

ਆਪਣਾ ਧਰਮ ਮੰਨਦੇ ਹਨ। ਪਾਪਾ ਦੇ ਇਨ੍ਹਾਂ ਆਚਰਣਿਕ ਪੱਖਾਂ ਵਿੱਚ ਝਾਤੀ ਪਾਉਣ ਦਾ ਇਹ ਅਵਸਰ ਮੇਰੇ ਲਈ ਕਿਸੇ ਰਹੱਸਵਾਦੀ ਅਨੁਭਵ ਵਰਗਾ ਸੀ।
ਬੀ ਜੀ ਦੀਆਂ ਸਲਾਈਆਂ ਕਈ ਹਫ਼ਤਿਆਂ ਤੋਂ ਆਰਾਮ ਕਰ ਰਹੀਆਂ ਹਨ। ਅੱਜ- ਕੱਲ੍ਹ ਉਹ ਕੋਈ ਮਾਸਕ-ਪੱਤ੍ਰ ਪੜ੍ਹਨ ਵਿੱਚ ਰੁੱਝੇ ਰਹਿੰਦੇ ਹਨ। ਕਰਨਜੀਤ ਆਪਣੇ ਵਿਹਲੇ ਸਮੇਂ ਵਿੱਚ ਸਕੂਟਰ ਦੀ ਸਫ਼ਾਈ ਕਰਦਾ ਰਹਿੰਦਾ ਹੈ। ਜਦੋਂ ਦਾ ਸਕੂਟਰ ਲਿਆ ਹੈ ਉਦੋਂ ਤੋਂ ਉਸ ਦੇ ਇੱਕ ਦੋ ਮਿੱਤ੍ਰ ਵੀ ਘਰ ਆਉਣੇ ਸ਼ੁਰੂ ਹੋ ਗਏ ਹਨ। ਬੀ ਜੀ ਨੂੰ ਉਸ ਪਾਸੇ ਵੀ ਨਿਗਰਾਨੀ ਕਰਨੀ ਪੈਂਦੀ ਹੈ। ਭਾਵੇਂ ਉਹ ਕੋਠੀ ਵਿੱਚ ਨਹੀਂ ਆਉਂਦੇ ਅਤੇ ਗੈਰਜ ਵਿੱਚੋਂ ਹੀ ਪਰਤ ਜਾਂਦੇ ਹਨ ਤਾਂ ਵੀ ਬੀ ਜੀ ਇਸ ਗੱਲੋਂ ਅਵੇਸਲੇ ਨਹੀਂ ਰਹਿਣਾ ਚਾਹੁੰਦੇ ਕਿ ਉਹ ਕਿਹੇ ਜਿਹੇ ਮੁੰਡਿਆਂ ਨਾਲ ਉੱਠਦਾ ਬੈਠਦਾ ਹੈ। ਬੀ ਜੀ ਮੁੰਡਿਆਂ ਦੇ ਆਚਰਣ ਦਾ ਅੰਦਾਜ਼ਾ ਪੱਗ ਦੇ ਰੰਗ ਅਤੇ ਨਮੂਨੇ ਤੋਂ ਲਾਉਂਦੇ ਹਨ ਅਤੇ ਅਜੇ ਤਕ ਇਸ ਪਾਸਿਉਂ ਨਿਸ਼ਚਿੰਤ ਹਨ।
ਪਾਪਾ ਦੇ ਦੱਸੇ ਕੰਮਾਂ ਲਈ ਘਰੋਂ ਬਾਹਰ ਜਾਣ ਦਾ ਮੌਕਾ ਮਿਲਦਾ ਰਿਹਾ ਹੈ। ਦੋ, ਤਿੰਨ ਵੇਰ ਆਂਟੀ ਨੂੰ ਨਾਲ ਲੈ ਕੇ ਸੁਮੀਤ ਦੇ ਘਰ ਵੀ ਗਈ ਹਾਂ। ਹੁਣ ਮੈਂ ਉਸ ਘਰ ਅਤੇ ਘਰ ਦੀ ਮਰਿਆਦਾ ਤੋਂ ਭਲੀਭਾਂਤ ਜਾਣੂੰ ਹੁੰਦੀ ਜਾ ਰਹੀ ਹਾਂ। ਜਿਵੇਂ ਜਿਵੇਂ ਜਾਣੂੰ ਹੁੰਦੀ ਜਾ ਰਹੀ ਹਾਂ ਤਿਵੇਂ ਤਿਵੇਂ ਇਹ ਘਰ ਵਧੇਰੇ ਰਹੱਸਮਈ ਹੁੰਦਾ ਜਾ ਰਿਹਾ ਹੈ। ਇਸ ਘਰ ਦੇ ਗੋਟੋ ਅੰਦਰ ਲੰਘਣਾ ਕਿਸੇ ਓਪਰੀ ਧਰਤੀ ਉੱਤੇ ਉਤਾਰਾ ਕਰ ਲੈਣ ਵਰਗਾ ਹੈ। ਇਸ ਦੇ ਨਾਲ ਨਾਲ ਖੁਸ਼ੀ ਵਾਲੀ ਇੱਕ ਗੱਲ ਇਹ ਵੀ ਹੈ ਕਿ ਹੁਣ ਇਸ ਰਹੱਸ ਬਾਰੇ ਜਾਣ ਸਕਣ ਦੇ ਮੌਕੇ ਪੈਦਾ ਹੋਣ ਲੱਗ ਪਏ ਹਨ। ਇੱਕ ਮੌਕਾ ਤੇਰੇ ਘੱਲੇ ਲਿਫ਼ਾਫ਼ੇ ਨੇ ਪੈਦਾ ਕਰ ਦਿੱਤਾ ਸੀ। ਉਹ ਇਉਂ ਕਿ, ਪਿਛਲੇ ਵੀਰਵਾਰ, ਸਵੇਰ ਦੀ ਡਾਕ ਵਿੱਚ ਤੇਰਾ ਦੂਜਾ ਪੱਤ੍ਰ ਮਿਲਿਆ। ਉਸ ਸ਼ਾਮ ਪਾਪਾ ਦੇ ਘਰ ਆਉਂਦਿਆਂ ਹੀ, ਮੈਂ ਤੇਰਾ ਬੰਦ ਲਿੜਾਫ਼ਾ ਲੈ ਕੇ ਪਾਪਾ ਦੇ ਕਮਰੇ ਵਿੱਚ ਜਾ ਬੇਨੀ ਅਤੇ ਇਹ ਆਸ ਕਰਨ ਲੱਗੀ ਕਿ ਪਾਧਾ ਦੇ ਚਾਹ ਪੀਦਿਆਂ ਪੀਂਦਿਆਂ ਸੁਮੀਤ ਆਵੇ ਅਤੇ ਤੇਰਾ ਪੱੜ ਉਸ ਨੂੰ ਦੇ ਦਿਆਂ। ਇਹ ਪੱਤ ਮੈਂ ਉਸ ਨੂੰ ਉਸ ਦੇ ਘਰ ਜਾ ਕੇ ਵੀ ਦੇ ਸਕਦੀ ਸਾਂ ਜਾਂ ਫਿਰ ਅੰਕਲ ਜੀ ਰਾਹੀਂ ਵੀ ਪੁਚਾ ਸਕਦੀ ਸਾਂ। ਪਰ ਪਤਾ ਨਹੀਂ ਕਿਉਂ ਉਸ ਨੂੰ ਮਿਲਨ ਦੀ ਇੱਕ ਕਾਹਲ ਜਹੀ ਮੇਰੇ ਮਨ ਵਿੱਚ ਸੀ। ਇਹ ਸਾਰਾ ਮਹੀਨਾ ਉਸ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਬੀਤ ਗਿਆ ਸੀ। ਉਸ ਦੇ ਘਰ ਜਾਂਦੀ ਰਹੀ ਹਾਂ ਪਰ ਐਤਵਾਰ ਜਾਂ ਸਨਿਚਰਵਾਰ ਨਹੀਂ: ਸਗੋਂ ਸਪਤਾਹ ਦੇ ਦੂਜੇ ਦਿਨੀਂ ਜਦੋਂ ਉਹ ਕੰਮ 'ਤੇ ਹੁੰਦਾ ਸੀ। ਇਨ੍ਹਾਂ ਦਿਨਾਂ ਵਿੱਚ ਉਸ ਦੇ ਮਾਤਾ ਜੀ ਵੀ ਦਫ਼ਤਰ ਵਾਲਿਆਂ ਵਾਂਗ ਹੀ ਬਿਜ਼ੀ ਹੁੰਦੇ ਹਨ। ਕੇਵਲ ਛੁੱਟੀ ਵਾਲੇ ਦਿਨ ਹੀ ਕੁਝ ਸਮਾਂ ਵਿਹਲੇ ਬੈਠਦੇ ਹਨ।
ਮੇਰੀ ਆਸ ਪੂਰੀ ਹੋਈ। ਪਾਪਾ ਨੂੰ ਆਇਆ ਅਜੇ ਪੰਦਰਾਂ ਕੁ ਮਿੰਟ ਹੋਏ ਸਨ। ਉਨ੍ਹਾਂ ਨੇ ਅਜੇ ਅੱਧਾ ਕੁ ਘੰਟਾ ਡਾਈਨਿੰਗ ਰੂਮ ਵਿੱਚ ਹੋਰ ਬੈਠਣਾ ਸੀ। ਸੁਮੀਤ ਆ ਗਿਆ ਅਤੇ ਮੈਨੂੰ ਕਮਰੇ ਵਿੱਚ ਵੇਖ ਕੇ ਬਹੁਤ ਖ਼ੁਸ਼ ਹੋਇਆ। ਕੀ ਪੁੱਛਿਆ ਈ ? ਮੈਂ ਖ਼ੁਸ਼ ਹੋਈ ਕਿ ਨਾ ? ਆਪਣੇ ਪ੍ਰਸ਼ਨ ਦਾ ਉੱਤਰ ਆਪਣੇ ਆਪ ਕੋਲੋਂ ਪੁੱਛ: ਪਰ ਆਪਣੇ ਜੀਉਂਦੇ ਜਾਗਦੇ 'ਆਪੇ' ਕੋਲੋਂ ਪੁੱਛੀ। ਉਹ ਮੇਰੇ ਲਾਗਲੀ ਕੁਰਸੀ ਉੱਤੇ ਬੈਠ ਗਿਆ; ਮੈਂ ਵੀ ਬੈਠ ਗਈ ਅਤੇ ਆਖਿਆ, "ਸੁਨੇਹਾ ਨੇ ਮੇਰੀ ਮਾਰਫ਼ਤ ਤੁਹਾਨੂੰ ਇੱਕ ਪੱਤ੍ਰ ਭੇਜਿਆ ਹੈ।"
"ਖ਼ੁਸ਼ੀ ਦੀ ਗੱਲ ਹੈ। ਲਿਆਓ ਕਿੱਥੇ ਹੈ ।"
ਮੈਂ ਆਪਣੀ ਫ਼ਾਈਲ ਵਿੱਚੋਂ ਪੱਤ੍ਰ ਕੱਢਿਆ ਅਤੇ ਆਪਣੇ ਸੱਜੇ ਪਾਸੇ ਵਾਲੀ ਕੁਰਸੀ ਉੱਤੇ ਬੈਠੇ ਸੁਮੀਤ ਵੱਲ ਵਧਾਇਆ। ਪੱਤ ਪਕੜਨ ਦੀ ਥਾਂ ਸੁਮੀਤ ਉੱਠ ਕੇ ਖਲੋ ਗਿਆ।