Back ArrowLogo
Info
Profile

"ਪਰ ਇਉਂ ਮੰਨਿਆ ਨਹੀਂ ਜਾਂਦਾ। ਸੱਚ ਨੂੰ ਸ੍ਰੇਸ਼ਟ ਆਖਿਆ ਜਾਂਦਾ ਹੈ।"

"ਕੇਵਲ ਮੂੰਹ-ਜ਼ੁਬਾਨੀ। ਅਮਲੀ ਰੂਪ ਵਿਚ ਝੂਠ ਨੂੰ ਸੱਚ ਨਾਲੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਜਿਵੇਂ ਜਿਵੇਂ ਸੁਰੱਖਿਆ ਦਾ ਭਰੋਸਾ ਘਟਦਾ ਜਾਂਦਾ ਹੈ, ਤਿਵੇਂ ਤਿਵੇਂ ਸੱਚ ਦਾ ਸਾਥ ਛੱਡ ਕੇ ਝੂਠ ਦੀ ਸ਼ਰਨ ਲੈਣ ਵਿੱਚ ਕਲਿਆਣ ਸਮਝੀ ਜਾਣ ਲੱਗ ਪੈਂਦੀ ਹੈ।"

"ਫਿਰ ਵੀ, ਸੱਚ ਵੀ ਤਾਂ ਬੋਲਿਆ ਹੀ ਜਾਂਦਾ ਹੈ।”

"ਕਿਉਂਕਿ ਸੱਭਿਅ ਸਮਾਜਕ ਮਨੁੱਖੀ ਜੀਵਨ ਜੰਗਲੀ ਪਸ਼ੂ-ਜੀਵਨ ਜਿੰਨਾ ਅਸੁਰੱਖਿਅਤ ਅਤੇ ਭਰੋਸੇਹੀਣ ਨਹੀਂ। ਜੰਗਲੀ ਪਸ਼ੂ-ਜੀਵਨ ਵਿੱਚ ਖ਼ਤਰਾ ਵਿਅਕਤੀਗਤ ਹੈ, ਸ਼੍ਰੇਣੀਗਤ ਨਹੀਂ। ਇਸਦੇ ਨਾਲ ਨਾਲ ਇਹ ਖ਼ਤਰਾ ਜਾਨੀ ਖ਼ਤਰਾ ਹੈ। ਪਸ਼ੂਆਂ ਕੋਲ ਆਪਣੀ ਜਾਨ ਨਾਲੋਂ ਪਿਆਰੀ ਹੋਰ ਕੋਈ ਚੀਜ਼ ਨਹੀਂ ਹੁੰਦੀ। ਉਨ੍ਹਾਂ ਨੂੰ ਆਪਣੀ ਇੱਕ ਇੱਕ ਵੱਡਮੁੱਲੀ ਚੀਜ਼ ਖ਼ਤਰੇ ਵਿੱਚ ਪਈ ਲੱਗਦੀ ਹੈ, ਜਿਸ ਕਰਕੇ ਝੂਠ ਰੂਪੀ ਸਾਧਨ ਦਾ ਵੱਧ ਤੋਂ ਵੱਧ ਸਹਾਰਾ ਲੈਂਦੇ ਹਨ। ਸੱਕਿਆ ਸਮਾਜਕ ਮਨੁੱਖੀ ਜੀਵਨ ਵਿੱਚ ਖ਼ਤਰਾ ਵਿਅਕਤੀਗਤ ਨਹੀਂ ਸਗੋਂ ਸ਼੍ਰੇਣੀਗਤ ਹੈ। ਇਸ ਕਰਕੇ ਇਸ ਦੀ ਤੀਬਰਤਾ ਵੀ ਵਿਅਕਤੀਗਤ ਰੂਪ ਵਿੱਚ ਨਹੀਂ ਮਹਿਸੂਸੀ ਜਾਂਦੀ। ਦੂਜੇ ਇਹ ਖ਼ਤਰਾ ਜਾਨੀ ਖ਼ਤਰਾ ਨਹੀਂ ਸਗੋਂ ਮਾਲੀ ਖ਼ਤਰਾ ਹੁੰਦਾ ਹੈ, ਇੱਜ਼ਤ ਮਾਣ ਦਾ ਖ਼ਤਰਾ ਹੁੰਦਾ ਹੈ, ਛੋਟੀ ਮੋਟੀ ਹਾਰ ਦਾ ਖ਼ਤਰਾ ਹੁੰਦਾ ਹੈ, ਆਪਣੇ ਮੁਕਾਬਲੇ ਵਿੱਚ ਆਏ ਲੋਕਾ ਨਾਲ ਜ਼ਰਾ ਪਿੱਛੇ ਰਹਿ ਜਾਣ ਦਾ ਖ਼ਤਰਾ ਹੁੰਦਾ ਹੈ। ਸਮਾਜਕ ਜੀਵਨ ਵਿਚਲਾ ਸ਼੍ਰੇਣੀ ਘੋਲ ਵੀ ਪਸ਼ੂ-ਜੀਵਨ ਵਰਗਾ ਨਹੀਂ। ਇੱਕ ਸ਼੍ਰੇਣੀ ਨੂੰ ਦੂਜੀ ਦੀ ਲੋੜ ਹੁੰਦੀ ਹੈ—ਕਿਸੇ ਨੂੰ ਸੇਵਾ ਲਈ, ਕਿਸੇ ਨੂੰ ਸੁਰੱਖਿਆ ਲਈ। ਇਸ ਲਈ ਮਨੁੱਖੀ ਜੀਵਨ ਵਿੱਚ ਸੱਚ ਨੂੰ ਵੀ ਥਾਂ ਹੈ। ਜਿਨ੍ਹਾਂ ਕੋਲੋਂ ਸਾਨੂੰ ਖ਼ਤਰਾ ਨਹੀਂ, ਜਿਨ੍ਹਾਂ ਨਾਲ ਸਾਡੇ ਹਿੱਤ ਸਾਂਝੇ ਹਨ, ਉਨ੍ਹਾਂ ਨਾਲ ਅਸੀਂ ਸੱਚ ਬੋਲਦੇ ਹਾਂ। ਪਰੰਤੂ, ਕੌਮੀ ਪੱਧਰ ਉੱਤੇ ਇੱਕ ਦੇਸ਼ ਦੂਜੇ ਦੇਸ਼ ਨੂੰ ਧੋਖਾ ਦੇਣ ਲਈ, ਸਰਕਾਰੀ ਪੱਧਰ ਉੱਤੇ ਸੱਤਾਧਾਰੀ ਲੋਕ ਜਨ ਸਾਧਾਰਣ ਨੂੰ ਉਹਲੇ ਵਿੱਚ ਰੱਖਣ ਲਈ, ਵਪਾਰਕ ਪੱਧਰ ਉੱਤੇ ਮੁਨਾਫ਼ਾਖੋਰੀ ਲਈ, ਅਦਾਲਤੀ ਪੱਧਰ ਉੱਤੇ ਕਾਨੂੰਨ ਨਾਲ ਖਿਲਵਾੜ ਕਰਨ ਲਈ, ਸਮਾਜਕ ਪੱਧਰ ਉੱਤੇ ਆਪਣੇ ਸਕੇ ਸਬੰਧੀਆਂ ਨੂੰ ਲੁੱਟ ਕੇ ਆਪਣਾ ਘਰ ਭਰਨ ਲਈ, ਅਤੇ ਹੋਰ ਅਨੇਕ ਪ੍ਰਕਾਰ ਦੇ ਕੰਮਾ ਕਾਰਾਂ ਵਿਚ ਜਿੰਨੇ ਵੱਡੇ ਪੈਮਾਨੇ ਉੱਤੇ ਝੂਠ ਬੋਲਿਆ ਜਾਂਦਾ ਹੈ, ਉਸ ਦੇ ਮੁਕਾਬਲੇ ਵਿੱਚ ਸੱਚ ਦੀ ਮਾਤਾ ਝੂਠ ਨਾਲੋਂ ਬਹੁਤੀ ਨਹੀਂ। ਮੁਕਾਬਲੇ ਜਾਂ ਸੰਘਰਸ਼ ਦਾ ਜੀਵਨ ਸੁਰੱਖਿਆ ਦੇ ਭਰੋਸੇ ਦਾ ਜੀਵਨ ਨਹੀਂ। ਅਤੇ ਜਿੱਥੇ ਸੁਰੱਖਿਆ ਦਾ ਭਰੋਸਾ ਨਹੀਂ, ਓਥੇ ਸੱਚ ਅਤੇ ਝੂਠ ਦੋਵੇਂ ਸਹੂਲਤੀ ਮਾਨਤਾਵਾਂ ਹਨ, ਕੰਮ ਚਲਾਉਣ ਵਾਲੀਆਂ ਚੀਜ਼ਾਂ ਹਨ. ਸੰਦ ਹਨ, ਜਿਸ ਸਾਧਨ ਨਾਲ ਕੰਮ ਕੱਢਿਆ ਜਾ ਸਕੇ ਉਹ ਸ੍ਰੇਸ਼ਟ ਹੈ, ਕਦੀ ਸੱਚ ਸ੍ਰੇਸ਼ਟ, ਕਦੀ ਝੂਠ ਸ੍ਰੇਸ਼ਟ।"

"ਸੁਣ ਬਈ, ਸੁਮੀਤ, ਇਨ੍ਹਾਂ ਦੋਹਾਂ ਵਿੱਚ ਇੱਕ ਗਣਿਤਚਾਰੀਆ ਹੈ ਅਤੇ ਦੂਜਾ ਸਾਹਿਤਚਾਰੀਆ। ਇਨ੍ਹਾਂ ਦੇ ਸੁਆਲ ਜ਼ਰਾ ਬਾਰੀਕ ਹੁੰਦੇ ਹੋਣਗੇ। ਮੈਂ ਇੱਕ ਜਟਕਾ ਜਿਹਾ ਸੁਆਲ ਪੁੱਛਦਾ ਹਾਂ। ਉਹ ਇਹ ਕਿ ਜਦੋਂ ਅਮਲੀ ਜੀਵਨ ਵਿੱਚ ਸੱਚ ਅਤੇ ਝੂਠ ਕਿਸੇ ਮਨੋਰਥ ਜਾਂ ਸੁਆਰਥ ਦੇ ਸਾਧਨ ਹਨ ਤਾਂ ਕਿਤਾਬੀ ਰੂਪ ਵਿੱਚ ਸੱਚ ਨੂੰ ਆਦਰਸ਼ ਬਣਾ ਕੇ ਕਿਉਂ ਪੇਸ਼ ਕੀਤਾ ਗਿਆ ਹੈ ?"

"ਇਸ ਪ੍ਰਸ਼ਨ ਦਾ ਇੱਕ ਉੱਤਰ ਮੈਂ ਦੇ ਸਕਦਾ ਹਾਂ। ਉਸ ਤੋਂ ਅਗੇਰੇ ਕੋਈ ਗੱਲ ਕਰਨੀ ਹੋਈ ਤਾਂ ਸੁਮੀਤ ਕਰ ਲਵੇਗਾ। ਪੁਰਾਣੇ ਵਿਚਾਰਵਾਨ ਅਤੇ ਅਧਿਆਤਮਵਾਦੀ ਸੱਚ ਦਾ ਅਰਥ ਕਰਦੇ ਆਏ ਹਨ 'ਉਹ ਜੋ ਸਦਾ ਹੈ। ਦੁਨੀਆ ਦੀ ਕੋਈ ਚੀਜ਼ ਅਜੇਹੀ ਨਹੀਂ ਜੋ ਸਦਾ ਉਹੋ

144 / 225
Previous
Next