Back ArrowLogo
Info
Profile

"ਠਹਿਰ ਜਾ, ਯਾਰ। ਅਸੀਂ ਤਾਂ ਸੱਚਿਦਾਨੰਦ ਦੇ ਮਾਅਨੇ ਪਰਮਾਤਮਾ ਸਮਝਦੇ ਆਏ ਹਾਂ।"

"ਠੀਕ ਹੈ, ਸਰ: ਜੀਵਨ ਦਾ ਮੂਲ ਵੀ ਤਾਂ ਪਰਮਾਤਮਾ ਨੂੰ ਹੀ ਮੰਨਿਆ ਜਾਂਦਾ ਹੈ। 'ਹੋਂਦ', 'ਚੇਤਨਾ' ਅਤੇ 'ਆਨੰਦ' ਜੀਵਨ ਦੇ ਅਸਲੇ ਦੇ ਤਿੰਨ ਗੁਣ: ਹਨ। ਹੋਂਦ ਨੇ ਅਨੇਕਾਨੇਕ ਪਦਾਰਥ ਰੂਪ ਧਾਰਣ ਕੀਤੇ ਹੋਏ ਹਨ। ਚੇਤਨਾ ਨੇ ਹਰਕਤ, ਅਹਿਸਾਸ, ਪਰਵਿਰਤੀ, ਭਾਵ, ਵਿਚਾਰ, ਵਿਸ਼ਵਾਸ, ਬੁੱਧੀ ਅਤੇ ਪਰਾ-ਚੇਤਨਾ ਜਾਂ ਅੰਤਰ ਦ੍ਰਿਸ਼ਟੀ ਦੇ ਰੂਪ ਅਪਣਾਏ ਹੋਏ ਹਨ, ਅਤੇ ਆਨੰਦ ਵੀ ਸਰੀਰਿਕ, ਪਰਵਿਰਤੀ ਮੂਲਕ, ਭਾਵੁਕ, ਬੋਧਕ, ਸਹਿਜ ਅਤੇ ਆਤਮਕ ਨਾਮ ਦੇ ਕਈ ਰੂਪਾਂ ਵਿੱਚ ਪਸਰਿਆ ਹੋਇਆ ਹੈ। ਸਮੁੱਚਾ ਜੀਵਨ ਆਪਣੇ ਮੂਲ ਜਾਂ ਅਸਲੇ ਨੂੰ ਅਭਿਵਿਅਕਤ ਕਰਨ ਲਈ ਉਪਜਿਆ ਅਤੇ ਵਿਕਸਿਆ ਹੈ......।"

"ਠਹਿਰ ਜਾ, ਸੁਮੀਤ। ਇਹ ਦੋਵੇਂ ਤੇਰੀ ਗੱਲ ਜਿੰਨੀ ਛੇਤੀ ਸਮਝ ਸਕਦੇ ਹਨ ਓਨੀ ਆਸਾਨੀ ਨਾਲ ਮੈਂ ਨਹੀਂ ਸਮਝ ਸਕਦਾ। ਮੈਨੂੰ ਤਾਂ ਮਾਰ ਲਿਆ ਅਫਸਰੀ ਨੇ। ਅਭਿਵਿਅਕਤ ਦੇ ਕੀ ਮਾਅਨੇ ਹਨ ?"

"ਮੈਨੀਫੈਸਟ ਸਰ। ਜੀਵਨ ਹਰ ਪੜਾਅ ਉੱਤੇ ਆਪਣੇ ਅਸਲੇ ਨੂੰ ਮੈਨੀਫੈਸਟ ਕਰਦਾ ਹੈ। ਆਪਣੇ ਅਸਲੇ ਦੀ ਅਭਿਵਿਅਕਤੀ ਵਿੱਚ ਹੀ ਜੀਵਨ ਦੀ ਸੁੰਦਰਤਾ ਹੈ ਅਤੇ ਸੁੰਦਰਤਾ ਆਨੰਦ ਦੀ ਲਖਾਇਕ ਹੈ.......।"

"ਲਖਾਇਕ ਵੀ ਮੈਂ ਚੰਗੀ ਤਰ੍ਹਾਂ ਸਮਝਿਆ ਨਹੀਂ।’

"ਪਾਪਾ, ਲਖਾਇਕ ਹੈ ਦਾ ਭਾਵ ਹੈ, ਡੀਨੇਟ ਕਰਦੀ ਹੈ, ਸੰਕੇਤ ਕਰਦੀ ਹੈ। ਭਾਵ ਇਹ ਹੈ ਕਿ ਸੁੰਦਰਤਾ ਆਨੰਦ ਵੱਲ ਸੰਕੇਤ ਕਰਦੀ ਹੈ। ਹੋਰ ਸਾਫ਼ ਅਤੇ ਸਿੱਧਾ ਮਤਲਬ ਇਹ ਹੈ ਕਿ ਸੁੰਦਰਤਾ ਆਨੰਦ ਨਾਲ ਸੰਬੰਧਤ ਹੈ।"

"ਆਪਣੇ ਅਸਲੇ ਦੀ ਅਭਿਵਿਅਕਤੀ ਕਰਦਿਆਂ ਹੋਇਆਂ ਜੀਉਣਾ ਜਾਂ ਆਪਣੇ ਅਸਲੇ ਅਨੁਸਾਰ ਜੀਊਣਾ ਹੀ ਜੀਵਨ ਦਾ ਮਨੋਰਥ ਹੈ। ਇਉਂ ਜੀਊਣਾ ਸਹਿਜ ਹੈ। ਸਰਲ ਹੈ; ਆਨੰਦਾਇਕ ਹੈ; ਅਤੇ 'ਆਨੰਦ' ਜੀਵਨ ਦਾ ਮਨੋਰਥ ਹੈ। ਅਸਲੇ ਦੀ ਅਭਿਵਿਅਕਤੀ ਅਤੇ ਆਨੰਦ ਇੱਕ ਰੂਪ ਹਨ: ਇੱਕੋ ਅਵਸਥਾ ਦੇ ਦੋ ਨਾਮ ਹਨ।"

"ਅਸੀਂ ਇਹ ਮੰਨਦੇ ਆਏ ਹਾਂ ਕਿ ਜੀਵਨ ਦਾ ਮਨੋਰਥ ਮੁਕਤੀ ਜਾਂ ਪਰਮਾਤਮਾ ਵਿੱਚ ਅਭੇਦਤਾ ਹੈ। ਇਸ ਬਾਰੇ ਤੇਰਾ ਕੀ ਖਿਆਲ ਹੈ, ਸੁਮੀਤ ?"

"ਮੇਰੇ ਲਈ ਇਸ ਮਨੋਰਥ ਦੀ ਵਿਆਖਿਆ ਵੀ ਉਹੋ ਕੁਝ ਹੈ, ਪਿਤਾ ਜੀ। ਇਸ ਜੀਵਨ ਤੋਂ ਪਰੇ ਦੀ ਕਿਸੇ ਮੁਕਤੀ ਬਾਰੇ ਮੈਂ ਜਾਣਦਾ ਨਹੀਂ, ਨਾ ਹੀ ਉਸ ਮੁਕਤੀ ਦੀ ਪ੍ਰਾਪਤੀ ਲਈ ਅਪਣਾਏ ਜਾਣ ਵਾਲੇ ਸਾਧਨ, ਮੇਰੀ ਜਾਚੇ, ਸੁੰਦਰ ਅਤੇ ਸਤਿਕਾਰਯੋਗ ਹਨ ਅਤੇ ਇਹ ਇਸ ਲਈ ਕਿ ਉਹ ਸਹਿਜ ਨਹੀਂ, ਉਹ ਉਚੇਚੇ ਯਤਨ ਹਨ, ਸਾਧਾਰਣ ਜੀਵਨ ਦੇ ਸਾਧਾਰਣ ਵਿਵਹਾਰ ਨਾਲੋਂ ਵੱਖਰੇ ਹਨ, ਸਾਧਾਰਣ ਜੀਵਨ ਦੀ ਖ਼ੁਸ਼ੀ ਅਤੇ ਖੂਬਸੂਰਤੀ ਵਿੱਚ ਕਿਸੇ ਪ੍ਰਕਾਰ ਦਾ ਵਾਧਾ ਕਰਨ ਦੀ ਥਾਂ ਇਸ ਵਾਧੇ ਦੇ ਵਿਰੋਧੀ ਹਨ। ਜੇ ਮੁਕਤੀ ਸਾਡੇ ਸੰਸਾਰਕ ਜੀਵਨ ਦਾ ਕੋਈ ਹਿੱਸਾ ਹੈ, ਸਾਡੇ ਸਾਧਾਰਣ ਜੀਵਨ ਨਾਲ ਕਿਸੇ ਤਰ੍ਹਾਂ ਸੰਬੰਧਤ ਹੈ, ਜੀਊਂਦੇ-ਜੀ ਪ੍ਰਾਪਤ ਕੀਤੀ ਜਾਣ ਵਾਲੀ ਕੋਈ ਅਵਸਥਾ ਹੈ, ਤਾਂ ਆਪਣੇ ਅਸਲੇ ਦੀ ਅਭਿਵਿਅਕਤੀ ਕਰਦਿਆਂ ਹੋਇਆ ਜੀ ਰਹੇ ਮਨੁੱਖ ਨਾਲੋਂ ਵੱਧ ਮੁਕਤ ਕੋਈ ਨਹੀਂ, ਅੰਦਰੋਂ ਬਾਹਰੋਂ ਇੱਕ ਹੋ ਕੇ ਜੀ ਰਹੇ ਮਨੁੱਖ ਨਾਲੋਂ ਵੱਡਾ ਯੋਗੀ ਕਿਆਸਣਾ ਮੇਰੇ ਲਈ ਮੁਸ਼ਕਲ ਹੈ। ਪਰਮਾਤਮਾ ਵਿੱਚ ਅਭੇਦਤਾ ਵੀ ਦੋ ਪ੍ਰਕਾਰ ਦੀ ਹੋ ਸਕਦੀ ਹੈ। ਪਹਿਲੀ ਜਾਂ ਪਹਿਲਾਂ ਤੋਂ ਪ੍ਰਚੱਲਿਤ ਕੀਤੀ ਹੋਈ

123 / 225
Previous
Next