Back ArrowLogo
Info
Profile

ਪਰਿਭਾਸ਼ਾ ਅਨੁਸਾਰ ਮਰਨ ਪਿੱਛੋਂ ਕਿਸੇ ਦੀ ਆਤਮਾ ਦਾ ਪਰਮਾਤਮਾ ਵਿੱਚ ਜਾ ਸਮਾਉਣਾ, ਪਰਮਾਤਮਾ ਵਿੱਚ ਅਭੇਦ ਹੋਣਾ ਆਖਿਆ ਜਾ ਸਕਦਾ ਹੈ। ਇਹ ਗੱਲ ਪਰਲੋਕ ਵਿੱਚ ਮੁਕਤੀ ਲੱਭਣ ਵਰਗੀ ਹੀ ਹੈ। ਦੂਜੀ ਪਰਿਭਾਸ਼ਾ ਅਨੁਸਾਰ ਪਰਮਾਤਮਾ ਨੂੰ ਜੀਵਨ ਦਾ ਅਸਲਾ ਜਾਣ ਕੇ ਆਪਣੇ ਰੱਬੀ ਅਸਲੇ ਦੀ ਅਭਿਵਿਅਕਤੀ ਨੂੰ ਮੁਕਤੀ ਮੰਨਣਾ, ਅੰਦਰ ਬਾਹਰੋਂ ਇੱਕ ਹੈ।

ਕੇ ਜੀਉਣਾ ਹੈ।"

"ਇੱਕ ਗੱਲ ਹੋਰ ਪੁੱਛਾਂ, ਬੇਟਾ ?"

"ਪੁੱਛੋ, ਪਿਤਾ ਜੀ।"

"ਤੂੰ ਕਿਹਾ ਹੈ ਕਿ ਆਪਣੇ ਅਸਲੇ ਦੀ ਅਭਿਵਿਅਕਤੀ ਦਾ ਜੀਵਨ ਸੁੰਦਰ ਹੈ, ਸਹਿਜ ਹੈ ਅਤੇ ਆਨੰਦਦਾਇਕ ਹੈ। ਕਿਸੇ ਭਲੇ ਆਦਮੀ ਲਈ ਭਲਾਈ ਕਰਨੀ ਠੀਕ ਹੀ ਸੌਖੀ ਹੈ ਅਤੇ ਬੁਰਾਈ ਕਰਨੀ ਔਖਾ ਕੰਮ ਹੈ। ਇਸੇ ਤਰ੍ਹਾਂ ਕਿਸੇ ਬੁਰੇ ਆਦਮੀ ਦਾ ਅਸਲਾ ਬੁਰਾ ਹੋਣ ਕਰਕੇ ਉਹ ਬੁਰਾਈ ਕਰਦਿਆਂ ਹੋਇਆਂ ਅਪਣੇ ਅਸਲੇ ਦੀ ਅਭਿਵਿਅਕਤੀ ਕਰਦਾ ਹੋਣ ਕਰਕੇ ਬੁਰੇ ਕੰਮ ਨੂੰ ਆਪਣੇ ਲਈ ਸੌਖਾ ਸਮਝਦਾ ਹੈ, ਸ਼ਾਇਦ ਆਨੰਦਦਾਇਕ ਵੀ। ਪਰ ਇਹ ਕੰਮ ਸੁੰਦਰ ਕਿਵੇਂ ਹੋ ਸਕਦਾ ਹੈ ?"

"ਪਿਤਾ ਜੀ, ਇਸ ਪ੍ਰਸ਼ਨ ਦਾ ਉੱਤਰ ਸੁਮੀਤ ਦੀ ਥਾਂ ਮੈਂ ਦੇਣਾ ਚਾਹੁੰਦੀ ਹਾਂ। ਅਸੀਂ ਸਮੁੱਚੇ ਜੀਵਨ ਦੇ ਅਸਲੇ ਦੀ ਗੱਲ ਕਰ ਰਹੇ ਹਾਂ। ਸਮੁੱਚੇ ਜੀਵਨ ਦੇ ਅਸਲ ਨੂੰ ਸੱਚਿਦਾਨੰਦ ਆਖਿਆ ਗਿਆ ਹੈ ਅਤੇ ਇਉ ਮੰਨਦਿਆਂ ਹੋਇਆਂ ਜੀਵਨ ਵਿੱਚ ਕਲਾ ਦਾ ਸਥਾਨ ਨੀਅਤ ਕਰ ਰਹੇ ਹਾਂ। ਕੁਝ ਇੱਕ ਅਪਰਾਧੀਆਂ ਦਾ ਅਸਲਾ ਸਮੁੱਚੇ ਜੀਵਨ ਦਾ ਅਸਲਾ ਹੋਣ ਦਾ ਮਾਣ ਪ੍ਰਾਪਤ ਨਹੀਂ ਕਰ ਸਕਦਾ। ਆਪਣੇ ਅਸਲੇ ਦੀ ਅਭਿਵਿਅਕਤੀ ਵਿੱਚੋਂ ਅਪਰਾਧੀ ਨੂੰ ਵੀ ਕੋਈ ਤਸੱਲੀ ਮਿਲਦੀ ਹੋਵੇਗੀ। ਪਰ, ਉਸ ਨੂੰ ਆਨੰਦ ਜਾਂ ਸਮੁੱਚੇ ਜੀਵਨ ਦਾ ਅਸਲਾ ਜਾਂ ਮਨੋਰਥ ਨਹੀਂ ਆਖਾਂਗੇ। ਇਸ ਸੰਬੰਧ ਵਿੱਚ ਵਿਚਾਰ ਉਦੋਂ ਕਰਾਂਗੇ ਜਦੋਂ ਜੀਵਨ ਨੂੰ ਪੁਰਾਤਨ, ਆਧੁਨਿਕ, ਚੰਗਾ, ਬੁਰਾ, ਆਰਥਕ, ਰਾਜਨੈਤਿਕ, ਸਮਾਜਕ ਅਤੇ ਵਿਅਕਤੀਗਤ ਆਦਿਕ ਵੰਡਾਂ ਵਿੱਚ ਵੰਡ ਕੇ ਵੇਖਾਂਗੇ। ਹਰ ਪ੍ਰਕਾਰ ਦੇ ਜੀਵਨ ਲਈ ਸੁੰਦਰਤਾ, ਆਨੰਦ ਅਤੇ ਕਲਾ ਦੀ ਪਰੀਭਾਸ਼ਾ ਵੱਖ ਵੱਖ ਪ੍ਰਕਾਰ ਦੀ ਹੋ ਜਾਵੇਗੀ। ਇਉਂ ਹੁੰਦਾ ਆਇਆ ਹੈ। ਉਲਾਰ ਮਨੁੱਖੀ ਮਨ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਜੀਵਨ ਨੂੰ ਵੇਖਦੇ ਹੋਏ ਸੁੰਦਰਤਾ, ਆਨੰਦ ਅਤੇ ਕਲਾ ਦੀਆਂ ਪਰੀਭਾਸ਼ਾਵਾਂ ਬਣਾਉਂਦੇ ਆਏ ਹਨ। ਬਹੁਤਿਆਂ ਨੇ (ਸ਼ਾਇਦ ਸਾਰਿਆਂ ਨੇ) ਇਹ ਸੋਚਣ ਦੀ ਲੋੜ ਨਹੀਂ ਸਮਝੀ ਕਿ ਉਨ੍ਹਾਂ ਦੀਆਂ ਪਰੀਭਾਸ਼ਾਵਾਂ ਕਲਾ ਅਤੇ ਜੀਵਨ ਦੇ ਬੁਨਿਆਦੀ ਸੰਬੰਧ ਦਾ ਸਤਿਕਾਰ ਕਰਦੀਆਂ ਹਨ ਜਾਂ ਨਹੀਂ। ਸ਼ਾਇਦ ਇਸ ਬੁਨਿਆਦੀ ਸੰਬੰਧ ਨੂੰ ਨਜ਼ਰ-ਅੰਦਾਜ਼ ਕਰਦੇ ਆਏ ਹਨ ਬਾਰੇ। ਇਸ ਦੇ ਸਿੱਟੇ ਵਜੋਂ ਕਲਾ ਵਿੱਚ ਵੀ ਕਿਨਾ ਕੁਝ ਅਜੇਹਾ ਹੈ ਜਿਸਨੂੰ ਅਪਰਾਧ ਆਖਿਆ ਜਾ ਸਕਦਾ ਹੈ।"

"ਇੱਕ ਸੁਆਲ ਮੈਂ ਵੀ ਪੁੱਛ ਲਵਾਂ ?"

"ਪੁੱਛੋ, ਪਾਪਾ।"

"ਤੁਸੀਂ ਕਹਿੰਦੇ ਹੋ ਅਸਲੇ ਦੀ ਅਭਿਵਿਅਕਤੀ ਦਾ ਜੀਵਨ ਸੌਖਾ ਹੈ, ਸਹਿਜ ਹੈ, ਆਨੰਦਦਾਇਕ ਹੈ। ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਕੇ ਜੀਊਣਾ ਜੀਵਨ ਦਾ ਮਨੋਰਥ ਹੈ। ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ। ਆਪਣੇ ਅਸਲੇ ਦੀ ਅਭਿਵਿਅਕਤੀ ਕਰਕੇ ਮੈਂ ਤਾਂ ਮੁਸੀਬਤ ਵਿੱਚ ਪੈ ਜਾਵਾਂਗਾ। ਅੰਦਰੋਂ ਬਾਹਰੋਂ ਇੱਕ ਹੋ ਕੇ ਜੀਊਣ ਨਾਲ ਬਹੁਤਿਆ ਦਾ ਜੀਵਨ ਦੁਖ ਰੂਪ ਹੋ ਜਾਵੇਗਾ। ਤੁਸੀਂ ਆਪਣੀ ਗੱਲ ਉੱਤੇ ਮੁੜ ਵਿਚਾਰ ਕਰੋ।"

124 / 225
Previous
Next