

ਗਿਆ। ਮਹਿਤਾ ਚੌਕ ਤੱਕ ਅਤੇ ਉਸ ਤੋਂ ਵੀ ਅਗੇਰੇ ਤਕ, ਸੜਕ ਦੇ ਲਾਗਲੇ ਪਿੰਡਾਂ ਵਿੱਚ ਉਹ ਕੱਪੜਾ ਵੇਚਣ ਜਾਣ ਲੱਗ ਪਏ। ਦੋ ਤਿੰਨ ਸਾਲਾਂ ਵਿੱਚ ਹੀ ਉਨ੍ਹਾਂ ਨੇ ਇੱਕ ਰੇੜ੍ਹੀ ਉੱਤੇ ਕੱਪੜੇ ਦੀ ਤੁਰਦੀ ਫਿਰਦੀ ਦੁਕਾਨ ਖੋਲ੍ਹ ਲਈ। ਉਨ੍ਹਾਂ ਦੇ ਪੁਰਾਣੇ ਗਾਹਕ ਉਨ੍ਹਾਂ ਦੀ ਰੇੜ੍ਹੀ ਦੁਆਲੇ ਝੁਰਮਟ ਪਾਈ ਰੱਖਦੇ ਸਨ। ਇਸ ਤੁਰਦੀ ਫਿਰਦੀ ਦੁਕਾਨ ਨੂੰ ਗਾਹਕਾਂ ਦੀ ਭੀੜ ਕਾਰਨ ਇੱਕ ਥਾਂ ਖਲੋਤੀ ਰਹਿਣਾ ਪੈ ਗਿਆ ਅਤੇ ਛੇਤੀ ਹੀ ਉਸ ਥਾਂ ਉੱਤੇ ਇੱਕ ਖੋਖਾ ਬਣ ਗਿਆ, ਜਿੱਥੇ ਇਹ ਰੇੜ੍ਹੀ ਖਲੇਂਦੀ ਹੁੰਦੀ ਸੀ। ਕਮੇਟੀ ਦੀ ਕਿਸੇ ਸਕੀਮ ਅਨੁਸਾਰ ਸੜਕ ਦੇ ਨਾਲ ਲੱਗਦੀ ਥਾਂ ਨੂੰ ਦੁਕਾਨਾਂ ਵਾਸਤੇ ਵੇਚਣ ਦਾ ਮਤਾ ਪਾਸ ਹੋ ਜਾਣ ਉੱਤੇ ਪਿਤਾ ਜੀ ਨੇ ਖੋਖੇ ਵਾਲੀ ਥਾਂ ਨੂੰ ਖ਼ਰੀਦ ਲਿਆ ਅਤੇ ਹੌਲੀ ਹੌਲੀ ਕੱਪੜੇ ਦੀ ਇੱਕ ਚੰਗੀ ਚੋਖੀ ਦੁਕਾਨ ਦੇ ਮਾਲਕ ਬਣ ਗਏ। ਮੈਂ ਉਦੋਂ ਦਸ ਕੁ ਸਾਲਾਂ ਦਾ ਸਾਂ। ਪਿਤਾ ਜੀ ਅਨੋਖੀ ਖ਼ੁਸ਼ੀ ਅਤੇ ਅਤਿਅੱਡ ਨਿਡਾ ਨਾਲ ਆਪਣੀ ਮਿਹਨਤ ਅਤੇ ਸਫਲਤਾ ਦੀ ਕਹਾਣੀ ਮੈਨੂੰ ਸੁਣਾਉਂਦੇ ਹੁੰਦੇ ਸਨ। ਉਨ੍ਹਾਂ ਦੇ ਪੁਰਾਣੇ ਗਾਹਕ ਜਦੋਂ ਵੀ ਉਨ੍ਹਾਂ ਕੋਲ ਆਉਂਦੇ ਉਹ ਆਪਣੀ ਗੱਦੀ ਉਤੇ ਉੱਠ ਕੇ, ਫੱਟੇ ਉੱਤੋਂ ਉੱਤਰ ਕੇ, ਪਿਆਰ ਨਾਲ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਉਨ੍ਹਾਂ ਦਾ ਸੁਆਗਤ ਕਰਦੇ ਸਨ। ਉਨ੍ਹਾਂ ਵਿੱਚੋਂ ਜੇ ਕਦੇ ਭੁੱਲ ਭੁਲੇਖੇ ਕੋਈ ਆਦਮੀ ਉਨ੍ਹਾਂ ਨੂੰ ਸ਼ਾਹ ਜੀ ਕਹਿ ਦਿੰਦਾ ਤਾਂ ਉਹ ਹੱਥ ਜੋੜ ਕੇ ਆਖਦੇ ਸਰਦਾਰ ਜੀ ਲੋਕਾਂ ਲਈ ਮੈਂ ਕੁਝ ਵੀ ਹੋਵਾਂ, ਤੁਹਾੜੇ ਲਈ ਓਹ ਪੁਰਾਣਾ, ਫੇਰੀ ਲਾਉਣ ਵਲਾ ਸਾਧੂ ਰਾਮ ਹਾਂ। ਜੇ ਮੇਰੇ ਹੁੰਦਿਆਂ ਉਨ੍ਹਾਂ ਦਾ ਕੋਈ ਪੁਰਾਣਾ ਗਾਹਕ ਦੁਕਾਨ ਉੱਤੇ ਆ ਜਾਂਦਾ ਤਾਂ ਉਹ ਮੈਨੂੰ ਉਸ ਦੇ ਪੈਰੀਂ ਹੱਥ ਲਾਉਣ ਨੂੰ ਕਹਿੰਦੇ ਸਨ।
"ਪਿਤਾ ਜੀ ਨੇ ਬਟਾਲੇ ਦੇ ਬਾਹਰਵਾਰ ਕਨਾਲ ਕੁ ਥਾਂ ਲੈ ਕੇ ਇੱਕ ਪੁਰਾਣਾ ਜਿਹਾ ਘਰ ਬਣਵਾ ਲਿਆ। ਇਸ ਕੰਮ ਵਿੱਚ ਉਨ੍ਹਾਂ ਨੂੰ ਦੋ ਸਾਲ ਲੱਗ। ਸਾਰੇ ਪਰਿਵਾਰ ਨੇ ਉਸ ਘਰ ਨੂੰ ਹੌਲੀ ਹੌਲੀ ਉੱਸਰਦਾ ਵੇਖਿਆ। ਘਰ ਮੁਕੰਮਲ ਹੋ ਜਾਣ ਉੱਤੇ ਪਹਿਲੇ ਪਿਤਾ ਪੁਰਖੀ ਘਰ ਵਿੱਚੋਂ ਇਸ ਨਵੇਂ ਘਰ ਆਉਣ ਦੀਆਂ ਵਿਉਂਤਾਂ ਬਣਨ ਲੱਗ ਪਈਆਂ। 'ਪਹਿਲਾਂ ਸ੍ਰੀ ਅਮ੍ਰਿਤਸਰ ਹਰਿਮੰਦਰ ਸਾਹਿਬ ਜਾਵਾਂਗੇ, ਇਸਨਾਨ ਕਰ ਕੇ ਇੱਕ ਸੌ ਰੁਪਏ ਦਾ ਪ੍ਰਸ਼ਾਦਿ ਕਰਵਾਇਆ ਜਾਵੇਗਾ। ਘਰ ਆ ਕੇ ਨਵੇਂ ਘਰ ਵਿੱਚ ਅਖੰਡ ਪਾਠ ਰਖਵਾਵਾਂਗੇ। ਪਾਠ ਦੇ ਭੋਗ ਦੇ ਕਾਰਡ ਸਾਰੇ ਜਾਣੂਆਂ ਨੂੰ ਘੱਲੇ ਜਾ ਚੁੱਕੇ ਸਨ। ਘਰ ਵਿੱਚ ਪਹਿਲਾਂ ਉਨ੍ਹਾਂ ਦੇ ਪੈਰ ਪੈਣੇ ਚਾਹੀਦੇ ਹਨ, ਜਿਨ੍ਹਾਂ ਦੇ ਪੈਸਿਆਂ ਦੀ ਬਰਕਤ ਨਾਲ ਇਹ ਘਰ ਬਣਿਆ ਹੈ।' ਆਪਣੇ ਪੁਰਾਣੇ ਗਾਹਕਾਂ ਪ੍ਰਤਿ ਇਹੋ ਜਿਹੀ ਸ਼ਰਧਾ ਰੱਖਦੇ ਸਨ ਪਿਤਾ ਜੀ।
"ਸਾਰਾ ਪ੍ਰਬੰਧ ਵਿਉਂਤ ਕੇ ਅਸੀਂ ਚਾਰੇ ਅਮ੍ਰਿਤਸਰ ਨੂੰ ਚੱਲ ਪਏ। ਗੁਰਦੁਆਰਾ ਕੰਧ ਸਾਹਿਬ ਸਾਡੇ ਘਰ ਦੇ ਲਾਗੇ ਹੀ ਸੀ। ਪਿਤਾ ਜੀ ਆਪਣੇ ਜੀਵਨ ਨੂੰ ਵੀ ਉਸ ਕੱਚੀ ਕੰਧ ਵਰਗਾ ਹੀ ਸਮਝਦੇ ਸਨ, ਜਿਸ ਨੂੰ ਆਪਣੇ ਵਿਆਹ ਸਮੇਂ ਗੁਰੂ ਨਾਨਕ ਦੇਵ ਜੀ ਨੇ ਅਸੀਸ ਦੇ ਕੇ ਚਾਰ ਯੁਗਾਂ ਦੀ ਉਮਰ ਬਖ਼ਸ਼ ਦਿੱਤੀ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਕਿਸੇ ਅਜੇਹੀ ਅਸੀਸ ਆਸਰੇ ਹੀ ਉਨ੍ਹਾਂ ਦੇ ਜੀਵਨ ਦੀ ਕਿਰ ਕਿਰ ਪੈਂਦੀ, ਕੱਚੀ ਕੰਧ, ਦਿਨੋ ਦਿਨ ਮਜ਼ਬੂਤ ਹੁੰਦੀ ਗਈ ਸੀ। ਉਹ ਰੋਜ਼ ਸਵੇਰੇ ਕੰਧ ਸਾਹਿਬ ਮੱਥਾ ਟੇਕਦੇ ਸਨ। ਅੱਜ ਵੀ ਸਾਰਾ ਪਰਿਵਾਰ ਮੱਥਾ ਟੇਕਣ ਗਿਆ। ਗੁਰਦੁਆਰੇ ਮੱਥਾ ਟੇਕਣ ਤੋਂ ਪਿੱਛ ਪਿਤਾ ਜੀ ਨੇ ਪ੍ਰੀਤੀ ਨੂੰ ਆਪਣੀ ਸੱਜੀ ਵੱਖੀ ਨਾਲ ਘੁੱਟ ਲਿਆ। ਪ੍ਰੀਤੀ ਨੂੰ ਉਹ ਗੁਰੂ ਦੀ ਅਸੀਸ ਦਾ ਮਨੁੱਖੀ ਰੂਪ ਮੰਨਦੇ ਸਨ।
"ਅਮ੍ਰਿਤ ਵੇਲੇ ਦੇ ਘੁਸਮੁਸੇ ਵਿੱਚ ਪਹਿਲੀ ਹੱਸ ਬਟਾਲੇ ਦੇ ਅੱਡੇ ਤੋਂ ਤੁਰੀ। ਤੀਹ ਪੈਂਤੀ