Back ArrowLogo
Info
Profile

“ਪਾਪਾ, ਏਥੇ ਹੋ ਰਿਹਾ ਹੈ ਸਿਧਾਂਤਕ ਚਿੰਤਨ ਜਾਂ ਸਪੈਕੂਲੇਸ਼ਨ। ਪਹਿਲਾਂ ਪਿਤਾ ਜੀ ਨੇ ਇਸ ਵਿੱਚ ਵਿੱਦਿਆ ਵਿਘਨ ਪਾਉਣ ਦੀ ਭੁੱਲ ਕੀਤੀ ਸੀ: ਹੁਣ ਤੁਸਾਂ ਅਫਸਰਾਂ ਵਾਲੀ ਵਿਵਹਾਰਕ ਗੱਲ ਕਰ ਕੇ ਵਿਵਹਾਰ-ਵਿਘਨ ਪਾਉਣ ਦੀ ਵਡੇਰੀ ਭੁੱਲ ਕਰ ਦਿੱਤੀ ਹੈ। ਇਹ ਕੁਝ ਤਾਂ ਸੁਮੀਤ ਦੁਆਰਾ ਆਖਿਆ ਜਾ ਰਿਹਾ ਹੈ ਕਿ ਮਨੁੱਖੀ ਜੀਵਨ ਦਾ ਸ਼ੀਰਾਜ਼ਾ ਜਾਂ ਢਾਂਚਾ ਕੁਝ ਇਸ ਪ੍ਰਕਾਰ ਦਾ ਬਣ ਗਿਆ ਹੈ ਕਿ ਜੀਵਨ ਆਪਣੇ ਅਸਲੇ ਦੀ ਅਭਿਵਿਅਕਤੀ ਕਰਨ ਤੋਂ ਅਸਮਰਥ ਹੈ, ਅੰਦਰੋਂ ਬਾਹਰੋਂ ਇੱਕ ਹੋ ਕੇ ਜੀਉਣਾ ਇੱਕ ਜੋਖ਼ਮ ਹੈ। ਸਾਡੇ ਵਿਵਹਾਰਕ ਜੀਵਨ ਦਾ ਅਸਲਾ ਸੱਚਿਦਾਨੰਦ ਨਹੀਂ: ਸਗੋਂ ਵਿਕਾਸ ਜਾਂ ਈਵੋਲਿਊਸ਼ਨ ਦੇ ਸਫ਼ਰ ਦਾ ਮਿੱਟੀ ਘੱਟਾ ਸਾਡੇ ਮਨ ਉੱਤੇ ਜੰਮ ਕੇ ਸਾਡੇ ਜੀਵਨ ਦਾ ਅਸਲਾ ਹੋਣ ਦਾ ਭੁਲੇਖਾ ਪਾ ਰਿਹਾ ਹੈ। ਮੁਕਾਬਲਾ ਈਰਖਾ, ਬੇਵਸਾਹੀ, ਭੈ, ਘਿਰਟਾ, ਕ੍ਰੋਧ ਅਤੇ ਧੋਖਾ ਜੀਵਨ ਦਾ ਅਸਲਾ ਬਣੇ ਹੋਏ ਹਨ ਅਤੇ ਜੀਵਨ ਇਨ੍ਹਾਂ ਦੀ ਅਭਿਵਿਕਅਰੀ ਕਰਦਾ ਹੋਇਆ ਜੀ ਰਿਹਾ ਹੈ। ਇਹ ਜੀਵਨ ਦੇ ਅਸਲੇ ਦੀ ਅਭਿਵਿਅਕਤੀ ਨਹੀਂ, ਇਹ ਕੁ-ਅਸਲੇ ਦੀ ਅਭਿਵਿਅਕਤੀ ਹੈ। ਕੁ-ਅਸਲੇ ਦੀ ਅਭਿਵਿਕਅਤੀ ਕਰਦੇ ਹੋਏ ਜੀਵਨ ਨੇ ਕਲਾ ਨੂੰ ਵੀ ਕੁ-ਪਰੀਭਾਸ਼ਾਵਾਂ ਦਿੱਤੀਆਂ ਹੋਈਆਂ ਹੋ ਸਕਦੀਆਂ ਹਨ ਅਤੇ ਜਿਸ ਕਿਸੇ ਨੇ ਜੀਵਨ ਦੇ ਅਸਲੇ ਨੂੰ ਪਛਾਣਿਆ ਹੈ, ਉਸ ਦੁਆਰਾ ਸੁ-ਪਰੀਭਾਸ਼ਾ ਵੀ ਬਣਾਈ ਗਈ ਹੋਵੇਗੀ।"

"ਸ਼ਾਇਦ ਮੇਰਾ ਇਹ ਪ੍ਰਸ਼ਨ ਵੀ ਕੁਬਾਹਰਾ ਜਿਹਾ ਹੀ ਹੋਵੇ, ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਪਸ਼ੂ-ਜੀਵਨ ਮਨੁੱਖੀ ਜੀਵਨ ਨਾਲੋਂ ਜ਼ਿਆਦਾ ਸਹਿਜ-ਜੀਵਨ ਨਹੀਂ ?"

"ਤੁਹਾਡਾ ਪ੍ਰਸ਼ਨ ਕੁਥਾਹਰਾ ਨਹੀਂ, ਪਿਤਾ ਜੀ। ਹੋ ਸਕਦਾ ਪਸ਼ੂ-ਜੀਵਨ ਵਿੱਚ ਸਹਿਜ ਦੀ ਮਾਤ੍ਰਾ ਜ਼ਿਆਦਾ ਹੋਵੇ; ਪਰ ਇਹ ਪਸ਼ੂ-ਸਹਿਜ ਹੈ, ਨਿਰੋਲ ਸਹਿਜ ਜਾਂ ਆਤਮਕ ਸਹਿਜ ਨਹੀਂ। ਪਸ਼ੂ-ਜੀਵਨ ਵਿੱਚ ਸ਼ਕਤੀ, ਹਿੰਸਾ ਅਤੇ ਹੱਤਿਆ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਹਿੰਸਾ ਅਤੇ ਹੱਤਿਆ ਪਸ਼ੂ-ਜੀਵਨ ਦਾ ਆਧਾਰ ਹੋਣ ਦਾ ਦਰਜਾ ਰੱਖਦੀਆਂ ਹਨ। ਇਨ੍ਹਾਂ ਦੇ ਕਾਰਨ ਪਸ਼ੂ-ਜੀਵਨ ਵਿੱਚ ਆਖਰਾਂ ਦਾ ਭੈ ਹੈ, ਬੇ-ਓੜਕੀ ਬੇ-ਵਸਾਹੀ ਹੈ ਅਤੇ ਅਣ-ਕਿਆਸਿਆ ਕਪਟ ਪਸ਼ੂ-ਜੀਵਨ ਦਾ ਹਿੱਸਾ ਹੈ। ਪਸੂ-ਜੀਵਨ ਵਿਚਲਾ ਸਾਰਾ ਕੂੜ-ਕਪਟ ਮਨੁੱਖੀ ਜੀਵਨ ਵਿੱਚ ਵੀ ਪਰਵੇਸ਼ ਕਰ ਗਿਆ ਹੋਇਆ ਹੈ।"

"ਸੁਮੀਤ, ਹੁਣ ਤਕ ਤੇਰੀਆਂ ਗੱਲਾਂ ਦਾ ਅਸਲਾ ਪਦਾਰਥਵਾਦੀ ਭਾਸਦਾ ਰਿਹਾ ਹੈ। ਆਤਮਕ ਸਹਿਜ ਵਿਚਲਾ ਸ਼ਬਦ 'ਆਤਮਕ' ਕੁਝ ਓਪਰਾ ਲੱਗ ਰਿਹਾ ਹੈ।"

"ਪਿਤਾ ਜੀ, ਮੈਂ ਮਨੁੱਖੀ ਮਨ ਦੇ ਕੋਮਲ ਭਾਵਾਂ ਨੂੰ ਆਤਮਾ ਕਹਿੰਦਾ ਹਾਂ। ਆਤਮਾ ਤੋਂ ਮੇਰਾ ਭਾਵ ਹਰਖ ਸੋਗ ਤੋਂ ਪਰੇ, ਅਮਰ, ਅਟੱਲ, ਇਕਰਸ, ਅਭਿੱਜ, ਅਕੈ, ਅਗੰਮ, ਅਗੋਚਰ ਅਤੇ ਅਗੋਅ ਵਰਗੀ ਕੋਈ ਹੋਂਦ ਨਹੀਂ: ਸਗੋਂ ਆਤਮਾ ਦਾ ਭਾਵ (ਮੇਰੇ ਲਈ) ਹੋ ਮਨੁੱਖੀ ਮਨ ਦੇ ਕੋਮਲ ਭਾਵਾਂ ਦਾ ਕੁੱਲ ਜੋੜ।"

"ਮੈਨੂੰ ਇਸ ਸ਼ਬਦ ਦੀ ਇਹ ਵਰਤੋਂ ਸਾਰਥਕ ਜਾਪੀ ਹੈ। ਹੁਣ ਆਪਣੀ ਗੱਲ ਅੱਗੇ ।"

"ਧਨਵਾਦ। ਮੇਰਾ ਖ਼ਿਆਲ ਹੈ ਜਾਂ ਅਨੁਮਾਨ ਹੈ ਕਿ 'ਸੱਤ' ਭਾਵ ਪਦਾਰਥ ਅਤੇ 'ਚਿੱਤ' ਭਾਵ ਚੇਤਨਾ ਦੇ ਸੰਜੋਗ ਵਿੱਚੋਂ ਵਿਕਸਿਆ ਹੋਇਆ ਜੀਵਨ ਆਪਣੇ ਸਾਤਵਿਕ ਅਸਲੇ ਭਾਵ 'ਆਨੰਦ' ਦੀ ਅਭਿਵਿਅਕਤੀ ਲਈ ਹੋਂਦ ਵਿੱਚ ਆਇਆ ਹੈ। ਧਰਮਾਂ ਨੇ ਇਸ ਸਾਤਵਿਕ ਅਸਲੇ ਦੀ ਗੱਲ ਵੀ ਕੀਤੀ ਹੇ ਅਤੇ ਇਸ ਦੀ ਅਭਿਵਿਅਕਤੀ ਦੇ ਵਿਅਕਤੀਗਤ ਸਾਧਨਾਂ ਦਾ ਜ਼ਿਕਰ ਵੀ ਕੀਤਾ ਹੈ। ਧਰਮਾਂ ਦੀ ਇਸ ਦੇਣ ਲਈ ਜੀਵਨ ਉਨ੍ਹਾਂ ਦਾ ਧਨਵਾਦੀ ਹੋਏ

125 / 225
Previous
Next