

ਅਤੇ ਕਿਉਂ ਹੋਂਦ ਵਿੱਚ ਆਇਆ ? ਇਸਦਾ ਕੋਈ ਮਨੋਰਥ ਹੈ ਜਾਂ ਐਵੇਂ ਹੀ ਸਭ ਕੁਝ ਹੋ ਰਿਹਾ ਹੈ ? ਹਰ ਸ਼ੈ ਉਪਜ ਕੇ ਵਿਨਾਸ਼ ਵੱਲ ਕਿਉਂ ਤੁਹੀ ਜਾ ਰਹੀ ਹੈ ? ਆਦਮੀ ਦੇ ਸਾਰੇ ਯਤਨ ਸੁਖ ਦੀ ਪ੍ਰਾਪਤੀ ਦੇ ਹਨ; ਫਿਰ ਵੀ ਦੁਖੀ ਹੋ ਜਾਂਦਾ ਹੈ, ਇਹ ਕਿਉਂ ? ਕੀ ਇਸ ਵਿੱਚ ਕਿਸੇ ਬਾਹਰਲੀ ਤਾਕਤ ਦਾ ਹੱਥ ਹੈ ਜਾਂ ਸਭ ਕੁਝ ਪਦਾਰਥ ਦੀ ਰਸਾਇਣਿਕ ਕਿਰਿਆ ਹੋ ? ਅਨੇਕਾਨੇਕ ਸੁਆਲ ਹਨ, ਜਿਨ੍ਹਾਂ ਬਾਰੇ ਸੋਚਣਾ ਇਨਸਾਨੀ ਫ਼ਿਤਰਤ ਦਾ ਹਿੱਸਾ ਹੈ। ਜੇ ਸਭ ਕੁਝ ਸੋਚਣਾ ਛੱਡ ਕੇ ਸਿਰਫ਼ ਗੁੱਲੀ, ਜੁੱਲੀ ਅਤੇ ਕੁੱਲੀ ਤੱਕ ਹੀ ਸੀਮਿਤ ਹੋ ਜਾਈਏ ਤਾਂ ਖੁਰਲੀ ਉੱਤੇ ਬੱਧੇ ਡੰਗਰ ਨਾਲੋਂ ਵੱਖਰੇ ਨਹੀਂ ਹੋਵਾਂਗੇ।"
"ਸੁਨੇਹਾ, ਤੇਰੇ ਚਾਚਾ ਜੀ ਦੀ ਗੱਲ ਤੋਂ ਸਾਬਤ ਹੁੰਦਾ ਹੈ ਕਿ ਇਹ ਸੋਚ ਸਮਝ ਕੇ ਬਣਾਈ ਹੋਈ ਸਕੀਮ ਹੈ।"
"ਹਾਂ, ਵੀਰ ਜੀ, ਮਨੁੱਖ ਨੂੰ ਸੋਚਣ ਅਤੇ ਸਮਝਣ ਦਾ ਕੋਈ ਮਿਹਣਾ ਨਹੀਂ ਅਤੇ ਸਕੀਮਾਂ ਵੀ ਇਹ ਬਣਾਉਂਦਾ ਆਇਆ ਹੈ। ਗਲਤ ਸੋਚ ਕਾਰਨ ਦੁਖਦਾਇਕ ਸਕੀਮਾਂ ਬਣਦੀਆਂ ਆਈਆਂ ਹਨ। ਇਸ ਲਈ ਜ਼ਰੂਰੀ ਹੈ ਕਿ ਸੋਚ-ਸਾਗਰ ਦਾ ਮੰਥਨ ਹੁੰਦਾ ਰਹੇ ਅਤੇ ਪਹਿਲੀਆਂ ਕੁੱਲਾਂ ਦੀ ਸੋਧ ਕਰ ਕੇ ਨਵੀਆਂ ਸੁੰਦਰਤਾਵਾਂ ਦੀ ਸੋਧੇ ਤੁਰਿਆ ਜਾਵੇ । ਸੰਸਾਰ ਦਾ ਕੋਈ ਸਮਾਜ ਅਜੇਹਾ ਨਹੀਂ ਜਿਸ ਨੇ ਆਪਣੇ ਭੂਤਕਾਲ ਦਾ ਦਾਰਸ਼ਨਿਕ ਵਿਰਸਾ ਸੰਭਾਲ ਕੇ ਨਾ ਰੱਖਿਆ ਹੋਵੇ। ਪਰ ਇਸ ਨੂੰ ਪਰਖਣਾ ਅਤੇ ਪੜਚੋਲਣਾ ਵੀ ਸੰਭਾਲਣ ਜਿੰਨਾ ਹੀ ਜਰੂਰੀ ਹੈ।"
"ਵਿਸ਼ੇਸ਼ ਕਰਕੇ ਉਦੋਂ, ਪਾਪਾ, ਜਦੋਂ ਵਿਗਿਆਨ ਦੀ ਸਹਾਇਤਾ ਨਾਲ ਆਦਮੀ ਸ਼ਕਤੀਸ਼ਾਲੀ ਹੋ ਗਿਆ ਹੈ ਅਤੇ ਆਪਣੇ ਆਪ ਨੂੰ ਹਾਲਾਤ ਅਤੇ ਵਾਤਾਵਰਣ ਦੇ ਵੱਸ ਵਿੱਚ ਪਿਆ ਹੋਇਆ ਬੇਬੱਸ ਜੀਵ ਮੰਨਣੋਂ ਇਨਕਾਰ ਕਰ ਚੁੱਕਾ ਹੈ। ਪੁਰਾਤਨ ਮਨੁੱਖ ਬਹੁਤ ਹੱਦ ਤੱਕ ਬੇਬੱਸ ਸੀ। ਇਹ ਵਿਸ਼ਵਾਸ ਉਸ ਨੂੰ ਤਸੱਲੀ ਦਿੰਦਾ ਸੀ ਕਿ ਜੋ ਹੋ ਰਿਹਾ ਹੈ, ਉਹ ਕਿਸੇ ਦੇ ਹੁਕਮ ਵਿੱਚ ਹੋ ਰਿਹਾ ਹੈ। ਮੈਂ ਇਸ ਦਾ ਕਰਤਾ ਨਹੀਂ ਹਾਂ। ਕਰਮ ਦਾ ਕਰਤਾ ਮੰਨ ਕੇ ਮੈਂ ਆਪਣੇ ਆਪ ਨੂੰ ਆਵਾਗੋਣ ਦੇ ਚੱਕਰ ਵਿੱਚ ਪਾ ਰਿਹਾ ਹਾਂ। ਆਧੁਨਿਕ ਚੇਤਨ ਮਨੁੱਖ ਇਹ ਮੰਨਦਾ ਹੈ ਕਿ ਮੈਂ ਕਰਤਾ ਹਾਂ, ਸਭ ਕੁਝ ਕਰਨ ਦੇ ਸਮਰੱਥ ਹਾਂ। ਸਾਇੰਸ, ਸਨਅਤ, ਸਿਆਸਤ, ਵਿੱਦਿਆ, ਵਾਪਾਰ, ਮੈਡੀਸਨ, ਜੰਗ, ਅਮਨ, ਏਥੋਂ ਤੱਕ ਕਿ ਜਨਮ ਅਤੇ ਮੌਤ ਦੇ ਮੁਆਮਲੇ ਵਿੱਚ ਦਖ਼ਲਅੰਦਾਜੀ ਨੂੰ ਆਪਣਾ ਅਧਿਕਾਰ ਸਮਝਦਾ ਹੈ, ਆਧੁਨਿਕ ਮਨੁੱਖ। ਅਧਿਕਾਰਾਂ ਦੇ ਏਨੇ ਵੱਡੇ ਦਾਅਵੇਦਾਰ ਲਈ ਸਮਝਦਾਰ ਹੋਣਾ ਵੀ ਜ਼ਰੂਰੀ ਹੈ। ਜੇ ਉਸ ਦੀ ਸੋਚ ਸਿਹਤਮੰਦ ਨਹੀਂ, ਸੁੰਦਰ ਨਹੀਂ ਜਾਂ ਸਾਤਵਿਕ ਨਹੀਂ ਤਾਂ ਉਸ ਦੀ ਸਮਰੱਥਾ ਉਸ ਕੋਲੋਂ ਵੱਡੇ ਵੱਡੇ ਉਪਦਰ ਕਰਵਾ ਸਕਦੀ ਹੈ। ਅਜੋਕੇ ਮਨੁੱਖ ਲਈ ਤਾਂ ਸਮੁੱਚੀ ਮਨੁੱਖਤਾ ਦੇ ਦਾਰਸ਼ਨਿਕ ਵਿਰਸੇ ਨੂੰ ਵਾਚਣਾ ਉਸ ਦਾ ਧਰਮ ਹੋਣਾ ਚਾਹੀਦਾ ਹੈ। ਕੇਵਲ ਕੁਝ ਕੁ ਉੱਚ ਅਧਿਕਾਰੀਆਂ ਦਾ ਨਹੀਂ ਸਗੋਂ ਜਨ-ਸਾਧਾਰਣ ਦਾ ਧਰਮ ਹੈ ਸੂਝਵਾਨ ਅਤੇ ਸੋਚਵਾਨ ਹੋਣਾ, ਕਿਉਂਜੁ ਪ੍ਰਜਾਤੰਤ੍ਰ ਦੇ ਇਸ ਯੁਗ ਵਿੱਚ ਜਨ-ਸਾਧਾਰਣ ਬਹੁਤ ਕੁਝ ਕਰ ਸਕਦਾ ਹੈ ਅਤੇ ਬਹੁਤ ਕੁਝ ਕਰ ਸਕਣ ਵਾਲਿਆਂ ਦੇ ਹੱਥ ਫੜ ਸਕਦਾ ਹੈ। ਆਧੁਨਿਕ ਮਨੁੱਖ ਮੱਧਕਾਲੀਨ ਮਨੁੱਖ ਨਾਲੋਂ ਵੱਖਰਾ ਹੈ।"
"ਸਨੇਹਾ, ਹੋਰ ਸਾਰਿਆਂ ਨੇ ਏਨਾ ਕੁਝ ਆਖਿਆ ਹੈ, ਕੁਝ ਤੁਸੀਂ ਵੀ ਬੋਲੋ, ਬੇਟਾ।"
"ਪਾਪਾ, ਪਤਾ ਨਹੀਂ ਤੁਸੀਂ ਸਾਡੀਆਂ ਗੱਲਾਂ ਨਾਲ ਸਹਿਮਤ ਹੋ ਜਾਂ ਨਹੀਂ, ਪਰ ਤੁਸੀਂ ਧਿਆਨ ਨਾਲ ਸੁਣ ਰਹੇ ਹੋ, ਸਾਡੇ ਲਈ ਏਹੋ ਹੀ ਕਾਫ਼ੀ ਹੈ। ਮੱਧਕਾਲ ਦਾ ਮਨੁੱਖ ਜੋ ਦਾਰਸ਼ਨਿਕ ਪ੍ਰਸ਼ਨ ਨਹੀਂ ਸੀ ਪੁੱਛਦਾ ਤਾਂ ਇਸ ਦਾ ਇਹ ਭਾਵ ਨਹੀਂ ਕਿ ਉਸ ਸਮੇਂ ਮਨ-ਸਾਧਾਰਣ ਵਿੱਚ