

ਵੀ ਔਖਾ ਹੈ ਅਸੁਰੱਖਿਅਤ ਜੀਵਨ ਸੁਰੱਖਿਆ ਨੂੰ ਪਹਿਲ ਦਿੰਦਾ ਹੈ ਅਤੇ ਸੱਤ, ਅਸੱਤ ਨੂੰ ਸੁਰੱਖਿਆ ਦੇ ਸਾਧਨ ਬਣਾ ਕੇ ਵਰਤਦਾ ਹੈ। ਕਹਾਵਤ ਹੈ-'ਜੰਗ ਵਿੱਚ ਹਰ ਚੀਜ਼ ਜਾਇਜ ਹੈ।' ਅਸੁਰੱਖਿਅਤ ਜੀਵਨ ਇੱਕ ਜੰਗ ਹੈ। ਸਿਆਣੇ ਇਵੇਂ ਹੀ ਕਹਿੰਦੇ ਆਏ ਹਨ। ਮਹਾਂਭਾਰਤ ਜੀਵਨ ਦਾ ਪ੍ਰਤੀਕ ਹੈ, ਹਰ ਪ੍ਰਾਣੀ ਕੁਰੁਕਸ਼ੇਤਰ ਵਿੱਚ ਖਲੋਤਾ ਹੈ। ਅਜੇਹੇ ਹਾਲਾਤ ਵਿੱਚ ਸੱਚ ਨੂੰ ਤਰਜੀਹ ਦੇਣੀ ਗਲਤ ਹੈ ਅਤੇ ਵਿਲਾਸਫੀ ਇਹ ਗ਼ਲਤੀ ਕਰਦੀ ਆਈ ਹੈ। ਜਦੋਂ 'ਸੱਤਿਆਮੇਵ ਜਯਤੇ' ਕਹਿ ਕੇ ਜਿੱਤ ਨੂੰ ਸੱਚ ਦੀ ਕਸਵੱਟੀ ਬਣਾ ਦਿੱਤਾ ਗਿਆ ਹੋਵੇ, ਉਦੋਂ ਸੱਚ ਨੂੰ ਪਹਿਲ ਜਾਂ ਤਰਜੀਹ ਦੇਣ ਦਾ ਭਾਵ ਹੈ-ਸ਼ਕਤੀ ਨੂੰ ਤਰਜੀਹ ਦੇਣੀ। ਕਿਉਂਜ਼ ਜਿੱਤ ਸਦਾ ਹੀ ਸ਼ਕਤੀ ਉੱਤੇ ਆਧਾਰਤ ਰਹੀ ਹੈ, ਮਹਾਂਭਾਰਤ ਦੀ ਜਿੱਤ ਵੀ।"
"ਵੀਰ ਜੀ, ਜ਼ਰਾ ਠਹਿਰ ਜਾਉ। ਸਾਨੂੰ ਇਹ ਗੱਲ ਆਪਣੇ ਮਨ ਹੀ ਮਨ ਦੁਹਰਾ ਲੈਣ ਦਿਓ।"
"ਮੈਂ ਹੀ ਦੁਹਰਾ ਦਿੰਦਾ ਹਾਂ। ਅ ਸੁਰੱਖਿਅਤ ਜੀਵਨ ਲਈ ਸੱਚ ਅਤੇ ਝੂਠ ਦੋਵੇਂ ਹੀ ਆਤਮ-ਰੱਖਿਆ ਦੇ ਸਾਧਨ ਹਨ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਸ੍ਰੇਸ਼ਟ ਜਾਂ ਅਸ੍ਰੇਸ਼ਟ ਨਹੀਂ: ਦੋਵੇਂ ਇੱਕ ਜਹੇ ਹਨ ਜੇ ਰੱਖਿਆ ਵਿੱਚ ਸਹਾਈ ਹਨ ਤਾਂ। ਸੁਰੱਖਿਆ ਨਿਰਭਰ ਕਰਦੀ ਹੈ ਸ਼ਕਤੀ ਅਤੇ ਚਾਲਾਕੀ ਉੱਤੇ। ਜਿਹੜਾ ਵੀ ਸ਼ਕਤੀ ਅਤੇ ਚਾਲਾਕੀ ਨਾਲ ਸੁਰੱਖਿਅਤ ਹੋਣ ਵਿੱਚ ਸਫਲ ਹੈ, ਉਹ ਆਪਣੇ ਵਿਰੋਧੀ ਵਿਅਕਤੀਆਂ ਜਾਂ ਪਰਿਸਥਿਤੀਆਂ ਉੱਤੇ ਜਿੱਤ ਪ੍ਰਾਪਤ ਕਰ ਗਿਆ ਹੈ ਅਤੇ ਜੇ ਜਿੱਤ ਗਿਆ ਹੈ, ਉਹੋ ਸੱਚਾ ਹੈ। ਇਹ ਗੱਲ ਗਣਿਤ ਦੇ ਸੂਤਾਂ ਵਾਂਗ ਸੱਚ ਸਾਬਤ ਹੋ ਗਈ ਕਿ ਸ਼ਕਤੀ ਅਤੇ ਚਾਲਾਕੀ ਹੀ ਸੱਚ ਹੈ। ਸੱਚ ਨੂੰ ਧਰਮ ਨੇ ਸਿਵਮ ਅਤੇ ਸੁੰਦਰਮ ਉੱਤੇ ਤਰਜੀਹ ਦਿੱਤੀ ਸੀ, ਕਿਉਂਕਿ ਉਹ ਸ਼ਕਤੀ ਨੂੰ ਤਰਜੀਹ ਦੇਣਾ ਚਾਹੁੰਦਾ ਸੀ। ਫਿਲਾਸਫੀ ਨੇ ਧਰਮ ਦੀ ਖਿੱਚੀ ਲਕੀਰ ਦੀ ਫਕੀਰੀ ਕੀਤੀ ਹੈ, ਆਪਣੇ ਵੱਲੋਂ ਕੋਈ ਆਦਰਸ਼ ਜੀਵਨ ਸਾਹਮਣੇ ਨਹੀਂ ਰੱਖਿਆ?"
“ਪਾਪਾ, ਇਹ ਪੁਰਾਤਨ ਕਾਲ ਦੀ ਹਾਲਤ ਸੀ: ਹੁਣ ਵਾਲਾ ਖਿਲਾਅ ਕਿੱਦਾਂ ਪੂਰਿਆ ਜਾਵੇਗਾ ? ਮੈਂ ਇਹ ਪੁੱਛ ਰਿਹਾ ਹਾਂ।"
"ਹੁਣ ਫਿਲਾਸਫੀ ਆਪਣੇ ਵੱਲੋਂ ਇੱਕ ਆਦਰਸ਼ ਪੇਸ਼ ਕਰੇਗੀ। ਉਹ ਆਦਰਸ਼ ਹੈ ਸੁੰਦਰਮ। ਇਹ ਜੀਵਨ ਦੀ ਤੀਜੀ ਮੁੱਢਲੀ ਮਾਨਤਾ ਹੋ ਅਤੇ ਮੇਰੇ ਖ਼ਿਆਲ ਵਿੱਚ ਜੀਵਨ ਦਾ ਮਨੋਰਥ ਹੈ। ਜਦੋਂ ਮੈਂ ਸੁੰਦਰਮ ਕਹਿੰਦਾ ਹਾਂ, ਉਦੋਂ ਮੇਰਾ ਭਾਵ ਹੁੰਦਾ ਹੈ-ਹਰ ਪ੍ਰਕਾਰ ਦੀ ਸੁੰਦਰਤਾ-ਸਰੀਰਕ, ਮਾਨਸਿਕ, ਵਿਵਹਾਰਕ, ਆਚਰਣਕ, ਵਿਅਕਤੀਗਤ, ਸਮਾਜਕ ਅਤੇ ਵਿਸ਼ਵ ਵਿਆਪਕ ਸੁੰਦਰਤਾ, ਜਿਸ ਵੱਲ ਨੂੰ ਸਾਰਾ ਜੀਵਨ ਵਿਕਾਸ ਕਰ ਰਿਹਾ ਹੈ। ਜਦੋਂ ਜੀਵਨ ਸੁਰੱਖਿਅਤ ਅਤੇ ਨਿਸ਼ਚਿੰਤ ਹੋਵੇਗਾ, ਉਦੋਂ ਸੱਚ ਲਈ ਕਿਸੇ ਨੂੰ ਯਤਨ ਨਹੀਂ ਕਰਨਾ ਪਵੇਗਾ। ਉਦੋਂ ਸੱਚ ਇੱਕ 'ਸਹਿਜ' ਹੋਵੇਗਾ। ਉਦੋਂ ਜੀਵਨ ਦਾ ਯਤਨ ਸੁੰਦਰਤਾ ਦੀ ਸੰਧ ਵਿੱਚ ਹੋਵੇਗਾ। ਜਿਸ ਜੀਵਨ ਲਈ ਸੱਚ ਇੱਕ ਯਤਨ ਹੈ, ਉਹ ਸੁੰਦਰਤਾ ਦੇ ਸੁਪਨੇ ਭਾਵੇ ਵੇਖ ਸਕੇ, ਸੁੰਦਰਤਾ ਨੂੰ ਸਾਕਾਰ ਨਹੀਂ ਕਰ ਸਕਦਾ। ਸ਼ਿਵਮ ਨੂੰ ਪ੍ਰਾਪਤ ਹੋਏ ਜੀਵਨ ਲਈ ਸੱਤਿਅਮ ਇੱਕ 'ਸਹਿਜ' ਅਤੇ ਸੁੰਦਰਮ ਇੱਕ 'ਆਦਰਸ਼' ਹੈ। ਇਹ ਆਦਰਸ਼ ਜੀਵਨ ਦੇ ਸਨਮੁੱਖ ਰੱਖਣਾ ਹੈ ਭਵਿੱਖ ਵਿੱਚ ਫਿਲਾਸਫੀ ਨੇ। ਅਤੇ ਸੁੰਦਰਮ ਦੀ ਲਗਨ ਵਿੱਚ ਸਮਰੱਥਾ ਹੈ ਜੀਵਨ ਦੇ ਸਾਰੇ ਖਿਲਾਵਾਂ ਨੂੰ ਪੂਰਨ ਦੀ।"
ਮੈਨੂੰ ਇਸ ਗੱਲ ਦੀ ਉਚੇਚੀ ਖ਼ੁਸ਼ੀ ਹੈ ਕਿ ਪਾਪਾ ਅਤੇ ਪਿਤਾ ਜੀ ਇਸ ਮੰਥਨ ਵਿੱਚ ਸ਼ਾਮਲ ਹੋ ਗਏ ਹਨ। ਬਹੁਤ ਸੇ ਦੀਵਾਨੇ ਮਿਲ ਬੈਠੇ ਹੈਂ; ਖੂਬ ਗੁਜਰੇਗੀ।
ਸਨੇਹਾ।