

ਪੋੜੀਆਂ ਉਤਰਦੇ ਹੋਏ ਪਾਪਾ ਨੇ ਪੁੱਛਿਆ, "ਕੀ ਗੱਲ ਹੈ, ਬੇਟਾ ਜੀ, ਚਾਹ ਵਗ਼ੈਰਾ ਦਾ ਕੋਈ ਰੰਗ-ਢੰਗ ਨਹੀਂ ਦਿਸਦਾ ਅੱਜ ?"
"ਚਾਹ ਤਿਆਰ ਹੈ; ਬਸ ਤੁਹਾਡੀ ਹੀ ਉਡੀਕ ਸੀ," ਕਹਿ ਕੇ ਮੈਂ ਉਨ੍ਹਾਂ ਨੂੰ ਪਕੜ ਕੇ ਕਨਜ਼ਰਵੇਟਰੀ ਵਿੱਚ ਲੈ ਗਈ, ਜਿੱਥੇ ਚਾਚਾ ਜੀ, ਪਾਪਾ ਦਾ ਮਿੱਤ੍ਰ ਨੀਰਜ ਅਤੇ ਮਾਮਾ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਸਾਰਿਆਂ ਨੂੰ ਏਨੇ ਸਵੇਰੇ ਸਵੇਰੇ ਬਿਨਾਂ ਦੱਸੇ ਘਰ ਆਏ ਵੇਖ ਕੇ ਉਹ ਬੋਲੇ, "ਬਈ, ਇਹ ਪਿੰਡ ਕਦੋਂ ਪਿਆ ਅਤੇ...?"
"ਫ਼ਿਕਰ ਨਾ ਕਰੋ। ਕਰ ਦਿਓ ਫਿਕਰਾ ਪੂਰਾ। ਸਮਝ ਅਸਾਂ ਲਿਆ ਹੈ; ਸੁਣ ਕੇ ਸਾਨੂੰ ਕੋਈ ਫ਼ਰਕ ਨਹੀਂ ਪੈਣਾ," ਪਾਪਾ ਦੇ ਆਉਣ ਉੱਤੇ, ਉੱਠ ਕੇ ਖਲੋਂਦਿਆਂ ਚਾਚਾ ਜੀ ਨੇ ਆਖਿਆ।
"ਪਰ ਇਹ ਸਭ ਕਿਵੇਂ ਹੋਇਆ ?" ਬੈਠਦਿਆਂ ਹੋਇਆ ਪਾਪਾ ਨੇ ਪੁੱਛਿਆ।
"ਪਾਪਾ, ਮੈਂ ਅਤੇ ਦੀਦੀ ਨੇ ਮਿਲ ਕੇ ਇਹ ਸਕੀਮ ਬਣਾਈ ਸੀ ਅਤੇ ਫੋਨ ਰਾਹੀਂ ਚਾਚਾ ਜੀ ਅਤੇ ਅੰਕਲ ਜੀ ਨੂੰ ਦੱਸ ਦਿੱਤਾ ਸੀ। ਤੁਹਾਨੂੰ ਲਾਂਭੇ ਰੱਖਿਆ, ਸਿਰਫ਼ ਸਰਪ੍ਰਾਈਜ਼ ਦੇਣ ਲਈ। ਅਸੀਂ ਬਿਲਕੁਲ ਕਾਮਯਾਬ ਰਹੇ ਹਾਂ।"
"ਮੈਂ ਵੀ ਸੋਚ ਰਿਹਾ ਸਾਂ ਕਿ ਸਵੇਰੇ ਸਵੇਰੇ ਜਾਰਾ ਕਿਉਂ ਸ਼ੋਰ ਕਰ ਰਹੀ ਹੈ: ਪੋਸਟਮੈਨ ਨੇ ਤਾਂ ਅੱਜ ਆਉਣਾ ਨਹੀਂ ਸੀ।"
"ਅੱਜ ਇੱਕ ਦੀ ਥਾਂ ਤਿੰਨ ਪੋਸਟਮੈਨ ਆਏ ਹਨ, ਵੀਰ ਜੀ।"
"ਕੋਈ ਖ਼ਾਸ ਕਾਰਨ ਹੈ ?"
"ਵੀਰ ਜੀ, ਅਸੀਂ ਮਹਿਸੂਸਿਆ ਹੈ ਕਿ ਦਰਸ਼ਨ ਸੰਬੰਧੀ ਜੋ ਵਿਚਾਰ ਅਸੀਂ ਇਕੱਠੇ ਹੋ ਕੇ ਕਰਦੇ ਹਾਂ ਇਹ ਜ਼ਰਾ ਬੇ-ਤਰਤੀਬੀ ਜਹੀ ਹੈ। ਗੱਲ ਸ਼ੁਰੂ ਹੋਈ ਸੀ ਬੇਟੀ ਸਨੇਹਾ ਨੂੰ ਆਈ ਇੱਕ ਪੱਤ੍ਰਕਾ ਤੋਂ। ਚਲੋ, ਇਹ ਇੱਕ ਫੋਰੀ ਲੋੜ ਸੀ। ਤੁਸਾਂ ਉਸ ਪੁੱਛ ਦਾ ਉੱਤਰ ਦੇ ਦਿੱਤਾ। ਪਰੰਤੂ ਪ੍ਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਉੱਤਰ ਦਿੰਦਿਆਂ ਹੋਇਆਂ ਫਿਲਾਸਫੀ ਵਿੱਚ ਸਾਡੀ ਦਿਲਚਸਪੀ ਵੀ ਵਧਦੀ ਗਈ ਹੈ। ਅਸਾਂ ਸਾਰਿਆਂ ਇਹ ਸਲਾਹ ਬਣਾਈ ਹੈ ਕਿ ਫਲਸਵੇ ਦੇ ਸਾਰੇ ਇਤਿਹਾਸ ਨੂੰ ਆਦਿ ਤੇ ਅੰਤ ਤਕ ਵਾਚੀਏ। ਅੱਧ-ਵਿਚਾਲਿਓਂ ਆਰੰਭੀ ਹੋਈ ਗੱਲ ਨਾ ਇਸ ਪਾਸੇ ਲੱਗਦੀ ਨਜ਼ਰ ਆਉਂਦੀ ਹੈ, ਨਾ ਉਸ ਪਾਸੋਂ।"
"ਭਲੇ ਲੋਕ, ਮੈਂ ਤਾਂ ਵਿਹਲਾ ਰੀਟਾਇਰਡ ਆਦਮੀ ਹਾਂ; ਕਿਸੇ ਵੀ ਰੁਝੇਵੇਂ ਨੂੰ ਜੀ ਆਇਆ ਆਖਣ ਨੂੰ ਤਿਆਰ ਹਾਂ। ਪਰ ਤੁਸੀਂ ਕੰਮੀ-ਕਾਰੀ ਲੱਗ ਹੋਏ ਹੋ। ਤੁਸਾਂ ਇਸ ਦਾਰਸ਼ਨਿਕ ਦਲਦਲ ਵਿੱਚ ਫਸ ਕੇ ਕੀ ਲੈਣਾ ਹੈ ?"
"ਹੋਰ ਸਾਰੇ ਧੰਦੇ ਵੀ ਤਾਂ ਦਲਦਲ ਹੀ ਹਨ। ਕਿਸੇ ਨਾ ਕਿਸੇ ਵਿੱਚ ਤਾਂ ਫਸਣਾ ਹੀ ਹੈ। ਮਿਰਜ਼ਾ ਗਾਲਿਬ ਦੇ ਕਹਿਣ ਅਨੁਸਾਰ,
ਰਾਮ ਅਗਰਚਿ ਜਾਂ ਗੁਸਲ ਹੈ, ਪਿ ਕਹਾਂ ਬਚੰਗੇ ਕਿ ਦਿਲ ਹੈ, ਗਮੇਂ ਇਸ਼ਕ ਗੁਰ ਨ ਹੇਤਾ, ਗਮੇ ਰੋਜ਼ਗਾਰ ਹਤਾ। ਗਮੇਂ ਰੋਜ਼ਗਾਰ ਦੇ ਨਾਲ ਨਾਲ ਜੋ ਥੋੜਾ ਜਿਹਾ ਗਮੇ ਇਸ਼ਕ ਵੀ ਹੋਵੇਗਾ ਤਾਂ ਆਦਮੀ ਬਣੇ ਰਹਾਂਗੇ। ਖੁਰਲੀ ਉਤੇ ਬੱਧੇ ਡੰਗਰ ਅਤੇ ਉਸ ਦੇ ਮਾਲਕ ਵਿੱਚ ਏਨਾ ਹੀ ਫਰਕ ਹੈ ਕਿ ਇੱਕ ਨੂੰ ਸਿਰਫ਼ ਖਾਣ ਨਾਲ ਵਾਸਤਾ ਹੈ ਅਤੇ ਦੂਜੇ ਨੂੰ ਭੋਜਨ ਦੇ ਪ੍ਰਬੰਧ ਦੀ ਵੀ ਚਿੰਤਾ ਹੈ। ਇਹ ਸਿਸ਼ਟੀ ਕੀ ਹੈ? ਚੰਨ, ਸੂਰਜ, ਸਿਤਾਰੇ ਕਿੱਥੋਂ ਆਏ ਹਨ ? ਜੀਵਨ ਕਿਉਂ ਹੈ, ਕਿਵੇਂ ਹੈ, ਕਦੋਂ ਤੋਂ ਹੈ, ਕਦੋਂ ਤੱਕ ਹੈ ? ਸੂਰਮ ਮਨ ਅਤੇ ਸਥੂਲ ਸਰੀਰ ਦਾ ਰਿਸ਼ਤਾ ਕਿਵੇਂ