

ਕਾਇਮ ਕਰ ਦਿੱਤੀ ਹੋਈ ਹੈ। ਇਹ ਮਿੱਤ੍ਰਤਾ ਸਮੇਂ ਦੇ ਬੀਤਣ ਨਾਲ ਪੱਕੀ ਅਤੇ ਪਕੇਰੀ ਹੀ ਹੁੰਦੀ ਗਈ ਹੈ। ਇਹ ਦੋਵੇਂ ਇੱਕ ਦੂਜੇ ਦੇ ਸਹਾਇਕ ਅਤੇ ਪੂਰਕ ਬਣੇ ਆ ਰਹੇ ਹਨ। ਦੂਜਾ ਇਹ ਕਿ ਫਿਲਾਸਫੀ ਸੱਤਾ ਨਾਲੋਂ ਵੱਖਰੀ ਹੁੰਦੀ ਜਾ ਰਹੀ ਹੈ। ਜਾਂ ਇਉਂ ਵੀ ਕਹਿ ਸਕਦੇ ਹਾ ਕਿ ਸ਼ਕਤੀ ਫਿਲਾਸਫੀ ਨੂੰ ਪਰੋ ਰਹਿਣ ਲਈ ਕਹਿ ਰਹੀ ਹੈ। ਪੁਰਾਤਨ ਕਾਲ ਵਿੱਚ ਵੀ ਸ਼ਕਤੀ ਨੇ ਫਿਲਾਸਫੀ ਨੂੰ ਸੱਦਾ ਨਹੀਂ ਸੀ ਦਿੱਤਾ। ਅਸਾਂ ਵੇਖਿਆ ਹੈ ਕਿ ਸਪਾਰਟਾ ਵਿੱਚ ਫਿਲਾਸਫੀ ਨੂੰ ਕੋਈ ਥਾਂ ਨਹੀਂ ਸੀ। ਸੁਕਰਾਤ ਅਤੇ ਪਲੇਟੇ ਨੇ ਫਿਲਾਸਫੀ ਨੂੰ ਸੱਤਾ ਦੇ ਕੁੱਛੜ ਚੜ੍ਹਨ ਦੀ ਸਲਾਹ ਦਿੱਤੀ ਸੀ। ਉਹਨਾਂ ਦਾ ਖ਼ਿਆਲ ਸੀ ਕਿ ਸ਼ਕਤੀ ਅਤੇ ਸਿਆਣਪ ਵਿੱਚ ਸਦੀਵੀ ਸਾਂਝ ਬਣਾਈ ਜਾ ਸਕਦੀ ਹੈ ਅਤੇ ਸ਼ਕਤੀ ਸਿਆਣਪ ਦੀ ਆਗਿਆ ਵਿੱਚ ਰਹਿਣਾ ਮਨਜੂਰ ਕਰ ਸਕਦੀ ਹੈ। ਇਹ ਖ਼ਿਆਲ ਗਨਤ ਸੀ। ਫਿਲਾਸਫੀ ਸੱਤਾ ਤੋਂ ਦੂਰ ਰਹੇਗੀ ਅਤੇ ਸਾਇੰਸ ਨਾਲ ਸ਼ਕਤੀ ਅਤੇ ਅਧਿਕਾਰ ਦੀ ਬੋਲੀ ਕਦੇ ਨਹੀਂ ਬਲੇਗੀ। ਪਿਆਰ ਅਤੇ ਮਿੱਤ੍ਰਤਾ ਨਾਲ ਆਖੀ ਹੋਈ ਗੱਲ ਵਿਗਿਆਨ ਜ਼ਰੂਰ ਸੁਣੇਗਾ।
"ਤੀਜਾ ਕਾਰਨ ਇਹ ਹੈ ਕਿ ਫਿਲਾਸਫੀ ਸਮੁੱਚੀ ਸਾਇੰਸ ਦੀ ਨਹੀਂ, ਸਗੋਂ ਸਾਇੰਸ ਦੇ ਆਪ-ਹੁਦਰੇਪਨ ਦੀ ਆਲੋਚਨਾ ਕਰੇਗੀ ਸਾਇੰਸ ਅਤੇ ਸਨਅਤ ਨੇ ਸਾਡੇ ਜੀਵਨ ਨਾਲ ਏਨੀ ਸੁਹਣੀ ਸਾਂਝ ਪਾ ਲਈ ਹੈ ਕਿ ਇਨ੍ਹਾਂ ਦੀ ਅੰਧਾ-ਧੁੰਦ ਆਲੋਚਨਾ ਸੰਭਵ ਨਹੀਂ। ਇਸ ਸੱਚ ਨੂੰ ਸਾਹਮਣੇ ਰੱਖਿਆਂ ਦਰਸ਼ਨ ਸਾਇੰਸ ਦੀ ਸੋਧ ਕਰ ਸਕਦਾ ਹੈ ਅਤੇ ਸਾਇੰਸ ਦਰਸ਼ਨ ਦੀ ਸਹਾਇਤਾ ਕਰ ਸਕਦੀ ਹੈ। ਮੈਨੂੰ ਇਨ੍ਹਾਂ ਵਿੱਚ ਸਦੀਵੀ ਮਿੱਤ੍ਰਤਾ ਦੀ ਆਸ ਹੈ।"
"ਵੀਰ ਜੀ, ਇਸ ਆਸ ਦਾ ਇੱਕ ਹੋਰ ਆਧਾਰ ਵੀ ਹੈ। ਪਿਛਲੇ ਸਮਿਆਂ ਵਿੱਚ ਧਰਮ ਦੀ ਸੁਹਬਤ ਕਰਕੇ ਫਿਲਾਸਫੀ ਨੂੰ ਵੀ ਪਰਮ ਸੱਤ ਦੇ ਇਲਹਾਮੀ ਦਾਅਵੇ ਕਰਨ ਦਾ ਸ਼ੌਕ ਸੀ। ਵਿਗਿਆਨ ਨਿਰਖ (Observation) ਅਤੇ ਪਰਖ (Verification) ਦਾ ਵਿਸ਼ਵਾਸੀ ਹੈ। ਉਹ ਆਪਣੀਆਂ ਲੱਭਤਾਂ ਨੂੰ ਸੰਭਾਵਨਾਵਾਂ ਮੰਨਦਾ ਹੈ। ਇਹ ਲੱਭਤਾਂ ਧੁਰੋ ਆਏ ਇਲਹਾਮ ਨਹੀਂ ਹਨ; ਸਗੋਂ ਪਦਾਰਥਕ ਕਿਰਿਆ ਨੂੰ ਵੇਖ ਜਾਚ ਕੇ ਇਨ੍ਹਾਂ ਦਾ ਗਿਆਨ ਪ੍ਰਾਪਤ ਕੀਤਾ ਗਿਆ ਹੈ। ਇਹ ਅਟੱਲ ਨਹੀਂ ਸਗੋਂ ਇਨ੍ਹਾਂ ਨੂੰ ਪਰਖਿਆ ਪੜਚੋਲਿਆ ਜਾ ਸਕਦਾ ਹੈ ਅਤੇ ਪਰਖ ਉਤੇ ਪੂਰਾ ਨਾ ਉਤਰਨ ਉੱਤੇ ਇਸ ਗਿਆਨ ਨੂੰ ਗਲਤ ਆਖਿਆ ਜਾ ਸਕਦਾ ਹੈ। ਹੁਣ ਦਰਸ਼ਨ ਦਾ ਸੁਭਾਵ ਵੀ ਇਸੇ ਤਰ੍ਹਾਂ ਦਾ ਹੁੰਦਾ ਜਾ ਰਿਹਾ ਹੈ ਅਤੇ ਬਹੁਤ ਹੱਦ ਤਕ ਹੋ ਗਿਆ ਹੈ। ਫਿਲਾਸਫੀ ਇਸ ਗੱਲ ਦਾ ਫ਼ਿਕਰ ਕਰਦੀ ਹੈ ਕਿ ਉਸ ਦੀ ਕੋਈ ਗੱਲ ਵਿਗਿਆਨ ਦਾ ਸਿੱਧਾ ਵਿਰੋਧ ਨਾ ਕਰੇ, ਜਦ ਕਿ ਪਿਛਲੇ ਸਮਿਆਂ ਵਿੱਚ ਇਹ ਧਰਮ ਦੀ ਹਰ ਯੋਗ ਅਯੋਗ ਆਗਿਆ ਅੱਗੇ ਸਿਰ ਝੁਕਾ ਕੇ ਤੁਰਦੀ ਸੀ।"
"ਇਸ ਲਈ ਤੁਸਾਂ ਸਾਰਿਆਂ ਇਹ ਸਲਾਹ ਕੀਤੀ ਹੈ ਕਿ ਫਿਲਾਸਫੀ ਨੂੰ ਸਦਾਚਾਰ ਦੀ ਭਾਵੀ ਸਹਾਇਕ ਅਤੇ ਸਮਰਥਕ ਮੰਨਦਿਆਂ ਹੋਇਆ ਇਸ ਦੇ ਵਿਕਾਸ ਨੂੰ ਇਤਿਹਾਸਕ ਕ੍ਰਮ ਵਿੱਚ ਰੱਖ ਕੇ ਇਸ ਦੀ ਵਿਆਖਿਆ ਕੀਤੀ ਜਾਵੇ।"
"ਬਿਲਕੁਲ"
"ਕੰਮ ਜ਼ਰਾ ਲੰਮਾ ਹੈ।"
"ਕਾਹਲ ਸਾਨੂੰ ਵੀ ਕੋਈ ਨਹੀਂ।"
"ਅੱਜ ਨੌਜੁਆਨਾਂ ਵਿੱਚੋਂ ਕੋਈ ਨਜ਼ਰ ਨਹੀਂ ਆ ਰਿਹਾ।"
"ਕਮਲ ਡਿਊਟੀ 'ਤੇ ਹੈ ਅਤੇ ਇਹ ਦੋਵੇਂ ਭਰਾ ਸੁੱਤੇ ਹੋਏ ਹਨ।"
"ਹੁਣ ਤਕ ?"