Back ArrowLogo
Info
Profile

ਗਏ ਫਿਲਾਸਫਰ ਸਿਆਸਤਦਾਨ ਸੰਸਾਰ ਦੀ ਅਸਲੀਅਤ ਤੋਂ ਜਾਣੂ ਸਨ, ਮਨੁੱਖ ਦੇ ਭਲੇ ਬੁਰੇ ਦੇ ਜ਼ਿੰਮੇਦਾਰ ਸਨ, ਪਾਪ-ਪੁੰਨ ਤੋਂ ਪਰੇ ਸਨ । ਇਸੇ ਵਿੱਚ ਏਕ-ਤੰਤ੍ਰ ਅਤੇ ਸਰਵ-ਸੱਤਾਵਾਦ ਦਾ ਭੇਤ ਲੁਕਿਆ ਹੋਇਆ ਹੈ।"

"ਵੀਰ ਜੀ, ਇਹ ਸਭ ਕੁਝ ਤਾਂ ਅੱਜ ਤਕ ਜਾਰੀ ਹੈ ਅਤੇ ਹੋ ਵੀ ਵਿਸ਼ਵ ਵਿਆਪੀ।

ਮਨੁੱਖੀ ਸੋਚ ਅਤੇ ਕਲਪਨਾ ਨੂੰ ਫਿਲਾਸਫੀ ਅਤੇ ਕਲਾ ਨੂੰ ਜਾਂ (ਯੂਨਾਨੀ ਸ਼ਬਦਾਵਲੀ ਅਨੁਸਾਰ) ਸੱਤਿਅਮ ਅਤੇ ਸੁੰਦਰਮ ਨੂੰ ਸ਼ਿਵਮ ਦੀ ਸੇਵਾ ਵਿੱਚ ਲਾ ਕੇ ਜਿਹੜੀ ਲੀਹ ਪਲੇਟੋ ਨੇ ਤੋਰੀ ਸੀ, ਜੀਵਨ ਦੀ ਗੱਡੀ ਅਜੇ ਤਕ ਉਸੇ ਲੀਹੇ ਚੱਲ ਰਹੀ ਹੈ। ਸ਼ਿਵਮ ਜਾਂ ਸੁਰੱਖਿਆ ਹਕੂਮਤਾਂ ਦੇ ਹੱਥ ਵਿੱਚ ਸੀ ਅਤੇ ਹਕੂਮਤਾਂ ਹਿੱਸਾ ਅਤੇ ਹੱਤਿਆ ਦੀ ਯੋਗਤਾ ਵਧਾਉਣ ਵਿੱਚ ਸੁਰੱਖਿਆ ਜਾਂ ਸ਼ਿਵਮ ਦਾ ਭਰਮ ਪਾਲਦੀਆਂ ਆਈਆ ਹਨ, ਅੱਜ ਵੀ ਪਾਲ ਰਹੀਆਂ ਹਨ। ਇਉਂ ਨਹੀਂ ਲੱਗਦਾ ਕਿ ਸੋਚ ਕਿਧਰੇ ਅਟਕ ਗਈ ਹੈ, ਰੁਕ ਗਦੀ ਹੈ ?"

"ਸਚ ਨੇ ਇਸ ਤੋਂ ਅਗਲੀ ਮੰਜ਼ਿਲ ਵੱਲ ਤੁਰਨਾ ਜਾਂ ਵਿਕਸਣਾ ਵੀ ਪੁਰਾਤਨ ਕਾਲ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਪਰੰਤੂ, ਪੇਸ਼ ਨਹੀਂ ਗਈ ਇਸ ਦੀ। ਇੱਕ ਵੇਰ ਦੁਰਗਾ ਅਤੇ ਲਕਸ਼ਮੀ ਦੇ ਕਾਬੂ ਆਈ ਸਰਸ੍ਵਤੀ ਮੁੜ ਮੁਕਤ ਨਹੀਂ ਹੋ ਸਕੀ। ਹਾਂ, ਇਸ ਦਾ ਸੁਤੰਤ੍ਰ ਅਸਲਾ ਵੀ ਕਾਇਮ ਰਿਹਾ ਹੈ ਅਤੇ ਕਦੇ ਕਦੇ, ਕਿਤੇ ਕਿਤੇ ਪ੍ਰਗਟ ਵੀ ਹੋਇਆ ਹੈ, ਪਰ ਕੇਵਲ ਝਲਕ ਮਾਤਰ।"

"ਕੀ ਸੋਚ ਦੀ ਸੁਤੰਤ੍ਤਾ ਦੀ ਝਲਕ ਧਰਮ ਰਾਹੀਂ ਪ੍ਰਗਟ ਨਹੀਂ ਹੋਈ ?"

"ਨਹੀਂ, ਨੀਰਜ ਬੇਟਾ, ਧਰਮ ਸੋਚ ਦੀ ਸੁਤੰਤ੍ਰਤਾ ਦਾ ਸਮਰਥਕ ਨਹੀਂ। ਇਹ ਵੀ ਸੋਚ ਨੂੰ ਆਪਣੀ ਸੇਵਾ ਵਿੱਚ ਲਾਉਂਦਾ ਆਇਆ ਹੈ। ਜਿੱਥੇ ਜਾ ਕੇ ਸੋਚ ਇਸ ਨੂੰ ਆਪਣੇ ਨਾਲੋਂ ਸ੍ਰੇਸ਼ਟ ਲੱਗਣ ਲੱਗ ਪੈਂਦੀ ਹੈ ਓਥੇ ਇਹ ਸੋਚੋਂ ਪਰੇ ਹੋ ਕੇ ਆਪਣੀ ਸ੍ਰੇਸ਼ਟਤਾ ਦਾ ਦਾਅਵਾ ਕਰਨ ਲੱਗ ਪੈਂਦਾ ਹੈ। ਸ਼ਕਤੀ ਨਾਲ ਸਾਂਝ ਪਾ ਕੇ ਸਰਸਤੀ ਦਾ ਅਹਿੱਤ ਕਰਦਾ ਆਇਆ ਹੈ ਧਰਮ। ਅਸੀਂ ਆਪਣੇ ਵਿਸ਼ੇ ਤੋਂ ਪਰੇ ਹੋ ਗਏ ਲੱਗਦੇ ਹਾਂ। ਅਸੀਂ ਸੱਚ ਦੀ ਨਹੀਂ ਸਗੋਂ ਪਲੇਟ ਦੀ ਗੱਲ ਕਰ ਰਹੇ ਹਾਂ।"

"ਭੱਜੀ, ਮੈਨੂੰ ਪਲੇਟੋ ਨਾਲੋਂ ਸੋਫਿਸਟਾਂ ਦੀ ਇਸ ਗੱਲ ਉੱਤੇ ਵਿਚਾਰ ਕਰਨੀ ਵਧੇਰੇ ਜ਼ਰੂਰੀ ਲੱਗਦੀ ਹੈ ਕਿ ਦੁਨੀਆ ਵਿੱਚ ਹਰ ਸ਼ੈ ਦਾ ਦਰਜਾ ਮਨੁੱਖੀ ਲੋੜ ਦੇ ਦ੍ਰਿਸ਼ਟੀਕੋਣ ਤੋਂ ਨਿਯਤ ਕਰਨਾ ਚਾਹੀਦਾ ਹੈ। ਅੰਗ੍ਰੇਜ਼ੀ ਵਿੱਚ ਸ਼ਾਇਦ ਇਉਂ ਕਹਿੰਦੇ ਹਨ ਕਿ 'ਮੈਨ ਇਜ਼ ਦੀ ਮਈਯਰ ਆਫ ਐਵਰੀਥਿਂਗ  (Man is the measure of everything)/"

"ਕਹਿੰਦੇ ਸ਼ਾਇਦ ਇਵੇਂ ਹੀ ਹਨ, ਪਰ ਇਸ ਵਕਤ ਇਸ ਉੱਤੇ ਵਿਚਾਰ ਨਹੀਂ ਹੋ ਸਕਦੀ। ਹੁਣ ਕੁਝ ਹੋਰ ਗੱਲਾਂ ਕਰੀਏ ਮੈਂ ਥੱਕ ਗਿਆ ਹਾਂ। ਔਹ ਵੇਖ ਤੇਰੇ ਭਰਜਾਈ ਜੀ ਟ੍ਰੇ ਚੁੱਕੀ ਆ ਰਹੇ ਹਨ। ਦੌੜ ਕੇ...।"

ਉਨ੍ਹਾਂ ਦੀ ਗੱਲ ਮੁੱਕਣ ਤੋਂ ਪਹਿਲਾਂ ਹੀ ਚਾਚਾ ਜੀ ਦੌੜ ਕੇ ਗਏ ਅਤੇ ਮਾਮਾ ਦੇ ਹੱਥੋਂ ਚਾਰ ਦਾ ਸਾਮਾਨ ਫੜ ਕੇ ਮੁੜ ਆਏ। ਮੈਂ ਲੋਢੇ ਵੱਲੋਂ ਦੀ ਚਾਹ ਲਈ ਕਈ ਪ੍ਰਕਾਰ ਦੇ ਪਕਵਾਨ ਪਕਾ ਰੱਖੇ ਸਨ, ਇਹ ਮਾਮਾ ਨੂੰ ਪਤਾ ਨਹੀਂ ਸੀ। ਮੈਂ ਕਿਚਨ ਵਿੱਚ ਗਈ ਅਤੇ ਸਭ ਚੁੱਕ ਲਿਆਈ। ਵੇਖ ਕੇ ਮਾਮਾ ਬਹੁਤ ਖੁਸ਼ ਹੋਏ, ਬੇ-ਸ਼ੱਕ ਬਾਕੀ ਸਾਰੇ ਵੀ। ਦਿਨ ਦਾ ਬਾਕੀ ਹਿੱਸਾ ਚਾਹ ਪੀਂਦਿਆਂ ਅਤੇ ਏਧਰ ਓਧਰ ਦੀਆਂ ਗੱਲਾਂ ਕਰਦਿਆਂ ਬੀਤਿਆ। ਇਨ੍ਹਾਂ ਹੀ ਗੱਲਾਂ ਵਿੱਚ ਚਾਚਾ ਜੀ ਨੇ ਇੱਛਾ ਪ੍ਰਗਟ ਕੀਤੀ, "ਭਾ ਜੀ, ਇਸ ਸੁਮੀਤ ਦੀ ਮਿਹਰਬਾਨੀ ਨਾਲ ਸਾਡੇ ਲਈ ਸੰਸਾਰ ਦੇ ਸਿਆਣਿਆਂ ਦੀ ਸੁਹਬਤ ਦਾ ਸੁਹਣਾ ਮੌਕਾ ਬਣਿਆ ਹੈ। ਮੇਰਾ ਜੀ

116 / 225
Previous
Next