਨ, ਸਪਾਰਟਾ ਦੇ ਵਿਧਾਨ ਵਾਂਗ ਅਟੱਲ, ਅ-ਬਦਲ ਹੋਣਾ ਚਾਹੀਦਾ ਹੈ।

"ਅਨਾਦੀ ਅਤੇ ਅਨੰਤ ਦਾ ਗਿਆਨ ਹਰ ਕਿਸੇ ਲਈ ਸੰਭਵ ਨਹੀਂ। ਇਸ ਦੀ ਪ੍ਰਾਪਤੀ ਲਈ ਵਿਸ਼ੇਸ਼ ਪ੍ਰਕਾਰ ਦੀ ਸਾਧਨਾ ਦੀ ਲੋੜ ਹੈ ਅਤੇ ਵਿਸ਼ੇਸ਼ ਪ੍ਰਕਾਰ ਦੇ ਵਿਅਕਤੀ ਹੀ ਉਸ ਸਾਧਨਾ ਵਿੱਚ ਸਫਲ ਹੋ ਸਕਦੇ ਹਨ। ਇਸ ਲਈ ਸਿਆਸਤਦਾਨਾਂ ਜਾਂ ਸਰਪ੍ਰਸਤਾਂ ਨੂੰ ਫਿਲਾਸਫਰ ਹੋਣ ਦੀ ਲੋੜ ਹੈ ਅਤੇ ਫਿਲਾਸਫਰਾਂ ਵਿੱਚ ਸੋਨੇ ਦੀ ਆਤਮਾ ਹੋਣੀ ਜ਼ਰੂਰੀ ਏ। ਇਸ ਲਈ ਵਿਸ਼ੇਸ਼ ਵਿਅਕਤੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀ ਵਿੱਦਿਆ ਦਿੱਤੀ ਜਾਣੀ ਚਾਹੀਦੀ ਹੈ। ਸਰਪ੍ਰਸਤਾਂ ਦੀ ਵਿੱਦਿਆ ਦਾ ਲੰਮਾ ਚੋੜਾ ਵਿਸਥਾਰ ਕੀਤਾ ਹੈ, ਉਸ ਨੇ, ਜਿਸ ਵਿੱਚ ਦੱਸਿਆ ਹੈ ਕਿ ਕਿਸ ਉਮਰ ਵਿੱਚ, ਕਿਨੇ ਸਾਲਾਂ ਲਈ ਕਿਹੜੀ ਵਿੱਦਿਆ ਦਿੱਤੀ ਜਾਵੇ। ਗਣਿਤ ਸਭ ਤੋਂ ਵੱਧ ਜ਼ਰੂਰੀ ਹੈ, ਕਿਉਂਜੁ ਇਸ ਬਿਨਾਂ ਸਿਆਣਪ ਸੰਭਵ ਨਹੀਂ। ਇਹ ਪਿਥਾਗੋਰਸ ਦਾ ਆਦੇਸ਼ ਸੀ। ਪਲੇਟੋ ਦੀਆਂ ਲੀਹਾਂ ਉੱਤੇ ਤਿਆਰ ਕੀਤੇ

115 / 225
Previous
Next