Back ArrowLogo
Info
Profile

"ਸੁਮੀਤ, ਏਥੇ ਮੈਂ ਆਪਣੀ ਅਸਹਿਮਤੀ ਪ੍ਰਗਟ ਕਰਾਂਗਾ। ਕਲਾ ਦੀਆਂ ਅਜੋਕੀਆ, ਸਾਰੀਆਂ ਨਹੀਂ ਤਾਂ ਬਹੁਤੀਆਂ ਪਰੀਭਾਸ਼ਾਵਾਂ ਆਧੁਨਿਕ ਯੁਗ ਦੇ ਵਿਦਵਾਨਾਂ ਦੀਆਂ ਬਣਾਈਆਂ ਹੋਈਆਂ ਹਨ। ਇਸ ਲਈ ਇਹ ਕਹਿਣਾ ਠੀਕ ਨਹੀਂ ਕਿ ਪੁਰਾਤਨ ਹੋਣ ਕਰਕੇ ਆਧੁਨਿਕ ਜੀਵਨ ਨਾਲ ਕਲਾ ਦੇ ਆਧੁਨਿਕ ਸੰਬੰਧਾਂ ਦੇ ਵਿਸ਼ਲੇਸ਼ਣ ਦਾ ਸਿੱਟਾ ਨਹੀਂ ਹਨ, ਇਹ ਪਰੀਭਾਸ਼ਾਵਾਂ।"

"ਅੰਕਲ ਜੀ, ਇਹ ਪਰੀਭਾਸ਼ਾਵਾਂ ਇਸੇ ਕਰਕੇ ਕਲਾ ਦੇ ਮਹੱਤਵ ਦੀ ਪਛਾਣ ਤੋਂ ਹੀਣੀਆ ਹਨ ਕਿ ਇਹ ਜੀਵਨ ਨੂੰ ਆਧੁਨਿਕ ਅਤੇ ਪੁਰਾਤਨ ਜਾਂ ਸੰਸਾਰਕ ਅਤੇ ਅਧਿਆਤਮਕ ਆਦਿਕ ਵੰਡਾਂ ਵਿੱਚ ਵੰਡ ਲੈਣ ਤੋਂ ਪਿੱਛ ਕਲਾ ਅਤੇ ਜੀਵਨ ਦੇ ਸੰਬੰਧ ਬਾਰੇ ਸੋਚਣਾ ਆਰੰਭ ਕਰਦੀਆਂ ਹਨ। ਕਲਾ ਅਤੇ ਜੀਵਨ ਦੇ ਸੰਬੰਧ ਬਾਰੇ ਸੋਚਣ ਲਈ ਜੀਵਨ ਨੂੰ ਪੁਰਾਤਨ ਜਾਂ ਆਧੁਨਿਕ ਰੂਪ ਵਿੱਚ ਵੇਖਣ ਦੀ ਲੋੜ ਨਹੀਂ। ਕਲਾ ਦਾ ਸੰਬੰਧ ਜੀਵਨ ਨਾਲ ਹੈ। ਇਹ ਇੱਕ ਬੁਨਿਆਦੀ ਸੰਬੰਧ ਹੈ। ਕਲਾ ਸਮੁੱਚੇ ਜੀਵਨ ਦਾ ਸੰਘਟਕ ਹੈ। ਜੀਵਨ ਤੋਂ ਮੇਰਾ ਭਾਵ ਹੈ ਉਹ ਬੁਨਿਆਦੀ ਨੇਮ ਜਿਹੜਾ ਪਹਿਲਾਂ ਹਰਕਤ ਦਾ ਰੂਪ ਧਾਰ ਕੇ ਪਦਾਰਥ ਵਿੱਚ ਸਮਾਉਂਦਾ ਹੈ ਅਤੇ ਹੌਲੀ ਹੌਲੀ ਵਿਕਾਸ ਕਰਦਿਆਂ ਹੋਇਆ ਬਿਰਛਾਂ ਬੂਟਿਆਂ ਅਤੇ ਜੀਵ ਜੰਤੂਆਂ ਵਿੱਚੋਂ ਹੁੰਦਾ ਹੋਇਆ ਮਨੁੱਖੀ ਰੂਪ ਨੂੰ ਪ੍ਰਾਪਤ ਹੁੰਦਾ ਹੈ।"

"ਬਰਖ਼ੁਰਦਾਰ, ਜੀਵਨ ਦੇ ਉਸ ਬੁਨਿਆਦੀ ਨੇਮ ਜਾਂ ਪ੍ਰਿੰਸੀਪਲ ਆਫ਼ ਲਾਈਵ (Principle of life) ਦਾ ਕਲਾ ਨਾਲ ਕੀ ਸੰਬੰਧ ਹੋਇਆ ?

"ਜੋ ਮੈਂ ਸੁਨੇਹਾ ਦੀਦੀ ਦੀ ਮਾਰਫ਼ਤ ਤੁਹਾਨੂੰ ਪਿਤਾ ਜੀ ਕਹਿ ਕੇ ਬੁਲਾਵਾਂ ਤਾਂ ਤੁਸੀਂ ਬਾਇਦ ਬੁਰਾ ਨਹੀਂ ਮਨਾਉਗੇ। ਖਿਮਾ ਕਰਨਾ, ਪਿਤਾ ਜੀ, ਤੁਸੀਂ ਤਾਂ ਪਿਉਰ ਮੈਥਿਮੇਟਿਕਸ (Pure Mathematics) ਤੋਂ ਜਾਣੂੰ ਹੋਣ ਕਰਕੇ ਗਣਿਤ ਅਤੇ ਤਰਕ, ਗਣਿਤ ਅਤੇ ਸੌਂਦਰਯ ਅਤੇ ਗਣਿਤ ਅਤੇ ਆਨੰਦ ਦੇ ਸੰਬੰਧਾਂ ਦੀ ਸੂਖ਼ਮਤਾ ਤੋਂ ਜਾਣੂੰ ਹੈ। ਜੀਵਨ ਅਤੇ ਕਲਾ ਦੇ ਸੰਬੰਧ ਦੀ ਸੂਖ਼ਮਤਾ ਬਾਰੇ ਤੁਹਾਨੂੰ ਦੱਸਦਾ ਮੈਂ ਚੰਗਾ ਨਹੀਂ ਲੱਗਦਾ।"

“ਕਾਕਾ, ਦੇਵਿੰਦਰ ਨੇ ਤੇਰੇ ਬਾਰੇ ਦੱਸਿਆ ਸੀ ਅਤੇ ਮੈਂ ਉਸ ਨੂੰ ਠੀਕ ਵੀ ਮੰਨਿਆ ਸੀ; ਪਰ ਜਿੰਨਾ ਕੁ ਠੀਕ ਮੈਂ ਮੰਨਿਆ ਸੀ ਤੇ ਉਸ ਤੋਂ ਜ਼ਿਆਦਾ ਹੀ ਸਮਝਦਾਰ ਹੈਂ। ਜੀਵਨ ਅਤੇ ਕਲਾ ਦੇ ਸੰਬੰਧ ਦੀ ਗੱਲ ਤੇਰੇ ਮੂੰਹੋਂ ਸੁਣਨ ਦਾ ਕੋਈ ਵੱਖਰਾ ਹੀ ਸੁਆਦ ਹੋਵੇਗਾ।"

"ਸਾਰੀ ਸਰ, ਮੈਂ...."

"ਨਾ ਬਈ, ਏਥੇ ਨਾ ਕੋਈ ਅਫ਼ਸਰ ਹੈ ਨਾ ਮਤਹਿਤ। ਏਥੇ ਤਾਂ ਕਲਾ ਅਤੇ ਜੀਵਨ ਦੇ ਸੰਬੰਧ ਦੀ ਤਸ਼ਰੀਹ ਹੋ ਰਹੀ ਹੈ ਅਤੇ ਇਸ ਸਿਲਸਿਲੇ ਵਿੱਚ ਤੂੰ ਸਾਡੇ ਨਾਲ ਚੰਗਾ ਜਾਣਦਾ ਹੈ।"

"ਤੁਹਾਡਾ ਅਸ਼ੀਰਵਾਦ ਹੈ, ਸਰ।"

"ਸਰ ਨੂੰ ਸਰ ਦੀ ਥਾਂ ਉੱਤੇ ਪਿਆ ਰਹਿਣ ਦੇ। ਏਥੇ ਮੈਨੂੰ ਵੀ ਦੇਵਿੰਦਰ ਵਾਂਗ ਅੰਕਲ ਕਹਿ ਕੇ ਬੁਲਾ।"

“ਉਹ ਤਾਂ ਤੁਹਾਨੂੰ ਅੰਕਲ ਕਹਿ ਕੇ ਨਹੀਂ ਬੁਲਾਉਂਦੇ। ਉਨ੍ਹਾਂ ਵਾਂਗ ਨਾਂ ਲੈ ਕੇ ਮੈਂ ਨਹੀਂ ਬੁਲਾ ਸਕਦਾ।"

ਇਸ ਗੱਲ ਉੱਤੇ ਸਾਰਿਆਂ ਦਾ ਹਾਸਾ ਨਿਕਲ ਗਿਆ। ਖ਼ੁਸ਼ ਅਤੇ ਖੂਬਸੂਰਤ ਵਾਤਾਵਰਣ ਵਿੱਚ ਸੁਮੀਤ ਨੇ ਕਹਿਣਾ ਆਰੰਭ ਕੀਤਾ, "ਭਾਰਤੀ ਵਿਚਾਰਵਾਨ ਜੀਵਨ ਦੇ ਮੂਲ ਜਾਂ ਅਸਲੇ ਨੂੰ ਸੱਚਿਦਾਨੰਦ ਕਹਿੰਦੇ ਆਏ ਹਨ। ਸਤ, ਚਿੱਤ ਅਤੇ ਆਨੰਦ ਦੀ ਸੰਧੀ ਤੋਂ ਸੱਚਿਦਾਨੰਦ ਸ਼ਬਦ ਬਣਿਆ ਹੈ।"

122 / 225
Previous
Next