Back ArrowLogo
Info
Profile

ਬੀ ਜੀ ਨੇ ਲਿਫ਼ਾਫ਼ਾ ਮੇਰੇ ਹੱਥੋਂ ਅਛੋਪਲੇ ਜਿਹੇ ਖਿੱਚ ਲਿਆ ਅਤੇ ਚੁੱਪਚਾਪ ਕਮਰਿਉ ਬਾਹਰ ਚਲੇ ਗਏ। ਮੈਂ ਵੀ ਕੁਰਸੀ ਉੱਤੋਂ ਉੱਠ ਖਲੋਤੀ। ਸੁਮੀਤ ਨੇ ਮੈਨੂੰ ਪੁੱਛਿਆ ਕਿ ਉਹ ਓਥੇ ਰੁਕੇ ਜਾਂ ਚਲਾ ਜਾਵੇ । ਮੈਂਥੋਂ ਬੇ-ਧਿਆਨੀ ਅਤੇ ਕਾਹਲੀ ਜਹੀ ਵਿੱਚ ਆਖਿਆ ਗਿਆ, "ਤੁਸੀਂ ਜਾਓ; ਮੈਂ ਵੇਖਦੀ ਹਾਂ ਕੀ ਗੱਲ ਹੈ।" ਉਸ ਦੇ ਜਾਣ ਤੋਂ ਪੰਦਰਾਂ ਕੁ ਮਿੰਟ ਪਿੱਛੋਂ ਪਾਪਾ ਕਮਰੇ ਵਿੱਚ ਆਏ। ਬੀ ਜੀ ਨਾਲ ਨਹੀਂ ਸਨ। ਪਾਪਾ ਦੇ ਹੱਥ ਵਿੱਚ ਖੁੱਲ੍ਹਾ ਹੋਇਆ ਲਿਫ਼ਾਫ਼ਾ ਸੀ। ਮੈਨੂੰ ਲਿਫ਼ਾਫ਼ਾ ਫੜਾਉਂਦਿਆਂ ਉਨ੍ਹਾਂ ਆਖਿਆ, "ਪੂਪੀ ਬੇਟਾ, ਆਈ ਐਮ ਸਾਰੀ। ਤੇਰੀ ਇਹ ਚਿੱਠੀ ਤੇਰੇ ਬੀ ਜੀ ਨੇ ਖੋਲ੍ਹੀ ਹੈ। ਸਿਰਫ ਖੋਲ੍ਹੀ ਹੀ ਨਹੀਂ ਸਗੋਂ ਪੜ੍ਹੀ ਵੀ ਹੈ। ਉਹ ਆਪਣੀ ਜਲਦਬਾਜ਼ੀ ਲਈ ਸਰਮਿੰਦਾ ਹਨ। ਏਸੇ ਲਈ ਤੇਰੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਮੈਂ ਉਨ੍ਹਾਂ ਵੱਲੋਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਦੇ ਰੁਤਬੇ ਦਾ ਖ਼ਿਆਲ ਕਰਦਿਆਂ ਹੋਇਆਂ...।"

"ਪਾਪਾ, ਤੁਸੀਂ ਕਿੰਨਾ ਕੁਝ ਕਹਿ ਗਏ ਹੋ। ਨਿੱਕੀ ਜਹੀ ਤਾਂ ਗੱਲ ਹੈ। ਮੈਂ ਤਲਾ ਬੀ ਜੀ ਨੂੰ ਜਾਣਦੀ ਨਹੀਂ। ਏਨੀ ਕੁ ਚਿੰਤਾ ਜ਼ਰੂਰ ਹੈ ਕਿ ਸਨੇਹਾ ਨਹੀਂ ਸੀ ਚਾਹੁੰਦੀ ਕਿ ਇਹ ਚਿੱਠੀ ਖੋਲ੍ਹੀ ਜਾਵੇ। ਸੁਮੀਤ ਵੀ ਬੁਰਾ ਮਨਾ ਸਕਦਾ ਹੈ। ਪਤਾ ਨਹੀਂ ਇਸ ਵਿੱਚ ਲਿਖਿਆ ਕੀ ਹੈ। ਜ਼ਰੂਰ ਕੋਈ ਬਚਪਨਾ ਹੋਵੇਗਾ।"

"ਬਚਪਨਾ ਨਹੀਂ, ਬੇਟਾ। ਇਹ ਸੁਨੇਹਾ ਦੀ ਚਿੱਠੀ ਹੈ। ਮੇਰੀ ਰਾਏ ਇਹ ਹੋ ਕਿ ਇਸ ਨੂੰ ਨਵੇਂ ਲਿਫ਼ਾਫ਼ੇ ਵਿੱਚ ਬੰਦ ਕਰਕੇ ਸੁਮੀਤ ਨੂੰ ਦੇ ਦੇ। ਸਾਰਾ ਮੁਆਮਲਾ

"ਮੁੜ ਉਹੋ ਕਾਨੂੰਨੀ ਕਲਾਬਾਜ਼ੀਆਂ, ਪਾਪਾ। ਬੈਂਕ ਯੂ ਫਾਰ ਦੀ ਸੁਜੈਸ਼ਨ।"

"ਇਹ ਚਿੱਟਾ ਧਾਗਾ ਵੀ ਇਸ ਚਿੱਠੀ ਦੇ ਨਾਲ ਹੀ ਸੀ। ਇਹ ਉਸ ਨੇ ਸੁਮੀਤ ਨੂੰ ਰੱਖੜੀ ਵਜੋਂ ਭੇਜਿਆ ਹੈ। ਕੱਲ੍ਹ ਜਦੋਂ ਸੁਮੀਤ ਆਵੇ ਇਹ ਲਿਫ਼ਾਫ਼ਾ ਉਸ ਨੂੰ ਦੇ ਦੇਵੀਂ।" ਕਹਿ ਕੇ ਪਾਪਾ ਆਪਣੀ ਕੁਰਸੀ ਉੱਤੇ ਬੈਠ ਗਏ। ਮੈਂ ਤੇਰੇ ਪੱਤ੍ਰ ਅਤੇ ਧਾਗੇ ਨੂੰ ਨਵੇਂ ਲਿਫ਼ਾਫ਼ ਵਿੱਚ ਬੰਦ ਕਰਨ ਲੱਗ ਪਈ। ਪਾਪਾ ਨੇ ਪੁੱਛਿਆ, "ਤੇਰੇ ਥੀਸਿਸ ਦਾ ਕੀ ਹਾਲ ਹੈ, ਬੇਟਾ?"

"ਮੈਂ ਥੀਸਿਸ ਦਾ ਖ਼ਿਆਲ ਛੱਡ ਦਿੱਤਾ ਹੈ, ਪਾਪਾ।"

"ਕਿਉਂ, ਕਿਉਂ, ਕਿਉਂ ?"

"ਇਸ ਲਈ ਕਿ ਮੈਂ ਯਥਾਰਥਵਾਦ ਦੀ ਥਾਂ ਸਮੁੱਚੀ ਕਲਾ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਣਾ ਚਾਹੁੰਦੀ ਹਾਂ।"

"ਇਸ ਦਾ ਮਤਲਬ ਤੂੰ ਆਪਣਾ ਟਾਪਿਕ ਬਦਲ ਲਿਆ ਹੈ।"

"ਨਹੀਂ, ਪਾਪਾ। ਕੇਵਲ ਟਾਪਿਕ ਨਹੀਂ ਬਦਲਿਆ, ਸਗੋਂ ਪੀ-ਐੱਚ.ਡੀ. ਦਾ ਖ਼ਿਆਲ ਹੀ ਛੱਡ ਦਿੱਤਾ ਹੈ। ਮੈਂ ਅਤੇ ਸੁਮੀਤ ਮਿਲ ਕੇ ਕਲਾ ਸੰਬੰਧੀ ਆਪਣੇ ਨਿੱਜੀ ਮੱਤ ਦਾ ਵਿਸਥਾਰ ਕਰਨਾ ਚਾਹੁੰਦੇ ਹਾਂ।"

"ਵਾਹ, ਹਮਾਰੀ ਬੋਟੀ ਸਾਹਿਤਚਾਰੀਆ ਬਨਨੇ ਜਾ ਰਹੀ ਹੈ।"

"ਇਹ ਹਾਸੇ ਦੀ ਗੱਲ ਨਹੀਂ, ਪਾਪਾ। ਆਈ ਐਮ ਸੀਰੀਅਸ।"

"ਮੈਂ ਇਸ ਨੂੰ ਹਾਸੇ ਦੀ ਨਹੀਂ ਸਗੋਂ ਖੁਸ਼ੀ ਦੀ ਗੱਲ ਸਮਝਦਾ ਹਾਂ; ਅਤੇ ਖੁਸ਼ੀ ਦੀ ਗੱਲ ਉੱਤੇ ਥੋੜਾ ਬਹੁਤਾ ਹਾਸਾ ਆ ਜਾਣਾ ਓਪਰੀ ਗੱਲ ਨਹੀਂ। ਮੂੰਹ ਵੱਟ ਕੇ ਖੁਸ਼ੀ ਦੀ ਗੱਲ ਕਰਨੀ ਮੇਰੇ ਲਈ ਔਖਾ ਕੰਮ ਹੈ। ਇਉਂ ਕਰਦੇ ਹਾਂ ਕਿ ਕੱਲ੍ਹ ਸਨਿਚਰਵਾਰ ਦੇਵਿੰਦਰ ਕੋਲ ਚੱਲਦੇ ਹਾਂ। ਸੁਮੀਤ ਨੂੰ ਓਥੇ ਬੁਲਾ ਲਵਾਂਗੇ। ਅਸੀਂ ਵੀ ਵੇਖੀਏ ਕਿ ਕਲਾ ਸੰਬੰਧੀ ਤੁਹਾਡਾ ਕੋਈ ਮੱਤ ਹੈ ਜਾਂ ਐਵੇਂ ਮੱਤ ਮਾਰੀ ਗਈ ਹੈ।"

ਮੈਂ ਮਨ ਹੀ ਮਨ ਬਹੁਤ ਖ਼ੁਸ਼ ਹੋਈ। ਮੈਨੂੰ ਯਕੀਨ ਸੀ ਕਿ ਸੁਮੀਤ ਦਾ ਸੋਚ-ਸੌਂਦਰਯ

120 / 225
Previous
Next