Back ArrowLogo
Info
Profile

ਹੈ। ਕਮਲ ਕਲਾ ਅਤੇ ਸੂਖਮ ਚਿੰਤਨ ਸਮ੍ਰਿਧ ਅਤੇ ਸੁਰੱਖਿਅਤ ਸਮਾਜਕ ਜੀਵਨ ਵਿੱਚ ਉਪਜਦੇ ਅਤੇ ਵਿਕਸਦੇ ਆਏ ਹਨ। ਜੀਵਨ ਦੀ ਸੁੰਦਰਤਾ ਅਤੇ ਸਾਤਵਿਕਤਾ ਵਿੱਚ ਵਾਧਾ ਕਰਨਾ ਇਨ੍ਹਾਂ ਦਾ ਮਨੋਰਥ ਹੈ। ਕਲਾ ਲਈ ਮਨੁੱਖ ਦੀ ਸਾਤਵਿਕ ਸੁੰਦਰਤਾ ਨਾਲ ਉਚੇਰਾ ਕੋਈ ਮਨੋਰਥ ਨਹੀਂ। ਕਲਾਤਮਕ ਉਪਯੋਗਿਤਾ ਲਈ ਇਹ ਅੰਤਮ ਕਸਵੱਟੀ ਹੈ।"

"ਮੈਂ ਸਮਝਦੀ ਹਾਂ ਕਿ ਇਸ ਵਿਚਾਰ ਦੇ ਆਧਾਰ ਉੱਤੇ ਕਲਾ ਦੀ ਇੱਕ ਸਰਲ ਜਹੀ ਪਰੀਭਾਸ਼ਾ ਬਣਾਈ ਜਾ ਸਕਦੀ ਹੈ। ਇੱਕ ਅਧੂਰਾ ਜਿਹਾ ਯਤਨ ਮੈਂ ਕਰਦੀ ਹਾਂ। ਚਿੰਤਨ ਦਾ ਸੰਬੰਧ ਬੌਧਿਕਤਾ ਨਾਲ ਹੈ ਅਤੇ ਕਲਾ ਦਾ ਭਾਵੁਕਤਾ ਨਾਲ। ਮਨੁੱਖ ਦੇ ਕੋਮਲ ਭਾਵਾਂ ਨੂੰ ਸੁਮੀਤ ਦੁਆਰਾ ਸਾਤਵਿਕ ਭਾਵ ਆਖਿਆ ਗਿਆ ਹੈ। ਆਪਣੇ ਅਤਿ ਸ੍ਰੇਸ਼ਟ ਰੂਪ ਵਿੱਚ ਕੋਮਲ ਭਾਵ ਬੌਧਿਕਤਾ ਵਿੱਚ ਘੁਲ ਮਿਲ ਜਾਂਦੇ ਹਨ। ਸੂਖ਼ਮ ਬੁੱਧੀ ਅਤੇ ਕੋਮਲ ਭਾਵਾਂ ਦੇ ਕੁਲ ਜੋੜ ਨੂੰ ਜੋ ਆਤਮਾ ਦਾ ਨਾਂ ਦਿੱਤਾ ਜਾ ਸਕੇ ਤਾਂ ਮਨੁੱਖ ਦੇ ਆਤਮਕ ਵਿਕਾਸ ਵਿੱਚ ਸਹਾਈ ਹੋਣ ਵਾਲੀ ਕ੍ਰਿਤਿਮ ਸੁੰਦਰਤਾ ਕਲਾ ਹੈ।"

"ਇਨ੍ਹਾਂ ਦੋਹਾਂ ਦੀ ਇਹ ਜਾਣਨ, ਮੈਂ ਆਪਣੀ ਗੱਲ ਕਰਦਾ ਹਾਂ ਕਿ ਤੁਹਾਡੇ ਵਿਚਾਰਾਂ ਨੇ ਪਹਿਲੀਆਂ ਧਾਰਨਾਵਾਂ ਉੱਤੇ ਮੋੜਵੀਂ ਝਾਤ ਪਾਉਣ ਲਈ ਪ੍ਰੇਰਿਆ ਹੈ। ਭਵਿੱਖ ਵਿੱਚ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਖ਼ੁਸ਼ ਹੋਵਾਗਾ। ਪਰੰਤੂ, ਇਸ ਸਮੇਂ ਇੱਕ ਪ੍ਰਸ਼ਨ ਪੁੱਛੇ ਬਿਨਾਂ ਨਹੀਂ ਰਹਿ ਸਕਦਾ। ਮੇਰਾ ਪ੍ਰਸ਼ਨ ਤੁਹਾਨੂੰ ਦੋਹਾਂ ਨੂੰ ਸਾਂਝਾ ਹੈ। ਤੁਸੀਂ ਕਹਿੰਦੇ ਹੋ ਸੁੰਦਰਤਾ ਜਾਂ ਆਨੰਦ ਜੀਵਨ ਦਾ ਮਨੋਰਥ ਹੈ। ਇਹ ਦਾਅਵਾ ਤੁਸੀਂ ਕਿਸ ਬਿਨਾਅ ਉੱਤੇ ਕਰਦੇ ਹੋ ?"

''ਪਿਤਾ ਜੀ, ਗੰਭੀਰ ਵਿਚਾਰ ਇੱਕ ਤਰ੍ਹਾਂ ਨਾਲ ਸਮਾਪਤ ਹੋ ਚੁੱਕੀ ਹੈ। ਤੁਹਾਡਾ ਪ੍ਰਸ਼ਨ ਬਹੁਤ ਗੰਭੀਰ ਨਹੀਂ, ਇਸ ਲਈ ਜੋ ਮੇਰੇ ਉੱਤਰ ਵਿੱਚ ਥੋੜੀ ਜਹੀ ਚੰਚਲਤਾ ਹੋਵੇ ਤਾਂ ਬੁਰਾ ਨਾ ਮਨਾਉਣਾ। ਜੀਵਨ ਦੇ ਮਨੋਰਥ ਬਾਰੇ ਗੱਲ ਕਰਨ ਵਾਲਿਆਂ ਵਿੱਚੋਂ ਕਿਸੇ ਨੇ ਵੀ ਐਟਮ ਜਾਂ ਅਮੀਬਾ ਨੂੰ ਇਹ ਕਦੇ ਨਹੀਂ ਪੁੱਛਿਆ ਕਿ ਤੁਸੀਂ ਵਿਕਾਸ ਦੇ ਚੱਕਰ ਵਿੱਚ ਕਿਉਂ ਪਏ ਹੈ। ਹਰ ਕਿਸੇ ਨੇ ਅਨੁਮਾਨ ਲਾਏ ਹਨ। ਇਹ ਇੱਕ ਚੰਗੀ ਗੱਲ ਹੈ ਕਿ ਇਹ ਅਨੁਮਾਨ ਹਨ। ਜੀਵਨ ਨੂੰ ਹੱਕ ਹੈ ਕਿ ਉਹ ਇਨ੍ਹਾਂ ਅਨੁਮਾਨਾਂ ਦੀ ਪਰਖ-ਪੜਚੋਲ ਕਰੋ ਅਤੇ ਇਹ ਵੇਖੋ ਕਿ ਇਹ ਉਸ ਵਿਚਲੀ ਸੁੰਦਰਤਾ ਦੇ ਜ਼ਾਮਨ ਹਨ ਕਿ ਨਹੀਂ। ਜਿਹੜੇ ਅਨੁਮਾਨ ਜੀਵਨ ਦੀ ਪਰਖ ਵਿੱਚ ਪੂਰੇ ਨਾ ਉਤਰਨ, ਉਨ੍ਹਾਂ ਦਾ ਤਿਆਗ ਜੀਵਨ ਲਈ ਇੱਕ ਸੋਖੀ ਅਤੇ ਸਿੱਧੀ ਜਹੀ ਗੱਲ ਹੋਵੇਗਾ। ਜੀਵਨ ਦੇ ਜਿਨ੍ਹਾਂ ਮਨੋਰਥਾਂ ਨੂੰ ਧੁਰੋਂ ਆਏ ਦੱਸਿਆ ਗਿਆ ਹੈ, ਪਰਖ- ਪੜਚੋਲ ਉਨ੍ਹਾਂ ਦੀ ਵੀ ਸੰਭਵ ਨਹੀਂ। ਹਾਂ, ਇਨਹਾਮੀ ਦਬਦਬੇ ਦੀ ਸਹਾਇਤਾ ਨਾਲ ਮਨੁੱਖੀ ਸੱਚ ਦਾ ਰਾਹ ਰੋਕਣ ਵਿੱਚ ਉਹ ਸਫਲ ਹਨ। ਜੇ ਮੇਰੀ ਗੱਲ ਕੁਝ ਰੁੱਖੀ ਹੋਵੇ ਤਾਂ ਮੈਂ ਖਿਮਾ ਦੀ ਜਾਚਕ ਹਾਂ।"

ਪਾਪਾ ਹੈਰਾਨ ਸਨ; ਪਿਤਾ ਜੀ ਗੰਭੀਰ ਵਿਖਾਈ ਦਿੰਦੇ ਸਨ ਅਤੇ ਅੰਕਲ ਜੀ ਨਿੱਕਾ ਨਿੱਕਾ ਮੁਸਕਾ ਰਹੇ ਸਨ, ਜਦੋਂ ਆਂਟੀ ਨੇ ਡਰਾਇੰਗ ਰੂਮ ਵਿੱਚ ਆ ਕੇ ਆਖਿਆ, "ਮੁੱਕੀਆ ਨਹੀਂ ਗੱਲਾਂ ਅਜੇ ? ਸੁਮੀਤ, ਤੈਨੂੰ ਪਤਾ ਹੈ ਨਾ ਕਿ ਅੱਜ ਨੀਲੂ ਨੇ ਧਾਰੀਵਾਲ ਜਾਣਾ ਹੈ।" ਸੁਮੀਤ ਨੂੰ ਜਿਵੇਂ ਕਿਸੇ ਨੇ ਨੀਂਦ ਤੋਂ ਜਗਾ ਦਿੱਤਾ ਹੋਵੇ। ਉਸ ਨੇ ਘੜੀ ਵੱਲ ਵੇਖ ਕੇ ਆਖਿਆ, "ਉਹ ਹੈ; ਵਕਤ ਬਹੁਤ ਥੋੜਾ ਰਹਿ ਗਿਆ। ਮੈਂ ਛੇਤੀ ਜਾਂਦਾ ਹਾਂ।" ਕਿਸੇ ਦਾ ਉੱਤਰ ਉਡੀਕੇ ਬਿਨਾਂ ਸਾਰਿਆਂ ਨੂੰ ਸਿਰ ਨਿਵਾ ਕੇ ਕਮਰਿਉਂ ਬਾਹਰ ਜਾਂਦੇ ਹੋਏ ਨੇ ਅੰਕਲ ਜੀ ਨੂੰ ਆਖਿਆ, "ਜੇ ਤੁਸੀਂ ਮੈਨੂੰ ਕਾਰ ਵਿੱਚ ਛੱਡ ਆਓ ਤਾਂ ਬਹੁਤ ਚੰਗਾ ਹੋਵੇ।" ਪਿਤਾ ਜੀ ਬੋਲੇ, 'ਨਾ ਬਈ, ਅਸਾਂ ਕੁਝ ਗੱਲਾਂ ਕਰਨੀਆਂ ਹਨ। ਪੁਸ਼ਪੀ ਚਲੇ ਜਾਂਦੀ ਹੈ ਤੈਨੂੰ ਛੱਡਣ।"

127 / 225
Previous
Next